

...ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ।।
- ਇੰਦਰਜੀਤ ਸਿੰਘ, ਕਾਨਪੁਰ -
ਫੋਨ : 9839392733
ਡਾ. ਹਰਜਿੰਦਰ ਮੀਤ ਸਿੰਘ ਦਾ ਲਿਖਿਆ 'ਬਾਬਾ ਬੰਦਾ ਸਿੰਘ ਬਹਾਦੁਰ ਨਾਲ ਕੀਤੇ ਗਏ ਧੋਖੇ ਦੀ ਵਿਆਖਿਆ' ਨਾਮ ਦਾ ਲੇਖ ਲਗਭਗ ਹਰ ਪੰਥਕ ਵੈਬਸਾਈਟ ਅਤੇ ਇੰਡਿਆ ਅਵੇਅਰਨੈ¤ਸ ਮੈਗਜ਼ੀਨ ਦੇ ਮਈ ਮਹੀਨੇ ਦੇ ਅੰਕ ਵਿਚ ਵੀ ਛਪਿਆ। ਇਹ ਲੇਖ ਇਨਾਂ ਲੰਬਾ ਸੀ ਜਾਂ ਜਾਣਬੁੱਝ ਕੇ ਇਨਾਂ ਲੰਮਾ ਲਿਖਿਆ ਗਇਆ ਸੀ ਕੇ ਬਹੁਤੇ ਵੀਰ ਸ਼ਾਇਦ ਇਸ ਨੂੰ ਅੱਜ ਤੱਕ ਪੂਰਾ ਪੜ੍ਹ ਨਹੀਂ ਸਕੇ ਕਿਉਂਕਿ ਇਸ ਲੇਖ ਬਾਰੇ ਵਿਦਵਾਨਾਂ ਦੀਆਂ ਬਹੁਤੀਆਂ ਢੁਕਵੀਆਂ ਟਿਪਣੀਆਂ ਨਹੀਂ ਆਈਆਂ। ਦਾਸ ਨੇ ਵੀ ਇਹ ਲੇਖ ਕਿਸ਼ਤਾਂ ਵਿਚ ਪੜਿਆ।
ਕੋਈ ਵੀ ਨਵੀਂ ਗਲ ਜਾਂ ਇਤਿਹਾਸ ਸਾਡੇ ਸ੍ਹਾਮਨੇ ਆਂਉਦਾ ਹੈ ਤੇ ਇਕ ਜਾਗ੍ਰਿਤ ਸਿੱਖ ਹੋਣ ਦੇ ਨਾਤੇ ਸਾਡਾ ਫਰਜ ਬਣ ਜਾਂਦਾ ਹੈ ਕਿ ਉਸ ਦੀ ਘੋਖ ਤੇ ਪੜਤਾਲ ਕਰਕੇ ਹੀ ਉਸ ਤੇ ਭਰੋਸਾ ਕੀਤਾ ਜਾਵੇ। ਇਸ ਲੇਖ ਨੂੰਕਿਸੇ ਵੀਰ ਨੇ ੱਥੀਸਿਸ- ਵਿਚ ਸ਼ਾਮਿਲ ਕਰਨ ਦੀ ਗੱਲ ਵੀ ਕਰ ਦਿਤੀ ਹੈ। ਇਸ ਲਈ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਉਸ ਬਾਰੇ ਪੂਰੀ ਪੜਚੋਲ ਕਰ ਹੀ ਲੈਣੀ ਚਾਹੀ ਦੀ ਹੈ, ਤਾਂ ਜੋ ਗੁਰੂ ਘਰ ਨਾਲ ਜੁੜੇ ਬਹੁਤ ਸਾਰੇ ਪੁਰਾਤਨ ਸਿੱਖਾਂ ਅਤੇ ਪੰਥ ਦੇ ਮਹਾਨ ਵਿਦਵਾਨਾਂ ਅਤੇ ਲਿਖਾਰੀਆਂ ਬਾਰੇ (ਜਿਨ੍ਹਾਂ ਦੀ ਇਸ ਲੇਖ ਵਿਚ ਬਹੁਤ ਹੀ ਮਾੜੀ ਤਸਵੀਰ ਪੇਸ਼ ਕੀਤੀ ਗਈ ਹੈ) ਕੋਈ ਆਪਣੇ ਮਨ ਵਿਚ ਗਲਤ ਧਾਰਨਾ ਬਣਾ ਕੇ ਨਾਂ ਬੈਠ ਜਾਵੇ। ਇਸ ਲੇਖ ’ਤੇ ਉਸ ਅੰਦਰ ਲਿਖੀ ‘ਸਮੱਗਰੀ’ ਬਾਰੇ ਕੁਝ ਸਵਾਲ ਉਭਰ ਕੇ ਸ੍ਹਾਮਨੇ ਆਉਂਦੇ ਹਨ ਜੋ ਇਸ ਪ੍ਰਕਾਰ ਹਨ:-
1) ਡਾ. ਹਰਜਿੰਦਰ ਮੀਤ ਸਿੰਘ ਜੀ ਦਾ ਬਹੁਤਾ ਪਰਿਚਯ ਪਾਠਕਾਂ ਨੂੰ ਨਹੀ ਹੈ। ਆਪਜੀ ਆਪਣਾ ਪਰਿਚੈ ਵਿਸਥਾਰ ਨਾਲ ਪਾਠਕਾਂ ਨੂੰ ਦੇਣ ਦੀ ਖੇਚਲ ਕਰਨੀ ਜੀ। ਆਪ ਜੀ ਕਿਥੋਂ ਦੇ ਵਸਨੀਕ ਹੋ? ਆਪ ਜੀ ਨੇ ੱਡਾਕਟਰੇਟ- ਦੀ ਡਿਗਰੀ ਕਿਥੋਂ ਪ੍ਰਾਪਤ ਕੀਤੀ? ਆਪ ਜੀ ਨੇ ਕਿਹੜੀਆਂ-ਕਿਹੜੀਆਂ ਕਿਤਾਬਾਂ ਸ੍ਰੋਤਾਂ ਦੇ ਅਧਾਰ ’ਤੇ ਇਸ ਲੇਖ ਦੀ ਸਮੱਗਰੀ ਇਕਤੱਰ ਕੀਤੀ? ਆਪ ਜੀ ਦਾ ਪੇਸ਼ਾ ਕੀ ਹੈ ਅਤੇ ਆਪ ਜੀ ਕਿਸ ਲਈ ਕੰਮ ਕਰਦੇ ਹੋ? ਆਪ ਜੀ ਦੀਆਂ ਕੋਈ ਪ੍ਰਸਿੱਧ ਲਿਖਤਾਂ, ਜਿਨ੍ਹਾਂ ਬਾਰੇ ਆਪ ਪਾਠਕਾਂ ਨੂੰ ਜਾਨੂੰ ਕਰਵਾ ਸਕੋ।
ਮਾਫ ਕਰਨਾ ਅਸੀਂ ਆਪ ਜੀ ਕੋਲੋਂ ਇਹ "ਨਿਜੀ ਅਤੇ ਜਾਤੀ" ਸਵਾਲ ਨਹੀਂ ਪੁੱਛ ਰਹੇ। ਕਿਉਂਕਿ ਆਪਣੇ ਜੋ ਲਿਖਿਆ ਹੈ, ਉਹ ਬਹੁਤ ੱਗੰਭੀਰ- ਅਤੇ ਆਮ ਸਿੱਖ ਦੀ ਭਾਵਨਾ ਨੂੰ ਠੇਸ ਪਹੁੰਚਾ ਸਕਦਾ ਹੈ ਇਸ ਲਈ ਉਸ ਲੇਖ ਨੂੰ ਲਿਖਣ ਵਾਲੇ ਦਾ ਪਿਛੋਕੜ ਕੀ ਹੈ, ਉਸ ਦੀ ਲਿਖੀ ਲਿਖਤ (ਉਹ ਵੀ ਜਦੋਂ ਇਤਿਹਾਸ ਨਾਲ ਸੰਬਧਿਤ ਹੋਵੇ) ਦੀ ਪ੍ਰੋੜਤਾ ਲਈ ਇਹ ਬਹੁਤ ਜਰੂਰੀ ਹੈ। ਪੰਥ ਦੇ ਵਿਦਵਾਨਾਂ ਉ¤ਤੇ ਬਹੁਤ ਕਰੜੇ ਸ਼ਬਦਾਂ ਵਿਚ ਆਪ ਜੀ ਨੇ ਟਿਪਣੀਆਂ ਵੀ ਕੀਤੀਆਂ ਹਨ ਤੇ ਉਨ੍ਹਾਂ ’ਤੇ ਟਿਪਣੀਆਂ ਕਰਨ ਤੋਂ ਪਹਿਲਾਂ ਆਪਨੇ ਲਿਖਿਆ ਹੈ ਕਿ - "ਸਿੱਖ ਇਤਿਹਾਸ ਲਿਖਣ ਵਾਲੇ ਇਨ੍ਹਾਂ ਲੇਖਕਾਂ ਦੀ ਪਿਛੋਕੜ ਬਾਰੇ ਜਾਨਣਾਂ ਵੀ ਜਰੂਰੀ ਹੈ।" ਆਪ ਜੀ ਦੇ ਇਨ੍ਹਾਂ ਸ਼ਬਦਾਂ ਦੇ ਅਧਾਰ ’ਤੇ ਹੀ ਆਪ ਜੀ ਦੀ ਵੀ ਪਿਛੋਕੜ ਜਾਣ ਲੈਣਾ ਸਾਡੇ ਲਈ ਬਹੁਤ ਜਰੂਰੀ ਹੈ।
2) ਦਾਸ ਅਪਣੇ ਕਿਸੇ ਹੋਰ ਲੇਖ ਵਿਚ ਵੀ ਇਹ ਗੱਲ ਲਿਖ ਚੁਕਾ ਹੈ ਕਿ ਇਤਿਹਾਸ ਲਿਖਣਾ ਇਨਾਂ ਸੌਖਾ
ਕੰਮ ਨਹੀਂ। ਇਤਿਹਾਸ ਲਿਖਣ ਵਾਲੇ ਜਾਂ ਇਤਿਹਾਸ ਦੀ ਗੱਲ ਕਰਨ ਵਾਲੇ ਲਿਖਾਰੀ ਨੂੰ
ਕੇਵਲ ਤੇ ਕੇਵਲ ਉਸ ਇਤਿਹਾਸਕ ਗੱਲ ਨੂੰ ਪ੍ਰਮਾਣਾਂ ਦੇ ਅਧਾਰ ਉ¤ਪਰ ਸਿੱਧਾ-ਸਿੱਧਾ ਲਿਖਣ ਦਾ ਅਧਿਕਾਰ
ਹੁੰਦਾ ਹੈ। ਉਸ ਨੂੰ ਅਪਨੀ ਨਿਜੀ ਪਸੰਦ ਅਤੇ ਨਾ-ਪਸੰਦ ਨੂੰ ਉਸ ਵਿਚ ਸ਼ਾਮਿਲ ਕਰਨਾ ਵਿਤਿਹਾਸ ਦਾ
ਹਿੱਸਾ ਨਹੀ ਬਣ ਸਕਦਾ। ਜਿਥੇ ਅਪਨੇ ਮੰਨ ਦਾ "ਸਾੜ"
ਕਢਿਆ ਗਇਆ ਹੋਵੇ ਤੇ ਉਸ ਲਿਖਾਰੀ ਦਾ ਲਿਖਿਆ ਇਤਿਹਾਸ ਤੇ ਬਿਲਕੁਲ ਹੀ ਪ੍ਰਮਾਣਿਕ ਨਹੀਂ ਮਨਿਆ ਜਾ
ਸਕਦਾ।
3) ਆਪ ਜੀ ਨੇ ਇਕ ਨੋਟ ਲਿਖਿਆ ਹੈ : "ਭਾਈ ਮਨੀ ਸਿੰਘ (ਪਹਿਲੇ) ਅਤੇ ਦੂਜੇ, ਦੋਨੋਂ ਵੱਖ-ਵੱਖ ਵਿਅਕਤੀ ਸਨ। ਪਰ ਬੇ-ਬੁਧੇ ਇਤਿਹਾਸਕਾਰਾਂ ਨੇ ਦੋਨ੍ਹਾਂ ਵਲੋਂ ਗੁਰੂ ਘਰ ਦੀ ਕੀਤੀ ਸੇਵਾ ਨੂੰ ਰਲਗੱਡ ਕਰਕੇ ਇਤਿਹਾਸ ਵਿੱਚ ਬਹੁਤ ਵੱਡਾ ਭੁਲੇਖਾ ਖੜ੍ਹਾ ਕੀਤਾ ਹੋਇਆ ਹੈ। ਇਸ ਲੇਖ ਵਿਚ ਭਾਈ ਮਨੀ ਸਿੰਘ (ਦੂਜੇ) ਦੀ ਚਰਚਾ ਹੈ।"
ਡਾਕਟਰ ਸਾਹਿਬ ਜੀ, ਕੀ ਇਹੀ ਕੰਮ ਤੁਸੀਂ ਇਸ ਲੇਖ ਵਿਚ ਨਹੀ ਕਰ ਰਹੇ? ਇਸ ਭਾਈ ਮਨੀ ਸਿੰਘ (ਦੂਜੇ) ਬਾਰੇ ਲਿਖਣ ਵੇਲੇ ਤੁਸੀ ਇਸ ਨੋਟ ਤੋਂ ਅਲਾਵਾ ਭਾਈ ਮਨੀ ਸਿੰਘ ਦੇ ਨਾਮ ਨਾਲ ਕਿਤੇ "ਦੂਜਾ" ਸ਼ਬਦ ਦੀ ਵਰਤੋਂ ਨਹੀਂ ਕੀਤੀ। ਅਜੀਤ ਸਿੰਘ "ਦੂਜੇ" ਬਾਰੇ ਲਿਖਦਿਆਂ ਜੋ ਆਪ ਦੇ ਲੇਖ ਅਨੁਸਾਰਨ "ਸ਼ਰਾਬੀ" ਤੇ "ਚਰਿਤ੍ਰਹੀਣ" ਵੀ ਸੀ, ਲਈ ਵਾਰ-ਵਾਰ ਤੁਸਾਂ "ਸਾਹਿਬਜ਼ਾਦਾ" ਸ਼ਬਦ ਦਾ ਪ੍ਰਯੋਗ ਕਰ ਕੇ ਪਾਠਕਾਂ ਨੂੰ ਉਹੀ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਜ਼ਿਕਰ ਤੁਸੀਂ ਅਪਨੇ "ਜ਼ਰੂਰੀ ਨੋਟ" ਵਿਚ ਕਰ ਰਹੇ ਹੋ। ਖਿਆਲ ਰਹੇ ! "ਸਾਹਿਬਜ਼ਾਦੇ" ਚਾਰ ਹੀ ਹੋਏ ਹਨ, ਪੰਜਵਾਂ ਨਹੀ। ਜੇ ਤੁਸੀਂ ਭਾਈ ਮਨੀ ਸਿੰਘ "ਦੂਜੇ" ਵਾਂਗ "ਪੰਜਵਾਂ ਸਾਹਿਬਜ਼ਾਦਾ" ਪੰਥ ਦੇ ਸਿਰ ’ਤੇ ਮੜਨਾ ਚਾਹੁੰਦੇ ਹੋ ਤਾਂ ਇਹ ਭੁਲੇਖਾ ਅਪਣੇ ਮਨ ਵਿਚੋਂ ਕੱਢ ਦਿਉ ਕਿ ਤੁਸੀਂ ਇਸ ਵਿਚ ਕਾਮਯਾਬ ਹੋ ਸਕੋਗੇ। ਜੇ ਦਿੱਲੀ ਵਿਚ ਗੋਦ ਲਏ ਇਸ ਲੜਕੇ ਦਾ ਨਾਮ "ਅਜੀਤ ਸਿੰਘ" ਸੀ ਤੇ ਉਸ ਨੂੰ "ਅਜੀਤ ਸਿੰਘ" ਹੀ ਰਹਿਣ ਦੇਣਾ ਸੀ। ਉਸ ਨੂੰ "ਸਾਹਿਬਜ਼ਾਦਾ" ਲਿਖਕੇ ਭੋਲੇ-ਭਾਲੇ ਪਾਠਕਾਂ ਨੂੰ ਦੁਬਿਧਾ ਵਿਚ ਪਾਉਣ ਦੀ ਕੀ ਲੋੜ ਸੀ?
4) ਤੁਸੀਂ ਜੋ ਇਤਿਹਾਸ ਲਿਖਿਆ ਹੈ, ਉਹ ਜਰੂਰ ਕਿਸੇ ਖਰੜੇ ਜਾਂ ਪੁਰਾਤਨ ਕਿਤਾਬ ਤੋਂ ਪੜ੍ਹ ਕੇ ਹੀ ਲਿਖਿਆ ਹੋਣਾ ਹੈ। ਲੇਕਿਨ ਤੁਸੀ ਇੰਨੇ ਵੱਡੇ ਇਤਿਹਾਸਕਾਰ ਜਾਂ ਵਿਦਵਾਨ ਹੋ, ਸਾਨੂੰ ਪਤਾ ਹੀ ਨਹੀ ਸੀ ਕਿ ਰਤਨ ਸਿੰਘ ਭੰਗੂ, ਗਿਆਨੀ ਗਿਆਨ ਸਿੰਘ, ਪ੍ਰੋਫੈਸਰ ਗੰਡਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਕਰਮ ਸਿੰਘ ਹਿਸਟੋਰਿਅਨ ਵਰਗੇ ਵਿਦਵਾਨ ਤੁਹਾਨੂੰ ‘‘...ਮੇਲੇ ‘ਚ’ ਗਵਾਚੇ ਜਵਾਕ ਵਾੰਗੂਂ ਰੀਂ-ਰੀਂ ਕਰਦੇ’’ ਪ੍ਰਤੀਤ ਹੁੰਦੇ ਹਨ। ‘‘19ਵੀਂ ਸਦੀ ਦੇ ਪੜ੍ਹੇ-ਲਿਖੇ ਵਿਦਵਾਨਾਂ ਦੀ ਬੁੱਧੀ ਏਨੀ ਭ੍ਰਿਸ਼ਟ ਹੋ ਗਈ ਸ਼ੀ.....(ਆਪ ਜੀ ਦੇ ਸ਼ਬਦਾਂ ਵਿਚ)।’’ ਸ਼ੁਕਰ ਹੈ ਤੁਸਾਂ ਭਾਈ ਕਾਨ੍ਹ ਸਿੰਘ ਨਾਭਾ ਨੂੰ ਬਖਸ਼ ਦਿੱਤਾ। ਹੋਰ ਵੀ ਕਈ ਵਿਦਵਾਨਾਂ ਦੇ ਨਾਮ ਤੁਸਾਂ ਲਏ ਹਨ।
ਚਲੋ ਕੋਈ ਗੱਲ ਨਹੀਂ ਲੇਕਿਨ ਭਾਈ ਅਜਮੇਰ ਸਿੰਘ ਵਰਗੇ ਲਿਖਾਰੀ ਦੀ ਲੰਬੀ-ਚੌੜੀ ‘ਖਿਚਾਈ’ ਜੋ ਤੁਸਾਂ ਕੀਤੀ ਹੇ ਉਹ ਤਾਂ ਬਹੁਤ ਹੀ ਬਚਕਾਨੀ ਜਿਹੀ ਕਰਤੂਤ ਲਗਦੀ ਹੈ। ਭਾਈ ਅਜਮੇਰ ਸਿੰਘ ਦੀ "ਕਿਸ ਬਿੱਧ ਰੁਲੀ ਪਾਤਸ਼ਾਹ" ਨਾਮ ਦੀ ਕਿਤਾਬ ਕੌਮ ਦੇ ਵਿਦਵਾਨਾਂ ਦੀ ਵਿਚ ਬਹੁਤ ਸਤਿਕਾਰ ਨਾਲ ਪੜੀ ਜਾਂਦੀ ਹੈ। ਦੂਜੀ ਗੱਲ ਇਹ ਕਿ ਜਿਸ ਕਾਲ ’ਤੇ ਸਮੇਂ ਦੀ ਗੱਲ ਤੁਸੀਂ ਅਪਣੇ ਇਸ ਲੇਖ ਵਿਚ ਕਰ ਰਹੇ ਹੋ, ਉਸ ਵਿਚ ਭਾਈ ਅਜਮੇਰ ਸਿੰਘ ਕਿਥੋਂ ਆ ਗਏ? ਹੋਰ ਇਤਿਹਾਸਕਾਰਾਂ ਵਾਂਗੂ ਕੱਢ ਲਿਆ ਨਾਂ ਤੁਸਾਂ ਵੀ ਅਪਨੇ ਮਨ ਦੇ "ਸਾੜ" ਨੂੰ? ਆਪ ਜੀ ਨੇ ਇਸ ਵਿਦਵਾਨ ਲੇਖਕ ਦੀ ਨਿੰਦਾ ਕਰਦਿਆਂ ਅਪਣੇ ਲੇਖ ਵਿਚ ਲਿਖਿਆ ਹੈ ਕਿ ਤੁਸਾਂ ਉਨ੍ਹਾਂ ਦੀ ਇਹ ਕਿਤਾਬ "ਪਬਲਿਸ਼ ਹੋਣ ਤੋਂ ਪਹਿਲਾਂ ਹੀ ਛਾਪੇ ਖਾਨੇ ਵਿਚੋਂ ਅਪਨੇ ਇਕ ਸਹਯੋਗੀ ਰਾਹੀਂ ਕਡ੍ਹਵਾ ਲਈ ਸੀ।" ਕੀ ਤੁਸੀਂ ਕੋਈ "ਡਿਟੇਕਟਿਵ" ਕੰਪਨੀ ਚਲਾਂਦੇ ਹੋ ਜਾਂ ਇਸ ਲਈ ਕੰਮ ਕਰਦੇ ਹੋ? ਆਉਣ ਵਾਲਾ ਵਕਤ ਹੀ ਇਸ ਦਾ ਖੁਲਾਸਾ ਕਰੇਗਾ। ਕਿਸੇ ਵਿਦਵਾਨ ਦੀ ਕੋਈ ਕਿਤਾਬ ਛੱਪ ਰਹੀ ਹੈ ਕਿ ਨਹੀਂ, ਸਾਨੂੰ ਇਸ ਨਾਲ ਕੀ ਲੈਣਾ-ਦੇਣਾ? ਇਸ ਤਰ੍ਹਾਂ ਦਾ ਕੰਮ ਤੇ ਕੋਈ "ਜਸੂਸ" ਹੀ ਕਰਦਾ ਹੈ ਜਾਂ ਕਿਸੇ ਨਾਲ ਕੋਈ "ਖਾਰ" ਹੋਵੇ ਤਾਂ ਹੀ ਕਰਦਾ ਹੈ।
5) ਤੁਸਾਂ ਅਪਨੇ ਇਸ ਲੇਖ ਵਿਚ ਭਾਈ ਮਨੀ ਸਿੰਘ (ਦੂਜੇ ਤੀਜੇ ਤੇ ਚੌਥੇ) ਨੂੰ ਦਸਮ ਗ੍ਰੰਥ ਦੀ ਸਥਾਪਨਾ ਕਰਨ ਵਾਲਾ ਦੱਸਦੇ ਹੋਏ ਇਹ ਭੁੱਲ ਗਏ ਕੇ "ਦਸਮ ਗ੍ਰੰਥ" ਨਹੀਂ, ਉਸ ਵੇਲੇ "ਬਚਿੱਤਰ ਨਾਟਕ" ਨਾਮ ਦੀ ਪੋਥੀ ਸੀ। ਉਹ ਵੀ ਹੈ ਸੀ ਕਿ ਨਹੀਂ, ਇਹ ਆਪ ਇਤਿਹਾਸਕਾਰ ਹੋ, ਆਪ ਜੀ ਨੂੰ ਜ਼ਿਆਦਾ ਪਤਾ ਹੋਣਾ ਹੈ। ਲੇਕਿਨ ਆਪ ਜੀ ਦੀ ਇਹ ਗੱਲ ਜੋ ਆਪ ਜੀ ਦੇ ਵਿਦਵਾਨ ਹੋਣ ਵਿਚ ਸ਼ੱਕ ਪੈਦਾ ਕਰ ਦਿੰਦੀ ਹੈ; ਜਿਸ ਵਿਚ ਆਪ ਨੇ ਲਿਖਿਆ ਹੈ ਕਿ ‘‘ਗੁਰੂ ਗੋਬਿੰਦ ਸਿੰਘ ਦੀਆਂ ਕੁਝ ਬਾਣੀਆਂ ਨੂੰ ਛੱਡ ਕੇ ਬਾਕੀ ਸਾਰਾ ਦਸਮ ਗ੍ਰੰਥ......।’’ ਆਪ ਜੀ ਇਸ ਲੇਖ ਵਿਚ ਅਪਨੀ ਵਿਦਵਤਾ ਦਰਜ ਕਰਦਿਆਂ ਇਹ "ਫਤਵਾ" ਵੀ ਦੇ ਦਿਤਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਵੀ ਬਾਣੀਆਂ ਇਸ ਗ੍ਰੰਥ ਵਿਚ ਹਨ। ਆਪ ਤਾਂ ਪ੍ਰੋਫੇਸਰ ਸਾਹਿਬ ਸਿੰਘ ਅਤੇ ਕਰਮ ਸਿੰਘ ਹਿਸਟੋਰਿਅਨ ਨਾਲੋਂ ਵੀ ਉਚ ਕੋਟੀ ਦੇ ਵਿਆਖਿਆਕਾਰ ਤੇ ਇਤਿਹਾਸਕਾਰ ਹੋਣ ਦਾ ਪ੍ਰਭਾਵ ਦਿੰਦੇ ਹੋ। ਕੀ ਆਪ ਵਿਸ਼ਵਸਨੀਕ ਸ੍ਰੋਤਾਂ ਦੇ ਹਵਾਲਿਆਂ ਨਾਲ ਇਹ ਸਿੱਧ ਕਰ ਸਕਦੇ ਹੋ ਕਿ ਗੁਰੂ ਗੋਬਿੰਦ ਸਿੰਘ ਨੇ ਕੋਈ ਬਾਣੀ ਲਿਖੀ ਸੀ?
6) ਤੁਸੀਂ ਆਪਣੇ ਇਸ ਲੇਖ ਵਿਚ ਕਈ ਵਾਰ ਉਸ ਵੇਲੇ ਦੇ ਸਿੱਖਾਂ ਨੂੰ ‘ਅਨਪੜ’ ਕਿਹਾ ਹੈ। ਤੁਸੀਂ ਲਿਖਿਆ ਹੈ ਕੇ 19ਵੀਂ ਸਦੀ ਵਿਚ ਬਹੁਤੇ ਸਿੱਖ ‘ਅਨਪੜ’ ਸਨ, ਜੋ ਇਹ ਦਰਸਾਉਦਾ ਹੈ ਕਿ ਇਹ ਕੌਮ ‘ਅਨਪੜਾਂ’ ਦੀ ਕੌਮ ਸੀ। ਤੁਹਾਨੂੰ ਭਾਈ ਕਾਨ੍ਹ ਸਿੰਘ ਨਾਭਾ ਅਤੇ ਸਿਰਦਾਰ ਕਪੂਰ ਸਿੰਘ ਵਰਗੇ ਪੜ੍ਹੇ -ਲਿਖੇ ਸਿੱਖ ਚੇਤੇ ਕਿਉਂ ਨਹੀਂ ਆਏ? ਤੁਸੀਂ ਇਹ ਲੇਖ ਪੰਥ ਦੀ ਮਹਾਨ ਹਸਤੀ (ਬਾਬਾ ਬੰਦਾ ਸਿੰਘ) ਨੂੰ ਮਹਾਨ ਸਾਬਿਤ ਕਰਨ ਲਈ ਲਿਖਿਆ ਹੈ ਕਿ ਪੰਥ ਦੇ ਮਹਾਨ ਵਿਦਵਾਨਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤ ਕੇ ਬਦਨਾਮ ਕਰਨ ਲਈ? ਇਸ ਲੇਖ ਰਾਹੀਂ ਤੁਸੀਂ ਕੌਮ ਦਾ ਭਲਾ ਕਰ ਰਹੇ ਹੋ ਕਿ ਨੁਕਸਾਨ? ਕਈ ਵਾਰ ਅਸੀਂ ਇਹ ਕਹਿਣੇ ਹਾਂ ਕਿ ਇਹ ਬੰਦਾ ਸਾਡੀ ਤਾਰੀਫ ਕਰ ਰਿਹਾ ਹੈ ਕਿ ਗਾਲ੍ਹਾਂ ਕੱਢ ਰਿਹਾ ਹੈ। ਤੁਹਾਡਾ ਲੇਖ ਵੀ ਹੂ-ਬ-ਹੂ ਇਸੇ ਗੱਲ ’ਤੇ ਅਧਾਰਿਤ ਹੈ।
ਪਾਠਕ ਸੱਜਣੋ ! ਡਾਕਟਰ ਸਾਹਿਬ ਦਾ ਇਹ ਬਹੁਤ ਲੰਮਾ ਲੇਖ ਜਿਸ ਵਿਚ ਲੰਮੇ-ਲੰਮੇ ਭੁਲੇਖੇ ਤੇ ਭੰਬਲ-ਭੂਸਿਆਂ ਤੋਂ ਇਲਾਵਾ ਕੁਝ ਨਹੀਂ। ਡਾਕਟਰ ਸਾਹਿਬ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਸਾਧੇ ਹਨ। ਪੰਥ ਦੇ ਮਹਾਨ ਯੋਧਾ ਬੰਦਾ ਸਿੰਘ ਬਹਾਦੁਰ ਨੂੰ ਮਹਾਨ ਸਾਬਿਤ ਕਰਨਾ, ਜੋ ਪਹਿਲਾਂ ਹੀ ਮਹਾਨ ਹਨ। ਡਾਕਟਰ ਸਾਹਿਬ ਨੇ ਕੋਈ ਨਵਾਂ ਕੰਮ ਨਹੀ ਕੀਤਾ ਬਲਕਿ ਇਸ ਮਹਾਨ ਸਿੱਖ ਨੂੰ ਮਹਾਨ ਦੱਸਣ ਦੀ ਆੜ ਵਿਚ ਦਸਮ ਗੁਰੂ ਜੀ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਨੂੰ ਪੰਥ ਦਾ ‘ਗੱਦਾਰ’ ਅਤੇ ਪੰਥ ਦੇ ਇਕ ਦਰਜਨ ਤੋਂ ਵੱਧ ਮਹਾਨ ਇਤਿਹਾਸਕਾਰਾਂ ਅਤੇ ਲਿਖਾਰੀਆਂ ਨੂੰ ਇਕ ‘ਮਦਾਰੀ’ ਨਾਲੋਂ ਮੰਦਾ ਕਰਾਰ ਦੇ ਦਿਤਾ ਹੈ। ਕੀ ਅਸੀਂ ਇਸ ‘ਸਤਰ’ ਦੇ ਲਿਖਾਰੀਆਂ ਦੇ ਲੇਖਾਂ ਨੂੰ ਮਾਨਤਾ ਦੇ ਸਕਦੇ ਹਾਂ? ਅਤੇ ਜੇ ਇਹੋ ਜਿਹਾ ਇਤਿਹਾਸ ਹੀ ਸਿਰਜਿਆ ਜਾਂਦਾ ਰਿਹਾ, ਤਾਂ ਪਹਿਲਾਂ ਸਾਨੂੰ ਤਿਨ ਸੌ ਸਾਲ ਲਗ ਗਏ ਹਨ ਬੰਦਾ ਸਿੰਘ ਬਹਾਦੁਰ ਨੂੰ "ਖਲਨਾਇਕ" ਤੋ "ਨਾਇਕ" ਸਿੱਧ ਕਰਨ ਵਿਚ। ਹੁਣ ਤਿੰਨ ਸੌ ਸਾਲ ਲਗ ਜਾਣਗੇ ਮਾਤਾ ਸੁੰਦਰ ਕੌਰ ਤੇ ਭਾਈ ਮਨੀ ਸਿੰਘ ’ਤੇ ਲੱਗੇ ‘ਗੱਦਾਰ’ ਦੇ ਲੇਬਲ ਨੂੰ ਹਟਵਾਉਣ ਵਿਚ। ਗੁਰਮਤ ਦੇ "ਵਿਦਵਾਨ" ਹੋਣ ਦਾ ਪ੍ਰਭਾਵ ਦੇਣ ਦਾ ਇਹ ਮਤਲਬ ਨਹੀ ਕਿ ਸਾਨੂੰ ਜਿਹੜਾ ਆਵੇ, ਇਹ ਊਲ-ਜਲੂਲ ਇਤਿਹਾਸ ‘ਪਰੋਸ’ ਕੇ ਚਲਾ ਜਾਵੇ ਤੇ ਅਸੀਂ ਉਸ ਨੂੰ ਹਜ਼ਮ ਕਰ ਲਈਏ। ਇਤਿਹਾਸ ਦੇ ਨਾਮ ’ਤੇ ਸਾਡੇ ਪੰਥ ਦੇ ਮਹਾਨ ਵਿਆਖਿਆਕਾਰਾਂ, ਇਤਿਹਾਸਕਾਰਾਂ ਅਤੇ ਲਿਖਾਰੀਆਂ ਦੀ ਕੋਈ "ਬੇਪਤੀ" ਕਰਦਾ ਰਹੇ ਤੇ ਅਸੀਂ ਸਭ ਕੁਝ ਬਰਦਾਸ਼ਤ ਕਰਦੇ ਰਹੀਏ? ਸਾਨੂੰ ਤਾਂ ਸਾਡੇ ਸ਼ਬਦ ਗੁਰੁ ਦਾ ਇਹ ਆਦੇਸ਼ ਹੈ-
ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ।।
(1410)
- - - - - - - - - - - - - - - - - - - - -
(ਸੰਪਾਦਕੀ ਟਿੱਪਣੀ : ਇਸ ਵਿਚ ਕੋਈ ਸ਼ੱਕ ਨਹੀਂ ਕਿ ਆਪਣੇ ਲੇਖ ਵਿਚ ਪੰਥ ਦੇ ਸਤਿਕਾਰ ਇਤਿਹਾਸਕਾਰਾਂ ਅਤੇ ਭਾਈ ਅਜਮੇਰ ਸਿੰਘ ਪ੍ਰਤੀ ਡਾ: ਹਰਜਿੰਦਰਮੀਤ ਸਿੰਘ ਨੇ ਜਿਸ ਕਿਸਮ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਸ ਨਾ ਸਿਰਫ਼ ਬੇਲੋੜੀ ਅਤੇ ਨੀਵੇਂ ਪੱਧਰ ਦੀ ਸੀ ਬਲਕਿ ਇਹ ਲੇਖਕ ਦੇ ਜਜ਼ਬਾਤੀ ਸੁਭਾਅ ਅਤੇ ਆਪਣੇ ਕਥਨ ਨੂੰ ਆਖ਼ਰੀ ਸੱਚ ਮੰਨਣ ਦੀ ਹਠੀ ਮਾਨਸਿਕਤਾ ਨੂੰ ਵੀ ਜ਼ਾਹਿਰ ਕਰਦੀ ਹੈ। ਭਾਈ ਮਨੀ ਸਿੰਘ ਦੂਜੇ ਅਤੇ ਅਜੀਤ ਸਿੰਘ ਦੂਜੇ ਬਾਬਤ ਵੀ ਲੇਖਕ ਨੂੰ ਸਪਸ਼ਟ ਸ਼ਬਦਾਵਲੀ ਦੀ ਵਰਤੋਂ ਕਰਨੀ ਚਾਹੀਦੀ ਸੀ। ਸੰਪਾਦਕੀ ਮੰਡਲ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਉਕਤ ਲੇਖ ਵਿਚ ਲੋੜੀਂਦੀਆਂ ਸੋਧਾਂ ਕਰਕੇ ਹੀ ਲੇਖ ਨੂੰ ਪ੍ਰਕਾਸ਼ਿਤ ਕਰਦਾ। ਪਰ ਜਿਵੇਂ ਕਿ ਅਸੀਂ ਪਾਠਕਾਂ ਨੂੰ ਕਈ ਵਾਰ ਦੱਸਦੇ ਹਾਂ, ਇੰਡੀਆ ਅਵੇਅਰਨੈ¤ਸ ਦੇ ਸੰਪਾਦਕ ਸਮੇਤ, ਸਿੱਖ ਅਵੇਅਰਨੈ¤ਸ ਨਾਲ ਸਬੰਧਿਤ ਬਾਕੀ ਦੇ ਵੀਰ ਵੀ ਆਪੋ-ਆਪਣੀ ਕਿਰਤ-ਕਾਰ ਕਰਦਿਆਂ ਹੀ ਸਿੱਖਾਂ ਵਿਚ ਜਾਗ੍ਰਿਤੀ ਲਿਆਉਣ ਦੇ ਇਸ ਮਿਸ਼ਨ ਵਿਚ ਯੋਗਦਾਨ ਪਾਉਂਦੇ ਹਨ। ਇਸ ਕਾਰਨ, ਵਿਵਾਦ ਦਾ ਵਿਸ਼ਾ ਬਣੇ ਉਕਤ ਲੰਬੇ ਲੇਖ ਦੀ ਸੋਧ ਨਾ ਕੀਤੀ ਜਾ ਸਕੀ। ਪਰ ਬਿਨਾਂ ਆਪਣੀ ਗਲਤੀ ਨੂੰ ਜਾਇਜ਼ ਠਹਿਰਾਇਆਂ (justify ਕੀਤਿਆਂ) ਸੰਪਾਦਕੀ ਮੰਡਲ ਇਸ ਗਲਤੀ ਦੀ ਨੈਤਿਕ ਜ਼ਿੰਮੇਵਾਰੀ ਲੈਂਦਾ ਹੈ ਅਤੇ ਪਾਠਕਾਂ ਨੂੰ ਯਕੀਨ ਦਿਵਾਉਂਦਾ ਹੈ ਕਿ ਭਵਿੱਖ ਵਿਚ ਅਜਿਹਾ ਵਰਤਾਰਾ ਮੁੜ ਤੋਂ ਨਹੀਂ ਵਾਪਰੇਗਾ।
ਜਿਥੋਂ ਤੱਕ ‘ਦਸਮ ਗ੍ਰੰਥ’ ਦਾ ਮਸਲਾ ਹੈ, ਇਸ ਬਾਬਤ ਜ਼ਰੂਰੀ ਨਹੀਂ ਕਿ ਹਰ ਸਿੱਖ ਦੀ ਇਹੀ ਰਾਏ ਹੋਵੇ ਕਿ ਇਸ ਦੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਰਚੀ ਹੋਈ ਨਹੀਂ। ਕਈ ਸ਼ਰਧਾਲੂ ਵੀਰ ਰਹਿਤ ਮਰਿਆਦਾ ਕਾਰਨ ਸਿੱਖ ਸੰਸਕਾਰਾਂ ਵਿਚ ਸ਼ਾਮਲ ਕੀਤੀਆਂ ਜਾ ਚੁੱਕੀਆਂ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਰਚਨਾ ਮੰਨਦੇ ਹਨ ਅਤੇ ਇਸ ਬਾਬਤ ਸੱਚ ਨੂੰ ਸਮਝਣ-ਮੰਨਣ ਵਿਚ ਹਾਲਾਂ ਉਨ੍ਹਾਂ ਨੂੰ ਲੰਬਾ ਸਮਾਂ ਲੱਗ ਸਕਦਾ ਹੈ।
ਜਿਥੋਂ ਤੱਕ ਮਾਦਾ ਸੁੰਦਰ ਕੌਰ ਦੀ ਗੱਲ ਹੈ, ਸਾਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਦੁਨਿਆਵੀ ਰਿਸ਼ਤੇਦਾਰਾਂ ਨੂੰ ਵੀ ਗੁਰੂ ਸਾਹਿਬਾਨ ਵਾਂਗ ‘ਅਭੁਲ’ ਨਾ ਸਮਝੀਏ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗੁਰੂ ਸਾਹਿਬਾਨ ਦੇ ਰਿਸ਼ਤੇਦਾਰਾਂ ਨੇ ਗੁਰੂ ਘਰ ਦੀ ਪ੍ਰਚਾਰ ਲਹਿਰ ਵਿਚ ਅੜਿੱਕੇ ਖੜੇ ਕਰਨੇ ਅਤੇ ਮਨਮਤਿ ਫੈਲਾਉਣੀ ਸ਼ੁਰੂ ਕਰ ਦਿੱਤੀ ਸੀ। ਸੱਚ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੀ ਪਿੱਠ ਵਿਚ ਸਿਧਾਂਤਕ ਛੁਰਾ ਮਾਰਨ ਵਾਲਾ ਸਭ ਤੋਂ ਪਹਿਲਾਂ ਵਿਅਕਤੀ ਉਨ੍ਹਾਂ ਦਾ ਆਪਣਾ ਪੁੱਤਰ ਸ੍ਰੀ ਚੰਦ ਹੀ। ਪਰ ਗੁਰੂ ਨਾਨਕ ਸਾਹਿਬ ਦਾ ਦੁਨਿਆਵੀ ਪੁੱਤਰ ਹੋਣ ਕਾਰਨ ਸਿੱਖ ਸ੍ਰੀ ਚੰਦ ਦਾ ਵੀ ਬਹੁਤ ਸਤਿਕਾਰ ਕਰਦੇ ਹਨ ਅਤੇ ਉਸਦੇ ਚੇਲਿਆਂ ਵੱਲੋਂ ਸਥਾਪਿਤ ਡੇਰਿਆਂ ’ਤੇ ਜਾ ਕੇ ਮਨਮਤਿ ਅਤੇ ਉਦਾਸੀ ਵਿਚਾਰਧਾਰਾ ਦੇ ਸ਼ਿਕਾਰ ਹੋ ਰਹੇ ਹਨ। ਇਸਲਈ ਮਾਤਾ ਸੁੰਦਰੀ ਨੂੰ ਵੀ ਗੁਰੂ ਸਾਹਿਬਾਨ ਵਾਂਗ ਅਭੁੱਲਾਂ ਦੀ ਸ਼੍ਰੇਣੀ ਵਿਚ ਸ਼ਾਮਲ ਕਰਨਾ ਭਾਰੀ ਗਲਤੀ ਹੋਵੇਗੀ। ਇਹ ਗੱਲ ਵੀ ਵਿਚਾਰਨ ਯੋਗ ਹੈ ਕਿ ਜਿਸ ਸਮੇਂ ਮੁਗਲ ਸ਼ਾਸਕ ਸਿੱਖ ਕੌਮ ਦੇ ਅਤਿ ਵੈਰੀ ਬਣੇ ਹੋਏ ਸਨ, ਉਸੇ ਸਮੇਂ ਮਾਤਾ ਸੁੰਦਰੀ ਐਨ ਮੁਗਲਾਂ ਦੀ ਨੱਕ ਦੇ ਨੀਚੇ (ਦਿੱਲੀ ਵਿਚ ਹੀ) ਬਿਨਾਂ ਕਿਸੇ ਸੰਘਰਸ਼ ਦੇ ਸ਼ਾਂਤਮਈ ਸਮਾਂ ਕਿਵੇਂ ਬਿਤਾ ਰਹੇ ਸਨ। ਫਿਰ ਵੀ, ਲੇਖਕਾਂ ਨੂੰ ਇਹ ਚਾਹੀਦਾ ਹੈ ਕਿ ਉਹ ਨਿਜੀ ਧਾਰਨਾਵਾਂ ਦੇ ਅਧਾਰ ’ਤੇ ਇਤਿਹਾਸ ਨੂੰ ਪੇਸ਼ ਨਾ ਕਰਨ ਜਾਂ ਘੱਟੋ-ਘੱਟ ਅਜਿਹੇ ਜਟਿਲ ਨੁਕਤਿਆਂ ਬਾਰੇ ਆਪਣੇ ਤੌਰ ’ਤੇ ਅੰਤਮ ਫੈਸਲਾ ਦੇਣ ਤੋਂ ਸੰਕੋਚ ਕਰਨ।
ਅਸਲ ਵਿਚ ਇਤਿਹਾਸ ਹੈ ਹੀ ਅਜਿਹਾ ਵਿਸ਼ਾ, ਜਿਸ ਬਾਬਤ ਕੋਈ ਵੀ ਦੋ ਲੇਖਕ, ਹਰ ਘਟਨਾ ਬਾਬਤ ਇਕ-ਦੂਜੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੁੰਦੇ। ਖ਼ਾਸਕਰ ਸਿੱਖ ਇਤਿਹਾਸ ਦੀਆਂ ਘਟਨਾਵਾਂ ਬਾਰੇ ਤਾਂ ਇਕ-ਰਾਏ ਬਣਨਾ ਬਹੁਤ ਹੀ ਔਖਾ ਹੈ ਕਿਉਂਕਿ ਇਨ੍ਹਾਂ ਲਈ ਲੋੜੀਂਦੇ ਇਤਿਹਾਸਕ ਹਵਾਲੇ ਜਾਂ ਤਾਂ ਬ੍ਰਾਹਮਣਵਾਦੀ ਲਿਖਾਰੀਆਂ ਦੀਆਂ ਲਿਖਤਾਂ ਹਨ ਜਾਂ ਫਿਰ ਇਰਾਨੀ ਲਿਖਾਰੀਆਂ ਦੀਆਂ। ਦੋਹਾਂ ਹੀ ਕਿਸਮ ਦੇ ਲਿਖਾਰੀਆਂ ਨੇ ਸਿੱਖ ਇਤਿਹਾਸ ਲਿਖਦੇ ਸਮੇਂ ਆਪੋ-ਆਪਣੇ ਪਿਛੋਕੜ ਮੁਤਾਬਿਕ ਘਟਨਾਵਾਂ ਬਹੁਤ ਅਲੱਗ-ਅਲੱਗ ਰੰਗਤ ਦੇ ਕੇ ਪੇਸ਼ ਕੀਤਾ ਹੈ। ਖ਼ਾਸਕਰ ਬ੍ਰਾਹਮਣਵਾਦੀ ਜਾਂ ਬ੍ਰਾਹਮਣਾਂ ਤੋਂ ਸਿੱਖ ਬਣੇ ਲਿਖਾਰੀਆਂ ਨੇ ਤਾਂ ਗੁਰੂ ਇਤਿਹਾਸ ਨੂੰ ਹਿੰਦੂ ਮਿਥਿਹਾਸ ਜਿਹਾ ਰੂਪ ਹੀ ਦੇ ਦਿੱਤਾ ਹੈ ਅਤੇ ਸਿੱਖ ਨਾਇਕਾਂ ਨੂੰ ਅਸਿੱਧੇ ਢੰਗ ਨਾਲ ਗੁਰਮਤਿ ਵਿਰੋਧੀ ਕਾਰੇ ਕਰਦਿਆਂ ਵਿਖਾਇਆ ਹੈ। ਇਸਲਈ ਮੌਜੂਦਾ ਸਮੇਂ ਵਿਚ ਸੰਪੂਰਨ ਸਿੱਖ ਇਤਿਹਾਸ ਨੂੰ ਗੁਰਮਤਿ ਵਿਚਾਰਧਾਰਾ ਦੀ ਰੌਸ਼ਨੀ ਵਿਚ ਸੋਧ ਕੇ ਮੁੜ ਤੋਂ ਲਿਖੇ ਜਾਣ ਦੀ ਲੋੜ ਹੈ। ਤਦ ਤੱਕ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਬਾਰੇ ਉਸਾਰੂ ਅਤੇ ਸਟੀਕ ਦਲੀਲਾਂ/ਤੱਥਾਂ ਦੇ ਅਧਾਰ ’ਤੇ ਚਰਚਾ ਜਾਰੀ ਰਹਿਣੀ ਚਾਹੀਦੀ ਹੈ।