

ਆਪਣਾ ਜਾਂ ਆਪਣੀ ਜਥੇਬੰਦੀ ਦਾ ਧਾਰਮਕ ਨਾਮ ਰੱਖ਼ਣ ਵਾਲਿਆਂ ਨੂੰ ਰੱਖ਼ੇ ਗਏ ਨਾਮ ਦੀ ਲਾਜ ਰੱਖ਼ਣੀ ਚਾਹੀਦੀ ਹੈ
- ਕ੍ਰਿਪਾਲ
ਸਿੰਘ, ਬਠਿੰਡਾ -
ਸਾਬਕਾ ਪੱਤਰਕਾਰ, ਰੋਜ਼ਾਨਾ ਸਪੋਕਸਮੈਨ
ਮੋਬਾਇਲ : 098554-8079727
ਧਰਮ ਭਾਵੇਂ ਕੋਈ ਵੀ ਹੋਵੇ ਹਰ ਵਿਅਕਤੀ ਜਾਂ ਉਸ ਵਲੋਂ ਬਣਾਈ ਗਈ ਜਥੇਬੰਦੀ ਦਾ ਨਾਮ ਧਾਰਮਿਕ ਅਰਥਾਂ ਵਾਲਾ ਹੀ ਰੱਖ਼ਿਆ ਜਾਂਦਾ ਹੈ। ਧਾਰਮਿਕ ਨਾਮ ਰੱਖ਼ਣ ਵਿੱਚ ਕੋਈ ਹਰਜ਼ ਨਹੀਂ ਬਸ਼ਰਤੇ ਕਿ ਰੱਖ਼ੇ ਗਏ ਨਾਮ ਵਾਲੇ ਗੁਣ ਵੀ ਉਸ ਵਿਅਕਤੀ ਜਾਂ ਜਥੇਬੰਦੀ ’ਚ ਹੋਣ। ਜਿਹੜਾ ਵਿਅਕਤੀ ਆਪਣੇ ਨਾਮ ਵਾਲੇ ਗੁਣਾਂ ਨਾਲ ਵੀ ਭਰਪੂਰ ਹੋਵੇ, ਉਸ ਨੂੰ ਸਮਾਜ ਆਮ ਤੌਰ ’ਤੇ ਸ਼ਾਬਾਸ਼ ਦਿੰਦਾ ਹੋਇਆ ਕਹਿੰਦਾ ਹੈ ਕਿ ਇਸ ਨੇ ਆਪਣੇ ਨਾਮ ਦੀ ਲਾਜ ਰੱਖ਼ ਲਈ ਹੈ। ਜਿਹੜਾ ਵਿਅਕਤੀ ਰੱਖ਼ੇ ਗਏ ਨਾਮ ਦੇ ਗੁਣਾਂ ਤੋਂ ਸੱਖ਼ਣਾ ਹੋਵੇ ਜਾਂ ਵਿਰੋਧੀ ਗੁਣਾਂ ਵਾਲਾ ਹੋਵੇ, ਉਸ ਨੂੰ ਲੋਕ ਫਿਟਕਾਰਾਂ ਪਾਉਂਦੇ ਹੋਏ ਕਹਿੰਦੇ ਹਨ ਕਿ ਇਸ ਨੇ ਤਾਂ ਆਪਣੇ ਨਾਮ ਦੀ ਵੀ ਲਾਜ ਨਹੀਂ ਰੱਖ਼ੀ।
ਇਸੇ ਤਰ੍ਹਾਂ ਵਿਅਕਤੀਆਂ ਵੱਲੋਂ ਬਣਾਈਆਂ ਗਈਆਂ ਜਥੇਬੰਦੀਆਂ ਦੇ ਨਾਮ ਵੀ ਦੂਸਰਿਆਂ ’ਤੇ ਪ੍ਰਭਾਵ ਪਾਉਣ ਲਈ ਧਾਰਮਕ ਗੁਣਾਂ ਵਾਲੇ ਰੱਖ਼ੇ ਜਾਂਦੇ ਹਨ। ਜਿਵੇਂ ਕਿ ਸ: ਜੋਗਿੰਦਰ ਸਿਘ ਨੇ ਸਪੋਕਸਮੈਨ ਦੇ ਸਮਰਥਕਾਂ ਦੀ ਇੱਕ ਜਥੇਬੰਦੀ ਬਣਾਈ, ਜਿਸ ਦਾ ਟੀਚਾ ਬਾਬੇ ਨਾਨਕ ਦੇ ਫਲਸਫੇ ਨੂੰ ਹੂਬਹੂ ਲਾਗੂ ਕਰਨ ਦਾ ਮਿਥਿਆ ਗਿਆ। ਇਸ ਜਥੇਬੰਦੀ ਦਾ ਨਾਮਕਰਨ ਲਈ ਗੁਰਬਾਣੀ ਦੀ ਤੁਕ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ, ਤੂ ਮੇਰਾ ਗੁਰ ਹਾਈ।।’’ ਦੇ ਅਧਾਰ ’ਤੇ ਰੱਖ਼ਣ ਦੀ ਤਜਵੀਜ ਰਖ਼ ਕੇ ਅੱਗੇ ਕਿਹਾ ਗਿਆ ਕਿ ਨਾਮ ਲੰਬਾ ਹੋਣ ਕਰਕੇ ਜਥੇਬੰਦੀ ਦਾ ਨਾਮ ‘‘ਏਕਸ ਕੇ ਬਾਰਕ’’ ਰੱਖ਼ਿਆ ਗਿਆ ਹੈ। ਉਸ ਸਮੇਂ ਇਹ ਸੁਝਾਉ ਵੀ ਨਾ ਮੰਨਿਆ ਗਿਆ ਕਿ ਜੇ ਨਾਮ ਗੁਰਬਾਣੀ ਦੀ ਤੁਕ ਦੇ ਅਧਾਰ ’ਤੇ ਰੱਖ਼ਿਆ ਜਾਣਾ ਹੈ ਤਾਂ ਤੁਕ ਦਾ ਸਰੂਪ ਨਾ ਬਦਲਿਆ ਜਾਵੇ। ਜੇ ਨਾਮ ਛੋਟਾ ਰੱਖ਼ਣ ਦੀ ਮਜ਼ਬੂਰੀ ਵੀ ਹੈ ਤਾਂ ਘੱਟ ਤੋਂ ਘੱਟ ਅਗਲੇ ਪਿੱਛਲੇ ਸਬਦ ਜੇ ਕੱਟਣੇ ਵੀ ਹਨ ਤਾਂ ਵਿਚਕਾਰ ‘ਹਮ’ ਸਬਦ ਨਾ ਕੱਟਿਆ ਜਾਵੇ। ਸ: ਜੋਗਿੰਦਰ ਸਿੰਘ ਨੇ ਦਲੀਲ ਦਿੱਤੀ ਕਿ ‘ਹਮ’ ਸਬਦ ਲਿਖ਼ਣ ਨਾਲ ਥੋਹੜੀ ਹਉਮੈ ਉਪਜਦੀ ਹੈ ਕਿ ਸਿਰਫ਼ ਅਸੀਂ ਹੀ ਏਕ ਪਿਤਾ ਦੇ ਬਾਰਕ ਹਾਂ, ਦੂਸਰੇ ਨਹੀਂ, ਇਸ ਲਈ ‘‘ਏਕਸ ਕੇ ਬਾਰਕ’ ਨਾਮ ਹੀ ਸਭ ਤੋਂ ਖ਼ੁੱਕਵਾਂ ਹੈ। ਗੁਰਬਾਣੀ ਦੀ ਤੁਕ ਦੀ ਕਾਂਟ-ਛਾਂਟ ਕਰਕੇ ਨਾਮ ਰੱਖ਼ਣਾ ਭਾਵੇਂ ਜਾਇਜ ਨਹੀਂ। ਪਰ ਕਿਸ ਵਿੱਚ ਹਿੰਮਤ ਹੈ ਕਿ ਉਹ ਸ: ਜੋਗਿੰਦਰ ਸਿੰਘ ਦੀ ਦਲੀਲ ਨੂੰ ਕੱਟੇ, ਇਸ ਲਈ ਇਸੇ ਨਾਮ ਨੂੰ ਪ੍ਰਵਾਨਗੀ ਮਿਲ ਗਈ। ਖ਼ੈਰ ਨਾਮ ਜੋ ਵੀ ਰੱਖ਼ਿਆ ਗਿਆ, ਹੁਣ ਇਸ ਰੱਖ਼ੇ ਗਏ ਨਾਮ ਅਤੇ ਜਥੇਬੰਦੀ ਦੇ ਸੰਚਾਲਕ ਦੇ ਗੁਣਾਂ ਦਾ ਮੂਲਾਂਕਣ ਕਰਨ ਲਈ ਆਉ ਥੋੜ੍ਹਾ ਪਿੱਛਲੇ ਸਮੇਂ ਨੂੰ ਯਾਦ ਕਰੀਏ।
ਸ਼ਾਇਦ ਸਤੰਬਰ 2005 ਦਾ ਕੋਈ ਦਿਨ ਜਾਂ ਆਸ ਪਾਸ ਦਾ ਦਿਨ ਸੀ, ਜਦੋਂ ਰੋਜ਼ਾਨਾ ਸਪੋਕਸਮੈਨ ਲਈ ਨਵੇਂ ਬਣੇ ਦਫ਼ਤਰ ਦੀ ਬਿਲਡਿੰਗ ਦੇ ਉਦਘਾਟਨ ਲਈ ਇੱਕ ਸਮਾਗਮ ਕੀਤਾ ਗਿਆ। ਸਾਰੇ ਬੁਲਾਰਿਆਂ ਨੇ ਖ਼ੁਸ਼ੀ ਜ਼ਾਹਰ ਕੀਤੀ ਕਿ ਪੰਥਕ ਸੋਚ ਨੂੰ ਪ੍ਰਣਾਇਆ ਆਪਣਾ ਅਖ਼ਬਾਰ ਚਾਲੂ ਹੋਣ ’ਚ ਬੜਾ ਹੀ ਥੋੜ੍ਹਾ ਸਮਾਂ ਬਾਕੀ ਹੈ। ਸਭ ਨੇ ਸ: ਜੋਗਿੰਦਰ ਸਿੰਘ ਦੀ ਬੜੀ ਤਰੀਫ਼ ਕੀਤੀ ਅਤੇ ਵਧਾਈਆਂ ਦਿੱਤੀਆਂ, ਜਿਨ੍ਹਾਂ ਨੇ ਵਿਰੋਧੀਆਂ ਵਲੋਂ ਖ਼ੜ੍ਹੀਆਂ ਕੀਤੀਆਂ ਬੇਅੰਤਾਂ ਔਕੜਾਂ ਦੇ ਬਾਵਜੂਦ ‘ਪੰਥਕ’ ਪ੍ਰੈਸ ਚਾਲੂ ਕਰਨ ਦਾ ਸਮਾਂ ਬੜਾ ਹੀ ਨਜਦੀਕ ਲੈ ਆਂਦਾ ਹੈ। ਇੱਕ ਵਿਦਵਾਨ ਇਹ ਸਾਰੀਆਂ ਗੱਲਾਂ ਕਹਿਣ ਤੋਂ ਇਲਾਵਾ ਇਹ ਵੀ ਕਹਿ ਬੈਠਾ ਕਿ ਸਾਨੂੰ ਅਜਿਹਾ ਪ੍ਰਬੰਧ ਵੀ ਕਰ ਲੈਣਾ ਚਾਹੀਦਾ ਹੈ ਕਿ ਸ਼ੁਰੂ ਹੋਣ ਵਾਲਾ ਅਖ਼ਬਾਰ ਹਮੇਸ਼ਾਂ ਲਈ ਪੰਥਕ ਰਹਿ ਸਕੇ। ਉਨ੍ਹਾਂ ਉਦਾਹਰਣ ਦਿੱਤੀ ਕਿ ਟ੍ਰਿਬਿਊਨ ਵੀ ਇੱਕ ਸਿੱਖ਼ ਸ: ਦਿਆਲ ਸਿੰਘ ਮਜੀਠੀਏ ਵਲੋਂ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਸ਼ੁਰੂ ਸੁਰੂ ਵਿੱਚ ਪੰਥਕ ਅਖ਼ਬਾਰ ਹੀ ਸਮਝਿਆ ਜਾ ਰਿਹਾ ਸੀ ਪਰ ਅੱਜ ਉਸ ਟ੍ਰਿਬਿਊਨ ਟਰੱਸ਼ਟ ’ਤੇ ਆਰਿਆ ਸਮਾਜੀਆਂ ਦਾ ਕਬਜ਼ਾ ਹੈ, ਜਿਹੜਾ ਕਿ ਸਿੱਖ਼ ਵਿਰੋਧੀ ਸੋਚ ਰੱਖ਼ਣ ਵਾਲੀ ਧਿਰ ਹੈ।
ਬੇਸ਼ੱਕ ਇਸ ਕਥਨ ਵਿੱਚ ਕੁਝ ਵੀ ਗਲਤ ਨਹੀਂ ਸੀ ਅਤੇ ਇੱਕ ਉਸਾਰੂ ਸੁਝਾਅ ਸੀ ਪਰ ਤੇਜ ਦਿਮਾਗ ਸ: ਜੋਗਿੰਦਰ ਸਿੰਘ ਝੱਟ ਸਮਝ ਗਏ ਕਿ ਇਸ ਵਿਅਕਤੀ ਨੇ ਉਸ ਦੇ ਏਕਾਧਿਕਾਰ ਨੂੰ ਚੁਣੌਤੀ ਦੇਣ ਦਾ ਬੀਜ ਬੋ ਦਿੱਤਾ ਹੈ। ਇਸ ਉਪਰੰਤ ਉਨ੍ਹਾਂ ਦੇ ਲੇਖ਼ ਛਾਪਣ ’ਤੇ ਕਟੌਤੀ ਲਾ ਦਿੱਤੀ। ਦਸੰਬਰ 2005 ਦੇ ਸਪੋਕਸਮੈਨ ਅੰਕ ’ਚ ਭੱਟਾਂ ਦੇ ਸਵੱਈਆਂ ‘ਤੇ ਕਿੰਤੂ ਕਰਦਾ ਲੇਖ਼ ਛਪ ਗਿਆ ਕਿ ਇਸ ਰਚਨਾ ਵਿੱਚ ਗੁਰੂ ਸਾਹਿਬਾਨ ਦੀ ਵਿਅਕਤੀਗਤ ਰੂਪ ’ਚ ਲੋੜ ਤੋਂ ਵੱਧ ਤਾਰੀਫ਼ ਕੀਤੀ ਗਈ ਹੈ ਜਦੋਂ ਕਿ ਸਮੁੱਚੇ ਗੁਰੂ ਗੰ੍ਰਥ ਸਾਹਿਬ ’ਚ ਵਿਅਕਤੀ ਗੁਰੂ ਦੀ ਥਾਂ ਸਿਰਫ਼ ਸਬਦ ਗੁਰੂ ਨੂੰ ਹੀ ਮਹਾਨਤਾ ਦਿੱਤੀ ਗਈ ਹੈ। ਮੂੰਹੋਂ ਮੂੰਹੀ ਇਹ ਬਹਿਸ ਕਈ ਮਹੀਨੇ ਜਾਰੀ ਰਹੀ ਤੇ ਅਖ਼ੀਰ ਪਛੜ ਕੇ 16 ਅਪ੍ਰੈਲ 2006 ਨੂੰ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦਾ ਪਹਿਲਾ ਪ੍ਰਕਾਸ਼ਨ ਦਿਵਸ ਚੰਡੀਗੜ੍ਹ ਵਿਖ਼ੇ ਮਨਾਇਆ ਗਿਆ, ਜਿੱਥੇ ਉਹੀ ਵਿਦਵਾਨ ਭਾਵੇਂ ਸਟੇਜ ’ਤੇ ਤਾਂ ਨਹੀਂ ਪਰ ਪਾਸੇ ਖ਼ੜ੍ਹਾ ਕਿਸੇ ਕੋਲ ਗੱਲ ਕਰ ਰਿਹਾ ਸੀ ਕਿ ‘‘ਜਿਤਨਾ ਕੰਮ ਗੁਰੂ ਸਾਹਿਬਾਨ ਨੇ ਕੀਤਾ ਸੀ ਅਤੇ ਮਰੀ ਹੋਈ ਜਮੀਰ ਵਾਲਿਆਂ ਨੂੰ ਜਾਗ੍ਰਿਤ ਕਰਕੇ ਇੱਕ ਨਵਾਂ ਜੀਵਨ ਦਿੱਤਾ ਸੀ, ਸ: ਜੋਗਿੰਦਰ ਸਿੰਘ ਨੇ ਉਸ ਦਾ ਕੁਝ ਹਿੱਸਾ ਹੀ ਕੀਤਾ ਹੈ ਪਰ ਫਿਰ ਵੀ ਸਟੇਜ ’ਤੇ ਜਿਹੜਾ ਵੀ ਉਠਦਾ ਹੈ, ਉਹ ਸ: ਜੋਗਿੰਦਰ ਸਿੰਘ ਦੇ ਸੋਹਿਲੇ ਗਾਉਣੇ ਸ਼ੁਰੂ ਕਰ ਦਿੰਦਾ ਹੈ। ਜੇ ਸਾਨੂੰ ਜੋਗਿੰਦਰ ਸਿੰਘ ਦੀ ਸਿਫ਼ਤ ਚੰਗੀ ਲੱਗਦੀ ਹੈ ਤਾਂ ਗੁਰੂ ਸਾਹਿਬਾਨ ਦੀ ਕੀਤੀ ਗਈ ਸਿਫ਼ਤ ’ਤੇ ਇਤਰਾਜ਼ ਕਿਉਂ?’’
ਗੱਲ ਭਾਵੇਂ 16 ਆਨੇ ਦਰੁਸਤ ਸੀ ਪਰ ਕਿਸੇ ਦੀ ਹਊਮੈ ’ਤੇ ਸੱਟ ਮਾਰਨ ਵਾਲੀ ਤਾਂ ਜਰੂਰ ਹੈ ਸੀ। ਸ਼ਾਇਦ
ਇਹ ਗੱਲ ਵੀ ਜੋਗਿੰਦਰ ਸਿੰਘ ਕੋਲ ਪਹੁੰਚ ਹੀ ਗਈ ਹੋਵੇਗੀ, ਇਸੇ ਲਈ ਤਾਂ ਉਸ ਵਿਦਵਾਨ ਦੇ ਲੇਖ਼ ਛਪਣ
‘ਤੇ ਤਕਰੀਬਨ ਪਾਬੰਦੀ ਲੱਗ ਗਈ। ਕੁਝ ਸਮੇਂ ਬਾਅਦ ਉਸ ਵਿਦਵਾਨ ਨੇ ਭਾਈ ਗੁਰਬਚਨ ਸਿੰਘ
ਭਿੰਡਰਾਂਵਾਲਿਆਂ ਵਲੋਂ ਲਿਖ਼ੀ ਗੁਰਮਤਿ ਰਹਿਤ ਮਰਯਾਦਾ ’ਤੇ ਟਿੱਪਣੀ ਕਰਦੀ ਇੱਕ ਕਿਤਾਬ ਛਾਪ ਦਿੱਤੀ,
ਜਿਸ ਵਿੱਚ ਲਿਖ਼ਿਆ ਗਿਆ ਕਿ ਉਸ ਪੁਸਤਕ ਦੀਆਂ ਬਹੁਤ ਸਾਰੀਆਂ ਗੱਲਾਂ ਗੁਰਬਾਣੀ ਦੀ ਕਸਵੱਟੀ ‘ਤੇ
ਪੂਰੀਆਂ ਨਹੀਂ ਉਤਰਦੀਆਂ। ਬੇਸ਼ੱਕ ਉਸ ਵਿਦਵਾਨ ਦੀਆਂ ਦਲੀਲਾਂ ਵਿੱਚ ਕਾਫ਼ੀ ਵਜ਼ਨ ਸੀ ਪਰ ਬਜਾਏ ਉਸ ਨਾਲ
ਗੁਰਬਾਣੀ ਦੀ ਲੋਅ ਵਿੱਚ ਸੰਵਾਦ ਰਚਾ ਕੇ ਲੋੜੀਂਦੀ ਸੋਧ ਉਸ ਦੀ ਪੁਸਤਕ ’ਚ ਕਰਵਾ ਲਈ ਜਾਂਦੀ ਅਤੇ ਇਸ
ਦੇ ਨਾਲ ਹੀ ਗਿਆਨੀ ਗੁਰਬਚਨ ਸਿੰਘ ਦੀ ਟਿੱਪਣੀ ਹੇਠਲੀ ਪੁਸਤਕ ’ਚ ਉਨ੍ਹਾਂ ਗੱਲਾਂ ਦੀ ਸੋਧ ਕਰ ਲਈ
ਜਾਂਦੀ, ਜਿਹੜੀਆਂ ਗੁਰਬਾਣੀ ਦੇ ਆਸ਼ੇ ਦੇ ਵਿਰੁੱਧ ਵਿੱਚ ਹੁੰਦੀਆਂ। ਦਮਦਮੀ ਟਕਸਾਲ ਨੇ ਅਕਾਲ ਤਖ਼ਤ ਦੇ
ਜਥੇਦਾਰ ਗਿਆਨੀ ਜੋਗਿੰਦਰ ਸਿੰਘ ਰਾਹੀਂ ਉਸ ਵਿਦਵਾਨ ਨੂੰ ਪੰਥ ਵਿੱਚੋਂ ਛੇਕਣ ਦੇ ਹੁਕਮ ਕਰਵਾ ਕੇ ਉਸ
’ਤੇ ਕਿਸੇ ਪੰਥਕ ਸਟੇਜ਼ ’ਤੇ ਬੋਲਣ ‘ਤੇ ਪਾਬੰਦੀ ਲਵਾ ਦਿੱਤੀ। ਬੱਸ ਫਿਰ ਕੀ ਸੀ ਦੁਸ਼ਮਣ ਦਾ ਦੁਸ਼ਮਣ
ਦੋਸਤ ਦੀ ਕਹਾਵਤ ਅਨੁਸਾਰ ਦੋਵਾਂ ਵਿੱਚ ਨੇੜਤਾ ਵਧ ਗਈ ਅਤੇ ਸਪੋਕਸਮੈਨ ਡਟ ਕੇ ਉਸ ਵਿਦਵਾਨ ਦੀ
ਹਮਾਇਤ ’ਚ ਖ਼ੜ੍ਹ ਗਿਆ। ਹੁਣ ਉਹ ਵਿਦਵਾਨ ਵੀ ਸਮਝ ਗਿਆ ਕਿ ਉਸ ਦੀ ਹਮਾਇਤ ’ਚ ਖ਼ੜ੍ਹਨ ਵਾਲਾ ਇੱਕੋ
ਇੱਕ ਅਖ਼ਬਾਰ ਹੈ, ਇਸ ਲਈ ਉਸ ਨੂੰ ਗੁਰਮਤਿ ਦੀ ਸੋਝੀ ਦੇਣ ਨਾਲੋਂ ਚੰਗਾ ਹੈ ਕਿ ਉਸ ਦੀ ਹਾਂ ਵਿੱਚ
ਹਾਂ ਮਿਲਾ ਕੇ ਵਿਚਾਰਧਾਰਕ ਵਿਰੋਧ ਦਾ ਮੁਕਾਬਲਾ ਕੀਤਾ ਜਾਵੇ। ਬਸ ਇਸ ਬਦਲੀ ਸੋਚ ਦੇ ਨਾਲ ਹੀ ਉਸ ਦੇ
ਲੇਖ਼ ਮੁੜ ਪ੍ਰਮੁੱਖ਼ਤਾ ਨਾਲ ਛਪਣੇ ਸ਼ੁਰੂ ਹੋ ਗਏ।
ਹੁਣ ਹੱਡੀ ਬੀਤੀ ਦੱਸਣੀ ਠੀਕ ਰਹੇਗੀ।
ਏਕਸ ਕੇ ਬਾਰਕ ਜਥੇਬੰਦੀ ਦੀ ਮੀਟਿੰਗ ਵਿੱਚ ਮੈਂ ਦੂਸਰੀ ਵਾਰ ਇਹ ਸੁਝਾਉ ਦੇ ਬੈਠਾ ਕਿ ਆਪਣੀ ਨਵੀਂ ਜਥੇਬੰਦੀ ਸਫਲਤਾ ਪੂਰਵਕ ਤਾਂ ਹੀ ਚੱਲ ਸਕਦੀ ਹੈ ਜੇਕਰ 10 ਗੁਰੂ ਸਾਹਿਬਾਨ ਦੀ ਜੋਤ ਗੁਰੂ ਗੰ੍ਰਥ ਸਾਹਿਬ ਦੇ ਮੌਜ਼ੂਦਾ ਸਰੂਪ ੴ ਤੋਂ ਲੈ ਕੇ ਮੁੰਦਾਵਣੀ ਮ: 5 ਤੱਕ ਦੀ ਬਾਣੀ ’ਤੇ ਕੋਈ ਕਿੰਤੂ ਨਾ ਕੀਤਾ ਜਾਵੇ। ਆਪਾਂ ਹੁਣ ਤੱਕ ਦਸਮ ਗੰ੍ਰਥ ਅਤੇ ਰਾਗਮਾਲਾ, ਜਿਸ ਦੇ ਗੁਰਬਾਣੀ ਨਾ ਹੋਣ ਦੇ ਕਾਫ਼ੀ ਸਬੂਤ ਹਨ, ਉਨ੍ਹਾਂ ਦਾ ਵੀ ਕੋਈ ਹੱਲ ਨਹੀਂ ਕੱਖ਼ ਸਕੇ, ਇਸ ਲਈ ਗੁਰੂ ਗੰ੍ਰਥ ਸਾਹਿਬ ’ਤੇ ਇਸ ਤੋਂ ਵਧ ਕੀਤਾ ਕੋਈ ਵੀ ਨਵਾਂ ਵਿਵਾਦ ਪੰਥਕ ਹਿੱਤਾਂ ਵਿੱਚ ਨਹੀਂ ਹੋਵੇਗਾ। ‘‘ਗੁਰੂ ਗੰ੍ਰਥ ਸਾਹਿਬ ਨੂੰ ਮੱਥਾ ਟੇਕਣਾ ਬ੍ਰਾਹਮਣੀ ਕਰਮਕਾਂਡ’’ ਅਤੇ ‘‘ਗੁਰਿਆਈ ਗੰ੍ਰਥ ਨਹੀਂ ਪੰਥ ਨੂੰ ਦਿੱਤੀ ਸੀ’’ ਆਦਿ ਲੇਖ਼ਾਂ ਨੂੰ ਸਪੋਕਸਮੈਨ ’ਚ ਥਾਂ ਨਾ ਦਿੱਤੀ ਜਾਵੇ ਕਿਉਂਕਿ ਇਸ ਗੱਲ ਦਾ ਨਿਖ਼ੇੜਾ ਕੌਣ ਕਰੇਗਾ ਕਿ ਕਿਹੜੇ ਪੰਥ ਨੂੰ ਗੱਦੀ ਦਿੱਤੀ ਗਈ ਹੈ। ਕਿਉਂਕਿ ਅੱਜ ਜਿੱਥੇ 40-50 ਵਿਅਕਤੀ ਬੈਠਦੇ ਹਨ, ਉਨ੍ਹਾਂ ਦਾ ਆਪਣਾ ਵੱਖ਼ਰਾ ਹੀ ਪੰਥ ਹੁੰਦਾ ਹੈ। ਪੰਜ ਪਿਆਰੇ ਵੀ ਸਾਰੀਆਂ ਜਥੇਬੰਦੀਆਂ ਦੇ ਆਪਣੇ ਆਪਣੇ ਹਨ, ਤਖ਼ਤ ਦੇ ਪੰਜ ਜਥੇਦਾਰਾਂ ਨੂੰ ਆਪਾਂ ਹੀ ਨਹੀਂ ਮੰਨਦੇ ਤਾਂ ਉਹ ਕਿਹੜਾ ਪੰਥ ਹੋਵੇਗਾ, ਜਿਸ ਨੂੰ ਗੁਰਿਆਈ ਦਿੱਤੀ ਮੰਨ ਲਈ ਜਾਵੇਗੀ। ਸੋ, ਇਤਿਹਾਸਕ ਤੌਰ ‘ਤੇ ਗੁਰੂ ਗੰ੍ਰਥ ਸਾਹਿਬ ਨੂੰ ਗੱਦੀ ਦਿੱਤੀ ਗਈ ਮੰਨੀ ਜਾ ਚੁੱਕੀ ਹੈ, ਇਸ ’ਤੇ ਵਿਵਾਦ ਖ਼ੜ੍ਹਾ ਕਰਕੇ ਪੰਥ ਨੂੰ ਕੋਈ ਲਾਹਾ ਨਹੀਂ ਮਿਲ ਸਕਦਾ। ਇਤਨਾ ਸੁਣਦਿਆਂ ਹੀ ਹਊਮੈ ਤੋਂ ਦੂਰ ਰਹਿਣ ਦੀ ਦਲੀਲ ਦੇ ਕੇ ਗੁਰਬਾਣੀ ਦੀ ਤੁਕ ’ਚ ਕਾਟ ਛਾਂਟ ਕਰਕੇ ਜਥੇਬੰਦੀ ਦਾ ਨਾਮ ਰੱਖ਼ਣ ਵਾਲੇ ਆਪਣੀ ਹਊਮੈ ’ਤੇ ਕਾਬੂ ਨਾ ਪਾ ਸਕੇ ਅਤੇ ਕਹਿਣ ਲੱਗੇ ਕਿ ਇਹ ਗੱਲ ਤੁਸੀਂ ਪਹਿਲਾਂ ਕਈ ਵਾਰ ਮੀਟਿੰਗ ’ਚ ਕਰ ਚੁੱਕੇ ਹੋ, ਕਈ ਵਾਰ ਟੈਲੀਫੋਨ ’ਤੇ ਗੱਲ ਹੋ ਚੁੱਕੀ ਹੈ, ਵਾਰ ਵਾਰ ਇੱਕੋ ਗੱਲ ਕਰਕੇ ਸਮਾਂ ਬਰਬਾਦ ਨਾ ਕਰੋ, ਜਿਸ ਦੀ ਮਰਜ਼ੀ ਹੈ, ਇਸ ਜਥੇਬੰਦੀ ਦਾ ਮੈਂਬਰ ਬਣੇ, ਜਿਸ ਦੀ ਮਰਜ਼ੀ ਹੈ ਨਾ ਬਣੇ। ਅਗਲੀ ਮੀਟਿੰਗ ’ਚ ਮੇਰੀ Òੈਰ ਹਾਜ਼ਰੀ ’ਚ ਮੇਰਾ ਬਿਨਾਂ ਨਾਮ ਲਿਆਂ ਇਹ ਵੀ ਐਲਾਨ ਕਰ ਦਿੱਤਾ ਕਿ ਸਾਡਾ ਬਹੁਤ ਹੀ ਨਿਕਟਵਰਤੀ ਵਿਅਕਤੀ ਸਾਡੇ ਸਿਧਾਂਤ ਨਾਲ ਮਿਲ ਕੇ ਚਲਣ ਨੂੰ ਤਿਆਰ ਨਹੀਂ ਸੀ, ਇਸ ਲਈ ਉਸ ਦੀ ਮੈਂਬਰਸ਼ਿਪ ਰੱਦ ਕਰਕੇ ਉਸ ਦੇ ਪੈਸੇ ਵਾਪਿਸ ਕਰ ਦਿੱਤੇ ਗਏ ਹਨ। ਪਰ ਇਨ੍ਹਾਂ ਗੱਲਾਂ ਨੂੰ ਡੇਢ ਸਾਲ ਤੋਂ ਜਿਆਦਾ ਸਮਾਂ ਹੋ ਗਿਆ ਹੈ, ਕਿਸੇ ਨੇ ਕੋਈ ਪੈਸਾ ਵਾਪਿਸ ਨਹੀਂ ਕੀਤਾ।
ਅਖ਼ੀਰ ਜਦ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਨਾ ਦੇਣ ਦੇ ਸ: ਜੋਗਿੰਦਰ ਸਿੰਘ ਦੇ ਬਿਆਨ ਬਾਰੇ ਦਾਅਵਾ ਕਰਦਾ ਪੱਤਰ ਮੀਡੀਆ ਵਿੱਚ ਛਪ ਗਿਆ ਤਾਂ ਸਪਸ਼ਟੀਕਰਨ ਲੈਣ ਸਬੰਧੀ ਮੈਂ ਇੱਕ ਲੇਖ਼ ਸਪੋਕਸਮੈਨ ਨੂੰ ਭੇਜ ਦਿੱਤਾ ਅਤੇ ਨਾਲ ਹੀ ਉਹ ਹੋਰਨਾਂ ਵੈਬਸਾਈਟਾਂ ‘ਤੇ ਪੈ ਗਿਆ, ਜਿਸ ਦਾ ਜਵਾਬ ਦੇਣ ਤੋਂ ਇਨਕਾਰ ਕਰਨ ’ਤੇ ਮੈਂ ਚਿੱਠੀ ਲਿਖ਼ ਦਿੱਤੀ ਕਿ ਗੁਰੂ ਸਾਹਿਬਾਨ ’ਤੇ ਕਿੰਤੂ ਕਰਨ ਵਾਲੀ ਜਥੇਬੰਦੀ ਦਾ ਮੈਂ ਮੈਂਬਰ ਨਹੀਂ ਰਹਿਣਾ ਚਾਹੁੰਦਾ, ਇਸ ਲਈ ਮੇਰੀ ਮੈਂਬਰਸ਼ਿਪ ਰੱਦ ਕਰਕੇ ਮੇਰੇ ਪੈਸੇ ਵਾਪਿਸ ਕਰ ਦਿੱਤੇ ਜਾਣ, ਤਾਂ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਉਲਟਾ ਅਜਿਹੇ ਸੁਆਲ ਕਰਨ ਵਾਲਿਆਂ ਨੂੰ ਪੰਥ ਵਿਰੋਧੀ ਦੱਸਿਆ ਜਾਣ ਲੱਗਾ। ਤਾਂ ਮੈਂ 12 ਸਤੰਬਰ ਨੂੰ ਇੱਕ ਲੇਖ਼ ਛਪਵਾ ਦਿੱਤਾ ਕਿ ਮੈਂ ਹਾਲੀ ਵੀ ਉਸ ਜਥੇਬੰਦੀ ਦਾ ਮੈਂਬਰ ਹਾਂ, ਤਾਂ ਉਸੇ ਦਿਨ 12 ਸਤੰਬਰ 2009 ਦੀ ਤਰੀਕ ’ਚ ਚੈਕ ਨੰ: 004230 ਕੱਟ ਕੇ ਬਠਿੰਡਾ ਦਫ਼ਤਰ ’ਚ ਭੇਜ ਦਿੱਤਾ ਗਿਆ ਪਰ ਮੈਨੂੰ ਬਿਲਕੁਲ ਕਿਸੇ ਨੇ ਸੂਚਿਤ ਨਹੀਂ ਕੀਤਾ ਤੇ ਬਠਿੰਡਾ ਜ਼ਿਲ੍ਹਾ ਇੰਚਾਰਜ ਉਸ ਚੈਕ ਨਾਲ ਆਏ ਬਿਨਾਂ ਤਰੀਕ ਵਾਲਾ ਕਵਰਿੰਗ ਲੈਟਰ ਲੋਕਾਂ ਨੂੰ ਵਿਖ਼ਾਉਂਦਾ ਰਿਹਾ ਕਿ ਕਿਰਪਾਲ ਸਿੰਘ ਬਹੁਤ ਪਹਿਲਾਂ ਹੀ ਜਥੇਬੰਦੀ ’ਚੋਂ ਕੱਖ਼ ਦਿੱਤਾ ਗਿਆ ਹੈ। ਮੈਨੂੰ ਬਿਨਾਂ ਨਾਮ ਲਿਆਂ ਭਾੜੇ ਦਾ ਟੱਟੂ, ਪੰਥ ਵਿਰੋਧੀ ਸ਼ਬਦਾਂ ਨਾਲ ਨਿਵਾਜਣਾ ਜਾਰੀ ਰੱਖ਼ਿਆ ਤਾਂ ਮੈਂ 27 ਸਤੰਬਰ ਨੂੰ ਛਪੇ ਇੱਕ ਹੋਰ ਲੇਖ਼ ਵਿੱਚ ਦੁਬਾਰਾ ਲਿਖ਼ ਦਿੱਤਾ ਕਿ ਮੈਂ ਹਾਲੀ ਵੀ ਮੈਂਬਰ ਹਾਂ, ਕਿਉਂਕਿ ਮੈਨੂੰ ਹਾਲੀ ਤੀਕ ਪੈਸੇ ਵਾਪਿਸ ਨਹੀਂ ਕੀਤੇ ਗਏ ਤਾਂ ਦੂਜੀ ਵਾਰ ਲੇਖ਼ ਵਿੱਚ ਇਹ ਗੱਲ ਪੜ੍ਹਨ ਉਪੰ੍ਰਤ ਉਪਰੋਂ ਮਿਲੀਆਂ ਹਦਾਇਤਾਂ ਨਾਲ ਉਸੇ ਦਿਨ ਬਠਿੰਡਾ ਇਕਾਈ ਦੇ ਸਿਰਕਰਦਾ ਦੋ ਮੈਂਬਰ ਮੇਰਾ ਚੈਕ ਘਰ ਆ ਕੇ ਵਾਪਿਸ ਦੇ ਗਏ, ਜਿਸ ਨਾਲ ਮਿਲੇ ਬਿਨਾਂ ਤਰੀਕ ਪਾਈ ਕਵਰਿੰਗ ਲੈਟਰ ’ਤੇ ਇਹ ਸਬਦ ਅੰਕਤ ਸਨ, ‘‘ਜਿਵੇਂ ਕਿ ਤੁਹਾਨੂੰ ਬਹੁਤ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਤੁਹਾਡੀਆਂ ਗਤੀਵਿਧੀਆਂ ਜਥੇਬੰਦੀ ਵਿਰੋਧੀ ਹਨ, ਇਸ ਲਈ ਤੁਹਾਡੀ ਮੈਂਬਰਸ਼ਿਪ ਰੱਦ ਕੀਤੀ ਜਾਂਦੀ ਹੈ। ਤੁਹਾਡੀ ਮੈਂਬਰਸ਼ਿਪ ਫੀਸ 10,000 ਰੁਪਏ ਚੈਕ ਨੰ: 004230 ਰਾਹੀਂ ਭੇਜੀ ਜਾ ਰਹੀ ਹੈ। ਚੈਕ ਦੀ ਦੇਰੀ ਲਈ ਖਿਮਾਂ ਚਾਹਾਵਾਂਗੇ ਜੀ।’’
ਜਥੇਬੰਦੀ ਵਿਰੋਧੀ ਗਤੀਵਿਧੀਆਂ ਦਾ ਤਾਂ ਕੋਈ ਵੇਰਵਾ ਨਹੀਂ ਦਿੱਤਾ ਗਿਆ, ਜਿਸ ਤੋਂ ਸਪੱਸ਼ਟ ਇਹ ਭਾਵ ਨਿਕਲਦਾ ਹੈ ਕਿ ਗੁਰੂ ਸਾਹਿਬਾਨ ਅਤੇ ਗੁਰੂ ਗੰ੍ਰਥ ਸਾਹਿਬ ’ਤੇ ਕੋਈ ਟਿੱਪਣੀ ਨਾ ਕਰਨ ਦੀ ਸਲਾਹ ਦੇਣਾ ਹੀ ਜਥੇਬੰਦੀ ਵਿਰੋਧੀ ਕਾਰਵਾਈ ਹੈ ਤਾਂ ਤਕਰੀਬਨ ਦੋ ਸਾਲ ਤੱਕ ਸਮੇਂ ਦੀ ਉਡੀਕ ਕਿਉਂ ਕੀਤੀ ਗਈ। ਚੈਕ ਕੱਟਣ ਤੋਂ ਬਾਅਦ ਵੀ 15 ਦਿਨ ਤੱਕ ਚੈਕ ਕਿਉਂ ਨਹੀਂ ਦਿੱਤਾ ਗਿਆ? ਸ਼ਾਇਦ ਇਸੇ ਕਰਕੇ ਕਿ ਉਕਤ ਵਿਦਵਾਨ ਵਾਂਗ ਕਦੀ ਮੈਂ ਵੀ ਉਨ੍ਹਾਂ ਦੀ ਈਨ ਮੰਨਣ ਲਈ ਤਿਆਰ ਹੋ ਜਾਵਾਂਗਾ। ਜੇਕਰ ਗੁਰਮਤਿ ਅਨੁਸਾਰੀ ਕੋਈ ਸੁਝਾਅ ਦੇਣਾ ਜਾਂ ਸੁਆਲ ਪੁੱਛਣਾ ਹੀ ਜਥੇਬੰਦੀ ਵਿਰੋਧੀ ਕਾਰਵਾਈ ਹੈ ਤਾਂ ਏਕਸ ਕੇ ਬਾਰਕ ਜਥੇਬੰਦੀ ਦੇ ਕੀ ਉਹ ਮੈਂਬਰ ਹੀ ਪ੍ਰਵਾਨ ਹਨ, ਜਿਹੜੇ ਸ: ਜੋਗਿੰਦਰ ਸਿੰਘ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਹੋਣ? ਫਿਰ ਇਸ ਹਿਸਾਬ ਨਾਲ ਤਾਂ ਕੋਈ ਅਜ਼ਾਦ ਤੌਰ ’ਤੇ ਸੁਝਾਅ ਦੇਣ ਵਾਲਾ ਜਾਂ ਸੁਆਲ ਪੁੱਛਣ ਵਾਲਾ ਏਕਸ ਕਾ ਬਾਰਕ ਹੋ ਹੀ ਨਹੀਂ ਸਕਦਾ ਤਾਂ ਉਹ ਕਿਸ ਕੇ ਬਾਰਕ ਹੋਣਗੇ?
ਗੁਰਬਾਣੀ ਦੀ ਤੁਕ ਵਿੱਚੋਂ ਸਿਰਫ਼ ‘ਹਮ’ ਸ਼ਬਦ ਕੱਟ ਕੇ ਹੀ ਹਉਮੈ ਦੂਰ ਨਹੀਂ ਹੋ ਸਕਦੀ, ਸਗੋਂ ਗੁਰਬਾਣੀ ਦੇ ਅਰਥ ਭਾਵਾਂ ਅਨੁਸਾਰ ਸਭ ਦੇ ਵਿਚਾਰਾਂ ਨੂੰ ਸਦਭਾਵਨਾ ਨਾਲ ਵਿਚਾਰਨਾ ਹੀ ਹਊਮੈ ਤੋਂ ਦੂਰ ਕਰ ਸਕਦਾ ਹੈ। ਸੋ, ਗੁਰਬਾਣੀ ਦੀ ਤੁਕ ਦੇ ਅਧਾਰ ’ਤੇ ਨਾਮ ਰੱਖ਼ਣ ਵਾਲੀ ਜਥੇਬੰਦੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਰੱਖੇ ਹੋਏ ਨਾਮ ਦੀ ਲਾਜ਼ ਰੱਖ਼ੇ।