Subscription About Us Contact Us


ਸੱਚੇ ਸਿੱਖ ਕੌਣ : ਦਸਮ ਗ੍ਰੰਥੀਏ ਜਾਂ ਤੱਤ ਗੁਰਮਤ ਦੇ ਹਾਮੀ

- ਕ੍ਰਿਪਾਲ ਸਿੰਘ, ਬਠਿੰਡਾ -
ਫੋਨ : 9855480797

ਸਿੱਖ ਇਤਿਹਾਸ ਦੀ ਥੋੜੀ ਜਿਤਨੀ ਵੀ ਸੂਝ ਰੱਖਣ ਵਾਲਾ ਹਰ ਸਿੱਖ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ 1708 ਈਸਵੀ ’ਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰੂ ਗੰ੍ਰਥ ਸਾਹਿਬ ਜੀ ਨੂੰ ਗੁਰਿਆਈ ਦੇਣ ਮੌਕੇ ਦਸਮ ਗੰ੍ਰਥ ਨਾਮ ਦਾ ਕੋਈ ਵੀ ਗੰ੍ਰਥ ਮੌਜ਼ੂਦ ਨਹੀਂ ਸੀ ਅਤੇ ਨਾ ਹੀ ਉਨਾਂ ਨੇ ਕਿਸੇ ਵਿਅਕਤੀ ਨੂੰ ਅਜਿਹਾ ਕੋਈ ਅਧਿਕਾਰ ਦਿੱਤਾ ਸੀ ਕਿ ਉਹ ਦਸਮ ਗੰ੍ਰਥ ਦੇ ਨਾਮ ਦਾ ਕੋਈ ਗੰ੍ਰਥ ਤਿਆਰ ਕਰਕੇ ਬਾਅਦ ’ਚ ਗੁਰੂ ਗੰ੍ਰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰ ਲਵੇ। ਇਸ ਲਈ ਦਸਮ ਗੰ੍ਰਥ ਪ੍ਰਕਾਸ਼ ਕਰਨ ਦੀ ਅਜਿਹੀ ਕਾਰਵਾਈ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਘੋਰ ਉਲੰਘਣਾ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੇ ਲਗਪਗ 30 ਸਾਲ ਪਿੱਛੋਂ ਬਚਿੱਤਰ ਨਾਟਕ ਨਾਮ ਦਾ ਗੰ੍ਰਥ ਹੋਂਦ ਵਿੱਚ ਆਇਆ, ਜਿਸ ਵਿੱਚ ਬਾਅਦ ’ਚ ਨਿਤਨੇਮ ਦੀਆਂ ਬਾਣੀਆਂ ਸਮੇਤ ਕੁਝ ਗੁਰਮਤਿ ਨਾਲ ਮੇਲ ਖਾਂਦੀ ਜਾਪਦੀਆਂ ਰਚਨਾਵਾਂ, ਜਿਸ ਨੂੰ ਕੁਝ ਹਦ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੋਣਾ ਮੰਨਿਆ ਜਾ ਸਕਦਾ ਹੈ ਅਤੇ ਕਾਫੀ ਸਾਰੀਆਂ ਅਜਿਹੀਆਂ ਅਸ਼ਲੀਲ ਰਚਨਾਵਾਂ, ਜਿਨ੍ਹਾਂ ਦਾ ਗੁਰਮਤਿ ਨਾਲ ਦੂਰ ਦਾ ਵੀ ਸਬੰਧ ਨਹੀਂ - ਉਨ੍ਹਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਉਸ ਗੰ੍ਰਥ ’ਚ ਦਰਜ਼ ਕਰਕੇ ਇਸ ਦਾ ਨਾਮ ਹੌਲੀ-ਹੌਲੀ ਬਦਲ ਕੇ ਦਸਵੇਂ ਪਾਤਸ਼ਾਹ ਦਾ ਗੰ੍ਰਥ, ਦਸਮ ਗੰ੍ਰਥ ਅਤੇ ਹੁਣ ‘ਦਸਮ ਸ਼੍ਰੀ ਗੁਰੂ ਗੰ੍ਰਥ ਸਾਹਿਬ’ ਰੱਖ ਕੇ ਇਸ ਨੂੰ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਗੰ੍ਰਥ ਸਾਹਿਬ ਜੀ ਦੀ ਗੁਰਿਆਈ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਇਹ ਰੁਝਾਨ ਆਉਣ ਵਾਲੇ ਸਮੇਂ ’ਚ ਮੌਲਿਕ ਗੁਰਮਤਿ ਫਲਸਫੇ ਦੀ ਹੋਂਦ ਲਈ ਖਤਰਾ ਪੈਦਾ ਕਰ ਸਕਦਾ ਹੈ ਕਿਉਂਕਿ ਉਕਤ ਵਿਵਾਦਿਤ ਗ੍ਰੰਥ ਵਿੱਚ ਦਰਜ਼ ਰਚਨਾਵਾਂ ਜਿੱਥੇ ਗੁਰੂ ਗੰ੍ਰਥ ਸਾਹਿਬ ਜੀ ’ਚ ਦਰਜ਼ ਬਾਣੀ ਦੇ ਸਿਧਾਂਤਕ ਤੌਰ ’ਤੇ ਵਿਰੋਧ ’ਚ ਹੈ, ਉਥੇ ਕਈ ਚਰਿੱਤਰਾਂ ’ਚ ਗੁਰੁੂ ਗੋਬਿੰਦ ਸਿੰਘ ਜੀ ਦਾ ਸਿੱਧੇ ਤੌਰ ’ਤੇ ਘੋਰ ਅਪਮਾਨ ਵੀ ਕੀਤਾ ਗਿਆ ਹੈ।

ਇਸ ਗੰ੍ਰਥ ਦੇ ਪੰਨਾਂ ਨੰ: 809 ਤੋਂ 1388 ਤੱਕ ਚਰਿਤ੍ਰੋ ਪਖਿਆਨ ਦੇ ਸਿਰਲੇਖ ਹੇਠ 404 ਚਰਿੱਤਰ ਦਰਜ਼ ਕੀਤੇ ਗਏ ਹਨ, ਜਿਨ੍ਹਾਂ ਦੀ ਸ਼ਬਦਾਵਲੀ ਅਤਿ ਨੰਗੇਜ ਅਤੇ ਲੱਚਰਤਾ ਭਰਪੂਰ ਹੈ, ਜਿਸ ਨੂੰ ਇੱਥੇ ਲਿਖਣ ਦਾ ਸਾਡਾ ਹੌਸਲਾ ਨਹੀਂ ਪੈਂਦਾ। ਇਸ ਲਈ ਇਸ ਦਾ ਕਰਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਣਾ ਉਨਾਂ ਦੀ ਪਾਵਨ ਸਖ਼ਸ਼ੀਅਤ ਨੂੰ ਦਾਗਦਾਰ ਬਣਾਉਣਾ ਹੈ। ਇਨਾਂ ਚਰਿੱਤਰਾਂ ਵਿੱਚੋਂ ਚਰਿੱਤਰ ਨੰ: 71 ਹੈ, ਜਿਸ ਵਿੱਚ ਲੱਚਰਤਾ ਤਾਂ ਭਾਵੇਂ ਨਹੀਂ ਪਰ ਇਸ ਵਿੱਚ (ਕਕਾਰਾਂ ਦੇ ਨਾਲ ਨਾਲ ਦਸਤਾਰ ਬਖ਼ਸ਼ਣ ਵਾਲੇ) ਗੁਰੂ ਗੋਬਿੰਦ ਸਿੰਘ ਜੀ ਨੂੰ ਤੀਰਥ ਯਾਤਰੀਆਂ ਦੇ ਸਿਰਾਂ ਤੋਂ ਪਗੜੀਆਂ ਲਾਹੁਣ ਵਾਲੇ ਵਿਖਾ ਕੇ ਉਨਾਂ ਦਾ ਘੋਰ ਅਪਮਾਨ ਕੀਤਾ ਗਿਆ ਹੈ। ਪਾਠਕਾਂ ਦੇ ਵਿਚਾਰ ਗੋਚਰੇ ਇਸ ਚਰਿੱਤਰ ਦਾ ਸਾਰਾਂਸ਼ ਇੱਥੇ ਦਰਜ਼ ਕੀਤਾ ਜਾਦਾ ਹੈ ਤਾਂਕਿ ਇਹ ਪੜ ਕੇ ਅੰਦਾਜਾ ਲਾਇਆ ਜਾ ਸਕੇ ਕਿ ਕੀ ਅਜਿਹੀ ਰਚਨਾ ਵਾਲੇ ਗੰ੍ਰਥ ਨੂੰ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਸਿੱਖਾਂ ਲਈ ਇਖ਼ਲਾਕੀ ਤੇ ਧਾਰਮਕ ਤੌਰ ’ਤੇ ਆਤਮ ਹੱਤਿਆ ਤਾਂ ਨਹੀਂ ਹੈ? :-

ਇਕਹੱਤਰੋ ਚਰਿੱਤਰ ਪੰਨਾ ਨੰ: 901-902 ਦਾ ਸਾਰਾਂਸ਼
(ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ)

ਸਾਰਮੌਰ (ਸਿਰਮੌਰ) ਦੇਸ਼ ਵਿੱਚ ਜਮੁਨਾ ਨਦੀ ਦੇ ਕੰਢੇ ਵਸਿਆ ਹੈ ਨਗਰ ਪਾਂਵਟਾ (ਪਾਉਂਟਾ ਸਾਹਿਬ) ਇੱਥੇ ਹੀ ਜਮੁਨਾ ਕੰਢੇ ਮੁਚਨ-ਕਪਾਲ (ਕਪਾਲ ਮੋਚਨ) ਤੀਰਥ ਵੀ ਹੈ । ਪਾਂਵਟਾ ਨਗਰ ਛੱਡ ਕੇ ਅਸੀਂ ਉਥੇ ਆ ਗਏ। (ਨੋਟ ਜੇ ਸਮੁੱਚੇ ਗੰ੍ਰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨ ਲਿਆ ਜਾਵੇ ਤਾਂ ਇਸ ਦਾ ਭਾਵ ਹੈ ਗੁਰੂ ਗੋਬਿੰਦ ਸਿੰਘ ਜੀ ਆਪਣੀ ਹੱਡ ਬੀਤੀ ਖ਼ੁਦ ਲਿਖ ਰਹੇ ਹਨ) ਫੇਰ ਅਸੀਂ ਸ਼ਿਕਾਰ ਖੇਡਿਆ, ਕਈ ਸੂਰ ਅਤੇ ਬੇਅੰਤ ਮ੍ਰਿਗਾਂ ਨੂੰ ਮਾਰ ਮੁਕਾਇਆ, ਫੇਰ ਅਸੀਂ ਉਸ ਥਾਂ ਵੱਲ ਰਸਤਾ ਲਿਆ ਤੇ ਉਸ ਤੀਰਥ (ਕਪਾਲ ਮੋਚਨ) ਦੇ ਦਰਸ਼ਨ ਕੀਤੇ। ਉਥੇ ਸਾਡੇ ਬੇਅੰਤ ਸਿੱਖ ਆ ਪਹੁੰਚੇ। ਉਨ੍ਹਾਂ ਨੂੰ ਸਿਰੋਪਾਉ ਦੇਣ ਦੀ ਸੋਚੀ। ਪਾਉਂਟੇ ਨਗਰ ’ਚ ਭੈੜਿਆਂ, ਲੋਕ ਤਾਂ ਬੁਲਾ ਲਏ ਪਰ ਕਿਸੇ ਦੇ ਸਿਰ ’ਤੇ ਪਗੜੀ ਨਾ। ਇੱਕ ਵੀ ਪੱਗ ਮੁੱਲ ਨਾ ਖਰੀਦੀ। ਤਦ ਮੈਂ ਸਕੀਮ ਬਣਾਈ ਕਿ ਜਿਹੜਾ ਇੱਥੇ ਮੂਤੇ, ਉਸ ਦੀ ਧੀਂਗੋਜੋਰੀ ਪੱਗ ਉਤਾਰ ਲਿਆਓ।

ਚੌਪਈ।
ਮੋਲਹਿ ਏਕ ਪਾਗ ਨਹਿ ਪਾਈ।
ਤਬ ਮਸਲਤਿ ਹਮ ਜਿਯਹਿ ਬਨਾਈ।
ਜਾਹਿ ਇਹਾਂ ਮੂਤਤਿ ਲਖ ਪਾਵੋ।
ਤਾ ਕੀ ਛੀਨ ਪਗਰੀਯਾ ਲਯਾਵੋ।6।

ਜਦ ਸਿਪਾਹੀਆਂ ਨੇ ਇਹ ਸੁਣਿਆਂ ਤਾਂ ਸਭਨਾ ਨੇ ਉਸ ’ਤੇ ਅਮਲ ਕੀਤਾ। ਜਿਹੜਾ ਮਨਮੁਖ ਤੀਰਥ ’ਤੇ ਆਇਆ, ਉਸ ਨੂੰ ਪੱਗ ਤੋਂ ਬਿਨਾਂ ਸਿਰੋਂ ਨੰਗਾ ਕਰਕੇ ਭੇਜਿਆ। ਇੱਕ ਰਾਤ ਵਿੱਚ ਅੱਠ ਸੌ ਪੱਗ ਉਤਾਰ ਲਈ ਤੇ ਸਵੇਰੇ ਧੋ ਕੇ ਸਿੱਖਾਂ ਨੂੰ ਪਹਿਨਣ ਲਈ ਦੇ ਦਿੱਤੀਆਂ। ਜਿਹੜੀਆਂ ਬਚੀਆਂ, ਉਹ ਵੇਚ ਦਿੱਤੀਆਂ। ਜਿਹੜੀਆਂ ਫਿਰ ਵੀ ਬਚ ਗਈਆਂ ਉਹ ਸਿਪਾਹੀਆਂ ਨੂੰ ਦੇ ਦਿੱਤੀਆਂ :

ਦੋਹਰਾ।
ਰਾਤਿ ਬੀਚ ਕਰਿ ਆਠ ਸੈ ਪਗਰੀ ਲਈ ਉਤਾਰਿ।
ਆਨਿ ਤਿਨੈ ਹਮ ਦੀਹ ਮੈ ਧੋਵਨ ਦਈ ਸੁਧਾਰਿ।8।
ਚੌਪਈ।
ਪ੍ਰਾਤ ਲੇਤ ਸਭ ਧੋਇ ਮੰਗਾਈ।
ਸਭ ਹੀ ਸਿਖਯਨ ਕੋ ਬੰਧਵਾਈ।
ਬਚੀ, ਸੁ ਬੇਚਿ ਤੁਰਤੁ ਤਹ ਲਈ।
ਬਾਕੀ ਬਚੀ, ਸਿਪਾਹਿਨ ਦਈ ।9।

ਪਗੜੀਆਂ ਵੰਡ ਕੇ ਮਨ ’ਚ ਖੁਸ਼ੀ ਲੈ ਕੇ ਰਾਇ (ਗੋਬਿੰਦ ਰਾਇ) ਕਿੱਧਰ ਗਏ, ਮੂਰਖ ਨਗਰ ਨਿਵਾਸੀ ਇਹ ਭੇਦ ਨਾ ਜਾਣ ਸਕੇ:

ਦੋਹਰਾ।
ਬਟਿਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ।
ਭੇਦ ਮੂਰਖਨ ਨਾ ਲਹਯੋ ਕਹਾ ਗਯੋ ਕਰਿ ਰਾਇ।10।

ਦਸਮ ਗੰ੍ਰਥ ਦੀ ਰਚਨਾ ਸਿਧਾਂਤਕ ਤੌਰ ’ਤੇ ਗੁਰੂ ਗੰ੍ਰਥ ਸਾਹਿਬ ਜੀ ਦੇ ਫਲਸਫ਼ੇ ਦਾ ਵਿਰੋਧ ਕਰਦੀ ਹੈ। ਜਿੱਥੇ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ’ਚ ਦਰਜ਼ ਹੈ ਕਿ ਇਹ ਧੁਰ ਕੀ (ਪਰਮਾਤਮਾ ਦੇ ਗੁਣਾਂ ਦੀ ਵਿਚਾਰ) ਬਾਣੀ ਹੈ ਪਰ ਬਚਿੱਤਰ ਨਾਟਕ ’ਚ ਸਾਫ਼ ਲਿਖਿਆ ਹੈ ਕਿ ਇਹ ਬ੍ਰਾਹਮਣੀ ਗੰ੍ਰਥਾਂ (ਮਾਰਕੰਡੇਯ ਪੁਰਾਣ, ਸ਼ਿਵ ਪੁਰਾਣ ਅਤੇ ਸ਼੍ਰੀਮਦ ਭਾਗਵਤ ਪੁਰਾਣ) ਦਾ ਅਨੁਵਾਦ ਹੈ। ਕੀ ਅਨੁਵਾਦ ਕੀਤੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮੌਲਿਕ ਰਚਨਾ ਜਾਂ ਬਾਣੀ ਕਿਹਾ ਜਾ ਸਕਦਾ ਹੈ?

ਗੁਰੂ ਗੰ੍ਰਥ ਸਾਹਿਬ ਜੀ ਵਿੱਚ ਇਸਤਰੀ ਜਾਤੀ ਲਈ ਗੁਰੂ ਸਾਹਿਬ ਨੇ ‘‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ’’’ ਸ਼ਬਦ ਵਰਤ ਕੇ ਉਨਾਂ ਦਾ ਸਤਿਕਾਰ ਕੀਤਾ ਹੈ, ਜਾਤ-ਪਾਤ ਦਾ ਖੰਡਨ ਕਰਦੇ ਹੋਏ ਅਖੌਤੀ ਨੀਵੀਆਂ ਜਾਤੀਆਂ ਨੂੰ ਆਪਣੇ ਸੰਗੀ ਸਾਥੀ ਕਹਿ ਕੇ ਸਨਮਾਨ ਦਿੱਤਾ ਹੈ ਅਤੇ ਜਾਤ ਅਭਿਮਾਨੀ ਪੰਡਿਤ ਨੂੰ ਮੂਰਖ ਗਵਾਰ ਤੱਕ ਕਿਹਾ ਹੈ। ਪਰ ਚਰਿਤ੍ਰੋ ਪਖਯਾਨ ਹੇਠ ਦਰਜ਼ 404 ਚਰਿੱਤਰਾਂ ਵਿੱਚ ਇਸਤਰੀ ਜਾਤੀ ਨੂੰ ਵਿਭਚਾਰਨਾ ਅਤੇ ਨਾ ਵਿਸ਼ਵਾਸ ਯੋਗ ਦੱਸ ਕੇ ਉਨਾਂ ਦਾ ਰੱਜ ਕੇ ਅਪਮਾਨ ਕੀਤਾ ਗਿਆ ਹੈ, ਜਾਤ ਅਭਿਮਾਨੀ ਪੰਡਿਤ ਦੀ ਇੱਕ ਵੀ ਥਾਂ ਨਿਖੇਧੀ ਨਹੀਂ ਕੀਤੀ ਪਰ ਉਨਾਂ ਸਿੱਖ, ਜੱਟ, ਬਾਣੀਆਂ, ਚਮਿਆਰ, ਤਰਖਾਣ, ਛੀਂਬੇ, ਨਾਈ ਆਦਿ ਜਾਤਾਂ ਜਿਨ.ਾਂ ਨੂੰ ਗੁਰੂ ਸਾਹਿਬ ਨੇ ਸਨਮਾਨ ਬਖਸ਼ਿਆ ਹੈ, ਨੂੰ ਮੂਰਖ ਗਵਾਰ ਜੋ ਇਸਤਰੀ ਦੇ ਚਰਿੱਤਰਾਂ ਨੂੰ ਸਮਝ ਨਹੀਂ ਸਕਦੇ, ਦੱਸ ਕੇ ਉਨ੍ਹਾਂ ਨਾਲ ਕੋਝੇ ਮਜ਼ਾਕ ਅਤੇ ਰੱਜ ਕੇ ਬੇਇਜਤੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਗੁਰੂ ਗੰ੍ਰਥ ਸਾਹਿਬ ਵਿੱਚ ਅਵਤਾਰਵਾਦ ਅਤੇ ਦੇਵੀ ਦੇਵਤਿਆਂ ਦਾ ਖੰਡਨ ਕਰਕੇ ਆਪਣੇ ਇਸ਼ਟ ਦਾ ਸਰੂਪ ‘ੴ ਤੋਂ ਗੁਰਪ੍ਰਸਾਦਿ’ ਤੱਕ ਮੂਲ-ਮੰਤਰ ਵਿੱਚ ਨਿਰੰਕਾਰ, ਜੂਨਾਂ ਤੋਂ ਰਹਿਤ, ਇੱਕੋ ਇੱਕ ਅਕਾਲ ਪੁਰਖ ਪ੍ਰਮਾਤਮਾ ਮੰਨਿਆ ਗਿਆ ਹੈ, ਜਿਸ ਨੂੰ ‘‘ਤੂ ਮੇਰਾ ਪਿਤਾ, ਤੂ ਮੇਰਾ ਮਾਤਾ’ ਤੂ ਮੇਰਾ ਬੰਧਪ, ਤੂ ਹੈ ਮੇਰਾ ਭਰਾਤਾ’’ (ਪੰਨਾ 103) ਵੀ ਕਿਹਾ ਗਿਆ ਹੈ ਪਰ ਦਸਮ ਗੰ੍ਰਥ ਦੇ ਇਸ਼ਟ ਦਾ ਸਰੂਪ ਸਰੀਰਧਾਰੀ ਮਹਾਂਕਾਲ-ਕਾਲਕਾ ਨਾਂ ਦੇ ਦੇਵੀ ਦੇਵਤੇ ਹਨ। ਯਥਾ:

ਸਰਬਕਾਲ (ਮਹਾਂਕਾਲ) ਹੈ ਪਿਤਾ ਅਪਾਰਾ।
ਦੇਬਿ ਕਾਲਕਾ ਮਾਤ ਹਮਾਰਾ।

(ਪੰਨਾ 73)

ਜਿਸ ਦਾ ਸਿੱਖ ਬਣਨ ਲਈ ਭੰਗ ਤੇ ਸ਼ਰਾਬ ਪਿਆਈ ਜਾਂਦੀ ਹੈ।

ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ।
ਮਹਾਂਕਾਲ ਕੇ ਸਿੱਖਯ ਕਰ ਮਦਰਾ ਭਾਂਗ ਪਿਵਾਇ।125।

(ਪੰਨਾ 1210)

ਜਿਸ ਨੂੰ ਪਸੀਨਾ ਵੀ ਆਉਂਦਾ ਹੈ, ਜਿਸ ਪਸੀਨੇ ਤੋਂ ਭੱਟਾਚਾਰਜ ਅਤੇ ਢਾਡੀ ਨੇ ਸਰੀਰ ਧਾਰੇ।

ਮਹਾਂਕਾਲ ਕੌ ਭਯੋ ਪ੍ਰਸੇਤਾ।
ਡਾਰਾ ਭੂਮਿ ਪੌਛ ਕਰਿ ਤੇਤਾ।109।
ਭੱਟਾ ਚਾਰਜ ਰੂਪ ਤਬ ਧਰਾ।
ਬਦਨ ਪ੍ਰੇਸਤ ਧਰਨਿ ਜੋ ਪਰਾ।
ਢਾਢਿ ਸੈਨ ਢਾਡੀ ਬਪੁ ਲਯੋ।
ਕਰਖਾ ਬਾਰ ਉਚਾਰਤ ਭਯੋ।110।

(ਪੰਨਾ 1367)

ਅਤੇ ਕੰਨਾਂ ’ਚੋਂ ਮੈਲ ਕੱਢ ਕੇ ਸ੍ਰਿਸਟੀ ਦੀ ਰਚਨਾ ਕਰਦਾ ਹੈ:

ਏਕ ਸ੍ਰਵਣ ਤੇ ਮੈਲ ਨਿਕਾਰਾ।
ਤਾਂ ਤੇ ਮਧੁਕੀਟਭ ਤਨ ਧਾਰਾ।
ਦੁਤੀਆ ਕਾਨ ਤੇ ਮੈਲ ਨਿਕਾਰੀ।
ਤਾਂ ਤੇ ਭਈ ਸ੍ਰਿਸਟ ਇਹ ਸਾਰੀ।13।

(ਪੰਨਾ 47)

ਚੌਬੀਸ ਅਵਤਾਰ ਦੀ ਰਚਨਾ ’ਚ ਅਵਤਾਰਵਾਦ ਦਾ ਪ੍ਰਚਾਰ ਅਤੇ ਚੰਡੀ ਚਰਿੱਤਰ ’ਚ ਚੰਡਿਕਾ ਦੇਵੀ ਦੀ ਅਰਾਧਨਾ ਦੱਸ ਕੇ ਸਿੱਖਾਂ ਨੂੰ ਦੇਵੀ ਪੂਜਕ ਬਣਾ ਕੇ ਮੁੜ ਹਿੰਦੂ ਬਣਾਉਣ ਦਾ ਯਤਨ ਕੀਤਾ ਗਿਆ ਹੈ। ਗੁਰੂ ਗੰ੍ਰਥ ਸਾਹਿਬ ਜੀ ਦੀ ਸਿੱਖਿਆ ਹੈ :

ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ।

ਅਤੇ ਨਸ਼ੇ ਦੇ ਵਿਰੋਧ ’ਚ ਸ਼ਬਦ ਦਰਜ਼ ਹੈ:

ਜਿਤੁ ਪੀਤੈ ਮਤਿ ਦੂਰਿ ਹੋਇ, ਬਰਲੁ ਪਵੈ ਵਿਚਿ ਆਇ।
ਆਪਣਾ ਪਰਾਇਆ ਨ ਪਛਾਣਈ, ਖਸਮਹੁ ਧਕੇ ਖਾਇ।
ਜਿਤੁ ਪੀਤੈ ਖਸਮੁ ਵਿਸਰੈ, ਦਰਗਹ ਮਿਲੈ ਸਜਾਇ।
ਝੂਠਾ ਮਦੁ ਮੂਲ ਨ ਪੀਚਈ ਜੇ ਕਾ ਪਾਰਿ ਵਸਾਇ।

(ਪੰਨਾ 554)

ਪਰ ਦਸਮ ਗੰ੍ਰਥ ’ਚ (ਚਰਿੱਤਰ 111 ਪੰਨਾ ਨੰ: 961 ਚੌਪਈ 21 ਦੋਹਰਾ 22, ਚਰਿੱਤਰ ਨੰ: 219 ਪੰਨਾਂ 1129 ਚੌਪਈ 5 ਅਤੇ ਹੋਰ ਕਈ ਥਾਵਾਂ ’ਤੇ) ਅਫੀਮ, ਭਾਂਗ, ਸ਼ਰਾਬ, ਪੋਸਤ, ਧਤੂਰਾ ਆਦਿਕ ਭਾਂਤ ਭਾਂਤ ਦੇ ਨਸ਼ੇ ਕਰਕੇ ਸਾਰੀ ਰਾਤ ਪਰਾਈ ਇਸਤਰੀ ਨਾਲ ਭੋਗ ਕਰਨ ਦੇ ਪ੍ਰਸੰਗ ਲਿਖੇ ਹੋਏ ਹਨ। ਇਸ ਤਰ੍ਹਾਂ ਇਨ੍ਹਾਂ ਚਰਿੱਤਰਾਂ ਰਾਹੀਂ ਸਿੱਖ ਨੌਜਵਾਨਾਂ ਨੂੰ ਚਰਿੱਤਰਹੀਨ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜਿਹੜੇ ਲੋਕੀਂ ਕਹਿੰਦੇ ਹਨ ਕਿ ਇਨ੍ਹਾਂ ਚਰਿੱਤਰਾਂ ਰਾਹੀਂ ਸਿੱਖਾਂ ਨੂੰ ਸਿੱਖਿਆ ਦਿੱਤੀ ਗਈ ਹੈ, ਉਹ ਖ਼ੁਦ ਹੀ ਪੜ੍ਹ ਕੇ ਵੇਖਣ ਕਿ ਕਿਹੜੀ ਸਿੱਖਿਆ ਹੈ, ਜਿਹੜੀ ਗੁਰੂ ਗੰ੍ਰਥ ਸਾਹਿਬ ਜੀ ’ਚ ਦਰਜ਼ ਨਹੀਂ ਹੈ। ਜੇਕਰ ਚਰਿੱਤਰ ਨੰ: 21, 22, 23 ਵਿੱਚ

ਨਿਜ ਨਾਰੀ ਕੇ ਸਾਥ, ਨੇਹੁ ਤੁਮ ਨਿੱਤ ਬਢੈਯਹੁ।
ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨਾ ਜੈਯਹੁ।52।

(ਇਕੀਸਵੋਂ ਚਰਿੱਤਰ ਪੰਨਾ 842-43)

ਸਿੱਖਿਆ ਦੀਆਂ ਦੋ ਤੁਕਾਂ ਦਰਜ਼ ਵੀ ਹਨ ਤਾਂ ਉਸ ਵਿੱਚ ਅੱਗੇ ਪਿੱਛੇ ਪੜੋ ਕਿ ਕਿਸ ਤਰਾਂ ਗੁਰੂ ਸਾਹਿਬ ਜੀ ਦਾ ਅਪਮਾਨ ਕੀਤਾ ਗਿਆ ਹੈ। ਜਿਸ ਅੰਤਰਜਾਮੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਇੱਕ ਸਾਖੀ ਪ੍ਰਚਲਤ ਹੈ ਕਿ ਭਾਈ ਜੋਗਾ ਸਿੰਘ ਜੀ ਨੂੰ ਬਚਾਉਣ ਲਈ ਉਨਾਂ ਸਾਰੀ ਰਾਤ ਇੱਕ ਵੇਸ਼ਵਾ ਦੇ ਕੋਠੇ ’ਤੇ ਪਹਿਰਾ ਦਿੱਤਾ, ਉਹ ਖ਼ੁਦ ਹੀ ਇੱਕ ਆਚਰਨਹੀਣ ਧੰਨਵਾਨ ਔਰਤ ਦਾ ਚਰਿੱਤਰ ਨਾ ਸਮਝ ਸਕੇ ਅਤੇ ਇੱਕ ਮੰਤਰ ਸਿੱਖਣ ਲਈ ਉਸ ਦੇ ਡੇਰੇ ਅੱਧੀ ਰਾਤ ਜਾ ਪਹੁੰਚੇ। ਉਸ ਔਰਤ ਦੀ ਭੋਗ ਕਰਨ ਦੀ ਇੱਛਾ ਪੂਰੀ ਨਾ ਕਰਨ ’ਤੇ ਉਸ ਨੇ ਜ਼ੋਰ ਜ਼ੋਰ ਨਾਲ ਚੋਰ ਚੋਰ ਦਾ ਰੌਲਾ ਪਾਇਆ, ਜਿਸ ਕਾਰਨ ਗੋਬਿੰਦ ਰਾਇ ਜੀ ਆਪਣੀ ਰੇਸ਼ਮੀ ਜੁੱਤੀ ਉਥੇ ਹੀ ਛੱਡ ਕੇ ਭੱਜੇ ਪਰ ਰੌਲਾ ਸੁਣ ਕੇ ਲੋਕ ਜਾਗ ਪਏ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਚੋਰ ਸਮਝ ਕੇ ਉਸ ਨੂੰ ਢਾਹ ਲਿਆ, ਉਸ ਦੀ ਦਾਹੜੀ ਫੜ ਲਈ, ਪਗੜੀ ਉਤਾਰ ਕੇ ਜੁੱਤੀਆਂ ਨਾਲ ਚੰਗੀ ਸੇਵਾ ਕੀਤੀ। ਜੁੱਤੀਆਂ ਪੈਂਦਿਆਂ ’ਤੇ ਸਿੱਖ ਵੀ ਮੌਕੇ ’ਤੇ ਜਾ ਪਹੁੰਚੇ ਪਰ ਉਹ ਔਰਤ ਭਾਂਤ-ਭਾਂਤ ਦੀ ਬੋਲੀ ਬੋਲ ਰਹੀ ਸੀ, ਇਸ ਲਈ ਗੁਰੂ ਜੀ ਨੂੰ ਛੁਡਾ ਨਾ ਸਕੇ। ਸਵੇਰੇ ਉਠ ਕੇ ਗੁਰੂ ਜੀ ਕਹਿਣ ਲੱਗੇ ਕਿ ਉਸ ਦੀ ਰੇਸ਼ਮੀ ਜੁੱਤੀ ਅਤੇ ਕੱਪੜੇ ਚੋਰੀ ਹੋ ਗਏ ਹਨ, ਦੱਸ ਪਾਉਣ ਵਾਲੇ ਦੇ ਮੌਤ ਨੇੜੇ ਨਹੀਂ ਜਾਵੇਗੀ। ਸਿੱਖਾਂ ਨੇ ਰੇਸ਼ਮੀ ਜੁੱਤੀ ਸਮੇਤ ਉਹ ਔਰਤ ਫੜਕੇ ਗੁਰੂ ਜੀ ਦੇ ਪੇਸ਼ ਕੀਤੀ ਤਾਂ ਗੁਰੂ ਜੀ ਨੇ ਤਰਸ ਖਾ ਕੇ ਉਸ ਨੂੰ 20 ਹਜ਼ਾਰ ਟਕੇ ਛਿਮਾਹੀ ਬੰਨ ਕੇ ਛੱਡ ਦਿੱਤਾ। ਕੀ ਸਿੱਖ ਬਿਬੇਕ ਬੁੱਧੀ ਨਾਲ ਸੋਚਣਗੇ ਕਿ ਗੁਰੂ ਜੀ ਨੇ ਔਰਤ ਨੂੰ ਲੋੜਵੰਦ ਪਰ ਉੱਚੇ ਆਚਰਨ ਦੀ ਸਮਝ ਕੇ ਉਸ ਦੀ ਛਿਮਾਹੀ ਬੰਨੀ ਜਾਂ ਉਸ ਦਾ ਮੂੰਹ ਬੰਦ ਕਰਵਾਉਣ ਲਈ ਰਿਸ਼ਵਤ ਦਿੱਤੀ ਸੀ ਕਿ ਰਾਤੀਂ ਜੋ ਕੁਝ ਵਾਪਰਿਆ ਉਹ ਨਾ ਦੱਸਿਆ ਜਾਵੇ? ਦੂਸਰੀ ਗੱਲ ਗੁਰੂ ਜੀ ਐਸੀ ਔਰਤ ਕੋਲ ਕਿਹੜਾ ਮੰਤਰ ਸਿੱਖਣ ਲਈ ਗਏ ਸਨ, ਜਿਹੜਾ ਗੁਰੂ ਨਾਨਕ ਜੀ ਦੀ ਦਸਵੀਂ ਜੋਤ ਹੋਣ ਦੇ ਬਾਵਜੂਦ ਉਸ ਸਮੇਂ ਤੱਕ ਉਨ੍ਹਾਂ ਨਹੀਂ ਸੀ ਸਿੱਖਿਆ? ਕੀ ਅਜਿਹੇ ਚਰਿੱਤਰ ਗੁਰੂ ਸਾਹਿਬ ਦੀ ਤੌਹੀਨ ਕਰਨ ਵਾਲੇ ਨਹੀਂ ਹਨ?

ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਸਿੱਖ ਧਰਮ ਦੇ ਦੋਖੀ, ਘੱਲੂਘਾਰਿਆਂ ਰਾਹੀਂ ਹਰਿਮੰਦਰ ਸਾਹਿਬ ਢਹਿ ਢੇਰੀ ਕਰਕੇ ਅਤੇ ਸਿੱਖਾਂ ਦਾ ਸਮੂਹਕ ਕਤਲੇਆਮ ਕਰਕੇ ਵੀ ਖਤਮ ਨਾ ਕਰ ਸਕਣ ਪਿੱਛੋਂ ਇਹ ਸਮਝ ਗਏ ਕਿ ਜਦ ਤੱਕ ਸਿੱਖ ਗੁਰੂ ਗੰ੍ਰਥ ਸਾਹਿਬ ਤੋਂ ਸੇਧ ਲੈਂਦਾ ਰਹੇਗਾ, ਉਤਨਾ ਚਿਰ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਤਾਂ ਉਨਾਂ ਨੇ ਨਕਲੀ ਗੁਰੂ, ਦਸਮ ਗੰ੍ਰਥ ਦੇ ਰੂਪ ’ਚ ਪ੍ਰਕਾਸ਼ ਕਰਕੇ ਸ਼ਬਦ ਗੁਰੂ ਨਾਲੋਂ ਤੋੜਨ ਦਾ ਅਤੇ ਨਕਲੀ ਹਰਿਮੰਦਰ ਸਾਹਿਬ ਉਸਾਰ ਕੇ ਹਰਿਮੰਦਰ ਸਾਹਿਬ ਨਾਲੋਂ ਤੋੜਨ ਦੀ ਯੋਜਨਾ ਬਣਾਈ ਹੈ ਅਤੇ ਇਹ ਯੋਜਨਾ ਸਫ਼ਲ ਹੋਣ ’ਤੇ ਸਿੱਖ ਆਪਣੇ ਆਪ ਹੀ ਖਤਮ ਹੋ ਜਾਣਗੇ। ਸੋ ਜਾਗਦੀ ਜ਼ਮੀਰ ਵਾਲੇ ਸਿੱਖਾਂ ਦਾ ਫਰਜ਼ ਬਣਦਾ ਹੈ ਕਿ ਇਸ ਦਾ ਵਿਰੋਧ ਕੀਤਾ ਜਾਵੇ। ਦਸਮ ਗੰ੍ਰਥ ਕਿਸ ਨੇ ਲਿਖਿਆ ਹੈ, ਇਸ ਵਿੱਚ ਕੀ ਕੁਝ ਦਰਜ਼ ਹੈ ਅਤੇ ਕੀ ਇਸ ਵਿਚਲੀ ਰਚਨਾ ਗੁਰੂ ਗੰ੍ਰਥ ਸਾਹਿਬ ਜੀ ਦੀ ਰਚਨਾ ਨਾਲ ਮੇਲ ਖਾਂਦੀ ਹੈ ਜਾਂ ਨਹੀਂ ਇਹ ਸਭ ਕੁਝ ਸਮਝਣ ਲਈ ਭਾਈ ਜਸਬਿੰਦਰ ਸਿੰਘ ਖ਼ਾਲਸਾ ਡੁਬਈ ਵਾਲਿਆਂ ਦੀ ਤਿੰਨ ਭਾਗਾਂ ’ਚ ਪ੍ਰਕਾਸ਼ਿਤ ਪੁਸਤਕ ‘ਦਸਮ ਗੰ੍ਰਥ ਦਾ ਲਿਖਾਰੀ ਕੌਣ?’ ਗੁਰਬਖ਼ਸ ਸਿੰਘ ਕਾਲਾ ਅਫਗਾਨਾ ਦੀ ਪੁਸਤਕ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦਸਵਾਂ’ ਗਿਆਨੀ ਭਾਗ ਸਿੰਘ ਅੰਬਾਲਾ ਦੀ ਪੁਸਤਕ ‘‘ਦਸਮ ਗੰ੍ਰਥ ਨਿਰਣੈ’’, ਮਹਿੰਦਰ ਸਿੰਘ ਜੋਸ਼ ਦੀਆਂ ਛੋਟੀਆਂ ਛੋਟੀਆਂ ਪੁਸਤਕਾਂ- ‘‘ਬਚਿੱਤਰ ਨਾਟਕ ਦੀਆਂ ਬਚਿੱਤਰ ਬਾਤਾਂ’’, ‘‘ਚੌਵੀ ਅਵਤਾਰ ਤੇ ਅਵਤਾਰਵਾਦ, ਬ੍ਰਾਹਮਣਵਾਦ ਦੁਆਰਾ ਪਾਈ ਗਈ ਰੱਬ ਨੂੰ ਬਿਪਤਾ’’, ‘ਦੇਵੀ ਚੰਡੀ ਪੂਜਾ ਤੇ ਗੁਰਮਤਿ’, ‘ਗੁਰਬਾਣੀ ਬਨਾਮ ਪਖਯਾਨ ਚਰਿੱਤਰ (ਕੰਜਰ ਕਵਿਤਾ)’, ਪ੍ਰੋ: ਦਰਸ਼ਨ ਸਿੰਘ ਖ਼ਾਲਸਾ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਲਿਖੀ ਅਤੇ ਸਿੱਖ ਪਾਰਲੀਮੈਂਟ ਵਲੋਂ ਪ੍ਰਕਾਸ਼ਿਤ ਪੁਸਤਕ ‘ਪੜ੍ਹੋ ਅਤੇ ਪਛਾਣੋ-ਕੀ ਇਸ ਦਾ ਪ੍ਰਕਾਸ਼ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਹੋ ਸਕਦਾ ਹੈ?’, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਛਾਪਿਆ ਟ੍ਰੈਕਟ ‘ਦਸਮ ਗੰ੍ਰਥ ਦਰਪਣ’ ਤੋਂ ਇਲਾਵਾ ਵੈਬਸਾਈਟ ਮਮਮ।ਵੀਕਤਜਾੀ਼਼ਿਜਗਤ।ਰਗਪ, ਮਮਮ।ਤਜਾੀਠ਼ਗਪ।ਫਰਠ ਮਮਮ।ਤਜਅਪੀਤ਼ਲੀ਼ਫ਼ਅ਼ਦ਼।ਫਰਠ ਤੋਂ ਵਧੇਰੇ ਜਾਣਕਾਰੀ ਲੈ ਕੇ ਦਸਮ ਗੰ੍ਰਥ ਦਾ ਇੱਕ ਪਾਠ ਖ਼ੁਦ ਕਰਕੇ ਵੇਖੋ ਅਤੇ ਬਿਬੇਕ ਬੁੱਧੀ ਨਾਲ ਵਿਚਾਰ ਕਰੋ ਕਿ ਕੀ ਇਸ ਗੰ੍ਰਥ ਨੂੰ ਗੁਰੂ ਗੰ੍ਰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਕੇ, ਜਾਂ ਆਪਣੇ ਹੀ ਕੁਝ ਭੁਲੜ ਵੀਰਾਂ ਨੁੂੰ ਪ੍ਰਕਾਸ਼ ਕਰਨ ਦੀ ਇਜਾਜਤ ਦੇ ਕੇ, ਅਸੀਂ ਗੁਰੂ ਸਾਹਿਬਾਨ ਦੇ ਹੁਕਮਾਂ ਤੋਂ ਮੁੱਖ ਤਾਂ ਨਹੀਂ ਮੋੜ ਰਹੇ?

ਅੱਜ ਦੇ ਗਿਆਨੀਆਂ ਬਾਰੇ ਕੀ ਕਹੀਏ ਜਿਹੜੇ ਸਰਬ ਸਮਰੱਥ ਅੰਤਰਜਾਮੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੀਰਥ ਯਾਤਰੀਆਂ ਦੀਆਂ ਪੱਗਾਂ ਲਾਹੁਣ ਵਾਲਾ, ਇੱਕ ਔਰਤ ਦੇ ਚਰਿੱਤਰ ਸਮਝੇ ਬਿਨਾਂ ਹੀ, ਉਸ ਦੇ ਡੇਰੇ ’ਤੇ ਜਾ ਕੇ ਜੁੱਤੀਆਂ ਖਾਣ ਵਾਲਾ, ਚੰਡੀ ਦੀ ਪੂਜਾ ਕਰਨ ਵਾਲਾ, ਲੱਚਰ ਕਵਿਤਾਵਾਂ ਲਿਖਣ ਵਾਲਾ ਮੰਨ ਲਿਆ ਹੈ। ਕੀ ਅਜਿਹੇ ਗਿਆਨੀ ਜਾਣਬੁੱਝ ਕੇ ਅਗਿਆਨੀ ਨਹੀਂ ਬਣ ਗਏ ਅਤੇ ਸਭ ਤੋਂ ਖ਼ਤਰਨਾਕ ਗੱਲ ਕਿ ਅਗਿਆਨੀ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਸਭ ਤੋਂ ਸਿਆਣੇ ਵੀ ਸਮਝੀ ਬੈਠੇ ਹਨ? ਅਗਿਆਨੀ ਆਦਮੀ ਦਾ ਆਪਣੇ ਆਪ ਨੂੰ ਸਭ ਤੋਂ ਸਿਆਣਾ ਬ੍ਰਹਮਗਿਆਨੀ ਸਮਝ ਲੈਣਾ ਹੀ ਸਭ ਤੋਂ ਖਤਰਨਾਕ ਹੈ ਕਿਉਂਕਿ ਅਜਿਹੇ ਆਦਮੀ ਪਾਸ ਕੋਈ ਦਲੀਲ ਅਪੀਲ ਨਹੀਂ ਚੱਲਦੀ। ਕੁਝ ਉਦਾਹਰਣਾਂ ਐਸੀਆਂ ਹਨ ਕਿ 22 ਸਾਲ ਤੱਕ ਕੁਝ ਵਿਅਕਤੀ ਕਹਿੰਦੇ ਰਹੇ, ਜਿਹੜਾ ਵਿਅਕਤੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਹੋ ਗਿਆ ਕਹਿੰਦਾ ਹੈ, ਉਸ ਦੀ ਜ਼ੁਬਾਨ ’ਚ ਕੀੜੇ ਪੈਣਗੇ, ਪਰ ਹੁਣ ਉਹ ਹੀ ਵਿਅਕਤੀ ਸੰਤ ਜੀ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਹਨ। ਕਦੀ ਕਹਿੰਦੇ ਹਨ ਜਿਹੜਾ ਰਾਗਮਾਲਾ ਨਹੀਂ ਪੜੇਗਾ, ਉਸ ਦੀ ਜ਼ੁਬਾਨ ’ਚ ਕੀੜੇ ਪੈਣਗੇ, ਪਰ ਇੱਕ ਥਾਂ ਐਸੇ ਵਿਅਕਤੀ ਨੂੰ ਬਿਨਾਂ ਰਾਗਮਾਲਾ ਪੜਿਆਂ ਸਹਿਜ ਪਾਠ ਦੇ ਭੋਗ ਦੀ ਅਰਦਾਸ ਕਰਦੇ ਵੀ ਸੁਣਿਆ ਗਿਆ। ਹੁਣ ਕਹਿੰਦੇ ਹਨ, ਜਿਹੜਾ ਦਸਮ ਗੰ੍ਰਥ ਬਰਾਬਰ ਪ੍ਰਕਾਸ਼ ਕਰਨ ਦੀ ਨਿੰਦਾ ਕਰਦੇ ਹਨ, ਉਨ੍ਹਾਂ ਦੇ ਕੀੜੇ ਪੈਣਗੇ। ਪਤਾ ਨਹੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੇ ਇਹ ਲੋਕ ਕੀੜੇ ਪੈਣ ਦੇ ਸਰਾਪ ਦੇਣੋਂ ਕਦੋਂ ਹੱਟਣਗੇ।

ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਿਹੜੇ ਲੋਕ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਨਕਲ ਵਾਲਾ ਹਰਿਮੰਦਰ ਬਣਾਉਣ ਦਾ ਵਿਰੋਧ ਕਰਦੇ ਹਨ, ਜਿਹੜੇ ਲੋਕ ਸੰਤ ਰਾਮਾਨੰਦ ਦਾ ਇਸ ਗੱਲੋਂ ਵਿਰੋਧ ਕਰਦੇ ਹਨ ਕਿ ਉਹ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਦਰਜ਼ ਅਤੇ ਇਸ ਤੋਂ ਬਾਹਰ ਰਹੀ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਆਪਣਾ ਵੱਖਰਾ ਗੁਰੂ ਗੰ੍ਰਥ ਸਾਹਿਬ ਬਣਾਉਣਾ ਚਾਹੁੰਦਾ ਸੀ, ਉਹੀ ਲੋਕ ਗੁਰੁੂ ਗੰ੍ਰਥ ਸਾਹਿਬ ਜੀ ਤੋਂ ਬਾਹਰ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਇੱਕ ਵੱਖਰਾ ਗੰ੍ਰਥ ਤਿਆਰ ਕਰਕੇ ਉਸ ਨੂੰ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ’ਤੇ ਕਿਉਂ ਤੁਲੇ ਹੋਏ ਹਨ? ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਵਿਰੁੱਧ ਅਤੇ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਵਿਰੁੱਧ ਦਸਮ ਗੰ੍ਰਥ ਦਾ ਪ੍ਰਕਾਸ਼ ਕਰਨਾ, ਉਤਨਾ ਹੀ ਗਲਤ ਹੈ, ਜਿਤਨਾ ਰਾਮਾਨੰਦ ਦੇ ਡੇਰੇ ਵਲੋਂ ਭਗਤ ਰਵਿਦਾਸ ਜੀ ਦੀ ਬਾਣੀ ਦਾ ਵੱਖਰਾ ਗੰ੍ਰਥ ਤਿਆਰ ਕਰਕੇ ਉਸ ਨੂੰ ਗੁਰੂ ਗੰ੍ਰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਕਰਨਾ। ਸੌਦਾ ਡੇਰਾ ਮੁਖੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰਨਾ ਜਿਤਨਾ ਗਲਤ ਹੈ, ਉਤਨਾ ਹੀ ਗਲਤ ਦਸਮ ਗੰ੍ਰਥ ਨੂੰ ਗੁਰੂ ਗੰ੍ਰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਕਰਨਾ ਹੈ ਕਿਉਂਕਿ ਇਸ ਤਰਾ ਦਸਮ ਗੰ੍ਰਥ ਨੇ ਵੀ ਗੁਰੂ ਗੰ੍ਰਥ ਸਾਹਿਬ ਜੀ ਦਾ ਸਵਾਂਗ ਹੀ ਧਾਰਿਆ ਹੈ।

ਗੁਰਸਿੱਖਾਂ ਦੇ ਨਾਮ ਇੱਕ ਅਪੀਲ

ਗੁਰੂ ਗੰ੍ਰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਸਮੂਹ ਗੁਰਸਿੱਖਾਂ ਨੂੰ ਸਨਿਮਰ ਬੇਨਤੀ ਹੈ ਕਿ ਵੈਸੇ ਤਾਂ ਵਿਦਵਾਨਾਂ ਦਾ ਇੱਕ ਪੈਨਲ ਬਣਾ ਕੇ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਕਿਹੜੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਅਤੇ ਕਿਹੜੀ ਨਹੀਂ? ਪਰ ਜਦ ਤੱਕ ਇਸ ਗੱਲ ਦਾ ਫੈਸਲਾ ਨਹੀਂ ਹੁੰਦਾ, ਉਸ ਸਮੇਂ ਤੱਕ ਪਹਿਲਾਂ ਹੋਏ ਇਸ ਫੈਸਲੇ ਨੂੰ ਤਾਂ ਲਾਗੂ ਕਰ ਹੀ ਲੈਣਾ ਚਾਹੀਦਾ ਹੈ ਕਿ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਵੀ ਪੁਸਤਕ ਜਾਂ ਗੰ੍ਰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜਿਹੜੇ ਸਿਰਫ਼ ਨਿਤਨੇਮ ਦੀਆਂ ਬਾਣੀਆਂ ਦਾ ਅਤੇ ਅਰਦਾਸ ਦੀ ਪਹਿਲੀ ਪਉੜੀ ਦਾ ਆਸਰਾ ਲੈ ਕੇ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ’ਤੇ ਤੁਲੇ ਹੋਏ ਹਨ, ਉਨ੍ਹਾਂ ਦਾ ਡੱਟ ਕੇ ਵਿਰੋਧ ਕਰਕੇ ਆਪਣੀ ਜਾਗਦੀ ਜ਼ਮੀਰ ਹੋਣ ਦਾ ਸਬੂਤ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ‘‘ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗੰ੍ਰਥ’’ ‘ਤੇ ਹੁਬਹੂ ਪਹਿਰਾ ਦੇ ਕੇ ਉਨ੍ਹਾਂ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਚਾਹੀਦੀਆਂ ਹਨ।

ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਦਸਮ ਗੰ੍ਰਥ ਜਾਂ ਕਿਸੇ ਵੀ ਹੋਰ ਗੰ੍ਰਥ ਨੂੰ ਪ੍ਰਕਾਸ਼ ਕਰਨਾ, ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਨਿਰਾਦਰੀ ਤੇ ਘੋਰ ਅਪਮਾਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ‘ਗੁਰੂ ਮਾਨਿਓ ਗੰ੍ਰਥ’ ਦੀ ਉਲੰਘਣਾ ਹੈ। ਸਿੱਖ ਇਤਿਹਾਸ ਦੀ ਥੋੜੀ ਜਿਤਨੀ ਵੀ ਸੂਝ ਰੱਖਣ ਵਾਲਾ ਹਰ ਸਿੱਖ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ 1708 ਈਸਵੀ ’ਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰੂ ਗੰ੍ਰਥ ਸਾਹਿਬ ਜੀ ਨੂੰ ਗੁਰਿਆਈ ਦੇਣ ਮੌਕੇ ਦਸਮ ਗੰ੍ਰਥ ਨਾਮ ਦਾ ਕੋਈ ਵੀ ਗੰ੍ਰਥ ਮੌਜ਼ੂਦ ਨਹੀਂ ਸੀ ਅਤੇ ਨਾ ਹੀ ਉਨਾਂ ਨੇ ਕਿਸੇ ਵਿਅਕਤੀ ਨੂੰ ਅਜਿਹਾ ਕੋਈ ਅਧਿਕਾਰ ਦਿੱਤਾ ਸੀ ਕਿ ਉਹ ਦਸਮ ਗੰ੍ਰਥ ਦੇ ਨਾਮ ਦਾ ਕੋਈ ਗੰ੍ਰਥ ਤਿਆਰ ਕਰਕੇ ਬਾਅਦ ’ਚ ਗੁਰੂ ਗੰ੍ਰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰ ਲਵੇ। ਇਸ ਲਈ ਦਸਮ ਗੰ੍ਰਥ ਪ੍ਰਕਾਸ਼ ਕਰਨ ਦੀ ਅਜਿਹੀ ਕਾਰਵਾਈ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਘੋਰ ਉਲੰਘਣਾ ਹੈ।

ਦਸ ਪਾਤਸ਼ਾਹੀਆਂ ਨੇ ‘ਇਕਾ ਬਾਣੀ ਇਕੁ ਗੁਰ ਇਕੋ ਸਬਦ ਵੀਚਾਰ’ ਦਾ ਸਿਧਾਂਤ ਦਿੱਤਾ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਦਸਮ ਗੰ੍ਰਥ ਦਾ ਪ੍ਰਕਾਸ਼ ਕਰਨ ਨਾਲ ਇਸ ਸਿਧਾਂਤ ਦੀ ਉਲੰਘਣਾ ਹੁੰਦੀ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਦਸਮ ਗੰ੍ਰਥ ਵਿੱਚੋਂ ਵੀ ਉਸੇ ਤਰਾਂ ਹੁਕਮਨਾਮਾ ਲੈ ਕੇ ਸੰਗਤਾਂ ਨੂੰ ਸੁਣਾਇਆ ਜਾਂਦਾ ਹੈ। ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਸਿੱਖਾਂ ਦੇ ਦੋ ਗੁਰੂ ਹਨ ਅਤੇ ਦੋਵੇਂ ਵੱਖੋ-ਵੱਖਰੇ ਹੁਕਮ ਦਿੰਦੇ ਹਨ ਜਦੋਂ ਕਿ ਗੁਰਤਾਗੱਦੀ ਦੇ ਮਾਲਕ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਇਲਾਹੀ ਹੁਕਮ ਹੀ ਸਿੱਖਾਂ ਲਈ ਸਰਵ-ਉੱਚ ਹੈ। ਪਿੱਛਲੇ 300 ਸਾਲ ਤੋਂ ਸਿੱਖ ਪੰਥ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਤੋਂ ਹੀ ਅਗਵਾਈ ਲੈ ਰਿਹਾ ਹੈ ਅਤੇ ਸਾਰੇ ਸਿੱਖ ਮੋਰਚੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਅਗਵਾਈ ਵਿੱਚ ਹੀ ਲੱਗੇ ਸਨ ਅਤੇ ਹਰ ਮੋਰਚੇ ਵਿੱਚ ਜਿਤ ਪ੍ਰਾਪਤ ਕੀਤੀ।

ਸਿੱਖੀ ਸਿਧਾਂਤਾਂ ਦੇ ਵਿਰੋਧੀ ਜੋ ਸਿੱਖ ਧਰਮ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖ਼ਤਮ ਕਰਨਾ ਚਾਹੁੰਦੇ ਹਨ, ਨੇ ਸਿੱਟਾ ਕੱਢਿਆ ਹੈ ਕਿ ਜਿੰਨਾਂ ਚਿਰ ਸਿੱਖਾਂ ਦੀ ਅਗਵਾਈ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਕਰ ਰਹੇ ਹਨ, ਉਨਾ ਚਿਰ ਇਨ੍ਹਾਂ ਦੇ ਧਰਮ ਵਿੱਚ ਗਿਰਾਵਟ ਨਹੀਂ ਆ ਸਕਦੀ। ਇਸ ਕਾਰਨ ਉਨ੍ਹਾਂ ਨੇ ਸਿੱਖ ਧਰਮ ਨੂੰ ਢਾਹ ਲਾਉਣ ਲਈ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਇੱਕ ਹੋਰ ਗੰ੍ਰਥ ਲਿਆਉਣ ਦੀਆਂ ਯੋਜਨਾਵਾਂ ਬਣਾਈਆਂ ਹਨ ਤਾਂ ਕਿ ਸਿੱਖਾਂ ਵਿੱਚ ਇਹ ਭੰਬਲਭੂਸਾ ਪੈਦਾ ਕੀਤਾ ਜਾ ਸਕੇ ਕਿ ਅਸਲ ਗੁਰੂ ਗੰ੍ਰਥ ਸਾਹਿਬ ਕੌਣ ਹਨ। ਇਸ ਸਾਜਿਸ਼ ਤੇ ਪੰਥ-ਵਿਰੋਧੀਆਂ ਵਲੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਸ ਸਾਜਿਸ਼ ਅਧੀਨ ਦਸਮ ਗੰ੍ਰਥ ਦੇ ਹਜ਼ਾਰਾਂ ਸਰੂਪ ਛਪਵਾ ਕੇ ਵੱਖ ਵੱਖ ਰਾਜਾਂ ਨੂੰ ਭੇਜੇ ਜਾ ਰਹੇ ਹਨ ਜਿਵੇਂ ਕਿ ਪਿੱਛਲੇ ਮਹੀਨੇ ਪੰਜਾਬ ਵਿੱਚ ਦਸਮ ਗੰ੍ਰਥ ਦੇ 35 ਸਰੂਪ (ਕਾਪੀਆਂ) ਆਏ ਹਨ ਅਤੇ ਉਨਾ ਨੂੰ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਵੱਖ-ਵੱਖ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕੀਤਾ ਜਾ ਰਿਹਾ ਹੈ, ਜਿਨਾਂ ਵਿੱਚੋਂ ਇੱਕ ਸਰੂਪ ਬਠਿੰਡਾ ਦੇ ਗੁਰੂ ਤੇਗ ਬਹਾਦਰ ਨਗਰ ਗਲੀ ਨੰ: 8 ਅਤੇ 9 ਵਿਚਕਾਰ ਡੀ.ਏ.ਵੀ. ਕਾਲਜ ਦੇ ਸਾਹਮਣੇ ਗੁਰਦੁਆਰੇ ਵਿੱਚ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਇੱਕ ਪਲੰਘ ਅਤੇ ਇੱਕੋ ਚੰਦੋਏ ਹੇਠ ਪ੍ਰਕਾਸ਼ ਕੀਤਾ ਗਿਆ ਹੈ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਹੁਕਮਨਾਮੇ ਦੇ ਨਾਲ ਇਸ ਵਿੱਚੋਂ ਵੀ ਹੁਕਮਨਾਮਾ ਸੁਣਾਇਆ ਜਾਂਦਾ ਹੈ।

ਦਸਮ ਗੰ੍ਰਥ ਦਾ ਇਸ ਤਰਾਂ ਪ੍ਰਕਾਸ਼ ਕਰਨਾ ਪੰਥਕ ਰਹਿਤ ਮਰਯਾਦਾ ਦੀ ਘੋਰ ਉਲੰਘਣਾ ਹੈ, ਜਿਸ ਵਿੱਚ ਦਰਜ਼ ਹੈ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਵਾਕਰ (ਵਾਂਗੂੰ) ਜਾਂ ਤੁਲ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਇਹ ਪੰਥਕ ਰਹਿਤ ਮਰਯਾਦਾ, ਵਿਚਾਰਧਾਰਾ ਅਤੇ ਪੰਥਕ ਸਿਧਾਂਤਾਂ ਦੀ ਵਿਰੋਧਤਾ ਹੈ ਅਤੇ ਇਸ ਕਾਰਵਾਈ ਨਾਲ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਮਰਯਾਦਾ ਨਾਲੋਂ ਤੋੜਿਆ ਜਾ ਰਿਹਾ ਹੈ। ਇਸ ਬੇਅਦਬੀ ਨੂੰ ਰੋਕਣ ਲਈ ਸਾਨੂੰ ਯਤਨ ਕਰਨੇ ਚਾਹੀਦੇ ਹਨ। ਸਾਡਾ ਧਾਰਮਕ ਫਰਜ਼ ਬਣਦਾ ਹੈ ਕਿ ਅਸੀਂ ਅਜਿਹੇ ਅਸਥਾਨਾਂ ’ਤੇ ਨਾ ਜਾਈਏ, ਜਿੱਥੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਨਿਰਾਦਰੀ ਕੀਤੀ ਜਾ ਰਹੀ ਹੈ ਤੇ ਪੰਥਕ ਵਿਚਾਰਧਾਰਾ ਅਤੇ ਪੰਥਕ ਮਰਯਾਦਾ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਗੁਰਦੁਆਰਾ ਸਾਹਿਬ ਦਾ ਨਵਾਂ ਦਰਬਾਰ ਹਾਲ ਬਣਾਉਣ ਲਈ ਇੱਕ ਲੋਕਲ ਕਾਰ ਸੇਵਾ ਕਮੇਟੀ ਬਣੀ ਹੋਈ ਹੈ। ਕਾਰ ਸੇਵਾ ਕਮੇਟੀ ਮੈਂਬਰਾਂ ਨੂੰ ਇਸ ਪਰਚੇ ਵਿਚਲੇ ਤੱਥ ਪੜ੍ਹ ਕੇ ਇਸ ਕਾਰ ਸੇਵਾ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਸ ਗੁਰਦੁਆਰੇ ਅੰਦਰ ਨਵੀ ਮਰਯਾਦਾ ਲਾਗੂ ਕੀਤੀ ਜਾ ਰਹੀ ਹੈ ਜੋ ਕਿ ਬਠਿੰਡੇ ਦੇ ਕਿਸੇ ਵੀ ਗੁਰਦੁਆਰੇ ਵਿੱਚ ਲਾਗੂ ਨਹੀਂ ਹੈ। ਜੇਕਰ ਕੋਈ ਕਮੇਟੀ ਮੈਂਬਰ ਅਜੇ ਵੀ ਅਹੁਦੇ ਨੂੰ ਚਿਮਟਿਆ ਹੋਇਆ ਹੈ ਤਾਂ ਇਸ ਦਾ ਭਾਵ ਹੈ ਕਿ ਉਹ ਪੰਥਕ ਮੁੱਖ ਧਾਰਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਰਹਿਤ ਮਰਯਾਦਾ ਦੀ ਉਲੰਘਣਾ ਦਾ ਭਾਗੀਦਾਰ ਹੈ ਤੇ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਕਾਰ ਸੇਵਾ ਦੀ ਉਗਰਾਹੀ ਲਈ ਇੱਕ ਵੀ ਪੈਸਾ ਨਹੀਂ ਦੇਣਾ ਚਾਹੀਦਾ।

ਅਸੀਂ ਕਿਸੇ ਵੀ ਧਾਰਮਕ ਗੰ੍ਰਥ ਦੇ ਵਿਰੁਧ ਨਹੀਂ ਹਾਂ। ਸਾਡੇ ਲਈ ਸਾਰੇ ਹੀ ਸਤਿਕਾਰਯੋਗ ਹਨ ਪ੍ਰੰਤੂ ਅਸੀਂ ਤਾਂ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਦਰਜਾ ਦੇਣ ਦੇ ਵਿਰੁੱਧ ਹਾਂ।

ਵਲੋਂ : ਗੁਰੂ ਮਾਨਿਓ ਗੰ੍ਰਥ ਸਭਾ।