

ਨੌਜੁਆਨਾਂ ਅਤੇ ਬੱਚਿਆਂ ’ਤੇ ਕਿਹੋ ਜਿਹਾ ਪ੍ਰਭਾਵ ਪਾ ਰਹੇ ਹਨ
ਟੀ.ਵੀ. ਚੈਨਲਾਂ ਦੇ ਲੱਚਰ
ਪ੍ਰੋਗਰਾਮ?
- ਡਾ: ਹਰਸ਼ਿੰਦਰ ਕੌਰ, ਪਟਿਆਲਾ -
ਟੈਲੀਵਿਜ਼ਨ ਅੱਜਕਲ੍ਹ ਹਰ ਘਰ ਵਿੱਚ ਹੈ ਅਤੇ ਇਸ ਦਾ ਅਸਰ ਛੋਟੇ ਬੱਚਿਆਂ ਤੋਂ ਲੈ ਕੇ ਨੌਜੁਆਨਾਂ ਦੀ ਮਾਨਸਿਕਤਾ ਉ¤ਤੇ ਲਗਾਤਾਰ ਪੈਂਦਾ ਰਹਿੰਦਾ ਹੈ। ਛੋਟੇ ਬੱਚੇ ਦੀ ਦਿਮਾਗੀ ਬਣਤਰ ਅਜਿਹੀ ਹੁੰਦੀ ਹੈ ਕਿ ਉਸ ਦਾ ਦਿਮਾਗ ਗਲਤ ਅਤੇ ਸਹੀ ਵਿਚਲਾ ਫ਼ਰਕ ਨਹੀਂ ਸਮਝ ਸਕਦਾ ਅਤੇ ਉਸ ਨੂੰ ਜਿਹੜੀ ਵੀ ਚੀਜ਼ ਵਾਰ-ਵਾਰ ਵਿਖਾਈ ਜਾਵੇ, ਉਹ ਉਸੇ ਨੂੰ ਠੀਕ ਸਮਝ ਲੈਂਦਾ ਹੈ। ਇਸੇ ਖੋਜ ਨੂੰ ਅਧਾਰ ਬਣਾ ਕੇ ਬਹੁਤੀਆਂ ਕੰਪਨੀਆਂ ਨੇ ਬੱਚਿਆਂ ਨੂੰ ਅਪਣਾ ਨਿਸ਼ਾਨਾ ਬਣਾ ਕੇ ਚੀਜ਼ਾਂ ਦੇ ਇਸ਼ਤਿਹਾਰ ਦੇਣੇ ਸ਼ੁਰੂ ਕਰ ਦਿੱਤੇ ਹਨ। ਹਰ ਇਸ਼ਤਿਹਾਰ ਨੂੰ ਸਹੀ ਮੰਨਦਾ ਹੋਇਆ ਬੱਚਾ ਉਹੀ ਚੀਜ਼ ਲੈਣ ਦੀ ਜ਼ਿੱਦ ਕਰਨ ਲੱਗ ਪੈਂਦਾ ਹੈ। ਜੇ ਬੱਚੇ ਨੇ ਉਸ ਡਰਾਮੇ ਨੂੰ ਰੋਜ਼ਾਨਾ ਵੇਖਣਾ ਹੈ ਜਿਸ ਵਿੱਚ ਵਿਆਹ ਤੋਂ ਪਹਿਲਾਂ ਪਿਆਰ-ਮੁਹੱਬਤ ਤੇ ਜਿਸਮਾਨੀ ਨਜ਼ਦੀਕੀਆਂ ਤੇ ਵਧੀਕੀਆਂ ਵਿਖਾਈਆਂ ਜਾ ਰਹੀਆਂ ਹੋਣ, ਤਾਂ ਉਸ ਨੇ ਉਹੀ ਕੁਝ ਠੀਕ ਸਮਝਣਾ ਹੈ। ਜੇ ਉਸ ਨੇ ਡਰਾਮੇ ਵਿੱਚ ਵਿਆਹੁਤਾ ਜ਼ਿੰਦਗੀ ਵਿਚਲੇ ਤਿੜਕਦੇ ਰਿਸ਼ਤੇ ਤੇ ਦਸ-ਦਸ ਵਿਆਹ ਦੁਬਾਰਾ ਹੁੰਦੇ ਵੇਖਣੇ ਹਨ ਤਾਂ ਉਸ ਲਈ ਵਿਆਹੁਤਾ ਜ਼ਿੰਦਗੀ ਦੇ ਅਰਥ ਕੁਝ ਵੀ ਨਹੀਂ ਹੋਣਗੇ ਤੇ ਨਾ ਹੀ ਰਿਸ਼ਤਿਆਂ ਵਿਚਲੇ ਨਿੱਘ ਅਤੇ ਰਿਸ਼ਤੇ ਨਿਭਾਉਣ ਵੱਲ ਉਸ ਨੇ ਧਿਆਨ ਦੇਣਾ ਹੈ। ਜੇ ਉਸ ਨੇ ਲੱਚਰ ਗੀਤ ਸੁਣਨੇ ਹਨ ਅਤੇ ਨੰਗੇਜ਼ ਵੇਖਣਾ ਹੈ ਤਾਂ ਉਸ ਲਈ ਇਹੀ ਆਮ ਜਿਹੀ ਚੀਜ਼ ਬਣ ਜਾਂਦੀ ਹੈ।
ਵਿਆਹੁਤਾ ਜੀਵਨ ਕਿਵੇਂ ਸ਼ੀਸ਼ੇ ਵਾਂਗ ਤਿੜਕ ਰਹੇ ਹਨ ਤੇ ਰਿਸ਼ਤੇ ਕਿਵੇਂ ਕੱਚੇ ਧਾਗੇ ਵਾਂਗ ਟੁੱਟ ਰਹੇ ਹਨ, ਇਸ ਉਤੇ ਸੁਪਰੀਮ ਕੋਰਟ ਵਾਲਿਆਂ ਨੇ ਵੀ ਟਿੱਪਣੀ ਕੀਤੀ ਹੈ ਅਤੇ ਮਨੋਵਿਗਿਆਨੀਆਂ ਨੇ ਵੀ ਇਸ ਦਾ ਕਾਰਨ ਸਿੱਧ ਕਰਕੇ ਦੱਸ ਦਿੱਤਾ ਹੈ ਕਿ ਬਚਪਨ ਤੋਂ ਹੀ ਘੜੀ ਜਾ ਚੁੱਕੀ ਮਾਨਸਿਕ ਬਣਤਰ ਕਿਸੇ ਵੀ ਬੱਚੇ ਦੇ ਜਵਾਨ ਹੋਣ ’ਤੇ ਸਾਹਮਣੇ ਦਿਸਣ ਲੱਗ ਪੈਂਦੀ ਹੈ ਅਤੇ ਇਹੀ ਰਿਸ਼ਤੇ ਟੁੱਟਣ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ।
ਤਲਾਕਾਂ ਵਿੱਚ ਵਾਧਾ
ਤਲਾਕਾਂ ਵਿੱਚ ਹੋ ਰਿਹਾ ਵਾਧਾ ਜੇ ਸਾਨੂੰ ਆਪਣਿਆਂ ਰੁਝੇਵਿਆਂ ਕਾਰਨ ਨਜ਼ਰ ਨਹੀਂ ਆ ਰਿਹਾ ਤਾਂ ਇਹ
ਅੰਕੜੇ ਸਭ ਨੂੰ ਮਜਬੂਰ ਕਰਨਗੇ ਕਿ ਇਸ ਪੱਖ ਵੱਲ ਗੌਰ ਕੀਤਾ ਜਾਵੇ। ਦਿੱਲੀ ਵਿੱਚ ਭਾਰਤ ਵਿੱਚੋਂ ਸਭ
ਤੋਂ ਵੱਧ ਤਲਾਕ ਦੇ ਕੇਸ ਸਾਹਮਣੇ ਆਏ ਹਨ ਭਾਵ 9 ਹਜ਼ਾਰ ਤਲਾਕ ਦੇ ਕੇਸ ਹਰ ਸਾਲ। ਮੁੰਬਈ ਅਤੇ ਬੰਗਲੌਰ
ਵਿੱਚ 5 ਹਜ਼ਾਰ ਘਰ ਹਰ ਸਾਲ ਟੁੱਟ ਰਹੇ ਹਨ। ਕਲਕੱਤੇ ਅਤੇ ਚੇਨੱਈ ਦਾ ਨੰਬਰ ਇਸ ਤੋਂ ਬਾਅਦ ਹੈ, ਜਿਥੇ
ਪਿਛਲੇ ਦਸ ਸਾਲਾਂ ’ਚ ਤਲਾਕ ਵਿੱਚ 200 ਫੀਸਦੀ ਵਾਧਾ ਹੋ ਗਿਆ ਹੈ। ਉਸ ਤੋਂ ਬਾਅਦ ਨੰਬਰ ਹੈ ਹਰਿਆਣਾ
ਅਤੇ ਪੰਜਾਬ ਦਾ ਜਿਥੇ ਇਹ ਵਾਧਾ 150 ਫੀਸਦੀ ਵੇਖਿਆ ਗਿਆ ਹੈ। ਸਭ ਤੋਂ ਵੱਧ ਪੜ੍ਹੇ-ਲਿਖੇ ਲੋਕਾਂ ਦੇ
ਮੰਨੇ ਜਾਂਦੇ ਸੂਬੇ ਕੇਰਲ ਵਿੱਚ ਵੀ ਪਿਛਲੇ 10 ਸਾਲਾਂ ਵਿੱਚ 350 ਫੀਸਦੀ ਵਧ ਘਰ ਟੁੱਟਦੇ ਵੇਖੇ ਗਏ
ਹਨ। ਇਹ ਤਲਾਕ ਸਿਰਫ਼ ਅਮੀਰ ਲੋਕਾਂ ਵਿੱਚ ਹੀ ਨਹੀਂ ਬਲਕਿ ਮੱਧ ਵਰਗ ਵਿੱਚ ਵੀ ਵਧ ਰਹੇ ਹਨ।
1970 ਤੋਂ ਪਹਿਲਾਂ ਜਿਹੜੀ ਗੱਲ ਕਦੇ ਸੁਣੀ ਵੀ ਨਹੀਂ ਗਈ ਸੀ, ਉਸ ਬਾਰੇ ਹੁਣ ਸੁਪਰੀਮ ਕੋਰਟ ਦੇ ਕੇਸ ਸਾਹਮਣੇ ਆ ਰਹੇ ਹਨ ਕਿ ਜਵਾਨ ਕੁੜੀਆਂ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਵਿਆਹ ਤੋੜਨ ਨੂੰ ਤਰਜ਼ੀਹ ਦੇ ਰਹੀਆਂ ਹਨ। ਸੁਪਰੀਮ ਕੋਰਟ ਦੇ ਐਡਵੋਕੇਟ ਕੇ.ਕੇ. ਪਟੇਲ ਨੇ ਇਹ ਅੰਕੜੇ ਸਭ ਦੇ ਸਾਹਮਣੇ ਰੱਖੇ ਹਨ। ਮਨੋਵਿਗਿਆਨੀਆਂ ਨੇ ਵੀ ਇਹੀ ਸਾਬਤ ਕੀਤਾ ਹੈ ਕਿ ਮਾਪਿਆਂ ਵੱਲੌਂ ਬੱਚਿਆਂ ਨੂੰ ਘੱਟ ਦਿੱਤਾ ਸਮਾਂ, ਘਟੀਆ ਸਾਹਿੱਤਾ, ਲਗਾਤਾਰ ਟੀ.ਵੀ. ਉ¤ਤੇ ਦਿਖਾਏ ਜਾ ਰਹੇ ਨੈਤਿਕਤਾ ਤੋਂ ਬਗੈਰ ਪ੍ਰੋਗਰਾਮ, ਬੱਚਿਆਂ ਨੂੰ ਸ਼ੁਰੂ ਤੋਂ ਹੀ ਰਿਸ਼ਤੇ ਦੇ ਨਿੱਘ ਤੋਂ ਕੋਰਾ ਕਰ ਦਿੰਦੇ ਹਨ। ਅੱਗੋਂ ਪੈਸੇ ਕਮਾਉਣ ਲਈ ਲੱਗੀ ਹੋੜ ਆਪਸੀ ਰਿਸ਼ਤੇ ਨੂੰ ਡੂੰਘਾ ਕਰਨ ਲਈ ਵਕਤ ਹੀ ਨਹੀਂ ਛੱਡਦੀ। ਨਤੀਜਾ - ਤਲਾਕ। ਤਲਾਕ ਦਰ ਘਟਾਉਣ ਲਈ ਮੈਰਿਜ ਬਿਉਰੋ ਵੀ ਖੋਲ੍ਹੇ ਗਏ ਹਨ ਜਿਥੇ ਕਾਊਂਸਲਿੰਗ ਕੀਤੀ ਜਾਂਦੀ ਹੈ ਤਾਂ ਜੋ ਤਿੜਕੇ ਹੋਏ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ।
ਸੁਪਰੀਮ ਕੋਰਟ ਦੇ ਇਕ ਜੱਜ ਸਾਹਿਬਾਨ ਨੇ ਵੀ ਤਲਾਕ ਦੇ ਕੇਸਾਂ ਬਾਰੇ ਖੁਲਾਸਾ ਕੀਤਾ ਹੈ ਕਿ 1990 ਵਿੱਚ ਤਲਾਕ ਦੇ ਇਕ ਜਾਂ ਦੋ ਕੇਸ ਹੀ ਹੋਇਆ ਕਰਦੇ ਸਨ, ਜੋ 1960 ਵਿੱਚ 200 ਤੱਕ ਪਹੁੰਚ ਗਏ, 1990 ਵਿੱਚ 1000 ਤੇ ਹੁਣ 9000 ਕੇਸ ਹਰ ਸਾਲ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਵਾਨ ਔਰਤਾਂ ਜ਼ਿਆਦਾਤਰ ਤਲਾਕ ਦੇ ਕਾਰਨ ਦਾਜ, ਜਿਸਮਾਨੀ ਸ਼ੋਸ਼ਣ ਜਾਂ ਮਾਰ-ਕੁਟਾਈ ਵਰਗੇ ਜ਼ੁਲਮ ਤਾਂ ਦੱਸ ਹੀ ਰਹੀਆਂ ਹਨ ਪਰ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੇ ਘੇਰੇ ਤੋਂ ਬਾਹਰ ਵਧਦੇ ਜਿਸਮਾਨੀ ਸਬੰਧ ਵੀ ਤਲਾਕ ਦਾ ਇਕ ਵੱਡਾ ਕਾਰਨ ਬਣਦੇ ਜਾ ਰਹੇ ਹਨ।
ਇਕ ਇਹੀ ਮੁੱਦਾ ਹੀ ਨਹੀਂ ਹੈ ਬਲਕਿ ਇਕ ਹੋਰ ਘਿਨਾਉਣਾ ਮੁੱਦਾ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ
ਜਿਸ ਬਾਰੇ ਛੇਤੀ ਗੌਰ ਨਾ ਕੀਤਾ ਗਿਆ ਤਾਂ ਭਿਆਨਕ ਨਤੀਜੇ ਸਾਹਮਦੇ ਆਉਣਗੇ।
ਜਦੋਂ ਵੀ ਬੱਚਿਆਂ ਵਿੱਚ ਸਰੀਰਕ ਸਬੰਧਾਂ ਵੱਲ ਵਧਦੇ ਰੁਝਾਨ ਬਾਰੇ ਗੱਲ ਕੀਤੀ ਜਾਏ ਤਾਂ ਹਰੇਕ ਦਾ
ਇਹੀ ਜਵਾਬ ਹੁੰਦਾ ਹੈ ਕਿ ਸਾਡੇ ਘਰ ਵਿੱਚ ਅਜਿਹਾ ਨਹੀਂ ਹੁੰਦਾ, ਸਾਡੀ ਧੀ ਜਾਂ ਪੁੱਤਰ ਅਸਲੋਂ ਸ਼ਰੀਫ
ਨੇ ਅਤੇ ਹਿੰਦੁਸਤਾਨ ਵਿੱਚ ਤਾਂ ਇਹ ਹੁੰਦਾ ਹੀ ਨਹੀਂ। ਪਰ ਕਬੂਤਰ ਜੇ ਅੱਖਾਂ ਮੀਟ ਲਵੇ ਫਿਰ ਵੀ
ਬਿੱਲੀ ਤੋਂ ਬਚ ਨਹੀਂ ਸਕਦਾ। ਜਿਹੜੇ ਇਨਕਾਰੀ ਹਨ, ਉਹ ਇਨ੍ਹਾਂ ਅੰਕੜਿਆਂ ਤੋਂ ਭੱਜ ਕੇ ਕਿੱਥੇ
ਜਾਣਗੇ?
ਸਕੂਲੀ ਬੱਚਿਆਂ ’ਤੇ ਪ੍ਰਭਾਵ
ਉ¤ਚ-ਪੱਧਰੀ ਬ੍ਰਿਟਿਸ਼ ਮੈਡੀਕਲ ਜਨਰਲ ਨੇ ਜਦੋਂ ਭਾਰਤ ਵਿਚਲੀ ‘ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਐਂਡ ਫੈਮਿਲੀ ਵੈਲਫੇਅਰ’ ਦੀ ਖੋਜ ਛਾਪੀ ਕਿ ਹਿੰਦੁਸਤਾਨ ਦੇ ਸਕੂਲਾਂ ਵਿੱਚ ਪੜ੍ਹ ਰਹੇ ਇਕ ਤਿਹਾਈ ਬੱਚਿਆਂ ਵਿੱਚ ਟੈਲੀਵੀਜ਼ਨ ਤੋਂ ਸਿੱਖਿਆ ਲੈ ਕੇ ਸਰੀਰਕ ਸਬੰਧ ਕਾਇਮ ਹੋ ਚੁੱਕੇ ਹਨ ਤਾਂ ਰੌਲਾ ਪੈ ਗਿਆ ਅਤੇ ਇਹ ਖ਼ਬਰ ਦਬਾ ਦਿੱਤੀ ਗਈ। 3300 ਬੱਚੇ ਜਿਹੜੇ ਮੰਨੇ ਕਿ ਇਸ ਤਰ੍ਹਾਂ ਦੇ ਸਬੰਧ ਉਹ ਕਾਇਮ ਕਰ ਚੁੱਕੇ ਸਨ, ਜਿਨ੍ਹਾਂ ਵਿੱਚੋਂ ਬਹੁਤ 17 ਸਾਲ ਦੀ ਛੋਟੀ ਉਮਰ ਦੇ ਸਨ ਤੇ ਉਨ੍ਹਾਂ ਵਿੱਚ 60 ਫੀਸਦੀ ਤੋਂ ਵੱਧ ਬੱਚੇ ਇਕ ਤੋਂ ਵਧੇਰੇ ਵਾਰ ਸੰਬੰਧ ਕਾਇਮ ਕਰ ਚੁੱਕੇ ਸਨ ਅਤੇ ਉਹ ਵੀ ਆਪਣੀਆਂ ਹੀ ਕਲਾਸ ਦੀਆਂ ਕੁੜੀਆਂ ਜਾਂ ਆਪਣੀ ਤੋਂ ਛੋਟੀ ਕਲਾਸ ਦੀਆਂ ਕੁੜੀਆਂ ਨਾਲ। ਖ਼ਤਰਨਾਕ ਗੱਲ ਇਹ ਸਾਹਮਣੇ ਆਈ ਕਿ ਇਨ੍ਹਾਂ ਵਿੱਚੋਂ 90 ਫੀਸਦੀ ਦੇ ਮਾਪਿਆਂ ਨੇ ਸਾਫ਼ ਇਨਕਾਰ ਕੀਤਾ ਕਿ ਇਸ ਬਾਰੇ ਉਨ੍ਹਾਂ ਨੂੰ ਵੀ ਕੁਝ ਪਤਾ ਹੈ ਤੇ ਕਈਆਂ ਨੇ ਤਾਂ ਛਾਤੀ ਠੋਕ ਕੇ ਕਿਹਾ ਕਿ ਉਨ੍ਹਾਂ ਦਾ ਬੱਚਾ ਤਾਂ ਇਹ ਕੁਝ ਕਰ ਹੀ ਨਹੀਂ ਸਕਦਾ ਕਿਉਂਕਿ ਉਹ ਬਹੁਤ ਸ਼ਰੀਫ ਹੈ, ਜਦਕਿ ਅਸਲੀਅਤ ਇਸ ਤੋਂ ਉਲਟ ਸੀ। ਦਿੱਲੀ ਦੇ ਸਕੂਲਾਂ ਵਿੱਚ ਪੜ੍ਹ ਰਹੇ ਲਗਭਗ 60 ਫੀਸਦੀ ਮੁੰਡਿਆਂ ਨੇ ਅਜਿਹੇ ਸੰਬੰਧਾਂ ਬਾਰੇ ਹਾਮੀ ਭਰੀ ਤੇ ਨਾਬਾਲਗ ਕੁੜੀਆਂ ਦੀ ਗਿਣਤੀ ਏਨੀ ਡਰਾਵਣੀ ਤੇ ਚਿੰਤਾਜਨਕ ਸੀ ਕਿ ਉਹ ਅੰਕੜੇ ਵੀ ਦੱਬ ਦਿੱਤੇ ਗਏ।
ਹੋਰ ਪਰੇਸ਼ਾਨ ਕਰਨ ਵਾਲੀ ਗੱਲ ਇਹ ਸੀ ਕਿ ਮਹਾਂਰਾਸ਼ਟਰ ਦੇ ਇਕ ਹਸਪਤਾਲ ਦੇ ‘ਗਾਇਨੀ’ (ਜੱਚਾ-ਬੱਚਾ) ਵਿਭਾਗ ਵਿੱਚ 1997 ਵਿੱਚ ਗਰਭ ਡਣ ਪਹੁੰਚ ਰਹੀਆਂ ਬੱਚੀਆਂ ਜਿਹੜੀਆਂ 15 ਸਾਲਾਂ ਤੋਂ ਛੋਟੀਆਂ ਸਨ, ਦੀ ਗਿਣਤੀ ਲਗਭਗ 22 ਫੀਸਦੀ ਪਹੁੰਚ ਗਈ ਸੀ, ਮਤਲਬ 41,00 ਤੋਂ ਵੱਧ ਮਾਮਲੇ। ਖ਼ਤਰੇ ਨੂੰ ਭਾਂਪਦਿਆਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦਿੱਲੀ ਨੂੰ ਸਰਵੇਖਣ ਲਈ ਹੁਕਮ ਦਿੱਤਾ ਗਿਆ। 100 ਵੱਖ-ਵੱਖ ਸਕੂਲਾਂ ਦੇ ਜਵਾਨ ਹੋ ਰਹੇ ਬੱਸ਼ਚਆਂ ਉ¤ਤੇ 15 ਮਹੀਨੇ ਦੀ ਖੋਜ ਨੇ ਸਾਬਤ ਕੀਤਾ ਕਿ 10 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਦੀ ਸਾਰੀ ਜਾਣਕਾਰੀ ਤੇ ਇਸ ਪਾਸੇ ਵੱਲ ਝੁਕਾਓ ਟੀ.ਵੀ. ਵੇਖਣ ਨਾਲ ਹੋਇਆ ਹੈ ਕਿਉਂਕਿ ਲਗਭਗ ਸਾਰੇ ਬੱਚਿਆਂ ਦਾ ਇਕੋ ਜਵਾਬ ਸੀ, ‘‘ਕੁੜੀਆਂ ਨੂੰ ਪਟਾਉਣ ਦਾ ਤਰੀਕਾ ਟੀ.ਵੀ. ਸੀਰੀਅਲ ਵਾਲੇ ਬਾਖੂਬੀ ਦੱਸਦੇ ਹਨ।’’
ਅਪੋਲੋ ਹਸਪਤਾਲ ਵੱਲੋਂ ਕੀਤੀ ਖੋਜ ਦੇ ਸਿੱਟੇ ਵੀ ਇਸੇ ਦੀ ਹਾਮੀ ਭਰਦੇ ਹਨ ਕਿ ਟੀ.ਵੀ. ਬੱਚਿਆਂ ਨੂੰ ਵਿਗਾੜਨ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ। ਬੱਚੇ ਤਾਂ ਆਪਸ ਵਿੱਚ ਇਥੋਂ ਤੱਕ ਕਹਿੰਦੇ ਸੁਣੇ ਗਏ ਕਿ ਫਲਾਣਾ ਮੁੰਡਾ ਤਾਂ ਪੁਰਾਣੇ ਜ਼ਮਾਨੇ ਦਾ ਹੈ ਕਿਉਂਕਿ ਪਿਛਲੇ 15 ਦਿਨਾਂ ਤੋਂ ਉਸ ਦੀ ‘ਗਰਲ ਫ੍ਰੈਂਡ’ ਇਕੋ ਚਲ ਰਹੀ ਹੈ ਤੇ ਉਸ ਨੇ ਹਾਲੇ ਤੱਕ ਬਦਲੀ ਹੀ ਨਹੀਂ। ਸੈਕਸ ਕਾਊਂਸਲਰ ਭੱਲਾ ਨੇ ਤਾਂ ਇਹ ਵੀ ਦੱਸ ਦਿੱਤਾ ਕਿ ਜਿਸਮਾਨੀ ਸਮੱਸਿਆਵਾਂ ਸੁਲਝਾਉਣ ਲਈ ਉਸ ਕੋਲ ਜ਼ਿਆਦਾਤਰ 12 ਕੁ ਸਾਲ ਦੇ ਬੱਚੇ ਪਹੁੰਚਣ ਲੱਗ ਪਏ ਹਨ ਜਿਨ੍ਹਾਂ ਦੇ ਮਾਪਿਆਂ ਨੂੰ ਉ¤ਕਾ ਹੀ ਇਸ ਬਾਰੇ ਪਤਾ ਨਹੀਂ।
ਡਾ: ਅਲਕਾ ਢੱਲ ਜੱਚਾ-ਬੱਚਾ ਸਪੈਸ਼ਲਿਸਟ ਕੋਲੋਂ ਜਦ ਇਸ ਸਮੱਸਿਆ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਹੈਰਾਨੀਜਨਕ ਅੰਕੜੇ ਅੱਗੇ ਧਰ ਦਿੱਤੇ ਕਿ 1981 ਵਿੱਚ ਉਸ ਕੋਲ ਸੀਰਕ ਸੰਬੰਧਾਂ ਪ੍ਰਤੀ ਸਵਾਲ ਲੈ ਕੇ ਪਹੁੰਚਣ ਵਾਲੀਆਂ 90 ਫੀਸਦੀ ਕੁੜੀਆਂ ਨਾਬਾਲਗ ਸਨ ਅਤੇ ਹੁਣ ਤਾਂ ਪੂਰਾ ਆਵਾ ਹੀ ਊਤਿਆ ਪਿਆ ਹੈ। ਸਾਰੀਆਂ ਕੁੜੀਆਂ ਟੈਲੀਵੀਜ਼ਨ ਤੋਂ ਅਧੂਰੀ ਜਾਣਕਾਰੀ ਲੈ ਕੇ ਆਪਣੀਆਂ ਗੁੰਝਲਾਂ ਸੁਲਝਾਉਣ ਉਸ ਕੋਲ ਪਹੁੰਚ ਰਹੀਆਂ ਹਨ ਕਿਉਂਕਿ ਉਹ ਮਾਪਿਆਂ ਤੋਂ ਓਹਲਾ ਕਰ ਰਹੀਆਂ ਹਨ।
ਜਦੋਂ 1993 ਵਿੱਚ ਚੌਧਰੀ ਨੇ ਦਿੱਲੀ ਦੇ 7 ਸਕੂਲਾਂ ਵਿੱਚ ਸਰਵੇਖਣ ਕਰਕੇ ਦੱਸਿਆ ਕਿ 64 ਫੀਸਦੀ ਮੁੰਡੇ ਅਤੇ 38 ਫੀਸਦੀ ਕੁੜੀਆਂ ਇਸ ਤਰ੍ਹਾਂ ਦੇ ਸਬੰਧਾਂ ਦੇ ਹੱਕ ਵਿੱਚ ਹਨ, ਤਾਂ ਸੰਸਦ ਵਿੱਚ ਰੌਲਾ ਪੈ ਗਿਆ ਤੇ ਸਾਰੇ ਸਬੂਤ ਦਫ਼ਨ ਕਰ ਦਿੱਤੇ ਗਏ।
ਸੰਯੁਕਤ ਰਾਸ਼ਟਰ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚਲੇ ਸਕੂਲਾਂ ਦੇ ਅੱਠ ਵੱਖੋ-ਵੱਖਰੇ ਬੰਦਿਆਂ
ਵੱਲੋਂ ਸਰਵੇਖਣ ਕਰਵਾਏ ਤਾਂ ਇਹ ਖ਼ਬਰ ਸਾਰੀ ਦੁਨੀਆ ਵਿੱਚ ਫੈਲ ਗਈ ਕਿ ਭਾਰਤ ਵਿੱਚ 16 ਸਾਲ ਤੋਂ
ਛੋਟੇ ਹਰ 10 ਬੱਚਿਾਂ ਵਿੱਚੋਂ ਇਕ ਜਿਸਮਾਨੀ ਸੰਬਧ ਕਾਇਕ ਕਰ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਇਸ
ਵਿੱਚ ਪੰਜਾਬ ਵੀ ਸ਼ਾਮਲ ਸੀ। ਇਸ ਗੱਲ ਨੇ ਭਾਰਤੀ ਡਾਕਟਰਾਂ ਨੂੰ ਫਿਕਰਮੰਦ ਕਰ ਦਿੱਤਾ ਤੇ ਉਹ ਵੀ ਇਸੇ
ਖੋਜ ਵਿੱਚ ਰੁੱਝ ਗਏ। ਇਸੇ ਲਈ ਮੁੰਬਈ ਦੇ ਸਕੂਲਾਂ ਵਿੱਚ ਖੋਜ ਅਰੰਭੀ ਗਈ ਜਿਥੋਂ ਦੇ 430
ਵਿਦਿਆਰਥੀਆਂ ਵਿਚਲੇ 12 ਤੋਂ 15 ਸਾਲ ਦੇ ਬੱਚਿਆਂ ਵਿੱਚੋਂ 13 ਫੀਸਦੀ ਨੇ ਇਸ ਤਰ੍ਹਾਂ ਦੇ ਇਕ ਤੋਂ
ਵੱਧ ਵਾਰ ਜਿਸਮਾਨੀ ਸੰਬਧ ਕਾਇਮ ਹੋ ਚੁੱਕੇ ਸਨ। ਕੇਰਲ ਵਿਚਲੇ ਇਕ ਸਰਕਾਰੀ ਮੈਡੀਕਲ ਕਾਲਜ ਵਿੱਚ ਹਰ
ਮਹੀਨੇ 110 ਗਰਭ ਡੇਗੇ ਜਾ ਰਹੇ ਸਨ ਤੇ ਉਨ੍ਹਾਂ ਵਿੱਚੋਂ 12 ਫੀਸਦੀ ਅਣਵਿਆਹੀਆਂ ਨਾਬਾਲਗ ਤੇ ਸਕੂਲ
ਪੜ੍ਹਦੀਆਂ ਬੱਚੀਆਂ ਦੇ ਸਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰੀਸਰਚ ਨੇ 6 ਰਾਜਾਂ ਵਿੱਚ ਇਕੋ ਵੇਲੇ ਖੋਜ
ਕਰਕੇ 10 ਤੋਂ 14 ਸਾਲਾਂ ਦੇ ਬੱਚਿਆਂ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੇ ਅੰਕੜੇ ਵੀ
ਦਿਲ-ਕੰਬਾਊ ਸਨ। ਬੱਚਿਆਂ ਨੇ ਸਾਫ਼ ਕਿਹਾ ਕਿ ਉਨ੍ਹਾਂ ਦੇ ਅਜਿਹੇ ਸਬੰਧਾਂ ਤੋਂ ਉਨ੍ਹਾਂ ਦੇ ਮਾਪੇ
ਅਨਜਾਣ ਹਨ ਤੇ ਉਹ ਤਾਂ ਟੈਲੀਵਿਜ਼ਨ ਰਾਹੀਂ ਇਸ ਪਾਸੇ ਵੱਲ ਪ੍ਰੇਰਿਤ ਹੋਏ ਹਨ। ਬਾਕੀ ਰਹਿੰਦੀ ਕਸਰ
ਸੈਕਸ ਰਸਾਲੇ, ਦੋਸਤ ਅਤੇ ਇੰਟਰਨੈ¤ਟ ਪੂਰੀ ਕਰ ਦਿੰਦੇ ਹਨ। ਇਹ
ਵੇਖਦੇ ਹੋਏ ਮੁੰਬਈ ਦੇ 200 ਪ੍ਰਾਈਵੇਟ ਸਕੂਲਾਂ ਵਿੱਚ ਅੱਜ ਤੋਂ 4 ਸਾਲ ਪਹਿਲਾਂ ਸੈਕਸ ਸਬੰਧੀ ਗਿਆਨ
ਉ¤ਤੇ ਕਲਾਸਾਂ ਚਾਲੂ ਕਰ ਦਿੱਤੀਆਂ ਗਈਆਂ ਤੇ ਇਸ ਤੋਂ ਉਤਪੰਨ ਹੋ ਰਹੀਆਂ ਬਿਮਾਰੀਆਂ ਤੋਂ ਬਚਾਓ ਦੇ
ਸਾਧਨ ਵੀ ਦੱਸੇ ਗਏ।
ਪੰਜਾਬ ਦੀ ਸਥਿਤੀ
ਜਦੋਂ ਪੰਜਾਬੀਆਂ ਨੇ ਆਪਣੇ ਬੱਚਿਆਂ ਵਿੱਚ ਅਜਿਹੇ ਸਬੰਧਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਨੂੰ ਇਸ ਵਿਸ਼ੇ ਉ¤ਤੇ ਖੋਜ ਕਰਨ ਲਈ ਕਿਹਾ ਗਿਆ। ਪੰਜਾਬ ਵਿਚਲੇ ਇਕ ਸਕੂਲ ਦੇ ਚੌਥੀ ਜਮਾਤ ਵਿੱਚ ਪੜ੍ਹ ਰਹੇ ਇਕ ਬੱਚੇ ਦੇ ਸਵਾਲ ਨੇ ਇਸ ਪੂਰੀ ਟੀਮ ਨੂੰ ਚੱਕਰ ਖਾਣ ਉ¤ਤੇ ਮਜਬੂਰ ਕਰ ਦਿੱਤਾ ਜਦੋਂ ਉਸ ਨੇ ਦੱਸਿਆ ਕਿ ਉਸ ਨੂੰ ਵੀ ਅਜਿਹੇ ਸਬੰਧਾਂ ਬਾਰੇ ਟੈਲੀਵਿਜ਼ਨ ਤੋਂ ਕਾਫੀ ਜਾਣਕਾਰੀ ਮਿਲ ਗਈ ਸੀ। ਪੀ.ਜੀ.ਆਈ. ਦੀ ਬਾਲ ਮਨੋਵਿਗਿਆਨੀ ਡਾ: ਸਵਿਤਾ ਨੇ ਵੀ ਸਾਬਤ ਕੀਤਾ ਕਿ ਪੰਜਾਬ ਦੇ ਸਕੂਲਾਂ ਵਿਚਲੀਾਂ 15 ਸਾਲ ਤੋਂ ਛੋਟੀਆਂ ਕੁੜੀਆ ਇਸ ਮਸਲੇ ਬਾਰੇ ਬੇਬਾਕ ਹੋ ਕੇ ਸਵਾਲ ਪੁੱਛਦੀਆਂ ਹਨ।
ਚੰਡੀਗੜ੍ਹ ਵਿੱਚ ਪੰਜਾਬ ਦੇ ਵੱਖੋ-ਵੱਖਰੇ ਦਿਹਾਤੀ ਤੇ ਸ਼ਹਿਰੀ ਸਕੂਲਾਂ ਵਿੱਚੋਂ ਪਹੁੰਚੇ 14 ਤੋਂ 16 ਸਾਲਾਂ ਦੇ ਬੱਚੇ-ਬੱਚੀਆਂ ਜਦੋਂ ਕਾਮਨਵੈਲਥ ਯੂਥ ਪ੍ਰੋਗਰਾਮ ਵਿੱਚ ਇਕੱਠੇ ਹੋਏ ਤਾਂ ਇਸੇ ਸਵਾਲ ਦਾ ਲੁਕਵੇਂ ਤੌਰ ’ਤੇ ਕਾਗਜ਼ਾਂ ਉ¤ਤੇ ਲਿਖ ਕੇ ਜਵਾਬ ਦੇਣ ਲਈ ਕਿਹਾ ਗਿਆ। ਇਨ੍ਹਾਂ ਵਿੱਚੋਂ 38 ਫੀਸਦੀ ਮੁੰਡਿਆਂ ਨੇ ਅਤੇ 27 ਫੀਸਦੀ ਕੁੜੀਆਂ ਨੇ ਅਜਿਹੇ ਸਬੰਧਾਂ ਦੀ ਹਾਮੀ ਭਰੀ। ਚੈਕਅਪ ਕਰਨ ’ਤੇ ਪਤਾ ਲੱਗਿਆ ਕਿ ਇਨ੍ਹਾਂ ਵਿੱਚੋਂ 10 ਫੀਸਦੀ ਨੂੰ ਤਾਂ ਸਰੀਰਕ ਸਬੰਧਾਂ ਰਾਹੀਂ ਫੈਲਦੀਆਂ ਬਿਮਾਰੀਆਂ ਵੀ ਹੋ ਚੁੱਕੀਆਂ ਸਨ ਪਰ ਕਿਸੇ ਵੀ ਬੱਚੇ ਦੇ ਮਾਪੇ ਨੂੰ ਇਸ ਬਾਰੇ ਪਤਾ ਨਹੀਂ ਸੀ ਤੇ ਸਭ ਨੇ ਇਸ ਪਾਸੇ ਵੱਲ ਨੂੰ ਪ੍ਰੇਰਿਤ ਹੋਣ ਦਾ ਕਾਰਨ ਟੈਲੀਵਿਜ਼ਨ ਨੂੰ ਦੱਸਿਆ।
ਅਜਿਹੇ ਨਿੱਘਰਦੇ ਹਾਲਾਤ ਵੇਖਦੇ ਹੋਏ ਟੈਲੀਵਿਜ਼ਨ ਚੈਨਲਾਂ ’ਤੇ ਪੇਸ਼ ਹੁੰਦੇ ਭੱਦੇ ਪ੍ਰੋਗਰਾਮਾਂ ਉ¤ਤੇ ਸਖ਼ਤੀ ਨਾਲ ਰੋਕ ਲਗਣੀ ਚਾਹੀਦੀ ਹੈ। ਅਜਿਹੇ ਭੱਦੇ ਪ੍ਰੋਗਰਾਮਾਂ ਦੀ ਥਾਂ ’ਤੇ ਬੱਚਿਆਂ ਵਿੱਚ ਸੰਤੁਲਤ ਤੇ ਸਿਹਤਮੰਦ ਸੋਚ ਉਘਾੜਨ ਵਾਲੇ ਪ੍ਰੋਗਰਾਮ ਪੇਸ਼ ਹੋਣੇ ਚਾਹੀਦੇ ਹਨ, ਜਿਹੜੇ ਧੀਆਂਭੈਣਾਂ ਦੇ ਨਾਲ ਬਹਿ ਕੇ ਵੇਖੇ ਜਾ ਸਕਣ। ਇਸਲਈ ਸਮਾਜ ਵਿੱਚ ਇਕ ਸ਼ਕਤੀਸ਼ਾਲੀ ਲੋਕ-ਰਾਇ ਬਣਾਈ ਜਾਣੀ ਚਾਹੀਦੀ ਹੈ।