Subscription About Us Contact Us


ਡੇਰੇਦਾਰ ਰਾਮਾਨੰਦ ਦੇ ਕਤਲ ਮਾਮਲੇ ਦੇ ਲੁਕਵੇਂ ਤੱਥ ਅਤੇ ਸਰਨਾ ਵੱਲੋਂ ਕਾਂਗਰਸੀਆਂ ਦੇ ਤਲਵੇ ਚੱਟਣ ਲਈ ਮੁੱਦੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼

- ਸਰਬਜੀਤ ਸਿੰਘ -


ਡੇਰੇਦਾਰਾਂ ਵੱਲੋਂ ਆਪਣੀ ਗੁੰਡਾਗਰਦੀ ਨੂੰ ਨਿਰਦੋਸ਼ ਲੋਕਾਂ ’ਤੇ ਥੋਪ ਕੇ ਸਰਕਾਰਾਂ ਤੇ ਖੁਫੀਆ ਏਜੰਸੀਆਂ ਦੀ ਮਦਦ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਦਾ ਸ਼ੋਸ਼ਣ ਕਰਨ ਦਾ ਰੁਝਾਨ ਭਾਰਤ ਵਿੱਚ ਬਹੁਤ ਪੁਰਾਣਾ ਹੈ। ਡੇਰੇਦਾਰਾਂ ਵੱਲੋਂ ਮਜ਼ਲੂਮ ਲੋਕਾਂ ਦੀਆਂ ਜਮੀਨਾਂ-ਜਾਇਦਾਦਾਂ ’ਤੇ ਕਬਜ਼ਾ ਕਰਕੇ, ਸਰਕਾਰੀ ਸ਼ਹਿ ਨਾਲ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੇ ਰੁਝਾਨ ਤੋਂ ਹਰ ਜਾਗਰੁਕ ਵਿਅਕਤੀ ਜਾਣੂ ਹੈ। ਇਸੇ ਤਰ੍ਹਾਂ ਆਪਣੇ ਸ਼ਰਧਾਲੂਆਂ ਦੀਆਂ ਧੀਆਂ-ਭੈਣਾਂ ਨੂੰ ਵਰਗਲਾ ਕੇ ਜਾਂ ਫਿਰ ਜ਼ਬਰਦਸਤੀ ਉਨ੍ਹਾਂ ਦਾ ਜਿਸਮਾਨੀ ਸ਼ੋਸ਼ਣ ਕਰਨ ਉਪਰੰਤ ਜੇਕਰ ਕੋਈ ਵਿਵਾਦ ਹੋ ਜਾਵੇ, ਤਾਂ ਵੀ ਗੁੰਡਾਗਰਦੀ ਅਤੇ ਪੁਲਿਸੀਆ/ਅਦਾਲਤੀ ਪ੍ਰਣਾਲੀ ਦਾ ਦੁਰਪਯੋਗ ਕਰਕੇ ਡੇਰੇਦਾਰ ਨਾ ਸਿਰਫ਼ ਖ਼ੁਦ ਸਾਫ਼ ਬਚ ਨਿਕਲਦੇ ਹਨ ਬਲਕਿ ਪੀੜ੍ਹਤਾਂ ਨੂੰ ਹੀ ਜ਼ਲੀਲ ਕਰਨ ਵਿੱਚ ਸਫ਼ਲ ਰਹਿੰਦੇ ਹਨ।

1978 ਵਿੱਚ ਨਕਲੀ ਨਿਰੰਕਾਰੀ ਸੰਪਰਦਾਅ ਦੇ ਪ੍ਰਬੰਧਕਾਂ ਨੇ 13 ਸਿੱਖਾਂ ਦਾ ਦਿਨ-ਦਹਾੜੇ ਕਤਲੇਆਮ ਕਰਨ ਉਪਰੰਤ ਉਲਟਾ ਸਿੱਖਾਂ ’ਤੇ ਹੀ ਆਰੋਪ ਲਗਾ ਦਿੱਤਾ ਸੀ ਕਿ ਇਹ ਸਾਡੇ ਬਾਬੇ ’ਤੇ ਹਮਲਾ ਕਰਨ ਵਾਸਤੇ ਆਏ ਸਨ ਤੇ ਸਾਨੂੰ ਇਹ ਕਾਰਵਾਈ ਆਪਣੇ ਬਚਾਅ ਲਈ ਕਰਨੀ ਪਈ। ਡੇਰਾ ਸੱਚਾ ਸੌਦਾ ਦੇ ਮੁਖੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨਕਲ ਕਰਨ ਸਬੰਧੀ ਉਪਜੇ ਵਿਵਾਦ ਉਪਰੰਤ ਡੇਰੇ ਦੇ ਗੁੰਡਿਆਂ ਨੇ ਬਠਿੰਡਾ ਵਿੱਚ ਸ਼ਾਂਤਮਈ ਵਿਰੋਧ ਕਰ ਰਹੇ ਨਿਹੱਥੇ ਸਿੱਖਾਂ ਦੀ ਖੂਬ ਮਾਰ-ਕੁਟਾਈ ਕੀਤੀ ਸੀ। ਬਿਲਕੁਲ ਇਹੀ ਕੁਝ ਆਸਟ੍ਰੀਆ (ਯੂਰੋਪ) ਦੀ ਰਾਜਧਾਨੀ ਵੀਆਨਾ ਵਿਖੇ ਇਸ ਸਾਲ ਮਈ ਮਹੀਨੇ ਵਿੱਚ ਹੋਇਆ ਸੀ, ਜਦ ਡੇਰੇ ਦੇ ਗੁੰਡਿਆਂ ਨੇ ਉ¤ਥੇ ਆਏ 6 ਸਿੱਖਾਂ ਨੂੰ ਲਗਭਗ ਜਾਨੋਂ ਮਾਰ ਹੀ ਦਿੱਤਾ ਸੀ ਪਰ ਇਸ ਰੌਲ-ਘਚੋਲੇ ਦੌਰਾਨ ਕਿਸੇ ਵਿਅਕਤੀ ਵੱਲੋਂ ਡੇਰੇਦਾਰ ਰਾਮਾਨੰਦ ਦੇ ਕੀਤੇ ਗਏ ਕਤਲ ਨੂੰ ਸਮੁੱਚੀ ਸਿੱਖ ਕੌਮ ਦੇ ਸਿਰ ਮੜ੍ਹ ਕੇ ਖ਼ੁਦ ਬੇਦੋਸ਼ੇ ਬਚ ਨਿਕਲਣ, ਪੰਜਾਬ ਵਿੱਚ ਬੇਤਹਾਸ਼ਾ ਗੁੰਡਾਗਰਦੀ ਕਰਵਾਉਣ ਅਤੇ ਦਲਿਤਾਂ ਤੇ ਸਿੱਖਾਂ ਵਿਚਕਾਰ ਪਾੜਾ ਵਧਾਉਣ ਵਿੱਚ ਸਫਲਤਾ ਹਾਸਲ ਕਰ ਲਈ ਸੀ।

ਹਾਲਾਂਕਿ ਇਸ ਘਟਨਾ ਸਬੰਧੀ ਕੁਝ ਕੁ ਨਿਰਪੱਖ ਜਾਣਕਾਰੀ ਸਿੱਖ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ ਪਰ ਭਾਰਤੀ ਬ੍ਰਾਹਮਣਵਾਦੀ ਮੀਡੀਆ ਅਤੇ ਦਲਿਤ ਮੀਡੀਆ ਨੇ ਵੀ ਇਸ ਸਾਰੇ ਘਟਨਾਕ੍ਰਮ ਨੂੰ ਕੁਝ ਇਸ ਤਰ੍ਹਾਂ ਪੇਸ਼ ਕੀਤਾ : ਪੰਜਾਬ ਦੇ ਦਲਿਤਾਂ ਦੇ ਵਿਦੇਸ਼ਾਂ ਵਿੱਚ ਜਾ ਕੇ ਵਸਣ ਨਾਲ ਉਨ੍ਹਾਂ ਦੀ ਆਮਦਨ ਕਾਫੀ ਵਧੀ ਹੈ ਅਤੇ ਨਤੀਜਤਨ ਉਨ੍ਹਾਂ ਦੀ ਰਹਿਣੀ-ਸਹਿਣੀ ਵੀ ਉ¤ਚੇ ਵਰਗਾਂ ਜਿਹੀ ਹੋ ਗਈ ਹੈ। ਪੰਜਾਬ ਦੇ ਜੱਟ ਸਿੱਖਾਂ ਨੂੰ ਦਲਿਤਾਂ ਦੀ ਇਸ ਤਰੱਕੀ ਤੋਂ ਈਰਖਾ ਖਾਂਦੇ ਸਨ। ਇਸਲਈ ਉਨ੍ਹਾਂ ਨੇ ਵੀਆਨਾ ਗਏ ਦੋ ਦਲਿਤ ਸਾਧੂਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਆਰੋਪ ਦੇ ਬਹਾਨੇ ਕਤਲ ਕਰਨ ਦੀ ਕੋਸ਼ਿਸ਼ ਕੀਤੀ।

ਪਰ ਘਟਨਾਕ੍ਰਮ ਦਾ ਪ੍ਰਚਾਰਿਆ ਗਿਆ ਇਹ ਰੂਪ ਨਿਰਾ ਝੂਠ ਦਾ ਪੁਲਿੰਦਾ ਹੈ, ਜਿਸਦੀ ਤਸਦੀਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀਂ ਵੀਆਨਾ ਵਿਖੇ ਇਸ ਮਾਮਲੇ ਦੀ ਜਾਂਚ ਲਈ ਭੇਜੇ ਗਏ ਵਕੀਲ ਸ੍ਰੀ ਜੀ.ਕੇ. ਭਾਰਤੀ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਤੇ ਸਬੂਤਾਂ ਨਾਲ ਹੋ ਜਾਂਦੀ ਹੈ। 7 ਅਗਸਤ ਨੂੰ ਆਸਟ੍ਰੀਆ ਗਏ ਸ੍ਰੀ ਭਾਰਤੀ ਨੇ ਵੀਆਨਾ ਵਿਖੇ ਜੋ ਤੱਥ ਇਕੱਤਰ ਕੀਤੇ, ਉਹ ਉਨ੍ਹਾਂ ਵੱਲੋਂ 18 ਅਗਸਤ ਨੂੰ ਦਿ.ਸਿ.ਗੁ.ਪ੍ਰ. ਕਮੇਟੀ ਦੇ ਦਫ਼ਤਰ ਵਿੱਚ ਇਕ ਪ੍ਰੈਸ ਕਾਨਫਰੰਸ ਰਾਹੀਂ ਸਮੂਹ ਮੀਡੀਆ ਸਾਹਮਣੇ ਪੇਸ਼ ਕੀਤੇ ਗਏ, ਜਿਨ੍ਹਾਂ ਦਾ ਸਾਰ ਕੁਝ ਇਸ ਤਰ੍ਹਾਂ ਹੈ :

ਭਾਰਤੀ ਖੁਫੀਆ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਵੀਆਨਾ ਕਾਂਡ ਦਾ ਸੱਚ ਜਨਤਾ ਸਾਹਮਣੇ ਆਏ। ਇਸਲਈ ਜਦ ਸ੍ਰੀ ਭਾਰਤੀ, ਜੋ ਕਈ ਵਾਰ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ, ਨੇ ਜਦ ਆਸਟ੍ਰੀਆ ਦੇ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਹਰ ਸੰਭਵ ਤਰੀਕੇ ਨਾਲ ਖੱਜਲ-ਖੁਆਰ ਕੀਤਾ ਗਿਆ, ਤਾਂ ਜੋ ਉਹ ਵੀਆਨਾ ਜਾ ਕੇ ਖ਼ੁਦ ਕੋਈ ਜਾਂਚ ਨਾ ਕਰ ਪਾਉਣ। ਵੀਆਨਾ ਵਿੱਚ ਸ੍ਰੀ ਭਾਰਤੀ ਨੇ ਉ¤ਥੇ ਵਾਪਰੇ ਘਟਨਾਕ੍ਰਮ ਬਾਰੇ ਸਿਰਫ਼ ਸਿੱਖਾਂ ਨਾਲ ਹੀ ਗੱਲਬਾਤ ਨਹੀਂ ਕੀਤੀ ਬਲਕਿ 10 ਵੱਖ-ਵੱਖ ਧਰਮਾਂ/ਸੰਪਰਦਾਵਾਂ ਦੇ ਲੋਕਾਂ ਦੇ ਇਸ ਬਾਬਤ ਵਿਚਾਰ ਜਾਣੇ, ਤਾਂ ਕਿ ਉਨ੍ਹਾਂ ਨੂੰ ਘਟਨਾ ਦੀ ਅਸਲ ਜਾਣਕਾਰੀ ਮਿਲ ਸਕੇ। ਇਨ੍ਹਾਂ ਸਾਰੇ ਲੋਕਾਂ, ਸਥਾਨਕ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਅਤੇ ਮਾਮਲੇ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਛਾਣਬੀਨ ਉਪਰੰਤ ਜੋ ਤੱਥ ਸਾਹਮਣੇ ਆਏ ਹਨ, ਉਹ ਇਸ ਤਰ੍ਹਾਂ ਹਨ :

ਡੇਰਾ ਬੱਲਾਂ ਦਾ ਮੁਖੀ ਨਿਰੰਜਨ ਦਾਸ ਅਤੇ ਉਸਦਾ ਸਹਾਇਕ ਡੇਰੇਦਾਰ ਰਾਮਾਨੰਦ ਆਪਣੇ ਡੇਰਿਆਂ ਅਤੇ ਰਵਿਦਾਸ ਮੰਦਰਾਂ ਵਿੱਚ ਆਪਣਾ (ਗੁਰੂ ਜਿਹਾ ਰੁਤਬਾ ਦਰਸਾਉਂਦਾ) ਆਸਨ ਲਗਾਉਂਦੇ ਸਨ, ਜਿਸਦੇ ਇਕ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਜਾਂਦਾ ਸੀ, ਜੋ ਸਿੱਖ ਮਰਿਆਦਾ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਦਾ ਸਿੱਧਾ ਅਪਮਾਨ ਸੀ। ਇਸਦੇ ਇਲਾਵਾ, ਇਹ ਦੋਵੇਂ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਾ ਸਿਰਫ਼ ਖ਼ੁਦ ਨੂੰ ਮੱਥਾ ਟਿਕਵਾਉਂਦੇ ਸਨ ਬਲਕਿ ਜਦ ਕੋਈ ਸ਼ਰਧਾਲੂ ਗੁਰੂ ਗ੍ਰੰਥ ਸਾਹਿਬ ਨੂੰ ਭੇਟ ਕਰਨ ਵਾਸਤੇ ‘ਰੁਮਾਲਾ’ ਲਿਆਉਂਦਾ ਸੀ ਤਾਂ ਇਹ ਰੁਮਾਲਾ ਪਹਿਲਾਂ ਡੇਰੇਦਾਰ ਨਿਰੰਜਨ ਦਾਸ ਦੇ ਪੈਰਾਂ ਨੂੰ ਛੂਹਾਇਆ ਜਾਂਦਾ ਸੀ ਅਤੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ’ਤੇ ਚੜ੍ਹਾਇਆ ਜਾਂਦਾ ਸੀ। ਇਸ ਤਰ੍ਹਾਂ, ਨਿਰੰਜਨ ਦਾਸ ਖ਼ੁਦ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਦਰਸਾਉਣ ਦੇ ਇਲਾਵਾ, ਗੁਰੂ ਸਾਹਿਬ ਦਾ ਖੁੱਲਮ-ਖੁੱਲਾ ਅਪਮਾਨ ਵੀ ਕਰਦਾ ਸੀ।

ਵੀਆਨਾ ਵਿਚਲੇ ਸਿੱਖਾਂ ਦੇ ਸਮਾਜਕ ਤਾਣੇ-ਬਾਣੇ ਬਾਰੇ ਇਹ ਵੀ ਦਿਲਚਸਪ ਤੱਥ ਹੈ ਕਿ ਇਥੇ 3 ਗੁਰਦੁਆਰਿਆਂ ਦੀ ਉਸਾਰੀ ਕੀਤੀ ਗਈ ਸੀ : ਸੈਕਟਰ 12, 22 ਅਤੇ 15 ਵਿੱਚ। ਇਨ੍ਹਾਂ ਵਿੱਚੋਂ ਸੈਕਟਰ 15 ਦੇ ਗੁਰਦੁਆਰੇ, ਨੂੰ ਬਾਅਦ ਵਿੱਚ ‘ਰਵਿਦਾਸ ਮੰਦਰ’ ਵਿੱਚ ਤਬਦੀਲ ਕਰ ਦਿੱਤਾ ਗਿਆ (ਜਿੱਥੇ ਡੇਰੇਦਾਰ ਰਾਮਾਨੰਦ ਦਾ ਕਤਲ ਹੋਇਆ) ਜਦਕਿ ਇਸਦੇ ਵਾਸਤੇ ਫੰਡਾਂ ਦੀ ਉਗਰਾਹੀ ਸਿੱਖਾਂ ਕੋਲੋਂ, ਗੁਰਦੁਆਰੇ ਦੀ ਸਥਾਪਨਾ ਕਰਨ ਵਾਸਤੇ ਕਹਿ ਕੇ ਕੀਤੀ ਗਈ ਸੀ।
ਘਟਨਾਕ੍ਰਮ ਉਪਰੰਤ ਇਸ ਡੇਰੇ ਦੇ ਪ੍ਰਬੰਧਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ 6 ਸਿੱਖ ਵੱਡੀਆਂ ਕ੍ਰਿਪਾਨਾਂ ਲੈ ਕੇ (ਜਦਕਿ ਆਰੋਪੀ ਸਿੱਖਾਂ ਨੇ ਸਿਰਫ਼ ਉਹੀ ਛੋਟੀਆਂ ਪ੍ਰਤੀਕਾਤਮਕ ਕ੍ਰਿਪਾਨਾਂ ਪਾਈਆਂ ਸਨ, ਜੋ ਆਮ ਤੌਰ ’ਤੇ ਪਾਹੁਲਧਾਰੀ ਸਿੱਖ ਪਾਉਂਦੇ ਹਨ) ਉਨ੍ਹਾਂ ਦੇ ‘ਘਰ’ ਵਿੱਚ ਘੁਸ ਆਏ ਸਨ। ਇਨ੍ਹਾਂ ਨੇ ਡੇਰੇ ਦੇ ਸਾਧੂਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ’ਤੇ ਵਿਰੋਧ ਜਤਾਇਆ ਤੇ ਉਨ੍ਹਾਂ ਵਿੱਚੋਂ ਇਕ (ਜਸਪਾਲ ਸਿੰਘ) ਨੇ ਰਾਮਾਨੰਦ ’ਤੇ ਹਮਲਾ ਕਰਕੇ ਉਸਨੂੰ ਕਤਲ ਕਰ ਦਿੱਤਾ। ਪਰ ਵੀਆਨਾ ਨਿਵਾਸੀਆਂ ਅਤੇ ਪੁਲਿਸ ਦਸਤਾਵੇਜ਼ਾਂ ਤੋਂ ਮਿਲੀ ਜਾਣਕਾਰੀ ਕੁਝ ਹੋਰ ਹੀ ਕਹਿੰਦੀ ਹੈ। ਪੁਲਿਸ ਮੁਤਾਬਿਕ, ਰਾਮਾਨੰਦ ਦਾ ਕਤਲ ਹੋਣ ਤੋਂ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਨੂੰ ਡੇਰੇ ਵੱਲੋਂ ਫੋਨ ਆਇਆ ਸੀ ਕਿ ‘‘(ਡੇਰੇ ਵਿੱਚ) ਸੰਗਤ ਜ਼ਿਆਦਾ ਹੈ ਪਰ ਖ਼ਤਰੇ ਵਾਲੀ ਕੋਈ ਗੱਲ ਨਹੀਂ।’’

ਘਟਨਾਕ੍ਰਮ ਦੌਰਾਨ 2 ਗੋਲੀਆਂ ਡੇਰੇਦਾਰ ਰਾਮਾਨੰਦ ਨੂੰ ਲੱਗੀਆਂ ਤੇ 2 ਗੋਲੀਆਂ ਨਿਰੰਜਨ ਦਾਸ ਨੂੰ ਲੱਗੀਆਂ। ਗੋਲੀਆਂ ਲੱਗਣ ਨਾਲ ਰਾਮਾਨੰਦ ਤਾਂ ਬੇਹੋਸ਼ ਹੋ ਗਿਆ ਪਰ ਨਿਰੰਜਨ ਦਾਸ ਹੋਸ਼ ਵਿੱਚ ਹੀ ਸੀ (ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਗੋਲੀਆਂ ਉਸਦੇ ਸ਼ਰੀਰ ਦੇ ਕਿਹੜੇ ਅੰਗ ਵਿੱਚ ਲੱਗੀਆਂ ਸਨ)। ਵਾਰਦਾਤ ਦੌਰਾਨ ਮੌਕੇ ’ਤੇ 15 ਗੋਲੀਆਂ ਚਲਾਈਆਂ ਗਈਆਂ ਸਨ ਜਦਕਿ ਪੁਲਿਸ ਨੂੰ ਮੌਕੇ ਤੋਂ ਸਿਰਫ਼ ਇਕ ਹੀ ਰਿਵਾਲਵਰ ਬਰਾਮਦ ਹੋਇਆ, ਜਿਸ ਵਿੱਚ ਇਕ ਵਾਰ ਵਿੱਚ 8 ਗੋਲੀਆਂ ਭਰੀਆਂ ਜਾਂਦੀਆਂ ਹਨ। ਜ਼ਾਹਿਰ ਹੈ ਕਿ ਜੇਕਰ ਬਾਕੀ ਗੋਲੀਆਂ ਵੀ ਉਸੇ ਰਿਵਾਲਵਰ ਤੋਂ (ਕਥਿਤ ਤੌਰ ’ਤੇ ਜਸਪਾਲ ਸਿੰਘ ਵੱਲੋਂ) ਚਲਾਈਆਂ ਜਾਂਦੀਆਂ ਤਾਂ ਰਿਵਾਲਵਰ ਮੁੜ ਤੋਂ ਭਰਨ ਵਾਸਤੇ ਸਮਾਂ ਚਾਹੀਦਾ ਸੀ। ਪਰ ਡੇਰੇਦਾਰ ਦੇ ਗੁੰਡਿਆਂ ਨੇ ਤਾਂ ਸਿੱਖਾਂ ਨੂੰ ਉਸੇ ਸਮੇਂ ਕੁੱਟਣਾ ਅਰੰਭ ਕਰ ਦਿੱਤਾ ਸੀ, ਜਦੋਂ ਉਨ੍ਹਾਂ ਨੇ ਡੇਰੇਦਾਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ’ਤੇ ਵਿਰੋਧ ਪ੍ਰਗਟ ਕੀਤਾ ਸੀ। ਇਥੋਂ ਇਹ ਸਾਬਿਤ ਹੁੰਦਾ ਹੈ ਕਿ ਮੌਕੇ ’ਤੇ ਇਕ ਤੋਂ ਵੱਧ ਬੰਦੂਕਾਂ ਉਪਯੋਗ ਕੀਤੀਆਂ ਗਈਆਂ ਸਨ ਅਤੇ ਦੂਜੀਆਂ ਬੰਦੂਕਾਂ ਉਪਯੋਗ ਕਰਨ ਵਾਲਾ ਜਾਂ ਵਾਲੇ ਵਿਅਕਤੀ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਮੌਕੇ ਤੋਂ ਹਥਿਆਰ ਸਮੇਤ ਫਰਾਰ ਹੋ ਗਏ ਸਨ। ਕਿਉਂਕਿ ਵਿਰੋਧ ਪ੍ਰਗਟਾਉਣ ਵਾਲੇ ਸਾਰੇ ਛੇ ਸਿੱਖ
ਡੇਰੇਦਾਰਾਂ ਦੀ ਮਾਰ-ਕੁੱਟ ਦਾ ਸ਼ਿਕਾਰ ਹੋਣ ਕਾਰਨ ਅਧਮੋਈ ਹਾਲਤ ਵਿੱਚ ਡੇਰੇ ਤੋਂ ਹੀ ਗ੍ਰਿਫ਼ਤਾਰ ਕਰ ਲਏ ਗਏ ਸਨ, ਇਸਲਈ ਸਪਸ਼ਟ ਹੈ ਕਿ ਕਤਲ ਕਰਨ ਵਾਲਾ ਵਿਅਕਤੀ ਡੇਰੇ ਨਾਲ ਹੀ ਸਬੰਧਿਤ ਸੀ, ਜਿਸਨੇ ਅਗਾਊਂ ਮਿਥੀ ਸਾਜਿਸ਼ ਤਹਿਤ ਡੇਰੇਦਾਰ ਰਾਮਾਨੰਦ ਦਾ ਕਤਲ ਕਰ ਦਿੱਤਾ, ਤਾਂ ਜੋ ਇਸ ਦਾ ਆਰੋਪ ਸਿੱਖਾਂ ਦੇ ਸਿਰ ’ਤੇ ਮੜਿਆ ਜਾ ਸਕੇ।

ਵੀਆਨਾ ਪੁਲਿਸ ਨੇ ਮੌਕੇ ਤੋਂ 253 ਅਜਿਹੀਆਂ ਵਸਤੂਆਂ ਜ਼ਬਤ ਕੀਤੀਆਂ, ਜੋ ਛੋਟੇ ਜਾਂ ਵੱਡੇ ਪੱਧਰ ਦੇ ਹਥਿਆਰ ਦੇ ਤੌਰ ’ਤੇ ਇਸਤੇਮਾਲ ਕੀਤੀਆਂ ਜਾ ਸਕਦੀਆਂ ਸਨ। ਇਨ੍ਹਾਂ ਵਿੱਚੋਂ 30 ਵਸਤੂਆਂ ਤਾਂ ਮਾਰੂ ਹਥਿਆਰਾਂ ਵਿੱਚ ਸ਼ਾਮਲ ਸਨ ਜਦਕਿ ਬਾਕੀ ‘ਸਧਾਰਨ’ ਸ਼੍ਰੇਣੀ ਦੇ ਹਥਿਆਰ ਸਨ। ਇਹ ਸਪਸ਼ਟ ਹੈ ਕਿ 6 ਵਿਅਕਤੀ 253 ਹਥਿਆਰਾਂ ਦਾ ਉਪਯੋਗ ਨਹੀਂ ਕਰ ਸਕਦੇ ਸਨ ਬਲਕਿ ਇਹ ਸਭ ਡੇਰੇਦਾਰਾਂ ਦੇ ਗੁੰਡਿਆਂ ਵੱਲੋਂ ਹੀ ਸਿੱਖਾਂ ਖਿਲਾਫ਼ ਉਪਯੋਗ ਕੀਤੇ ਗਏ ਸਨ। ਇਸ ਤੱਥ ਤੋਂ ਇਹ ਗੱਲ ਵੀ ਸਾਬਿਤ ਹੋ ਜਾਂਦੀ ਹੈ ਕਿ ਡੇਰੇਦਾਰ ਦੇ ਗੁੰਡਿਆਂ ਨੇ ਪਹਿਲਾਂ ਹੀ ਸਿੱਖਾਂ ਨੂੰ ਕਤਲ ਕਰਨ ਦੀ ਸਾਜਿਸ਼ ਰਚੀ ਹੋਈ ਸੀ ਤੇ ਇਸਦੇ ਵਾਸਤੇ ਤਿਆਰੀ ਵੀ ਕੀਤੀ ਹੋਈ ਸੀ।

ਡੇਰੇ ਦੇ ਗੁੰਡਿਆਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਮੌਕੇ ’ਤੇ ਮੌਜੂਦ ਛੇਹਾਂ ਸਿੱਖਾਂ ਨੂੰ ਜਾਨੋਂ ਮਾਰ ਦਿੱਤਾ ਜਾਏ ਤੇ ਬਾਅਦ ਵਿੱਚ ਇਹ ਗੱਲ ਪ੍ਰਚਾਰ ਦਿੱਤੀ ਜਾਏ ਕਿ ਸਿੱਖਾਂ ਵੱਲੋਂ ਡੇਰੇਦਾਰ ’ਤੇ ਹਮਲਾ ਕਰਨ ਤੋਂ ਭੜਕੇ ‘ਲੋਕਾਂ ਨੇ’ ਉਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਮਕਸਦ ਲਈ ਡੇਰੇ ਵਿੱਚ ਮੌਜੂਦ ਹਰ ਗਰਮ ਵਸਤੂ ਜਿਵੇਂ ਉਬਲਦੀ ਚਾਹ, ਦਾਲ, ਤੇਲ ਆਦਿਕ ਨੂੰ ਆਰੋਪੀ ਸਿੱਖਾਂ ’ਤੇ ਉਡੇਲ ਕੇ ਉਨ੍ਹਾਂ ਨੂੰ ਸਾੜ ਦਿੱਤਾ ਗਿਆ। ਇਹੀ ਨਹੀਂ, ਸਾਰੇ ਸਿੱਖਾਂ ਦੇ ਕੇਸ ਵੀ ਸਾੜ ਦਿੱਤੇ ਗਏ। ਜਸਪਾਲ ਸਿੰਘ ਨੂੰ ਤਾਂ ਏਨਾ ਜ਼ਿਆਦਾ ਮਾਰਿਆ ਤੇ ਸਾੜਿਆ ਗਿਆ ਸੀ (ਉਸਦਾ 70 ਫੀਸਦੀ ਸਰੀਰ ਸਾੜ ਦਿੱਤਾ ਗਿਆ) ਕਿ ਉਹ ਹਸਪਤਾਲ ਵਿੱਚ ਵੀ ਲਗਭਗ ਡੇਢ ਮਹੀਨਾ ‘ਕੌਮਾ’ ਦੀ ਸਥਿਤੀ ਵਿੱਚ ਪਿਆ ਰਿਹਾ। ਸਿਰ ’ਤੇ ਮਾਰੀਆਂ ਗਈਆਂ ਸੱਟਾਂ ਕਾਰਨ ਉਸਦੀ ਯਾਦਦਾਸ਼ਤ ਵੀ ਕਾਫੀ ਖ਼ਤਮ ਹੋ ਚੁੱਕੀ ਹੈ। ਉਸਦਾ ਇਕ ਹੱਥ ਬਿਲਕੁਲ ਨਕਾਰਾ ਹੋ ਚੁੱਕਾ ਹੈ ਅਤੇ ਉਹ ਅੱਜ ਵੀ ਜ਼ਖ਼ਮੀ ਹਾਲਤ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ। ਇਕ ਹੋਰ ਆਰੋਪੀ ਤਰਸੇਮ ਸਿੰਘ ਨੂੰ ਵੀ ਬਹੁਤ ਜ਼ਿਆਦਾ ਮਾਰਿਆ-ਕੁੱਟਿਆ ਗਿਆ ਤੇ ਉਹ ਹਾਲਾਂ ਵੀ ਜ਼ਖ਼ਮੀ ਹੈ।

ਮੌਕਾ-ਏ-ਵਾਰਦਾਤ ਤੋਂ ਜ਼ਬਤ ਹਥਿਆਰਾਂ ਵਿੱਚ ਪੁਲਿਸ ਨੂੰ 4 ਸੀਖਾਂ (ਤੰਦੂਰ ਵਿੱਚੋਂ ਰੋਟੀ ਕੱਢਣ ਜਿਹੀ ਕਿਸਮ ਦੀਆਂ) ਵੀ ਬਰਾਮਦ ਹੋਈਆਂ, ਜਿਨ੍ਹਾਂ ਸਾਰੀਆਂ ’ਤੇ ਖੂਨ ਲੱਗਾ ਹੋਇਆ ਸੀ। ਯਾਨੀ, ਡੇਰੇ ਦੇ ਗੁੰਡਿਆਂ ਨੇ ਝਗੜੇ ਦੌਰਾਨ ਇਹ ਸੀਖਾਂ ਸ਼ਾਂਤਮਈ ਵਿਰੋਧ ਜਤਾਉਣ ਵਾਲੇ ਸਿੱਖਾਂ ਦੇ ਸਰੀਰ ਵਿੱਚ ਖੋਭ ਦਿੱਤੀਆਂ ਸਨ। ਇਸ ਤਰ੍ਹਾਂ ਦੀਆਂ ਜ਼ਾਲਮਾਨਾ ਕਾਰਵਾਈਆਂ ਕਰਨ ਦੇ ਬਾਅਦ ਵੀ ਡੇਰੇ ਨਾਲ ਸਬੰਧਿਤ ਗੁੱਟ ਖ਼ੁਦ ਤਾਂ ਪੀੜ੍ਹਤ ਪੱਖ ਬਣ ਗਿਆ ਜਦਕਿ ਸਿੱਖਾਂ ਨੂੰ ਖਲਨਾਇਕ ਪੱਖ ਵਜੋਂ ਪ੍ਰਚਾਰ ਦਿੱਤਾ।

ਡੇਰੇਦਾਰਾਂ ਦੇ ਗੁੰਡਿਆਂ ਦੀ ਸਾਜਿਸ਼ ਦਾ ਅਗਾਊਂ ਮਿੱਥਿਆ ਜਾਣਾ ਇਸ ਤੱਥ ਤੋਂ ਵੀ ਸਾਬਿਤ ਹੋ ਜਾਂਦੀ ਹੈ ਕਿ ਉਨ੍ਹਾਂ ਨੇ ਮੌਕੇ ’ਤੇ ਮੌਜੂਦ ਸਾਰੇ ਵੀਡੀਓ ਕੈਮਰੇ ਤੋੜ ਦਿੱਤੇ, ਤਾਂ ਜੋ ਪੁਲਿਸ ਅਤੇ ਜਨਤਾ ਨੂੰ ਘਟਨਾ ਦੀ ਅਸਲ ਜਾਣਕਾਰੀ ਨਾ ਮਿਲ ਸਕੇ ਕਿ ਡੇਰੇਦਾਰ ਦੇ ਕਤਲ ਤੋਂ ਪਹਿਲਾਂ ਸਿੱਖਾਂ ਨੇ ਕਿਸ ਤਰ੍ਹਾਂ ਵਿਰੋਧ ਪ੍ਰਗਟਾਇਆ ਸੀ ਅਤੇ ਝੜਪ ਦੌਰਾਨ ਕਿਹੜੇ ਵਿਕਅਤੀ ਨੇ ਕਿਸ ’ਤੇ ਗੋਲੀ ਚਲਾਈ ਸੀ। (ਜੇਕਰ ਵਾਰਦਾਤ ਦੇ ਸਮੇਂ ਦੀ ਵੀਡੀਓ ਕੈਮਰੇ ਦੀ ਫੁਟੇਜ ਉਪਲਬਧ ਹੁੰਦੀ, ਤਾਂ ਆਪੇ ਹੀ ਦੁੱਧ ਦਾ ਦੁੱਧ ’ਤੇ ਪਾਣੀ ਦਾ ਪਾਣੀ ਹੋ ਜਾਣਾ ਸੀ)। ਸਪਸ਼ਟ ਹੈ ਕਿ ਡੇਰੇਦਾਰਾਂ ਦੇ ਗੁੰਡਿਆਂ ਨੇ ਆਪਣੀਆਂ ਕਰਤੂਤਾਂ ਨੂੰ ਭਾਰਤੀ ਜਨਤਾ ਅਤੇ ਆਸਟ੍ਰੀਅਨ ਪੁਲਿਸ ਤੋਂ ਛੁਪਾਉਣ ਲਈ ਤੁਰੰਤ ਸਬੂਤ ਨਸ਼ਟ ਕਰ ਦੇਣ ਦੀ ਸਫ਼ਲ ਨੀਤੀ ਅਪਣਾਈ। ਇਹ ਤੱਥ ਵੀ ਸਾਬਿਤ ਕਰਦਾ ਹੈ ਕਿ ਆਰੋਪੀ ਸਿੱਖਾਂ ’ਤੇ ਕੀਤਾ ਗਿਆ ਹਮਲਾ ਅਤੇ ਰਾਮਾਨੰਦ ਦਾ ਕਤਲ, ਪਹਿਲਾਂ ਤੋਂ ਹੀ ਰਚੀ ਜਾ ਚੁੱਕੀ ਸਾਜਿਸ਼ ਦਾ ਹਿੱਸਾ ਸਨ।

ਪਰ ਇਹ ਸਭ ਕੁਝ ਕਰਨ ਦੇ ਬਾਅਦ ਵੀ ਡੇਰੇਦਾਰ ਦੇ ਗੁੰਡਿਆਂ ਨੇ ਸਿੱਖ-ਵਿਰੋਧੀ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ (ਭਾਰਤੀ ਹਾਈ-ਕਮਿਸ਼ਨ ਵਿੱਚ ਕਾਰਜਰਤ ਬ੍ਰਾਹਮਣਵਾਦੀਆਂ ਨੇ ਵੀ) ਆਸਟ੍ਰੀਅਨ ਮੀਡੀਆ ਵਿੱਚ ਪ੍ਰਚਾਰ ਕੀਤਾ ਕਿ ਸਿੱਖ ‘ਤਾਲਿਬਾਨ’ ਨਾਲ ਸਬੰਧਿਤ ਧਿਰ ਹਨ ਅਤੇ ਆਸਟ੍ਰੀਆ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ, ਜਿਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਨਤੀਜਤਨ, ਆਸਟ੍ਰੀਆ ਵਿੱਚ ਮੌਜੂਦ ਸਿੱਖਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਦਿੱਕਤਾਂ ਆਉਣ ਲੱਗ ਪਈਆਂ ਹਨ। ਇਹੀ ਨਹੀਂ, ਉਥੋਂ ਦੀ ਸਰਕਾਰ ਨੇ ਸਿੱਖਾਂ ਦੇ ਵੀਜ਼ਿਆਂ ਦਾ ਨਵੀਕਰਨ (ਗਕਅਕਮ਼;) ਵੀ ਬੰਦ ਕਰ ਦਿੱਤਾ ਹੈ, ਜਿਸ ਨਾਲ ਆਸਟ੍ਰੀਆ ਵਿੱਚ ਕੰਮ ਕਰਨ ਗਏ ਸਾਰੇ ਸਿੱਖਾਂ ਨੂੰ ਹੌਲੀ-ਹੌਲੀ ਉਥੋਂ ਵਾਪਸ ਆਉਣਾ ਹੀ ਪਏਗਾ।

ਇਸ ਸਾਰੇ ਘਟਨਾਕ੍ਰਮ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਵੀ ਨਿੰਦਣਯੋਗ ਰਹੀ ਹੈ। ਬਾਦਲ ਸਰਕਾਰ ਨੇ ਪਹਿਲਾਂ ਤਾਂ ਡੇਰਾ ਬੱਲਾਂ ਦੇ ਪ੍ਰਬੰਧਕਾਂ ਨੂੰ ਖੁੱਲੀ ਛੁੱਟੀ ਦਿੱਤੀ ਕਿ ਉਹ ਦਲਿਤਾਂ ਨੂੰ ਉਕਸਾ ਸਾਰੇ ਪੰਜਾਬ ਵਿੱਚ ਬੁਰਛਾਗਰਦੀ ਕਰਵਾਉਣ ਤੇ ਇਸ ਘਟਨਾਕ੍ਰਮ ਲਈ ਸਿੱਖਾਂ ਨੂੰ ਦੋਸ਼ੀ ਠਹਿਰਾ ਕੇ ਅਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਨ ਕਿ ਬ੍ਰਾਹਮਣਵਾਦ ਕਾਰਨ ਸਿੱਖ ਸਮਾਜ ਵਿੱਚ ਘੁਸ ਆਏ ਜਾਤ-ਪਾਤ ਦੇ ਪ੍ਰਭਾਵ ਨੂੰ ਸਿੱਖੀ ਦਾ ਸਿਧਾਂਤ ਹੀ ਮੰਨ ਲਿਆ ਜਾਵੇ। ਧਰਨੇ-ਪ੍ਰਦਰਸ਼ਨਾਂ ਅਤੇ ਤੋੜ-ਫੋੜ ਦੇ ਪਹਿਲੇ ਹੀ ਸਵੇਰ ਜਦ ਪੱਤਰਕਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਸ ਬਾਬਤ ਟਿੱਪਣੀ ਮੰਗੀ, ਤਾਂ ਉਸਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਨ ਦੀ ਬਜਾਏ ਕਿਹਾ ਕਿ ਸੋਗ ਦੀ ਅਜਿਹੀ ਘੜੀ ਵਿੱਚ ਦੁਕਾਨਦਾਰਾਂ ਨੂੰ ਖ਼ੁਦ ਹੀ ਆਪਣੀਆਂ ਦੁਕਾਨਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ !! ਅਸਲ ਵਿੱਚ, ਬਾਦਲ ਸਰਕਾਰ ਦੀ ਨੀਤੀ ਇਹ ਸੀ ਕਿ ਇਸ ਤਰ੍ਹਾਂ ਰਵਿਦਾਸੀਆ ਸਮਾਜ ਨੂੰ ਖੁਸ਼ ਕਰਕੇ ਨੂਰਮਹਿਲ ਖੇਤਰ ਦੀ ਜ਼ਿਮਨੀ ਚੋਣ, ਜਿੱਥੇ ਬਹੁਗਿਣਤੀ ਦਲਿਤਾਂ ਅਤੇ ਪਛੜੇ ਵਰਗ ਦੇ ਵੋਟਰਾਂ ਦੀ ਹੈ, ਜਿੱਤ ਲਈ ਜਾਏ - ਤੇ ਹੋਇਆ ਵੀ ਇਹੀ।

ਜੇਕਰ ਬਾਦਲ ਸਰਕਾਰ ਦਲਿਤਾਂ ਨੂੰ ਵੋਟ ਬੈਂਕ ਦੀ ਤਰ੍ਹਾਂ ਉਪਯੋਗ ਕਰਕੇ ਚੋਣਾਂ ਜਿੱਤਣ ਤੱਕ ਸੀਮਤ ਰਹਿੰਦੀ, ਤਾਂ ਵੀ ਕੋਈ ਜ਼ਿਆਦਾ ਸਮੱਸਿਆ ਵਾਲੀ ਗੱਲ ਨਹੀਂ ਸੀ। ਪਰ ਬਾਦਲ ਨੇ ਤਾਂ ਸਾਰੇ ਹੱਦ-ਬੰਨ੍ਹੇ ਤੋੜਦੇ ਹੋਏ ਡੇਰਾ ਬੱਲਾਂ ਦੇ ਡੇਰੇਦਾਰਾਂ ਨੂੰ ਏਨੀ ਜ਼ਿਆਦਾ ਮਦਦ ਅਤੇ ਸ਼ੋਹਰਤ ਦਿਵਾਈ ਕਿ ਰਾਮਾਨੰਦ ਰਾਤੋ-ਰਾਤ ਇਕ ‘ਸ਼ਹੀਦ’ ਤੇ ਨਿਰੰਜਨ ਦਾਸ ਦਲਿਤਾਂ ਦਾ ‘ਹੀਰੋ’ ਬਣ ਗਿਆ। ਇਸ ਮਕਸਦ ਲਈ ਬਾਦਲ ਪਿਓ-ਪੁੱਤਾਂ ਨੇ ਡੇਰਾ ਬੱਲਾਂ ਵਿਖੇ ਜਾ ਕੇ ਸਾਧਾਂ ਦੇ ਚਰਨੀਂ ਬੈਠ ਕੇ ਅਫਸੋਸ ਕਰਨ ਦੇ ਇਲਾਵਾ, ਆਪਣੇ ਹੋਰ ਮੰਤਰੀ ਅਤੇ ਸਰਕਾਰੀ ਅਫ਼ਸਰਾਂ ਨੂੰ ਡੇਰੇ ਵਿਖੇ ਭੇਜ ਕੇ ਡੇਰੇ ਦੇ ਰਸੂਖ ਨੂੰ ਵੱਧ ਤੋਂ ਵੱਧ ਵਧਾਉਣ ਦੀ ਕੋਸ਼ਿਸ਼ ਕੀਤੀ। ਸਸਕਾਰ ਉਪਰੰਤ ਡੇਰੇਦਾਰ ਰਾਮਾਨੰਦ ਦੇ ‘ਫੁੱਲਾਂ’ ਨੂੰ ਹਰਿਦੁਆਰ ਭੇਜਣ ਲਈ ਕਾਰਾਂ ਦੇ ਲੰਮੇਂ-ਚੌੜੇ ਕਾਫਿਲੇ ਅਤੇ ਸਰਕਾਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ।

ਇਹ ਸਭ ਕੁਝ ਖੁਲੇਆਮ, ਸਾਰੀ ਜਨਤਾ ਦੇ ਸਾਹਮਦੇ ਹੋਇਆਰ। ਪਰ ਬੱਲਾਂ ਦੇ ਡੇਰੇਦਾਰ ਨਿਰੰਜਨ ਦਾਸ ਨੂੰ ਮਦਦ ਦੇਣ ਵਾਲਾ ਇਕ ਅਹਿਮ ਨੁਕਤਾ ਅਜਿਹਾ ਸੀ, ਜਿਸਦੀ ਜਾਣਕਾਰੀ ਦਿ.ਸਿ.ਗੁ.ਪ੍ਰ.ਕਮੇਟੀ ਦੇ ਵਕੀਲ ਵੱਲੋਂ ਵੀਆਨਾ ਵਿੱਚ ਜਾਂਚ ਕਰਨ ’ਤੇ ਹੀ ਪਤਾ ਲੱਗ ਸਕਿਆ ਹੈ। ਉਹ ਤੱਥ ਇਹ ਹੈ ਕਿ ਆਪਣੀ ਯੂਰੋਪ ਫੇਰੀ ਦੌਰਾਨ ਨਿਰੰਜਨ ਦਾਸ ਅਤੇ ਰਾਮਾਨੰਦ ਨੇ ਬਨਾਰਸ ਵਿਖੇ ਕਥਿਤ ਤੌਰ ’ਤੇ ਰਵਿਦਾਸ ਮੰਦਰ ਬਣਾਉਣ ਦਾ ਨਾਅਰਾ ਲਗਾ ਕੇ ਉ¤ਥੋਂ ਦੇ ਦਲਿਤ ਸ਼ਰਧਾਲੂਆਂ ਤੋਂ ਲਗਭਗ ਢਾਈ ਲੱਖ ਯੂਰੋ (ਲਗਭਗ ਡੇਢ ਭਾਰਤੀ ਕਰੋੜ ਰੁਪਏ) ਅਤੇ 7 ਕਿਲੋ ਸੋਨਾ (ਲਗਭਗ 1 ਕਰੋੜ ਰੁਪਏ ਕੀਮਤ ਦਾ) ਇਕੱਤਰ ਕਰ ਲਏ ਸਨ (ਭਰੋਸੇਯੋਗ ਸੂਤਰ, ਜਿਹੜੀ ਆਪਣੀ ਪਛਾਣ ਜਨਤੱਕ ਨਹੀਂ ਕਰਨਾ ਚਾਹੁੰਦੇ, ਤੋਂ ਮਿਲੀ ਜਾਣਕਾਰੀ ਮੁਤਾਬਿਕ, ਡੇਰਾ ਬੱਲਾਂ ਦੇ ਉਪ-ਮੁਖੀ ਯਾਨੀ ਡੇਰੇਦਾਰ ਰਾਮਾਨੰਦ ਦਾ ਪ੍ਰਭਾਵ ਅਤੇ ਗਤੀਵਿਧੀਆਂ ਕੁਝ ਇਸ ਤਰ੍ਹਾਂ ਦੀਆਂ ਸਨ ਕਿ ਜਲੰਧਰ ਅਤੇ ਵਿਦੇਸ਼ਾਂ ਤੋਂ ਮਿਲਣ ਵਾਲੀ ਜ਼ਿਆਦਾਤਰ ਉਗਰਾਹੀ ਦੀ ‘ਸੰਭਾਲ’ ਉਹੀ ਕਰਦੇ ਸਨ। ਯੂਰਪ ਫੇਰੀ ਦੌਰਾਨ ਇਕੱਤਰ ਹੋ ਰਹੀ ਮਾਇਆ ਦੀ ਨਿਗਰਾਨੀ ਵੀ ਰਾਮਾਨੰਦ ਦੀ ਦੇਖਰੇਖ ਵਿੱਚ ਹੋ ਰਹੀ ਸੀ। ਡੇਰਾ ਮੁਖੀ ਨਿਰੰਜਨ ਦਾਸ ਇਸ ਸਥਿਤੀ ਨੂੰ ਪਸੰਦ ਨਹੀਂ ਕਰਦਾ ਸੀ। ਇਸਲਈ ਉਸਨੇ ਆਪਣੇ ਖ਼ਾਸਮ-ਖ਼ਾਸ ਚੇਲਿਆਂ ਰਾਹੀਂ ਰਾਮਾਨੰਦ ਨੂੰ ਰਸਤੇ ’ਚੋਂ ਹਟਵਾਉਣ ਦਾ ਮਨ ਬਣਾਇਆ ਸੀ ਅਤੇ ਇਹ ਚੇਲੇ ਅਜਿਹੇ ਕਿਸੇ ਮੌਕੇ ਦੀ ਤਲਾਸ਼ ਵਿੱਚ ਸਨ ਜਦ ਰਾਮਾਨੰਦ ਮਾਰਿਆ ਜਾਵੇ ਪਰ ਇਸ ਦਾ ਦੋਸ਼ ਕਿਸੇ ਹੋਰ ਵਿਅਕਤੀ/ਸਮੂਹ ’ਤੇ ਮੜ੍ਹਿਆ ਜਾਵੇ। ਇਸ ਮਕਸਦ ਲਈ ਜਾਣਬੁਝ ਕੇ ਸਿੱਖਾਂ ਨਾਲ ਤਲਖੀ ਪੈਦਾ ਕੀਤੀ ਗਈ ਅਤੇ ਵੀਆਨਾ ਮੰਦਰ ਵਿੱਚ ਆਪਣੇ 250-300 ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਸਿਰਫ਼ 6 ਸਿੱਖਾਂ ਵੱਲੋਂ ਵਿਰੋਧ ਕਰਨ ’ਤੇ ਵੀ ਗੱਲ ਨੂੰ ਬੇਹੱਦ ਵਧਾ ਕੇ ਲੜਾਈ-ਝਗੜੇ ਵਾਲਾ ਮਾਹੌਲ ਪੈਦਾ ਕੀਤਾ ਗਿਆ ਅਤੇ ਇਸ ਦੌਰਾਨ ਇਕ ਤੋਂ ਜ਼ਿਆਦਾ ਵਿਕਅਤੀਆਂ ਨੇ ਵੱਖ-ਵੱਖ ਪਿਸਤੌਲਾਂ ਨਾਲ ਰਾਮਾਨੰਦ ਨੂੰ ਗੋਲੀਆਂ ਨਾਲ ਮਾਰ ਦਿੱਤਾ - ਹਾਲਾਂਕਿ ਘੜਮੱਸ ਦੌਰਾਨ ਜਾਂ ਜਾਣਬੁੱਝ ਕੇ, ਦੋ ਗੋਲੀਆਂ ਨਿਰੰਜਨ ਦਾਸ ਨੂੰ ਵੀ ਜਾ ਵੱਜੀਆਂ ਪਰ ਉਸਦੀ ਜਾਨ ਬੱਚ ਗਈ। ਇਥੇ ਇਹ ਵੀ ਵਰਣਨਯੋਗ ਹੈ ਕਿ ਡੇਰਾ ਬੱਲਾਂ ਵਿੱਚ ਹੀ ਇਕ ਹੋਰ ਸਾਧ ਸੁਰਿੰਦਰ ਦਾਸ ਬਾਵਾ, ਜਿਸਦਾ ਪ੍ਰਭਾਵ ਕਾਫੀ ਵੱਧ ਰਿਹਾ ਸੀ, ਨੂੰ ਵੀ 7 ਮਾਰਚ 2008 ਨੂੰ ਡੇਰੇ ਵਿੱਚ ਹੀ ਜ਼ਹਿਰ ਦੇ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜ਼ਹਿਰ ਕਾਰਨ ਇਹ ਸਾਧ ਮਰਿਆ ਤਾਂ ਨਹੀਂ ਪਰ ਮਾਨਸਿਕ ਰੋਗੀ ਬਣ ਕੇ ਹਾਲਾਂ ਵੀ ਡੇਰੇ ਵਿੱਚ ਹੀ ਰਹਿ ਰਿਹਾ ਹੈ। ਆਸਟ੍ਰੀਅਨ ਪੁਲਿਸ ਅਤੇ ਭਾਰਤੀ ਜਾਂਚ ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਇਸ
ਡੇਰੇਦਾਰ ਦੀ ਜਾਨ ’ਤੇ ਹੋਏ ਕਾਤਲਾਨਾ ਹਮਲੇ ਦੀ ਵੀ ਜਾਂਚ ਕਰਵਾਉਣ ਕਿ ਉਸਨੂੰ ਮਰਵਾ ਕੇ ਕਿਸਨੂੰ ਲਾਭ ਹੋ ਸਕਦਾ ਸੀ)।

ਗੋਲੀਬਾਰੀ ਦੌਰਾਨ ਜ਼ਖ਼ਮੀ ਹੋਣ ਕਾਰਨ ਨਿਰੰਜਨ ਦਾਸ ਇਕ ਮਾਮਲੇ ਦਾ ਇਕ ਅਹਿਮ ਗਵਾਹ ਹੈ ਅਤੇ ਵੀਆਨਾ ਪੁਲਿਸ ਵੱਲੋਂ ਉਸਦੀ ਤਫ਼ਤੀਸ਼ ਕਰਕੇ ਪੁੱਛਿਆ ਜਾਣਾ ਚਾਹੀਦਾ ਹੈ ਕਿ ਮੰਦਰ ਵਿੱਚ ਆਏ ਸਿੱਖਾਂ ਨੇ ਉਸ ਦੀ ਕਿਹੜੀ ਹਰਕਤ ਪ੍ਰਤੀ ਵਿਰੋਧ ਜਤਾਇਆ, ਜਦ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹ (ਨਿਰੰਜਨ ਦਾਸ) ਆਪਣੇ ਪੈਰਾਂ ਨੂੰ ਛੂਹਾਉਂਦਾ ਸੀ ਤਾਂ ਆਰੋਪੀ ਸਿੱਖਾਂ ਨੂੰ ਡੇਰੇਦਾਰ ਰਾਮਾਨੰਦ ਨੂੰ ਮਾਰਨ ਦੀ ਕੀ ਲੋੜ ਸੀ, ਆਰੋਪੀ ਸਿੱਖਾਂ ਦੀ ਮਾਰ-ਕੁਟਾਈ ਕਿਸਨੇ ਅਰੰਭ ਕੀਤੀ ਤੇ ਕਿਉਂ, ਹਾਲ ਵਿੱਚ 15 ਗੋਲੀਆਂ ਕਿਸ-ਕਿਸ ਵਿਅਕਤੀ ਨੇ ਚਲਾਈਆਂ, ਆਰੋਪੀ ਸਿੱਖਾਂ ’ਤੇ ਗਰਮ ਤਰਲ ਪਦਾਰਥ ਡੇਰੇ ਦੇ ਕਿਹੜੇ ਚੇਲਿਆਂ ਨੇ ਸੁੱਟੇ, ਉਨ੍ਹਾਂ ਦੇ ਸਰੀਰ ਵਿੱਚ ਸੀਖਾਂ ਕਿਨ੍ਹਾਂ ਨੇ ਖੋਭੀਆਂ, ਵੀਡੀਓ ਕੈਮਰੇ ਕਿਸਨੇ ਤੋੜੇ ਆਦਿਕ। ਪਰ ਪੰਜਾਬ ਸਰਕਾਰ ਨੇ ਵੀਆਨਾ ਵਿਖੇ ਇਕ ਵਿਸ਼ੇਸ਼ ਹਵਾਈ ਜਹਾਜ਼ ਭੇਜ ਕੇ ਜ਼ਖ਼ਮੀ ਨਿਰੰਜਨ ਦਾਸ ਨੂੰ ਅਜਿਹੀ ਤਫਤੀਸ਼ ਹੋਣ ਤੋਂ ਪਹਿਲਾਂ ਹੀ ਭਾਰਤ ਵਾਪਸ ਬੁਲਾ ਲਿਆ। ਹੁਣ ਜੇਕਰ ਵੀਆਨਾ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਡੇਰੇਦਾਰ ਨਿਰੰਜਨ ਦਾਸ ਨੂੰ ਵੀਆਨਾ ਬੁਲਾਉਣਾ ਚਾਹੇ, ਤਾਂ ਇਹ ਉਸਦੀ ਮਰਜ਼ੀ ਹੋਵੇਗੀ ਕਿ ਉਹ ਆਸਟ੍ਰੀਆ ਜਾਵੇ ਜਾਂ ਨਾ ਜਾਵੇ। ਇਸ ਤਰ੍ਹਾਂ, ਮਾਮਲੇ ਦੀ ਸੱਚਾਈ ਕਦੇ ਬਾਹਰ ਨਹੀਂ ਆ ਸਕੇਗੀ।

ਉਕਤ ਚਾਰਟਰ ਜਹਾਜ਼ ਵਿੱਚ ਨਿਰੰਜਨ ਦਾਸ ਨੂੰ ਭਾਰਤ ਲਿਆਉਣ ਸਮੇਂ ਉਸ ਕੋਲ ਮੌਜੂਦ ਢਾਈ ਲੱਖ ਯੂਰੋ ਅਤੇ 7 ਕਿਲੋ ਸੋਨਾ ਵੀ ‘ਰਲਵੀਂ ਸਮੱਗਰੀ’ (ਠਜਘਕਦ ਼ਤਤਕਵਤ) ਸ਼੍ਰੇਣੀ ਅਧੀਨ ਚੁਪਚਾਪ ਭਾਰਤ ਲੈ ਆਂਦੇ ਗਏ, ਜਿਸ ਨਾਲ ਸਰਕਾਰ ਨੂੰ ਸੋਨੇ ’ਤੇ ਲਗਾਏ ਜਾਂਦੇ ਕਸਟਮ ਅਤੇ ਵਿਦੇਸ਼ੀ ਮੁਦਰਾ ਭਾਰਤ ਲਿਆਉਣ ਸਮੇਂ ਲਗਾਏ ਜਾਂਦੇ ਟੈਕਸ ਦਾ ਭਾਰੀ ਨੁਕਸਾਨ ਹੋਇਆ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਡੇਰੇਦਾਰ ਨੂੰ ਚਾਰਟਰਡ ਜਹਾਜ਼ ਵਿੱਚ ਭਾਰਤ ਲਿਆਉਣ ਸਮੇਂ ਰਵਿਦਾਸ ਮੰਦਰ ਵਿੱਚ ਪਏ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ, ਜਿਨ੍ਹਾਂ ਦੀ ਮੰਦਰ ਦੀ ਸੀਲਿੰਗ ਕਾਰਨ ਭਾਰੀ ਬੇਅਦਬੀ ਹੋ ਰਹੀ ਸੀ, ਨੂੰ ਵੀ ਭਾਰਤ ਵਾਪਸ ਲੈ ਆਉਣਾ ਚਾਹੀਦਾ ਸੀ ਪਰ ਪੰਜਾਬ ਸਰਕਾਰ ਵੱਲੋਂ ਅਜਿਹਾ ਕੋਈ ਜਤਨ ਨਹੀਂ ਕੀਤਾ ਗਿਆ।

- - - - - - -

ਇਹ ਤਾਂ ਸੀ ਡੇਰਾ ਬੱਲਾਂ ਦੇ ਡੇਰੇਦਾਰ ਅਤੇ ਉਸਦੇ ਗੁੰਡਿਆਂ ਦੀਆਂ ਕਰਤੂਤਾਂ ਬਾਬਤ ਤੱਥ-ਭਰਪੂਰ ਜਾਣਕਾਰੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਡੇਰੇਦਾਰ ’ਤੇ ਹਮਲਾ ਤਾਂ 24 ਮਈ ਨੂੰ ਹੋਇਆ ਸੀ ਪਰ ਦਿ.ਸਿ.ਗੁ.ਪ੍ਰ.ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਇਸ ਮਾਮਲੇ ਦੀ ਜਾਂਚ ਲਈ ਆਪਣਾ ਵਕੀਲ 7 ਅਗਸਤ, ਯਾਨੀ ਲਗਭਗ ਢਾਈ ਮਹੀਨੇ ਬਾਅਦ ਆਸਟ੍ਰੀਆ ਭੇਜਣ ਦੀ ਯਾਦ ਕਿਉਂ ਆਈ।

ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ, ਰਾਮਾਨੰਦ ’ਤੇ ਹਮਲੇ ਦੀ ਘਟਨਾ ਉਪਰੰਤ ਡੇਰਾ ਬੱਲਾਂ ਦੇ ਡੇਰੇਦਾਰਾਂ ਨੇ ਬਾਦਲ ਸਰਕਾਰ ਨਾਲ ਖੁੱਲ ਕੇ ਹੱਥ ਮਿਲਾ ਲਿਆ ਹੈ ਅਤੇ ਪੰਜਾਬ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਵੀ ਸਿਰਫ਼ ਬਾਦਲ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਦਲਿਤ ਵੋਟਾਂ ਦਿਵਾਈਆਂ ਹਨ। ਇਸ ਤੋਂ ਕਾਂਗਰਸੀ ਖੇਮੇ ਵਿੱਚ ਕਾਫੀ ਨਰਾਜ਼ਗੀ ਹੈ ਪਰ ਕਾਂਗਰਸ ‘ਧਰਮ-ਨਿਰਪੱਖ’ ਪਾਰਟੀ ਹੋਣ ਦਾ ਦਾਅਵਾ ਕਰਨ ਕਾਰਨ ਖੁੱਲ ਕੇ ਇਸ ਬਾਬਤ ਕੁਝ ਨਹੀਂ ਪ੍ਰਗਟਾ ਸਕਦੀ। ਇਸਲਈ ਕਾਂਗਰਸੀਆਂ ਨੇ ਆਪਣੇ ਪੁਰਾਣੇ ਏਜੰਟ ਪਰਮਜੀਤ ਸਿੰਘ ਸਰਨਾ ਨੂੰ ਵਰਤ ਕੇ ਡੇਰਾ ਬੱਲਾਂ ਦੇ ਡੇਰੇਦਾਰਾਂ ਨੂੰ ਕਾਬੂ ਕਰਨ ਦੀ ਨੀਤੀ ਅਪਣਾਈ ਹੈ (ਡੇਰਾ ਸੱਚਾ ਸੌਦਾ ਵਿਵਾਦ ਦੌਰਾਨ ਵੀ ਸਰਨਾ ਨੇ ‘ਵਿਚੋਲਗੀ’ ਦੀ ਕੁਝ ਇਸੇ ਤਰ੍ਹਾਂ ਦੀ ਸ਼ੱਕੀ ਭੂਮਿਕਾ ਨਿਭਾਈ ਸੀ ਤੇ ਇਸ ਤੱਥ ਨੂੰ ਆਪਣੇ ਮੂਹੋਂ ਇਕਬਾਲ ਵੀ ਕੀਤਾ ਸੀ)। ਸਰਨਾ ਵੱਲੋਂ ਬੱਲਾਂ ਦੇ ਡੇਰੇਦਾਰਾਂ ਖਿਲਾਫ਼ ਸਬੂਤ ਇਕੱਤਰ ਕਰਨ ਦਾ ਮਕਸਦ ਉਨ੍ਹਾਂ ਨੂੰ ਇਹ ਡਰਾਵਾ ਦੇਣਾ ਹੈ ਕਿ ਜੇਕਰ ਤੁਸੀਂ ਬਾਦਲਕਿਆਂ ਦਾ ਸਾਥ ਛੱਡ ਕੇ ਕਾਂਗਰਸ ਨਾਲ ਹੱਥ ਨਹੀਂ ਮਿਲਾਇਆ ਤਾਂ ਪੰਜਾਬ ਦੀ ਜਨਤਾ ਸਾਹਮਣੇ ਤੁਹਾਡੀ ਅਸਲੀਅਤ ਪੇਸ਼ ਕਰਕੇ ਤੁਹਾਡੀ ਬਦਨਾਮੀ ਕਰਵਾ ਦਿੱਤੀ ਜਾਏਗੀ ਅਤੇ ਤੁਹਾਡੇ ਉ¤ਤੇ ਵੀਆਨਾ ਵਿੱਚ ਮੁਕੱਦਮਾ ਦਰਜ ਕਰਵਾ ਕੇ ਸਜ਼ਾ ਕਰਵਾ ਦਿੱਤੀ ਜਾਏਗੀ। ਜੇਕਰ ਡੇਰਾ ਬੱਲਾਂ ਦੇ ਡੇਰੇਦਾਰਾਂ ਨੇ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਲੈ ਆਂਦੀ ਤਾਂ ਫਿਰ ਸਰਨਾ ਵੱਲੋਂ ਇਸ ਮੁੱਦੇ ਨੂੰ ਠੰਡੇ ਬਸਤੇ ਵਿੱਚ ਸੁੱਟ ਦਿੱਤਾ ਜਾਏਗਾ, ਨਹੀਂ ਤਾਂ ਬਾਰ-ਬਾਰ ਇਸ ਘਟਨਾਕ੍ਰਮ ਦੇ ਤੱਥਾਂ ਦਾ ਜ਼ਿਕਰ ਕਰਕੇ ਡੇਰੇਦਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਏਗੀ।

ਅਸਲ ਵਿੱਚ ਸਰਨਾ ਦੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਦਿ.ਸਿ.ਗੁ.ਪ੍ਰ. ਕਮੇਟੀ ਦਾ ਪ੍ਰਧਾਨ ਬਣ ਕੇ ਸ਼ਾਇਦ ਉਹ ਸਮੁੱਚੀ ਸਿੱਖ ਕੌਮ ਦੇ ਨੁਮਾਇੰਦੇ ਬਣ ਗਏ ਹਨ ਤੇ ਉਨ੍ਹਾਂ ਵੱਲੋਂ ਇਸ ‘ਮਹਾਨ ਪਦਵੀ’ ਨੂੰ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਪੱਖ ਵਿੱਚ ਵਰਤਣ ਕਾਰਨ ਸਰਨਾ ਨੂੰ ਇਨਾਮ ਵਿੱਚ ਘੱਟੋ-ਘੱਟ ਰਾਜ ਸਭਾ ਦੀ ਮੈਂਬਰੀ ਤਾਂ ਮਿਲਣੀ ਹੀ ਚਾਹੀਦੀ ਹੈ। ਕਾਂਗਰਸੀ ਆਗੂ ਵੀ ਸਰਨਾ ਦੀ ਇਸ ਕਮਜ਼ੋਰੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸਲਈ ਉਹ ਸਰਨਾ ਨੂੰ ਬਾਰ-ਬਾਰ ‘‘ਤੁਸੀਂ ਸਾਡਾ ਬੱਸ ਇਹ ਕੰਮ ਕਰ ਦਿਉ, ਤੁਹਾਡੀ ਰਾਜ ਸਭਾ ਮੈਂਬਰੀ ਪੱਕੀ’’ ਦਾ ਲਾਰਾ ਲਗਾ-ਲਗਾ ਕੇ ਸਰਨਾ ਤੋਂ ਆਪਣੀ ਮਨਮਰਜ਼ੀ ਮੁਤਾਬਿਕ ਕੰਮ ਲਈ ਜਾ ਰਹੇ ਹਨ। ਪਰ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਇਹ ਹੋਛੀ ਨੀਤੀ ਅਪਣਾ ਰਹੇ ਸਰਨਾ ਨੂੰ ਇਸ ਤੱਥ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਡੇਰੇਦਾਰ ਨੂੰ ਬਲੈਕ-ਮੇਲ ਕਰਨ ਦੀ ਕੋਸ਼ਿਸ਼ ਵਿੱਚ ਉਹ ਕਿਧਰੇ ਪੰਜਾਬ ਦੇ ਦਲਿਤਾਂ ਤੇ ਸਿੱਖਾਂ ਵਿਚਕਾਰ ਪਾੜੇ ਨੂੰ ਹੋਰ ਨਾ ਵਧਾ ਦੇਣ। ਕਿਉਂਕਿ ਕਈ ਬੋਧੀ ਲੇਖਕ ਪਹਿਲਾਂ ਹੀ ਇਸ ਫਿਰਾਕ ਵਿੱਚ ਹਨ ਕਿ ਸਿੱਖਾਂ ਤੇ ਦਲਿਤਾਂ ਵਿਚਕਾਰ ਦੰਗੇ ਕਰਵਾ ਕੇ, ਦਲਿਤਾਂ ਨੂੰ ਹਮੇਸ਼ਾ ਲਈ ਸਿੱਖਾਂ ਤੋਂ ਦੂਰ ਕਰ ਦਿੱਤਾ ਜਾਵੇ (ਵਧੇਰੇ ਜਾਣਕਾਰੀ ਲਈ ਪੜ੍ਹੋ ਇਸੇ ਅੰਕ ਵਿੱਚ ਇਸ ਬਾਬਤ ਪ੍ਰਕਾਸ਼ਿਤ ਲੇਖ)।
ਸਿੱਖ ਆਗੂਆਂ ਵੱਲੋਂ ਨਿਜੀ ਲਾਭਾਂ ਵਾਸਤੇ ਕੌਮ ਦੀ ਭਲਾਈ ਦੇ ਮੁੱਦਿਆਂ ਦਾ ਸਿਆਸੀਕਰਨ ਕਰ ਦੇਣ ਦੀ ਅਜਿਹੀ ਦੁਖਦਾਈ ਨੀਤੀ ਦੇ ਮੱਦੇਨਜ਼ਰ ਸਮੂਹ ਪੰਥ-ਦਰਦੀ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਮੌਕਾਪ੍ਰਸਤ ਆਗੂਆਂ ਦੀਆਂ ਚਾਲਾਂ ਤੋਂ ਕੌਮ ਨੂੰ ਬਚਾ ਕੇ, ਨਿਰੰਜਨ ਦਾਸ ਵਰਗੇ ਡੇਰੇਦਾਰਾਂ ਦਾ ਪਾਜ ਉਘਾੜਨ ਲਈ ਠੋਸ ਉਪਰਾਲੇ ਕਰਨ। ਨਹੀਂ ਤਾਂ ਭਵਿੱਖ ਵਿੱਚ ਸਿੱਖ ਕੌਮ ਨੂੰ ਹੋਰ ਮਾੜੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਏਗਾ।