

ਜੰਗਲ ਦੀ ਜਮੀਨ ’ਤੇ ਕਬਜਾ ਕਰਨ ਲਈ ਲਿੰਗ ਪੂਜਕ ਹਿੰਦੂਆਂ ਦੀ ਗੁੰਡਾਗਰਦੀ
- ਸਰਬਜੀਤ ਸਿੰਘ -
ਕਾਗਜ਼ੀ ਤੌਰ ’ਤੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਮੰਨਿਆ ਜਾਂਦਾ ਹੈ ਪਰ ਅਮਲੀ ਰੂਪ ਵਿੱਚ ਇਹ ਇਕ ‘ਹਿੰਦੂ ਰਾਸ਼ਟਰ’ ਦਾ ਰੂਪ ਧਾਰਨ ਕਰ ਚੁੱਕਾ ਹੈ। ਪਿਛਲੇ ਦਿਨੀਂ ਕਸ਼ਮੀਰੀ ਸਰਕਾਰ ਵੱਲੋਂ ਅਮਰਥਨਾਥ ਸ਼ਰਾਈਨ ਬੋਰਡ ਨੂੰ ਜੰਗਲਾਤ ਵਿਭਾਗ ਦੀ ਜ਼ਮੀਨ ਦੇਣ ਦਾ ਫੈਸਲਾ ਰੱਦ ਕਰਨ ਉਪਰੰਤ ਹਿੰਦੂ ਜੱਥੇਬੰਦੀਆਂ ਵੱਲੋਂ ਸਮੁੱਚੇ ਭਾਰਤ ਵਿੱਚ ਕੀਤੀ ਗਈ ਬੁਰਛਾਗਰਦੀ ਅਤੇ ਦੰਗੇ-ਫਸਾਦ ਦੀਆਂ ਘਟਨਾਵਾਂ ਨੇ ਇਸ ਤੱਥ ਨੂੰ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ।
ਮਸਲਾ ਇਹ ਸੀ ਕਿ ਕਸ਼ਮੀਰ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਅਦ ਨੇ ਹਿੰਦੂ ਵੋਟਰਾਂ ਨੂੰ ਲੁਭਾਉਣ ਲਈ, ਅਮਰਨਾਥ ਗੁਫਾ ਦੀ ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਲਈ ਇਕ ਅਰਾਮਗਾਹ ਬਣਾਉਣ ਵਾਸਤੇ, ਅਮਰਨਾਥ ਸ਼ਰਾਈਨ ਬੋਰਡ ਨੂੰ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚੋਂ ਲਗਪਗ 100 ਏਕੜ ਦਾ ਇਕ ਹਿੱਸਾ ਦੇਣ ਦਾ ਫੈਸਲਾ ਕਰ ਦਿੱਤਾ। ਜਦ ਇਸ ਫੈਸਲੇ ਦੀ ਖ਼ਬਰ ਕਸ਼ਮੀਰੀ ਲੋਕਾਂ ਨੂੰ ਮਿਲੀ, ਤਾਂ ਉਨ੍ਹਾਂ ਨੇ ਇਸ ਕਾਰਵਾਈ ਪ੍ਰਤੀ ਸਖ਼ਤ ਇਤਰਾਜ ਜਤਾਉਂਦਿਆਂ, ਸਮੁੱਚੀ ਘਾਟੀ ਵਿੱਚ ਪ੍ਰਚੰਡ ਰੋਸ ਪ੍ਰਦਰਸ਼ਨਾਂ ਦੀ ਝੜੀ ਲਗਾ ਦਿੱਤੀ। ਹਿੰਦੂ ਵੋਟਰਾਂ ਨੂੰ ਲੁਭਾਉਣ ਦੀ ਹੋੜ ਵਿੱਚ ਕਿਤੇ ਮੁਸਲਿਮ ਵੋਟਰ ਵੀ ਹੱਥੋਂ ਨਾ ਨਿਕਲ ਜਾਣ ਜਾਂ ਹਿੰਦੂ-ਮੁਸਲਿਮ ਫਸਾਦ ਨਾ ਸ਼ੁਰੂ ਹੋ ਜਾਣ, ਇਹ ਸੋਚ ਕੇ ਕਸ਼ਮੀਰੀ ਸਰਕਾਰ ਨੇ ਉਕਤ ਫੈਸਲਾ ਰੱਦ ਕਰ ਦਿੱਤਾ। ’ਤੇ ਇਥੋਂ ਹੀ ਹਿੰਦੂਆਂ ਨੇ ਆਪਣੇ ਚਿਹਰੇ ਤੋਂ ‘ਲੋਕਤੰਤਰ’ ਅਤੇ ‘ਅਹਿੰਸਾ’ ਦਾ ਬੁਰਕਾ ਹਟਾ ਕੇ ਆਪਣੀ ਅਸਲ ਫਿਤਰਤ ਦਿਖਾਉਣੀ ਸ਼ੁਰੂ ਕਰ ਦਿੱਤੀ।
ਸੰਘ ਪਰਵਾਰ ਤੇ ਬੀਜੇਪੀ ਨੇ ਇਸ ਮਾਮਲੇ ਨੂੰ ‘‘ਹਿੰਦੂ ਤੀਰਥ-ਯਾਤਰੀਆਂ ਤੋਂ ਲੋੜੀਂਦੀ ਜ਼ਮੀਨ ਖੋਹਣ’’ ਮਾਮਲੇ ਵਜੋਂ ਪ੍ਰਚਾਰ ਕੇ ਭਾਰਤ ਬੰਦ ਦਾ ਸੱਦਾ ਦੇ ਦਿੱਤਾ। ਬੰਦ ਦੌਰਾਨ ਹਿੰਦੁਤਵ ਸੰਗਠਨਾਂ ਦੇ ਪ੍ਰਭਾਵ ਵਾਲੇ ਖੇਤਰਾਂ, ਖ਼ਾਸਕਰ ਬੀਜੇਪੀ ਦੇ ਸ਼ਾਸਨ ਵਾਲੇ ਸੂਬਿਆਂ ਵਿੱਚ, ਹਿੰਦੂਆਂ ਦੇ ਮਨਾਂ ਨੂੰ ਪਹੁੰਚੀ ਕਥਿਤ ਠੇਸ ਨੂੰ ਦਰਸਾਉਣ ਅਤੇ ਫਿਰਕੂ ਤਨਾਅ ਪੈਦਾ ਕਰਨ ਲਈ ਕਈ ਥਾਵਾਂ ’ਤੇ ਮੁਸਲਮਾਨਾਂ ਦੀਆਂ ਗੱਡੀਆਂ ’ਤੇ ਦੁਕਾਨਾਂ ਆਦਿ ਨੂੰ ਸਾੜ ਦਿੱਤਾ ਗਿਆ। ਸੰਘ ਪਰਵਾਰ ਦੇ ਗੜ੍ਹ ਮੰਨੇ ਜਾਂਦੇ ਸ਼ਹਿਰ ਇੰਦੌਰ ਵਿੱਚ ਤਾਂ ਕਾਫੀ ਵੱਡੀ ਪੱਧਰ ’ਤੇ ਦੰਗੇ-ਫਸਾਦ ਕੀਤੇ ਗਏ। ਜੰਮੂ ਦੇ ਹਿੰਦੂਆਂ ਨੇ ਵੀ ਮੌਕਾ ਨਹੀਂ ਗੁਆਇਆ ਅਤੇ ਆਪਣੇ ਇਲਾਕਿਆਂ ਦੇ ਮੁਸਲਮਾਨ ਵਿਧਾਇਕਾਂ ਦੇ ਘਰਾਂ ’ਤੇ ਹਮਲੇ ਕਰਕੇ ਉਨ੍ਹਾਂ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ। ਇੰਦੌਰ ਤੇ ਜੰਮੂ ਦੇ ਹਿੰਦੂਆਂ ਵੱਲੋਂ ਕੀਤੀ ਗਈ ਬੁਰਛਾਗਰਦੀ ਅਤੇ ਦੰਗੇ-ਫਸਾਦ ਕਾਰਨ ਇਨ੍ਹਾਂ ਦੋਹਾਂ ਸ਼ਹਿਰਾਂ ਵਿੱਚ ਕਈ ਦਿਨਾਂ ਤੱਕ ਕਰਫਿਊ ਲੱਗਾ ਰਿਹਾ। ਹਾਲ ਦੀ ਘੜੀ ਭਾਵੇਂ ਹਿੰਦੂਆਂ ਨੇ ਹਿੰਸਕ ਕਾਰਵਾਈਆਂ ਬੰਦ ਕਰ ਦਿੱਤੀਆਂ ਹਨ ਪਰ ਸੰਘ ਪਰਵਾਰ ਨੇ ਸਾਫ਼ ਲਫਜਾਂ ਵਿੱਚ ਐਲਾਨ ਕਰ ਦਿੱਤਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਅਮਰਨਾਥ ਸ਼ਰਾਈਨ ਬੋਰਡ ਦੀ ਜ਼ਮੀਨ ਦੇ ਮਾਮਲੇ ਨੂੰ ਇਕ ਮੁੱਖ ਮੁੱਦੇ ਵਜੋਂ ਵਰਤਿਆ ਜਾਵੇਗਾ।
|
|
|
|
ਜੰਮੂ ਵਿੱਚ ਸੁਰੱਖਿਆਕਰਮੀਆਂ ’ਤੇ ਪਥਰਾਵ ਕਰ ਰਹੀ ਹਿੰਦੂਆਂ ਦੀ ਇਕ ਭੀੜ |
ਹਿੰਦੂਆਂ ਵੱਲੋਂ ਸਾੜੀ ਗਈ ਯੂ.ਪੀ. ਰੋਡਵੇਜ਼ ਦੀ ਇਕ ਬੱਸ |
ਬ੍ਰਾਹਮਣਵਾਦੀਆਂ ਨੂੰ ਜੰਗਲ ਦੀ ਜ਼ਮੀਨ ਦੇਣ ਬਾਰੇ ਵਿਚਾਰ ਤਾਂ ਹੀ ਹੋ ਸਕਦੀ ਸੀ ਜੇਕਰ ਉਨ੍ਹਾਂ ਦੀ ਅਮਰਨਾਥ ਯਾਤਰਾ ਨਾਲ ਸਮਾਜ ਦੀ ਕੋਈ ਭਲਾਈ ਹੁੰਦੀ ਹੋਵੇ। ਪਰ ਇਸ ਯਾਤਰਾ ਨੇ ਸਮਾਜ ਦਾ ਭਲਾ ਤਾਂ ਕੀ ਕਰਨਾ ਹੈ, ਇਹ ਤਾਂ ਲੋਕਾਂ ਨੂੰ ਮਿਥਿਹਾਸਕ ਦੇਵਤਿਆਂ ਦਾ ‘ਲਿੰਗ’ ਪੂਜਣ ਲਈ ਪ੍ਰੇਰਿਤ ਕਰਦੀ ਹੈ। ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਅਮਰਨਾਥ ਦੀ ਗੁਫਾ ਵਿੱਚ, ਆਮ ਸ਼ਿਵ ਮੰਦਰਾਂ ਦੀ ਤਰ੍ਹਾਂ ਕੋਈ ਪੱਥਰ ਦਾ ‘ਲਿੰਗ’ ਸਥਾਪਿਤ ਨਹੀਂ ਬਲਕਿ ਗੁਫਾ ਦੀ ਛੱਤ ਤੋਂ ਤੁਪਕਾ-ਤੁਪਕਾ ਚੋਣ ਵਾਲਾ ਪਾਣੀ ਹੀ ਠੰਡ ਕਾਰਨ ਇਕ ਉੱਚੇ ਗੋਲੇ ਦਾ ਰੂਪ ਅਖ਼ਤਿਆਰ ਕਰ ਲੈਂਦਾ ਹੈ, ਜਿਸਨੂੰ ਹਿੰਦੂ ਪੁਜਾਰੀ ਵਰਗ ਵੱਲੋਂ ‘‘ਹਰ ਸਾਲ ਚਮਤਕਾਰੀ ਰੂਪ ਵਿੱਚ ਬਣਨ ਵਾਲੇ ਸ਼ਿਵ ਲਿੰਗ’’ ਦਾ ਨਾਮ ਦੇ ਦਿੱਤਾ ਗਿਆ ਹੈ। ਜੇਕਰ ਹਿੰਦੂ ਸਮਾਜ ਅਜਿਹੇ ਅੰਧ-ਵਿਸ਼ਵਾਸ ਅਤੇ ਲਿੰਗ ਪੂਜਣ ਜਿਹੀ ਅਸਭਿਅਕ ਰੀਤੀ ਵਿੱਚ ਰੁਝਾ ਰਹਿਣਾ ਚਾਹੁੰਦਾ ਹੈ, ਤਾਂ ਇਹ ਉਨ੍ਹਾਂ ਦੀ ਮਰਜ਼ੀ ਹੈ। ਪਰ ਅਜਿਹੇ ਕਾਰਜ ਲਈ ਜੰਗਲ ਦੀ ਅਹਿਮ ਜ਼ਮੀਨ ਨੂੰ ਬਰਬਾਦ ਕਰਨਾ, ਕਦੇ ਵੀ ਅਕਲਮੰਦੀ ਦਾ ਕੰਮ ਨਹੀਂ ਕਿਹਾ ਜਾ ਸਕਦਾ।

ਬਰਫ਼ ਦਾ ਉਹ ਢਾਂਚਾ, ਜਿਸਦੀ ਅਮਰਨਾਥ ਵਿਖੇ ਪੂਜਾ ਹੁੰਦੀ ਹੈ
ਖੈਰ, ਗੰਗੂਆਂ ਨੇ ਤਾਂ ਆਪਣਾ ਗੰਗੂਪਨ ਦਿਖਾਉਣਾ ਹੀ ਹੈ, ਪਰ ਇਸ ਸਾਰੇ ਘਟਨਾ-ਕ੍ਰਮ ’ਚੋਂ ਭਾਰਤ ਦੇ ਘੱਟ-ਗਿਣਤੀ ਕੌਮਾਂ ਦੇ ਲੋਕਾਂ ਨੂੰ ਕਈ ਸਬਕ ਸਿੱਖਣ ਨੂੰ ਮਿਲਦੇ ਹਨ। ਸਭ ਤੋਂ ਪਹਿਲਾ ਤੇ ਅਹਿਮ ਤੱਥ ਇਹ ਹੈ ਕਿ ਭਾਰਤ ਦੇ ਹਿੰਦੂ ਇਸ ਦੇਸ਼ ਨੂੰ ਆਪਣੇ ਪਿਉ ਦੀ ਨਿਜੀ ਜਾਇਦਾਦ ਸਮਝਦੇ ਹਨ ਅਤੇ ਆਪਣੇ ਸਵਾਰਥਾਂ ਦੀ ਪੂਰਤੀ ਲਈ ਦੇਸ਼ ਦੇ ਨੇਮ-ਕਾਨੂੰਨਾਂ ਦੀ ਉਲੰਘਣਾ ਕਰਨ ਵਿੱਚ ਵੀ ਕੋਈ ਹਿਚਕਿਚਾਹਟ ਮਹਿਸੂਸ ਨਹੀਂ ਕਰਦੇ। ਇਸੇ ਕੜੀ ਵਿੱਚ, ਉਨ੍ਹਾਂ ਨੇ ਕਸ਼ਮੀਰ ਦੇ ਮੁੱਖ ਮੰਤਰੀ ’ਤੇ ਦਬਾਅ ਪਾ ਕੇ ਅਮਰਨਾਥ ਜਾਣ ਵਾਲੇ ਹਿੰਦੂ ਯਾਤਰੀਆਂ ਦੀ ਖ਼ਾਤਿਰਦਾਰੀ ਵਾਸਤੇ ਜੰਗਲਾਤ ਵਿਭਾਗ ਦੀ ਉਕਤ ਜ਼ਮੀਨ ਦੇਣ ਦਾ ਗਲਤ ਫੈਸਲਾ ਕਰਵਾ ਲਿਆ। ਪਰ ਕਸ਼ਮੀਰ ਦੇ ਜਾਗਰੁਕ ਲੋਕ ਇਸ ਕਾਰਵਾਈ ਦੇ ਵਿਰੋਧ ਵਿੱਚ ਉਠ ਖੜੇ ਹੋਏ। ਜੰਮੂ-ਕਸ਼ਮੀਰ ਦੇ ਹਿੰਦੂਆਂ ਦੀਆਂ ਵੋਟਾਂ ਲੈਂਦਿਆਂ-ਲੈਂਦਿਆਂ ਕਿਧਰੇ ਬਹੁਗਿਣਤੀ ਮੁਸਲਮਾਨਾਂ ਦੀਆਂ ਵੋਟਾਂ ਵੀ ਹੱਥੋਂ ਨਾ ਨਿਕਲ ਜਾਣ, ਇਹ ਸੋਚ ਕੇ ਸ੍ਰੀ ਸਈਅੱਦ ਨੇ ਉਕਤ ਜ਼ਮੀਨ ਅਮਰਨਾਥ ਸ਼ਰਾਈਨ ਬੋਰਡ ਨੂੰ ਦੇਣ ਵਾਲਾ ਫੈਸਲਾ ਰੱਦ ਕਰ ਦਿੱਤਾ। ਪਰ ਹਿੰਦੂਆਂ ਦੇ ਦੇਸ਼ ਵਿੱਚ ਕਿਸੇ ਘੱਟ-ਗਿਣਤੀ ਕੌਮ ਦੇ ਨੇਤਾ ਵੱਲੋਂ, ਹਿੰਦੂਆਂ ਦੀ ਮਨਮਾਨੀ ਨਾ ਮੰਨਣ ਦੀ ਨੀਤੀ ਨੂੰ ਦੇਸ਼ ਦੀ ‘ਮਾਲਕ’ ਕੌਮ ਕਿਵੇਂ ਬਰਦਾਸ਼ਤ ਕਰ ਸਕਦੀ ਸੀ? ਬੱਸ, ਫਿਰਕੂ ਹਿੰਦੂ ਸੰਗਠਨਾਂ ਨੇ ਦੇਸ਼ ਭਰ ਵਿੱਚ ਗੁੰਡਾਗਰਦੀ ਅਤੇ ਦੰਗੇ-ਫਸਾਦ ਅਰੰਭ ਕਰ ਦਿੱਤੇ ਤੇ ‘ਅਹਿੰਸਾ’ ਤੇ ‘ਸਹਿਣਸ਼ੀਲਤਾ’ ਦੇ ਬੁਰਕੇ ਥੱਲੇ ਛੁਪੀ ਆਪਣੀ ਅਸਲੀ ਫਿਤਰਤ ਨੂੰ ਤੁਰੰਤ ਜਗ-ਜਾਹਿਰ ਕਰ ਦਿੱਤਾ।
ਮੀਡੀਆ ਨੇ ਵੀ ਇਸ ਮਾਮਲੇ ਵਿੱਚ ਕਥਿਤ ‘ਤੰਗ-ਦਿਲ ਨਜ਼ਰੀਆ’ ਅਪਣਾਉਣ ਲਈ ਮੁਸਲਮਾਨਾਂ ਦੀ ਨਿੰਦਾ ਕੀਤੀ। ਇਸਦੇ ਇਲਾਵਾ, ਹਿੰਦੂਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਨੂੰ ‘ਲੋਗੋਂ ਦਵਾਰਾ ਪ੍ਰਦਰਸ਼ਨ’ ਦਾ ਨਾਮ ਦੇ ਕੇ ਇਸ ਫਿਰਕਾਪ੍ਰਸਤੀ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ (ਜਦ ਸਿੱਖਾਂ ਵੱਲੋਂ ਸੌਦਾ ਸਾਧ ਜਾਂ ਕਿਸੇ ਹੋਰ ਮਾਮਲੇ ਵਿੱਚ ਪ੍ਰਦਰਸ਼ਨ ਕੀਤੇ ਜਾਂਦੇ ਹਨ ਤਾਂ ਇਹੀ ਮੀਡੀਆ ਅਜਿਹੇ ਪ੍ਰਦਰਸ਼ਨਾਂ ਨੂੰ ‘ਸਿੱਖਾਂ ਵੱਲੋਂ ਬਵਾਲ’ ਜਾਂ ਕਈ ਵਾਰ ‘ਦੰਗੇ’ ਤੱਕ ਆਖਦੇ ਹਨ)। ਜੰਮੂ ਵਿੱਚ ਪੁਲਿਸ-ਕਰਮੀਆਂ ਜਾਂ ਮੁਸਲਿਮ ਵਿਧਾਇਕਾਂ ਦੇ ਘਰਾਂ ’ਤੇ ਪਥਰਾਅ ਅਤੇ ਤੋੜ-ਫੋੜ ਕਰਨ ਵਾਲੇ ਹਿੰਦੂਆਂ ਖਿਲਾਫ਼ ਕੋਈ ਕੇਸ ਵੀ ਦਰਜ ਨਹੀਂ ਕੀਤਾ ਗਿਆ, ਜਦਕਿ ਅਜਿਹੀ ਕਾਰਵਾਈ ਜੇਕਰ ਸਿੱਖਾਂ ਜਾਂ ਮੁਸਲਮਾਨਾਂ ਨੇ ਕੀਤੀ ਹੁੰਦੀ, ਤਾਂ ਉਨ੍ਹਾਂ ਦਾ ਕੀ ਹਸ਼ਰ ਕੀਤਾ ਜਾਂਦਾ, ਇਹ ਦੱਸਣ ਦੀ ਲੋੜ ਨਹੀਂ।
ਇਸ ਘਟਨਾ-ਕ੍ਰਮ ਨਾਲ ਬ੍ਰਾਹਮਣਵਾਦੀਆਂ ਦੀ ਅਹਿਸਾਨ-ਫਰਾਮੋਸ਼ੀ ਵੀ ਉਭਰ ਕੇ ਸਾਹਮਣੇ ਆਈ ਹੈ। ਕਸ਼ਮੀਰ ਵਿੱਚ ਕਈ ਦਹਾਕਿਆਂ ਤੋਂ ਕਾਇਮ ਤਨਾਅਪੂਰਨ ਵਾਤਾਵਰਨ ਦੇ ਬਾਵਜੂਦ ਆਮ ਮੁਸਲਮਾਨਾਂ ਨੇ ਹਿੰਦੂਆਂ ਵੱਲੋਂ ਅਮਰਨਾਥ ਦੀ ਤੀਰਥ-ਯਾਤਰਾ ਵਿੱਚ ਕਦੇ ਵਿਘਨ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜੇਕਰ ਮੁਸਲਮਾਨ ਇਸ ਯਾਤਰਾ ਦੇ ਵਿਰੋਧ ਵਿੱਚ ਖੜੇ ਹੋ ਜਾਣ, ਤਾਂ ਬ੍ਰਾਹਮਣਵਾਦੀ ਆਪਣਾ ਸਾਰਾ ਜੋਰ ਲਗਾ ਕੇ ਵੀ ਇਸ ਯਾਤਰਾ ਨੂੰ ਸੁਰੱਖਿਆ-ਪੂਰਨ ਨਹੀਂ ਬਣਾ ਸਕਣਗੇ। ਇਸਲਈ ਹਿੰਦੂਆਂ ਨੂੰ ਚਾਹੀਦਾ ਸੀ ਕਿ ਉਹ ਕਸ਼ਮੀਰੀ ਮੁਸਲਮਾਨਾਂ ਦੀ ਇਸ ਨੇਕ-ਨੀਤੀ ਦੇ ਅਹਿਸਾਨਮੰਦ ਹੋ ਕੇ, ਜੰਗਲ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਮੰਗ ਨੂੰ ਛੱਡ ਦਿੰਦੇ। ਪਰ ਉਨ੍ਹਾਂ ਨੇ ਉਲਟਾ ਮੁਸਲਮਾਨਾਂ ਨੂੰ ਉਨ੍ਹਾਂ ਦੀ ਕਥਿਤ ਕੱਟੜਤਾ ਲਈ ਕੋਸਣਾ ਸ਼ੁਰੂ ਕਰ ਦਿੱਤਾ ਅਤੇ ਇਹ ਧਮਕੀਆਂ ਤੱਕ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਕਿਸੇ ਮੁਸਲਮਾਨ ਨੂੰ ਰਾਜਸਥਾਨ ਦੇ ਅਜਮੇਰ ਵਿਖੇ ‘ਉਰਸ’ ਤੇ ਪਹੁੰਚਣ ਨਹੀਂ ਦਿੱਤਾ ਜਾਏਗਾ !!
ਜ਼ਮੀਨ ਵਿਵਾਦ ਮਸਲੇ ਨਾਲ ਸਿੱਖਾਂ ਨੂੰ ਵੀ ਮੁਸਲਮਾਨਾਂ ਵਾਂਗ ਜਾਗ੍ਰਿਤ ਹੋਣ ਦਾ ਸਬਕ ਲੈਣਾ ਚਾਹੀਦਾ ਹੈ। ਕਸ਼ਮੀਰ ਦੇ ਮੁੱਖ ਮੰਤਰੀ ਨੇ ਬ੍ਰਾਹਮਣਵਾਦੀਆਂ ਨੂੰ ਜੰਗਲ ਦੀ 100 ਏਕੜ ਜ਼ਮੀਨ ਦੇਣ ਦਾ ਇਰਾਦਾ ਬਣਾਇਆ ਤਾਂ ਘਾਟੀ ਦੇ ਸਾਰੇ ਮੁਸਲਮਾਨਾਂ ਨੇ ਇਕਜੁੱਟ ਹੋ ਕੇ ਇਸਦਾ ਵਿਰੋਧ ਕੀਤਾ। ਪਰ ਜਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡੇਰਾ ਰਾਧਾ ਸੁਆਮੀ ਨੂੰ ਮੋਹਾਲੀ ਵਰਗੇ ਆਧੁਨਿਕ ਸ਼ਹਿਰ ਵਿੱਚ 250 ਏਕੜ ਜ਼ਮੀਨ ਅਲਾਟ ਕਰ ਦਿੱਤੀ, ਤਾਂ ਇਕਾ-ਦੁੱਕਾ ਅਖ਼ਬਾਰਾਂ/ਰਸਾਲਿਆਂ ਦੇ ਇਲਾਵਾ ਹੋਰ ਕਿਸੇ ਵੀ ਅਖੌਤੀ ਪੰਥਕ ਆਗੂ/ਸੰਗਠਨ ਨੇ ਇਸ ਕਾਰਵਾਈ ਖਿਲਾਫ਼ ਅਵਾਜ਼ ਨਹੀਂ ਚੁੱਕੀ - ਆਮ ਸਿੱਖਾਂ ਨੇ ਤਾਂ ਕੀ ਵਿਰੋਧ ਕਰਨਾ ਸੀ। ਇਸ ਵਰਤਾਰਾ ਸਿੱਖ ਕੌਮ ਦੀ ਬੇਚਾਰਗੀ, ਲਾਚਾਰੀ ਅਤੇ ਕੌਮੀ ਮਸਲਿਆਂ ਪ੍ਰਤੀ ਬੇਪਰਵਾਹੀ ਦੀ ਪ੍ਰਤੱਖ ਮਿਸਾਲ ਪੇਸ਼ ਕਰਦਾ ਹੈ।
ਹਾਲਾਂ ਵੀ ਸਮਾਂ ਹੈ। ਜੇਕਰ ਦੇਸ਼ ਦੀਆਂ ਸਾਰੀਆਂ ਘੱਟ-ਗਿਣਤੀ ਕੌਮਾਂ ਅਤੇ ਹਿੰਦੂ ਸਮਾਜ ਦੇ ਪਿਛੜੇ ਵਰਗਾਂ ਨੇ ਇਕਜੁਟ ਹੋ ਕੇ ਬ੍ਰਾਹਮਣਵਾਦੀਆਂ ਦੀਆਂ ਫਿਰਕੂ ਅਤੇ ਤਾਨਾਸ਼ਾਹੀ ਨੀਤੀਆਂ ਦਾ ਵਿਰੋਧ ਨਹੀਂ ਕੀਤਾ, ਤਾਂ ਉਹ ਸਾਰੇ ਦੇਸ਼ ਨੂੰ ਨਫ਼ਰਤ ਦੀ ਅੱਗ ਵਿੱਚ ਫੈਲਾ ਕੇ, ਭਰਾ-ਭਰਾ ਨੂੰ ਆਪਸ ਵਿੱਚ ਲੜਨ ਲਈ ਮਜਬੂਰ ਕਰ ਦੇਣਗੇ।