Subscription About Us Contact Us


ਪੁਜਾਰੀਆਂ ਨੂੰ ਫਤਵਿਆਂ ਦਾ ਰਾਹ ਛੱਡ ਕੇ ਵਿਚਾਰਾਂ ਦੇ ਰਾਹ ਪੈਣ ਦੀ ਅਪੀਲ !

ਪੰਥਕ ਸਮੱਸਿਆਵਾਂ ਦਾ ਸਦੀਵੀ ਹੱਲ ਲੱਭਣ ਦੀ ਲੋੜ, ਨਾਂ ਕਿ ਫਤਵੇ ਜਾਰੀ ਕਰਨ ਦੀ

- ਅਵਤਾਰ ਸਿੰਘ ਮਿਸ਼ਨਰੀ -

"ਖੋਜੀ ਉਪਜੈ ਬਾਦੀ ਬਿਨਸੈ" ਦੇ ਮਹਾਂਵਾਕ ਅਨੁਸਾਰ ਗੁਰਮਤਿ ਫਿਲੌਸਫੀ ਦੀ ਸ੍ਰੇਸ਼ਟਤਾ ਨੂੰ ਸਮਝਣ ਵਾਲੇ ਲੋਕ ਇਹ ਜਾਣਦੇ ਹਨ ਕਿ ਸਿੱਖੀ ਕੋਈ ਪੁਜਾਰੀਆਂ ਅਤੇ ਰਾਜਸੀ ਲੀਡਰਾਂ ਦੇ ਗਠਜੋੜ ਦੇ ਰਹਿਮੋ-ਕਰਮ ਤੇ ਚੱਲਣ ਵਾਲੀ ਚੀਜ਼ ਨਹੀਂ ਜਿਸ ਨੂੰ ਕਿ ਪੁਰਾਣਿਆਂ ਅੰਧ ਵਿਸ਼ਵਾਸ਼ਾਂ ਅਤੇ ਕਰਮਕਾਂਡਾਂ ਦੇ ਸਹਾਰੇ ਕੋਈ ਮਜ਼ਬੀ ਅਤੇ ਰਾਜਸੀ ਆਗੂ ਆਪਣੇ ਮਤਲਵ ਲਈ ਵਰਤ ਸੱਕੇ। ਮਜ਼ਬੀ ਤੇ ਰਾਜਸੀ ਆਗੂਆਂ ਦਾ ਇਹ ਜੋੜ ਸਦਾ ਹੀ ਆਂਮ ਲੋਕਾਂ ਦੀ ਅਨਪੜ੍ਹਤਾ ਅਤੇ ਅਗਿਆਨਤਾ ਦਾ ਲਾਭ ਲੈਂਦਾ ਹੋਇਆ ਨਰਕਾਂ ਦੇ ਡਰਾਵਿਆਂ ਤੋਂ ਬਾਅਦ ਆਪਣੀ ਗਿਆਨਤਾ ਤੇ ਫਤਵੇ ਜਾਰੀ ਕਰਕੇ ਸੱਚ ਦੀ ਅਵਾਜ਼ ਨੂੰ ਦਬਾਉਣ ਦੀਆਂ ਹਮੇਸ਼ਾਂ ਹੀ ਅਸਫਲ ਕੋਸ਼ਿਸ਼ਾਂ ਕਰਦਾ ਆਇਆ ਹੈ।

ਪ੍ਰੋ. ਗੁਰਮੁਖ ਸਿੰਘ, ਗਿ. ਦਿੱਤ ਸਿੰਘ ਤੋਂ ਸ਼ੁਰੂ ਹੋਈ ਇਹ ਫਤਵਿਆਂ ਦੀ ਲੜੀ ਗਿ. ਭਾਗ ਸਿੰਘ ਅੰਬਾਲਾ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ੍ਰ ਜੋਗਿੰਦਰ ਸਿੰਘ ਸਪੋਕਸਮੈਨ ਅਤੇ ਅਨੇਕਾਂ ਹੋਰਾਂ ਸੱਚ ਦੇ ਪ੍ਰਚਾਰਕਾਂ ਦੇ ਵਿੱਚੋਂ ਹੁੰਦੀ ਹੋਈ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਤੱਕ ਆ ਪੁੱਜੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਸਿਖਿਆ ਤਾਂ ਦੂਜੇ ਮਜ਼ਬਾਂ ਦੇ ਆਗੂਆਂ ਨਾਲ ਵਿਚਾਰ-ਵਿਟਾਂਦਰੇ ਰਾਹੀਂ ਵੀ ਸੱਚ ਧਰਮ ਪ੍ਰਚਾਰਦੀ ਹੈ ਪਰ ਅਜੋਕੇ ਆਗੂ ਤੇ ਪੁਜਾਰੀ ਤਾਂ ਆਪਣੇ ਮਜ਼ਬ ਦੇ ਪੈਰੋਕਾਰਾਂ ਨਾਲ ਵੀ ਵਿਚਾਰ ਦੀ ਜਗ੍ਹਾ ਉਨ੍ਹਾਂ ਤੋਂ ਬਚਣ ਲਈ ਝੂਠੇ ਹੱਥ ਕੰਡਿਆਂ ਦੀ ਪੁਰਾਣੀ ਖੇਡ ਹੀ ਖੇਡਦੇ ਹਨ। ਕੱਚੀਆਂ ਅਤੇ ਹਿਲਦੀਆਂ ਨੀਹਾਂ ਤੇ ਬਣੀ ਇਮਾਰਤ ਦਾ ਹਾਲ ਅਜਿਹਾ ਹੀ ਹੁੰਦਾ ਹੈ। ਸਿੱਖ ਕੌਮ ਵਿੱਚ ਅਨੇਕਾਂ ਧੜੇ ਕੇਵਲ ਇਸੇ ਕਾਰਨ ਹੀ ਹਨ।

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਅਨੁਸਾਰ ਹੀ ਸਮੁੱਚੀ ਕੌਮ ਇੱਕ ਹੋ ਸਕਦੀ ਹੈ। ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਅਨੁਸਾਰ ਜਿਨੀ ਵੀ ਸਿੱਖੀ ਦੀ ਇਮਾਰਤ ਬਣੇਗੀ ਉਹ ਮਜ਼ਬੂਤ ਨੀਂਹ ਵਾਲੀ ਹੋਵੇਗੀ। ਅੱਜ ਫਿਰ ਸਮਾਂ ਆਗਿਆ ਹੈ ਕਿ ਬੰਦ ਕਮਰੇ ਵਿੱਚੋਂ ਉਹੀ ਪੁਰਾਨੇ ਹਾਸੋਹੀਣੇ ਫਤਵੇ ਦੇਣ ਦੀ ਬਜਾਏ ਸਮੁੱਚੇ ਪੰਥ ਦੇ ਵਿਦਵਾਨਾਂ ਨੂੰ ਆਹਮੋ ਸਾਹਮਣੇ ਬੈਠਾ ਕੇ ਵਿਚਾਰ-ਵਿਟਾਂਦਰਿਆਂ ਰਾਹੀਂ ਇਸ ਸਮੱਸਿਆ ਦਾ ਸਦੀਵੀ ਹੱਲ ਲੱਭਿਆ ਜਾਵੇ। ਪ੍ਰੋ. ਦਰਸ਼ਨ ਸਿੰਘ ਗੁਰਮਤਿ ਦੇ ਸੁਲਝੇ ਹੋਏ ਕੀਰਤਨੀਏ, ਪ੍ਰਚਾਰਕ ਅਤੇ ਆਗੂ ਹਨ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦਾ ਹੀ ਪ੍ਰਚਾਰ ਕਰ ਰਹੇ ਹਨ ਅਤੇ ਥੋਥੇ ਕਰਮਕਾਂਡਾਂ ਤੇ ਰੂੜਵਾਦੀ ਰੀਤਾਂ ਰਸਮਾਂ ਦੇ ਗੁਰਬਾਣੀ ਦੀ ਰੌਸ਼ਨੀ ਵਿੱਚ ਪੜਦੇ ਫਾਸ਼ ਕਰ ਰਹੇ ਹਨ। ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਅਖੌਤੀ ਗ੍ਰੰਥ ਪ੍ਰਕਾਸ਼ ਕਰਕੇ ਸਨਮਾਨਿਆਂ ਜਾ ਸਕਦਾ ਹੈ? ਓਵੀ ਜੋ ਅਸ਼ਲੀਲ ਰਚਨਾਵਾਂ ਨਾਲ ਲਬਾ ਲਬ ਭਰਿਆ ਹੋਵੇ ਅਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਧੱਕੇ ਨਾਲ ਜੋੜਿਆ ਜਾ ਰਿਹਾ ਹੋਵੇ। ਕੀ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲੇ ਕਲਗੀਧਰ ਪਾਤਸ਼ਾਹ ਦੀ ਸ਼ਰੇਆਮ ਤੌਹੀਨ ਨਹੀਂ ਕਰ ਰਹੇ? ਸਿੱਖ ਕੌਮ ਦਾ ਸਦੀਵੀ ਆਗੂ ੱਗੁਰੂ ਗ੍ਰੰਥ ਸਾਹਿਬ- ਹੈ ਨਾਂ ਕਿ ਕੋਈ ਸੰਪ੍ਰਦਾਈ ਡੇਰੇਦਾਰ ਜਾਂ ਅਖੌਤੀ ਜਥੇਦਾਰ ਜੋ ਆਏ ਦਿਨ ਫਤਵੇ ਜਾਰੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਅਕਾਲ ਤਖਤ ਦੇ ਸਿਧਾਂਤ ਦੀ ਦੁਰਵਰਤੋਂ ਕਰਕੇ ਫਤਵਿਆਂ ਦੇ ਦਬਕੇ ਮਾਰ ਕੇ ਜ਼ੁਬਾਨ ਬੰਦ ਕਰਨ ਲਈ ਡੇਰੇਦਡਾਰਾਂ ਦੀ ਸ਼ਹਿ ਤੇ ਧਮਕੀ ਦੇਵੇ।

ਹਾਂ, ਜੇ ਰਤੀ ਜਿੰਨੀ ਵੀ ਜ਼ਮੀਰ ਜਾਗਦੀ ਹੈ ਤਾਂ ਬੰਦ ਕਮਰੇ ਚੋਂ ਬਾਹਰ ਆ ਕੇ ਪੰਥਕ ਵਿਦਵਾਨਾਂ ਅਤੇ ਸੰਗਤ ਦੀ ਕਚਹਿਰੀ ਵਿੱਚ ਗੱਲ ਬਾਤ ਰਾਹੀਂ ਦੂਜਿਆਂ ਦੇ ਵੀ ਵਿਚਾਰ ਸੁਣ ਕੇ ਫੈਸਲਾ ਕਰੇ। ਅਸੀਂ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀਡੀਓ ਰੀਕੌਰਡਿੰਗ ਅਤੇ ਮੀਡੀਏ ਦਾ ਪ੍ਰਬੰਧ ਕਰਕੇ ਜਾਣ ਤਾਂ ਕਿ ਸਚਾਈ ਦਾ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵੀ ਪਤਾ ਲੱਗ ਸੱਕੇ। ਅਸੀਂ ਸਾਰੇ ਦੇਸ਼ੀ-ਵਿਦੇਸ਼ੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਵਾਲੇ ਪ੍ਰੋ. ਦਰਸ਼ਨ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਾਹਿਬ ਦੇ ਨਾਲ ਹਾਂ ਜੇ ਉਨ੍ਹਾਂ ਨੂੰ ਰਾਜਸੀ ਤੇ ਡੇਰੇਦਾਰੀ ਕਿੜ ਕੱਢਣ ਤੇ ਛੇਕਿਆ ਜਾਂਦਾ ਹੈ ਤਾਂ ਸਾਡੇ ਸਭਨਾਂ ਵਲੋਂ ਇਹ ਅਖੌਤੀ ਜਥੇਦਾਰ ਤੇ ਇਨ੍ਹਾਂ ਨੂੰ ਸ਼ਹਿ ਦੇਣ ਵਾਲੇ ਵੀ ਛੇਕ ਦਿੱਤੇ ਜਾਣਗੇ ਕਿਉਂਕਿ ਸੰਗਤ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਮਾਨ ਹੇਠ ਫੈਸਲਾ ਕਰ ਸਕਦੀ ਹੈ।

ਅਸੀਂ ਹਾਂ ਦੇਸ਼ੀ-ਵਿਦੇਸ਼ੀ ਵਿਚਾਰਵਾਨ ਅਤੇ ਸਿੱਖ ਸੰਗਤਾਂ-

ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ, ਉ¤ਘੇ ਸਿੱਖ ਲੀਡਰ ਪੱਤਰਕਾਰ ਅਤੇ ਲਿਖਾਰੀ, ਇੰਟਰਨੈਸ਼ਨਲ ਸਿੱਖ ਪ੍ਰਚਾਕ ਗਿ. ਜਗਤਾਰ ਸਿੰਘ ਜਾਚਕ ਨਿਊਯਾਰਕ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ.ਏ. ਦੇ ਭਾ. ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖ਼ਾਲਸਾ, ਬਾਬਾ ਨੰਦਨ ਸਿੰਘ ਅਤੇ ਡਾ. ਗੁਰਮੀਤ ਸਿੰਘ ਬਰਸਾਲ ਫਰੀਮਾਂਟ ਅਤੇ ਸੈਨਹੋਜੇ। ਸ਼ਬਦ ਸੱਚੀ ਟਕਸਾਲ ਦੇ ਕੈਪਟਨ ਜੁਗਰਾਜ ਸਿੰਘ ਬੇ-ਏਰੀਆ। ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਦੇ ਸ੍ਰ ਗੁਰਚਰਨ ਸਿੰਘ ਜਿਉਣਵਾਲਾ, ਸ੍ਰ ਸੁਖਦੇਵ ਸਿੰਘ, ਸ੍ਰ. ਜਸਵੀਰ ਸਿੰਘ ਮਾਂਗਟ, ਕੁਲਵਿੰਦਰ ਸਿੰਘ, ਪ੍ਰਮਿੰਦਰ ਸਿੰਘ, ਕਰਮਜੀਤ ਸਿੰਘ, ਅਮਨਦੀਪ ਸਿੰਘ, ਹਰਜੀਤ ਸਿੰਘ ਅਤੇ ਜਸਕਰਨ ਸਿੰਘ।ਵਿਨੀਪੈਗ ਵਿੰਗ ਦੇ ਬਲਜੀਤ ਸਿੰਘ ਹਰਚਰਨ ਸਿੰਘ ਅਤੇ ਹਰਪਾਲ ਸਿੰਘ। ਐਡਮਿੰਟਨ ਤੋਂ ਪਾਲ ਸਿੰਘ, ਹਰਜਿੰਦਰ ਸਿੰਘ ਅਤੇ ਮਨਜੀਤ ਸਿੰਘ। ਵੈਨਕੂਵਰ ਵਿੰਗ ਦੇ ਬਚਿੱਤ੍ਰ ਸਿੰਘ, ਹਰਕੇਵਲ ਸਿੰਘ, ਪਰਮਜੀਤ ਸਿੰਘ ਸਵਰਨ ਸਿੰਘ, ਲਖਵਿੰਦਰ ਸਿੰਘ ਅਤੇ ਪਰਸ਼ਨ ਸਿੰਘ। ਸੈਕਰਾਮੈਂਟੋ ਅਮਰੀਕਾ ਵਿੰਗ ਦੇ ਸ੍ਰ. ਹਰਦੇਵ ਸਿੰਘ ਸ਼ੇਰਗਿੱਲ, ਸਰਵਜੀਤ ਸਿੰਘ, ਪ੍ਰੋ. ਮੱਖਨ ਸਿੰਘ ਅਤੇ ਕੰਵਲਜੀਤ ਸਿੰਘ।ਮਿਸ਼ਨਰੀ ਸਰਕਲ ਸੈਕਰਾਮੈਨਟੋ ਦੇ ਸ੍ਰ ਗਿਆਨ ਸਿੰਘ, ਹਾਕਮ ਸਿੰਘ ਅਤੇ ਸ੍ਰ ਕਰਨੈਲ ਸਿੰਘ। ਰਾਚਿਸਟਰ ਤੋਂ ਸ੍ਰ. ਦਲਜੀਤ ਸਿੰਘ ਅਤੇ ਅਮਰੀਕ ਸਿੰਘ। ਨਿਊਯਾਰਕ ਤੋਂ ਸ੍ਰ ਕੁਲਦੀਪ ਸਿੰਘ, ਸ੍ਰ ਰਜਿੰਦਰ ਸਿੰਘ ਅਤੇ ਟਹਿਲ ਸਿੰਘ। ਇੰਟਰਨੈਸ਼ਨਲ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਸ੍ਰ ਸਤਪ੍ਰਕਾਸ਼ ਸਿੰਘ, ਨਸੀਬ ਸਿੰਘ ਅਤੇ ਅਮਰੀਕ ਸਿੰਘ। ਸਾਕਾ ਜਥੇਬੰਦੀ ਨਿਊਯਾਰਕ ਦੇ ਸ੍ਰ ਜਸਮਿੱਤਰ ਸਿੰਘ ਮੁਜੱਫਰਪੁਰ ਅਤੇ ਸ੍ਰ ਇੰਦ੍ਰਜੀਤ ਸਿੰਘ। ਇੰਡਿਆਨਾਂ ਤੋਂ ਸ੍ਰ. ਜਸਬੀਰ ਸਿੰਘ ਸਾਬਕਾ ਪ੍ਰਿਸੀਪਲ ਰੋਪੜ ਮਿਸ਼ਨਰੀ ਕਾਲਜ ਅਤੇ ਗਿ. ਰਣਜੀਤ ਸਿੰਘ। ਅਮਰੀਕਾ ਦੀ ਮਿਸੀਸਿਪੀ ਸਟੇਟ ਤੋਂ ਬਾਬਾ ਪਿਆਰਾ ਸਿੰਘ। ਪ੍ਰਸਿੱਧ ਕਥਾਵਾਚਕ ਗਿ. ਗੁਰਬਚਨ ਸਿੰਘ ਥਾਈਲੈਂਡ ਅਤੇ ਗਿ. ਅੰਮ੍ਰਿਪਾਲ ਸਿੰਘ ਅਨੰਦਪੁਰੀ। ਜਰਮਨ ਤੋਂ ਸ੍ਰ ਕਾਬਲ ਸਿੰਘ ਪੱਤਰਕਾਰ ਸਪੋਕਸਮੈਨ ਅਤੇ ਸਾਥੀ ਫੈਡਰੇਸ਼ਨ ਦੇ ਸਿੰਘ। ਹੋਰ ਬਹੁਤ ਸਾਰੇ ਪੰਥ ਹਿਤੈਸ਼ੀ ਅਤੇ ਸੰਗਤਾਂ।