

ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਚਰਿੱਤਰਹੀਣ ਦਰਸਾਉਣ ਵਾਲਾ ਅਖੌਤੀ ਦਸਮ ਗ੍ਰੰਥ, ਖ਼ੁਦ ਗੁਰੂ ਸਾਹਿਬ ਦੀ ਰਚਨਾ ਹੋ ਸਕਦਾ ਹੈ?
- ਇੰਡੀਆ ਅਵੇਅਰਨੈੱਸ ਬਿਉਰੋ -
ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਸਬੰਧਿਤ ਹਰ ਸ਼ੈਅ ਪ੍ਰਤੀ ਅੰਨ੍ਹੀ ਸ਼ਰਧਾ ਰੱਖਣ ਵਾਲੇ ਵੀਰਾਂ ਅਤੇ ਬ੍ਰਾਹਮਣਵਾਦੀ ਸੰਸਥਾਵਾਂ ਦੇ ਏਜੰਟਾਂ ਵੱਲੋਂ ਸੰਪੂਰਨ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਦੱਸ ਕੇ, ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਵਿੱਚ ਇਸ ਕਿਤਾਬ ਦਾ ‘ਪ੍ਰਕਾਸ਼’ ਕੀਤਾ ਜਾ ਰਿਹਾ ਹੈ ਅਤੇ ਇਸ ਦੀਆਂ ਰਚਨਾਵਾਂ ਦੇ ਪਾਠ/ਕੀਰਤਨ ਨੂੰ ਵਧੇਰੇ ਮਹੱਤਤਾ ਦਿੱਤੀ ਜਾ ਰਹੀ ਹੈ। ਆਮ ਸਿੱਖ ਵੀ ਇਸ ਕਿਤਾਬ ਦੀਆਂ ਸੰਪੂਰਨ ਰਚਨਾਵਾਂ ਨੂੰ ਪੜ੍ਹੇ ਬਿਨ੍ਹਾਂ ਹੀ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨ ਲੈਂਦੇ ਹਨ। ਇਸਲਈ ਇੰਡੀਆ ਅਵੇਅਰਨੈੱਸ ਦੇ ਪਾਠਕਾਂ ਸਾਹਮਣੇ ਇਸ ਕਿਤਾਬ ਦੀ ਸਿਰਫ਼ ਇਕ ਰਚਨਾ ਦੀ ਮਿਸਾਲ ਦਿੱਤੀ ਜਾ ਰਹੀ ਹੈ। ਪਾਠਕ ਇਸ ਰਚਨਾ ਦਾ ਮੂਲ ਪਾਠ ਦਸਮ ਗ੍ਰੰਥ ਦੇ ਪ੍ਰਕਾਸ਼ਿਤ ਸੰਸਕਰਨਾਂ ਤੋਂ ਖੁਦ ਪੜ੍ਹ ਸਕਦੇ ਹਨ ਅਤੇ ਨਿਰਣਾ ਲੈ ਸਕਦੇ ਹਨ ਕਿ ਕੀ ਅਜਿਹੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖੀਆਂ ਹੋ ਸਕਦੀਆਂ ਹਨ ਜਾਂ ਨਹੀਂ।
ਸਤਲੁਜ ਦੇ ਕੰਢੇ ਇਕ ਅਨੰਦਪੁਰ ਨਗਰ ਹੈ, ਜੋ ਕਾਹਲੂਰ ਦੇ ਰਾਜੇ ਦੇ ਰਾਜ ਵਿੱਚ ਪੈਂਦਾ ਹੈ। (ਨੋਟ : ਇਹ ਪਿੰਡ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਮੀਨ ਮੁੱਲ ਖਰੀਦ ਦੇ ਵਸਾਇਆ ਸੀ)। ਉੱਥੇ ਸਿੱਖ ਬੜੇ ਉਤਸ਼ਾਹ ਨਾਲ ਆਉਂਦੇ ਸਨ ਅਤੇ ਮਨ-ਭਾਉਂਦੇ ਵਰ ਤੇ ਸੁੱਖ ਪ੍ਰਾਤ ਕਰਕੇ ਘਰੋਂ-ਘਰੀਂ ਚਲੇ ਜਾਂਦੇ। ਇਕ ਧਨਵਾਨ ਔਰਤ ਇਸ ਨਗਰ ਵਿੱਚ ਆਈ। ਉਹ ਰਾਇ (ਗੋਬਿੰਦ ਰਾਇ) ਨੂੰ ਦੇਖਦੇ ਹੀ ਉਹਦੀ ਦੀਵਾਨੀ ਹੋ ਗਈ। ਉਸ ਨੇ ਮਗਨਦਾਸ ਵਿਚੋਲੇ ਨੂੰ ਸੱਦਿਆ ਤੇ ਥੋੜਾ ਧਨ ਦੇ ਕੇ ਉਸਨੂੰ ਕਿਹਾ ਕਿ ਮੈਨੂੰ ਆਪਣੇ ਨਗਰ ਦੇ ਰਾਇ ਨਾਲ ਮਿਲਵਾ ਦੇ। ਮੈਂ ਹੋਰ ਬਹੁਤ ਸਾਰਾ ਧਨ ਦੇਵਾਂਗੀ। ਧਨ ਦੇ ਲੋਭ ਵਿੱਚ ਆ ਕੇ ਉਸ ਨੇ ਪੈਰ ਜੋੜ ਕੇ ਰਾਜੇ ਨੂੰ ਬੇਨਤੀ ਕੀਤੀ ਕਿ ਆਪ ਜੋ ਮੰਤ੍ਰ ਸਿੱਖਣਾ ਚਾਹੁੰਦੇ ਸੀ, ਉਹ ਮੇਰੇ ਹੱਥ ਆ ਗਿਆ ਹੈ। ਜੋ ਮੈਂ ਤੁਹਾਨੂੰ ਕਰਨ ਲਈ ਕਹਾਂ, ਉਹੋ ਤੁਸੀਂ ਕਰੋ।
ਉਹ ਰਾਜਾ (ਗੋਬਿੰਦ ਰਾਏ) ਸਾਧ ਦਾ ਭੇਸ ਧਾਰ ਕੇ ਅਤੇ ਆਪਣੇ ਮਨ ਵਿੱਚ ਭਗਵਤੀ (ਦੇਵੀ) ਦਾ ਸਿਮਰਨ ਕਰਦਾ ਹੋਇਆ ਚਲ ਪਿਆ। ਸੌਣ ਵੇਲੇ ਉਹ ਵੱਸ ਚਲ ਪਿਆ ਅਤੇ ਫਿਰ ਵਾਪਸ ਨਾ ਮੁੜਿਆ; ਸਿੱਧਾ ਉਸ ਇਸਤਰੀ ਦੇ ਡੇਰੇ ਜਾ ਪਹੁੰਚਿਆ। ਇਸਤਰੀ ਨੇ ਉਸਨੂੰ ਵੇਖ ਕੇ ਆਪਣਾ ਸਰੂਪ ਸੰਵਾਰਿਆ। ਫੁੱਲ, ਪਾਨ ਅਤੇ ਸ਼ਰਾਬ ਮੰਗਾਈ। ਉਸਨੇ ਰਾਜੇ ਦੀ ਆਓ-ਭਗਤ ਕਰਕੇ ਸਾਰੇ ਸੋਗ-ਦੁੱਖ ਦੂਰ ਕਰ ਲਏ। ਤਦ ਔਰਤ ਰਾਇ (ਗੋਬਿੰਦ ਰਾਇ) ਨੂੰ ਕਹਿੰਦੀ ਕਿ ਮੇਰੇ ਸੰਗ ਭੋਗ ਕਰੋ, ਮੈਨੂੰ ਕਾਮ ਬਹੁਤ ਸਤਾ ਰਿਹਾ ਹੈ। ਰਾਇ ਸੋਚੀਂ ਡੁੱਬ ਪਿਆ ਕਿ ਮੈਂ ਤਾਂ ਮੰਤ੍ਰ ਲੈਣਾ ਸੀ, ਇੱਥੇ ਤਾਂ ਮਾਮਲਾ ਕੁਝ ਹੋਰ ਹੀ ਹੈ। ਰਾਇ ਕਹਿੰਦਾ ਕਿ ਲੋਕ ਮੇਰੇ ਪੈਰੀਂ ਪੈਂਦੇ ਸਨ, ਮੇਰੀ ਪੂਜਾ ਕਰਦੇ ਹਨ ਤੇ ਇਸ ਤਰ੍ਹਾਂ ਮੇਰੇ ਤੇ ਰੀਝਦੇ ਤੈਨੂੰ ਸ਼ਰਮ ਨਹੀਂ ਆਉਂਦੀ? ਰਾਇ ਨੇ ਬਥੇਰਾ ਗਿਆਨ ਦੇਣ ਦੀ ਕੋਸ਼ਿਸ਼ ਕੀਤੀ-ਬਥੇਰਾ ਦੱਸਿਆ ਕਿ ਪਰਾਈ ਔਰਤਾਂ ਸੰਗ ਚੰਗਾ ਨਹੀਂ ਹੁੰਦਾ। ਆਪਣੇ ਸ਼ਾਦੀ-ਸ਼ੁਦਾ ਹੋਣ ਦੀ ਦੁਹਾਈ ਦਿੱਤੀ ਪਰ ਔਰਤ ਦਾ ਮਨ ਨਾ ਪਸੀਜਿਆ।
ਔਰਤ ਕਹਿੰਦੀ ਕ੍ਰਿਸ਼ਨ ਨੂੰ ਦੁਨੀਆ ਪੂਜਦੀ ਹੈ। ਉਸਨੇ ਰਾਧਾ ਨਾਲ ਰਾਸ ਲੀਲਾ ਕੀਤੀ ਤੇ ਉਸਨੂੰ ਭੋਗਿਆ; ਉਹ ਤਾਂ ਨਰਕ ਨਹੀਂ ਗਿਆ। ਔਰਤ ਤੇ ਮਰਦ ਦੇ ਸਰੀਰ ਪੰਜ ਤੱਤ ਦੇ ਰੱਬ ਨੇ ਬਣਾਏ ਤੇ ਕਾਮ ਦੀ ਭੁੱਖ ਦੋਹਾਂ ਵਿੱਚ ਬਰਾਬਰ ਰੱਖੀ। ਬਸ ਹੁਣ ਮੇਰੇ ਨਾਲ ਭੋਗ ਕਰੋ। ਰਾਇ ਕਹਿੰਦਾ, ‘‘ਸ਼ਿਵ ਜੀ ਦਾ ਧਿਆਨ ਧਰ, ਕਾਮ ਵੱਸ ਵਿੱਚ ਹੋ ਜਾਏਗਾ। ਮੈਂ ਤੇਰੇ ਨਾਲ ਭੋਗ ਨਹੀਂ ਕਰਾਂਗਾ। ਮੇਰਾ ਧਰਮ ਨਾਸ ਹੋ ਜਾਏਗਾ। ਮੈਂ ਲੋਕਾਂ ਵਿੱਚ ਬਦਨਾਮ ਹੋਵਾਂਗਾ।’’ ਔਰਤ ਨੇ ਬਥੇਰਾ ਜੋਰ ਦਿੱਤਾ, ਬਥੇਰੇ ਹਾਵ-ਭਾਵ ਕੀਤੇ ਤੇ ਦਲੀਲਾਂ ਦਿੱਤੀਆਂ ਪਰ ਰਾਇ ਆਪਣੇ ਆਚਰਨ ਅਤੇ ਗੁਰ-ਗਿਆਨ ਦਾ ਵਾਸਤਾ ਪਾਉਂਦਾ ਰਿਹਾ।
ਔਰਤ (ਅਨੂਪ ਕੌਰ) ਨੇ ਕਿਹਾ ਕਿ ਹੇ ਮਿੱਤਰ ! ਅੱਜ ਤੁਸੀਂ ਮੇਰੇ ਨਾਲ ਰੁਚੀ ਪੂਰਬਕ ਰਤੀ-ਕ੍ਰੀਤਾ ਕਰੋ, ਨਹੀਂ ਤਾਂ ਹੁਣ ਮੇਰੀ ਟੰਗ ਹੇਠੋਂ ਨਿਕਲ ਕੇ ਚਲੇ ਜਾਓ। ਰਾਇ ਨੇ ਉੱਤਰ ਦਿੱਤਾ ਕਿ ਟੰਗ ਹੇਠੋਂ ਉਹ ਲੰਘ ਕੇ ਜਾਏ, ਜਿਸ ਨੂੰ ਕਾਮ-ਕੇਲ ਕਰਨੀ ਨਾ ਆਉਂਦੀ ਹੋਵੇ। ਸਾਰੀ ਰਾਤ ਨਿਪੁੰਸਕ ਵਾਂਗ ਬੈਠ ਕੇ ਕਾਮ-ਕ੍ਰੀੜਾ ਨਾ ਕਰੇ। ਮੈਂ ਤਾਂ ਧਰਮ ਦਾ ਬੰਨ੍ਹਿਆ ਹੋਇਆ ਤੇਰੇ ਨਾਲ ਕਾਮ-ਕ੍ਰੀੜਾ ਨਹੀਂ ਕਰਦਾ ਕਿਉਂਕਿ ਜਗਤ ਦੇ ਅਪਜਸ ਕਰਕੇ ਮਨ ਵਿੱਚ ਬਹੁਤ ਡਰਦਾ ਹਾਂ। ਪਹਿਲਾਂ ਤਾਂ ਮੈਨੂੰ ਪਰਮਾਤਮਾ ਨੇ ਛੱਤਰੀ ਕੁਲ ਵਿੱਚ ਜਨਮ ਦਿੱਤਾ ਹੈ। ਫਿਰ ਸਾਡੀ ਕੁਲ ਨੂੰ ਜਗਤ ਵਿੱਚ ਬਹੁਤ ਮਾਣ ਦਿਵਾਇਆ ਹੈ। ਫਿਰ ਸਾਰਿਆਂ ਵਿੱਚ ਬੈਠ ਕੇ ਮੈਂ ਪੂਜਣਯੋਗ ਅਖਵਾਉਂਦਾ ਹਾਂ। ਜੇ ਮੈਂ ਤੇਰੇ ਨਾਲ ਰਤੀ-ਕ੍ਰੀੜਾ ਕਰਦਾ ਹਾਂ, ਤਾਂ ਨੀਚ ਕੁਲ ਵਿੱਚ ਜਨਮ ਪਾਵਾਂਗਾ।
ਪਰ ਇਸਤਰੀ ਨੇ ਕਿਹਾ ਕਿ (ਇਸ) ਜਨਮ ਦੀ ਕੀ ਗੱਲ ਹੈ, ਸਾਰੇ ਜਨਮ ਤੁਹਾਡੇ ਹੀ ਬਣਾਏ ਹੋਏ ਹਨ। ਜੇ ਤੁਸੀਂ ਮੇਰੇ ਨਾਲ ਰਮਣ ਨਹੀਂ ਕਰੋਗੇ ਤਾਂ ਮੈਂ ਜ਼ਹਿੀਰ ਪੀ ਕੇ ਮਰ ਜਾਵਾਂਗੀ। ਰਾਇ ਡਰ ਗਿਆ ਕਿ ਜੇ ਇਹ ਔਰਤ ਮੈਨੂੰ ਸ੍ਰੀ ਭਗੌਤੀ ਦੀ ਸੌਂਹ ਆਣ ਦੇਵੇ, ਤਾਂ ਮੈਨੂੰ ਸ਼ਰਮ ਤਿਆਗ ਕੇ, ਇਸ ਨਾਲ ਰਮਣ ਕਰਕੇ ਨਰਕ ਵਿੱਚ ਜਾਣਾ ਪਵੇਗਾ। ਰਾਇ ਨੇ ਇਸਤਰੀ ਨੂੰ ਕਿਹਾ ਕਿ ਜੋ ਨੌਜੁਆਨ ਇਸਤਰੀ ਮੈਨੂੰ ਪੂਜਣ ਯੋਗ ਜਾਣ ਮੇਰੇ ਕੋਲ ਆਉਂਦੀ ਹੈ, ਉਹ ਇਸਤਰੀ ਉਸ ਗੁਰੂ ਦੀ ਧੀ ਦੇ ਸਮਾਨ ਲਗਦੀ ਹੈ। ਇਸਤਰੀ ਨਾਲ ਪ੍ਰੇਮ ਕਰਨ ਦੀ ਕੀ ਗੱਲ ਹੈ ਕਿਉਂਕਿ ਔਰਤ ਕਦੇ ਵੀ ਪ੍ਰੇਮ ਨੂੰ ਓੜਕ ਤਕ ਨਹੀਂ ਨਿਭਾਉਂਦੀ। ਇਕ ਮਰਦ ਨੂੰ ਛੱਡ ਕੇ ਹੋਰ ਸੁੰਦਰ ਮਰਦ ਨੂੰ ਚਾਹੁਣ ਲਗਦੀ ਹੈ। ਜਿਸ ਮਰਦ ਨਾਲ ਇਸਤਰੀ ਜ਼ਿਆਦਾ ਪਿਆਰ ਕਰਦੀ ਹੈ, ਉਸ ਅੱਗੇ ਆਪਣੀ .... ਨੂੰ ਨੰਗਾ ਕਰ ਕੇ ਧਰ ਦਿੰਦੀ ਹੈ।
ਰਾਇ ਨੇ ਕਿਹਾ ਹੇ ਬਾਲਾ ! ਸਾਡੇ ਕੋਲ ਦੇਸ਼-ਦੇਸ਼ਾਂਤਰਾਂ ਦੀਆਂ ਨਾਰੀਆਂ ਆਉਂਦੀਆਂ ਹਨ। ਮਨ-ਬਾਂਛਿਤ ਵਰ ਮੰਗ ਕੇ ਗੁਰੂ ਮੰਨਦੇ ਹੋਏ ਸੀਸ ਝੁਕਾਉਂਦੀਆਂ ਹਨ। ਮੈਂ ਆਪਣੇ ਚਿੱਤ ਵਿੱਚ ਸਿੱਖਾਂ ਨੂੰ ਪੁੱਤਰ ਅਤੇ ਉਨ੍ਹਾਂ ਦੀਆਂ ਇਸਤ੍ਰੀਆਂ ਨੂੰ ਧੀਆਂ ਸਮਝਦਾ ਹਾਂ। ਹੇ ਸੁੰਦਰੀ ! ਉਨ੍ਹਾਂ ਨਾਲ ਮੈਂ ਰਮਣ ਕਿਸ ਤਰ੍ਹਾਂ ਕਰ ਸਕਦਾ ਹਾਂ? ਰਾਇ ਨੇ ਬਚਨ ਕੀਤਾ ਕਿ ਬ੍ਰਾਹਮਣਾਂ ਨੂੰ ਦਾਨ ਦਿਓ ਅਤੇ ਦੁਸ਼ਟਾਂ ਨੂੰ ਘੂਰ ਕੇ ਰੱਖੋ। ਸਾਥੀਆਂ ਨੂੰ ਸੁਖੀ ਰੱਖੋ ਅਤੇ ਵੈਰੀਆਂ ਦੇ ਸਿਰ ਉੱਤੇ ਤਲਵਾਰ ਵਜਾਉਂਦੇ ਰਹੋ। ਪਰ ਨਾਰੀ ਦੀ ਸੇਜ ਉੱਤੇ ਸੁਪਨੇ ਵਿੱਚ ਵੀ ਪੈਰ ਨਾ ਰੱਖੋ। ਜਦੋਂ ਦਾ ਮੇਰੇ ਗੁਰੂ ਨੇ ਮੈਨੂੰ ਇਹ ਉਪਦੇਸ਼ ਦਿੱਤਾ ਹੈ, ਉਦੋਂ ਤੋਂ ਮੇਰੇ ਲਈ ਪਰਾਈ ਔਰਤ ਮਾਤਾ ਵਰਗੀ ਹੈ।
ਰਾਇ ਦੇ ਬਚਨ ਸੁਣ ਕੇ ਇਸਤਰੀ ਨੇ ਮਨ ਵਿੱਚ ਬਹੁਤ ਕ੍ਰੋਧ ਕੀਤਾ ਅਤੇ ‘‘ਚੋਰ, ਚੋਰ’’ ਕਹਿ ਕੇ ਆਪਣੇ ਸੇਵਕਾ ਨੂੰ ਜਗਾ ਦਿੱਤਾ। ਕੰਨਾਂ ਨਾਲ ਚੋਰ-ਚੋਰ ਦੇ ਬਚਨ ਸੁਣ ਕੇ ਰਾਜਾ ਬਹੁਤ ਡਰ ਗਿਆ ਅਤੇ ਡੌਰ-ਭੌਗ ਹੋਇਆ ਜੁੱਤੀ ਤੇ ਪਾਮਰੀ (ਸਰਦੀਆਂ ਵਿੱਚ ਪਾਉਣ ਵਾਲਾ ਇਕ ਵੱਡਾ ਚੋਲਾ) ਉੱਥੇ ਹੀ ਛੱਡ ਕੇ ਭੱਜ ਗਿਆ। ਚੋਰ, ਚੋਰ ਦੇ ਬੋਲ ਸੁਣ ਕੇ ਸਾਰੇ ਭੱਜ ਪਏ ਤੇ ਤਲਵਾਰਾਂ ਕੱਢ ਕੇ (ਗੋਬਿੰਦ) ਰਾਏ ਨੂੰ ਦਸਾਂ ਪਾਸਿਆਂ ਤੋਂ ਘੇਰ ਲਿਆ। ਜਦ ਰਾਇ ਨੂੰ ਭੱਜਣ ਲਈ ਕੋਈ ਰਸਤਾ ਨਾ ਰਿਹਾ ਤਾਂ ਉਸਨੇ ਔਰਤ ਦੇ ਭਰਾ ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ ਪਗੜੀ ਲਾਹ ਲਈ। ਚੋਰ-ਚੋਰ ਕਹਿ ਕੇ ਅਤੇ ਦੋ ਕੁ ਸੋਟੇ ਮਾਰ ਕੇ ਉਸਨੂੰ ਪਕੜ ਲਿਆ। ਸੋਟੇ ਵੱਜਣ ਨਾਲ ਉਹ ਬੇਹੋਸ਼ ਹੋ ਕੇ ਧਰਤੀ ਉੱਤੇ ਡਿਗ ਪਿਆ। ਕਿਸੇ ਵਿਅਕਤੀ ਨੇ ਵੀ ਭੇਦ ਨਾ ਸਮਝਿਆ ਅਤੇ ਉਸ ਦੀਆਂ ਮੁਸ਼ਕਾਂ ਕਸ ਦਿੱਤੀਆਂ। ਉਹ ਇਸਤਰੀ ਭਰਾ-ਭਰਾ ਕਹਿ ਥੱਕੀ, ਪਰ ਕੋਈ ਵੀ ਉਸਦੇ ਭਰਾ ਨੂੰ ਸੇਵਕਾਂ ਤੋਂ ਛੁਡਾ ਨਾ ਸਕਿਆ। ਬੇਹੋਸ਼ ਵਿਅਕਤੀ ਨੂੰ ਬੰਦੀਖਾਨੇ ਭੇਜ ਦਿੱਤਾ ਅਤੇ ਇਸਤਰੀ ਆਪਣੀ ਸੇਜ ਉੱਪਰ ਆ ਗਈ।
ਇਸ ਤਰ੍ਹਾਂ ਦਾ ਛਲ ਕਰਕੇ ਰਾਇ ਉੱਥੋਂ ਭਜ ਆਇਆ। ਸਵੇਰ ਹੋਣ ਤੇ ਸਾਰੇ ਲੋਕ ਜਾਗੇ ਅਤੇ ਆਪੋ-ਆਪਣੇ ਕੰਮ ਲਗ ਗਏ। ਰਾਜਾ ਮਹਿਤ ਤੋਂ ਬਾਹਰ ਆਇਆ ਅਤੇ ਸਭਾ ਵਿੱਚ ਬੈਠ ਕੇ ਉਸ ਨੇ ਦੀਵਾਨ ਲਗਾਇਆ। ਸਵੇਰ ਹੋਣ ’ਤੇ ਉਸ ਇਸਤਰੀ ਨੇ ਪ੍ਰੇਮ ਨੂੰ ਤਿਆਗ ਕੇ ਗੁੱਸਾ ਪਾਲ ਲਿਆ ਅਤੇ ਰਾਇ ਦੀ ਜੁੱਤੀ ਤੇ ਪਮਾਰੀ ਸਭ ਨੂੰ ਵਿਖਾ ਦਿੱਤੀਆਂ। ਦੂਜੇ ਪਾਸੇ, ਰਾਜੇ ਨੇ ਸਭਾ ਵਿੱਚ ਬੋਲ ਕਹੇ ਕਿ ਕਿਸੇ ਨੇ ਸਾਡੀ ਜੁੱਤੀ ਅਤੇ ਪਾਮਰੀ ਚੁਰਾ ਲਈ ਹੈ। ਉਸ ਬਾਰੇ ਜੋ ਸਿੱਖ ਸਾਨੂੰ ਦੱਸੇਗਾ, ਉਸਦੇ ਨੇੜੇ ਕਾਲ ਨਹੀਂ ਆਵੇਗਾ। ਗੁਰੂ ਦੇ ਮੁਖ ਤੋਂ ਬੋਲ ਸੁਣ ਕੇ ਸੇਵਕ ਗੱਲ ਨੂੰ ਲੁਕਾ ਨਾ ਸਕੇ ਅਤੇ ਜੁੱਤੀ ਤੇ ਪਾਮਰੀ ਸਹਿਤ ਉਸ ਇਸਤਰੀ ਸਬੰਧੀ ਦੱਸ ਦਿੱਤਾ। ਤਦ ਰਾਇ ਨੇ ਕਿਹਾ ਕਿ ਉਸ ਇਸਤਰੀ ਨੂੰ ਪਕੜ ਕੇ ਮੇਰੇ ਕੋਲ ਲੈ ਆਉ। ਰਾਇ ਦੇ ਬੋਲ ਸੁਣ ਕੇ ਲੋਕੀਂ ਲਲਕਾਰ ਕੇ ਪੈ ਗਏ ਅਤੇ ਜੁੱਤੀ ਤੇ ਪਾਮਰੀ ਸਹਿਤ ਉਸ ਇਸਤਰੀ ਨੂੰ ਲੈ ਆਏ।
ਰਾਇ ਨੇ ਕਿਹਾ, ਹੇ ਸੁੰਦਰੀ ! ਦਸ ਤੂੰ ਕਿਸ ਲਈ ਮੇਰੇ ਬਸਤ੍ਰ ਚੁਰਾੲ ਹਨ। ਤੈਨੂੰ ਇਸਤਰੀ ਜਾਣ ਕੇ ਛਡਦਾ ਹਾਂ, ਨਹੀਂ ਤਾ ਤੈਨੂੰ ਜਾਨੋਂ ਮਾਰ ਦੇਣਾ ਸੀ। ਰਾਇ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਇਸ ਇਸਤਰੀ ਨੂੰ ਕੁਝ ਨਹੀਂ ਕਹਿਣਾ। ਇਸਨੂੰ ਇਸਦੇ ਘਰ ਵਿੱਚ ਚੰਗੀ ਤਰ੍ਹਾਂ ਰੱਖੋ। ਇਕ ਦਿਨ ਇਕਾਂਤ ਵਿੱਚ ਬੁਲਾ ਕੇ ਇਸਦਾ ਨਿਰਣਾ ਕਰਾਂਗੇ ਅਤੇ ਤਦ ਇਸਨੂੰ ਸੁਖ ਪੂਰਬਕ ਜਾਣ ਦਿਆਂਗੇ।
ਸਵੇਰ ਹੋਣ ’ਤੇ ਰਾਇ ਨੇ ਉਸ ਇਸਤਰੀ ਨੂੰ ਫਿਰ ਬੁਲਾਇਆ ਅਤੇ ਕਿਹਾ ਤੂੰ ਕ੍ਰੋਧਿਤ ਹੋ ਕੇ ਸਾਡੇ ਉੱਤੇ ਚਰਿਤ੍ਰ ਬਣਾਇਆ ਸੀ ਅਤੇ ਅਸੀਂ ਵੀ ਤੈਨੂੰ ਚਰਿੱਤਰ ਵਿਖਾਇਆ ਸੀ। ਉਸਦੇ ਭਰਾ ਨੂੰ ਬੰਦੀਖਾਲੇ ਵਿੱਚੋਂ ਛੱਡ ਦਿੱਤਾ। ਉਸ ਇਸਤਰੀ ਨੇ ਬੇਨਤੀ ਕੀਤੀ ਕਿ ਮੈਂ ਫਿਰ ਇਸ ਤਰ੍ਹਾਂ ਦਾ ਵਿਚਾਰ ਮਨ ਵਿੱਚ ਨਹੀਂ ਲਿਆਵਾਂਗੀ, ਹੁਣ ਮੇਰਾ ਦੋਸ਼ ਮਾਫ ਕੀਤਾ ਜਾਵੇ। (ਗੋਬਿੰਦ) ਰਾਏ ਨੇ ਕਿਹਾ, ਹੇ ਇਸਤਰੀ ! ਹੁਣ ਸਾਨੂੰ ਮਾਫ਼ ਕਰ। ਮੈ ਫਿਰ ਅਪਰਾਧ ਨਹੀਂ ਕਰਦਾ। ਰਾਏ ਨੇ ਉਸ ਇਸਤਰੀ ਦੀ ਵੀਹ ਹਜ਼ਾਰ ਟਕੇ ਦੀ ਛਿਮਾਹੀ ਬੰਨ੍ਹ ਦਿੱਤੀ।
(ਕਥਾ ਸ੍ਰੋਤ : ਦਸਮ ਗ੍ਰੰਥ, ਚਰਿੱਤਰ 21, 22, 23)
dasam granth, insult of guru gobind singh, indirect way, defamatory story, guru gobind singh, story, tria-charittar, anandpur, anup kaur, gobind rai, rai, offer, sex