

ਇੰਡੀਆ ਅਵੇਅਰਨੈੱਸ : ਜੁਲਾਈ 2010 ਅੰਕ ਦੇ ਵਿਸ਼ੇਸ਼ ਲੇਖ
|
|
ਨਵੀਂਆਂ ਪ੍ਰਕਾਸ਼ਿਤ ਗਿਆਨਦਾਇਕ ਪੁਸਤਕਾਂ
ਸੰਪਾਦਕ : ਗੁਰਤੇਜ ਸਿੰਘ ਤਖ਼ਤਾਂ ਦੇ ਪੁਜਾਰੀਆਂ ਵੱਲੋਂ ਇਕ ਤਰੋੜ-ਮਰੋੜ ਕੇ ਪੇਸ਼ ਕੀਤੀ ਗਈ ਇਕ ਅਧੂਰੀ ਵੀਡੀਓ ਦੇ ਅਧਾਰ ’ਤੇ, ਤੱਤ ਗੁਰਮਤਿ ਦੇ ਉ¤ਘੇ ਪ੍ਰਚਾਰਕ ਅਤੇ ਖ਼ੁਦ ਅਕਾਲ ਤਖ਼ਤ ਦੇ ਰਹਿ ਚੁੱਕੇ ਮੁੱਖ ਸੇਵਾਦਾਰ ਪ੍ਰੋ: ਦਰਸ਼ਨ ਸਿੰਘ ’ਤੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਨ ਦਾ ਝੂਠਾ ਦੋਸ਼ ਲਗਾ ਕੇ ਅਤੇ ਫਿਰ ਉਨ੍ਹਾਂ ਵੱਲੋਂ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰ ਨਾ ਹੋਣ ਦਾ ਆਰੋਪ ਲਗਾ ਕੇ ‘ਪੰਥ ਚੋਂ ਛੇਕਣ’ ਦਾ ਕੂੜਨਾਮਾ ਜਾਰੀ ਕਰਨ ਦੇ ਘਟਨਾਕ੍ਰਮ ਨੇ ਸਮੂਹ ਪੰਥ-ਦਰਦੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਭਾਵੇਂ ਸਿੱਖ ਇਤਿਹਾਸ ਵਿੱਚ ਪਹਿਲੀ ਵਾਰੀ, ਸਿੱਖਾਂ ਨੇ ਪੁਜਾਰੀਆਂ ਦੇ ਪੁਤਲੇ ਸਾੜ ਕੇ ਅਤੇ ਪ੍ਰੋ: ਦਰਸ਼ਨ ਸਿੰਘ ਨਾਲ ਜਨਤੱਕ ਤੌਰ ’ਤੇ ਰੋਟੀ ਦੀ ਸਾਂਝ ਆਦਿਕ ਸੰਕੇਤਕ ਕਾਰਵਾਈਆਂ ਕਰਕੇ ਤਖ਼ਤਾਂ ਦੇ ਪੁਜਾਰੀਆਂ ਨੂੰ ਸਿੱਧੇ ਤੌਰ ’ਤੇ ਚੁਣੌਤੀ ਦਿੱਤੀ, ਪਰ ਹਾਲਾਂ ਵੀ ਬਹੁਤ ਸਾਰੇ ਸਿੱਖਾਂ ਨੂੰ ਉ¤ਘੇ ਰਾਗੀ ਨਾਲ ਹੋਏ ਧੱਕੇ ਦੇ ਪਿਛੋਕੜ ਬਾਰੇ ਤੱਥ-ਭਰਪੂਰ ਸਟੀਕ ਜਾਣਕਾਰੀ ਪ੍ਰਾਪਤ ਨਹੀਂ ਜਿਸ ਕਰਕੇ ਕਾਲਕਾ-ਪੰਥੀ ਸਿੱਖਾਂ ਨੇ ਪ੍ਰੋ: ਦਰਸ਼ਨ ਸਿੰਘ ਵਿਰੁੱਧ ਝੂਠਾ ਪ੍ਰਾਪੇਗੰਡਾ ਹਾਲਾਂ ਵੀ ਜਾਰੀ ਰੱਖਿਆ ਹੋਇਆ ਹੈ। ਇਸ ਦਿੱਕਤ ਨੂੰ ਮਹਿਸੂਸ ਕਰਦਿਆਂ ਤੱਤ ਗੁਰਮਤਿ ਟਕਸਾਲ ਵੱਲੋਂ ਉਕਤ ਸਿਰਲੇਖ ਵਾਲੀ ਵਿਸ਼ੇਸ਼ ਪੁਸਤਕ ਪ੍ਰਕਾਸ਼ਿਤ ਕੀਤੀ ਗਈ ਹੈ। ਸਿੱਖ ਕੌਮ ਦੇ ਮੰਨੇ-ਪ੍ਰਮੰਨੇ ਵਿਦਵਾਨ ਤੇ ਸਾਬਕਾ ਪ੍ਰੋ: ਆਫ਼ ਸਿੱਖਿਜ਼ਮ ਸ੍ਰ: ਗੁਰਤੇਜ ਸਿੰਘ ਵੱਲੋਂ ਸੰਪਾਦਿਤ ਇਸ ਪੁਸਤਕ ਵਿੱਚ ਖ਼ੁਦ ਸੰਪਾਦਕ, ਪ੍ਰੋ: ਕੁਲਬੀਰ ਸਿੰਘ ਅਤੇ ਪਿੰ੍ਰੰ: ਹਰਿਭਜਨ ਸਿੰਘ ਦੇ ਅਤਿ ਗਿਆਨਦਾਇਕ ਲੇਖਾਂ ਦੇ ਇਲਾਵਾ ਪ੍ਰੋ: ਦਰਸ਼ਨ ਸਿੰਘ ਨਾਲ ਸਬੰਧਿਤ ਵਿਵਾਦ ਦੀ ਪ੍ਰਿੰਟ ਮੀਡੀਆ ਵਿੱਚ ਹੋਈ ਪੇਸ਼ਕਾਰੀ (ਪੱਖ ਅਤੇ ਵਿਰੋਧ) ਨੂੰ ਵੀ ਮੁਕੰਮਲ ਦਸਤਾਵੇਜ਼ੀ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਨਾ ਸਿਰਫ਼ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਜਾਰੀ ਕੂੜਨਾਮੇ ਬਾਰੇ ਵਿਸਥਾਰ ਵਿੱਚ ਜਾਣਨ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਅਤੇ ਵਿਵਾਦਿਤ ਗ੍ਰੰਥ ਦੀ ਅਸਲੀਅਤ ਜਾਣਨ ਦੇ ਇਛੁੱਕ ਵਿਅਕਤੀਆਂ ਲਈ ਇਹ ਪੁਸਤਕ ਬਹੁਤ ਲਾਭਦਾਇਕ ਸਿੱਧ ਹੋਵੇਗੀ। 320 ਪੰਨਿਆਂ ਦੀ ਇਸ ਕਿਤਾਬ ਦੀ ਭੇਟਾ 150 ਰੁਪਏ ਰੱਖੀ ਗਈ ਹੈ। ਪੁਸਤਕ ਪ੍ਰਾਪਤ ਕਰਨ ਦਾ ਪਤਾ ਹੈ :
ਤੱਤ ਗੁਰਮਤਿ ਟਕਸਾਲ ਆਸਾ ਕੀ ਵਾਰ : ਸਰਲ ਵਿਆਖਿਆ ਤੇ ਪੜਚੋਲ
ਤੱਤ ਗੁਰਮਤਿ ਪਰਵਾਰ, ਕੇਅਰ ਆਫ਼ ਫਿਊਚਰ ਪੈਕ ਹਾਇਕ ਸੈਕੰਡਰੀ ਸਕੂਲ, |