

ਖ਼ਬਰਾਂ ਦੇ ਆਰ-ਪਾਰ
- ਇੰਡੀਆ ਅਵੇਅਰਨੈਸ ਬਿਉਰੋ -
ਗੁਰਦੁਆਰੇ ਜਾਂ ਦੁਕਾਨਦਾਰੀਆਂ?
ਸਿੱਖ ਅਕਸਰ ਇਸਾਈਆਂ ਅਤੇ ਹੋਰ ਧਰਮਾਂ ਦੇ ਪ੍ਰਚਾਰਕਾਂ ਵੱਲੋਂ ਆਪਣੇ ਧਰਮ ਦੇ ਪ੍ਰਚਾਰ ਵਾਸਤੇ ਦਿੱਤੀਆਂ ਜਾਂਦੀਆਂ ਮੁਫ਼ਤ ਸੇਵਾਵਾਂ ਜਾਂ ਸਹੂਲਤਾਂ ਬਾਰੇ ਚਰਚਾ ਤਾਂ ਕਰਦੇ ਹਨ, ਪਰ ਖ਼ੁਦ ਆਪਣੇ ਧਰਮ ਦਾ ਵਿਹਾਰਕ ਤਾਣਾ-ਬਾਣਾ ਉਸ ਤਰ੍ਹਾਂ ਦਾ ਵਿਕਸਿਤ ਕਰਨ ਦੀ ਬਜਾਏ, ਗੁਰਦੁਆਰਿਆਂ ਨੂੰ ਦੁਕਾਨਾਂ ਦਾ ਰੂਪ ਦੇ ਕੇ ਵੱਧ ਤੋਂ ਵੱਧ ਮਾਇਆ ਇਕੱਤਰ ਕਰਨ ਤੱਕ ਸੀਮਤ ਰਹਿ ਗਏ ਹਨ। ਗੁਰਦੁਆਰਿਆਂ ਵਿੱਚ ਵੱਧ ਤੋਂ ਵੱਧ ਸੰਗਤ ਨੂੰ ਆਕਰਸ਼ਿਤ ਕਰਨ ਲਈ ਸੰਗਮਰਮਰ ਦੇ ਮਹਿੰਗੇ ਪੱਥਰਾਂ ਦੇ ਇਲਾਵਾ ਏਅਰ-ਕੰਡੀਸ਼ਨ ਅਤੇ ਸੋਨੇ ਦੀਆਂ ਪਾਲਕੀਆਂ ਆਦਿਕ ਲਗਾਉਣ ਦੇ ਬੇਅੰਤ ਦਿਖਾਵੇ ਕੀਤੇ ਜਾਂਦੇ ਹਨ। ਇਸੇ ਇਲਾਵਾ ਗੁਰਦੁਆਰੇ ਵੱਲੋਂ ਚਲਾਏ ਜਾਂਦੇ ਸਕੂਲਾਂ, ਡਿਸਪੈਂਸਰੀਆਂ ਤੇ ਬਰਾਤ-ਘਰਾਂ ਨੂੰ ਵੀ ਸੰਗਤਾਂ ਦੀ ਮਦਦ ਕਰਨ ਦੇ ਸ੍ਰੋਤਾਂ ਦੀ ਬਜਾਏ ਵੱਧ ਤੋਂ ਵੱਧ ਆਮਦਨੀ ਪ੍ਰਦਾਨ ਕਰਨ ਵਾਲੇ ਸਾਧਨਾਂ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਪ੍ਰਬੰਧਕਾਂ ਦੀ ਇਸ ਲਾਲਚੀ ਮਾਨਸਿਕਤਾ ਦੇ ਕਾਰਨ ਕਿਸੇ ਲੋੜਵੰਦ ਸਿੱਖ ਨੂੰ ਅਜਿਹੀ ਮਦਦ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ, ਜੋ ਗੁਰਦੁਆਰੇ ਵਾਸਤੇ ਬਿਲਕੁਲ ਅਸਾਨ ਹੁੰਦੀ ਹੈ।
ਇਸ ਤਰ੍ਹਾਂ ਦੀ ਇਕ ਮਿਸਾਲ ਥਾਈਲੈਂਡ ਦੇ ਇਕ ਨਿਵਾਸੀ ਨੇ ਪੇਸ਼ ਕੀਤੀ ਹੈ। ਕਸ਼ਮੀਰ ਸਿੰਘ ਸਹੋਤਾ ਨਾਂ ਦੇ ਇਸ ਸੱਜਣ ਨੇ ਦੱਸਿਆ ਕਿ ਉਹ ਆਪਣਾ ਅਨੰਦ ਕਾਰਜ ਕਰਵਾਉਣ ਲਈ ਅਮਰੀਕਾ ਤੋਂ ਥਾਈਲੈਂਡ ਗਏ ਸਨ। ਥਾਈਲੈਂਡ ਵਿੱਚ ਜਦ ਉਨ੍ਹਾਂ ਬੈਂਕਾਕ ਦੇ ਇਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਫੋਨ ਕਰਕੇ ਅਨੰਦ ਕਾਰਜ ਦੀ ਰਸਮ ਸਬੰਧੀ ਇਜਾਜ਼ਤ ਮੰਗੀ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਇਸ ਵਾਸਤੇ ਤੁਹਾਨੂੰ ਐਡਵਾਂਸ ਵਿਚ 500 ਡਾਲਰ ਜਮ੍ਹਾਂ ਕਰਾਉਣਗੇ ਪੈਣਗੇ। ਜਦ ਕਸ਼ਮੀਰ ਸਿੰਘ ਨੇ ਕਿਹਾ ਕਿ ਮੇਰੇ ਕੋਲ 500 ਡਾਲਰ ਅਦਾ ਕਰਨ ਦੀ ਸਮਰੱਥਾ ਨਹੀਂ, ਤਾਂ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਅਨੰਦ ਕਾਰਜ ਕਰਵਾਉਣ ਦੀ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਨਾਲ ਨਿਰਾਸ਼ ਹੋ ਕੇ ਉਹ ਸੱਜਣ ਬਿਨਾਂ ਅਨੰਦ ਕਾਰਜ ਕਰਵਾਇਆਂ ਅਮਰੀਕਾ ਵਾਪਸ ਜਾਣ ਦੀ ਸੋਚ ਰਹੇ ਸਨ, ਜਦ ਉਨ੍ਹਾਂ ਦੇ ਭੈਣ ਜੀ ਗੁਰਦੇਵ ਕੌਰ ਨੂੰ ਕਿਹਾ ਕਿ ਮੇਰਾ ਅਨੰਦ ਕਾਰਜ ਕਿਸੇ ਗੁਰਦੁਆਰਾ ਸਾਹਿਬ ਵਿਖੇ ਕਰਵਾ ਦਿਓ। ਕਿਉਂਕਿ ਸ੍ਰ: ਕਸ਼ਮੀਰ ਸਿੰਘ ਨੂੰ ਇਹ ਨਹੀਂ ਪਤਾ ਸੀ ਕਿ ਬੈਂਕਾਕ ਵਿਚ ਇਕ ਹੀ ਗੁਰਦੁਆਰਾ ਹੈ। ਇਸਲਈ ਭੈਣ ਗੁਰਦੇਵ ਕੌਰ ਜੀ ਨੇ ਬੈਂਕਾਕ ਨਿਵਾਸੀ ਸ੍ਰ: ਨਰੋਤਮ ਸਿੰਘ ਨਾਰੰਗ ਨਾਲ ਅਨੰਦ ਕਾਰਜ ਦੀ ਰਸਮ ਸਬੰਧੀ ਗੱਲਬਾਤ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਅਨੰਦ ਕਾਰਜ ਦੀ ਰਸਮ ਉਨ੍ਹਾਂ ਦੇ ਘਰ ਵਿਖੇ ਹੀ ਕੀਤੀ ਜਾ ਸਕਦੀ ਹੈ। ਅਖੀਰ, ਕਸ਼ਮੀਰ ਸਿੰਘ ਦਾ ਅਨੰਦ ਕਾਰਜ ਸ੍ਰ: ਨਰੋਤਮ ਸਿੰਘ ਨਾਰੰਗ ਦੇ ਘਰ ਹੀ, ਬਿਨਾਂ ਕੋਈ ਭੇਟਾ ਅਦਾ ਕੀਤਿਆਂ, ਹੋ ਗਿਆ।
ਭਾਵੇਂ ਇਸ ਘਟਨਾਕ੍ਰਮ ਦਾ ਅੰਤ ਸੁਖਾਂਤ ਵਿਚ ਹੋਇਆ, ਪਰ ਮਸਲਾ ਇਥੇ ਹੀ ਖ਼ਤਮ ਨਹੀਂ ਹੁੰਦਾ। ਕਸ਼ਮੀਰ ਸਿੰਘ ਤਾਂ ਭਾਵੇਂ ਆਪਣਾ ਅਨੰਦ ਕਾਰਜ ਕਰਵਾਉਣ ਵਿੱਚ ਸਫਲ ਰਹੇ ਹੋਣ, ਪਰ ਹਰ ਵਿਅਕਤੀ ਏਨਾ ਖੁਸ਼-ਕਿਸਮਤ ਨਹੀਂ ਹੁੰਦਾ ਕਿ ਉਸਨੂੰ ਲੋੜ ਸਮੇਂ ਕਿਸੇ ਹੋਰ ਗੁਰਸਿੱਖ ਦਾ ਸਹਾਰਾ ਮਿਲ ਜਾਏ। ਫਿਰ, ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਕੀ ਗੁਰਦੁਆਰੇ ਸਿਰਫ਼ ਸਿੱਖਾਂ ਤੋਂ ਉਗਰਾਹੀ ਕਰਨ ਵਾਸਤੇ ਹਨ - ਉਨ੍ਹਾਂ ਦੀ ਮਦਦ ਕਰਨ ਵਾਸਤੇ ਨਹੀਂ? ਕੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਅਨੰਦ ਕਾਰਜ ਜਾਂ ਕਿਸੇ ਵੀ ਹੋਰ ਧਾਰਮਕ ਰਸਮੋ-ਰਿਵਾਜ ਨੂੰ ‘ਫਿਕਸ ਰੇਟ - ਨੋ ਡਿਸਕਾਊਂਟ’ ਦੀ ਸ਼ੈਲੀ ’ਤੇ ਕਰਵਾਉਣਾ ਜਾਇਜ਼ ਹੈ? ਗੁਰਦੁਆਰਿਆਂ ਵਿੱਚ ਆ ਰਹੇ ਬੇਅੰਤ ਪੈਸੇ ਤੋਂ ਗੁਰਮਤਿ ਸਿਧਾਂਤਾਂ ਦਾ ਕਿੰਨਾ ਕੁ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਲੋੜਵੰਦ ਸਿੱਖਾਂ ਦੀ ਕਿੰਨੀ ਕੁ ਮਦਦ ਕੀਤੀ ਜਾਂਦੀ ਹੈ? ਜੇਕਰ ਕੋਈ ਸਿੱਖ ਨਿਰਾਸ਼ਾ ਵਿੱਚ ਕਿਸੇ ਹੋਰ ਧਰਮ ਦੇ ਪ੍ਰਚਾਰਕ/ਧਰਮ-ਅਸਥਾਨ ਦੇ ਪ੍ਰਬੰਧਕਾਂ ਤੋਂ ਮਦਦ ਲੈ ਲਏ, ਤਾਂ ਜ਼ਿੰਦਗੀ ਭਰ ਉਨ੍ਹਾਂ ਦਾ ਅਹਿਸਾਨਮੰਦ ਤਾਂ ਰਹੇਗਾ ਹੀ, ਬਲਕਿ ਦੂਜੇ ਧਰਮ ਦੀਆਂ ਵਡਿਆਈਆਂ ਅਤੇ ਸਿੱਖਾਂ ਦੀ ਬਦਨਾਮੀ ਵੀ ਕਰੇਗਾ। ਕੀ ਸਿੱਖ ਸਮਾਜ ਅਜਿਹੀ ਸਥਿਤੀ ਤੋਂ ਬਚਣ ਲਈ ਕੋਈ ਉਪਰਾਲਾ ਕਰਨ ਦਾ ਜਤਨ ਕਰੇਗਾ?
ਜਾਤ-ਪਾਤ ਅਧਾਰਿਤ ਮਰਦਮ-ਸ਼ੁਮਾਰੀ
ਕੇਂਦਰੀ ਸਰਕਾਰ ਵੱਲੋਂ ਭਾਰਤ ਦੀ ਅਬਾਦੀ ਦੀ ਕੀਤੀ ਜਾ ਰਹੀ ਮਰਦਮ-ਸ਼ੁਮਾਰੀ ਵਿੱਚ ਨਾਗਰਿਕਾਂ ਦੀ ‘ਜਾਤ’ ਬਾਰੇ ਜਾਣਕਾਰੀ ਸ਼ਾਮਲ ਕਰਨ ਦੀ ਮੰਗ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਅਸਾਰ ਵਧ ਰਹੇ ਹਨ। ਯਾਦਵ ਤਿਕੜੀ - ਮੁਲਾਇਮ ਸਿੰਘ ਯਾਦਵ, ਲਾਲੂ ਪ੍ਰਸਾਦ ਯਾਦਵ ਅਤੇ ਸ਼ਰਦ ਯਾਦਵ ਵੱਲੋਂ ਕਈ ਦਿਨਾਂ ਤੱਕ ਸਰਕਾਰ ਦੀ ਖਿੱਚ-ਧੂਹ ਉਪਰੰਤ, ਭਾਵੇਂ ਅਧੂਰੇ ਜਿਹੇ ਮਨ ਨਾਲ ਹੀ ਸਹੀ, ਪਰ ਇਹ ਮੰਗ ਮੰਨਣ ਦਾ ਵਾਅਦਾ ਕੀਤਾ ਗਿਆ ਹੈ। ਭਾਜਪਾ ਵੱਲੋਂ ਸਰਕਾਰ ਦੇ ਇਸ ਫੈਸਲੇ ਦਾ ਇਹ ਕਹਿ ਕੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਨਾਗਰਿਕਾਂ ਦੀ ਜਾਤ-ਪਾਤ ਬਾਰੇ ਪੁੱਛ-ਪੜਤਾਲ ਕਰਨ ਨਾਲ ਜਾਤ-ਵਿਵਸਥਾ ਨੂੰ ਕਾਨੂੰਨੀ ਮਾਨਤਾ ਮਿਲ ਜਾਏਗੀ। ਉਨ੍ਹਾਂ ਇਹ ਖਦਸ਼ਾ ਵੀ ਪ੍ਰਗਟ ਕੀਤਾ ਹੈ ਕਿ ਕੋਟਿਆਂ ਅਤੇ ਰਾਖਵੇਂਕਰਨ ਦੇ ਜ਼ਮਾਨੇ ਵਿੱਚ, ਬਹੁਤ ਸਾਰੇ ਲੋਕ ਆਪਣੀ ਪਛਾਣ ਦਲਿਤਾਂ ਜਾਂ ਓ.ਬੀ.ਸੀ. (ਹੋਰ ਪਛੜੇ ਵਰਗਾਂ) ਦੇ ਰੂਪ ਵਿਚ ਦਰਜ ਕਰਵਾ ਸਕਦੇ ਹਨ।
ਆਪਣੇ ਮੌਲਿਕ ਸਿਧਾਂਤਾਂ ਕਾਰਨ ਭਾਜਪਾ ਅਤੇ ਆਰ.ਐਸ.ਐਸ. ਹਮੇਸ਼ਾ ਹੀ ਘੱਟ-ਗਿਣਤੀ ਕੌਮਾਂ ਤੇ
ਦਲਿਤਾਂ-ਪਛੜਿਆਂ ਦੇ ਵਿਰੋਧੀ ਰਹੇ ਹਨ। ਉਨ੍ਹਾਂ ਦਾ ਮਕਸਦ ਹਰ ਧਰਮ, ਸਮਾਜ, ਬਿਰਾਦਰੀ, ਵਰਗ ਨੂੰ
‘ਹਿੰਦੂ’ ਦਰਸਾ ਕੇ, ਦਲਿਤਾਂ ਤੇ ਘੱਟ-ਗਿਣਤੀ ਕੌਮਾਂ ਦਾ ਹਿੰਦੂਕਰਨ ਕਰਨਾ, ਉਨ੍ਹਾਂ ਦਾ ਸਿਆਸੀ ਤੇ
ਸਮਾਜਕ ਸ਼ੋਸ਼ਣ ਕਰਨਾ ਅਤੇ ਕੱਟੜ ਹਿੰਦੂਵਾਦ ਦੇ ਜਾਲ ਵਿਚ ਫਸਾ ਕੇ ਬੌਧਿਕ ਪੱਧਰ ’ਤੇ ਕਮਜ਼ੋਰ ਕਰ ਕੇ
ਆਪਣਾ ਗੁਲਾਮ ਬਣਾਉਣਾ ਹੈ। ਇਸ ਲਈ ਇਸ ਪਾਰਟੀ ਵੱਲੋਂ ਜਨਗਣਨਾ ਵਿੱਚ ਜਾਤ ਸਬੰਧੀ ਅੰਕੜੇ ਇਕੱਤਰ
ਕੀਤੇ ਜਾਣ ਦੇ ਕਦਮ ਦਾ ਵਿਰੋਧ ਕਰਨਾ ਬਿਲਕੁਲ ਕੁਦਰਤੀ ਹੈ ਕਿਉਂਕਿ ਇਹ ਪਾਰਟੀ ਜਾਣਦੀ ਹੈ ਕਿ ਜੇਕਰ
ਦਲਿਤਾਂ ਤੇ ਪਛੜੇ ਵਰਗਾਂ ਸਬੰਧੀ ਸਟੀਕ ਅੰਕੜੇ ਇਕੱਤਰ ਹੋ ਗਏ (ਮੌਜੂਦਾ ਦੌਰ ਵਿੱਚ ਕੇਂਦਰੀ ਸਰਕਾਰ
ਕੋਲ ਦਲਿਤਾਂ ਤੇ ਪਛੜਿਆਂ ਦੀ ਗਿਣਤੀ ਸਬੰਧੀ ਕੋਈ ਅੰਕੜੇ ਨਹੀਂ ਅਤੇ ਉਹ ਹਾਲਾਂ ਤੱਕ 1931 ਵਿੱਚ
ਅੰਗਰੇਜ਼ਾਂ ਵੱਲੋਂ ਕਰਵਾਈ ਗਈ ‘ਜਾਤ ਵਾਲੀ’ ਮਰਦਮ-ਸ਼ੁਮਾਰੀ ਦੇ ਅਧਾਰ ’ਤੇ ਹੀ ਇਸ ਬਾਬਤ ਅੰਦਾਜ਼ੇ
ਲਗਾਉਂਦੀ ਹੈ), ਤਾਂ ਇਹ ਵਰਗ ਸਰਕਾਰੀ ਨੌਕਰੀਆਂ, ਸਿੱਖਿਆ, ਪਾਰਲੀਮੈਂਟ, ਵਿਧਾਨ ਸਭਾ ਆਦਿਕ ਥਾਵਾਂ
’ਤੇ ਵਧੇਰੇ ਰਾਖਵੇਂਕਰਨ ਦੀ ਮੰਗ ਨੂੰ ਜੋਰਾਂ-ਸ਼ੋਰਾਂ ਨਾਲ ਉਛਾਲਣ ਲੱਗ ਪੈਣਗੀਆਂ। ਬਲਕਿ ਇਨ੍ਹਾਂ
ਵਰਗਾਂ ਦੇ ਕੁਝ ਪੜ੍ਹੇ-ਲਿਖੇ ਲੋਕ, ਜਣਗਣਨਾ ਦੇ ਅੰਕੜਿਆਂ ਦੇ ਅਧਾਰ ’ਤੇ ਸੁਪਰੀਮ ਕੋਰਟ ਵਿਚ ਪਟੀਸ਼ਨ
ਦਾਇਰ ਕਰਕੇ ਆਪਣੇ ਵਰਗਾਂ ਲਈ ਵਧੇਰੇ ਸਹੂਲਤਾਂ ਦੀ ਮੰਗ ਕਰ ਸਕਦੇ ਹਨ, ਜਿਸਨੂੰ ਬੀਜੇਪੀ ਵਰਗੀ
ਤੰਗ-ਦਿਲ ਪਾਰਟੀ ਕਦੇ ਬਰਦਾਸ਼ਤ ਨਹੀਂ ਕਰ ਸਕਦੀ।
ਬੀਜੇਪੀ ਦੀ ਇਹ ਦਲੀਲ ਕਿ ਜਣਗਣਨਾ ਵਿੱਚ ਜਾਤ ਪੁੱਛੇ ਜਾਣ ਨਾਲ ਜਾਤ-ਪਾਤੀ ਸਿਸਟਮ ਨੂੰ ਕਾਨੂੰਨੀ
ਮਾਨਤਾ ਮਿਲ ਜਾਏਗੀ, ਬਹੁਤ ਹੀ ਹਾਸੋਹੀਣੀ ਹੈ ਕਿਉਂਕਿ ਭਾਰਤ ਵਿੱਚ ਜਾਤ-ਪਾਤ ਪ੍ਰਣਾਲੀ ਨੂੰ ਸਮਾਜਕ
ਤੌਰ ’ਤੇ ਹਜ਼ਾਰਾਂ ਸਾਲ ਪਹਿਲਾਂ ਅਤੇ ਕਾਨੂੰਨੀ ਤੌਰ ’ਤੇ ਭਾਰਤ-ਪਾਕ ਵੰਡ (ਕਥਿਤ ਅਜ਼ਾਦੀ) ਉਪਰੰਤ ਹੀ
ਮਾਨਤਾ ਦੇ ਦਿੱਤੀ ਗਈ ਸੀ। ਇਸੇਲਈ ਅੱਜ ਵੀ ਵਿਦਿਅਕ ਅਦਾਰਿਆਂ ਦੇ ਇਲਾਵਾ ਲਗਭਗ ਹਰ ਸਰਕਾਰੀ ਫਾਰਮ
ਵਿੱਚ ਪ੍ਰਾਥੀ ਤੋਂ ਇਹ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਕਿਧਰੇ ਉਹ ਅਨੁਸੂਚਿਤ ਜਾਤਾਂ-ਜਨਜਾਤਾਂ /
ਪਛੜੇ ਵਰਗਾਂ ਨਾਲ ਸਬੰਧਿਤ ਤਾਂ ਨਹੀਂ। ਵੱਖ-ਵੱਖ ਸਰਕਾਰੀ ਅਦਾਰਿਆਂ ਵਿੱਚ ਜਾਤ-ਅਧਾਰਿਤ ਰਾਖਵਾਂਕਰਨ
ਵੀ ਜਾਤ ਦੇ ਸੰਕਲਪ ਨੂੰ ਸਰਕਾਰੀ ਮਾਨਤਾ ਮਿਲੇ ਹੋਣ ਕਾਰਨ ਹੀ ਕਾਇਮ ਹੈ। ਪਰ, ਇਸਦਾ ਇਹ ਅਰਥ ਨਹੀਂ
ਕਿ ਸਰਕਾਰ ਲੋਕਾਂ ਨੂੰ ਜਾਤ-ਪਾਤ ਦੇ ਅਧਾਰ ’ਤੇ ਇਕ-ਦੂਜੇ ਨਾਲ ਵਿਤਕਰਾ ਕਰਨ ਲਈ ਪ੍ਰੇਰਿਤ ਕਰਦੀ ਹੈ
ਬਲਕਿ ਇਹ ਕਿ ਸਮਾਜ ਦੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਅੱਗੇ ਵਧਣ ਲਈ ਕੁਝ ਰਿਆਇਤ ਦਿੱਤੀ ਜਾਏ।
ਜਣਗਨਣਾ ਦੌਰਾਨ ਉਚੇਰੀ ਜਾਤਾਂ ਦੇ ਲੋਕਾਂ ਵੱਲੋਂ ਖ਼ੁਦ ਨੂੰ ਨੀਵੀਂਆਂ ਜਾਂ ਪਛੜੀਆਂ ਜਾਤਾਂ ਨਾਲ ਸਬੰਧਿਤ ਦੱਸਣ ਦਾ ਖਦਸ਼ਾ ਵੀ ਨਿਰਮੂਲ ਜਾਪਦਾ ਹੈ ਕਿਉਂਕਿ ਇਨ੍ਹਾਂ ਵਰਗਾਂ ਦੇ ਲੋਕਾਂ ਨੂੰ ਰਾਖਵਾਂਕਰਨ ਮਰਦਮ-ਸ਼ੁਮਾਰੀ ਦੌਰਾਨ ਸਰਕਾਰੀ ਅਧਿਕਾਰੀ ਕੋਲ ਦਰਜ ਕਰਵਾਈ ਗਈ ਜਾਣਕਾਰੀ ਦੇ ਅਧਾਰ ’ਤੇ ਨਹੀਂ ਬਲਕਿ ਉ¤ਚ-ਅਧਿਕਾਰੀਆਂ (ਜਿਵੇਂ ਐਸ.ਡੀ.ਐਮ. ਆਦਿਕ) ਵੱਲੋਂ ਜਾਰੀ ਸਰਟੀਫਿਕੇਟਾਂ ਦੇ ਅਧਾਰ ’ਤੇ ਮਿਲਦਾ ਹੈ। ਇਸਲਈ ਸੰਘ ਪਰਵਾਰ ਵੱਲੋਂ ਜਾਤ-ਪਾਤ ਦੀ ਜਾਣਕਾਰੀ ਵਾਲੀ ਮਰਦਮ-ਸ਼ੁਮਾਰੀ ਦਾ ਵਿਰੋਧ ਕਰਨਾ ਬਿਲਕੁਲ ਗੈਰ-ਵਾਜਿਬ ਜਾਪਦਾ ਹੈ। ਅਸਲ ਜ਼ਿੰਦਗੀ ਵਿੱਚ ਜਾਤ-ਪਾਤੀ ਵਿਵਸਥਾ ਦੇ ਅਧਾਰ ’ਤੇ ਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਨਫ਼ਰਤ ਕਰਨਾ ਤੇ ਉਚੇਰੀ ਜਾਤਾਂ ਦੇ ਲੋਕਾਂ ਦਾ ਪੱਖ ਪੂਰਦੇ ਰਹਿਣਾ ਪਰ ਸਰਕਾਰ ਨੂੰ ਜਾਤ ਵਿਵਸਥਾ ਦੇ ਅੰਕੜੇ ਇਕੱਤਰ ਕਰਨ ਤੋਂ ਮਨ੍ਹਾਂ ਕਰਨਾ ਬਿਲਕੁਲ ਅਨੈਤਿਕ ਤੇ ਅਧਾਰਹੀਣ ਤਰਕ ਹੈ।
ਬ੍ਰਾਹਮਣਵਾਦੀਆਂ ਦੀ ਗੱਦਾਰੀ ਬਾਰੇ ਭਾਰਤੀ ਮੀਡੀਆ ਖਾਮੋਸ਼ ਕਿਉਂ?
ਅਨੈਤਿਕ ਗ੍ਰੰਥਾਂ ਅਤੇ ਵਿਚਾਰਧਾਰਾ ਦੇ ਪੈਰੋਕਾਰ ਹੋਣ ਕਾਰਨ ਬ੍ਰਾਹਮਣਵਾਦੀਆਂ ਦਾ ਸੁਭਾਅ ਬਹੁਤ ਹੀ ਸਵਾਰਥੀ, ਫਿਰਕੂ ਅਤੇ ਦੇਸ਼-ਵਿਰੋਧੀ ਹੋ ਜਾਂਦੀ ਹੈ। ਭਾਵੇਂ ਹਰ ਨਿਰਪੱਖ ਵਿਅਕਤੀ ਇਸ ਤੱਥ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਵਾਕਿਫ਼ ਹੈ ਪਰ ਪਿਛਲੇ ਦੋ ਕੁ ਮਹੀਨੇ ਵਿਚ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਬ੍ਰਾਹਮਣਵਾਦੀ ਜਿੰਨੇ ਮਰਜ਼ੀ ਉ¤ਚੇ ਅਹੁਦੇ ’ਤੇ ਪਹੁੰਚ ਜਾਣ - ਉਹ ਦੇਸ਼ ਨਾਲ ਗੱਦਾਰੀ ਕਰਕੇ ਆਪਣੇ ਨਿਜੀ ਸਵਾਰਥ ਪੂਰੇ ਕਰਨ ਜਾਂ ਪੈਸੇ ਕਮਾਉਣ ਵਿਚ ਕੋਈ ਸੰਕੋਚ ਨਹੀਂ ਕਰਦੇ। ਇਸ ਕੜੀ ਵਿਚ ਪਹਿਲਾ ਨਾਂ ਪਾਕਿਸਤਾਨ ਵਿਚਲੇ ਭਾਰਤੀ ਹਾਈ ਕਮਿਸ਼ਨ ਵਿਚ ਸੈਕੰਡ ਸੈਕਟਰੀ ਦੇ ਉ¤ਚ ਅਹੁਦੇ ’ਤੇ ਕੰਮ ਕਰਦੀ ਅਫ਼ਸਰ ਮਾਧੂਰੀ ਗੁਪਤਾ ਦਾ ਸਾਹਮਣੇ ਆਇਆ ਹੈ। ਮਾਧੂਰੀ ’ਤੇ ਦੋਸ਼ ਹੈ ਕਿ ਉਹ 2007 ਤੋਂ ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਭਾਰਤੀ ਹਾਈ ਕਮਿਸ਼ਨ ਤੋਂ ਅਤਿ ਖੁਫੀਆ ਜਾਣਕਾਰੀ ਮੁਹੱਈਆ ਕਰਵਾ ਰਹੀ ਸੀ। ਉਸਨੂੰ ਸਾਰਕ ਸੰਮੇਲਨ ਦੀ ਤਿਆਰੀ ਦੇ ਬਹਾਨੇ ਭਾਰਤ ਬੁਲਾ ਕੇ ਗ੍ਰਿਫ਼ਤਾਰ ਕੀਤਾ ਗਿਆ।
ਇਸੇ ਤਰ੍ਹਾਂ, ਪਿਛਲੇ ਦਿਨੀਂ ਬ੍ਰਿਟੀਸ਼ ਪੁਲਿਸ ਨੇ ਸੀ.ਬੀ.ਆਈ. ਦੇ ਕਹਿਣ ’ਤੇ ਰਵੀ ਸ਼ੰਕਰਨ ਨਾਂ
ਦੇ ਇਕ ਸਾਬਕਾ ਨੇਵੀ ਅਧਿਕਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੰਕਰਨ, ਜੋ ਤਤਕਾਲੀ ਨੇਵੀ ਚੀਫ਼ ਅਰੁਨ
ਪ੍ਰਕਾਸ਼ ਦੀ ਪਤਨੀ ਦਾ ਨਜ਼ਦੀਕੀ ਰਿਸ਼ਤੇਦਾਰ ਸੀ, ਨੇ ਭਾਰਤੀ ਨੇਵੀ ਵੱਲੋਂ ਅਗਲੇ 20 ਸਾਲਾਂ ਵਿੱਚ
ਖਰੀਦੇ ਜਾਣ ਵਾਲੇ ਹਥਿਆਰ ਤੇ ਜੰਗੀ ਸਾਜ਼ੋ-ਸਮਾਨ ਦੀਆਂ ਯੋਜਨਾਵਾਂ ਕੁਝ ਟੁਕੜਿਆਂ ਬਦਲੇ ਦੁਸ਼ਮਣਾਂ
ਨੂੰ ਸੌਂਪ ਦਿੱਤੀਆਂ ਸਨ। ਉਹ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਭਾਰਤ ਤੋਂ ਭੱਜਣ ਵਿਚ ਕਾਮਯਾਬ ਰਿਹਾ ਸੀ
ਤੇ ਪਿਛਲੇ 4 ਸਾਲਾਂ ਤੋਂ ਯੂ.ਕੇ. ਵਿਚ ਰਹਿ ਰਿਹਾ ਸੀ। ਇਕ ਹੋਰ ਖ਼ਬਰ ਮੁਤਾਬਿਕ, ਮੇਰਠ ਵਿੱਚ ਵੀ
ਪੁਲਿਸ ਨੇ ਇਕ ਰਿਟਾਇਰਡ ਕਰਨਲ ਐਮ.ਪੀ. ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਆਪਣੇ ਚੋਰ ਸਾਥੀਆਂ ਦੀ
ਮਦਦ ਨਾਲ ਸਿਰਫ਼ ਲਗਜ਼ਰੀ ਕਾਰਾਂ ਚੋਰੀ ਕਰਕੇ ਵੇਚਣ ਦਾ ਗਿਰੋਹ ਚਲਾ ਰਿਹਾ ਸੀ। ਇਹ ਕਰਨਲ ਚੋਰੀ
ਕੀਤੀਆਂ ਗਈਆਂ ਕਾਰਾਂ ਨੂੰ ਵੇਚਦਾ ਵੀ ਫੌਜ ਦੇ ਮੌਜੂਦਾ ਅਧਿਕਾਰੀਆਂ ਨੂੰ ਹੀ ਹੁੰਦਾ ਸੀ। ਪਾਠਕਾਂ
ਨੂੰ ਯਾਦ ਹੋਵੇਗਾ ਕਿ ਮਾਲੇਗਾਓਂ ਧਮਾਕੇ ਵਿਚ ਨਿਰਦੋਸ਼ ਮੁਸਲਮਾਨਾਂ ਨੂੰ ਮਰਵਾਉਣ ਵਾਲੀ ਸਾਧਵੀ
ਪ੍ਰਗਿਆ ਸਿੰਘ ਨੂੰ ਧਮਾਕਾਖੇਜ਼ ਸਮੱਗਰੀ ਵੀ ਫੌਜ ਦੇ ਇਕ ਕਾਰਜਰਤ ਅਧਿਕਾਰੀ ਲੈਫਟੀਨੈਂਟ ਕਰਨਲ
ਪ੍ਰਸਾਦ ਪੁਰੋਹਿਤ ਨੇ ਹੀ ਮੁਹੱਈਆ ਕਰਵਾਈ ਸੀ।
ਸਪਸ਼ਟ ਹੈ ਕਿ ਬ੍ਰਾਹਮਣਵਾਦੀ ਆਪਣੇ ਅਹੁਦੇ ਦਾ ਇਸਤੇਮਾਲ ਭ੍ਰਿਸ਼ਟਾਚਾਰੀ ਢੰਗ ਨਾਲ ਪੈਸੇ ਕਮਾਉਣ ਅਤੇ
ਘੱਟ-ਗਿਣਤੀ ਕੌਮਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਰਦੇ ਹਨ। ਜੇਕਰ ਅਜਿਹੀ ਹਰਕਤ ਕਰਦਿਆਂ ਘੱਟ-ਗਿਣਤੀ
ਕੌਮਾਂ ਨਾਲ ਸਬੰਧਿਤ ਕੋਈ ਵਿਅਕਤੀ ਫੜਿਆ ਜਾਵੇ (ਜੋ ਬਹੁਤ ਹੀ ਘੱਟ ਹੁੰਦਾ ਹੈ), ਤਾਂ ਬ੍ਰਾਹਮਣਵਾਦੀ
ਮੀਡੀਆ ਵੱਲੋਂ ਬਾਰ-ਬਾਰ ਉਸ ਖ਼ਬਰ ਨੂੰ ਪ੍ਰਕਾਸ਼ਿਤ/ਪ੍ਰਸਾਰਿਤ ਕਰਕੇ ਇਹ ਪ੍ਰਭਾਵ ਦਿੱਤਾ ਜਾਂਦਾ ਹੈ,
ਜਿਵੇਂ ਜਿਸ ਕੌਮ ਨਾਲ ਦੋਸ਼ੀ ਦਾ ਸਬੰਧ ਹੋਵੇ, ਉਹ ਸਾਰੀ ਕੌਮ ਹੀ ਮੁਜਰਿਮ ਹੋਵੇ (ਜਿਵੇਂ 1984 ਵਿਚ
ਇੰਦਰਾ ਗਾਂਧੀ ਦੇ ਕਤਲ ਦਾ ਆਰੋਪ ਸਿੱਖ ਬਾਡੀਗਾਰਡਾਂ ’ਤੇ ਆਉਂਦਿਆਂ ਹੀ ਦਿੱਲੀ ਅਤੇ ਹੋਰ ਕਈ
ਸ਼ਹਿਰਾਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਅਰੰਭ ਦਿੱਤੀ ਗਈ)। ਪਰ ਬ੍ਰਾਹਮਣਵਾਦੀ ਗੱਦਾਰਾਂ ਦੀਆਂ
ਕਰਤੂਤਾਂ ਬਾਰ-ਬਾਰ ਸਾਹਮਣੇ ਆਉਣ ’ਤੇ ਵੀ ਇਨ੍ਹਾਂ ਬਾਰੇ ਸੰਖੇਪ ਵਿਚ ਜਾਣਕਾਰੀ ਦੇ ਕੇ ਚੁੱਪ ਵੱਟ
ਲਈ ਜਾਂਦੀ ਹੈ, ਜਿਵੇਂ ਕਿ ਇਹ ਕੋਈ ਬਹੁਤ ਹੀ ਮਾਮੂਲੀ ਗੱਲਾਂ ਹੋਣ। ਅਜਿਹੇ ਵਿਚ, ਕੀ ਭਾਰਤੀ ਮੀਡੀਆ
ਲੋਕਤੰਤਰ ਦਾ ਚੌਥਾ ਥੰਮ੍ਹ ਹੋਣ ਦਾ ਦਾਅਵੇਦਾਰ ਕਰ ਸਕਦਾ ਹੈ?
ਪ੍ਰੋ: ਦਰਸ਼ਨ ਸਿੰਘ ’ਤੇ ਹਮਲੇ ਜਾਰੀ
ਆਪਣੇ ਪੰਥ ਵਿਚੋਂ ਛੇਕਣ ਤੋਂ ਬਾਅਦ ਅਤੇ ਮੋਹਾਲੀ ਦੀ ਬਦਨਾਮ ਪੰਜਾਬੀ ਅਖ਼ਬਾਰ ਵੱਲੋਂ ਪੂਰਾ ਵਾਹ ਲਗਾ ਦੇਣ ਦੇ ਬਾਵਜੂਦ ਵੀ ਪ੍ਰੋ: ਦਰਸ਼ਨ ਸਿੰਘ ਨੂੰ ਮਿਲ ਰਹੇ ਸਿੱਖਾਂ ਦੇ ਸਮਰਥਨ ਅਤੇ ਉਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਪੱਖੀ ਪ੍ਰਚਾਰ ਮੁਹਿੰਮ ਤੋਂ ਬੌਖਲਾਏ ਦਸਮ ਗ੍ਰੰਥੀਏ ਸਿੱਖਾਂ ਨੇ ਬੰਗਾਲ ਦੇ ਆਸਨਸੋਲ ਜ਼ਿਲੇ ’ਤੇ ਉਨ੍ਹਾਂ ’ਤੇ ਹਮਲਾ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਉਪਰੰਤ ਦਿੱਲੀ ਦੇ ਮਾਡਲ ਟਾਊਨ ਇਲਾਕੇ ਵਿਚ ਉਨ੍ਹਾਂ ਦੇ ਕੀਰਤਨ ਦੌਰਾਨ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਭਾਰੀ ਹੁੜਦੰਗ ਮਚਾਇਆ ਗਿਆ। ਯੂ.ਕੇ. ਵਿਚ ਵੀ ਪ੍ਰੋ: ਦਰਸ਼ਨ ਸਿੰਘ ’ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੈਨੇਡਾ ਦੇ ਇਕ ਗੁਰਦੁਆਰੇ ਵਿਚ ਪ੍ਰੋ: ਦਰਸ਼ਨ ਸਿੰਘ ਦਾ ਪ੍ਰੋਗਰਾਮ ਹੋਣ ਤੋਂ ਪਹਿਲਾਂ ਹੀ ਗੁਰਦੁਆਰੇ ਦੇ ਪ੍ਰਬੰਧਕਾਂ ’ਤੇ ਸ੍ਰੀ ਸਾਹਿਬ (ਛੋਟੀ ਕ੍ਰਿਪਾਨ) ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਪਰ ਇਨ੍ਹਾਂ ਸਾਰੀਆਂ ਬੌਖਲਾਹਟ ਭਰਪੂਰ ਕਾਰਵਾਈਆਂ ਦੇ ਬਾਵਜੂਦ ਵੀ ਕੈਨੇਡਾ ਤੇ ਅਮਰੀਕਾ ਦੇ ਵੱਖ-ਵੱਖ ਗੁਰਦੁਆਰਿਆ ਵਿੱਚ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ-ਵਖਿਆਨ ਬਾਦਸਤੂਰ ਜਾਰੀ ਹਨ। ਇਸ ਤੋਂ ਵਧੇਰੀ ਬੌਖਲਾਹਟ ਵਿਚ ਆਏ ਦਸਮ ਗ੍ਰੰਥੀਆਂ ਨੇ ਪਿਛਲੇ ਦਿਨੀਂ ਖਾਲਸਾ ਨਿਊਜ਼ ਡਾਟ ਆਰਗ ਨਾਂ ਦੀ ਵੈਬਸਾਈਟ, ਜਿਸ ’ਤੇ ਪ੍ਰੋ: ਦਰਸ਼ਨ ਸਿੰਘ ਦੀ ਗਤੀਵਿਧੀਆਂ ਸਬੰਧੀ ਕਾਫੀ ਖ਼ਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ, ਨੂੰ ਹੈ¤ਕ (ਗੈਰ-ਅਧਿਕਾਰਿਤ ਢੰਗ ਨਾਲ ਕਿਸੇ ਕੰਪਿਊਟਰ ਜਾਂ ਵੈਬਸਾਈਟ ਦੀ ਸਮੱਗਰੀ ਨੂੰ ਬਦਲ ਦੇਣਾ) ਕਰ ਲਿਆ। ਭਾਵੇਂ ਇਹ ਵੈਬਸਾਈਟ ਅਗਲੇ ਹੀ ਦਿਨ ਮੁੜ ਤੋਂ ਚਾਲੂ ਕਰ ਦਿੱਤੀ ਗਈ, ਪਰ ਇਸ ਵਰਤਾਰੇ ਤੋਂ ਦਸਮ ਗ੍ਰੰਥੀਆਂ ਦਾ (ਅ)ਨੈਤਿਕ ਪੱਧਰ, ਉਨ੍ਹਾਂ ਦਾ ਮਾਨਸਿਕ ਨੀਵਾਂਪਨ ਅਤੇ ਬੌਖਲਾਹਟ ਇਕ ਵਾਰ ਫਿਰ ਤੋਂ ਸਪਸ਼ਟ ਹੋ ਗਈ ਹੈ।