

ਫਿਲਾਡੈਲਫੀਆ (ਅਮਰੀਕਾ) ਦੇ ਸਿੱਖਾਂ ਵੱਲੋਂ ਮੁੱਖ ਪੁਜਾਰੀ ਦੇ ਨਾਂ ਖੁੱਲ੍ਹਾ ਪੱਤਰ
- ਫਿਲਾਡੈਲਫੀਆ, ਅਮਰੀਕਾ ਦੀ ਸਿੱਖ ਸੰਗਤ -
ਸ੍ਰੀਮਾਨ ਗਿਆਨੀ ਗੁਰਬਚਨ ਸਿੰਘ ਜੀਉ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ॥
ਅੱਜਕਲ ਦੇ ਹਾਲਾਤ ਸੰਬੰਧੀ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਨੇ ਹਨ, ਜੋ ਕਿ ਡਾਕ ਅਤੇ ਅਖਬਾਰਾਂ ਰਾਹੀ ਆਪ ਜੀ ਤੱਕ ਪਹੁੰਚਾ ਰਹੇ ਹਾਂ।
ਆਪ ਦੀ ਨਿਯੁਕਤੀ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਨ ਲਈ ਖ਼ਬਰਾਂ ’ਚ ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਲਦੇਵ ਸਿੰਘ ਜੀ ਅਤੇ ਸਿੱਖ ਮਿਸ਼ਨਰੀ/ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਜੀ ਦੇ ਨਾਵਾਂ ਦੀ ਵਿਸ਼ੇਸ ਚਰਚਾ ਸੀ ਪਰ ਉਨ੍ਹਾਂ ਦੀ ਬਜਾਏ ਆਪ ਜੀ ਨੂੰ ਇਸ ਕਰਕੇ ਜਥੇਦਾਰ ਨਿਯੁਕਤ ਕੀਤਾ ਗਿਆ ਕਿਉਂਕਿ ਆਪ ਵੱਲੋਂ ਬੀਤੇ ਸਮੇ ਵਿੱਚ ਕੀਤੀ ਜੀ-ਹਜ਼ੂਰੀ ਰਾਜਨੀਤਿਕ ਲੀਡਰਾਂ ਨੂੰ ਭਾਉਂਦੀ ਹੈ ਅਤੇ ਉਹ ਭਵਿੱਖ ਵਿੱਚ ਵੀ ਆਪ ਜੀ ਦੀ ਕਮਜ਼ੋਰ ਸਖਸ਼ੀਅਤ ਨੂੰ ਵਰਤਣ-ਯੋਗ ਸਮਝਦਿਆਂ ਆਪ ਦੀ ਚੋਣ ਹੋਈ। ਤੁਸੀਂ ਚੰਗੀ ਤਰ੍ਹਾਂ ਜਾਣੂ ਹੋ ਕਿ ਕਿਵੇਂ ਦੋ ਰਾਜਨੀਤਿਕ ਵਿਅਕਤੀ ਜਥੇਦਾਰ ਵੇਦਾਂਤੀ ਦੇ ਘਰ ਜਾ ਕੇ ਜਬਰੀ ਅਸਤੀਫ਼ਾ ਲਿਖਵਾ ਕੇ ਲਿਆਏ ਅਤੇ ਇਸ ਜਥੇਦਾਰ ਦੀ ਪਦਵੀ ਦਾ ਕਿੰਨਾਂ ਕੁ ਸਤਿਕਾਰ ਬਾਕੀ ਰਹਿ ਗਿਆ ਹੈ?
ਹੁਣ ਤੁਸੀਂ ਆਪ ਹੀ ਦੇਖ ਲਵੋ ਕਿ ਰੋਚੈਸਟਰ (ਨਿਊਯਾਰਕ) ਗੁਰਦੁਆਰੇ ’ਚ ਪ੍ਰੋ: ਦਰਸ਼ਨ ਸਿੰਘ ਜੀ ਖ਼ਾਲਸਾ ਵੱਲੋ ਕੀਤੇ ਕੀਰਤਨ-ਵਿਖਿਆਨ ਵੇਲੇ ਹਾਜ਼ਰ ਸੰਗਤਾਂ ਨੂੰ ਬਿਲਕੁਲ ਪਤਾ ਹੀ ਨਹੀ ਲੱਗਾ ਪਰ ਸੱਤ ਹਜ਼ਾਰ ਮੀਲ ਦੂਰ ਤੁਹਾਡਾ ਤੇ ਅਮਰੀਕਾ ਵਿੱਚ ਵਸਦੇ ਤੁਹਾਡੇ ਚਹੇਤਿਆਂ ਅਤੇ ਕਾਲ, ਕਾਲਕਾ, ਅਤੇ ਦੇਵੀ ਦੇ ਪੁਜਾਰੀਆਂ ਦੇ ਹਿਰਦੇ ਬਹੁਤ ਬੁਰੀ ਤਰ੍ਹਾਂ ਵਲੂੰਧਰੇ ਗਏ। ਹੈ ਨਾ ਪੰਥਕ ਤੇ ਕੌਮੀ ਦਰਦ-ਵਾਹ ਜਥੇਦਾਰ ਜੀ?
ਪੰਥਕ ਅਕਾਲੀ ਲੀਡਰ ਪ੍ਰਕਾਸ਼ ਸਿੰਘ ਬਾਦਲ ਅਤੇ ਬੀਬੀ ਬਾਦਲ ਵੈਸ਼ਨੋ ਦੇਵੀ ਦੇ ਮੰਦਰ ਜਾ ਕੇ ਪੂਜਾ ਕਰਨ, ਉਹਨਾਂ ਦੀ ਨੂੰਹ ਬੀਬਾ ਹਰਸਿਮਰਤ ਕੌਰ ਮੰਦਰਾਂ ਵਿੱਚ ਪੂਜਾ ਕਰੇ। ਤੁਹਾਡੇ ਹਿਰਦੇ ਨੂੰ ਝਰੀਟ ਤੱਕ ਨਹੀ ਆਉਂਦੀ। ਗਿ: ਸ਼ਵਿੰਦਰ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੂਪ ਕੌਰ ਵਾਲੇ ਚਰਿੱਤ੍ਰ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੱਡਬੀਤੀ ਦੱਸੇ ਤੁਹਾਡੇ ਹਿਰਦੇ ਸੀਮਿੰਟ ਦੇ ਲੈਂਟਰ ਵਾਂਗ ਪੱਕੇ/ਪੁਖਤਾ ਹਨ।
ਪੰਚਮ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਦੇ 400 ਸਾਲਾ ਸ਼ਹੀਦੀ ਗੁਰਪੁਰਬ ਸਮੇਂ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਦੀਵਾਨ ਸਮੇ ਪ੍ਰਕਾਸ਼ ਸਿੰਘ ਬਾਦਲ ਸਟੇਜ ਤੇ ਬੈਂਚ ਲਗਵਾ ਕੇ ਬੈਠੇ ਸਨ ਪਰ ਰਾਮ ਰਹੀਮ ਦੇ ਡੇਰੇ ਵੋਟਾਂ ਲੈਣ ਲਈ ਉਸਦੇ ਕੋਲ ਨੀਵੇ ਥਾਂ ਜ਼ਮੀਨ ਤੇ ਬੈਠੇ। ਸਾਇਦ ਤੁਹਾਡੀਆਂ ਅੱਖਾਂ ਇਹਨਾਂ ‘ਮਾਮੂਲੀ’ ਗੱਲਾਂ ਨੂੰ ਵੇਖਦੀਆਂ ਹੀ ਨਹੀਂ।
ਨਾਮਧਾਰੀ ਆਗੂ, ਜੋ ਆਪਣੇ ਆਪ ਨੂੰ ਚੌਦਵਾਂ ਗੁਰੂ ਸਤਿਗੁਰੂ ਜਗਜੀਤ ਸਿੰਘ ਅਖਵਾਉਂਦਾ ਹੈ, ਦੇ ਡੇਰੇ
ਜਾ ਕੇ ਹਾਜ਼ਰੀ ਭਰਨੀ ਜੋ ਸਰਾਸਰ ਪੰਥਕ ਤੌਹੀਨ ਹੈ, ਆਪ ਦੇ ਪੱਥਰ ਹਿਰਦੇ ਨੂੰ ਕੋਈ ਅਸਰ ਨਾ ਕਰ ਸਕੀ।
ਆਸਟ੍ਰੀਆ ਦੇ ਸ਼ਹਿਰ ਵੀਆਨਾ ਵਿੱਚ ਗੁਰੂ ਗੰ੍ਰਥ ਸਾਹਿਬ ਦੀ ਹਜ਼ੂਰੀ ਵਿੱਚ ਮਨਮੱਤ ਕਰ ਰਹੇ ਡੇਰੇ ਦੇ
ਮਹੰਤ ਦੀ ਮਿਰਤਕ ਦੇਹ ਦੇਸ਼ ਲਿਆਉਣੀ ਅਤੇ ਉਸਦੀਆਂ ਰਸਮਾਂ ਵਿੱਚ ਸਾਮਲ ਹੋਣਾਂ ਕਿੰਨ੍ਹਾ ਕੁ ਪੰਥਕ
ਹੈ, ਆਪ ਆਪਣੀ ਅੰਤਰ-ਆਤਮਾਂ ਨੂੰ ਪੁੱਛ ਲਵੋ।
ਪ੍ਰੋ: ਦਰਸ਼ਨ ਸਿੰਘ ਵਰਗੇ ਪ੍ਰਮੁੱਖ ਕੀਰਤਨੀਏ, ਉ¤ਚ-ਕੋਟੀ ਦੇ ਗੁਰਬਾਣੀ ਵਿਆਖਿਆਕਾਰ, ਜਿੰਨ੍ਹਾਂ
ਨੂੰ ਤੁਹਾਡੇ ਵਾਲੀ ਜਥੇਦਾਰੀ ਉਦੋਂ ਮਿਲੀ ਜਦੋਂ ਹਰ ਕਦਮ ਤੇ ਸਰਕਾਰੀ, ਜਥੇਬੰਦਕ ਅਤੇ ਪੰਥ ਵਿਰੋਧੀ
ਤਾਕਤਾਂ ਚਟਾਂਨ ਵਾਂਗ ਰਾਹ ਰੋਕੀ ਖੜੀਆਂ ਸਨ। ਪੰਜਾਬ ਵਿੱਚ ਸਿੱਖ ਜਵਾਨੀ ਦਾ ਸ਼ਿਕਾਰ ਖੇਡਿਆ ਜਾ
ਰਹਿਆ ਸੀ। ਉਸ ਸਖਸ਼ੀਅਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕਮੇਟੀ ਮੈਬਰਾਂ ਵੱਲੋਂ
ਸਤਿਕਾਰ ਕਾਇਮ ਨਾ ਰੱਖਣ ਕਾਰਨ ਕਮੇਟੀ ਮੈਬਰਾਂ ਨੂੰ ਕੋਸਿਆ ਵੀ,
ਗੁਰੂ ਗੰ੍ਰਥ ਸਾਹਿਬ ਦਾ ਸੁਖਆਸਨ ਕਰਵਾ ਦਿੱਤਾ ਅਤੇ ਆਪ ਖੁਦ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ
ਕੇ ਸੁਰਖ਼ਰੂ ਹੋ ਗਏ।
ਰੋਚੈਸਟਰ (ਨਿਊ ਯਾਰਕ) ਦੇ ਕੀਰਤਨ ਦੀ ਪੂਰੀ ਡੀ.ਵੀ.ਡੀ ਜਿਸ ਵਿੱਚ ਪ੍ਰੋ: ਸਾਹਿਬ ਨੇ ਇਹ ਸਿੱਧ ਕੀਤਾ ਹੈ ਕਿ ਚਰਿਤ੍ਰੋ ਪਖਿਆਨ ਗੁਰੂ ਕ੍ਰਿਤ ਨਹੀਂ ਹਨ ਪਰ ਆਪ ਜੀ ਨੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਹੈ। ਡੀ.ਵੀ.ਡੀ ਅਤੇ ਬੇਸ਼ੁਮਾਰ ਚਿੱਠੀਆਂ ਆਪ ਜੀ ਨੂੰ ਮਿਲ ਚੁੱਕੀਆਂ ਹਨ, ਇੰਟਰਨੈ¤ਟ ’ਤੇ ਅਣਗਿਣਤ ਪੜ੍ਹਨ-ਯੋਗ ਸਮੱਗਰੀ ਪੰਥ-ਦਰਦੀ ਸੱਜਣਾਂ ਨੇ ਪਾ ਦਿੱਤੀ ਹੈ - ਜੇ ਸਮਾਂ (ਅਤੇ ਨੀਅਤ) ਹੋਵੇ ਤਾਂ ਪੜ੍ਹ ਲੈਣਾ। ਕੀ ਮਨੁੱਖ ਦੀ ਜ਼ਿੰਦਗੀ ਦਾ ਕੋਈ ਐਸਾ ਪੱਖ ਵੀ ਹੈ, ਜਿਸ ਦੀ ਰਹਿਨੁਮਾਈ ਗੁਰੂ ਗੰ੍ਰਥ ਸਾਹਿਬ ਦੀ ਬਾਣੀ ਨਾ ਕਰਦੀ ਹੋਵੇ ਅਤੇ ਸਾਨੂੰ ਹੋਰ ਗ੍ਰੰਥ ਪੜ੍ਹਨ ਦੀ ਲੋੜ ਹੋਵੇ?
ਪੰਜਾਬ ਦੀ ਉਹ ਜਵਾਨੀ ਜਿਸ ’ਤੇ ਕਦੇ ਮਾਣ ਕਰਦੇ ਸਾਂ, ਨਸ਼ਿਆਂ ਵਿੱਚ ਬੁਰੀ ਤਰ੍ਹਾਂ ਡੁੱਬ ਰਹੀ ਹੈ। ਸੰਨ 1984 ਤੋਂ ਬਾਅਦ ਹਜ਼ਾਰਾਂ ਸਿੱਖ (ਬਿਨਾਂ ਦੋਸ਼-ਆਇਦ) ਜੇਲ੍ਹਾਂ ਵਿੱਚ ਬੰਦ ਹਨ। ਪੰਝੀ ਸਾਲ ਹੋ ਗਏ (ਜਦੋਂਕਿ ਉਮਰ ਕੈਦ ਦੀ ਮਿਆਦ 14 ਕੁ ਸਾਲ ਬਣਦੀ ਹੈ) ਉਹਨਾਂ ਦੀ ਸਾਰ ਕੌਣ ਲਏਗਾ? ਪੰਜਾਬ ਦੀ ਪੰਥਕ ਸਰਕਾਰ ਨੇ ਆਮਦਨ ਦੇ ਸਾਰੇ ਸਾਧਨ ਆਪ ਬੰਦ ਕਰ ਦਿੱਤੇ, ਸ਼ਰਾਬ ਦੀ ਵਿਕਰੀ ਹੀ ਕੇਵਲ ਆਮਦਨ ਸ੍ਰੋਤ ਹੈ ਜੋ ਸਿੱਖ ਧਰਮ ਵਿੱਚ ਵਰਜਿਤ ਹੈ। ਸਾਰੇ ਪੰਜਾਬ ਦੀ ਜਵਾਨੀ ਨੂੰ ਸ਼ਰਾਬੀਆਂ ਦੀ ਮੌਤ ਮਾਰ ਕੇ ਕਿਹੜੇ ਲੋਕਾਂ ਦੀ ਭਲਾਈ ਕਰ ਰਹੇ ਹੋ, ਕੀ ਆਪ ਜੀ ਸੋਚ ਕੇ ਕੋਈ ਕੌਮ ਬਚਾਊ ਪ੍ਰੋਗਰਾਮ ਦੇਵੋਗੇ?
ਨਵੰਬਰ 2009 ਦੇ ਸ਼ੁਰੂ ਵਿੱਚ ਆਪ ਅਮਰੀਕਾ ਆਏ ਸੀ, ਪ੍ਰੋ: ਦਰਸ਼ਨ ਸਿੰਘ ਜੀ ਬਾਰੇ ਤਾਂ ਆਪ ਏਥੇ ਹੀ ਗੁਰਚਰਨਜੀਤ ਸਿੰਘ ਲਾਂਬਾ ਨਾਲ ਅੰਦਰਖਾਤੇ ਪੈਂਤੜਾ ਬਣਾ ਗਏ ਸੀ। ਅਵਤਾਰ ਸਿੰਘ ਮੱਕੜ ਪ੍ਰਧਾਨ, ਅਤੇ ਰਾਜਨੀਤਿਕ ਲੋਕਾਂ ਤੋਂ ਸਹਿਮਤੀ ਲੈ ਤੁਰੰਤ ਅੱਤ ਘਟੀਆ ਸ਼ਬਦਾਵਲੀ ਵਾਲੇ ਸੰਮਣ ਅਤੇ ਸਜ਼ਾ ਲਿਖ ਭੇਜੀ ਤਾਂ ਜੋ ਕੁਝ ਪੁਰਾਣੀਆਂ, ਕੁਝ ਨਵੀਆਂ ਰੰਜਸ਼ਾਂ ਕੱਢ ਲਈਆਂ ਜਾਂਣ। ਕਿਸੇ ਵੀ ਸਿੱਖ ਨੂੰ ਕੀਰਤਨ/ਗੁਰੂ ਜਸ ਗਾਉਣ ਤੋਂ ਰੋਕਣ ਵਾਲਾ ਕਿੰਨ੍ਹਾਂ ਕੁ ਪੰਥਕ ਕੰਮ ਕਰ ਰਿਹਾ ਹੈ?
ਅਸੀਂ ਫਿਲਾਡੈਲਫੀਆ (ਯੂ.ਐਸ.ਏ) ਦੀ ਸੰਗਤ ਆਪ ਨੂੰ ਬੇਨਤੀ ਕਰਦੇ ਹਾਂ ਕਿ ਆਪ ਕ੍ਰਿਪਾ ਕਰਕੇ ਇਸ ਮੌਜੂਦਾ ਵਿਵਾਦ (ਅਖੌਤੀ ਦਸਮ ਗ੍ਰੰਥ) ਨੂੰ ਹੋਰ ਨਿਰਪੱਖ ਪੰਥਕ ਵਿਦਵਾਨਾਂ ਦੀ ਸਲਾਹ ਨਾਲ ਪੱਕੇ ਤੋਰ ਤੇ ਨਜਿੱਠ ਕੇ ਪੰਥਕ ਏਕਤਾ ਸਥਾਪਤ ਕਰਦਿਆਂ ਆਪਣੇ ਇਸ ਜ਼ਿੰਮੇਵਾਰ ਅਹੁਦੇ ਦੀ ਸ਼ਾਨ ਵਿੱਚ ਵਾਧਾ ਕਰੋ ਜੀ।
ਨਿਰਪੱਖ ਫੈਸਲੇ ਦੀ ਉਡੀਕ ਵਿੱਚ,
ਪੰਥ-ਦਰਦੀ ਦਾਸਰੇ
ਅਮਰੀਕ ਸਿੰਘ, ਸਤਨਾਮ ਸਿੰਘ ਵਿਰਕ, ਰਣਜੀਤ ਸਿੰਘ, ਸੁੱਚਾ ਸਿੰਘ (ਪ੍ਰਧਾਨ-ਫਿਲਾ ਸਿੱਖ ਸੁਸਾਇਟੀ), ਬਲਵਿੰਦਰ ਸਿੰਘ, ਧਰਮ ਸਿੰਘ ਖ਼ਾਲਸਾ, ਜਸਪਾਲ ਸਿੰਘ (ਸਿੱਖ ਕੋਆਰਡੀਨੇਟਰ, ਫਿਲਾਡੇਲਫੀਆ ਇੰਟਰਫੇਥ ਪੀਸ ਵਾਕ), ਮਨਜੀਤ ਕੌਰ (ਆਰਗੇਨਾਈਜ਼ਰ, ਸਿੱਖ ਹੈਰੀਟੇਜ ਸੈਮੀਨਾਰ ਫਾਰ ਸਿੱਖ ਯੂਥ), ਜਗਤਾਰ ਸਿੰਘ ਸੇਠੀ, ਸ਼ਮਸ਼ੇਰ ਸਿੰਘ ਖ਼ਾਲਸਾ, ਤਲਵਿੰਦਰ ਸਿੰਘ, ਗੁਰਮੇਲ ਸਿੰਘ, ਕਸ਼ਮੀਰ ਸਿੰਘ, ਨਸੀਬ ਸਿੰਘ ਅਤੇ ਫਿਲਾਡੇਲਫੀਆ ਦੇ ਹੋਰ ਬਹੁਤ ਸਾਰੇ ਸਿੱਖ।