

ਸਿੱਖੀ ਪ੍ਰਚਾਰਕ ਦੇ ਰੂਪ ਵਿਚ ਸਿੱਖੀ ਦਾ ਘਾਣ ਕਰ ਰਿਹਾ ਪਖੰਡੀ ਸੰਪਾਦਕ
- ਭੁਪਿੰਦਰ ਸਿੰਘ ਕੋਹਾਲੀ, ਅੰਮ੍ਰਿਤਸਰ -
ਮੋਬਾਈਲ : 9914516104
ਮੈਂ ਪਹਿਲਾਂ ਸਪੱਸ਼ਟ ਕਰ ਦਿਆਂ ਕਿ ਮੈਂ 1996 ਤੋਂ ਸਪੋਕਸਮੈਨ ਨਾਲ ਜੁੜਿਆ ਹੋਇਆ ਸੀ। ਸਪੋਕਸਮੈਨ ਮਾਸਕ ਤੇ ਰੋਜ਼ਾਨਾ ਵਿੱਚ ਮੇਰੇ ਲੇਖ ਛਪਦੇ ਰਹੇ ਹਨ। ਅਸੀਂ ਪਹਿਲਾਂ ਸਪੋਕਸਮੈਨ ਮੈਗਜ਼ੀਨ ਤੇ ਹੁਣ ਅਖ਼ਬਾਰ ਦੀਆਂ ਕਾਪੀਆਂ ਖ਼ਰੀਦ ਕੇ ਫ਼੍ਰੀ ਵੰਡਦੇ ਰਹੇ ਹਾਂ। ਰੋਜ਼ਾਨਾ ਅਖ਼ਬਾਰ ਸ਼ੁਰੂ ਹੋਣ ਵੇਲੇ ਅੰਮ੍ਰਿਤਸਰ ਵਿਚਲਾ ਪਹਿਲਾ ਦਫ਼ਤਰ (ਹਾਲ ਬਜ਼ਾਰ ਵਿੱਚ ਅਜੀਤ ਦੇ ਦਫ਼ਤਰ ਦੇ ਨੇੜੇ) ਮੈਂ ਲੈ ਕੇ ਦਿਤਾ ਸੀ ਤੇ ਪਹਿਲੇ ਮਹੀਨੇ ਦਾ ਕਿਰਾਇਆ ਵੀ ਆਪਣੇ ਕੋਲੋਂ ਦਿੱਤਾ ਸੀ। ਇਥੇ ਮੈਨੂੰ ਦਫ਼ਤਰ ਇੰਚਾਰਜ ਦੀ ਡਿਊਟੀ ਵਾਸਤੇ ਨਿਯੁਕਤੀ ਪਤਰ ਦਿੱਤਾ ਗਿਆ, ਭਾਵੇਂ ਮੈਂ ਜੁਆਇਨ ਨਹੀਂ ਕੀਤਾ ਸੀ। ਭਾਵੇਂ ਅਸੀਂ ਸਪੋਕਸਮੈਨ ਦੇ ਸੰਪਾਦਕ ਦੀਆਂ ਕਈ ਗੱਲਾਂ ਨਾਲ ਸਹਿਮਤ ਨਹੀਂ ਵੀ ਸਾਂ, ਪਰ ਸੋਚਦੇ ਸੀ ਕਿ ਸਿੱਖਾਂ ਦਾ ਇੱਕ ਆਪਣਾ ਅਖ਼ਬਾਰ ਜਰੂਰ ਹੋਣਾ ਚਾਹੀਦਾ ਹੈ, ਚਲੋ ਕੁਝ ਕੁ ਪੰਥਕ ਮਸਲਿਆਂ ਬਾਰੇ ਤਾਂ ਠੀਕ ਲਿਖਦਾ ਹੈ। ਜਿਵੇਂ ਸੌਦਾ ਸਾਧ ਦਾ ਮਸਲਾ। ਪਰ ਪਿਛਲੇ ਕੁਝ ਸਮੇਂ ਤੋਂ ਲਿਖੀ ਜਾ ਰਹੀ ਨਿਜੀ ਡਾਇਰੀ ਵਿੱਚ ਜੋਗਿੰਦਰ ਸਿੰਘ ਵਲੋਂ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਨੇ ਮਨ ਨੂੰ ਬੇਚੈਨ ਕਰ ਦਿਤਾ ਹੈ।
ਸਪੋਕਸਮੈਨ ਦੀ 6 ਜੂਨ 2010 ਦੀ ਨਿਜੀ ਡਾਇਰੀ ਵਿੱਚ ਇੱਕ ਪਾਠਕ ਨੂੰ ਚੁਣੌਤੀ ਦੇਂਦਿਆਂ ਲਿਖਿਆ ਹੈ ਕਿ ਉਹ (ਪਾਠਕ) ਕੋਈ ਪੁਰਾਤਨ ਲਿਖਤ ਦਿਖਾ ਦੇਵੇ, ਜਿਸ ਵਿੱਚ ਬਾਬਾ ਨਾਨਕ ਨੂੰ ਗੁਰੂ ਨਾਨਕ ਲਿਖਿਆ ਹੋਵੇ। ਜੋਗਿੰਦਰ ਸਿੰਘ ਨੇ ਲਿਖਿਆ ਹੈ ਕਿ ਭਾਈ ਗੁਰਦਾਸ ਜੀ ਨੇ ਵੀ ਗੁਰੂ ਨਾਨਕ ਨੂੰ ਬਾਬਾ ਨਾਨਕ ਲਿਖਿਆ ਹੈ ਅਤੇ ਜੇ ਕੋਈ ਬਾਬਾ ਨਾਨਕ ਨੂੰ ਗੁਰੂ ਨਾਨਕ ਲਿਖਦਾ ਹੈ ਤਾਂ ਮੈਨੂੰ ਬੜਾ ਗਲਤ ਲਗਦਾ ਹੈ। ਜੋਗਿੰਦਰ ਸਿੰਘ ਮੁਤਾਬਕ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਨਾਨਕ ਕਹਿਣਾ ਚਾਹੀਦਾ ਹੈ ਤੇ ਗੁਰੂ ਨਾਨਕ ਕਹਿਣਾ ਗਲਤ ਹੈ। (ਹੈ ਨਾ ਫ਼ਜ਼ੂਲ ਦੀ ਬਹਿਸ) ਇਸ ਸਬੰਧ ਵਿਚ ਸਪੋਕਸਮੈਨ ਦੇ ਚੰਡੀਗੜ ਤੇ ਮੋਹਾਲੀ ਦਫ਼ਤਰਾਂ ਵਿੱਚ ਫੈਕਸ ਤੇ ਡਾਕ ਰਾਹੀਂ ਚਿੱਠੀਆਂ ਭੇਜੀਆਂ ਗਈਆਂ, ਜਿਨ੍ਹਾਂ ਵਿੱਚ ਹੇਠ ਲਿਖੇ ਪ੍ਰਮਾਣਾਂ ਰਾਹੀਂ ਦਸਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਅਨੇਕਾਂ ਵਾਰ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਲਿਖਿਆ ਹੋਇਆ ਹੈ-
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਿ ਚਾਨਣੁ ਹੋਆ।।
- - - - -
ਕਲਿ ਤਾਰਨ ਗੁਰ ਨਾਨਕ ਆਇਆ।।
(ਭਾਈ ਗੁਰਦਾਸ ਜੀ)
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ
ਮੇਰੀ।।
(ਪੰਨਾ 750)
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ
ਗਰਭਾਸਿ ਨਾ ਪਰਿਆ ਰੇ।।
(ਪੰਨਾ 612)
ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ
ਪਾਰਿ ਪਰਾਨਥ।।
(ਪੰਨਾ 1001)
ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ
ਉਸਤਤਿ ਤਰੀ ਤਰਾਂਤਿ।।
(ਪੰਨਾ 1264)
ਗੁਰੁ ਨਾਨਕੁ ਨਾਨਕੁ ਹਰਿ ਸੋਇ।।
(ਪੰਨਾ 865)
ਵਿਰੋਧੀ ਵਿਚਾਰਾਂ ਨੂੰ ਆਪਣੀ ਅਖ਼ਬਾਰ ਵਿੱਚ ਪਹਿਲ ਦੇਣ ਦਾ ਦਾਅਵਾ ਕਰਨ ਵਾਲੇ ਜੋਗਿੰਦਰ ਸਿੰਘ ਨੇ ਇਹ ਚਿੱਠੀ ਨਹੀਂ ਛਾਪੀ, ਹਾਲਾਂਕਿ ਇਸ ਵਿੱਚ ਉਨ੍ਹਾਂ ਦੇ ਖਿਲਾਫ਼ ਕੁਝ ਵੀ ਨਹੀਂ ਸੀ - ਕੇਵਲ ਗੁਰਬਾਣੀ ਦੇ ਪ੍ਰਮਾਣ ਦਿਤੇ ਗਏ ਸਨ। ਇਸ ਬਾਰੇ ਜਦੋਂ ਜੋਗਿੰਦਰ ਸਿੰਘ ਤੇ ਇਸ ਦੀ ਪਤਨੀ ਜਗਜੀਤ ਕੌਰ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਸੁਣਨ ਤੋਂ ਇਨਕਾਰ ਕਰ ਦਿਤਾ। ਅਸਲੀਅਤ ਇਹ ਹੈ ਕਿ ਸਪੋਕਸਮੈਨ ਵਿੱਚ ਕੇਵਲ ਉਹੀ ਚਿੱਠੀਆਂ ਛਾਪੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਜੋਗਿੰਦਰ ਸਿੰਘ ਦੀ ਸਿਫ਼ਤ ਕੀਤੀ ਹੋਵੇ ਤੇ ਇਸ ਦੀ ਤੁਲਨਾ ਗਿ. ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਕਰਕੇ ਵੱਧ ਤੋਂ ਵੱਧ ਚਾਪਲੂਸੀ ਕੀਤੀ ਗਈ ਹੋਵੇ।
ਜੋਗਿੰਦਰ ਸਿੰਘ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਨਹੀਂ ਦਿਤੀ ਤੇ ਨਾ ਹੀ ਅੱਗੋਂ ਗੁਰਗੱਦੀ ਚਲੀ ਹੈ। ਇਸ ਤਰ੍ਹਾਂ ਨੌ ਗੁਰੂ ਸਾਹਿਬਾਨ ਦੀ ਹੋਂਦ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਕੀ ਗੁਰੂਆਂ ਦੀ ਬਾਣੀ ਆਪਣੇ-ਆਪ ਰੱਦ ਹੋ ਜਾਂਦੀ ਹੈ। ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੀ ਹੋਵੇਗਾ? ਬਾਈਬਲ ਵਿੱਚ ਕੀਤੀਆਂ ਸੋਧਾਂ ਦੀ ਵਾਰ-ਵਾਰ ਗੱਲ ਕਰਕੇ ਕੀ ਜੋਗਿੰਦਰ ਸਿੰਘ ਗੁਰੂ ਗ੍ਰੰਥ ਸਾਹਿਬ ਵਿਚ ਆਪਣੀ (ਜਾਂ ਹੋਰ ਅਦਿੱਖ ਤਾਕਤਾਂ ਦੇ ਲਾਭ ਵਾਲੀਆਂ) ਸੋਧਾਂ ਕਰਨੀਆਂ ਚਾਹੁੰਦਾ ਹੈ? ਉਹ ਕੇਵਲ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਹੀ ਗੱਲ ਕਰਦਾ ਹੈ ਤੇ ਬਾਕੀ ਗੁਰੂਆਂ ਤੇ ਉਨ੍ਹਾਂ ਦੀ ਬਾਣੀ ਦਾ ਨਾਂ ਵੀ ਨਹੀਂ ਲੈਂਦਾ। ਪਹਿਲਾਂ ਹੀ ਧੜਿਆਂ ਵਿੱਚ ਵੰਡੇ ਸਿੱਖਾਂ ਵਿੱਚ ਇਸ ਨੇ ਇੱਕ ਹੋਰ ਧੜਾ ਪੈਦਾ ਕਰ ਦਿਤਾ ਹੈ। ਜਿਸ ਨਾਲ ਸਿੱਖ ਆਪਸ ਵਿੱਚ ਹੀ ਬਹਿਸਾਂ ਕਰਦੇ ਰਹਿਣਗੇ। ਗੁਰੂ ਗ੍ਰੰਥ ਸਾਹਿਬ ਵਿਚੋਂ ਅਨੇਕਾਂ ਪ੍ਰਮਾਣ ਮਿਲਦੇ ਹਨ ਜਿਨ੍ਹਾਂ ਵਿੱਚ ਸਪੱਸ਼ਟ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਜੋਤ (ਵਿਚਾਰਧਾਰਾ) ਬਾਕੀ ਗੁਰੂ ਸਾਹਿਬਾਨ ਵਿੱਚ ਵਿਚਰਦੀ ਰਹੀ ਹੈ-
ਗੁਰਿ ਬਾਬੇ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ
ਕੂੜਿਆਰੇ।।
ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ।।
ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ।।
(ਪੰਨਾ 307)
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰ ਪਲਟੀਐ।।
(ਪੰਨਾ 966)
ਖੰਡੇ ਦੀ ਪਾਹੁਲ (ਅੰਮ੍ਰਿਤ) ਨੂੰ ਵੀ ਜੋਗਿੰਦਰ ਸਿੰਘ ਨਹੀਂ ਮੰਨਦਾ। ਇਕ ਵਾਰ ਮੈਂ ਤੇ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਜ਼ੋਨ ਦੇ ਇੰਚਾਰਜ ਸ. ਉਂਕਾਰ ਸਿੰਘ ਇਸ ਨੂੰ ਮਿਲਣ ਗਏ। ਉਥੇ ਪਹਿਲਾਂ ਤੋਂ ਮੌਜੂਦ ਸਿੱਖ ਮਿਸ਼ਨਰੀ ਕੋਰਸ ਕਰ ਰਹੇ 4-5 ਨੌਜਵਾਨਾਂ ਨੇ ਇਸਨੂੰ ਸਵਾਲ ਕੀਤਾ ਕਿ ਤੁਸੀਂ ਅੰਮ੍ਰਿਤ ਕਿਉਂ ਨਹੀਂ ਛਕਿਆ? ਜੋਗਿੰਦਰ ਸਿੰਘ ਨੇ ਜਵਾਬ ਦਿਤਾ ਕਿ ਅੰਮ੍ਰਿਤ ਛਕਣਾ ਉਸ ਸਮੇਂ ਦੀ ਲੋੜ ਸੀ, ਹੁਣ ਅੰਮ੍ਰਿਤ ਛਕਣ ਦੀ ਕੋਈ ਲੋੜ ਨਹੀਂ ਹੈ।
ਪਿਛਲੇ ਮਹੀਨੇ ਇਕ ਅਕਾਲੀ ਵਿਧਾਇਕ ਵਲੋਂ ਅੰਮ੍ਰਿਤਸਰ ਵਿੱਚ ਅਜੀਤ ਦੇ ਅੰਮ੍ਰਿਤਧਾਰੀ ਫੋਟੋਗ੍ਰਾਫ਼ਰ ਦੀ ਕੁੱਟਮਾਰ ਕੀਤੀ ਗਈ, ਉਸਦੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਕੀਤੀ ਗਈ। ਪ੍ਰੈ¤ਸ ਦੀ ਆਜ਼ਾਦੀ ਤੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਵਿਰੁੱਧ ਲਿਖਣ ਦਾ ਦਾਅਵਾ ਕਰਨ ਵਾਲੇ ਸਪੋਕਸਮੈਨ ਨੇ ਇਸ ਬਾਰੇ ਇਕ ਅੱਖ਼ਰ ਵੀ ਨਾ ਲਿਖਿਆ। ਸ਼ਾਇਦ ਪ੍ਰੈਸ ਦੀ ਆਜ਼ਾਦੀ ’ਤੇ ਸਿਰਫ਼ ਉਦੋਂ ਹੀ ਬਿਜਲੀਆਂ ਡਿਗਦੀਆਂ ਹਨ, ਜਦੋਂ ਸਪੋਕਸਮੈਨ ਜਾਂ ਇਸਦੇ ਪੱਤਰਕਾਰਾਂ ਨਾਲ ਕੋਈ ਗੱਲ ਹੋ ਜਾਵੇ - ਹੋਰ ਕਿਸੇ ਪ੍ਰੈ¤ਸਕਰਮੀ ਨਾਲ ਜੋ ਮਰਜ਼ੀ ਹੁੰਦਾ ਰਹੇ, ਸੰਪਾਦਕ ਸਾਹਿਬ ਦੀ ‘ਸਚੁ ਸੁਣਾਇਸੀ’ ਵਾਲੀ ਅਖ਼ਬਾਰ ਉਸਨੂੰ ‘ਦੇਖ ਕੇ ਅਣਡਿੱਠ’ ਕਰ ਦਿੰਦੀ ਹੈ !
ਸਪੋਕਸਮੈਨ ਦੇ ਅੰਮ੍ਰਿਤਸਰ ਤੋਂ ਪੱਤਰਕਾਰ ਚਰਨਜੀਤ ਸਿੰਘ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਇੱਕ ਔਰਤ ਨਾਲ ਛੇੜਛਾੜ ਕਰਨ ਕਰਕੇ ਕੁਟਾਪਾ ਚਾੜ੍ਹਿਆ ਗਿਆ। ਜਦੋਂ ਇਸ ਬਾਰੇ ਅੰਮ੍ਰਿਤਸਰ ਤੋਂ ‘ਏਕਸ ਕੇ ਬਾਰਕ’ ਦੇ ਇਕ ਸਰਗਰਮ ਮੈਂਬਰ (ਨਾਂ ਨਹੀਂ ਲਿੱਖ ਰਿਹਾ, ਮੈਨੂੰ ਫ਼ੋਨ ’ਤੇ ਪੁਛਿਆ ਜਾ ਸਕਦਾ ਹੈ) ਨੇ ਮੈਡਮ ਜਗਜੀਤ ਕੌਰ (ਪਤਨੀ ਜੋਗਿੰਦਰ ਸਿੰਘ) ਤੋਂ ਪੁਛਿਆ ਤਾਂ ਉਨ੍ਹਾਂ ਜਵਾਬ ਦਿਤਾ ਕਿ ਸਾਰੇ ਅੰਮ੍ਰਿਤਧਾਰੀ ਏਦਾਂ ਦੇ ਹੀ ਹੁੰਦੇ ਹਨ !!
ਜੋਗਿੰਦਰ ਸਿੰਘ ਨੇ ਇਕ ਸੰਪਾਦਕੀ ਵਿੱਚ ਲਿਖਿਆ ਹੈ ਕਿ ਬਲੂ ਸਟਾਰ ਅਪਰੇਸ਼ਨ ਵਾਸਤੇ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਬਣ ਸਕਦਾ ਸੀ। ਜਿਸ ਹਮਲੇ ਨੇ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿਤਾ, ਉਸ ਨੂੰ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਕਹਿਣਾ ਤੇ ਉਸ ਤੋਂ ਸਿਆਸੀ ਲਾਭ ਲੈਣ ਦੀ ਸਲਾਹ ਦੇਣੀ ਪੰਥਕ-ਦਰਦ ਨਹੀਂ ਕਿਹਾ ਜਾ ਸਕਦਾ। ਇਕ ਸੰਪਾਦਕੀ ਵਿੱਚ ਅਮਰੀਕਾ ਵਿੱਚ ਅਮਰੀਕਾ ਵਿੱਚ ਮੁਸਲਮਾਨ ਨੌਜਵਾਨਾਂ ਵਲੋਂ ਮੁਸਲਮਾਨਾਂ ਦਾ ਅਕਸ ਠੀਕ ਕਰਨ ਲਈ ਇਸ਼ਤਿਹਾਰਾਂ ਵਿੱਚ ਹਜ਼ਰਤ ਮੁਹੰਮਦ ਨੂੰ ਇੱਕਲਾ ਮੁਹੰਮਦ ਲਿਖਣ ਦੀ ਮਿਸਾਲ ਦੇ ਕੇ ਲਿਖਿਆ ਹੈ ਕਿ ਸਿੱਖ ਚਾਹੁੰਦੇ ਹਨ ਕਿ ‘ਨਾਨਕ’ ਨੂੰ ‘ਸਤਿਗੁਰੂ ਨਾਨਕ ਦੇਵ ਜੀ ਮਹਾਰਾਜ’ ਲਿਖਿਆ ਜਾਵੇ। ਜੇ ਇਕੱਲਾ ਨਾਨਕ ਲਿਖਾਂ ਤਾਂ ਰੌਲਾ ਪਾਉਣ ਲੱਗ ਜਾਂਦੇ ਹਨ। ਆਪਣੇ ਲੇਖਾਂ ਵਿੱਚ ਜੋਗਿੰਦਰ ਸਿੰਘ ਗੁਰੂ ਨਾਨਕ ਜੀ ਨੂੰ ‘ਨਾਨਕ’ ਲਿਖਦਾ ਹੈ। ਜੋਗਿੰਦਰ ਸਿੰਘ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਦੋਂ ਉਹ ਆਪਣੇ ਪਿਤਾ ਜੀ ਦਾ ਨਾਂ ਲਿਖਦੇ ਹਨ ਜਾਂ ਦੱਸਦੇ ਹਨ ਤਾਂ ਨਾਂ ਨਾਲ ਸਰਦਾਰ ਅਤੇ ਸਿੰਘ ਲਫ਼ਜ਼ ਜਰੂਰ ਲਾਉਂਦੇ ਹੋਣਗੇ। ਜੇ ਕੋਈ ਜੋਗਿੰਦਰ ਸਿੰਘ ਦੀ ਬੇਟੀ ਤੋਂ ਉਸ ਦੇ ਪਿਤਾ ਦਾ ਨਾਂ ਪੁਛੇ ਤਾਂ ਉਹ ਸ੍ਰ. ਜੋਗਿੰਦਰ ਸਿੰਘ ਦੱਸੇਗੀ। ਪਰ ਜੇ ਉਹ ਇਕੱਲਾ ‘ਜੋਗਿੰਦਰ’ ਕਹਿ ਦੇਵੇ ਤਾਂ ਸੁਣਨ ਵਾਲੇ ਨੂੰ ਬੜਾ ਬੁਰਾ ਲੱਗੇਗਾ। ਤੇ ਬੇਟੀ ਦੀ ਸਿਆਣਪ ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਵੇਗਾ। ਇਸੇ ਤਰ੍ਹਾਂ ਜਗਤ ਪਿਤਾ ਗੁਰੂ ਨਾਨਕ ਦੇਵ ਜੀ ਦਾ ਵੀ ਪੂਰਾ ਨਾਂ ਸਤਿਕਾਰ ਸਹਿਤ ਲੈਣਾ ਹੀ ਸੋਭਦਾ ਹੈ।
ਜੇ ਜੋਗਿੰਦਰ ਸਿੰਘ ਦੀਆਂ ਗਲਤ ਲਿਖਤਾਂ ਦਾ ਜਵਾਬ ਦਿਤਾ ਜਾਵੇ ਤਾਂ ਇਹ ਕਹਿਣਾ ਸ਼ੁਰੂ ਕਰ ਦਿੰਦਾ ਹੈ ਕਿ ਉ¤ਚਾ ਦਰ ਬਾਬੇ ਨਾਨਕ ਦਾ ਬਣਨੋਂ ਰੋਕਣ ਲਈ ਮੇਰੇ ਖਿਲਾਫ਼ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਗਲਤ ਗੱਲਾਂ ਲਿੱਖ ਕੇ ਪਹਿਲ ਇਹ ਆਪ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਬਾਰੇ ਸੰਪਾਦਕੀ ਵਿੱਚ ਗਲਤ ਆਪ ਲਿਖਿਆ। ਪਰ ਜਦੋਂ ਪੰਥਕ ਜਥੇਬੰਦੀਆਂ ਨੇ ਵਿਰੋਧ ਕੀਤਾ ਅਤੇ ਕੇਸ ਦਰਜ ਹੋ ਗਿਆ ਤਾਂ ਲਿਖਣਾ ਸ਼ੁਰੂ ਕਰ ਦਿਤਾ ਕਿ ਪੁਜਾਰੀਵਾਦ ਅੱਗੇ ਝੁਕਾਉਣ ਲਈ ਮੇਰੇ ’ਤੇ ਸਰਕਾਰੀ ਦਬਾਅ ਪਾਇਆ ਜਾ ਰਿਹਾ ਹੈ। ਜੋਗਿੰਦਰ ਸਿੰਘ ਹਮਦਰਦੀ ਹਾਸਲ ਕਰਨ ਲਈ ਵੱਧ ਤੋਂ ਵੱਧ ਪ੍ਰਚਾਰ ਕਰਦਾ ਹੈ ਕਿ ਮੇਰੇ ਨਾਲ ਬੜਾ ਵੱਡਾ ਧੱਕਾ ਕੀਤਾ ਜਾ ਰਿਹਾ ਹੈ।
ਸਿੱਖੀ ਸ਼ਰਧਾ, ਵਿਸ਼ਵਾਸ਼ ਤੇ ਗਿਆਨ ਦਾ ਨਾਂ ਹੈ। ਪਰ ਜੋਗਿੰਦਰ ਸਿੰਘ ਵਲੋਂ ਸਾਰਾ ਜ਼ੋਰ ਮਾਤਰ ਤੱਥਹੀਣ ਤੇ ਅਧਾਰਹੀਣ ਤਰਕ ਉ¤ਤੇ ਦਿਤਾ ਜਾ ਰਿਹਾ ਹੈ। ਸਿੱਖੀ ਵਿਚ ਤਰਕ ਦੀ ਜਗ੍ਹਾ ਬਿਬੇਕ ਨੂੰ ਮੰਨਿਆ ਗਿਆ ਹੈ। ਸਿੱਖਾਂ ਦੀਆਂ ਹੋਰ ਸਮੱਸਿਆਵਾਂ ਵਲੋਂ ਧਿਆਨ ਹਟਾ ਕੇ ਪੁਜਾਰੀਵਾਦ ਨੂੰ ਸਭ ਤੋਂ ਵੱਡੀ ਸਮੱਸਿਆ ਬਣਾਇਆ ਜਾ ਰਿਹਾ ਹੈ। ਕਦੇ ਟੀ.ਵੀ. ਚੈਨਲ ਤੇ ਕਦੇ ‘ਉ¤ਚਾ ਦਰ ਬਾਬੇ ਨਾਨਕ ਦਾ’ ਵਰਗੇ ਪ੍ਰੋਜੈਕਟ ਸ਼ੁਰੂ ਕਰਨ ਦਾ ਲਾਰਾ ਲਾ ਕੇ ਇਕੱਠਾ ਕੀਤਾ ਪੈਸਾ ‘ਏਕਸ ਕੇ ਬਾਰਕ’ ਦੇ ਧਾਰਮਕ ਨਾਂ ਹੇਠ ਆਪਣੇ ਨਿਜੀ ਲਾਭ ਵਾਲਾ ਵਿਸ਼ਾਲ ਬਿਜ਼ਨਸ ਸਥਾਪਿਤ ਕਰਨ ਲਈ ਵਰਤਿਆ ਜਾ ਰਿਹਾ ਹੈ।
ਅਖ਼ੀਰ ’ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇ ਜੋਗਿੰਦਰ ਸਿੰਘ ਫ਼ਜ਼ੂਲ ਦੇ ਵਾਦ-ਵਿਵਾਦਾਂ ਵਿੱਚ ਨਾ ਪੈਂਦੇ ਤਾਂ ਸਪੋਕਸਮੈਨ ਰਾਹੀਂ ਇਕ ਬੜੀ ਵੱਡੀ ਪੰਥਕ ਲਹਿਰ ਖੜ੍ਹੀ ਕੀਤੀ ਜਾ ਸਕਦੀ ਸੀ, ਕਿਉਂਕਿ ਸਿੱਖਾਂ ਨੂੰ ਇੱਕ ਰੋਜ਼ਾਨਾ ਅਖ਼ਬਾਰ ਦੀ ਬੜੀ ਲੋੜ ਹੈ। ਪਰ ਉਨ੍ਹਾਂ ਦੀਆਂ ਵਰਤਮਾਨ ਨੀਤੀਆਂ ਕੌਮ ਵਿਚ ਹੋਰ ਵੰਡੀਆਂ ਪਾ ਰਹੀਆਂ ਹਨ ਤੇ ਨਿੱਤ ਨਵੇਂ ਵਿਵਾਦ ਤੇ ਭੁਲੇਖੇ ਖੜੇ ਕਰ ਰਹੀਆਂ ਹਨ। ਜੋਗਿੰਦਰ ਸਿੰਘ ਪ੍ਰਤੀ ਅੰਨ੍ਹੀ ਸ਼ਰਧਾ ਰੱਖਣ ਵਾਲੇ ਵੀਰਾਂ ਨੂੰ ਇਸ ਬਾਬਤ ਹੁਣੇ ਤੋਂ ਹੀ ਧਿਆਨ ਨਾਲ ਸੋਚ-ਵਿਚਾਰ ਕਰਨੀ ਚਾਹੀਦੀ ਹੈ ਅਤੇ ਬੰਦਾ-ਪੂਜਕ ਬਣਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਤੋਂ ਆਤਮਕ ਗਿਆਨ ਹਾਸਲ ਕਰਕੇ ਖ਼ੁਦ ਹੀ ਸਿੱਖੀ ਦੇ ਭਲੇ ਵਾਸਤੇ ਸਰਗਰਮ ਹੋਣਾ ਚਾਹੀਦਾ ਹੈ।