Subscription About Us Contact Us


ਸਿੱਖ ਪ੍ਰਚਾਰਕਾਂ ਖਿਲਾਫ਼ ਹੁਕਮਨਾਮੇ ਜਾਰੀ ਕਰਨ ਵਾਲਿਆਂ ਤੱਕ ਮੇਰੀ ਅਵਾਜ਼ ਪਹੁੰਚਾਉ

- ਪ੍ਰੇਮ ਸਿੰਘ ‘ਪਾਰਸ’ -
ਫੋਨ : 9210235435

ਇਕ ਕਿੱਸਾ ਕਿਸੇ ਕੋਲੋਂ ਸੁਣਿਆ ਸੀ ਕਿ ਇਕ ਬੰਦਾ ਕਹਿਣ ਲੱਗਾ ਕਿ ਜੇ ਇਸ ਪਿੰਡ ਦੇ ਸਾਰੇ ਬੰਦੇ ਮਰ ਜਾਣ ਜਾਂ ਪਿੰਡ ਛੱਡ ਕੇ ਚਲੇ ਜਾਣ ਤਾਂ ਮੈਂ ਇਸ ਪਿੰਡ ਦਾ ਨੰਬਰਦਾਰ ਬਣ ਜਾਵਾਂਗਾ। ਅੱਜ ਸਾਡੀ ਸਿੱਖ ਕੌਮ ਦੇ ਤਖ਼ਤਾਂ ਦੇ ਜਥੇਦਾਰ ਵੀ ਕੁਝ ਅਜਿਹੀ ਹੀ ਸੋਚ ਦੇ ਧਾਰਨੀ ਬਣਦੇ ਜਾ ਰਹੇ ਹਨ। ਇਹ ਵੀ ਇਹੋ ਹੀ ਸੋਚਦੇ ਹਨ ਕਿ ਜੇ ਸਿੱਖ ਕੌਮ ਦੇ ਚਿੰਤਕਾਂ, ਸੱਚ ਦੇ ਖੋਜੀ ਇਤਿਹਾਸਕਾਰਾਂ, ਭਵਿੱਖ ਦੀ ਸੂਝ ਰੱਖਣ ਵਾਲੇ ਸਿੱਖ ਵਿਦਵਾਨਾਂ/ਪ੍ਰਚਾਰਕਾਂ ਨੂੰ ਜ਼ਲੀਲ ਕਰਕੇ ਸੱਚ ਬੋਲਣ ਦੇ ਦੋਸ਼ ਵਿੱਚ ਦੋਸ਼ੀ ਕਰਾਰ ਦੇ ਸਿੱਖੀ ’ਚੋਂ ਕੱਢ ਦਿੱਤਾ ਜਾਵੇ, ਤਾਂ ਉਹ ਮੂਰਖਾਂ ਦੇ ਬੇਤਾਜ ਬਾਦਸ਼ਾਹ ਬਣ ਜਾਣਗੇ। ਜਿਵੇਂ ਕਦੇ ਚਾਪਲੂਸ ਕਿਸਮ ਦੇ ਲੋਕਾਂ ਨੇ ਰਾਜਿਆਂ ਨੂੰ ਰੱਬ ਦਾ ਰੂਪ ਕਹਿ ਕੇ ਜਾਂ ਰੱਬ ਦਾ ਦੂਤ ਕਹਿ ਕੇ ਲੋਕਾਂ ਨੂੰ ਉਨ੍ਹਾਂ ਦਾ ਹਰ ਹੁਕਮ ‘ਇਲਾਹੀ ਹੁਕਮ’ ਸਮਝ ਕੇ ਮੰਨਣ ਲਈ ਸਫਲਤਾ ਨਾਲ ਮਨਾ ਲਿਾ ਸੀ। ਉਂਞ ਹੀ ਸਾਡੇ ਤਖ਼ਤਾਂ ’ਤੇ ਸੁਸ਼ੋਭਿਤ ਜਥੇਦਾਰ ਆਪਣੇ ਆਪ ਨੂੰ ਰਾਜਿਆਂ ਵਾਂਗ ਹੀ ਸਮਝਣ ਲਗ ਪਏ ਹਨ ਅਤੇ ਇਨ੍ਹਾਂ ਦੇ ਚਾਪਲੂਸ ਲੋਕਾਂ ਨੂੰ ਇਨ੍ਹਾਂ ਦਾ ਹਰ ਗਲਤ ਸਹੀ ਹੁਕਮ ਇਲਾਹੀ ਹੁਕਮ ਵਾਂਗ ਮੰਨਣ ਕੇ ਫਤਵੇ ਜਾਰੀ ਕਰ ਰਹੇ ਹਨ।

ਪਰ ਇਕ ਸੱਚੀ ਗੱਲ ਇਹ ਵੀ ਹੈ ਕਿ ਰਾਜਿਆਂ ਨੂੰ ਰੱਬ ਦੇ ਦੂਤ ਸਮਝਣ ਵਾਲੇ ਮੂਰਖ ਜਾਂ ਫਿਰ ਚਾਪਲੂਸ ਮਨੋਬਿਰਤੀ ਦੇ ਕਮਜ਼ੋਰ ਬੰਦੇ ਹੀ ਹੁੰਦੇ ਹਨ। ਵਿਦਵਾਨ ਤੇ ਚਿੰਤਕ ਇਨ੍ਹਾਂ ਨੂੰ ਕੁਝ ਨਹੀਂ ਸਮਝਦੇ। ਸਗੋਂ ਸੱਚੀ ਗੱਲ ਤੇ ਸੱਚੀ ਰਾਏ ਦੇਣ ਤੋਂ ਨਹੀਂ ਡਰਦੇ, ਭਾਵੇਂ ਉਨ੍ਹਾਂ ਦੀ ਜਾਨ ਹੀ ਕਿਉਂ ਨਾ ਚਲਾ ਜਾਵੇ। ਚੰਗੇ, ਸਿਆਣੇ ਅਤੇ ਬੁੱਧੀਮਾਨ ਬਾਦਸ਼ਾਹਜਾਂ ਰਾਜੇ ਹਮੇਸ਼ਾ ਇਨ੍ਹਾਂ ਚਾਪਲੂਸਾਂ ਤੋਂ ਹੁਸ਼ਿਆਰ ਰਹਿੰਦੇ ਹਨ ਅਤੇ ਵਿਦਵਾਨਾਂ ਦੀ ਕਦਰ ਕਰਦੇ ਹਨ, ਜੋ ਉਨ੍ਹਾਂ ਦੀ ਸਹੀ ਨੁਕਤਾਚੀਨੀ ਕਰ ਕੇ ਆਉਣ ਵਾਲੇ ਖ਼ਤਰੇ ਤੋਂ ਅਗਾਹ ਕਰਦੇ ਹਨ। ਅੱਜ ਸਿੱਖ ਕੌਮ ਪੂਰੀ ਦੀ ਪੂਰੀ (ਬ੍ਰਾਹਮਣਵਾਦੀ ਸੋਚ ਦੇ ਧਾਰਨੀਾਂ ਅਤੇ ਚਾਪਲੂਸਾਂ ਨੂੰ ਛੱਡ ਕੇ) ਭੰਬਲ-ਭੂਸੇ ਵਿੱਚ ਫਸੀ ਪਰੇਸ਼ਾਨ ਹੈ ਅਤੇ ਆਪਣੀ ਕੌਮ ਦੇ ਰਾਹਬਰਾਂ, ਤਖ਼ਤਾਂ ਦੇ ਜਥੇਦਾਰਾਂ, ਪੁਜਾਰੀਆਂ ਤੋਂ ਪੁੱਛ ਰਹੀ ਹੈ ਕਿ ਤੁਸੀਂ ਸਿੱਖ ਕੌਮ ਨੂੰ ਕਿਸ ਪਾਸੇ ਲਿਜਾਉਣਾ ਚਾਹੁੰਦੇ ਹੋ? ਕੀ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹੋ?

ਕੀ ਕਿਸੇ ਪੰਥ ਦੇ ਰਾਹਬਰ ਨੇ ਜਾਂ ਤਖ਼ਤਾਂ ਦੇ ਜਥੇਦਾਰਾਂ ਨੇ ਸੋਚਣ ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਅਕਾਲ ਤਖ਼ਤ ਨੂੰ ਸਿੱਖ ਕੌਮ ਹਮੇਸ਼ਾ ਅਕਾਲ ਪੁਰਖ ਦਾ ਤਖ਼ਤ ਮੰਨ ਦੇ ਉਸ ਦੇ ਮੁੱਖ ਪੁਜਾਰੀ ਦੇ ਹਰ ਹੁਕਮ ’ਤੇ ਆਪਣਾ ਸਿਰ ਨਿਵਾਉਂਦੀ ਸੀ, ਅੱਜ ਉਨ੍ਹਾਂ ਹੀ ਤਖ਼ਤਾਂ ਤੋਂ ਜਾਰੀ ਹੋਣ ਵਾਲੇ ਹੁਕਮਨਾਮਿਆਂ ਪ੍ਰਤੀ ਲੋਕਾਂ ਵਿੱਚ ਅਸ਼ਰਧਾ ਪੈਦਾ ਹੁੰਦੀ ਜਾ ਰਹੀ ਹੈ, ਇਸਦੇ ਪਿੱਛੇ ਰਾਜ ਕੀ ਹੈ। ਕਿਉਂ ਉਲਟੇ-ਸਿੱਧੇ, ਬੇਲੋੜੇ ਜਾਂ ਸਿਆਸੀ ਹਿਤਾਂ ਦਾ ਪੂਰਤੀ ਕਰਨ ਵਾਲੇ ਹੁਕਮਨਾਮੇ ਕਢੇ ਜਾ ਰਹੇ ਹਨ? ਕਿਉਂ ਹੁਣ ਜਾਗਰੁਕ ਸਿੱਖ ਹੁਕਮਨਾਮਿਆਂ ਨੂੰ ਇਕ ਮਜ਼ਾਕ ਜਾਂ ਇਕ ਸਿਆਸੀ ਧਿਰ ਦੀ ਚਾਲ ਸਮਝਣ ਲੱਗ ਪਏ ਹਨ? ਦੋਸ਼ ਕਿੱਥੇ ਹੈ? ਲੋਕੀਂ ਪੁਛਦੇ ਹਨ ਕਿ ਕੀ ਅਕਾਲ ਤਖ਼ਤ ਦੀ ਜਾਂ ਹੋਰ ਤਖ਼ਤਾਂ (ਦੇ ਪੁਜਾਰੀਆਂ) ਦੀ ਇਹੋ ਮਰਿਆਦਾ ਰਹੀ ਹੈ ਕਿ ਸੱਚ ਬੋਲਣ ਵਾਲਿਆਂ, ਸੱਚ ਦੇ ਖੋਜੀਆਂ, ਸੱਚ ’ਤੇ ਚੱਲਣ ਵਾਲੇ ਲੋਕਾਂ ਨੂੰ ਸੱਚ ਤੇ ਕੱਚ (ਝੂਠ) ਦੀ ਪਛਾਣ ਕਰਵਾਉਣ ਵਾਲੇ ਵਿਦਵਾਨਾਂ, ਗੁਰਮਤਿ ਦੇ ਅਸੂਲਾਂ ਨੂੰ ਅਪਣਾ ਤੇ ਪ੍ਰਚਾਰ ਕੇ ਹੋਰਾਂ ਨੂੰ ਵੀ ਸੱਚ ਦੀ ਰਾਹ ਦਾ ਪਾਂਧੀ ਬਨਾਉਣ ਵਾਲਿਆਂ ਨੂੰ ਤੇ ਸਿੱਖੀ ਵਿੱਚ ਬ੍ਰਾਹਮਣੀ ਕਰਮ-ਕਾਂਡਾਂ ਦੇ ਫੈਲਾਅ ਤੋਂ ਸੁਚੇਤ ਕਰਨ ਵਾਲਿਆਂ ਨੂੰ ਗੁਰਸਿੱਖ ਨਾ ਮੰਨ ਕੇ ਉਸ ਨੂੰ ਸਿੱਖੀ ’ਚੋਂ ਛੇਕ ਦਿੱਤਾ ਜਾਵੇ।

ਕੀ ਹੁਕਮਨਾਮਲਿਆਂ ਦੀ ਅਹਿਮੀਅਤ ਘਟਾਉਣ ਲਈ ਜਥੇਦਾਰਾਂ ਵੱਲੋਂ ਥੋਕ ਦੇ ਭਾਅ ਹੁਕਮਨਾਮੇ ਜਾਰੀ ਕਰਨਾ, ਨਿਜੀ ਕਿੜ ਕਢਣ ਲਈ ਜਾਂ ਫਿਰ ਸਰਕਾਰੀ ਤੇ ਸਿਆਸੀ ਦਬਾਅ ਹੇਠ ਹੁਕਮਨਾਮੇ ਜਾਰੀ ਕਰਨ ਦੀ ਨੀਤੀ ਇਸ ਸਥਿਤੀ ਲਈ ਜ਼ਿੰਮੇਵਾਰ ਨਹੀਂ ਹੈ? ਅੱਜ ਜਿਸ ਤਰ੍ਹਾਂ ਦਸਮ ਗ੍ਰੰਥ ਨੂੰ ਲੈ ਕੇ ਜੋ ਭੰਬਲ-ਭੂਸਾ ਸਿੱਖ ਕੌਮ ਵਿੱਚ ਵਾਪਰ ਰਿਹਾ ਹੈ, ਉਸਨੂੰ ਦੂਰ ਕਿਉਂ ਨਹੀਂ ਕੀਤਾ ਜਾ ਰਿਹਾ? ਕਿਉਂ ਉਸ ਅਸ਼ਲੀਲ ਗ੍ਰੰਥ ਦੀ ਪੈਰਵੀ ਕੀਤੀ ਜਾ ਰਹੀ ਹੈ, ਜਿਸ ਨੂੰ ਪੜ੍ਹ ਕੇ ਪਾਠਕ ਨੂੰ ਸਿੱਖਾਂ ਦੇ ਗੁਰੂ, ਮਰਦ ਅਗੰਮੜੇ, ਮਰਦ-ਏ-ਮੁਜਾਹਿਦ, ਧਰਮ ਰੱਖਿਅਕ ਦੇ ਆਚਰਨ ’ਤੇ ਹੀ ਸ਼ੰਕਾ ਹੋਣੀ ਸ਼ੁਰੂ ਹੋ ਜਾਏ? ਅਸੀਂ ਕਿਉਂ ਉਨ੍ਹਾਂ ਵਿਦਵਾਨਾਂ ਦੀ ਗੱਲ ਨਹੀਂ ਸੁਣਦੇ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਸੱਚ ’ਚੋਂ ਕੱਚ ਕਢਣ ਵਿੱਚ ਲਗਾ ਦਿੱਤੀ ਹੈ। ਜਿਨ੍ਹਾਂ ਵਿਦਵਾਨਾਂ ਨੇ ਦਸਮ ਗ੍ਰੰਥ ਨੂੰ ਪੜ੍ਹਨਾ ਤਾਂ ਦੂਰ, ਇਕ ਨਜ਼ਰ ਵੇਖਿਆ ਤੱਕ ਨਹੀਂ, ਉਹੀ ਅੱਜ ਸਭ ਤੋਂ ਵੱਧ ਦਸਮ ਗ੍ਰੰਥ ਦੀ ਤਰਫ਼ਦਾਰੀ ਕਰ ਰਹੇ ਹਨ। ਦੂਜੇ ਪਾਸੇ, ਸਾਡੇ ਤਖ਼ਤਾਂ ਦੇ ਤਥਾਕਥਿਤ ਜਥੇਦਾਰ, ਵਿਦਵਾਨਾਂ ਦੀਆਂ ਦਲੀਲਾਂ ਅਤੇ ਪਰਮਾਣਾਂ ਨੂੰ ਵੇਖੇ ਤੇ ਸਮਝੇ ਬਿਨਾਂ ਹੀ ਹੁਕਮਨਾਮੇ ਜਾਰੀ ਕਰ ਰਹੇ ਹਨ ਤੇ ਵਿਦਵਾਨਾਂ ਦੇ ਪ੍ਰਚਾਰ ’ਤੇ ਪਾਬੰਦੀਆਂ ਲਗਾ ਰਹੇ ਹਨ।

ਕਦੇ ਸਮਾਂ ਸੀ ਜਦ ਪੰਥ ’ਤੇ ਕੋਈ ਭੀੜ ਆਉਂਦੀ ਸੀ ਤਾਂ ਸਰਬੱਤ ਖ਼ਾਲਸਾ ਵਿੱਚ ਸੀਨੀਅਰ ਆਗੂਆਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤੇ ਗਏ ਵਿਚਾਰ-ਵਟਾਂਦਰੇ ਉਪਰੰਤ ‘ਜਥੇਦਾਰ’ ਕੌਮ ਦੇ ਸਾਹਮਣੇ ਭਵਿੱਖ ਦੀ ਰਣਨੀਤੀ ਪੇਸ਼ ਕਰਦਾ ਸੀ। ਜਾਂ ਫਿਰ ਸਿੱਖ ਕੌਮ ਲਈ ਕੋਈ ਵੱਡੀ ਦਿੱਕਤ ਪੇਸ਼ ਕਰਨ ਵਾਲੇ ‘ਸਿੱਖ’ ਆਗੂਆਂ ਦੀਆਂ ਆਪਹੁਦਾਰੀਆਂ ਖਿਲਾਫ਼ ਹੁਕਮਨਾਮਾ ਜਾਰੀ ਕੀਤਾ ਜਾਂਦਾ ਸੀ - ਉਹ ਵੀ ਆਰੋਪੀ ਪੱਖ ਦੀਆਂ ਦਲੀਲਾਂ ਸੁਣ ਕੇ, ਤੱਥਾਂ ਦੀ ਘੋਖ ਕਰਕੇ - ਉਹ ਵੀ ਸੰਗਤ ਦੇ ਸਾਹਮਣੇ। ਪਰ ਪਿਛਲੇ ਕੁਝ ਸਾਲਾਂ ਤੋਂ ਸਿੱਖੀ ਨੂੰ ਬ੍ਰਾਹਮਣਵਾਦ ਤੋਂ ਨਿਖੇੜਨ ਦੀ ਦਿਸ਼ਾ ਵਿੱਚ ਕੰਮ ਕਰਨ ਵਾਲੇ ਵਿਦਵਾਨਾਂ ਨੂੰ ਪੰਥ ਵਿਚੋਂ ‘ਛੇਕਣ’ ਦੀ ਰਵਾਇਤ ਜਿਹੀ ਬਣਾ ਦਿੱਤੀ ਗਈ ਹੈ। ਪੰਥ ਦੇ ਉ¤ਘੇ ਖੋਜੀ ਵਿਦਵਾਨਾਂ ਜਿਵੇਂ ਗਿ: ਭਾਗ ਸਿੰਘ ਅੰਬਾਲਾ, ਗੁਰਬਖਸ਼ ਸਿੰਘ, ਪ੍ਰੋ: ਇੰਦਰ ਸਿੰਘ ਘੱਗਾ (ਘੱਗਾ ਜੀ ਨੂੰ ‘ਛੇਕਿਆ’ ਤਾਂ ਨਹੀਂ ਗਿਆ ਪਰ ਉਨ੍ਹਾਂ ਦੀ ਕਥਾ ’ਤੇ ਪਾਬੰਦੀ ਲਗਾ ਦਿੱਤੀ ਗਈ) ਨੂੰ ਜਥੇਦਾਰਾਂ ਦੇ ਮਨਮਰਜ਼ੀਆਂ ਵਾਲੇ ਹੁਕਮਨਾਮਿਆਂ ਦਾ ਸ਼ਿਕਾਰ ਹੋਣਾ ਪਿਆ।

ਇਸੇ ਨੀਤੀ ਤਹਿਤ ਹੁਣ ਉ¤ਘੇ ਰਾਗੀ ਤੇ ਪ੍ਰਚਾਰਕ ਪ੍ਰੋ: ਦਰਸ਼ਨ ਸਿੰਘ ਨੂੰ ਵੀ ਪੰਥ ’ਚੋਂ ਛੇਕਣ ਅਤੇ ਉਨ੍ਹਾਂ ਦੇ ਪ੍ਰਚਾਰ ’ਤੇ ਪਾਬੰਦੀ ਲਗਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਿਲਸਿਲੇ ਵਿੱਚ ਉਨ੍ਹਾਂ ਦੇ ਕਥਾ-ਕੀਰਤਨ ’ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਇਸਦੇ ਲਈ ਦੋਸ਼ ਲਗਾਇਆ ਗਿਆ ਹੈ ਕਿ ਪ੍ਰੋ: ਦਰਸ਼ਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਦਾ ਨਿਰਾਦਰ ਕੀਤਾ। ਜਦਕਿ ਪ੍ਰੋ: ਦਰਸ਼ਨ ਸਿੰਘ ਨੇ ਜੋ ਕਥਾ ਗੁਰਦੁਆਰੇ ਵਿੱਚ ਸੁਣਾਈ ਸੀ (ਅਤੇ ਇਹ ਵੀ ਦੱਸਿਆ ਸੀ ਦਸਮ ਗ੍ਰੰਥ ਇਸ ਤਰ੍ਹਾਂ ਦੀਆਂ ਗੁਰੂ-ਵਿਰੋਧੀ ਕਹਾਣੀਆਂ ਨਾਲ ਭਰਿਆ ਪਿਆ ਹੈ), ਉਸਦਾ ਅਧਾਰ ਦਸਮ ਗ੍ਰੰਥ ਹੀ ਸੀ। ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਪ੍ਰੋ: ਦਰਸ਼ਨ ਸਿੰਘ ਵਰਗੇ ਉ¤ਘੇ ਪ੍ਰਚਾਰਕ ਦੇ ਪ੍ਰਚਾਰ ’ਤੇ ਪਾਬੰਦੀ ਲਗਾਉਣ ਦੀ ਬਜਾਏ ਖ਼ੁਦ ਮੈਦਾਨ ਵਿੱਚ ਨਿੱਤਰ ਕੇ ਦਸਮ ਗ੍ਰੰਥ ਸਬੰਧੀ ਕੋਈ ਦੋ-ਟੂਕ ਫੈਸਲਾ ਕਰਨ। ਸੱਚ ਦੀ ਅਵਾਜ਼ ਨੂੰ ਦਬਾਉਣ ਦੀ ਥਾਂ ਵਿਵਾਦ ਦਾ ਕੋਈ ਸੁਖਾਵਾਂ ਹੱਲ ਕਢੋ ਤੇ ਸੱਚ ’ਤੇ ਪਹਿਰਾ ਦਿਓ। ਨਹੀਂ ਤਾਂ ਉਪਰ ਜ਼ਿਕਰ ਕੀਤਾ ਗਿਆ ਨੰਬਰਦਾਰ ਵਾਲਾ ਕਿੱਸਾ ਤੁਹਾਡੇ ’ਤੇ ਵੀ ਲਾਗੂ ਹੋ ਜਾਏਗਾ।