Subscription About Us Contact Us


ਘੱਟ-ਗਿਣਤੀ ਕੌਮਾਂ ਅਤੇ ਦਲਿਤਾਂ ਨੂੰ ਹਿੰਦੂ ਰਾਸ਼ਟਰਵਾਦ ਤੋਂ ਬਚਣ ਦੀ ਲੋੜ

- ਸੁੰਦਰ ਲਾਲ ਸਾਗਰ -

ਜੋ ਵਿਅਕਤੀ ਮਾਨਸਿਕ ਰੋਗੀ ਹੁੰਦਾ ਹੈ, ਉਸਨੂੰ ਦਲੀਲ ਨਾਲ ਸਮਝਾਇਆ ਨਹੀਂ ਜਾ ਸਕਦਾ। ਮਾਨਸਿਕ ਰੋਗੀ ’ਤੇ ਜਿਹੜੀ ਧੁਨ ਸਵਾਰ ਹੋ ਜਾਂਦੀ ਹੈ, ਉਹ ਉਹੀ ਕਰਦਾ ਹੈ। ਭਾਰਤ ਦਾ ਹਿੰਦੂ ਵੀ ਬਿਮਾਰ ਮਾਨਸਿਕਤਾ ਵਾਲਿਆਂ ਦਾ ਜਮਾਵੜਾ ਹੈ, ਜਿਨ੍ਹਾਂ ਨੂੰ ਹਿੰਦੂ, ਹਿੰਦੀ ਅਤੇ ਹਿੰਦੁਸਤਾਨ ਦੇ ਇਲਾਵਾ ਕੁਝ ਵੀ ਸਮਝ ਵੀ ਨਹੀਂ ਆਉਂਦਾ, ਜਿਹੜਾ ਭਾਈਚਾਰੇ ਅਤੇ ਵਿਸ਼ਵ-ਪਿਆਰ ਦੀ ਭਾਵਨਾ ’ਤੇ ਅਧਾਰਿਤ ਹੋਵੇ। ਮਾਨਸਿਕ ਰੋਗੀ ਤੋਂ ਦਇਆ, ਰਹਿਮ, ਮਨੁੱਖਤਾ ਦੀ ਆਸ ਕਰਨਾ ਵਿਅਰਥ ਹੈ। ਉਹ ਆਪਣੀ ਧੁਨ ਵਿੱਚ ਅੰਨ੍ਹਾ ਹੁੰਦਾ ਹੈ।

ਹਿੰਦੂ ਨਾ ਰਾਸ਼ਟਰਵਾਦੀ ਹੈ ਅਤੇ ਨਾ ਹੀ ਧਰਮ ਦੀ ਪਰਿਭਾਸ਼ਾ ਵਿੱਚ ਧਾਰਮਕ ਹੈ। ਰਾਸ਼ਟਰਵਾਦੀ ਉਹ ਹੁੰਦਾ ਹੈ ਜੋ ਰਾਸ਼ਟਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨਾਲ ਭਾਈਚਾਰਾ ਬਣਾ ਕੇ ਚਲਦਾ ਹੈ ਅਤੇ ਆਪਸ ਵਿੱਚ ਸੁਹਿਰਦਤਾ ਨਾਲ ਰਹਿਣ ਵਿੱਚ ਵਿਸ਼ਵਾਸ ਕਰਦਾ ਹੈ। ਇਹੀ ਰਾਸ਼ਟਰਵਾਦ ਦੀ ਪਰਿਭਾਸ਼ਾ ਹੈ ਪਰ ਹਿੰਦੂ ਦੀ ਸੋਚ ਅਜਿਹੀ ਨਹੀਂ ਹੈ। ਉਹ ਦੂਜਿਆਂ ਨੂੰ ਆਪਣਾ ਭਰਾ ਨਹੀਂ ਬਲਕਿ ਆਪਣੇ ਤੋਂ ਨੀਵਾਂ ਅਤੇ ਸੇਵਕ, ਗੁਲਾਮ ਸਮਝਦਾ ਹੈ। ਹਿੰਦੂ ਆਪਣੇ ਧਰਮ ਦੇ ਲੋਕਾਂ ਦਾ ਵੀ ਵਫਾਦਾਰ ਨਹੀਂ ਹੈ। ਹਿੰਦੂ ਜਿਨ੍ਹਾਂ ਸ਼ੂਦਰਾਂ ਨੂੰ ਹਿੰਦੂ ਕਹਿੰਦਾ ਹੈ, ਉਹ ਉਨ੍ਹਾਂ ਨੂੰ ਆਪਣੇ ਬਰਾਬਰ ਨਹੀਂ ਸਮਝਦਾ। ਯਾਨੀ ਸ਼ੂਦਰਾਂ ਨੂੰ ਹਿੰਦੂ ਕਹਿ ਕੇ ਵੀ ਆਪਣੇ ਧਰਮ ਦੀ ਧਾਰਮਕ ਭਾਵਨਾ ਵਿੱਚ ਉਨ੍ਹਾਂ ਨੂੰ ਸ਼ਰੀਕ ਨਹੀਂ ਕਰਦਾ। ਇਸ ਤਰ੍ਹਾਂ, ਹਿੰਦੂ ਨਾ ਰਾਸ਼ਟਰਵਾਦੀ ਹੈ ਅਤੇ ਨਾ ਧਾਰਮਕ ਹੈ - ਉਹ ਸਿਰਫ਼ ਅੱਤਵਾਦੀ ਹੈ, ਦੇਸ਼ਧ੍ਰੋਹੀ ਹੈ।

ਹਿੰਦੂ ਅੱਤਵਾਦ ਯਾਨੀ ਹਿੰਦੂ ਰਾਸ਼ਟਰਵਾਦ ਨੂੰ ਖ਼ਤਮ ਕਰਨ ਦਾ ਇਕ ਹੀ ਤਰੀਕਾ ਹੈ ਕਿ ਸੱਤਾ ਤੋਂ ਇਨ੍ਹਾਂ ਨੂੰ ਹਟਾ ਦਿੱਤਾ ਜਾਏ। ਜਿਹੜੀ ਚਿੜੀ ਵਿੱਚ ਰਾਖਸ਼ ਦੀ ਜਾਨ ਹੋਵੇ, ਉਸ ਚਿੜੀ ਨੂੰ ਮਾਰ ਦਿੱਤਾ ਜਾਏ ਤਾਂ ਰਾਖਸ਼ ਖ਼ੁਦ ਹੀ ਮਰ ਜਾਂਦਾ ਹੈ। ਹਿੰਦੂ ਤਦ ਤੱਕ ਹਿੰਦੂ ਰਾਸ਼ਟਰ ਦਾ ਐਲਾਨ ਕਰ ਰਿਹਾ ਹੈ, ਜਦ ਤੱਕ ਉਹ ਖ਼ੁਦ ਸ਼ਾਸਨ ਵਿੱਚ ਹੈ। ਸੱਤਾ ਤੋਂ ਹਟਦਿਆਂ ਹੀ ਉਹ ਭਿੱਜੀ ਬਿੱਲੀ ਬਣ ਜਾਏਗਾ। ਮੁਸਲਮਾਨਾਂ ਅਤੇ ਇਸਾਈਆਂ ਦੀ ਸੱਤਾ ਸਮੇਂ ਹਿੰਦੂ ਨੇ ਕਦੇ ਵੀ ‘ਹਿੰਦੂ ਰਾਸ਼ਟਰ’ ਦੀ ਅਵਾਜ਼ ਨਹੀਂ ਚੁੱਕੀ। ਜੇਕਰ ਅੱਜ ਉਸ ਤੋਂ ਸੱਤਾ ਛਿਨ ਜਾਏ, ਤਾਂ ਹਿੰਦੂ ਰਾਸ਼ਟਰਵਾਦ ਭੁੱਲ ਜਾਏਗਾ।

ਹਿੰਦੂ ਰਾਸ਼ਟਰਵਾਦੀਆਂ ਨੂੰ ਸੱਤਾ ਤੋਂ ਹਟਾਉਣ ਲਈ ਦਲਿਤਾਂ ਅਤੇ ਪਛੜਿਆਂ ਨੂੰ ਇਕ ਮੰਚ ’ਤੇ ਆਉਣਾ ਹੋਏਗਾ ਅਤੇ ਸਿੱਖਾਂ, ਮੁਸਲਮਾਨਾਂ ਤੇ ਇਸਾਈਆਂ ਨੂੰ ਨਾਲ ਲੈਣਾ ਪਏਗਾ। ਹਿੰਦੂ ਰਾਸ਼ਟਰਵਾਦ ਵਿੱਚ ਮੁਸਲਮਾਨਾਂ ਅਤੇ ਸ਼ੂਦਰਾਂ ਦੋਹਾਂ ਦਾ ਵਿਨਾਸ਼ ਛੁਪਿਆ ਹੈ। ਉਨ੍ਹਾਂ ਦੇ ਵਿਨਾਸ਼ ਤੋਂ ਬਾਅਦ ਨਾ ਸਿੱਖ ਬਚਣਗੇ ਅਤੇ ਨਾ ਇਸਾਈ ਕਿਉਂਕਿ ਹਿੰਦੂ ਇਨ੍ਹਾਂ ਨੂੰ ਵੀ ਆਪਣਾ ਦੁਸ਼ਮਣ ਮੰਨਦਾ ਹੈ। ਇਹ ਵੀ ਸੱਚਾਈ ਹੈ ਕਿ ਭਾਰਤ ਵਿੱਚ ਅੱਜ ਜਿਹੜੇ ਮੁਸਲਮਾਨ, ਇਸਾਈ ਅਤੇ ਸਿੱਖ ਹਨ, ਇਨ੍ਹਾਂ ਵਿੱਚੋਂ 80 ਫੀਸਦੀ ਇਨ੍ਹਾਂ ਹੀ ਦਲਿਤਾਂ ਅਤੇ ਪਛੜਿਆਂ ਤੋਂ ਧਰਮ ਤਬਦੀਲ ਕਰਨ ਵਾਲੇ ਲੋਕ ਹਨ। ਇਨ੍ਹਾਂ ਮੁਸਲਮਾਨਾਂ, ਇਸਾਈਆਂ ਅਤੇ ਸਿੱਖਾਂ ਦਾ ਦਲਿਤਾਂ ਤੇ ਪਛੜਿਆਂ ਨਾਲ ਖੂਨ ਦਾ ਸਬੰਧ ਹੈ। ਜੇਕਰ ਇਹ ਵਰਗ ਇਸ ਸੱਚਾਈ ਨੂੰ ਸਮਝ ਲੈਣ, ਤਾਂ ਇਨ੍ਹਾਂ ਵਿੱਚ ਭਾਈਚਾਰਾ ਖ਼ੁਦ ਹੀ ਕਾਇਮ ਹੋ ਜਾਏਗਾ। ਜੇਕਰ ਹਿੰਦੂ ਰਾਸ਼ਟਰਵਾਦ ਜਿਹੇ ਅੱਤਵਾਦ ਤੋਂ ਛੁਟਕਾਰਾ ਪਾਉਣਾ ਹੈ ਤਾਂ ਇਨ੍ਹਾਂ ਨੂੰ ਆਪਸ ਵਿੱਚ ਮਿਲਣਾ ਹੀ ਪਏਗਾ।

ਅੱਜ ਮੁਸਲਮਾਨ, ਸਿੱਖ, ਇਸਾਈ ਅਤੇ ਸ਼ੂਦਰ - ਸਭ ਹਿੰਦੂ ਅੱਤਵਾਦ ਦੇ ਸ਼ਿਕਾਰ ਹਨ। ਇਹ ਕਹਿਣਾ ਸਿਰਫ਼ ਭਰਮ ਫੈਲਾਉਣਾ ਹੈ ਕਿ ਹਿੰਦੂ ਅੱਤਵਾਦ ਸਿਰਫ਼ ਮੁਸਲਮਾਨਾਂ ਦੇ ਖਿਲਾਫ਼ ਹੈ ਬਲਕਿ ਸੱਚਾਈ ਇਹ ਹੈ ਕਿ ਸ਼ੂਦਰ ਹੀ ਇਨ੍ਹਾਂ ਦੇ ਨੰਬਰ ਇਕ ਦੇ ਦੁਸ਼ਮਣ ਹਨ। ਹਿੰਦੂ ਅੱਜ ਜਿਹੜੀ ਮੁਸਲਮਾਨਾਂ, ਸਿੱਖਾਂ ਜਾਂ ਇਸਾਈਆਂ ਦੀ ਮਾਰ-ਕਾਟ ਕਰ ਰਿਹਾ ਹੈ, ਉਹ ਇਸਲਈ ਕਰ ਰਿਹਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਇਹ ਮੁਸਲਮਾਨ, ਸਿੱਖ ਤੇ ਇਸਾਈ ਉਹੀ ਹਨ ਜੋ ਪਹਿਲਾਂ ਦਲਿਤ ਸੀ। ਹਿੰਦੂ ਅੱਜ ਵੀ ਉਨ੍ਹਾਂ ਮੁਸਲਮਾਨਾਂ ਦਾ ਸਨਮਾਨ ਕਰਦਾ ਹੈ, ਜੋ ਮੁੱਲਾ, ਮੌਲਵੀ, ਅਸ਼ਰਫ ਵਰਗਾਂ ਦੇ ਹਨ ਕਿਉਂਕਿ ਇਹ ਵਰਗ ਆਰਿਯਾਵੰਸ਼ੀ ਸਵਰਣ ਹਿੰਦੂਆਂ ਤੋਂ ਹੀ ਮੁਸਲਮਾਨ ਬਣੇ ਹਨ। ਇਹ ਅਸ਼ਰਫ ਮੁਸਲਮਾਨ ਲੜਾਉਣ ਲਈ ਦਲਿਤ ਮੁਸਲਮਾਨਾਂ ਨੂੰ ਅੱਗੇ ਕਰ ਦਿੰਦੇ ਹਨ, ਜਿਹੜੇ ਅਰਜਲ ਜਾਂ ਅਜ਼ਲਫ ਕਹਿਲਾਉਂਦੇ ਹਨ। ਇਹੀ ਕੰਮ ਹਿੰਦੂ ਕਰਦਾ ਹੈ। ਸਵਰਣ ਹਿੰਦੂ ਸਿਰਫ਼ ਖੜੇ ਹੋ ਕੇ ‘‘ਮਾਰੋ, ਮਾਰੋ’’ ਦਾ ਨਾਅਰਾ ਲਗਾਉਂਦਾ ਹੈ - ਮਾਰਨ ਵਾਸਤੇ ਖ਼ੁਦ ਅੱਗੇ ਜਾਣ ਦਾ ਖ਼ਤਰਾ ਨਹੀਂ ਚੁੱਕਦਾ ਬਲਕਿ ਸ਼ੂਦਰਾਂ ਨੂੰ ਅੱਗੇ ਕਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਹੀ ਮਰਵਾਉਂਦਾ ਹੈ। ਦੋਹਾਂ ਤਰਫਾਂ ਤੋਂ ਗੈਰ-ਆਰਿਯਾ ਹੀ ਮਰਦੇ ਹਨ, ਜੋ ਖ਼ੁਦ ਵਿੱਚ ਖੂਨ ਦੇ ਸਬੰਧੀ ਹਨ। ਇਸਲਈ ਅਜ਼ਲਫ ਮੁਸਲਮਾਨਾਂ ਅਤੇ ਦਲਿਤਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਇਕ ਹਨ ਅਤੇ ਆਪਸ ਵਿੱਚ ਖੂਨ ਦੇ ਸਬੰਧੀ ਹਨ। ਅਸ਼ਰਫ ਮੁਸਲਮਾਨ, ਜੋ ਮੁਸਲਮਾਨਾਂ ਵਿੱਚ ਸਵਰਣਾਂ ਦਾ ਦਰਜਾ ਰਖਦਾ ਹੈ, ਉਹ ਮੁਸਲਮਾਨਾਂ ਨੂੰ ਗੁੰਮਰਾਹ ਕਰਕੇ ਲੜਵਾਉਂਦਾ ਹੈ ਅਤੇ ਉਧਰ ਬ੍ਰਾਹਮਣ ਸਵਰਣ ਦਲਿਤਾਂ ਨੂੰ ਲੜਵਾਉਂਦਾ ਹੈ। ਇਹ ਗਹਿਰੀ ਸਾਜਿਸ਼ ਹੈ, ਜਿਸਨੂੰ ਸਮਝਣ ਦੀ ਲੋੜ ਹੈ।

ਜਿਸ ਤਰ੍ਹਾਂ ਗੈਰ-ਆਰਿਯਾ ਸ਼ੂਦਰ ਅਤੇ ਅਜ਼ਲਫ ਮੁਸਲਮਾਨ ਗੁੰਮਰਾਹ ਹਨ, ਉਸੇ ਤਰ੍ਹਾਂ ਸ਼ੂਦਰ, ਜੋ ਦਲਿਤਾਂ ਅਤੇ ਪਛੜੇ ਵਰਗ - ਦੋ ਟੁਕੜਿਆਂ ਵਿੱਚ ਵੰਡਿਆ ਹੈ - ਉਹ ਵੀ ਆਪਸ ਵਿੱਚ ਹੀ ਦੂਰੀ ਬਣਾਈ ਬੈਠਾ ਹੈ। ਦਲਿਤ ਉਹ ਹੈ ਜੋ ਛੂਹੇ ਨਾ ਜਾ ਸਕਣ ਵਾਲਾ ਗੁਲਾਮ ਹੈ ਅਤੇ ਪਛੜਿਆ ਉਹ ਹੈ ਜੋ ਛੂਹੇ ਜਾ ਸਕਣ ਵਾਲਾ ਗੁਲਾਮ ਹੈ। ਗੁਲਾਮ ਦੋਵੇਂ ਹਨ ਪਰ ਸੱਚ ਇਹ ਵੀ ਹੈ ਕਿ ਦੋਵੇਂ ਹੀ ਗੈਰ-ਆਰਿਯਾ, ਖੂਨ ਦੇ ਸਬੰਧੀ ਅਤੇ ਭਾਰਤ ਦੇ ਮੂਲ ਨਿਵਾਸੀ ਹਨ। ਮਨੂੰਵਾਦੀ ਹਿੰਦੂਆਂ ਨੇ ਉਨ੍ਹਾਂ ਨੂੰ ਵੀ ਅਛੂਤ-ਸਛੂਤ ਕਹਿ ਕੇ ਆਪਸ ਵਿੱਚ ਭਿੜਵਾਇਆ ਹੈ। ਇਸਲਈ ਪਛੜਿਆ ਵਰਗ ਵੀ ਸ਼ੂਦਰਾਂ ਨਾਲ ਉਸੇ ਤਰ੍ਹਾਂ ਛੂਆਛਾਤ ਦਾ ਵਿਵਹਾਰ ਕਰਦਾ ਹੈ, ਜਿਵੇਂ ਸਵਰਣ ਆਰਿਯਾ ਹਿੰਦੂ ਕਰਦੇ ਹਨ। ਦੂਜੀ ਦਰਫ ਦਲਿਤ ਇਨ੍ਹਾਂ ਪਛੜਿਆਂ ਨੂੰ ਉਸੇ ਤਰ੍ਹਾਂ ਆਪਣਾ ਦੁਸ਼ਮਣ ਮੰਨੀ ਬੈਠਾ ਹੈ, ਜਿਸ ਤਰ੍ਹਾ ਸਵਰਣ ਹਿੰਦੂਆਂ ਨੂੰ। ਇਹ ਦੋਨਾਂ ਤਰਫਾਂ ਤੋਂ ਵੱਡੀ ਗਲਤੀ ਹੈ। ਇਨ੍ਹਾਂ ਗੈਰ-ਆਰਿਯਾਂ ਨੂੰ ਇਸ ਗਲਤੀ ਨੂੰ ਸੁਧਾਰ ਕੇ ਇਕ ਹੋ ਜਾਣਾ ਚਾਹੀਦਾ ਹੈ।

ਇਨ੍ਹਾਂ ਮਨੂੰਵਾਦੀਆਂ ਅਤੇ ਬ੍ਰਾਹਮਣਵਾਦੀਆਂ ਨੇ ਦਲਿਤਾਂ ਨੂੰ ਵੀ ਸੈਂਕੜੇ ਜਾਤਾਂ ਵਿੱਚ ਵੰਡ ਰੱਖਿਆ ਹੈ। ਉਨ੍ਹਾਂ ਦਾ ਆਪਸ ਵਿੱਚ ਖਾਣ-ਪੀਣ ਵੀ ਬੰਦ ਕਰ ਰੱਖਿਆ ਹੈ ਅਤੇ ਇਕ-ਦੂਜੇ ਪ੍ਰਤੀ ਭਰਮ ਵਿੱਚ ਪਾ ਰੱਖਿਆ ਹੈ। ਇਹ ਸਭ ਇਕ ਹੀ ਮਾਂ ਦੀਆਂ ਔਲਾਦਾਂ ਹਨ ਪਰ ਗੁੰਮਰਾਹ ਹਨ। ਇਨ੍ਹਾਂ ਨੂੰ ਵੀ ਭੁੱਲ ਸੁਧਾਰਨ ਅਤੇ ਇਕ ਹੋ ਜਾਣ ਦੀ ਲੋੜ ਹੈ।

ਹਿੰਦੂ ਰਾਸ਼ਟਰਵਾਦੀਆਂ ਦੀ ਇਕ ਖ਼ਾਸ ਪਛਾਣ ਹੈ। ਇਹ ਹਿਟਲਰ ਦੇ ਸੈਨਾਪਤੀ ‘ਗਾਲਸ’ ਦੀ ਔਲਾਦ ਹਨ ਜੋ ਬਾਰ-ਬਾਰ ਅਤੇ ਇੰਨਾ ਜ਼ਿਆਦਾ ਝੂਠ ਬੋਲਦੇ ਹਨ ਕਿ ਲੋਕ ਝੂਠ ਜਾਣਦੇ ਹੋਏ ਵੀ ਉਸਨੂੰ ਸੱਚ ਦੀ ਤਰ੍ਹਾਂ ਸਵੀਕਾਰ ਕਰਨ। ਇਹ ਰਾਈ ਦਾ ਪਹਾੜ ਬਣਾ ਦਿੰਦੇ ਹਨ। ਇਨ੍ਹਾਂ ਦੀ ਇਸ ਤਰ੍ਹਾਂ ਦੀ ਖੁਰਾਪਾਤ ਤੋਂ ਬਚਣ ਦਾ ਇਕ ਹੀ ਉਪਾਅ ਹੈ ਕਿ ਜੇਕਰ ਸਵਰਣ ਹਿੰਦੂ ਕਹੇ ਕਿ ਫਲਾਣੀ ਗੱਲ ਸੱਚ ਹੈ ਤਾਂ ਤੁਸੀਂ ਉਸਨੂੰ ਝੂਠ ਮੰਨੋ ਅਤੇ ਜੇ ਹਿੰਦੂ ਕਹੇ ਕਿ ਇਹ ਝੂਠ ਹੈ, ਤਾਂ ਤੁਸੀਂ ਇਸਨੂੰ ਸੱਚ ਮੰਨੋ। ਗੈਰ-ਆਰਿਯਾ ਵੰਸ਼ਾਂ ਦੀ ਮੁਕਤੀ ਦਾ ਇਹੀ ਮੂਲ-ਮੰਤਰ ਹੈ।

ਹਿੰਦੂ ਕੋਲ ਝੂਠ ਫੈਲਾਉਣ ਦੇ ਅਨੇਕਾਂ ਸਾਧਨ ਹਨ। ਮੀਡੀਆ ’ਤੇ ਇਸਦਾ ਕਬਜ਼ਾ ਹੈ। ਅਖ਼ਬਾਰ, ਰੇਡੀਓ, ਟੀ.ਵੀ. ’ਤੇ ਇਹੀ ਬੈਠਾ ਹੈ। ਪ੍ਰਕਾਸ਼ਨ ਸੰਸਥਾਵਾਂ ਜ਼ਿਆਦਾਤਰ ਇਸਦੀਆਂ ਹਨ, ਇਸਲਈ ਕਿਤਾਬਾਂ ਦਾ ਲੇਖਕ-ਪ੍ਰਕਾਸ਼ਕ ਵੀ ਇਹੀ ਹੈ। ਹਿੰਦੂ ਦੇ ਮੀਡੀਆ ਰੋਗ ਤੋਂ ਬਚਣ ਲਈ ਗੈਰ-ਆਰਿਯਾਂ ਨੂੰ ਆਪਣਾ ਮੀਡੀਆ ਤਿਆਰ ਕਰਨਾ ਪਏਗਾ। ਛੋਟੇ-ਛੋਟੇ ਅਖ਼ਬਾਰ ਕਢਣੇ ਪੈਣਗੇ, ਪਰਚਿਆਂ ਨਾਲ ਪ੍ਰਚਾਰ ਕਰਨਾ ਪਏਗਾ ਅਤੇ ਕਾਨਫਰੰਸਾਂ ਤੇ ਭਾਸ਼ਣਾਂ ਰਾਹੀਂ ਆਪਣੇ ਲੋਕਾਂ ਵਿਚਕਾਰ ਪ੍ਰਚਾਰ ਕਰਨਾ ਪਏਗਾ। ਇਸੇ ਮਕਸਦ ਲਈ ਇਕ ਪ੍ਰਚਾਰ ਦਸਤਾ ਵੀ ਤਿਆਰ ਕਰਨਾ ਪਏਗਾ ਜੋ ਦਲਿਤਾਂ ਅਤੇ ਘੱਟ-ਗਿਣਤੀ ਕੌਮਾਂ ਦੇ ਬੁੱਧੀਜੀਵੀਆਂ ਦਾ ਹੋਵੇ। ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਕਿਤਾਬਾਂ ਲਿਖ ਕੇ ਅਤੇ ਅਖ਼ਬਾਰਾਂ ਵਿੱਚ ਆਪਣੇ ਲੇਖ ਛਪਵਾ ਕੇ ਆਪਣੀ ਗੱਲ ਨੂੰ ਸਮਾਜ ਤੱਕ ਪਹੁੰਚਾਉਣਾ ਹੋਵੇਗਾ। ਹਿੰਦੂ ਝੂਠ ਤੋਂ ਬਚਣ ਦਾ ਇਹੀ ਇਕ ਉਪਾਅ ਹੈ।

ਜਿਥੋਂ ਤੱਕ ਸੰਭਵ ਹੋਵੇ ਦਲਿਤਾਂ ਅਤੇ ਘੱਟ-ਗਿਣਤੀਆਂ ਨੂੰ ਹਿੰਦੂ ਅਖ਼ਬਾਰ ਤੇ ਕਿਤਾਬਾਂ ਨਹੀਂ ਪੜ੍ਹਨੀਆਂ ਚਾਹੀਦੀਆਂ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਹਿੰਦੂ ਸਕੂਲਾਂ ਵਿੱਚ ਪੜ੍ਹਾਉਣਾ ਚਾਹੀਦਾ ਹੈ। ਹਿੰਦੂ ਸਕੂਲਾਂ ਵਿੱਚ ਚੰਗੇ ਵਿਦਿਆਰਥੀ ਤਿਆਰ ਨਹੀਂ ਕੀਤੇ ਜਾਂਦੇ। ਇਥੇ ‘‘ਜਿਸ ਜਾਤ ਧਰਮ ਵਿੱਚ ਜਨਮ ਲਿਆ, ਬਲਿਦਾਨ ਉਸੇ ’ਤੇ ਹੋ ਜਾਵੋ’’ ਪੜ੍ਹਾ ਕੇ ਜਾਤੀਵਾਦ ਅਤੇ ਧਰਮ ਦਾ ਜ਼ਹਿਰ ਪਿਲਾਇਆ ਜਾਂਦਾ ਹੈ। ਧਰਮ ਦੀ ਘੁੱਟੀ ਪਿਲਾ ਕੇ ਧਰਮ ਦੇ ਨਾਂ ’ਤੇ ਮਰ ਜਾਣ ਦਾ ਜਨੂੰਨ (ਪਾਗਲਪਨ) ਪੈਦਾ ਕੀਤਾ ਜਾਂਦਾ ਹੈ। ਜਾਤੀਵਾਦ ਅਤੇ ਧਰਮ ਪ੍ਰਤੀ ਅੰਨ੍ਹਾਪਨ ਹਿੰਦੂ ਦੇ ਖੂਨ ਵਿੱਚ ਵਿਆਪਤ ਹੈ। ਇਸ ਤੋਂ ਚਾਰ ਕਦਮ ਦੂਰ ਰਹਿਣ ਦੀ ਲੋੜ ਹੈ।

ਹਿੰਦੂ ਰਾਸ਼ਟਰਵਾਦ ਤੋਂ ਬਚਣ ਦਾ ਇਕ ਬਹੁਤ ਕਾਰਗਰ ਉਪਾਅ ਸਾਰੇ ਗੈਰ-ਹਿੰਦੂਆਂ ਨੂੰ ਸਮਝਣਾ ਚਾਹੀਦਾ ਹੈ। ਇਨ੍ਹਾਂ ਬ੍ਰਾਹਮਣਵਾਦੀ ਸ਼ਾਸਤਰਾਂ ਦੇ ਪੜ੍ਹਨ-ਪੜ੍ਹਾਉਣ ਤੋਂ ਬਚਣਾ ਚਾਹੀਦਾ ਹੈ। ਹਿੰਦੂ ਸ਼ਾਸਤਰ ਅੰਧਵਿਸ਼ਵਾਸ ਅਤੇ ਪਖੰਡ ਦੇ ਪੁਲਿੰਦੇ ਹਨ ਅਤੇ ਗੈਰ-ਹਿੰਦੂਆਂ ਦੀ ਗੁਲਾਮੀ ਦੇ ਦਸਤਾਵੇਜ਼ ਹਨ। ਉਨ੍ਹਾਂ ਵਿੱਚ ਸਭ ਕੁਫ਼ਰ ਲਿਖਿਆ ਹੈ। ਪੜ੍ਹਨਾ ਹੋਵੇ ਤਾਂ ਜਾਗ੍ਰਿਤ ਇਨਸਾਨ ਦੇ ਦ੍ਰਿਸ਼ਟੀਕੋਣ ਤੋਂ ਪੜ੍ਹੋ ਅਤੇ ਇਹ ਜਾਣਨ ਲਈ ਪੜ੍ਹੋ ਕਿ ਇਨ੍ਹਾਂ ਵਿੱਚ ਕੀ ਕੁਫ਼ਰ ਲਿਖਿਆ ਹੈ। ਸਾਰੇ ਹਿੰਦੂ ਗ੍ਰੰਥ ਜਾਤ-ਪਾਤ, ਊਚ-ਨੀਚ, ਛੂਆਛਾਤ ਦਾ ਸਮਰਥਨ ਕਰਦੇ ਹਨ, ਧਰਮ ਦੇ ਨਾਮ ’ਤੇ ਵੱਖਵਾਦ ਦਾ ਜ਼ਹਿਰੀਲਾ ਪਾਠ ਪੜ੍ਹਾਉਂਦੇ ਹਨ ਅਤੇ ਅੰਧਵਿਸ਼ਵਾਸ ਪਖੰਡ ਦੇ ਬਲ ’ਤੇ ਝੂਠ-ਗਪੋੜ ਅਤੇ ਵਿਰੋਧੀ ਪ੍ਰਚਾਰ ਕਰਦੇ ਹਨ।

ਹਿੰਦੂਆਂ ਨੇ ਧਰਮ ਗ੍ਰੰਥਾਂ ਦੇ ਸਹਾਰੇ ਹੀ ਦਲਿਤਾਂ ਅਤੇ ਪਛੜਿਆਂ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਵਿੱਚ ਜਾਤ-ਭੇਦ ਅਤੇ ਆਪਸੀ ਫੁੱਟ ਦਾ ਜਾਲ ਫੈਲਾਇਆ ਹੈ। ਹਿੰਦੂ ਸ਼ਾਸਤਰਾਂ ਨੇ ਹੀ ਗੈਰ-ਆਰਿਯਾਂ (ਦਲਿਤ-ਪਛੜਿਆਂ) ਦੀ ਗੈਰ-ਹਿੰਦੂ ਪਛਾਣ ਨੂੰ ਖ਼ਤਮ ਕੀਤਾ ਹੈ। ਇਨ੍ਹਾਂ ਗ੍ਰੰਥਾਂ ਵਿੱਚ ਸ਼ੂਦਰਾਂ ਨੂੰ ਖ਼ੁਦ ਹੀ ਗੁਲਾਮ ਬਣੇ ਰਹਿਣ ਦੀ ਸਿੱਖਿਆ ਦਿੱਤੀ ਗਈ। ਅੰਧਵਿਸ਼ਵਾਸ ਅਤੇ ਪਖੰਡ ਦੇ ਸਹਾਰੇ ਬ੍ਰਾਹਮਣਵਾਦ ਦਾ ਜਾਲ ਬੁਣਿਆ ਗਿਆ। ਗੈਰ-ਆਰਿਯਾਂ ਨੂੰ ਇਸ ਤਰ੍ਹਾਂ ਗੁੰਮਰਾਹ ਕੀਤਾ ਗਿਆ ਕਿ ਉਹ ਆਪਣੀ ਅਲਗ ਹਸਤੀ ਹੀ ਭੁਲ ਗਏ ਹਨ। ਇਹ ਸਭ ਹਿੰਦੂ ਸ਼ਾਸਤਰਾਂ ਦੀ ਕਰਾਮਾਤ ਹੈ।

ਗੀਤਾ ਹਿੰਦੂਆਂ ਦੇ ਚਲਾਕ ਬ੍ਰਾਹਮਣਾਂ ਦੁਆਰਾ ਲਿਖੀ ਗਈ ਹੈ। ਕ੍ਰਿਸ਼ਨ ਖ਼ੁਦ ਗੈਰ-ਆਰਿਯਾ ਸਨ। ਜੋ ਅੱਜ ਦੇ ਸ਼ੂਦਰ ਹਨ, ਉਨ੍ਹਾਂ ਦੇ ਵੰਸ਼ਜ ਵੀ ਗੈਰ-ਆਰਿਯਾ ਹਨ। ਕ੍ਰਿਸ਼ਨ ਇਕ ਚੰਗੇ ਯੋਧਾ ਅਤੇ ਮਾਹਿਰ ਸਿਆਸਤਦਾਨ ਸਨ। ਉਹ ਆਰਿਯਾਂ ਦੇ ਰਾਜਾ ਇੰਦਰ ਨਾਲ ਲੜੇ ਸਨ ਅਤੇ ਕਈ ਵਾਰ ਇੰਦਰ ਨੂੰ ਹਰਾਇਆ ਸੀ ਪਰ ਅਖੀਰ ਵਿੱਚ ਆਰਿਯਾਂ ਦੇ ਛਲ-ਕਪਟ ਨਾਲ ਮਾਰੇ ਗਏ ਸਨ। ਇਸਦਾ ਵਰਣਨਂਵਿਸਥਾਰ ਰਿਗਵੇਦ ਵਿੱਚ ਦਿੱਤਾ ਗਿਆ ਹੈ। ਮਹਾਭਾਰਤ ਵਿੱਚ ਨਾ ਤਾਂ ਕ੍ਰਿਸ਼ਨ ਅਸਲੀ ਹਨ ਅਤੇ ਨਾ ਮਹਾਭਾਰਤ ਗ੍ਰੰਥ ਦੀ ਕਹਾਣੀ ਇਤਿਹਾਸ ਹੈ। ਵਿਸ਼ਵਸਨੀਕ ਖੋਜਾਂ ਤੋਂ ਸਪਸ਼ਟ ਹੋ ਗਿਆ ਹੈ ਕਿ ਨਾ ਤਾਂ ਮਹਾਭਾਰਤ ਦੀ ਕਹਾਣੀ ਇਤਿਹਾਸਕ ਹੈ ਅਤੇ ਨਾ ਹੀ ਪੁਰਾਤਨ ਵਿਭਾਗ ਕੋਲ ਇਸਦੇ ਲਈ ਕੋਈ ਸਬੂਤ ਹੈ। ਕ੍ਰਿਸ਼ਨ ਦੇ ਨਾਮ ਤੋਂ ਲਿਖੀ ਗੀਤਾ ਵਿੱਚ ਸ਼ੂਦਰਾਂ ਨੂੰ ਗੁਲਾਮ ਬਣਾਈ ਰਖਣ ਦਾ ਜਾਲ ਬੁਣਿਆ ਗਿਆ ਹੈ।

ਯਾਦਵ ਇਕ ਮਜਬੂਤ ਤੇ ਲੜਾਕੂ ਗੈਰ-ਆਰਿਯਾ ਜਾਤ ਸੀ। ਬ੍ਰਾਹਮਣਾਂ ਨੂੰ ਡਰ ਸੀ ਕਿ ਜੇਕਰ ਇਸ ਜਾਤ ਨੂੰ ਆਪਣੀ ਬ੍ਰਾਹਮਣਵਾਦੀ ਵਿਵਸਥਾ ਵਿੱਚ ਨਾ ਬੰਨ੍ਹਿਆ ਗਿਆ ਤਾਂ ਇਹ ਵਿਦਰੋਹ ਕਰ ਸਕਦੀ ਹੈ ਅਤੇ ਬ੍ਰਾਹਮਣਵਾਦੀ ਵਰਣ ਤੇ ਵੱਖਵਾਦੀ ਵਿਵਸਥਾ ਦੇ ਪਰਖੱਚੇ ਉਡ ਜਾਣਗੇ। ਬ੍ਰਾਹਮਣਾਂ ਨੇ ਗੀਤਾ ਲਿਖੀ ਅਤੇ ਉਸ ਵਿੱਚ ਸ਼ੂਦਰਾਂ ਨੂੰ ਪੈਰਾਂ ਤੋਂ ਅਤੇ ਬ੍ਰਾਹਮਣਾਂ ਨੂੰ ਸਿਰ ਤੋਂ ਪੈਦਾ ਦੱਸਿਆ ਗਿਆ। ਯਾਦਵ ਸ਼ੂਦਰ ਜਾਤ ਹੈ, ਗੈਰ-ਆਰਿਯਾ ਹੈ ਅਤੇ ਭਾਰਤ ਦੀ ਮੂਲ ਨਿਵਾਸੀ ਹੈ। ਜਦ ਕ੍ਰਿਸ਼ਨ ਖ਼ੁਦ ਯਾਦਵ ਸ਼ੂਦਰ ਸਨ ਤਾਂ ਆਪਣੀ ਜਾਤ ਨੂੰ ਪੈਰਾਂ ਤੋਂ ਪੈਦਾ ਹੋਇਆ ਕਿਉਂ ਲਿਖਦੇ। ਬ੍ਰਾਹਮਣਾਂ ਨੇ ਕ੍ਰਿਸ਼ਨ ਦੇ ਨਾਮ ਨਾਲ ਗੀਤਾ ਲਿਖੀ, ਇਹ ਕਿਸੀ ਯਾਦਵ ਦੀ ਲਿਖੀ ਹੋਈ ਨਹੀਂ ਕਿਉਂਕਿ ‘ਅਹੀਰਾਂ’ ਨੂੰ ਸੰਸਕ੍ਰਿਤ ਪੜ੍ਹਨ ਦਾ ਅਧਿਕਾਰ ਹੀ ਨਹੀਂ ਸੀ। ਬ੍ਰਾਹਮਣਾਂ ਨੇ ਗੀਤਾ ਖ਼ੁਦ ਲਿਖੀ ਅਤੇ ਕ੍ਰਿਸ਼ਨ ਨੂੰ ਯਾਦਵਾਂ ਨੂੰ ਫੜਾ ਦਿੱਤਾ। ਯਾਦਵਾਂ ਨੂੰ ਕਿਹਾ, ‘‘ਕ੍ਰਿਸ਼ਨ ਈਸ਼ਵਰ ਹੈ, ਉਨ੍ਹਾਂ ਦੀ ਅਰਾਧਨਾ ਕਰੋ ਅਤੇ ਗੀਤਾ ਵਿੱਚ ਜੋ ਕੁਝ ਲਿਖਿਆ ਹੈ, ਉਸਨੂੰ ਮੰਨੋ।’’ ਗੀਤਾ ਵਿੱਚ ਲਿਖਿਆ ਹੈ ਕਿ ਬ੍ਰਾਹਮਣ ਪੂਜਨੀਕ ਹੈ, ਯਾਵਦ ਸ਼ੂਦਰ ਹੈ - ਇਸਨੂੰ ਮੰਨੋ ਕਿਉਂਕਿ ਇਹ ਤੁਹਾਡੇ ਭਗਵਾਨ ਦਾ ਵਾਕ ਹੈ ਅਤੇ ਭਗਵਾਨ ਦਾ ਵਾਕ ਕਦੇ ਝੂਠਾ ਨਹੀਂ ਹੁੰਦਾ। ਬਸ ਗੀਤਾ ਦੇ ਸਹਾਰੇ ਇਕ ਮਜਬੂਤ ਲੜਾਕੂ ਬਹਾਦਰ ਗੈਰ-ਆਰਿਆ ਵਰਗ ਨੂੰ ਬ੍ਰਾਹਮਣ ਦੁਆਰਾ ਪ੍ਰਚਲਿਤ ਬ੍ਰਾਹਮਣਵਾਦੀ ਵਿਵਸਥਾ ਦਾ ਗੁਲਾਮ ਬਣਾ ਲਿਆ। ਅੱਜ ਯਾਦਵ ਆਪਣਾ ਸਭ ਕੁਝ ਭੁੱਲ ਕੇ ਗੀਤਾ ਭਗਤ ਅਤੇ ਬ੍ਰਾਹਮਣ ਗੁਲਾਮ ਬਣਿਆ ਹੋਇਆ ਹੈ। ਇਹ ਇਕ ਦੁਖਦ ਸਥਿਤੀ ਹੈ।

ਯਾਦਵਾਂ ਦੇ ਬਾਅਦ ਗੈਰ-ਆਰਿਯਾਂ ਵਿੱਚ ਦੂਜੀ ਮਜਬੂਤ, ਬਹਾਦਰ ਅਤੇ ਬਹੁਗਿਣਤੀ ਵਰਗ ‘ਚਮਾਰ’ ਹੈ। ਬ੍ਰਾਹਮਣਵਾਦੀ ਹਿੰਦੂ ਜਾਣਦਾ ਸੀ ਕਿ ਜੇਕਰ ਚਮਾਰ ਨੂੰ ਗੁੰਮਰਾਹ ਕਰ ਕੇ ਅਤੇ ਗੁਲਾਮ ਬਣਾ ਕੇ ਨਾ ਰੱਖਿਆ ਗਿਆ ਤਾਂ ਜਾਗ੍ਰਿਤੀ ਆਉਣ ’ਤੇ ਇਹ ਸਾਰੀ ਬ੍ਰਾਹਮਣਵਾਦੀ ਵਿਵਸਥਾ ਨੂੰ ਢਾਹ-ਢੇਰੀ ਕਰ ਦੇਵੇਗਾ। ਬ੍ਰਾਹਮਣਾਂ ਨੇ ਰਵਿਦਾਸ ਦੇ ਨਾਮ ਨਾਲ ‘ਰੈਦਾਸ ਰਮਾਇਣ’ ਲਿਖ ਦਿੱਤੀ। ਉਨ੍ਹਾਂ ਨੇ ਰਵਿਦਾਸ ਦੇ ਨਾਮ ਨਾਲ ਦੋਹੇ ਅਤੇ ਸ਼ਬਦ ਲਿਖੇ। ਰਵਿਦਾਸ ਨੂੰ ਮਹਾਨਤਾ ਪ੍ਰਦਾਨ ਕੀਤੀ ਅਤੇ ਮਹਾਨ ਜਾਦੂਗਰ ਗੁਰੁ ਲਿਖਿਆ। ਉਨ੍ਹਾਂ ਦੇ ਨਾਮ ਤੋਂ ‘‘ਕਠੌਤੀ ਮੇਂ ਗੰਗਾ’’ ਵਾਲੀ ਸਾਖੀ ਲਿਖੀ ਅਤੇ ਗੰਗਾ ਦਾ ਕੰਗਨ ਕਠੌਤੀ ਵਿੱਚੋਂ ਨਿਕਲਿਆ, ਜਿਵੇਂ ਗੰਗਾ ਨਦੀ ਕੋਈ ਔਰਤ ਹੈ ਅਤੇ ਕੰਗਨ ਪਾਉਂਦੀ ਹੈ। ਇਹ ਪਖੰਡ ਭਰਿਆ ਝੂਠ ਲਿਖਿਆ। ਦੂਜਾ ਝੂਠ - ਰਵਿਦਾਸ ਜੀ ਨੇ ਪੱਥਰ ਦਾ ਸਾਲਿਗਰਾਮ ਠਾਕੁਰ ਜੀ ਪਾਣੀ ਵਿੱਚ ਤੈਰਾ ਦਿੱਤਾ ਅਤੇ ਬ੍ਰਾਹਮਣਾਂ ਦਾ ਲਕੜੀ ਦਾ ਠਾਕੁਰ ਜੀ ਪਾਣੀ ਵਿੱਚ ਡੁਬੋ ਦਿੱਤਾ। ਪਰ ਪੱਥਰ ਕਦੇ ਪਾਣੀ ਵਿੱਚ ਤੈਰ ਨਹੀਂ ਸਕਦਾ, ਇਹ ਸਫੇਦ ਝੂਠ ਹੈ। ਰਵਿਦਾਸ ਜੀ ਨਾਲ ਜੁੜੀ ਤੀਜੀ ਸਾਖੀ ਹੈ ਕਿ ਰਵਿਦਾਸ ਜੀ ਕੋਲ ਖਾਣ ਦਾ ਬਰਤਨ ਨਹੀਂ ਸੀ। ਇਕ ਵਾਰ ਉਹ ਜੁੱਤਾ ਲੈ ਕੇ ਹੀ ਖੀਰ ਖਾਣ ਪਹੁੰਚੇ। ਰਵਿਦਾਸ ਚਮਾਰ ਸੀ। ਬ੍ਰਾਹਮਣਾਂ ਨੇ ਰਵਿਦਾਸ ਨਾਲ ਬ੍ਰਾਹਮਣਵਾਦ ਨੂੰ ਜੋੜਿਆ ਅਤੇ ਚਮਾਰਾਂ ਨੂੰ ਰਵਿਦਾਸੀਏ ਕਹਿਣ ਲੱਗੇ। ਉੱਤਰ ਪ੍ਰਦੇਸ਼ ਦੇ ਤਮਾਮ ਚਮਾਰ ਆਪਣੇ ਆਪ ਨੂੰ ਰਵਿਦਾਸੀਆ ਲਿਖਦਾ ਹੈ। ਜਦ ਰਵਿਦਾਸ ਚਮਾਰਾਂ ਨੂੰ ਫੜਾ ਦਿੱਤੇ ਗਏ ਤਾਂ ਚਮਾਰ ਚਮਤਕਾਰੀ ਰਵਿਦਾਸ ਜੀ ਨੂੰ ਆਪਣਾ ਆਦਰਸ਼ ਗੁਰੂ ਮੰਨਣ ਲੱਗ ਪਿਆ। ਰਵਿਦਾਸ ਜੀ ਦੇ ਸਹਾਰੇ ਬ੍ਰਾਹਮਣ ਨੇ ਚਮਾਰਾਂ ਵਿੱਚ ਗੰਗਾਂ ਦੀ ਪੂਜਾ, ਠਾਕੁਰ ਜੀ ਦੀ ਪੂਜਾ ਅਰੰਭ ਕਰਵਾ ਦਿੱਤੀ। ਗੰਗਾ ਪੂਜਾ ਨਾਲ ਬ੍ਰਾਹਮਣ ਪੁਜਾਰੀਆਂ ਸਬੰਧ ਜੁੜਿਆ ਹੋਇਆ ਹੈ। ਗੰਗਾ ਨਾਲ ਹੀ ਬ੍ਰਾਹਮਣ ਦਾ ਦਾਨ ਜੁੜਿਆ ਹੈ ਅਤੇ ਬ੍ਰਾਹਮਣ ਦੀ ਉੱਚਤਾ ਜੁੜੀ ਹੈ। ਚਮਾਰ ਵੀ ਠਾਕੁਰ ਜੀ ਦੀ ਪੂਜਾ ਕਰਨ ਲੱਗ ਪਿਆ। (ਸੰਪਾਦਕੀ ਟਿੱਪਣੀ : ਚਮਾਰਾਂ ਦਾ ਬ੍ਰਾਹਮਣੀਕਰਨ ਹੋਣ ਕਾਰਨ ਹੀ ਉਹ ਗੁਰੂ ਗ੍ਰੰਥ ਸਾਹਿਬ ਦੇ ਉੱਚ ਆਦਰਸ਼ਾਂ ਤੋਂ ਮੁਖ ਮੋੜ ਕੇ ਰਵਿਦਾਸ ਜੀ ਦੀ ਮੂਰਤੀ ਪੂਜਾ ਅਤੇ ਉਨ੍ਹਾਂ ਦੇ ਨਾਮ ਤੋਂ ਪ੍ਰਚਲਿਤ ਮਨਘੜਤ ਰਚਨਾਵਾਂ ਨੂੰ ਹੀ ਆਪਣਾ ਮਾਰਗ-ਦਰਸ਼ਕ ਸਮਝਣ ਲੱਗ ਪਏ ਹਨ।

ਇਕ ਤੀਜੀ ਮਿਸਾਲ ਭੰਗੀਆਂ ਦੀ ਹੈ। ਭੰਗੀ ਉਹ ਸਮਾਜ ਹੈ, ਜਿਸਦੇ ਬਿਨਾਂ ਸਵਰਣ ਹਿੰਦੂਆਂ ਦਾ ਕੰਮ ਹੀ ਨਹੀਂ ਚਲ ਸਕਦਾ ਕਿਉਂਕਿ ਭੰਗੀ ਹੀ ਹਿੰਦੂਆਂ ਦਾ ਮੈਲਾ ਚੁੱਕਣ ਦਾ ਕੰਮ ਕਰਦਾ ਹੈ। ਬ੍ਰਾਹਮਣਵਾਦੀਆਂ ਨੇ ਇਨ੍ਹਾਂ ਭੰਗੀਆਂ ਨੂੰ ਬਾਲਮੀਕਿ ਫੜਾ ਦਿੱਤਾ ਤੇ ਪ੍ਰਚਾਰਿਆ ਕਿ ਬਾਲਮੀਕਿ ਨੇ ਰਾਮ ਦੀ ਭਗਤੀ ਵਿੱਚ ਰਮਾਇਣ ਲਿਖੀ। ਰਮਾਇਣ ਵਿੱਚ ਬਾਲਮੀਕਿ ਨੇ ਰਾਮ ਦੀ ਭਗਤੀ ਦੇ ਪੁੱਲ ਬੰਨ੍ਹੇ। ਰਮਾਇਣ ਮੁਤਾਬਿਕ ਰਾਮ ਨੇ ਸ਼ੂਦਰ ਸ਼ੰਬੂਕ ਦਾ ਕਤਲ ਕੀਤਾ ਸੀ ਅਤੇ ਕਿਹਾ ਸੀ ਕਿ ਸ਼ੂਦਰ ਨੂੰ ਹੋਮ, ਯੱਗ, ਜਪ, ਤਪ ਕਰਨ ਦਾ ਅਧਿਕਾਰ ਨਹੀਂ ਹੈ। ਰਮਾਇਣ ਵਿੱਚ ਲਿਖਿਆ ਹੈ ਕਿ ਸ਼ੂਦਰ ਨੀਚ ਹੈ, ਪੈਰਾਂ ਤੋਂ ਪੈਦਾ ਹੋਇਆ ਹੈ। ਸ਼ੂਦਰ ਦਾ ਕੰਮ ਸੇਵਾ ਹੈ। ਸੇਵਾ ਕਰਨ ਨਾਲ ਉਸਨੂੰ ਸਵਰਗ ਮਿਲੇਗਾ। ਭੰਗੀ ਨੇ ਸੋਚਿਆ ਕਿ ਜਦ ਬਾਲਮੀਕਿ ਸਾਡਾ ਪੂਰਵਜ ਹੈ ਅਤੇ ਜਦ ਉਹ ਲਿਖਦਾ ਹੈ ਕਿ ਭੰਗੀ ਨੂੰ ਮੈਲਾ ਚੁੱਕਣ ਨਾਲ ਸਵਰਗ ਮਿਲੇਗਾ ਤਾਂ ਫਿਰ ਸ਼ੰਕਾ ਕਾਹਦੀ? ਬਾਲਮੀਕਿ ਝੂਠ ਕਿਵੇਂ ਲਿਖ ਸਕਦਾ ਹੈ, ਉਹ ਤਾਂ ਸਾਡਾ ਹੀ ਆਦਮੀ ਹੈ। ਬਸ ਭੰਗੀ ਰਾਮ ਦਾ ਭਗਤ ਹੋ ਗਿਆ ਅਤੇ ਮੈਲਾ ਚੁੱਕਣ ਵਿੱਚ ਹੀ ਆਪਣੇ ਲਈ ਸਵਰਗ ਲੱਭਦਾ ਰਿਹਾ। ਜਦਕਿ ਸੱਚਾਈ ਇਹ ਹੈ ਕਿ ਬਾਲਮੀਕਿ ਵੀ ਇਕ ਬ੍ਰਾਹਮਣ ਹੀ ਸੀ ਇਸਲਈ ਉਸਨੇ ਰਮਾਇਣ ਵਿੱਚ ਸ਼ੂਦਰ ਲਈ ਸਖ਼ਤ ਵਿਵਸਥਾਵਾਂ ਲਿਖੀਆਂ।

ਉਪਰਲੀਆਂ ਤਿੰਨ ਮਿਸਾਲਾਂ ਦੇ ਮੈਂ ਦਲਿਤਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਵੇਂ ਗੀਤਾ ਹੋਵੇ ਜਾਂ ਰਵਿਦਾਸ ਰਮਾਇਣ ਜਾਂ ਫਿਰ ਬਾਲਮੀਕਿ ਰਮਾਇਣ - ਸਾਰੇ ਗ੍ਰੰਥ ਹਿੰਦੂਵਾਦੀ ਬ੍ਰਾਹਮਣਾਂ ਨੇ ਲਿਖੇ ਹਨ। ਇਨ੍ਹਾਂ ਗ੍ਰੰਥਾਂ ਰਾਹੀਂ ਸ਼ੂਦਰਾਂ, ਖ਼ਾਸਕਰ ਸ਼ੂਦਰਾਂ ਦੇ ਬਹੁਗਿਣਤੀ ਅਤੇ ਮਜਬੂਤ ਵਰਗਾਂ ਨੂੰ ਗੁਲਾਮ ਬਣਾਉਣ ਦਾ ਜਾਲ ਰਚਿਆ ਗਿਆ ਹੈ। ਹਿੰਦੂ ਰਾਸ਼ਟਰ ਦੀ ਪਹਿਲੀ ਕਸਵੱਟੀ ਬ੍ਰਾਹਮਣਵਾਦੀ ਰਾਜ ਦੀ ਸਥਾਪਨਾ ਹੈ। ਇਸਲਈ ਜੇਕਰ ਹਿੰਦੂ ਰਾਸ਼ਟਰਵਾਦ ਤੋਂ ਬਚਣਾ ਹੈ ਤਾਂ ਹਿੰਦੂਆਂ ਦੇ ਸ਼ਾਸਤਰਾਂ ਤੋਂ ਬਚਣਾ ਪਵੇਗਾ। ਹਿੰਦੂ ਰਾਸ਼ਟਵਰਦਾ ਤੋਂ ਮੁਕਤੀ ਲਈ ਜਰੂਰੀ ਹੈ ਕਿ ਪਛੜੇ ਵਰਗ ਦਲਿਤ ਭਗਤੀ, ਦਲਿਤ ਰਵਿਦਾਸ ਭਗਤੀ ਅਤੇ ਭੰਗੀ ਬਾਲਮੀਕਿ ਭਗਤੀ ਛੱਡ ਦੇਣ ਅਤੇ ਇਨ੍ਹਾਂ ਦੇ ਨਾਮ ਤੋਂ ਬ੍ਰਾਹਮਣਾਂ ਨੇ ਜਿਹੜੇ ਗ੍ਰੰਥ ਰਚੇ ਹਨ, ਉਨ੍ਹਾਂ ਨੂੰ ਸਾੜ ਦੇਣ। ਜਦ ਦਲਿਤ-ਪਛੜੇ ਹਿੰਦੂ ਹੀ ਨਹੀਂ ਹਨ ਤਾਂ ਇਨ੍ਹਾਂ ਹਿੰਦੂਵਾਦੀ ਸ਼ਾਸਤਰਾਂ ਨਾਲ ਉਨ੍ਹਾਂ ਦਾ ਕੀ ਸਬੰਧ? ਇਨ੍ਹਾਂ ਹਿੰਦੂਵਾਦੀ ਗ੍ਰੰਥਾਂ ਤੋਂ ਛੁਟਕਾਰਾ ਪਾਉਣ ਲਈ ਜਰੂਰੀ ਹੈ ਕਿ ਜਿਨ੍ਹਾਂ ਦੇ ਨਾਵਾਂ ਨੂੰ ਮਾਧਿਅਮ ਬਣਾ ਕੇ ਇਹ ਗ੍ਰੰਥ ਲਿਖੇ ਗਏ ਹਨ, ਉਨ੍ਹਾਂ ਕ੍ਰਿਸ਼ਨ, ਰਵਿਦਾਸ ਅਤੇ ਬਾਲਮੀਕਿ ਨੂੰ ਤਿਲਾਂਜਲੀ ਦੇ ਦਿੱਤੀ ਜਾਵੇ।

ਹਿੰਦੂ ਰਾਸ਼ਟਰਵਾਦ ਨੂੰ ਥੋਪਣ ਲਈ ਬ੍ਰਾਹਮਣਵਾਦੀਆਂ ਨੇ ਪਛੜੀਆਂ ਜਾਤਾਂ ਦਾ ਸਬੰਧ ਕਿਸੇ ਨਾ ਕਿਸੇ ਪ੍ਰਾਚੀਨ ਆਰਿਯਾ ਨਾਇਕ ਨਾਲ ਜੋੜਨ ਦਾ ਝੂਠਾ ਜਾਲ ਸੁੱਟਿਆ ਹੈ ਅਤੇ ਇਸਦਾ ਅਸਰ ਵੀ ਜ਼ਹਿਰੀਲਾ ਹੋਇਆ ਹੈ। ਇਹ ਸਬੰਧ ਬਿਲਕੁਲ ਝੂਠ ਹਨ। ਅੱਜ ਕੁਝ ਪਛੜੀਆਂ ਜਾਤਾਂ ਆਪਣਾ ਸਬੰਧ ਚੰਦਰ ਵੰਸ਼ ਨਾਲ ਜੋੜਨ ਲੱਗ ਪਈਆਂ ਹਨ ਅਤੇ ਆਪਣੇ ਆਪ ਨੂੰ ਚੰਦਰਵੰਸ਼ੀ ਖੱਤਰੀ ਕਹਿਣ ਲੱਗੀਆਂ ਹਨ। ਤੇਲੀ ਤਮੌਲੀ ਵੀ ਖੱਤਰੀ ਬਣ ਗਏ ਹਨ। ਇਹ ਲੋਕ ਕਿਸੇ ਨਾ ਕਿਸੇ ਆਰਿਯਾ ਪੂਰਵਜ ਨਾਲ ਆਪਣਾ ਸਬੰਧ ਜੋੜਨ ਲੱਗ ਪਏ ਹਨ। ਜਿਵੇਂ ਤਮੋਲੀ ਭਾਰਦਵਾਜ ਤੋਂ, ਭੁਰਜੀ ਚਿਤਰਗੁਪਤ ਤੋਂ, ਕੁਮ੍ਹਾਰ ਪ੍ਰਜਾਪਤ ਤੋਂ, ਅਹੀਰ ਯਦੂ ਤੋਂ, ਕੁਰਮੀ ਕੁਸ਼ਵਾਹ ਕੁਸ਼ ਤੋਂ ਆਦਿ। ਭਾਰਦਵਾਜ, ਚਿਤਰਗੁਪਤ, ਪ੍ਰਜਾਪਿਤ, ਵਿਸ਼ਵਕਰਮਾ, ਕਸ਼ਅਪ, ਯਦੂ ਅਤੇ ਕੁਸ਼ - ਸਭ ਆਰਿਯਾ ਨਾਇਕ ਹਨ। ਜਦ ਪਛੜੇ ਵਰਗਾਂ ਦੇ ਸ਼ੂਦਰਾਂ ਦਾ ਆਰਿਯਾ ‘ਮਹਾਂਪੁਰਖਾਂ’ ਨਾਲ ਸਬੰਧ ਜੁੜ ਜਾਏਗਾ ਤਾਂ ਖ਼ੁਦ ਹੀ ਇਨ੍ਹਾਂ ਦਾ ਆਰਿਯਾਕਰਨ ਹੋ ਜਾਏਗਾ। ਇਹ ਇਕ ਖ਼ਤਰਨਾਕ ਭੁੱਲ ਹੋਵੇਗੀ।

ਇਸੇਲਈ ਪਛੜਿਆਂ ਵਿੱਚ ਖੱਤਰੀਕਰਨ ਦਾ ਰੋਗ ਲੱਗ ਗਿਆ ਹੈ, ਜੋ ਇਨ੍ਹਾਂ ਦੇ ਵਿਨਾਸ਼ ਦਾ ਸੰਕੇਤ ਹੈ। ਇਨ੍ਹਾਂ ਲੋਧਾ, ਕਾਛੀ, ਗਡਰੀਆ, ਸੁਨਾਰ, ਲੁਹਾਰ, ਤਰਖਾਣ, ਅਹੀਰ, ਕੁਮ੍ਹਾਰ - ਸਾਰੇ ਪਛੜੇ ਵਰਗਾਂ ਨੂੰ ਸ਼ੂਦਰ ਵਰਨ ਵਿੱਚ ਅਰੰਭ ਤੋਂ ਹੀ ਰੱਖਿਆ ਗਿਆ ਅਤੇ ਇਨ੍ਹਾਂ ਦੇ ਨਾਲ ਗੁਲਾਮਾਂ ਵਰਗਾ ਬਰਤਾਵ ਕੀਤਾ ਗਿਆ। ਦਵਿਜਾਂ (ਬ੍ਰਾਹਮਣ, ਖੱਤਰੀ, ਬਾਨੀਆ) ਨੇ ਕਦੇ ਵੀ ਇਨ੍ਹਾਂ ਦਾ ਭੋਜਨ ਨਾ ਤਾਂ ਗ੍ਰਹਿਣ ਕੀਾਤ ਅਤੇ ਨਾ ਹੀ ਇਨ੍ਹਾਂ ਦਾ ਛੂਹਿਆ ਪਾਣੀ ਪੀਤਾ। ਇਨ੍ਹਾਂ ਨੂੰ ਹਮੇਸ਼ਾ ਨਫਰਤ ਦੀ ਨਿਗਾਹ ਨਾਲ ਵੇਖਿਆ ਅਤੇ ਨੀਚ ਸਮਝਿਆ। ਇਨ੍ਹਾਂ ਸਾਰੇ ਕਾਮੇ ਵਰਗਾਂ ਨੂੰ ਹਿੰਦੂ ਸ਼ਾਸਤਰਾਂ ਨੇ ਮਹਾਨੀਚ ਕਿਹਾ ਅਤੇ ਸਪਰਸ਼ ਤੱਕ ਤੋਂ ਮਨ੍ਹਾਂ ਕੀਤਾ। ਕੀ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲਾ ਬ੍ਰਾਹਮਣ ਇਨ੍ਹਾਂ ਨੂੰ ਖੱਤਰੀ ਮੰਨ ਲਵੇਗਾ? ਕੀ ਖੱਤਰੀ ਇਨ੍ਹਾਂ ਨੂੰ ਆਪਣੇ ਵਰਗ ਵਿੱਚ ਘੁਸਣ ਦੇਵੇਗਾ ਅਤੇ ਕੀ ਬਾਨੀਆ ਇਨ੍ਹਾਂ ਨੂੰ ਖੱਤਰੀ ਮੰਨ ਕੇ ‘ਜੁਹਾਰ’ ਕਰਨ ਲੱਗੇਗਾ? ਅਜਿਹਾ ਕਦੀ ਸੰਭਵ ਨਹੀਂ। ਜਦ ਅਜਿਹਾ ਸੰਭਵ ਹੀ ਨਹੀਂ ਤਾਂ ਜੋ ਹੋ, ਉਹੀ ਬਣੇ ਰਹੋ ਅਤੇ ਫਖ਼ਰ ਨਾਲ ਕਹੋ ਕਿ ਅਸੀਂ ਆਰਿਆ/ਹਿੰਦੂ ਨਹੀਂ ਹਾਂ ਬਲਕਿ ਭਾਰਤ ਦੇ ਮੂਲਨਿਵਾਸੀ ਹਾਂ। ਜੇਕਰ ਹਿੰਦੂ ਰਾਸ਼ਟਰ ਬਣ ਜਾਂਦਾ ਹੈ ਤਾਂ ਸਾਰੇ ਪਛੜੇ ਵਰਗ, ਜੋ ਸ਼ੂਦਰ ਕਹੇ ਜਾਂਦੇ ਹਨ, ਨੂੰ ਗੁਲਾਮ ਹੀ ਬਣਾ ਕੇ ਰੱਖਿਆ ਜਾਵੇਗਾ ਅਤੇ ਗੁਲਾਮੀ, ਬੇਗਾਰ ਦੇ ਜਿਹੜੇ ਸ਼ੂਦਰ ਕਰਮ ਹਨ, ਉਹ ਇਨ੍ਹਾਂ ਨੂੰ ਕਰਨੇ ਪੈਣਗੇ। ਹਿੰਦੂ ਰਾਸ਼ਟਰ ਬਣਨ ’ਤੇ ਕਾਛੀ ਵਰਗ ਬੈਂਗਨ ਪੈਦਾ ਕਰੇਗਾ, ਗਡਰੀਆ ਭੇਡਾਂ ਚਰਾਏਗਾ, ਅਹੀਰ ਮੱਝਾਂ ਚਰਾਏਗਾ, ਕਹਾਰ ਬਰਤਨ ਸਾਫ ਕਰੇਗਾ, ਮੱਲਾਹ ਮਛਲੀ ਮਾਰੇਗਾ, ਤਰਖਾਣ ਲਕੜੀ ਛਿੱਲੇਗਾ, ਲੁਹਾਰ ਲੋਹਾ ਪਿੱਟੇਗਾ ਅਤੇ ਭੁਰਜੀ ਭਾੜ ਝੋਕੇਗਾ। ਸ਼ੂਦਰਾਂ ਦੀ ਭਲਾਈ ਇਸੇ ਵਿੱਚ ਹੈ ਕਿ ਇਹ ਭਾਰਤ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਰੋਕਣ, ਨਹੀਂ ਤਾਂ ਸ਼ੂਦਰਾਂ ਦੀਆਂ ਪੀੜ੍ਹੀਆਂ ਵੀ ਨਰਕ ਵਿੱਚ ਸੜ ਜਾਣਗੀਆਂ।

ਹਿੰਦੂ ਰਾਸ਼ਟਰ ਦੀ ਸਥਾਪਨਾ ਦੀ ਜਾਇਜ਼ਤਾ ਨੂੰ ਲੈ ਕੇ ਹਿੰਦੂ ਵੱਡੇ ਝੂਠ ਬੋਲਦਾ ਹੈ। ਇਨ੍ਹਾਂ ਝੂਠਾਂ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ। ਹਿੰਦੂ ਦਾ ਇਹ ਝੂਠ ਮੁਸਲਮਾਨਾਂ ਦੇ ਬਾਰੇ ਪ੍ਰਚਾਰ ਨਾਲ ਲਗਾਤਾਰ ਦੁਹਰਾਇਆ ਜਾਂਦਾ ਹੈ। ਹਿੰਦੂ ਕਹਿੰਦਾ ਹੈ ਕਿ ਮੁਸਲਮਾਨਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਕ ਸਮਾਂ ਅਜਿਹਾ ਆ ਜਾਏਗਾ ਜਦੋਂ ਹਿੰਦੂ ਘੱਟ-ਗਿਣਤੀ ਅਤੇ ਮੁਸਲਮਾਨ ਬਹੁਗਿਣਤੀ ਹੋ ਜਾਏਗਾ। ਉਸ ਸਮੇਂ ਪਾਣੀ ਸਿਰ ਦੇ ਉੱਪਰੋਂ ਨਿਕਲ ਜਾਏਗਾ ਅਤੇ ਹਿੰਦੂ ਦਾ ਆਪਣੇ ਹੀ ਦੇਸ਼ ਵਿੱਚ ਰਹਿਣਾ ਮੁਸ਼ਕਿਲ ਹੋ ਜਾਏਗਾ। ਇਸਲਈ ਨਵਾਂ ਕਾਨੂੰਨ ਬਣਾ ਕੇ ਸੰਵਿਧਾਨ ਬਦਲਣਾ ਅਤੇ ਲੋਕਤੰਤਰੀ ਵਿਧੀ ਹਟਾ ਕੇ ਮੁਸਲਮਾਨਾਂ ’ਤੇ ਸਖ਼ਤੀ ਕਰਨਾ ਜ਼ਰੂਰੀ ਹੈ। ਤਾਂ ਹੀ ਹਿੰਦੂ ਜੀਵਨ ਸੁਖੀ ਰਹਿ ਸਕੇਗਾ। ਮੁਸਲਮਾਨਾਂ ਦੀਆਂ ‘ਦੇਸ਼-ਵਿਰੋਧੀ’ ਕਾਰਵਾਈਆਂ ’ਤੇ ਤਾਂ ਹੀ ਰੋਕ ਲਗਾਈ ਜਾ ਸਕਦੀ ਹੈ ਜੇਕਰ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਦਿੱਤਾ ਜਾਵੇ।

ਉਕਤ ਧਾਰਨਾਵਾਂ ਵਿੱਚ ਹਿੰਦੂ ਕਿੰਨਾ ਝੂਠ ਬੋਲਦਾ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਹਿੰਦੂ ਕਹਿੰਦਾ ਹੈ :

1) ਮੁਸਲਮਾਨ ਚਾਰ ਪਤਨੀਆਂ ਰਖਦਾ ਹੈ ਅਤੇ ਚਾਰ-ਚਾਰ ਦਰਜਨ ਬੱਚੇ ਪੈਦਾ ਕਰਦਾ ਹੈ। ਇਸ ਤਰ੍ਹਾਂ ਉਹ ਤੇਜ਼ੀ ਨਾਲ ਜਨਸੰਖਿਆ ਵਧਾ ਰਿਹਾ ਹੈ। ਇਸ ’ਤੇ ਰੋਕ ਲਗਾਈ ਜਾਵੇ।
2) ਮੁਸਲਮਾਨ ਦਲਿਤਾਂ ਦਾ ਧਰਮ ਤਬਦੀਲ ਕਰਵਾ ਕੇ ਅਬਾਦੀ ਵਧਾਉਂਦਾ ਹੈ। ਇਸ ’ਤੇ ਰੋਕ ਲਗਾਈ ਜਾਵੇ।
3) ਮੁਸਲਮਾਨਾਂ ਦੀ ਨਿਸ਼ਠਾ ਭਾਰਤ ਪ੍ਰਤੀ ਨਹੀਂ ਹੈ। ਉਹ ਇਸਲਾਮੀ ਦੇਸ਼ਾਂ ਪ੍ਰਤੀ ਆਸਥਾ ਰਖਦਾ ਹੈ। ਇਸ ਲਈ ਮੁਸਲਮਾਨਾਂ ਚੰਗੇ ਭਾਰਤੀ ਨਾਗਰਿਕ ਨਹੀਂ ਹਨ।

ਹਿੰਦੂਆਂ ਦੀਆਂ ਉਕਤ ਸਾਰੀਆਂ ਗੱਲਾਂ ਝੂਠੀਆਂ ਅਤੇ ਬੇਬੁਨਿਆਦ ਹਨ।

ਇਹ ਦਾਅਵਾ ਕਿ ਮੁਸਲਮਾਨ ਚਾਰ-ਚਾਰ ਪਤਨੀਆਂ ਰਖਦਾ ਹੈ, ਬਿਲਕੁਲ ਝੂਠ ਹੈ। ਹਿੰਦੂ ਹੋਵੇ ਜਾਂ ਮੁਸਲਮਾਨ, ਦੋਹਾਂ ਵਿੱਚ ਮਰਦਾਂ ਦੇ ਅਨੁਪਾਤ ਵਿੱਚ ਜ਼ਨਾਨੀਆਂ ਦੀ ਗਿਣਤੀ ਘੱਟ ਹੈ; ਭਾਵ, ਔਰਤਾਂ 48 ਫੀਸਦੀ ਤੇ ਮਰਦ 52 ਫੀਸਦੀ ਹਨ। ਜੇਕਰ ਹਰ ਮੁਸਲਮਾਨ ਚਾਰ-ਚਾਰ ਪਤਨੀਆਂ ਕਰੇਗਾ ਤਾਂ ਏਨੀਆਂ ਔਰਤਾਂ ਆਉਣਗੀਆਂ ਕਿਥੋਂ? ਮੰਨ ਲਿਆ ਜਾਏ ਕਿ ਇਕ ਮੁਸਲਮਾਨ ਚਾਰ-ਚਾਰ ਪਤਨੀਆਂ ਕਰੇਗਾ ਤਾਂ ਇਕ ਚੌਥਾਈ ਮੁਸਲਮਾਨ ਤਾਂ ਸ਼ਾਦੀਸ਼ੁਦਾ ਬਣੇਗਾ ਅਤੇ ਤਿੰਨ-ਚੌਥਾਈ ਛੜਾ ਰਹਿ ਜਾਏਗਾ। ਯਾਨੀ 100 ਵਿੱਚੋਂ 75 ਮੁਸਲਮਾਨ ਛੜੇ ਰਹਿ ਜਾਣਗੇ। ਹੁਣ ਜ਼ਰਾ ਸੋਚੋ - ਜੇਕਰ ਇਕੋ ਆਦਮੀ ਚਾਰ ਔਰਤਾਂ ਨੂੰ ਪਤਨੀਆਂ ਬਣਾ ਕੇ ਰੱਖੇ ਤਾਂ ਬੱਚੇ ਜ਼ਿਆਦਾ ਹੋਣਗੇ ਜਾਂ ਚਾਰ ਆਦਮੀ ਚਾਰ ਪਤਨੀਆਂ ਰੱਖਣ, ਤਾਂ ਬੱਚੇ ਜ਼ਿਆਦਾ ਹੋਣਗੇ? ਇਕ ਆਦਮੀ ਚਾਰ ਔਰਤਾਂ ਤੋਂ 15-20 ਬੱਚੇ ਪੈਦਾ ਨਹੀਂ ਕਰ ਸਕੇਗਾ। ਪਰ ਜੇਕਰ ਚਾਰ ਆਦਮੀਆਂ ਕੋਲ ਚਾਰ ਔਰਤਾਂ ਹੋਣ ਤਾਂ ਉਹ 30-40 ਬੱਚੇ ਪੈਦਾ ਕਰ ਸਕਣਗੇ। ਫਿਰ, ਚਾਰ ਔਰਤਾਂ ਤੋਂ ਇਕ ਵਿਅਕਤੀ ਬੱਚੇ ਪੈਦਾ ਕਰੇ ਜਾਂ ਚਾਰ ਵਿਅਕਤੀ ਪੈਦਾ ਕਰਨ - ਔਰਤ ਬੱਚੇ ਤਾਂ ਓਨੇ ਕੁ ਹੀ ਪੈਦਾ ਕਰ ਸਕਦੀ ਹੈ। ਔਰਤਾਂ ਦਾ ਅਨੁਪਾਤ ਵੀ ਜ਼ਿਆਦਾ ਨਹੀਂ ਹੈ, ਜੋ ਜ਼ਿਆਦਾ ਔਰਤਾਂ ਨਾਲ ਜ਼ਿਆਦਾ ਬੱਚੇ ਪੈਦਾ ਹੋ ਜਾਣਗੇ। ਅੱਜ ਦੇ ਯੁਗ ਵਿੱਚ ਚਾਰ ਪਤਨੀਆਂ ਦੀ ਗੱਲ ਬੇਹੂਦਗੀ ਭਰੀ ਹੈ। ਭਾਰਤ ਵਿੱਚ ਅਜਿਹਾ ਕਿਧਰੇ ਨਹੀਂ ਹੁੰਦਾ। ਸੱਚਾਈ ਇਹ ਹੈ ਕਿ ਇਕ ਤੋਂ ਵੱਧ ਪਤਨੀਆਂ ਮੁਸਲਮਾਨਾਂ ਨਾਲੋਂ ਹਿੰਦੂਆਂ ਵਿੱਚ ਵਧੇਰੇ ਪਾਈਆਂ ਜਾਂਦੀਆਂ ਹਨ।

ਇਹ ਕਹਿਣਾ ਵੀ ਗਲਤ ਹੈ ਕਿ ਮੁਸਲਮਾਨਾਂ ਦੇ ਮਾਸਾਹਾਰੀ ਹੋਣ ਨਾਲ ਬੱਚੇ ਜ਼ਿਆਦਾ ਪੈਦਾ ਹੁੰਦੇ ਹਨ। ਲੰਕਾ, ਜਪਾਨ, ਬਰਮਾ - ਇਹ ਸਭ ਅਜਿਹਾ ਦੇਸ਼ ਹਨ ਜੋ ਰੋਜ਼ਾਨਾ ਮਾਸ-ਮੱਛੀ ਖਾਉਂਦੇ ਹਨ ਪਰ ਫਿਰ ਵੀ ਉਨ੍ਹਾਂ ਦੀ ਜਨਸੰਖਿਆ ਸੀਮਿਤ ਜਿਹੀ ਹੈ।

ਦਲਿਤਾਂ ਦੀ ਧਰਮ ਤਬਦੀਲੀ ਦਾ ਕਾਰਨ ਮੁਸਲਮਾਨ ਨਹੀਂ ਹਿੰਦੂ ਹੈ। ਜਦ ਵਿਦੇਸ਼ੀ ਮੁਸਲਮਾਨ ਹਮਲਾਵਰਾਂ ਨੇ ਭਾਰਤ ’ਤੇ ਹਮਲਾ ਕੀਤਾ ਤਾਂ ਲੱਖਾ ਹਿੰਦੂਆਂ ਨੂੰ ਗੁਲਾਮ ਬਣਾਇਆ। ਕੈਦੀ ਹਿੰਦੂ, ਮੁਸਲਮਾਨ ਸੈਨਾ ਦੀ ਦੇਖ-ਰੇਖ ਵਿੱਚ ਰਹੇ। ਉਨ੍ਹਾਂ ਨੇ ਮੁਸਲਿਮ ਪੱਧਤੀ ਨਾਲ ਬਣਿਆ ਭੋਜਨ ਕੀਤਾ ਅਤੇ ਮੁਸਲਮਾਨਾਂ ਵੱਲੋਂ ਦਿੱਤਾ ਪਾਣੀ ਪੀਤਾ। ਹਿੰਦੂ ਧਰਮ ਦੇ ਠੇਕੇਦਾਰਾਂ (ਬ੍ਰਾਹਮਣਾਂ) ਨੇ ਇਨ੍ਹਾਂ ਹਿੰਦੂਆਂ ਨੂੰ ਮਲੇਛ (ਅਪਵਿੱਤਰ) ਹੋ ਗਏ ਕਰਾਰ ਦੇ ਕੇ ਉਨ੍ਹਾਂ ਨੂੰ ਹਿੰਦੂ ਸਮਾਜ ਵਿੱਚ ਮੁੜ ਤੋਂ ਸ਼ਾਮਲ ਨਹੀਂ ਕੀਤਾ। ਇਸਲਈ ਅਜਿਹੇ ਹਿੰਦੂਆਂ ਨੂੰ ਮਜਬੂਰ ਹੋ ਕੇ ਮੁਸਲਮਾਨ ਬਣਨਾ ਪਿਆ। ਜਿਨ੍ਹਾਂ ਔਰਤਾਂ ਨੇ ਮੁਸਲਮਾਨ ਹਮਲਾਵਰਾਂ ’ਤੇ ਕਟਾਰ, ਤਲਵਾਰ ਨਾਲ ਹਮਲਾ ਕੀਤਾ ਅਤੇ ਤਲਵਾਰ ਜਦ ਮੁਸਲਮਾਨ ਨੂੰ ਛੂਹ ਗਈ ਤਾਂ ਤਲਵਾਰ ਵੀ ਅਪਿੱਤਰ ਹੋ ਗਈ ਕਰਾਰ ਦੇ ਦਿੱਤੀ ਗਈ ਅਤੇ ਉਹ ਤਲਵਾਰ ਫੜੇ ਹੋਣ ਕਾਰਨ ਉਸ ਔਰਤ ਨੂੰ ਵੀ ਮੁਸਲਮਾਨ ਮੰਨ ਲਿਆ ਗਿਆ। ਇਸੇ ਤਰ੍ਹਾਂ ਬ੍ਰਾਹਮਣਵਾਦੀ ਖ਼ੁਦ ਹੀ ਮੁਸਲਮਾਨਾਂ ਦੀ ਗਿਣਤੀ ਵਧਾਉਣ ਲਈ ਜ਼ਿੰਮੇਵਾਰ ਹਨ।

ਦਲਿਤਾਂ ਨੇ ਜੋ ਧਰਮ ਤਬਦੀਲ ਕੀਤਾ ਜਾਂ ਕਰ ਰਹੇ ਹਨ, ਉਸਦਾ ਕਾਰਨ ਹਿੰਦੂ ਧਰਮ ਦੀ ਦਲਿਤਾਂ ਨੂੰ ਜਾਨਵਰਾਂ ਨਾਲੋਂ ਵੀ ਬਦਤਰ ਬਣਾਉਣ ਦੀ ਵਿਵਸਥਾ ਹੈ। ਅੱਜ ਭਾਰਤ ਵਿੱਚ ਜਿਹੜੇ 20 ਕਰੋੜ ਮੁਸਲਮਾਨ ਹਨ, ਉਨ੍ਹਾਂ ਵਿੱਚੋਂ 20 ਹਜ਼ਾਰ ਵੀ ਅਰਬ ਦੇਸ਼ ਦੇ ਪਿਛੋਕੜ ਵਾਲੇ ਨਹੀਂ ਹਨ। ਇਹ ਸਭ ਭਾਰਤੀ ਮਿੱਟੀ ਦੇ ਹੀ ਖੂਨ ਹਨ, ਜਿੋ ਹਿੰਦੂ ਜ਼ੁਲਮਾਂ ਦੇ ਕਾਰਨ ਇਸਲਾਮ ਦੇ ਝੰਡੇ ਥੱਲੇ ਗਏ। ਅੱਜ 98 ਫੀਸਦੀ ਮੁਸਲਮਾਨ ਭਾਰਤੀ ਖੂਨ ਦਾ ਹੈ, ਜੋ ਭਾਰਤ ਦਾ ਮੂਲ ਨਿਵਾਸੀ ਹੈ ਅਤੇ ਸ਼ੂਦਰ ਵਰਗ ਤੋ ਧਰਮ ਤਬਦੀਲ ਕਰਕੇ ਮੁਸਲਮਾਨ ਬਣਿਆ ਹੈ।

ਹਿੰਦੂ ਕਹਿੰਦੇ ਹਨ ਕਿ ਮੁਸਲਮਾਨ ਹਿੰਦੂ-ਵਿਰੋਧੀ ਹੁੰਦਾ ਹੈ ਅਤੇ ਉਸਦੀ ਆਸਥਾ ਵਿਦੇਸ਼ੀ ਹੁੰਦੀ ਹੈ। ਮੁਸਲਮਾਨ ਬਾਦਸ਼ਾਹਾਂ ਨੇ ਹਿੰਦੂ ਧਰਮ ਅਸਥਾਨ ਢਹਾਉਣ ਦਾ ਜੋ ਕੰਮ ਕੀਤਾ, ਇਹੀ ਭਾਵਨਾ ਅੱਜ ਦੇ ਮੁਸਲਮਾਨਾਂ ਵਿੱਚ ਹੁੰਦੀ ਹੈ। ਪਰ ਇਹ ਆਰੋਪ ਨਿਰਾਧਾਰ ਅਤੇ ਬੇਬੁਨਿਆਦ ਹਨ। ਮੁਸਲਮਾਨ ਬਾਦਸ਼ਾਹਾਂ ਨੇ ਕੁਝ ਹਿੰਦੂ ਮੰਦਰ ਇਸਲਈ ਢਹਾਏ ਕਿਉਂਕਿ ਇਨ੍ਹਾਂ ਵਿੱਚ ਵੱਡੀ ਪੱਧਰ ’ਤੇ ਵਿਭਚਾਰ ਹੁੰਦਾ ਸੀ ਅਤੇ ਇਸਲਾਮ ਵਿਭਚਾਰ ਵਿਰੋਧੀ ਹੈ। ਕਾਸ਼ੀ ਦੇ ਵਿਸ਼ਵਨਾਥ ਮੰਦਰ ਨੂੰ ਬਾਦਸ਼ਾਹ ਨੇ ਇਸਲਈ ਢਹਾਇਆ ਕਿਉਂਕਿ ਉਥੋਂ ਦੇ ਪੰਡਤਾਂ ਨੇ ਦਰਸ਼ਨ ਕਰਨ ਆਈ ਇਕ ਰਾਣੀ ਨੂੰ ਤਹਿਖ਼ਾਨੇ ਵਿੱਚ ਸੁੱਟ ਲਿਆ, ਉਸ ਨਾਲ ਬਲਾਤਕਾਰ ਕੀਤਾ ਅਤੇ ਉਸਦੇ ਕਰੋੜਾਂ ਦੇ ਜੇਵਰ ਲੁੱਟ ਲਏ। ਇਸ ਘਟਨਾ ਦੇ ਬਾਅਦ ਬਨਾਰਸ ਵਿੱਚ ਹਜ਼ਾਰਾਂ ਹਿੰਦੂਆਂ ਨੇ ਪੰਡਤਾਂ ਦੇ ਇਸ ਕੁਕਰਮ ਨੂੰ ਦੇਖ ਕੇ ਇਸਲਾਮ ਧਰਮ ਅਪਣਾ ਲਿਆ ਸੀ। ਬੇਸ਼ਰਮੀ ਦੀ ਹੱਦ ਹੈ ਕਿ ਹਿੰਦੂ ਆਪਣੇ ਮੰਦਰ ਢਹਾਉਣ ਦੀ ਚਰਚਾ ਤਾਂ ਕਰਦਾ ਹੈ ਪਰ ਇਹ ਚਰਚਾ ਨਹੀਂ ਕਰਦਾ ਕਿ ਮੁਸਲਮਾਨ ਬਾਦਸ਼ਾਹਾਂ ਨੇ ਸੈਂਕੜੇ ਹਿੰਦੂ ਮੰਦਰਾਂ ਦੇ ਨਿਰਮਾਣ ਅਤੇ ਰਖ-ਰਖਾਵ ਵਾਸਤੇ ਕਰੋੜਾਂ ਰੁਪਇਆ ਦਾਨ ਵਿੱਚ ਦਿੱਤਾ।

ਹਿੰਦੂ ਕਸ਼ਮੀਰ ਵਿੱਚ ਲਾਗੂ ਧਾਰਾ 370 ਦੀ ਚਰਚਾ ਕਰਦਾ ਹੈ ਪਰ ਉਹ ਧਾਰਾ 371 ਦੀ ਚਰਚਾ ਨਹੀਂ ਕਰਦਾ ਜਿਸ ਵਿੱਚ ਉੱਤਰ-ਪੂਰਬ ਦੇ ਸੂਬਿਆਂ ਨੂੰ ਵਿਸ਼ੇਸ਼ ਸੂਬਿਆਂ ਦਾ ਦਰਜਾ ਦਿੱਤਾ ਗਿਆ ਹੈ; ਉਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਮਿਲੇ ਹੋਏ ਹਨ। ਧਾਰਾ 370 ਦੀ ਚਰਚਾ ਮੁਸਲਮਾਨਾਂ ਵਿਰੁੱਧ ਨਫ਼ਰਤ ਪੈਦਾ ਕਰਨ ਲਈ ਇਕ ਸਾਜਿਸ਼ ਤਹਿਤ ਕੀਤੀ ਜਾਂਦੀ ਹੈ ਅਤੇ ਹਿੰਦੂ ਰਾਸ਼ਟਰ ਵਾਸਤੇ ਸਮਰਥਨ ਇਕੱਤਰ ਕਰਨ ਦਾ ਬਹਾਣਾ ਲੱਭਿਆ ਜਾਂਦਾ ਹੈ। ਧਾਰਾ 371 ਅੱਜ ਵੀ ਲਾਗੂ ਹੈ। ਹਿੰਦੂ ਇਸਦੀ ਚਰਚਾ ਕਿਉਂ ਨਹੀਂ ਕਰਦਾ?

ਹਿੰਦੂ ਰਾਸ਼ਟਰ ਐਲਾਨੇ ਜਾਣ ’ਤੇ ਪੰਡਤਾਂ, ਪੁਜਾਰੀਆਂ ਅਤੇ ਸੰਤਾਂ ਨੂੰ ਧਾਰਮਕ ਧੰਧੇਬਾਜ਼ੀ ਕਰਨ ਅਤੇ ਧਨ ਨੂੰ ਸਮੇਟ ਕੇ ਇਕੱਠਾ ਕਰਨ ਦੀ ਖੁੱਲੀ ਛੂਟ ਮਿਲ ਜਾਏਗੀ। ਇਸਲਈ ਇਹ ਪੰਡੇ ਪੁਜਾਰੀ ਅਤੇ ਗੇਰੂਆ ਵਸਤਰਧਾਰੀ ਹਿੰਦੂ ਰਾਸ਼ਟਰ ਦੀ ਰੱਟ ਲਗਾਏ ਹੋਏ ਹਨ। ਹਿੰਦੂ ਰਾਸ਼ਟਰ ਦੀ ਗੁਹਾਰ ਲਾਉਣ ਵਾਲੇ ਖ਼ੁਦ ਕਿੰਨੇ ਕੁ ਭਾਰਤੀ ਹਨ? ਇਹ ਸਾਰੇ ਦੇ ਸਾਰੇ ਅੰਗਰੇਜ਼ੀ ਪੈਂਟ-ਸੂਟ, ਬੂਟ-ਜੁਰਾਬਾਂ ਧਾਰਨ ਕਰਦੇ ਹਨ; ਅੰਗਰੇਜ਼ੀ ਬੋਲਦੇ ਹਨ, ‘ਜੰਕ’ ਫੂਡ ਖਾਂਦੇ ਹਨ, ਕਾਂਟੇ-ਛੁਰੀਆਂ ਨਾਲ ਭੋਜਨ ਕਰਦੇ ਹਨ, ਵਿਦੇਸ਼ੀ ਸਮਾਜ ਦੀ ਹਰ ਸੰਭਵ ਨਕਲ ਕਰਦੇ ਹਨ ਅਤੇ ਉਨ੍ਹਾਂ ਕੁੜੀਆਂ ਨੂੰ ਪਸੰਦ ਕਰਦੇ ਹਨ ਜਿਹੜੀਆਂ ਖੁੱਲੀ ਛਾਤੀ ਵਾਲੀਆਂ ਕਮੀਜਾਂ ਅਤੇ ਛੋਟੀਆਂਛੋਟੀਆਂ ਸਕਰਟਾਂ ਪਾਉਂਦੀਆਂ ਹਨ। ਜ਼ਿਆਦਾਤਰ ਬ੍ਰਾਹਮਣ ਆਪਣੀ ਵਿਦਵਤਾ ਦਰਸਾਉਣ ਲਈ ਅੰਗਰੇਜ਼ੀ ਬੋਲਦੇ ਹਨ। ਹਿੰਦੂ ਰਾਸ਼ਟਰ ਸਿਰਫ਼ ਇਨ੍ਹਾਂ ਦਾ ਫਿਰਕੂ ਨਾਅਰਾ ਹੈ, ਜਿਸਦੇ ਸਹਾਰੇ ਇਹ ਹਿੰਦੂ ਪੁਜਾਰੀ ਵਰਗ ਭਾਰਤ ਦੀ ਸੱਤਾ ’ਤੇ ਕਾਬਿਜ਼ ਹੋਣਾ ਅਤੇ ਸੰਸਾਰ ਦੀ ਹਰ ਸੁਖ-ਸੁਵਿਧਾ ਨੂੰ ਭੋਗਣਾ ਚਾਹੁੰਦੇ ਹਨ।

ਹਿੰਦੂ ਰਾਸ਼ਟਰ ਸਥਾਪਿਤ ਹੋ ਜਾਣ ’ਤੇ ਹਿੰਦੂ ਸਾਰੇ ਸੁਖ ਭੋਗ ਦਾ ਆਨੰਦ ਲੈਣਾ ਚਾਹੁੰਦਾ ਹੈ ਅਤੇ ਜਿਹੜੇ ਗੈਰ-ਹਿੰਦੂ ਹਨ, ਉਨ੍ਹਾਂ ਨੂੰ ਦਾਸ, ਗੁਲਾਮ ਬਣਾ ਕੇ ਆਪਣੀ ਸੇਵਾ ਵਿੱਚ ਲਗਾਉਣਾ ਚਾਹੁੰਦਾ ਹੈ। ਇਸਲਈ ਹਿੰਦੂ ਰਾਸ਼ਟਰ ਬਣਨ ’ਤੇ ਜਿਨ੍ਹਾਂ ਦਾ ਸ਼ੋਸ਼ਣ ਹੋਣ ਵਾਲਾ ਹੈ, ਉਨ੍ਹਾਂ ਦਲਿਤਾਂ, ਪਛੜੇ ਵਰਗਾਂ ਅਤੇ ਘੱਟ-ਗਿਣਤੀ ਕੌਮਾਂ ਨੂੰ ਅਜਿਹੇ ਹਿੰਦੂ ਰਾਸ਼ਟਰ ਦੇ ਨਿਰਮਾਣ ਅਤੇ ਇਸਦੇ ਪ੍ਰਚਾਰ ਨੂੰ ਰੋਕਣ ਦਾ ਹਰ ਸੰਭਵ ਉਪਰਾਲਾ ਕਰਨਾ ਚਾਹੀਦਾ ਹੈ।