

ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ।।
ਅਖੌਤੀ ਪੰਥਕ ਅਖ਼ਬਾਰ ਦੇ ਸੰਪਾਦਕ ਜੋਗਿੰਦਰ ਸਿੰਘ ਵੱਲੋਂ ਪ੍ਰੋਫੈਸਰ ਦਰਸ਼ਨ ਸਿੰਘ ਖਿਲਾਫ਼ ਪੁਜਾਰੀਆਂ ਦੇ ਫਤਵੇ ਮਸਲੇ ’ਤੇ 3 ਦਸੰਬਰ 2009 ਨੂੰ ਲਿਖੇ ਗਏ ਗੁੰਮਾਰਾਹਕੁੰਨ ਸੰਪਾਦਕੀ ਦਾ ਪੋਸਟ-ਮਾਰਟਮ।
- ਸਰਬਜੀਤ ਸਿੰਘ -
ਗੁਰਬਾਣੀ ਦੇ ਉਕਤ ਪਵਿੱਤਰ ਫੁਰਮਾਨ ਦਾ ਅਰਥ ਹੈ ਕਿ ਜੇਕਰ ਕੁੱਤੇ ’ਤੇ ਚੰਦਨ ਵਰਗੇ (ਧਾਰਮਕ ਸਮਾਜ ਵਿੱਚ ਸਮਝੇ ਜਾਂਦੇ ਉ¤ਚ-ਪੱਧਰੀ ਪਦਾਰਥ) ਦਾ ਲੇਪ ਵੀ ਕਰ ਦਿੱਤਾ ਜਾਵੇ, ਤਾਂ ਵੀ ਉਸਦਾ ਮਾਨਸਿਕ ਸਤਰ ਕਿਸੇ ਧਾਰਮਕ ਤੌਰ ’ਤੇ ਉ¤ਚੇ-ਸਤਰ ਵਾਲੇ ਇਨਸਾਨ ਵਰਗਾ ਨਹੀਂ ਹੁੰਦਾ, ਬਲਕਿ ਉਸਦਾ ਸੁਭਾਅ ਕੁੱਤਿਆਂ ਵਾਲਾ ਹੀ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 143 ’ਤੇ ਦਰਜ ਇਸ ਉਪਦੇਸ਼ ਰਾਹੀਂ ਸਤਿਗੁਰੂ ਨੇ ਸਾਨੂੰ ਸਮਝਾਇਆ ਹੈ ਕਿ ਕਿਵੇਂ ਮੱਕਾਰ ਇਨਸਾਨਾਂ ਦੇ ਮਨ, ਸਮਾਜ ਵਿੱਚ ਸਤਿਕਾਰ ਵਾਲਾ ਅਹੁਦਾ ਜਾਂ ਰੁਤਬਾ ਪ੍ਰਾਪਤ ਕਰਕੇ ਵੀ ਮੱਕਾਰ ਹੀ ਰਹਿੰਦੇ ਹਨ। ਗੁਰਬਾਣੀ ਦਾ ਇਹ ਫੁਰਮਾਨ ਉਨ੍ਹਾਂ ਲੋਕਾਂ ’ਤੇ ਵੀ ਬਿਲਕੁਲ ਢੁਕਵਾਂ ਸਾਬਿਤ ਹੁੰਦਾ ਹੈ, ਜੋ ਬਾਹਰੀ ਤੌਰ ’ਤੇ ਬੜੇ ਪੜ੍ਹੇ-ਲਿਖੇ, ਸਮਝਦਾਰ, ਬੁੱਧੀਜੀਵੀ ਹੋਣ ਦਾ ਦਿਖਾਵਾ ਕਰਦੇ ਹਨ ਪਰ ਜਿਨ੍ਹਾਂ ਦੇ ਮਨ ਅੰਦਰ ਮੱਕਾਰੀ ਦੀ ਭਾਵਨਾ ਏਨੀ ਤੀਬਰ ਹੁੰਦੀ ਹੈ ਕਿ ਉਹ ਕੌਮ, ਸਮਾਜ ਨੂੰ ਦਰਪੇਸ਼ ਨਾਜ਼ੁਕ ਸਮੱਸਿਆਵਾਂ ਸਮੇਂ ਵੀ ਆਪਣੇ ਨਿਜੀ ਸਵਾਰਥਾਂ ਅਤੇ ਹਉਮੈ ਦੀ ਪੂਰਤੀ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਹਰ ਯਤਨ ਕਰਦੇ ਰਹਿੰਦੇ ਹਨ। ਇਸੇ ਵਾਸਤੇ ਇਹ ਪਵਿੱਤਰ ਫੁਰਮਾਨ ਮੋਹਾਲੀ ਤੋਂ ਪ੍ਰਕਾਸ਼ਿਤ ਹੁੰਦੀ ਪੰਜਾਬੀ ਅਖ਼ਬਾਰ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਜੋਗਿੰਦਰ ਸਿੰਘ ’ਤੇ ਵੀ ਲਾਗੂ ਹੁੰਦੀ ਹੈ।
ਆਪਣੀ ਅਖ਼ਬਾਰ ਵਿੱਚ ਕਈ ਦਿਨਾਂ ਤੋਂ ਸਿੱਖ ਧਰਮ ਦੇ ਸਤਿਕਾਰਤ ਪ੍ਰਚਾਰਕ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਬੇਹੂਦਾ ਤੇ ਤੱਥ-ਵਿਹੀਣ ਸੰਪਾਦਕੀਆਂ ਲਿਖਣ ਤੋਂ ਬਾਅਦ ਵੀ ਸ੍ਰੀ ਜੋਗਿੰਦਰ ਸਿੰਘ ਦੀ ਹਉਮੈ ਅਤੇ ਈਰਖਾਲੂ ਪ੍ਰਵਿਰਤੀ ਨੂੰ ਕੋਈ ਠੰਡਕ ਪੈਂਦੀ ਨਜ਼ਰ ਨਹੀਂ ਆ ਰਹੀ। ਇਸਲਈ ਉਨ੍ਹਾਂ ਨੇ 2 ਦਸੰਬਰ 09 ਨੂੰ ਆਪਣੀ ਅਖ਼ਬਾਰ ਵਿੱਚ ਸਤਿਕਾਰਯੋਗ ਪ੍ਰਚਾਰਕ ਖਿਲਾਫ਼ ਤਾਂ ਬਹੁਤ ਹੀ ਗੁੰਮਰਾਹਕੁੰਨ ਸੰਪਾਦਕੀ ਲਿਖ ਮਾਰਿਆ ਸੀ। ਇਸਲਈ ਭੋਲੇ-ਭਾਲੇ ਪਾਠਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਦਾਸ ਨੂੰ ਇਸ ਸੰਪਾਦਕੀ ਦਾ ‘ਪੋਸਟ-ਮਾਰਟਮ’ ਕਰਨਾ ਪਿਆ ਸੀ। ਸ੍ਰੀ ਜੋਗਿੰਦਰ ਸਿੰਘ ਨੇ ਦਾਸ ਦੇ ਉਸ ਲੇਖ ਵਿੱਚ ਚੁੱਕੇ ਗਏ ਬੇਅੰਤ ਸਵਾਲਾਂ ਵਿੱਚੋਂ ਕਿਸੇ ਸਵਾਲ ਦਾ ਉ¤ਤਰ ਦੇਣ ਦੀ ਬਜਾਏ ਆਪਣੇ ਹੈਂਕੜ ਸੁਭਾਅ ਅਧੀਨ 3 ਦਸੰਬਰ 09 ਨੂੰ ਇਕ ਹੋਰ ਗੁੰਮਰਾਹਕੁੰਨ ਸੰਪਾਦਕੀ ਲਿਖ ਕੇ ਪ੍ਰੋ: ਦਰਸ਼ਨ ਸਿੰਘ ਦਾ ਅਕਸ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ। ਇਸਲਈ ਦਾਸ ਨੂੰ ਇਕ ਵਾਰ ਫਿਰ ਪਾਠਕਾਂ ਦੀ ਸੇਵਾ ਵਿੱਚ ਪੇਸ਼ ਹੋ ਕੇ ਇਸ ਬਾਬਤ ਚਰਚਾ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਆਪਣੇ ਇਸ ਸੰਪਾਦਕੀ ਦੇ ਅਰੰਭ ਵਿੱਚ ਸ੍ਰੀ ਜੋਗਿੰਦਰ ਸਿੰਘ ਨੇ ਸਿੱਖ ਪੁਜਾਰੀਵਾਦ ਨੂੰ ਕੋਸ ਕੇ ਅਤੇ ਇਸਾਈ ਪੁਜਾਰੀਵਾਦ ਦੇ ਮੌਜੂਦਾ ਕਰਮ-ਕਾਂਡਾਂ ਦੀ ਪ੍ਰਸ਼ੰਸਾ ਕਰਕੇ ਉਨ੍ਹਾਂ ਨੂੰ ਜਾਇਜ਼ ਹੋਣ ਦਾ ਸਰਟੀਫਿਕੇਟ (ਇਹੀ ਢੰਗ ਠੀਕ ਹੈ ਜਾਰੀ ਕੀਤਾ ਹੈ। ਸ੍ਰੀ ਜੋਗਿੰਦਰ ਸਿੰਘ ਦੀ ਇਹ ਗੱਲ ਠੀਕ ਹੈ ਕਿ ਪੁਜਾਰੀਆਂ ਵੱਲੋਂ ਆਪਣੇ ਜਾਂ ਆਪਣੀ ਪਿੱਠ ਪਿੱਛੇ ਥਾਪੜਾ ਦੇਣ ਵਾਲੀ ਸਿਆਸੀ ਧਿਰ ਦਾ ਵਿਰੋਧ ਕਰਨ ਵਾਲੇ ਆਗੂਆਂ/ਪ੍ਰਚਾਰਕਾਂ ਨਾਲ ਕਾਫੀ ਮਾੜਾ ਵਤੀਰਾ ਅਪਣਾਇਆ ਜਾਂਦਾ ਹੈ। ਇਹ ਵੀ ਸਹੀ ਹੈ ਕਿ (ਜਿਥੇ ਤੱਕ ਹੋ ਸਕੇ) ਜਾਗਰੁਕ ਸਿੱਖਾਂ ਨੂੰ (ਤਖ਼ਤਾਂ ਦੇ) ਪੁਜਾਰੀਆਂ ਵੱਲੋਂ ਜਾਰੀ ਕੀਤੇ ਗਏ ਫਤਵਿਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਪਰ ਸ੍ਰੀ ਜੋਗਿੰਦਰ ਸਿੰਘ ਦਾ ਇਹ ਦਾਅਵਾ ਕਾਫੀ ਗੁੰਮਰਾਹਕੁੰਨ ਹੈ ਕਿ ‘‘ਕਈਆਂ ਨੇ ਸਾਡੀ ਗੱਲ ਨੂੰ ਮੰਨਣ ਦਾ ਵਿਸ਼ਵਾਸ ਸਾਨੂੰ ਦਿਵਾਇਆ ਤੇ ਸਹੁੰਆਂ ਵੀ ਚੁੱਕੀਆਂ ਕਿ ਉਹ ਪੁਜਾਰੀਆਂ ਅੱਗੇ ਪੇਸ਼ ਨਹੀਂ ਹੋਣਗੇ ਪਰ ਛੇਤੀ ਹੀ ਉਹ ‘ਲਾਭ ਹਾਣ’ ਦੇ ਚੱਕਰ ਵਿੱਚ ਪੈ ਕੇ, ਥਿੜਕ ਗਏ ਤੇ ਜਾ ਪੇਸ਼ ਹੋਏ।’’ ਹੁਣ ਇਥੇ ਨੋਟ ਕਰਨ ਵਾਲੀ ਗੱਲ ਹੈ ਕਿ ਸ੍ਰੀ ਜੋਗਿੰਦਰ ਸਿੰਘ ਸਾਰਾ ਜੋਰ ‘ਸਾਡੀ’ ਗੱਲ (ਨਾ ਮੰਨਣ) ਤੇ ਹੈ, ਗੁਰਮਤਿ ਦੇ ਸਿਧਾਂਤ ਜਾਂ ਹਾਲਾਤ ਦੀ ਨਜ਼ਾਕਤ ’ਤੇ ਨਹੀਂ। ਦੂਜਾ, ਸ੍ਰੀ ਜੋਗਿੰਦਰ ਸਿੰਘ ਨੇ ਉਨ੍ਹਾਂ ‘ਕਈਆਂ’ ਦੇ ਨਾਮ ਨਹੀਂ ਦੱਸੇ ਜਿਹੜੇ ਕਥਿਤ ਤੌਰ ’ਤੇ ਲਾਭ-ਹਾਣ ਦੇ ਚੱਕਰ ਵਿੱਚ ਪੈ ਕੇ ਥਿੜਕ ਗਏ। ਸ੍ਰੀ ਜੋਗਿੰਦਰ ਸਿੰਘ ਨੂੰ ਅਜਿਹੇ ਲੋਕਾਂ ਦੇ ਨਾਮ ਦੱਸਣ ਦੇ ਇਲਾਵਾ ਤੱਥ-ਭਰਪੂਰ ਜਾਣਕਾਰੀ ਦੇ ਕੇ ਇਹ ਵੀ ਦੱਸਣਾ ਚਾਹੀਦਾ ਹੈ ਇਨ੍ਹਾਂ ‘ਕਈਆਂ’ ਨੇ ਕਿਸ ਤੋਂ ਅਤੇ ਕੀ-ਕੀ ਲਾਭ ਚੁੱਕਿਆ ਸੀ। ਸ੍ਰੀ ਜੋਗਿੰਦਰ ਸਿੰਘ ਇਹ ਵੀ ਦੱਸਣ ਕਿ ਇਨ੍ਹਾਂ ‘ਕਈਆਂ’ ਦੀ ਕੀ ਮਜਬੂਰੀ ਸੀ ਕਿ ਉਨ੍ਹਾਂ ਨੂੰ ਸਹੁੰ ਚੁੱਕ ਕੇ ਸ੍ਰੀ ਜੋਗਿੰਦਰ ਸਿੰਘ ਨੂੰ ਆਪਣੀ ਭਵਿੱਖ ਦੀਆਂ ਨੀਤੀਆਂ ਬਾਰੇ ਵਿਸ਼ਵਾਸ ਦਿਵਾਉਣਾ ਪਿਆ। ਸ੍ਰੀ ਜੋਗਿੰਦਰ ਸਿੰਘ ਉਸ ਮੀਟਿੰਗ ਦੀ ਥਾਂ ਅਤੇ ਸਮਾਂ ਦੱਸਣ ਦੀ ਖੇਚਲ ਵੀ ਕਰਨ ਜਦੋਂ ਇਨ੍ਹਾਂ ਅਖੌਤੀ ‘ਕਈਆਂ’ ਨੇ ਸਹੁੰਆਂ ਚੁੱਕੀਆਂ ਅਤੇ ਇਹ ਵੀ ਕਿ ਉਨ੍ਹਾਂ ਨੇ ਕਿਸ ਚੀਜ਼ ਦੀ ਸਹੁੰ ਚੁੱਕੀ ਸੀ। ਸ੍ਰੀ ਜੋਗਿੰਦਰ ਸਿੰਘ ਇਹ ਵੀ ਦੱਸਣ ਕਿ ਕੀ ਸਹੁੰ ਚੁੱਕ ਕੇ ਕੋਈ ਪ੍ਰਣ ਕਰਨਾ ਗੁਰਮਤਿ ਦਾ ਕੋਈ ਸਿਧਾਂਤ ਹੈ?
ਪ੍ਰੋ: ਦਰਸ਼ਨ ਸਿੰਘ ਨਾਲ ਵੈਰ-ਭਾਵਨਾ ਦੇ ਮੂਲ ਕਾਰਨ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਜੋਗਿੰਦਰ ਸਿੰਘ ਖ਼ੁਦ ਹੀ ਦੱਸਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਨੇ ਉਨ੍ਹਾਂ ਦੀ ‘ਸਲਾਹ’ ਨਹੀਂ ਮੰਨੀ ਸੀ (ਪੁਜਾਰੀਆਂ ਖਿਲਾਫ਼ ਅਪਣਾਏ ਜਾਣ ਵਾਲੀ ਨੀਤੀ ਜੋਗਿੰਦਰ ਸਿੰਘ ਦੀ ਸਲਾਹ ਨਾਲ ਤੈਅ ਨਹੀਂ ਕੀਤੀ ਸੀ)। ਜੋਗਿੰਦਰ ਸਿੰਘ ਦੱਸਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਨੂੰ ਇਹ ‘ਸਲਾਹ’ ਜਚੀ ਨਹੀਂ (ਪ੍ਰੋ: ਦਰਸ਼ਨ ਸਿੰਘ ਨੇ ਜੋਗਿੰਦਰ ਸਿੰਘ ਦੀ ਗੱਲ ਨੂੰ ਮੰਨਣ ਤੋਂ ਇਨਕਾਰੀ ਹੋਣ ਦੀ ਜ਼ੁਰਅਤ ਕਰ ਦਿੱਤੀ ਸੀ)। ਇਸੇ ਲਈ ਹੁਣ ਮੌਕਾ ਪਾਉਣ ’ਤੇ ਸ੍ਰੀ ਜੋਗਿੰਦਰ ਸਿੰਘ, ਪ੍ਰੋ: ਦਰਸ਼ਨ ਸਿੰਘ ਨੂੰ ਹਮਾਇਤ ਦੇ ਬਹਾਨੇ ਉਨ੍ਹਾਂ ਨੂੰ ਜ਼ਲੀਲ ਕਰਨ ਅਤੇ ਆਪਣੇ ਗੁਟ ਵਿੱਚ ਸ਼ਾਮਲ ਕਰਨ ਲਈ ਦਬਾਅ ਪਾ ਰਹੇ ਹਨ।
ਇਸਦੇ ਨਾਲ-ਨਾਲ ਪ੍ਰੋ: ਦਰਸ਼ਨ ਸਿੰਘ ਨੂੰ ਜ਼ਲੀਲ ਕਰਨ ਲਈ ਸ੍ਰੀ ਜੋਗਿੰਦਰ ਸਿੰਘ ਲਿਖਦੇ ਹਨ ਕਿ
‘‘ਇਹ ਫੈਸਲਾ ਉਨ੍ਹਾਂ (ਪ੍ਰੋ: ਦਰਸ਼ਨ ਸਿੰਘ) ਨੇ ਆਪ ਕਰਨਾ ਹੈ ਕਿ ਪੁਜਾਰੀਵਾਦ ਨੂੰ ਜ਼ਿੰਦਾ ਰੱਖਣਾ
ਹੈ ਜਾਂ ਗੁਰਮਤਿ ਨੂੰ। ਇਸ ਵੇਲੇ ਉਹ ਪੁਜਾਰੀਵਾਦ ਦੇ ਹੱਕ ਵਿੱਚ ਹਨ।’’ ਸ੍ਰੀ ਜੋਗਿੰਦਰ ਸਿੰਘ ਇਹ
ਦੱਸਣ ਦੀ ਖੇਚਲ ਕਰਨ ਕਿ ਜੇਕਰ ਪ੍ਰੋ: ਦਰਸ਼ਨ ਸਿੰਘ ਇਹ ਸਾਬਿਤ ਕਰਨ ਕਿ ਦਸਮ ਗ੍ਰੰਥ ਦੀਆਂ ਗੁਰਮਤਿ
ਵਿਰੋਧੀ ਰਚਨਾਵਾਂ ਦਾ ਵਿਰੋਧ ਕਰਕੇ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਨਹੀਂ ਕੀਤਾ
ਅਤੇ ਇਹ ਕਿਤਾਬ ਗੁਰਮਤਿ ਵਿਰੋਧੀ ਕਿੱਸੇ-ਕਹਾਣੀਆਂ ਨਾਲ ਭਰੀ ਗਈ ਹੈ, ਪੁਜਾਰੀਆਂ ਕੋਲ ਚਲੇ ਜਾਣ ਤਾਂ
ਕੀ ਇਸਨੂੰ ਪੁਜਾਰੀਵਾਦ ਨੂੰ ਜ਼ਿੰਦਾ ਰੱਖਣਾ ਜਾਂ ਪੁਜਾਰੀਵਾਦ ਦੇ ਹੱਕ ਵਿੱਚ ਖੜਨਾ ਮੰਨਿਆ
ਜਾਵੇਗਾ? ਗੁਰੂ ਨਾਨਕ ਸਾਹਿਬ ਵੱਖ-ਵੱਖ ਧਰਮਾਂ ਦੇ ਪੁਜਾਰੀਆਂ (ਜਿਵੇਂ ਪੰਡਤਾਂ, ਕਾਜ਼ੀਆਂ, ਜੋਗੀਆਂ)
ਨਾਲ ਜੋ ਬਹਿਸ ਜਾਂ ਵਿਚਾਰ-ਵਟਾਂਦਰਾ ਕਰਨ ਜਾਂਦੇ ਸਨ, ਕੀ ਉਹ ਪੁਜਾਰੀਵਾਦ ਨੂੰ ਜ਼ਿੰਦਾ ਰੱਖਣ ਲਈ
ਅਜਿਹਾ ਕਰਦੇ ਸਨ? ਸ੍ਰੀ ਜੋਗਿੰਦਰ ਸਿੰਘ ਇਮਾਨਦਾਰੀ ਨਾਲ ਇਸ ਗੱਲ ਦਾ ਜਵਾਬ ਦੇਣ ਕਿ ਕੀ ਸਿਰਫ਼
ਪ੍ਰੋ: ਦਰਸ਼ਨ ਸਿੰਘ ਦੇ 5 ਦਸੰਬਰ 09 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਨਾ ਜਾਣ ਨਾਲ ਸਿੱਖ ਧਰਮ ਵਿੱਚੋਂ
ਪੁਜਾਰੀਵਾਦ ਖ਼ਤਮ ਹੋ ਜਾਏਗਾ?
ਪ੍ਰੋ: ਦਰਸ਼ਨ ਸਿੰਘ ਨੂੰ ਟਿਚਕਰ ਕਰਦਿਆਂ ਸ੍ਰੀ ਜੋਗਿੰਦਰ ਸਿੰਘ ਲਿਖਦੇ ਹਨ ਕਿ ‘‘ਕਿਸੇ ਸਮੇਂ ਉਹ (ਪ੍ਰੋ: ਦਰਸ਼ਨ ਸਿੰਘ) ਦਸਮ ਗ੍ਰੰਥ ਦੇ ਵੀ ਹਮਾਇਤੀ ਹੁੰਦੇ ਸੀ, ਅੱਜ ਇਸ ਦੇ ਵੱਡੇ ਆਲੋਚਕਾਂ ਵਿਚ ਗਿਣੇ ਜਾਂਦੇ ਹਨ।’’ ਇਹ ਸੱਚ ਹੈ ਕਿ ਇਕ ਰਾਗੀ ਦੇ ਤੌਰ ’ਤੇ ਪ੍ਰੋ: ਦਰਸ਼ਨ ਸਿੰਘ ਦਸਮ ਗ੍ਰੰਥ ਦੀਆਂ ਰਚਨਾਵਾਂ ਵਿੱਚੋਂ ਵੀ ਕੀਰਤਨ ਕਰਦੇ ਰਹੇ ਹਨ, ਜੋ ਉਨ੍ਹਾਂ ਦੀਆਂ ਕਈ ਪ੍ਰਚਲਿਤ ਕੈਸਟਾਂ ਵਿੱਚੋਂ ਅੱਜ ਵੀ ਸੁਣਿਆ ਜਾ ਸਕਦਾ ਹੈ। ਪਰ ਕੀ ਇਸਦਾ ਅਰਥ ਇਹ ਹੈ ਕਿ ਜਦ ਉਨ੍ਹਾਂ ਨੂੰ ਇਸ ਗੁਰਮਤਿ-ਵਿਰੋਧੀ ਕਿਤਾਬ ਦੀ ਅਸਲੀਅਤ ਬਾਰੇ ਸੋਝੀ ਹੋ ਗਈ, ਤਾਂ ਵੀ ਉਨ੍ਹਾਂ ਨੂੰ ਇਸ ਦੀਆਂ ਰਚਨਾਵਾਂ ਦਾ ਕੀਰਤਨ ਕਰਦੇ ਰਹਿਣਾ ਚਾਹੀਦਾ ਸੀ? ਜੇਕਰ ਕੋਈ ਵਿਅਕਤੀ ਪਹਿਲਾਂ-ਪਹਿਲ ਦੋ ਤੇ ਦੋ ਪੰਜ ਕਹਿੰਦਾ ਹੋਵੇ ਪਰ ਬਾਅਦ ਵਿੱਚ ਉਸਨੂੰ ਸਮਝ ਆ ਜਾਵੇ ਕਿ ਦੋ ਤੇ ਦੋ ਚਾਰ ਹੁੰਦੇ ਹਨ, ਤਾਂ ਕਿ ਉਸਨੂੰ ਇਹ ਸੱਚ ਅਪਣਾ ਲੈਣਾ ਚਾਹੀਦਾ ਹੈ ਜਾਂ ਇਸ ਡਰ ਅਤੇ ਸ਼ਰਮ ਤੋਂ ਕਿ ਪਹਿਲਾਂ ਤਾਂ ਮੈਂ ਦੋ ਤੇ ਦੋ ਪੰਜ ਕਹਿੰਦਾ ਹੁੰਦਾ ਸੀ, ਅੱਗੇ ਵੀ ਇਹੀ ਗਲਤ ਦਾਅਵਾ ਕਰਦੇ ਰਹਿਣਾ ਚਾਹੀਦਾ ਹੈ? ਜੇਕਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜਾਵੇ ਤਾਂ ਕੀ ਉਸਦਾ ਸਵਾਗਤ ਕਰਨਾ ਚਾਹੀਦਾ ਹੈ ਜਾਂ ਫਿਰ ਸ੍ਰੀ ਜੋਗਿੰਦਰ ਸਿੰਘ ਵਰਗੇ ਵਿਅਕਤੀਆਂ ਵੱਲੋਂ ਉਸਨੂੰ ਤਾਹਣੇ ਮਾਰੇ ਜਾਣੇ ਚਾਹੀਦੇ ਹਨ? ਜੇਕਰ ਪਿਛਲੀਆਂ ਗਲਤੀਆਂ ਲਈ ਪ੍ਰੋ: ਦਰਸ਼ਨ ਸਿੰਘ ਨੂੰ ਤਾਨੇ ਮਾਰਨੇ ਜਾਇਜ਼ ਹਨ ਤਾਂ ਕੀ ਗੁਰੂ ਅੰਗਦ ਸਾਹਿਬ, ਜੋ ਗੁਰੂ ਨਾਨਕ ਸਾਹਿਬ ਦੀ ਰਾਹ ਦੇ ਪਾਂਧੀ ਬਣਨ ਤੋਂ ਪਹਿਲਾਂ ਦੇਵੀ ਦੇ ਪੁਜਾਰੀ ਸਨ ਅਤੇ ਗੁਰੂ ਅਮਰਦਾਸ ਜੀ, ਜੋ ਗੁਰਮਤਿ ਰਾਹ ਦੇ ਪਾਂਧੀ ਬਣਨ ਤੋਂ ਪਹਿਲਾਂ ਹਿੰਦੂ ਤੀਰਥਾਂ ਤੇ ਦਾਨ-ਇਸ਼ਨਾਨ ਆਦਿਕ ਕਰਮ-ਕਾਂਡ ਬੜੇ ਜੋਰਾਂ-ਸ਼ੋਰਾਂ ਨਾਲ ਕਰਦੇ ਸਨ, ਨੂੰ ਵੀ ਤਾਨੇ ਮਾਰਨੇ ਚਾਹੀਦੇ ਹਨ? ਕੀ ਗੁਰੂ ਸਾਹਿਬਾਨ ਨੇ ਅਜਿਹਾ ਕੀਤਾ ਸੀ ਜਾਂ ਫਿਰ ਗਲਤੀ ਸੁਧਾਰਨ ਵਾਲੇ ਨੂੰ ਗੁਰਮਤਿ ਦੀ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਸੀ?
(ਨੋਟ : ਪਿਛਲੇ ਕੁਝ ਸਾਲਾਂ ਵਿੱਚ ਵੱਖ-ਵੱਖ ਵਿਦਵਾਨ ਲਿਖਾਰੀਆਂ ਨੇ ਆਪਣੀਆਂ ਖੋਜ-ਭਰਪੂਰ ਕਿਤਾਬਾਂ ਰਾਹੀਂ ਸਾਬਿਤ ਕਰ ਦਿੱਤਾ ਹੈ ਕਿ ਦਸਮ ਗ੍ਰੰਥ ਦੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖੀਆਂ ਨਹੀਂ ਹੋ ਸਕਦੀਆਂ। ਪਰ ਗਿ: ਭਾਗ ਸਿੰਘ ਅੰਬਾਲਾ ਦੀ ‘ਦਸਮ ਗ੍ਰੰਥ ਨਿਰਣੈ’ ਨੂੰ ਛੱਡ ਕੇ, ਅਜਿਹੀਆਂ ਬਾਕੀ ਕਿਤਾਬਾਂ 2-3 ਦਹਾਕੇ ਪਹਿਲਾਂ ਉਪਲਬਧ ਨਹੀਂ ਸਨ। ਇਨ੍ਹਾਂ ਪੁਸਤਕਾਂ ਰਾਹੀਂ ਅੱਜ ਕਿਸੇ ਵੀ ਨਿਰਪੱਖ ਸਿੱਖ ਵਾਸਤੇ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖਣਾ ਬੜਾ ਅਸਾਨ ਹੈ ਪਰ 2-3 ਦਹਾਕੇ ਪਹਿਲਾਂ ਸਥਿਤੀ ਅਜਿਹੀ ਨਹੀਂ ਸੀ।)
ਅੱਗੇ, ਸ੍ਰੀ ਜੋਗਿੰਦਰ ਸਿੰਘ ਨੇ ਪ੍ਰੋ: ਦਰਸ਼ਨ ਸਿੰਘ ’ਤੇ ਮੁੜ ਤੋਂ ‘ਪੇਸ਼ ਹੋਏ ਸਿੱਖਾਂ ਨੂੰ ਜ਼ਲੀਲ ਕਰਨ’ ਦਾ ਆਰੋਪ ਲਗਾ ਕੇ ਉਨ੍ਹਾਂ ਨੂੰ ਨੀਵਾਂ ਦਿਖਾਉਣ ਦੀ ਮੁੜ ਤੋਂ ਕੋਸ਼ਿਸ਼ ਕੀਤੀ ਹੈ। (ਪੇਸ਼ ਕੀਤਾ ਗਿਆ ਸਿੱਖ ਕੌਣ ਸੀ - ਸੁਰਜੀਤ ਸਿੰਘ ਬਰਨਾਲਾ - ਜਿਸਨੇ ਕਾਂਗਰਸੀ ਸਰਕਾਰ ਨੂੰ ਖੁਸ਼ ਕਰਨ ਲਈ ਦਰਬਾਰ ਸਾਹਿਬ ਵਿੱਚ ਫੌਜੀ ਕਾਰਵਾਈ ਕਰਵਾਈ ਸੀ। ਇਸ ਬਾਬਤ ਜੋਗਿੰਦਰ ਸਿੰਘ ਦੇ ਪੱਖਪਾਤੀ ਵਿਚਾਰਾਂ ਦਾ ਦਾਸ ਨੇ 2 ਦਸੰਬਰ ਦੇ ਲੇਖ ਵਿੱਚ ਹੀ ਖੰਡਨ ਕੀਤਾ ਹੈ।) ਸ੍ਰੀ ਜੋਗਿੰਦਰ ਸਿੰਘ ਪ੍ਰੋ: ਦਰਸ਼ਨ ਸਿੰਘ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ ਕਿ ‘‘ਪੁਜਾਰੀ ਕਿਸੇ ਦੂਜੇ ਪੁਜਾਰੀ ਦੀ ਗਲਤੀ ਤਾਂ ਮੰਨ ਲੈਂਦੇ ਹਨ ਪਰ ਉਹ ਇਹ ਮੰਨਣ ਲਈ ਤਿਆਰ ਨਹੀਂ ਹੁੰਦਾ ਕਿ ਉਸ ਨੇ ਆਪ ਵੀ ਉਹੀ ਗਲਤੀ ਕੀਤੀ ਸੀ।’’ ਇਹ ਗੱਲ ਪ੍ਰੋ: ਦਰਸ਼ਨ ਸਿੰਘ ਦੇ ਸੰਦਰਭ ਵਿੱਚ ਬਿਲਕੁਲ ਗਲਤ ਸਾਬਿਤ ਹੁੰਦੀ ਹੈ ਕਿਉਂਕਿ ਪ੍ਰੋ: ਦਰਸ਼ਨ ਸਿੰਘ ਆਪਣੀਆਂ ਗਲਤੀਆਂ (ਜਿਵੇਂ ਦਸਮ ਗ੍ਰੰਥ ਦੀਆਂ ਰਚਨਾਵਾਂ ’ਚੋਂ ਕੀਰਤਨ ਕਰਨਾ) ਬਾਰੇ ਬਿਨਾਂ ਸ਼ਿਕਨ ਜਨਤੱਕ ਤੌਰ ’ਤੇ ਇਕਬਾਲ ਕਰਦੇ ਰਹੇ ਹਨ। ਇਸਦੇ ਇਲਾਵਾ, ਸ੍ਰੀ ਜੋਗਿੰਦਰ ਸਿੰਘ ਨੂੰ ਇਹ ਤੱਥ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਗਲਤੀ ਨਾ ਮੰਨਣ ਦੀ ਮਾਨਸਿਕਤਾ ਸਿਰਫ਼ ਪੁਜਾਰੀਆਂ ਵਿੱਚ ਹੀ ਨਹੀਂ ਬਲਕਿ ਹਰ ਇਨਸਾਨ ਵਿੱਚ, ਖ਼ਾਸਕਰ ਆਪਣੇ ਆਪ ਨੂੰ ਬਹੁਤਾ ਸਿਆਣਾ, ਕਲਮ ਦਾ ਮਾਹਿਰ, ਧਰਮ ਦੇ ਹਰ ਪੱਖ ਦਾ ਗਿਆਤਾ ਸਮਝਣ ਵਾਲੇ ਹਉਮੈ-ਗ੍ਰਸਤ ਲੋਕਾਂ ਵਿੱਚ ਵੀ ਬਹੁਤ ਪ੍ਰਬਲ ਹੁੰਦੀ ਹੈ।
ਹੁਣ ਸ੍ਰੀ ਜੋਗਿੰਦਰ ਸਿੰਘ ਦੇ ਇਸ ਦਾਅਵੇ ’ਤੇ ਵਿਚਾਰ ਕਰੀਏ ਕਿ ਉਨ੍ਹਾਂ (ਜਾਂ ਉਨ੍ਹਾਂ ਦੇ ਕਿਸੇ ਪੱਤਰਕਾਰ) ਵੱਲੋਂ ਪ੍ਰੋ: ਦਰਸ਼ਨ ਸਿੰਘ ਨੂੰ ਉਨ੍ਹਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਵਾਉਣ ’ਤੇ ਉਨ੍ਹਾਂ ਦਾ ਪਾਰਾ ਉ¤ਚਾ ਹੋ ਗਿਆ। ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ, ਸੁਰਜੀਤ ਸਿੰਘ ਬਰਨਾਲਾ ਨੂੰ ਦੋਸ਼ੀ ਐਲਾਣ ਕੇ ਪ੍ਰਤੀਕਾਤਮਕ ਸਜ਼ਾ ਦੇਣ ਦਾ ਫੈਸਲਾ ਜੇਕਰ ਸ੍ਰੀ ਜੋਗਿੰਦਰ ਸਿੰਘ ਨੂੰ ਠੀਕ ਨਹੀਂ ਲਗਦਾ, ਤਾਂ ਇਸਦਾ ਅਰਥ ਇਹ ਨਹੀਂ ਕਿ ਪ੍ਰੋ: ਦਰਸ਼ਨ ਸਿੰਘ ਜਾਂ ਦੁਨੀਆ ਦੇ ਹਰ ਸਿੱਖ ਲਈ ਲਾਜ਼ਮੀ ਹੋ ਗਿਆ ਹੈ ਕਿ ਉਹ ਸ੍ਰੀ ਜੋਗਿੰਦਰ ਸਿੰਘ ਦੀ ਹਾਂ ਵਿੱਚ ਹਾਂ ਮਿਲਾਏ। ਦੂਜਾ, ਜੇਕਰ ਸ੍ਰੀ ਜੋਗਿੰਦਰ ਸਿੰਘ ਆਪਣੇ ਪੱਖ ਨੂੰ ਏਨਾ ਹੀ ਠੀਕ ਸਮਝਦੇ ਹਨ ਤਾਂ ਉਹ ਪ੍ਰੋ: ਦਰਸ਼ਨ ਸਿੰਘ ਵੱਲੋਂ ਕੈਮਰੇ ਸਾਹਮਣ ਬਹਿਸ ਕਰਨ ਦੇ ਸੱਦੇ ਤੋਂ ਮੂੰਹ ਲੁਕਾਉਂਦੇ ਕਿਉਂ ਫਿਰ ਰਹੇ ਹਨ? ਬਹੁਤ ਸਾਰੇ ਹਿੰਦੀ ਅਤੇ ਅੰਗਰੇਜ਼ੀ ਅਖ਼ਬਾਰਾਂ / ਚੈਨਲਾਂ ਦੇ ਸੰਪਾਦਕ, ਟੀ.ਵੀ. ਚੈਨਲਾਂ ’ਤੇ ਰਾਤ ਦੇ ਬਹਿਸ ਪ੍ਰੋਗਰਾਮਾਂ ਵਿੱਚ ਦਿਨ ਦੀ ਕਿਸੇ ਮੁੱਖ ਘਟਨਾ ’ਤੇ ਆਪਣਾ ਪੱਖ ਪੇਸ਼ ਕਰਦੇ ਹਨ - ਕੀ ਉਹ ਸਭ (ਬਕੌਲ ਜੋਗਿੰਦਰ ਸਿੰਘ) ਮਹਾਂ ਲੱਲੂ ਅਤੇ ਮਹਾਂ ਮੂਰਖ ਸੰਪਾਦਕ ਹੁੰਦੇ ਹਨ? ਜੇਕਰ ਪ੍ਰੋ: ਦਰਸ਼ਨ ਸਿੰਘ ਆਪਣਾ ਬਾਦਲੀਲ ਪੱਖ ਕੈਮਰੇ ਸਾਹਮਣੇ ਦੇਣਾ ਚਾਹੁੰਦੇ ਹਨ, ਤਾਂ ਉਸ ਵਿੱਚ ਸ੍ਰੀ ਜੋਗਿੰਦਰ ਸਿੰਘ ਨੂੰ ਕੀ ਇਤਰਾਜ਼ ਤੇ ਸੰਕੋਚ ਹੈ? ਇਹੀ ਕਿ ਆਹਮੋ-ਸਾਹਮਣੀ ਗੱਲਬਾਤ ਵਿੱਚ ਉਹ ਪ੍ਰੋ: ਦਰਸ਼ਨ ਸਿੰਘ ਦੀਆਂ ਦਲੀਲਾਂ ਨੂੰ ਕੱਟ ਨਾ ਪਾਉਣ?
ਪ੍ਰੋ: ਦਰਸ਼ਨ ਸਿੰਘ ਨੇ ਸ੍ਰੀ ਜੋਗਿੰਦਰ ਸਿੰਘ ਨੂੰ ਫੋਨ ਕਰਕੇ ਉਨ੍ਹਾਂ ਦੀ ਤਾਰੀਫ ਕੀਤੀ ਸੀ ਜਾਂ
ਨਹੀਂ ਇਸ ਬਾਬਤ ਤਾਂ ਖ਼ੁਦ ਪ੍ਰੋ: ਦਰਸ਼ਨ ਸਿੰਘ ਹੀ ਦੱਸ ਸਕਦੇ ਹਨ (ਵੈਸੇ ਆਪਣੇ ਮੂੰਹ ਮੀਆਂ ਮਿੱਠੂ
ਬਣਨ ਦੇ ਆਦੀ ਵਿਅਕਤੀ ਲਈ ਝੂਠੇ ਦਾਅਵੇ ਕਰਨਾ ਕੋਈ ਵੱਡੀ ਗੱਲ ਨਹੀਂ ਹੁੰਦੀ) ਪਰ ਸ੍ਰੀ ਜੋਗਿੰਦਰ
ਸਿੰਘ ਨੂੰ ਕਥਿਤ ‘ਪੁਜਾਰੀਵਾਦ ਵਿਰੋਧੀ ਲਹਿਰ’ (ਜੇ ਕੋਈ ਹੋਂਦ ਵਿੱਚ ਹੈ, ਤਾਂ) ਦੇ ਨਾਂ ’ਤੇ
ਪ੍ਰੋ: ਦਰਸ਼ਨ ਸਿੰਘ ਨੂੰ ਬਦੋ-ਬਦੀ ਆਪਣੇ ਗੁੱਟ ਵਿੱਚ ਸ਼ਾਮਲ ਕਰਨ ਦੀ ਚਾਲ ਤੋਂ ਗੁਰੇਜ ਕਰਨਾ ਚਾਹੀਦਾ
ਹੈ। ਸ੍ਰੀ ਜੋਗਿੰਦਰ ਸਿੰਘ ਅਜਿਹੇ ਦਾਅਵੇ ਜਿੰਨੇ ਮਰਜ਼ੀ ਕਰਦੇ ਰਹਿਣ ਕਿ ‘‘ਸਾਡਾ ਆਪਣਾ ਕੋਈ ਪਾਲਾ
ਨਹੀਂ...’’ ਜਾਂ ‘‘ਜੇ ਘਰ ਬੈਠਣ ਲਈ ਕਹਿਣੇ ਤਾਂ ਸਾਨੂੰ ਉਹ ਵੀ ਪ੍ਰਵਾਨ ਹੋਵੇਗਾ ਕਿਉਂਕਿ ਆਪ ਆਗੂ
ਬਣਨ ਜਾਂ ਕਿਸੇ ਨੂੰ
ਹੇਠਾਂ ਲਾਉਣ ਦੀ ਇੱਲਤ ਸਾਡੇ ਅੰਦਰ ਵਾਹਿਗੁਰੂ ਨੇ ਪੈਦਾ ਹੀ ਨਹੀਂ ਹੋਣ ਦਿੱਤੀ।’’ ਪਰ ਸੱਚਾਈ ਇਹੀ
ਹੈ ਕਿ ਮੌਜੂਦਾ ਸਮੇਂ ਵਿੱਚ ਸ੍ਰੀ ਜੋਗਿੰਦਰ ਸਿੰਘ ਨੂੰ ਬੌਖਲਾਹਟ ਹੀ ਇਸ ਗੱਲ ਦੀ ਹੈ ਕਿ
ਦਸਮ-ਗ੍ਰੰਥ ਵਿਰੋਧੀ ਮੁਹਿੰਮ ਵਿੱਚ ਪ੍ਰੋ: ਦਰਸ਼ਨ ਸਿੰਘ ਨੂੰ ਉਸ ਨਾਲੋਂ ਬਹੁਤ ਜ਼ਿਆਦਾ ਸ਼ੋਹਰਤ ਅਤੇ
ਚੇਤੰਨ ਸਿੱਖਾਂ ਦਾ ਸਮਰਥਨ ਮਿਲ ਰਿਹਾ ਹੈ, ਜਿੰਨਾ ਕਿਸੇ ਸਮੇਂ ਕਾਲਾ ਅਫਗਾਨਾ ਦੇ ਹੱਕ ਦੀ ਅਤੇ ਦਸਮ
ਗ੍ਰੰਥ ਵਿਰੋਧੀ ਮੁਹਿੰਮ ਦੌਰਾਨ ਸ੍ਰੀ ਜੋਗਿੰਦਰ ਸਿੰਘ ਨੂੰ ਮਿਲਿਆ ਸੀ।
ਆਪਣੀ ਇਸੇ ਈਰਖਾਲੂ ਪ੍ਰਵਿਰਤੀ ਕਾਰਨ ਹੀ ਸ੍ਰੀ ਜੋਗਿੰਦਰ ਸਿੰਘ ਲਿਖ ਮਾਰਦੇ ਹਨ ਕਿ ‘‘ਪ੍ਰੋ: ਦਰਸ਼ਨ ਸਿੰਘ ਦਾ ਦਾਅਵਾ ਹੈ ਕਿ ਉਹ ‘ਲੀਡਰ’ ਹਨ, ਇਸੇ ਲਈ ਅਸੀਂ ਉਨ੍ਹਾਂ ਨੂੰ ਇਸ ਲਹਿਰ ਦੀ ਲੀਡਰੀ ਦੀ ਵੀ ਪੇਸ਼ਕਸ਼ ਕੀਤੀ ਸੀ।’’ ਪਰ ਸ੍ਰੀ ਜੋਗਿੰਦਰ ਸਿੰਘ ਨੇ ਇਹ ਦੱਸਣ ਦੀ ਖੇਚਲ ਨਹੀਂ ਕੀਤੀ ਕਿ ਪ੍ਰੋ: ਦਰਸ਼ਨ ਸਿੰਘ ਨੇ ਆਪਣੀ ਕਿਹੜੀ ਲਿਖਤ ਜਾਂ ਲੈਕਚਰ ਵਿੱਚ ਇਹ ਦਾਅਵਾ ਕੀਤਾ ਹੈ ਕਿ ਉਹ ‘ਲੀਡਰ’ ਹਨ। ਲੀਡਰ ਹੋਣ ਦਾ ਦਾਅਵਾ ਤਾਂ ਖ਼ੁਦ ਸ੍ਰੀ ਜੋਗਿੰਦਰ ਸਿੰਘ ਕਰਦੇ ਹਨ, ਜੋ ਸਿੱਖਾਂ ਨੂੰ ਭਰਮਾਉਂਦੇ ਹਨ ਕਿ ਸਿਰਫ਼ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਅਖ਼ਬਾਰ ਨੂੰ ਪੜ੍ਹ ਕੇ (ਅਤੇ ਇਸਦੇ ਵਾਸਤੇ ਇਸ਼ਤਿਹਰ ਦੇ ਕੇ) ਅਤੇ ਉਨ੍ਹਾਂ ਵੱਲੋਂ ਸਥਾਪਿਤ ਕੀਤੀ ਜਾ ਰਹੀ ਸੰਸਥਾ ਦੇ ਮੈਂਬਰ ਬਣ ਕੇ (ਤੇ ਪੈਸਾ ਦੁਗਣਾ ਕਰਨ ਦੀਆਂ ਸਕੀਮਾਂ ਵਿੱਚ ਵੱਧ ਤੋਂ ਵੱਧ ਪੈਸਾ ਲਗਾ ਕੇ ਹੀ) ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਦਸਮ ਗ੍ਰੰਥ ਵਿਰੋਧੀ ਲਹਿਰ ਵਿੱਚ ਆਪਣੀ ‘ਲੀਡਰੀ’ ਖੁੱਸਦਿਆਂ ਵੇਖ ਕੇ ਹੀ ਸ੍ਰੀ ਜੋਗਿੰਦਰ ਸਿੰਘ ਹੁਣ ਬੌਖਲਾਹਟ ਵਿੱਚ ਆ ਕੇ ਪ੍ਰੋ: ਦਰਸ਼ਨ ਸਿੰਘ ਨੂੰ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਸ੍ਰੀ ਜੋਗਿੰਦਰ ਸਿੰਘ ਦੀ ਬੌਖਲਾਹਟ ਉਨ੍ਹਾਂ ਦੀ ਸ਼ਬਦਾਵਲੀ ਦੀ ਚੋਣ ਤੋਂ ਵੀ ਹੋ ਜਾਂਦੀ ਹੈ ਜਦ ਉਹ ਲਿਖਦੇ ਹਨ ‘‘ਪ੍ਰੈਸ ਪ੍ਰਤੀ ਠੀਕ ਢੰਗ ਦਾ ਰਵਈਆ ਧਾਰਨ ਕਰਨ ਅਤੇ ਦੁਸ਼ਮਣਾਂ ਤੇ ਦੋਸਤਾਂ ਵਿਚਕਾਰ ਤਮੀਜ਼ ਕਰਨ ਦੀ ਸੰਥਿਆ ਉਨ੍ਹਾਂ (ਪ੍ਰੋ: ਦਰਸ਼ਨ ਸਿੰਘ) ਲਈ ਸ਼ਾਇਦ ਅਜੇ ਬਾਕੀ ਹੈ।’’ ਕੀ ਸ੍ਰੀ ਜੋਗਿੰਦਰ ਸਿੰਘ ਦੀ ਹਰ ਗੱਲ ਵਿੱਚ ਹਾਂ ਨਾ ਮਿਲਾਉਣਾ, ਪ੍ਰੈਸ ਪ੍ਰਤੀ ਠੀਕ ਢੰਗ ਦਾ ਰਵਈਆ ਨਾ ਧਾਰਨ ਕਰਨਾ ਹੁੰਦਾ ਹੈ? ਕੀ ਕਥਿਤ ਪੁਜਾਰੀਵਾਦ ਵਿਰੋਧੀ ਲਹਿਰ ਦੇ ਬਹਾਨੇ ਸਿਰਜੇ ਗਏ ਸ੍ਰੀ ਜੋਗਿੰਦਰ ਸਿੰਘ ਦੇ ਗੁਟ ਵਿੱਚ ਸ਼ਾਮਲ ਨਾ ਹੋਣਾ ਪ੍ਰੈਸ ਪ੍ਰਤੀ ਠੀਕ ਢੰਗ ਦਾ ਰਵਈਆ ਨਾ ਧਾਰਨ ਕਰਨਾ ਹੁੰਦਾ ਹੈ? ਜੇਕਰ ਨਿਤ ਦਿਨ ਆਪਣੇ ਸੰਪਾਦਕੀਆਂ ਨਾਲ ਪ੍ਰੋ: ਦਰਸ਼ਨ ਸਿੰਘ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕਰਨਾ ‘ਦੋਸਤੀ’ ਹੈ, ਤਾਂ ਫਿਰ ਸ੍ਰੀ ਜੋਗਿੰਦਰ ਸਿੰਘ ਦੀ ‘ਦੁਸ਼ਮਣੀ’ ਕਿਹੋ ਜਿਹੀ ਹੋਵੇਗੀ? ਕੀ ਪ੍ਰੋ: ਦਰਸ਼ਨ ਸਿੰਘ ਜਾਂ ਕਿਸੇ ਵੀ ਹੋਰ ਸਿੱਖ ਲਈ ਜ਼ਰੂਰੀ ਹੈ ਕਿ ਉਹ ਸ੍ਰੀ ਜੋਗਿੰਦਰ ਸਿੰਘ ਦੀ ਕਥਿਤ ਦੋਸਤੀ ਦੀ ਪੇਸ਼ਕਸ਼ ਨੂੰ ਜ਼ਰੂਰ ਹੀ ਮਨਜ਼ੂਰ ਕਰੇ?
ਕੀ ਸ੍ਰੀ ਜੋਗਿੰਦਰ ਸਿੰਘ ਦੱਸ ਸਕਦੇ ਹਨ ਕਿ ‘‘ਪ੍ਰੈ¤ਸ (ਲਗਦਾ ਹੈ ਕਿ ਜੋਗਿੰਦਰ ਸਿੰਘ ਖ਼ੁਦ ਨੂੰ ਹੀ ਪ੍ਰੈਸ ਦਾ ਅੰਗ ਨਹੀਂ ਬਲਕਿ ਸਮੁੱਚੀ ਪ੍ਰੈਸ ਹੀ ਸਮਝਣ ਲੱਗ ਪਏ ਹਨ) ਨੂੰ ਪੂਰਾ ਸੱਚ ਲਿਖਣ ਅਤੇ ਖੁਲ੍ਹ ਕੇ ਵਿਚਾਰ ਪੇਸ਼ ਕਰਨ ਤੋਂ ਰੋਕਣ’’ ਵਾਲੀ ਕਦੋਂ ਅਤੇ ਕਿਹੜੀ ਕਾਰਵਾਈ ਕੀਤੀ ਹੈ? ਅੱਂਜ ਪ੍ਰੈਸ ਦੀ ਅਜ਼ਾਦੀ ਦੀ ਦੁਹਾਈ ਦੇਣ ਵਾਲੇ ਸ੍ਰੀ ਜੋਗਿੰਦਰ ਸਿੰਘ ਕੀ ਇਸ ਤੱਥ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਦੀ ਹੀ ਅਖ਼ਬਾਰ ਦੇ ਬਹੁਤ ਸਾਰੇ ਸਾਬਕਾ ਪੱਤਰਕਾਰਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਸ੍ਰੀ ਜੋਗਿੰਦਰ ਸਿੰਘ ਆਪਣੀ ਅਖ਼ਬਾਰ ਨੂੰ ਇਸ਼ਤਿਹਾਰ ਦੇਣ ਵਾਲੇ ਆਗੂਆਂ / ਡੇਰੇਦਾਰਾਂ ਖਿਲਾਫ਼ ਖ਼ਬਰਾਂ/ਲੇਖ ਪ੍ਰਕਾਸ਼ਿਤ ਨਹੀਂ ਹੋਣ ਦਿੰਦੇ - ਉਸ ਵੇਲੇ ਪ੍ਰੈਸ ਦੀ ਅਜ਼ਾਦੀ ਕਿਹੜੇ ਭੋਰੇ ਵਿੱਚ ਗੁਆਚ ਜਾਂਦੀ ਹੈ? ਕੀ ਕਿਸੇ ਸੂਝਵਾਨ ਪ੍ਰਚਾਰਕ ਦੀ ਸੁਚੱਜੇ ਢੰਗ ਨਾਲ ਚੱਲ ਰਹੀ ਮਨਮਤਿ-ਵਿਰੋਧੀ ਮੁਹਿੰਮ ਦੇ ਰਸਤੇ ਵਿੱਚ ਕੰਡੇ ਖਿਲਾਰਣਾ ਅਤੇ ਆਪਣੇ ਈਰਖਾਲੂ ਸੁਭਾਅ ਕਾਰਨ ਉਸਦਾ ਅਕਸ ਧੁੰਦਲਾ ਕਰਨ ਦੀ ਕੋਸ਼ਿਸ਼ ਕਰਨਾ ਪ੍ਰੈਸ ਦੀ ਅਜ਼ਾਦੀ ਹੈ ਜਾਂ ਪੰਥ ਨਾਲ ਗੱਦਾਰੀ? ਕੀ ਸ੍ਰੀ ਜੋਗਿੰਦਰ ਸਿੰਘ ਜਵਾਬ ਦੇਣ ਦੀ ਖੇਚਲ ਕਰਨਗੇ?