

ਰਹਿਤ ਮਰਿਯਾਦਾ ਦੀ ਧਾਰਨਾ ਅਤੇ ਇਸ ਵਿਚ ਸੋਧ ਕਰਨ ਦੀ ਪ੍ਰਕ੍ਰਿਆ
- ਹਰਦੇਵ ਸਿੰਘ ਜੰਮੂ -
ਮੋਬਾਈਲ: 9419184990
ਸਿੱਖ ਰਹਿਤ ਮਰਿਯਾਦਾ ਵੀਹਵੀਂ ਸਦੀ ਦੇ ਸਿੱਖ ਇਤਹਾਸ ਦੀ ਇਕ ਵੱਡਮੁੱਲੀ ਉਪਲੱਭਦੀ ਸੀ। ਕੋਈ ਸੱਜਣ, ਜੋ ਕਿ ਰਹਿਤ ਮਰਿਯਾਦਾ ਦੇ ਮੌਜੂਦਾ ਸਰੂਪ ਨਾਲ ਸਹਿਮਤ ਨਹੀਂ, ਇਸ ਨਾਲੋਂ ਅਸਹਿਮਤ ਹੋ ਸਕਦੇ ਹਨ। ਇਹ ਸੁਭਾਵਿਕ ਗੱਲ ਹੈ ਕਿਉਂਕਿ ਸੰਪੂਰਣਤਾ ਅਤੇ ਪੂਰਨ ਸਹਿਮਤੀ ਦੀ ਅਵਸਥਾ ਇਕ ਅਸੰਭਵ ਜਿਹੀ ਗੱਲ ਹੁੰਦੀ ਹੈ। ਇਸ ਰਹਿਤ ਮਰਿਯਾਦਾ ਦੇ ਬਣਨ ਵੇਲੇ ਅਤੇ ਇਸ ਦੇ ਪਰਵਾਣ ਹੋਣ ਉਪਰੰਤ ਇਸ ਨਾਲ ਅਸਹਿਮਤੀ ਮੌਜੂਦ ਰਹੀ ਹੈ ਜਿਸ ਦੇ ਚਲਦੇ ਕੁੱਝ ਪੱਖ ਆਪਣੀ-ਆਪਣੀ ਤਰਜ਼ ਤੇ ਆਪਣੀ-ਆਪਣੀ ਮਰਿਯਾਦਾ ਘੜ ਕੇ ਵੀ ਤੁਰਦੇ ਰਹੇ। ਪਰ ਉਨ੍ਹਾਂ ਦੇ ਉਹ ਗੈਰ-ਵਾਜਬ ਉਪਰਾਲੇ ਕਦੇ ਵੀ ਦੇਸ਼-ਵਿਦੇਸ਼ ਵਿਚ ਬਣੇ ਅਹਿਮ ਮੌਕਿਆਂ ਤੇ ਪਰਵਾਣਤ ਅਧਾਰ (ਞਕਕਿਗਕਅਫਕ) ਨਹੀਂ ਬਣ ਸਕੇ। ਫ਼ਿਰ ਵੀ ਇਹ ਸੁਭਾਵਿਕ ਗੱਲ ਹੈ ਅਤੇ ਦੁਹਰਾ ਦਿਆਂ ਕਿ ਸੰਪੂਰਣਤਾ ਅਤੇ ਪੂਰਨ ਸਹਿਮਤੀ ਦੀ ਅਵਸਥਾ ਇਕ ਅਸੰਭਵ ਜਿਹੀ ਗੱਲ ਹੁੰਦੀ ਹੈ। ਸਪਸ਼ਟ ਕਰ ਦਿਆਂ ਕਿ ਇਸ ਲੇਖ ਦਾ ਵਿਸ਼ਾ ਰਹਿਤ ਮਰਿਯਾਦਾ ਦੀ ਕਿਸੇ ਮੱਦ ਦੇ ਗੁਣ-ਦੋਸ਼ ਦੀ ਚਰਚਾ ਕਰਨਾ ਨਹੀਂ। ਮੌਜੂਦਾ ਦੌਰ ਵਿਚ ਇਸ ਸੁਭਾਵਿਕ ਅਸਹਿਮਤੀ ਵਾਲੀਆਂ ਦੋ ਮੁੱਖ ਧਿਰਾਂ ਹਨ:
1) ਗੈਰ-ਸਿਧਾਂਤਕ ਧਿਰ
2) ਸਿਧਾਂਤਕ ਧਿਰ
ਗੈਰ ਸਿਧਾਂਤਕ ਧਿਰ: ਇਸ ਧਿਰ ਵਿਚ ਉਹ ਪੱਖ ਹਨ ਜਿਨ੍ਹਾਂ ਪੰਥ-ਪ੍ਰਵਾਣਿਤ ਰਹਿਤ ਮਰਿਯਾਦਾ ਦੇ ਉਲਟ ਗੈਰ-ਸਿਧਾਂਤਕ ਮਰਿਯਾਦਾਵਾਂ ਘੜ ਕੇ ਉਸਦਾ ਪਾਲਨ ਕੀਤਾ।
ਸਿਧਾਂਤਕ ਧਿਰ: ਇਸ ਵਿਚ ਉਹ ਪੱਖ ਹਨ ਜਿਹੜੇ ਗੁਰਮਤਿ ਪ੍ਰਤੀ ਸੁਹਿਰਦਤਾ ਰੱਖਦੇ ਸਿੱਖ ਰਹਿਤ ਮਰਿਯਾਦਾ ਵਿਚ ਮੌਜੂਦ ਸੁਧਾਰਯੋਗ ਨੁੱਕਤਿਆਂ ਨਾਲ ਅਸਹਿਮਤੀ ਰੱਖਦੇ ਹਨ। ਸੁਧਾਰਵਾਦੀ ਭਾਵਨਾਵਾਂ ਵੀ ਵੱਡਮੁਲੀਆਂ ਹੁੰਦੀਆਂ ਹਨ, ਜੇਕਰ ਸੁਚਾਰੂ ਢੰਗ ਨਾਲ ਉਨ੍ਹਾਂ ਦੀ ਕੀਮਤ ਦੀ ਭਾਲ ਕੀਤੀ ਜਾਵੇ ਤਾਂ ਕਿ ਉਹ ਹਮੇਸ਼ਾ ਜ਼ਿੰਦਾ ਰਹਿ ਸਕਣ। ਇਹ ਮੱਤਵਪੂਰਨ ਗੱਲ ਹੈ। ਇਸ ਵਿਸ਼ੇ ਤੇ ਹੋਰ ਅੱਗੇ ਤੁਰਨ ਤੋਂ ਪਹਿਲਾਂ ਮੌਜੂਦਾ ਰਹਿਤ ਮਰਿਯਾਦਾ ਦੇ ਸਬੰਧ ਵਿਚ ਥੋੜੀ ਜਿਹੀ ਚਰਚਾ ਰਾਹੀਂ ਕੁੱਝ ਨੁੱਕਤਿਆਂ ਤੇ ਵਿਚਾਰ ਕਰ ਲਈਏ।
ਸਿੱਖ ਮਰਿਯਾਦਾ ਬਾਰੇ ਵਿਚਾਰ ਕਰਨ ਵੇਲੇ ਰਹਿਤ ਮਰਿਯਾਦਾ ਅਤੇ ਸਿੱਖ ਦਰਸ਼ਨ (Philosophy) ਵਿਚਲੇ ਸਬੰਧ ਅਤੇ ਅੰਤਰ ਨੂੰ ਜ਼ਹਿਨ ਵਿਚ ਰੱਖਣਾ ਜ਼ਰੂਰੀ ਹੈ। ਰਹਿਤ ਮਰਿਯਾਦਾ ਦਾ ਅਧਾਰ ਦਰਸ਼ਨ ਹੋਣਾ ਚਾਹੀਦਾ ਹੈ ਤਾਕਿ ਦੋਹਾਂ ਦਰਮਿਯਾਨ ਮੁਮਕਿਨ ਹੱਦ ਤਕ ਤਾਲਮੇਲ ਸਥਾਪਤ ਕੀਤਾ ਜਾ ਸਕੇ। ਪਰ ਨਾਲ ਹੀ ਇਹ ਗੱਲ ਵੀ ਧਿਆਨ ਵਿਚ ਰਹਿਣੀ ਚਾਹੀਦੀ ਹੈ ਕਿ ਰਹਿਤ ਮਰਿਯਾਦਾ ਕਦੇ ਵੀ ਆਪ ਸਿੱਖ ਦਰਸ਼ਨ ਨਹੀਂ ਬਣ ਸਕਦੀ। ਦੋਹਾਂ ਵਿਚ ਅੰਤਰ ਰਹਿੰਦਾ ਹੈ। ਰਹਿਤ ਮਰਿਯਾਦਾ ਦੀਆਂ ਕਈ ਮਦਾਂ ਸਿਧਾਂਤਕ ਰੂਪ ਵਿਚ ਦਰਸ਼ਨ ਦਾ ਅੰਗ ਬਣ ਹੀ ਨਹੀ ਸਕਦੀਆਂ। ਇਸ ਲਈ ਉਨ੍ਹਾਂ ਮਦਾਂ ਦਾ ਸਬੰਧ ਕੇਵਲ ਵਿਸ਼ੇਸ-ਚਰਿਆ ਤਕ ਹੀ ਮੁਹਦੂਦ ਰਹਿੰਦਾ ਹੈ। ਮਸਲਨ ਗੁਰਦੁਆਰੇ ਵਿਚ ਵਰਤਣ ਵਾਲਾ ਕੜਾਹ ਪ੍ਰਸਾਦਿ ਕਦੇ ਵੀ ਉਹ ਸਿਧਾਂਤਕ ਪ੍ਰਸਾਦਿ ਨਹੀਂ ਬਣ ਸਕਦਾ ਜਿਸਦੀ ਗੱਲ ਮੂਲ-ਮੰਤਰ ਵਿਚ ਗੁਰੂ ਨਾਨਕ ਜੀ ਨੇ ਕੀਤੀ ਹੈ ਜਾਂ ਜਿਸ ਦੀ ਗੱਲ ਕਈ ਥਾਂ ਗੁਰਬਾਣੀ ਵਿਚ ਹੋਈ ਹੈ।
ਇੰਜ ਹੀ ਸਿਧਾਂਤਕ ਰੂਪ ਵਿਚ ਗੁਰੂ ਦਾ ਸਤਿਕਾਰ ਕਰਨਾ, ਗੁਰੂ ਦੇ ਅੱਗੇ ਆਪਣੀ ਮਤਿ ਨੂੰ ਟੇਕਣਾ ਜਾਂ ਸਮਰਪਨ ਕਰਨਾ ਹੈ ਨਾ ਕਿ ਸ਼ਰੀਰਕ ਕ੍ਰਿਆ ਰਾਹੀਂ ਮੱਥਾ ਟੇਕਣਾ। ਕੀ ਹੁਣ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸ਼ਰੀਰਕ ਰੂਪ ਵਿਚ ਮੱਥਾ ਟੇਕਣਾ ਗੈਰ ਸਿਧਾਂਤਕ ਕਿਹਾ ਜਾਵੇਗਾ? ਨਿਰਸੰਦੇਹ ਨਹੀਂ! ਕਿਉਂਕਿ ਸ਼ਰੀਰਕ ਰੂਪ ਵਿਚ ਮੱਥਾ ਟੇਕਣਾ ਰਹਿਤ ਦਾ ਹਿੱਸਾ ਹੈ, ਜਿਸਨੂੰ ਸਿਧਾਂਤਕ ਕਸਵਟੀ ਦੇ ਤਰਕ ਨਾਲ ਰਲਗੱਡ ਕਰ ਕੇ ਬੰਦ ਨਹੀਂ ਕੀਤਾ ਜਾ ਸਕਦਾ। ਐਸੀਆਂ ਗੱਲਾਂ ਹੋਰ ਵੀ ਹਨ। ਇਸ ਲਈ ਰਹਿਤ ਮਰਿਯਾਦਾ ਦੇ ਹਰ ਨੁੱਕਤੇ ’ਤੇ ਗੈਰ-ਵਾਜਬ ‘‘ਸਿਧਾਂਤਕ ਕਸਰਤ’’ ਦਾ ਸਿੱਟਾ ਭ੍ਰਮ, ਰਲਗੱਡ ਅਤੇ ਘੜਮੱਸ ਤੋਂ ਜ਼ਿਆਦਾ ਕੁੱਝ ਵੀ ਨਹੀਂ ਨਿਕਲਦਾ। ਇਸ ਕਰ ਕੇ ‘ਦਰਸ਼ਨ’ ਅਤੇ ‘ਰਹਿਤ ਮਰਿਯਾਦਾ’ ਦੇ ਸਬੰਧ ਅਤੇ ਅੰਤਰ ਦੋਹਾਂ ਨੂੰ ਵਿਚਾਰ ਕੇ ਤੁਰਨ ਦੀ ਲੋੜ ਹੈ। ਇਹ ਦੋਵੇਂ ਗੱਲਾਂ ਜੁੜੀਆਂ ਜ਼ਰੂਰ ਹਨ ਪਰ ਇਹ ਕਦੇ ‘ਇੱਕ’ ਹੀ ਨਹੀਂ ਹੂੰਦੀਆਂ। ਇਹ ਡੂੰਘੀ ਗੱਲ ਹੈ। ਇਹ ਹੈ ਪਹਿਲਾ ਨੁਕਤਾ। ਇਸ ਨੂੰ ਇੱਕ ਮਿਸਾਲ ਤੋਂ ਹੋਰ ਸਮਝ ਲਈਏ:
ਕੁੱਝ ਸਿਧਾਂਤਕ ਧਿਰਾਂ ਅਕਸਰ ਇੱਕ ਜੂਮਲੇ ਦਾ ਪ੍ਰਯੋਗ ਕਰਦੇ ਹਨ: ‘‘ਸਿੱਖ ਦੇ ਭੇਖ ਵਿਚ ਬ੍ਰਾਹਮਣ’’। ਐਸਾ ਕਹਿਣ ਵੇਲੇ ਸਿਧਾਂਤਕ ਕਸਵਟੀ ਨੂੰ ਅਧਾਰ ਬਣਾ ਕੇ ਸਿਧਾਂਤਕ ਪੱਖੋਂ ਕਮਜ਼ੋਰ ਸਿੱਖਾਂ ’ਤੇ ਵਿਅੰਗ ਕੀਤਾ ਜਾਂਦਾ ਹੈ। ਹੁਣ ਦਿੱਲੀ ਦੇ ਦੰਗਿਆਂ ਵਿਚ ਲਗਭਗ ਪੰਜ ਹਜ਼ਾਰ ਸਿੱਖਾਂ ਦੇ ਕਤਲ ਹੋਣ ਦੀ ਗੱਲ ਕੀਤੀ ਜਾਂਦੀ ਹੈ, ਜੋ ਕਿ ਆਪਣੀ ਵੇਸ਼-ਭੂਸ਼ਾ (ਕੇਸ, ਦਾੜ੍ਹੀ, ਪੱਗ) ਦੀ ਰਹਿਤ ਕਾਰਨ ਕਾਤਲਾਂ ਦਾ ਨਿਸ਼ਾਨਾ ਬਣੇ ਸੀ। ਕੀ ਕੋਈ ਜਾਗਰੂਕ ਧਿਰ ਸਿਧਾਂਤਕ ਕਸੱਵਟੀ ਲਗਾ ਕੇ ਇਹ ਕਹਿਣ ਨੂੰ ਤਿਆਰ ਹੈ ਕਿ ਉਨ੍ਹਾਂ ਪੰਜ ਹਜ਼ਾਰ ਬੰਦਿਆਂ ਵਿੱਚ ਮਰਨ ਵਾਲੇ 99% ਬੰਦੇ ਤਾਂ ਸਿੱਖ ਨਹੀਂ ਬਲਕਿ ਬ੍ਰਾਹਮਣ ਸਨ (ਕਿਉਂਕਿ ਬਹੁਤੇ ਆਮ ਸਿੱਖਾਂ ਵਾਂਗ ਸਿਧਾਂਤਕ ਤੌਰ ’ਤੇ ਗਿਆਨਵਾਨ ਨਹੀਂ ਹੋਣਗੇ)? ਫ਼ਿਰ ਕੀ ਸਾਨੂੰ ਸਿਧਾਂਤਕ ਕਸਵੱਟੀ ਅਨੁਸਾਰ, ਇਤਿਹਾਸਕ ਤੌਰ ਤੇ, ਦਿੱਲੀ ਦੇ ਦੰਗਿਆਂ ਵਿਚ ਮਰਨ ਵਾਲੇ ਸਿੱਖਾਂ ਦੀ ਗਿਣਤੀ ਪੰਜ ਹਜ਼ਾਰ ਦੇ ਬਦਲੇ ਕੇਵਲ 50 ਜਾਂ ਫ਼ਿਰ ਸ਼ਾਇਦ ‘ਪੰਜ’ ਹੀ ਦਰਜ਼ ਕਰਨੀ ਚਾਹੀਦੀ ਹੈ? ਆਪਣੀ ਰਹਿਤ (ਸਿੱਖੀ ਸਰੂਪ) ਕਾਰਨ ਉਹ ਨਿਰਦੋਸ਼ ਲੋਕ, ਕਾਤਲਾਂ ਵਾਸਤੇ ‘ਸਿੱਖ’ ਸਨ ਅਤੇ ਜ਼ਿੰਦਾ ਛੱਡਣ ਦੇ ਕਾਬਿਲ ਨਹੀਂ ਸੀ ਪਰ ਸਿਧਾਂਤਕ ਕਸਵਟੀ ਅਨੁਸਾਰ ਉਹ ਸਿੱਖ ਹੀ ਨਹੀਂ ਸੀ !! ਤਾਂ ਫ਼ਿਰ ਉਹ ਹੈ ਕੌਣ ਸੀ? ਤੇ ਹੁਣ ਜੇਕਰ ਸਰਕਾਰ ਵੀ ਕਹਿ ਦੇਵੇ ਕਿ ਪੰਜ ਹਜ਼ਾਰ ਬੰਦਿਆਂ ਵਿਚੋਂ ਸ਼ਾਇਦ ਸਿੱਖ ਤਾਂ ਕੇਵਲ ਦੱਸ-ਵੀਹ ਹੀ ਮਰੇ ਸੀ ਤਾਂ ਜਾਗਰੁਕ ਧਿਰਾਂ ਦਾ ਦੱਦੋ-ਅਮਲ (response) ਕੀ ਹੋਵੇਗਾ? ਇਥੇ ਹੀ ਜਾਗਰੂਕ ਧਿਰਾਂ ਨੂੰ ਰਹਿਤ ਮਰਿਯਾਦਾ ਅਤੇ ਸਿਧਾਂਤਕ ਨੁੱਕਤਿਆਂ ਵਿਚਲੇ ਸਬੰਧ ਅਤੇ ਅੰਤਰ ਨੂੰ ਸਮਝਣਾ ਪਵੇਗਾ।
ਫ਼ਲਸਫ਼ੇ ਦੀ ਸਿਧਾਂਤਕ ਕਸਵੱਟੀ ਉਸ ਫ਼ੀਤੇ ਵਾਂਗ ਨਹੀਂ ਹੁੰਦੀ ਜਿਸਦਾ ਇਸਤੇਮਾਲ ਦਰਜ਼ੀ ਕੇਵਲ ਕਪੜੇ ਦੀ ਚੀਰ-ਫ਼ਾੜ ਲਈ ਕਰਦਾ ਹੈ। ਫ਼ਲਸਫ਼ੇ ਦੀ ਸਿਧਾਂਤਕ ਕਸਵੱਟੀ ਨੇ ਲੋਕਾਂ ਦੇ ਜੀਵਨ ਮਨੋਭਾਵਾਂ ਦੇ ਚੌਤਰਫ਼ਾ ਪੱਖਾਂ ਲਈ ਵਰਤਣਾ ਹੁੰਦਾ ਹੈ ਯਾਨੀ ਛੋਟੀ ਤੋਂ ਛੋਟੀ ਮਾਨਸਿਕ ਪੱਧਰ ਤੋਂ ਉ¤ਚੀ ਤੋਂ ਉ¤ਚੀ ਮਾਨਸਿਕ ਪੱਧਰ ਤਕ। ਹੁਣ ਦੂਜੇ ਨੁੱਕਤੇ ਵੱਲ ਤੁਰੀਏ।
ਮੌਜੂਦਾ ਸਿੱਖ ਰਹਿਤ ਮਰਿਯਾਦਾ ਦੀ ਪਰਵਾਣਗੀ ਦੇ ਲਗਭਗ 100 ਸਾਲਾ ਪੁਰਾਣੇ ਉਪਰਾਲੇ ਦੇ ਪਿੱਛੇ, ਵਰਤਮਾਨ ਪੀੜੀ ਦੇ ਕਿਸੇ ਵਿਦਵਾਨ ਦਾ ਕੋਈ ਰੋਲ ਨਹੀਂ ਹੈ ਅਤੇ ਇਸ ਬਾਰੇ ਕਿਸੇ ਵੀ ਅਸਹਿਮਤੀ ਦਾ ਗਿਲਾ ਮੌਜੂਦਾ ਪੀੜੀ ਦੇ ਕਿਸੇ ਵੀ ਵਿਦਵਾਨ ਜਾਂ ਸੰਸਥਾ ਨਾਲ ਕਰਨਾ ਵਾਜਬ ਨਹੀਂ ਬਣਦਾ। ਹਾਂ, ਕੋਈ ਕੇਵਲ ਉਨ੍ਹਾਂ ਪਾਸ ਇਸ ਨੂੰ ਲਾਗੂ ਨਾ ਕਰਨ ਦੀ ਕੋਤਾਹੀ ਦਾ ਗਿਲਾ ਹੀ ਕਰ ਸਕਦਾ ਹੈ। ਇਹ ਰਹਿਤ ਮਰਿਯਾਦਾ ਸੰਨ 1900 ਦੇ ਅਰੰਭਕ ਦਹਾਕਿਆਂ ਦੀ ਸਿੱਖ ਪੀੜੀ ਦੇ ਕੌਮੀ ਸੰਘਰਸ਼ ਦਾ ਇੱਕ ਅਹਿਮ ਹਿੱਸਾ ਸੀ। ਕਮੀ-ਪੇਸ਼ੀ ਦੀ ਗੱਲ ਵੱਖਰੀ ਹੈ ਪਰ ਕੀ ਕੋਈ ਇਸ ਸੰਘਰਸ਼ ਦੀ ਅਹਿਮੀਅਤ ਤੋਂ ਅਸਹਿਮਤ ਹੋ ਸਕਦਾ ਹੈ? ਨਿਰਸੰਦੇਹ ਨਹੀਂ! ਜੇਕਰ ਉਹ ਸੰਘਰਸ਼ ਅਹਿਮ ਸੀ ਤਾਂ ਵਿਚਾਰ ਦੀ ਲੋੜ ਹੈ ਕਿ ਉਹ ਅਹਿਮ ਕਿਉਂ ਸੀ? ਇਹ ਨਿਰਾਸ਼ਾਜਨਕ ਗੱਲ ਹੈ ਕਿ ਨੁੱਕਤਾਚੀਨੀ ਦੇ ਇਸ ਦੌਰ ਵਿਚ ਇਸ ਸਵਾਲ ਤੇ ਵਿਚਾਰ ਨਹੀਂ ਹੋ ਰਿਹਾ ਅਤੇ ਉਸ ਸੰਘਰਸ਼ ਦੀ ਅਹਿਮੀਅਤ ਨੂੰ ਸਵੀਕਾਰ ਕਰਨ ਦੀ ਗੱਲ ਬਹੂਤ ਘਟ ਹੋ ਰਹੀ ਹੈ। ਇਹ ਹੈ ਦੂਜਾ ਨੁੱਕਤਾ।
ਹੁਣ ਤੀਜੇ ਨੁਕਤੇ ’ਤੇ ਵਿਚਾਰ ਕਰਦੇ ਹਾਂ। ਸਿੱਖ ਰਹਿਤ ਮਰਿਆਦਾ ’ਤੇ ਵਿਚਾਰ ਤੋਂ ਪਹਿਲਾਂ ਉ¤ਪਰ ਦਿੱਤੇ ਹੋਏ ਪਹਿਲੇ ਨੁਕਤੇ ਦੀ ਰੌਸ਼ਨੀ ਵਿਚ ਇਸਦੇ ਸਮੁੱਚੇ ਸੰਦਰਭ ਨੂੰ ਵਿਚਾਰਣ ਦੀ ਲੋੜ ਹੈ ਜਿਸ ਨੂੰ ਵਿਚਾਰੇ ਬਿਨ੍ਹਾਂ ਕੋਈ ਵੀ ਸਿਧਾਂਤਕ ਗੱਲ ਵਾਜਬ ਢੰਗ ਨਾਲ ਨਾ ਤਾਂ ਵਿਚਾਰੀ ਜਾ ਸਕਦੀ ਹੈ ਅਤੇ ਨਾ ਹੀ ਪੇਸ਼ ਕੀਤੀ ਜਾ ਸਕਦੀ ਹੈ। ਸਿੱਖ ਰਹਿਤ ਮਰਿਆਦਾ ਦੀਆਂ ਮੱਦਾਂ ਬਾਰੇ ਟਿੱਪਣੀ ਕਰਨ ਵੇਲੇ ਸਿੱਖ ਰਹਿਤ ‘ਮਰਿਆਦਾ ਦੀ ਧਾਰਨਾ’ (Concept of Sikh Code of Conduct) ਦੇ ਸਿਧਾਂਤ ਨੂੰ ਸਮਝਣਾ ਜ਼ਰੂਰੀ ਹੈ। ਆਉ ਇਸ ਨੂੰ ਥੋੜਾ ਸਮਝ ਲਈਏ।
ਸਿੱਖ ਰਹਿਤ ਮਰਿਯਾਦਾ ਦੇ ਦੋ ਮੁੱਖ ਪੱਖ ਹਨ। ਪਹਿਲਾ ਪੱਖ: ਸਿੱਖ ਰਹਿਤ ਮਰਿਯਾਦਾ ਦੀ ਧਾਰਨਾ। ਦੂਜਾ ਪੱਖ: ਸਿੱਖ ਜੀਵਨ ਆਚਰਣ।
ਪਹਿਲਾ ਪੱਖ ਉਹ ਦਾਇਰਾ ਹੈ ਜਿਸ ਦੇ ਅੰਦਰ ਦੂਜਾ ਪੱਖ, ਯਾਨੀ ਸਿੱਖ ਜੀਵਨ ਆਚਰਣ ਦਾ ਵਿਸ਼ਾ ਲਿਖਿਆ ਗਿਆ ਹੈ।ਇਸ ਦਾਈਰੇ ਦਾ ਮਕਸਦ ਉਸ ਭਾਈਚਾਰੇ ਦੇ ਧਾਰਮਕ ਵਿਵਹਾਰ ਨੂੰ ਤਮਾਮ ਅਸਹਿਮਤੀਆਂ ਦੇ ਬਾਵਜੂਦ, ਮੌਟੇ ਤੋਰ ਤੇ, ਇਕ ਇੱਕਠ ਦੇ ਰੂਪ ਵਿਚ ਬੰਨ੍ਹਣਾ ਹੈ ਜਿਹੜਾ ਕਿ ਸਿੱਖੀ ਦੇ ਦਰਸ਼ਨ ਤੇ ਤੁਰਨ ਲਈ ਯਥਾ ਬੁੱਧੀ ਜਤਨਸ਼ੀਲ ਹੈ। ਇਸ ਦਾਇਰੇ ਅੰਦਰ ਲਿਖੀਆਂ ਮੱਦਾਂ ਨਾਲ ਅਸਹਿਮਤ ਕੋਈ ਵੀ ਤਰਕਸ਼ੀਲ ਸੱਜਣ, ‘ਸਿੱਖ ਰਹਿਤ ਮਰਿਯਾਦਾ ਦੀ ਧਾਰਨਾ’ ਦਾ ਵਿਰੋਧ ਤਾਂ ਕਦੇ ਵੀ ਨਹੀਂ ਕਰ ਸਕਦਾ। ਇਹ ਧਾਰਨਾ ਆਪਣੇ ਆਪ ਵਿਚ ਨਿਰੋਲ ਹੈ, ਜਿਸ ਵਿਚ ਕੋਈ ਮਿਲਗੋਭਾ ਨਹੀਂ। ਇਹ ਸਿੱਖੀ ਦੇ ਦਰਸ਼ਨ ਦੀ ਰਾਹ ’ਤੇ ਤੁਰਨ ਦੇ ਜਤਨ ਕਰਨ ਵਾਲੀਆਂ ਦੇ ਸੰਸਾਰਕ ਅਤੇ ਨਿਜੀ ਵਿਵਹਾਰ ਵਿਚਕਾਰ ‘ਸੰਭਵ ਹਦ’ ਤਕ ਇੱਕਜੁਟਤਾ ਦੀ ਪ੍ਰਾਪਤੀ ਦੀ ਧਾਰਨਾ ਹੈ ਜੋ ਕਿ ਬੇ-ਕਸੂਰ ਹੈ। ਕੀ ਰਹਿਤ ਮਰਿਆਦਾ ਦੇ ਇਸ ਪਹਿਲੇ ਪੱਖ ਦੇ ਮੱਹਤਵ ਪ੍ਰਤੀ ਸਾਰੇ ਸਿਧਾਂਤਕ ਪੱਖੀ ਸੁਚੇਤ ਹਨ? ਜੇਕਰ ਉਹ ਸੁਚੇਤ ਹਨ ਤਾਂ ਉਹ ਸਿਧਾਂਤਕ ਵਿਚਾਰ ਪੇਸ਼ ਕਰਦੇ ਇਸ ਪ੍ਰਤੀ ਕਿੰਨੇ ਕੁ ਜ਼ਿੰਮੇਦਾਰ ਹਨ? ਇਨ੍ਹਾਂ ਸਵਾਲਾਂ ’ਤੇ ਆਤਮ ਚਿੰਤਨ ਦੀ ਲੋੜ ਹੈ। ਜੇਕਰ ਰਹਿਤ ਮਰਿਯਾਦਾ ਦੀਆਂ ਮੱਦਾਂ ਵਿੱਚ ਕਿਸੇ ਵਾਜਬ ਸੁਧਾਰ ਦੀ ਗੱਲ ਦਾ ਤਰੀਕਾ ਰਹਿਤ ਮਰਿਆਦਾ ਦੀ ਧਾਰਨਾ ਦੇ ਦਾਈਰੇ ਨੂੰ ਹੀ ਸੱਟ ਮਾਰਦਾ ਹੈ ਤਾਂ ਇਹ ਠੀਕ ਨਹੀਂ। ਇਸ ਵਿਚ ਫ਼ੌਰਨ ਸਵੈ-ਸੁਧਾਰ ਦੀ ਲੋੜ ਹੈ ਤਾਂ ਕਿ ਭਵਿੱਖ ਵਿਚ ਕਿਸੇ ਸੁਧਾਈ ਹੋਈ ਰਹਿਤ ਮਰਿਆਦਾ ਦਾ ਸਤਿਕਾਰ ਤਾਂ ਬਚਿਆ ਰਹੇ।
ਰਹਿਤ ਮਰਿਆਦਾ ਦੀ ਧਾਰਨਾ ਦਾ ਇਹ ਦਾਇਰਾ (concept) ਹੀ 1900 ਦੇ ਅਰੰਭਕ ਦਹਾਕਿਆਂ ਦੇ ਸਿੱਖ ਸੰਘਰਸ਼ ਦੀ ਬੇਹੱਦ ਮਹੱਤਵਪੁਰਣ ਉਪਲਬਧੀ ਸੀ ਜਿਸਨੂੰ ਬਚਾ ਕੇ ਰੱਖਣਾ ਬੇਹੱਦ ਜ਼ਰੂਰੀ ਹੈ। ਇਸ ਦਾਇਰੇ ਅੰਦਰ ਕਿਸੇ ਸੰਭਾਵਤ ਤਰਮੀਮ ਦੀ ਗੱਲ ਹੋ ਸਕਦੀ ਹੈ ਪਰ ਇਸ ਦਾਇਰੇ ਨੂੰ ਹੀ ਨੁਕਸਾਨ ਪੁਚਾਉਣਾ ਬਹੁਤ ਘਾਤਕ ਹੋ ਸਕਦਾ ਹੈ ਕਿਉਂਕਿ ਜੋ ਕਰ ਦਾਇਰਾ ਹੀ ਨਾ ਬਚੇ, ਤਾਂ ਇਸ ਦੇ ਅੰਦਰ ਕਿਸੇ ਵੀ ਵਿਸ਼ੇ ਦੀ ਸੰਭਾਲ ਸੰਭਵ ਨਹੀਂ। ਸਭ ਕੁਝ ਬਿਖਰ ਸਕਦਾ ਹੈ। ਹੋ ਸਕਦਾ ਹੈ ਕਿ ਕੋਈ ਇਸ ਦਾਇਰੇ ਨੂੰ ਬਦਲਣ ਦੀ ਗੱਲ ਨਾ ਵੀ ਕਰਦਾ ਹੋਏ ਪਰ ਵਿਚਾਰਣ ਵਾਲੀ ਗੱਲ ਇਹ ਹੈ ਕਿ ਇਸ ਵਿਚ ਲਿਖੇ ਸਿੱਖ ਜੀਵਨ ਆਚਰਣ ਨੂੰ ਬੇ-ਤਰਤੀਬ ਬਦਲਣ ਦਾ ਜਤਨ ਇਸ ਦਾਈਰੇ ਦੀ ਧਾਰਨਾ (ਫਰਅਫਕਬਵ ਰ ਿਫਰਦਕ ਰ ਿਫਰਅਦਚਫਵ) ਨੂੰ ਹੀ ਛਿੱਨ-ਬਿੰਨ ਕਰ ਸਕਦਾ ਹੈ ਕਿਉਂਕਿ ਹਰ ਦੌਰ ਵਿਚ ਸਿਧਾਂਤਕ ਪੱਖ ਦੇ ਨਾਲ-ਨਾਲ ਤਾਕਤਵਰ ਗੈਰ-ਸਿਧਾਂਤਕ ਪੱਖ ਵੀ ਮੌਜੂਦ ਰਹਿੰਦਾ ਹੈ ਜਿਸਦੇ ਬੇ-ਤਰਤੀਬ ਹੋਣ ਦੀ ਸੂਰਤ ਵਿਚ ਸਿੱਟੇ ਅਤਿਅੰਤ ਗੰਭੀਰ ਹੋ ਸਕਦੇ ਹਨ। ਤਰਤੀਬ ਵਿਚ ਰਹਿਣਾ ਮਜ਼ਬੂਤੀ ਹੈ, ਬੇ-ਤਰਤੀਬ ਹੋ ਜਾਣਾ ਤਾਂ ਤਾਕਤ ਅਤੇ ਤਰਕ ਨੂੰ ਗੁਆ ਦੇਣਾ ਹੈ। ਫ਼ਿਰ ਬੇ-ਤਰਤੀਬੇ (undisciplined) ਤੁਰਨ ਵਾਲੇ ਕਿਸੇ ਹੋਰ ਬੇ-ਤਰਤੀਬੇ ਵਲੋਂ ਤਰਤੀਬ (disciplined) ਦੀ ਆਸ ਕਿਵੇਂ ਅਤੇ ਕਿਸ ਹੱਕ ਨਾਲ ਕਰ ਸਕਦੇ ਹਨ?
ਅਸੀਂ ਦੇਖ ਸਕਦੇ ਹਾਂ ਕਿ ਭਾਰਤ ਦੇ ਸੰਵਿਧਾਨ ਵਿਚ 100 ਦੇ ਲਗਭਗ ਤਰਮੀਮਾਂ (amendments) ਹੋਈਆਂ ਹਨ ਪਰ ਉਹ ਕੇਵਲ ਸੰਵੀਧਾਨ ਦੇ ਦਾਇਰੇ ਵਿਚ ਰਹਿੰਦਿਆਂ, ਬਾ-ਤਰਤੀਬ ਹੀ ਕੀਤੀਆਂ ਗਈਆਂ ਹਨ। ਧਾਰਾ 370 ਅਤੇ ‘ਯੂਨੀਫ਼ਾਰਮ ਸਿਵਲ ਕੋਡ’ ਵਰਗੀਆਂ ਹੋਰ ਤਰਮੀਮਾਂ ਦੀ ਮੰਗ ਵੀ ਉ¤ਠਦੀ ਰਹੀ ਹੈ। ਪਰ ਐਸਾ ਕਦੇ ਵੀ ਨਹੀਂ ਹੋਇਆ ਕਿ ਕਿਸੇ ਨੇ ਘਰ ਬੈਠ ਕੇ ਕਿਸੇ ਤਰਕ ਦੇ ਅਧਾਰ ’ਤੇ ਸੰਵਿਧਾਨ ਵਿਚ ਤਰਮੀਮ ਕਰ ਦਿੱਤੀ ਹੋਵੇ। ਵੱਖਰੀ-ਵੱਖਰੀ ਸਿਧਾਂਤਕ ਸਮਝ ਦੀ ਸੂਰਤ ਵਿਚ ਕੇਵਲ ‘ਇੱਕ ਕੇਂਦ੍ਰਿਤ ਰਹਿਤ ਮਰਿਆਦਾ’ ਦੀ ਧਾਰਨਾ ਹੀ ਸਵੀਕਾਰ ਕੀਤੀ ਜਾ ਸਕਦੀ ਹੈ। ਸਾਡੀ ਪਿੱਛਲੀ ਪੀੜੀ ਦੇ ਜਿਨ੍ਹਾਂ ਵਿਦਵਾਨਾਂ ਨੇ ਇਸ ਧਾਰਨਾ ਨੂੰ ਸਿਰਜਿਆ, ਉਹ ਇਸ ਪੱਖੋਂ ਸੂਝਵਾਨ ਸਨ।ਰਹਿਤ ਮਰਿਆਦਾ ਦੀ ਧਾਰਨਾ ਦੇ ਦਾਈਰੇ ਵਿਚ ਰਹਿ ਕੇ ਲੋੜੀਂਦੇ ਬਦਲਾਅ ਦਾ ਵਿਚਾਰ ਕਰਨਾ ਠੀਕ ਹੋ ਸਕਦਾ ਹੈ ਪਰ ਇਸ ਦਾਇਰੇ ਨੂੰ ਹੀ ਤੋੜ ਕੇ ਗੱਲ ਕਰਨਾ ਦੂਰਦਰਸ਼ੀਤਾ ਨਹੀਂ।
ਇਸ ਵਿਸ਼ੇਸ ਸੰਦਰਭ ਵਿਚ ਜੇਕਰ ਸਿਧਾਂਤਕ ਧਿਰ ਬੇ-ਤਰਤੀਬ ਹੋਣ ਦਾ ਰਾਹ ਅਪਣਾ ਲੈਣ ਤਾਂ ਗੈਰ-ਸਿਧਾਂਤਕ ਧਿਰਾਂ ਦੀ ਬੇ-ਤਰਤੀਬੀ ਦਾ ਤਰਕ ਵੀ ਵਾਜਬ ਹੋਵੇਗਾ। ਕਿਉਂਕਿ ਸਿਧਾਂਤਕ ਸਮਝ ਵਿਚ ਵਖਰੇਵੇਂ ਤਾਂ ਹਮੇਸ਼ਾ ਹੁੰਦੇ ਹੀ ਹਨ। ਇਸੇ ਕਾਰਨ ਹੀ, ਜ਼ਿਆਦਾ ਤੋਂ ਜ਼ਿਆਦਾ ਇੱਕਜੁੱਟਤਾ ਦੀ ਪ੍ਰਾਪਤੀ ਲਈ ਇੱਕ ਰਹਿਤ ਮਰਿਆਦਾ ਵਰਗੀ ਧਾਰਨਾ ਦੀ ਜ਼ਰੂਰਤ ਹੁੰਦੀ ਹੈ। ਅਸੀਂ ਦੇਖ ਸਕਦੇ ਹਾਂ ਕਿ ਜਾਗਰੁਕ ਹੋਣ ਦਾ ਦਾਵਾ ਕਰਨ ਵਾਲੀਆਂ ਕਈ ਧਿਰਾਂ ਕਿਸ ਕਦਰ ਕਈ ਨੁਕਤਿਆਂ ’ਤੇਆਪਸ ਵਿਚ ਅਸਹਿਮਤ ਹਨ ਅਤੇ ਉਹ 1900 ਦੇ ਅਰੰਭਕ ਦਹਾਕੇ ਵਿਚ ਸਿਰਜੀ ‘ਇੱਕ ਰਹਿਤ ਮਰਿਯਾਦਾ’ ਵਰਗੀ ਗੱਲ ਪ੍ਰਾਪਤ ਕਰਨ ਦੀ ਹਾਲਤ ਵਿਚ ਨਹੀਂ ਹਨ। ਮੌਜੂਦਾ ਸਮੇਂ ਵਿਚ ਜਾਗਰੁਕਤਾ ਦਾ ਦਾਅਵਾ ਤਾਂ ਹੈ ਪਰ ਏਕਤਾ ਨਦਾਰਦ ਹੈ। ਐਸੀਆਂ ਪੰਜ ਧਿਰਾਂ ‘ਪੰਜ’ ਰਹਿਤ ਮਰਿਆਦਾਵਾਂ ਤਾਂ ਬਣਾ ਸਕਦੀਆਂ ਹਨ ਪਰ ‘ਇੱਕ’ ਕਦੇ ਵੀ ਨਹੀਂ। ਇਸ ਲਈ ਇਸ ਨੁੱਕਤੇ ’ਤੇ ਪੰਥ ਪਰਵਾਣਤ ਪਰਿਪੇਖ ਨੂੰ ਸਮਝਣ ਦੀ ਲੋੜ ਹੈ।
ਸਿੱਖ ਰਹਿਤ ਮਰਿਯਾਦਾ ਵਿਚ ਸੁਧਾਰ ਕਰਨ ਦਾ ਅਧਿਕਾਰ ਸਿਰਫ਼ ਉਸ ਜੁਗਤ (ਸੁਚੇਤ, ਸਮਝਦਾਰ ਅਤੇ ਦੂਰਅੰਦੇਸ਼ ਪੰਥਕ ਵਿਦਵਾਨਾਂ ਦੇ ਸਰਬਪੱਖੀ, ਸਿਧਾਂਤਕ ਅਤੇ ਡੂੰਘੇ ਵਿਚਾਰ ਵਟਾਂਦਰੇ ਉਪਰੰਤ) ਨਾਲ ਹੀ ਹੋ ਸਕਦਾ ਹੈ ਜਿਸ ਰਾਹੀਂ ਇਸ ਨੂੰ ਸਿਰਜਿਆ ਗਿਆ ਸੀ। ਨਿਜੀ ਤੌਰ ’ਤੇ ਕੋਈ ਕੁਝ ਵੀ ਕਰਦਾ ਹੋਵੇ ਪਰ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਵਿਚ ਤਰਮੀਮ ਕਰਨਾ ਚਾਹੇ ਤਾਂ ਉਸ ਕੋਲ ਇਸ ਦਾ ਅਧੀਕਾਰ ਨਹੀਂ। ਜੇਕਰ ਕਦੇ ਲੋੜ ਹੋਵੇ ਤਾਂ ਉਹ ਕਮੇਟੀ ਕੇਵਲ ਇਸ ਵਿਚ ਤਰਮੀਮ ਦੀ ਪ੍ਰਕ੍ਰਿਆ ਆਰੰਭ ਕਰ ਸਕਦੀ ਹੈ ਪਰ ਇਸ ਨੂੰ ਆਪ ਨਹੀਂ ਬਦਲ ਸਕਦੀ। ਇਹ ਗੱਲ ਸਿੱਖ ਰਹਿਤ ਮਰਿਯਾਦਾ ਦੀ ਧਾਰਨਾ ਦਾ ਮੁੱਢਲਾ ਅੰਗ ਹੈ। ਜਾਗਰੁਕ ਅਖਵਾਉਂਦੇ ਪੱਖਾਂ ਨੂੰ, ਸੁਧਾਰ ਦਾ ਸੁਝਾਅ ਦੇਣ ਵੇਲੇ, ਸਪਸ਼ਟ ਲਫ਼ਜ਼ਾਂ ਵਿਚ ਇਸ ਗੱਲ ਨੂੰ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਸਿੱਖ ਰਹਿਤ ਦੀਆਂ ਕੁੱਝ ਮਦਾਂ ਦੇ ਨਾ ਵੀ ਸਹੀ ਪਰ ‘ਮਰਿਆਦਾ ਦੀ ਧਾਰਨਾ’ ਦੇ ਹਿਮਾਯਤੀ ਹਨ ਅਤੇ ਇਸ ਲਈ ਇਸ ਵਿਚ ਕਿਸੇ ਵੀ ਤਰਮੀਮ ਲਈ ਆਪਣੀ ਉਸ ਪੀੜੀ ਦੀ ਤਰਕੀਬ ਦੇ ਵੀ ਹਿਮਾਇਤੀ ਹਨ ਜਿਸ ਨੇ ਬੜੀ ਘਾਲਣਾ ਦੇ ਬਾਅਦ ਇਸ ਨੂੰ ਸਿਰਜਿਆ ਸੀ। ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਉਹ ਵਿਚਾਰ ਕਰਨ ਕਿ ਉਨ੍ਹਾਂ ਦੀ ਹੀ ਬੇ-ਤਰਤੀਬੀ ਤਰਜ਼ ’ਤੇ ਕੋਈ ਕਾਬਜ਼ ਧਿਰ (ਸ਼੍ਰੋਮਣੀ ਗੁਰਦੁਆਰਾ ਕਮੇਟੀ) ਮੌਜੂਦਾ ਸਿੱਖ ਰਹਿਤ ਮਰਿਯਾਦਾ ਨੂੰ ਇੱਕੋ ਝੱਟਕੇ ਵਿਚ ਬਦਤਰ (worse) ਹਾਲਤ ਵਿਚ ਲੈ ਜਾ ਸਕਦਾ ਹੈ।
ਵੱਖੋ-ਵੱਖ ਸਿਧਾਂਤਕ ਸਮਝ ਦੇ ਮਾਹੌਲ ਵਿਚ ਸਿਰਫ਼ ਉਹ ਜੁਗਤ (ਜਿਸ ਰਾਹੀਂ ਇਸ ਨੂੰ ਸਿਰਜਿਆ ਗਿਆ ਸੀ) ਹੀ ਬੱਚਦੀ ਹੈ ਜਿਹੜੀ ਕਿ ਸਿੱਖ ਰਹਿਤ ਮਰਿਆਦਾ ਦੀ ਨਿਰਦੋਸ਼ ਧਾਰਨਾ ਨੂੰ ਬਚਾ ਸਕਦੀ ਹੈ। ਇਸ ਵੇਲੇ ਉਸ ਜੁਗਤ ’ਤੇ ਪਹਿਰਾ ਦੇਣ ਦੀ ਸਖ਼ਤ ਲੋੜ ਹੈ ਤਾਂਕਿ ਕੋਈ ਕਾਬਜ਼ ਧਿਰ ਕਿਧਰੇ ਸਾਡੀ ਹੀ ਬਚਕਾਨੀਆਂ ਹਰਕਤਾਂ ਨੂੰ ਅਧਾਰ ਬਣਾ ਕੇ ਰਹਿਤ ਮਰਿਯਾਦਾ ਵਿਚ ਬਦਤਰ (ਮਰਗਤਕ) ਬਦਲਾਅ ਨਾ ਕਰ ਦੇਵੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੌਜੂਦਾ ਸਿੱਖ ਰਹਿਤ ਮਰਿਯਾਦਾ ਅਤੇ ਉਸ ਦੀ ਮੂਲ ਧਾਰਨਾ ਕਿਸੇ ਮੌਜੂਦਾ ਧਿਰ ਦੀ ਕਾਰਵਾਈ ਨਹੀਂ ਬਲਕਿ ਇਹ ਸਾਡੇ ਵਿਰਸੇ ਦਾ ਉਪਰਾਲਾ ਸੀ ਜਿਸ ਤੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਅਤੇ ਨਾਲੋ-ਨਾਲ ਇਸ ਦੀ ਮੂਲ ਧਾਰਨਾ ਅਤੇ ਉਸ ਦੀ ਲੋੜ ਦੇ ਵਿਚਾਰ ਦੀ ਸੰਭਾਲ ਬੇਹੱਦ ਜ਼ਰੂਰੀ ਹੈ।