

ਹਿੰਦੂਆਂ ਦੇ ਮਨੁੱਖਤਾ-ਵਿਰੋਧੀ ਰੀਤੀ-ਰਿਵਾਜ ਅਤੇ ਨੀਤੀਆਂ
- ਡਾ: ਧਰਮ ਕੀਰਤੀ -
ਹਿੰਦੂ ਆਪਣੇ ਧਰਮ ਅਤੇ ਸੰਸਕ੍ਰਿਤੀ ਨੂੰ ਦੁਨੀਆ ਦੀ ਸਭ ਤੋਂ ਮਹਾਨ ਅਤੇ ਉੱਚੀ ਸੰਸਕ੍ਰਿਤੀ ਕਹਿੰਦੇ ਹਨ। ਇਨ੍ਹਾਂ ਬੇਸ਼ਰਮਾਂ ਨੂੰ ਤਾਂ ਆਪਣੀਆਂ ਕਾਲੀਆਂ ਕਰਤੂਤਾਂ ’ਤੇ ਚੁੱਲੂ ਭਰ ਪਾਣੀ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਸੀ। ਇਨ੍ਹਾਂ ਦੇ ਕਾਲੇ ਕਾਰੇ ਇਤਿਹਾਸ ਦੇ ਕਾਲੇ ਧੱਬੇ ਬਣ ਚੁੱਕੇ ਹਨ। ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਤਕਰੀਬਨ 10 ਹਜ਼ਾਰ ਸਿੱਖਾਂ ਦੇ ਕਤਲੇਆਮ ’ਤੇ ਇਤਿਹਾਸ ਅੱਜ ਵੀ ਰੋ ਰਿਹਾ ਹੈ।
ਮੇਰੇ ਇਕ ਕਮਿਊਨਿਸਟ ਮਿੱਤਰ ਨੇ ਦੱਸਿਆ ਕਿ ਸ਼ਾਹਦਰਾ (ਯਮੁਨਾ ਪਾਰ, ਦਿੱਲੀ) ਵਿੱਚ ਇਕ ਸਿੱਖ ਕੁੜੀ ਨੂੰ ਸੜਕ ’ਤੇ ਨੰਗਾ ਕਰਕੇ, ਉਸਦੇ ਗੁਪਤ ਅੰਗ ਵਿੱਚ ਲੋਹੇ ਦਾ ਸਰੀਆ ਪਾ ਕੇ, ਉਸਨੂੰ ਜ਼ਮੀਨ ’ਤੇ ਗਿਰਾ ਦਿੱਤਾ ਗਿਆ ਅਤੇ ਉਸਦੇ ਪੂਰੇ ਪਰਵਾਰ ਸਮੇਤ, ਉਸ ’ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਦਿੱਤੀ ਗਈ। ਯਮੁਨਾ ਵਿਹਾਰ ਵਿੱਚ ਇਕ 7-8 ਮਹੀਨੇ ਦੇ ਸਿੱਖ ਬੱਚੇ ਦੀਆਂ ਦੋਨਾਂ ਲੱਤਾਂ ਫੜ ਕੇ ਗੈਸ ਦੇ ਚੁਲ੍ਹੇ ’ਤੇ ਬੈਂਗਨ ਦੀ ਤਰ੍ਹਾਂ ਭੁੰਨ-ਭੁੰਨ ਕੇ ਮਾਰ ਦੇਣਾ ਅਤੇ ਹਜ਼ਾਰਾਂ ਸਿੱਖ ਨੌਜੁਆਨਾਂ ਦੇ ਗਲਾਂ ਵਿੱਚ ਟਾਇਰ ਫਸਾ ਕੇ ਅੱਗ ਲਗਾ ਕੇ ਕਤਲ ਕਰ ਦੇਣਾ - ਕੀ ਇਹ ਹਿੰਦੂ ਧਰਮ ਦਾ ਪਾਗਲਪਨ ਨਹੀਂ ਹੈ?
ਅਯੋਧਿਆ ਵਿੱਚ ਬਾਬਰੀ ਮਸਜਿਦ ਨੂੰ ਤੋੜ ਕੇ ਜ਼ਮੀਨ ਵਿੱਚ ਮਿਲਾ ਦੇਣਾ, ਉੜੀਸਾ ਵਿੱਚ ਪਾਦਰੀ ਗ੍ਰਾਹਮ ਸਟੇਨਜ਼, ਜੋ ਭਾਰਤੀ ਕੋੜ੍ਹੀਆਂ ਦੀ ਸੇਵਾ ਕਰਦਾ ਸੀ, ਉਸਨੂੰ ਉਸਦੇ ਦੋ ਬੱਚਿਆਂ ਨਾਲ ਗੱਡੀ ਵਿੱਚ ਜ਼ਿੰਦਾ ਜਲਾ ਦੇਣਾ ਅਤੇ ਇਸਾਈਆਂ ਨੂੰ ਮਾਰਨਾ-ਕੁੱਟਣਾ ਅਤੇ ਉਨ੍ਹਾਂ ਦੇ ਗਿਰਜਾਘਰਾਂ ਨੂੰ ਤੋੜ-ਫੋੜ ਕੇ ਮਲੀਆਮੇਟ ਕਰ ਦੇਣਾ ਕਿਥੋਂ ਦੀ ਬਹਾਦਰੀ ਅਤੇ ਅਕਲਮੰਦੀ ਹੈ? ਇਹ ਹਿੰਦੂ ਧਰਮ ਦੇ ਪੈਰੋਕਾਰਾਂ ਦਾ ਕਠਮੁੱਲਾਪਨ ਅਤੇ ਨਿਰਾ ਪਾਗਲਪਨ ਹੈ।
ਪੁਰਾਤਨ ਕਾਲ ਤੋਂ ਮੱਧ ਯੁਗ ਤੱਕ ਭਾਰਤ ਵਿੱਚ ਹਿੰਦੂ ਧਰਮ ਦੇ ਪ੍ਰਚਲਨ ਵਜੋਂ ਕੁਝ ਇਸ ਤਰ੍ਹਾਂ ਦੇ ਮਨੁੱਖਤਾ-ਵਿਰੋਧੀ ਅਤੇ ਦਿਲ ਦਹਲਾ ਦੇਣ ਵਾਲੇ ਰੀਤੀ-ਰਿਵਾਜ ਕਾਇਮ ਸਨ, ਜਿਵੇਂ ਦੇ ਪਸ਼ੂਆਂ ਵਿੱਚ ਵੀ ਨਹੀਂ ਹੁੰਦੇ। ਇਨ੍ਹਾਂ ਵਿੱਚੋਂ ਕੁਝ ਦਾ ਵਰਨਣ ਹੇਠ ਲਿਖੇ ਮੁਤਾਬਿਕ ਹੈ :
1) ਰਥ ਯਾਤਰਾ : ਉੜੀਸਾ ਦੇ ਪੁਰੀ ਮੰਦਰ ਤੋਂ ਨਿਕਲਦੀ ਜਗਨਨਾਥ ਯਾਤਰਾ ਵਿੱਚ ਰਥ ਯਾਤਰਾ ਸਮੇਂ ਕਿੰਨੇ ਹੀ ਸ਼ਰਧਾਲੂ ਰਥ ਦੇ ਪਹੀਆਂ ਹੇਠਾਂ ਆ ਕੇ ਆਪਣੀ ਜਾਨ ਇਸ ਮਕਸਦ ਨਾਲ ਦੇ ਦਿਆ ਕਰਦੇ ਸਨ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਰੱਬ ਜਾਂ ਮੋਕਸ਼ ਦੀ ਪ੍ਰਾਪਤੀ ਹੋ ਜਾਏਗੀ। ਮਨੁੱਖੀ ਸਭਿਅਤਾ ਨੂੰ ਕਲੰਕਿਤ ਕਰਨ ਵਾਲਾ ਇਹ ਗੈਰ-ਮਨੁੱਖੀ ਕਾਰਾ ਹਰ ਤੀਜੇ ਸਾਲ ਹੁੰਦਾ ਸੀ ਅਤੇ ਇਸ ਵਿੱਚ ਹਜ਼ਾਰਾਂ ਲੋਕ ਰਥ ਦੇ ਪਹੀਆਂ ਥੱਲੇ ਦਬ ਕੇ ਆਪਣੀ ਜ਼ਿੰਦਗੀ ਦੇ ਦਿਆ ਕਰਦੇ ਸਨ। ਇਸ ਪਸ਼ੂ-ਬਿਰਤੀ ਪ੍ਰਥਾ ਨੂੰ ਅੰਗਰੇਜ਼ਾਂ ਨੇ ਕਾਨੂੰਨ ਬਣਾ ਕੇ ਬੰਦ ਕੀਤਾ ਸੀ।
2) ਕਾਸ਼ੀ-ਕਰਬਟ : ਭਾਰਤ ਵਿੱਚ ਕਾਸ਼ੀ-ਕਰਬਟ ਬਹੁਤ ਪ੍ਰਸਿੱਧ ਸੀ ਅਤੇ ਅੰਧਵਿਸ਼ਵਾਸ ਕਾਰਨ ਇਸਨੂੰ ਬੜਾ ਵੱਡਾ ਪੁੰਨ ਸਮਝਿਆ ਜਾਂਦਾ ਸੀ। ਇਸ ਪ੍ਰਥਾ ਅਧੀਨ, ਕਾਸ਼ੀ ਧਾਮ ਵਿੱਚ ਆਦਿ ਵਿਸ਼ਵੇਸ਼ਰ ਦੇ ਮੰਦਰ ਕੋਲ ਇਕ ਖੂਹ ਹੈ, ਜਿਸ ਵਿੱਚ ਰੱਬ ਦੀ ਪ੍ਰਾਪਤੀ ਦੀ ਇੱਛਾ ਨਾਲ ਕੁੱਦ ਕੇ ਸ਼ਰਧਾਲੂ ਲੋਕ ਆਪਣੀ ਜਾਨ ਦੇ ਦਿਆ ਕਰਦੇ ਸਨ। ਇਸ ਪ੍ਰਥਾ ਨੂੰ ਵੀ ਅੰਗਰੇਜ਼ੀ ਸਰਕਾਰ ਨੇ ਬੰਦ ਕਰਵਾਇਆ।
3) ਗੰਗਾ-ਪ੍ਰਵਾਹ : ਜ਼ਿਆਦਾ ਉਮਰ ਹੋ ਜਾਣ ’ਤੇ ਵੀ ਜੇਕਰ ਕਿਸੇ ਵਿਆਹੇ ਜੋੜੇ ਦੇ ਔਲਾਦ ਨਾ ਹੋ ਰਹੀ ਹੁੰਦੀ, ਤਾਂ ਕਿੰਨੇ ਹੀ ਜੋੜੇ ਇਹ ਸੁੱਖਣਾ ਸੁੱਖਦੇ ਸਨ ਕਿ ਜੇਕਰ ਉਨ੍ਹਾਂ ਦੇ ਕੋਈ ਔਲਾਦ ਹੋਈ ਤਾਂ ਉਹ ਆਪਣੇ ਪਹਿਲੇ ਬੱਚੇ ਨੂੰ ਗੰਗਾ-ਨਦੀ ਦੀ ਭੇਟ ਚੜ੍ਹਾਉਣਗੇ। ਇਸ ਕਠੋਰ ਸੁੱਖਾ ਨੂੰ ਪੂਰਾ ਕਰਨ ਲਈ ਲੋਕ ਆਪਣੀ ਪਹਿਲੀ ਔਲਾਦ ਨੂੰ ਗੰਗਾ-ਨਦੀ ਵਿੱਚ ਛੱਡ ਦਿੰਦੇ ਸਨ। ਇਸ ਸਖ਼ਤ ਪ੍ਰਥਾ ਨੂੰ ਅੰਗਰੇਜ਼ੀ ਸਰਕਾਰ ਨੇ 1835 ਈ: ਵਿੱਚ ਕਾਨੂੰਨ ਬਣਾ ਕੇ ਬੰਦ ਕਰਵਾਇਆ ਸੀ।
4) ਚਰਕ ਪੂਜਾ : ਕਾਲੀ ਦੀ ਪੂਜਾ ਕਰਕੇ ਮੋਕਸ਼ ਪ੍ਰਾਪਤ ਕਰਨ ਦੇ ਇਛੁੱਕ ਭਗਤ ਰੀੜ ਦੀ ਹੱਡੀ ਵਿੱਚ ਦੋ ਲੋਹੇ ਦੀਆਂ ਹੁਕਾਂ ਹਥੌੜੇ ਨਾਲ ਧਸਾ ਕੇ ਉਸਨੂੰ ਰੱਸੀ ਰਾਹੀਂ ਚਰਖੀ ਦੇ ਇਕ ਸਿਰੇ ਨਾਲ ਲਟਕਾ ਦਿੰਦੇ ਸਨ ਅਤੇ ਚਰਖੀ ਨੂੰ ਤਦ ਤੱਕ ਖੂਬ ਨਚਾਇਆ ਜਾਂਦਾ ਸੀ, ਜਦ ਤੱਕ ਉਪਾਸਕ ਦੀ ਜਾਨ ਨਹੀਂ ਨਿਕਲ ਜਾਂਦੀ ਸੀ। ਇਸ ਪ੍ਰਥਾ ਨੂੰ ਵੀ ਅੰਗਰੇਜ਼ੀ ਸਰਕਾਰ ਨੇ 1863 ਈਸਵੀ ਵਿੱਚ ਕਾਨੂੰਨ ਬਣਾ ਕੇ ਬੰਦ ਕੀਤਾ ਸੀ।
5) ਨਰਮੇਧ ਯੱਗ : ਇਹ ਪਿਸ਼ਾਚੀ ਪ੍ਰਥਾ ਰਿਗਵੇਦੀ ਦੇ ਸ਼ੂਨ:ਸ਼ੇਫ ਸੂਕਤ ਨੂੰ ਅਧਾਰ ਮੰਨ ਕੇ ਉੱਤਰ ਅਤੇ ਦੱਖਣੀ ਭਾਰਤ ਵਿੱਚ ਪ੍ਰਚਲਿਤ ਸੀ। ਇਸ ਵਿੱਚ ਕਿਸੇ ਅਨਾਥ ਜਾਂ ਗਰੀਬ ਮਨੁੱਖ ਨੂੰ ਦੀਕਸ਼ਿਤ ਕਰਕੇ ਉਸਦੀ ਬਲੀ ਚੜ੍ਹਾਈ ਜਾਂਦੀ ਸੀ। ਇਸ ਸਖ਼ਤ ਪ੍ਰਥਾ ਨੂੰ ਵੀ ਅੰਗਰੇਜ਼ੀ ਸਰਕਾਰ ਨੇ 1845 ਈਸਵੀ ਵਿੱਚ ਐਕਟ ਬਣਾ ਕੇ ਦੂਰ ਕੀਤਾ ਸੀ। ਇਸ ਪ੍ਰਥਾ ਦਾ ਪ੍ਰਚਲਨ ਵੀ ਰੱਬ ਨੂੰ ਖੁਸ਼ ਕਰਨ ਮਾਤਰ ਲਈ ਕੀਤਾ ਗਿਆ ਸੀ।
6) ਮਹਾਂ ਪ੍ਰਸਥਾਨ : ਇਸ ਪ੍ਰਥਾ ਦਾ ਅਧਾਰ ਮਨੂੰ ਸਿੰਮ੍ਰਤੀ (6/31 ਸਲੋਕ) ਮੰਨਿਆ ਜਾਂਦਾ ਸੀ। ਪਰ ਉੱਥੇ ਉਸਦੀ ਵਿਧੀ ਦੂਜੀ ਦੱਸੀ ਗਈ ਹੈ। ਇਹ ਇਕ ਤਰ੍ਹਾਂ ਦੀ ਆਤਮ-ਹੱਤਿਆ ਹੈ। ਇਸ ਵਰਤ ਨੂੰ ਕਰਨ ਵਾਲੇ ਰੱਬ ਕੋਲ ਪਹੁੰਚਣ ਲਈ ਜਲ ਵਿੱਚ ਡੁੱਬ ਕੇ ਜਾਂ ਅੱਗ ਵਿੱਚ ਸੜ ਕੇ ਆਪਣੀ ਜਾਨ ਦੇ ਦਿਆ ਕਰਦੇ ਸਨ। ਮ੍ਰਿਛ-ਕਟਿਕ ਨਾਟਕ ਵਿੱਚ ਲਿਖਿਆ ਹੈ ਕਿ ਰਾਜਾ ਸ਼ੂਦਰਕ ਨੇ ਮਹਾਂ ਪ੍ਰਸਥਾਨ ਕੀਤਾ ਸੀ। ਇਸ ਪ੍ਰਥਾ ਨੂੰ ਵੀ ਅੰਗਰੇਜ਼ੀ ਸਰਕਾਰ ਨੇ ਕਾਨੂੰਨ ਬਣਾ ਕੇ ਬੰਦ ਕੀਤਾ ਸੀ।
7) ਤੁਸ਼ਾਨਲ : ਕੋਈ-ਕੋਈ ਵਿਅਕਤੀ ਕਿਸੇ ਪਾਪ ਦੇ ਪਛਤਾਵੇ ਸਰੂਪ ਅਤੇ ਰੱਬ ਨੂੰ ਪ੍ਰਸੰਨ ਕਰਨ ਲਈ ਆਪਣੇ ਆਪਨੂੰ ਭੂਸੇ ਅਤੇ ਘਾਸ ਵਿੱਚ ਅੱਗ ਲਗਾ ਕੇ ਭਸਮ ਕਰ ਲਿਆ ਕਰਦੇ ਸਨ। ਸੁਣਿਆ ਜਾਂਦਾ ਹੈ ਕਿ ਕੁਮਾਰਿਲ ਭੱਟ ਨੇ ਬੋਧੀਆਂ ਤੋਂ ਵਿਦਿਆ ਗ੍ਰਹਿਣ ਕਰਕੇ, ਫਿਰ ਉਨ੍ਹਾਂ ਦੇ ਹੀ ਧਰਮ ਦਾ ਖੰਡਨ ਕਰਨ ਲਈ, ਪਾਪ ਤੋਂ ਮੁਕਤ ਹੋਣ ਲਈ ਇਸ ਵਰਤ ਨੂੰ ਧਾਰਨ ਕੀਤਾ ਸੀ। ਅੰਗਰੇਜ਼ ਸਰਕਾਰ ਨੇ ਇਸ ਰਾਖਸ਼ੀ ਪ੍ਰਥਾ ਨੂੰ ਕਾਨੂੰਨ ਬਣਾ ਕੇ ਬੰਦ ਕੀਤਾ ਸੀ।
8) ਹਰੀ ਬੋਲ : ਇਹ ਪ੍ਰਥਾ ਬੰਗਾਲ ਵਿੱਚ ਪ੍ਰਚਲਿਤ ਸੀ। ਅਸਾਧ ਰੋਗ ਤੋਂ ਪੀੜ੍ਹਤ ਮਰਨੀਂ ਪਏ ਰੋਗੀ ਨੂੰ ਗੰਗਾ ਵਿੱਚ ਲਿਜਾ ਕੇ, ਉਸਨੂੰ ਗੋਤੇ ਦੇ ਦੇ ਕੇ ਇਸ਼ਨਾਨ ਕਰਵਾਉਂਦੇ ਅਤੇ ਉਸਨੂੰ ਕਹਿੰਦੇ ‘ਹਰੀ ਬੋਲ, ਬੋਲ ਹਰੀ’। ਜੇਕਰ ਉਹ ਇਸ ਤਰ੍ਹਾਂ ਗੋਤੇ ਖਾਂਦਾ-ਖਾਂਦਾ ਮਰ ਜਾਂਦਾ, ਤਾਂ ਬੜਾ ਕਿਸਮਤ ਵਾਲਾ ਅਤੇ ਸਿੱਧਾ ਰੱਬ ਨੂੰ ਪ੍ਰਾਪਤ ਕਰਨ ਵਾਲਾ ਸਮਝਿਆ ਜਾਂਦਾ ਸੀ ਅਤੇ ਜੇਕਰ ਨਹੀਂ ਮਰਦਾ ਤਾਂ ਵੀ ਉੱਥੇ ਹੀ ਤੜਪ-ਤੜਪ ਕੇ ਮਰਨ ਲਈ ਇਕੱਲਾ ਛੱਡ ਦਿੱਤਾ ਜਾਂਦਾ ਸੀ। ਉਸਨੂੰ ਘਰ ਵਾਪਸ ਨਹੀਂ ਲਿਆਉਂਦੇ ਸਨ। ਇਸ ਗੈਰ-ਮਨੁੱਖੀ ਪ੍ਰਥਾ ਨੂੰ ਵੀ ਅੰਗਰੇਜ਼ਾਂ ਨੇ 1831 ਈਸਵੀ ਵਿੱਚ ਬੰਦ ਕੀਤਾ ਸੀ।
9) ਨਰ ਬਲੀ : ਅੱਜ ਭਾਰਤ ਨੂੰ ਸੁਤੰਤਰ ਹੋਇਆਂ 60 ਸਾਲ ਤੋਂ ਵੱਧ ਹੋ ਚੁੱਕੇ ਹਨ। ਪਰ ਹਰ ਇਕ-ਦੋ ਹਫਤਿਆਂ ਬਾਅਦ ਅਖ਼ਬਾਰਾਂ ਵਿੱਚ ਦੇਵੀ-ਦੇਵੀਆਂ ਦੀਆਂ ਮੂਰਤੀਆਂ ਨੂੰ ਖੁਸ਼ ਕਰਨ ਲਈ ਨਰ ਬਲੀ ਚੜ੍ਹਾਉਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਕਦੀ ਕਿਸੇ ਸ਼ਰਧਾਲੂ ਨੇ ਆਪਣੇ ਬੱਚੇ ਦੀ ਬਲੀ ਚੜ੍ਹਾ ਦਿੱਤੀ ਤਾਂ ਕਦੀ ਕਿਸੇ ਹੋਰ ਗਰੀਬ ਬੱਚੇ ਦੀ। ਅਨੇਕਾਂ ਵਾਰੀ ‘ਭਗਤਾਂ’ ਨੇ ਆਪਣੀ ਜੀਭ ਕੱਟ ਕੇ ਦੇਵੀ ’ਤੇ ਚੜ੍ਹਾ ਦਿੱਤੀ। ਅਜਿਹੇ ਵਤੀਰੇ ਨੂੰ ਪਾਗਲਪਨ ਨਹੀਂ ਤਾਂ ਹੋਰ ਕੀ ਕਿਹਾ ਜਾ ਸਕਦਾ ਹੈ? ਬ੍ਰਾਹਮਣਵਾਦ ਅਤੇ ਹਿੰਦੂ ਧਰਮ ਦੇ ਘੋਰ ਅੰਧ-ਵਿਸ਼ਵਾਸੀਆਂ ਨੇ ਅਨੇਕਾਂ ਲੋਕਾਂ ਦੇ ਕਤਲ ਕੀਤੇ ਹਨ, ਤਾਂ ਅਨੇਕਾਂ ਨੂੰ ਮਾਨਸਿਕ ਹਸਪਤਾਲਾਂ (ਪਾਗਲਖਾਨੇ) ਭੇਜ ਦਿੱਤਾ ਹੈ।
10) ਸਤੀ ਪ੍ਰਥਾ : ਇਸ ਪ੍ਰਥਾ ਅਧੀਨ ਵਿਧਵਾ ਔਰਤ ਨੂੰ ਉਸਦੇ ਮ੍ਰਿਤਕ ਪਤੀ ਦੀ ਲਾਸ਼ ਨਾਲ, ਉਸਦੀ ਚਿਤਾ ਵਿੱਚ ਜ਼ਿੰਦਾ ਜਲਾ ਦਿੱਤਾ ਜਾਂਦਾ ਸੀ। ਇਸ ਗੈਰ-ਮਨੁੱਖੀ ਪ੍ਰਥਾ ਦਾ ਅੰਤ ਬ੍ਰਿਟਿਸ਼ ਸਰਕਾਰ ਨੇ 1841 ਈਸਵੀ ਵਿੱਚ ਕੀਤਾ। ਇਹ ਪ੍ਰਥਾ ਭਾਰਤ ਵਿੱਚ ਹਰ ਥਾਂ ਪ੍ਰਚਲਿਤ ਸੀ।
11) ਧੀ ਦਾ ਕਤਲ : ਉੜੀਸਾ ਅਤੇ ਰਾਜਪੂਤਾਨਾ ਦੇ ਕੁਲੀਨ ਖੱਤਰੀ ਪਰਵਾਰ, ਧੀ ਦਾ ਜਨਮ ਹੁੰਦਿਆਂ ਹੀ ਤੁਰੰਤ ਉਸਦੀ ਨੱਟੀ ਟੀਪ ਕੇ ਇਸ ਡਰ ਨਾਲ ਉਸਨੂੰ ਮਾਰ ਸੁੱਟਦੇ ਸਨ ਕਿ ਧੀ ਦੇ ਜ਼ਿੰਦਾ ਰਹਿਣ ’ਤੇ ਉਨ੍ਹਾਂ ਨੂੰ ਕਿਸੇ ਨਾ ਕਿਸੇ ਦਾ ਸਹੁਰਾ ਤੇ ਸਾਲਾ ਬਣਨਾ ਪਵੇਗਾ। ਇਸ ਮਨੁੱਖਤਾ-ਵਿਰੋਧੀ ਪਰੰਪਰਾ ਨੂੰ ਬ੍ਰਿਟਿਸ਼ ਸਰਕਾਰ ਲੇ 1870 ਈਸਵੀ ਵਿੱਚ ਕਾਨੂੰਨਨ ਬੰਦ ਕੀਤਾ।
12) ਭ੍ਰਿਗੂਤਪੰਨ : ਇਹ ਪ੍ਰਥਾ ਗਿਰਨਾਰ ਅਤੇ ਸਤਪੁੜਾ ਦੀਆਂ ਪਹਾੜੀਆਂ ਦੀ ਘਾਟੀਆਂ ਵਿੱਚ ਪ੍ਰਚਲਿਤ ਸੀ। ਉਥੋਂ ਦੇ ਨੌਜੁਆਨ ਆਪਣੀਆਂ ਮਾਤਾਵਾਂ ਵੱਲੋਂ ਮਹਾਂਦੇਵੀ ਜੀ ਕੋਲ ਸੁੱਖੀ ਹੋਈ ਸੁੱਖਣਾ ਕਿ ‘‘ਜੇਕਰ ਸਾਡੇ ਬੱਚੇ ਪੈਦਾ ਹੋਏ, ਤਾਂ ਅਸੀਂ ਆਪਣੇ ਪਹਿਲੇ ਬੱਚੇ ਤੋਂ ‘ਭ੍ਰਿਗੂਤਪੰਨ’ ਕਰਵਾਵਾਂਗੀਆਂ’’ ਨੂੰ ਪੂਰਾ ਕਰਨ ਲਈ ਪਹਾੜ ਦੀ ਚੋਟੀ ਤੋਂ ਡਿਗ ਕੇ ਆਪਣੀ ਜਾਨ ਦੇ ਦਿੰਦੇ ਸਨ। ਇਸ ਪ੍ਰਥਾ ਨੂੰ ਵੀ ਬ੍ਰਿਟਿਸ਼ ਸਰਕਾਰ ਨੇ ਹੀ ਬੰਦ ਕਰਵਾਇਆ।
13) ਧਰਨਾ : ਇਸ ਪ੍ਰਥਾ ਵਿੱਚ ਜਾਚਕ ਲੋਕ ਹੱਥ ਵਿੱਚ ਜ਼ਹਿਰ ਜਾਂ ਸ਼ਸਤਰ ਲੈ ਕੇ ਗ੍ਰਹਿਸਥੀਆਂ ਦੇ ਦਰਵਾਜੇ ’ਤੇ ਬੈਠ ਜਾਂਦੇ ਸਨ ਅਤੇ ਉਨ੍ਹਾਂ ਨੂੰ ਕਹਿੰਦੇ ਸਨ ਕਿ ਸਾਡੀ ਫਲਾਣੀ ਮੰਗ ਪੂਰੀ ਕਰੋ, ਨਹੀਂ ਤਾਂ ਅਸੀਂ ਜਾਨ ਦੇ ਦਿਆਂਗੇ। ਬੇਚਾਰੇ ਗ੍ਰਹਿਸਥਾਂ ਨੂੰ ਉਨ੍ਹਾਂ ਜਾਚਕਾਂ ਦੀਆਂ ਗੈਰ-ਵਾਜਬ ਮੰਗਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ। ਇਸ ਪ੍ਰਥਾ ਨੂੰ ਬ੍ਰਿਟਿਸ਼ ਸਰਕਾਰ ਨੇ ਕਾਨੂੰਨ ਬਣਾ ਕੇ 1820 ਈਸਵੀ ਵਿੱਚ ਬੰਦ ਕਰਵਾਇਆ ਸੀ।
14) ਪਸ਼ੂ ਬਲੀ : ਕੁਦਰਤੀ ਜਗਤ ਵਿੱਚ, ਹਰ ਪ੍ਰਾਣੀ ਕੁਦਰਤੀ ਸੰਤੁਲਨ ਬਣਾਈ ਰੱਖਣ ਲਈ, ਆਪਣਾ ਮਹੱਤਵਪੂਰਨ ਸਥਾਨ ਰਖਦਾ ਹੈ। ਪਰ ਲੋਕਾਂ ਨੇ ਆਪਣੀ ਜੀਭ ਦੇ ਸਵਾਦ ਲਈ ਈਸ਼ਵਰ, ਖੁਦਾ ਅਤੇ ਦੇਵੀ-ਦੇਵਤਿਆਂ ’ਤੇ ਪਸ਼ੂਆਂ ਦੀ ਬਲੀ ਚੜ੍ਹਾਉਣ ਦਾ ਰਿਵਾਜ ਬਣਾਇਆ ਹੋਇਆ ਹੈ। ਮੁਸਲਮਾਨ ਬਕਰੀਦ ’ਤੇ ਅੱਲਾਹ ਦਾ ਨਾਮ ਲੈ ਕੇ ਬਕਰੇ, ਊਠ, ਭੈਂਸੇ ਅਤੇ ਬੈਲ ਕੱਟਣਾ ਪੁੰਨ ਦਾ ਕੰਮ ਸਮਝਦੇ ਹਨ। ਪਰ ਦੁਨੀਆ ਵਿੱਚ ਇਕ ਵੀ ਵਿਅਕਤੀ ਅਜਿਹਾ ਨਹੀਂ ਮਿਲੇਗਾ ਜਿਹੜਾ ਸੀਨਾ ਠੋਕ ਕੇ ਇਹ ਕਹਿ ਸਕੇ ਕਿ ਉਸਨੂੰ ਅੱਲਾਹ ਨੇ ਜਾਨਵਰਾਂ ਦੀ ਕੁਰਬਾਨੀ ਲਈ ਹੁਕਮ ਦਿੱਤਾ ਹੈ।
ਇਹੀ ਸਥਿਤੀ ਹਿੰਦੂਆਂ ਦੀ ਹੈ। ਇਨ੍ਹਾਂ ਦੇ ਹਜ਼ਾਰਾਂ ਛੋਟੇ-ਵੱਡੇ ਸਥਾਨਕ, ਰਾਜ ਪੱਧਰੀ ਅਤੇ ਦੇਸ਼ ਪੱਧਰੀ ਦੇਵੀ-ਦੇਵਤਾ ਹਨ, ਜੋ ਪਸ਼ੂਆਂ ਦੀ ਬਲੀ ਨਾਲ ਹੀ ਖੁਸ਼ ਹੁੰਦੇ ਹਨ। ਕਲਕਤੇ ਦੀ ਕਾਲੀ, ਕਾਮਕਸ਼ਾ, ਦੁਰਗਾ, ਚੌਮੁੰਡਾ ਅਤੇ ਮਨਾਲੀ ਦੀ ਹਿਡੰਬਾ ਆਦਿ ਦੇਵੀਆਂ ਤਾਂ ਮੁਰਗੇ, ਬਕਰੇ, ਭੈਂਸੇ ਆਦਿ ਦੀ ਬਲੀ ਨਾਲ ਹੀ ਪ੍ਰਸੰਨ ਹੁੰਦੀਆਂ ਹਨ। ਇਹ ਗੱਲ ਬਹੁਤ ਹੀ ਮੂਰਖਤਾਪੂਰਨ ਹੈ। ਇਨ੍ਹਾਂ ਦੀ ਪ੍ਰਸੰਨਤਾ ਜਾਂ ਨਰਾਜ਼ਗੀ ਦੀ ਗੱਲ ਤਾਂ ਇਸ ਮਿਸਾਲ ਤੋਂ ਸਾਬਿਤ ਹੋ ਸਕਦੀ ਹੈ ਕਿ ਜਿਹੜੇ ਦੇਵੀ-ਦੇਵਤਾਵਾਂ ਦੀਆਂ ਮੂਰਤੀਆਂ ਪੱਥਰ ਦੀਆਂ ਹਨ, ਉਨ੍ਹਾਂ ਨੂੰ ਸੀਮੰਟ ਦੀ ਫੈਕਟਰੀ ਵਿੱਚ ਭੇਜ ਕੇ ਸੀਮੰਟ ਬਣਾ ਦਿੱਤਾ ਜਾਏ ਜਾਂ ਉਨ੍ਹਾਂ ਦੀ ਸੜਕ ਕੁੱਟਣ ਵਾਲੀ ਰੋੜੀ ਬਣਾ ਦਿੱਤੀ ਜਾਏ ਅਤੇ ਜੇਕਰ ਇਹ ਮੂਰਤੀਆਂ ਸੋਨੇ, ਚਾਂਦੀ, ਤਾਂਬੇ, ਪਿੱਤਲ ਆਦਿ ਧਾਤੂਆਂ ਦੀਆਂ ਹਨ, ਤਾਂ ਉਨ੍ਹਾਂ ਨੂੰ ਅੱਗ ਦੀ ਭੱਠੀ ਵਿੱਚ ਗਲਾ ਕੇ ਗੋਲੇ ਬਣਾ ਦਿੱਤੇ ਜਾਣ। ਉਸ ਸਮੇਂ ਮੂਰਤੀਆਂ ਨੂੰ ਦੇਖਿਆ ਜਾਏ ਕਿ ਉਹ ਸੀਮੰਟ, ਰੋੜੀ ਬਣਾਉਂਦਿਆਂ ਜਾਂ ਅੱਗ ਵਿੱਚ ਪਿਘਲਾਉਂਦੇ ਸਮੇਂ ਰੋਂਦੀਆਂ ਹਨ ਜਾਂ ਨਹੀਂ। ਜੇਕਰ ਉਹ ਨਰਾਜ਼ ਹੁੰਦੀਆਂ ਜਾਂ ਰੋਂਦੀਆਂ ਦਿਸਣ, ਤਾਂ ਸਮਝ ਲਿਆ ਜਾਏ ਕਿ ਉਹ ਪਸ਼ੂਆਂ ਦੀ ਬਲੀ ਤੋਂ ਵੀ ਖੁਸ਼ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ’ਤੇ ਪਸ਼ੂਆਂ ਦੀ ਬਲੀ ਚੜ੍ਹਾਉਣ ਲਈ ਸੰਸਦ ਵਿੱਚ ਕਾਨੂੰਨ ਬਣਾ ਦਿੱਤਾ ਜਾਏ।
ਪਰ ਅਸਲੀਅਤ ਵਿੱਚ ਅਜਿਹਾ ਕੁਝ ਨਹੀਂ। ਇਹ ਸਿਰਫ਼ ਕਲਪਨਾ, ਘੋਰ ਅੰਧਵਿਸ਼ਵਾਸ ਅਤੇ ਹਿੰਦੂਆਂ ਦੇ ਪੁਜਾਰੀ ਵਰਗ ਵੱਲੋਂ ਲੋਕਾਂ ਨੂੰ ਉੱਲੂ ਬਣਾਉਣ ਦਾ ਚੰਗਾ ਤਰੀਕਾ ਹੈ। ਪਰ ਹਿੰਦੂ ਧਰਮ ਨੂੰ ਮੰਨਣ ਵਾਲੇ ਵਿੱਚ ਆਪਣੇ ਧਰਮ ਵਿੱਚ ਸ਼ਰਧਾ ਏਨੀ ਜ਼ਿਆਦਾ ਅਤੇ ਗਹਿਰੀ ਹੁੰਦੀ ਹੈ ਕਿ ਉਸਦੇ ਸੋਚਣ-ਵਿਚਾਰਨ ਦੀ ਤਾਕਤ ’ਤੇ ਲਕਵਾ ਮਾਰ ਜਾਂਦਾ ਹੈ; ਜਿਸ ਨਾਲ ਉਸ ਵਿੱਚ ਪਿਆਰ, ਦੋਸਤੀ, ਦਇਆ ਆਦਿ ਭਾਵਨਾਵਾਂ ਖ਼ਤਮ ਹੋ ਜਾਂਦੀਆਂ ਹਨ। ਇਸ ਸਥਿਤੀ ਵਿੱਚ ਇਨ੍ਹਾਂ ਨੂੰ ਮਨੁੱਖਤਾ ਦੇ ਭਲੇ ਦਾ ਕੋਈ ਧਿਆਨ ਨਹੀਂ ਰਹਿੰਦਾ।
ਦਿੱਲੀ ਦੇ ਸਰਾਏ ਰੋਹਿਲਾ ਵਿੱਚ ਊਸ਼ਾ ਦੇਵੀ ਦੇ ਮੰਦਰ ਦਾ ਨਿਰਮਾਣ ਕਰਦਿਆਂ-ਕਰਦਿਆਂ ਮੁੱਖ ਸੜਕ ਨੂੰ ਘੇਰ ਲੈਣਾ ਕੀ ਪਾਗਲਪਨ ਨਹੀਂ ਹੈ? ਗੁਲਾਬੀ ਬਾਗ ਦੇ ਨੇੜੇ, ਪੈਟਰੋਲ ਪੰਪ ਦੇ ਸਾਹਮਣੇ ਪਟੜੀ ਨੂੰ ਘੇਰ ਕੇ ਵੈਸ਼ਨੋ ਦੇਵੀ ਦਾ ਮੰਦਰ ਬਣਾ ਦਿੱਤਾ ਗਿਆ ਹੈ। ਮਾਦੀਪੁਰ ਜੇ.ਜੇ. ਕਾਲੋਨੀ ਅੰਦਰ ਆਉਣ ਵਾਲੀ ਸੜਕ ਦੀ ਪਟੜੀ ਨੂੰ ਸੱਜੇ ਪਾਸਿਓਂ ਘੇਰ ਕੇ ਤਿੰਨ-ਚਾਰ ਵੱਡੇ-ਵੱਡੇ ਮੰਦਰ ਬਣਾ ਦਿੱਤੇ ਗਏ ਹਨ। ਡਾ: ਅੰਬੇਡਕਰ ਰੋਡ, ਸਪ੍ਰਿੰਗਡੇਲਸ ਪਬਲਿਕ ਸਕੂਲ, ਕਰੋਲ ਬਾਗ ਦੇ ਚੌਰਾਹੇ ਅਤੇ ਮੈਟਰੋ ਰੇਲ ਦੀ ਲਾਈਨ ਦੇ ਅਤਿ ਨਜ਼ਦੀਕ ਹਨੂੰਮਾਨ ਦੀ ਬੜੀ ਵੱਡੀ ਮੂਰਤੀ ਬਣਾ ਕੇ ਖੜੀ ਕਰ ਦਿੱਤੀ ਹੈ। ਇਸੇ ਚੌਰਾਹੇ ਤੋਂ ਧੌਲਾ ਕੂੰਆ ਦੀ ਤਰਫ ਜਾਣ ਵਾਲੀ ਸੜਕ ’ਤੇ, ਸਪ੍ਰਿੰਗਡੇਲਸ ਸਕੂਲ ਦੇ ਪਿੱਛੇ ਬਾਪੂ ਆਸਾਰਾਮ ਨੇ ਅਰਬਾਂ ਰੁਪਏ ਦੀ ਜੰਗਲ ਲਈ ਸੁਰੱਖਿਅਤ ਜ਼ਮੀਨ ’ਤੇ ਕਬਜ਼ਾ ਕਰਕੇ ਆਪਣਾ ਆਸ਼ਰਮ ਬਣਾ ਲਿਆ ਹੈ। ਜੇਕਰ ਪੂਰੀ ਦਿੱਲੀ ਦਾ ਸਰਵੇਖਣ ਕੀਤਾ ਜਾਏ ਤਾਂ ਸਪਸ਼ਟ ਸਾਬਿਤ ਹੋ ਜਾਵੇਗਾ ਕਿ ਇਥੇ ਤਕਰੀਬਨ 50 ਹਜ਼ਾਰ ਅਜਿਹੇ ਛੋਟੇ-ਵੱਡੇ ਮੰਦਰ ਹਨ, ਜੋ ਐਮ.ਸੀ.ਡੀ., ਐਨ.ਡੀ.ਐਮ.ਸੀ. ਅਤੇ ਡੀ.ਡੀ.ਏ. ਦੀ ਜ਼ਮੀਨ ’ਤੇ ਗੈਰ-ਕਾਨੂੰਨੀ ਢੰਗ ਨਾਲ ਬਣੇ ਹੋਏ ਹਨ। ਇਹ ਸੱਚ ਹੈ ਕਿ ਇਨ੍ਹਾਂ ਮੰਦਰਾਂ ਦੇ ਨਿਰਮਾਣ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਪੁਲਿਸ ਦੀ ਮਿਲੀਭੁਗਤ ਹੁੰਦੀ ਹੈ। ਇਸ ਵਰਤਾਰੇ ਨਾਲ ਹਿੰਦੂ ਧਰਮ ਦਾ ਪਾਗਲਪਨ ਉਜਾਗਰ ਹੋ ਜਾਂਦਾ ਹੈ। ਪਤਾ ਨਹੀਂ ਭਾਰਤ ਵਿੱਚ ਧਰਮ ਦੀ ਆੜ ਵਿੱਚ ਇਹ ਗੁੰਡਾਗਰਦੀ ਕਦ ਤੱਕ ਚਲਦੀ ਰਹੇਗੀ? ਸਰਕਾਰ ਨੂੰ ਇਸ ਬਾਬਤ ਸਖ਼ਤ ਕਦਮ ਚੁੱਕਣ ਦੀ ਲੋੜ ਸੀ। ਮੇਰੀ ਤਾਂ ਰਾਇ ਹੈ ਕਿ ਗੈਰ-ਕਾਨੂੰਨੀ ਢੰਗ ਨਾਲ ਬਣੇ ਹੋਏ ਇਨ੍ਹਾਂ ਅਖੌਤੀ ਧਰਮ-ਅਸਥਾਨਾਂ ਨੂੰ ਤੋੜ ਕੇ ਮਿੱਟੀ ਵਿੱਚ ਮਿਲਾ ਦੇਣਾ ਚਾਹੀਦਾ ਹੈ। ਜਿਹੜੇ ਲੋਕ ਇਸ ਤਰ੍ਹਾਂ ਦੇ ਮੰਦਰ ਬਣਵਾਉਂਦੇ ਹੋਏ ਪਾਏ ਜਾਂਦੇ ਹਨ, ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ, ਉਨ੍ਹਾਂ ਨੂੰ ਜੇਲ੍ਹ ਭੇਜ ਦੇਣਾ ਚਾਹੀਦਾ ਹੈ।
ਇਨ੍ਹਾਂ ਮੰਦਰਾਂ ਵਿੱਚ ਜਿਨ੍ਹਾਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰਖਕੇ ਪੂਜਾ ਕੀਤੀ ਜਾਂਦੀ ਹੈ, ਉਸ ਨਾਲ ਸਮਾਜ ਵਿੱਚ ਅੰਧਵਿਸ਼ਵਾਸ, ਪਖੰਡ, ਅਗਿਆਨ ਅਤੇ ਮੱਕਾਰੀ ਨੂੰ ਵਾਧਾ ਮਿਲਦਾ ਹੈ। ਸਰਾਇ ਰੋਹਿਲਾ ਦੇ ਊਸ਼ਾ ਮੰਦਰ ਵਿੱਚ ਪੁਜਾਰੀ ਇਕ ਬੱਚੀ ਨਾਲ ਬਲਾਤਕਾਰ ਕਰਦਾ ਹੋਇਆ ਫੜਿਆ ਗਿਆ ਸੀ। ਦੱਖਣੀ ਭਾਰਤ ਵਿੱਚ ਮੰਦਰ ਦੇਵਦਾਸੀ ਪ੍ਰਥਾ ਦੀ ਆੜ ਵਿੱਚ ਅੱਯਾਸ਼ੀ ਦੇ ਅੱਡੇ ਬਣੇ ਹੋਏ ਹਨ।
ਅੱਜਕਲ ਮਨਸਾ ਦੇਵੀ, ਚਿੰਤਪੂਰਨੀ ਦੇਵੀ, ਨੈਣਾ ਦੇਵੀ, ਵੈਸ਼ਣੋ ਦੇਵੀ, ਚੰਡੀ ਦੇਵੀ, ਊਸ਼ਾ ਦੇਵੀ, ਕਾਲੀ ਦੇਵੀ, ਜਵਾਲਾ ਦੇਵੀ ਆਦਿ ਦੇਵੀਆਂ ਦਾ ਬੜਾ ਚਲਨ ਹੈ। ਇਨ੍ਹਾਂ ਵਿੱਚੋਂ ਕੁਝ ਮੰਦਰ ਬਦਮਾਸ਼ਾਂ, ਚਰਿੱਤਰਹੀਣਾਂ, ਵਿਭਚਾਰੀਆਂ, ਸ਼ਰਾਬੀਆਂ ਅਤੇ ਹਰਾਮਖੋਰਾਂ ਦੇ ਅੱਡੇ ਬਣੇ ਹੋਏ ਹਨ। ਇਕ ਵਾਰ ਦੀ ਘਟਨਾ ਹੈ। ਜਦਕਿ ਮੈਂ ਬਾਬਾ ਸਾਹਿਬ ਡਾ: ਬੀ.ਆਰ. ਅੰਬੇਡਕਰ ਹਾਇਰ ਸੈਕੰਡਰੀ ਸਕੂਲ, ਅੰਬੇਡਕਰ ਭਵਨ, ਰਾਣੀ ਝਾਂਸੀ ਰੋਡ, ਨਵੀਂ ਦਿੱਲੀ ਵਿਖੇ ਪ੍ਰਿੰਸੀਪਲ ਦੇ ਅਹੁਦੇ ’ਤੇ ਕੰਮ ਕਰਦਾ ਸੀ। ਉਨ੍ਹਾਂ ਦਿਨਾਂ ਵਿੱਚ ਮੈਂ ਸਕੂਲ ਕੰਪਲੈਕਸ ਵਿੱਚ ਹੀ ਰਿਹਾ ਕਰਦਾ ਸੀ। ਉਸ ਸਮੇਂ ਅੰਬੇਡਕਰ ਭਵਨ ਏਨਾ ਵਧੀਆ ਨਹੀਂ ਬਣਿਆ ਸੀ, ਜਿੰਨਾ ਕਿ ਅੱਜਕਲ ਬਣਿਆ ਹੈ ਅਤੇ ਚਾਰੋਂ ਤਰਫ ਚਾਰਦੀਵਾਰੀ ਦੀ ਥਾਂ ਜੰਗਲ ਜਲੇਬੀ ਦੀ ਵਾੜ ਲੱਗੀ ਹੋਈ ਸੀ। ਇਕ ਦਿਨ ਸ੍ਰੀ ਪੂਰਨ ਚੰਦ, ਸ੍ਰੀ ਮਾਨ ਸਿੰਘ ਅਤੇ ਮੈਂ ਖਾਣਾ ਖਾ ਕੇ ਬਾਹਰ ਟਹਿਲ ਰਹੇ ਸੀ। ਅਚਾਨਕ ਸ੍ਰੀ ਮਾਨ ਸਿੰਘ ਨੇ ਕਿਹਾ, ‘‘ਪ੍ਰਿੰਸੀਪਲ ਸਾਹਿਬ ! ਦੇਖੋ, ਝਾੜੀਆਂ ਵਿੱਚ ਕੋਈ ਚੋਰ ਹੈ। ਝਾੜੀਆਂ ਹਿਲ ਰਹੀਆਂ ਹਨ।’’ ਜਦ ਅਸੀਂ ਨਜ਼ਦੀਕ ਗਏ ਤਾਂ ਦੇਖਿਆ ਕਿ ਸਾਹਮਣੇ ਸ਼ਮਸ਼ਾਨ ਘਾਟ ’ਤੇ ਸਥਿਤ ਭੈਰੋ ਮੰਦਰ ਦਾ ਪੁਜਾਰੀ ਇਕ ਔਰਤ ਨਾਲ ਕੁਕਰਮ ਕਰ ਰਿਹਾ ਸੀ। ਮੈਨੂੰ ਵੇਖਦਿਆਂ ਹੀ ਉਸਨੇ ਮੁਆਫੀ ਮੰਗੀ ਅਤੇ ਪੈਰਾਂ ’ਤੇ ਡਿਗ ਪਿਆ। ਇਸ ਘਟਨਾ ਨੂੰ ਵੇਖ ਕੇ ਮੈਨੂੰ ਬਹੁਤ ਦੁਖ ਹੋਇਆ।
ਹਿੰਦੂ ਧਰਮ ਦੀ ਅੰਧਵਿਸ਼ਵਾਸੀ ਫਲਸਫੇ ਕਾਰਨ ਹਿੰਦੂ ਸਮਾਜ ਵਿੱਚ ਏਨਾ ਅੰਧਕਾਰ ਫੈਲਿਆ ਹੋਇਆ ਹੈ ਕਿ ਚੇਚਕ, ਹੈਜਾ ਆਦਿ ਬਿਮਾਰੀਆਂ ਨੂੰ ਦੇਵੀ ਦਾ ਪ੍ਰਕੋਪ ਮੰਨਿਆ ਜਾਂਦਾ ਰਿਹਾ ਹੈ। ਅਸਮਾਨ ਵਿੱਚ ਜਦ ਕਦੇ ਪੁੱਛਲ ਤਾਰਾ ਦਿਖਾਈ ਦਿੰਦਾ ਹੈ, ਤਾਂ ਇਸਨੂੰ ਅਪਸ਼ਗੁਨ ਸਮਝ ਕੇ ਪੂਜਾ ਕੀਤੀ ਜਾਂਦੀ ਹੈ ਅਤੇ ਹਿੰਦੂ ਗੰਗਾ ਜਲ, ਹਵਨ ਅਤੇ ਪੂਜਾ ਆਦਿ ਕਰਕੇ ਕਥਿਤ ‘ਅਨਿਸ਼ਟ’ ਨੂੰ ਟਾਲਦੇ ਹਨ। ਇਹ ਸਭ ਹਿੰਦੂ ਧਰਮ ਦੇ ਪੁਜਾਰੀਆਂ ਦੀ ਮੱਕਾਰੀ ਦੀਆਂ ਨਿਸ਼ਾਨੀਆਂ ਅਤੇ ਬ੍ਰਾਹਮਣਾਂ ਦੇ ਖਾਣ-ਪੀਣ ਦਾ ਧੰਦਾ ਹੋ ਰਿਹਾ ਹੈ। ਮੈਨੂੰ ਅਜਿਹੀਆਂ ਗੱਲਾਂ ਕਤਈ ਪਸੰਦ ਨਹੀਂ ਹਨ। ਸਰਕਾਰ ਨੂੰ ਅਜਿਹੀਆਂ ਮੂਰਖਤਾਪੂਰਨ ਗੱਲਾਂ ’ਤੇ ਪ੍ਰਤੀਬੰਧ ਲਗਾ ਦੇਣਾ ਚਾਹੀਦਾ ਹੈ। ਪਰ ਅਫਸੋਸ, ਪਰੇਸ਼ਾਨੀ ਅਤੇ ਦੁਬਿਧਾ ਇਸ ਗੱਲ ਦੀ ਹੈ ਕਿ ਹੁਣ ਤੱਕ ਸਰਕਾਰ ਚਲਾਉਣ ਵਾਲੇ ਲੋਕ ਵੀ ਇਸੇ ਮਨੋਬਿਰਤੀ ਦੇ ਰਹੇ ਹਨ, ਤਾਂ ਇਹ ਕੰਮ ਸੰਭਵ ਕਿਵੇਂ ਹੋਵੇਗਾ?
ਹਿੰਦੂ ਧਰਮ ਦੇ ਨੀਤੀ ਸ਼ਾਸਤਰਾਂ ਤੋਂ ਵੀ ਮੈਨੂੰ ਖ਼ਾਸ ਐਲਰਜੀ ਅਤੇ ਸਖ਼ਤ ਨਫਰਤ ਹੈ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਮੁੱਚੀ ਮਨੁੱਖ ਜਾਤੀ ਲਈ ਇਕ ਨੀਤੀ-ਸ਼ਾਸਤਰ ਹੋਣਾ ਚਾਹੀਦਾ ਹੈ। ਪਰ ਹਿੰਦੂਆਂ ਨੇ ਚਾਰ ਤਰ੍ਹਾਂ ਦੇ ਨੀਤੀ ਸ਼ਾਸਤਰ ਬਣਾ ਰੱਖੇ ਹਨ। ਅਸਲੀਅਤ ਵਿੱਚ ਇਹ ਨੀਤੀ ਸ਼ਾਸਤਰ ਨਹੀਂ ਬਲਕਿ ਲੁੱਟ ਸ਼ਾਸਤਰ ਅਤੇ ਗੁੰਡਾ ਸ਼ਾਸਤਰ ਹੈ। ਇਸ ਨੀਤੀ ਸ਼ਾਸਤਰ ਮੁਤਾਬਿਕ, ਬ੍ਰਾਹਮਣ ਦਾ ਕਾਰਜ ਪੜ੍ਹਨਾ-ਪੜ੍ਹਾਉਣਾ, ਯੱਗ ਕਰਨਾ-ਕਰਾਉਣਾ ਅਤੇ ਮੁਫਤ ਦਾ ਖਾਣਾ ਹੈ। ਖੱਤਰੀ ਦਾ ਕੰਮ ਸ਼ਾਸਨ ਕਰਨਾ, ਲੁੱਟਣਾ, ਕਤਲ, ਚੋਰੀ-ਡਕੈਤੀ ਕਰਨਾ ਹੈ। ਬਾਣੀਏ ਦਾ ਕੰਮ ਸਮੁੱਚੇ ਵਪਾਰ ’ਤੇ ਨਿਯੰਤਰਨ ਕਰਕੇ ਵਸਤੂਆਂ ਅਤੇ ਜਾਇਦਾਦ ਦਾ ਨਿਯੰਤਰਨ ਤੇ ਆਰਥਕ ਸ਼ੋਸ਼ਣ ਕਰਨਾ ਅਤੇ ਸ਼ੂਦਰ ਦਾ ਕੰਮ ਤਿੰਨਾਂ ਵਰਣਾਂ ਦੀ ਸੇਵਾ ਕਰਨਾ ਮਾਤਰ ਹੈ। ਇਹ ਨੀਤੀ ਸ਼ਾਸਤਰ ਮੈਨੂੰ ਕਤਈ ਪਸੰਦ ਨਹੀਂ ਹਨ। ਮੈਂ ਇਸਨੂੰ ਨੀਤੀ ਸ਼ਾਸਤਰ ਨਹੀਂ ਬਲਕਿ ਚੋਰ, ਡਾਕੂਆਂ, ਗੁੰਡਿਆਂ, ਬਦਮਾਸ਼ਾਂ, ਕੰਮ-ਚੋਰਾਂ ਅਤੇ ਹਰਾਮਖੋਰਾਂ ਦੀ ਵਿਵਸਥਾ ਕਹਿੰਦਾ ਰਿਹਾ ਹਾਂ। ਇਹ ਗੱਲ ਮੈਨੂੰ ਉਸੇ ਸਮੇਂ ਤੋਂ ਪਸੰਦ ਨਹੀਂ ਸੀ, ਜਦੋਂ ਤੋਂ ਮੈਂ ਹਿੰਦੂ ਨੀਤੀਸ਼ਾਸਤਰ ਦਾ ਅਧਿਐਨ ਕੀਤਾ ਸੀ।
ਮੈਨੂੰ ਹਿੰਦੂ ਧਰਮ ਦੀ ਵਰਨ-ਵਿਵਸਥਾ ਅਤੇ ਜਾਤੀਵਾਦ ਕਤਈ ਪਸੰਦ ਨਹੀਂ ਆਇਆ। ਇਸ ਨਾਲ ਊਚ-ਨੀਚ ਅਤੇ ਛੂਆਛੂਤ ਜਿਹੀਆਂ ਕੁਰੀਤੀਆਂ ਦਾ ਜਨਮ ਹੁੰਦਾ ਹੈ। ਇਸ ਵਿਵਸਥਾ ਨੇ ਇਕ ਵਰਗ ਨੂੰ ਪਸ਼ੂਆਂ ਅਤੇ ਕੀੜੇ-ਮਕੌੜਿਆਂ ਦੀ ਤਰ੍ਹਾਂ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਇਸ ਵਿਵਸਥਾ ਦੇ ਨਤੀਜੇ ਵਜੋਂ ਸਮਾਜ ਅਤੇ ਦੇਸ਼ ਵਿੱਚ ਅਨੇਕਾਂ ਬੁਰਾਈਆਂ ਦਾ ਜਨਮ ਹੋਇਆ, ਜਿਨ੍ਹਾਂ ਦੇ ਕਾਰਨ ਛੇਤੀ ਹੀ ਭਾਰਤ ਦਾ ਪਤਨ ਹੋਣ ਵਾਲਾ ਹੈ। ਭਾਰਤ ਤਕਰੀਬਨ ਇਕ ਹਜ਼ਾਰ ਸਾਲ ਵਿਦੇਸ਼ੀਆਂ ਦਾ ਗੁਲਾਮ ਰਿਹਾ। ਉਸਦਾ ਕਾਰਨ ਵੀ ਇਹ ਵਿਵਸਥਾ ਹੈ ਕਿਉਂਕਿ ਅਗਰ ਚਾਰੋਂ ਵਰਨਾਂ ਨੂੰ ਤਲਵਾਰ ਫੜਨ ਦਾ ਅਧਿਕਾਰ ਪ੍ਰਾਪਤ ਹੁੰਦਾ ਅਤੇ ਲੋਕਾਂ ਦੇ ਮਨਾਂ ਵਿੱਚ ਅੰਧਵਿਸ਼ਵਾਸ ਨਾ ਪੈਦਾ ਕੀਤੇ ਜਾਂਦੇ (ਕਿ ਵਿਰੋਧੀ ਸੈਨਾ ਨੂੰ ਮੰਤਰ ਪੜ੍ਹ ਕੇ ਅੰਨ੍ਹਾ ਕੀਤਾ ਜਾ ਸਕਦਾ ਹੈ), ਤਾਂ ਇਹ ਨਿਸ਼ਚਿਤ ਹੈ ਕਿ ਭਾਰਤ ਕਦੇ ਗੁਲਾਮ ਨਹੀਂ ਬਣ ਸਕਦਾ ਸੀ। ਅੱਜ ਸਮਾਜ ਵਿੱਚ ਸ਼ੋਸ਼ਣ, ਉਤਪੀੜਨ, ਨਾ-ਇਨਸਾਫੀ, ਅਤਿਆਚਾਰ ਅਤੇ ਬਲਾਤਕਾਰ ਦਾ ਬੋਲਬਾਲਾ ਹੈ। ਇਹ ਸਭ ਹਿੰਦੂ ਧਰਮ ਦੀ ਵਰਨ-ਵਿਵਸਥਾ ਅਤੇ ਜਾਤੀਵਾਦ ਦੇ ਕਾਰਨ ਹੈ। ਇਸਲਈ ਜਿੱਥੇ ਤੱਕ ਹੋ ਸਕੇ, ਮਹਾਂਪੰਡਤ ਰਾਹੁਲ ਸਾਂਕ੍ਰਿਤਯਾਯਨ ਮੁਤਾਬਿਕ, ਇਸ ਵਿਵਸਥਾ ਨੂੰ ਮਿੱਟੀ ਦਾ ਤੇਲ ਛਿੜਕ ਕੇ, ਅੱਗ ਲਗਾ ਕੇ, ਖ਼ਤਮ ਕਰ ਦੇਣਾ ਚਾਹੀਦਾ ਹੈ।
ਹਿੰਦੂ ਧਰਮ ਨੂੰ ਮੰਨਣ ਵਾਲਿਆਂ ਵਿੱਚ ਮਾਨਸਿਕ ਰੋਗੀਆਂ ਅਤੇ ਪਾਗਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕੁਝ ਆਪਣੇ ਆਪ ਨੂੰ ‘ਜਗਤ ਗੁਰੂ’ ਕਹਿੰਦੇ ਹੋਏ ਪਾਏ ਜਾਂਦੇ ਹਨ। ਜੇਕਰ ਇਨ੍ਹਾਂ ਦਾ ਮੁਲਾਂਕਨ ਕੀਤਾ ਜਾਏ ਤਾਂ ਪਤਾ ਚਲਦਾ ਹੈ ਕਿ ਇਸ ਤਰ੍ਹਾਂ ਕਹਿਣ ਵਾਲੇ ਲੋਕਾਂ ਨੂੰ ‘ਪੈਰਾਨੋਈਆ’, ‘ਡਿਲਯੂਜ਼ਨ’ ਅਤੇ ‘ਹਿਲਯੂਸਿਨੇਸ਼ਨ’ ਦੀਆਂ ਬਿਮਾਰੀਆਂ ਹਨ। ਜਗਤ ਤਾਂ ਬਹੁਤ ਵੱਡਾ ਹੈ ਜਦਕਿ ਭਾਰਤ ਵਿੱਚ ਹੀ ਮੁਸਲਮਾਨ, ਸਿੱਖ, ਇਸਾਈ, ਬੋਧੀ, ਜੈਨੀ ਤੇ ਪਾਰਸੀ - ਜਿਨ੍ਹਾਂ ਦੀ ਕੁਲ ਸੰਖਿਆ ਕਾਫੀ ਹੈ - ਉਹ ਇਨ੍ਹਾਂ ਜਗਤ ਗੁਰੂਆਂ ਨੂੰ ਨਹੀਂ ਮੰਨਦੇ, ਤਾਂ ਹੋਰਨਾਂ ਦੇਸ਼ਾਂ ਅਤੇ ਜਗਤ ਦੀ ਤਾਂ ਗੱਲ ਹੀ ਛੱਡੋ। ਇਸ ਤਰ੍ਹਾਂ ਦਾ ਦਾਅਵਾ ਮੂਰਖਤਾ ਅਤੇ ਮੱਕਾਰੀ ਦੇ ਇਲਾਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ।
ਹਿੰਦੂ ਧਰਮ ਵਰਗੇ ਪਸ਼ੂਆਂ-ਜਿਹੇ, ਅੱਤਿਆਚਾਰੀ ਅਤੇ ਨਾ-ਇਨਸਾਫ ਧਰਮ ਨੂੰ ਮੈਂ 1956 ਵਿੱਚ ਛੱਡ ਚੁੱਕਾ ਸੀ। ਪਰ ਹਿੰਦੂ ਧਰਮ ਨੂੰ ਜਿੰਨੀ ਨਫਰਤ ਮੈਂ ਪਹਿਲਾਂ ਆਗਰਾ ਵਿੱਚ ਕਰਦਾ ਸੀ, ਦਿੱਲੀ ਵਿੱਚ ਆ ਕੇ ਉਹ ਨਫ਼ਰਤ ਹਜ਼ਾਰਾਂ ਗੁਣਾ ਵੱਧ ਗਈ ਅਤੇ ਮੇਰੀ ਇਹ ਸਖ਼ਤ ਮਾਨਤਾ ਬਣ ਗਈ ਕਿ ਜਿੰਨੀ ਛੇਤੀ ਹੋ ਸਕੇ, ਹਿੰਦੂ ਧਰਮ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ।
ਮੈਂ ਰਜਨੀਕਾਂਤ ਸ਼ਾਸਤਰੀ ਨਾਲ ਬਿਲਕੁਲ ਸਹਿਮਤ ਹਾਂ। ਉਨ੍ਹਾਂ ਨੇ ਕਿਹਾ ਹੈ, ‘‘ਸਾਡਾ ਕਲਿਆਣ ਤਾਂ ਇਸੇ ਵਿੱਚ ਹੈ ਕਿ ਚਾਤੁਰਵਰਣਯ (ਚਾਰ ਵਰਣਾਂ ਦੀ ਵਿਵਸਥਾ) ਦੇ ਨਾਮ ਨੂੰ, ਭਾਵੇਂ ਉਹ ਰਕਮ ਨਾਲ ਹੋਵੇ ਜਾਂ ਜਨਮ ਨਾਲ - ਮਲੀਆਮੇਟ ਕਰ ਦਈਏ, ਜਿਸ ਨਾਲ ਉਹ ਪੁੰਗਰ ਕੇ ਵੱਧ ਨਾ ਸਕੇ।’’ ਇੱਥੇ ਰਜਨੀਕਾਂਤ ਸ਼ਾਸਤਰੀ ਇਕ ਗੱਲ ਭੁੱਲ ਗਏ ਕਿ ਮਲੀਆਮੇਟ ਕਿਸ ਮਾਰਗ ਨੂੰ ਅਪਣਾ ਕੇ ਕੀਤਾ ਜਾ ਸਕਦਾ ਹੈ? ਇਸਦਾ ਸਿੱਧਾ ਉੱਤਰ ਹੈ ਕਿ ਧਾਰਮਕ ਅਤੇ ਸਮਾਜਕ ਦ੍ਰਿਸ਼ਟੀ ਤੋਂ ਬੁੱਧ ਜਾਂ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਅਪਣਾ ਕੇ ਅਤੇ ਸਿਆਸੀ ਖੇਤਰ ਵਿੱਚ ਕਾਮਰੇਡ ਲੈਨਿਨ ਅਤੇ ਕਾਮਰੇਡ ਮਾਓ ਦੇ ਸਿਧਾਂਤ ’ਤੇ ਚੱਲ ਕੇ ਹੀ ਕਲਿਆਣ ਹੋ ਸਕਦਾ ਹੈ - ਹੋਰ ਕਿਸੇ ਤਰ੍ਹਾਂ ਨਹੀਂ।
(ਧੰਨਵਾਦ ਸਹਿਤ ਪੁਸਤਕ ‘ਮੈਂਨੇ ਹਿੰਦੂ ਧਰਮ ਕਿਉਂ ਛੋੜਾ’ ਵਿਚੋਂ)