Subscription About Us Contact Us


ਸਿੱਖ ਬਲੀ ਦੇ ਬਕਰੇ

- ਗੈਰੀ ਗਰੇਵਾਲ -

ਸਿੱਖ ਉਹ ਵੱਢ ਰਹੇ ਹਨ, ਜੋ ਉਨ੍ਹਾਂ ਦੇ ਲੀਡਰ ਮਾਸਟਰ ਤਾਰਾ ਸਿੰਘ ਨੇ ਬੀਜਿਆ ਸੀ। ਉਹ ਉਸੇ ਪੀੜ੍ਹੀ ਵਿਚ ਹੀ ਹਿੰਦੂ ਖੱਤਰੀ ਤੋਂ ਸਿੱਖ ਬਣਿਆ ਸੀ। ਹੋ ਸਕਦਾ ਹੈ ਕਿ ਮਾਸਟਰ ਤਾਰਾ ਸਿੰਘ ਗਾਂਧੀ ਤੇ ਨਹਿਰੂ ਦੇ ਕਹਿਣ ’ਤੇ ਹੀ ਹਿੰਦੂ ਤੋਂ ਸਿੱਖ ਬਣਿਆ ਹੋਵੇ। ਗਾਂਧੀ ਤੇ ਨਹਿਰੂ ਨੇ ਅਖਬਾਰਾਂ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਉਸ ਨੂੰ ਸਿੱਖਾਂ ਦੇ ਲੀਡਰ ਦੀ ਪਛਾਣ ਦੇ ਦਿੱਤੀ ਹੋਵੇ ਤਾਂ ਕਿ ਵਕਤ ਪੈਣ ’ਤੇ ਸਿੱਖਾਂ ਨੂੰ ਤਾਰਾ ਸਿੰਘ ਦੇ ਰਾਹੀਂ ਆਪਣੀ ਲੋੜ ਮੁਤਾਬਕ ਮੋੜਿਆ ਜਾ ਸਕੇ। ਨਹੀਂ ਤਾਂ ਮਾਸਟਰ ਸਿੱਖਾਂ ਨੂੰ ਗਲਤ ਪਾਠ ਕਿਉਂ ਪੜ੍ਹਾਉਂਦਾ?

ਮੁਸਲਮਾਨ ਚਾਹੁੰਦੇ ਸਨ ਕਿ ਸਿੱਖ ਉਨ੍ਹਾਂ ਨਾਲ ਰਲ ਜਾਣ ਤੇ ਦੋਨੋਂ ਦਿੱਲੀ ਤੱਕ ਦੇਸ ਲੈ ਲੈਣ। ਪਰ ਇਸ ਖੀਰ ਖਾਣੇ ਨੇ ਗਾਂਧੀ ਹੋਰਾਂ ਵੱਲ ਝੁਕਾਅ ਰੱਖਿਆ। ਆਜ਼ਾਦੀ ਤੋਂ ਪਹਿਲਾਂ ਮੁਸਲਮਾਨ ਸਿੱਖਾਂ ਨੂੰ ਭਰਾਵਾਂ ਵਾਂਗੂ ਸਮਝਦੇ ਸਨ। ਪਰ ਮਾਸਟਰ ਤਾਰਾ ਸਿੰਘ ਨੇ ਲਾਹੌਰ ਵਿਚ ਪਾਕਿਸਤਾਨ ਦਾ ਝੰਡਾ ਆਪਣੀ ਕਿਰਪਾਨ ਨਾਲ ਵੱਢ ਦਿੱਤਾ ਅਤੇ ਹਮੇਸ਼ਾਂ ਮੁਸਲਮਾਨਾਂ ਦੇ ਖਿਲਾਫ ਹੀ ਬਿਆਨ ਦਿੰਦਾ ਰਿਹਾ, ਜਿਸ ਕਰਕੇ ਸਿੱਖਾਂ ਤੇ ਮੁਸਲਮਾਨਾਂ ਵਿਚ ਦਰਾਰ ਪੈਦਾ ਹੋਈ। ਇਸ ਮਾਸਟਰ ਨੇ ਸਿੱਖਾਂ ਨੂੰ ਬ੍ਰਾਹਮਣਾਂ ਦੇ ਵੱਸ ਪਾ ਦਿੱਤਾ। ਸਿੱਖਾਂ ਨੇ ਅਲੱਗ ਤੋਂ ਆਪਣਾ ਘਰ ਨਹੀਂ ਮੰਗਿਆ।

ਇਹ ਪ੍ਰਚਾਰ ਦੋ ਸਦੀਆਂ ਤੋਂ ਕੀਤਾ ਗਿਆ ਹੈ ਕਿ ਸਿੱਖ ਤੇ ਮੁਸਲਮਾਨ ਦੁਸ਼ਮਣ ਸਨ, ਉਨ੍ਹਾਂ ਸਿੱਖਾਂ ’ਤੇ ਹਮਲੇ ਕੀਤੇ। ਇਹ ਗੱਲ ਗਲਤ ਹੈ। ਜ਼ਰਾ ਇਸ ਗੱਲ ਵੱਲ ਧਿਆਨ ਦੇਣਾ ਕਿ ਸਿੱਖਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿਚ 14 ਲੜਾਈਆਂ ਲੜੀਆਂ ਸਨ, ਜਿਨ੍ਹਾਂ ਵਿਚੋਂ 13 ਪਹਾੜੀ ਹਿੰਦੂ ਰਾਜਿਆਂ ਨਾਲ ਤੇ ਇਕ ਔਰੰਗਜ਼ੇਬ ਨਾਲ। 13 ਵਾਰ ਤਾਂ ਹਿੰਦੂਆਂ ਨੇ ਖੁਦ ਗੁਰੂ ਸਾਹਿਬ ’ਤੇ ਹਮਲਾ ਕੀਤਾ ਤੇ ਹਰ ਵਾਰ ਉਹ ਹਾਰ ਕੇ ਪਿੱਛੇ ਭੱਜੇ। ਹਿੰਦੂਆਂ ਨੇ ਜਦ ਇਹ ਅਹਿਸਾਸ ਕੀਤਾ ਕਿ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਖਾਲਸਿਆਂ ਨੂੰ ਮਾਰਨਾ ਸਾਡੇ ਵੱਸ ਦਾ ਕੰਮ ਨਹੀਂ ਤਾਂ ਫਿਰ ਉਨ੍ਹਾਂ ਨੇ ਦਿੱਲੀ ਦਰਬਾਰ ਨੂੰ ਇਹ ਕਹਿ ਕੇ ਭੜਕਾਇਆ ਕਿ ਗੁਰੂ ਜੀ ਬਾਗੀ ਕਾਰਵਾਈਆਂ ਕਰ ਰਹੇ ਹਨ ਤੇ ਤੁਹਾਡੇ ਤਖਤ ਨੂੰ ਉਨ੍ਹਾਂ ਤੋਂ ਖਤਰਾ ਹੈ। ਜਦ ਕਿ ਗੁਰੂ ਸਾਹਿਬ ਨੂੰ ਤਖਤ ਦਾ ਕੋਈ ਲਾਲਚ ਨਹੀਂ ਸੀ। ਹੁਣ ਤੁਸੀਂ ਖੁਦ ਫੈਸਲਾ ਕਰੋ ਕਿ ਸਿੱਖਾਂ ਦਾ ਦੁਸ਼ਮਣ ਔਰੰਗਜ਼ੇਬ ਸੀ, ਜਿਸ ਨੇ ਇਕ ਵਾਰ ਹਮਲਾ ਕੀਤਾ, ਉਹ ਵੀ ਹਿੰਦੂਆਂ ਦੇ ਬਹਿਕਾਵੇ ਵਿਚ ਆ ਕੇ, ਜਾਂ ਫਿਰ ਸਿੱਖਾਂ ਦੇ ਦੁਸ਼ਮਣ ਹਿੰਦੂ ਨੇ, ਜਿਨ੍ਹਾਂ ਨੇ ਗੁਰੂ ਸਾਹਿਬ ’ਤੇ 12 ਹਮਲੇ ਖੁਦ ਕੀਤੇ ਤੇ 13ਵਾਂ ਔਰੰਗਜ਼ੇਬ ਤੋਂ ਕਰਵਾ ਲਿਆ। ਹੁਣ 14ਵਾਂ ਹਮਲਾ ਇਨ੍ਹਾਂ ਨੇ ਸਾਕਾ ਨੀਲਾ ਤਾਰਾ ਦੇ ਰੂਪ ਵਿਚ ਕੀਤਾ ਹੈ ਤੇ 15ਵਾਂ 1984 ਵਿਚ ਦਿੱਲੀ ਦੇ ਦੰਗਿਆਂ ਦੇ ਰੂਪ ਵਿਚ। 16ਵਾਂ ਹੁਣ ਰਾਸ਼ਟਰੀਯਾ ਸਿੱਖ ਸੰਗਤ ਦੇ ਡੇਰੇ ਵਾਲੇ ਬਾਬਿਆਂ ਤੋਂ ਕਰਵਾ ਰਹੇ ਹਨ। ਅਜੇ ਵੀ ਜੇ ਆਪਾਂ ਆਪਣੇ ਦੁਸ਼ਮਣ ਨੂੰ ਨਾ ਪਹਿਚਾਣਿਆ ਤਾਂ ਸਿੱਖੀ ਦੀ ਹੋਂਦ ਹੀ ਖਤਮ ਕਰ ਦੇਣ ਦਾ ਆਰ.ਐਸ.ਐਸ. ਤੇ ਭਾਰਤੀ ਜਨਤਾ ਪਾਰਟੀ ਦਾ ਟੀਚਾ ਹੈ। ਕਿਉਂਕਿ ਜੋ ਕੰਮ ਪਹਿਲਾਂ ਹਿੰਦੂ ਮਾਸਟਰ ਤਾਰਾ ਸਿੰਘ ਦੇ ਰਾਹੀਂ ਕਰਦੇ ਸਨ, ਉਹ ਹੁਣ ਪ੍ਰਕਾਸ਼ ਸਿੰਘ ਬਾਦਲ ਰਾਹੀਂ ਕਰ ਰਹੇ ਹਨ।

ਸਿੱਖ ਇਸ ਗੱਲ ਦੀ ਚਿੰਤਾ ਵਿਚ ਡੁੱਬੇ ਹੋਏ ਹਨ ਬਈ ਸਾਡੀ ਫੌਜ ਵਿਚ ਗਿਣਤੀ ਘਟਾ ਦਿੱਤੀ ਹੈ। ਕਿਉਂ ਫੌਜ ਵਿਚ ਭਰਤੀ ਹੋਏ ਬਿਨਾਂ ਰੋਟੀ ਥੱਲੇ ਨਹੀਂ ਉਤਰਦੀ? ਅੱਗੇ ਸਿੱਖਾਂ ਨੇ ਦੇਸ਼ ਲਈ ਲੜ ਕੇ ਕੀ ਖੱਟਿਆ ਹੈ? ਆਪਾਂ ਗਦਰ ਲਹਿਰ ਤੋਂ ਹੀ ਸ਼ੁਰੂ ਕਰਦੇ ਹਾਂ। ਗਦਰ ਲਹਿਰ ਦੇਸ਼ ਦੀ ਆਜ਼ਾਦੀ ਲਈ ਚਲਾਈ ਗਈ ਸਭ ਤੋਂ ਪਹਿਲੀ ਲਹਿਰ ਸੀ, ਜੋ ਅਮਰੀਕਾ ਵਿਚੋਂ ਸ਼ੁਰੂ ਹੋਈ ਅਤੇ ਪੰਜਾਬ ਵਿਚ ਆਈ। 1910 ’ਚ 10,000 ਦੇ ਕਰੀਬ ਭਾਰਤੀ ਜੋ ਅਮਰੀਕਾ ਜਾਂ ਕੈਨੇਡਾ ਦੀ ਧਰਤੀ ’ਤੇ ਰਹਿੰਦੇ ਸਨ, ਗਦਰ ਪਾਰਟੀ ਵਿਚ ਸ਼ਾਮਲ ਹੋ ਗਏ, ਜਿਨ੍ਹਾਂ ਵਿਚੋਂ 90 ਫੀਸਦੀ ਸਿੱਖ ਸਨ ਤੇ 80 ਫੀਸਦੀ ਰਿਟਾਇਰਡ ਫੌਜੀ ਸਿੱਖ ਸਨ। ਬਾਕੀ ਬੰਗਾਲੀ ਨੌਜਵਾਨ ਤੇ ਮੁਸਲਮਾਨ ਸਨ ਅਤੇ ਪੰਜਾਬ ਦੇ ਹਿੰਦੂ ਇੱਕਾ-ਦੁੱਕਾ ਸਨ। ਗਦਰ ਲਹਿਰ ਅਮਰੀਕਾ ਤੋਂ ਭਾਰਤ, ਪੰਜਾਬ ਵਿਚ ਹੀ ਕਿਉਂ ਆਈ? ਹੋਰ ਕਿਸੇ ਸੂਬੇ ਤੋਂ ਕਿਉਂ ਨਹੀਂ ਸ਼ੁਰੂ ਕੀਤੀ ਗਈ? ਉਹ ਇਸ ਕਰਕੇ ਕਿ ਗਦਰ ਪਾਰਟੀ ਵਿਚ 90 ਫੀਸਦੀ ਸਿੱਖ ਸਨ ਅਤੇ ਅੰਗਰੇਜ਼ਾਂ ਦੀ ਫੌਜ ਵਿਚ ਵੀ 90 ਫੀਸਦੀ ਸਿੱਖ ਸਨ। ਇਹ ਹੀ ਸਿੱਖ ਫੌਜੀ ਅਤੇ ਗਦਰ ਵਾਲੇ ਸਿੱਖ ਸਨ, ਜਿਨ੍ਹਾਂ ਨੇ ਲਹਿਰ ਦੇ ਫੇਲ੍ਹ ਹੋ ਜਾਣ ’ਤੇ ਅੰਗਰੇਜ਼ਾਂ ਦੇ ਜ਼ੁਲਮ ਸਹੇ। ਇਨ੍ਹਾਂ ਦੀ ਅਗਵਾਈ ਕਰ ਰਹੇ ਸਨ ਸਾਢੇ 19 ਸਾਲ ਦੇ ਸਰਦਾਰ ਕਰਤਾਰ ਸਿੰਘ ਸਰਾਭਾ, ਜਿਨ੍ਹਾਂ ਬਾਰੇ ਸਕੂਲਾਂ ਦੀਆਂ ਕਿਤਾਬਾਂ ਵਿਚ ਸਿਰਫ ਇਕ ਪੈਰ੍ਹਾ ਹੀ ਬੜੀ ਮੁਸ਼ਕਲ ਨਾਲ ਲਿਖਿਆ ਜਾਂਦਾ ਹੈ ਤੇ ਗਾਂਧੀ ਵਰਗੇ ਗੱਦਾਰਾਂ ’ਤੇ ਪੂਰੇ-ਪੂਰੇ ਲੇਖ। ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੀ ਸਕੂਲੀ ਕਿਤਾਬਾਂ ਵਿਚ ਅਸਲੀ ਫੋਟੋ ਨਾ ਲਗਾ ਕੇ ਨਕਲੀ ਫੋਟੋ ਲਾਈ ਗਈ ਹੈ, ਜਿਸ ਵਿਚ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਮੋਨਾ ਦਿਖਾਇਆ ਗਿਆ ਹੈ। 15 ਨਵੰਬਰ 2003 ਦੇ ‘ਦੇਸ਼ ਸੇਵਕ’ ਅਖਬਾਰ ਵਿਚ ਵੀ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਮੋਨਾ ਦਿਖਾਇਆ ਗਿਆ ਹੈ।

ਜਿਸ ਸਮੇਂ ਸਰਦਾਰ ਕਰਤਾਰ ਸਿੰਘ ਸਰਾਭਾ ਭਾਰਤ ਅੰਦਰ ਗਦਰ ਮਚਾਉਣ ਆਏ ਸਨ, ਲਾਲਾ ਹਰਦਿਆਲ ਤਾਂ ਯੂਰਪ ਵਿਚ ਅਤੇ ਲਾਲਾ ਲਾਜਪਤ ਰਾਏ, ਜਿਸ ਨੂੰ ‘ਪੰਜਾਬ ਕੇਸਰੀ’ ਕਹਿੰਦੇ ਹਨ, ਪੰਜਾਬ ਨੂੰ ਔਖੇ ਵੇਲੇ ਛੱਡ ਕੇ ਗ੍ਰਿਫਤਾਰੀ ਤੋਂ ਡਰਦੇ ਅਮਰੀਕਾ ਵਿਚ ਜਾ ਕੇ ਲੁੱਕ ਗਿਆ ਸੀ। ਕਿਤਾਬਾਂ ਵਿਚ ਉਨ੍ਹਾਂ ਦੀਆਂ ਸ਼ਕਲਾਂ ਬਦਲਣ ਦੀ ਬਜਾਏ, ਉਸ ਸਮੇਂ ਲਾਲਾ ਹਰਦਿਆਲ ਤੇ ਲਾਲਾ ਲਾਜਪਤ ਰਾਏ ਦੇ ਨਾਂ ਬਦਲ ਕੇ ਉਨ੍ਹਾਂ ਨੂੰ ਗੁਰੂ ਦਾ ਅੰਮ੍ਰਿਤ ਛਕਾਇਆ ਹੁੰਦਾ ਤਾਂ ਫਿਰ ਨਹੀਂ ਸੀ ਉਹ ਡਰ ਕੇ ਭੱਜਦੇ। ਵੈਸੇ ਵੀ ਨਾਮ ਲੁੱਕ ਕੇ ਨਹੀਂ ਕਮਾਏ ਜਾਂਦੇ, ਨਾਮ ਤਾਂ ਹਿੱਕ ਥਾਪੜ ਕੇ ਕਮਾਏ ਜਾਂਦੇ ਹਨ। ਮੁਰਲੀ ਨੂੰ ਪਤਾ ਹੋਣਾ ਚਾਹੀਦੈ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਜੋਸ਼ੀ ਨਹੀਂ ਸੀ ਤੇ ਨਾ ਹੀ ਉਹ ਹਿੰਦੂ ਸੀ। ਉਹ ਸਿਰਫ਼ ਗੁਰੂ ਦਾ ਸਿੱਖ ਸੀ।

ਜਿਸ ਸਮੇਂ ਸ. ਕਰਤਾਰ ਸਿੰਘ ਹੋਰੀਂ ‘ਸੰਸਾਰ ਜੰਗ’ ਦੇ ਸ਼ੁਰੂ ਹੋ ਜਾਣ ’ਤੇ ਆਪਣੀ ਪਾਰਟੀ ਨੂੰ ਲੈ ਕੇ ਅੰਗਰੇਜ਼ਾਂ ਦੇ ਵਿਰੁੱਧ ਗਦਰ ਮਚਾਉਣ ਭਾਰਤ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਗਾਂਧੀ ਤਾਂ ਉਲਟਾ ਭਾਰਤੀਆਂ ਨੂੰ ਫੌਜ ਵਿਚ ਜਲਦੀ ਭਰਤੀ ਹੋਣ ਲਈ ਪ੍ਰੇਰ ਕੇ ਅੰਗਰੇਜ਼ ਸਰਕਾਰ ਦੀ ‘ਸੰਸਾਰ ਜੰਗ’ ਵਿਚ ਮਦਦ ਕਰ ਰਿਹਾ ਸੀ। ਗਾਂਧੀ ਦੀ ਕਰਤੂਤ ਵੇਖ ਕੇ ਗਦਰ ਪਾਰਟੀ ਦੇ ਵਰਕਰਾਂ ਨੇ ਬਹੁਤ ਬੁਰਾ ਮਨਾਇਆ ਸੀ।

ਉਸ ਤੋਂ ਬਾਅਦ ਸ. ਭਗਤ ਸਿੰਘ ਨੇ ਆਜ਼ਾਦੀ ਲਈ ਜੋ ਕੀਤਾ ਉਹ ਸਭ ਤੁਸੀਂ ਜਾਣਦੇ ਹੋ। ਜੇ ਕਿਤੇ ਭਗਤ ਸਿੰਘ ਜਿੰਦਾ ਰਹਿ ਜਾਂਦਾ ਤਾਂ ਦੇਸ਼ 1932 ਵਿਚ ਹੀ ਆਜ਼ਾਦ ਹੋ ਜਾਣਾ ਸੀ, ਪਰ ਉਸ ਨੂੰ ਗਾਂਧੀ ਨੇ ਫਾਂਸੀ ਲਗਵਾਈ। ਕਿਉਂਕਿ ਸਾਰੇ ਭਾਰਤ ਦੇ ਲੋਕ ਸ. ਭਗਤ ਸਿੰਘ ਦੇ ਦੀਵਾਨੇ ਸਨ, ਪਰ ਇਹ ਪ੍ਰਸਿੱਧੀ ਗਾਂਧੀ ਤੋਂ ਬਰਦਾਸ਼ਤ ਨਾ ਹੋਈ। ਗਾਂਧੀ ਤੇ ਨਹਿਰੂ ਤਾਂ ਕਦੇ ਆਜ਼ਾਦੀ ਚਾਹੁੰਦੇ ਹੀ ਨਹੀਂ ਸਨ। ਉਹ ਤਾਂ ਸਿਰਫ ਅੰਗਰੇਜ਼ਾਂ ਦੇ ਰਾਜ ਵਿਚ ਹੀ ਆਪਣੀ ਸਰਕਾਰ ਕਾਇਮ ਕਰਨਾ ਚਾਹੁੰਦੇ ਸਨ। ‘ਪੂਰਨ ਅਜ਼ਾਦੀ’ ਦਾ ਨਾਅਰਾ ਤਾਂ ਸ. ਭਗਤ ਸਿੰਘ ਨੇ ਲਾਇਆ ਸੀ।

ਗਾਂਧੀ ਅਹਿੰਸਾਵਾਦ ਦਾ ਵੀ ਨਾਟਕ ਕਰਦਾ ਸੀ। ਲੋਕਾਂ ਨੂੰ ਅੰਗਰੇਜ਼ਾਂ ਖਿਲਾਫ ਹੋਣ ਤੋਂ ਰੋਕਦਾ ਸੀ। ਇਸੇ ਲਈ ਅੰਗਰੇਜ਼ ਉਸ ਦੀ ਹਿਫਾਜ਼ਤ ਕਰਦੇ ਸਨ। ਚਮਚਿਆਂ ਤੇ ਕੜਛਿਆਂ ਨੂੰ ਅੰਗਰੇਜ਼ ਸੰਭਾਲ ਕੇ ਰੱਖਦੇ ਸਨ। ਪਰ 1947 ਤੋਂ ਬਾਅਦ ਗਾਂਧੀ ਨੇ ਅਹਿੰਸਾ ਦਾ ਮੁਕਟ ਲਾਹ ਕੇ ਸੁੱਟ ਦਿੱਤਾ। ਪਾਕਿਸਤਾਨ ਨਾਲ ਲੜਨ ਜਾ ਰਹੇ ਲੜਾਕੂ ਜਹਾਜ਼ਾਂ ਦੇ ਪਾਇਲਟਾਂ ਨੂੰ ਗਾਂਧੀ ਨੇ ਖੁਦ ਅਸ਼ੀਰਵਾਦ ਦਿੱਤਾ। ਉਦੋਂ ਗਾਂਧੀ ਦੀ ਅਹਿੰਸਾ ਕਿੱਧਰ ਗਈ। ਇਹ ਸਭ ਗਾਂਧੀ ਦਾ ਡਰਾਮਾ ਸੀ। ਅਸਲ ਗੱਲ ਤਾਂ ਇਹ ਹੈ ਕਿ ਭਗਤ ਸਿੰਘ ਨੂੰ ਫਾਂਸੀ ਨਾ ਲਗਦੀ ਤਾਂ ਇਨ੍ਹਾਂ ਨੂੰ ਕਿਸ ਨੇ ਪੁੱਛਣਾ ਸੀ? ਭਗਤ ਸਿੰਘ ਬਾਰੇ ਗਲਤ ਪ੍ਰਚਾਰ ਕੀਤਾ ਗਿਆ ਕਿ ਉਹ ਨਾਸਤਿਕ ਸੀ। ਸ. ਭਗਤ ਸਿੰਘ ਕੱਟੜ ਸਿੱਖ ਸਨ। ਉਹ ਜੇਲ੍ਹ ਵਿਚ ਪਾਠ ਵੀ ਕਰਦੇ ਸਨ। ਫਾਂਸੀ ’ਤੇ ਚੜ੍ਹਨ ਵੇਲੇ ਤੱਕ ਉਨ੍ਹਾਂ ਨੇ ਛੋਟੀ-ਛੋਟੀ ਦਾੜ੍ਹੀ ਰੱਖ ਲਈ ਸੀ ਤੇ ਜੂੜਾ ਵੀ ਦੁਬਾਰਾ ਕਰਨ ਲੱਗ ਪਏ ਸਨ। ਪਰ ਦੱਸਿਆ ਇਹ ਜਾਂਦਾ ਹੈ ਕਿ ਉਹ ਫਾਂਸੀ ਵੇਲੇ ਤੱਕ ਮੋਨੇ ਸਨ। ਭਗਤ ਸਿੰਘ ਨੇ ਭਾਵੇਂ ਵਾਲ ਕਟਵਾ ਲਏ ਸਨ ਪਰ ਇਸ ਗੱਲ ਦਾ ਪਛਤਾਵਾ ਉਨ੍ਹਾਂ ਨੂੰ ਸੀ ਕਿ, "ਮੈਂ ਅੰਗਰੇਜ਼ਾਂ ਤੋਂ ਬਚਣ ਲਈ ਵਾਲ ਕਟਵਾ ਦਿੱਤੇ, ਫਾਂਸੀ ਮੈਨੂੰ ਹੁਣ ਵੀ ਹੋਈ ਹੈ, ਫਾਂਸੀ ਮੈਨੂੰ ਉਦੋਂ ਵੀ ਹੋ ਜਾਂਦੀ ਤਾਂ ਕੀ ਸੀ।"

ਇਸੇ ਹੀ ਗਾਂਧੀ ਨੇ ਸ. ਊਧਮ ਸਿੰਘ ਨਾਲ ਕਰਵਾਇਆ। ਉਸ ਨੇ ਖੁਦ ਅੰਗਰੇਜ਼ਾਂ ਨੂੰ ਊਧਮ ਸਿੰਘ ਨੂੰ ਫਾਂਸੀ ਦੇਣ ਲਈ ਕਿਹਾ ਅਤੇ ਗਾਂਧੀ ਨੇ ਊਧਮ ਸਿੰਘ ਨੂੰ ਪਾਗਲ ਕਰਾਰ ਦਿੱਤਾ। ਉਸ ਨੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈ ਕੇ ਲੋਕਾਂ ਦੇ ਮਨਾਂ ਵਿਚ ਜਗ੍ਹਾ ਬਣਾ ਲਈ ਸੀ। ੱਊਧਮ ਸਿੰਘ ਜੇ ਕਿਤੇ ਵਾਪਸ ਜਿਉਂਦਾ ਆ ਗਿਆ ਤਾਂ ਲੋਕ ਸਾਨੂੰ ਭੁੱਲ ਜਾਣਗੇ-, ਬੱਸ ਇਸੇ ਡਰ ਨੇ ਗਾਂਧੀ ਨੂੰ ਇਕ ਵਾਰ ਫੇਰ ਗੱਦਾਰੀ ਕਰਨ ਲਈ ਮਜ਼ਬੂਰ ਕੀਤਾ। ਫੇਰ ਦੇਸ਼ ਦੀ ਵੰਡ ਵੇਲੇ ਸਿੱਖਾਂ ਨੇ ਆਪਣੀਆਂ ਜਾਨਾਂ, ਇੱਜ਼ਤਾਂ ਤੇ ਆਪਣੀਆਂ ਜਾਇਦਾਦਾਂ ਤੋਂ ਹੱਥ ਧੋ ਕੇ ਕੀ ਖੱਟਿਆ?

ਪਾਕਿਸਤਾਨ ਨਾਲ ਲੜਾਈਆਂ ਸਮੇਂ ਸਿੱਖਾਂ ਨੇ ਹੀ ਠੱਲ੍ਹ ਪਾਈ ਸੀ। ਨਹੀਂ ਤਾਂ ਭਾਰਤ ਦਾ ਬਹੁਤ ਸਾਰਾ ਹਿੱਸਾ ਪਾਕਿਸਤਾਨ ਨੱਪ ਚੁੱਕਾ ਹੁੰਦਾ। ਭਾਰਤ ਦੇ ਲੀਡਰ ਤਾਂ ਕਹਿ ਦਿੰਦੇ ਸਨ ਕਿ ਆਪਣੀ ਜਗ੍ਹਾ ਛੋਡ ਕੇ ਵਾਪਸ ਆ ਜਾਉ ਪਰ ਸਿੱਖ ਜਰਨੈਲ ਅੜੇ ਰਹਿੰਦੇ। ਲੀਡਰਾਂ ਵਿਚ ਦਮ ਹੈ ਹੀ ਨਹੀਂ ਸੀ ਨਹੀਂ ਤਾਂ ਸਿੱਖ ਪਾਕਿਸਤਾਨੀ ਵੀ ਲੈ ਦਿੰਦੇ। ਬੰਗਲਾ ਦੇਸ਼ ਇਨ੍ਹਾਂ ਨੇ ਹੀ ਜਿੱਤ ਕੇ ਦਿੱਤਾ ਸੀ। ਬਹਾਦਰੀ ਤਗਮੇ ਕਾਰਗਲ ਤੋਂ ਪਹਿਲਾਂ ਸਾਰੇ ਦੇ ਸਾਰੇ ਸਿੱਖ ਰਜਮੈਂਟ ਨੂੰ ਮਿਲੇ ਪਰ ਤਰੱਕੀਆਂ ਹਿੰਦੂ ਫੌਜੀਆਂ ਨੂੰ। ਮੁਸਲਮਾਨਾਂ ਨੂੰ ਤਾਂ ਵਿਚਾਰਿਆਂ ਨੂੰ ਵੈਸੇ ਵੀ ਦੇਸ਼-ਧ੍ਰੋਹੀ ਦਾ ਖਿਤਾਬ ਦੇ ਰੱਖਿਆ ਹੈ। ੱਜਿਸ ਕਾ ਕਾਮ ਉਸੀ ਕੋ ਸਾਜੇ, ਕੋਈ ਔਰ ਕਰੇ ਤੋ ਠੇਗਾ ਬਾਜੇ-, ਮਾਰਸ਼ਲ ਲੋਕਾਂ ਦੀ ਥਾਂ ਜੀਵ ਹੱਤਿਆ ਤੋਂ ਡਰਨ ਵਾਲੇ ਲੋਕਾਂ ਦੇ ਹੱਥ ਫੌਜਾਂ ਦੀ ਵਾਗਡੋਰ ਹੈ। ਇਸੇ ਲਈ ਸਭ ਗੁਆਂਢੀ ਦੇਸਾਂ ਚੀਨ, ਪਾਕਿਸਤਾਨ ਤੇ ਬੰਗਲਾ ਦੇਸ ਆਦਿ ਤੋਂ ਭਾਰਤ ਦੇ ਪੱਦ ਨਿਕਲਦੇ ਹਨ। ਲੜਨਾ ਤਾਂ ਦੂਰ ਇਕ ਵਾਰ ਜਾਰਜ ਫਰਨਾਂਡੇਜ਼ ਗਲਤੀ ਨਾਲ ਚੀਨ ਦੇ ਖਿਲਾਫ ਬਿਆਨ ਦੇ ਬੈਠਾ। ਚੀਨ ਨੇ ਜਵਾਬ ਵਿੱਚ ਬੱਸ ਇੰਨਾ ਹੀ ਆਖਿਆ ਕਿ ਕੀ ‘1962’ (ਦੀ ਜੰਗ) ਨੂੰ ਭੁੱਲ ਗਏ ਹੋ? ਤਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਦੀਆਂ ਧੋਤੀਆਂ ਲਿੱਬੜ ਗਈਆਂ। ਇਹ ਸਿਰਫ ਮੁਸਲਮਾਨਾਂ, ਸਿੱਖਾਂ ਅਤੇ ਦਲਿਤਾਂ ’ਤੇ ਜ਼ੁਲਮ ਕਰਨ ਜੋਗੇ ਹਨ।

ਦੋ ਬਹੁਤ ਹੀ ਵਧੀਆ ਏਅਰ ਫੋਰਸ ਅਫਸਰ ਸਨ, ਸ. ਜਗਤ ਸਿੰਘ ਤੇ ਉਨ੍ਹਾਂ ਦੇ ਸੀਨੀਅਰ ਸਕੂਐਰਡਨ ਲੀਡਰ ਸ. ਮੇਹਰ ਸਿੰਘ। ਸ. ਮੇਹਰ ਸਿੰਘ ਤਾਂ ਜਪਾਨ ਵਿਚ ਹੋਏ ਹਵਾਈ ਜਹਾਜ਼ਾਂ ਦੇ ਉਡਾਉਣ ਦੇ ਮੁਕਾਬਲੇ ਵਿਚ ਪਹਿਲੇ ਸਥਾਨ ’ਤੇ ਆਏ ਸਨ ਅਤੇ ਸ. ਜਗਤ ਸਿੰਘ ਨੇ ਗਾਂਧੀ ਦੇ ਚਪੇੜ ਮਾਰ ਕੇ ਉਹਦੀ ‘ਨਲੀ’ ਕੱਢ ਦਿੱਤੀ ਸੀ।

ਸਰਦਾਰ ਕੁਲਬੀਰ ਸਿੰਘ ਕੌੜਾ ਆਪਣੀ ਕਿਤਾਬ ੱਪਾਰਲੀਮੈਂਟ ਉਡਾਉਣ ਦੀ ਸਾਜ਼ਿਸ਼ ਤੇ ਸੀ.ਬੀ.ਆਈ.- ਵਿਚ ਲਿਖਦੇ ਹਨ ਕਿ ਸ. ਮੇਹਰ ਸਿੰਘ ਏਅਰ ਫੋਰਸ ਸਟੇਸ਼ਨ ਦਿੱਲੀ ਤਾਇਨਾਤ ਸਨ ਤਾਂ ਉਨ੍ਹਾਂ ਦਾ ਇਕ ਜੂਨੀਅਰ ਅਫਸਰ ਸ. ਜਗਤ ਸਿੰਘ, ਅਖੰਡ ਕੀਰਤਨੀ ਜੱਥੇ ਦਾ ਹੋਣ ਕਰਕੇ ਸ. ਮੇਹਰ ਸਿੰਘ, ਜੋ ਖੁਦ ਬਹੁਤ ਹੀ ਕੱਟੜ ਸਿੱਖ ਸਨ ਤੇ ਉਨ੍ਹਾਂ ਦੇ ਬਿਰਧ ਮਾਤਾ ਨਾਲ ਬਹੁਤ ਨੇੜਤਾ ਰੱਖਦਾ ਸੀ। ਇਕ ਦਿਨ ਜਗਤ ਸਿੰਘ ਹਫਿਆ ਹੋਇਆ ਸ. ਮੇਹਰ ਸਿੰਘ ਦੇ ਘਰ ਆਇਆ ਜਿੱਥੇ ਉਨ੍ਹਾਂ ਦੇ ਮਾਤਾ ਜੀ ਪੀੜ੍ਹੀ ’ਤੇ ਬੈਠੇ ਦਾਲ ਵਿਚੋਂ ਕੋੜਕੂ ਚੁਗ ਰਹੇ ਸਨ। ਜਗਤ ਸਿੰਘ ਵੀ ਪੀੜ੍ਹੀ ਦੇ ਨੇੜੇ ਬਹਿ ਗਿਆ। ਮਾਤਾ ਨੇ ਪੁੱਛਿਆ, ੱਜਗਤ ਸਿਆਂ ਕੀ ਗੱਲ ਹੈ, ਤੈਨੂੰ ਏਨਾ ਸਾਹ ਕਿਉਂ ਚੜ੍ਹਿਆ ਹੋਇਆ ਹੈ, ਕਿੱਥੋਂ ਆਇਆਂ, ਤੂੰ ਏਡਾ ਹਫਿਆ ਹੋਇਆ।- ਜਗਤ ਸਿੰਘ ਨੇ ਕਿਹਾ, ੱਮਾਤਾ ਉਹ ਜਿਹੜਾ ਗਾਂਧੀ ਆ ਨਾ ਜਿਹੜਾ ਰੋਜ਼ ਬਿਰਲਾ ਮੰਦਰ ਕਥਾ ਕਰਦਾ ਆ ਤੇ ਆਖਦਾ ਅਹਿੰਸਾ ਚੰਗੀ ਹੁੰਦੀ ਏ, ਉਹ ਨੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲੜ ਸਿਆਸਤਦਾਨ ਆਖਿਆ ਸੀ। ਉਹ ਜਿਹੜਾ ਸਿਰ ਘਸਿਆ ਜਿਹਾ, ਜਿਸ ਨੂੰ ਆਖਦੇ ਨੇ ਆਜ਼ਾਦੀ ਲੈ ਕੇ ਦਿੱਤੀ ਆ ਉਹ ਗਾਂਧੀ।-

ਮਾਤਾ ਨੇ ਪੁੱਛਿਆ, "ਜਦੋਂ ਉਹਨੇ ਏਤਰਾਂ ਆਖਿਆ ਸੀ ਤੇ ਤੂੰ ਉਹਦੇ ਬੂਥੇ ’ਤੇ ਵੱਟ ਕੇ ਚਪੇੜ ਨਾ ਮਾਰੀ ?" ਤੇ ਦਾਲ ਚੁਗਦੀ ਮਾਤਾ ਨੇ ਥਾਲੀ ਪਰ੍ਹਾਂ ਰੱਖ ਦਿੱਤੀ ਤੇ ਜਗਤ ਸਿੰਘ ਵੱਲ ਮੂੰਹ ਕਰਕੇ ਸੰਵਾਰ ਕੇ ਬਹਿ ਗਈ।

"ਮਾਰੀ ਏ, ਤਾਂ ਈ ਤਾਂ ਮੈਂ ਲੋਕਾਂ ਅਤੇ ਪੁਲਿਸ ਤੋਂ ਬਚਦਾ ਏਥੇ ਭੱਜ ਆਇਆਂ।" ਮਾਤਾ ਨੇ ਉਸ ਨੂੰ ਦਿਲਾਸਾ ਦਿੱਤਾ ਤੇ ਕਿਹਾ, "ਤੂੰ ਪੁੱਤ ਫਿਕਰ ਨਾ ਕਰ, ਗੁਰੂ ਹੋਬਿੰਦ ਸਿੰਘ ਤੇਰੇ ਅੰਗ-ਸੰਗ ਹਨ। ਤੂੰ ਤੇ ਬਹੁਤ ਧਰਮ ਦਾ ਕੰਮ ਕੀਤਾ ਹੈ, ਮੈਂ ਹੁਣੇ ਮਿਹਰ ਸਿੰਘ ਨੂੰ ਸੱਦਦੀ ਹਾਂ।" ਮਾਤਾ ਨੇ ਟੈਲੀਫੋਨ ਕਰਕੇ ਸ. ਮਿਹਰ ਸਿੰਘ ਨੂੰ ਦੱਸਿਆ।

ਅਖੀਰ ਇਹ ਕਿੱਸਾ ਜਵਾਹਰ ਲਾਲ ਨਹਿਰੂ ਕੋਲ ਪਹੁੰਚਿਆ। ਮਸਲਾ ਬਹੁਤ ਸੰਵੇਦਨਸ਼ੀਲ ਸੀ। ਕਿਉਂਕਿ ਗਾਂਧੀ ਆਪਣੇ ਅਹਿੰਸਾ ਦੇ ਰਸਤੇ ਨੂੰ ਠੀਕ ਸਾਬਤ ਕਰਨ ਲਈ ਸਿੱਖਾਂ ਦੇ ਗੁਰੂ ਦੀ ਕੀਤੀ ਨੂੰ ਕਿਵੇਂ ਗਲਤ ਕਹਿ ਸਕਦਾ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਨੂੰ ਸੁਲਝਾਉਣ ਲਈ ਅੱਗੇ ਆਉਣਾ ਪਿਆ। ਕਿਉਂਕਿ ਗੱਲ ਖਿੱਲਰ ਜਾਂਦੀ ਤਾਂ ਫੌਜ ਵਿਚ ਬਗਾਵਤ ਵੀ ਹੋ ਸਕਦੀ ਸੀ। ਫੌਜ ਵਿਚ ਸਿੱਖ ਵੀ ਜ਼ਿਆਦਾ ਸਨ। ਨਾਲੇ ਸਭ ਤੋਂ ਵੱਡੌ ਗੱਲ ਇਹ ਸੀ ਕਿ ਹਵਾਈ ਫੌਜ ਨੂੰ ਗਾਂਧੀ ਦੇ ਦੋਹਰੇ ਕਿਰਦਾਰ ਦਾ ਬਾਖੂਬੀ ਪਤਾ ਸੀ। 1942 ਵਿਚ ਜਦੋਂ ਪੱਤਰਕਾਰਾਂ ਨੇ ਗਾਂਧੀ ਨੂੰ ਪੁੱਛਿਆ ਸੀ ਕਿ ਦੇਸ਼ ਆਜ਼ਾਦ ਹੋ ਜਾਣ ’ਤੇ ਫੌਜ ਦਾ ਕੀ ਕਰੋਗੇ ? ਤਾਂ ਗਾਂਧੀ ਨੇ ਕਿਹਾ ਸੀ, ੱਅਹਿੰਸਾ ਦੇ ਅਸੂਲ ਤਹਿਤ ਫੌਜ ਦੀ ਕੋਈ ਲੋੜ ਨਹੀਂ, ਆਜ਼ਾਦੀ ਮਿਲਣ ’ਤੇ ਫੌਜ ਤੋੜ ਦਿੱਤੀ ਜਾਵੇਗੀ।- ਪਰ 1947 ਵਿਚ ਕਬਾਇਲੀਆਂ (ਪਾਕਿਸਤਾਨ) ਨੇ ਕਸ਼ਮੀਰ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਗਾਂਧੀ ਨੇ ਏਅਰ ਫੋਰਸ ਦੇ ਇਕੱਲੇ-ਇਕੱਲੇ ਪਾਇਲਟ ਦੇ ਸਿਰ ’ਤੇ ਹੱਥ ਰੱਖ-ਰੱਖ ਵਿਜੱਈਭਵ ਦਾ ਅਸ਼ੀਰਵਾਦ ਦਿੱਤਾ ਸੀ। ਉਹ ਸ. ਮੇਹਰ ਸਿੰਘ ਵਾਲੀ ਸਕੂਐਡ ਹੀ ਸੀ। ਇਕ ਪਾਸੇ ਤਾਂ ਗਾਂਧੀ ਅਹਿੰਸਾ ਦਾ ਪੁਜਾਰੀ ਬਣਦਾ ਸੀ ਤੇ ਦੂਜੇ ਪਾਸੇ ਫੌਜ ਨੂੰ ਬੰਬ ਸੁੱਟਣ ਲਈ ਅਸ਼ੀਰਵਾਦ ਵੀ ਦਿੰਦਾ ਸੀ। ਇਸੇ ਕਰਕੇ ਏਅਰ ਫੋਰਸ ਤਾਂ ਗਾਂਧੀ ਦੇ ਡਰਾਮਿਆਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਮੌਕਾ-ਪ੍ਰਸਤ ਤੇ ਦੂਹਰੀ ਨੀਤੀ ਵਾਲੇ ਦੇ ਕੀ ਅਸੂਲ ਹੋ ਸਕਦੇ ਹਨ। ਇਹੋ ਜਿਹਾ ਪਾਖੰਡੀ ਸਿੱਖਾਂ ਦੇ ਗੁਰੂ ਦੇ ਵਿਰੁੱਧ ਕੋਈ ਗੱਲ ਕਰਕੇ ਚਪੇੜਾਂ ਨਾ ਖਾਊ ਤਾਂ ਹੋਰ ਕੀ ਲੱਡੂ ਖਾਊ। ਏਅਰ ਮਾਰਸ਼ਲ ਤੱਕ ਨੇ ਨਹਿਰੂ ਨੂੰ ਗੱਲ ਏਥੇ ਹੀ ਖਤਮ ਕਰਨ ਦੀ ਸਲਾਹ ਦਿੱਤੀ। ਨਹਿਰੂ ਨੇ ਇਸ ਘਟਨਾ ਨੂੰ ਅਖਬਾਰ ਵਿਚ ਛਾਪਣ ਤੋਂ ਰੋਕਣ ਲਈ ਪੂਰੀ ਸਿਵਲ ਮਸ਼ੀਨਰੀ ਝੋਂਕ ਦਿੱਤੀ। ਇਸ ਤਰ੍ਹਾਂ ਇਹ ਖਬਰ ਅਖਬਾਰਾਂ ਵਿਚ ਨਾ ਆ ਸਕੀ। ਛੋਟੀਆਂ-ਮੋਟੀਆਂ ਅਖਬਾਰਾਂ ਵਿਚ ਆਈ ਵੀ ਪਰ ਉਸ ਦਾ ਬਹੁਤਾ ਅਸਰ ਨਾ ਪਿਆ। ਪੰਡਿਤ ਜੀ ਨੇ ਏਅਰ ਫੋਰਸ ਦੇ ਹੋਰ ਵੱਡੇ ਅਫਸਰਾਂ ਨਾਲ ਸ. ਮਿਹਰ ਸਿੰਘ ਨੂੰ ਵੀ ਬੁਲਾਇਆ। ਕਿਉਂਕਿ ਅਫਸਰਾਂ ਨੂੰ ਪਤਾ ਸੀ ਕਿ ਸਿਰਫ ਮਿਹਰ ਸਿੰਘ ਹੀ ਸਿੱਖ ਫੌਜੀਆਂ ਨੂੰ ਸਮਝਾ-ਬੁਝਾ ਕੇ ਗੱਲ ਨੂੰ ਮੁਕਾਉਣ ਵਿਚ ਸਹਾਇਤਾ ਕਰ ਸਕਦਾ ਹੈ। ਸ. ਮਿਹਰ ਸਿੰਘ ਦੇ ਵਿਚ ਪੈਣ ਨਾਲ ਫੈਸਲਾ ਇਹ ਹੋਇਆ ਕਿ ਚਪੇੜ ਮਾਰਨ ਦਾ ਹੋਰ ਕੋਈ ਐਕਸ਼ਨ ਨਾ ਲਿਆ ਜਾਵੇ ਤੇ ਨਾ ਹੀ ਕੋਈ ਕੋਰਟ ਮਾਰਸ਼ਲ ਵਗੈਰਾ ਵਰਗੀ ਕੋਈ ਕਾਰਵਾਈ ਕੀਤੀ ਜਾਵੇ। ਸਿਰਫ ਜਗਤ ਸਿੰਘ ਨੂੰ ਏਅਰ ਫੋਰਸ ਦੀ ਨੌਕਰੀ ਵਿਚੋਂ ਪੂਰੀ ਤਨਖਾਹ ਤੇ ਪੈਨਸ਼ਨ ਦੇ ਕੇ ਕੱਢ ਦਿੱਤਾ ਜਾਵੇ। ਜਗਤ ਸਿੰਘ ਵੀ ਇਸ ਕਾਰਵਾਈ ਦੇ ਖਿਲਾਫ ਕਿਸੇ ਫੌਜੀ ਜਾਂ ਦਿਵਾਨੀ ਅਦਾਲਤ ਵਿਚ ਨਾ ਜਾਵੇ ਅਤੇ ਫੌਜ ਨੂੰ ਵੀ, ਮਿਹਰ ਸਿੰਘ ਨੇ, ਗਾਂਧੀ ਨੂੰ ਮਾਫ ਕਰਨ ਲਈ ਕਿਹਾ। ਜਗਤ ਸਿੰਘ ਦੀ ਫਾਈਲ ਮੰਗਵਾ ਕੇ ਉਸ ਉੱਪਰ ਲਿਖ ਦਿੱਤਾ ਗਿਆ, “Your services are no more required.

ਜਿਵੇਂ ਮੁਸਲਮਾਨ ਬਕਰੇ ਦੀ ਸੇਵਾ ਕਰਦੇ ਹਨ, ਫੇਰ ਇਕ ਦਿਨ ਉਸ ਦੀ ਬਲੀ ਦਿੰਦੇ ਹਨ, ਉਸੇ ਤਰ੍ਹਾਂ ਬ੍ਰਾਹਮਣ ਸਿੱਖਾਂ ਨੂੰ ਫੂਕ ਦਿੰਦੇ ਹਨ ਕਿ ੱਸਿੱਖ ਬੜੇ ਬਹਾਦਰ ਹਨ-, ਸਿੱਖ ਬੱਸ ਏਨੀ ਗੱਲ ਨਾਲ ਹੀ ਫੁਕਰੇ ਹੋਏ ਰਹਿੰਦੇ ਹਨ। ਉਹ ਈਦ ਦੇ ਬੱਕਰੇ ਵਾਂਗੂ ਸੋਚਦੇ ਹਨ ਕਿ ਮੇਰਾ ਤਾਂ ਮਾਲਕ ਹੀ ਬੜਾ ਚੰਗਾ ਹੈ। ਪਤਾ ਉਦੋਂ ਲੱਗਦਾ ਹੈ ਜਦੋਂ ਮੰਤਰ ਪੜ੍ਹ ਕੇ, ਹੱਥੀਂ ਧੌਣ ਵੱਢ ਕੇ ਤੜਫਣ ਲਈ ਛੱਡ ਦਿੰਦੇ ਹਨ। ਫੇਰ ਬੱਕਰੇ ਦੀਆਂ ਮੀਂਗਨਾਂ ਨਿਕਲਦੀਆਂ ਫਿਰਦੀਆਂ ਹਨ।

ਸਿੱਖਾਂ ਨੂੰ ਫੌਜ ਵਿਚ ਭਰਤੀ ਕੀਤਾ ਜਾਂਦਾ ਹੈ। ਘਰੇ ਉਨ੍ਹਾਂ ਦੇ ਭਰਾਵਾਂ, ਭੈਣਾਂ ਅਤੇ ਗੁਰਦੁਆਰਿਆਂ ’ਤੇ ਹਮਲੇ ਕੀਤੇ ਜਾਂਦੇ ਹਨ। ਸਰਹੱਦ ’ਤੇ ਫੂਕ ਦੇ ਕੇ ਭੇਜ ਦਿੱਤਾ ਜਾਂਦਾ ਹੈ ਅਤੇ ਜੇ ਮਰ ਜਾਣ ਤਾਂ ਸੋਚਦੇ ਹਨ ਕਿ ਚਲੋ ਸਿੱਖ ਹੀ ਸੀ ਤੇ ਜੇ ਜਿੱਤ ਕੇ ਆ ਜਾਣ ਤਾਂ ਉਨ੍ਹਾਂ ਨੂੰ ਤਰੱਕੀ ਵੀ ਨਹੀਂ ਦਿੰਦੇ ਤੇ ਜਿੱਤ ਦਾ ਸਿਹਰਾ ਵੀ ਆਪਣੇ ਸਿਰ ਬੰਨ੍ਹ ਲੈਂਦੇ ਹਨ। ਜਿਵੇਂ ਕਿ ਬੰਗਲਾ ਦੇਸ਼ ਦੀ ਲੜਾਈ ਦੇ ਸਮੇਂ ਇੰਦਰਾ ਨੇ ਕੀਤਾ। ਜਦ ਕਿ ਪਾਕਿਸਤਾਨ ਦੀ ਫੌਜ ਨੂੰ ਆਤਮ-ਸਮਰਪਣ ਕਰਵਾਉਣ ਵਾਲੇ ਸਿੱਖ ਜਰਨੈਲ ਸਨ।

ਸ੍ਰੀਲੰਕਾ ਵਿਚ ਜੋ ‘ਸ਼ਾਂਤੀ ਸੈਨਾ’ ਘੱਲੀ ਸੀ, ਉਸ ਵਿਚ ਵੀ ਰਾਜੀਵ ਗਾਂਧੀ ਨੇ ਜਾਣ-ਬੁੱਝ ਕੇ ਸਿੱਖਾਂ ਨੂੰ ਹੀ ਘੱਲ੍ਹਿਆ ਤਾਂ ਕਿ ਇਨ੍ਹਾਂ ਦੀ ਆਬਾਦੀ ਘਟੇ।

ਕਾਰਗਿਲ ਵੇਲੇ ਵੀ ਵਾਜਪਾਈ ਤਾਂ ਕਵਿਤਾ ਲਿਖਦਾ ਹੀ ਰਹਿ ਗਿਆ ਤੇ ਪਾਕਿਸਤਾਨ ਨੇ ਹਮਲਾ ਕਰ ਦਿੱਤਾ। ਵਾਜਪਾਈ ਦੀ ਬੱਸ ਦਾ ਟਾਇਰ ਪੈਂਚਰ ਕਰ ਦਿੱਤਾ, ਜਿਸ ਵਿਚ ਇਹ ਠੂਣੇ ਲੈਂਦਾ ਫਿਰਦਾ ਸੀ। ਕਾਰਗਿਲ ਵਿਚ ਇਨ੍ਹਾਂ ਨੇ ਆਪਣੀ ਗਲਤ ਨੀਤੀ ਦੇ ਕਾਰਨ ਸਾਰੀ ਸਿੱਖ ਰੈਜਮੈਂਟ ਮਰਵਾ ਦਿੱਤੀ। ਭਾਰਤੀ ਜਨਤਾ ਪਾਰਟੀ ਕਹਿੰਦੀ ਨਹੀਂ ਥੱਕਦੀ ਕਿ "ਹਮ ਨੇ ਜੰਗ ਜੀਤੀ।" ਇਹ ਸਭ ਝੂਠ ਹੈ।

ਪਾਕਿਸਤਾਨੀ ਫੌਜ ਵਾਪਸ ਗਈ, ਪਰ ਸਿਰਫ਼ ਅਮਰੀਕਾ ਦੇ ਡਰਾਵੇ ਕਰਦੇ। ਅਤੇ ਉਸ ਤੋਂ ਵੀ ਪਹਿਲਾਂ ਤੁਹਾਡੇ ਹੀ ਘਰੇ ਵੜ ਕੇ ਤੁਹਾਡੇ ਮੂੰਹ ’ਤੇ ਚਪੇੜ ਮਾਰ ਕੇ ਗਏ ਹਨ। ਭਾਰਤੀ ਜਨਤਾ ਪਾਰਟੀ ਕਿਵੇਂ ਕਹਿੰਦੀ ਹੈ ਕਿ ਹਮ ਜੀਤ ਗਏ। ਜਿੱਤਦੇ ਤਾਂ ਇਹ ਤਦੋਂ, ਜੇ ਉਨ੍ਹਾਂ ਮਗਰ ਜਾ ਕੇ ਉਨ੍ਹਾਂ ’ਤੇ ਹਮਲੇ ਕਰਦੇ ਅਤੇ ਟ੍ਰੇਨਿੰਗ ਕੈਂਪ, ਜਿਨ੍ਹਾਂ ਦਾ ਭਾਰਤੀ ਜਨਤਾ ਪਾਰਟੀ ਨੇ ਰੌਲਾ ਪਾ ਰੱਖਿਆ ਹੈ, ਖਤਮ ਕਰਦੇ। ਪਾਕਿਸਤਾਨੀ ਤਾਂ ਅਜੇ ਤੱਕ ਵੀ ਹਰ ਰੋਜ਼ ਆਉਂਦੇ ਹਨ, ਫੌਜ ਦੇ ਕੈਂਪਾਂ ਵਿਚ ਵੜ ਕੇ ਹਮਲੇ ਕਰਦੇ ਹਨ ਪਰ ਇਨ੍ਹਾਂ ਵਿਚ ਸਰਹੱਦ ਟੱਪਣ ਦੀ ਹਿੰਮਤ ਨਹੀਂ। ਅੱਗੇ ਤਾਂ ਲੜਾਈ ਦੇ ਸਮੇਂ ਦੁੱਖ ਪੰਜਾਬ ਦੇ ਲੋਕ ਭੋਗਦੇ ਸਨ ਪਰ ਹੁਣ ਇਨ੍ਹਾਂ ਨੂੰ ਪਤਾ ਕਿ ਆਧੁਨਿਕ ਲੜਾਈ ਦੇ ਸਮੇਂ ਸੇਕ ਦਿੱਲੀ ਤੱਕ ਆਊ। ਇਸ ਕਰਕੇ ਹਿੰਮਤ ਨਹੀਂ ਪੈਂਦੀ।

ਜਿਹੜੇ ਸਿੱਖ ਕਾਰਗਿਲ ਦੀ ਲੜਾਈ ਵਿਚ ਸ਼ਹੀਦ ਹੋਏ, ਜਾਰਜ ਫਰਨਾਂਡੇਜ਼ ਉਨ੍ਹਾਂ ਦੇ ਕਫਨਾਂ ਵਿਚੋਂ ਵੀ ਪੈਸੇ ਖਾ ਗਿਆ। ਜਿਸ ਦੇਸ਼ ਦਾ ਰੱਖਿਆ ਮੰਤਰੀ ਇੰਨਾ ਮਹਾਨ ਹੋਵੇ ਫਿਰ ਉਸ ਦੇਸ਼ ਦੇ ਵਾਸੀ ਕਿਵੇਂ ਨਾ ਕਹਿਣ ਕਿ ‘ਮੇਰਾ ਭਾਰਤ ਮਹਾਨ’। ਸਿੱਖੋ, ਇਸ ਗੱਲ ’ਤੇ ਇਤਰਾਜ਼ ਕਰਨਾ ਛੱਡ ਦਿਉ ਕਿ ਸਾਡੀ ਫੌਜ ਵਿਚ ਗਿਣਤੀ ਕਿਉਂ ਘੱਟ ਕਰ ਦਿੱਤੀ। ਸਗੋਂ, ਜੇ ਤੁਹਾਡੀ ਮਿੰਨਤ ਵੀ ਕਰਨ, ਫੌਜ ਵਿਚ ਭਰਤੀ ਨਾ ਹੋਵੇ, ਹੋਰ ਕੰਮ ਕਰਕੇ ਤਰੱਕੀ ਕਰੋ ਤੇ ਆਪਣੀ ਕੌਮ ਦੇ ਵਧਣ-ਫੁੱਲਣ ਵਿਚ ਹਿੱਸਾ ਪਾਉ। ਜਿਸ ਦੇਸ਼ ਪਿੱਛੇ ਤੁਸੀਂ ਜਾਨ ਦਿੰਦੇ ਹੋ, ਉਸ ਦੇਸ਼ ਵਿਚ ਤੁਹਾਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਹੈ, ਤੁਹਾਨੂੰ ਬਰਾਬਰ ਦੇ ਹੱਕ ਨਹੀਂ ਦਿੱਤੇ ਜਾਂਦੇ। ਲੜਾਈਆਂ ਦੇ ਕਰੈਡਿਟ ਲਵੇ ਸਰਕਾਰ ਤੇ ਜਾਨਾਂ ਗਵਾਉਣ ਸਿੱਖ। "ਖਾਣ-ਪੀਣ ਨੂੰ ਬਾਂਦਰੀ, ਘੋਟੇ ਖਾਣ ਨੂੰ ਰਿੱਛ।"

ਕਸ਼ਮੀਰ ਵਿਚ ਫੌਜ ਛੋਟੇ-ਛੋਟੇ ਮੁਸਲਿਮ ਬੱਚਿਆਂ ਨੂੰ ਫੜ ਕੇ ਉਨ੍ਹਾਂ ਦੇ ਮੱਥੇ ’ਤੇ ‘ਓਮ’ ਦਾ ਨਿਸ਼ਾਨ ਲਾ ਦਿੰਦੀ ਹੈ, ਜੋ ਸਾਰੀ ਉਮਰ ਨਹੀਂ ਲਹਿੰਦਾ। ਜਿਸ ਬੱਚੇ ਦੀਆਂ ਜੜ੍ਹਾਂ ਵਿਚ ਅੱਕ ਬੀਜਿਆ ਗਿਆ ਹੋਵੇ, ਉਹ ਵੱਡਾ ਹੋ ਕੇ ਅੱਕ ਬੀਜਣ ਵਾਲਿਆਂ ਨੂੰ ਕਿਵੇਂ ਮਾਫ ਕਰ ਸਕਦਾ ਹੈ। ਗੁਜਰਾਤ ਵਿਚ ਦੰਗਿਆਂ ਵੇਲੇ ਹਿੰਦੂਆਂ ਦੇ ਘਰ-ਘਰ ਜਾ ਕੇ ਭਾਰਤੀ ਜਨਤਾ ਪਾਰਟੀ ਤੇ ਆਰ.ਐਸ.ਐਸ. ਨੇ ਪੈਂਫਲੇਟ ਵੰਡੇ ਸਨ। ਜਿਸ ਵਿਚ ਇਹ ਲਿਖਿਆ ਸੀ ਕਿ ਮੁਸਲਮਾਨਾਂ ਦੀ ਆਬਾਦੀ ਬਹੁਤ ਵੱਧ ਰਹੀ ਹੈ, ਇਨ੍ਹਾਂ ਨੂੰ ਮਾਰੋ ਤੇ ਇਨ੍ਹਾਂ ਦੇ ਘਰ-ਬਾਰ ਲੁੱਟ ਲਵੋ, ਇਸ ਦੇਸ਼ ਨੂੰ ਆਪਾਂ ਹਿੰਦੂ ਰਾਸ਼ਟਰ ਬਨਾਉਣਾ ਹੈ। ਗੁਜਰਾਤ ਦੇ ਹਿੰਦੂਆਂ ਨੇ ਮੋਦੀ ਦੇ ਬਹਿਕਾਵੇ ਵਿਚ ਆ ਕੇ ਮੁਸਲਮਾਨਾਂ ਨੂੰ ਮਾਰਿਆ, ਲੁੱਟਿਆ ਅਤੇ ਮੁਸਲਿਮ ਔਰਤਾਂ ਦੀ ਇੱਜ਼ਤ ਲੁੱਟੀ। ਗੋਧਰਾ ਵਿਚ ਜੋ ਗੱਡੀ ਸਾੜੀ ਸੀ ਉਹ ਵੀ ਭਾਰਤੀ ਜਨਤਾ ਪਾਰਟੀ ਦੀ ਕਰਤੂਤ ਸੀ ਤਾਂ ਕਿ ਉਨ੍ਹਾਂ ਨੂੰ ਮੁਸਲਮਾਨਾਂ ਨੂੰ ਮਾਰਨ ਦਾ ਬਹਾਨਾ ਮਿਲ ਸਕੇ। ਭਾਰਤੀ ਜਨਤਾ ਪਾਰਟੀ ਤੇ ਆਰ.ਐਸ.ਐਸ. ਪੰਜਾਬ ਦੇ ਤਾਂ ਪੱਕੇ ਦੁਸ਼ਮਣ ਹਨ। ਇਹ ਪੰਜਾਬ ਵਿਚ ਸਿੱਖਾਂ, ਈਸਾਈਆਂ ਅਤੇ ਮੁਸਲਮਾਨਾਂ, ਜੋ ਮਲੇਰਕੋਟਲੇ ਵਿਚ ਕਾਫੀ ਹਨ, ਨਾਲ ਜੋ ਕਰ ਰਹੇ ਹਨ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ।

ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ ‘‘ਰਾਸ਼ਟਰੀ ਸਿੱਖ ਸੰਗਤ’’ ਜੋ ਆਰ.ਐਸ.ਐਸ. ਦੀ ਸ਼ਾਖਾ ਹੈ। ਇਸ ਵਿਚ ਪੰਜਾਬ ਤੋਂ ਬਾਹਰ ਦੇ ਸਿੱਖ ਤੇ ਕੱਟੜ ਹਿੰਦੂ ਸ਼ਾਮਲ ਹਨ। ਇਹ ਸਿੱਖਾਂ ਦੇ ਇਤਿਹਾਸ ਤੇ ਉਨ੍ਹਾਂ ਦੇ ਗੁਰੂਆਂ ਦੀ ਬਾਣੀ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਗਾਂ ਨੂੰ ਤੇ ਪੇੜ-ਪੌਦਿਆਂ ਨੂੰ, ਚੂਹੇ ਨੂੰ, ਦੇਵੀ ਕੇਵਤਿਆਂ ਨੂੰ, ਸੱਪਾਂ ਨੂੰ, ਸ਼ਿਵ ਜੀ ਵਗੈਰਾ ਨੂੰ ਸਿੱਖ ਸੰਘ ਵੱਲੋਂ ਵੰਡੇ ਜਾਂਦੇ "ਸੰਘ ਸੰਦੇਸ਼" ਵਿਚ ਸਿੱਖ ਸਾਹਿਤ ਦਾ ਹਿੱਸਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਜਦ ਕਿ ਇਹ ਸਭ ਚੀਜ਼ਾਂ ਸਿੱਖਾਂ ਲਈ ਕੂੜਾ ਹਨ, ਜਿਨ੍ਹਾਂ ਨੂੰ ਮੰਨਣਾ ਪਾਪ ਹੈ, ਮੂਰਖਤਾ ਹੈ, ਅਨਪੜ੍ਹਤਾ ਹੈ ਅਤੇ ਸਿੱਖੀ ਦੇ ਉਲਟ ਹੈ। ਗਾਂ ਦੀ ਸਿੱਖ ਲਈ ਓਨੀ ਹੀ ਅਹਿਮੀਅਤ ਹੈ ਜਿੰਨੀ ਮੱਝ ਦੀ ਜਾਂ ਕਿਸੇ ਹੋਰ ਜਾਨਵਰ ਦੀ। ਗਾਂ ਦਾ ਮਾਸ ਸਿੱਖ ਲਈ ਮੁਰਗੇ ਦੇ ਮਾਸ ਦੇ ਬਰਾਬਰ ਹੈ। ਗੁਰੂਆਂ ਦੀ ਸਿੱਖਿਆ ਵਿਚ ਸਭ ਇਨਸਾਨ ਇਕ ਹਨ ਅਤੇ ਸਭ ਜਾਨਵਰ ਵੀ ਇਕ ਹਨ। ਬ੍ਰਾਹਮਣ ਵੱਡਾ ਤੇ ਦਲਿਤ ਛੋਟਾ। ਗਾਂ ਵੱਡੀ ਤੇ ਮੱਝ ਛੋਟੀ, ਇਹ ਹਿੰਦੂ ਧਰਮ ਦਾ ਹਿੱਸਾ ਹੈ। ਪਰ ਸਿੱਖ ਧਰਮ ਵਿਚ ਸਭ ਬਰਾਬਰ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਥੱਲੇ ਏਨਾ ਲਿਖਿਆ ਹੈ, ੱਗਊ ਰਖਿਅਕ, ਸਰਬੰਸਦਾਨੀ ਦਸਮੇਸ਼ ਪਿਤਾ- ਗੁਰੂ ਜੀ ਨੇ ਗਊ ਰੱਖਿਆ ਲਈ ਕੋਈ ਲੜਾਈ ਨਹੀਂ ਲੜੀ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਿੱਖਾਂ ਨੂੰ ਹਿੰਦੂਆਂ ਦੀਆਂ ਕੁੱਲ ਰਸਮਾਂ, ਰਿਵਾਜ਼ਾਂ ਨੂੰ ਤਿਆਗਣ ਲਈ ਕਿਹਾ ਸੀ। ਗੁਰੂ ਜੀ ਨੇ ਹਿੰਦੂ ਧਰਮ ਨੂੰ ‘ਫੋਕਟ ਖਿਆਲੀ ਧਰਮ’ ਕਿਹਾ ਸੀ ਪਰ ਇਹ ਗੁਰੂ ਜੀ ਨੂੰ ਗਊ-ਰਖਿਅਕ ਦੇ ਰੂਪ ਵਿਚ ਪੇਸ਼ ਕਰਦੇ ਹਨ।

ਗੁਰੂ ਜੀ ਨੂੰ ਸ਼ਿਵਾ ਜੀ ਮਰਹੱਟਾ, ਜੋ ਮਾਤਰ ਇਕ ਰਾਜਾ ਸੀ ‘ਗੁਰੂ’ ਨਹੀਂ, ਨਾਲ ਮਿਲਾਇਆ ਗਿਆ ਹੈ ਅਤੇ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੇ ਮੁਕਾਬਲੇ ਦਾ ਉਦਾਹਰਨ ਇਤਿਹਾਸ ਵਿਚ ਕਿੱਤੇ ਵੀ ਨਹੀਂ, ਨੂੰ ਕਿਸੇ ਮਾਮੂਲੀ ਸਵਾਮੀ ਸਮਾਰਥਾ ਰਾਮਦਾਸ ਨਾਲ ਮਿਲਾਇਆ ਗਿਆ ਹੈ। ਗੱਲ ਇਹ ਕਿ ਗੁਰੂ ਸਾਹਿਬ ਨੂੰ ਹਿੰਦੂ ਕਿਹਾ ਗਿਆ ਹੈ, ਅੱਗੇ ਲਿਖਿਆ ਹੈ, ੱਕਿ ਗੁਰੂ ਗੋਬਿੰਦ ਸਿੰਘ ਦਾ ਜਨਮ, ਜੀਵਨ ਅਤੇ ਪਰਵਾਰ ਦਾ ਹਰ ਜੀਅ ਹਿੰਦੂ ਧਰਮ ਦੀ ਰੱਖਿਆ ਲਈ ਉਨ੍ਹਾਂ ਕੁਰਬਾਨ ਕੀਤਾ।- ਪਰ ਅਸਲੀਅਤ ਇਹ ਹੈ ਕਿ ਇਹ ਸਭ ਕੁਰਬਾਨੀਆਂ ਗੁਰੂ ਜੀ ਨੇ ਆਪਣੇ ਖਾਲਸੇ ਨੂੰ ਹਿੰਦੂ ਧਰਮ ਦੇ ਜਾਲ ਵਿਚੋਂ ਕੱਢਣ ਲਈ ਦਿੱਤੀਆਂ ਸਨ। 14 ਲੜਾਈਆਂ ਲੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ, ਜਿਨ੍ਹਾਂ ਵਿਚੋਂ 13 ਹਿੰਦੂਆਂ ਹਿੰਦੂਆਂ ਨਾਲ ਲੜੀਆਂ। ਫਿਰ ਹਿੰਦੂ ਦੀ ਰੱਖਿਆ ਦਾ ਸਵਾਲ ਕਿੱਥੋਂ ਆ ਗਿਆ ਵਿਚ। ਮੁਸਲਮਾਨਾਂ ਦੇ ਦੁਸ਼ਮਣ ਦੇ ਤੌਰ ’ਤੇ ਇਹ ਗੁਰੂ ਜੀ ਨੂੰ ਪੇਸ਼ ਕਰਦੇ ਹਨ। ਔਰੰਗਜ਼ੇਬ ਨਾਲ ਸਿਰਫ ਇਕ ਲੜਾਈ ਕੀਤੀ ਸੀ, ਉਹ ਵੀ ਬ੍ਰਾਹਮਣਾਂ ਨੇ ਕਰਵਾਈ ਸੀ।

ਆਰ.ਐਸ.ਐਸ. ਵਾਲੇ ਇਹ ਗਲਤ ਇਤਿਹਾਸ ਸਕੂਲਾਂ ਵਿਚ ਵੰਡਦੇ ਹਨ ਤਾਂ ਕਿ ਬੱਚੇ ਜਵਾਨ ਹੋਣ ਤੱਕ ਸਿੱਖੀ ਤੋਂ ਦੂਰ ਹੋ ਜਾਣ ਤੇ ਹਿੰਦੂ ਭਰਮ ਦੇ ਜਾਲ ਵਿਚ ਫਸ ਕੇ ਆਪਣੀ ਹੋਂਦ ਭੁੱਲ ਜਾਣ। ਹਰ ਕਿਤਾਬ ਤੇ ਹਰ ਰਸਾਲੇ ਵਿਚ ਆਰ.ਐਸ.ਐਸ. ਨੇ ਇਹ ਲਿਖਿਆ ਹੈ ਕਿ "ਸਭੀ ਜਾਨਤੇ ਹੈਂ ਕਿ ਸਿੱਖ ਪੰਥ ਕਾ ਜਨਮ ਹੀ ਹਿੰਦੂ ਧਰਮ ਦੀ ਰੱਖਿਆ ਅਤੇ ਦੇਸ ਕੀ ਆਜ਼ਾਦੀ ਕੇ ਲੀਏ ਹੂਆ ਥਾ।"

ਸਿੱਖ ਧਰਮ ਦੀ ਨੀਂਹ ਤਾਂ ਗੁਰੂ ਨਾਨਕ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਰੱਖੀ ਸੀ। ਗੁਰੂ ਹੋਬਿੰਦ ਸਿੰਘ ਜੀ ਨੇ ਤਾਂ ਅੰਤਿਮ ਰੂਪ ਦਿੱਤਾ ਹੈ, ਸਿੱਖ ਤਾਂ ਗੁਰੂ ਨਾਨਕ ਦੇਵ ਜੀ ਨੇ ਬਣਾਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਿੱਖਾਂ ਨੂੰ ‘ਸਿੰਘ’ ਬਣਾਇਆ ਹੈ। ਸਿੱਖ ਧਰਮ ਦਾ ਜਨਮ ਹੀ ਬ੍ਰਾਹਮਣਵਾਦ ਦੇ ਵਿਨਾਸ਼ ਲਈ ਹੋਇਆ ਹੈ।

ਗੁਰੂ ਨਾਨਕ ਦੇਵ ਜੀ ਨੇ ਪਹਿਲਾ ਵਿਰੋਧ ਹਿੰਦੂ ਧਰਮ ਪ੍ਰਤੀ 9 ਸਾਲ ਦੀ ਉਮਰ ਵਿਚ ਹੀ ਕੀਤਾ ਸੀ। ਗੁਰੂ ਜੀ ਨੇ ਹਿੰਦੂ ਪਰਿਵਾਰ ਵਿਚ ਜਨਮ ਲਿਆ ਸੀ। ਜਦ ਗੁਰੂ ਜੀ ਨੂੰ ਬ੍ਰਾਹਮਣ ਜਨੇਊ ਪਾਉਣ ਲੱਗੇ ਤਾਂ ਗੁਰੂ ਨਾਨਕ ਜੀ ਨੇ ਬ੍ਰਾਹਮਣੀ ਜਨੇਊ ਪਾਉਣ ਤੋਂ ਸਾਫ ਇਨਕਾਰ ਕਰ ਦਿੱਤਾ।

ਗੁਰੂ ਜੀ ਨੇ ਤਾਂ ਬ੍ਰਾਹਮਣਾਂ ਦੇ ਧਰਮ ਨੂੰ ਬਾਲ ਉਮਰ ਵਿਚ ਹੀ ਭਰਮ ਸਾਬਤ ਕਰ ਦਿੱਤਾ ਸੀ। ਬ੍ਰਾਹਮਣਾਂ ਦੇ ਝੂਠੇ ਧਰਮ ਤੋਂ ਲੋਕਾਂ ਦਾ ਖਹਿੜਾ ਛੁਡਾਉਣ ਲਈ ਹੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਜਨਮ ਦਿੱਤਾ ਸੀ।

ਸਿੱਖੀ ਦਾ ਬੂਟਾ ਗੁਰੂ ਨਾਨਕ ਦੇਵ ਜੀ ਨੇ ਲਾਇਆ ਸੀ, ਇਸ ਬੂਟੇ ਨੂੰ ਖੰਡੇ ਦੀ ਪਿਊਂਦ ਗੁਰੂ ਗੋਬਿੰਦ ਸਿੰਘ ਜੀ ਨੇ ਲਾਈ ਸੀ। ਆਪਾਂ ਨੂੰ ਖਾਲਸਾ ਪੰਥ ਦੇ 300 ਸਾਲ ਮਨਾਉਣ ਦੀ ਬਜਾਏ ਸਿੱਖਾਂ ਦੇ ਪੰਜ ਸੌ ਸਾਲ ਮਨਾਉਣੇ ਚਾਹੀਦੇ ਸਨ। ਪਰ ‘ਅਕਲਾਂ ਬਾਝੋਂ ਖੂਹ ਖਾਲੀ’।

ਆਰ.ਐਸ.ਐਸ. ਵਾਲੇ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਬ੍ਰਾਹਮਣਾਂ ਦੇ ਰੱਖਿਅਕ ਸਨ। ਅਸਲੀਅਤ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਬ੍ਰਾਹਮਣਾਂ ਦੇ ਪੱਲਿਆਂ ਵਿਚ ਮਾਂਹ ਪਾ ਕੇ ਉਨ੍ਹਾਂ ਨੂੰ ਘਰੋਂ ਕੱਢਿਆ ਸੀ। ਮਸੰਦਾਂ ਨੂੰ ਤਾਂ ਗੁਰੂ ਜੀ ਨੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ।

ਗੁਰੂ ਤੇਗ ਬਹਾਦਰ ਜੀ ਬਾਰੇ ਇਹ ਕਹਿੰਦੇ ਹਨ ਕਿ ਉਨ੍ਹਾਂ ਨੇ ਜਨੇਊ ਖਾਤੇ ਸ਼ਹੀਦੀ ਦਿੱਤੀ ਸੀ। ਇਹ ਬਿਲਕੁਲ ਗਲਤ ਹੈ। ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਦੇ ਖਿਲਾਫ ਕੁਰਬਾਨੀ ਦਿੱਤੀ ਸੀ ਨਾ ਕਿ ਜਨੇਊ ਖਾਤਰ। ਜਿਸ ਗੁਰਗੱਦੀ ਦੇ ਮੋਢੀ ਗੁਰੂ ਨਾਨਕ ਜੀ ਨੇ ਜਨੇਊ ਦਾ ਵਿਰੋਧ ਕੀਤਾ, ਉਸ ਗੱਦੀ ’ਤੇ ਬਿਰਾਜਮਾਨ ਗੁਰੂ ਤੇਗ ਬਹਾਦਰ ਜੀ ਕਿਵੇਂ ਜਨੇਊ ਲਈ ਕੁਰਬਾਨੀ ਦੇ ਸਕਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ’ਤੇ ਕਿਸ਼ਨ ਦੀ ਤਲੀ ਵਿਚੋਂ ਪੈਂਦਾ ਦਾਨਣ ਤੇ ਕਦੇ ਲਵ-ਕੁਸ਼ ਦੀ ਹਥੇਲੀ ਵਿਚੋਂ ਪੈਂਦਾ ਚਾਨਣ ਦਿਖਾਇਆ ਜਾਂਦਾ ਹੈ। ਇਹ ਸੱਚ ਨੂੰ ਝੂਠ ਦੇ ਭਾਰ ਥੱਲੇ ਨੱਪ ਦੇਣਾ ਚਾਹੁੰਦੇ ਹਨ। ਕਦੇ ਕਿਸੇ ਮਾਤਾ ਦੀ ਫੋਟੋ ਦੇ ਥੱਲੇ ‘ਏਕੋ ਓਂਕਾਰ’ ਲਿਖਿਆ ਹੁੰਦਾ ਹੈ। ਹੌਂਸਲਾ ਇੰਨਾ ਵਧ ਗਿਆ ਕਿ ‘ਕੁੱਤੇ ਸ਼ੇਰਾਂ ਨੂੰ ਵੇਖ ਕੇ ਭੌਂਕਣ ਲੱਗ ਪਏ।’

ਹਿੰਦੂਆਂ ਨੇ ਸਿੱਖ ਗੁਰੂਆਂ ਦੇ ਹਰ ਸਲੋਕ, ਤੁਕ ਤੇ ਸ਼ਬਦ ਨੂੰ ਤੋੜ-ਮਰੋੜ ਕੇ ਲਿਖਿਆ ਹੈ। ਉਦਾਹਰਣ ਦੇ ਤੌਰ ’ਤੇ :-

ਅਸਲੀ :

ਜਉ ਤਉ ਪ੍ਰੇਮ ਖੇਲਨ ਕਾ ਚਾਉ।।
ਸਿਰ ਧਰ ਤਲੀ ਗਲੀ ਮੇਰੀ ਆਉ।।
ਇਤਿ ਮਾਰਗਿ ਪੈਰੁ ਧਰੀਜੈ।।
ਸਿਰ ਦੀਜੈ ਕਾਣਿ ਨਾ ਕੀਜੈ।।
(ਗੁਰੂ ਗ੍ਰੰਥ ਸਾਹਿਬ, ਪੰਨਾ 1412)

ਨਕਲੀ :

ਪ੍ਰੇਮ ਖੇਲਣ ਦਾ ਜੇ ਹੈ ਚਾਉ।
ਗੋਬਿੰਦ ਦੀ ਗਲੀ ਆ ਜਾਉ।
ਸਿਰ ਰੱਖ ਕੇ ਤਲੀਆਂ ’ਤੇ ਆਪਣਾ।
ਜਿੱਤਣ ਦਾ ਨਿਸਚਾ ਕਰੀਏ।
ਕੰਡਿਆਂ ਤੇ ਚਲ ਸੀ ਨਾ ਕਰਨਾ।
ਇਹ ਹਿੰਦੂ ਦੀ ਸ਼ਾਨ ਤੇ
ਧਰਮ ਫੈਲੇਗਾ ਦੇ ਜਾਏਗਾ।

ਸ. ਕੁਲਬੀਰ ਸਿੰਘ ਕੌੜਾ ਦੀ ਪੁਸਤਕ ਵਿਚ ਆਰ.ਐਸ.ਐਸ. ਦੀਆਂ ਨੀਤੀਆਂ ਦਾ ਜ਼ਿਕਰ ਇਸ ਪ੍ਰਕਾਰ ਕੀਤਾ ਹੈ :

1) ਆਰ.ਐਸ.ਐਸ. ਦੇ ਵਰਕਰ ਨੂੰ ਸਿੱਖ ਬਨਾਉਣ ਤੇ ਵਿਕਾਊ ਸਿੱਖਾਂ ਨੂੰ ਖਰੀਦ ਕੇ ਆਰ.ਐਸ.ਐਸ. ਵਿਚ ਭਰਤੀ ਕਰਕੇ ਸਿੱਖ ਰਹਿਤ ਮਰਿਆਦਾਵਾਂ ਤੋਂ ਉਲਟ ਪ੍ਰਚਾਰ ਕਰਨ ਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ।

2) ਸਿੱਖਾਂ ਦੇ ਧਾਰਮਿਕ ਆਗੂਆਂ, ਸੰਤ, ਮਹਾਤਮਾ, ਡੇਰਿਆਂ ਦੇ ਮੁਖੀਆਂ ਤੇ ਸਿੱਖ ਰਾਜਨੀਤੀ ਵਿਚ ਨਰਮ ਖਿਆਲੀਆਂ ਨਾਲ ਚੰਗਾ ਸੰਬੰਧ ਪੈਦਾ ਕਰਨੇ।

3) ਆਪਣੇ ਪ੍ਰਚਾਰ ਦਾ ਨਿਸ਼ਾਨਾ ਪਿੰਡਾਂ ਨੂੰ ਬਨਾਉਣਾ ਤੇ ਪੇਂਡੂ ਸਿੱਖਾਂ ਨੂੰ ਗੁਰਬਾਣੀ ਦੇ ਗਲਤ ਅਰਥ ਕੱਢ ਕੇ ਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਤੇ ਸਿੱਖਾਂ ਨੂੰ ਹਿੰਦੂਆਂ ਦੀ ਹੀ ਅੰਸ਼ ਸਾਬਤ ਕਰਨਾ।

4) ਹਿੰਦੂ ਮੰਦਰਾਂ ਵਿਚ ਕੀਰਤਨ ਦਰਬਾਰ ਕਰਵਾਉਣੇ ਤੇ ਗੁਰਦੁਆਰਿਆਂ ਵਿਚ ਹਿੰਦੂ ਧਾਰਮਿਕ ਸਮਾਗਮ ਕਰਵਾਉਣੇ, ਹਿੰਦੂ ਜੱਥਿਆਂ ਕੋਲੋਂ ਕੀਰਤਨ ਕਰਵਾਉਣਾ ਤੇ ਸਿੱਖੀ ਦਿੱਖ ਵਾਲਿਆਂ ਕੋਲੋਂ ਮਾਤਾ ਦੀਆਂ ਭੇਟਾਂ ਗਵਾਉਣੀਆਂ।

5) ਗੁਰਦੁਆਰਾ ਸਾਹਿਬ ਵੱਲ ਜਾਂਦਿਆਂ ਰਸਤਿਆਂ ਅਤੇ ਧਾਰਮਿਕ ਬੋਰਡਾਂ ਦੇ ਥੱਲੇ ਸਿਗਰੇਟ, ਬੀੜੀ, ਪਾਨ, ਤੰਬਾਕੂ ਦੇ ਖੋਖੇ ਲਵਾਉਣੇ।

6) ਦਸਮ ਗ੍ਰੰਥ ਨੂੰ ਸਿੱਖਾਂ ਦਾ ਅਸਲੀ ਗ੍ਰੰਥ ਸਾਬਤ ਕਰਨਾ ਤੇ ਦਸਮ ਗ੍ਰੰਥ ਵਿਚੋਂ ਆਪਣੀ ਮਰਜ਼ੀ ਦੀਆਂ ਤੁੱਕਾਂ ਕੱਢ ਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨਾ।

7) ਸਿੱਖ ਨਗਰਾਂ, ਸਿੱਖ ਮੁਹੱਲਿਆਂ ਤੇ ਸਿੱਖ ਇਲਾਕਿਆਂ ਦੀ ਨਿਸ਼ਾਨਦੇਹੀ ਕਰਕੇ ਇਲਾਕੇ ਵਿਚ ਵੱਧ ਤੋਂ ਵੱਧ ਗੈਰ-ਸਿੱਖ, ਯੂ.ਪੀ., ਬਿਹਾਰ ਤੇ ਭਈਆਂ ਨੂੰ ਵਸਾਉਣਾ।

8) ਸਕੂਲਾਂ, ਕਾਲਜਾਂ ਵਿਚ ਆਰ.ਐਸ.ਐਸ. ਨਾਲ ਸੰਬੰਧਿਤ ਅਧਿਆਪਕ, ਲੈਕਚਰਾਰ ਅਤੇ ਪ੍ਰਿੰਸੀਪਲ ਲਾਉਣੇ ਤੇ ਸਿੱਖ ਵਿਦਿਆਰਥੀਆਂ ਵਿਚ ਪਤਿਤਪੁਣੇ ਦੀ ਲਹਿਰ ਨੂੰ ਸ਼ਹਿ ਦੇਣੀ ਤੇ ਸਿੱਖੀ ਤੋਂ ਦੂਰ ਰੱਖਣ ਲਈ ਉਪਰਾਲੇ ਕਰਨੇ।

9) ਪੰਜਾਬ ਬਹੁਗਿਣਤੀ ਸਿੱਖ ਸੂਬੇ ਨੂੰ ਘੱਟਗਿਣਤੀ ਸਿੱਖ ਸੂਬਾ ਬਨਾਉਣ ਲਈ ਵੱਧ ਤੋਂ ਵੱਧ ਗੈਰ-ਸਿੱਖ ਲੋਕ ਪੰਜਾਬ ਭੇਜਣੇ।

10) ਬਾਹਰਲੇ ਰਾਜਾਂ ਤੋਂ ਵੱਧ ਤੋਂ ਵੱਧ ਕਰਾਇਮ ਪੇਸ਼ਾ ਲੋਕਾਂ ਤੇ ਮੰਗਤਿਆਂ ਤੋਂ ਪੰਜਾਬ ਵਿਚ ਸਿੱਖਾਂ ਦੇ ਘਰਾਂ ਵਿਚ ਡਾਕੇ ਮਰਵਾਉਣੇ ਤੇ ਬਾਹਰੋਂ ਆਉਣ ਵਾਲੇ ਹਰੇਕ ਮੰਗਤੇ ਤੇ ਕਰਾਇਮ ਪੇਸ਼ਾ ਲੋਕਾਂ ਨੂੰ ਮੁਫ਼ਤ ਸਫ਼ਰ ਦੀ ਸਹਾਇਤਾ ਦੇਣੀ।

11) ‘ਦੇਹ ਸ਼ਿਵਾ ਬਰ ਮੋਇ ਇਹੈ’ ਸ਼ਬਦ ਦੇ ਗਲਤ ਅਰਥ ਕੱਢ ਕੇ, ਇਸ ਨੂੰ ਗੁਰ ਗੋਬਿੰਦ ਸਿੰਘ ਜੀ ਵੱਲੋਂ ਸ਼ਿਵਜੀ ਕੋਲੋਂ ਵਰ ਮੰਗਣ ਦਾ ਪ੍ਰਚਾਰ ਕਰਨਾ।

12) ਗੁਰੂ ਤੇਗ ਬਹਾਦਰ ਨਾਲ ਸ਼ਹੀਦ ਹੋਣ ਵਾਲਿਆਂ ਨੂੰ ਭਾਈ ਮਤੀ ਦਾਸ ਸ਼ਰਮਾ ਅਤੇ ਸਤੀ ਦਾਸ ਸ਼ਰਮਾ ਤੇ ਭਾਈ ਦਿਆਲਾ ਸ਼ਰਮਾ ਦੱਸ ਕੇ ਹਿੰਦੂ ਸਾਬਤ ਕਰਨਾ।

13) ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲੇ ਹਿੰਦੂ ਗੰਗੂ ਬ੍ਰਾਹਮਣ ਦਾ ਨਾਂ ਬਦਲ ਕੇ (ਗੰਗਉਲ ਹੱਕ) ਮੁਸਲਮਾਨ ਹੋਣ ਦਾ ਪ੍ਰਚਾਰ ਕਰਨਾ।

14) ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਕੈਲੰਡਰ ਛਾਪ ਕੇ ਸਾਹਿਬਜ਼ਾਦਿਆਂ ਉਪਰ ਰਾਮ ਚੰਦਰ ਨੂੰ ਅਸ਼ੀਰਵਾਦ ਦਿੰਦਿਆਂ ਦਿਖਾਉਣਾ। ਗੁਰੂ ਨਾਨਕ ਦੇ ਕੈਲੰਡਰ ’ਤੇ ਲਵ-ਕੁਸ਼ ਨੂੰ ਅਸ਼ੀਰਵਾਦ ਦਿੱਤਾ ਦਿਖਾਉਣਾ।

15) ਓਮ ਨਿਮਾਏ ਸ਼ਿਵਾਏ ਦੀਆਂ ਸੂਰਜੀ ਕਿਰਨਾਂ ਦਾ ਦਸ ਗੁਰੂ ਸਾਹਿਬਾਨ ’ਤੇ ਦਰਸਾ ਕੇ ਅਤੇ ਸਭ ਦੇਵੀ ਦੇਵਤਿਆਂ ਦੇ ਪੈਰਾਂ ਵਿਚ ‘ਏਕੋ ਓਂਕਾਰ’ ਨੂੰ ਦਰਸਾਉਣਾ, ਆਪਣੇ ਵਰਕਰਾਂ ਨੂੰ ਆਰ.ਐਸ.ਐਸ. ਵੱਲੋਂ ਘੱਟ-ਗਿਣਤੀ ਕੌਮਾਂ ਵਿਰੁੱਧ ਜਾਰੀ ਦਸਤਾਵੇਜ਼ ਪ੍ਰਚਾਰਨਾ।

ਦੂਜੇ ਪਾਸੇ ਸਿੱਖ ਸੰਗਤ ਆਪਣੇ ਵਰਕਰਾਂ ਨੂੰ ਆਦੇਸ਼ ਦਿੰਦੀ ਹੈ ਕਿ :

1) ਘੱਟ ਗਿਣਤੀਆਂ ਦੇ ਵਿਰੁੱਧ ਹਥਿਆਰ ਨੂੰ ਇਕੱਠਾ ਕਰਨ ਦੀ ਪ੍ਰਕ੍ਰਿਆ ਤੇਜ਼ ਕੀਤੀ ਜਾਵੇ।

2) ਸਰਕਾਰੀ ਅਧਿਕਾਰੀਆਂ ਵਿਚ ਹਿੰਦੂਤਵ ਨੂੰ ਵਧਾਉਣ ਦਾ ਕੰਮ ਤੇਜ਼ ਕੀਤਾ ਜਾਵੇ।

3) ਡਾਕਟਰਾਂ, ਕੈਮਿਸਟਾਂ ਵਿਚ ਹਿੰਦੂਤਵ ਨੂੰ ਵਧਾਇਆ ਜਾਵੇ। ਘੱਟਗਿਣਤੀਆਂ ਨੂੰ ਵੇਲਾ ਵਿਹਾ ਚੁੱਕੀਆਂ ਦਵਾਈਆਂ ਦਿੱਤੀਆਂ ਜਾਣ, ਨਵ-ਜਨਮੇ ਬੱਚਿਆਂ ਨੂੰ ਅਪੰਗ ਬਨਾਉਣ ਲਈ ਟੀਕੇ ਲਾਏ ਜਾਣ। ਸ਼ੂਦਰ, ਮੁਸਲਮਾਨ, ਇਸਾਈ ਤੇ ਸਿੱਖ ਬਸਤੀਆਂ ਦੇ ਨੇੜੇ ਖੂਨਦਾਨ ਕੈਂਪ ਲਾਏ ਜਾਣ।

4) ਦਲਿਤਾਂ, ਪਛੜੀਆਂ ਸ਼੍ਰੇਣੀਆਂ, ਇਸਾਈਆਂ ਦੀਆਂ ਬਸਤੀਆਂ ਵਿਚ ‘ਜੈ ਸ੍ਰੀ ਰਾਮ’ ਦਾ ਨਾਅਰਾ ਪ੍ਰਚੱਲਿਤ ਕੀਤਾ ਜਾਏ। ਕਰਾਇਮ ਪੇਸ਼ਾ ਲੋਕਾਂ ਨੂੰ ਬਸਤੀਆਂ ਦੇ ਨੇੜੇ ਵਸਾ ਕੇ ਸ਼ਰਾਬ, ਨਸ਼ੀਲੀਆਂ ਵਸਤੂਆਂ, ਜੂਏਬਾਜ਼ਾਂ ਤੇ ਲਾਟਰੀ ਦੇ ਅੱਡੇ ਬਣਾਏ ਜਾਣ। ਇਨ੍ਹਾਂ ਦੀਆਂ ਔਰਤਾਂ ਨੂੰ ਦੇਹ ਵਪਾਰ ਲਈ ਉਕਸਾਇਆ ਜਾਵੇ। ਇਨ੍ਹਾਂ ਦੇ ਬੱਚਿਆਂ ਨੂੰ ਆਪਣੇ ਸਕੂਲਾਂ ਵਿਚ ਲਿਆਂਦਾ ਜਾਵੇ ਤੇ ਆਰ.ਐਸ.ਐਸ. ਦੀਆਂ ਹਦਾਇਤਾਂ ਅਨੁਸਾਰ ਪੜ੍ਹਾਇਆ ਜਾਵੇ।

5) ਗੈਰ-ਹਿੰਦੂ ਅਸਥਾਨਾਂ ਦੇ ਨੇੜੇ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਜ਼ਮੀਨ ਥੱਲੇ ਦਬਾਉਣ ਦਾ ਕਾਰਜ ਜਾਰੀ ਰੱਖਿਆ ਜਾਵੇ। ਅਜਿਹਾ ਸਾਹਿਤ ਰਚਿਆ ਜਾਵੇ ਕਿ ਸਾਬਤ ਹੋ ਸਕੇ ਕਿ ਚਰਚ, ਮਸਜਿਦਾਂ ਤੇ ਸਤੂਪੇ ਪੁਰਾਣੇ ਹਿੰਦੂ ਧਾਰਮਿਕ ਅਸਥਾਨ ਹਨ। ਜਿਨ੍ਹਾਂ ਨੂੰ ਇਸਾਈ, ਮੁਸਲਮਾਨਾਂ ਤੇ ਬੋਧੀ ਹਮਲਾਵਰਾਂ ਨੇ ਢਹਿ-ਢੇਰੀ ਕਰ ਦਿੱਤਾ ਸੀ।

6) ਬੋਧੀ, ਜੈਨਾਂ, ਇਸਾਈਆਂ ਤੇ ਸਿੱਖਾਂ, ਮੁਸਲਮਾਨਾਂ ਦਾ ਹਿੰਦੂਕਰਨ ਜਾਰੀ ਰੱਖਿਆ ਜਾਵੇ। ਜੈਨ ਮੰਦਰਾਂ ਵਿਚ ਰਾਮ ਦੀ ਪੂਜਾ ਕਰਵਾਈ ਜਾਵੇ, ਮਸਜਿਦਾਂ ਨੂੰ ਪੁਰਾਣੇ ਮੰਦਰ ਦੱਸ ਕੇ ਹਮਲੇ ਕੀਤੇ ਜਾਣ। ਇਸਾਈ ਮਿਸ਼ਨਰੀਆਂ ਨੂੰ ਪ੍ਰਚਾਰ ਕਰਨ ਤੋਂ ਸਖਤੀ ਨਾਲ ਰੋਕਿਆ ਜਾਵੇ। ਲੋੜ ਪੈਣ ’ਤੇ ਪਰਿਵਾਰ ਸਮੇਤ ਖਤਮ ਕੀਤਾ ਜਾਵੇ।

ਗੁਨਾ ਕਸਬਾ, ਗੁਜਰਾਤ ਵਿੱਚ ਆਰ.ਐਸ.ਐਸ. ਦਾ ਹੈੱਡ-ਕੁਆਰਟਰ ਹੈ, ਜਿੱਥੇ ਇਕ ਸੌ ਵੀਹ ਦੇ ਕਰੀਬ ਸਾਬਕਾ ਆਈ.ਏ.ਐਸ. ਅਫਸਰ ਹਨ, ਜਿਨ੍ਹਾਂ ਦਾ ਕੰਮ ਹੈ ਕਿ ਉਹ ਹਰ ਵੇਲੇ ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਬਨਾਉਣ ਦੀਆਂ ਸਕੀਮਾਂ ਘੜਦੇ ਰਹਿੰਦੇ ਹਨ।

ਪ੍ਰਸਿੱਧ ਅੰਗਰੇਜ਼ ਹਿਸਟੋਰੀਅਨ ਮੈਕਾਲਿਫ ਜਿਸ ਨੇ ਇੰਡੀਅਨ ਹਿਸਟਰੀ ਬਾਰੇ ਕਾਫੀ ਲਿਖਿਆ ਹੈ, ਜਿਨ੍ਹਾਂ ਦਾ ਜ਼ਿਕਰ ਸਕੂਲ ਦੀਆਂ ਕਿਤਾਬਾਂ ਵਿਚ ਵੀ ਆਉਂਦਾ ਹੈ। ਮੈਕਾਲਿਫ ਨੇ ਬ੍ਰਿਟਿਸ਼ ਸਰਕਾਰ ਨੂੰ ਸਿੱਖਾਂ ਬਾਰੇ ਅਪੀਲ ਕੀਤੀ ਸੀ :

"ਸਿੱਖ ਇਕ ਸੁਤੰਤਰ ਧਰਮ ਹੈ। ਸਿੱਖ ਪੰਥ ਹਿੰਦੂ ਧਰਮ ਵਿਚੋਂ ਨਹੀਂ ਹੈ। ਇਸ ਲਈ ਹਿੰਦੂ ਧਰਮ ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਿੰਦੂ ਧਰਮ ਸਿੱਖ ਧਰਮ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਭਾਰਤੀ ਜੰਗਲ ਦੇ ਉਸ ਅਜਗਰ ਸਮਾਨ ਹੈ ਜੋ ਛੋਟੇ-ਛੋਟੇ ਦੁਸ਼ਮਣ ਪ੍ਰਾਣੀਆਂ ਨੂੰ ਪਹਿਲਾਂ ਆਪਣੀ ਲਪੇਟ ਵਿਚ ਲੈ ਲੈਂਦਾ ਹੈ, ਫਿਰ ਆਪਣੀ ਜਕੜ ਨਾਲ ਕੱਸ ਕੇ ਉਸ ਨੂੰ ਕੁਚਲ ਦਿੰਦਾ ਹੈ ਅਤੇ ਅੰਤ ਵਿਚ ਉਸ ਨੂੰ ਆਪਣੇ ਵਿਸ਼ਾਲ ਪੇਟ ਵਿਚ ਸਮਾਅ ਲੈਂਦਾ ਹੈ। ਉਸ ਵਿਸ਼ਾਲ ਅਜਗਰ (ਹਿੰਦੂ ਧਰਮ) ਤੋਂ ਸਿੱਖ ਧਰਮ ਨੂੰ ਬਚਾਉਣ ਲਈ ਬ੍ਰਿਟਿਸ਼ ਸਰਕਾਰ ਨੂੰ ਸਿੱਖ ਪੰਥ ਦੀ ਮਦਦ ਕਰਨੀ ਚਾਹੀਦੀ ਹੈ।"

ਸ. ਠਾਕਰ ਸਿੰਘ ਸੰਧਾਵਾਲੀਆ ਦੀ 1932 ਦੀ ਕੀਤੀ ਭਵਿੱਖਬਾਣੀ ਵੀ ਕੁਝ ਇਸ ਤਰ੍ਹਾਂ ਹੈ :

"ਪਰਮਾਤਮਾ ਨਾ ਕਰੇ ਜੇ ਕਦੇ ਸਿੱਖ ਹਿੰਦੂਆਂ ਦੇ ਹੇਠਾਂ ਆ ਗਏ ਤਾਂ ਸਿੰਘਾਂ ਸਾਹਮਣੇ ਸਵਾਲ ਜ਼ਿੰਦਗੀ ਦੇ ਬਚਾਅ ਦਾ ਹੋਵੇਗਾ, ਰਾਜਭਾਗ ਵਿਚ ਹਿੱਸੇਦਾਰ ਬਣਨ ਦਾ ਨਹੀਂ।"

ਬਾਕੀ ਖੇਤੀਬਾੜੀ ਦੇ ਮਾਮਲੇ ਵਿਚ ਤਾਂ ਇਨ੍ਹਾਂ ਨੇ ਸਾਰੇ ਭਾਰਤ ਨੂੰ ਰਗੜ ਕੇ ਰੱਖ ਦਿੱਤਾ ਅਤੇ ਪੰਜਾਬੀ ਦੀ ਤਾਂ ਇਨ੍ਹਾਂ ਨੇ ਫੱਟੀ ਹੀ ਪੋਚ ਦਿੱਤੀ। ਪਾਕਿਸਤਾਨ ਵਾਲੇ ਪੰਜਾਬ ਦੇ ਕਿਸਾਨ ਦੀ ਪਰ ਕੈਪਿਟਾ ਐਗਰੀਕਲਚਰ ਇਨਕਮ ਦੁਨੀਆਂ ਵਿਚ ਸਭ ਤੋਂ ਵੱਧ ਹੈ। ਭਾਰਤੀ ਪੰਜਾਬ ਵਾਲੇ ਕਿਸਾਨ ਦੀ ਦੁਨੀਆਂ ਵਿਚ ਸਭ ਤੋਂ ਘੱਟ ਹੈ, ਹੈ ਹੀ ਨਹੀਂ। ਕਰਜ਼ੇ ਨਾਲ ਲੱਦਿਆ ਪਿਆ, ਉਸ ਵਿਚਾਰੇ ਵਿਚ ਤਾਂ ਸਾਹ ਵੀ ਪੂਰੇ ਹੈ ਨਹੀਂ। ਇਨਕਮ ਦੀ ਗੱਲ ਤਾਂ ਦੂਰ ਹੀ ਛੱਡ ਦਿਉ।

ਜੋ ਪੰਜਾਬ ਦੇ ਮੁਸਲਮਾਨ ਕਿਸਾਨ 1947 ਵਿਚ ਪਾਕਿਸਤਾਨ ਗਏ ਸਨ, ਉਨ੍ਹਾਂ ਨੂੰ ਇਧਰ ਜਿੰਨੀ ਜ਼ਮੀਨ ਆਉਂਦੀ ਸੀ, ਉਨ੍ਹਾਂ ਦੀ ਸਰਕਾਰ ਨੇ ਉਧਰ ਇਨ੍ਹਾਂ ਨੂੰ ਏਧਰ ਦੀ ਜ਼ਮੀਨ ਤੋਂ ਤਿੰਨ ਗੁਣਾ ਜ਼ਮੀਨ ਦਿੱਤੀ। ਪਰ ਇਧਰ ਆਏ ਪੰਜਾਬੀ ਕਿਸਾਨ ਨੂੰ, ਜਿਨ੍ਹਾਂ ਨੇ ਦੇਸ਼ ਲਈ ਜਾਨ ਲੜਾਈ, ਨੂੰ ਵੱਧ ਜ਼ਮੀਨ ਤਾਂ ਕੀ ਦੇਣੀ ਸੀ, ਜਿੰਨੀ ਦਾ ਹੱਕ ਸੀ, ਉਸ ’ਤੇ ਵੀ ਕਾਂਟਾ ਲਗਾ ਕੇ ਤੀਜਾ ਹਿੱਸਾ ਦਿੱਤੀ। ਇਹ ਨਹੀਂ ਕਿ ਜ਼ਮੀਨ ਘੱਟ ਸੀ, ਜ਼ਮੀਨ ਜੇ ਚਾਹੁੰਦੇ ਤਾਂ ਹਿਮਾਚਲ ਤੇ ਰਾਜਸਥਾਨ ਵਿਚ ਉਨ੍ਹਾਂ ਨੂੰ ਅਲਾਟ ਕਰਵਾ ਸਕਦੇ ਸਨ, ਪਰ ਇਨ੍ਹਾਂ ਨੇ ਤਾਂ ਜਾਣ-ਬੁੱਝ ਕੇ ਸਿੱਖਾਂ ਨੂੰ ਉਜਾੜਿਆ ਸੀ। ਆਪਣੇ ਗੁਰਦੁਆਰੇ ਕਿਵੇਂ ਪਾਕਿਸਤਾਨ ਵਿਚ ਰਹਿ ਗਏ, ਇਨ੍ਹਾਂ ਦਾ ਮੰਦਰ ਕਿਉਂ ਨਹੀਂ ਰਿਹਾ? ਇਹ ਸਭ ਇਨ੍ਹਾਂ ਦੀ ਰਚੀ-ਮਿਚੀ ਸਾਜ਼ਿਸ਼ ਸੀ।

ਅਜੇ ਏਨਾ ਕਰਕੇ ਵੀ ਇਨ੍ਹਾਂ ਨੂੰ ਸਬਰ ਨਹੀਂ ਸੀ ਆਇਆ। ਜਦ ਫਿਰ ਸਿੱਖਾਂ ਨੇ ਥੋੜਾ ਜਿਹਾ ਸਾਹ ਲਿਆ ਤਾਂ ‘ਜ਼ਮੀਨ ਹਦਬੰਦੀ ਕਾਨੂੰਨ’ ਲਗਾ ਦਿੱਤਾ। ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦਿੱਤੇ। ਪਰ ਆਪਾਂ ਅਜੇ ਵੀ ਆਪਣੇ ਦੁਸ਼ਮਣਾਂ ਨੂੰ ਪਛਾਣ ਨਹੀਂ ਸਕੇ। ਉਨ੍ਹਾਂ ਤੋਂ ਚੁਕੰਨੇ ਹੋਣ ਦੀ ਬਜਾਏ, ਉਨ੍ਹਾਂ ਦੀਆਂ ਕੀਤੀਆਂ ਗੱਲਾਂ ਨੂੰ ਮੰਨ ਕੇ ਖੁਦ ਨੂੰ ਹਿੰਦੂ ਸਮਝਣ ਲੱਗ ਪਏ ਹਾਂ।

ਆਓ ਸਭ ਦਲਿਤ, ਮੁਸਲਿਮ, ਸਿੱਖ, ਇਸਾਈ, ਬੋਧੀ, ਜੈਨੀ, ਪਾਰਸੀ ਇਕੱਠੇ ਹੋ ਕੇ ਇਕ ਦੂਜੇ ਦੇ ਜ਼ੁਲਮਾਂ ਦੇ ਖਿਲਾਫ ਸਾਥ ਦੇਈਏ ਅਤੇ ਇਸ ਚੋਰ ਰਾਜ ਨੂੰ ਜੜ੍ਹੋਂ ਪੁੱਟ ਕੇ ਪਰ੍ਹਾਂ ਮਾਰੀਏ ਅਤੇ ਆਪਣੀ ਆਵਾਜ਼ ਬਾਹਰਲੇ ਮੁਲਕਾਂ ਤੱਕ ਪਹੁੰਚਾ ਦੇਈਏ ਤੇ ਬ੍ਰਾਹਮਣਵਾਦੀਆਂ ਨੇ ਜੋ ਧਰਮ-ਨਿਰਪੱਖ ਹੋਣ ਦਾ ਮੁਕਟ ਪਾਇਆ ਹੈ, ਉਹ ਲਾਹ ਕੇ ਇਸ ਦਾ ਅਸਲੀ ਰੂਪ ਦੁਨੀਆਂ ਸਾਹਮਣੇ ਦਿਖਾ ਸਕੀਏ।