Subscription About Us Contact Us


ਤਖ਼ਤਿ ਬਹੈ ਤਖ਼ਤੈ ਕੀ ਲਾਇਕ

- ਗੈਰੀ ਗਰੇਵਾਲ -

ਗੁਰਬਾਣੀ ਦੀ ਉਕਤ ਤੁੱਕ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਕ ਵਾਰ ਫਿਰ ਪ੍ਰਤੱਖ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਉਪਰੰਤ ਡਾ: ਮਨਮੋਹਨ ਸਿੰਘ ਪੰਦਰਵ੍ਹੀਂ ਲੋਕ ਸਭਾ ਦੇ ਪ੍ਰਧਾਨ ਮੰਤਰੀ ਚੁਣੇ ਗਏ ਹਨ। ਇਸ ਦੇਸ਼ ਦੀ ਕਿਸਮਤ ਚੰਗੀ ਹੈ ਕਿ ਜਨਤਾ ਨੇ ਤਖ਼ਤ ਉ¤ਤੇ ਇਸਦੇ ਲਾਇਕ ਇਨਸਾਨ ਨੂੰ ਹੀ ਬਿਠਾਇਆ ਹੈ। ਚੋਣਾਂ ਤੋਂ ਪਹਿਲਾਂ ਹੀ ਡਾ: ਮਨਮੋਹਨ ਸਿੰਘ ਦਾ ਨਾਂਅ ਅਗਲੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਨ ਲਈ ਮੈਂ ਸੋਨੀਆ ਅਤੇ ਰਾਹੁਲ ਦਾ ਅਤੇ ਇਸ ਨਿਰਣੇ ਨੂੰ ਅਮਲੀ ਰੂਪ ਦੇਣ ਲਈ ਜਨਤਾ ਦਾ ਧੰਨਵਾਦ ਕਰਦਾ ਹਾਂ। ਬੀਜੇਪੀ ਦੇ ਫਿਰਕਾਪ੍ਰਸਤ ਆਗੂਆਂ ਦੀ ਬਜਾਏ ਸੋਨੀਆ, ਮਨਮੋਹਨ ਤੇ ਮਾਨਟੇਕ ਸਿੰਘ ਆਹਲੂਵਾਲੀਆ ਦੀ ਤਿਕੜੀ ਭਾਰਤ ਵਾਸਤੇ ਬਹੁਤ ਬਿਹਤਰ ਹੈ। ਦੇਸ਼ ਦੀ ਬਰਬਾਦੀ ਵਾਸਤੇ ਬਹੁਤ ਲੋਕ ਤਿਆਰ ਨੇ ਪਰ ਖੁਸ਼ਹਾਲੀ ਵਾਸਤੇ ਮੌਜੂਦਾ ਦੌਰ ਵਿੱਚ ਇਨ੍ਹਾਂ ਤੋਂ ਬਿਹਤਰ ਕਾਰਜ ਹੋਰ ਕੋਈ ਆਗੂ ਨਹੀਂ ਕਰ ਸਕਦਾ। ਅਮਰੀਕਾ ਵਾਲਿਆਂ ਨੂੰ ਸਾਢੇ ਛੇ ਘੰਟੇ ਡਾ: ਮਨਮੋਹਨ ਸਿੰਘ ਅਰਥਸ਼ਾਸਤਰ ’ਤੇ ਲੈਕਚਰ ਦੇ ਕੇ ਆਏ ਹਨ ਕਿ ਦੇਸ਼ ਦੀ ਹਾਲਤ ਕਿਵੇਂ ਠੀਕ ਕਰਨੀ ਹੈ। ਦੂਜੇ ਦੇਸ਼ ਵੀ ਡਾ: ਮਨਮੋਹਨ ਸਿੰਘ ਤੋਂ ਸਲਾਹਾਂ ਲੈਂਦੇ ਹਨ ਪਰ ਬੀ.ਜੇ.ਪੀ. ਤੇ ਐਨ.ਡੀ.ਏ. ਵਾਲੇ ਸਾਰੇ ਡਾ: ਸਿੰਘ ਨੂੰ ਨਿੰਦਦੇ ਸਨ। ਹੁਣ ਉਨ੍ਹਾਂ ਨੂੰ ਸ਼ਰਮ ਆ ਰਹੀ ਹੈ, ਮੂੰਹ ਲੁਕੋਂਦੇ ਫਿਰਦੇ ਹਨ।

ਇਨ੍ਹਾਂ ਚੋਣਾਂ ਵਿੱਚ ਜਨਤਾ ਨੇ ਟਿਕਾ ਕੇ ਲੋਹ-ਪੁਰਸ਼ ਦੇ ਮੂੰਹ ’ਤੇ ਚਪੇੜ ਮਾਰੀ। ਗੰਦੇ ਜੰਗਾਲੇ ਹੋਏ ਲੋਹੇ ਦਾ ਬਣਿਆ ਲੋਹ-ਪੁਰਸ਼ ਨਤੀਜੇ ਆਉਂਦਿਆਂ ਸਾਰ ਮੋਮ ਵਾਂਗ ਪਿਘਲ ਗਿਆ। ਡਾ: ਸਾਹਿਬ ਨੂੰ ਕਮਜ਼ੋਰ ਕਹਿੰਦਾ ਸੀ ਜਦਕਿ ਕਮਜ਼ੋਰ ਖ਼ੁਦ ਹੈ। ਏਨਾ ਕਮਜ਼ੋਰ ਹੈ ਕਿ ਹਾਰ ਬਰਦਾਸ਼ਤ ਨਹੀਂ ਹੋਈ। ਟੀ.ਵੀ. ’ਤੇ ਲੋਹ-ਪੁਰਸ਼ ਰੂਪੀ ‘ਚਵਾਨੀ’ ਦਾ ਮੂੰਹ ਵੇਖਣ ਵਾਲਾ ਸੀ। ਪਿੰਡਾਂ ਵਾਲਿਆਂ ਨੂੰ ਪਤਾ ਹੋਣੈ ਕਿ ਇਹਦਾ ਮੂੰਹ ਇਉਂ ਲੱਗ ਰਿਹਾ ਸੀ ਜਿਵੇਂ ਤਾਜ਼ੀ ਲਿੱਦ ਕਰਨ ਤੋਂ ਬਾਅਦ ਘੋੜੀ ਦਾ ਪਿੱਛਾ ਲਗਦਾ ਹੈ। ਚਵਾਨੀ ਇੰਨਾ ਜ਼ਿਆਦਾ ਕਮਜ਼ੋਰ ਹੈ ਕਿ ਮੈਦਾਨ ਛੱਡ ਕੇ ਭੱਜ ਗਿਆ। ਇਕ ਦਿਨ ਵੀ ਤਾਕਤਵਰ ਸਿੰਘ ਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਰਹੀ ਸੀ ਲੋਹ-ਪੁਰਸ਼ ਵਿੱਚ। ਟੀ.ਵੀ. ’ਤੇ ਰੱਜ ਗੱਜ ਵੱਜ ਕੇ ਕਿਲੋ-ਕਿਲੋ ਦੇ ਝੂਠ ਬੋਲਣ ਵਾਲਾ ਤੇ ਇਲੈਕਸ਼ਨ ਦੇ ਦਿਨਾਂ ਵਿੱਚ ਜਹਾਜ਼ ਵਿੱਚ ਝੂਟੇ ਲੈਂਦੇ ਹੋਏ ਇੰਟਰਵਿਊ ਦੇਣ ਵਾਲਾ ਚਵਾਨੀ ਸ਼ਰਮ ਦਾ ਮਾਰਿਆ ਖੁੱਡ ਵਿੱਚ ਵੜ ਗਿਆ ਸੀ। ਬਾਅਦ ਵਿੱਚ ਹਾਰ ਤੋਂ ਬੌਖਲਾਈ ਹੋਈ ਡੁੱਬ ਰਹੀ ਬੀ.ਜੇ.ਪੀ. ਨੇ ਫਿਰ ਤਿਨਕੇ ਨੂੰ ਹੱਥ ਪਾਇਆ ਤੇ ਸ਼ਤਰਮੁਰਗ ਨੂੰ ਫਿਰ ਵਿਰੋਧੀ ਧਿਰ ਦਾ ਨੇਤਾ ਬਣਾ ਕੇ ਸੰਸਦ ਵਿੱਚ ਬਿਠਾ ਦਿੱਤਾ।

ਚਵਾਨੀ ਦੀ ਨਾ ਸੋਚ ਚੰਗੀ, ਨਾ ਨੀਅਤ ਚੰਗੀ ਤੇ ਨਾ ਸ਼ਕਲ ਚੰਗੀ। ਜੇ ਕਿਤੇ ਇਹ ਤਖ਼ਤ ’ਤੇ ਬੈਠ ਜਾਂਦਾ ਤਾਂ ਇਹਨੇ ਚੱਕੀ ਹੀ ਚਟਣੀ ਸੀ। ਭਾਈ ਗੁਰਦਾਸ ਜੀ ਦਾ ਕਥਨ ਹੈ :

ਕੁਤਾ ਰਾਜਿ ਬਹਾਲੀਐ ਫਿਰਿ ਚਕੀ ਚਟੈ।।
(ਭਾਈ ਗੁਰਦਾਸ, ਵਾਰ 35, ਪਉੜੀ 1)

ਐਨ.ਡੀ.ਏ. ਵਾਲੇ ਚੱਕੀ ਚੱਟ ਕੇ ਵੀ ਸਬਰ ਨਹੀਂ ਕਰਦੇ। ਬਾਦਲ ਵਰਗੇ ਨੇਤਾ ਤਾਂ ਚੱਕੀ ਚੱਟ ਕੇ ਚੱਕੀ ਦਾ ਪਰੋਲਾ (ਆਟਾ ਸਾਫ ਕਰਨ ਵਾਲਾ ਕਪੜਾ) ਵੀ ਨਾਲ ਲੈ ਜਾਂਦੇ ਹਨ। ਨਵੀਂ ਸਰਕਾਰ ਕਰਜ਼ਾ ਲਾਹੁੰਦੀ ਮਰ ਜਾਂਦੀ ਹੈ। ਜਦੋਂ ਤਕ ਕਰਜ਼ਾ ਲਾਹ ਕੇ ਤਰੱਕੀ ਬਾਰੇ ਸੋਚਣ ਲਗਦੀ ਹੈ, ਉਦੋਂ ਤੱਕ ਦੁਖਾਂ ਦਾ ਬਾਦਲ ਫੇਰ ਪੰਜਾਬ ’ਤੇ ਵਰ੍ਹ ਜਾਂਦਾ ਹੈ।

ਸੋਨੀਆ ਗਾਂਧੀ ਤੇ ਡਾ: ਮਨਮੋਹਨ ਸਿੰਘ ਦੇ ਹੱਥ ਅਕਾਲ ਪੁਰਖ ਨੇ ਰਾਜ ਭਾਗ ਦੇ ਕੇ ਗੰਦੀ ਮਾਨਸਿਕਤਾ ਫਿਰਕਾਪ੍ਰਸਤ ਸੋਚ, ਬ੍ਰਾਹਮਣਵਾਦੀ ’ਚ ਗਰਕ ਲੋਕਾਂ ਤੋਂ ਦੇਸ਼ ਤੇ ਪੂਰੀ ਦੁਨੀਆ ਨੂੰ ਬਚਾ ਲਿਆ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੋਟਰ ਹੁਣ ਸੋਚਣ ਲੱਗ ਪਿਆ ਹੈ ਕਿ ਦੇਸ਼ ਲਈ ਕੀ ਚੰਗਾ ਹੈ। ਹਾਲਾਂਕਿ ਪੰਜਾਬ ਵਾਲਿਆਂ ਨੂੰ ਅਜੇ ਪੂਰੀ ਅਕਲ ਨਹੀਂ ਆਈ। ਬਾਕੀ ਸੂਬਿਆਂ ਨੇ ਤਾਂ ਡਾ: ਸਿੰਘ ਦੀ ਮਦਦ ਲਈ 198 ਸਿਪਾਹੀ ਜਿਤਾਏ ਪਰ ਜੇ ਪੰਜਾਬ ਵਿੱਚੋਂ ਪੂਰੀਆਂ 13 ਸੀਟਾਂ ਜਿੱਤਦੇ, ਤਾਂ ਹੀ ਸਵਾਦ ਆਉਂਦਾ। ਡਾ: ਮਨਮੋਹਨ ਸਿੰਘ ਨੂੰ ਵੀ ਲਗਦਾ ਹੋਣੈ ਕਿ ਮੇਰੇ ਭੈਣਾਂ-ਭਰਾਵਾਂ ਨੇ ਮੇਰਾ ਮਾਣ ਰੱਖਿਆ ਹੈ। ਪਰ ਸਿੱਖਾਂ ਨੇ ਕਦੇ ਵੀ ਕੌਮੀ ਤੌਰ ’ਤੇ ਕੋਈ ਫੈਸਲਾ ਸਹੀ ਨਹੀਂ ਲਿਆ। ਖ਼ਾਸਕਰ, ਲੀਡਰ ਚੁਣਨ ਦੇ ਮਾਮਲੇ ’ਚ ਤਾਂ ਬਿਲਕੁਲ ਹੀ ਨਹੀਂ। ਪਿਛਲੀ ਵਾਰੀ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਦੁਆਬੇ ਨੇ ਗੱਦਾਰੀ ਕੀਤੀ ਸੀ ਤੇ ਲੋਕ ਸਭਾ ਵੇਲੇ ਮਾਲਵੇ ਨੇ ਗੱਦਾਰੀ ਕੀਤੀ ਹੈ।

ਇਤਿਹਾਸ ਗਵਾਹ ਹੈ ਕਿ ਸਿੱਖਾਂ ਨੂੰ ਲੀਡਰ ਚੁਣਨ ਦੀ ਅਕਲ ਕਦੇ ਨਹੀਂ ਆਈ। ਪਹਿਲਾਂ ਇਨ੍ਹਾਂ ਨੇ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਵਰਗੇ ਮਹਾਂ ਮੂਰਖ ਲੀਡਰਾਂ ਦੀ ਪੂਛ ਫੜੀ ਰੱਖੀ। ਉਨ੍ਹਾਂ ਨੇ ਸਾਰੀ ਕੌਮ ਨੂੰ ਲੈ ਕੇ ਹਿੰਦੁਸਤਾਨ ਨਾਮੀ ਖੂਹ ਵਿੱਚ ਛਾਲ ਮਾਰ ਦਿੱਤੀ। ਆਪਣੀਆਂ ਲੀਡਰੀਆਂ ਵੀ ਗਵਾ ਲਈਆਂ ਤੇ ਕੌਮ ਦੇ ਗਲ ਵਿੱਚ ਨਮੋਸ਼ੀ ਹੀ ਪਵਾ ਦਿੱਤੀ। ਆਪ ਤਾਂ ਮਰ ਕੇ ਮਗਰੋਂ ਲਹਿ ਗਏ ਪਰ ਕੌਮ ਅਜੇ ਵੀ ਦੁੱਖ ਭੋਗ ਰਹੀ ਹੈ। ਹੁਣ ਬਾਦਲ ਦੀ ਪੂਛ ਨਹੀਂ ਛੱਡਦੇ ਹਾਲਾਂਕਿ ਉਸਨੇ ਕਈ ਵਾਰੀ ਦੁਲੱਤੀ ਵੀ ਮਾਰੀ ਹੈ। ਉਸਦੇ ਤਾਂ ਨਾਮ ਨਾਲ ਹੀ ‘ਸਾਹਿਬ’ ਲਗਾ ਦਿੱਤਾ ਹੈ।

ਦਰਬਾਰ ਸਾਹਿਬ ’ਤੇ ਹਮਲਾ ਕਰਵਾਉਣ ਵਿੱਚ ਅਕਾਲੀਆਂ ਦਾ ਪੂਰਾ ਹੱਥ ਸੀ। ਇਨ੍ਹਾਂ ਨੇ ਇੰਦਰਾ ਗਾਂਧੀ ਨਾਲ ਗੁਪਤ ਮੀਟਿੰਗਾਂ ਕਰਕੇ ਅਤੇ ਉਸਨੂੰ ਖ਼ਤ ਲਿਖ ਕੇ ਦਰਬਾਰ ਸਾਹਿਬ ’ਤੇ ਹਮਲਾ ਕਰਨ ਲਈ ਪ੍ਰੇਰਿਆ ਸੀ। ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਲੋਕਾਂ ਵਿੱਚ ਮਾਨ-ਸਤਕਾਰ ਵੇਖ ਕੇ ਇਨ੍ਹਾਂ ਨੂੰ ਆਪਣੀਆਂ ਲੀਡਰੀਆਂ ਖੁਸਦੀਅ ਨਜ਼ਰ ਆਈਆਂ ਸਨ। ਇਸਲਈ ਇਨ੍ਹਾਂ ਨੇ ਵੀ ਧਾੜਵੀਆਂ ਦਾ ਗੁਪਤ ਸਾਥ ਦਿੱਤਾ।

400 ਮੀਟਰ ਦੀ ਰਿਲੇਅ ਰੇਸ ਵਾਂਗੂੰ ਵੱਡੇ ਬਾਦਲ ਦੀ ਪੂਛ ਅਜੇ ਛੱਡੀ ਨਹੀਂ ਤੇ ਛੋਟੇ ਦੀ ਪਹਿਲਾਂ ਫੜ ਲਈ। ਇਹ ਤਾਂ ਦੁਲੱਤੇ ਦੇ ਨਾਲ-ਨਾਲ ਹੱਥ ’ਤੇ ਮੋਕ ਵੀ ਮਾਰਦਾ ਹੈ। ਲੋਕਾਂ ਦੀਆਂ ਬੱਸਾਂ ਦੇ ਪਰਮਿਟ ਧੱਕੇ ਨਾਲ ਖੋਹ ਕੇ ਆਪਣੀ ਆਰਬਿਟ ਬੱਸ ਸਰਵਿਸ ਵਿੱਚ ਸ਼ਾਮਲ ਕਰ ਲਿਐ। ਪੂਰੇ ਪੰਜਾਬ ਦੇ ਸਿਟੀ ਕੇਬਲ, ਮਾਲਕਾਂ ਤੋਂ ਧੱਕੇ ਨਾਲ ਖੋਹ ਲਿਆ ਹੈ। ਬਾਕੀ ਸਭ ਚੈਨਲ ਬੰਦ ਕਰਕੇ ਆਪਣੇ ਨਵੇਂ ਚੈਨਲ ਚਲਾ ਦਿੱਤੇ, ਜੋ ਦਿਨ ਰਾਤ ਕੂੜ ਦਾ ਪ੍ਰਚਾਰ ਕਰਦੇ ਹਨ।

‘ਕੌਂਸਲ ਆਫ਼ ਸਿਟਰਸ ਐਂਡ ਐਗ੍ਰੀ ਜੂਸਿੰਗ ਇਨ ਪੰਜਾਬ’ ਨਾਂ ਦੀ ਕੰਪਨੀ ਨੇ ਪੰਜਾਬ ਦੇ ਕਿਸਾਨਾਂ ਨੇ 12 ਸਾਲ ਲਈ ਠੇਕੇ ’ਤੇ ਦੇ ਦਿੱਤੀ ਸੀ। ਕੌਂਸਲ ਨੇ ਜ਼ਮੀਨ ਵਿੱਚ ਫਲੋਰੀਡਾ ਤੋਂ ਲਿਆਂਦੇ ਹੋਏ ਸੀਡ-ਲੈ¤ਸ ਸਿਟਰਸ ਦੇ ਬਾਗ ਲਾਉਣੇ ਸਨ। ਇਸ ਸਕੀਮ ਨਾਲ ਸਿੱਧੇ-ਅਸਿੱਧੇ ਤੌਰ ’ਤੇ ਲੋਕਾਂ ਨੂੰ ਅਤੇ ਸਰਕਾਰ ਨੂੰ ਲਾਭ ਹੋਣੇ ਸਨ। ਸਭ ਤੋਂ ਵੱਧ ਲਾਭ ਵਾਲੀ ਗੱਲ ਸੀ ਕਿ ਬਾਗ ਲਾਉਣ ਨਾਲ ਫਸਲੀ ਚੱਕਰ ਵਿੱਚ ਵਿਭਿੰਨਤਾ ਪੈਦਾ ਹੋਣੀ ਸੀ। ਕਿਸਾਨ ਕਣਕ, ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲ ਸਕਦੇ ਸਨ। ਪਰ ਅਜੇ ਇਹ ਸਕੀਮ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਹੀ ਕੀਤੀ ਸੀ ਕਿ ‘ਬਾਦਲ’ ਨਾਮ ਦਾ ਫਲੂ ਇਸ ਸਕੀਮ ਨੂੰ ਲੱਗ ਗਿਆ ਤੇ ਹੁਣ ਕੌਂਸਲ ਆਫ਼ ਸਿਟਰਸ ਐਂਡ ਐਗਰੋ ਜੂਸਿੰਗ ਇਨ ਪੰਜਾਬ, ਹਸਪਤਾਲ ਦੇ ਆਈ.ਸੀ.ਯੂ. ਵਿੱਚ ਦਾਖ਼ਲ ਹੈ।

ਬਾਦਲ ਨੇ ਆਉਂਦਿਆਂ ਸਾਰ ਕੌਂਸਲ ਤੋਂ 200 ਕਰੋੜ ਰੁਪਇਆ ਵਾਪਸ ਲੈ ਲਿਆ, ਜੋ ਡਾ: ਮਨਮੋਹਨ ਸਿੰਘ ਨੇ ਕੈਪਟਨ ਰਾਹੀਂ ਕੌਂਸਲ ਨੂੰ ਦਿੱਤਾ ਸੀ। ਇਹ 200 ਕਰੋੜ ਕਿਸਾਨਾਂ ਦੇ ਬਾਰਾਂ ਸਾਲਾਂ ਦੇ ਠੇਕੇ ਵਾਸਤੇ, ਲੇਬਰ ਦੀ ਤਨਖ਼ਾਹ, ਅਫ਼ਸਰਾਂ ਦੀ ਤਨਖ਼ਾਹ ਤੇ ਇਨਫਰਾਸਟਕਚਰ ਵਾਸਤੇ ਸੀ। ਬਾਦਲ ਨੇ ਇਹ ਪੈਸਾ ਆਪਣੀ ਆਟਾ-ਦਾਲ ਸਕੀਮ ਵਾਸਤੇ ਲੈ ਲਿਆ। ਹੁਣ ਕਿੰਨੇ ਕੁ ਲੋਕਾਂ ਨੂੰ ਆਟਾ-ਦਾਲ ਮਿਲਿਆ, ਇਹ ਤਾਂ ਸਭ ਜਾਣਦੇ ਹਨ। ਇੱਲ ਦੇ ਆਲ੍ਹਣੇ ਮਾਸ ਦੀ ਮੁਰਾਦ ਨਹੀਂ ਰੱਖਣੀ ਚਾਹੀਦੀ - ਜੋ ਮਾਸ ਗਿਰਝ ਦੇ ਮੂੰਹ ਵਿੱਚ ਆ ਜਾਵੇ ਉਹ ਵਾਪਸ ਨਹੀਂ ਮਿਲਦਾ। ਬਾਦਲ ਨੇ ਭਾਵੇਂ ਇਹ ਪੈਸਾ ਕੌਂਸਲ ਨੂੰ ਵਾਪਸ ਕਰਨ ਦਾ ਵਾਅਦਾ ਕੀਤਾ ਸੀ, ਪਰ ਇਹ ਵਾਅਦਾ ਅਮਲ ਵਿੱਚ ਨਾ ਲਿਆਂਦਾ ਗਿਆ।

ਬਾਦਲ ਵਰਗੇ ਨੂੰ ਖਰਬਾਂਪਤੀ ਹੋ ਕੇ ਗਰੀਬ ਕਿਸਾਨਾਂ ਦਾ ਠੇਕਾ ਮਾਰਦੇ ਨੂੰ ਸ਼ਰਮ ਨਹੀਂ ਆਈ। ਇਸ ਲਾਲਚੀ ਪਰਵਾਰ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਕੌਂਸਲ ਕੋਲ ਦੇ ਐਗ੍ਰੀਮੈਂਟ ਦੇ ਤਹਿਤ ਨਾ ਠੇਕਾ ਮਿਲਿਆ, ਨਾ ਜ਼ਮੀਨ ਰਹੀ। ਉਸਦੇ ਨਾਲ ਗਰੀਬ ਲੇਬਰ ਨੂੰ ਵੀ ਤਨਖ਼ਾਹ ਨਹੀਂ ਮਿਲੀ। ਸਭ ਨੂੰ ਲਾਰੇ ’ਤੇ ਲਾਰਾ ਲਾਇਆ ਜਾ ਰਿਹਾ ਹੈ ਕਿ ਗਿਰਝ ਮਾਸ ਦੇਵੇਗੀ। ਬਾਦਲ ਨੇ ਅਮਰੀਕਾ ਤੋਂ ਸੂਰ ਦਾ ਮਿਹਦਾ ਪੁਆਇਆ ਹੈ। (ਟੌਹੜੇ ਦੇ ਇਕ ਬਿਆਨ ਮੁਤਾਬਿਕ) ਹੁਣ ਸੂਰ ਦਾ ਗੰਦ ਵੀ ਹਜ਼ਮ ਕਰ ਜਾਂਦਾ ਹੈ, ਫਿਰ ਗਰੀਬ ਕਿਸਾਨਾਂ ਦਾ ਠੇਕਾ ਕੀ ਹੈ? ਇਹ ਕੈਸਾ ਪਰਵਾਰ ਹੈ ਕਿ ਰੱਜਦਾ ਹੀ ਨਹੀਂ। ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਭੁੱਖ ਹੈ?

ਕੌਂਸਲ ਵਰਗੇ ਹੋਰ ਵੀ ਕਈ ਪ੍ਰਾਜੈਕਟ ਅਮਰਿੰਦਰ ਸਿੰਘ ਨੇ ਸ਼ੁਰੂ ਕੀਤੇ ਸਨ ਪਰ ਬਾਦਲ ਪਰਵਾਰ ਨੇ ਆ ਕੇ ਠੱਪ ਕਰ ਦਿੱਤੇ ਅਤੇ ਪੰਜਾਬ ਨੂੰ ਵੀਰ ਸਾਲ ਪਿੱਛੇ ਪਾ ਦਿੱਤਾ। ਅਕਾਲੀ ਦਲ ਬਾਦਲ ‘ਟਾਈਮ ਮਸ਼ੀਨ’ ਹੈ, ਜਿਸ ਵਿੱਚ ਇਕ ਹੀ ਬਟਨ ਹੈ - ਸੂਬੇ ਨੂੰ 20 ਸਾਲ ਪਿੱਛੇ ਧਕੇਲਣ ਵਾਲਾ। ਜੋ ਇਹ 4 ਵਾਰੀ ਦਬਾ ਚੁੱਕਾ ਹੈ। ਬੀਜ ਲੈਣ ਦੀ ਥਾਂ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਅੱਕ ਖੜੇ ਹਨ ਕਿਉਂਕਿ ਜੋ ਬੀਜ-ਰਹਿਤ ਪੌਧੇ ਉਨ੍ਹਾਂ ਨੇ ਖੇਤਾਂ ਵਿੱਚ ਲਾਉਣ ਲਈ ਕੌਂਸਲ ਨੇ ਜਲੰਧਰ ਨੇੜੇ ਜਲ੍ਹੋਵਾਲ ਦੀ ਨਰਸਰੀ ਵਿੱਚ ਤਿਆਰ ਕੀਤੇ ਸਨ, ਉਹ ‘ਕੋਕੋ’ ਲੈ ਗਈ (ਬੱਚਿਆਂ ਨੂੰ ਡਰਾਉਣ ਲਈ ਅਸੀਂ ਕਈ ਵਾਰ ਕਹਿੰਦੇ ਹਾਂ ਕਿ ‘ਕੋਕੋ’ ਆ ਗਈ)। ਬੀਬੀ ਸੁਰਿੰਦਰ ਕੌਰ, ਜਲੋਵਾਲੀ ਦੀ ਨਰਸਰੀ ਵਿੱਚੋਂ ਕਿਸਾਨਾਂ ਦਾ 10,000 ਬੂਟੇ ਲੁੱਟ ਕੇ ਲੈ ਗਈ। ਉਸ ਨੂੰ ਕੌਣ ਰੋ ਸਕਦਾ ਹੈ? ਆਖਰ, ਉਹ ਪ੍ਰਕਾਸ਼ ਸ਼ਾਹ ਅਬਦਾਲੀ ਦੀ ਨੂੰਹ ਤੇ ਸੁਖਬੀਰ ਅਬਦਾਲੀ ਦੀ ਘਰ ਵਾਲੀ ਹੈ। ਇਹ ਲੁੱਟ ਦੇ ਬੂਟੇ ਲੁੱਟ ਦੀ ਜ਼ਮੀਨ ਵਿੱਚ (ਜੋ ਪੰਜਾਬ ਦਾ ਹੀ ਪੈਸਾ ਹੈ), ਲੁੱਟ ਦੀ ਸੋਨੇ ਦੀ ਕਹੀ ਤੇ ਸੋਨੇ ਦੇ ਬੱਠਲ ਨਾਲ ਲਾਏ ਹਨ (ਸੋਨੇ ਦੀ ਕਹੀ ਤੇ ਸੋਨੇ ਦੇ ਬੱਠਲ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਨੂੰ ਭੇਂਟ ਕੀਤੇ ਸਨ ਜਿਨ੍ਹਾਂ ਨਾਲ ਕਾਰ ਸੇਵਾ ਵੇਲੇ ਪਹਿਲਾ ਟੱਕ ਲਾਇਆ ਜਾਂਦਾ ਹੈ। ਬੀਬੀ ਜਗੀਰ ਕੌਰ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਹੋਣ ਵੇਲੇ ਇਹ ਅਮੋਲਕ ਨਿਸ਼ਾਨੀਆਂ ਬਾਦਲ ਪਰਵਾਰ ਦੀ ਨਿਜੀ ਅਮਾਨਤ ਬਣ ਗਿਆ ਸੀ)। ‘‘ਖਾਧਾ ਪੀਤਾ ਲਾਹੇ ਦਾ, ਬਾਕੀ ਬਾਦਲ ਸ਼ਾਹੇ ਦਾ।’’ ਇਹ ਤਾਂ ਸ਼ੁਕਰ ਹੈ ਕਿ ਬਾਦਲ ਪਿਉ-ਪੁੱਤ ਸਿਰਫ਼ ਪੰਜਾਬ ਵਿੱਚ ਆਪਣਾ ਰੰਗ ਦਿਖਾਉਣ ਜੋਗੇ ਹਨ। ਜੇ ਇਹ ਕਿਤੇ ਦਿੱਲੀ ਦੇ ਤਖ਼ਤ ’ਤੇ ਹੁੰਦੇ ਤਾਂ ਇੰਡੀਅਨ ਰੇਲਵੇ ਨੂੰ ਆਰਬਿਟ ਰੇਲਵੇ ਵਿੱਚ ਬਦਲ ਦਿੰਦੇ।

ਲੋਹ-ਪੁਰਸ਼ ‘ਚਵਾਨੀ’ ਦੇ ਹਾਰ ਦੇ ਕਈ ਕਾਰਨਾਂ ਵਿੱਚ ਇਕ ਕਾਰਨ ਇਹ ਵੀ ਹੈ ਕਿ ਉਹ ਤਵਗਕਕ ਲਚ;;ਖ (ਗਲੀ ਦੇ ਗੁੰਡੇ ਵਾਲੀ ਭਾਸ਼ਾ) ’ਤੇ ਉਤਰ ਆਇਆ ਸੀ। ਚਵਾਨੀ ਉਸ ਸ਼ਖ਼ਸ (ਡਾ: ਮਨਮੋਹਨ ਸਿੰਘ) ਲਈ ਵੀ ਗਲੀ ਵਾਲੀ ਭਾਸ਼ਾ ਵਰਤਦਾ ਸੀ, ਜਿਸਦਾ ਲੋਹਾ ਸਾਰੀ ਦੁਨੀਆ ਮੰਨਦੀ ਹੈ। ਉਸ (ਡਾ: ਸਿੰਘ) ਦੀ ਤਾਰੀਫ ਤਾਂ ਓਬਾਮਾ ਵਰਗੇ ਕਰਦੇ ਹਨ ਤੇ ਚਵਾਨੀ ਤਾਂ ਖ਼ੁਦ ਆਪਣੀ ਤਾਰੀਫ਼ ਆਪ ਕਰਦਾ ਹੈ। ਕਦੇ ਲੋਹ-ਪੁਰਸ਼ ਬਣਦਾ ਹੈ, ਕਦੇ ਨਿਰਨਾਇਕ ਬਣਦਾ ਹੈ। ਜਦਕਿ ਖ਼ੁਦ ਆਰ.ਐਸ.ਐਸ. ਦੀ ਮਰਜ਼ੀ ਤੋਂ ਬਿਨਾਂ ਇਕ ਕਦਮ ਵੀ ਨਹੀਂ ਪੁੱਟ ਸਕਦਾ ਵੱਡਾ ਨਿਰਨਾਇਕ। ਜਦੋਂ ਪਾਕਿਸਤਾਨ ਵਿੱਚ ਜਿਨਾਹ ਦੇ ਹੱਕ ਵਿੱਚ ਬਿਆਨ ਦੇ ਕੇ ਆਇਆ ਸੀ, ਉਦੋਂ ਆਰ.ਐਸ.ਐਸ. ਨੇ ਲੋਹ-ਪੁਰਸ਼ ਦੀਆਂ ਘੀਸੀਆਂ ਕਰਵਾ ਦਿੱਤੀਆਂ ਸਨ।
ਦੂਜੇ ਪਾਸੇ, ਜਿਸ ਜੁੱਰਤ ਨਾਲ ਡਾ: ਸਾਹਿਬ ਨੇ ਨਿਊਕਲੀਅਰ ਡੀਲ ਨੂੰ ਸਿਰੇ ਚੜ੍ਹਾਇਆ ਹੈ (ਇਸ ਡੀਲ ਨਾਲ ਹੋਣ ਵਾਲੇ ਲਾਭ-ਨੁਕਸਾਨ ਵੱਖਰੀ ਬਹਿਸ ਦਾ ਵਿਸ਼ਾ ਹਨ), ਉਹ ਉਨ੍ਹਾਂ ਨੂੰ ਇਕ ਕਾਬਲ, ਅਸਲੀ ਨਿਰਨਾਇਕ ਤੇ ਅਸਲੀ ਲੋਹ-ਪੁਰਸ਼ ਸਾਬਤ ਕਰਦੀ ਹੈ। ਪਹਿਲਾਂ ਸੋਨੀਆ ਨੂੰ ਵਿਸ਼ਵਾਸ ਵਿੱਚ ਲਿਆ, ਫਿਰ ਕੈਬਿਨਟ ਨੂੰ ‘ਕਨਵਿੰਸ’ ਕੀਤਾ ਅਤੇ ਫਿਰ ਲੈਫਟ ਵਾਲਿਆਂ ਨੂੰ ਲੈਫਟ ਡੋਰ (ਖੱਬੇ ਦਰਵਾਜੇ) ਰਾਹੀਂ ਲੈਫਟ-ਰਾਈਟ, ਲੈਫਟਂਰਾਈਟ ਕਰਵਾ ਦਿੱਤਾ।

ਚਵਾਨੀ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਣਾ ਹਲਕਾਅ ਵਿੱਚ ਬਦਲ ਚੁੱਕਿਆ ਸੀ। ਉਹ ਹਲਕੇ ਹੋਏ ਕੁੱਤੇ ਵਾਂਗੂ ਨਿਰਾਸਤਾ ਅਤੇ ਲਾਲਚ ਦੀਆਂ ਲਾਰਾਂ ਸੁੱਟਦਾ ਦੇਸ਼ ਭਰ ਵਿੱਚ ਪੂਰੇ ਪੰਜ ਸਾਲ ਤੱਕ ਭੱਜਿਆ ਫਿਰਦਾ ਰਿਹਾ। ਇਸਦੇ ਹਾਰਨ ਨਾਲ ਮੋਦੀ ਵੀ ਠੱਪ ਹੋ ਗਿਆ, ਨਹੀਂ ਤਾਂ ਉਹ ਦਾ ਵੀ ਰਾਹ ਖੁੱਲ੍ਹ ਜਾਣਾ ਸੀ। ਨਿਊਕਲੀਅਰ ਡੀਲ ਵੇਲੇ ਤਾਂ ਚਵਾਨੀ ਨੇ ਹੱਦ ਹੀ ਕਰ ਦਿੱਤੀ ਸੀ। ਆਪਣੀ ਕੁਰਸੀ ਦੀ ਭੁੱਖ ਪੂਰੀ ਕਰਨ ਲਈ ਦੇਸ਼ ਦੇ ਭਲੇ ਲਈ ਹੋ ਰਹੀ ਡੀਲ (ਜਿਸ ਬਾਰੇ ਉਸਦੀ ਪਾਰਟੀ ਦਾ ਖ਼ੁਦ ਕੋਈ ਸਿਧਾਂਤਕ ਵਿਰੋਧ ਨਹੀਂ ਸੀ) ਨੂੰ ਹਾਈਜੈ¤ਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਨਤਾ ਨੇ ਚਵਾਨੀ ਨੂੰ ਉਸਦੀ ਔਕਾਤ ਦਿਖਾ ਦਿੱਤੀ :

ਬਾਰੀਂ ਬਰਸੀ ਖਟਣ ਗਿਆ ਸੀ, ਖੱਟ ਕੇ ਲਿਆਂਦੀ ਚਵਾਨੀ।
ਦੇਸ਼ ਦੀ ਸਿਆਣੀ ਜਨਤਾ ਨੇ, ਧੂਹ ਕੇ ਸੁੱਟਿਆ ਅਡਵਾਨੀ।

ਡਾ: ਮਨਮੋਹਨ ਸਿੰਘ ਦੇ ਨਾਲ ਸੋਨੀਆ ਗਾਂਧੀ, ਰਾਹੁਲ ਗਾਂਧੀ, ਮੌਨਟੇਕ ਸਿੰਘ, ਪੀ. ਚਿਦੰਬਰਮ, ਪਰਣਬ ਮੁਖਰਜੀ ਵਰਗੇ ਕਾਬਲ ਤੇ ਚੰਗੇ ਲੋਕ ਹਨ ਪਰ ਚਵਾਨੀ ਦੇ ਨਾਲ ਮੋਦੀ, ਰਾਜਨਾਥ, ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ, ਨਵਜੋਤ ਕੁਮਾਰ ਸਿੱਧੂ ਤੇ ਪ੍ਰਕਾਸ਼ ਕੁਮਾਰ ਬਾਦਲ ਵਰਗੇ ਮੌਕਾਪ੍ਰਸਤ ਤੇ ਧੋਖੇਬਾਜ਼ ਲੋਕ ਹਨ। ਜਿਵੇਂ ਕਹਿੰਦੇ ਹਨ : ‘‘ਭੈੜੇ ਭੈੜੇ ਯਾਰ ਮੇਰੀ ਫੱਤੋ ਦੇ।’’
ਮੈਂ ਅਕਸਰ ਇਹ ਗੱਲ ਕਹਿੰਦਾ ਹਾਂ ਕਿ ਚੰਗੇ ਲੋਕ ਹੀ ਚੰਗਾ ਸਮਾਜ ਸਿਰਜ ਸਕਦੇ ਹਨ। ਬੇਈਮਾਨ, ਅੰਧ-ਵਿਸ਼ਵਾਸੀ, ਮੂਰਤੀ-ਪੂਜਕ, ਜਾਤ-ਪਾਤ ਵਿੱਚ ਵਿਸ਼ਵਾਸ ਰੱਖਣ ਵਾਲੇ ਬ੍ਰਾਹਮਣ ਜਾਂ ਬਾਣੀਏ ਨਹੀਂ। ਨਾ ਹੀ ਨਵਜੋਤ ਸਿੱਧੂ ਵਰਗੇ ਕੇਸਾਧਾਰੀ ਬ੍ਰਾਹਮਣ ਕੁਝ ਚੰਗਾ ਕਰ ਸਕਦੇ ਹਨ। ਚਵਾਨੀ ਦੇ ਮਰਨ ਤੋਂ ਬਾਅਦ ਉਸ ਦੀ ਕਬਰ ’ਤੇ ਲਿਖ ਦੇਣਾ ਚਾਹੀਦਾ ਹੈ:

‘‘ਪੀ.ਐਮ. ਇਨ ਵੇਟਿੰਗ’’
(ਪ੍ਰਧਾਨ ਮੰਤਰੀ ਬਣਨ ਲਈ ਇੰਤਜ਼ਾਰ ਕਰ ਰਿਹਾ ਸ਼ਖ਼ਸ)