Archieves  Subscription  About Us  Contact Us


ਇੰਡੀਆ ਅਵੇਅਰਨੈੱਸ : ਸਤੰਬਰ 2009 ਅੰਕ ਦੇ ਵਿਸ਼ੇਸ਼ ਲੇਖ

ਸਿੱਖ ਕੌਮ ਵਿੱਚ ਬੇਅੰਤ ਵਿਵਾਦ ਪੈਦਾ ਕਰਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਤੇ ਸੱਚੇ ਉਪਦੇਸ਼ਾਂ ਤੋਂ ਗੁੰਮਰਾਹ ਕਰਨ ਵਾਲੇ ਵਿਵਾਦਿਤ ਬਚਿੱਤ੍ਰ ਨਾਟਕ ਗ੍ਰੰਥ ਉਰਫ਼ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਪਰਦਾਫਾਸ਼ ਕਰਦੀ ਪ੍ਰਕਾਸ਼ਿਤ ਹੋਈ ਨਵੀਂ ਪੁਸਤਕ

ਦਸਮ ਗ੍ਰੰਥ ਦੀ

ਅਸਲੀਯਤ

ਇਸ ਪੁਸਤਕ ਵਿੱਚ ਲੇਖਕ ਨੇ ਬ੍ਰਾਹਮਣਵਾਦੀ ਗ੍ਰੰਥਾਂ ਮਾਰਕੰਡੇਯ ਪੁਰਾਣ, ਸ਼ਿਵ ਪੁਰਾਣ ਅਤੇ ਸ੍ਰੀਮਦ ਭਾਗਵਤ ਪੁਰਾਣ ਦੀਆਂ ਰਚਨਾਵਾਂ ਨਾਲ ਤੁਲਨਾ ਕਰਕੇ ਸਾਬਿਤ ਕੀਤਾ ਹੈ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਨਹੀਂ ਬਲਕਿ ਅਨਮਤੀਏ ਕਵੀਆਂ ਵੱਲੋਂ ਉਕਤ ਗ੍ਰੰਥਾਂ ਦੇ ਅਧਾਰ ’ਤੇ ਤਿਆਰ ਕੀਤੀਆਂ ਗਈਆਂ ਰਚਨਾਵਾਂ ਜਾਂ ਫਿਰ ਇਨ੍ਹਾਂ ਦਾ ਉਲਥਾ ਮਾਤਰ ਹਨ। ਲੇਖਕ ਨੇ ਦਾਅਵਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਮਝੀ ਜਾਂਦੀ ਰਚਨਾ ‘ਜਾਪੁ ਸਾਹਿਬ’ ਵੀ ਸ਼ਿਵ ਪੁਰਾਣ ਦੀ ਰਚਨਾ ‘ਸ਼ਿਵ-ਸਹਸਤ੍ਰਨਾਮਾ’ ਉੱਤੇ ਅਧਾਰਿਤ ਹੈ। ਕਬਿਯੋਬਾਚ ਬੇਨਤੀ ਚੌਪਈ ਅਤੇ ਸਿੱਖ ਸਮਾਜ ਵਿੱਚ ਪ੍ਰਚਲਿਤ ਹੋਰਨਾਂ ਰਚਨਾਵਾਂ ਬਾਰੇ ਵੀ ਸਨਸਨੀਖੇਜ਼ ਜਾਣਾਕਾਰੀ ਪ੍ਰਮਾਣਾਂ ਤੇ ਸਬੂਤਾਂ (ਬ੍ਰਾਹਮਣੀ ਗ੍ਰੰਥਾਂ ਦੀਆਂ ਪ੍ਰਤੀਆਂ) ਸਮੇਤ ਪੇਸ਼ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਆਪਣੀ ਪ੍ਰਤੀ ਮੰਗਵਾਉ।

ਲੇਖਕ: ਦਲਬੀਰ ਸਿੰਘ M.Sc.

ਕੀਮਤ: 40 ਰੁਪਏ (ਭਾਰਤ ਵਿੱਚ)

ਪੁਸਤਕ ਪ੍ਰਾਪਤ ਕਰਨ ਦਾ ਪਤਾ:

31-ਡੀ, ਮਦਨ ਪਾਰਕ,

ਪੰਜਾਬੀ ਬਾਗ, ਨਵੀਂ ਦਿੱਲੀ-110026

ਫੋਨ : 0091-9899058458

ਪਾਠਕਾਂ ਨੂੰ ਅਪੀਲ

ਅਦਾਰਾ ਇੰਡੀਆ ਅਵੇਅਰਨੈੱਸ ਪੰਜ ਸਾਲ ਤੋਂ ਵੱਧ ਸਮੇਂ ਤੋਂ ਸਿੱਖ ਸਮਾਜ ਵਿੱਚ ਆਪਣੇ ਧਰਮ ਦੇ ਮਹਾਨ ਅਸੂਲਾਂ ਪ੍ਰਤੀ ਜਾਗ੍ਰਿਤੀ ਲਿਆਉਣ ਦੀ ਮੁਹਿੰਮ ਵਿੱਚ ਆਪਣੀ ਸਮਰੱਥਾ ਮੁਤਾਬਿਕ ਯੋਗਦਾਨ ਪਾ ਰਿਹਾ ਹੈ। ਅਦਾਰੇ ਨੇ ਕਦੇ ਇਹ ਨੀਤੀ ਨਹੀਂ ਅਪਣਾਈ ਕਿ ਫਲਾਣਾ ਮੁੱਦਾ ਬਹੁਤ ‘ਵਿਵਾਦਿਤ’ ਹੈ, ਇਸਲਈ ਇਸਦੇ ਬਾਰੇ ਸਪਸ਼ਟ ਸਟੈਂਡ ਲੈ ਕੇ ਪਾਠਕਾਂ ਨੂੰ ਨਰਾਜ਼ ਨਾ ਕਰ ਲਿਆ ਜਾਵੇ। ਜਾਂ ਇਹ ਕਿ ਹੋਰਨਾਂ ਰਸਾਲਿਆਂ ਦੀ ਤਰ੍ਹਾਂ ਖੁਦ ਨੂੰ ਲਾਭ ਪਹੁੰਚਾਉਣ ਵਾਲੇ ਸਿਆਸੀ ਆਗੂਆਂ ਜਾਂ ਪਾਰਟੀਆਂ ਨਾਲ ਗੰਢਤੁੱਪ ਕਰਕੇ ਪਾਠਕਾਂ ਨੂੰ ਗੁੰਮਰਾਹ ਕਰੀਏ। ਬੇਅੰਤ ਔਕੜਾਂ, ਦੁਸ਼ਵਾਰੀਆਂ ਅਤੇ ਧਮਕੀਆਂ ਮਿਲਦੇ ਰਹਿਣ ਦੇ ਬਾਵਜੂਦ ਅਕਾਲ ਪੁਰਖ ਵੱਲੋਂ ਗੁਰੂ ਗ੍ਰੰਥ ਸਾਹਿਬ ਰਾਹੀਂ ਬਖਸ਼ੇ ਗਏ ਸੱਚੇ ਗਿਆਨ ਦਾ ਸਦਕਾ ਅਸੀਂ ਗੁਰਮਤਿ ਦੇ ਮਾਰਗ ਤੋਂ ਥਿੜਕੇ ਨਹੀਂ ਅਤੇ ਸੱਚ ਨੂੰ ਸੱਚ ਕਹਿਣ ਦੀ ਜ਼ੁੱਰਅਤ ਵਿਖਾਈ।

ਪਰ ਏਨੇ ਕੌੜੇ ਸੱਚ ਬਖਾਣਨ ਦੀ ਸਾਨੂੰ ਭਾਰੀ ਕੀਮਤ ਤਾਰਨੀ ਪਈ ਅਤੇ ਖ਼ੁਦ ਨੂੰ ‘ਪੰਥ-ਪ੍ਰਸਤ’ ਅਖਵਾਉਣ ਵਾਲੀਆਂ ਗੁਰਦੁਆਰਾ ਕਮੇਟੀਆਂ ਅਤੇ ਕਥਿਤ ਧਾਰਮਕ ਜਥੇਬੰਦੀਆਂ ਵੱਲੋਂ ਸਾਨੂੰ ਦਿੱਤੀ ਜਾਂਦੀ ਮਾੜੀ-ਮੋਟੀ ਮਦਦ ਵੀ ਬੰਦ ਕਰ ਦਿੱਤੀ ਗਈ। ਇਸੇ ਕਾਰਨ ਕੁਝ ਸਮਾਂ ਇੰਡੀਆ ਅਵੇਅਰਨੈੱਸ ਦਾ ਮੁੱਖ ਪੰਨਾ ਵੀ ਇਕ-ਰੰਗਾ ਕਰਕੇ ਸਧਾਰਨ ਸਤਰ ਦੇ ਕਾਗਜ਼ ’ਤੇ ਪ੍ਰਕਾਸ਼ਿਤ ਕਰਨਾ ਪਿਆ ਸੀ। ਪਰ ‘ਸਿੱਖ ਅਵੇਅਰਨੈੱਸ ਗਰੁੱਪ’ ਦੇ ਵੀਰਾਂ ਵੱਲੋਂ ਦੀ ਮਦਦ ਸਦਕਾ ਛੇਤੀ ਹੀ ਰਸਾਲੇ ਦਾ ਛਪਾਈ ਸਤਰ ਪਹਿਲਾਂ ਵਰਗਾ ਹੀ ਹੋ ਗਿਆ। ਪਰ ਆਪੋ-ਆਪਣੇ ਕਾਰੋਬਾਰ ਜਾਂ ਨੌਕਰੀਆਂ ਕਰਨ ਵਾਲੇ ਇਨ੍ਹਾਂ ਉਂਗਲਾਂ ’ਤੇ ਗਿਣੇ ਜਾ ਸਕਣ ਵਾਲੇ ਵੀਰਾਂ ਦੀ ਆਮਦਨ ਏਨੀ ਨਹੀਂ ਕਿ ਉਹ ਆਪਣੀਆਂ ਘਰੇਲੂ ਔਕੜਾਂ ਨੂੰ ਅੱਖੋਂ-ਪਰੋਖੇ ਕਰਕੇ ਸਿਰਫ਼ ਇੰਡੀਆ ਅਵੇਅਰਨੈੱਸ ਦੀ ਮਦਦ ਕਰਦੇ ਰਹਿਣ। ਇਸਲਈ ਅਦਾਰਾ ਇੰਡੀਆ ਅਵੇਅਰਨੈੱਸ ਨੂੰ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤ ਵਿੱਚ ਸਾਨੂੰ ਪਾਠਕਾਂ, ਖ਼ਾਸਕਰ ਭਾਰਤ ਤੋਂ ਬਾਹਰ ਵਸੇ ਹੋਏ ਪਾਠਕਾਂ, ਸਾਹਮਣੇ ਮਾਇਕ ਮਦਦ ਵਾਸਤੇ ਅਪੀਲ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।...

ਸੰਜੀਦਾ ਪਾਠਕ ਪੂਰੀ ਅਪੀਲ ਪੜ੍ਹਨ ਲਈ ਇਥੇ ਕਲਿਕ ਕਰਨ

ਕੀ ਸਿੱਖ ਆਪਣੀ ਕੌਮ ’ਤੇ ਹੋ ਰਹੇ ਚੌਤਰਫਾ ਹਮਲਿਆਂ ਦਾ ਮੁਕਾਬਲਾ ਕਰ ਪਾਉਣਗੇ?

ਡੇਰੇਦਾਰ ਰਾਮਾਨੰਦ ਦੇ ਕਤਲ ਮਾਮਲੇ ਦੇ ਲੁਕਵੇਂ ਤੱਥ ਅਤੇ ਸਰਨਾ ਵੱਲੋਂ ਕਾਂਗਰਸੀਆਂ ਦੇ ਤਲਵੇ ਚੱਟਣ ਲਈ ਮੁੱਦੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼

’ਤੇ ਹੁਣ ਬੁੱਧ ਧਰਮ ਦੇ ਪ੍ਰਚਾਰਕਾਂ ਨੇ ਵੀ ਦਲਿਤਾਂ ਨੂੰ ਗੁੰਮਰਾਹ ਕਰਨ ਲਈ ਆਰ.ਐਸ.ਐਸ. ਵਾਂਗ ਕੁਫ਼ਰ ਤੋਲਣ ਦੀ ਨੀਤੀ ਅਪਣਾਈ

ਤੱਤ ਗੁਰਮਤਿ ਪਰਵਾਰ ਵੱਲੋਂ ਤਜਵੀਜ਼ਸ਼ੁਦਾ ਅਰਦਾਸ ਦਾ ਨਵਾਂ ਖਰੜਾ

ਇੰਡੀਆ ਅਵੇਅਰਨੈੱਸ ਵੱਲੋਂ ਤਜਵੀਜ਼ਸ਼ੁਦਾ ਅਰਦਾਸ ਦਾ ਨਵਾਂ ਖਰੜਾ

ਗੁਰਬਾਣੀ ਵਿਚਾਰਣ ਲਈ ਜ਼ਰੂਰੀ ਨੁਕਤੇ

ਫਿਨਲੈਂਡ ਦੇ ਸਿੱਖਾਂ ਵੱਲੋਂ ਦੇਵੀ ਸਿਮਰਨ ਦਾ ਤਿਆਗ ਕਰਨ ’ਤੇ ਬ੍ਰਾਹਮਣਵਾਦੀ ਮਾਨਸਿਕਤਾ ਦੇ ਗੁਲਾਮ ਚਰਿੱਤਰਹੀਣ ਸੰਪਾਦਕ ਨੂੰ ਮਿਰਚਾਂ ਲੱਗੀਆਂ

ਪੰਥਕ ਅਖ਼ਬਾਰ ਦੇ ਨਾਮ ’ਤੇ ਸਿੱਖਾਂ ਦਾ ਜਜ਼ਬਾਤੀ ਸ਼ੋਸ਼ਣ ਕਰਨ ਵਾਲੇ ਅਖੌਤੀ ‘ਮਸੀਹਾ’ ਦਾ ਉਸ ਦੇ ਹੀ ਪੱਤਰਕਾਰ ਵੱਲੋਂ ਪਰਦਾਫਾਸ਼

ਗੁਰੂ ਗ੍ਰੰਥ ਸਾਹਿਬ ਜੀ, ਸਿੰਧੀ ਭਾਈਚਾਰਾ ਅਤੇ ਪੰਜਾਬੀ ਅਖ਼ਬਾਰ ਸਪੋਕਸਮੈਨ ਦਾ ‘ਸਿਧਾਂਤਕ’ ਦੋਗਲਾਪਨ

ਆਓ, ਸਿਧਾਂਤ-ਪੂਜ ਬਣੀਏ, ਬੰਦਾ-ਪੂਜ ਨਹੀਂ

ਕੀ ਮਾਦਾ ਭਰੂਣ-ਹੱਤਿਆ ਵਿੱਚ ਸਿੱਖ ਵਾਕਈ ਬਾਕੀ ਕੌਮਾਂ ਨਾਲੋਂ ਵਧੇਰੇ ਦੋਸ਼ੀ ਹਨ?

ਇਕ ਅਮਲੀ ਜੀਵਨ ਤੋਂ ਸੁਫਨਿਆਂ ਦਾ ਧਰਮ