

ਹੇਮਕੁੰਟ ਸਾਹਿਬ ਦਾ ਪ੍ਰਚਾਰ ਵੀ ਸਿੱਖਾਂ ਦੇ ਹਿੰਦੂਕਰਨ ਦੀ ਕੜੀ ਦਾ ਹੀ ਹਿੱਸਾ ਹੈ
- ਗੈਰੀ ਗਰੇਵਾਲ -
ਗੁਰੂ ਗੋਬਿੰਦ ਸਿੰਘ ਜੀ ਫਿਲਾਸਫੀ ਬਾਰੇ ਅਸੀਂ ਸਭ ਜਾਣਦੇ ਹਾਂ ਕਿ ਗੁਰੂ ਜੀ ਨਾ ਕਿਸੇ ਦੇਵੀ-ਦੇਵਤਾ, ਨਾ ਅਵਤਾਰ, ਨਾ ਮੂਰਤੀ ਪੂਜਾ ਨੂੰ ਮੰਨਦੇ ਸਨ। ਗੁਰੂ ਜੀ ਸਿਰਫ਼ ਇਕ ਨਿਰਾਕਾਰ ਅਕਾਲ ਪੁਰਖ ਨੂੰ ਮੰਨਦੇ ਸਨ। ਗੁਰੂ ਜੀ ਪੁਨਰ-ਜਨਮ ਜਾਂ ਹਿੰਦੂ ਧਾਰਮਕ ਅਸਥਾਨਾਂ, ਗੰਗਾ ਆਦਿ ਤੀਰਥਾਂ ਅਤੇ ਗ੍ਰੰਥਾਂ ਨੂੰ ਮੁਢੋਂ ਹੀ ਰੱਦ ਕਰਦੇ ਸਨ। ਉਨ੍ਹਾਂ ਆਪਣੇ ਖ਼ਾਲਸੇ ਦੀ ਸਿਰਜਣਾ ਸਮੇਂ ਬੜੇ ਸਾਫ ਸ਼ਬਦਾਂ ਵਿੱਚ ਹਿੰਦੂ ਧਰਮ ਦੀਆਂ ਕੁਲ ਰਸਮਾਂ ਤੇ ਰਿਵਾਜਾਂ ਨੂੰ ਤਿਆਗਣ ਲਈ ਕਿਹਾ ਸੀ।

ਹੇਮਕੁੰਟ ਸਿੱਖਾਂ ਦਾ ਨਾ ਇਤਿਹਾਸਕ ਤੇ ਨਾ ਧਾਰਮਕ ਅਸਥਾਨ ਹੈ। ਜਿਸ ਤਰ੍ਹਾਂ ਹਿੰਦੂ ਲੀਡਰ ਹੁਣ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਸ਼ਾਮਲ ਕਰਨ ਲਈ ਵੱਖ-ਵੱਖ ਹਥਕੰਡੇ ਅਪਣਾ ਰਹੇ ਹਨ, ਸਿੰਘਾਂ ਨੂੰ ਹਿੰਦੂਆਂ ਦਾ ਅੰਗ ਆਖਦੇ ਹਨ, ਆਪਣਾ ਧਾਰਮਕ ਰੰਗ ਵੀ ਪੀਲੇ ਦੀ ਥਾਂ ਸੰਤਰੀ ਕਰ ਦਿੱਤਾ ਹੈ। ਅੱਜ ਸਵੇਰੇ ਹੀ ਮੇਰੇ ਲਈ ਇਕ ਗੁਰਸਿੱਖ ਹਜ਼ੂਰ ਸਾਹਿਬ ਤੋਂ ਸਿਰੋਪਾ ਲੈ ਕੇ ਆਇਆ ਹੈ : ਸੰਤਰੀ ਰੰਗ ਦਾ। ਮੈਂ ਉਸ ਸਿਰੋਪੇ ਵੱਲ ਵੇਖ ਰਿਹਾ ਹਾਂ। ਉਹ ਅਹਿਮੀਅਤ ਇਸ ਕਰਕੇ ਰਖਦਾ ਹੈ ਕਿ ਕਿਉਂਕਿ ਇਹ ਮੇਰੇ ਗੁਰੂ ਦੇ ਅਸਥਾਨ ਤੋਂ ਆਇਆ ਹੈ ਪਰ ਮੈਂ ਬੰਨ੍ਹ ਤਾਂ ਨਹੀਂ ਰਿਹਾ ਕਿਉਂਕਿ ਇਹ ਮੇਰੇ ਗੁਰੂ ਦਾ ਰੰਗ ਨਹੀਂ, ਇਹ ਤਾਂ ਪ੍ਰਚਾਰ ਸਾਧਨਾਂ ਰਾਹੀਂ ਹੌਲੀ-ਹੌਲੀ ਸਾਡੇ ’ਤੇ ਥੋਪਿਆ ਗਿਆ ਰੰਗ ਹੈ। ਜੇ ਮੈਂ ਇਸ ਨੂੰ ਬੰਨ੍ਹਦਾ ਹਾਂ, ਤਾਂ ਇਹ ਮੇਰੀ ਵੱਖਰੀ ਪਛਾਣ ਨੂੰ ਖ਼ਤਮ ਕਰਕੇ ਮੈਨੂੰ ਹਿੰਦੂਆਂ ਵਿੱਚ ਮਿਲਾਉਂਦਾ ਹੈ ਅਤੇ ਇਹ ਮੈਂ ਹੋਣ ਨਹੀਂ ਦੇਣਾ।
ਹਿੰਦੂਆਂ ਨੇ ਸ੍ਰ: ਸਿਮਰਨਜੀਤ ਸਿੰਘ ਮਾਨ ਹੁਰਾਂ ਦੇ ਬਜ਼ੁਰਗਾਂ ਦੇ ਮੋਢੇ ਨੂੰ ਵਰਤ ਕੇ ‘ਹੇਮਕੁੰਟ’ ਦੀ ਸਿਰਜਣਾ ਕਰਵਾਈ। ਇਹ ਸਿਧਾਂਤਕ ਰੂਪ ਵਿੱਚ ਸਿੱਖੀ ਤੇ ਸਿੱਖ ਇਤਿਹਾਸ ਨੂੰ ਬਹੁਤ ਵੱਡੀ ਢਾਹ ਲਾਈ ਹੈ। ਹਿੰਦੂਆਂ ਨੇ ਆਪਣੇ ਧਾਰਮਕ ਗੜ੍ਹਾਂ ਰਿਸ਼ੀਕੇਸ਼, ਰੁਦਰ ਪ੍ਰਯਾਗ, ਗੜ੍ਹਵਾਲ, ਦੇਵ ਪ੍ਰਯਾਗ, ਕਰਨ ਪ੍ਰਯਾਗ, ਪਿੱਪਲ ਕੋਟ, ਜੋਸ਼ੀ ਮੱਠ, ਹਨੂੰਮਾਨ ਚੋਟੀ, ਬਦਰੀਨਾਥ ਨੂੰ ਸਾਹਮਣੇ ਰੱਖਦੇ ਹੋਏ ਇਸਨੂੰ ਬਣਾਇਆ ਤੇ (ਵਿਵਾਦਿਤ ਬਚਿੱਤਰ ਨਾਟਕ ਉਰਫ ਦਸਮ ਗ੍ਰੰਥ ਰਾਹੀਂ) ਇਸਦਾ ਝੂਠਾ ਇਤਿਹਾਸ ਘੜਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਵਜੀ ਦੀ 1000 ਸਾਲ ਇਸ ਪਰਬਤ ’ਤੇ ਪੂਜਾ ਕੀਤੀ ਸੀ। ਫਿਰ ਗੁਰੂ ਜੀ ਨੇ ਦੂਸਰਾ ਜਨਮ ਪਟਨਾ ਵਿਖੇ ਲਿਆ ਸੀ। ਇਹ ਸਭ ਭੋਲੇ-ਭਾਲੇ ਸਿੱਖ ਸ਼ਰਧਾਲੂਆਂ ਨੂੰ ਹਿੰਦੁਤਵ ਦੇ ਲੜ ਲਾਉਣ ਦੀ ਡੂੰਘੀ ਦੂਰ-ਦ੍ਰਿਸ਼ਟੀ ਵਾਲੀ ਚਾਲ ਹੈ।
ਗੁਰੂ ਸਾਹਿਬ ਪੁਨਰ-ਜਨਮ ਦੇ ਸਿਧਾਂਤ ਅਤੇ ਹਿੰਦੂ ਧਾਰਮਕ ਅਸਥਾਨਾਂ ਅਤੇ ਗ੍ਰੰਥਾਂ ਨੂੰ ਬਿਲਕੁਲ ਹੀ ਨਹੀਂ ਸਨ ਮੰਨਦੇ। ਗੁਰੂ ਜੀ ਦਾ ਸਾਰਾ ਜੀਵਨ ਹੀ ਸਾਨੂੰ ਹਿੰਦੂ ਧਰਮ ਤੇ ਅੰਧ-ਵਿਸ਼ਵਾਸ ’ਚੋਂ ਕੱਢਣ ’ਤੇ ਲੱਗ ਗਿਆ। ਗੁਰੂ ਗੋਬਿੰਦ ਸਿੰਘ ਨੇ ਆਪਣੇ ਖ਼ਾਲਸੇ ਨੂੰ ਹੁਕਮ ਕੀਤਾ ਸੀ ਕਿ ਉਹ ਹਿੰਦੂ ਧਰਮ ਦੇ ਝੂਠ ਨੂੰ ਬਿਲਕੁਲ ਤਿਆਗ ਦੇਵੇ। ਉਹ ਤਾਂ ਦੇਵੀ-ਦੇਵਤਿਆਂ, ਅਵਤਾਰਾਂ ਦੀ ਹੋਂਦ ਨੂੰ ਹੀ ਠੁਕਰਾ ਚੁੱਕੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਇਨਸਾਨੀਅਤ ਲਈ ਜੋ ਕੁਰਬਾਨੀਆਂ ਕੀਤੀਆਂ, ਆਪਣ ਕੁਝ ਕੁਰਸੀ ਦੇ ਭੁੱਖੇ ਇਨਸਾਨਾਂ ਤੇ ਸਿੱਖ ਧਰਮ ਦੇ ਦੁਸ਼ਮਣਾਂ ਦੇ ਮਗਰ ਲੱਗ ਕੇ ਉਨ੍ਹਾਂ ਕੁਰਬਾਨੀਆਂ ਦਾ ਇਹ ਸਿਲ੍ਹਾ ਦਿੱਤਾ ਕਿ ਆਪਾਂ ਗੁਰੂ ਜੀ ਨੂੰ ਸ਼ਿਵਜੀ ਦਾ ਭਗਤ ਬਣਾ ਦਿੱਤਾ।
ਆਪਾਂ ਸਿੱਖ, ਸਿੱਖੀ ਨੂੰ ਸਿਰਫ਼ ਬਾਹਰੀ ਰੂਪ ਤੱਕ ਸੀਮਤ ਰੱਖਦੇ ਹਾਂ ਪਰ ਅੰਦਰੋਂ ਆਪਣੀ ਸਿੱਖੀ ਬਹੁਤ ਕਮਜ਼ੋਰ ਹੋ ਗਈ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣਾ ਇਤਿਹਾਸ ਧਿਆਨ ਨਾਲ ਪੜ੍ਹੀਏ ਤੇ ਉਸਨੂੰ ਸਮਝੀਏ। ਸਾਨੂੰ ਸਾਡੇ ਧਰਮ ਬਾਰੇ ਹਿੰਦੂ ਦੱਸਣਗੇ ਕਿ ਸਾਡੇ ਗੁਰੂ ਕੌਣ ਸਨ? ਕੀ ਉਨ੍ਹਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ?
ਹਿੰਦੂਆਂ ਦੇ ਇਸ ਡਰਾਮੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਬਿਨਾਂ ਕਿਸੇ ਮਕਸਦ ਦੇ ਚਾਲਾਂ ਨਹੀਂ ਚੱਲ ਰਹੇ ਬਲਕਿ ਸਿੱਖਾਂ ਦੀ, ਮੁਸਲਮਾਨਾਂ ਦੀ, ਬੋਧੀਆਂ ਦੀ, ਦਲਿਤਾਂ ਦੀ, ਜੈਨੀਆਂ ਦੀ ਹੋਂਦ ਨੂੰ ਖ਼ਤਮ ਕਰਕੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਨਾਉਣ ਦੇ ਚੱਕਰ ਵਿੱਚ ਹਨ।
ਇਕ ਪਾਸੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਦੀਆਂ ਕੁਲ ਰਸਮਾਂ-ਰਿਵਾਜਾਂ, ਦੇਵੀ-ਦੇਵਤਿਆਂ, ਅਵਤਾਰਾਂ, ਮੂਰਤੀ-ਪੂਜਾ, ਹਿੰਦੂ ਧਰਮ ਦੀ ਹਰ ਚੀਜ਼ ਨੂੰ ਤਿਆਗਣ ਦੀ ਗੱਲ ਕੀਤੀ ਹੈ ਤੇ ਦੂਜੇ ਪਾਸੇ ਅਸੀਂ ਹਿੰਦੂਆਂ ਮਗਰ ਲੱਗ ਕੇ ਇਹ ਮੰਨ ਲਿਆ ਕਿ ਗੁਰੂ ਜੀ ਸ਼ਿਵਜੀ ਦੀ ਪੂਜਾ ਕਰਦੇ ਸਨ। ਆਪਾਂ ਦੁਨੀਆ ਸਾਹਮਣੇ ਇਹ ਸਾਬਤ ਕਰ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਏਨੇ ਉਲਝੇ ਹੋਏ ਸਨ? ਇਹ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਕਿਉਂਕਿ ਜੇ ਗੁਰੂ ਗੋਬਿੰਦ ਸਿੰਘ ਜੀ ਸ਼ਿਵਜੀ ਦੇ ਉਪਾਸਕ ਸਨ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਫਿਲਾਸਫੀ ਗਲਤ ਹੋ ਜਾਂਦੀ ਹੈ। ਇਸ ਕਰਕੇ ਸਾਡਾ ਇਹ ਫਰਜ਼ ਬਣਦਾ ਹੈ ਕਿ ਹਿੰਦੂਆਂ ਤੇ ਗੱਦਾਰ ਸਿੱਖ ਲੀਡਰਾਂ ਦੇ ਮਗਰ ਨਾ ਲੱਗ ਕੇ, ਖ਼ੁਦ ਆਪਣਾ ਇਤਿਹਾਸ ਪੜ੍ਹੀਏ ਤੇ ਦੂਜੇ ਲੋਕਾਂ ਨੂੰ ਵੀ ਆਪਣੇ ਧਰਮ ਬਾਰੇ ਦੱਸੀਏ।
ਇਕ ਹੋਰ ਗੱਲ ਵੱਲ ਮੈਂ ਪਾਠਕਾਂ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਜਿੰਨੇ ਵੀ ਪਖੰਡੀ ਬਾਬੇ ਹਨ ਪੰਜਾਬ ਵਿੱਚ, ਦਿੱਲੀ ਵਿੱਚ ਜਾਂ ਹੋਰ ਕਿਤੇ - ਇਹ ਸਭ ਪੈਸੇ ਦੇ ਪੀਰ ਨੇ ਤੇ ਆਪਣੇ ਆਪ ਨੂੰ ਸੰਤ/ਬਾਬੇ ਕਹਿੰਦੇ ਹਨ। ਇਹ ਡੇਰੇ ਬਣਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਆਪਣਾ ਉੱਲੂ ਸਿੱਧਾ ਕਰ ਰਹੇ ਹਨ। ਇਹ ਬਾਬੇ ਲੋਕਾਂ ਦਾ ਐਸਾ ਦਿਮਾਗ ਸਾਫ ਕਰਦੇ ਹਨ ਕਿ ਲੋਕ ਭੇਡਾਂ ਵਾਂਗੂ ਬਾਬਿਆਂ ਦੇ ਵਾੜੇ (ਡੇਰੇ) ਵਿੱਚ ਵੜ ਜਾਂਦੇ ਹਨ ਤੇ ਆਪਣੀ ਉੱਨ ਲੁਹਾ ਕੇ ਹੀ ਘਰ ਮੁੜਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਬੜੇ ਸਪਸ਼ਟ ਤੌਰ ’ਤੇ ਕਹਿ ਦਿੱਤੀ ਸੀ ਕਿ ਕਿਸੇ ਵੀ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ, ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂਆਂ ਦੀ ਬਾਣੀ ਨੂੰ ਹੀ ਮੰਨਣਾ ਹੈ :
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।
ਤਾਂ ਫੇਰ ਲੋਕਾਂ ਨੂੰ ਗੱਲ ਕਿਉਂ ਨਹੀਂ ਸਮਝ ਆਉਂਦੀ? ਉਹ ਕਿਉਂ ਬਾਬਿਆਂ ਦੇ ਮਗਰ ਲੱ ਕੇ ਆਪਣਾ ਸਮਾਂ, ਪੈਸਾ ਤੇ ਇੱਜ਼ਤ ਲੁਟਵਾ ਰਹੇ ਹਨ?
ਸਿੱਖ ਧਰਮ ਕੀ ਸਿਖਾਉਂਦਾ ਹੈ ਜਾਂ ਸਿੱਖ ਧਰਮ ਦੀਆਂ ਮੁਢਲੀ ਸਿੱਖਿਆਵਾਂ ਕੀ ਹਨ?
1) ਉਹ ਅਕਾਲ ਪੁਰਖ ਦਾ ਨਾਮ ਜਪੋ (ਗੁਣ ਯਾਦ ਰੱਖੋ), ਜਿਸਨੇ ਇਹ ਦੁਨੀਆ ਰਚਾਈ ਹੈ। ਅਕਾਲ ਪੁਰਖ ਦੇ ਗੁਣਾਂ ਨੂੰ ਯਾਦ ਰੱਖਣ ਨਾਲ ਮਨ ਦੇ ਵਿਕਾਰ ਦੂਰ ਹੁੰਦੇ ਹਨ।
2) ਵੰਡ ਕੇ ਛਕੋ, ਭਾਵ ਲੋੜ ਤੋਂ ਵੱਧ ਪੈਸੇ/ਪਦਾਰਥਾਂ ਨੂੰ ਲੋੜਵੰਦਾਂ ਵਿੱਚ ਵੰਡ ਦਿਓ। ਹਰ ਦੁਖੀ ਇਨਸਾਨ ਦੇ ਦੁਖ-ਦਰਦ ਸਾਂਝੇ ਕਰੋ। ਭਾਰਤ ਦੇ 10 ਫੀਸਦੀ ਲੋਕ, ਬਾਕੀ 90 ਫੀਸਦੀ ਲੋਕਾਂ ਦਾ ਹੱਕ ਮਾਰ ਕੇ ਪੈਸਾ ਬਾਹਰਲੇ ਮੁਲਕਾਂ ਵਿੱਚ ਰਖ ਆਉਂਦੇ ਹਨ। ਇਹ ਬਾਨੀਆਵਾਦੀ ਸੋਚ ਹੈ ਕਿ ਵੱਧ ਤੋਂ ਵੱਧ ਪੈਸਾ ਕਮਾਓ - ਜਿਵੇਂ ਮਰਜ਼ੀ। ਗੁਰੂ ਸਾਹਿਬਾਨ ਤਾਂ ਵੰਡ ਕੇ ਛਕਣ ਦਾ ਉਪਦੇਸ਼ ਦਿੰਦੇ ਹਨ।
3) ਅਵਤਾਰਾਂ, ਦੇਵੀ-ਦੇਵਤਿਆਂ ਦੇ ਵਜੂਦ ਨੂੰ ਨਹੀਂ ਮੰਨਣਾ। ਸਿਰਫ਼ ਅਕਾਲ ਪੁਰਖ ਦੀ ਭਗਤੀ ਕਰਨੀ ਹੈ। ਰਚਨਹਾਰ ਨੂੰ ਛੱਡ ਕੇ ਉਸਦੀ ਰਚਨਾ ਦੀ ਪੂਜਾ ਕਰਨਾ ਭਾਰੀ ਗਲਤੀ, ਬਲਕਿ ਪਾਪ ਹੈ। (ਦਰਖ਼ਤ, ਜਾਨਵਰ, ਇਨਸਾਨ) ਸਭ ਉਸ ਨਿਰਾਕਾਰ ਦੀ ਰਚਨਾ ਹੈ।
4) ਪਰਵਾਰਕ ਜੀਵਨ ਨੂੰ ਛੱਡ ਕੇ ਜੰਗਲਾਂ/ਪਹਾੜਾਂ ’ਤੇ ਭਟਕਣ ਦੀ ਲੋੜ ਨਹੀਂ। ਪਰਵਾਰਕ ਜੀਵਨ ਬਤੀਤ ਕਰਦੇ ਹੋਏ ਨਾਮ ਜਪੋ।
5) ਗੰਗਾ ਇਸ਼ਨਾਨ ਜਾਂ ਹਿੰਦੂ ਗ੍ਰੰਥਾਂ ਵਿੱਚ ਸ਼ਰਧਾ ਨਾਲ ਵਰਣਨ ਕੀਤੇ ਕਿਸੇ ਵੀ ਤੀਰਥ ਅਸਥਾਨ ਨੂੰ ਨਹੀਂ ਮੰਨਣਾ। (ਆਪਣੇ ਕਿਸੇ ਇਤਿਹਾਸਕ ਅਸਥਾਨ ਨੂੰ ਵੀ ‘ਤੀਰਥ’ ਸਮਝਣਾ ਭਾਰੀ ਭੁੱਲ ਅਤੇ ਮਨਮਤਿ ਹੈ।)
6) ਕਿਰਤ (ਇਮਾਨਦਾਰੀ ਤੇ ਮਿਹਨਤ) ਦੀ ਕਮਾਈ ਖਾਣੀ ਹੈ। ਭਗਵੇ ਚੋਲੇ ਪਾ ਕੇ ਭੀਖ ਮੰਗਣੀ, ਸਿੱਖੀ ਦੇ ਅਸੂਲਾਂ ਦੇ ਖਿਲਾਫ ਹੈ।
7) ਜ਼ੁਲਮ ਕਰਨਾ ਵੀ ਨਹੀਂ, ਜ਼ੁਲਮ ਸਹਿਣਾ ਵੀ ਨਹੀਂ, ਕਿਸੇ ਗਰੀਬ ’ਤੇ ਜ਼ੁਲਮ ਹੁੰਦਾ ਹੋਇਆ ਵੇਖਣਾ ਵੀ ਨਹੀਂ।
8) ਇਸਤਰੀ ਦੀ ਇੱਜ਼ਤ ਕਰਨੀ ਹੈ। ਜਿਸਨੇ ਰਾਜਿਆਂ ਨੂੰ ਜਨਮ ਦਿੱਤਾ, ਉਹ ਕਿਵੇਂ ਮਾੜੀ ਹੋ ਸਕਦੀ ਹੈ ਂ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ।। ਪਰ ਹਿੰਦੂ ਧਰਮ ਵਿੱਚ ਔਰਤ ਨੂੰ ਨਰਕ ਦਾ ਦਰਵਾਜਾ ਕਹਿੰਦੇ ਹਨ।
ਹਰ ਧਰਮ ਦੀਆਂ ਆਪਣੀਆਂ ਨਿਵੇਕਲੀਆਂ ਸਿੱਖਿਆਵਾਂ ਹੁੰਦੀਆਂ ਹਨ ਪਰ ਹਿੰਦੂ ਧਰਮ ਦੀਆਂ ਕੋਈ ਸਿੱਖਿਆਵਾਂ ਨਹੀਂ। ਲਾਲ ਧਾਗੇ ਦਰਖ਼ਤਾਂ ਨੂੰ ਬੰਨ੍ਹਣੇ, ਮੂਰਤੀ ਪੂਜਾ ਕਰਨੀ, ਇਸ ਵਾਰ (ਹਫਤੇ ਦਾ ਦਿਨ) ਨੂੰ ਇਹ ਕਰ ਲਉ, ਉਸ ਵਾਰ ਨੂੰ ਇਹ ਕਰ ਦਿਉ, ਵਰਤ ਰੱਖੋ, ਬ੍ਰਾਹਮਣਾਂ ਨੂੰ ਖੀਰ ਖਵਾਓ ਆਦਿ ਇ੍ਹਨਾਂ ਦੀਆਂ ਸਿੱਖਿਆਵਾਂ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ ਸੀ ਕਿ ਨਿਹੱਥੇ ’ਤੇ ਵਾਰ ਨਹੀਂ ਕਰਨਾ, ਪਿੱਠ ਪਿੱਛੇ ਵਾਰ ਨਹੀਂ ਕਰਨਾ ਆਦਿ। ਪਰ ਹਿੰਦੂਆਂ ਦੇ ਅਸੂਲ ਬਿਲਕੁਲ ਉਲਟ ਹਨ। ਇਹ ਦਿਖਾਵੇ ਵਾਸਤੇ ਅਹਿੰਸਾਵਾਦੀ ਹਨ ਪਰ ਅੰਦਰੋਂ ਇਹ ਜੰਗ ਜਿੱਤਣ ਵਾਸਤੇ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ। ਇਹ ਨਿਹੱਥੇ ’ਤੇ ਵਾਰ ਕਰ ਸਕਦੇ ਹਨ, ਪਿੱਠ ਪਿੱਛੇ ਤਾਂ ਸਿੱਖਾਂ ਦੇ ਅੱਜ ਤੱਕ ਵਾਰ ਕਰ ਰਹੇ ਹਨ। ਰਾਮ ਨੁ ਲੁਕ ਕੇ ਬਾਲੀ ਨੂੰ ਮਾਰਿਆ ਸੀ ਤੇ ਕ੍ਰਿਸ਼ਨ ਚਲਾਕੀ ਨਾਲ ਲੜਿਆ ਸੀ। ਵਿਸ਼ਨੂੰ ਨੇ ਇਸਤਰੀ ਦਾ ਰੂਪ ਧਾਰਨ ਕਰਕੇ ਭਸਮਾਸੁਰ ਨੂੰ ਮਾਰਿਆ ਸੀ ਪਰ ਮਰਦ ਵਾਂਗ ਹਿੱਕ ਥਾਪੜ ਕੇ ਗੁਰੂ ਗੋਬਿੰਦ ਸਿੰਘ ਜੀ ਵਾਂਗ ਕੋਈ ਨਹੀਂ ਸੀ ਲੜਿਆ। ਜਿਸਨੂੰ ਇਹ ਆਦਰਸ਼ ਮੰਨਦੇ ਹਨ, ਉਹ ਧੋਖੇ ਨਾਲ ਲੜਦੇ ਰਹੇ ਹਨ। ਇਸ ਕਰਕੇ ਅੰਦਰੋਂ-ਅੰਦਰੀਂ ਇਹ ਆਪਣੇ ਧਰਮ ਦਾ ਬੇੜਾ ਗਰਕ ਕਰੀ ਆਉਂਦੇ ਹਨ ਤੇ ਆਪਾਂ ਨੂੰ ਪਤਾ ਵੀ ਨਹੀਂ। ਖੈਰ, ਆਪਾਂ ਨੂੰ ਇਹ ਪਤਾ ਹੈ ਕਿ ਹਿੰਦੂ ਗ੍ਰੰਥਾਂ ਦੀਆਂ ਇਹ ਕਹਾਣੀਆਂ ਸੱਚੀਆਂ ਨਹੀਂ। ਇਹ ਕਹਾਣੀਆਂ ਬਿਲਕੁਲ ਮਿਥਿਹਾਸ (ਕਲਪਨਾ) ਹਨ। ਫਿਰ ਵੀ ਆਪਾਂ ਜਿਵੇਂ ਕਿਸੇ ਫਿਲਮ ਬਾਰੇ ਸਿਨੇਮੇ ’ਚੋਂ ਨਿਕਲ ਕੇ ਕਲਪਿਤ ਪਾਤਰਾਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹਾਂ, ਉਸੇ ਤਰ੍ਹਾਂ ਇਹ ਕਲਪਿਤ ਕਹਾਣੀ ਦੇ ਪਾਤਰਾਂ ਵਾਂਗ ਵਿਚਾਰ-ਵਟਾਂਦਰੇ ਤੋਂ ਸਿਵਾਇ ਕੁਝ ਨਹੀਂ।
ਹਿੰਦੂ ਧਰਮ ਦੀ ਸਾਰੀ ਕਹਾਣੀ ਸਪੈਸ਼ਲ ਇਫੈਕਟਸ ਨਾਲ ਭਰੀ ਪਈ ਹੈ। ਇੰਦਰ ਨੇ ਹਵਾ ਵਿੱਚੋਂ ਪਤਾਸੇ ਸੁੱਟੇ। ਹਨੂੰਮਾਨ ਹਵਾ ਵਿੱਚ ਉਡਿਆ ਜਾਂ ਸੂਰਜ ਨੂੰ ਨਿਗਲ ਗਿਆ। ਰਾਮ ਦਾ ਨਾਂ ਲਿਖਣ ’ਤੇ ਪੱਥਰ ਤੈਰਨ ਲੱਗ ਪਏ। ਸੀਤਾ ਨੂੰ ਜ਼ਮੀਨ ਨਿਗਲ ਗਈ। ਪਰ ਸਿੱਖ ਧਰਮ ਇਕ ਮਾਡਰਨ ਤੇ ਪ੍ਰੈਕਟੀਕਲ ਧਰਮ ਹੈ। ਸਾਡੇ ਧਰਮ ਵਿੱਚ ਕੋਈ ਵੀ ਸਪੈਸ਼ਲ ਇਫੈਕਟ ਨਹੀਂ ਹੈ।
ਚਾਣਕਿਆ ਨੇ ਕਿਹਾ ਸੀ ਕਿ ਸ਼ੈਤਾਨ ਆਪਣੀ ਗੱਲਬਾਤ ਵਿੱਚ ਧਾਰਮਕ ਪੁਸਤਕਾਂ ਦੇ ਹਵਾਲੇ ਬਹੁਤ ਦਿੰਦਾ ਹੈ। ਬ੍ਰਾਹਮਣ, ਸਿਆਸੀ ਆਗੂ ਤੇ ਡੇਰਿਆਂ ਵਾਲੇ ਬਾਬੇ ਵੀ ਚਾਣਕਿਆ ਨੀਤੀ ’ਤੇ ਚਲਦੇ ਹੋਏ ਸਲੋਕ ਉਚਾਰਨ ਕਰ-ਕਰ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਡੇਰਿਆਂ ਵਾਲੇ ਪਖੰਡੀ ਬਾਬੇ ਕੁਝ ਤੁਕਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੇ ਕੁਝ ਦੂਜੇ ਧਰਮਾਂ ਦੀਆਂ ਕਿਤਾਬਾਂ ’ਚੋਂ ਲੈ ਕੇ ਜਾਂ ਫਿਰ ਕਿਰਾਏ ਦੇ ਕਵੀਆਂ ਕੋਲੋਂ ਲਿਖਵਾ ਕੇ, ਆਪਣੇ ਡੇਰਿਆਂ ਵੱਲੋਂ ਪ੍ਰਕਾਸ਼ਿਤ ਕਰਵਾਈ ਜਾਂਦੇ ਹਨ। ਪੜ੍ਹਨ ਵਾਲੇ ਸੋਚਦੇ ਹਨ ਕਿ ਇਹ ਵਿਚਾਰ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹਨ ਪਰ ਅਸਲ ਵਿੱਚ ਬਾਣੀ ਦੇ ਅਰਥਾਂ ਨੂੰ ਤੋੜ-ਮਰੋੜ ਕੇ ਆਪਣਾ ਹੀ ਪ੍ਰਚਾਰ ਕਰ ਰਹੇ ਹੁੰਦੇ ਹਨ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਤੇ ਅਮਲ ਕਰਨ ਦੀ ਗੱਲ ਹੈ ਤਾਂ ਗੱਲ ਇੱਥੇ ਹੀ ਮੁੱਕ ਜਾਂਦੀ ਹੈ ਕਿ ਦੇਹਧਾਰੀ ਨੂੰ ਗੁਰੂ ਨਹੀਂ ਮੰਨਣਾ, ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ। ਹੋਰ ਨਾ ਤਾਂ ਕਿਸੇ ਬੰਦੇ ਨੂੰ ਤੇ ਨਾ ਹੀ ਕਿਸੇ ਲਿਖਤ ਨੂੰ - ਸਿਰਫ ਗੁਰੂ ਗ੍ਰੰਥ ਸਾਹਿਬ ਨੂੰ। ਪਰ ਇਹ ਬਾਬੇ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਦਿਨ-ਰਾਤ ਪੈਸਾ ਕਮਾ ਰਹੇ ਹਨ।
ਅਖ਼ਬਾਰਾਂ ਵਿੱਚ ਇਨ੍ਹਾਂ ਬਾਬਿਆਂ ਦੀਆਂ ਕਰਤੂਤਾਂ ਬਾਰੇ ਕਿੰਨਾ ਕੁਝ ਪੜ੍ਹਨ ਨੂੰ ਮਿਲਦਾ ਹੈ। ਇਹ ਲੋਕਾਂ ਦਾ ਆਰਥਕ ਸ਼ੋਸ਼ਣ ਤਾਂ ਕਰਦੇ ਹੀ ਹਨ, ਧੀਆਂਭੈਣਾਂ ਦੀ ਇੱਜ਼ਤ ਵੀ ਖਰਾਬ ਕਰਦੇ ਹਨ। ਲੋਕਾਂ ਨੂੰ ਫੇਰ ਵੀ ਸਮਝ ਨਹੀਂ ਆਉਂਦੀ। ਉਹ ਬਾਬਿਆਂ ਦੇ ਡੇਰਿਆਂ ’ਤੇ ਜਾ ਕੇ ਆਪਣਾ ਸਮਾਂ, ਪੈਸਾ ਤੇ ਇੱਜ਼ਤ ਖਰਾਬ ਕਰਵਾਉਂਦੇ ਹਨ। ਕੇਂਦਰ ਸਰਕਾਰ ਇਨ੍ਹਾਂ ਬਾਬਿਆਂ ਦੀ ਹਰ ਤਰ੍ਹਾਂ ਨਾਲ ਮਦਦ ਕਰਦੀ ਹੈ। ਕਿਉਂਕਿ ਇਹ ਪਖੰਡੀ ਸੰਤ ਪੈਸਾ ਕਮਾਉਣ ਤੇ ਅੱਯਾਸ਼ੀ ਕਰਨ ਦੇ ਨਾਲ-ਨਾਲ ਸਿੱਖਾਂ ਨੂੰ, ਜਿਨ੍ਹਾਂ ਦੀ ਅਬਾਦੀ ਪਹਿਲਾਂ ਹੀ ਘੱਟ ਹੈ, ਸਿੱਖ ਨਾ ਰਹਿਣ ਦਿੰਦੇ ਹੋਏ ਅੱਡ-ਅੱਖ ਸੰਪਰਦਾਵਾਂ ਵਿੱਚ ਵੰਡਦੇ ਹਨ। ਇਹੀ ਤਾਂ ਸਰਕਾਰ ਅਤੇ ਬ੍ਰਾਹਮਣਵਾਦੀ ਚਾਹੁੰਦੇ ਹਨ। ਇਹ ਬਾਬੇ ਸਿੱਖਾਂ ਨੂੰ ਸਿੱਖੀ ਤੋਂ ਦੂਰ ਬ੍ਰਾਹਮਣਵਾਦ ਵੱਲ ਲਿਜਾਉਣ ਦੀ ਕੋਸ਼ਿਸ਼ ਕਰਦੇ ਹਨ। ਸਿੱਖਾਂ ਦੇ ਲੀਡਰ ਦਾ ਫਰਜ਼ ਬਣਦਾ ਹੈ ਕਿ ਕੌਮ ਨੂੰ ਇਨ੍ਹਾਂ ਡੇਰਿਆਂ ਤੋਂ ਬਚਾਉਣ ਪਰ ਇਹ ਕੜ੍ਹਾ-ਖਾਣੇ, ਵੋਟਾਂ ਦੇ ਮਾਰੇ, ਉਲਟਾ ਆਪ ਡੇਰਿਆਂ ’ਤੇ ਜਾਂਦੇ ਹਨ। ਕੁੱਤੇ ਚੋਰਾਂ ਨਾਲ ਮਿਲ ਗਏ ਹਨ, ਹੁਣ ਤਾਂ ਤੁਹਾਨੂੰ ਖ਼ੁਦ ਰਾਖੀ ਕਰਨੀ ਪੈਣੀ ਹੈ, ਜੇ ਕੌਮ ਨੂੰ ਬਚਾਉਣਾ ਹੈ ਤਾਂ। ਨਹੀਂ ਬਚਾਉਣਾ ਤਾਂ ਫੇਰ ਸੁੱਤੇ ਰਹੋ। ‘ਖੁੱਲ੍ਹਾ ਗਲ ਪੰਜਾਲੀ ਦਾ, ਰਲ-ਮਿਲ ਝੁੱਗਾ ਉਜਾੜੀਦਾ।’
ਸਰਦਾਰ ਕੁਲਬੀਰ ਸਿੰਘ ਕੌੜਾ ਆਪਣੀ ਕਿਤਾਬ ‘‘...ਤੇ ਸਿੱਖ ਵੀ ਨਿਗਲਿਆ ਗਿਆ’’ ਵਿੱਚ ਕਹਿੰਦੇ ਹਨ, ‘‘ਜੈਨੀ, ਬੋਧੀ ਤੇ ਪਾਰਸੀ ਧਰਮ ਨੂੰ ਤਾਂ ਹਿੰਦੂ ਨਿਗਲ ਗਿਆ ਹੈ। ਸਿੱਖ ਵੀ ਇਸ ਬ੍ਰਾਹਮਣ ਨਾਮੀ ਅਜਗਰ ਦੇ ਵਲੇਵੇਂ ਵਿੱਚ ਆ ਗਿਆ ਹੈ ਤੇ ਇਸਨੂੰ ਨਿਗਲੇ ਜਾਣ ਤੋਂ ਕੋਈ ਨਹੀਂ ਬਚਾ ਸਕਦਾ।’’ ਅਸਲ ਵਿੱਚ ਜੈਨੀ, ਬੋਧੀ, ਪਾਰਸੀ ਤੇ ਸਿੱਖ ਧਰਮ ਵਿੱਚ ਬ੍ਰਾਹਮਣ ਭੇਸ ਵਟਾ ਕੇ ਘੁਸ ਗਏ ਤੇ ਇਤਿਹਾਸ ਵਿੱਚ ਮਿਥਿਹਾਸ ਰਲਾ ਦਿੱਤਾ, ਜੋ ਹਿੰਦੂ ਧਰਮ ਦੇ ਹੱਕ ਵੱਲ ਝੁਕਦਾ ਹੈ। ਉਸ ਜ਼ਮਾਨੇ ਦੀ ਤਾਂ ਗੱਲ ਹੀ ਛੱਡੋ, ਇਹ ਹੁਣ ਵੀ ਸਿੱਖਾਂ ਦੇ ਇਤਿਹਾਸ ਤੇ ਸਿਧਾਂਤਾਂ ਵਿੱਚ ਮਿਲਾਵਟ ਕਰੀ ਜਾ ਰਹੇ ਹਨ। ਗੁਰਬਿਲਾਸ ਪਾ: 6ਵੀਂ ਕਰਕੇ ਬ੍ਰਾਹਮਣਾਂ ਨੇ ਛੇਵੇਂ ਗੁਰੂ ਸਾਹਿਬ ਦੀ ਝੂਠੀ ਜੀਵਨੀ ਲਿਖੀ ਹੈ, ਜਿਸ ਵਿੱਚ ਅਸਿੱਧੇ ਤਰੀਕੇ ਨਾਲ ਗੁਰੂ ਸਾਹਿਬਾਨ ਦਾ ਭਾਰੀ ਅਪਮਾਨ ਕੀਤਾ ਗਿਆ ਹੈ। ‘ਸੰਗਤ ਸੰਦੇਸ਼’ ਨਾਮ ਦਾ ਕਿਤਾਬਚਾ, ਆਰ.ਐਸ.ਐਸ. ਵਾਲਿਆਂ ਨੇ ਛਾਪਿਆ ਹੈ, ਜੋ ਕਹਿੰਦਾ ਹੈ ਕਿ ਗੁਰੂ ਸਾਹਿਬ ਵੱਲੋਂ ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਨ ਸਮੇਂ ਵਿੱਚ ਪਤਾਸੇ ਇੰਦਰ ਨੇ ਪਾਏ ਸਨ !! ਬ੍ਰਾਹਮਣਵਾਦੀ ਅਨਸਰ ਅੱਜ ਪੜ੍ਹੇ-ਲਿਖੇ ਸਿੱਖਾਂ ਨਾਲ ਪੰਗੇ ਲੈਣੋਂ ਵੀ ਨਹੀਂ ਹੱਟਦੇ ਜਦਕਿ ਅੱਜ ਇੰਟਰਨੈੱਟ ਦਾ ਜ਼ਮਾਨਾ ਹੈ। ਉਸ ਸਮੇਂ ਤਾਂ ਸਿੱਖ ਜੰਗਲਾਂ ਵਿੱਚ ਲੜਦੇ-ਫਿਰਦੇ ਸਨ, ਉਨ੍ਹਾਂ ਕੋਲ ਇਹ ਸਮਾਂ ਹੀ ਨਹੀਂ ਸੀ ਕਿ ਆਪਣਾ ਇਤਿਹਾਸ ਸੰਭਾਲ ਸਕਣ। ਇਸਲਈ ਉਸ ਸਮੇਂ ਇਨ੍ਹਾਂ ਠੱਗਾਂ ਨੂੰ ਰੋਕਣ ਵਾਲਾ ਕੌਣ ਸੀ? ਬ੍ਰਾਹਮਣਵਾਦ ਦੇ ਪ੍ਰਭਾਵ ਕਾਰਨ ਸਿੱਖਾਂ ਨੇ ਗੁਰੂ ਸਾਹਿਬਾਨ ਦੀਆਂ ਝੂਠੀਆਂ ਫੋਟੋਆਂ ਬਣਾ ਕੇ ਉਨ੍ਹਾਂ ਨੂੰ ਮੂਰਤੀਆਂ ਵਾਂਗ ਪੂਜਣਾ ਸ਼ੁਰੂ ਕਰ ਦਿੱਤਾ ਹੈ, ਧੂਫ ਵੀ ਲਾਉਂਦੇ ਹਨ, ਮੱਥਾ ਵੀ ਟੇਕਦੇ ਹਨ। ਇਹ ਸਭ ਪਾਪ ਹੈ ਤੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੀ ਬੇਅਦਬੀ ਹੈ।
‘ਗੁਰੂ ਮਾਨਿਓ ਗ੍ਰੰਥ’ ਦੇ ਉਪਦੇਸ਼ ਦਾ ਮਤਲਬ ਹੈ ਕਿ ਇਸ ਨੂੰ ਪੜ੍ਹੋ-ਵਿਚਾਰੋ ਤੇ ਇਸਦੀ ਬਾਣੀ ’ਤੇ ਅਮਲ ਕਰੋ। ਇਸ ਉਪਦੇਸ਼ ਦਾ ਇਹ ਮਤਲਬ ਨਹੀਂ ਕਿ ਰੁਮਾਲਾ ਪਾ ਕੇ, ਆਲੇ-ਦੁਆਲੇ ਗੇੜਾ ਬੰਨ੍ਹ ਲਉ ਤੇ ਜੇ ਜ਼ਿਆਦਾ ਵੱਡੀ ‘ਸੁਖਣਾ’ ਹੋਵੇ ਤਾਂ ਕੰਬਲ ਪਾ ਕੇ ਦੋ ਗੇੜੇ ਵੱਧ ਲਾ ਦਿਉ। ਇਹ ਸਿਰਫ਼ ਢੋਂਗ ਹੈ, ਦਿਖਾਵਾ ਹੈ, ਹੋਰ ਕੁਝ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਰਸਮੀ ਮੱਥੇ ਟੇਕਣ ਤੱਕ ਸੀਮਤ ਰਹਿਣ ਦੀ ਲੋੜ ਨਹੀਂ - ਪੜ੍ਹਨ ਤੇ ਸਮਝਣ ਦੀ ਲੋੜ ਹੈ।
ਬ੍ਰਾਹਮਣਾਂ ਨੂੰ ਮੁਸਲਮਾਨਾਂ ਤੇ ਇਸਾਈ ਧਰਮ ਨੇ ਨੇੜੇ ਵੀ ਨਹੀਂ ਫਟਕਣ ਦਿੱਤਾ। ਇਸਾਈ ਗਾਂ ਤੇ ਸੂਰ ਖਾਂਦੇ ਹਨ, ਕਈ ਧਾਰਮਕ ਰਸਮਾਂ ਸ਼ਰਾਬ ਨਾਲ ਹੀ ਸ਼ੁਰੂ ਕਰਦੇ ਹਨ ਅਤੇ ਮੁਸਲਮਾਨ ਧਰਮ ਵਿੱਚ ਸੂਰ ਨੂੰ ਛੱਡ ਕੇ ਹੋਰ ਹਰ ਜਾਨਵਰ ਦਾ ਮਾਸ ਖਾਧਾ ਜਾਂਦਾ ਹੈ। ਧਾਰਮਕ ਰਸਮਾਂ ਵਿੱਚ ਵੀ ਮਾਸ ਸ਼ਾਮਲ ਹੈ, ਜਿਵੇਂ ਈਦ ਨੂੰ ਬਕਰੇ ਦੀ ਬਲੀ ਦੇਣੀ। ਬ੍ਰਾਹਮਣ ਦਾ ਇਨ੍ਹਾਂ ਧਰਮਾਂ ਵਿੱਚ ਮਾਨਸਿਕ ਤਬਦੀਲੀ ਕਰਕੇ ਵੀ ਦਾਖ਼ਲ ਹੋਣਾ ਮੁਸ਼ਕਲ ਸੀ। ਮੁਸਲਮਾਨਾਂ ਵਿੱਚ ਰਲ੍ਹਣ ਲਈ ‘ਸੁੰਨਤ’ ਕਰਵਾਉਣੀ ਪੈਂਦੀ ਸੀ ਤੇ ਨਾਮ ਵੀ ਮੁਸਲਮਾਨ ਕਾਜ਼ੀ ਦੀ ਮਰਜ਼ੀ ਨਾਲ ਹੀ ਰੱਖਿਆ ਜਾਣਾ ਸੀ। ਨਾਲੇ ਸਭ ਤੋਂ ਵੱਡੀ ਗੱਲ ਇਹ ਕਿ ਇਨ੍ਹਾਂ ਦੋਵਾਂ ਧਰਮਾਂ ਦੀਆਂ ਜੜ੍ਹਾਂ ਵੀ ਵਿਦੇਸ਼ਾਂ ਵਿੱਚ ਹਨ। ਪਰ ਬਾਕੀ ਜੈਨ, ਬੁੱਧ ਤੇ ਸਿੱਖ ਧਰਮ ਦੀਆਂ ਜੜ੍ਹਾਂ ਤਾਂ ਭਾਰਤ ਵਿੱਚ ਹੀ ਹਨ। ਬ੍ਰਾਹਮਣਵਾਦੀ ਸੋਚ ਦੀ ਸਿਉਂਕ ਬੁੱਧ, ਜੈਨ ਤੇ ਪਾਰਸੀ ਧਰਮ ਨੂੰ ਖਾਣ ਤੋਂ ਬਾਅਦ ਹੁਣ ਸਿੱਖੀ ਦੀਆਂ ਜੜ੍ਹਾਂ ਨੂੰ ਲੱਗ ਚੁੱਕੀ ਹੈ। ਦਰਖ਼ਤ ਥਲੋਂ ਖਾਧਾ ਗਿਆ ਹੈ। ਪੱਲੇ ਹੁਣ ਬੱਸ ਗਾਤਰੇ ਤੇ ਵੱਡੇ ਨਾਲੇ ਵਾਲੇ ਕਛਹਿਰੇ ਹੀ ਰਹਿ ਗਏ ਹਨ। ਦਰਖ਼ਤ ਵੀ ਡਿਗਣ ਵਾਲਾ ਹੈ। ਹਿੰਦੂਆਂ ਨੇ ‘ਰਾਸ਼ਟਰੀਆ ਸਿੱਖ ਸੰਗਤ’ ਨਾਂ ਦੀ ਲਾਸ਼ ਨਾਲ ਇਸਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਹੈ। ਬਾਕੀ ਡੇਰਿਆਂ ਵਾਲੇ ਬਾਬੇ ਵੀ ਨਾਲ ਲੱਗ ਕੇ ਕਹਿ ਰਹੇ ਹਨ, ‘‘ਜੋਰ ਲਗਾ ਕੇ ਹਈ ਸ਼ਾਵਾ’’ ਅਤੇ ਟਾਹਣੇ ਪਹਿਲਾਂ ਹੀ ਅਕਾਲੀਆਂ ਨੇ ਛਾਂਗ ਦਿੱਤੇ ਹਨ। ਪੰਥ ਦਰਦੀਓ, ਅਜੇ ਵੀ ਥੋੜਾ ਜਿਹਾ ਵਕਤ ਹੈ - ਜੇ ਸੰਭਲ ਸਕਦੇ ਹੋ, ਤਾਂ ਸੰਭਲ ਜਾਓ। ਇਸ ਲਾਸ਼ ਤੋਂ ‘‘ਜ਼ੋਰ ਲਗਾ ਕੇ ਹਈ ਸ਼ਾਵਾ’’ ਕਹਿਣ ਵਾਲਿਆਂ ਤੋਂ ਬਚੋ, ਫਿਰ ਵੇਲਾ ਹੱਥ ਨਹੀਂ ਆਉਣਾ।
ਬ੍ਰਾਹਮਣਾਂ ਨੇ ਸਿੱਖ ਧਰਮ ਦੇ ਇਤਿਹਾਸ ਵਿੱਚ ਹਿੰਦੁਤਵ ਵੱਲ ਝੁਕਦਾ ਮਿਥਿਹਾਸ ਰਲਾ ਦਿੱਤਾ ਹੈ, ਹੌਲੀ-ਹੌਲੀ। ਸਿੱਖਾਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਜੋ ਉਨ੍ਹਾਂ ਦੇ ਅਖੀਰਲੇ ਤੇ ਸਦਾ ਲਈ ਗੁਰੂ ਹਨ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ਤਲਵੰਡੀ ਸਾਬੋ ਵਿਖੇ ਲਿਖਵਾਏ ਸਨ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਬਾਕੀ ਸਭ ਸਾਹਿੱਤ ਬ੍ਰਾਹਮਣਾਂ ਨੇ ਰਚਿਆ ਹੈ। ਜਿਵੇਂ ਦਸਮ ਗ੍ਰੰਥ, ਬਚਿੱਤਰ ਨਾਟਕ, ਗੁਰਬਿਲਾਸ ਪਾ: 6ਵੀਂ, ਭਾਈ ਬਾਲੇ ਵਾਲੀ ਜਨਮਸਾਖੀ ਆਦਿ। ਇਨ੍ਹਾਂ ਲਿਖਤਾਂ ਨੇ ਸਿੱਖਾਂ ਨੂੰ ਫੇਰ ਉਸ ਦਲਦਲ (ਬ੍ਰਾਹਮਣਵਾਦ) ਵਿੱਚ ਧੱਕ ਦਿੱਤਾ, ਜਿਸ ਵਿੱਚੋਂ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੱਢਿਆ ਸੀ। ਗੁਰੂਆਂ ਨੇ ਤਾਂ ਅਵਤਾਰਾਂ, ਦੇਵੀ-ਦੇਵਤਿਆਂ ਦੇ ਵਜੂਦ ਤੋਂ ਹੀ ਇਨਕਾਰ ਕੀਤਾ ਹੈ। ਰਾਮ, ਕ੍ਰਿਸ਼ਨ, ਇੰਦਰ, ਵਿਸ਼ਨੂੰ ਵਗੈਰਾ ਨੂੰ ਗੁਰੂਆਂ ਨੇ ਅਕਾਲ ਪੁਰਖ ਦੇ ਦਰ ’ਤੇ ਨੌਕਰਾਂ ਸਮਾਨ ਦੱਸਿਆ ਅਤੇ ਹਿੰਦੂ ਧਰਮ ਉਨ੍ਹਾਂ ਨੂੰ ਦੇਵਤਾ ਮੰਨਦਾ ਹੈ। ਜਦ ਤੱਕ ਬ੍ਰਾਹਮਣਵਾਦੀ ਸੋਚ ਦਾ ਸਿਰ ਨਹੀਂ ਕੁਚਲਿਆ ਜਾਂਦਾ, ਉਦੋਂ ਤੱਕ ਭਾਰਤ ਮਹਾਨ ਨਹੀਂ ਬਣ ਸਕਦਾ। ‘‘ਉਸ ਨਰਮੇ ਦੀ ਟੀਂਡੇ ਕਦੇ ਫੁੱਲ ਨਹੀਂ ਬਣਦੇ, ਜਿਸ ਦੀਆਂ ਜੜ੍ਹਾਂ ਵਿੱਚ ਇੱਟ-ਸਿੱਟ ਫੈਲ ਗਈ ਹੋਵੇ।’’ ਦੇਸ਼ ਦੀ ਭਲਾਈ ਇਸ ਇੱਟ-ਸਿੱਟ ਦਾ ਖ਼ਤਮ ਹੋ ਜਾਣਾ ਬਹੁਤ ਜ਼ਰੂਰੀ ਹੈ।
ਬ੍ਰਾਹਮਣਾਂ ਨੇ ਹੇਮਕੁੰਟ ਸਾਹਿਬ ਬਣਾ ਕੇ ਸਿੱਖਾਂ ਦੇ ਮੱਥੇ ਮਾਰਿਆ ਤੇ ਇਤਿਹਾਸ ਇਹ ਬਣਾ ਦਿੱਤਾ ਕਿ ਪਿਛਲੇ ਜਨਮ ਵਿੱਚ ਗੁਰੂ ਜੀ ਇੱਥੇ ਸ਼ਿਵ ਦੀ ਪੂਜਾ ਕੀਤੀ ਸੀ। ਇਸ ਦਾਅਵੇ ਨੂੰ ਮਜਬੂਤੀ ਦੇਣ ਲਈ ‘ਦੇਹ ਸ਼ਿਵਾ ਬਰ ਮੋਹੇ’ ਬਣਾ ਦਿੱਤਾ ਤੇ ਗੱਲ ਖਿਲਾਰੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਪਰ ਕਈ ਮੋਟੀ ਮੱਤ ਵਾਲੇ ਇਹ ਗੱਲ ਸਮਝਣ ਨੂੰ ਤਿਆਰ ਨਹੀਂ। ਤਾਹੀਂ ਤੇ 21ਵੀਂ ਸਦੀ ਵਿੱਚ ਵੀ ਹਿੰਦੂ ਗੁਰੂ ਸਾਹਿਬ ਦੀ ਫੋਟੋ ਲਾ ਕੇ ਉੱਪਰੋਂ ਰਾਮ ਜਾਂ ਸ਼ਿਵ ਜੀ ਦੇ ਹੱਥ ’ਚੋਂ ਰੌਸ਼ਨੀ ਗੁਰੂ ਸਾਹਿਬ ’ਤੇ ਪਵਾ ਕੇ ਇਹ ਸਾਬਿਤ ਕਰਨ ਵਿੱਚ ਲੱਗੇ ਹਨ ਕਿ ਗੁਰੂ ਜੀ ਤਾਂ ਰਾਮ ਜਾਂ ਸ਼ਿਵ ਜੀ ਦੇ ਆਸਰੇ ਸਨ। ਅੱਜ ਇੰਟਰਨੈੱਟ ਦਾ ਜ਼ਮਾਨਾ ਹੈ। ਸਿੱਖ ਇਕ ਪੜ੍ਹੀ-ਲਿਖੀ ਕੌਮ ਹੈ। ਫਿਰ ਵੀ ਹਿੰਦੂ, ਸਿੱਖ ਧਰਮ ਵਿੱਚ ਲੱਤ ਅੜਾਉਂਣੋਂ ਨਹੀਂ ਹਟਦੇ। ਇਸ ਸਮੇਂ ਰੱਜ ਕੇ ਸੁੱਤੇ ਹੋਏ ਸ਼ੇਰਾਂ ਦੇ ਦੇ ਦੰਦਾਂ ’ਚੋਂ ਮਾਸ ਚੁਰਾ ਕੇ ਇਹ ਅੰਧਵਿਸ਼ਵਾਸੀ ਜਨੌਰ ਸਮਝਣ ਲੱਗ ਪਏ ਹਨ ਕਿ ਇਨ੍ਹਾਂ ਨੇ ਸ਼ੇਰ ਨੂੰ ਹਰਾ ਦਿੱਤਾ ਹੈ। ਬੱਸ ਸ਼ੇਰ ਦੀ ਅੱਖ ਖੁੱਲ੍ਹਣ ਦੀ ਦੇਰ ਹੈ। ਪਰ ਜੇ ਹੁਣ ਅੱਖ ਨਾ ਖੁੱਲ੍ਹੀ ਤਾਂ ਫੇਰ ਇਹ ਜਨੌਰ ਹੌਲੀ-ਹੌਲੀ ਸ਼ੇਰ ਦੀ ਸਾਰੀ ਦੇਹ ਖਾ ਜਾਣਗੇ।
ਜਨਮ ਸਾਖੀ ਭਾਈ ਬਾਲਾ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਿੱਤਰ ’ਤੇ ਬੜਾ ਚਿੱਕੜ ਸੁੱਟਿਆ ਗਿਆ ਹੈ। ਇਹ ਵੀ ਨੀਚ ਬ੍ਰਾਹਮਣਾਂ ਨੇ ਲਿਖੀ ਹੈ। ਫਿਰ ਵੀ ਸਿੱਖ ਉਸਨੂੰ ਆਪਣੀ ਹਿੱਕ ਨਾਲ ਲਾਈ ਬੈਠੇ ਹਨ। ਸ੍ਰ: ਕੁਲਬੀਰ ਸਿੰਘ ਕੌੜਾ ਨੇ ਆਪਣੀ ਕਿਤਾਬ ਵਿੱਚ ਕਿਹਾ ਹੈ ਕਿ ਬਾਲੇ ਨਾਮ ਦੇ ਕਲਪਿਤ ਬੰਦੇ ਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਲਾ ਦਿੱਤਾ ਇਨ੍ਹਾਂ ਨੇ, ਜੋ ਹੁਣ ਲਾਹਿਆ ਵੀ ਨਹੀਂ ਜਾ ਸਕਦਾ। ਸਿਰਫ ਮਰਦਾਨਾ ਹੀ ਗੁਰੂ ਜੀ ਦੇ ਨਾਲ ਰਹਿੰਦੇ ਸਨ, ਜੋ ਮੁਸਲਮਾਨ ਸਨ। ਬਾਲੇ ਨਾਮ ਦਾ ਕੋਈ ਵੀ ਬੰਦਾ ਗੁਰੂ ਜੀ ਦੇ ਨਾਲ ਨਹੀਂ ਸੀ ਹੁੰਦਾ। ਇਹ ਬਾਲੇ ਨਾਮ ਦੇ ਪਾਤਰ ਨੂੰ ਬ੍ਰਾਹਮਣਾਂ ਨੇ ਘੜਿਆ ਸੀ ਤੇ ਸਿੱਖ ਸਾਹਿਤ ਵਿੱਚ ਰਲਾਇਆ ਸੀ।
ਜਨਮ ਸਾਖੀ ਭਾਈ ਬਾਲਾ ਦੀ ਵੰਨਗੀ ਵੇਖੋ : ‘‘ਹੈ ਤਾਂ ਸਭ ਕੁਝ ਕਰਤਾਰ ਦਾ ਪਰ ਦੇਹ ਦੁਨੀਆ ਦੀ ਵਰਤਣਿ ਹੈ।। ਮੇਰੀ ਧੀ ਆਹੀ ਜੋ ਨਜ਼ਰਿ ਗੁਰੂ ਨਾਨਕ ਦੀ ਪਈ।। ਗੁਰੂ ਨਾਨਕ ਕਹਿਆ ਬਚਾ ਆਪਣੀ ਧੀ ਨੂੰ ਰਾਤੀ ਬਣਾਇ ਕੇ ਲੈ ਆਵੈ।। ਮੈ ਸੀ ਨ ਕੀਤੀ ਰਾਤਿ ਨੂੰ ਬਣਾਇ ਕੇ ਲੈ ਆਇਆ।। ਤੇ ਗੁਰੂ ਨਾਨਕ ਕਹਿਆ ਤੂੰ ਜਾਹਿ ਬਚਾ ਤਾਂ ਮੈਂ ਆਖਿਆ ਜੀ ਮੈਂ ਇਸ ਤਾਈਂ ਨਾਲ ਲੈ ਜਾਸਾਂ।। ਤਾਂ ਗੁਰੂ ਨਾਨਕ ਕਹਿਆ ਜਾਹਿ ਬਚਾ ਬਹਿ ਰਹੁ ਬਾਹਰਿ।। ਤਾਂ ਮੈਂ ਬਹਿਰ ਡਿਉਡੀ ਵਿਚ ਆਇ ਬੈਠਾ।। ਤਾ ਗੁਰੁ ਸੰਗ ਲਗਾ ਕਰਨਿ ਤਾ ਮੰਜੀ ਦੀ ਹੀਰਾਂਮ ਟੁੱਟ ਗਈ ਤਾਂ ਗੁਰੂ ਨਾਨਕ ਆਪਣੇ ਖਿਆਲ ਵਿਚ ਆਹਾ ਮੈਂ ਜਾਤਾ ਜੋ ਗੁਰੂ ਨਾਨਕ ਸਹਜ ਵਿਚਿ ਸੁਹਜ ਹੋਇ ਜਾਂਦਾ ਹੈ ਤਾਂ ਮੈਂ ਉਸ ਹੀਰਾਂਮ ਦੀ ਜਾਹਗਾ ਆਪਣੀ ਢੂਈ ਦਿੱਤੀ।’’
ਇਹ ਸਾਖੀ ਪੜ੍ਹ ਕੇ ਕਿਹੜਾ ਸਿੱਖ ਹੈ, ਜਿਸਦਾ ਸਿਰ ਸ਼ਰਮ ਨਾਲ ਨਹੀਂ ਝੁਕੇਗਾ? ਇਸ ਸਾਖੀ ਮੁਤਾਬਿਕ ਤਾਂ ਗੁਰੂ ਜੀ ਬਹੁਤ ਹੀ ਦਾਗੀ ਸਨ। ਬ੍ਰਾਹਮਣਾਂ ਨੇ ਮਿੱਟੀ ਸੁੱਟੀ ਹੈ ਗੁਰੂ ਜੀ ’ਤੇ ਇਸ ਸਾਖੀ ਰਾਹੀਂ ਤੇ ਅਸੀਂ ਇਸਨੂੰ ‘ਸਿੱਖ ਸਾਹਿਤ’ ਕਹਿ ਕੇ ਹਿੱਕ ਨਾਲ ਲਾਈ ਫਿਰਦੇ ਹਾਂ। ਮਰਦਾਨਾ ਜੀ ਮੁਸਲਮਾਨ ਸਨ, ਜਿਨ੍ਹਾਂ ਨੂੰ ਗੁਰੂ ਜੀ ਨੇ ਨਾਲ ਰੱਖਿਆ ਸੀ। ਹਮੇਸ਼ਾ ਲਈ ਸਿੱਖਾਂ ਦਾ ਝੁਕਾਅ ਮੁਸਲਮਾਨਾਂ ਵੱਲ ਹੋਣ ਤੋਂ ਰੋਕਣ ਲਈ ਹਿੰਦੂਆਂ ਨੇ ਬਾਲੇ ਨੂੰ ਨਾਲ ਲਗਾ ਦਿੱਤਾ। ਬ੍ਰਾਹਮਣਾਂ ਨੇ ਸਿੱਖ ਸਾਹਿਤ ਵਿੱਚ ਏਨਾ ਗੰਦ ਰਲਾ ਦਿੱਤਾ ਕਿ ਸਿੱਖ ਸਿੱਖੀ ਤੋਂ ਦੂਰ ਤੇ ਬ੍ਰਾਹਮਣਵਾਦ ਦੇ ਨੇੜੇ ਹੋ ਗਏ। ਦੂਜੇ ਧਰਮਾਂ ਨੂੰ ਆਪਣੇ ਵਿੱਚ ਸਮਾ ਕੇ ਉਨ੍ਹਾਂ ਦੀ ਹੋਂਦ ਖ਼ਤਮ ਕਰ ਦੇਣ ਵਿੱਚ ਬ੍ਰਾਹਮਣ ਬਹੁਤ ਮਾਹਿਰ ਹਨ। ਬੁੱਧ, ਜੈਨ ਤੇ ਪਾਰਸੀ ਧਰਮ ਦੀ ਵੀ ਸਿੱਖ ਧਰਮ ਵਾਂਗ ਫੱਟੀ ਪੋਚੀ ਹੈ, ਇਨ੍ਹਾਂ ਨੇ ਤੇ ਹੁਣ, ਸਿੱਖੋ ! ਤੁਸੀਂ ਵੀ ਫੈਸਲਾ ਕਰ ਲਵੋ। ਜਾਂ ਤਾਂ ਇਹ ਮੰਨ ਲਵੋ ਕਿ ਗੁਰੂ ਨਾਨਕ ਸਾਹਿਬ ਚਰਿੱਤਰਹੀਣ ਸਨ। ਉਹ ਬਾਲੇ ਦੀ ਧੀ ਨਾਲ ਸੌਂਦੇ ਸਨ ਤੇ ਜੇ ਗੁਰੂ ਜੀ ਬਾਲੇ ਨੂੰ, ਜੋ ਉਨ੍ਹਾਂ ਨਾਲ 24 ਘੰਟੇ ਰਹਿੰਦਾ ਸੀ, ਇਹ ਕਹਿ ਸਕਦੇ ਹਨ ਕਿ ਆਪਣੀ ਧੀ ਨੂੰ ਲਿਆ ਤਾਂ ਫੇਰ ਦੂਜੇ ਸਿੱਖਾਂ ਨੂੰ ਵੀ ਕਹਿੰਦੇ ਹੋਣਗੇ। ਫੇਰ ਇਹੋ ਜਿਹੇ ਗੁਰੂ ਨੂੰ ਮੰਨਣਾ ਹੀ ਬੰਦ ਕਰ ਦਿਉ।
ਪਰ ਜੇ ਕਿਤੇ ਤੁਹਾਡਾ ਦਿਮਾਗ, ਤੁਹਾਡਾ ਥੋੜ੍ਹਾ ਜਿਹਾ ਵੀ ਸਾਥ ਦਿੰਦਾ ਹੈ ਤਾਂ ਜੋ ਬੁੱਧੀਜੀਵੀ ਸਿੱਖ ਕਹਿ ਰਹੇ ਹਨ, ਉਹ ਮੰਨ ਲਵੋ ਕਿ ਬਾਲੇ ਨਾਮ ਦਾ ਕੋਈ ਬੰਦਾ ਹੈ ਹੀ ਨਹੀਂ ਸੀ। ਇਹ ਸਾਖੀ ਬ੍ਰਾਹਮਣਾਂ ਨੇ ਸਾਡੇ ਬਾਬੇ ਨੂੰ ਬਦਨਾਮ ਕਰਨ ਲਈ ਖ਼ੁਦ ਬਣਾਈ ਸੀ। ਜੇ ਬ੍ਰਾਹਮਣ ਗੁਰੂ ਜੀ ’ਤੇ ਅਜਿਹਾ ਚਿੱਕੜ ਸੁੱਟ ਸਕਦੇ ਹਨ ਤਾਂ ਚੰਡੀ ਦੀ ਵਾਰ, ਬਚਿੱਤਰ ਨਾਟਕ ਤੇ ਦੇਹ ਸ਼ਿਵਾ ਵਰ ਮੋਹੇ ਵਰਗੇ ਗਾਣੇ ਲਿਖਣੇ ਕਿਹੜੇ ਔਖੇ ਸਨ? ਸਭ ਸਿੱਖਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਵੀ ਗੁਰੂ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਵੀ ਲਿਖਤ ਨੂੰ ਮਾਨਤਾ ਨਾ ਦੇਵੇ ਅਤੇ ਕਿਸੇ ਵੀ ਡੇਰੇ ਵਾਲੇ ਬਾਬੇ ਕੋਲ ਨਾ ਜਾਵੇ ਕਿਉਂਕਿ ਬਾਕੀ ਲਿਖਤਾਂ ’ਤੇ ਡੇਰੇ ਵਾਲੇ ਬਾਬੇ ਤੁਹਾਨੂੰ ਕੁਰਾਹੇ ਪਾਉਂਦੇ ਹਨ ਅਤੇ ਸਿੱਖੀ ਤੋਂ ਦੂਰ ਤੇ ਬ੍ਰਾਹਮਣਵਾਦ ਦੇ ਨੇੜੇ ਲਿਜਾਉਂਦੇ ਹਨ।
ਸਿੱਖ ਧਰਮ ਦੇ ਖਿਲਾਫ ਲਗਾਤਾਰ ਬਹੁਤ ਸਾਰੀਆਂ ਕਾਰਵਾਈਆਂ ਹੋ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਨੇ ਗੱਦੀਆਂ ਦਾ ਲਾਲਚ ਦੇ ਕੇ ਅਕਾਲੀਆਂ ਨੂੰ ਲੱਤਾਂ ਘੁੱਟਣ ਲਾ ਲਿਆ ਹੈ। ਇਨ੍ਹਾਂ ਰਾਹੀਂ ਕਾਫੀ ਹੱਦ ਤਕ ਭਗਵੇਕਰਨ ਦਾ ਏਜੰਡਾ ਲਾਗੂ ਕਰ ਲਿਆ ਗਿਆ ਹੈ। ਕਾਂਗਰਸ ਨੇ ਤਾਂ ਸਿੱਖਾਂ ਨੂੰ ਮਾਰਿਆ ਸੀ ਪਰ ਭਾਰਤੀ ਜਨਤਾ ਪਾਰਟੀ ਤੇ ਬਾਦਲ ਨੇ ਤਾਂ ਸਿੱਖੀ ਦਾ ਹੀ ਭੋਗ ਪਾ ਦਿੱਤਾ ਹੈ ਅਤੇ ਇਨ੍ਹਾਂ ਦਾ ਸਾਥ ਦਿੱਤਾ ਹੈ ਭਨਿਆਰੇ ਵਾਲੇ ਨੇ, ਨੂਰਮਹਿਲੀਏ ਤੇ ਸਿਰਸੇ ਵਾਲੇ ਨੇ, ਨਿਰੰਕਾਰੀ ਤੇ ਬਿਆਸ ਵਾਲੇ ਰਾਧਾ ਸੁਆਮੀ ਨੇ। ਰਾਧਾ-ਕ੍ਰਿਸ਼ਨ, ਰਾਮ ਦਾ ਸਿੱਖੀ ਨਾਲ ਕੋਈ ਵਾਸਤਾ ਨਹੀਂ। ਜੇਕਰ ਇਹ ਬਾਬੇ ਇੰਨੇ ਕਰਾਮਾਤੀ ਹਨ ਤਾਂ ਆਪਣੀ ਬਾਣੀ ਕਿਉਂ ਨਹੀਂ ਰਚਦੇ, ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਕਾਂ ਲੈ ਕੇ ਕਿਉਂ ਕਿਤਾਬ ਛਾਪੀ ਜਾਂਦੇ ਹਨ?
ਇਹ ਪ੍ਰਚਾਰ ਕੀਤਾ ਗਿਆ ਕਿ ਸਿੱਖ ਹਿੰਦੂਆਂ ਦੇ ਰੱਖਿਅਕ ਸਨ। ਮੁਸਲਮਾਨ ਤੇ ਸਿੱਖ ਦੁਸ਼ਮਣ ਸਨ। ਪਰ ਅਸਲੀਅਤ ਤਾਂ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿੱਚ 13 ਲੜਾਈਆਂ ਲੜੀਆਂ ਸਨ, ਜਿਨ੍ਹਾਂ ਵਿੱਚੋਂ 12 ਵਾਰ ਪਹਾੜੀ ਹਿੰਦੂ ਰਾਜਿਆਂ ਨੇ ਗੁਰੂ ਜੀ ’ਤੇ ਹਮਲੇ ਕੀਤੇ ਅਤੇ ਹਰ ਵਾਰ ਹਿੰਦੂ ਰਾਜੇ ਗੁਰੂ ਜੀ ਤੋਂ ਹਾਰੇ। ਫਿਰ ਜਦੋਂ ਹਿੰਦੂ ਰਾਜਿਆਂ ਨੇ ਦੇਖ ਲਿਆ ਕਿ ਉਨ੍ਹਾਂ ਵਿੱਚ ਗੁਰੂ ਜੀ ਨੂੰ ਤੇ ਗੁਰੂ ਦੇ ਸਿੰਘਾਂ ਨੂੰ ਹਰਾਉਣ ਦੀ ਹਿੰਮਤ ਨਹੀਂ ਤਾਂ ਉਨ੍ਹਾਂ ਨੇ ਔਰੰਗਜ਼ੇਬ ਨੂੰ ਭੜਕਾਇਆ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੀ ਫੌਜ ਤਿਆਰ ਕੀਤੀ ਹੈ ਅਤੇ ਤੁਹਾਡੇ ਤਖ਼ਤ ਨੂੰ ਉਸ ਤੋਂ ਖ਼ਤਰਾ ਹੈ। ਔਰੰਗਜ਼ੇਬ ਨੇ ਆਪਣੀ ਫੌਜ ਭੇਜ ਦਿੱਤੀ ਪਰ ਇਸ ਫੌਜ ਦੇ ਵਿੱਚ ਵੀ ਹਿੰਦੂ ਰਾਜੇ ਆਪਣੀਆਂ ਫੌਜਾਂ ਨਾਲ ਸ਼ਾਮਲ ਸਨ। ਜਿਨ੍ਹਾਂ ਨੇ ਗਾਂ ਦੀ ਝੂਠੀ ਸਹੁੰ ਖਾ ਕੇ ਗੁਰੂ ਜੀ ਨੂੰ ਕਿਲ੍ਹੇ ਵਿੱਚੋਂ ਬਾਹਰ ਆਉਣ ਲਈ ਕਿਹਾ ਤੇ ਬਾਅਦ ਵਿੱਚ ਸਹੁੰ ਤੋੜ ਕੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਹਿੰਦੂਆਂ ਨੇ 13 ਹਮਲੇ ਉਸ ਗੁਰੂ ’ਤੇ ਕੀਤੇ, ਜਿਸ ਗੁਰੂ ਨੂੰ ਹੁਣ ਵਾਰ-ਵਾਰ ਕਹਿੰਦੇ ਹਨ ਕਿ ਸਾਡੇ ਰੱਖਿਅਕ ਸਨ। ਫਿਰ ਕਿਉਂ ਕੀਤੇ ਆਪਣੇ ਰੱਖਿਅਕ ’ਤੇ ਹਮਲੇ? ਕੀ ਇਹ ਲੋਕ ਇਸ ਕਾਬਲ ਸਨ ਕਿ ਇਨ੍ਹਾਂ ਦੀ ਰੱਖਿਆ ਕੀਤੀ ਜਾਂਦੀ?
ਜਦ ਵੀ ਇਤਿਹਾਸ ਵਿੱਚ ਮੁਸਲਮਾਨਾਂ ਨਾਲ ਸਿੱਖਾਂ ਦਾ ਪੰਗ ਪਿਆ, ਹਮੇਸ਼ਾ ਉਸ ਪਿੱਛੇ ਇਕ ਹਿੰਦੂ ਹੁੰਦਾ ਸੀ। ਪਹਾੜੀ ਰਾਜਿਆਂ ਦਾ ਔਰੰਗਜ਼ੇਬ ਨੂੰ ਭੜਕਾਉਣਾ, ਚੰਦੂ ਬ੍ਰਾਹਮਣ ਆਪਣੀ ਧੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਦੇ ਸਪੁੱਤਰ ਸ੍ਰੀ ਹਰਿਗੋਬਿੰਦ ਨੂੰ ਕਰਨਾ ਚਾਹੁੰਦਾ ਸੀ ਪਰ ਜਦ ਗੁਰੂ ਜੀ ਨੇ ਨਾਂਹ ਕਰ ਦਿੱਤੀ ਤਾਂ ਉਸ ਨੇ ਜਹਾਂਗੀਰ ਨੂੰ ਭੜਕਾਇਆ ਤੇ ਗੁਰੂ ਜੀ ਨੂੰ ਤੱਤੀ ਤਵੀ ’ਤੇ ਬਿਠਾਇਆ। ਫਿਰ ਗੰਗੂ ਦਾ ਕਾਰਨਾਮਾ। ਹਰ ਵਾਰ ਮੁਸਲਮਾਨਾਂ ਤੇ ਸਿੱਖਾਂ ਦੀ ਲੜਾਈ ਪਿੱਛੇ ਇਕ ਸ਼ਾਤਰ ਬ੍ਰਾਹਮਣ ਹੁੰਦਾ ਸੀ। ਅੱਜ ਵੀ ਆਰ.ਐਸ.ਐਸ. ਤੇ ਭਾਰਤੀ ਜਨਤਾ ਪਾਰਟੀ ਵਾਲੇ ਰਾਸ਼ਟਰੀ ਸਿੱਖ ਸੰਗਤ ਦੇ ਰੂਪ ਵਿੱਚ ਆਪਣੀ ਸਿਖ ਧਰਮ ਪ੍ਰਤੀ ਜਮਾਂਦਰੂ ਦੁਸ਼ਮਣੀ ਕਮਾ ਰਹੇ ਹਨ। ਇਹ ਉੱਪਰੋਂ ਦਿਖਾਵਾ ਕਰਦੇ ਹਨ ਕਿ ਹਿੰਦੂ-ਸਿੱਖ ਇਕ ਹਨ ਪਰ ਅੰਦਰੋਂ ਸਿੰਘਾਂ ਨੂੰ ਨਫਰਤ ਕਰਦੇ ਹਨ। ਮੁਸਲਮਾਨ ਸਾਡੇ ਦੁਸ਼ਮਣ ਨਹੀਂ ਸਗੋਂ ਸਾਨੂੰ ਉਨ੍ਹਾਂ ਨਾਲ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਵੀ ਵਿਚਾਰੇ ਇਨ੍ਹਾਂ ਦੇ ਜ਼ੁਲਮ ਦੇ ਸ਼ਿਕਾਰ ਹਨ।