Archieves  Subscription  About Us  Contact Us


ਇੰਡੀਆ ਅਵੇਅਰਨੈੱਸ : ਜਨਵਰੀ 2010 ਅੰਕ ਦੇ ਵਿਸ਼ੇਸ਼ ਲੇਖ

ਸਿੱਖ ਕੌਮ ਵਿੱਚ ਬੇਅੰਤ ਵਿਵਾਦ ਪੈਦਾ ਕਰਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਤੇ ਸੱਚੇ ਉਪਦੇਸ਼ਾਂ ਤੋਂ ਗੁੰਮਰਾਹ ਕਰਨ ਵਾਲੇ ਵਿਵਾਦਿਤ ਬਚਿੱਤ੍ਰ ਨਾਟਕ ਗ੍ਰੰਥ ਉਰਫ਼ ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਪਰਦਾਫਾਸ਼ ਕਰਦੀ ਪ੍ਰਕਾਸ਼ਿਤ ਹੋਈ ਨਵੀਂ ਪੁਸਤਕ

ਦਸਮ ਗ੍ਰੰਥ ਦੀ

ਅਸਲੀਯਤ

ਇਸ ਪੁਸਤਕ ਵਿੱਚ ਲੇਖਕ ਨੇ ਬ੍ਰਾਹਮਣਵਾਦੀ ਗ੍ਰੰਥਾਂ ਮਾਰਕੰਡੇਯ ਪੁਰਾਣ, ਸ਼ਿਵ ਪੁਰਾਣ ਅਤੇ ਸ੍ਰੀਮਦ ਭਾਗਵਤ ਪੁਰਾਣ ਦੀਆਂ ਰਚਨਾਵਾਂ ਨਾਲ ਤੁਲਨਾ ਕਰਕੇ ਸਾਬਿਤ ਕੀਤਾ ਹੈ ਕਿ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਨਹੀਂ ਬਲਕਿ ਅਨਮਤੀਏ ਕਵੀਆਂ ਵੱਲੋਂ ਉਕਤ ਗ੍ਰੰਥਾਂ ਦੇ ਅਧਾਰ ’ਤੇ ਤਿਆਰ ਕੀਤੀਆਂ ਗਈਆਂ ਰਚਨਾਵਾਂ ਜਾਂ ਫਿਰ ਇਨ੍ਹਾਂ ਦਾ ਉਲਥਾ ਮਾਤਰ ਹਨ। ਲੇਖਕ ਨੇ ਦਾਅਵਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਮਝੀ ਜਾਂਦੀ ਰਚਨਾ ‘ਜਾਪੁ ਸਾਹਿਬ’ ਵੀ ਸ਼ਿਵ ਪੁਰਾਣ ਦੀ ਰਚਨਾ ‘ਸ਼ਿਵ-ਸਹਸਤ੍ਰਨਾਮਾ’ ਉੱਤੇ ਅਧਾਰਿਤ ਹੈ। ਕਬਿਯੋਬਾਚ ਬੇਨਤੀ ਚੌਪਈ ਅਤੇ ਸਿੱਖ ਸਮਾਜ ਵਿੱਚ ਪ੍ਰਚਲਿਤ ਹੋਰਨਾਂ ਰਚਨਾਵਾਂ ਬਾਰੇ ਵੀ ਸਨਸਨੀਖੇਜ਼ ਜਾਣਾਕਾਰੀ ਪ੍ਰਮਾਣਾਂ ਤੇ ਸਬੂਤਾਂ (ਬ੍ਰਾਹਮਣੀ ਗ੍ਰੰਥਾਂ ਦੀਆਂ ਪ੍ਰਤੀਆਂ) ਸਮੇਤ ਪੇਸ਼ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਆਪਣੀ ਪ੍ਰਤੀ ਮੰਗਵਾਉ।

ਲੇਖਕ: ਦਲਬੀਰ ਸਿੰਘ M.Sc.

ਕੀਮਤ: 40 ਰੁਪਏ (ਭਾਰਤ ਵਿੱਚ)

ਪੁਸਤਕ ਪ੍ਰਾਪਤ ਕਰਨ ਦਾ ਪਤਾ:

31-ਡੀ, ਮਦਨ ਪਾਰਕ,

ਪੰਜਾਬੀ ਬਾਗ, ਨਵੀਂ ਦਿੱਲੀ-110026

ਫੋਨ : 0091-9899058458

 

ਨੋਟ : ਇਹ ਪੁਸਤਕ ਬਿਲਕੁਲ
ਮੁਫ਼ਤ ਡਾਊਨਲੋਡ
ਕਰਨ ਲਈ

ਇਥੇ ਕਲਿਕ ਕਰੋ।
 

ਬ੍ਰਾਹਮਣਵਾਦੀ ਮਾਨਸਿਕਤਾ ਤੋਂ ਪੀੜਤ ਜਾਂ ਜਾਣਬੁੱਝ ਕੇ ਸਿੱਖੀ ਨੂੰ ਹਿੰਦੂਵਾਦ ਵਿੱਚ ਮਿਲਾ ਦੇਣ ਲਈ ਸਰਗਰਮ ਲਿਖਾਰੀਆਂ/ਪ੍ਰਚਾਰਕਾਂ/ਡੇਰੇਦਾਰਾਂ ਵੱਲੋਂ ਗੁਰਮਤਿ ਸੰਕਲਪਾਂ (concepts) ਨੂੰ ਤੋੜ-ਮਰੋੜ ਕੇ ਪ੍ਰਚਾਰੇ ਜਾਣ ਕਾਰਨ ਅੱਜ ਸਿੱਖ ਸਮਾਜ ਜ਼ੁਬਾਨੀ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਦਾ ਮੁਰਸ਼ਦ ਹੋਣ ਦੇ ਬਾਵਜੂਦ ਅਗਿਆਨਤਾ ਦੀ ਦਲਦਲ ਵਿੱਚ ਫਸ ਚੁੱਕਿਆ ਹੈ। ਇਹੀ ਕਾਰਨ ਹੈ ਕਿ ਆਮ ਸਿੱਖਾਂ ਨੂੰ ਨਾਮ ਕੀ ਹੈ, ਇਸਨੂੰ ਜਪਣਾ ਕਿਵੇਂ ਹੈ, ਪਾਪ ਅਤੇ ਪੁੰਨ ਕੀ ਹਨ, ਹੁਕਮਿ ਅਤੇ ਜੀਵਨ ਕੀ ਹੈ, ਸਾਧ ਸੰਗਤਿ ਕੀ ਹੈ, ਅਰਦਾਸ ਤੋਂ ਅਸਲ ਭਾਵ ਕੀ ਹੈ ਆਦਿਕ ਬਹੁਤ ਹੀ ਮੁਢਲੇ ਵਿਸ਼ਿਆਂ ਬਾਰੇ ਵੀ ਸਟੀਕ ਜਾਣਕਾਰੀ ਨਹੀਂ ਹੁੰਦੀ ਅਤੇ ਉਹ ਅਜਿਹੇ ਵਿਸ਼ਿਆਂ ’ਤੇ ਆਪਸ ਵਿੱਚ ਹੀ ਖਹਿਬੜਦੇ ਵੇਖੇ ਜਾਂਦੇ ਹਨ।

ਇਸ ਦਿਸ਼ਾ ਵਿੱਚ ਪ੍ਰਚਲਿਤ ਰਵਾਇਤਾਂ ਤੋਂ ਹੱਟ ਕੇ ਖੋਜ-ਭਰਪੂਰ ਜਾਣਕਾਰੀ ਦੇਣ ਦੀ ਦਿਸ਼ਾ ਵਿੱਚ ਭਾਈ ਹਰਦੇਵ ਸਿੰਘ ਦੀ ਲਿਖੀ ਪੁਸਤਕ ‘ਸਿੱਖੀ ਦਾ ਦਰਸ਼ਨ’ ਕਾਫੀ ਲਾਭਦਾਇਕ ਪ੍ਰਤੀਤ ਹੁੰਦੀ ਹੈ। ਪਾਠਕ ਇਹ ਪੁਸਤਕ ਪੜ੍ਹ ਕੇ ਯਕੀਨਨ ਨਵੇਂ ਢੰਗ ਨਾਲ ਸੋਚਣ ਲਈ ਮਜਬੂਰ ਹੋਣਗੇ ਅਤੇ ਆਪਣੇ ਗਿਆਨ ਵਿੱਚ ਵਾਧਾ ਕਰਨਗੇ।

ਪੁਸਤਕ ਪ੍ਰਾਪਤ ਕਰਨ ਦਾ ਪਤਾ ਹੈ:
ਹਰਦੇਵ ਸਿੰਘ
ਮਕਾਨ ਨੰ: 283/84, ਬਖਸ਼ੀ ਨਗਰ,
ਜੰਮੂ (ਜੰਮੂ-ਕਸ਼ਮੀਰ)
ਫੋਨ : 9419184990

ਖ਼ਬਰਾਂ ਦੇ ਆਰ-ਪਾਰ

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮਨਾਉਣਾ ਤਾਂ ਹੀ ਸਫ਼ਲ ਜੇਕਰ ਉਨ੍ਹਾਂ ਦੇ ਨਾਂ ’ਤੇ ਪ੍ਰਚਲਿਤ ਵਿਵਾਦਿਤ ਪੁਸਤਕ ਤੋਂ ਖਹਿੜਾ ਛੁੜਾਇਆ ਜਾ ਸਕੇ

26/11 ਦੇ ਮੁੰਬਈ ਹਮਲੇ ਦੌਰਾਨ ਪੁਲਿਸ ਅਧਿਕਾਰੀ ਕਾਮਟੇ ਨੂੰ ਕਿਸਨੇ ਮਾਰਿਆ?

ਸਿੱਖਾਂ ’ਤੇ ਗੋਲੀਆਂ ਚਲਵਾ ਕੇ ਬਾਦਲ-ਬੀਜੇਪੀ ਨੇ ਸਿੱਖਾਂ ਨੂੰ ਦੱਸਿਆ ਕਿ
ਉਨ੍ਹਾਂ ਦੀ ਔਕਾਤ ਪਰਵਾਸੀ ਮਜਦੂਰਾਂ ਜਿੰਨੀ ਵੀ ਨਹੀਂ ਹੈ

ਦਿਖਾਵੇ ਦੀ ਅੰਨ੍ਹੀ ਦੌੜ ਵਿੱਚ ਉਜੜ ਰਿਹਾ ਪੰਜਾਬ

ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਕ ਕੌਣ? (ਭਾਗ-4)

ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਹੋ ਕੇ ਵਿਵਾਦਿਤ ਦਸਮ ਗ੍ਰੰਥ ਦੇ ਉਪਾਸਕ ਬਣਨ ਵਾਲੇ ਵੀਰਾਂ
ਵੱਲੋਂ ਦਿੱਤੀਆਂ ਜਾਂਦੀਆਂ ਕੁਝ ਜਜ਼ਬਾਤੀ ਦਲੀਲਾਂ ’ਤੇ ਵਿਚਾਰ

ਦਸਮ ਗ੍ਰੰਥ ਵਿਵਾਦ ’ਤੇ ਲਕੀਰ ਦੇ ਆਰ ਜਾਂ ਪਾਰ ਜਾਣ ਦਾ ਫੈਸਲਾ ਕਰਨ ਦੀ ਲੋੜ

ਸਿੱਖੀ ਭੇਖ ਵਿੱਚ ਸਾਧਾਂ ਦੇ ਵੱਗ

ਪ੍ਰੋ: ਦਰਸ਼ਨ ਸਿੰਘ ਖਿਲਾਫ਼ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ
ਜੋਗਿੰਦਰ ਸਿੰਘ ਸਪੋਕਸਮੈਨ ਦਾ ਪਰਦਾਫਾਸ਼

ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ।।

ਪ੍ਰੋ: ਦਰਸ਼ਨ ਸਿੰਘ ਨੂੰ ਸੁਧਾਰਵਾਦੀ ਲਹਿਰ ਦੀ ਅਗਵਾਈ ਸੰਭਾਲਣ ਦੀ ਸਲਾਹ ਦੇਣ ਵਾਲੇ
ਉਨ੍ਹਾਂ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰਨ ਤੋਂ ਕਿਉਂ ਪਾਸ ਵਟਦੇ ਹਨ?

ਕੀ ਲਛਮਣ ਚੇਲਾ ਰਾਮ ਜੀ ਸਚਮੁੱਚ ਗੁਰਮਤਿ (ਸਿੱਖੀ) ਦੇ ਪ੍ਰਚਾਰਕ ਹਨ?