

ਬ੍ਰਾਹਮਣਵਾਦ : ਮਨੁੱਖੀ ਮਾਨਸਿਕਤਾ ਨੂੰ ਚਬੰੜਿਆ ਇਕ ਭਿਅੰਕਰ ਰੋਗ
- ਅਭਿਨਵ, ਜੰਮੂ -
ਬ੍ਰਾਹਮਣਵਾਦ ਜਾਂ ਬ੍ਰਾਹਮਣ/ਆਰਿਆ ਨਸਲ ਦੇ ਮੱਕਾਰ ਲੋਕਾਂ ਵੱਲੋਂ ਪ੍ਰਚਲਿਤ ਕੀਤੀ ਗਈ ਵਿਚਾਰਧਾਰਾ ਮਨੁੱਖੀ ਮਾਨਸਿਕਤਾ ਲਈ ਇਕ ਭਿਅੰਕਰ ਰੋਗ ਹੈ। ਇਸ ਰੋਗ ਦਾ ਨਤੀਜਾ ਇਕੋ ਅਕਾਲ ਪੁਰਖ ਦੇ ਬਣਾਏ ਮਨੁੱਖਾਂ ਦੀ ਵੱਖ-ਵੱਖ ਜਾਤਾਂ ਵਿਚ ਵੰਡ, ਦੇਸ਼ ਦਾ ਬਟਵਾਰਾ, ਨਿਰਦੋਸ਼ ਇਨਸਾਨਾਂ ਦਾ ਕਤਲੇਆਮ, 1500 ਸਾਲਾਂ ਦੀ ਗੁਲਾਮੀ, ਲੋਕਾਂ ਨੂੰ ਗਲਤ ਕੰਮ ਕਰਨ ਦੀ ਤਰਫ ਪ੍ਰੇਰਣਾ, ਸਵਰਗ ਦਾ ਲਾਲਚ, ਨਰਕ ਦਾ ਡਰਾਵਾ, ਮਾਂ ਨਾਲ ਧੋਖਾ ਤੇ ਧੀਆਂ-ਭੈਣਾਂ ਦਾ ਸੌਦਾ, ਅਨਪੜ੍ਹਤਾ ਵਿਚ ਵਾਧਾ, ਪੱਥਰਾਂ ਨੂੰ ਖੁਸ਼ ਕਰਨ ਲਈ ਮੱਨੁਖਾਂ ਤੇ ਜਾਨਵਰਾਂ ਦੀ ਬਲੀ ਆਦਿਕ ਮਨੁੱਖਤਾ-ਵਿਰੋਧੀ ਰਿਵਾਜਾਂ/ਨੀਤੀਆਂ ਦੇ ਰੂਪ ਵਿੱਚ ਨਿਕਲਿਆ। ਤੁਸੀਂ ਆਪ ਹੀ ਦੱਸੋ ਕਿ ਕੀ ਉੱਪਰ ਜ਼ਿਕਰ ਕੀਤੇ ਕੰਮ ਕਿਸੇ ਸਭਿਅਕ ਇਨਸਾਨ ਦੇ ਹੋ ਸਕਦੇ ਹਨ? ਕੀ ਅਜਿਹੇ ਲੋਕਾਂ ਨੂੰ ਅਸੀਂ ਮਾਨਸਿਕ ਰੋਗੀ ਨਹੀਂ ਕਹਾਗੇ, ਅਸੀਂ ਇਹ ਸਾਰਾ ਵਰਤਾਰਾ ਅਪਣੇ ਆਲੇ-ਦੁਆਲੇ ਹੁੰਦੇ ਹੋਏ ਵੇਖ ਸਕਦੇ ਹਾਂ।
ਗੁਰਬਾਣੀ ਫਰਮਾਨ ਪੜ੍ਹੀਏ :
ਜੇ ਜਾਣਸਿ ਬ੍ਰਹਮੰ ਕਰਮੰ ।।
ਸਭਿ ਫੋਕਟ ਨਿਸਚਉ ਕਰਮੰ।।
(ਗੁਰੂ ਗ੍ਰੰਥ ਸਾਹਿਬ, ਪੰਨਾ 470)
ਪਰ ਅਫ਼ਸੋਸ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬ ਦੇ ਕਹਿਲਾਉਂਦੇ ਸਿੱਖ ਵੀ ਅੱਜ ਇਹ ਸਾਰੇ ਮਾੜੇ ਕਮ ਕਰ ਰਹੇ ਹਨ। ਚਲੋ ਮੰਨ ਵੀ ਲਈਏ ਕਿ ਕੋਈ ਸਮਾਂ ਸੀ ਜਦੋਂ ਅਸੀਂ ਅਨਪੜ੍ਹਤਾ ਅਤੇ ਹਾਲਾਤ ਦੀ ਮਜਬੂਰੀ ਕਾਰਨ ਬ੍ਰਾਹਮਣਵਾਦ ਦੇ ਕਾਰਨ ਸ਼ਿਕਾਰ ਹੋਏ ਤੇ ਬ੍ਰਾਹਮਣੀ ਕਰਮ-ਕਾਂਡਾਂ ਨੂੰ ਵੀ ਗੁਰਮਤਿ ਸਮਝ ਕੇ ਅਪਣਾ ਲਿਆ। ਉਦੋਂ ਸਾਡੀਆਂ ਅੱਖਾਂ ’ਤੇ ਅਗਿਆਨ ਦਾ ਪੜਦਾ ਛਾਇਆ ਹੋਇਆ ਸੀ। ਪਰ ਕੀ ਹਮੇਸ਼ਾ ਲਈ ਬ੍ਰਾਹਮਣਵਾਦ ਦੇ ਗੁਲਾਮ ਬਣੇ ਰਹਿਣਾ ਸਿੱਖਾਂ ਦੀ ਸੋਚੀ-ਸਮਝੀ ਨੀਤੀ ਬਣ ਗਈ ਹੈ?
ਸਿੱਖ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨੂੰ ਯਾਦ ਕਰਕੇ ਬੜਾ ਫਖ਼ਰ ਮਹਿਸੂਸ ਕਰਦੇ ਹਨ ਪਰ ਇਹ ਰਾਜ ਵੀ ਬ੍ਰਾਹਮਣਵਾਦ ਦੀ ਗ੍ਰਿਫ਼ਤ ਵਿੱਚ ਆਉਣ ਕਾਰਨ ਹੀ ਖ਼ਤਮ ਹੋਇਆ ਸੀ। ਇਹੀ ਉਹ ਸਮਾਂ ਸੀ ਜਦੋਂ ਡੇਰਾਵਾਦ / ਬ੍ਰਾਹਮਣਵਾਦ ਨੇ ਸਿੱਖ ਧਾਰਮਕ ਅਸਥਾਨਾਂ ਵਿੱਚ ਅਪਣਾ ਜਾਲ ਵਿਛਾਉਣਾ ਸ਼ੁਰੂ ਕੀਤਾ ਸੀ। ਇਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰ ਤੇ ਹਰੀ ਸਿੰਘ ਨਲਵੇ ਦਾ ਇਕ ਪੁੱਤਰ ਵੀ ਡੇਰੇ ਦਾ ਸ਼ਿਕਾਰ ਹੋ ਗਏ ਤੇ ਸ਼ਾਜਿਸ਼ ਅਧੀਨ ਕਤਲ ਕਰ ਦਿਤੇ ਗਏ। ਇਸੇ ਡੇਰੇ ਵਿੱਚ 14000 ਸਿੱਖ ਸਿਪਾਹੀ ਵੀ ਮਾਰ ਦਿਤੇ ਗਏ ਸਨ ਕਿਉਂਕਿ ਇਸ ਡੇਰੇ ਦੇ ਮੁਖੀ ਵੀਰ ਸਿੰਘ ਨੇ ਸਿੱਖਾਂ ਨੂੰ ਹਥਿਆਰ ਚੁੱਕਣ ਦੀ ਇਜਾਜਤ ਨਹੀਂ ਦਿੱਤੀ ਸੀ।
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਤਾਂ ਸਿੱਖਾਂ ਦੇ ਸਾਰੇ ਗੁਰਦੁਆਰਿਆਂ ’ਤੇ ਹੀ ਨਿਰਮਲੇ/ਉਦਾਸੀਆਂ ਦੇ ਰੂਪ ਵਿੱਚ ਬ੍ਰਾਹਮਣਵਾਦੀਆਂ ਨੇ ਕਬਜ਼ਾ ਕਰ ਲਿਆ ਤੇ ਇਨ੍ਹਾਂ ਪੁਜਾਰੀਆਂ ਨੇ ਗੁਰਦੁਆਰਿਆਂ ਵਿੱਚ ਮਨਮਤੀ ਕਰਮਕਾਂਡਾਂ ਦਾ ਪ੍ਰਚਲਨ ਕਰਵਾ ਦਿੱਤਾ। ਇਥੇ ਇਹ ਧਿਆਨ ਦੇਣ ਦੀ ਲੋੜ ਹੈ ਕਿ ਬਹੁਤ ਸਾਰੇ ਬ੍ਰਾਹਮਣ ਹੀ ਕਿਉਂ ਇਸ ਸਮੇਂ ਦੌਰਾਨ ਸਿਖ ਬਣੇ? ਕਿਉਂਕੀ ਬ੍ਰਾਹਮਣ ਤਤਕਾਲੀ ਸਿੱਖ ਤਾਕਤ ਵਿੱਚ ਪੁਜਾਰੀ ਬਣ ਕੇ ਨਾ ਸਿਰਫ਼ ਮਾਲਦਾਰ ਬਣਨਾ ਚਾਹੁੰਦਾ ਸੀ ਬਲਕਿ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਉਨ੍ਹਾਂ ਦੀ ਮੂਲ ਵਿਚਾਰਧਾਰ ਤੋਂ ਥਿੜਕਾ ਕੇ ਹੌਲੀ-ਹੌਲੀ ਬ੍ਰਾਹਮਣਵਾਦ ਦੇ ਰਾਹ ’ਤੇ ਤੋਰਨਾ ਚਾਹੁੰਦਾ ਸੀ । ਇਸੇ ਨੀਤੀ ਤਹਿਤ ਬ੍ਰਾਹਮਣਵਾਦੀਆਂ ਨੇ ਗੁਰਦੁਆਰਿਆਂ ਦੇ ਨਾਂ ’ਤੇ ਡੇਰਿਆਂ ਦੀ ਉਸਾਰੀ ਕਰਨ ਦੀ ਨੀਤੀ ਅਪਣਾ ਲਈ। ਤੇ ਫੇਰ ਜਿਸ ਕਿਸੇ ਨੂੰ ਵੀ ਗੁਰਦੁਆਰੇ ਵਿੱਚ ਮਨਮਤੀ ਕਰਮ-ਕਾਂਡ/ਪ੍ਰਚਾਰ ਕਰਨ ਤੋਂ ਰੋਕਿਆ ਗਿਆ, ਉਸਨੇ ਆਪਣਾ ਵੱਖਰਾ ਹੀ ਡੇਰਾ ਖੋਲ ਲਿਆ। ਨਤੀਜਾ ਇਹ ਹੋਆ ਕਿ ਅੱਜ ਇਕੱਲੇ ਪੰਜਾਬ ਵਿੱਚ ਹੀ 8000 ਤੋਂ 9000 ਡੇਰੇ ਚਲ ਰਹੇ ਹਨ, ਜੋ ਸਰਕਾਰ/ਖੁਫੀਆ ਏਜੰਸੀਆਂ ਦੇ ਏਜੰਟਾਂ ਨਾਲ ਮਿਲ ਕੇ ਗੁਰੂ ਨਾਨਕ ਦੇ ਫਲਸਫੇ ਨੂੰ ਮਿਟਾਉਣ ਦੀ ਜੀ-ਤੋੜਵੀਂ ਕੋਸ਼ਿਸ ਵਿਚ ਲਗੇ ਹੋਏ ਹਨ।
ਵੋਟਾਂ ਰਾਹੀਂ ਪ੍ਰਬੰਧਕ ਚੁਣਨ ਦੀ ਨੀਤੀ ਨੇ ਸਿੱਖਾਂ ਕੋਲੋਂ ਉਨ੍ਹਾਂ ਦੇ ਧਰਮ ਅਸਥਾਨ ’ਤੇ ਨਿਰੋਲ ਧਾਰਮਕ ਨਿਯੰਤਰਨ ਵੀ ਖੋਹ ਲਿਆ ਤੇ ਅੱਜ ਸਰਕਾਰੀ ਧਿਰਾਂ ਦੀ ਮਦਦ ਅਤੇ ਸ਼ਰਾਬਾਂ ਵੰਡ ਕੇ ਜਿੱਤਣ ਵਾਲੇ ਪ੍ਰਬੰਧਕ ਕਿਸੇ ਵੀ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਲਾਗੂ ਨਹੀਂ ਹੋਣ ਦਿੰਦੇ। ਕਾਰ ਸੇਵਾ ਦੇ ਨਾਂ ’ਤੇ ਸਿੱਖਾਂ ਦੀਆਂ ਸਾਰੀਆਂ ਇਤਿਹਾਸਿਕ ਨਿਸ਼ਾਨੀਆਂ ਵੀ ਮਿਟਾ ਦਿੱਤੀਆਂ ਗਈਆਂ ਹਨ। ਬਸ ਕੁਝ ਚੋਣਵੇਂ ਬਚੇ-ਖੁਚੇ ਜਾਗਰੁਕ ਸਿੱਖਾਂ ਨੂੰ ਮਿਟਾਉਣ ਦੀ ਦੇਰ ਹੈ ਕਿ ਜੜ੍ਹਾਂ ਤੋਂ ਖੁਰ ਚੁੱਕਾ ਸਿੱਖ ਪੰਥ ਰੂਪੀ ਦਰਤਖ਼ ਭੁਰਭੁਰਾ ਕੇ ਹੇਠਾਂ ਡਿੱਗ ਪਏਗਾ। ਗੁਰੂ ਨਾਨਕ ਸਾਹਿਬ ਦਾ ਇਹ ਨਿਰਾਲਾ ਪੰਥ, ਜਿਸਦੇ ਜ਼ਿਆਦਾਤਰ ਪੈਰੋਕਾਰ ਮਾਨਸਿਕ ਅਤੇ ਜਜ਼ਬਾਤੀ ਤੌਰ ’ਤੇ ਆਪਣੇ ਮੂਲ ਧਰਮ ਤੋਂ ਪਹਿਲਾਂ ਹੀ ਟੁੱਟ ਚੁੱਕੇ ਹਨ, ਉਹ ਆਪਣੀ ਮਰਜ਼ੀ ਨਾਲ ਹੀ ਬ੍ਰਾਹਮਣਵਾਦ ਵਿੱਚ ਜਜ਼ਬ ਹੋ ਜਾਣਗੇ।
ਜਿਹੜੇ ਰੀਤੀ-ਰਿਵਾਜ, ਕਰਮ-ਕਾਂਡ ਅੱਜ ਸਿੱਖ ਧਰਮ ਨੂੰ ਖਾ ਰਹੇ ਹਨ, ਉਹ ਸਭ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਬੋਲਬਾਲੇ ਦੀ ਹੀ ਦੇਣ ਹੈ। ਇਨ੍ਹਾਂ ਕਰਮ-ਕਾਡਾਂ ਨੇ ਮਨੁੱਖ ਨੂੰ ਮਨੁੱਖ ਹੀ ਨਹੀਂ ਰਹਿਣ ਦਿੱਤਾ, ਮਾਨਸਕ ਰੋਗੀ ਬਣਾ ਦਿੱਤਾ ਹੈ। ਇਸੇ ਵਾਸਤੇ ਸਿੱਖ ਹੁਣ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਤੇ ਅਤਿ ਵਿਗਿਆਨਿਕ ਗੁਰਬਾਣੀ ਨੂੰ ਛੱਡ ਕੇ ਦਸਮ ਗ੍ਰੰਥ, ਸੂਰਜ ਪ੍ਰਕਾਸ਼, ਗੁਰ ਬਿਲਾਸ ਪਾਤਸ਼ਾਹੀ 6 ਵਰਗੀਆਂ ਮਨਮਤੀ ਕਿਤਾਬਾਂ ਪੜ੍ਹ ਰਹੇ ਹਨ ਤੇ ਜਾਣੇ-ਅਨਜਾਣੇ ਵਿੱਚ ਬ੍ਰਾਹਮਣਵਾਦੀ ਸ਼ੋਸ਼ਣ ਦੇ ਸ਼ਿਕਾਰ ਹੋ ਕੇ ਖ਼ੁਦ ਹੀ ਗੁਰੂ ਸਾਹਿਬਾਨ ਦਾ ਅਪਮਾਨ ਕਰ ਰਹੇ ਹਨ।
ਬ੍ਰਾਹਮਣਵਾਦੀ ਪ੍ਰਭਾਵ ਕਾਰਨ ਸਿੱਖਾਂ ਵਿੱਚ ਪ੍ਰਚਲਿਤ ਹੋਇਆ ਪੁਜਾਰੀ/ਡੇਰੇਦਾਰ ਤਬਕਾ ਆਪਣੇ ਆਪ ਨੂੰ ਸੰਤ, ਬਾਬਾ, ਮਸੰਦ, ਗੁਰੂ, ਸਤਿਗੁਰੂ ਅਖਵਾਉਂਦਾ ਹੈ। ਪੁਜਾਰੀਆਂ ਦੇ ਗਲਤ ਪ੍ਰਚਾਰ ਅਧੀਨ ਸਮੁੱਚੀ ਮਨੁੱਖਤਾ, ਜਿਸ ਵਿੱਚ ਕਥਿਤ ‘ਮਤਿ ਉੱਚੀ’ ਵਾਲਾ ਸਿੱਖ ਸਮਾਜ ਵੀ ਸ਼ਾਮਲ ਹੈ, ਅੱਜ ਝੂਠ ਦੇ ਜਾਲ ਵਿਚ ਕੈਦ ਹੋਈ ਪਈ ਹੈ। ਮਾਨਸਿਕ
ਦਿਵਾਲੀਏਪਨ ਕਾਰਨ ਅਸੀਂ ਅੱਜ ਵੀ 1500 ਸਾਲਾਂ ਦੀ ਗੁਲਾਮੀ ਨੂੰ ਰੱਬ ਦੀ ਰਜ਼ਾ ਸਮਝੀ ਬੈਠੇ ਹਾਂ ਤੇ ਇਸ ਦਾ ਦੋਸ਼ੀ ਬ੍ਰਾਹਮਣਵਾਦੀ ਰੀਤਾਂ/ਨੀਤੀਆਂ (ਜਿਸਨੇ ਸਮਾਜ ਨੂੰ ਜਾਤ-ਪਾਤ ਪ੍ਰਣਾਲੀ ਵਿੱਚ ਵੰਡ ਕੇ ਅਤੇ ਅੰਧਵਿਸ਼ਵਾਸਾਂ ਦਾ ਪ੍ਰਚਲਨ ਕਰਕੇ ਸਮਾਜ ਨੂੰ ਬਿਲਕੁਲ ਕਮਜ਼ੋਰ ਅਤੇ ਹਮਲਾਵਰਾਂ ਦਾ ਮੁਕਾਬਲਾ ਨਾ ਕਰ ਸਕਣ ਯੋਗ ਬਣਾ ਦਿੱਤਾ) ਨੂੰ ਨਹੀਂ ਮੰਨਦੇ। ਮਾਨਸਿਕ ਦਿਵਾਲੀਏਪਨ ਕਾਰਨ ਹੀ ਅਸੀਂ ਆਪਣੇ ਗੁਰੂ (ਗੁਰੂ ਗ੍ਰੰਥ ਸਾਹਿਬ) ਤੋਂ ਵਿਸਰ ਗਏ ਹਾਂ ਤੇ ਸਾਨੂੰ ਹਾਲਾਂ ਤੱਕ ਪਤਾ ਹੀ ਨਹੀਂ ਲੱਗਾ ਕਿ ਸਾਡਾ ਨਿਆਰਾਪਨ ਕਦੋਂ ਬ੍ਰਾਹਮਣਵਾਦ ਵਿੱਚ ਜਜ਼ਬ ਹੋ ਗਿਆ। ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋਇਆ ਤੇ ਅਸੀਂ ਸ਼ਬਦ ਗੁਰੂ ਦੇ ਸਿਧਾਂਤਾਂ ਤੋਂ ਵਿਛੜ ਕੇ ਤੇ ਹਮੇਸ਼ਾ ਲਈ ਦੇਹਧਾਰੀ ਗੁਰੂ ਦੀ ਸ਼ਰਨ ਵਿੱਚ ਜਾ ਸੀਸ ਨਿਵਾਇਆ।
ਭਾਰਤ-ਪਾਕ ਵੰਡ ਵੇਲੇ ਬ੍ਰਾਹਮਣਵਾਦੀ ਮਾਨਸਿਕਤਾ ਦੇ ਗੁਲਾਮ ਸਿੱਖ ਲੀਡਰ ਆਪਣੀ ਕੌਮ ਵਾਸਤੇ ਕੋਈ ਵੱਖਰਾ ਦੇਸ਼ ਜਾਂ ਖ਼ਾਸ ਅਧਿਕਾਰਾਂ ਵਾਲਾ ਸੂਬਾ ਤਾਂ ਪ੍ਰਾਪਤ ਨਹੀਂ ਕਰ ਸਕੇ ਪਰ ਗੁਰਦੁਆਰਿਆਂ ਦਾ ਏਨਾ ਜ਼ਿਆਦਾ ਸਿਆਸੀਕਰਨ ਅਤੇ ਬ੍ਰਾਹਮਣੀਕਰਨ ਕਰ ਦਿੱਤਾ ਕਿ ਸਿੱਖ ਗੁਰੂ ਨਾਨਕ ਵਿਚਾਰਧਾਰਾ ਦੇ ਸਾਰੇ ਸਿਧਾਂਤ ਤਿਆਗ ਕੇ ਸਿਰਫ਼ ਕੇਸਾਧਾਰੀ ਹੀ ਰਹਿ ਗਏ। (ਮੌਜੂਦਾ ਸਮੇਂ ਵਿੱਚ ਸਿੱਖਾਂ, ਖ਼ਾਸਕਰ ਪੰਜਾਬ ਦੇ ਸਿੱਖਾਂ ਨੇ ਤਾਂ ਆਪਣੇ ਕੇਸਾਂ ਦਾ ਵੀ ਤਿਆਗ ਕਰ ਦਿੱਤਾ ਹੈ ਅਤੇ ਮਾਨਸਿਕ ਸਤਰ ਦੇ ਇਲਾਵਾ ਬਾਹਰੀ ਤੌਰ ’ਤੇ ਵੀ ਹਿੰਦੂ ਬਣਨ ਵਿੱਚ ਫਖ਼ਰ ਮਹਿਸੂਸ ਕਰਨ ਲੱਗ ਪਏ ਹਨ।) ਅਜਿਹੇ ਦਿਖਾਵੇ ਵਾਲੇ ਸਿੱਖ (ਅਸਲ ਵਿੱਚ ਕੇਸਾਧਾਰੀ ਜਾਂ ਬਿਨ੍ਹਾਂ ਕੇਸਾਂ ਵਾਲੇ ਹਿੰਦੂ) ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਵਾਉਣ ਵਿੱਚ ਏਨਾ ਮਾਨ ਨਹੀਂ ਕਰਦੇ ਜਿੰਨਾ ਕਿਸੇ ਡੇਰੇ ਦਾ ਸਿੱਖ ਅਖਵਾਉਣ ਵਿੱਚ ਕਰਦੇ ਹਨ।
ਮੈਨੂੰ ਇਹ ਗੱਲ ਕਹਿਣ ਵਿਚ ਵੀ ਕੋਈ ਪਰਹੇਜ਼ ਨਹੀਂ ਕਿ ਅੱਜ ਜ਼ਿਆਦਾਤਰ ਸਿੱਖ ਵੀ ਮਾਨਸਕ ਰੋਗੀ ਬਣ ਚੁੱਕੇ ਹਨ। ਉਹ ਆਪਸ ਵਿੱਚ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਹਨ, ਗੁਰਦੁਆਰਿਆਂ ਦੀਆਂ ਚੋਣਾਂ ਵਾਸਤੇ ਸ਼ਰਾਬਾਂ ਵੰਡਦੇ ਅਤੇ ਇਕ ਦੂਜੇ ਦੀਆਂ ਪੱਗਾਂ ਲਾਹੁੰਦੇ ਹਨ, ਗੁਰੂ ਘਰਾਂ ਦੀ ਗੋਲਕਾਂ ਲੁੱਟਣ ਵਿੱਚ ਫਖ਼ਰ ਮਹਿਸੂਸ ਕਰਦੇ ਹਨ, ਪੱਥਰ ਦੀਆਂ ਮੂਰਤੀਆਂ ਪੂਜਦੇ ਹਨ, ਨਵਰਾਤੇ ਅਤੇ ਹੋਰ ਹਿੰਦੂ ਤਿਉਹਾਰਾਂ ’ਤੇ ਵਰਤ ਰੱਖਦੇ ਹਨ, ਮੜ੍ਹੀਆਂ-ਮਸਾਣਾਂ, ਟੂਣੇ-ਟਮਾਣਾਂ ਦੇ ਫੇਰ ਵਿੱਚ ਫਸੇ ਹੋਏ ਹਨ। ਇਸ ਵਾਸਤੇ ਸਿੱਖਾਂ ਦਾ ਕੋਈ ਸਰਬ-ਪ੍ਰਵਾਣਿਤ ਆਗੂ ਨਹੀਂ ਹੈ। ਸਿੱਖਾਂ ਦੀ ਸੋਚ, ਵਿਚਾਰਧਾਰਾ ਤੇ ਰੀਤੀ-ਰਿਵਾਜ ਆਪਸ ਵਿੱਚ ਇਕ-ਦੂਜੇ ਨਾਲ ਮੇਲ ਨਹੀਂ ਖਾਂਦੇ। ਜਦਕਿ ਇਨ੍ਹਾਂ ਦਾ ਗੁਰੂ ਇਕ ਹੈ ਨਾ ਕਿ ਹਿੰਦੂਆਂ ਵਾਂਗ 33 ਕਰੋੜ ਦੇਵੀ-ਦੇਵਤੇ। ਪਰ ਅਗਿਆਨਤਾ ਕਾਰਨ ਸਿੱਖਾਂ ਨੇ ਆਪਣੇ ਗੁਰੂਆਂ ਨੂੰ ਵੀ ਦੇਵਤਾ/ ਅਵਤਾਰ ਹੀ ਮਿੱਥ ਲਿਆ ਹੈ ਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦੀ ਬਜਾਏ ਆਪੋ-ਆਪਣੀ ਮਰਜ਼ੀ ਦੇ ਕਰਮ-ਕਾਂਡਾਂ ਵਿੱਚ ਉਲਝ ਕੇ ਰਹਿ ਗਏ ਹਨ।
ਬ੍ਰਾਹਮਣਵਾਦੀ ਤਾਕਤਾਂ ਕਦੇ ਵੀ ਆਪਣੀ ਸਮਰੱਥਾ ਨਾਲ ਸੁਤੰਤਰ ਰਾਜ ਹਾਸਿਲ ਨਹੀਂ ਕਰ ਸਕਦੀਆਂ। ਇਹ ਤਾਂ ਸਿਰਫ਼ ਕਿਸੇ ਹੋਰ ਕੌਮ ਨੂੰ ਗੁੰਮਰਾਹ ਕੇ, ਉਨ੍ਹਾਂ ਦੇ ਮਾਧਿਅਮ ਨਾਲ ਹੀ ਆਪਣੀ ਸੱਤਾ ਕਾਇਮ ਕਰ ਸਕਦੇ ਹਨ। ਬ੍ਰਾਹਮਣਵਾਦੀਆਂ ਦੇ ਕਹੇ ਜਾਂਦੇ ਦੇਵਤਾ ਵੀ ਕੋਈ ਉੱਚ ਆਤਮਕ ਅਵਸਥਾ ਵਾਲੇ ਮਹਾਂਪੁਰਖ ਨਹੀਂ ਬਲਕਿ ਰਾਜੇ ਹੀ ਸਨ। ਆਉ ਥੋੜਾ ਵਿਚਾਰ ਕਰੀਏ ਕਿ ਇਨ੍ਹਾਂ ਬ੍ਰਾਹਮਣਵਾਦੀਆਂ ਦਾ ਰਾਜ ਕਿਸ ਤਰ੍ਹਾਂ ਦਾ ਸੀ:
ਰਾਜਾ ਰਾਮ : ਰਾਮ ਦਾ ਰਾਜ ਇਕ ਅਜਿਹਾ ਰਾਜ ਸੀ ਜਿਸ ਵਿੱਚ ਰਾਮ ਨੇ ਆਪਣੀ ਬੇਕਸੂਰ ਪਤਨੀ ਨੂੰ ਘਰੋਂ ਕੱਢ ਦਿੱਤਾ, ਚਾਲਬਾਜੀਆਂ ਨਾਲ ਰਾਜ ਖੋਹ ਲਿਆ, ਭਾਰਤ ਦੇ ਮੂਲ ਨਿਵਾਸੀ ‘ਦ੍ਰਵਿੜਾਂ’ ਨੂੰ ‘ਰਾਖਸ਼’ ਆਖ ਦੇ ਉਨਾਂ ’ਤੇ ਅਤਿਆਚਾਰ ਕੀਤੇ ਗਏ, ਸ਼ੁਦਰਾਂ ਨੂੰ ਧਰਮ ਦੇ ਅਧਿਐਨ ਤੋਂ ਰੋਕਣ ਵਾਸਤੇ ਉਨ੍ਹਾਂ ਦਾ ਕਤਲ ਕੀਤਾ ਗਿਆ ਅਤੇ ਇਸ ਸਭ ਕਰਨ ਤੋਂ ਬਾਅਦ ਅਖੌਤੀ ਭਗਵਾਨ ਰਾਮ ਨੇ ਆਪਣੀ ਪਤਨੀ ਦੇ ਵਿਯੋਗ ਵਿੱਚ ਨਦੀ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ।
ਕ੍ਰਿਸ਼ਨ : ਕ੍ਰਿਸ਼ਨ ਜੀ ਦਾ ਰਾਜ ਆਇਆ ਜਿਸ ਵਿੱਚ ਇਕ ਔਰਤ 5, 5 ਮਰਦਾਂ ਨਾਲ ਰਹਿੰਦੀ ਸੀ। ਰੱਬ ਅਖਵਾਉਣ ਵਾਲੇ ਕ੍ਰਿਸ਼ਨ ਜੀ ਖ਼ੁਦ 1600 ਰਾਣੀਆਂ ਨਾਲ ਮੌਜਾਂ ਕਰਦੇ ਸਨ। ਉਨ੍ਹਾਂ ਵਿਚੋਂ ਕੋਈ ਮਾਮੇ ਦੀ ਧੀ ਸੀ ਤੇ ਕੋਈ ਗੁਆਂਢੀ ਦੀ (ਅੱਗੇ ਤੁਸੀਂ ਆਪ ਹੀ ਜਾਣਦੇ ਹੋ)। ਇਸ ਰਾਜ ਵਿਚ ਸ਼ਰਾਬ ਤੇ ਜੂਏ ਦੇ ਚੰਗੇ ਦੌਰ ਚਲੇ; ਔਰਤ ਨੂੰ ਸ਼ਤਰੰਜ ਦੀਆਂ ਚਾਲਾਂ ’ਤੇ ਦਾਅ ’ਤੇ ਲਗਾ ਦਿੱਤਾ ਗਿਆ, ਭਰਾ-ਭਰਾ ਨੂੰ ਇਕ-ਦੂਜੇ ਖਿਲਾਫ਼ ਲੜਵਾ ਕੇ ਧਰਮ ਯੁਧ ਐਲਾਨਿਆ ਗਿਆ; ਨਾਜਾਇਜ਼ ਔਲਾਦਾਂ ਨਾਲ ਭਰਿਆ ਇਹ ਰਾਜ ਤੇ ਇਸ ਦੇ ਧਰਮ ਗ੍ਰੰਥ ਜਿਨ੍ਹਾਂ ਨੇ ਵੇਸਵਾਪੁਣੇ ਨੂੰ ਏਨੀ ਹੱਲਾਸ਼ੇਰੀ ਦਿੱਤੀ ਕਿ ਧਰਮ ਅਸਥਾਨ ਵੇਸਵਾਵਾਂ ਦੇ ਅੱਡੇ ਬਣ ਗਏ। ਅੰਤ ਨੂੰ ‘ਭਗਵਾਨ’ ਕ੍ਰਿਸ਼ਨ ਜੀ ਖ਼ੁਦ ਇਕ ਸ਼ਿਕਾਰੀ ਹੱਥੋਂ ਮਾਰੇ ਗਏ।
ਇਹ ਤਾਂ ਗੱਲ ਸੀ ਹਿੰਦੂਆਂ ਦੇ ਮਿਥਿਹਾਸਕ ਰਾਜਿਆਂ ਦੀ। ਪਰ ਭਾਰਤ ਦੀਆਂ ਵੱਖ-ਵੱਖ ਰਿਆਸਤਾਂ ਵਿੱਚ ਰਾਜ ਕਰਨ ਵਾਲੇ ਹਿੰਦੂ ਰਾਜਿਆਂ ਦੀ ਕਹਾਣੀ ਵੀ ਉੱਪਰ ਜ਼ਿਕਰ ਕੀਤੇ ਵਰਣਨ ਤੋਂ ਕੋਈ ਬਹੁਤੀ ਵੱਖਰੀ ਨਹੀਂ। ਹਿੰਦੂ ਰਾਜੇ ਵੀ ਆਪਣੀ ਬ੍ਰਾਹਮਣ ਮੰਤਰੀਆਂ ਦੇ ਪ੍ਰਭਾਵ ਕਾਰਨ ਆਪਣੇ ਦੇਵਤਿਆਂ ਦੇ ਨਕਸ਼ੇ-ਕਦਮਾਂ ’ਤੇ ਚਲੇ। ਉਨ੍ਹਾਂ ਨੇ ਲੋਕਾਈ ਦੇ ਭਲੇ ਵਾਸਤੇ ਕੋਈ ਕਦਮ ਨਾ ਚੁੱਕਿਆ ਤੇ ਨੈਤਿਕ ਗਿਰਾਵਟ ਦਾ ਸ਼ਿਕਾਰ ਰਹੇ। ਹਿੰਦੂ ਰਾਜਿਆਂ ਦੀ ਆਪਸੀ ਫੁੱਟ ਅਤੇ ਅੰਧਵਿਸ਼ਵਾਸੀ ਵਿਚਾਰਧਾਰਾ ਕਾਰਨ ਭਾਰਤੀ ਸਮਾਜ ਨੂੰ 1500 ਸਾਲਾਂ ਦੀ ਗੁਲਾਮੀ ਸਹਿਣੀ ਪਈ ਤੇ ਹਿੰਦੂਆਂ ਦੀਆਂ ਧੀਆਂ ਦੂਜੇ ਦੇਸ਼ਾਂ ਦੇ ਮੀਨਾ ਬਜ਼ਾਰਾਂ ਵਿੱਚ ਟਕੇ-ਟਕੇ ਦੇ ਭਾਅ ’ਤੇ ਵਿਕਦੀਆਂ ਰਹੀਆਂ। ਖੈਰ, ਇਸ ਇਤਿਹਾਸ ਤੋਂ ਸਾਰੇ ਲੋਕ ਵਾਕਫ਼ ਹਨ। ਇਸ ਵਾਸਤੇ ਇਥੇ ਇਨ੍ਹਾਂ ਗੱਲਾਂ ਨੂੰ ਵਧੇਰੇ ਵਿਸਥਾਰ ਵਿੱਚ ਜ਼ਿਕਰ ਕਰਨ ਦੀ ਕੋਈ ਲੋੜ ਨਹੀਂ।
ਲੋਕਾਂ ਨੂੰ ਬ੍ਰਾਹਮਣਵਾਦ ਦੇ ਚਕ੍ਰਵੀਊਹ ਤੋਂ ਕੱਢਣ ਵਾਸਤੇ ਸਭ ਤੋਂ ਸਖ਼ਤ ਅਵਾਜ਼ ਗੁਰੂ ਨਾਨਕ ਤੇ ਉਨ੍ਹਾਂ ਦੇ ਵੱਖ-ਵੱਖ ਸਰੂਪਾਂ ਨੇ ਚੁੱਕੀ। ਇਸ ਅਵਾਜ਼ ਪਿੱਛੇ ਉਹ ਨਿਵੇਕਲੀ ਸੋਚ ਤੇ ਗਿਆਨ ਸੀ ਜਿਸ ਨੇ ਹਿੰਦੁਸਤਾਨ ਦੇ ਲੋਕਾਂ ਦੀ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਕੱਟ ਕੇ ਪਰਾਂ ਸੁੱਟ ਦਿਤਾ ਤੇ ਇਕ ਅਜਿਹੀ ਸਮਾਜਕ ਵਿਵਸਥਾ ਕਾਇਮ ਕੀਤੀ ਜਿਸ ਵਿਚ ਕੋਈ ਫਿਰਕਾਪ੍ਰਸਤੀ ਨਹੀ ਸੀ, ਹਰ ਵਰਗ ਦੇ ਹੱਕਾਂ ਦੀ ਰਾਖੀ ਕੀਤੀ ਗਈ, ਸੰਸਕ੍ਰਿਤ ਵਰਗੀ ਔਖੀ ਤੇ ਬ੍ਰਾਹਮਣਾਂ ਦੇ ਏਕਾਧਿਕਾਰ ਵਾਲੀ ਭਾਸ਼ਾ ਦਾ ਤਿਆਰ ਕਰਕੇ ਆਮ ਲੋਕਾਂ ਦੀ ਬੋਲੀ ਵਾਲੇ ਧਰਮ ਗ੍ਰੰਥ (ਗਰੂ ਗ੍ਰੰਥ ਸਾਹਿਬ) ਦੀ ਰਚਨਾ ਹੋਈ ਜੋ ਸਾਰੇ ਧਰਮਾਂ ਦੇ ਲੋਕਾਂ ਲਈ ਸਾਂਝੀਵਾਲਤਾ ਦੀ ਪ੍ਰਤੱਖ ਮਿਸਾਲ ਪੇਸ਼ ਕਰਦਾ ਹੈ, ਜਾਤ-ਪਾਤ ਦੇ ਮਨੁੱਖਤਾ ਵਿਰੋਧੀ ਤੰਤਰ ਨੂੰ ਦਲੀਲਯੁਕਤ ਢੰਗ ਨਾਲ ਭੰਡਦਾ ਹੈ ਤੇ ਮਿਥਿਹਾਸਕ ਕਹਾਣੀਆਂ ਸੁਣਾਉਣ ਦੀ ਬਜਾਏ ਸਾਨੂੰ ਪਰਮਾਤਮਾ ਦੇ ਗੁਣਾਂ ਤੋਂ ਜਾਣੂ ਕਰਵਾਉਂਦਾ ਹੈ। ਜੇਕਰ ਅੱਜ ਭਾਰਤ ਦੇਸ਼ ਆਪਣੇ ਮੌਜੂਦਾ (ਕਥਿਤ ਸੁਤੰਤਰ) ਰੂਪ ਵਿੱਚ ਹੋਂਦ ਵਿੱਚ ਆ ਸਕਿਆ ਹੈ ਤਾਂ ਇਹ ਸਿਰਫ਼ ਗੁਰੂ ਸਾਹਿਬਾਨ ’ਤੇ ਉਨ੍ਹਾਂ ਦੇ ਮਰਜੀਵੜੇ ਸਿੱਖਾਂ ਦੀ ਦੇਣ ਹੈ। ਪਰ ਅਹਿਸਾਨ-ਫਰਾਮੋਸ਼ ਤੇ ਖ਼ੁਦਗਰਜ਼ ਬ੍ਰਾਹਮਣਵਾਦੀਆਂ ਨੇ ਸਿੱਖਾਂ ਦਾ ਅਹਿਸਾਨਮੰਦ ਹੋਣ ਦੀ ਬਜਾਏ ਉਨ੍ਹਾਂ ਨੂੰ ਸਰੀਰਕ ਅਤੇ ਵਿਚਾਰਧਾਰਕ ਤੌਰ ’ਤੇ ਖ਼ਤਮ ਕਰਨ ਵਾਸਤੇ ਅੱਡੀ-ਚੋਟੀ ਦਾ ਜੋਰ ਲਗਾ ਦਿੱਤਾ। ਅੱਜ ਵੀ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨ ਲਈ ਵੱਖ-ਵੱਖ ਚਾਲਾਂ ਚਲੀਆਂ ਜਾ ਰਹੀਆਂ ਹਨ। ਜਿਸ ਬ੍ਰਾਹਮਣਵਾਦ ਦਾ ਸਭ ਤੋਂ ਜ਼ਿਆਦਾ ਖੰਡਨ ਗੁਰੂ ਗ੍ਰੰਥ ਸਾਹਿਬ ਵਿਚ ਕੀਤਾ ਗਿਆ ਹੈ। ਅੱਜ ਉਸੇ ਬ੍ਰਾਹਮਣਵਾਦੀ ਚਿੱਕੜ ਵਿਚ ਸਿੱਖ ਪੰਥ ਹੀ ਸਭ ਤੋਂ ਵੱਧ ਉਲਝ ਚੁੱਕਾ ਹੈ। ਮਿਸਾਲ ਵਜੋਂ, ਗੁਰਬਾਣੀ ਇਨਸਾਨ ਨੂੰ ਸ਼ਖ਼ਸੀ ਪੂਜਾ ਕਰਨ ਤੋਂ ਵਰਜਦੀ ਹੈ :
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ।।
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ।।
(509)
ਪਰ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ’ਤੇ ਅਮਲ ਨਹੀਂ ਕਰਦੇ ਅਤੇ ਦੇਹਧਾਰੀ ਗੁਰੂਆਂ/ ਸਾਧਾਂ/ਬਾਬਿਆਂ ਦੇ ਅੱਗੇ ਮੱਥੇ ਟੇਕਣ ਲੱਗ ਪੈਂਦੇ ਹਨ। ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਮਾਹਿਰ ਇਹ ਸਾਧ-ਬਾਬੇ ਚੰਗੇ-ਭਲੇ ਇਨਸਾਨ ਨੂੰ ਮਾਨਸਿਕ ਰੋਗੀ ਬਣਾ ਦਿੰਦੇ ਹਨ। ਅਗਿਆਨਤਾ ਤੇ ਅੰਨ੍ਹੀ ਸ਼ਰਧਾ ਕਾਰਨ ਡੇਰੇਦਾਰਾਂ ਦੇ ਚੇਲਿਆਂ ਨੂੰ ਜਾਪਦਾ ਹੈ ਕਿ ਜੋ ਗੱਲਾਂ ਇਹ ਦੇਹਧਾਰੀ ਕਰ ਰਿਹਾ ਹੈ ਬਸ ਉਹੀ ਸੱਚ ਹੈ। ਗੁਰੂ ਗ੍ਰੰਥ ਸਾਹਿਬ ਦੇ ਸਹਾਰੇ ਗੋਲਕ ਦੀ ਮਾਇਆ ਇਕੱਤਰ ਕਰਨ ਵਾਲੇ ਸਾਧ ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜ ਕੇ ਦਸਮ ਗ੍ਰੰਥ ਜਿਹੀਆਂ ਕਾਮ-ਕਲੋਲਾਂ ਵਾਲੀਆਂ ਕਹਾਣੀਆਂ ਨਾਲ ਜੋੜ ਰਹੇ ਹਨ (ਇਨ੍ਹਾਂ ਦਾ ਖ਼ੁਦ ਦਾ ਚਰਿੱਤਰ ਵੀ ਅਜਿਹਾ ਹੀ ਹੁੰਦਾ ਹੈ)।
ਜਿਸ ਤਰ੍ਹਾਂ ਪਾਣੀ ਨੂੰ ਰਿੜਕ ਕੇ ਮੱਖਣ ਨਹੀਂ ਕਢਿਆ ਜਾ ਸਕਦਾ, ਉਸੇ ਤਰ੍ਹਾਂ ਇਨ੍ਹਾਂ ਗਿਆਨਹੀਨ ਸਾਧਾਂ ਕੋਲ ਇਨਸਾਨ ਨੂੰ ਆਤਮਕ ਸੇਧ ਦੇਣ ਵਾਸਤੇ ਪੱਲੇ ਕੁਝ ਨਹੀਂ ਹੁੰਦਾ। ਜਿਸ ਤਰ੍ਹਾਂ ਬੰਜਰ ਧਰਤੀ ਨੂੰ ਜਿੰਨਾ ਮਰਜ਼ੀ ਪਾਣੀ ਲਾਉ, ਖਾਦ ਪਾਉ, ਉਸ ਵਿਚੋਂ ਕੁਝ ਵੀ ਪੈਦਾ ਨਹੀ ਹੁੰਦਾ। ਇਸੇ ਤਰ੍ਹਾਂ ਇਨ੍ਹਾਂ ਬ੍ਰਾਹਮਣਵਾਦੀ ਏਜੰਟਾਂ ਨੂੰ ਜਿੰਨੇ ਮਰਜ਼ੀ ਮੱਥੇ ਟੇਕੋ, ਆਪਣਾ ਸਭ ਕੁਝ ਵੀ ਨਿਛਾਵਰ ਕਰ ਦਿਉ - ਤਾਂ ਵੀ ਉਸ ਨਾਲ ਇਨਸਾਨ ਨੂੰ ਕੋਈ ਲਾਭ ਨਹੀਂ ਹੁੰਦਾ। ਅਜਿਹੇ ਪਖੰਡੀਆਂ ਨੂੰ ਗੁਰੂ ਸਾਹਿਬ ਨੇ ਵਿਸ਼ਟਾ ਦੇ ਕੀੜੇ ਕਹਿ ਕੇ ਸੰਬੋਧਨ ਕੀਤਾ ਹੈ :
ਬਾਝੁ ਗੁਰੂ ਹੈ ਅੰਧ ਗੁਬਾਰਾ।।
ਅਗਿਆਨੀ ਅੰਧਾ ਅੰਧੁ ਅੰਧਾਰਾ।।
ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ।।
(116)
ਜਿਸ ਤਰ੍ਹਾਂ ਪੁਰਾਤਨ ਸਮੇਂ ਵਿੱਚ ਬ੍ਰਾਹਮਣ ਵਰਗ ਵੇਦ-ਸ਼ਾਸਤਰਾਂ ਦਾ ਬਖਾਨ ਕਰਕੇ ਆਪਣਾ ਤੋਰੀ-ਫੁਲਕਾ ਚਲਾਉਂਦੇ ਰਹੇ ਹਨ, ਉਸੇ ਤਰ੍ਹਾਂ ਮੌਜੂਦਾ ਸਮੇਂ ਵਿੱਚ ਕੇਸਾਧਾਰੀ ਸਰੂਪ ਵਾਲੇ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਦੀ ਵਿਦਿਆ ਵੇਚ-ਵੇਚ ਕੇ ਆਪਣੇ ਮਹਿਲਨੁਮਾ ਡੇਰੇ ਉਸਾਰ ਰਹੇ ਹਨ। ਗੁਰੂ ਸਾਹਿਬਾਨ ਨੇ ਅਜਿਹੇ ਪਖੰਡੀਆਂ ਬਾਰੇ ਗੁਰਬਾਣੀ ਵਿੱਚ ਪਹਿਲਾਂ ਹੀ ਫੈਸਲਾ ਦੇ ਦਿੱਤਾ ਹੈ :
ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ।।
(1103)
ਜਿਥੇ ਬ੍ਰਾਹਮਣਵਾਦ ਦੇ ਪ੍ਰਚਾਰ ਇਹ ਡੇਰੇਦਾਰ ਲੋਕਾਂ ਨੂੰ ਮਾਨਸਿਕ ਰੋਗੀ ਬਣਾ ਰਹੇ ਹਨ, ਉੱਥੇ ਗੁਰਬਾਣੀ ਪੜ੍ਹ ਕੇ ਮਨੁੱਖ ਦਾ ਆਤਮਕ ਤੇ ਮਾਨਸਿਕ ਵਿਕਾਸ ਹੁੰਦਾ ਹੈ :
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ।।
(ਜਪੁ)
ਸਮੇਂ ਦੀ ਲੋੜ : ਅਗਿਆਨਤਾ ਤੋਂ ਬਚ ਕੇ ਆਪਣਾ ਆਤਮਕ ਵਿਕਾਸ ਕਰਨ ਲਈ ਹਰ ਇਨਸਾਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਜਦ ਤੱਕ ਅਸੀਂ ਗੁਰਬਾਣੀ ਨੂੰ ਖ਼ੁਦ ਪੜ੍ਹ ਕੇ ਵਿਚਾਰਾਂਗੇ ਨਹੀਂ, ਤਦ ਤੱਕ ਅਸੀਂ ਜਾਣੇ-ਅਨਜਾਣੇ ਵਿੱਚ ਬ੍ਰਾਹਮਣਵਾਦੀਆਂ ਦੀ ਕਠਪੁਤਲੀ ਬਣੇ ਰਹਾਂਗ ਅਤੇ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਕੱਟ ਨਹੀਂ ਸਕਾਂਗੇ। ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਗੁਲਾਮੀ ਦਾ ਕਾਰਨ ਵੀ ਅਸੀਂ ਖ਼ੁਦ ਹੀ ਹੋਵਾਂਗੇ। ਇਸਲਈ ਜੇਕਰ ਅਸੀਂ ਖ਼ੁਦ ਬ੍ਰਾਹਮਣਵਾਦ ਰੂਪੀ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਪਾਉਣਾ ਹੈ ਅਤੇ ਹੋਰਨਾਂ ਲੋਕਾਂ ਨੂੰ ਇਸ ਬਿਮਾਰੀ ਤੋਂ ਮੁਕਤ ਕਰਕੇ ਇਕ ਖੁਸ਼ਹਾਲ ਸਮਾਜ ਦੀ ਸਿਰਜਣਾ ਕਰਨ ਹੈ ਤਾਂ ਸਾਨੂੰ ਸਾਰੇ ਡੇਰੇਦਾਰਾਂ/ਧਰਮ ਗ੍ਰੰਥਾਂ ਦਾ ਤਿਆਗ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਰਮ ਸੱਚ ਦਾ ਗਿਆਨ ਅਪਣਾਉਣਾ ਚਾਹੀਦਾ ਹੈ। ਇਹ ਗਿਆਨ ਅਪਣਾ ਕੇ ਹੀ ਅਸੀਂ ਆਪਣੇ ਤੇ ਹੋਰਨਾਂ ਲੋਕਾਂ ਦੇ ਵਿਕਾਰ ਦੂਰ ਕਰਨ ਵਿੱਚ ਸਫਲ ਹੋ ਸਕਾਂਗੇ:
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ।।
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ।।
(469)