Archieves  Subscription  About Us   


ਇੰਡੀਆ ਅਵੇਅਰਨੈੱਸ : ਮਈ 2010 ਅੰਕ ਦੇ ਵਿਸ਼ੇਸ਼ ਲੇਖ

ਖ਼ਬਰਾਂ ਦੇ ਆਰ-ਪਾਰ

ਰਸਮੀ ਸ਼ਤਾਬਦੀਆਂ ਮਨਾਉਣ ਤੱਕ ਸੀਮਤ ਰਹਿਣ ਦੀ ਬਜਾਏ
ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਤੋਂ ਸੇਧ ਲੈਣਾ ਵਧੇਰੇ ਲਾਹੇਵੰਦ ਹੋਵੇਗਾ

ਵਿਸ਼ਵ ਸਿੱਖ ਕਨਵੈਨਸ਼ਨ : ਪ੍ਰਾਪਤੀਆਂ ਤੇ ਖਾਮੀਆਂ

ਦਿੱਲੀ ਵਿਖੇ ਹੋਈ ਵਿਸ਼ਵ ਸਿੱਖ ਕਨਵੈਨਸ਼ਨ ਦਾ ਲੇਖਾ-ਜੋਖਾ

ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤੇ ਗਏ ਧੋਖੇ ਦੀ ਵਿਥਿਆ

ਕਾਲਕਾ-ਪੰਥ ਵੱਲੋਂ ਪ੍ਰਚਾਰੇ ਗਏ ਹੇਮਕੁੰਟ ਤੋਂ ਪਿੱਛਾ ਛੁੱਟਿਆ ਨਹੀਂ ਸੀ ਕਿ ਇਕ ਹੋਰ ‘ਛੋਟਾ ਹੇਮਕੁੰਟ’
ਤਿਆਰ ਕਰਕੇ ਮਹਾਂਰਾਸ਼ਟਰ ਦੇ ਸਿੱਖਾਂ ਨੂੰ ਬ੍ਰਾਹਮਣਵਾਦ ਵੱਲ ਧਕੇਲਿਆ ਜਾ ਰਿਹਾ ਹੈ

ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਲਨ ਦੀ ਪ੍ਰਮਾਣਿਕਤਾ ਦੀ ਅਸਲੀਅਤ
ਅਤੇ ਇਸ ਬਾਬਤ ਕੀਤਾ ਜਾ ਰਿਹਾ ਗੁੰਮਰਾਹਕੁੰਨ ਪ੍ਰਚਾਰ

ਸੌਦਾ ਸੰਪਾਦਕ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਨੂੰ
‘ਨਕਲੀ’ ਦਰਸਾਉਣ ਵਾਲੀ ਲਿਖਤ ‘ਵਾਪਸ ਲੈਣ’ ਦਾ ਬਚਿੱਤਰ ਨਾਟਕ

ਡੂੰਘੀ ਅੰਤਰ-ਦ੍ਰਿਸ਼ਟੀ ਦਾ ਮੁਜੱਸਮਾ ਮਹਾਂਕਵੀ ਹਰਿੰਦਰ ਸਿੰਘ ਮਹਿਬੂਬ

ਬਹੁਤੇ ਸਿੱਖਾਂ ਨੂੰ ਪਤਾ ਨਹੀਂ ‘ਚੌਪਈ’ ਕਿਥੇ ਲਿਖੀ ਹੈ !

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਦੀ ਅਸਲ ਮਿਤੀ ਪ੍ਰਚਲਿਤ ਕਰਨ ਲਈ
‘ਤੱਤ ਗੁਰਮਤਿ ਪਰਿਵਾਰ’ ਵੱਲੋਂ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ

ਨਵੀਂਆਂ ਪ੍ਰਕਾਸ਼ਿਤ ਗਿਆਨਦਾਇਕ ਪੁਸਤਕਾਂ

ਕੂੜ ਨਿਖੁਟੇ ਨਾਨਕਾ
ਓੜਕਿ ਸਚਿ ਰਹੀ

ਸੰਪਾਦਕ : ਗੁਰਤੇਜ ਸਿੰਘ

ਤਖ਼ਤਾਂ ਦੇ ਪੁਜਾਰੀਆਂ ਵੱਲੋਂ ਇਕ ਤਰੋੜ-ਮਰੋੜ ਕੇ ਪੇਸ਼ ਕੀਤੀ ਗਈ ਇਕ ਅਧੂਰੀ ਵੀਡੀਓ ਦੇ ਅਧਾਰ ’ਤੇ, ਤੱਤ ਗੁਰਮਤਿ ਦੇ ਉ¤ਘੇ ਪ੍ਰਚਾਰਕ ਅਤੇ ਖ਼ੁਦ ਅਕਾਲ ਤਖ਼ਤ ਦੇ ਰਹਿ ਚੁੱਕੇ ਮੁੱਖ ਸੇਵਾਦਾਰ ਪ੍ਰੋ: ਦਰਸ਼ਨ ਸਿੰਘ ’ਤੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਨ ਦਾ ਝੂਠਾ ਦੋਸ਼ ਲਗਾ ਕੇ ਅਤੇ ਫਿਰ ਉਨ੍ਹਾਂ ਵੱਲੋਂ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰ ਨਾ ਹੋਣ ਦਾ ਆਰੋਪ ਲਗਾ ਕੇ ‘ਪੰਥ ਚੋਂ ਛੇਕਣ’ ਦਾ ਕੂੜਨਾਮਾ ਜਾਰੀ ਕਰਨ ਦੇ ਘਟਨਾਕ੍ਰਮ ਨੇ ਸਮੂਹ ਪੰਥ-ਦਰਦੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਭਾਵੇਂ ਸਿੱਖ ਇਤਿਹਾਸ ਵਿੱਚ ਪਹਿਲੀ ਵਾਰੀ, ਸਿੱਖਾਂ ਨੇ ਪੁਜਾਰੀਆਂ ਦੇ ਪੁਤਲੇ ਸਾੜ ਕੇ ਅਤੇ ਪ੍ਰੋ: ਦਰਸ਼ਨ ਸਿੰਘ ਨਾਲ ਜਨਤੱਕ ਤੌਰ ’ਤੇ ਰੋਟੀ ਦੀ ਸਾਂਝ ਆਦਿਕ ਸੰਕੇਤਕ ਕਾਰਵਾਈਆਂ ਕਰਕੇ ਤਖ਼ਤਾਂ ਦੇ ਪੁਜਾਰੀਆਂ ਨੂੰ ਸਿੱਧੇ ਤੌਰ ’ਤੇ ਚੁਣੌਤੀ ਦਿੱਤੀ, ਪਰ ਹਾਲਾਂ ਵੀ ਬਹੁਤ ਸਾਰੇ ਸਿੱਖਾਂ ਨੂੰ ਉ¤ਘੇ ਰਾਗੀ ਨਾਲ ਹੋਏ ਧੱਕੇ ਦੇ ਪਿਛੋਕੜ ਬਾਰੇ ਤੱਥ-ਭਰਪੂਰ ਸਟੀਕ ਜਾਣਕਾਰੀ ਪ੍ਰਾਪਤ ਨਹੀਂ ਜਿਸ ਕਰਕੇ ਕਾਲਕਾ-ਪੰਥੀ ਸਿੱਖਾਂ ਨੇ ਪ੍ਰੋ: ਦਰਸ਼ਨ ਸਿੰਘ ਵਿਰੁੱਧ ਝੂਠਾ ਪ੍ਰਾਪੇਗੰਡਾ ਹਾਲਾਂ ਵੀ ਜਾਰੀ ਰੱਖਿਆ ਹੋਇਆ ਹੈ। ਇਸ ਦਿੱਕਤ ਨੂੰ ਮਹਿਸੂਸ ਕਰਦਿਆਂ ਤੱਤ ਗੁਰਮਤਿ ਟਕਸਾਲ ਵੱਲੋਂ ਉਕਤ ਸਿਰਲੇਖ ਵਾਲੀ ਵਿਸ਼ੇਸ਼ ਪੁਸਤਕ ਪ੍ਰਕਾਸ਼ਿਤ ਕੀਤੀ ਗਈ ਹੈ। ਸਿੱਖ ਕੌਮ ਦੇ ਮੰਨੇ-ਪ੍ਰਮੰਨੇ ਵਿਦਵਾਨ ਤੇ ਸਾਬਕਾ ਪ੍ਰੋ: ਆਫ਼ ਸਿੱਖਿਜ਼ਮ ਸ੍ਰ: ਗੁਰਤੇਜ ਸਿੰਘ ਵੱਲੋਂ ਸੰਪਾਦਿਤ ਇਸ ਪੁਸਤਕ ਵਿੱਚ ਖ਼ੁਦ ਸੰਪਾਦਕ, ਪ੍ਰੋ: ਕੁਲਬੀਰ ਸਿੰਘ ਅਤੇ ਪਿੰ੍ਰੰ: ਹਰਿਭਜਨ ਸਿੰਘ ਦੇ ਅਤਿ ਗਿਆਨਦਾਇਕ ਲੇਖਾਂ ਦੇ ਇਲਾਵਾ ਪ੍ਰੋ: ਦਰਸ਼ਨ ਸਿੰਘ ਨਾਲ ਸਬੰਧਿਤ ਵਿਵਾਦ ਦੀ ਪ੍ਰਿੰਟ ਮੀਡੀਆ ਵਿੱਚ ਹੋਈ ਪੇਸ਼ਕਾਰੀ (ਪੱਖ ਅਤੇ ਵਿਰੋਧ) ਨੂੰ ਵੀ ਮੁਕੰਮਲ ਦਸਤਾਵੇਜ਼ੀ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਨਾ ਸਿਰਫ਼ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਜਾਰੀ ਕੂੜਨਾਮੇ ਬਾਰੇ ਵਿਸਥਾਰ ਵਿੱਚ ਜਾਣਨ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਅਤੇ ਵਿਵਾਦਿਤ ਗ੍ਰੰਥ ਦੀ ਅਸਲੀਅਤ ਜਾਣਨ ਦੇ ਇਛੁੱਕ ਵਿਅਕਤੀਆਂ ਲਈ ਇਹ ਪੁਸਤਕ ਬਹੁਤ ਲਾਭਦਾਇਕ ਸਿੱਧ ਹੋਵੇਗੀ। 320 ਪੰਨਿਆਂ ਦੀ ਇਸ ਕਿਤਾਬ ਦੀ ਭੇਟਾ 150 ਰੁਪਏ ਰੱਖੀ ਗਈ ਹੈ। ਪੁਸਤਕ ਪ੍ਰਾਪਤ ਕਰਨ ਦਾ ਪਤਾ ਹੈ :

ਤੱਤ ਗੁਰਮਤਿ ਟਕਸਾਲ
742, ਸੈਕਟਰ-8, ਚੰਡੀਗੜ੍ਹ  ਫੋਨ : 9814012521

ਆਸਾ ਕੀ ਵਾਰ : ਸਰਲ ਵਿਆਖਿਆ ਤੇ ਪੜਚੋਲ

ਤੱਤ ਗੁਰਮਤਿ ਪਰਵਾਰ ਵੱਲੋਂ ਮਨਮਤਿ ਤੋਂ ਗੁਰਮਤਿ ਵੱਲ ਵਾਪਸੀ ਦਾ ਸਫ਼ਰ ਲੜੀ ਤਹਿਤ ਦੂਜੀ ਕਿਤਾਬ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਪੁਸਤਕ ਵਿੱਚ ਆਸਾ ਕੀ ਵਾਰ ਦੀ ਮੌਜੂਦਾ ਦੌਰ ਦੇ ਸੰਦਰਭ ਵਿੱਚ ਵਿਆਖਿਆ ਪੇਸ਼ ਕਰਕੇ ਪਾਠਕਾਂ ਨੂੰ ਕਰਮ-ਕਾਂਡਾਂ ਤੋਂ ਮੁਕਤ ਹੋਣ ਦਾ ਹੋਕਾ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਰਨਾਂ ਰਚਨਾਵਾਂ ਮੁਕਾਬਲੇ ਆਸਾ ਦੀ ਵਾਰ ਵਿੱਚ ਕਰਮ-ਕਾਂਡਾਂ ਦਾ ਬੜਾ ਸਖ਼ਤੀ ਨਾਲ ਖੰਡਨ ਕੀਤਾ ਗਿਆ ਹੈ। ਪਰ ਆਮ ਸਿੱਖਾਂ ਨੂੰ ਇਸ ਵਾਰ ਦੇ ਅਰਥ ਸਮਝ ਨਾ ਆਉਂਦੇ ਹੋਣ ਕਾਰਨ, ਇਸ ਦੇ ਪਵਿੱਤਰ ਉਪਦੇਸ਼ਾਂ ਨੂੰ ਸਮਝਣ-ਅਪਣਾਉਣ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਆਸਾ ਦੀ ਵਾਰ ਦਾ ਹਰ ਰੋਜ਼ ਗੁਰਦੁਆਰਿਆਂ ਵਿੱਚ ਕੀਰਤਨ ਹੋਣਾ ਵੀ ਮਹਿਜ਼ ਇਕ ਰਸਮ ਬਣ ਕੇ ਰਹਿ ਗਿਆ ਹੈ। ਅਜਿਹੇ ਵਿੱਚ ਚਰਚਿਤ ਨੌਜੁਆਨ ਲੇਖਕ ਸ੍ਰ: ਰਵਿੰਦਰ ਸਿੰਘ ‘ਪਿੰਜੌਰ’ ਵੱਲੋਂ ਰੋਚਕ ਸ਼ੈਲੀ ਵਿੱਚ ਲਿਖੀ ਗਈ ਇਹ ਪੁਸਤਕ ਆਸਾ ਦੀ ਵਾਰ ਦਾ ਸੰਦੇਸ਼/ਉਪਦੇਸ਼ ਜਾਣਨ-ਸਮਝਣ ਦੇ ਇੱਛੁਕ ਪਾਠਕਾਂ ਲਈ ਬੜੀ ਲਾਹੇਵੰਦ ਸਾਬਿਤ ਹੋ ਸਕਦੀ ਹੈ। ਪੁਸਤਕ ਦਾ ਮੁੱਲ 100 ਰੁਪਏ ਮਿੱਥਿਆ ਗਿਆ ਹੈ ਪਰ ਇੰਡੀਆ ਅਵੇਅਰਨੈਸ ਦੇ ਪਾਠਕ ਪੁਸਤਕ ਅੱਧੇ ਮੁੱਲ ਵਿੱਚ ਪ੍ਰਾਪਤ ਕਰ ਸਕਦੇ ਹਨ। ਪੁਸਤਕ ਪ੍ਰਾਪਤ ਕਰਨ ਦਾ ਪਤਾ ਹੈ :

ਤੱਤ ਗੁਰਮਤਿ ਪਰਵਾਰ, ਕੇਅਰ ਆਫ਼ ਫਿਊਚਰ ਪੈਕ ਹਾਇਕ ਸੈਕੰਡਰੀ ਸਕੂਲ,
ਅੱਪਰ ਗਾਦੀਗੜ੍ਹ, ਨਜ਼ਦੀਕ ਏਅਰਪੋਰਟ, ਜੰਮੂ-181101. ਫੋਨ : 9419126791

ਗੁਰਮਤਿ ਨਾਮ ਸਿਮਰਨ
ਲੇਖਕ : ਭਾਈ ਰਜਿੰਦਰ ਸਿੰਘ ਖ਼ਾਲਸਾ  (ਸ਼੍ਰੋਮਣੀ ਖ਼ਾਲਸਾ ਪੰਚਾਇਤ)

ਸਿੱਖਾਂ ਨੂੰ ਗੁੰਮਰਾਹ ਕਰਨ ਲਈ ਜਤਨਸ਼ੀਨ ਡੇਰਿਆਂ/ਜੱਥਿਆਂ ਨੇ ‘ਨਾਮ ਸਿਮਰਨ’ ਦਾ ਅਰਥ ਇਕ ਖ਼ਾਸ ਲਫ਼ਜ਼ ਦੇ ਰਟਨ ਦੇ ਰੂਪ ਵਿੱਚ ਪ੍ਰਚਲਿਤ ਕਰ ਦਿੱਤਾ ਹੈ। ਇਸ ਗਲਤ ਧਾਰਨਾ ਕਰਕੇ ਸਿੱਖ ਗੁਰਬਾਣੀ ਦਾ ਗਿਆਨ ਵਧਾਉਣ ਦੀ ਬਜਾਏ ਲਫ਼ਜ਼ੀ ਰਟਨ ਦੇ ਜੰਜਾਲ ਵਿੱਚ ਫਸ ਕੇ ਰਹਿ ਗਏ ਸਨ। ਇਸਲਈ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਕਨਵੀਨਰ ਭਾਈ ਰਜਿੰਦਰ ਸਿੰਘ ਖ਼ਾਲਸਾ ਦੀ ਉਕਤ ਪੁਸਤਕ ‘ਨਾਮ ਸਿਮਰਨ’ ਵਿਸ਼ੇ ਨੂੰ ਡੂੰਘਾਈ ਨਾਲ ਸਮਝਣ ਦੇ ਇੱਛੁਕ ਵਿਅਕਤੀਆਂ ਲਈ ਬੜੀ ਲਾਭਦਾਇਕ ਸਿੱਧ ਹੋਵੇਗੀ। ਇਸ ਕਿਤਾਬ ਵਿੱਚ ਤਕਰੀਬਨ ਨਾਮ ਸਿਮਰਨ ਨਾਲ ਸੰਬਧਤ ਹਰ ਵਿਸ਼ੇ, ਜਿਵੇਂ ਕਿ ਨਾਮ ਕੀ ਹੈ ਤੇ ਕਿਥੋਂ ਮਿਲ ਸਕਦਾ ਹੈ? ਗੁਰੂ ਕੌਣ ਹੈ? ਕੀ ਨਾਮ ਸਿਮਰਨ ਲਈ ਕਿਸੇ ਖਾਸ ਵਿਧੀ ਦੀ ਲੋੜ ਹੈ? ਸੁਆਸ ਸੁਆਸ ਸਿਮਰਨ ਕਿਵੇਂ ਹੁੰਦਾ ਹੈ? ਕੀ ਗੁਰਬਾਣੀ ਪੜ੍ਹਦਿਆਂ ਅਸੀਂ ਨਾਮ ਸਿਮਰਨ ਨਹੀਂ ਕਰ ਰਹੇ ਹੁੰਦੇ? ਆਦਿ ਨੂੰ ਨਿਰੋਲ ਗੁਰਬਾਣੀ ਦੀ ਰੋਸ਼ਨੀ ਵਿੱਚ ਵਿਚਾਰਿਆ ਗਿਆ ਹੈ। ਪੁਸਤਕ ਦਾ ਮੁੱਲ 60 ਰੁਪਏ (ਪੇਪਰਬੈਕ) ਅਤੇ 100 ਰੁਪਏ (ਲਾਇਬ੍ਰੇਰੀ ਸੰਸਕਰਨ) ਹੈ ਅਤੇ ਇਸ ਨੂੰ ਪ੍ਰਾਪਤ ਕਰਨ ਦਾ ਪਤਾ ਹੈ :

ਭਾਈ ਰਜਿੰਦਰ ਸਿੰਘ ਖ਼ਾਲਸਾ,
193, ਸੈਕਟਰ 45-ਏ, ਚੰਡੀਗੜ੍ਹ. ਫੋਨ : 9876104726