Subscription About Us Contact Us


ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਕ ਕੌਣ? (ਭਾਗ-2)

- ਮਨਜੀਤ ਸਿੰਘ ਖ਼ਾਲਸਾ, ਮੋਹਾਲੀ -
ਫੋਨ : 979940779

ਅੱਜ ਸਿੱਖ ਕੌਮ ਨੂੰ ਖਤਰਾ ਸੌਦਾ ਸਾਧ, ਨੂਰਮਹਿਲੀਏ, ਭਨਿਆਰੇ ਜਾਂ ਇਨ੍ਹਾਂ ਵਰਗੇ ਹੋਰ ਬਹੁਤ ਸਾਰਿਆਂ ਤੋਂ ਘੱਟ, ਸਿੱਖ ਧਰਮ ਵਿੱਚ ਘੁਸਪੈਠ ਕਰ ਕੇ ਸਿੱਖੀ ਦਾ ਹੀ ਅੰਗ ਬਣ ਚੁੱਕੇ ਡੇਰੇਦਾਰਾਂ ਅਤੇ ਗੁਰੂ ਘਰਾਂ ਉਤੇ ਕਾਬਜ ਹੋ ਚੁੱਕੇ ਭ੍ਰਿਸ਼ਟ ਪ੍ਰਬੰਧਕਾਂ ਤੇ ਅਗਿਆਨੀ ਪ੍ਰਚਾਰਕਾਂ ਤੋਂ ਕਿਤੇ ਜ਼ਿਆਦਾ ਹੈ। ਜਿਹੜੇ ਸਿੱਖੀ ਭੇਖ ਵਿੱਚ ਵਿਚਰਦਿਆਂ ਸਿੱਖੀ ਦਾ ਨਾ ਪੂਰਿਆ ਜਾਣ ਵਾਲਾ ਸਿਧਾਂਤਕ ਨੁਕਸਾਨ ਕਰ ਰਹੇ ਹਨ। ਇਨ੍ਹਾਂ ਤੋਂ ਬਚਣ ਲਈ ਕੌਮ ਨੂੰ ਬਹੁਤ ਹੀ ਸੁਚੇਤ ਹੋਣ ਦੇ ਨਾਲ-ਨਾਲ ਇਨ੍ਹਾਂ ਅਤੇ ਇਨ੍ਹਾਂ ਵਲੋਂ ਕੀਤੇ ਕਾਰਜਾਂ ਉੱਪਰ ਨਜ਼ਰ ਰੱਖਣ ਲਈ ਪ੍ਰਚਲਿਤ ‘ਸਿੱਖ ਰਹਿਤ ਮਰਿਆਦਾ’ ਵਿੱਚ ਅੰਕਿਤ ਕੀਤੇ ਗੁਰਮਤਿ ਅਨੁਸਾਰ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ’ਤੇ ਗੁਰਮਤਿ ਦਾ ਅਕੁੰਸ਼ ਲਗਾਉਣਾ ਪਵੇਗਾ। ਆਉ ਵਿਚਾਰੀਏ ਕਿ ਕਿਸ ਤਰਾਂ ਸਾਡੇ ਕਹੇ ਜਾਂਦੇ ਪ੍ਰਚਾਰਕ/ਪ੍ਰਬੰਧਕ ਕਿਵੇਂ ਗੁਰਮਤਿ ਦੇ ਰਾਹ ਵਿੱਚ ਰੁਕਾਵਟ ਬਣ ਖਲੋਂਦੇ ਹਨ।

1. ਮੌਜੂਦਾ ‘ਸਿੱਖ ਰਹਿਤ ਮਰਿਆਦਾ’ ਦੇ ਗੁਰਦੁਆਰੇ ਸਿਰਲੇਖ ਦੇ ਭਾਗ ‘ਸ’ ਵਿੱਚ ਅੰਕਿਤ ਹੈ ੱਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ,ਟੱਲ ਖੜਕਾਉਣੇ ਆਦਿ ਗੁਰਮਤਿ ਅਨੁਸਾਰ ਨਹੀਂ। - ਪਰ ਰਹਿਤ ਮਰਿਆਦਾ ਦੀ ਇਸ ਮਦ ਦਾ ਖੁਲ੍ਹੇਆਮ ਮਜ਼ਾਕ ਉਡਾੳਂੁਦਾ ਗੁਰਦੁਆਰਾ ਨਾਂਦੇੜ ਬੋਰਡ ਅਤੇ ਹੋਰ ਬੇਅੰਤ ਡੇਰੇਦਾਰ, ਉਪਰੋਕਤ ਮੱਦ ਦੀ ਖੁੱਲੇਆਮ ਉਲੱਘਣਾ ਕਰਦੇ ਹੋਏ ਵੀ ਸਿੱਖ ਸਮਾਜ ਵਿੱਚ ਸਤਿਕਾਰੇ ਜਾਂਦੇ ਹਨ ਅਤੇ ਸਾਡੇ ਸਿੱਖੀ ਦੇ ਰਖਵਾਲੇ ਬਣੇ ਇਹ ਜੱਥੇਦਾਰ ਪਤਾ ਨਹੀਂ ਕਿਸ ਮਜਬੂਰੀ ਵੱਸ ਉਨ੍ਹਾਂ ਨੂੰ ਰੋਕਣ ਵਿੱਚ ਕਿਉਂ ਅਸਫ਼ਲ ਹੋ ਰਹੇ ਹਨ?

ਇਸ ਸਬੰਧ ਵਿੱਚ ਭਾਈ ਕ੍ਹਾਨ ਸਿੰਘ ਜੀ ਨਾਭਾ ਵਲੋਂ ਗੁਰਮਤਿ ਮਾਰਤੰਡ ਦੇ ਪੰਨਾ 70 ਉ¤ਤੇ ਕੀਤੀ ਟਿੱਪਣੀ ਅਜੋਕੇ ਸਮੇਂ ਅੰਦਰ ਗੁਰਦੁਆਰਾ ਪ੍ਰਬੰਧ ਵਿੱਚ ਆਈ ਗਿਰਾਵਟ ਨੂੰ ਸਮਝਣ ਅਤੇ ਉਸਦੇ ਸੁਧਾਰ ਲਈ ਕਾਫੀ ਅਹਿਮਿਅਤ ਰਖਦੀ ਹੈ:

"ਸਿੱਖ ਨਿਯਮਾਂ ਤੋਂ ਅਗਿਆਤ ਕਈ ਸਿੱਖ ਭਾਈ, ਦੀਵੇ ਮਚਾ ਕੇ ਆਰਤੀ ਕਰਦੇ ਅਤੇ ‘ਚੰਡੀ ਚਰਿੱਤ’ ਦਾ ਸਵੈਯਾ:- "ਸੰਖਨ ਕੀ ਧੁਨਿ ਘੰਟਨ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ" ਪੜ੍ਹ ਕੇ ਸੰਖ ਵਜਾਉਂਦੇ, ਘੰਟੇ ਖੜਕਾਉਂਦੇ ਹੋਏ (ਘੰਟੇ ਵਜਾਉਣ ਦੀ ਰੀਤਿ ਸਭ ਤੋਂ ਪਹਿਲਾਂ ਅਬਿਚਲ ਨਗਰ ਦੇ ਗੁਰਦੁਆਰੇ ਉਦਾਸੀਆਂ ਪੁਜਾਰੀਆਂ ਨੇ ਚਲਾਈ, ਜੋ ਹੁਣ ਤਕ ਪ੍ਰਚਲਿਤ ਹੈ) ਫੁੱਲ ਬਰਸਾਉਦੇ ਹਨ, ਜੋ ਦੇਵਤਿਆਂ ਵਲੋਂ ਕੀਤੀ ਗਈ ਆਰਤੀ ਦੀ ਨਕਲ ਹੈ। ਅਸਾਡੇ ਵਿੱਚ ਆਰਤੀ ਦਾ ਪ੍ਰਚਾਰ ਕਿਵੇਂ ਹੋਇਆ? ਇਸ ਦਾ ਕਾਰਨ ਇਹ ਹੈ:- ਸ੍ਰੀ ਗੁਰੁ ਗੋਬਿੰਦ ਸਿੰਘ ਸਵਾਮੀ ਦੇ ਜੋਤੀ ਜੋਤਿ ਸਮਾਉਣ ਪਿੱਛੋਂ, ਪ੍ਰਸਿੱਧ ਸਿੱਖ ਮੰਦਰਾਂ ਵਿੱਚ ਸਿੰਘ ਪੁਜਾਰੀ ਗ੍ਰੰਥੀ, ਸ਼ਾਂਤੀ ਨਾਲ ਨਹੀਂ ਰਹਿ ਸਕਦੇ, ਕਯੋਕਿ ਉਸ ਵੇਲੇ ਦੇ ਅਨਯਾਈ ਹਾਕਮ ਸਿੰਘਾਂ ਪੁਰ ਭਾਰੀ ਸਖ਼ਤੀ ਕਰਦੇ ਸਨ, ਬਹੁਤ ਗੁਰਦੁਆਰਿਆਂ ਦੀ ਸੇਵਾ ਉਸ ਸਮੇਂ ਉਦਾਸੀ ਸਾਧੂਆਂ ਨੇ ਸਾਂਭ ਲਈ ਸੀ, ਜਿਨ੍ਹਾਂ ਨੇ ਪੜੋਸੀ ਹਿੰਦੂਆਂ ਨੂੰ ਪ੍ਰਸੰਨ ਕਰ ਕੇ ਭੇਟਾ ਲੈਣ ਲਈ ਸਤਿਗੁਰੂ ਨਾਨਕ ਦੇਵ ਦੇ ਸਿਧਾਂਤਾਂ ਤੋਂ ਵਿਰੁੱਧ, ਹਿੰਦੂ ਪੂਜਾ ਸਿੱਖ ਮੰਦਰਾਂ ਵਿੱਚ ਪ੍ਰਚੱਲਿਤ ਕਰ ਦਿੱਤੀ। ਇਸ ਪਿਛੋਂ, ਮਹਾਰਾਜਾ ਰਣਜੀਤ ਸਿੰਘ ਜੀ ਦੇ ਪ੍ਰਧਾਨ ਕਰਮਚਾਰੀ ਡੋਗਰੇ ਅਰ ਬ੍ਰਾਹਮਣਾਂ ਨੇ ਉਸ ਦੀ ਹੋਰ ਭੀ ਪੁਸ਼ਟੀ ਕਰ ਕੇ ਬੇਅੰਤ ਕੁਰੀਤੀਆਂ ਦਾ ਪ੍ਰਚਾਰ ਕਰ ਦਿੱਤਾ, ਜੈਸੇ ਕਿ ਦੀਵੇ ਮਚਾ ਕੇ ਆਰਤੀ ਕਰਨੀ, ਟਿੱਕੇ ਲਾਉਣੇ, ਕਿਵਾੜ ਬੰਦ ਜਾਂ ਪੜਦਾ ਕਰ ਕੇ ਪ੍ਰਸ਼ਾਦ ਦਾ ਭੋਗ ਲਾਉਣਾ, ਨਗਾਰੇ ਦੀ ਥਾਂ ਘੰਟਿਆਂ ਦੀ ਘਨਘੋਰ ਲਾਉਣੀ, ਗੁਰੂ ਸਾਹਿਬਾਨ ਦੇ ਜਨਮ ਦਿਨਾਂ ਪਰ ਬਾਲ ਭੋਗ (ਟਿੱਕੀ) ਪ੍ਰਸ਼ਾਦ ਬਣਾਉਣਾ, ਇਤਯਾਦਿਕ। ਅਸੀਂ ਹੈਰਾਨ ਹਾਂ, ਉਨ੍ਹਾਂ ਭਾਈਆ ਦੀ ਬੁੱਧਿ ਪਰ, ਜੋ ਮੰਹੋਂ ਦੀਵਿਆਂ ਦੀ ਆਰਤੀ ਦੇ ਖੰਡਨ ਰੂਪ ਸ਼ਬਦ ਪੜ੍ਹਦੇ ਹਨ ਅਤੇ ਹੱਥਾਂ ਨਾਲ ਦੀਵੇ ਅਰਥਾਤ ਗੁਰੁ-ਸ਼ਬਦ ਵਿਰੁੱਧ ਕ੍ਰਿਆ ਕਰਦੇ ਹਨ।"

ਜਿੱਥੇ ਏਨੀਆਂ ਸਪਸ਼ਟ ਉਪਰੋਕਤ ਮਨਮਤਾਂ ਹੁੰਦੀਆ ਹੋਣ, ਕੀ ਉਨ੍ਹਾਂ ਅਸਥਾਨਾਂ ਨੂੰ ਵੀ ਗੁਰਦੁਆਰੇ ਕਿਹਾ ਜਾ ਸਕਦਾ ਹੈ? ਭੋਗ ਲਾਉਣ ਦੀ ਪ੍ਰਥਾ ਨੂੰ ਸਿੱਖੀ ਵਿੱਚ ਪ੍ਰਚਲਤ ਹੀ ਡੇਰੇਦਾਰਾਂ ਨੇ, ਪੁਜਾਰੀ ਦੀ ਨਕਲ ਨਾਲ ਕੀਤਾ ਇਸ ਲਈ ਇਸ ਨੂੰ ਸਮਝਣ ਲਈ ਪੁਜਾਰੀ ਦੀ ਭਾਵਨਾ ਸਮਝਣਾ ਲਾਹੇਵੰਦ ਰਹੇਗਾ। ਪੁਜਾਰੀ ਨੂੰ ਬਿਨਾਂ ਕਿਸੇ ਕਿਰਤ ਕੀਤਿਆਂ ਜਦੋਂ ਮਾਇਆ ਦਾ ਖੁੱਲਾ ਚੜ੍ਹਾਵਾ ਆਉਣਾ ਸ਼ੁਰੂ ਹੋ ਗਿਆ ਤਾਂ ਮਾਸ ਸ਼ਰਾਬ ਦੀ ਲਾਲਸਾ ਉਸ ਦੇ ਮਨ ਵਿੱਚ ਜਾਗਦਿਆਂ ਹੀ ਪੁਜਾਰੀ ਸੋਚਾਂ ਵਿੱਚ ਪੈ ਗਿਆ ਕਿ ਜਿਸ ਮਾਸ ਸ਼ਰਾਬ ਨੂੰ ਅੱਜ ਤੱਕ ਰਾਖਸ਼ਸਾਂ ਦਾ ਖਾਇਆ ਦਸੱਦਿਆਂ ਮਨ ਦੇ ਵਿਕਾਰੀ ਅਤੇ ਬੁੱਧੀ ਭਰਿਸ਼ਟ ਹੋਣ ਦੇ ਨਾਲ-ਨਾਲ ਧੰਨ ਦੀ ਬਰਬਾਦੀ ਅਤੇ ਦੇਵਤਿਆਂ ਦੇ ਸ਼ਰਾਪ ਤੋਂ, ਜਿਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਡਰਾਇਆ ਸੀ ਉਹ ਕਿੱਤੇ ਗੱਲ ਹੀ ਨਾ ਆ ਪੈਣ, ਅਤੇ ਸਮਾਜ ਵਿੱਚ ਬਣੀ ਮੇਰੀ ਪ੍ਰਤਿਭਾ ਕਿਤੇ ਮਿੱਟੀ ਵਿੱਚ ਹੀ ਨਾ ਰੁੱਲ ਜਾਏ, ਐਸੇ ਵਿਚਾਰਾਂ ਦਾ ਮਨ ਵਿੱਚ ਉਪਜਣਾ ਸੁਭਾਵਿੱਕ ਸੀ ਪਰ ਮਨ ਦੀ ਲਾਲਸਾ ਨੂੰ ਪੂਰਾ ਕਰਨ ਲਈ ਜੇ ਕਿਤੇ ਇਹ ਮਾਸ ਸ਼ਰਾਬ ਦੇਵ ਭੋਜਨ ਬਣਾ ਦਿੱਤਾ ਜਾਏ ਤਾਂ ਇਸ ਬਹਾਨੇ ਮਨ ਦੀ ਲਾਲਸਾ ਵੀ ਪੂਰੀ ਹੋ ਸਕਦੀ ਹੈ। ਇਕ ਅਕਾਲ ਪੁਰਖ ਤੋਂ ਬਿਨਾਂ ਜਿਨ੍ਹਾਂ ਦੇਵੀ-ਦੇਵਤਿਆਂ ਨੂੰ ਸਭ ਸ਼ਕਤੀਆਂ ਦੇ ਮਾਲਕ, ਜੀਵਾਂ ਦੇ ਦੁਖ ਸੁਖ, ਜਨਮ ਮਰਨ ਅਤੇ ਲੋਕ ਪ੍ਰਲੋਕ ਵਿੱਚ ਸਹਾਈ ਹੋਣ ਵਾਲੇ ਦੱਸਦਿਆਂ ਭਗਵਾਨ ਹੋਣ ਦਾ, ਮਾਣ ਬਖਸ਼ਣ ਦੇ ਨਾਲ ਹੀ ਇਨ੍ਹਾਂ ਸਭ ਨੂੰ ਮਾਸ, ਸ਼ਰਾਬ, ਭੰਗ, ਅਫੀਮ ਆਦਿ ਦਾ ਸੇਵਨ ਕਰਨ ਵਾਲੇ ਦਰਸਾ ਕੇ ਧਰਮ ਗ੍ਰੰਥਾਂ ਵਿੱਚ ਦਰਜ ਕਰ ਦਿੱਤਾ।

ਰਿਗ ਵੇਦ ਮੰਡਲ 15, ਸੂਤਕ 96, ਮੰਤ੍ਰ 13-64 ਦੇ ਪੰਜਾਬੀ ਉਲਥੇ ਵਿਚ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਨੇ, ਸਫਾ 15-16 ਤੇ ਇਸ ਪ੍ਰਕਾਰ ਲਿਖਿਆ ਹੈ:

ਬਿਰਖਾ ਕਪਾਈ ਨੇ ਕਿਹਾ ਹੈ, "ਹੇ ਧਨਵਾਨ ਸੁੰਦਰ ਪੁੱਤਰਾਂ ਵਾਲੀ ਇੰਦਰਾਣੀ, ਤੇਰਾ ਪਤੀ ਇੰਦਰ ਸਾਂਡਾਂ ਦਾ ਮਾਸ ਪਸੰਦ ਕਰਦਾ ਹੈ, ਤੁਸੀਂ ਉਸ ਮਾਸ ਨੂੰ ਰਿੰਨੋ-। ਇੰਦਰਾਣੀ ਦਾ ਉਤੱਰ ਸੀ, ੱਏਸੇ ਕਰਕੇ ਮੇਰਾ ਪਤੀ ਦੇਵਰਾਜ ਇੰਦਰ ਸਾਰੇ ਪੁਰਸ਼ਾਂ ਤੋਂ ਬਲ, ਰੂਪ ਤੇ ਬੁੱਧੀ ਵਿੱਚ ਉੱਚਾ ਹੈ-। ਇੰਦਰ ਨੇ ਕਿਹਾ, ੱਮੇਰੀ ਪਤਨੀ ਮੇਰੇ ਲਈ ਪੰਦਰਾਂ ਸਾਂਢਾਂ ਦਾ ਮਾਸ ਰਿੰਨਦੀ ਹੈ, ਮੈ ਮਾਸ ਖਾਂਦਾ ਹਾਂ, ਤਾਹਿੳਂ ਮੈਂ ਸਾਂਢਾਂ ਜਿੰਨਾ ਨਿਗਰ ਹਾਂ, ਮੇਰੀਆਂ ਕੁੱਖਾਂ ਸ਼ਰਾਬ ਨਾਲ ਡੱਕੀਆਂ ਰਹਿੰਦੀਆਂ ਹਨ।"

ਇੱਸੇ ਪੁਸਤਕ ਦੇ ਪੰਨਾ 18 ਤੇ ਇਉ ਲਿਖਦੇ ਹਨ:

ਮਨੁ ਸਿੰਮ੍ਰਿਤੀ, ਅਧਿਆਇ 5, ਸ਼ਲੋਕ 18, ਸ਼ਿਵਾਵਿਦੰ-0, ਅਜਿਹੇ ਬਚਨਾਂ ਵਿੱਚ ਸੰਕੇਤ ਹੈ ਕਿ ਪੰਜ ਨਹੁੰਦ੍ਰ ਪਸੂਆਂ ਵਿਚੋਂ, ਸੇਹ ਸ਼ਾਹੀ ਗੋਹ, ਗੈਂਡੇ, ਕਛੂ ਤੇ ਖਰਗੋਸ਼ ਖਾਣੇ ਉਚਿਤ ਹਨ। ੳਂੂਠ ਤੋਂ ਬਿਨਾਂ ਇਕਹਰੇ ਦੰਦਾਂ ਵਾਲੇ ਡੰਗਰ ਖਾਣ ਦਾ ਕੋਈ ਹਰਜ਼ ਨਹੀਂ ਅਧਿਆਇ 5,ਸਲੋਕ 27, ਪ੍ਰੌਖਿਤਤੰ 32, ਕੂਤਵਾ-0 ਅਤੇ ਇਸਦੇ ਹੀ ਸਲੋਕ 35 ਆਦਿਕ ਸਲੋਕਾਂ ਵਿਚ ਸਲਾਹ ਦਿੱਤੀ ਗਈ ਹੈ ਕਿ ਮੰਤ੍ਰਾਂ ਨਾਲ ਮਾਸ ਪਵਿਤ੍ਰ ਕਰਕੇ ਜਾਂ ਬ੍ਰਾਹਮਣਾਂ ਨੂੰ ਛਕਾ ਕੇ ਖਾ ਲੈਣਾ ਚਾਹੀਦਾ ਹੈ, ਮੁੱਲ ਖਰੀਦ ਕੇ, ਆਪ ਸ਼ਿਕਾਰ ਕਰਕੇ ਜਾਂ ਦੂਜੇ ਵਲੋਂ ਭੇਂਟ ਕੀਤੇ ਮਾਸ ਨੂੰ ਦੇਵਤਿਆਂ ਜਾਂ ਬਿੱਪ੍ਰਾਂ ਦੇ ਅਰਪਣ ਕਰਕੇ ਖਾਣ ਵਾਲੇ ਮਨੁੱਖ ਨੂੰ ਪਾਪ ਨਹੀ ਲਗਦਾ। ਇਹ ਵੀ ਫੈਸਲਾ ਦਿੱਤਾ ਗਿਆ ਹੈ ਕਿ ਯੱਗ ਆਦਿ ਕਰਨ ਸਮੇਂ ਜਿਹੜਾ ਕੋਈ ਮਾਸ ਨਹੀਂ ਖਾਂਦਾ,ਉਹ ਮਰਨ ਉਪਰੰਤ 21 ਜਨਮ ਪਸੂ ਬਣਦਾ ਹੈ।"

ਇਸੇ ਪੁਸਤਕ ਦੇ ਪੰਨਾ 19 ਤੇ ਇਸ ਪ੍ਰਕਾਰ ਅੰਕਿਤ ਹੈ :

"ਸ਼ੈਵ ਤੇ ਸ਼ਾਤਕ ਤੰਤ੍ਰਾਂ ਅਨੁਸਾਰ ਤੰਤਰ ਵਿਸ਼ਵਾਸੀ ਲੋਕਾਂ ਦਾ ਭਰੋਸਾ ਹੈ ਕਿ ਸ਼ਿਵਜੀ ਤੇ ਉਸਦੀ (ਪਤਨੀ) ਸ਼ਕਤੀ ਦੋਂਵੇਂ ਮਾਸ ਤੇ ਮਦਿਰਾ ਤੋਂ ਬਿਨਾਂ ਪ੍ਰਸੰਨ ਨਹੀਂ ਹੋ ਸਕਦੇ, ਇਸ ਲਈ ਇਨ੍ਹਾਂ ਦੇ ਮੰਦਰਾਂ ਵਿਚ ਸ਼ਰਾਬ ਤੇ ਮਾਸ ਦਾ ਭੋਗ ਲੱਗਦਾ ਹੈ।"

ਇਸੇ ਪੁਸਤਕ ਦੇ ਪੰਨਾ 38 ਤੇ ਲਿਖਿਆ ਹੈ:

‘‘ਮਹਾਂ-ਗੋ ਹਤਿਆਰਾ ਚੰਡਾਲ ਬ੍ਰਾਹਮਣ ਮਧੂਪਰਕ ਸਮੇਂ ਗਊ ਨੂੰ ਕਤਲ ਹੋਣ ਲਈ ਦੇਵਤੇ ਦੇ ਅੱਗੇ ਖੜੀ ਦੇਖਣਾ ਚਾਹੁੰਦਾ ਹੈ ਇਸ ਨੇ 29 ਵੇਂ ਸੂਤਰ ਰਾਹੀਂ ਕਿਹਾ ਹੈ ਕਿ ਗਊ ਮਾਸ ਤੋਂ ਬਿਨਾਂ ਮਸ਼ੂਪਰਕ ਨਹੀਂ ਹੁੰਦਾ, ਤੇ 30 ਵੇਂ ਸੂਤਰ ਚ ਕਿਹਾ ਹੈ ਕਿ ਯੱਗ ਤੇ ਵਿਆਹ ਚ ਗਊ ਬੱਧ ਲਾਜ਼ਮੀ ਹੈ। 31 ਵੇਂ ਸੂਤਰ ਚ ਆਦੇਸ਼ ਦਿੱਤਾ ਹੈ ਕਿ ਹੇ ਯੱਗ ਕਰਾਉਣ ਵਾਲੇ ਬ੍ਰਾਹਮਣੋ, ਹਰ ਸੋਮ ਯੱਗ ਚ ਜਦੋਂ ਤੀਕ ਜਜਮਾਨ ਤੁਹਾਨੂੰ ਦਹੀਂ,ਘੀ ਤੇ ਸ਼ਹਿਦ ਮਿਲਾ ਕੇ ਨਾ ਪਿਲਾਵੇ ਤੇ ਗਊ ਮਾਰ ਕੇ ਉਸਦਾ ਮਾਸ ਨਾ ਖੁਆਵੇ, ਉਦੋਂ ਤੀਕ ਤੁਸੀਂ ਉਸ ਜਜਮਾਨ ਦਾ ਯੱਗ ਨਾ ਕਰਵਾਉਣਾ-ਇਹ ਹੈ ਆਗਿਆ ਵੇਦ ਦੀ, ਭਾਵ ਤੁਹਾਨੂੰ ਵੇਦ ਦੀ ਆਗਿਆ ਦਾ ਪਾਲਨ ਕਰਨਾ ਚਾਹੀਦਾ ਹੈ।"

ਮਾਸ ਖਾਣ ਦੀ ਲਾਲਸਾ ਵਿਚ ਗ੍ਰਸਿਆ ਪੁਜਾਰੀ ਗਊ ਦੇ ਮਾਸ ਖਾਣ ਨੂੰ ਵੀ ਵੇਦਾਂ ਦਾ ਹੁਕਮ ਕਹਿਦਿਆਂ ਗਊਮੇਧ ਯੱਗਾ ਸਮੇਂ ਗਊਆਂ ਮਾਰ ਕੇ ਖਾਣ ਦੀ ਗਵਾਹੀ ਵੀ ਇਸ ਦੇ ਆਪਣੇ ਲਿਖੇ ਧਰਮ ਗ੍ਰੰਥ ਦੇਣ ਲਗੇ ਅਤੇ ਸਭ ਕੁਝ ਧਰਮ ਦਾ ਹੀ ਅੰਗ ਬਣਦਾ ਗਿਆ, ਭੋਲੀ ਅਤੇ ਅਨਪੜ੍ਹ ਲੋਕਾਈ ਨੇ ਕਿੰਤੂ ਕਿਸ ਉਪਰ ਕਰਨਾ ਸੀ? ਹੁਣ ਇਸ ਵਿਦਵਾਨ ਪੁਜਾਰੀ ਨੇ ਪੱਥਰ ਦੀ ਮੂਰਤੀ ਜਿਸਨੂੰ ਇਸਨੇ ਆਪ ਹੀ ਘੜਵਾਇਆ ਸੀ, ਮੂਰਤੀ ਨੂੰ ਭੋਗ ਲਾਉਣ ਦੀ ਯੋਜਨਾ ਤਿਆਰ ਕਰ ਸ਼ਰਧਾਲੂਆਂ ਨੂੰ ਸਮਝਾ ਲਿਆ ਕਿ ਦੇਵਤਾ ਜੀ ਨੂੰ ਅਰਪਣ ਕਰਨ ਵਾਲੇ ਪਦਾਰਥਾਂ ਵਿਚ (ਮਾਸ ਸ਼ਰਾਬ ਆਦਿ ਹਰ ਚੀਜ਼) ਦੀ ਤਿਆਰੀ ਕਰਨ ਵਾਲੇ ਨੇ ਵਸਤ੍ਰਾਂ ਸਮੇਤ ਇਸ਼ਨਾਨ ਕਰਦਿਆਂ ਚੁੱਲਾ ਅਤੇ ਰਸੋਈ ਗਊ ਗੋਬਰ ਨਾਲ ਪਵਿੱਤ੍ਰ ਕਰਨ ਦੇ ਨਾਲ ਹੀ ਭਾਂਡਿਆਂ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਉਸ ਵਿਚ ਤਿਆਰ ਭੋਜਨ ਪਰੋਸ ਕੇ ਸਾਫ-ਸੁਥਰੇ ਕਪੜੇ ਨਾਲ ਢੱਕਕੇ ਦੇਵਤੇ ਦੇ ਭੋਗ ਲਈ ਲਿਆੳਂੁਦੇ ਸਮੇਂ ਪ੍ਰਸ਼ਾਦ ਦੇ ਅੱਗੇ-ਅੱਗੇ ਇਕ ਮਨੁੱਖ ਜਿਸਨੇ ਇਸ਼ਨਾਨ ਕੀਤਾ ਹੋਵੇ, ਜਲ ਦੇ ਛਿੱਟੇ ਮਾਰਦਾ ਹੋਇਆ ਮੰਦਰ ਤੱਕ ਲਿਆ ਕੇ ਪੁਜਾਰੀ ਨੂੰ ਸੂਚਿਤ ਕਰੇ। ਪ੍ਰਸ਼ਾਦ ਦੇਵਤਾ ਜੀ ਦੀ ਮੂਰਤੀ ਅਗੇ ਭੇਟਾ ਹੋਣ ਉਪਰੰਤ ਪੁਜਾਰੀ ਵਿਧੀਵਤ ਡੰਡੋਤ ਕਰਣ ਤੋਂ ਬਾਦ ਚੁਣੇ ਹੋਏ ਖਾਸ ਵੇਦ ਮੰਤਰਾਂ ਦੇ ਉੱਚਾਰਣ ਸਹਿਤ ਭਰਮਾਊ ਢੰਗ ਨਾਲ ਸ਼ਰਧਾਲੂਆਂ ਵਲੋਂ ਅਰਪਣ ਕੀਤੀ ਦਕਸ਼ਣਾ / ਭੇਟਾ ਨੂੰ ਭੋਗ ਲਾਉਣ ਦੇ ਨਾਲ-ਨਾਲ ਉਸਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਲਈ ਬੇਨਤੀਆਂ ਕਰਦਾ। ਲੋਕਾਈ ਦੇ ਮਨਾਂ ਅੰਦਰ ਭੋਗ ਲਾਉਣ ਦੇ ਭਰਮ ਨੂੰ ਪੱਕਾ ਕਰਨ ਲਈ ਤਾਂਤਰਿਕ ਵਿਦਿਆ ਰਾਹੀਂ ਅਰਪਿਤ ਪ੍ਰਸ਼ਾਦ ਨਾਲ ਜਰੂਰਤ ਅਨੁਸਾਰ ਛੇੜਛਾੜ ਕਰ ਲੈਣੀ ਅਤੇ ਅਰਦਾਸ ਦੇ ਬੋਲਾਂ ਨਾਲ ਲੋਕਾਂ ਨੂੰ ਵਿਸ਼ਵਾਸ ਦਿਵਾ ਕੇ ਭਰਮਾ ਲਿਆ ਕਿ ਦੇਵਤਾ ਜੀ ਪੁਜਾਰੀ ਦੇ ਸ਼ਰੀਰ ਵਿਚੋਂ ਹੀ ਰੱਜ ਪ੍ਰਾਪਤ ਕਰਨ ਉਪਰੰਤ ਹੀ ਕੋਈ ਵਰ ਪੁਜਾਰੀ ਦੀ ਜ਼ੁਬਾਨ ਤੇ ਬੈਠਕੇ ਦਿੰਦੇ ਹਨ।

ਲੋਕਾਂ ਨੇ ਪੁਜਾਰੀ ਦੀਆਂ ਮਿੰਨਤਾਂ ਕਰਨੀਆਂ ਕਿ ਮਾਸ ਸ਼ਰਾਬ ਨਾਲ ਰੱਜ ਕੇ ਉਹ ਸ਼ਰਧਾਲੂਆਂ ਨੂੰ ਦੇਵਤੇ ਦੀਆਂ ਖੁਸ਼ੀਆਂ ਲੈਕੇ ਦੇਵੇ। ਮਾਸ ਸ਼ਰਾਬ ਨਾਲ ਰੱਜ ਖਰਮਸਤੀਆਂ ਕਰਦਾ ਪੁਜਾਰੀ ਖਰੂਦ ਪਉਣ ਲਗਾ,ਇਸ ਰਾਸ ਲੀਲ੍ਹਾ ਵਿਚ ਸ਼ਾਮਿਲ ਹੋਣ ਤੇ ਜਦੋਂ ਬੀਬੀਆਂ ਸ਼ਰਮਾਈਆਂ ਤਾਂ ਪੁਜਾਰੀ ਨੇ ਕਾਲੀ ਦੇਵੀ ਅਤੇ ਸ਼ਕਤੀ ਦੇਵੀ ਆਦਿ ਇਸਤ੍ਰੀਆਂ ਨੂੰ ਮਾਸ ਸ਼ਰਾਬ ਦੀਆਂ ਸ਼ੋਕੀਨ ਵਰਨਨ ਕਰ ਉਨ੍ਹਾਂ ਦੀਆਂ ਮੂਰਤੀਆਂ ਨੂੰ ਵੀ ਮੰਦਰਾਂ ਵਿਚ ਸਥਾਪਿਤ ਕਰ ਬੀਬੀਆਂ ਕੋਲੋ ਮਾਸ ਸ਼ਰਾਬ ਭੇਟਾ ਕਰਵਾ ਬੀਬੀਆਂ ਨੂੰ ਵੀ ਸ਼ਰਾਬੀਆਂ ਦੀ ਇਸ ਰਾਸ ਲੀਲ੍ਹਾ ਦਾ ਹਿੱਸਾ ਬਨਣ ਲਈ ਪ੍ਰੇਰ ਲਿਆ। ਇਸ ਤੋਂ ਉਪਰੰਤ ਖੁਲ੍ਹੀ ਕਾਮ ਲੀਲ੍ਹਾ ਨੂੰ ਵੀ ਧਰਮ ਦਾ ਅੰਗ ਬਣਾਉਣ ਲਈ ਮੂਰਤੀ ਨਾਲ ਸ਼ਾਦੀ ਦੇ ਬਹਾਨੇ ਇਨ੍ਹਾਂ ਪੁਜਾਰੀਆਂ ਨੇ ਮੰਦਰਾਂ ਵਿਚ ਦੁਰਾਚਾਰ ਲਿਆ ਦਾਖਲ ਕੀਤਾ। ਅਜੇਹੇ ਨੀਚ ਵਿਚਾਰਾਂ ਦੀ ਜਨਮਦਾਤੀ ਹੈ ਇਹ ਭੋਗ ਲਾਉਣ ਦੀ ਮਰਿਆਦਾ ਅਤੇ ਇਸਦਾ ਪਿਛੋਕੜ।

ਇਸ ਭੋਗ ਲਾਉਣ ਦੀ ਮਰਿਆਦਾ ਨੂੰ ਨਿਰਮਲਿਆਂ ਅਤੇ ਉਦਾਸਿਆਂ ਰਾਹੀਂ ਸਿੱਖ ਪੰਥ ਦੇ ਵਿਹੜੇ ਵਿਚ ਪੱਕੇ ਤੌਰ ਤੇ ਸਥਾਪਿਤ ਕਰਨ ਲਈ ਯਤਨਸ਼ੀਲ ਹਨ ਇਹ ਡੇਰੇਦਾਰ ਸੰਤ ਬਾਬੇ। ਕੀ ਉਪਰੋਕਤ ਸਭ ਕੁਝ ਪੜ੍ਹਨ ਸਮਝਣ ਤੌ ਬਾਦ ਵੀ ਕੋਈ ਸੱਚਾ ਸਿੱਖ ਇਸ ਭੋਗ ਲਾਉਣ ਦੀ ਮਰਿਆਦਾ ਨੂੰ ਗੁਰੁ ਘਰ ਵਿਚ ਸਹਿਨ ਕਰਨਾ ਪਸੰਦ ਕਰੇਗਾ? ਅਤੇ ਐਸੀ ਮਰਿਆਦਾ ਨੂੰ ਗੁਰੂ ਘਰਾਂ ਵਿਚ ਪ੍ਰਚਲਿਤ ਕਰਨ ਵਾਲਿਆਂ ਨੂੰ ਸੰਤ ਜਾਂ (ਅਖੋਤੀ) ਬ੍ਰਹਮ ਗਿਆਨੀ ਕਹਿਣ ਜਾਂ ਮੰਨਣ ਦੀ ਹਿਮਾਕਤ ਕਰੇਗਾ? ਕੀ ਐਸੇ ਗੁਰਦੁਆਰਿਆਂ ਨੂੰ ਗੁਰੂ ਦੀ ਮੱਤ ਅਨੁਸਾਰੀ ਕਿਹਾ ਜਾ ਸਕਦਾ ਹੈ? ਤੇ ਜੇ ਐਸੀਆਂ ਗੁਰਮਤਿ ਵਿਰੋਧੀ ਗੱਲਾਂ ਸਿਖਾਂ ਦੇ ਕਹੇ ਜਾਂਦੇ ਤਖਤਾਂ ਉਪਰ ਵੀ ਹੋਣ ਲੱਗ ਜਾਣ ਤਾਂ ਫਿਰ ਆਮ ਜਗਿਆਸੂ ਦਾ ਗੁਮਰਾਹ ਹੋਣਾ ਸੁਭਾਵਿੱਕ ਹੈ।

ਪਰ ਦੁੱਖ ਇਸ ਗੱਲ ਦਾ ਹੈ ਜਦੋਂ ਕਿਤੇ ਆਮ ਸ਼ਹਿਰਾਂ ਜਾਂ ਮੁੱਹਲਿਆਂ ਵਿੱਚ ਡੇਰੇਦਾਰਾਂ / ਬਾਬਿਆਂ ਦੇ ਪ੍ਰਭਾਵ ਅਧੀਨ ਸਾਡੇ ਗੰ੍ਰਥੀ, ਪ੍ਰਚਾਰਕ ਜਾਂ ਆਪੂੰ ਬਣੇ ਅਖੌਤੀ ਨਿਸ਼ਕਾਮ ਪ੍ਰਚਾਰਕ, ਸਿੰਘ ਸਭਾ ਗੁਰਦੁਆਰਿਆਂ ਜਾਂ ਗ੍ਰਹਿਸਤੀ ਸਿਖਾਂ ਦੇ ਘਰ ਕੀਤੇ ਜਾਣ ਵਾਲੇ ਪਾਠਾਂ ਮੌਕੇ ਉਪਰੋਕਤ ਮਨਮਤਾਂ ਨੂੰ ਅਮਲੀ ਅੰਜ਼ਾਮ ਦੇਣ ਲੱਗ ਜਾਂਦੇ ਹਨ ਤੇ ਗੁਰਬਾਣੀ ਵਿਚਾਰ ਰਾਂਹੀਂ ਸਮਝਾਉਣ ਦੇ ਬਾਵਜੂਦ ਵੀ ਇਹ ਮੰਨਣ ਨੂੰ ਬਿਲਕੁਲ ਵੀ ਤਿਆਰ ਨਾ ਹੁੰਦੇ ਹੋਏ ਉਪਰੋਕਤ ਤਖਤਾਂ ਦਾ ਉਦਾਹਰਣ ਦਿੰਦੇ ਹਨ, ਕਿ ਕੀ ਉ¤ਥੇ ਇਹ (ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ) ਸਭ ਕੁੱਝ ਨਹੀਂ ਹੁੰਦਾ ਅਤੇ ਜੇ ਹੁੰਦਾ ਹੈ ਤੇ ਕੀ ਉਹ ਗਲਤ ਹੋ ਰਿਹਾ ਹੈ ਤੇ ਜੇ ਗਲਤ ਹੋ ਰਿਹਾ ਹੈ ਤਾਂ ਫਿਰ ਸਾਡੇ ਇਹ ਜੱਥੇਦਾਰ ਕੋਈ ਕਾਰਵਾਈ ਕਿਉਂ ਨਹੀਂ ਕਰਦੇ? ਕਾਸ਼ ਸਾਡੇ ਇਹ ਪ੍ਰਬੰਧਕ / ਜਥੇਦਾਰ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਉਪਰੋਕਤ ਮਨਮਤਾਂ ਨੂੰ ਰੋਕਣ ਲਈ ਕੋਈ ਠੋਸ ਪ੍ਰੋਗਰਾਮ ਉਲੀਕਦੇ ਪਰ ਇਹਨਾਂ ਦਾ ਉ¤ਥੇ ਜਾ ਕੇ ਹਾਜ਼ਰੀ ਭਰਨਾ ਹੀ ਉ¤ਥੇ ਹੁੰਦੀਆਂ ਗੁਰਮਤਿ ਵਿਰੋਧੀ ਗੱਲਾਂ ਉ¤ਪਰ ਮੋਹਰ ਲਗਾ ਕੇ ਉਸ ਨੂੰ ਗੁਰਮਤਿ ਅਨੁਸਾਰੀ ਕਹਿਣ ਦੇ ਬਰਾਬਰ ਹੈ। ਜੇਕਰ ਉ¤ਥੇ ਜਾ ਕੇ ਇਹ ਧਾਰਮਿਕ ਆਗੂ ਉਨ੍ਹਾਂ ਨੂੰ ਗੁਰਮਤਿ ਸਮਝਾਉਣ ਵਿੱਚ ਸਫਲ ਨਹੀਂ ਹੁੰਦੇ ਤਾਂ ਫਿਰ ਇਸ ਪਦਵੀ ਤੇ ਬੈਠਣ ਦਾ ਇਨ੍ਹਾਂ ਨੂੰ ਕੀ ਹੱਕ ਹੈ?

2. ਇਸੇ ਸਿਰਲੇਖ ਦੇ ਅਗਲੇ ਭਾਗ ‘ਹ’ ਵਿੱਚ ਅੰਕਿਤ ਹੈ ੱਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ।- ਪਰ ਸਾਡੇ ਉਪਰੋਕਤ ਤੱਖਤ ਅਤੇ ਸਮੁੱਚੇ ਡੇਰੇਦਾਰ ਰਹਿਤ ਮਰਿਆਦਾ ਦੀ ਇਸ ਮੱਦ ਦੇ ਵਿਰੁੱਧ ਗੁਰੁ ਗ੍ਰੰਥ ਸਾਹਿਬ ਜੀ ਦੇ ਤੁੱਲ ਬਚਿੱਤਰ ਨਾਟਕ ਜਾਂ ਕਹੇ ਜਾਂਦੇ ਦਸਮ ਗ੍ਰੰਥ ਦਾ ਅਸਥਾਪਨ ਕਰਨ ਅਤੇ ਕਰਵਾਉਣ ਵਿੱਚ ਪੱਬਾਂ ਭਾਰ ਹੋਏ ਫਿਰਦੇ ਹਨ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਨਮਾਨ ਨੂੰ ਬਰਕਰਾਰ ਰੱਖਣ ਵਾਲੇ ਗੁਰਸਿਖਾਂ ਨੂੰ ਡਰਾਉਣ ਅਤੇ ਧਮਕਾਉਣ ਦੀ ਵੀ ਹਿੰਮਤ ਕਰਨ ਲਗ ਗਏ ਹਨ। ਸੰਨ 2006 ਵਿੱਚ ਪਿੰਡ ਭਾਈਕਾ ਦਿਆਲਪੁਰਾ (ਬਠਿੰਡਾ) ਵਿੱਚ ਇਨ੍ਹਾਂ ਹੀ ਆਗੂਆਂ ਦੀ ਛਤਰ-ਛਾਇਆ ਹੇਠ ਸਮੂਹ ਡੇਰੇਦਾਰਾਂ ਨੇ ਰੱਲ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦਾ ਅਖੰਡ ਪਾਠ ਕਰਵਾਇਆ। ਉਸ ਦਿਨ ਤੋਂ ਅੱਜ ਤਕ ਗੁਰਸਿਖ ਇਸ ਦਿਨ ਨੂੰ ਰੋਸ ਵਜੋਂ ਕਾਲੇ ਦਿਵਸ ਦੇ ਰੂਪ ਵਿੱਚ ਮਨਾੳਂੁਦੇ ਆ ਰਹੇ ਹਨ। ਪਰ ਕੀ ਮਜ਼ਾਲ ਹੈ ਕਿ ਇਨ੍ਹਾਂ ਨੂੰ ਆਪਣੀਆਂ ਕੀਤੀਆਂ ਭੁੱਲਾਂ ਦਾ ਕਦੇ ਅਹਿਸਾਸ ਵੀ ਹੋਇਆ ਹੋਵੇ।

ਭਾਵੇਂ ‘ਸਿੱਖ ਇਤਿਹਾਸ’ ਜਾਂ ਗੁਰ ਬਿਲਾਸ ਪਾਤਸ਼ਾਹੀ 6 ਵੀਂ ਨਾਮੀ ਪੁਸਤਕਾਂ ਦਾ ਮਸਲਾ ਹੋਵੇ, ਭਾਵਂੇ ਸੌਦਾ ਸਾਧ ਦਾ ਮਸਲਾ ਹੋਵੇ, ਭਾਵੇਂ ਦਰਬਾਰ ਸਾਹਿਬ ਦੀ ਨਕਲ, ਜਾਂ ਦਰਵਾਜਿਆਂ ਦਾ ਮਸਲਾ ਹੋਵੇ, ਭਾਵੇਂ ਵੀਆਨਾ ਕਾਂਡ ਵਾਲਾ ਮਸਲਾ ਹੋਵੇ। ਅੱਜ ਸਭ ਨੂੰ ਸਮਝ ਆ ਚੁੱਕੀ ਹੈ ਕਿ ਇਸ ਕੌਮ ਦੇ ਸਿਆਸੀ ਅਤੇ ਧਾਰਮਿਕ ਆਗੂ ਕਹੇ ਜਾਂਦੇ ਇਹ ਜੱਥੇਦਾਰ ਸਭ ਬਿਕਾਊ ਬਿਰਤੀ, ਅਤੇ ਮਰੀ ਹੋਈ ਜ਼ਮੀਰ ਦੇ ਮਾਲਕ ਹਨ। ਕੁੱਝ ਕੀਮਤ ਦੇ ਬਦਲੇ ਇਹ ਆਪਣੇ ਗੁਰੂ ਅਤੇ ਕੌਮ ਨੂੰ ਵੇਚਣ ਅਤੇ ਕਲੰਕਿਤ ਕਰਨ ਲਗਿਆਂ ਇਕ ਮਿੰਟ ਵੀ ਨਹੀਂ ਲਗਾੳਂੁਦੇ, ਇਸੇ ਲਈ ਅੱਜਕਲ ਅਖ਼ਬਾਰਾਂ ਵਿੱਚ ਸ੍ਰੀ ਗੁਰੁ ਗੰਥ ਸਾਹਿਬ ਜੀ ਦੇ ਸਤਿਕਾਰ ਨੂੰ ਠੇਸ ਪਹੰਚਾਉਦੀ ਕੋਈ ਨਾ ਕੋਈ ਖਬਰ ਹਰ ਰੋਜ਼ ਹੀ ਲੱਗੀ ਹੁੰਦੀ ਹੈ।

ਇੱਕ ਗੱਲ ਹੋਰ ਜੋ ਵਿਸ਼ੇਸ਼ ਧਿਆਨ ਮੰਗਦੀ ਹੈ, ਉਹ ਇਹ ਕਿ ਅਜੱਕਲ ਜਦੋਂ ਦੀ ਪੰਜਾਬ ਵਿੱਚ ‘ਕਾਲੀਆਂ’ (ਅਕਾਲੀਆਂ) ਦੀ ਭਾਜਪਾ ਨਾਲ ਪਤੀ-ਪਤਨੀ ਵਾਲੇ ਰਿਸ਼ਤੇ ਅਧੀਨ ਸਰਕਾਰ ਕਾਇਮ ਹੋਈ ਹੈ, ਉਦੋਂ ਤੋਂ ਹੀ ਤਕਰੀਬਨ ਹਰ ਰੋਜ਼ ਅਖਬਾਰਾਂ ਵਿੱਚ ਆਉਂਣ ਲਗ ਪਿਆ ਹੈ ਕਿ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭਂੇਟ ਹੋ ਗਏ ਹਨ। ਇਹ ਬਿਜਲੀ ਦੇ ਸ਼ਾਰਟ ਸਰਕਟ ਕੇਵਲ ਗੁਰਦੁਆਰਿਆ ਵਿੱਚ ਹੀ ਕਿਉਂ ਹੋਣ ਲਗ ਗਏ ਹਨ - ਕਿਤੇ ਹੋਰ, ਮੰਦਿਰ, ਮਸਜਿਦ ਜਾਂ ਚਰਚ ਵਿੱਚ ਕਿਉ ਨਹੀ ਹੁੰਦੇ? ਕਿੱਤੇ ਇਹ ਕਿਸੀ ਸ਼ਾਜਿਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਖ਼ਤਮ ਤਾਂ ਨਹੀਂ ਕੀਤਾ ਜਾ ਰਿਹਾ?

ਪਰ ਜੋ ਕੌਮ ਆਪਣੇ ਘਰ ਦੀ ਵਾਗਡੋਰ ਕਿਸੇ ਐਸੇ ਧਾਰਮਿਕ ਆਗੂਆਂ ਜਾਂ ਅਖੌਤੀ ਬ੍ਰਹਮ ਗਿਆਨੀਆਂ ਨੂੰ ਹੀ ਸੋਂਪ ਕੇ ਘੂਕ ਨੀਂਦ ਵਿੱਚ ਸੌਂ ਜਾਵੇ ਅਤੇ ਇਹ ਉਪਰੋਕਤ ਆਗੂ ਕਾਰ ਸੇਵਾ ਦੇ ਨਾਮ ਥੱਲੇ ਇਤਿਹਾਸਕ ਨਿਸ਼ਾਨੀਆਂ ਦਾ ਖੁਰਾ-ਖੋਜ ਮਿਟਾਉਣ ਵਿੱਚ ਹੀ ਲੱਗ ਜਾਣ, ਜਿਨ੍ਹਾਂ ਉਤੇ ਕੌਮ ਮਾਣ ਕਰਦੀ ਹੋਵੇ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਵਡਮੁੱਲੇ, ਕਹੇ ਜਾਂਦੇ ਬਿਰਧ ਸਰੂਪਾਂ ਨੂੰ ਸਪੈਸ਼ਲ ਹਵਾਈ ਜਹਾਜਾਂ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਲੱਖਾਂ ਕਰੋੜਾਂ ਰੁਪਏ ਬਟੋਰ ਕੇ ਹਿੰਦੁਸਤਾਨ ਵਿੱਚ ਲੱਖਾਂ ਕਰੋੜਾਂ ਦੀ ਕੀਮਤ ਨਾਲ ਉਸਾਰੇ ਗਏ ਅੰਗੀਠਿਆਂ ਵਿੱਚ ਬਿਰਧ ਸਰੂਪਾਂ ਦਾ ਨਾਂ ਦੇ ਕੇ ਅਗਨ ਭੇਟ ਕਰ ਦੇਣਾ ਕਿਸੇ ਵੱਡੀ ਸ਼ਾਜਿਸ਼ ਵੱਲ ਇਸ਼ਾਰਾ ਕਰਦਾ ਹੈ। ਕਿੱਤੇ ਇਹ ਸੰਤ ਦੇ ਭੇਖ ਵਿੱਚ ਲੁੱਟਣ ਵਾਲੇ ਲੁਟੇਰੇ ਤਾਂ ਨਹੀਂ? ਇਨ੍ਹਾਂ ਡੇਰੇਦਾਰਾਂ ਨੇ ਇਤਿਹਾਸਕ ਗ੍ਰੰਥਾਂ ਨੂੰ ਅਗਨ ਭੇਟ ਕਰਨ ਦਾ ਬੀੜਾ ਚੁੱਕਣ ਦੇ ਨਾਲ-ਨਾਲ ਇਤਿਹਾਸਕ ਇਮਾਰਤਾਂ ਨੂੰ ਵੀ ਚਿੱਟੇ ਸੰਗਮਰਮਰ ਵਿੱਚ ਦਫਨ ਕਰਨ ਦਾ ਅਹਿਦ ਕਰ ਲਿਆ ਲਗਦਾ ਹੈ।

ਐ ਸਿੱਖਾ, ਤੈਨੂੰ ਵਾਸਤਾ ਹੈ ਬਾਬਾ ਨਾਨਕ ਦੀ ਸਿੱਖੀ ਦਾ, ਤੂੰ ਘੂਕ ਨੀਂਦ ਵਿੱਚੋਂ ਉਠ ਕੇ ਦੇਖ ਅੱਜ ਕਿੱਥੇ ਹੈ ਚਮਕੌਰ ਦੀ ਕੱਚੀ ਗੜ੍ਹੀ, ਜਿੱਥੋਂ ਦਸਵੇਂ ਜਾਮੇ ਵਿੱਚ ਕੇਵਲ 40 ਸਿੰਘਾਂ ਨੇ ਲੱਖਾਂ ਦੀ ਫੋਜ ਨਾਲ ਜੰਗ ਲੜੀ ਸੀ, ਕਿੱਥੇ ਹੈ ਉਹ ਠੰਡਾ ਬੁਰਜ ਜਿੱਥੇ ਮਾਤਾ ਗੂਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਸੀ ਅਤੇ ਜਿੱਥੇ ਮਾਤਾ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸੀ, ਕਿੱਥੇ ਹੈ ਉਹ ਸਰਹਿੰਦ ਦੀ ਦੀਵਾਰ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਟਾਂ ਵਿੱਚ ਚਿਣ ਦਿੱਤਾ ਗਿਆ ਸੀ। ਕਿੱਥੇ ਹੈ ਉਹ ਘਰ ਜਿੱਥੇ ਭੈਣ ਨਾਨਕੀ ਆਪਣੇ ਵੀਰ ਨਾਨਕ ਨੂੰ ਰੋਟੀ ਖਵਾੳਂੁਦੀ ਸੀ। ਇਹ ਸੱਭ ਭੇਖਧਾਰੀਆਂ ਨੇ ਪੱਥਰ ਦੇ ਸੰਗਮਰਮਰ ਵਿੱਚ ਦਫਨ ਕਰਨ ਦੇ ਨਾਲ-ਨਾਲ ਅੱਜ ਤੇਰੇ ਧਾਰਮਕ ਇਤਿਹਾਸਕ ਸਥਾਨਾਂ ਦੀ ਕੀਤੀ ਜਾ ਰਹੀ ਨਕਲ ਵੀ ਕਿਸੇ ਡੂੰਘੀ ਸ਼ਾਜਿਸ਼ ਵੱਲ ਇਸਾਰਾ ਕਰਦੀ ਹੋਈ ਤੇਰੇ ਕਹੇ ਜਾਂਦੇ ਜੱਥੇਦਾਰਾਂ ਨੂੰ ਵੀ ਇਸ ਵਿੱਚ ਮਿਲੀਭੁਗਤ ਦਾ ਸਵਾਲ ਪੁਛਦੀ ਹੈ ਕਿ, ਇਹ ਸੱਭ ਕੁੱਝ ਦੇਖਣ, ਸੁਣਨ ਅਤੇ ਸਮਝਣ ਦੇ ਬਾਵਜੂਦ ਤੁਸੀਂ ਕੋਈ ਕਾਰਵਾਈ ਕਿਉਂ ਨਹੀ ਕਰਦੇ? ਨਹੀਂ-ਨਹੀਂ ਤੁਸੀ ਕਾਰਵਾਈ ਤਾਂ ਜਰੂਰ ਕਰਦੇ ਹੋ ਪਰ ਸਿੱਖ ਕੌਮ ਵਿੱਚ ਜਾਗ੍ਰਿਤੀ ਲਿਆਉਣ ਲਈ ਜਤਨਸ਼ੀਲ ਪੰਥ-ਦਰਦੀਆਂ ਦੇ ਖਿਲਾਫ਼। ਹੇ ਸਤਿਗੁਰੂ ਕਦੇ ਇਨ੍ਹਾਂ ਦੀ ਆਤਮਾ ਵੀ ਜਾਗੇਗੀ? (ਚਲਦਾ)