Subscription About Us Contact Us


ਪ੍ਰੋ. ਦਰਸ਼ਨ ਸਿੰਘ ਨੂੰ ਜਾਨੋਂ ਮਾਰਨ ਦੀ ਦਿੱਤੀ ਗਈ ਧਮਕੀ ਦਾ ਵਿਦੇਸ਼ੀ ਸੰਗਤਾਂ ਵਲੋਂ ਜਵਾਬ !

- ਇੰਡੀਆ ਅਵੇਅਰਨੈੱਸ ਬਿਉਰੋ - 

ਸਾਧ ਸੰਗਤ ਜੀ ਬ੍ਰਾਹਮਣ ਨੇ ਸਦਾ ਹੀ ਸੱਚੇ ਸੁੱਚੇ ਭਗਤਾਂ ਅਤੇ ਗੁਰਆਂ ਦਾ ਵਿਰੋਧ ਕੀਤਾ। ਗੁਰੂ ਨਾਨਕ ਦੇ ਬਿੰਦੀ ਪੁਤਰਾਂ ਨੇ ਗੁਰੂ ਦਾ ਹੁਕਮ ਨਾਂ ਮੰਨਿਆਂ ਤੇ ਆਪਣਾ ਵੱਖਰਾ ਉਦਾਸੀ ਮਤ ਚਲਾਇਆ, ਪ੍ਰਿਥੀਏ ਨੇ ਗੁਰੂ ਅਰਜਨ ਸਾਹਿਬ ਜੀ ਤੇ ਵਾਰ ਕੀਤੇ, ਸਂੀਹੇਂ ਮਸੰਦ ਨੇ ਗੁਰੂ ਤੇਗ ਬਹਾਦਰ ਤੇ ਗੋਲੀ ਚਲਾਈ, ਗੁਰੂ ਅਰਜਨ ਜੀ ਨੇ ਹੰਕਾਰੀ ਨਕਲੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਵਿੱਚ ਨਾ ਚੜਾਈ ਕਿਉਂਕਿ ਉਹ ਗੁਰਮਤਿ ਸਿਧਾਂਤਾਂ ਦਾ ਖੰਡਨ ਕਰਦੀ ਸੀ। ਰਾਮ ਰਾਏ ਮੁਗਲੀਆ ਹਕੂਮਤ ਨਾਲ ਮਿਲ ਗਿਆ, ਨੌਵੇਂ ਗੁਰੂ ਵੇਲੇ 22 ਦੇਹਧਾਰੀ ਗੱਦੀਆਂ ਲਾ ਬੈਠੇ, ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬਾਬਾ ਵਡਭਾਗ ਸਿੰਘ ਵਰਗੇ ਪਹਾੜਾਂ ਤੇ ਡੇਰਾ ਬਣਾ ਕੇ ਭੂਤ ਕੱਢਣ ਦਾ ਢੌਂਗ ਰਚਣ ਲੱਗੇ, ਜਦ ਸਿੰਘ ਮੁਗਲੀਆ ਹਕੂਮਤ ਨਾਲ ਗੁਰੀਲਾ ਜੰਗ ਕਰਦੇ ਸਮੇਂ ਜੰਗਲਾਂ ਬੇਲਿਆਂ ਵਿੱਚ ਰਹਿਣ ਲੱਗੇ ਤਾਂ ਉਦਾਸੀ ਅਤੇ ਨਿਰਮਲੇ ਧਰਮ ਅਸਥਾਨਾਂ ਵਿੱਚ ਇੰਟਰ ਹੋ ਗਏ ਅਤੇ ਸਿੱਖ ਧਰਮ ਜੋ ਕਿ ਨਵੇਂ ਜੁੱਗ ਦਾ ਧਰਮ ਹੈ ਨੂੰ ਕਮਜੋਰ ਅਤੇ ਖਤਮ ਕਰਨ ਲਈ ਜਿੱਥੇ ਇਨ੍ਹਾਂ ਨੇ ਧਰਮ ਅਸਥਾਨਾਂ ਵਿਖੇ ਅਨੇਕਾਂ ਸਨਾਤਨੀ ਕਰਮਕਾਂਡ ਚਲਾਏ, ਡੇਰੇ ਪੈਦਾ ਕੀਤੇ, ਕਈ ਵੱਖਰੀਆਂ ਵੱਖਰੀਆਂ ਸੰਪ੍ਰਦਾਵਾਂ ਚਲਾ ਦਿੱਤੀਆਂ ਅਤੇ ਕਈ ਮਨਘੜਤ ਅਖੌਤੀ ਗ੍ਰੰਥ ਵੀ ਰਚੇ ਜਿਨ੍ਹਾਂ ਚੋਂ ਹੀ ਵਿਵਾਦਗ੍ਰਸਤ ਅਖੌਤੀ ਦਸਮ ਗ੍ਰੰਥ ਵੀ ਹੈ। ਆਪੂੰ ਚਲਾਈਆਂ ਸੰਪ੍ਰਦਾਵਾਂ ਨੂੰ ਫਿਰ ਇਹ ਲੋਕ ਟਕਸਾਲਾਂ ਕਹਿਣ ਲੱਗ ਪਏ। ਉਨ੍ਹਾਂ ਟਕਸਾਲਾਂ ਵਿੱਚੋਂ ਹੀ ਅਜੋਕੀ ਦਮਦਮੀ ਟਕਸਾਲ ਹੈ ਜੋ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਦੀ ਹੈ ਜਦ ਕਿ ਕਿਸੇ ਗੁਰੂ ਨੇ ਕਦੇ ਕੋਈ ਸੰਪ੍ਰਦਾ ਜਾਂ ਟਕਸਾਲ ਨਹੀਂ ਚਲਾਈ ਸਗੋਂ ਖਾਲਸਾ ਪੰਥ ਸਜਾਇਆ ਹੈ। ਗੁਰਤਾ ਸਦੀਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ ਹੋਰ ਕੋਈ ਅਖੌਤੀ ਗ੍ਰੰਥ ਬਰਾਬਰ ਨਹੀਂ ਰਚਿਆ ਅਤੇ ਨਾਂ ਹੀ ਬਰਾਬਰ ਕਦੇ ਪ੍ਰਕਾਸ਼ ਹੀ ਕੀਤਾ ਹੈ। ਪਰ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਹੁਤ ਸਾਰੇ ਗੰਦ ਨਾਲ ਭਰੇ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਜੋੜ ਕੇ ਇਹ ਲੋਕ ਬਰਾਬਰ ਪ੍ਰਕਾਸਂ ਕਰਕੇ, ਗੁਰੂ ਗਰੰਥ ਸਾਹਿਬ ਜੀ ਦੀ ਸਰਬਉਚਤਾ ਨੂੰ ਨਕਾਰ ਰਹੇ ਹਨ ਅਤੇ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਦੀ ਕਹਾਵਤ ਅਨੁਸਾਰ ਧਮਕੀਆਂ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਨੂੰ ਦੇ ਰਹੇ ਹਨ ਜੋ ਕੇਵਲ ਗੁਰਬਾਣੀ ਦਾ ਨਿਰੋਲ ਕੀਰਤਨ ਅਤੇ ਵਿਆਖਿਆ ਕਰਦੇ ਹਨ। ਉਨ੍ਹਾਂ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਅਖੌਤੀ ਦਸਮ ਗ੍ਰੰਥ ਬਾਰੇ ਸੰਗਤਾਂ ਨੂੰ ਸੁਚੇਤ ਕੀਤਾ ਹੈ। ਸਾਧ ਸੰਗਤ ਜੀ ਆਪ ਹੀ ਫੈਸਲਾ ਕਰੋ ਕਿ ਜਿਹੜੀ ਰਚਨਾਂ ਪ੍ਰਵਾਰ ਅਤੇ ਸੰਗਤ ਵਿੱਚ ਨਾਂ ਪੜ੍ਹੀ ਜਾ ਸੱਕੇ ਉਹ ਗੁਰੂ ਦੀ ਹੋ ਸਕਦੀ ਹੈ? ਉਲਟਾ ਦੇਖੋ ਟਕਸਾਲਾਂ ਡੇਰਿਆਂ ਵਾਲੇ ਨਾਂ ਗੁਰੂ ਗ੍ਰੰਥ ਨੂੰ ਸਰਬਉਚ ਮੰਨਦੇ ਆ, ਨਾਂ ਅਕਾਲ ਤਖਤ ਦੀ ਸਿੱਖ ਰਹਿਤ ਮਰਯਾਦਾ ਨੂੰ, ਨਾਂ ਨਾਨਕਸ਼ਾਹੀ ਕੌਮੀ ਕਲੰਡਰ ਨੂੰ ਅਤੇ ਕਥਾ ਕਹਾਣੀਆਂ ਵੀ ਬਹੁਤੀਆਂ ਹਿੰਦੂ ਮਿਥਿਹਾਸ ਵਾਲੀਆਂ ਹੀ ਸੁਣਉਂਦੇ ਹਨ, ਰਹਿਰਾਸ ਵਿੱਚ ਵੀ ਰਾਮ ਕਥਾ ਜੁਗ ਜੁਗ ਅਟੱਲ ਰਮਾਇਣ ਹੀ ਪੜ੍ਹੀ ਜਾਂਦੇ ਹਨ। ਸਿੱਖਾਂ ਦੀ ਦੁਸ਼ਮਣ ਨੰਬਰ ਵੰਨ ਆਰ.ਐਸ.ਐਸ. ਜੋ ਦਸਮ ਗ੍ਰੰਥ ਨੂੰ ਮਹਾਨਤਾ ਦੇ ਰਹੀ ਹੈ ਕਿਉਂਕਿ ਰਾਮ ਕਹਾਣੀਆਂ ਅਤੇ ਕ੍ਰਿਸ਼ਨ ਲੀਲਾ ਨਾਲ ਇਹ ਗ੍ਰੰਥ ਭਰਿਆ ਪਿਆ ਹੈ। ਇਸ ਗ੍ਰੰਥ ਵਿੱਚ ਹਿੰਦੂ ਦੇਵਤਾ ਕ੍ਰਿਸ਼ਨ ਨੂੰ ਗੋਪੀਆਂ ਦੇ ਨਦੀ ਵਿੱਚ ਨੰਗੇ ਨਹਾਉਂਦਿਆਂ ਦੇ ਕੱਪੜੇ ਚੋਰੀ ਕਰਕੇ ਭੱਜਦੇ ਦਿਖਾਇਆ ਗਿਆ ਹੈ। ਕੀ ਇਹ ਸ੍ਰੀ ਕ੍ਰਿਸ਼ਨ ਭਗਵਾਨ ਦੀ ਤੌਹੀਨ ਨਹੀਂ? ਕੀ ਭਗਵਾਨ ਐਸਾ ਕਰ ਸਕਦਾ ਹੈ? ਐਸੇ ਮਾਰੂ ਨਸ਼ੇ, ਸੈਕਸ ਦਾ ਨੰਗਾ ਨਾਚ, ਚੋਰੀ-ਯਾਰੀ ਦਗਾ ਫਰੇਬ, ਅਖੌਤੀ ਦੇਵੀ ਦੇਵਤਿਆਂ ਦੀ ਪੂਜਾ ਦਾ ਪ੍ਰਚਾਰਕ ਇਹ ਗ੍ਰੰਥ ਕਦੇ ਗੁਰੂ ਦਾ ਨਹੀਂ ਹੋ ਸਕਦਾ? ਜੇ ਬਾਕੀ ਗੁਰੂਆਂ ਭਗਤਾਂ ਦੀ ਬਾਣੀ ਇੱਕ ਗੁਰੂ ਗ੍ਰੰਥ ਸਾਹਿਬ ਵਿਖੇ ਲਿਖੀ ਜਾ ਸਕਦੀ ਹੈ ਤਾਂ ਦਸਵੇਂ ਗੁਰੂ ਦੀ ਕਿਉਂ ਨਹੀਂ? ਕੀ ਉਨ੍ਹਾਂ ਦਾ ਪੰਥ ਬਾਕੀ ਗੁਰੂਆਂ ਤੋਂ ਵੱਖਰਾ ਸੀ? ਕੀ ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਹਨ ਕਿ ਗੁਰੂ ਗੋਬਿੰਦ ਸਿੰਘ? ਕੀ ਗੁਰੂ ਗ੍ਰੰਥ ਅਧੂਰਾ ਹੈ? ਜੇ ਨਹੀਂ ਤਾਂ ਬਰਾਬਰ ਕਿਸੇ ਹੋਰ ਗ੍ਰੰਥ ਦੀ ਮੰਜੀ ਇਹ ਲੋਕ ਕਿਉਂ ਡਾਹ ਰਹੇ ਹਨ?

ਗੁਰੂ ਗ੍ਰੰਥ ਦੇ ਪ੍ਰਚਾਰਕ ਸਿੰਘ ਸਾਹਿਬ ਨੂੰ ਧਮਕੀਆਂ ਦੇਣ ਵਾਲੇ ਕਦੇ ਆਪ ਅਖੌਤੀ ਦਸਮ ਗ੍ਰੰਥ ਨੂੰ ਪ੍ਰਵਾਰ ਜਾਂ ਸੰਗਤ ਵਿਖੇ ਪੜ੍ਹਨਗੇ? ਜੇ ਨੇਕ ਨੀਤੀ ਨਾਲ ਪੜ੍ਹ ਲੈਣ ਤਾਂ ਇਹ ਮਸਲਾ ਆਪਣੇ ਆਪ ਹੱਲ ਹੋ ਜਾਵੇਗਾ! ਕਿਉਂਕਿ ਅਸਲੀਅਤ ਦੀ ਸਮਝ ਲੱਗ ਜਾਵੇਗੀ। ਵੀਰੋ ! ਭਰਾ-ਮਾਰੂ ਜੰਗ ਵਿੱਚ ਕਦੇ ਫਾਇਦਾ ਨਹੀਂ ਸਗੋਂ ਨੁਕਸਾਨ ਹੀ ਹੁੰਦਾ ਹੈ। ਨਾਲੇ ਕਿਸੇ ਇੱਕ ਸਿੱਖ ਨੂੰ ਮਾਰਨ ਨਾਲ ਗੁਰੂ ਦੀ ਵਿਚਾਰਧਾਰਾ ਨਹੀਂ ਮਰ ਜਾਣੀ। ਨਾਲੇ ਹੁਣ ਸਿੱਖ ਦੁਨੀਆਂ ਭਰ ਵਿੱਚ ਫੈਲ ਚੁੱਕੇ ਹਨ। ਕਦੇ ਮੁੱਕਣ ਨਹੀਂ ਲੱਗੇ। ਦੇਖੋ ਕਦੇ ਇਹ ਟਕਸਾਲੀ ਲੋਕ ਸਿੱਖਾਂ ਨੂੰ ਵੈਸ਼ਣੂ ਬਣਾਉਂਦੇ ਹਨ ਕਦੇ ਨੰਗੀਆਂ ਲੱਤਾਂ ਵਾਲੇ ਸਾਧ। ਸਿੱਖ ਤਾਂ ਸੰਤ ਸਿਪਾਹੀ ਹੈ ਨਾਂ ਕਿ ਇਕੱਲਾ ਸਾਧ ਜਾਂ ਸੰਤ? ਨਰੈਣੂ ਮਹੰਤ ਨੇ ਵੀ ਸਿੰਘਾਂ ਨੂੰ ਧਮਕੀਆਂ ਦਿੱਤੀਆਂ ਅਤੇ ਕਤਲੇਆਮ ਕੀਤਾ ਸੀ। ਕੀ ਦਮਦਮੀ ਟਕਸਾਲ ਵੀ ਐਸਾ ਹੀ ਕਰਣਾ ਚਾਹੁੰਦੀ ਹੈ? ਹੁਣ ਸਿੱਖ ਜਾਗ ਰਹੇ ਹਨ ਹੁਣ (ਸੱਚ ਦੀ ਅਵਾਜ ਗੁਰੂ ਗ੍ਰੰਥ ਸਾਹਿਬ ਜੀ) ਨੂੰ ਕਿਸੇ ਅਖੌਤੀ ਦਸਮ ਗ੍ਰੰਥ ਥੱਲੇ ਦਬਾਇਆ ਨਹੀਂ ਜਾ ਸਕਦਾ। ਅਸੀਂ ਸਾਰੇ ਪੰਥ ਦਰਦੀ ਸੇਵਕ, ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਦੇ ਨਾਲ ਹਾਂ ਜੋ ਕਿ ਗੁਰੂ ਗ੍ਰੰਥ ਸਹਿਬ ਜੀ ਦੀ ਸਰਬ-ਉੱਚਤਾ ਦੀ ਗੱਲ ਬਾਦਲੀਲ ਬੜੀ ਦ੍ਰਿਦ੍ਰੜਤਾ ਨਾਲ ਕਰ ਰਹੇ ਹਨ। ਇਹ ਲੋਕ ਪੰਥਕ ਵਿਦਵਾਨਾਂ ਨੂੰ ਮਾਰਨ ਦੀਆਂ ਤਾਂ ਧਮਕੀਆਂ ਦਿੰਦੇ ਹਨ। ਕੀ ਇਨ੍ਹਾਂ ਨੂੰ ਬਲਾਤਕਾਰੀ ਸਾਧ ਜੋ ਸਿੱਖੀ ਭੇਸ ਵਿੱਚ ਸਿੱਖਾਂ ਦੀ ਧਨ-ਦੌਲਤ ਅਤੇ ਇੱਜ਼ਤ ਆਬਰੂ ਲੁੱਟ ਰਹੇ ਹਨ, ਨਹੀਂ ਦਿਸਦੇ? ਉਧਰ ਇਨ੍ਹਾਂ ਦੀਆਂ ਤਲਵਾਰਾਂ ਅਤੇ ਬੰਦੂਕਾਂ ਕਿਉਂ ਖੁੰਡੀਆਂ ਹੋ ਜਾਂਦੀਆਂ ਹਨ? ਆਓ ਵੀਰੋ, ਅਜੇ ਵੀ ਸਮਾਂ ਹੈ। ਡੇਰੇ ਤੇ ਟਕਸਾਲਾਂ ਛੱਡ ਕੇ ਇੱਕ ਪੰਥ ਦੇ ਝੰਡੇ ਥੱਲੇ ਇੱਕਤ੍ਰ ਹੋ ਕੇ ਆਪਣੇ ਗਿਲੇ-ਸ਼ਿਕਵੇ ਮਿਟਾ ਕੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬ-ਉੱਚ ਮੰਨਦੇ ਹੋਏ ਇਕੋ ਗੁਰੂ ਦੀ ਸ਼ਰਣ ਵਿੱਚ ਰਹਿਣ ਦਾ ਪ੍ਰਣ ਕਰੀਏ-ਹੋਇ ਇਕਤ੍ਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ ਲਾਏ’ (ਗੁਰੂ ਗ੍ਰੰਥ) ਹਾਂ ਇਹ ਵੀ ਸ਼ਕ ਹੈ ਕਿ ਅਜਿਹੀਆਂ ਧਮਕੀਆਂ ਦੇਣ ਵਾਲੇ ਸੱਚੇ ਸਿੱਖ ਨਹੀਂ ਹੋ ਸਕਦੇ ਸਗੋਂ ਸਿੱਖੀ ਭੇਸ ਵਿੱਚ ਘੁਸਰ ਚੁੱਕੇ ਦੁਸ਼ਮਣ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਅਤੇ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਦੇ ਸਟੈਂਡ ਦੇ ਹਮਾਇਤੀ

ਸ੍ਰ: ਤਰਲੋਚਨ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸੇਨਹੋਜੇ-ਅਮਰੀਕਾ,) ਭਾ. ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖ਼ਾਲਸਾ ਅਤੇ ਡਾ. ਗੁਰਮੀਤ ਸਿੰਘ ਬਰਸਾਲ (ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐਸ. ਏ) ਸ੍ਰ.ਗੁਰਚਰਨ ਸਿੰਘ ਜਿਉਣਵਾਲਾ, ਹਰਜਿੰਦਰ ਸਿੰਘ ਮਿਸ਼ਨਰੀ ਅਤੇ ਸਰਬਜੀਤ ਸਿੰਘ ਸੈਕਰਾਮੈਂਟੋ (ਇੰਟਰਨੈਸ਼ਨਲ ਸਿੰਘ ਸਭਾ ਅਮਰੀਕਾ ਕਨੇਡਾ) ਸਾਬਕਾ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਅਤੇ ਪ੍ਰੋ. ਪਿਆਰਾ ਸਿੰਘ (ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਰੋਪੜ-ਹੁਣ ਅਮਰੀਕਾ) ਪ੍ਰੋ. ਮੱਖਣ ਸਿੰਘ ਅਤੇ ਸ੍ਰ. ਗਿਆਨ ਸਿੰਘ ਮਿਸ਼ਨਰੀ (ਗੁਰਮਤਿ ਪ੍ਰਸਾਰ ਸਭਾ ਸੈਕਰਾਮੈਂਟੋ-ਅਮਰੀਕਾ, ਗਿ. ਬਖਸ਼ੀਸ਼ ਸਿੰਘ ਹੇੱਡ ਗ੍ਰੰਥੀ ਰੀਨੋ ਨੇਵਾਡਾ-ਅਮਰੀਕਾ, ਬਾਬਾ ਨੰਦਨ ਸਿੰਘ ਅਮਰੀਕਾ, ਪ੍ਰਸਿੱਧ ਕਥਾਵਾਚਕ ਗਿ. ਅਮ੍ਰਿਤਪਾਲ ਸਿੰਘ ਕਨੇਡਾ, ਸ੍ਰ ਇਕਬਾਲ ਸਿੰਘ ਮਿਸ਼ਨਰੀ ਅਤੇ ਸ੍ਰ. ਬਲਬੀਰ ਸਿੰਘ ਮਿਸ਼ਨਰੀ ਅਮਰੀਕਾ, ਸ੍ਰ. ਕੁਲਦੀਪ ਸਿੰਘ ਯੂਬਾਸਿਟੀ ਅਮਰੀਕਾ, ਗਿ. ਰਣਜੀਤ ਸਿੰਘ ਇੰਡਿਆਨਾ ਅਮਰੀਕਾ ਅਤੇ ਹੋਰ ਪੰਥਕ ਜਥੇਬੰਦੀਆਂ।