

‘‘300 ਸਾਲ ਗੁਰੂ ਦੇ ਨਾਲ’’ ਦਾ ਇਕ ਹੋਰ ਵਿਚਿਤ੍ਰ ਨਾਟਕ
ਕੀ ਸਿੱਖੀ ਤੋਂ ਪਤਿਤ ਗਾਇਕ ਵਲੋਂ ਸੜਕਾਂ ’ਤੇ ਇਸ ਗੀਤ ਨੂੰ ਗਾਉਣ ਨਾਲ ਹੀ ਗੁਰੂ ਦੇ ਨਾਲ ਹੋ ਜਾਵਾਂਗੇ ?
- ਗੁਰਚਰਨ ਸਿੰਘ (ਮੋਹਾਲੀ) -
ਫੋਨ : 9357329442
ਸੰਨ 2008, ਗੁਰੂ ਨਾਨਕ ਜੋਤਿ ਦੇ ਦਸਾਂ ਸਰੂਪਾਂ ਦੀ ਆਤਮਕ ਜੋਤਿ, ਰੱਬੀ ਸੰਦੇਸ਼ਾਂ ਦੇ ਭੰਡਾਰ, ਅਤੇ ਚਵਰ-ਤਖ਼ਤ ਦੇ ਮਾਲਕ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗਦੀ ਉਪਰ ਸ਼ੁਸ਼ੋਭਤ ਹੋਏ 300 ਸਾਲ ਮੁਕੰਮਲ ਹੋਣ ਦਾ ਵਰ੍ਹਾ ਹੈ। ਇਸ ਪੂਰੇ ਸਾਲ ਦੌਰਾਨ, ਖ਼ਾਸ ਕਰ ਅਕਤੂਬਰ-ਨਵੰਬਰ, 2008 ਲਈ ਸਮੁੱਚਾ ਸਿੱਖ ਜਗਤ (ਨਾਨਕ ਨਾਮ ਲੇਵਾ ਸਮਾਜ) ਸ਼ਰਧਾ ਅਤੇ ਉਮੰਗ ਨਾਲ ਮਨਾਉਣ ਲਈ ਉਡੀਕ ਕਰ ਰਿਹਾ ਹੈ। ਭਾਰੀ ਸੰਖਿਆ ‘ਚ ਸੰਗਤਾਂ ਨੰਦੇੜ ਯਾਤਰਾ ਲਈ ਪ੍ਰੋਗਰਾਮ ਉਲੀਕ ਰਹੀਆਂ ਹਨ। ਇਸੇ ਕੜੀ ਵਿੱਚ, ਵੱਖ-ਵੱਖ ਸੰਸਥਾਵਾਂ ਵਲੋਂ ਗੁਰਤਾਗਦੀ ਦੇ ਬਹਾਨੇ ਇਕੱਠੇ ਕੀਤੇ ਫੰਡਜ਼, ਸਮਰਪਿਤ ‘ਅਲੌਕਿਕ’(ਭੇਦ ਭਰੇ ਜਾਂ ਸਮਝ ਤੋਂ ਬਾਹਰ) ਕੀਰਤਨ ਦਰਬਾਰਾਂ’, ਚੇਤਨਾ ਮਾਰਚਾਂ (ਅਸਲ ਵਿੱਚ ਗੁਰੂ-ਸ਼ਬਦ ਤੋਂ ਦੂਰ ਕਰਨ ਵਾਲੀਆਂ ਕ੍ਰਿਆਵਾਂ) ਅਤੇ ਕੁੰਭਕਰਨੀ ਨੀਂਦਰ ‘ਚ ਲੈ ਜਾਣ ਵਾਲੀਆਂ, ਜਾਗ੍ਰਤੀ ਯਾਤਰਾਵਾਂ ਵਰਗੇ ਖੇਡ-ਤਮਾਸ਼ੇ, ਆਏ ਦਿਨ ਥਾਂ-ਥਾਂ (ਸ਼ੋਰ-ਗੁੱਲ ਮਚਾਉਂਦੇ) ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਨੰਦੇੜ ਤੋਂ ਚੱਲ ਕੇ ਹਿੰਦੋਸਤਾਨ ਦੇ ਸੈਂਕੜੇ ਨਗਰਾਂ, ਰਾਹ-ਰਸਤਿਆਂ ਵਿਚੋਂ ਲੰਘਦੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ (ਬੰਦ ਦੀ ਬੰਦ) ਅਤੇ ਸ਼ਸ਼ਤਰਾਂ ਨਾਲ ਸਜਾਈ ਮੋਟਰ ਗੱਡੀ ਦਾ ਲਿਸ਼ਕਾਰਾ ਦਿੱਖਾ ਕੇ (ਗੁਰਬਾਣੀ ਸ਼ਬਦ ਵਲੋਂ ਹਨ੍ਹੇਰਾ ਕਰਦੇ ਹੋਏ), ਅੰਨ੍ਹੀ ਸ਼ਰਧਾ ਹੇਠ ਲਗਾਤਾਰ ਭਰਮਾਈਆਂ ਜਾ ਚੁੱਕੀਆਂ ਸੰਗਤਾਂ ਦੀ ਧਾਰਮਕ ਭਾਵਨਾਵਾਂ ਨੂੰ ਉਭਾਰ ਦੇ ਕੇ ਉਗਰਾਹੀਆਂ ਕੀਤੀਆਂ ਜਾ ਰਹੀਆਂ ਹਨ। ਇਸ ਯਾਤਰਾ ਦਾ ਕਿਤਨੇ ਹਜ਼ਾਰ ਕਰੋੜ ਰੁਪਏ ਇਕੱਠਾ ਕਰਨ ਦਾ ਟੀਚਾ ਹੈ, ਇਹ ਪ੍ਰਬੰਧਕ ਹੀ ਜਾਣਦੇ ਹਨ। ਵੱਧ ਤੋਂ ਵੱਧ ਸੰਗਤਾਂ ਨੂੰ ਨੰਦੇੜ ਸਾਹਿਬ (60 ਸਾਲਾ ਉਡੀਕ ਵਾਲੇ ਭਰਮ ਤੋਂ ਵੱਖਰੀ) ਯਾਤਰਾ ਲਈ ਪ੍ਰੇਰਨਾ ਦੇ ਕੇ, ਸਿਧਾ ਅਤੇ ਏਜੰਟ ਪ੍ਰਬੰਧਕਾਂ ਰਾਹੀਂ ਉਕਸਾਇਆ ਜਾ ਰਿਹਾ ਹੈ। ਇੱਕ ਗੱਲ ਸਪਸ਼ਟ ਹੈ, ਗੁਰੂ ਨਾਨਕ ਨਾਮ-ਲੇਵਾ ਸਮੁੱਚੇ ਪਰਵਾਰਾਂ ਪਾਸੋਂ ਵੱਧ ਤੋਂ ਵੱਧ ਮਾਇਆ ਖਿੱਚ ਕੇ ਭਵਨ ਉਸਾਰੀਆਂ, ਜੋ ਕਿਸੇ ਲੇਖੇ ਨਹੀਂ। (ਸਚਾਈ ਇਹ ਹੈ, ਅਨਗਿਣਤ ਕੁਰਬਾਨੀਆਂ ਸਦਕਾ, ਉਸਾਰੇ ਅਤੇ ਸੰਭਾਲੇ ਹੋਏ ਸਿੱਖੀ ਆਚਰਨ ਦੇ ਸਿਖ਼ਰਾਂ ਛੂਹੰਦੇ ਭਵਨ ਤੇ ਮਿਨਾਰਾਂ ਪਰਵਾਰਾਂ ਵਿੱਚ ਢਹਿ ਢੇਰੀ ਹੋ ਚੁੱਕੇ ਹਨ)। ਅਸਚਰਜ ਗੱਲ ਹੈ, ਜਿਉਂ ਜਿਉਂ ਨਿਸ਼ਾਨ ਸਾਹਿਬ ਉੱਚੇ ਹੁੰਦੇ ਨਜ਼ਰੀਂ ਪੈ ਰਹੇ ਹਨ (ਸਿੱਖ ਨੌਜਵਾਨਾਂ ਦੇ ਚਿਹਰਿਆਂ ਤੋਂ ਗੁਰੂ ਵਲੋਂ ਬਖ਼ਸ਼ੇ ਕੁਦਰੱਤੀ ਨਿਸ਼ਾਨ ਅਲੋਪ ਹੁੰਦੇ ਜਾ ਰਹੇ ਹਨ)।

ਕੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਸਮਝਣ ਲਈ ਸਿੱਖਾਂ ਨੂੰ ਅਜਿਹੇ ਲੋਕਾਂ ਦਾ ਮੁਥਾਜ ਹੋਣਾ ਪਏਗਾ?
ਕੌਮ ਦੇ ਚੋਟੀ ਦੇ ਫ਼ਲਾਸਫ਼ਰ, ਭਾਈ ਗੁਰਦਾਸ ਜੀ ਦੀ ਰਾਏ ਹੈ :
ਜੈਸੇ ਸਤ ਮੰਦਰ ਕੰਚਨ ਕੋ ਉਸਾਰ ਦੀਨੇ
ਤੈਸਾ ਪੁੰਨ ਸਿੱਖ ਕਉ, ਇਕ ਸ਼ਬਦ ਸਿਖਾਏ ਕਾ।।
ਭਾਵ: ਸੋਨੇ ਦੇ ਸੱਤ ਭਵਨ (ਗੁਰਦੁਆਰੇ) ਉਸਾਰਨ ਦਾ ਉਤਨਾ ਮਹਾਤਮ ਨਹੀਂ, ਜਿਤਨਾ ਕਿਸੇ ਪ੍ਰਾਣੀ ਨੂੰ ਗੁਰਬਾਣੀ ਦੇ ਇਕ ਸ਼ਬਦ ਦਾ ਗਿਆਨ ਦੇਣ ਨਾਲ ਹੋਵੇਗਾ। ਹਰ ਇੱਕ ਪਿੰਡ, ਸ਼ਹਿਰ ਦਾ ਹਰ ਇਕ ਗੁਰਦੁਆਰਾ ਵਰ੍ਹਿਆਂ ਬੱਧੀ ਲਗਾਤਾਰ ਭਵਨ ਉਸਾਰੀਆਂ ਅਤੇ ਚਿਤਰਕਾਰੀਆਂ ਕਰਵਾਉਂਦਾ ਜਾ ਰਿਹਾ ਹੈ। ਜੋ ਮਾਇਆ, ਗੁਰਬਾਣੀ ਦਾ ਗਿਆਨ ਦੇਣ ਵਾਲੇ ਸਾਹਿੱਤ ਉਪਰ ਖ਼ਰਚ ਕਰਨੀ ਸੀ, ਉਹ ਇਮਾਰਤਾਂ ਉਸਾਰਨ ਉਪਰ ਲਗਾ ਕੇ ਸਿੱਖ ਪਰਵਾਰਾਂ ਨੂੰ ਗੁਰਮਤਿ ਵਲੋਂ ਦੂਰ ਕੀਤਾ ਜਾ ਰਿਹਾ ਹੈ।
ਸੂਝਵਾਨ ਪੰਥ-ਦਰਦੀ ਸੱਜਣ ਚਿੰਤਤ ਹਨ, ਜਿਸ ਗੁਰੂ ਸਬੰਧੀ ਸ਼ਤਾਬਦੀ ਮਨਾਈ ਜਾ ਰਹੀ ਹੈ, ਪਿਓ-ਦਾਦੇ ਦੇ ਇਸ ਅਮੋਲਕ ਖ਼ਜ਼ਾਨੇ ਨੂੰ ਖੋਲ੍ਹ ਕੇ ਪੜ੍ਹਣ, ਵਿਚਾਰਨ ਅਤੇ ਇਸ ਬਾਰੇ ਹੋਰਨਾਂ ਨੂੰ ਜਾਣਕਾਰੀ ਦੇਣ (ਗੁਰੂ ਦੀ ਹਦਾਇਤ ਅਨੁਸਾਰ, ਸ਼ਬਦ ਰੂਪੀ ਖ਼ਜ਼ਾਨੇ ਨੂੰ ਵੰਡਣ) ਦੀ ਸ਼ਾਇਦ ਹੀ ਕਿਸੇ ਸੰਸਥਾ ਨੇ ਜ਼ਿੰਮੇਵਾਰੀ ਸੰਭਾਲੀ ਹੋਵੇ! ਆਲਮਗੀਰੀ ਗੁਰਮਤਿ ਫ਼ਲਸਫ਼ੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ, ਸਮੁੱਚੇ ਮਨੁੱਖੀ ਸਮਾਜ ਦਾ ਅਧਿਕਾਰ ਹੈ। ਵਿਸ਼ਵ ਵਿਆਪਕ ਹਲੇਮੀ ਰਾਜ ਦੀ ਸਥਾਪਨਾ ਕੇਵਲ ਅਤੇ ਕੇਵਲ ਇਸੇ ਰੱਬੀ ਫ਼ਲਸਫ਼ੇ ਅਧੀਨ ਸੰਭਵ ਹੈ। ਸਮੁੱਚੀ ਮਨੁੱਖਤਾ ਇਸ ਫ਼ਲਸਫ਼ੇ ਦੀ ਜਾਣਕਾਰੀ ਹਾਸਲ ਕਰਨ ਲਈ ਤੜਪ ਰੱਖਦੀ ਹੈ, ਪਰ ਸਰਬੱਤ ਦੇ ਭਲੇ ਵਾਲੇ ਇਸ ਖ਼ਜਾਨੇ ਨੂੰ ਅਸੀਂ ਕੀਮਤੀ ਰੁਮਾਲਿਆਂ ‘ਚ ਲਪੇਟੇ ਰਸਮੀ ਮੱਥੇ ਟਿਕਵਾ ਕੇ ਪੂਜਾ ਅਤੇ ਲੋੜ ਤੋਂ ਵੱਧ ਮਾਇਆ ਇਕੱਠੀ ਕਰਨ ਦਾ ਸਾਧਨ ਬਣਾ ਲਿਆ ਹੈ।
ਜੇਕਰ ਹਰ ਛੋਟਾ-ਵੱਡਾ ਆਗੂ,+ (ਹਰ ਖੇਤਰ ਦਾ), ਗੁਰਦੁਆਰਾ ਪ੍ਰਬੰਧਕ, ਧਾਰਮਕ ਸੰਸਥਾਵਾਂ ਦੇ
ਮੁਖੀ, ਸਿਆਣਪ ਦਾ ਰਾਹ ਫੜਣ ਤਾਂ ਗੁਰੂ ਗ੍ਰੰਥ ਸਾਹਿਬ ‘ਚ ਅੰਕਤ ਗੁਰੂ ਨਾਨਕ ਸਾਹਿਬ ਦੇ ਸਰਬੱਤ ਦਾ
ਭਲਾ ਚਿਤਵਣ ਵਾਲੇ ਫਲਸਫ਼ੇ ਨੂੰ ਅਮਲ ‘ਚ ਲਿਆਉਣਾ, ਸਿੱਖ ਸੰਗਤਾਂ ਅਤੇ ਸਮੁੱਚੀ ਮਾਨਵਤਾ ਤੱਕ
ਪਹੁੰਚਾਉਣਾ ਹੀ ਇਕੋ-ਇੱਕ ਨਿਸ਼ਾਨਾ ਮਿਥਿਆ ਜਾਣਾ ਸ਼ਤਾਬਦੀ ਸਮਾਰੋਹ ਦੀ ਸਫ਼ਲਤਾ ਸਮੱਝੀ ਜਾਵੇਗੀ। ਇਸ
ਸ਼ੁਭ ਕਾਰਜ ਦੀ ਜ਼ਿੰਮੇਵਾਰੀ, ਗੁਰੂ ਗ੍ਰੰਥ ਸਾਹਿਬ ਦੇ ਵਾਰਸਾਂ (ਸਿੱਖਾਂ) ਉਪਰ ਆਉਂਦੀ ਹੈ। ਗੁਰੂ
ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ ਜਾਚ (ਭਾਵ ਗਾਡੀ ਰਾਹ) ਰੱਬੀ ਗੁਣਾਂ ਨਾਲ ਭਰਪੂਰ ਇਤਨੀ ਸੰਪੂਰਨ
ਹੈ, ਕਿ ਇਸ ਫ਼ਲਸਫ਼ੇ ਦੀ ਹਰ ਕਾਲ ਵਿਚ ਮਾਨਵਤਾ ਦੇ ਹਰ ਵਰਗ ਨੂੰ ਲੋੜ ਮਹਿਸੂਸ ਹੁੰਦੀ ਰਹੇਗੀ। ਆਗੂਆਂ
ਦੇ ਅਵੇਸਲੇਪਨ ਜਾਂ ਸੂਝ-ਬੂਝ ਦੀ ਘਾਟ ਕਾਰਨ, ਜੇ ਪਿੱਛਲੇ ਸਮੇਂ ਦੌਰਾਨ ਮਨਾਈਆਂ ਸ਼ਤਾਬਦੀਆਂ ਦਾ
ਲੋੜੀਂਦਾ ਪੰਥਕ ਲਾਭ ਨਹੀਂ ਉਠਾਇਆ ਜਾ ਸਕਿਆ, ਤਾਂ ਹੁਣ ਫਿਰ ਇੱਕ ਮੌਕਾ ਬਣਿਆ ਹੈ, ਗੁਰੂ ਗ੍ਰੰਥ
ਸਾਹਿਬ ਦੀ ਮੁੱਢਲੀ ਜਾਣਕਾਰੀ ਹਰ ਇੱਕ ਮਨੁੱਖ ਤੱਕ, ਜਿਸ ਭਾਸ਼ਾ ਵਿਚ ਉਹ ਮੰਗਦਾ ਹੈ, ਪਹੁੰਚਾਉਣ ਦਾ
ਟੀਚਾ ਮਿੱਥ ਕੇ ਭਰਪੂਰ ਯਤਨ ਕੀਤੇ ਜਾਣ। ਗੁਰੂ ਨਾਨਕ ਨਾਮ-ਲੇਵਾ ਹਰ ਇੱਕ ਪਰਵਾਰ ਦੇ ਸਮੂਹ ਮੈਂਬਰਾਂ
ਨੂੰ ਮੁੱਢਲੀ ਜਾਣਕਾਰੀ ਦੀ ਸੋਝੀ
ਕਰਵਾਉਣਾ ਅਤੇ ਗੁਰਮਤਿ ਸਿਧਾਂਤਾਂ ਦਾ ਪਾਲਨ ਕਰਨ ਲਈ ਉਤਸਾਹਿਤ ਕਰਨਾ ਹੀ ਆਦਰਸ਼ਕ ਜੀਵਨ ਜਾਚ, ਇੱਕੋ
ਇੱਕ ਪ੍ਰੋਗਰਾਮ ਨੂੰ ਪਹਿਲ ਦੇ ਤੌਰ ਤੇ ਅਮਲ ਵਿਚ ਲਿਆਂਦਾ ਜਾਵੇ।ਇਹੋ ਹੀ, ਭਯੰਕਰ ਸਮਸਿਆਵਾਂ ‘ਚ
ਗ੍ਰਸੀ ਸਿੱਖ ਕੌਮ ਨੂੰ ਸਮੁੱਚੇ ਪੰਥਕ ਰੋਗਾਂ ਤੋਂ ਬਾਹਰ ਕੱਢਣ ਦਾ ਸਹੀ ਇਲਾਜ ਹੈ। ਗੁਰੂ ਗਰੰਥ
ਸਾਹਿਬ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ, ਅਪਣੀ ਹਥੀਂ ਗੁਰ-ਗੱਦੀ ਸੌਂਪੀ ਹੈ, ਉਸ ਦੇ ਸਰੂਪ
ਸਬੰਧੀ ਹੇਠ ਦਿੱਤੀ ਮੁੱਢਲੀ ਜਾਣਕਾਰੀ ਸੰਸਾਰ ਦੇ ਆਖ਼ਰੀ ਸਿਰੇ ਤੱਕ ਪਹੁੰਚਾਉਣਾ ਸਿੱਖ ਕੌਮ ਦੀ
ਜ਼ਿੰਮੇਵਾਰੀ ਹੈ।
1) ਗੁਰੂ ਅਰਜੁਨ ਸਾਹਿਬ ਵਲੋਂ, ਸ਼ਬਦ ਭੰਡਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸੰਪੂਰਨ ਕਰਵਾਉਣ ਉਪਰੰਤ, ਇਸ ਦੇ ਸਰੂਪ ਦਾ ਪਹਿਲਾ ਪ੍ਰਕਾਸ਼, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸੰਨ 1604 ਈ. ਵਿਚ ਕੀਤਾ ਗਿਆ। ਇਸ ਵਿਚ 6 ਗੁਰ-ਵਿਅੱਕਤੀਆਂ (ਮ.1 ਤੋਂ ਮ.5, ਅਤੇ ਮ.9) ਤੋਂ ਇਲਾਵਾ, ਸਰਵ-ਵਿਆਪੀ ਪ੍ਰਭੂ ਨੂੰ ਮੰਨਣ ਤੇ ਪ੍ਰਚਾਰਨ ਵਾਲੇ, ਇੱਕ ਈਸ਼ਰਵਾਦੀ 15 ਸ਼੍ਰੋਮਣੀ ਭਗਤਾਂ ਵਿਦਵਾਨ ਭੱਟਾਂ ਤੇ ਬਲਵੰਡ ਸੱਤੇ ਦੀ ਵਾਰ, ਸੁੰਦਰ ਜੀ ਦਾ ‘ਸੱਦ’, ਕੁਲ 31 ਰਾਗਾਂ ‘ਚ ਦਰਜ ਹੈ। ਗੁਰੂ ਗਰੰਥ ਸਾਹਿਬ ‘ਚ ਦਸਮ ਪਾਤਸ਼ਾਹ ਦੀ ਕੋਈ ਰਚਨਾ ਨਹੀਂ ਹੈ।ਇਸ ਗ੍ਰੰਥ ਦੀ ਸੰਪੂਰਨਤਾ ‘ਮੁੰਦਾਵਣੀ’ ਮ.5 ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ…’- ਉਪਰੰਤ ਅਕਾਲ ਪੁਰਖੁ ਦੇ ਸ਼ੁਕਰਾਨੇ ਵਜੋਂ ਸਲੋਕ ਮ: 5 ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ…’-(ਪੰ.1429) ‘ਤੇ ਹੁੰਦੀ ਹੈ। ਸਿੱਖ ਧਰਮ ਦਾ ਮੂਲ ਅਤੇ ਮੁੱਖ ਸਿਧਾਂਤ? ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ’- ਹੈ। ਇਸ ਲਈ ਮੁਖ ਸਿਧਾਂਤ ਦੇ ਅਰਥ ਆਪ ਸਮਝ ਕੇ, ਸੰਸਾਰ ਦੇ ਹਰ ਇੱਕ ਮਨੁੱਖ ਤੱਕ ਪਹੁੰਚਾਣ ਤੋਂ ਮੁੱਢ ਬੰਣ੍ਹਿਆ ਜਾਵੇ। ਮੂਲ ਸਿਧਾਂਤ ਗੁਰੂ ਗ੍ਰੰਥ ਸਾਹਿਬ ‘ਚ ਸੰਪੂਰਣ ਜਾਂ ਸੰਖੇਪ ਰੂਪ ‘ਚ 567 ਵਾਰ ਲਿਖਿਆ ਹੈ। ਇਸ ਲਈ ਮੁਖ ਸਿਧਾਂਤ ਦੀ ਮਹੱਤਤਾ ਨੂੰ ਚੇਤੇ ਰਖਿਆ ਜਾਵੇ। ਇਸਦੀ ਵਿਆਖਿਆ ਇਸ ਪ੍ਰਕਾਰ ਹੈ :-
ਪਰਮੇਸ਼ਰ ਅਦੁੱਤੀ ਜਾਂ ਇੱਕ ਅਤੇ ਕੇਵਲ ਇੱਕ ਹੈ, ਨਿਰੰਕਾਰ ਸ੍ਰਿਸ਼ਟੀ ਪਸਾਰੇ ਵਾਲਾ ਵਿਰਾਟ ਸਰਗੁਣ ਰੂਪ ਧਾਰਨ ਕਰ ਕੇ ਵੀ ਮੂਲ ਰੂਪ ਵਿੱਚ ਸ਼ਬਦ ਸਰੂਪ ਓਅੰ, ਉਹ ਹਸਤੀ ਜੋ ਇਕ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ, ਅਤੇ ਜਿਸ ਵਿਚ ਇਹ ਸਾਰਾ ਜਗਤ ਸਮਾ ਜਾਂਦਾ ਹੈ। ਜਿਸ ਦਾ ਨਾਮ ਸਤਿ- ਹੈ ਅਤੇ ਹੋਂਦ ਵਾਲਾ ਹੈ। ਪਰਮੇਸ਼ਰ ਦੀ ਹਸਤੀ ਨੂੰ ਰੂਪਮਾਨ ਕੇਵਲ ਸਤਿ- ਨਾਲ ਹੀ ਕੀਤਾ ਜਾ ਸਕਦਾ ਹੈ, ਜੋ ਦੇਸ਼, ਕਾਲ, ਵਾਤਾਵਰਣ ਆਦਿ ਹੱਦ-ਬੰਦੀਆਂ ਤੋਂ ਪੂਰੀ ਤਰ੍ਹਾਂ ਪਰੇ ਅਰ ਸਦੀਵੀ ਹੋਂਦ ਵਾਲੀ ਹਸਤੀ ਦੇ ਨਾਮ ਮਾਤਰ ਦੇ ਪ੍ਰਤਾਪ ਨਾਲ ਸਭ ਜੀਅ ਜੰਤ ਅਤੇ ਖੰਡ-ਬ੍ਰਹਿਮੰਡ ਟਿਕੇ ਹੋਏ ਹਨ। ਉਹ ਸਾਰੀ ਸ੍ਰਿਸ਼ਟੀ ਅਤੇ ਇਸ ਦੇ ਸਭ ਅੰਗਾਂ ਦਾ ਸਿਰਜਣਹਾਰ ਹੈ। ਸਾਰੇ ਸੰਸਾਰ ਵਿਚ ਇੱਕ-ਰਸ ਤੇ ਸਰਬ-ਵਿਆਪਕ ਰੂਪ ਵਿਚ ਰਚ ਰਿਹਾ ਹੈ। ਉਹ ਹਰ ਪ੍ਰਕਾਰ ਦੇ ਭੈ, ਕਾਨੂੰਨ, ਦਬਾਅ ਆਦਿ ਅਤੇ ਵੈਰ ਰਹਿਤ ਨਿਰਲੇਪ ਹਸਤੀ ਹੈ। ਉਸ ਦਾ ਸਰੂਪ ਨਿਸਚੇ ਤੌਰ ਤੇ ਕਾਲ ਤੋਂ ਪੂਰੀ ਤਰ੍ਹਾਂ ਪਰ੍ਹੇ ਤੋਂ ਪਰ੍ਹੇ ਹੈ। ਉਸ ਦੀ ਹਸਤੀ ਜੂਨੀਆਂ (…ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ’ ਪੰ.1136) ਵਿਚ ਪੈਣ ਵਾਲੀ ਨਹੀਂ ਤੇ ਉਸਦੀ ਹੋਂਦ ਆਪਣੇ-ਆਪ ਤੋਂ ਜ਼ਹੂਰ ਵਿਚ ਆਈ ਹੋਈ ਹੈ। ਅਜਿਹੇ ਪਰਮੇਸ਼ਰ ਦੀ ਕੇਵਲ ਸਤਿਗੁਰੂ ਦੀ ਕ੍ਰਿਪਾ ਜਾਂ ਰਹਿਮਤ ਦੁਆਰਾ ਹੀ ਸੋਝੀ ਪ੍ਰਾਪਤ ਹੁੰਦੀ ਹੈ। (ਨੋਟ: ਕੁੱਝ ਸੰਸਥਾਵਾਂ, ਆਪਹੁਦਰਾਪਨ ਵਰਤ ਕੇ, ਪੰਥਕ ਰਹਿਤ ਮਰਯਾਦਾ ਵਿਪਰੀਤ, ਮੁੱਖ ਸਿਧਾਂਤ ‘ਨਾਨਕ ਹੋਸੀ ਭੀ ਸਚੁ’ ਤੱਕ ਪ੍ਰਚਾਰਦੀਆਂ ਹਨ, ਸ਼ਰਾਰਤ ਵੱਸ ਅਜਿਹਾ ਕਰਦੇ ਹਨ।)

ਅਖੌਤੀ ਜਾਗ੍ਰਿਤੀ ਯਾਤਰਾ ਦੇ ਪੱਛਮੀ ਦਿੱਲੀ ਵਿੱਚ ਠਹਿਰਾਅ ਦੌਰਾਨ ਖਾਲੀ ਪਾਲਕੀ ਅਤੇ ਗੋਲਕ ਨੂੰ ਮੱਥੇ ਟੇਕਦੇ ਸ਼ਰਧਾਲੂ
ਗੁਰੂ ਗ੍ਰੰਥ ਸਾਹਿਬ ਰੂਪੀ ਅਮੋਲਕ ਰਤਨਾਂ ਨਾਲ ਭਰਿਆ ਇਲਾਹੀ ਖ਼ਜ਼ਾਨਾ, ਲੋਕਾਈ ਨੂੰ ਵੰਡਣ ਦੀ
ਬਜਾਏ, ਦਿਖਾਵੇ ਤੇ ਛਲਾਵੇ ਵਾਲੇ ਚੇਤਨਾ ਮਾਰਚਾਂ, ਨਗਰ-ਫੇਰੀਆਂ, ਵਾਪਾਰਕ ਕੀਰਤਨ ਦਰਬਾਰਾਂ
(ਪੰਜਵੇਂ ਪਾਤਸ਼ਾਹ ਦਾ ਸੁਨੇਹਾ ਹੈ, ਜੇ ਕੋ ਅਪਨੈ ਠਾਕੁਰ ਭਾਵੈ’ ਕੋਟਿ ਮਧਿ ਏਹੁ ਕੀਰਤਨੁ ਗਾਵੈ’-
(ਪੰ. 885) ਕਰੋੜਾਂ ਵਿਚੋਂ ਕੋਈ ਇੱਕ ਹੀ ਪ੍ਰਭੂ ਦਾ ਕੀਰਤਨੀਆ ਹੁੰਦਾ ਹੈ, ਬਾਕੀ ਸਭ ਗੁਰਬਾਣੀ ਨੂੰ
ਅਜੀਵਕਾ ਦਾ ਸਾਧਨ (ਪੇਸ਼ੇ) ਵਜੋਂ ਗਾਉਂਦੇ ਹਨ। ਸਿਆਸੀ ਮੱਕਸਦ ਵਾਲੇ ਨਗਰ ਕੀਰਤਨਾਂ ਦਾ ਚਕਾਚੌਂਦੀ
ਲਿਸ਼ਕਾਰਾ (ਹਰਿ ਚੰਦਉਰੀ) ਵਿਖਾ ਕੇ ਗੁਰੂ ਗ੍ਰੰਥ ਸਾਹਿਬ ਦੀੇ ਦੇਹਿ ਨੂੰ ਬੰਦ ਦਾ ਬੰਦ ਵਾਪਸ ਕਮਰੇ
ਵਿਚ ਸੁਖਾਸਨ ਕਰ ਦਿੱਤਾ ਜਾਂਦਾ ਹੈ। 100 ਵਿਚੋਂ 90 ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਸਬੰਧ,
ਰਸਮੀ ਤੌਰ ‘ਤੇ ਕੇਵਲ ਮੱਥਾ ਟੇਕਣ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਯਾਦ ਰਹੇ, ਸਿੱਖ ਧਰਮ ਿੲਕ
ਆਦਰਸ਼ਕ ਜੀਵਨ ਜਾਚ ਹੈ, ਜਿਸ ਨੂੰ ਸਮਝਣਾ ਅਤੇ ਪੂਰਨ ਤੌਰ ਤੇ ਜੀਵਨ ‘ਚ ਢਾਲਣਾ ਹੀ ਗੁਰੂ ਗ੍ਰੰਥ
ਸਾਹਿਬ ਦਾ ਸਚਾ ਸਤਿਕਾਰ ਹੈ, ਥਾਂ-ਕੁਥਾਂ ਮੱਥੇ ਟੇਕਣ ਵਾਲਾ ਇਹ ਧਰਮ ਨਹੀਂ ਹੈ। ਚਉਰ-ਤਖ਼ਤ ਦੇ
ਮਾਲਕ, ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਈ ਪ੍ਰਕਾਰ ਦੀਆਂ ਵਧੀਕੀਆਂ ਹੋ ਰਹੀਆਂ ਹਨ, ਜਿਸ ਦੀ ਕਿਸੇ
ਨੂੰ ਚਿੰਤਾ ਨਹੀਂ। ਨਾ ਹੀ ਬੇਅਦਬੀ ਜਾਂ ਨਿਰਾਦਰੀ ਰੋਕਣ ਲਈ
ਕੋਈ ਜੁਰਅੱਤ ਕਰਦਾ ਹੈ।
ਪੰਥਕ ਮਰਯਾਦਾ ਵਿਚ ਸਿੱਖ ਪੰਥ ਦੇ ਸਮੁੱਚੇ ਵਿਦਵਾਨਾਂ ਦਾ ਨਿਰਨਾ ਹੈ - ਗੁਰੂ ਗ੍ਰੰਥ ਸਾਹਿਬ ਤੁੱਲ (ਬਰਾਬਰ) ਕਿਸੇ ਹੋਰ ਗ੍ਰੰਥ ਦੀ ਮੰਜੀ ਨਹੀਂ ਲਗਾਈ ਜਾ ਸਕਦੀ। ਬਲਕਿ ਇਕ ਅਸਥਾਨ ‘ਤੇ ਗੁਰੂ ਗ੍ਰੰਥ ਸਾਹਿਬ ਦੇ ਕੇਵਲ ਇਕ ਹੀ ਸਰੂਪ ਦਾ ਪ੍ਰਕਾਸ਼ ਕੀਤਾ ਜਾ ਸਕਦਾ ਹੈ। ਗੁਰਦੁਆਰੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਪ੍ਰਮਾਣ ਵਜੋਂ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਸਿੰਘ ਜੀ ਦੀ ਰਚਨਾ ਤੋਂ ਇਲਾਵਾ ਹੋਰ ਕੋਈ ਰਚਨਾ ਨਹੀਂ ਪੜ੍ਹੀ ਜਾ ਸਕਦੀ। ਇਹਨਾਂ ਆਦੇਸ਼ਾਂ ਦੇ ਵਿਪਰੀਤ ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਕੁਝ ਸੰਪਰਦਾਈ ਡੇਰਿਆਂ ਵਿਚ (ਅਖੌਤੀ ਦਸਮ ਗ੍ਰੰਥ-ਬਚਿਤ੍ਰ ਨਾਟਕ, ਜੋ ਕਿਸੇ ਸੂਰਤ, ਗੁਰੂ ਦੀ ਰਚਨਾ ਨਹੀਂ ਹੈ, ਨਾ ਹੀ ਇਸ ਨੂੰ ਕਿਸੇ ਕਿਸਮ ਦੀ ਪਦਵੀ ਦਿੱਤੀ ਗਈ ਹੈ), ਧਿੰਗੋਜ਼ੋਰੀ ਬਰਾਬਰ ਮੰਜੀ ਲਗਾ ਕੇ, ਚਵਰ-ਤਖ਼ਤ ਦੇ ਅਸਲੀ ਮਾਲਕ ਸ਼ਹਿਨਸ਼ਾਹ ਦਾ ਨਾ-ਬਰਦਾਸ਼ਤ ਕਰਨ-ਜੋਗ ਅਨਾਦਰ ਕੀਤਾ ਜਾ ਰਿਹਾ ਹੈ।
ਜਿਹੜੀਆਂ ਸੰਗਤਾਂ ਪਟਨਾ ਸਾਹਿਬ ਹੁੰਦੇ ਹੋਏ, ਨੰਦੇੜ ਦੀ ਯਾਤਰਾ ਦਾ ਪ੍ਰੋਗਰਾਮ ਉਲੀਕ ਰਹੀਆਂ ਹਨ, ਉਹਨਾਂ ਨੂੰ ਇਸ ਘੋਰ ਅਪਰਾਧ ਤੋਂ ਆਪਣਾ ਬਚਾਅ ਕਰਨ ਲਈ ਵੱਧ ਤੋਂ ਵੱਧ ਸਾਵਧਾਨੀ ਵਰਤਣੀ ਹੋਵੇਗੀ। ਜਿੱਥੇ ਕਿਧਰੇ ਵੀ ਦੋ ਗ੍ਰੰਥਾਂ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ, ਜਦ ਤੱਕ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਪੋਥੇ ਨੂੰ ਹਟਾਇਆ ਨਹੀਂ ਜਾਂਦਾ, ਸੰਗਤਾਂ ਨੂੰ ਹਾਜ਼ਰੀ ਭਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਅਵਸਲੇਪਨ ਹੇਠ ਬਿਨਾਂ ਸੋਚੇ-ਵਿਚਾਰੇ ਹਰ ਥਾਂ ਰਸਮੀ ਮੱਥਾ ਟੇਕਣ ਦੀ ਆਦਤ ਬਣਾ ਰੱਖੀ ਹੈ, ਉਹਨਾਂ ਦੀ ਜਾਣਕਾਰੀ ਲਈ ਅਖੌਤੀ ਦਸਮ ਗ੍ਰੰਥ ਵਿਚੋਂ ਵੰਨਗੀ ਮਾਤਰ ਦੋ ਕੁ ਸੱਤਰਾਂ ਲਿਖ ਰਹੇ ਹਾਂ, ਬਾਕੀ ਅੰਦਜ਼ਾ ਆਪ ਪੜ੍ਹ ਕੇ ਸੰਗਤਾਂ ਲਗਾ ਸਕਦੀਆਂ ਹਨ:-
‘‘ਪੋਸਤ ਭਾਂਗ, ਅਫ਼ੀਮ ਮੰਗਵਾਈ।।
ਦੁਹੂੰ ਖਾਟ ਪਰ ਬੈਠਿ ਚੜ੍ਹਾਈ।।
ਚਾਰਿ ਪਹਰ ਤਾ ਸੋਂ ਕਰਿ ਭੋਗਾ।।
ਭੇਦ ਨ ਲਖਾ ਦੂਸਰੇ ਲੋਗਾ।।
ਇਹ ਬਿਧਿ ਤਾ ਕੋ ਰੋਜ਼ ਬੁਲਾਵੈ।।
ਕਾਮ ਭੋਗ ਕਰਿ ਤਾਹਿ ਪਠਾਵੈ।।
(ਚਲਿਤ੍ਰ ਨੰ. 357, ਪੰ.1313, ਬਚਿਤ੍ਰ ਨਾਟਕ)
ਇਸ ਤੋਂ ਵੀ ਭੱਦੀ ਸ਼ਬਦਾਵਲੀ ਅਤੇ ਵਿਸ਼ੈ-ਵਿਕਾਰਾਂ ਤੇ ਨਸ਼ਿਆਂ ਵਿੱਚ ਪੂਰੀ ਤਰ੍ਹਾਂ ਲਿਬੜੀਆਂ ਵਾਸ਼ਨਾ-ਭੜਕਾਊ ਕੰਜਰ ਕਵਿਤਾਵਾਂ, ਔਰਤਾਂ ਦੇ ਗੁਪਤ ਅੰਗਾਂ ਦੀ ਖਿੱਚਾ-ਧੂਹੀ, ਛੇੜ-ਛਾੜ, ਆਸਨਾਂ-ਚੁੰਬਨਾਂ ਦੇ ਵੇਰਵਿਆਂ ਨਾਲ, ਇਸ ਪੋਥੇ ਦੇ ਕਰੀਬ 600 ਪੰਨੇ ਭਰੇ ਹੋਏ ਹਨ। ਇਹ 1428 ਪੰਨਿਆਂ ਦਾ ਕਾਮ-ਸੂਤਰ ਪੋਥਾ, ਗੁਰੂ-ਘਰ ਦੇ ਦੋਖੀਆਂ ਦੀ ਲਿੱਖਤ ਸਿੱਧ ਹੋ ਚੁੱਕੀ ਹੈ। ਜੋ ਇਸ ਤਰ੍ਹਾਂ ਦੀ ਰਚਨਾ ਨੂੰ ਦਸਮ ਪਿਤਾ ਦੀ ਲਿੱਖਤ ਕਹਿੰਦੇ ਹਨ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਪਵਿੱਤਰ ਸਖ਼ਸੀਅਤ ਨੂੰ ਜਾਣਿਆ ਹੀ ਨਹੀਂ। ਜੇਕਰ ਇਹਨਾਂ ‘ਹਰ ਦਮ ਹਰ ਪੱਲ ਗੁਰੂ ਦੇ ਨਾਲ’ ਪੁਕਾਰਨ ਵਾਲੇ ਸ਼ਰਧਾਲੂਆਂ ਨੂੰ ਗੁਰੂ ਗ੍ਰੰਥ ਸਾਹਿਬ ‘ਚ ਦਰਜ ਆਲਮਗੀਰੀ ਸਿਧਾਂਤਾਂ ਦੀ ਸ੍ਰੇਸ਼ਟਤਾ ਅਤੇ ਦਸਮ ਪਾਤਸ਼ਾਹ ਦੇ ਅਦੁੱਤੀ ਜੀਵਨ ਦੇ ਕਾਰਨਾਮਿਆਂ ਨਾਲ ਸਾਂਝ ਕਰਵਾਉਣ ਦਾ ਉਪਰਾਲਾ ਕੀਤਾ ਹੁੰਦਾ ਤਾਂ ਇਸ ਪੋਥੇ ਦਾ ਪ੍ਰਕਾਸ਼ ਹਰ ਕੀਮਤ ਤੇ ਰੋਕਣ ਦਾ ਯਤਨ ਕਰਦੇ।
ਬੇਨਤੀ: ਸਾਧ ਸੰਗਤ ਜੀ ਇਸ ਸਮੇਂ ਪੰਥ ਪ੍ਰਤੀ ਅਪਣੀ ਜ਼ਿੰਮੇਵਾਰੀ ਸੰਭਾਲਣ ਅਤੇ ਸੂਝ-ਬੂਝ ਤੋਂ ਕੰਮ ਲੈਣ ਵਿੱਚ ਹੀ ਸਿਆਣਪ ਸਮੱਝੀ ਜਾਵੇਗੀ। ਹਰ ਪੱਲ ਗੁਰੂ ਦੇ ਨਾਲ ਜਾਂ ਨੇੜੇ ਲਿਆਉਣ ਵਾਲੀਆਂ ਸਮੂਹ ਜਥੇਬੰਦੀਆਂ ਦੇ ਪ੍ਰਬੰਧਕ ਸੱਜਣਾਂ ਨੂੰ, ਗੁਰੂ ਸਾਹਿਬ ਦੇ ਇਸ ਸੰਦੇਸ਼ (ਬਿਨੁ ਸਬਦੈ ਜਗਿ ਬਉਰਾਨੰ-ਪੰ. 634) ਸੁਨਣ, ਸਮਝੱਣ ਅਤੇ ਅਮਲ ‘ਚ ਲਿਆਉਣ ਦਾ ਯਤਨ ਕਰਕੇ ਝੱਲਪੁਣਾ ਤਿਆਗਣਾ ਹੋਵੇਗਾ। ਗੁਰਬਾਣੀ ਨੂੰ ਅਪਣੇ ਜੀਵਨ ਅਤੇ ਮਨ ਦੀ ਥੰਮ੍ਹੀ (ਆਸਰਾ) ਬਣਾ ਕੇ ਚੱਲਣ ਦਾ ਉਦਮ ਕਰਨਾ ਹੀ ਸਮਝਦਾਰੀ ਮੰਨੀ ਜਾਵੇਗੀ। ਇਸ ਤਰ੍ਹਾਂ ਕਰਨ ਨਾਲ ਹੀ ਸਦੀਵ ਕਾਲ ਲਈ ਗੁਰੂ ਦੇ ਨਾਲ- ਹੋਣ ਦਾ ਸਬੱਬ ਬਣ ਸਕੇਗਾ, ਗੁਰ-ਸ਼ਬਦ ਦੀ ਵਿਆਖਿਆ ਰਾਹੀਂ,ਅੰਧ-ਵਿਸ਼ਵਾਸ਼ ਦੇ ਅੰਧੇਰੇ ਤੋਂ ਬਾਹਰ ਨਿਕਲਣ ਦਾ ਰਾਹ ਅਪਣਾਓ।
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ।।
ਅਕਲੀ ਪੜਿ ਕੇ ਬੁਝੀਐ ਅਮਲੀ ਕੀਚੈ ਦਾਨੁ।।
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ।।
(ਪੰ. 1245)
(ਭਾਵ: ਅਕਲ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਤੇ ਇੱਜ਼ਤ ਖੱਟੀਏ, ਅਕਲ ਇਹ ਹੈ ਕਿ ਪ੍ਰਭੂ ਦੀ
ਸਿਫ਼ਤਿ ਸਾਲਾਹ ਵਾਲੀ ਬਾਣੀ ਪੜ੍ਹੀਏ। ਇਸ ਦੇ ਡੂੰਘੇ ਭੇਤ ਸਮਝ੍ਹੀਏ ਤੇ ਹੋਰਨਾਂ ਨੂੰ ਸਮਝਾਈਏ। ਗੁਰੂ
ਨਾਨਕ ਸਾਹਿਬ ਦਾ ਸੰਦੇਸ਼ ਹੈ- ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ, ਸਿਮਰਨ ਤੋਂ ਲਾਂਭੇ ਦੀਆਂ
ਗੱਲਾਂ ਕਰਨ ਜਾਂ ਦੱਸਣ
ਵਾਲਾ, ਸ਼ੈਤਾਨ ਹੈ)।
ਸੜਕਾਂ ਉਪਰ ‘ਹਰ ਪਲ ਜਾਂ ਹਰ ਵੇਲੇ ਗੁਰੂ ਦੇ ਨਾਲ’ ਗੀਤ ਗਾਉਣ ਜਾਂ ਟਾਹਰਾਂ ਮਾਰਨ ਵਾਲੇ ਦੱਸਣ-ਕੀ ਗੁਰੂ ਦੀ ਸਿੱਖਿਆਵਾਂ ਅਨੁਸਾਰ, ਕੇਸ-ਦਾਹੜੀ ਸਾਬਤ ਰੱਖੇ ਹਨ, ਅਤੇ ਨਸ਼ੇ ਤਿਆਗ ਕੇ, ਅੰਮ੍ਰਿਤ ਪਾਨ ਕੀਤਾ ਹੈ? ਮੌਜੂਦਾ ਜਾਗ੍ਰਤੀ ਯਾਤਰਾ, ਅਤੇ ਇਸ ਤੋਂ ਪਹਿਲਾਂ ਕੱਢੀਆਂ ਯਾਤਰਾਵਾਂ ਅਤੇ ਚੇਤਨਾ ਮਾਰਚਾਂ ਦਾ ਨਤੀਜਾ ਸਾਰੀ ਦੁਨੀਆ ਜਾਣਦੀ ਹੈ। ਘਰਾਂ ਦੇ ਅਗੋਂ ਯਾਤਰਾ ਲੰਘ ਜਾਣ ਨਾਲ ਕਿਸੇ ਦੇ ਜੀਵਨ ‘ਚ ਬਦਲਾਓ ਨਹੀਂ ਆਇਆ, ਸਿੱਖ ਪਰਵਾਰ, ਗੁਰੂ ਦੇ ਨੇੜੇ ਹੋਣ ਦੀ ਬਜਾਏ, ਹੋਰ ਦੂਰ ਚਲੇ ਗਏ ਹਨ।
ਵੱਖ-ਵੱਖ ਸੁਰਾਂ ਜਾਂ ਤਰਜ਼ਾਂ ਨਾਲ ਤਰਾਨੇ ਗਾਉਣ ਨਾਲ ਗੁਰੂ ਦੀ ਨੇੜਤਾ ਕਦੇ ਪ੍ਰਾਪਤ ਨਹੀਂ ਹੋਣ ਲੱਗੀ। ਹੋਰ ਕੁਝ ਨਹੀਂ, ਤਰਾਨਾ ਗਾਉਣ ਵਾਲੇ ਨੂੰ ਹੀ ਸਿੱਖ ਧਰਮ ਦੀ ਪਾਲਣਾ ਕਰਨ ਲਈ ਰਾਜ਼ੀ ਕਰਵਾ ਲੈਂਦੇ। ਅੱਧੀ ਤੋਂ ਵੱਧ ਕੌਮ ਪਤਿਤ ਕਰਵਾਉਣ ਤੋਂ ਬਾਅਦ ਵੀ ਸੋਝੀ ਨਹੀਂ ਹੋਈ, ਤਾਂ ਕਦੋਂ ਸਮਝ ਆਵੇਗੀ। ਜਿਤਨਾ ਮਰਜ਼ੀ ਜਾਗ੍ਰਤੀ ਯਾਤਰਾਵਾਂ ਦਾ ਸਾਰੇ ਬ੍ਰਹਿਮੰਡ ‘ਚ ਚੱਕਰ ਲਗਵਾਉਂਦੇ ਰਹੋ, ਟਨਾਂ ਦੇ ਹਿਸਾਬ ਜਲੇਬੀਆਂ ਵੰਡਦੇ ਜਾਉ, ਸ਼ਰਾਬੀਆਂ, ਵਿਸ਼ਈ, ਪਤਿਤ ਪੇਸ਼ਾਵਰ ਗਵਈਆਂ ਪਾਸੋਂ ਬ੍ਰਹਮ (ਪ੍ਰਭੂ) ਦੇ ਕੀਮਤੀ ਸੰਦੇਸ਼ਾਂ ਨੂੰ ਗੀਤਾਂ ਵਾਂਗ, ਗਾਉਣ ਨਾਲ ਕੁਝ ਨਹੀਂ ਸੰਵਰਨ ਵਾਲਾ। ਕੁੰਭ-ਕਰਨੀ ਨੀਂਦਰ ਵਿਚੋਂ ਬਾਹਰ ਆਉਣ ਦੀ ਲੋੜ ਹੈ।
ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਣੀ ਅਤੇ ਵਿਚਾਰਨੀ ਹੀ ਨਹੀਂ ਅਤੇ ਜੀਵਨ ‘ਚ ਹਰ ਕਰਮ ਗੁਰੂ ਦੀ ਮੱਤ ਦੇ ਉਲਟ ਹੀ ਕਰਦੇ ਰਹਿਣਾ ਹੈ, ਫਿਰ ਹੋਰ ਤਿੰਨ ਸੌ ਸਾਲ ਰਸਮੀ ਮੱਥੇ ਟੇਕਦੇ ਰਹੋ, ਭੁਲੇਖੇ ‘ਚ ਨਾ ਰਹਿਣਾ, ਕਦੀ ਗੁਰੂ ਨਾਲ ਸਾਂਝ ਨਹੀਂ ਹੋਣ ਲੱਗੀ। ਇਹ ਤਾਂ ਇਵੇਂ ਹੋਇਆ, ਕੋਈ ਇਸਤਰੀ ਜੋ ਆਪਣੇ ਪਤੀ ਦੀ ਆਗਿਆ ਨਹੀਂ ਮੰਨਦੀ, ਅਪਣੇ ਪਤੀ ਦੇ ਆਖੇ ਤੋਂ ਬਾਹਰ ਹੈ ਅਤੇ ਬਦਨਾਮ ਛੁਟੱਰ ਔਰਤਾਂ ਵਾਂਗ ੱਜੋ ਸਤਿਗੁਰ ਤੇ ਮੁਹ ਫਿਰੇ……’ ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ’-(ਪੰ. 645) ਬਦਨਾਮੀ ਖੱਟਦੀ ਫਿਰਦੀ ਹੈ, ਉਹ ਵਫ਼ਾਦਾਰੀ ਦਾ ਪ੍ਰਗਟਾਵਾ ਕਰਨ ਲਈ, ਗਲੀ ‘ਚ ਖਲੋ ਕੇ ਕੁਝ ਨਸ਼ਈ ਮੱਸਖਰਿਆਂ ਨੂੰ ਅੱਗੇ ਲਗਾ ਕੇ ਬਾਹਵਾਂ ਉੱਚੀਆਂ ਕਰ ਕੇ ਰੌਲਾ ਪਾਵੇ ਕਿ ਲੋਕੋ ਸੁਣੋ- ੱਮੇਰਾ ਆਪਣੇ ਪਤੀ ਨਾਲ ਵਿਆਹ ਵਾਲੇ ਦਿਨ ਤੋਂ ਸੱਚਾ ਪਿਆਰ ਹੈ। ਮੈਂ ਹਰ ਪੱਲ, ਹਰ ਦੱਮ ਉਸ ਦੇ ਨਾਲ ਹੀ ਰਹੀ ਹਾਂ। ਭਾਵੇਂ ਮੈਨੂੰ ਪਤੀ ਦੀ ਸੂਰਤ ਵੀ ਯਾਦ ਨਹੀਂ, ਉਸ ਦੇ ਗੁਣਾਂ ਦਾ ਗਿਆਨ ਨਹੀਂ, ਪਰ ਫਿਰ ਵੀ ਮੈਂ ਉਸ ਦੇ ਨਾਲ ਹੀ ਹਾਂ। ਇਹ ਰੌਲਾ ਕੇਵਲ ਦੁਨਿਆਵੀ ਲਾਭ ਲੈਣ ਲਈ ਹੋਵੇਗਾ ਤਾਕਿ ਪਤੀ ਦੀ ਆਮਦਨ ਉਪਰ ਕਬਜ਼ਾ ਅਤੇ ਖੱਟੀ ‘ਚ ਹਿੱਸਾ ਵੀ ਬਣਿਆ ਵੀ ਰਹੇ।
ਇਹੋ ਹਾਲ ਸਾਡਾ ਸਿੱਖਾਂ ਦਾ ਬਣ ਗਿਆ ਹੈ, ਅਸੀਂ ਗੁਰੂ ਦੀ ਇੱਕ ਗੱਲ ਨਹੀਂ ਮੰਨਦੇ, ਭੇਖੀ
ਬਾਬਿਆਂ, ਡੇਰੇਦਾਰਾਂ ਅਤੇ ਡੁਪਲੀਕੇਟ ਗੁਰੂਆਂ ਨੂੰ ਮੱਥੇ ਵੀ ਟੇਕਦੇ ਰਹਿੰਦੇ ਹਾਂ,
ਮੜ੍ਹੀਆਂ-ਕਬਰਾਂ, ਪੀਰਾਂ ਦੀਆਂ ਦਰਗਾਹਾਂ ਦੀ ਜ਼ਿਆਰਤ, ਮਾਤਾ ਰਾਣੀ ਤੋਂ ਮਨ ਦੀਆਂ ਮੁਰਾਦਾਂ ਮੰਗਦੇ
ਰਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕੇਵਲ ਮਾਇਆ ਇੱਕਠੀ ਕਰਨ ਦੇ ਸਾਧਨ ਵਜੋਂ ਗੁਰੂ
ਨਾਲ ਹੋਣ ਦਾ ਢੰਡੋਰਾ ਪਿੱਟਦੇ ਹਾਂ। ਤਿੰਨ ਸੌ ਸਾਲ ਗੁਰੂ ਨਾਲ, ਹਰ ਵੇਲੇ ਹਰ ਪਲ ਗੁਰੂ ਦੇ ਨਾਲ’
ਬਾਹਵਾਂ ਉਲਾਰ-ਉਲਾਰ ਕੇ ਮੋਟਰ-ਗੱਡੀਆਂ ਦੌੜਾਉਂਦੇ, ਤਮਾਸ਼ਾ ਅਤੇ ਸ਼ਰਾਰਤ ਭਰੀ ਅਦਾਕਾਰੀ ਕਰਦੇ ਆਸਮਾਨ
ਸਿਰ ਤੇ ਚੁੱਕੀ ਫਿਰਦੇ ਹਾਂ। ਇਹ ਸਿਰਫ ਮਦਾਰੀ ਨੇ ਡਮਰੂ ਜਾਂ ਬਾਜੀਗਰ ਦੀ ਡੁੱਗਡੁਗੀ ਵਜਾ ਕੇ ਖ਼ਲਕਤ
ਇੱਕਠੀ ਕਰਨ ਦਾ ਢਂੰਗ ਹੈ, ਤਮਾਸ਼ਾ ਖ਼ਤਮ ਕਰ ਕੇ ਮਦਾਰੀ ਪੈਸੇ ਮੰਗਦਾ ਹੈ : ‘‘ਬਾਜੀਗਰ ਡੰਕ ਬਜਾਈ,
ਸਭ ਖਲਕ ਤਮਾਸੇ ਆਈ’’’ (ਪੰ. 655)ਂ ਜਿਹੜੇ ਗੁਰਸਿੱਖ, ਗੁਰੂ ਦੀ ਆਗਿਆ ਵਿੱਚ ਬਚਪਨ ਤੋਂ ਚਲੇ ਆ
ਰਹੇ ਹਨ, ਹਰ ਵੇਲੇ ਸ਼ਬਦ ਦੀ ਵਿਚਾਰ ਹਿਰਦੇ ‘ਚ ਵਸਾਈ ਰੱਖਦੇ ਹਨ, ਅਤੇ ਸਿੱਖਿਆਵਾਂ ਉਪਰ ਅਮਲ ਕਰਦੇ
ਹਨ, ਉਹਨਾਂ ਨੂੰ ਢੰਡੋਰਾ ਪਿੱਟਣ ਦੀ ਲੋੜ ਨਹੀਂ ਹੁੰਦੀ। ਮੋਟਰ-ਸਾਈਕਲਾਂ ਉਪਰ ਸ਼ਰਾਰਤਾਂ ਅਤੇ ਤਮਾਸ਼ਾ
ਵਿਖਾਉਂਦੇ ਪੱਟਕਿਆਂ ਵਾਲੇ ਨੌਜਵਾਨਾਂ ਨੂੰ ਯਾਤਰਾ ਤੋਂ ਪਹਿਲਾਂ,
ਗੁਰਮਤਿ ਦੀ ਮੁੱਢਲੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੁੰਦਾ, ਜ਼ਰੂਰ ਗੁਰੂ ਦੇ ਕੁਝ ਨੇੜੇ ਹੋ
ਜਾਂਦੇ!
ਜੇਕਰ ਸਿੱਖ ਆਗੂਆਂ ਅਤੇ ਪ੍ਰਬੰਧਕਾਂ ਦੀ ਆਪਣੀ ਸੋਚ ਕੰਮ ਕਰਨੋਂ ਰਹਿ ਗਈ ਹੈ, ਤਾਂ ਇਸਲਾਮ, ਈਸਾਈ, ਯਹੂਦੀ, ਜਾਂ ਬੋਧੀ ਧਰਮਾਂ ਦੇ ਕਿਸੇ ਇੱਕ ਆਗੂ ਨੂੰ ਪੁੱਛ ਵੇਖੋ, ਜੋ ਬਿਨਾਂ ਯਾਤਰਾਵਾਂ ਅਤੇ ਚੇਤਨਾ ਮਾਰਚਾਂ, ਜਲੇਬੀਆਂ ਦੇ ਅਪਣੇ ਧਾਰਮਕ ਗ੍ਰੰਥਾਂ ਨਾਲ ਕਈ ਸਦੀਆਂ ਤੋਂ ਬਿਨਾਂ ਕਿਸੇ ਸੰਸੇ ਦੇ, ਨਾਲ ਜੁੜੇ ਆ ਰਹੇ ਹਨ।ਆਪਣੇ ਧਾਰਮਕ ਗ੍ਰੰਥਾਂ ‘ਚ ਲਿਖੀਆਂ ਸਿੱਖਿਆਵਾਂ ਨੂੰ ਅੱਖਰ-ਅੱਖਰ ਸੱਚ ਕਰ ਕੇ ਮੰਨਦੇ ਹਨ। ਜੇ ਇਹਨਾਂ ਪ੍ਰਬੰਧਕਾਂ ਦਾ ਦਿਲ ਮੰਨਦਾ ਹੋਵੇ, ਗੁਰੂ ਪਾਸੋਂ ਅਗਵਾਈ ਲੈਣ ਵਿਚ ਕਾਹਦੀ ਝਿੱਜਕ ਹੈ। ਗੁਰੂ ਸਾਹਿਬ ਦਾ ਉਪਦੇਸ਼ ਹੈ:-
ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ।।
ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ।।
(ਪੰ. 965)
(ਭਾਵ: ਐ ਜਾਤ-ਬਰਾਦਰੀਆਂ ਉਜਾਗਰ ਕਰਨ, ਅਤੇ ਵੋਟਾਂ ਹਥੀਆ (ਜਾਂ ਖ਼ਰੀਦ) ਕੇ ਗੁਰੂ ਘਰ ‘ਤੇ ਕਾਬਜ਼
ਹੋਏ ਪ੍ਰਬੰਧਕ-ਜਨੋ, ਜਾਗ੍ਰਤੀ ਯਾਤਰਾਵਾਂ ਅਤੇ ਗੁਰੂ ਨੂੰ ਸਮਰਪਿਤ ਕੀਰਤਨ ਦਰਬਾਰਾਂ ਦੇ ਸਕੈਮ
(ਛਲਾਵੇ) ‘ਚ ਰੁੱਝੇ ਹੋਏ ਧਾਰਮਕ ਆਗੂ ਸੱਜਣੋ, ਜਿਸ ਆਹਰ ਨਾਲ ਕੌਮ ਨੇ ਜ਼ਿੰਦਾ ਰਹਿਣਾ ਅਤੇ
ਵਲੂੰਧਣਾ-ਫੁਲਣਾ ਹੈ, ਉਹ ਆਹਰ (ਉਪਰਾਲਾ) ਕਰੋ। ਗੁਰ-ਫੁਰਮਾਣ ਹੈ, ਤੂੰ ਹੋਰ ਸਾਰੇ ਉਦਮ ਕਰਦਾ
ਫਿਰਦਾ ਹੈਂ, ਪਰ ਇੱਕ ਪ੍ਰਭੂ ਸਿਮਰਨ ਦਾ ਉੱਦਮ ਨਹੀਂ ਕਰਦਾ। ਜਿਸ ਉੱਦਮ ਦੀ ਰਾਹੀਂ ਜਗਤ ਵਿਕਾਰਾਂ
ਤੋਂ ਬੱਚ ਸਕਦਾ ਹੈ। ਉਸ ਉੱਦਮ ਨੂੰ ਕੋਈ ਵਿਰਲਾ ਮਨੁੱਖ ਸਮਝਦਾ ਹੈ)। ਇਸ ਲਈ ਅਸਲੀ ਕਰਨਜੋਗ ‘ਆਹਰ’
ਗੁਰਬਾਣੀ ਅਨੁਸਾਰ ਇਹ ਹੈ: ‘‘ਬਿਨੁ ਸਬਦੈ ਮੂਆ ਹੈ ਸਭੁ ਕੋਇ’’’ (ਪੰ.1418) ਭਾਵ ਸ਼ਬਦ ਦੀ ਵਿਚਾਰ
ਤੋਂ ਬਿਨਾਂ, ਹਰ ਕੋਈ, ਡੇਰੇਦਾਰਾਂ ਸਮੇਤ, ਆਤਮਕ ਤੌਰ ਤੇ ਮਰਿਆ ਜਾਂ ਮੁਰਦਾ ਹੋ ਚੁਕਾ ਹੈ। ਜਾਂ
ਫਿਰ, ਬਿਨੁ ਸਬਦੈ ਜਗਤੁ ਬਰਲਿਆ ਕਹਣਾ ਕਛੂ ਨ ਜਾਇ’’’ (ਪੰ.1417) ਭਾਵ : ਗੁਰੂ ਦੇ ਸ਼ਬਦ ਤੋਂ
ਵਾਂਜਿਆ ਰਹਿ ਕੇ ਜਗਤ (ਮਾਇਆ ਦੇ ਪਿੱਛੇ) ਝੱਲਾ ਹੋਇਆ ਫਿਰਦਾ ਹੈ, ਕਿਸੇ ਦੀ ਕੋਈ ਪੇਸ਼ ਨਹੀਂ
ਜਾਂਦੀ। ਜੋ ਢੰਗ ਆਗੂ ਵਰਤ ਰਹੇ ਹਨ, ਉਸ ਨਾਲ ਕੱਖ ਨਹੀਂ ਸੰਵਰਨ ਵਾਲਾ। ਪੂਰੀ ਕੌਮ ਪਤਿਤ ਕਰਵਾਉਣ
ਲੈਣ ਤੋਂ ਪਹਿਲਾਂ ਸੋਚ ਸਮਝ ਕੇ ਕਦਮ ਚੁੱਕੋ। ਮਾਇਆ ਇੱਕਤ੍ਰ ਕਰਨ ਲਈ ਸੰਗਤਾਂ ਨੂੰ ਮੂਰਖ ਬਣਾਉਣ ਦਾ
ਰਾਹ ਛੱਡ ਕੇ, ਗੁਰੂ ਦੇ ਗਿਆਨ ਦੀ ਹਨ੍ਹੇਰੀ ਝੁਲਾਉਣ ਦਾ ਰਾਹ ਅਪਨਾਓ, ਜਿਸ ਨਾਲ ਕਰਮ-ਕਾਂਡੀ, ਛੱਪਰ
ਉੱਡ ਕੇ ਚੂਰ ਚੂਰ
ਹੋਵੇਗਾ ਅਤੇ ਗੁਰੂ ਨਾਲ ਸਿੱਧੀ ਨੇੜਤਾ ਪ੍ਰਾਪਤ ਹੋ ਜਾਵੇਗੀ।
ਦੇਖੋ ਭਾਈ, ਗਾਨ ਕੀ ਆਈ ਆਂਧੀ।।
ਸਭੈ ਉਡਾਨੀ ਭ੍ਰਮ ਕੀ ਟਾਟੀ…’
(ਪੰ. 331)
ਬੜੀ ਸਿੱਧੀ ਤੇ ਸਪਸ਼ਟ ਗੱਲ ਹੈ- ਜੇਕਰ ਗੁਰੂ ਦੇ ਨਾਲ ਰਹਿਣਾ ਹੈ, ਗੁਰੂ ਦੀ ਆਗਿਆ ਮੰਨਣ ਦਾ ਸੁਭਾਓ ਬਣਾ ਕੇ ਜੀਵਨ ਬਤੀਤ ਕਰਨਾ ਸ਼ੁਰੂ ਕਰ ਦੇਵੋ, ਇਤਨੇ ਵੱਡੇ ਆਡੰਬਰ, ਖਰਚੇ, ਟ੍ਰੈਫਿਕ ਜਾਮ ਕਰਨ ਦੀ ਕੋਈ ਲੋੜ ਨਹੀਂ, ਨਾ ਹੀ ਇਹਨਾਂ ਕਿਰਿਆਵਾਂ ਰਾਹੀਂ ਮਾਇਆ ਨੂੰ ਪਾਣੀ ਵਾਂਗ ਰੋੜ੍ਹਣ ਦੀ ਲੋੜ ਹੈ। ਹੇਮਕੁੰਟ ਜਾਂ ਕਿਸੇ ਦੂਜੇ ਫ਼ਰਜ਼ੀ ਤੀਰਥ ਤੇ ਹਾਜ਼ਰੀ ਭਰਨ ਦੀ ਵੀ ਲੋੜ ਨਹੀਂ ਰਹੇਗੀ।
ਦੁਨੀਆ ਦੇ ਸਾਰੇ ਤੀਰਥਾਂ ਦੇ ਦਰਸ਼ਨ ਅਤੇ ਇਸ਼ਨਾਨ ਗੁਰੂ ਦੇ ਸ਼ਬਦ ਨੂੰ ਵਿਚਾਰਨ, ਸਮਝੱਣ ਅਤੇ ਪਾਲਨ ਕਰਨ ਵਿੱਚ ਹੀ ਆ ਜਾਂਦੇ ਹਨ।ਸਰੀਰਕ ਰੋਗਾਂ ਨਾਲ ਪੀੜਤ, ਗਰੀਬੀ ਕਾਰਨ ਵਿਦਿਆ ਤੋਂ ਵਾਂਝੇ ਹੋਏ ਬੱਚਿਆਂ ਦੀ ਪੜ੍ਹਾਈ, ਢਿਡੋਂ ਭੁਖੇ ਲੋੜਵੰਦਾਂ ਦੀ ਸਹਾਇਤਾ-ਸੰਭਾਲ ਦੀ ਜਾਚ ਸਿੱਖਣ ਲਈ, ਗੁਰਬਾਣੀ ਦੇ ਮੁਢਲੇ ਸੰਦੇਸ਼ਾਂ ਨੂੰ ਪੜ੍ਹਣਾ, ਸਮਝੱਣਾ ਅਤੇ ਪਾਲਣ ਕਰਨ ਨਾਲ ਹੀ ਜਾਗ੍ਰਤੀ ਆਵੇਗੀ।
ਇਹਨਾਂ ਮੁਢਲੇ ਸਿਧਾਂਤਾਂ ਭਾਵ, ‘ਨਾਮ ਜਪਣ, ਧਰਮ ਦੀ ਕਿਰਤ, ਵੰਡ-ਛੱਕਣ’ ਦੀ ਪਾਲਣਾ ਕਰਨ ਨਾਲ
ਸਹਿਜ-ਸੁਭਾਏ ਆਪਣਾ ਹੀ ਨਹੀਂ, ਪੂਰੇ ਪਰਵਾਰ ਦਾ, ਸਦਾ ਲਈ ਗੁਰੂ ਦੇ ਸਮੀਪ ਹੋਣ ਦਾ ਮੌਕਾ ਨਸੀਬ ਹੋ
ਜਾਵੇਗਾ। ਹੁਣ ਤੱਕ ਬਹੁਤ ਡਰਾਮੇਬਾਜ਼ੀ ਹੋ ਚੁੱਕੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਬਚਾਉਣੀ
ਹੈ ਤਾਂ ਕੁੰਭਕਰਨੀ ਨੀਂਦਰ ‘ਚ (6 ਮਹੀਨੇ ਨਹੀਂ, 6 ਦਹਾਕੇ ਬੀਤ ਚੁੱਕੇ ਹਨ) ਤੋਂ ਬਾਹਰ ਨਿਕਲ ਕੇ
ਹਰ ਪਰਵਾਰ ਨੂੰ ਉਸਾਰੂ ਕੰਮ ਕਰਨਾ ਹੋਵੇਗਾ। ਕਿਧਰੇ ਮਾਨਸਕ ਨੀਂਦਰੇ ਸੁਤਿਆਂ, ਗੁਰੂ ਨੂੰ ਭੁੰਜੇ
ਬਿਠਾਉਣ ਦਾ ਮੰਦ-ਕਰਮ ਨਾ ਕਰ ਬਹਿਣਾ। ਰਸਮੀ ਮੱਥੇ ਟੇਕਣ ਨਾਲ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਨਹੀਂ
ਬਚਾ ਸਕੋਗੇ। ਜ਼ਰਾ ਠੰਡੇ ਦਿਮਾਗ਼ ਨਾਲ ਇਕਾਂਤ ਵਿਚ ਵਿਚਾਰ ਕਰੋ। ਸਿੱਖ-ਵਿਰੋਧੀ ਸ਼ਕਤੀਆਂ ਨੂੰ
ਉਲ੍ਹਾਮੇ ਅਤੇ ਫੋਕੀਆਂ ਧਮਕੀਆਂ ਦੇਣ ਤੋਂ ਪਹਿਲਾਂ ਅਪਣੇ ਅੰਦਰ ਬੈਠੇ ਸ਼ਤਰੂ ਤੋਂ ਗੁਰੂ ਨਾਨਕ ਦੇ
ਧਰਮ ਨੂੰ ਬਚਾਉਣ ਦਾ ਉਪਰਾਲਾ ਕਰੋ। ਅੱਜ ਨਾਈ ਦੇ ਸ਼ੀਸ਼ੇ ਸਾਹਮਣੇ ਬੈਠ ਕੇ, ਦਾਹੜੀ-ਕੇਸਾਂ ਤੋਂ ਪਤਤਿ
ਭੰਡਾਂ ਦੀ ਬਰਾਦਰੀ ਦੇ ਗਾਇਕ, ‘ਆਵੀਂ ਬਾਬਾ ਨਾਨਕਾ, ਇਹੋ ਜਿਹੀਆਂ (ਬੋਤਲਾਂ ਪੀਣ ਵਾਲੀਆਂ) ਖ਼ੁਸ਼ੀਆਂ
ਲਿਆਵੀਂ ਬਾਬਾ ਨਾਨਕਾ’ ਅਤੇ ‘ਬਾਜਾਂ ਵਾਲਿਆ ਨਹੀਂ ਭੁੱਲਣੀਆਂ ਤੇਰੀਆਂ ਕੁਰਬਾਨੀਆਂ’ ਦੇ ਨਮੂਨੇ
ਮੀਡੀਏ ਉਪਰ ਬਾਰ-ਬਾਰ ਦਿਖਾਏ ਜਾ ਰਹੇ ਹਨ। ਜੇ ਵੇਲੇ ਸਿਰ ਇਹਨਾਂ ਗਿਰਾਵਟਾਂ ਵੱਲ ਧਿਆਨ ਨ ਦਿੱਤਾ,
ਫਿਰ ਹੱਥ ਮਲਦੇ ਰਹਿ ਜਾਵਾਂਗੇ। ਪ੍ਰਚਾਰਕ ਸੰਸਥਾਵਾਂ ਲਈ ਸੇਧ ਹੈ, ਚੌਧਰ ਖ਼ਾਤਰ ਇੱਕਲੇ-ਇੱਕਲੇ ਡੁਬਣ
ਦੀ ਬਜਾਏ, ਸੰਗਠਿਤ ਹੋ ਕੇ ਘੁੰਮਣ-ਘੇਰੀਆਂ
‘ਚ ਘਿਰੀ ਕੌਮ ਦੀ ਬੇੜੀ ਨੂੰ ਕਿਨਾਰੇ ਲਗਾਉਣ ਲਈ ਸੰਜੀਦਾ ਉਪਰਾਲਾ ਕਰੋ। ਅੱਗੇ - ਜੋ ਭਾਵੇ ਕਰਤਾਰ
!
ਅੰਤਿਕਾ : ਕੋਈ ਸ਼ਾਦੀ-ਸ਼ੁਦਾ ਇੱਸਤਰੀ, ਜੋ ਅਪਣੇ ਪਤੀ ਦੀ ਆਗਿਆ ਵਿਚ ਰਹਿੰਦੀ ਹੋਈ, ਵਫ਼ਾਦਾਰੀ ਨਾਲ ਪਤੀਬ੍ਰਤਾ ਧਰਮ ਨਿਭਾ ਰਹੀ ਹੈ, ਉਹ ਕਦੀ ਵੀ ਬਾਹਰ ਗਲੀ ਮੁਹੱਲੇ ਵਿਚ ਬਾਹਵਾਂ ਉਲ੍ਹਾਰ ਕੇ ਰੌਲਾ ਨਹੀਂ ਪਾਉਂਦੀ ਕਿ ਸ਼ੁਰੂ ਤੋਂ ਅਤੇ ਹਰ ਪਲ ਹਰ ਦਮ ਆਪਣੇ ਪਤੀ ਨਾਲ ਵਫ਼ਾਦਾਰ ਰਹੀ ਹਾਂ-। ਪਤੀ ਦੀ ਆਗਿਆ ਦਾ ਪਾਲਨ ਕਰਨਾ ਨਿਮਰਤਾ, ਸੁਹਿਰਦਤਾ, ਵਫ਼ਾਦਾਰੀ ਆਦਿ ਗੁਣਾਂ ਦੀ ਹੋਂਦ ਹੀ ਦੱਸ ਦਿੰਦੀ ਹੈ, ਇਹ ਪਤਨੀ ਕਿਤਨਾ ਕੁ ਪਤੀ ਦੇ ਨਾਲ ਹੈ। ਇਸ ਦੇ ਵਿਪਰੀਤ, ਛੁਟੱਰ ਇਸਤਰੀਆਂ ਵਾਂਗ ਘਰ-ਘਰ ਖੇਹ ਖਾਣ ਵਾਲੇ ਕੁਕਰਮ ਉਪਰ ਪਰਦਾ ਪਾਉਣ ਲਈ ਅਜਿਹਾ ਡਰਾਮਾ ਕਰਦੀ ਹੈ। ਕੇਵਲ ਪਤੀ ਦੀ ਜਾਇਦਾਦ ਦਾ ਲਾਭ ਲੈਣ ਵਾਸਤੇ ਆਪਣੇ ਪਿਆਰ ਦਾ ਢੰਡੋਰਾ ਪਿੱਟਦੀ ਹੈ।
ਇਹੋ ਦਸ਼ਾ ਨੰਦੇੜ ਵਾਲੀ ‘ਗੁਰੂ ਮਾਣਿਓ ਗ੍ਰੰਥ ਜਾਗ੍ਰਤੀ ਯਾਤਰਾ’ ਦੀ ਹੋਈ ਪਈ ਹੈ। ਜੇ ਕਿਸੇ ਨੇ ਗੁਰੂ ਦੇ ਨਾਲ ਰਹਿਣਾ ਹੈ, ਤਾਂ ਇਤਨੇ ਵੱਡੇ ਅਡੰਬਰ ਕਰਨ, ਰੌਲਾ-ਰੱਪਾ, ਜਾਂ ਬੈਂਡ-ਵਾਜੇ ਵਜਾਉਣ ਦੀ ਕੀ ਲੋੜ ਹੈ, ਸ਼ਾਂਤੀ ਨਾਲ ਗੁਰੂ ਦੀ ਗੱਲ ਮੰਨ ਕੇ ਅਮਲ ਕਰਨਾ ਸ਼ੁਰੂ ਕਰ ਦੇਵੋ, ਅੱਖ ਝੱਪਕਣ ਤੋਂ ਘੱਟ ਸਮੇਂ ‘ਚ, ਬਿਨਾ ਸੜਕਾਂ ਸਾਫ ਕੀਤੇ, ਅਤੇ ਫਿਰ ਆਤਸ਼ਬਾਜ਼ੀ ਚਲਾ ਕੇ ਗੰਦੀਆਂ ਕਰਨ, ਜਾਂ ਜਲੇਬੀਆਂ ਦੇ ਭੰਡਾਰ ਵਰਤਾਏ ਬਗੈਰ, ਗੁਰੂ ਨਾਲ ਪੱਕੀ ਸਾਂਝ ਬਣ ਆਵੇਗੀ। ਸੰਗਤਾਂ ਜਾਗ੍ਰਤੀ ਯਾਤਰਾ ਦੀ ਇਸ ਲਈ ਹਾਜ਼ਰੀ ਭਰਦੀਆਂ ਹਨ, ਸ਼ਾਇਦ ਇਸ ਵਿਸ਼ੇਸ਼ ਬੀੜ ਵਿਚੋਂ ਕੋਈ ਗੁਰੂ ਦੀ ਗੱਲ ਸੁਣਨ ਨੂੰ ਮਿਲੇਗੀ। ਪਰ ਉੱਥੇ ਗੁਰਬਾਣੀ ਦਾ ਇੱਕ ਸੰਦੇਸ਼ ਨਹੀਂ ਦਿੱਤਾ ਜਾਂਦਾ, ਕੇਵਲ ਮਾਇਆ ਇੱਕਠੀ ਕਰਨ, ਰਵਾਇਤੀ ਮੱਥਾ ਟੇਕਣ ਅਤੇ ਦੁਗਨੇ ਰੇਟ ‘ਤੇ ਚਾਂਦੀ ਦੇ ਸਿੱਕੇ ਖਰੀਦ ਕੇ ਵਾਪਸ ਘਰਾਂ ਨੂੰ ਮੁੜ ਕੇ ਫਿਰ ਉਹੀ ਕਰਮ ਕਰਦੇ ਰਹੋ, ਜੋ ਅੱਜ ਤੱਕ ਕਰਦੇ ਆਏ ਹੋ।
ਜੇਕਰ ਗੁਰੂ ਗ੍ਰੰਥ ਸਾਹਿਬ ਸਬੰਧੀ ਜਾਗ੍ਰਤੀ ਯਾਤਰਾ ਹੈ, ਤਾਂ ਹਰ ਇੱਕ ਪੜਾਅ ਤੇ ਗੁਰੂ ਗ੍ਰੰਥ ਸਾਹਿਬ ਵਿਚੋਂ, ਕੇਵਲ ਇਕ ਸ਼ਬਦ ਸਵੇਰੇ, ਇੱਕ ਸ਼ਾਮ, ਕਿਸੇ ਪ੍ਰਮਾਣੀਕ ਕੀਰਤਨੀਏ, (ਜੋ ਕੀਰਤਨ ਦੇ ਨਾਲ ਗੁਰੂ ਦੇ ਸ਼ਬਦ ਦੀ ਸ਼ੁਧ ਰੂਪ ‘ਚ ਅਰਥ ਕਰਨਾ ਜਾਣਦਾ ਹੋਵੇ, (ਜੋ ਗੁਰੂ ਅਰਜੁਨ ਪਾਤਸ਼ਾਹ ਅਨੁਸਾਰ, ਕਰੋੜਾਂ ਵਿਚੋਂ ਕੋਈ ਇਕ ਮਿਲਦਾ ਹੈ, ਬਾਕੀ ਸਭ ਧੰਧੇ ਲਈ ਕੀਰਤਨ ਕਰਦੇ ਹਨ। ਨੋਟ: ਹੋਰ ਸੁਣੋ, ਜੋ ਸਹੀ ਕਿਸਮ ਦਾ ਕੀਰਤਨੀਆ ਹੋਵੇਗਾ, ਉਸ ਨੂੰ ਸੰਗਤਾਂ ਤੋਂ ਦੂਰ ਰੱਖਣ ਲਈ, ਪੁਜਾਰੀ ਜਮਾਤ ਛੇਕਣ ਲਈ ਬਹਾਨੇ ਲੱਭਦੀ ਰਹਿੰਦੀ ਹੈ। ਚੰਗੇ ਪ੍ਰਚਾਰਕਾਂ ਪਾਸੋਂ ਵਿਆਖਿਆ ਹੀ ਕਰਵਾ ਦਿੱਤੀ ਜਾਂਦੀ ਅਤੇ ਸੰਗਤਾਂ ਨੂੰ ਗੁਰੂ ਦੇ ਆਦੇਸ਼ਾਂ ਨਾਲ ਸਾਂਝ ਕਰਵਾਉਣ ਦਾ ਉਪਰਾਲਾ ਕਰਦੇ, ਨਸ਼ਿਆਂ ਦਾ ਤਿਆਗ, ਕੇਸਾਂ ਦੀ ਬੇਅਦਬੀ, ਕੁੜੀਆਂ ਦੇ ਗਰਭ ਅੰਦਰ ਹੀ ਕਤਲ ਕਰਨ ਵਾਲੇ ਪਾਪ ਤੋਂ ਰੋਕਿਆ ਜਾਂਦਾ, ਲੋੜਵੰਦ ਦੀ ਸਹਾਇਤਾ ਸੰਭਾਲ ਕਰਨ ਦਾ ਰਾਹ ਸੁਝਂਾਦੇ, ਤਾਂ ਵੀ ਕੁਝ ਇਸ ਯਾਤਰਾ ਨਾਲ ਜਾਗ੍ਰਤੀ ਆ ਸਕਦੀ ਸੀ, ਪਰ ਅਜਿਹਾ ਕੁਝ ਨਹੀਂ ਕੀਤਾ ਜਾ ਰਿਹਾ। ਸ਼ਬਦ ਦੀ ਵਿਆਖਿਆ ਬਗੈਰ, ਕਿਸੇ ਧਿਰ ਦਾ ਕੋਈ ਲਾਭ ਨਹੀਂ ਹੋਵੇਗਾ! ਸਚਾਈ ਇਹ ਹੈ, ਕਿਸੇ ਇੱਕ ਮਨੁੱਖ ਅੰਦਰ ਜਾਗ੍ਰਤੀ ਨਹੀਂ ਆਈ, ਜਿੱਥੇ ਖੜੇ ਸੀ, ਉਸ ਤੋਂ ਵੀ ਦੋ ਕਦਮ ਪਿੱਛੇ ਹੋ ਗਏ ਹਨ। ਸਮਾਚਾਰ ਪੱਤਰ ਲਿੱਖਦੇ ਹਨ, ਪੰਜਾਬ ‘ਚ ਸ਼ਰਾਬ ਦੀ ਵਿਕਰੀ ਹੋਰ ਵਧੀ ਹੈ, ਕੇਸਾਂ ਦੀ ਬੇਅਦਬੀ ਸਿਖ਼ਰ ਤੇ ਪੁਜ ਗਈ ਹੈ, ਭਰੂਣ ਹਤਿਆ ਦੇ ਅੰਕੜਿਆਂ ਤੋਂ ਸਰਕਾਰਾਂ ਵੀ ਚਿੰਤਤ ਹਨ। ਇਹ ਇਕ ਕੌੜੀ ਅਤੇ ਦੁਖਦਾਈ ਹਕੀਕਤ ਹੈ ਕਿ ਗੁਰਮਤਿ ਦੇ ਆਲਮਗੀਰੀ ਫ਼ਲਸਫ਼ੇ ਨਾਲੋਂ ਟੁੱਟੀ ਹੋਈ ਕੌਮ ਅੱਜ ਹਰ ਪੱਧਰ ਤੇ ਖੱਜਲ-ਖੁਆਰ ਹੋ ਰਹੀ ਹੈ, ਅਤੇ ਧਾਰਮਕ ਖੇਤਰ ‘ਚ ਅਕਲ ਤੋਂ ਕੰਮ ਲੈਣਾ ਭੁੱਲ ਚੁੱਕੀ ਹੈ।
300 saal, guru de naal, song, daler mehendi, apostate, sikh, jagriti yatra, drama, misguidance, useless ritual, message, guru granth sahib, author, gurcharan singh mohali