Subscription About Us Contact Us


ਅਮਰੀਕਨ ਹਵਾਈ ਅੱਡਿਆਂ ’ਤੇ ਸਿੱਖਾਂ ਦੀਆਂ ਦਸਤਾਰਾਂ ਲੁਹਾਉਣ ਦੇ ਮਾਮਲੇ ਨੂੰ ਬਾਦਲ ਦਲ ਨੂੰ ਸਿਆਸੀ ਰੋਟੀਆਂ ਸੇਕਣ ਦਾ ਮੌਕਾ ਬਣਾਇਆ

- ਗੁਰਪ੍ਰੀਤ ਸਿੰਘ ਬਠਿੰਡਾ -
ਮੋ: 9876045142

ਅਮਰੀਕਨ ਹਵਾਈ ਅੱਡਿਆਂ ਤੇ ਸੁੱਰਖਿਆ ਦੇ ਨਾਮ ਤੇ ਸਿੱਖਾਂ ਦੀਆਂ ਦਸਤਾਰਾਂ ਚੈ¤ਕ ਕੀਤੇ ਜਾਣ ਖਿਲਾਫ ਰੋਸ ਪ੍ਰਗਟਾਉਣ ਲਈ 23 ਦਸੰਬਰ ਨੂੰ ਨਵੀਂ ਦਿੱਲੀ ਸਥਿਤ ਅਮਰੀਕਨ ਦੂਤਾਵਾਸ ਅੱਗੇ ਰੋਸ ਮੁਜਾਹਰਾ ਅਤੇ ਧਰਨਾ ਦਿੱਤੇ ਜਾਣ ਦੇ ਸ਼੍ਰੋਮਣੀ ਕਮੇਟੀ ਐਲਾਨ ਨੇ ਪੰਥਕ ਅਤੇ ਰਾਂਸੀ ਹਲਕਿਆਂ ਵਿਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਆਖਿਰ ਪੰਜਾਬ ਦੀ ਸੱਤਾ ਤੇ ਕਾਬਜ ਬਾਦਲ ਅਕਾਲੀ ਦਲ ਤੇ ਉਸ ਦੀ ਕਠਪੁਤਲੀ ਸ਼੍ਰੋਮਣੀ ਕਮੇਟੀ ਦਾ ਮੁੱਖ ਮਕਸਦ ਕੀ ਹੈ? ਕੀ ਸ਼੍ਰੋਮਣੀ ਕਮੇਟੀ ਇਸ ਰੋਸ ਧਰਨੇ ਉਪਰੰਤ ਵੀ ਅਮਰੀਕੀ ਕਾਨੂੰਨ ਨੂੰ ਵਾਪਸ ਲਏ ਜਾਣ ਲਈ ਕੁਝ ਠੋਸ ਕਰੇਗੀ ਜਾਂ ਚੁਪ ਚਾਪ ਘਰ ਬੈਠ ਜਾਵੇਗੀ?

ਇਹ ਤਾਂ ਜਗ ਜਾਹਿਰ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਸਿੱਖਾਂ ਦੀ ਦਸਤਾਰ ਦਾ ਚੇਤਾ ਫ੍ਰਾਂਸ ਦੇ ਰਾਸ਼ਟਰਪਤੀ ਮਿਸਟਰ ਸਰਕੋਜ਼ੀ ਦੀ ਭਾਰਤ ਫੇਰੀ ਸਮੇਂ ਹੀ ਯਾਦ ਆਈ ਸੀ ਲੇਕਿਨ ਇਸ ਤੋਂ ਪਹਿਲਾਂ ਤੀਕ ਤਾਂ ਕਮੇਟੀ ਮਹਿਜ ਬਿਆਨਬਾਂੀ ਤੀਕ ਹੀ ਸੀਮਤ ਰਹੀ। ਮਿਸਟਰ ਸਰਕੋਜੀ ਦੀ ਭਾਰਤ ਫੇਰੀ ਸਮੇਂ ਵੀ ਬਾਦਲ ਦਲ ਦੇ ਕਿਸੇ ਮੈਂਬਰ ਪਾਰਲੀਮੈਂਟ ਜਾਂ ਸੂਬੇ ਦੇ ਮੁਖ ਮੰਤਰੀ ਨੇ ਨਿਜੀ ਤੋਰ ਤੇ ਜਾਂ ਵਫਦ ਰੂਪ ਵਿਚ ਮਿਲਕੇ ਫਰਾਂਸ ਦੀ ਦਸਤਾਰ ਦਾ ਮਸਲਾ ਵਿਚਾਰਨ ਦੀ ਕੋਸ਼ਿਸ਼ ਨਹੀ ਕੀਤੀ। ਇਸੇ ਤਰਾਂ ਦੀ ਕਾਰਵਾਈ ਅੰਜਾਮ ਦਿੱਤੀ ਗਈ ਅਮਰੀਕੀ ਰਾਸ਼ਟਰਪਤੀ ਮਿਸਟਰ ਬਰਾਕ ਉਬਾਮਾ ਦੀ ਭਾਰਤ ਫੇਰੀ ਸਮੇਂ ਅਮਰੀਕੀ ਹਵਾਈ ਅੱਡਿਆਂ ਤੇ ਸਿੱਖਾਂ ਦੀ ਦਸਤਾਰ ਲੁਹਾਕੇ ਚੈਕ ਕੀਤੇ ਜਾਣ ਦੇ ਮਾਮਲੇ ਨੂੰ ਲੈਕੇ। ਇਹ ਮਾਮਲਾ ਤਾਂ ਬਹੁਤਾ ਪੁਰਾਣਾ ਨਹੀ ਹੈ ਲੇਕਿਨ ਇਸ ਤੋਂ ਪਹਿਲਾਂ ਅਮਰੀਕਾ ਵਿਚ ਹੋਏ ਅੱਤਵਾਦੀ ਹਮਲੇ ਕਾਰਨ ਸਿਖ ਦਸਤਾਰ ਨੂੰ ਖੋਮੀਨੀ ਤੇ ਲਾਦੇਨ ਦੀ ਦਸਤਾਰ ਨਾਲ ਮਿਲਾ ਕੇ ਜਰੂਰ ਵੇਖਿਆ ਗਿਆ। ਇਸ ਮਾਮਲੇ ਵਿਚ ਵੀ ਸ਼੍ਰੋਮਣੀ ਕਮੇਟੀ ਨੇ ਨਾਂ ਤਾ ਅਮਰੀਕਾ ਵਿਚ ਸਿਖ ਦਸਤਾਰ ਨੂੰ ਪ੍ਰਚਾਰੇ ਤੇ ਪ੍ਰਸਾਰੇ ਜਾਣ ਲਈ ਕੋਈ ਡੈਲੀਗੇਸ਼ਨ ਨਹੀ ਭੇਜਿਆ, ਕੋਈ ਵਿਸ਼ੇਸ਼ ਕਿਤਾਬਚਾ, ਕੋਈ ਫਿਲਮ ਜਾਂ ਡਾਕੂਮੈਂਟਰੀ ਮੁਹਈਆ ਕਰਵਾਏ ਜਾਣ ਦਾ ਪ੍ਰਬੰਧ ਨਹੀ ਕੀਤਾ।

ਇਹੋ ਜਿਹੇ ਹੀ ਹਾਲਾਤ ਪੈਦਾ ਹੋਏ ਸਨ ਫ੍ਰਾਂਸ ਦੇ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਸਤਾਰ ਬੰਨ੍ਹੇ ਜਾਣ ਤੇ ਰੋਕ ਲਗਾਏ ਜਾਣ ਉਪਰੰਤ। ਇਸ ਵਿਚ ਕੋਈ ਸ਼ੱਕ ਨਹੀ ਹੈ ਕਿ ਫਰਾਂਸ ਤੋਂ ਵੱਖ ਵੱਖ ਸਿਖ ਡੈਲੀਗੇਸ਼ਨ ਪੰਜਾਬ ਜਰੂਰ ਆਏ, ਕਈਆਂ ਨੂੰ ਵਧੀਆਂ ਕੰਮ ਕਰਨ ਲਈ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸਨਮਾਨਿਤ ਵੀ ਕੀਤਾ ਗਿਆ। ਚੰਡੀਗੜ ਤੋਂ ਮਸ਼ਹੂਰ ਸਿਖ ਵਕੀਲ ਸ੍ਰ. ਐਮ.ਐਸ. ਰਾਹੀ ਵਲੋਂ ਕਾਫੀ ਉਪਰਾਲੇ ਵੀ ਕੀਤੇ ਗਏ ਅਤੇ ਸ੍ਰ. ਰਾਹੀ ਨੇ ਇਸ ਕੇਸ ਬਾਰੇ ਬਾਅਦ ਵਿਚ ਇਕ ਕਿਤਾਬਚਾ ਵੀ ਛਾਪਿਆ ਲੇਕਿਨ ਅਜੇ ਤੀਕ ਸ਼੍ਰੋਮਣੀ ਕਮੇਟੀ ਨੇ ਦਸਤਾਰ ਮੁਦੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਭਾਰਨ ਤੋਂ ਕਿਨਾਰਾ ਹੀ ਕੀਤਾ। ਸ਼੍ਰੋਮਣੀ ਕਮੇਟੀ ਦੇ ਤਤਕਾਲੀਨ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਵਲੋਂ ਫਰਾਂਸ ਸਰਕਾਰ ਨੂੰ ਲਿਖੀ ਇਕ ਵਿਸਤਾਰਤ ਚਿਠੀ ਦਾ ਹਵਾਲਾ ਜਰੂਰ ਮਿਲਦਾ ਹੈ। ਜਿਕਰਯੋਗ ਹੈ ਕਿ ਫਰਾਂਸ ਵਿਚਲੇ ਦਸਤਾਰ ਮਾਮਲੇ ਸਮੇਂ ਕੇਂਦਰ ਵਿਚ ਸ੍ਰੀ ਅਟਲ ਬਿਹਾਰੀ ਵਾਂਪਾਈ ਦੀ ਐਨ.ਡੀ.ਏ. ਸਰਕਾਰ ਸੱਤਾ ਵਿਚ ਸੀ ਲੇਕਿਨ ਉਸ ਵੇਲੇ ਵੀ ਬਾਦਲ ਦਲ ਜਾਂ ਇਸ ਦੇ ਕਿਸੇ ਮੰਤਰੀ, ਸੰਤਰੀ ਜਾਂ ਹੋਰ ਅਹੁਦੇਦਾਰ ਨੇ ਕੇਂਦਰ ਸਰਕਾਰ ਚਲੋਂ ਫਰਾਂਸ ਸਰਕਾਰ ਤੇ ਸਿਆਸੀ ਜਾਂ ਰਾਜਨੀਤਕ ਦਬਾਅ ਬਣਾਏ ਜਾਣ ਦੀ ਖੇਚਲ ਨਹੀ ਕੀਤੀ।

ਬਾਦਲ ਅਕਾਲੀ ਦਲ ਦੇ ਤਤਕਾਲੀ ਜਨਰਲ ਸਕੱਤਰ ਸ੍ਰ ਮਨਜੀਤ ਸਿੰਘ ਕਲਕੱਤਾ ਵਲੋਂ ਇਹ ਸੁਝਾਅ ਵੀ ਪੇਸ਼ ਕੀਤਾ ਗਿਆ ਸੀ ਫ੍ਰਾਂਸ ਵਿਚ ਦਰਪੇਸ਼ ਦਸਤਾਰ ਮਾਮਲੇ ਦੇ ਹਲ ਲਈ ਇਕ ਉਚ ਪੱਧਰੀ ਵਫਦ ਫ੍ਰਾਂਸ ਭੇਜਿਆ ਜਾਵੇ ਜਿਸ ਵਿਚ ਸਿੱਖ ਵਿਦਵਾਨ, ਕੇਂਦਰ ਵਿਚ ਉਸ ਵੇਲੇ ਦੇ ਸਿੱਖ ਮੰਤਰੀ ਸ਼੍ਰ ਸੁਖਦੇਵ ਸਿੰਘ ਢੀਂਡਸਾ, ਅੰਤਰਰਾਸ਼ਟਰੀ ਕਾਨੂੰਨ ਦੇ ਜਾਣਕਾਰ ਸਿੱਖ ਵਕੀਲ, ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਰੈਂਕ ਦੇ ਇਕ ਅਧਿਕਾਰੀ ਤੋਂ ਇਲਾਵਾ ਯੂਰਪ ਤੋਂ ਸਿੱਖ ਭਾਈਚਾਰੇ ਦੇ ਨੁੰਮਾਇੰਦੇ ਸ਼ਾਮਿਲ ਕੀਤੇ ਜਾਣ। ਇਹ ਵੀ ਸੂਝਾਅ ਸੀ ਕਿ ਇਸ ਵਫਦ ਨੂੰ ਕੇਂਦਰ ਮਾਨਤਾ ਦੇਵੇ ਤੇ ਫ੍ਰਾਂਸ ਵਿਚਲੇ ਭਾਰਤੀ ਸਫੀਰ ਮਾਮਲਾ ਸੁਲਝਾਉਣ ਲਈ ਸੰਪੂਰਨ ਸਹਿਯੋਗ ਦੇਣ। ਲੇਕਿਨ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਇਸ ਸੁਝਾਅ ’ਤੇ ਕਦੇ ਅਮਲ ਹੀ ਨਹੀਂ ਹੋਇਆ। ਇਹੀ ਹਾਲ ਹੋ ਰਿਹਾ ਹੈ ਅਮਰੀਕਾ ਵਿਚ ਦਸਤਾਰ ਲੁਹਾਏ ਜਾਣ ਦੇ ਮਸਲੇ ਦਾ। ਹਰ ਕੋਈ ਆਪਣੀ ਜ਼ਿੰਮੇਵਾਰੀ ਕੇਵਲ ਪ੍ਰਧਾਨ ਮੰਤਰੀ ’ਤੇ ਸੁੱਟ ਕੇ ਬਰੀ ਹੋ ਜਾਣਾ ਚਾਹੁੰਦਾ ਹੈ।

ਇਕ ਲੰਮੇ ਸਮੇਂ ਤੋਂ ਕੇਂਦਰ ਦੀ ਯੂ.ਪੀ.ਏ. ਸਰਕਾਰ ਨੂੰ ਕੇਵਲ ਕਾਂਗਰਸ ਦੀ ਸਰਕਾਰ ਦੱਸ ਕੇ, ਪਾਣੀ ਪੀ ਪੀ ਕੋਸ ਰਹੇ ਬਾਦਲ ਅਕਾਲੀ ਦਲ ਲਈ ਇਸ ਤੋਂ ਵੱਡਾ ਸੁਨਿਹਰੀ ਮੌਕਾ ਕੀ ਹੋ ਸਕਦਾ ਕਿ ਦਿੱਲੀ ਜਾ ਕੇ ਦਸਤਾਰ ਦੇ ਨਾਮ ਤੇ ਅਮਰੀਕਨ ਸਫ਼ਾਰਤਖਾਨੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਏ। ਅਮਰੀਕਨ ਸਫ਼ਾਰਤਖਾਨੇ ਮੁਹਰੇ ਰੋਸ ਪ੍ਰਦਰਸ਼ਨ ਅਤੇ ਧਰਨਾ ਦੇਣ ਦਾ ਐਲਾਨ ਕਰ ਚੁੱਕੀ ਸ਼੍ਰੋਮਣੀ ਕਮੇਟੀ ਖੁਦ ਕਿਸੇ ਵੀ ਮਾਮਲੇ ਵਿਚ ਆਪਣੇ ਦਫਤਰ ਅੱਗੇ ਕਿਸੇ ਪੰਥਕ ਜਥੇਬੰਦੀ ਨੂੰ ਵੀ ਇਜਾਜ਼ਤ ਨਹੀ ਦਿੰਦੀ। ਸਾਲ 2002 ਵਿਚ ਸ਼ਿਰੋਮਣੀ ਖਾਲਸਾ ਪੰਚਾਇਤ ਉਪਰ ਕਮੇਟੀ ਦੀ ਟਾਸਕ ਫੋਰਸ ਵੱਲੋਂ ਵਰਾਈਆਂ ਗਈਆਂ ਡਾਂਗਾਂ, ਕਮੇਟੀ ਦੀ ਇਸ ਨੀਤੀ ਦਾ ਮੂੰਹ ਬੋਲਦਾ ਸਬੂਤ ਹੈ।

ਜਿਥੋਂ ਤੀਕ ਕਮੇਟੀ ਤੇ ਬਾਦਲ ਦਲ ਦੀ ਧਰਨਿਆਂ ਪ੍ਰਤੀ ਨੀਤੀ ਦਾ ਸਵਾਲ ਹੈ, ਇਹ ਦੋਵੇਂ 1982 ਵਿਚ ਸ਼ੁਰੂ ਕੀਤੇ ਧਰਮ ਯੁਧ ਮੋਰਚੇ ਦੇ ਨਤੀਜਿਆਂ ਬਾਰੇ ਭਲੀ ਭਾਂਤ ਜਾਣੂ ਹਨ। ਰੋਸ ਜਾਹਿਰ ਕਰਨ ਲਈ ਸ਼ੁਰੂ ਹੋਏ ਇਸ ਮੋਰਚੇ ਦੇ ਪਹਿਲੇ ਜਥੇ ਦੀ ਅਗਵਾਈ ਸ਼੍ਰ ਪ੍ਰਕਾਸ਼ ਸ਼ਿੰਘ ਬਾਦਲ ਨੇ ਕੀਤੀ, ਦੋ ਲੱਖ ਦੇ ਕਰੀਬ ਗ੍ਰਿਫਤਾਰੀਆਂ ਹੋਈਆਂ, ਹਜ਼ਾਰਾਂ ਸਿੱਖ ਮਾਰੇ ਗਏ, ਲੇਕਿਨ ਸੱਤਾ ਮਿਲਦਿਆਂ ਹੀ ਬਾਦਲ ਸਾਹਿਬ ਨੂੰ ਸਾਰੇ ਮੁੱਦੇ ਹੀ ਵਿਸਰ ਗਏ ਜਾਂ ਵਿਸਾਰ ਦਿੱਤੇ ਗਏ। ਸਵਾਲ ਤਾਂ ਸਿਰਫ ਐਨਾ ਹੀ ਹੈ ਕਿ ਜੇਕਰ ਅਸੀਂ (ਸ਼੍ਰੋਮਣੀ ਕਮੇਟੀ ਅਤੇ ਬਾਦਲ ਅਕਾਲੀ ਦਲ) ਫਰਾਂਸ ਦੇ ਦਸਤਾਰ ਮਾਮਲੇ ਜਾਂ ਅਮਰੀਕਨ ਹਵਾਈ ਅੱਡਿਆਂ ਤੇ ਦਸਤਾਰ ਉਤਾਰੇ ਜਾਣ ਦੇ ਮਾਮਲੇ ਪ੍ਰਤੀ ਕੁਝ ਕੀਤਾ ਹੀ ਨਹੀ ਹੈ ਤੇ ਕੇਵਲ ਅਖਬਾਰਾਂ ਦਾ ਸ਼ਿੰਗਾਰ ਬਨਣ ਤੀਕ ਹੀ ਸੀਮਤ ਰਹੇ ਹਾਂ ਤਾਂ ਕਿਉਂ ਨਾ ਹੁਣ ਵੀ ਇਕ ਅਜਿਹਾ ਫੋਟੋ ਸ਼ੈਸ਼ਨ ਕਰਵਾ ਕੇ ਸੰਸ਼ਾਰ ਭਰ ਦੇ ਮੀਡੀਏ ਨੂੰ ਵੰਡ ਕੇ ਹੀ ਸਾਰ ਲਿਆ ਜਾਏ, ਕੀ ਲੋੜ ਹੈ ਅਮਰੀਕਾ ਜਾਂ ਫ੍ਰਾਂਸ ਨੂੰ ਕੋਸਣ ਦੇ ਨਾਮ ਤੇ ਸਿਖ ਸੰਗਤਾਂ ਨੂੰ ਗੁਮਰਾਹ ਕਰਨ ਦੀ, ਸਾਡਾ ਮਕਸਦ ਤਾਂ ਪੂਰਾ ਹੋ ਹੀ ਜਾਵੇਗਾ।