

ਸਿੱਖਾਂ ਵੱਲੋਂ ਵੱਡੀ ਪੱਧਰ ’ਤੀ ਕੀਤੀਆਂ ਜਾਂਦੀਆਂ ਸਮਾਜ ਭਲਾਈ ਦੀਆਂ ਕਾਰਵਾਈਆਂ ਦੇ ਅੰਕੜੇ ਸਾਰੀ ਦੁਨੀਆ ਸਾਹਮਣੇ ਪੇਸ਼ ਕਰਨ ਦੀ ਅਪੀਲ
- unitedsarbatkhalsa.com ਦੀ ਅਪੀਲ -
ਭਾਰਤ ਭਰ ਅਤੇ ਸਾਰੀ ਦੁਨੀਆ ਦੇ ਸਿੱਖ ਸਮਾਜ ਵਿੱਚ ਬਹੁਤ ਸਾਰੇ ਗੁਰਦੁਆਰੇ ਕਾਇਮ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਧਾਰਮਕ ਰਸਮੋ-ਰਿਵਾਜਾਂ ਦੀ ਪੂਰਤੀ ਦੇ ਇਲਾਵਾ ਬਹੁਤ ਸਾਰੀਆਂ ਹੋਰ ਖੈਰਾਤੀ (ਸਮਾਜ ਭਲਾਈ ਦੀਆਂ) ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਹਨ। ਜਿਵੇਂ ਸਕੂਲ, ਕਾਲਜ, ਹਸਪਤਾਲ, ਡਿਸਪੈਂਸਰੀਆਂ, ਮੁਫਤ ਭੋਜਨ (ਲੰਗਰ) ਆਦਿ। ਸਮਾਜ ਭਲਾਈ ਦੀਆਂ ਅਜਿਹੀਆਂ ਗਤੀਵਿਧੀਆਂ ਹਰ ਗੁਰਦੁਆਰੇ ਅਤੇ ਇਸ ਨਾਲ ਸਬੰਧਿਤ ਅਦਾਰੇ ਵੱਲੋਂ ਕੀਤੀਆਂ ਜਾਂਦੀਆਂ ਹਨ ਭਾਵੇਂ ਇਨ੍ਹਾਂ ਗੁਰਦੁਆਰਿਆਂ ਤੇ ਅਦਾਰਿਆਂ ਦਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੋਲ ਹੋਵੇ, ਸ਼੍ਰੋਮਣੀ ਅਕਾਲੀ ਦਲ (ਸਰਨਾ) ਕੋਲ, ਅਮਰੀਕਨ ਸਿੱਖ ਸੋਸਾਇਟੀ ਕੋਲ ਜਾਂ ਫਿਰ ਕਿਸੇ ਵੀ ਹੋਰ ਧੜੇ/ਪਾਰਟੀ ਜਾਂ ਸੰਗਠਨ ਕੋਲ।
ਇੱਥੇ ਇਹ ਧਿਆਨ ਦੇਣ ਵਾਲਾ ਨੁਕਤਾ ਹੈ ਕਿ ਇਨ੍ਹਾਂ ਸਾਰੇ ਗੁਰਦੁਆਰਿਆਂ ਅਤੇ ਅਦਾਰਿਆਂ ਦਾ ਪ੍ਰਬੰਧ ਸਿੱਖਾਂ ਵੱਲੋਂ ਹੀ ਕੀਤਾ ਜਾਂਦਾ ਹੈ। ਇਸਲਈ ਇਨ੍ਹਾਂ ਅਧੀਨ ਹੋਣ ਵਾਲੀਆਂ ਸਮਾਜ ਭਲਾਈ ਦੀਆਂ ਕਾਰਵਾਈਆਂ ਦੁਨੀਆ ਨੂੰ ‘ਇਕ ਸਿੱਖ ਸਮਾਜ’ ਦੀਆਂ ਦੇਣਾਂ ਹਨ। ਪਰ ਸਾਡੇ ਕੋਲ ਇਨ੍ਹਾਂ ਸਮਾਜ ਭਲਾਈ ਦੀਆਂ ਕਾਰਵਾਈਆਂ ਬਾਰੇ ਕੋਈ ਅੰਕੜੇ ਹਨ? ਕੀ ਸਾਡੇ ਕੋਲ ਹੇਠ ਲਿਖੇ ਸਵਾਲਾਂ ਦੇ ਜਵਾਬ ਹਨ :
1) ਦੁਨੀਆ ਭਰ ਵਿੱਚ ਮਨੁੱਖਤਾ ਅਤੇ ਸਮਾਜ ਭਲਾਈ ਦੀਆਂ ਗਤੀਵਿਧੀਆਂ ਵਿੱਚ ਸਿੱਖ ਸਮਾਜ ਦਾ ਕੀ ਯੋਗਦਾਨ ਹੈ?
2) ਸਿੱਖ ਸਮਾਜ ਵੱਲੋਂ ਉੱਪਰ ਜ਼ਿਕਰ ਕੀਤੀਆਂ ਗਈਆਂ ਗਤੀਵਿਧੀਆਂ ’ਤੇ ਹਰ ਸਾਲ ਕਿੰਨੀ ਰਕਮ ਖ਼ਰਚ ਕੀਤੀ ਜਾਂਦੀ ਹੈ?
3) ਇਨ੍ਹਾਂ ਗਤੀਵਿਧੀਆਂ ਵਿੱਚ ਕਿੰਨੇ ਲੋਕ ਸ਼ਾਮਲ ਹੁੰਦੇ ਹਨ ਤੇ ਉਨ੍ਹਾਂ ਦੇ ਨਾਮ-ਪਤੇ ਕੀ ਹਨ?
4) ਉਨ੍ਹਾਂ ਸਾਰੀਆਂ ਸਿੱਖ ਸੰਸਥਾਵਾਂ ਦੇ ਪਤੇ ਤੇ ਫੋਨ ਨੰਬਰ, ਜਿਹੜੇ ਇਹੋ ਜਿਹੀਆਂ ਸਮਾਜ ਭਲਾਈ ਦੀਆਂ ਕਾਰਵਾਈਆਂ ਕਰਨ ਦਾ ਦਾਅਵਾ ਕਰਦੇ ਹਨ?
5) ਇਨ੍ਹਾਂ ਸੰਸਥਾਵਾਂ ਦੀਆਂ ਦੁਨੀਆ ਭਰ ਵਿੱਚ ਹੁੰਦੀਆਂ ਗਤੀਵਿਧੀਆਂ ਦੀ ਵਿਸਥਾਰਕ ਸੂਚੀ।
ਕੌਮੀ ਜਾਂ ਕੌਮਾਂਤਰੀ ਪੱਧਰ ’ਤੇ ਪੰਥ ਵਾਸਤੇ ਲੜਦਿਆਂ ਵੀ, ਸਾਡੇ ਕੋਲ ਆਪਣੀਆਂ ਪ੍ਰਾਪਤੀਆਂ/ਸਮਾਜ ਨੂੰ ਦੇਣਾਂ ਬਾਰੇ ਕੋਈ ਦਸਤਾਵੇਜ਼ੀ ਸਬੂਤ ਹੋਣਾ ਚਾਹੀਦਾ ਹੈ। ਅਜਿਹੇ ਦਸਤਾਵੇਜ਼ੀ ਸਬੂਤ ਵਾਸਤੇ ਸਾਨੂੰ ਸਮੁੱਚੇ ਅੰਕੜੇ (ਡਾਟਾ ਬੇਸ) ਤਿਆਰ ਕਰਨਾ ਪਏਗਾ, ਜੋ ਖ਼ਾਲਸੇ ਦਾ ਸਤਕਾਰ ਸਥਾਪਿਤ ਕਰਨ ’ਚ ਬੜਾ ਹੀ ਮਦਦਗਾਰ ਹੋਵੇਗਾ।
ਮਿਸਾਲ ਵਜੋਂ, ਫ੍ਰਾਂਸ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਪੜ੍ਹਦੇ ਸਿੱਖ ਵਿਦਿਆਰਥੀਆਂ ’ਤੇ ਪਗੜੀ ਬੰਨ੍ਹਣ ’ਤੇ ਪ੍ਰਤੀਬੰਧ ਲਗਾਉਣ ਦੇ ਮਾਮਲੇ ਦੀ ਗੱਲ ਕਰੀਏ। ਜੇਕਰ ਦਸਤਾਰ ਸਜਾਉਣ ਲਈ ਦਿੱਤੇ ਜਾਂਦੇ ਹੋਰ ਬਹੁਤ ਸਾਰੇ ਕਾਰਨਾਂ ਨੂੰ ਪੇਸ਼ ਕਰਨ ਦੇ ਨਾਲ-ਨਾਲ ਜੇਕਰ ਅਸੀਂ ਸਿੱਖਾਂ ਦੇ ਸਮਾਜ ਭਲਾਈ ਲਈ ਸਰਗਰਮ ਕੌਮ ਹੋਣ ਸਬੰਧੀ ਕੁਝ ਠੋਸ ਅੰਕੜੇ ਪੇਸ਼ ਕਰ ਸਕੀਏ, ਤਾਂ ਇਹ ਜ਼ਰੂਰ ਕੁਝ ਨਾ ਕੁਝ ਹਾਂ-ਪੱਖੀ ਨਤੀਜਾ ਸਾਹਮਣੇ ਲਿਆਵੇਗਾ। ਅਜਿਹੇ ਅੰਕੜਿਆਂ ਦਾ ਸਾਰੀ ਦੁਨੀਆ ’ਤੇ ਅਜਿਹਾ ਪ੍ਰਭਾਵ ਪਏਗਾ ਕਿ ਅੱਗੇ ਤੋਂ ਕੋਈ ਮੁਸ਼ਕਲਾਂ ਪੈਦਾ ਕਰਨ ਵਾਲੇ ਸਵਾਲ ਪੁੱਛਣ ਅਤੇ ਸਿੱਖਾਂ ਦੀ ਪਛਾਣ ਦੇ ਚਿੰਨ੍ਹਾਂ ਬਾਰੇ ਗੈਰ-ਜ਼ਰੂਰੀ ਰੋਕ-ਟੋਕ ਕਰਨ ਦੀ ਜ਼ੁਰਅੱਤ ਨਹੀਂ ਕਰ ਸਕੇਗਾ। ਸਭ ਤੋਂ ਵੱਡੀ ਗੱਲ, ਇਨ੍ਹਾਂ ਸਾਰੇ ਤੱਥਾਂ ਦਾ ਕੋਈ ਰਿਕਾਰਡ ਹੀ ਨਹੀਂ ਰੱਖਿਆ ਜਾਂਦਾ ਜਾਂ ਉਨ੍ਹਾਂ ਨੂੰ ਜਨਤੱਕ ਤੌਰ ’ਤੇ ਉਪਲਬਧ ਨਹੀਂ ਕਰਵਾਇਆ ਜਾਂਦਾ। ਜਿਸ ਕਾਰਨ ਦੁਨੀਆ ਦੇ ਲੋਕ ਸਿੱਖਾਂ ਦੀ ‘ਸਰਬੱਤ ਦਾ ਭਲਾ’ ਚਾਹੁਣ ਵਾਲੀ ਸਮਾਜ-ਸੇਵੀ ਗਤੀਵਿਧੀਆਂ ਬਾਰੇ ਹਾਲਾਂ ਤੱਕ ਅਨਜਾਣ ਨਹੀਂ ਹਨ। ਹੁਣ ਸਮਾਂ ਆ ਗਿਆ ਹੈ ਕਿ ਇਸ ਬਾਬਤ ਦੁਨੀਆ ਭਰ ਵਿੱਚ ਜਾਗ੍ਰਿਤੀ ਪੈਦਾ ਕਰੀਏ।
ਜੇਕਰ ਅਸੀਂ ਸੰਯੁਕਤ ਰਾਸ਼ਟਰ ਸੰਘ (ਯੂ.ਐਨ.ਓ.) ਜਾਂ ਫ੍ਰਾਂਸ ਸਾਹਮਣੇ ਆਪਣਾ ਮਾਮਲਾ ਇਸ ਤਰੀਕੇ ਨਾਲ ਪੇਸ਼ ਕਰੀਏ ਕਿ : ‘‘ਸਿੱਖ ਉਹ ਪਹਿਲੀ ਕੌਮ ਹਨ ਜਿਨ੍ਹਾਂ ਨੇ ‘ਅੱਤਵਾਦ ਖਿਲਾਫ਼ ਮੁਹਿੰਮ’ 1699 ਈਸਵੀ ਵਿੱਚ ਹੀ ਐਲਾਨ ਦਿੱਤੀ ਸੀ ਅਤੇ ਇਨ੍ਹਾਂ ਕੋਲ ਅੱਤਵਾਦ (ਕਿਸੇ ਵੀ ਕੌਮ/ਫਿਰਕੇ/ਸੰਪਰਦਾਅ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ) ਖਿਲਾਫ਼ ਲੜਨ ਦਾ ਪਿਛਲੇ 310 ਸਾਲਾਂ ਦਾ ਸਫਲ ਰਿਕਾਰਡ ਹੈ। ਮਨੁੱਖਤਾ ਅਤੇ ਸਮਾਜ ਭਲਾਈ ਦੀਆਂ ਕਾਰਵਾਈਆਂ ਵਿੱਚ ਸਿੱਖਾਂ ਦਾ ਯੋਗਦਾਨ ਹਰ ਸਾਲ ..... ਬਿਲੀਅਨ ਡਾਲਰ ਹੁੰਦਾ ਹੈ। (ਮੇਰਾ ਪੱਕਾ ਵਿਸ਼ਵਾਸ ਹੈ ਕਿ ਇਹ ਰਕਮ ਸੰਯੁਕਤ ਰਾਸ਼ਟਰ ਸੰਘ ਦੇ ਸਮੁੱਚੇ ਬਜਟ ਨਾਲੋਂ ਵੀ ਜ਼ਿਆਦਾ ਹੁੰਦੀ ਹੈ)।
ਸਿੱਖਾਂ ਦੇ ਸਕੂਲ ਹਨ, ਕਾਲਜ ਹਨ, ਡਿਸਪੈਂਸਰੀਆਂ, ਹਸਪਤਾਲ ਹਨ। ਉਹ ਕਈ ਸ਼ਤਾਬਦੀਆਂ ਤੋਂ ਗਰੀਬਾਂ ਤ ਲੋੜਵੰਦਾਂ ਦੀ ਮਦਦ ਕਰਦੇ ਆ ਰਹੇ ਹਨ। ਸਿੱਖਾਂ ਦੀ ਪੱਧਰ ’ਤੇ ਸਮਾਜ ਭਲਾਈ ਦੀਆਂ ਕਾਰਵਾਈਆਂ ਦੁਨੀਆ ਦੇ ਕਿਸੇ ਵੀ ਹੋਰ ਧਰਮ/ਸੰਪਰਦਾਅ ਵੱਲੋਂ ਨਹੀਂ ਕੀਤੀਆਂ ਜਾਂਦੀਆਂ। ਜੇਕਰ ਤੁਸੀਂ ਲੋੜਵੰਦਾਂ ਦੀ ਸੇਵਾ ਜਾਰੀ ਰਖਵਾਉਣ ਅਤੇ ਮਨੁੱਖੀ ਅਧਿਕਾਰਾਂ ਨੂੰ ਬਚਾਉਣਾ ਦੇ ਹਾਮੀ ਹੋ, ਤਾਂ ਇਸ ਧਰਮ ਦੇ ਲੋਕਾਂ ਨੂੰ ਤੰਗ ਨਹੀਂ ਕੀਤਾ ਜਾਣਾ ਚਾਹੀਦਾ, ਸਗੋਂ ਇਨ੍ਹਾਂ ਦੇ ਮੁਢਲੇ ਮਨੁੱਖੀ ਅਧਿਕਾਰਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।’’
ਉਪਰ ਜ਼ਿਕਰ ਕੀਤੇ ਅੰਕੜੇ ਪ੍ਰਾਪਤ ਕਰਨ ਲਈ ‘ਵਿਸ਼ਵ ਖ਼ਾਲਸਾ ਡਾਇਕਰੈਟਰੀ’ ਬਣਾਉਣਾ ਬਿਲਕੁਲ ਲਾਜ਼ਮੀ ਹੈ। ਇਸਲਈ ਖ਼ਾਲਸਾ ਜੀ, ਦੁਨੀਆ ਭਰ ਦੇ ਇਕਮੁੱਠ ਖ਼ਾਲਸਿਆਂ ਦੀ ਭਲਾਈ ਅਤੇ ਉਨ੍ਹਾਂ ਨੂੰ ਸਮਾਜ ਭਲਾਈ ਦੇ ਖੇਤਰ ਵਿੱਚ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਤੁਹਾਡਾ ਸਹਿਯੋਗ ਅਤਿ ਲੋੜੀਂਦਾ ਹੈ।
ਨੋਟ : ‘ਵਿਸ਼ਵ ਖ਼ਾਲਸਾ ਡਾਇਰੈਕਟਰੀ’ ਬਾਰੇ ਵਧੇਰੇ ਜਾਣਕਾਰੀ ਲਈ ਇੰਡੀਆ ਅਵੇਅਰਨੈੱਸ ਦੇ ਹਥਲੇ ਅੰਕ ਦੇ ਮੁੱਖ ਪੰਨੇ ਦੇ ਪਿਛਲੇ ਪਾਸੇ ਪ੍ਰਕਾਸ਼ਿਤ ਯੂਨਾਇਟੇਡ ਸਰਬੱਤ ਖ਼ਾਲਸਾ ਇਸ਼ਤਿਹਾਰ ਨੂੰ ਧਿਆਨ ਨਾਲ ਪੜ੍ਹਨ ਦੀ ਖੇਚਲ ਕਰਨੀ ਜੀ। ਆਪਣੇ ਗੁਰਦੁਆਰੇ/ਸੰਸਥਾ ਨੂੰ ਰਜਿਸਟਰ ਕਰਵਾਉਣ ਲਈ ਵੈਬਸਾਈਟ ‘ਯੂਨਾਇਟਿਡ ਸਰਬੱਤ ਖ਼ਾਲਸਾ ਡਾਟ ਕਾਮ’ ਜਾਂ ਹਥਲੇ ਅੰਕ ਨਾਲ ਭੇਜੇ ਗਏ ਫਾਰਮ ਦਾ ਉਪਯੋਗ ਵੀ ਕੀਤਾ ਜਾ ਸਕਦਾ ਹੈ। ਕਿਸੇ ਕਿਸਮ ਦੀ ਦਿੱਕਤ ਮਹਿਸੂਸ ਹੋਣ ’ਤੇ ਸੰਪਰਕ ਕਰੋ :
ਏ.ਐਫ.ਐਫ.-2, ਜਪੁਜੀ ਐਸਟੇਟ
(ਪੁਰਾਣਾ ਨਾਮ ਦਿਲਖੁਸ਼ ਇੰਡਸਟ੍ਰਸੀਅਲ ਐਸਟੇਟ),
ਜੀ.ਟੀ. ਕਰਨਾਲ ਰੋਡ, ਅਜ਼ਾਦ ਪੁਰ, ਦਿੱਲੀ-110033
www.unitedsarbatkhalsa.com
khalsa@unitedsarbatkhalsa.com