

ਗੁਰੂਆਂ ਦੇ ਨਾਂ ’ਤੇ ਬਿਜ਼ਨਸ ਕਰਨ ਵਾਲਾ ਠੱਗ
- ਰਘਬੀਰ ਸਿੰਘ ਢਿਲੋਂ -
ਰੋਜ਼ਾਨਾ ਸਪੋਕਸਮੈਨ ਦੇ ਐਡੀਟਰ ਦੇ ‘ਏਕਸ ਕੇ ਬਾਰਕ’ ਦੇ ਮੈਂਬਰਾਂ ਅਤੇ ਪਾਠਕਾਂ ਸਬੰਧੀ ਅਪਨਾਇ ਹੋਇ ਵਤੀਰੇ, ਛਪਦੇ ਅਤੇ ਛਪਣ ਵਾਲੇ ਲੇਖਾਂ, ਚਿਠੀਆਂ ਅਤੇ ‘ਉਚਾ ਦਰ ਬਾਬੇ ਨਾਨਾਕ ਦਾ’ ਲਈ ਜ਼ਮੀਨ ਖਰੀਦਣ ਸਬੰਧੀ ਮੇਰਾ ਇਕ ਲੇਖ ‘ਦੁਧ ਦਾ ਦੁਧ ਪਾਣੀ ਦਾ ਪਾਣੀ’ ਕਈ ਪੰਜਾਬੀ ਮੈਗਜ਼ੀਨਾਂ ਵਿਚ ਪਿਛਲੇ ਮਹੀਨੇ ਛਪਿਆ ਹੈ ਅਤੇ ਕਈ ਵੇਬਸਾਈਟਾਂ ਉਤੇ ਵੀ ਪੜ੍ਹਨ ਨੂੰ ਉਪਲਭਧ ਹੈ।ਉਸ ਵਿਚ ਮੈਂ ਜੋਗਿੰਦਰ ਸਿੰਘ ਦਾ ਨਾਂ ਕਿਤੇ ਵੀ ਨਹੀਂ ਵਰਤਿਆ ਕੇਵਲ ਐਡੀਟਰ ਸਾਹਿਬ ਲਿਖਿਆ ਹੈ ਪਰ ਉਸ ਸਬੰਧੀ ਐਡਟਿਰ ਸਾਹਿਬ ਨੇ ਅਪਣੀ ‘ਮੇਰੀ ਨਿਜੀ ਡਾਇਰੀ ਦੇ ਪਨੇ’ ਸਿਰਲੇਖ ਦੇ ਹੇਠ 13-6-2010 ਨੂੰ ਲਿਖਦਿਆਂ ਮੇਰੇ ਲੇਖ ਦੇ ਇਕ ਹਿਸੇ ਦੀ ਟੂਕ Žਮੈਂ…ਰੋਡ.. ‘ਤੇ ਜੋਗਿੰਦਰ ਸਿੰਘ ਨੂੰ ਇਕ ਜਗ੍ਹਾ ਵਿਖਾਈ(‘ਉਚਾ ਦਰ ਬਾਬੇ ਨਾਨਕ ਦਾ’ ਲਈ) ਉਹ ਇਨ੍ਹਾਂ, ਇਹ ਕਹਿ ਕੇ ਰਦ ਕਰ ਦਿਤੀ ਕਿ ਇਹ ਕਾਰੋਬਾਰੀ ਕਿਤੇ ਵਾਸਤੇ ਕੰਮ ਦੀ ਨਹੀਂ।ਮੈਂ ਹੈਰਾਨ ਰਹਿ ਗਿਆ ਕਿ ਜੋਗਿੰਦਰ ਸਿੰਘ ਦਾ ਮੁਖ ਮੰਤਵ ਕੀ ਹੈ……।“ ਦਾ ਜ਼ਿਕਰ ਕਰਦਿਆਂ ਅਪਣੀ ਹੇਠ ਲਿਖੀ ਟਿਪਣੀ ਦੇਣ ਤੋਂ ਪਹਿਲਾਂ ਮੇਰੀਆਂ ਕੁਝ ਗਲਾਂ ਨੂੰ ‘ਬੇਥਵੀਆਂ’ ਕਹਿ ਕੇ ਉਨ੍ਹਾਂ ਦਾ ਜਵਾਬ ਨਾ ਦੇ ਕੇ ‘ਸਚ ਕੌੜਾ ਹੁੰਦਾ ਹੈ’ ਕਹਾਵਤ ਨੂੰ ਸਚ ਕਰ ਵਿਖਾਇਆ ਹੈ ਕਿਉਂਕਿ ਜਿਨ੍ਹਾਂ ਗਲਾਂ ਨੂੰ ਇਨ੍ਹਾਂ ਨੇ ਬੇਥਵੀਆਂ ਦਸਿਆ ਹੈ ਉਨ੍ਹਾਂ ਦੇ ਬੋਲਦੇ ਸਬੂਤ ਮੇਰੇ ਲੇਖ ਵਿਚ ਹੀ ਮੌਜੂਦ ਹੋਣ ਕਾਰਨ ਇਨ੍ਹਾਂ ਪਾਸ ਕੋਈ ਜਵਾਬ ਹੀ ਨਹੀਂ।ਇਕ ਹੋਰ ਐਡੀਟਰ ਨੂੰ ਭੱਦੀ ਸਬਦਾਵਲੀ ਸਬੰਧੀ ਮੱਤ ਦਿੰਦਿਆਂ ਮੇਰੀਆਂ ਠੋਸ ਗਲਾਂ ਨੂੰ ਬੇਥਵੀਆਂ ਕਹਿ ਕੇ ਰੋਜ਼ਾਨਾ ਸਪੋਕਸਮੈਨ ਦੇ ਐਡੀਟਰ ਸਾਹਿਬ ਨੇ ਆਪ ਕਿਹੜੀ ਚੰਗੀ ਸ਼ਬਦਾਵਲੀ ਵਰਤੀ ਹੈ:-
‘‘ ਜਿਸ ਨੇ ਜਿਹੜੀ ਜਗ੍ਹਾ ਵਿਖਾਈ,ਉਹ ਨਾ ਖਰੀਦੀ ਜਾਇ ਤਾਂ ਗੁਨਾਹ ਬਣ ਜਾਂਦਾ ਹੈ? ਤੇ ‘ਕਾਰੋਬਾਰੀ ਕਿੱਤਾ’ ਕਿਹੜਾ ਕਰਨ ਜਾ ਰਹੇ ਹਾਂ ਅਸੀਂ? ‘ਏਕਸ ਕੇ ਬਾਰਕ’ ਦੇ ਸਾਰੇ ਮੈਂਬਰ ਇਹੀ ਮੰਗ ਕਰਦੇ ਹਨ ਕਿ ਥਾਂ ਅਜੇਹੀ ਹੋਵੇ ਜਿਥੇ ਵਧ ਤੋਂ ਵਧ ਲੋਕ ਆਸਾਨੀ ਨਾਲ ਪੁਜ ਸਕਣ ਤੇ ਬਚੇ, ਨੌਜਵਾਨ, ਕੁੜੀਆਂ ਤੇ ਧੀਆਂ-ਭੈਣਾਂ ਵੀ ਵੇਲੇ-ਕੁਵੇਲੇ ਆ ਜਾ ਸਕਣ। ਵਿਦੇਸ਼ੀ ਪਾਠਕ ਵੀ ਇਹੀ ਮੰਗ ਕਰਦੇ ਹਨ ਕਿ ‘ਉ¤ਚਾ ਦਰ’ ਐਸੀ ਥਾਂ ‘ਤੇ ਬਣੇ ਜਿਥੇ ਵਿਦੇਸ਼ੀ ਸੈਲਾਨੀ ਵੀ ਆਰਾਮ ਨਾਲ ਪੁੱਜ ਸਕਣ ਤੇ ਦੋ ਦਿਨ ਠਹਿਰਣਾ ਚਾਹੁਣ, ਤਾਂ ਰਹਿ ਵੀ ਸਕਣ। ਜਗ੍ਹਾ ਚੁਣਨ ਲਗਿਆਂ ਇਹੀ ਚੀਜ਼ਾਂ ਵੇਖੀਦੀਆਂ ਹਨ। ਕਿੱਤਾ ਕਿਸ ਨੇ ਕਰਨਾ ਹੈ? ਜੇ ਕਿੱਤਾ ਹੀ ਕਰਨਾ ਹੋਵੇ ਤਾਂ ਅਖਬਾਰ ਹੀ ਕਾਫੀ ਹੈ ਕਰੋੜਾਂ ਰੁਪਏ ਇਕੱਠੇ ਕਰਨ ਲਈ ਮਾੜੀ ਜਹੀ ਨੀਤੀ ਹੀ ਤਾਂ ਬਦਲਣੀ ਹੁੰਦੀ ਹੈ।’’
ਜਿਹੜੀ ਮੈਂ ਜਗ੍ਹਾ ਵਿਖਾਈ ਸੀ ਐਡੀਟਰ ਸਾਹਿਬ ਨੇ ਅਪਣੀ ਆਦਤ ਅਨੁਸਾਰ ਉਸ ਦਾ ਜ਼ਿਕਰ ਕੇਵਲ ‘ਮੈਂ..ਰੋਡ…’ਤੇ’ ਸੰਖੇਪ ਜਿਹਾ ਲਿਖ ਕੇ ਹੀ ਕੀਤਾ ਹੈ ਤਾਂਕਿ ਰੋਜ਼ਾਨਾ ਸਪੋਕਸਮੈਨ ਦੇ ਪਾਠਕ ਇਹ ਨਾ ਜਾਣ ਸਕਣ ਕਿ ਉਹ ਥਾਂ ਕਿਹੜੀ ਸੀ।ਉਹ ਥਾਂ ਚੰਡੀਗੜ੍ਹ-ਸਰਹਿੰਦ-ਪਟਿਆਲਾ ਮਾਰਗ ਉਤੇ ਚੰਡੀਗੜ੍ਹ ਤੋਂ 20 ਕਿਲੋ ਮੀਟਰ ਦੂਰ ਜਿਸ ਤੋਂ ਹੋਰ ਅੱਠ ਕਿਲੋਮੀਟਰ ਅਗੇ ਜਾ ਕੇ ਸਿਖਾਂ ਦੇ ਦੋ ਸਿਰਮੌਰ ਗੁਰਦੁਆਰੇ ਹਨ, ਇਕ ‘ਜੋਤੀ ਸਰੂਪ ਸਾਹਿਬ ਜਿਥੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਸੀ ਅਤੇ ਦੂਸਰਾ ਨਾਲ ਹੀ ਛੋਟੇ ਸਹਿਬਜ਼ਾਦੀਆਂ ਦੀ ਕੰਧ ਵਿਚ ਚਿਣ ਕੇ ਹੋਈ ਸ਼ਹੀਦੀ ਨੂੰ ਦਰਸਾਉਂਦਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਜਿਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ ਅਤੇ ਹਰ ਸਾਲ ਇਹ ਲੋਕ ਲੱਖਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਸਿਖ ਕੌਮ ਦੇ ਸਿਰਮੌਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਸੰਗਤਾਂ ਦੇ ਠਹਿਰਨ ਲਈ ਜਿਨ੍ਹਾਂ ਵਿਚ ਧੀਆਂ-ਭੈਣਾਂ ਵੀ ਹੁੰਦੀਆਂ ਹਨ ਬਹੁਤ ਵਧੀਆ ਸਾਧਨ ਹਨ। ਇਹ ਸੜਕ ਸਿਧੀ ਪਟਿਆਲਾ ਸਥਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜੋ ਨੌਵੀਂ ਪਾਤਸ਼ਾਹੀ ਦੀ ਯਾਦ ਵਿਚ ਬਣਿਆ ਹੋਿੲਆ ਹੈ ਉਸਨੂੰ ਜਾ ਮਿਲਦੀ ਹੈ ਅਤੇ ਜੇ ਹੋਰ ਅਗੇ ਜਾਣਾ ਹੋਵੇ ਤਾਂ ਤਲਵੰਡੀ ਸਾਬੋ ਵਿਚ ਬਣੇ ਗੁਰਦੁਆਰਾ ‘ਦਮਦਮਾ ਸਾਹਿਬ’ ਦੇ ਦਰਸ਼ਨ ਵੀ ਕੀਤੇ ਜਾ ਸਕਦੇ ਹਨ। ਇਸ ਜਗ੍ਹਾਂ ਤੋਂ ਮੁਹਾਲੀ ਦਾ ਕੋਮੰਤਰੀ ਹਵਾਈ ਅੱਡਾ ਵੀ ਨੇੜੇ ਹੈ।ਹੁਣ ਪਾਠਕ ਹੀ ਵੇਖ ਲੈਣ ਕਿ ਪੰਜਾਬ ਵਿਚ ‘ਉਚਾ ਦਰ ਬਾਬੇ ਨਾਨਕ’ ਲਈ ਇਸ ਤੋਂ ਵਧੀਆ ਥਾਂ ਹੋਰ ਕਿਹੜੀ ਹੋ ਸਕਦੀ ਹੈ। ਐਡੀਟਰ ਸਾਹਿਬ ਵਾਸਤੇ ਇਹ ਬਿਉਪਾਰ ਲਈ ਠੀਕ ਬੇਸ਼ਕ ਨਾ ਹੋਵੇ ।
ਰਹੀ ਗੱਲ ਬਿਜ਼ਨਸ ਦੀ ਅਤੇ ਬਾਬੇ ਨਾਨਕ ਦੀ ਬਾਣੀ ਦੀ, ਬਿਜ਼ਨਸ (ਵਪਾਰ) ਮਨੁੱਖ ਦੀ ਜ਼ਿੰਦਗੀ ਦਾ ਇਕ ਜ਼ਰੂਰੀ ਅੰਗ ਹੈ। ਇਹ ਸਦੀਆਂ ਤੋਂ ਚਲਿਆਂ ਆ ਰਿਹਾ ਹੈ ਅਤੇ ਇਸੇ ਤਰ੍ਹਾਂ ਚਲਦਾ ਰਹੇਗਾ ਕਿਉਂਕਿ ਇਸਦੀ ਮਨੁਖੀ ਜ਼ਿੰਦਗੀ ਵਿਚ ਲੋੜ ਹੈ। ਟ੍ਰਸਟ ਅਤੇ ਉਸਦੇ ਐਡੀਟਰ ਸਾਹਿਬ ਜੋ ਕਹਿੰਦੇ ਹਨ ਕਿ ਕਿੱਤਾ ਕਿਹੜਾ ਉਨ੍ਹਾਂ ਨੂੰ ਉਨ੍ਹਾਂ ਦੇ ‘ਬਾਬਾ ਨਾਨਕ ਜੀ’ ਦਾ ਹੁਕਮ ਹੋਇਆ ਲਗਦਾ ਹੈ ਕਿ ਉਸ ਦਾ ਉ¤ਚਾ ਦਰ ਖੋਲ੍ਹਣ ਲਈ ਸ਼ਰਧਾਲੂਆਂ ਦੀ ਸ਼ਰਧਾ ਨੂੰ ਇਨ੍ਹਾਂ ਸ਼ਰਤਾਂ ਤੇ ਖਰੀਦ ਲਿਆ ਜਾਵੇ ਜਾਂ ਏਉਂ ਕਹਿ ਲਉ ਕਿ ਸ਼ਰਧਾਲੂ ਅਪਣੀ ਸ਼ਰਧਾ ਨੂੰ ਐਡੀਟਰ ਸਾਹਿਬ ਪਾਸ ਇਸ ਤਰ੍ਹਾਂ ਵੇਚ ਸਕਦੇ ਹਨ ਕਿ ਜੇ ਉਹ ‘ਏਕਸ ਕੇ ਬਾਰਕ’ ਦੇ ਸਰਪ੍ਰਸਤ ਮੈਂਬਰ ਬਣਨ ਤਾਂ ਉਹ ਅਪਣੀ ਰਕਮ ਚਾਰ ਸਾਲ ਬਾਅਦ ਅਤੇ ਜੇ ਲਾਈਫ ਮੈਂਬਰ ਬਣਨ ਤਾਂ ਸਾਢੇ ਚਾਰ ਸਾਲ ਬਾਅਦ ਦੁਗਣੀ ਲੈ ਸਕਦੇ ਹਨ। ਜਿਹੜੇ ਲੋਕ ਸਾਲਾਨਾ ਵਿਆਜ ‘ਤੇ ਪੈਸੇ ਲਾਉਣਾ ਚਾਹੁੰਦੇ ਹੋਣ ਉਨ੍ਹਾਂ ਨੂੰ ਇਕ ਲੱਖ ਜਾਂ ਇਸ ਤੋਂ ਵਧ ਰਕਮ ਲਾਉਣ ਲਈ 12 ਫੀਸਦੀ ਅਤੇ ਇਕ ਲੱਖ ਤੋਂ ਘਟ ਪਰ 25000 ਤੋਂ ਵਧ ਲਾਉਣ ਵਾਲਿਆਂ ਨੂੰ 10 ਫੀਸਦੀ ਨਾਲ ਹਰ ਸਾਲ ਅਪ੍ਰੈਲ ਦੇ ਮਹੀਨੇ ਸੂਦ ਮਿਲਿਆ ਕਰੇਗਾ।ਇਹ ਦੁਗਣੀ ਰਕਮ ਅਤੇ 12, 10 ਫੀਸਦੀ ਦਾ ਸੂਦ ਦੇਣ ਨੂੰ ਜੇ ਵਪਾਰ ਨਹੀਂ ਕਿਹਾ ਜਾ ਸਕਦਾ ਤਾਂ ਹੋਰ ਕੀ ਕਹੀਏ? ‘‘ਨੀਚਾ ਅੰਦਰਿ ਨੀਚ ਜਾਤਿ’’ ਕਹਿਣ ਵਾਲੇ ਗੁਰੂ ਨਾਨਕ ਦੇ ਲਾਲੋ, ਜਿਨ੍ਹਾਂ ਪਾਸ 25000 ਰੁਪਏ ਹੈ ਹੀ ਨਹੀਂ ਇਸ ਬਿਉਪਾਰ ਵਿਚ ਜੋ ਕਿ ਉਨ੍ਹਾਂ ਦੀ ਸੇਵਾ ਲਈ ਦੱਸਿਆ ਜਾ ਰਿਹਾ ਹੈ, ਹਿੱਸਾ ਲੈ ਹੀ ਨਹੀਂ ਸਕਦੇ - ਭਾਂਵੇਂ ਲਾਲੋ ਦੀ ਬਾਂਹ ਫੜਨ ਵਾਲੇ ਗੁਰੂ ਨਾਨਕ ਦੀ ਬਾਣੀ ਦੀ ਖੋਜ ਲਈ ਹੀ ‘ਉਚਾ ਦਰ’ ਬਣਾਇਆ ਜਾ ਰਿਹਾ ਦਸਿਆ ਜਾਂਦਾ ਹੈ। ਜਦੋਂ ਬਾਬੇ ਨਾਨਕ ਦਾ ‘ਉ¤ਚਾ ਦਰ’ ਬਣ ਗਿਆ, ਤਾਂ ਸਪੋਕਸਮੈਨ ਦੇ ਪਿਛਲੇ ਸਾਲਾਂ ਦੇ ਅੰਕਾਂ ਵਿਚ ਛਪੇ ਇਸ਼ਤਿਹਾਰਾਂ ਅਨੁਸਾਰ, ਜ਼ਿਆਦਾ ਪੈਸਾ ਲਾਉਣ ਵਾਲਿਆਂ ਵਿਚੋਂ ਕੁਝ ਨੂੰ ‘ਉ¤ਚਾ ਦਰ’ ਵਿਚ ਖੋਲ੍ਹੀਆਂ ਕਾਰੋਬਾਰੀ ਦੁਕਾਨਾਂ ਤੋਂ 50ਫੀਸਦੀ ਅਤੇ ਕੁਝ ਨੂੰ 25 ਫੀਸਦੀ ਰਿਆਇਤ ਨਾਲ ਸੌਦੇ ਯਾਨੀ ਇੰਪੋਰਟਿਡ ਕਾਰਾਂ ਅਤੇ ਹੋਰ ਅਮੀਰਾਂ ਲਈ ਬਣੇ ਸਾਮਾਨ ਮਿਲਿਆ ਕਰਨਗੇ। ਜੇ ਗਰੀਬਾਂ ਲਈ ਉਸ ਦੁਕਾਨ ਵਿਚ ਕਿਧਰੇ ਕੋਈ ਚੀਜ਼ ਹੋਈ ਵੀ ਤਾਂ ਭਾਈ ਲਾਲੋ ਦੁਕਾਨ ਵਿਚ ਚਲ ਰਹੇ ਆਮ ਭਾਅ ‘ਤੇ ਉਸਨੂੰ ਖਰੀਦਣ ਲਈ ਮਜਬੂਰ ਰਹੇਗਾ।
ਐਡੀਟਰ ਸਾਹਿਬ ਨੇ ਅਪਣੀ ਟਿੱਪਣੀ ਵਿਚ ਇਹ ਵੀ ਲਿਖਿਆ ਹੈ ਕਿ ‘‘ਜੇ ਕਿੱਤਾ ਹੀ ਕਰਨਾ ਹੋਵੇ ਤਾਂ ਅਖਬਾਰ ਹੀ ਕਾਫੀ ਹੈ ਕਰੋੜਾਂ ਰਪਏ ਇਕੱਠੇ ਕਰਨ ਲਈ। ਮਾੜੀ ਜਹੀ ਨੀਤੀ ਹੀ ਤਾਂ ਬਦਲਣੀ ਹੁੰਦੀ ਹੈ।’’ ਹੁਣ ਪਾਠਕ ਆਪ ਹੀ ਇਹ ਸੋਚ ਲੈਣ ਕਿ ਜੇ ਐਡੀਟਰ ਸਾਹਿਬ ਅਖਬਾਰ ਨਾਲ ਹੀ ਕਰੋੜਾਂ ਰਪਏ ਇਕੱਠੇ ਕਰ ਸਕਦੇ ਹਨ ਤਾਂ ਮਾੜੀ ਜਿਹੀ ਨੀਤੀ ਬਦਲ ਕੇ, ਮਤਲਬ ਅਪਣੀ ਹਿੰਡ ਛਡ ਕੇ, ਇਕ ਅੱਛੇ ਪਤਰਕਾਰ ਵਾਲਾ ਰਵਈਆ ਅਪਣਾ ਕੇ ਅਤੇ ਇਨ੍ਹਾਂ ਕਾਰਨਾਂ ਕਰਕੇ ਦੂਰ ਹੋਏ ਸਾਥੀਆਂ ਨਾਲ ਮਿਲ-ਵਰਤਣ ਕਰ ਕੇ ‘ਉਚਾ ਦਰ ਬਾਬੇ ਨਾਨਕ ਦਾ’ ਕਿਉਂ ਨਹੀਂ ਬਣਾ ਲੈਂਦੇ? ਜਿਹੜੇ ਸਿਆਣੇ ਅਤੇ ਵਿਦਵਾਨ ਲੋਕ ਇਨ੍ਹਾਂ ਦੀ ਅੜੀਅਲ ਅਤੇ ‘ਮੈਂ ਨਾ ਮਾਨੂੰ’ ਵਾਲੀ ਆਦਤ ਕਾਰਨ ਇਨ੍ਹਾਂ ਕੋਲੋਂ ਪਾਸਾ ਵੱਟ ਗਏ ਹਨ ਜਾਂ ਵੱਟੀ ਜਾ ਰਹੇ ਹਨ, ਐਡੀਟਰ ਸਾਹਿਬ ਉਨ੍ਹਾਂ ਨੂੰ ਵੀ ਬਾਬੇ ਨਾਨਕ ਦੀ ਤਰ੍ਹਾਂ ਅਪਣੀ ਜੱਫੀ ਵਿਚ ਲੈ ਕੇ ਅਗੇ ਵਧਣ। ਜੇ ਇਹ ਕਿਸੇ ਦਾ ਕੋਈ ਮਨਮਤੀ ਭੰਬਲ-ਭੂਸਾ ਪਾਊ ਲੇਖ ਜਾਂ ਚਿੱਠੀ ਛਾਪਦੇ ਹਨ ਅਤੇ ਪਾਠਕਾਂ ਵਲੋਂ ਉਸ ਸਬੰਧੀ ਟਿਪਣੀ ਆਉਂਦੀ ਹੈ, ਤਾਂ ਉਸਨੂੰ ਵੀ ਛਾਪਣ ਦਾ ਹੌਸਲਾ ਵਿਖਾਣ। ਹਾਂ, ਜੇ ਕਿਸੇ ਗੁਪਤ ਕਾਰਨ ਕਰਕੇ ਐਸਾ ਕਰਨਾ ਇਨ੍ਹਾਂ ਦੀ ਮਜਬੂਰੀ ਹੈ ਤਾਂ ਪਾਠਕਾਂ ਨੂੰ ਇਸ ਮਜਬੂਰੀ ਸਬੰਧੀ ਜ਼ਰੂਰ ਸੋਚਣਾ ਚਾਹੀਦਾ ਹੈ।
ਸਪੋਕਸਮੈਨ ਟ੍ਰਸਟ ਕੀ ਹੈ? ਇਸ ਬਾਰੇ ਅਖ਼ਬਾਰ ਵਿਚ ਪੂਰੀ ਜਾਣਕਾਰੀ ਦੇ ਕੇ, ਜਿਹੜੀ ਕਿ ਅਜੇ ਤਕ ਨਾ ਦੇਣ ਕਾਰਨ ਇਕ ਬੰਦ-ਮੁੱਠੀ ਹੀ ਹੈ, ਹੋਰ ਲੋਕਾਂ ਨੂੰ ਵੀ ਪੈਸੇ ਦੇਣ ਲਈ ਉਤਸ਼ਾਹਤ ਕੀਤਾ ਜਾ ਸਕਦਾ ਹੈ। ਜੇ ਇਹ ਜਾਣਕਾਰੀ ਪਹਿਲਾਂ ਕਿਤੇ ਦਿਤੀ ਵੀ ਜਾ ਚੁਕੀ ਹੈ, ਜੋ ਮੈਂ ਸਮਝਦਾ ਹਾਂ ਕਿ ਨਹੀਂ ਦਿਤੀ ਕਿਉਂਕਿ ਮੈਂ ਰੋਜ਼ਾਨਾ ਸਪੋਕਸਮੈਨ ਨੂੰ ਬਿਲਾ ਨਾਗਾ ਸ਼ੁਰੂ ਤੋਂ ਹੀ ਪੜ੍ਹਦਾ ਆ ਰਿਹਾ ਹਾਂ, ਤਾਂ ਜਿਵੇਂ ‘ਉ¤ਚਾ ਦਰ ਬਾਬੇ ਨਾਨਕ ਦਾ’ ਸਬੰਧੀ ਲੰਮੇ ਚੌੜੇ ਇਸਤਿਹਾਰ ਹਰ ਰੋਜ਼ ਨਿਕਲਦੇ ਹਨ, ਇਸ ਤਰ੍ਹਾਂ ਟ੍ਰਸਟ ਬਾਬਤ ਜਾਣਕਾਰੀ ਵੀ ਅਖਬਾਰ ਵਿਚ ਦੋ-ਤਿੰਨ ਵਾਰ ਦੇ ਦਿਤੀ ਜਾਵੇ।
ਜਰਮਨੀ ਦੇ ਵਿਦਵਾਨ ਟਰੰਪ, ਨਿਊਜ਼ੀਲੈਂਡ ਦੇ ਜੰਮ-ਪਲ ਪਾਦਰੀ ਤੋਂ ਬਣੇ ਪ੍ਰੋਫੈਸਰ ਮੈਕਲਾਊਡ ਅਤੇ ਕੈਨੇਡਾ ਦੀ ਕਿਸੇ ਯੂਨੀਵਰਸਿਟੀ ਵਿਚ ਕੰਮ ਕਰਦੇ ਪ੍ਰੋਫੈਸਰ ਪਸ਼ੌਰਾ ਸਿੰਘ ਵਰਗੇ ਵਿਦਵਾਨਾਂ ਦੀਆਂ ਕਥਿਤ ਖੋਜਾਂ ਅਧਾਰਤ ਸਿੱਖੀ ਸਬੰਧਤ ਭੁਲੇਖੇ-ਪਾਊ ਲਿਖਤਾਂ ਦਾ ਜਵਾਬ ਦੇਣ ਲਈ ਇਨਸਟੀਚਿਊਟ ਆਫ਼ ਸਿਖ ਸਟੱਡੀਜ਼ ਸਥਾਪਤ ਕਰ ਕੇ ਸ. ਦਲਜੀਤ ਸਿੰਘ ਆਈ.ਏ.ਐਸ. ਅਤੇ ਡਾ. ਜਗਜੀਤ ਸਿੰਘ ਵਰਗੇ ਸਿੱਖ ਸਿਧਾਂਤ ਦੇ ਪ੍ਰੋੜ੍ਹ ਵਿਦਵਾਨਾਂ ਨੇ ਇਨ੍ਹਾਂ ਅਖੌਤੀ ਵਿਦਵਾਨਾਂ ਵਲੋਂ ਪਾਏ ਗਏ ਭੁਲੇਖਿਆਂ ਨੂੰ ਨਿਰ-ਆਧਾਰ ਸਾਬਿਤ ਕਰ ਕੇ ਨਿਕਾਰਿਆ। ਜੇ ਟਰੰਪ ਅਤੇ ਪਸ਼ੌਰਾ ਸਿੰਘ ਵਰਗੇ ਵਿਦਵਾਨਾਂ ਜਾਂ ਹਿੰਦੀ ਵਿਚ ਲਿਖੀ ਕਿਤਾਬ ‘ਸਿੱਖ ਇਤਹਾਸ’ ਲਿਖਣ ਵਾਲਿਆਂ ਵਰਗੇ ਹੀ ਬਾਬੇ ਦੇ ਉ¤ਚੇ ਦਰ ਵਿਚ ਬੈਠ ਕੇ ਖੋਜ ਕਰਨਗੇ ਕਿ ਗੁਰੂ ਗ੍ਰੰਥ ਵਿਚ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਅਨੁਸਾਰ ਸਿੱਖ ਅਪਣਾ ਗੁਰੂ ਮੰਨਦੇ ਹਨ, ਗੁਰੂ ਨਾਨਕ ਦੀ ਗੁਰੂ ਅਰਜਨ ਸਾਹਿਬ ਜੀ ਵਲੋਂ ਦਰਜ ਕੀਤੀ ਗਈ ਬਾਣੀ ਸਹੀ ਹੈ ਜਾਂ ਗਲਤ ਤਾਂ ਹੋ ਸਕਦਾ ਹੈ ਕਿ ਬਾਦਲਕਿਆਂ, ਜਥੇਦਾਰਾਂ, ਡੇਰੇਦਾਰਾਂ ਅਤੇ ਐਸ.ਜੀ.ਪੀ.ਸੀ. ਦੀਆਂ ਧੱਜੀਆਂ ਉੜਾਉਣ ਕਾਰਨ ਲੋਕਾਂ ਵਿਚ ਸਪੋਕਸਮੈਨ ਲਈ ਪੈਦਾ ਹੋਈ ਹਮਦਰਦੀ ਦਾ ਨਾਜਾਇਜ਼ ਫਾਇਦਾ ਉਠਾ ਕੇ ਇਸ ਖੋਜ ਕਾਰਨ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਵਰਗਾ ਇਕ ਹੋਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲੋਕਾਂ ਅਗੇ ਰਖ ਕੇ ਅਜਿਹੀਆਂ ਗਲਤ ਕਿਤਾਬਾਂ ਸਬੰਧੀ ਭਖਦੀ ਲੜਾਈ ਨੂੰ ਹੋਰ ਤੇਜ਼ ਕਰ ਦਿਤਾ ਜਾਵੇ। ਜੋ ਖੋਜੀ ਵਿਦਵਾਨ ਐਡੀਟਰ ਸਾਹਿਬ ਦੇ ਮਨ ਵਿਚ ਹਨ ਉਹ ਲੋਕਾਂ ਨਾਲ ਹੁਣ ਤਕ ਸਾਂਝੇ ਨਹੀਂ ਕੀਤੇ ਗਏ। ਉਨ੍ਹਾਂ ਵਿਚੋਂ ਕੁਝ ਦੇ ਨਾਂ ਤਾਂ ਦੱਸੇ ਜਾਣ।
ਜਿਸ ਦਿਨ ‘ਏਕਸ ਕੇ ਬਾਰਕ’ ਜਥੇਬੰਦੀ ਬਨਾਉਣ ਦੀ ਚਰਚਾ ਚਲੀ ਸੀ, ਮੈਂ ਪਹਿਲਾ ਵਿਅਕਤੀ ਸਾਂ ਜਿਸਨੇ ਲਾਈਫ ਮੈਂਬਰ ਬਣਨ ਦਾ ਇਲਾਨ ਕੀਤਾ ਪਰ ਐਡੀਟਰ ਸਾਹਿਬ ਦੀ ਅੜੀਅਲ, ਹੈਂਕੜਬਾਜ਼ੀ ਵਾਲੀ ਤਬੀਅਤ ਅਤੇ ਹੋਰ ਵਰਤਾਰਾ ਵੇਖ ਕੇ ਮੈਂ ਦੁਭਦਾ ਵਿਚ ਪੈ ਗਿਆ ਕਿ ਮੈਂਬਰ ਬਣਾਂ ਜਾਂ ਨਾ। ਹਰ ਮੀਟਿੰਗ ਵਿਚ ਮੈਂ ਚੈ¤ਕ ਬੁੱਕ ਲੈ ਕੇ ਜਾਂਦਾ ਸੀ ਪਰ ਉਨ੍ਹਾਂ ਦੀਆਂ ਅਤੇ ਉਨ੍ਹਾਂ ਦੀ ਚਾਪਲੂਸੀ ਕਰਦਿਆਂ ਕੁਝ ਮੈਂਬਰਾਂ ਦੀਆਂ ਗੱਲਾਂ ਸੁਣ ਕੇ ਲਾਈਫ ਮੈਂਬਰੀ ਦੇ ਪੈਸੇ ਨਹੀਂ ਸੀ ਦਿਆ ਕਰਦਾ। ਆਖਿਰ ਮੇਰੀ ਜ਼ਮੀਰ ਨੇ ਕਿਹਾ ਕਿ ਜਦੋਂ ਤੂੰ ਮੈਂਬਰ ਬਨਣ ਦਾ ਐਲਾਨ ਕਰ ਬੈਠਿਆ ਹੈਂ ਹੁਣ ਪਿਛੇ ਨਾ ਹਟ ਪੈਸੇ ਦੇ ਦੇ। ਸੋ ਮੈਂ ਪੈਸੇ ਦੇ ਦਿਤੇ। ਮੇਰਾ ‘ਦੁੱਧ ਦਾ ਦੁੱਧ ਪਾਣੀ ਦਾ ਪਾਣੀ’ ਲੇਖ ਪੜ੍ਹ ਕੇ ਜਿਥੇ ਲੋਕਾਂ ਨੇ ਪ੍ਰਸ਼ੰਸਾ ਕਰਦਿਆਂ ਮੈਨੂੰ ਇਹ ਕਿਹਾ ਕਿ ਸਾਡੀਆਂ ਤਾਂ ਅੱਖਾਂ ਖੁਲ੍ਹ ਗਈਆਂ, ਉਥੇ ਕਈਆਂ ਨੇ ਮੇਰੇ ਕੋਲੋਂ ਘਬਰਾ ਕੇ ਇਹ ਵੀ ਪੁਛਿਆ ਕਿ ਅਸੀਂ ਜੋ ਲਖਾਂ ਰੁਪਏ ਦੇ ਬੈਠੇ ਹਾਂ, ਉਨ੍ਹਾਂ ਦਾ ਕੀ ਬਣੂ? ਮੈਂ ਉਨ੍ਹਾਂ ਨੂੰ ਤਸੱਲੀ ਦਿਤੀ ਕਿ ਇਸ ਗਲ ਦੀ ਚਿੰਤਾ ਨਾ ਕਰੋ ਕਿਉਂਕਿ ਐਡੀਟਰ ਸਾਹਿਬ ਕਾਰੋਬਾਰੀ ਬੰਦੇ (ਬਿਜ਼ਨਸਮੈਨ) ਹਨ, ਇਸ ਲਈ ਤੁਹਾਨੂੰ ਕੀਤੇ ਵਾਅਦੇ ਅਨੁਸਾਰ ਪੈਸੇ ਜ਼ਰੂਰ ਮਿਲਣਗੇ।