Subscription About Us Contact Us


ਹਿੰਦੂ ਦੇਸ਼-ਧ੍ਰੋਹੀ ਹਨ ਕਿਉਂਕਿ ਉਹ ਵਿਦੇਸ਼ੀ ਹਨ

- ਸੁੰਦਰ ਲਾਲ ਸਾਗਰ -

ਬਹੁਤ ਪਹਿਲਾਂ ਮੈਂ ਇਕ ਲੇਖ ਲਿਖਿਆ ਸੀ ਕਿ ਦੇਸ਼-ਧ੍ਰੋਹੀ ਕੌਣ ਹੈ? ਉਸ ਲੇਖ ਵਿੱਚ ਦੱਸਿਆ ਕਿ ਦੇਸ਼ ਦੇ ਵਿਰੁੱਧ ਜਸੂਸੀ ਕਰਨਾ, ਦੇਸ਼ ਦੇ ਗੁਪਤ ਰਾਜ਼ ਵੇਚਣਾ, ਦੇਸ਼ ਦੀ ਸੁਤੰਤਰਤਾ ਦਾ ਸੌਦਾ ਕਰਨਾ, ਦੇਸ਼ ਦਾ ਧਨ ਵਿਦੇਸ਼ਾਂ ਵਿੱਚ ਜਮਾਂ ਕਰਨਾ ਅਤੇ ਦੇਸ਼ ਦਾ ਸਨਮਾਨ ਵੇਚਨਾ ਆਦਿ ਦੇਸ਼-ਧ੍ਰੋਹ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਕੰਮ ਹਿੰਦੂ ਹੀ ਕਰਦੇ ਹਨ। ਜਨਮ-ਅਸਥਾਨ ਨੂੰ ਸਵਰਗ ਦੀ ਪਰਿਭਾਸ਼ਾ ਦੇਣ ਵਾਲਾ ਹਿੰਦੂ ਅਖੀਰ ਇਹ ਦੇਸ਼-ਧ੍ਰੋਹ ਕਿਉਂ ਕਰਦਾ ਹੈ? ਉਸਨੂੰ ਭਾਰਤ ਨਾਲ ਮਮਤਾ ਕਿਉਂ ਨਹੀਂ ਹੈ? ਉਹ ਸਵਾਰਥ ਵਿੱਚ ਕਿਉਂ ਦੇਸ਼ ਨੂੰ ਦੂਜਿਆਂ ਦੇ ਹਵਾਲੇ ਕਰਦਾ ਆ ਰਿਹਾ ਹੈ? ਅਜਿਹੀ ਗੱਦਾਰੀ ਦੂਜੇ ਦੇਸ਼ਾਂ ਵਿੱਚ ਨਾ ਕਦੇ ਵੇਖੀ ਗਈ, ਨਾ ਸੁਣੀ ਗਈ। ਭਾਰਤ ਦਾ ਇਤਿਹਾਸ ਹਿੰਦੂ ਗੱਦਾਰੀ ਦੀ ਕਹਾਣੀਆਂ ਦਾ ਇਤਿਹਾਸ ਹੈ।

ਹਿੰਦੂ ਦੇਸ਼-ਧ੍ਰੋਹ ਦਾ ਕਾਰਨ ਮੇਰੀ ਸਮਝ ਵਿੱਚ ਹੁਣ ਤੱਕ ਇਹੀ ਆਇਆ ਹੈ ਕਿ ਇਹ ਦੇਸ਼ ਹਿੰਦੂ ਦਾ ਆਪਣਾ ਨਾ ਹੋਣ ਅਤੇ ਵਿਦੇਸ਼ੀ ਹੋਣ ਨਾਤੇ ਹਿੰਦੂ ਇਹ ਦੇਸ਼-ਧ੍ਰੋਹ ਕਰਦਾ ਰਿਹਾ ਹੈ ਅਤੇ ਕਰ ਰਿਹਾ ਹੈ। ਇਤਿਹਾਸ ਇਸਦਾ ਗਵਾਹ ਹੈ ਕਿ ਹਿੰਦੂ ਨੇ ਆਪਣੇ ਸਵਾਰਥ ਲਈ ਦੇਸ਼ ਨੂੰ ਗੁਲਾਮ ਬਣਵਾਇਆ, ਕਰੋੜਾਂ ਲੋਕਾਂ ਨੂੰ ਮੌਤ ਦੀ ਨੀਂਦ ਸੁਲਵਾ ਦਿੱਤਾ, ਲੱਖਾਂ ਇਸਤਰੀਆਂ ਦੀ ਇੱਜ਼ਤ ਲੁਟਵਾਈ ਅਤੇ ਕਰੋੜਾਂ ਨੌਜੁਆਨ ਮੁੰਡੇ-ਕੁੜੀਆਂ ਨੂੰ ਵਿਦੇਸ਼ਾਂ ਦੇ ਚੌਰਾਹਿਆਂ ’ਤੇ ਨੀਲਾਮ ਕਰਵਾ ਦਿੱਤਾ। ਇਸਦੇ ਸਵਾਰਥ ਕਾਰਨ ਹੀ ਭਾਰਤ ਵਿੱਚ ਪੈਦਾ ਹੋਣ ਵਾਲੇ ਹੀਰੇ, ਜਵਾਹਰਾਤ, ਸੋਨਾ, ਚਾਂਦੀ, ਕਰੋੜਾਂ ਦੇ ਮੁੱਲ ਦੀ ਦੌਲਤ ਲੁੱਟ ਕੇ ਵਿਦੇਸ਼ੀ ਲੈ ਗਏ। ਇਹ ਦੇਸ਼ ਇਨ੍ਹਾਂ ਹੀ ਗੱਦਾਰਾਂ ਦੇ ਕਾਰਨ ਗੁਲਾਮ ਅਤੇ ਭਿਖਾਰੀ ਹੋ ਗਿਆ। ਇਨ੍ਹਾਂ ਦੀ ਗੱਦਾਰੀ ਦਾ ਇਤਿਹਾਸ ਵੈਦਿਕ ਕਾਲ ਤੋਂ ਹੀ ਅਰੰਭ ਹੁੰਦਾ ਹੈ। ਵੈਦਿਕ ਕਾਲ ਦੇ ਬਾਅਦ ਰਮਾਇਣ, ਮਹਾਂਭਾਰਤ ਕਾਲ ਵਿੱਚ ਹੀ ਆਰਿਯਾਂ ਦੇ ਬਾਅਦ ਦਰਦ, ਖਸ, ਚੋਲ, ਚੇਦੀ, ਪਾਂਡਯ ਆਦਿ ਅਨੇਕਾਂ ਬਾਹਰੀ ਜਾਤਾਂ ਭਾਰਤ ਵਿੱਚ ਆਈਆਂ ਪਰ ਇਨ੍ਹਾਂ ਜਾਤਾਂ ਨੂੰ ਲਿਆਉਣ ਦਾ ਸਵਾਗਤ ਕਰਨ ਅਤੇ ਦੇਸ਼ ਨੂੰ ਉਨ੍ਹਾਂ ਦੇ ਹੱਥ ਸੌਂਪਣ ਦਾ ਕੰਮ ਹਿੰਦੂਆਂ ਦੇ ਹੱਥੋਂ ਹੋਇਆ। ਇਨ੍ਹਾਂ ਬਾਹਰੀ ਹਮਲਿਆਂ ਤੋਂ ਪਹਿਲਾਂ ਹਿੰਦੂ ਰਾਜੇ ਆਪਸ ਵਿੱਚ ਲੜਦੇ ਸਨ ਅਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਇਹ ਰਾਜੇ ਬਾਹਰ ਦੇ ਲੋਕਾਂ ਨੂੰ ਸੱਦਾ ਦਿੰਦੇ ਸਨ। ਜਿਹੜਾ ਇਤਿਹਾਸ ਸਾਡੇ ਕੋਲ ਲਿਖਤੀ ਰੂਪ ’ਚ ਉਪਲਬਧ ਹੈ, ਉਸ ਵਿੱਚ ਈਸਾ ਤੋਂ ਪਹਿਲਾਂ ਤੋਂ ਹੀ ਦੇਸ਼-ਧ੍ਰੋਹ ਦੀ ਕਹਾਣੀ ਦਿਖਾਈ ਦਿੰਦੀ ਹੈ। ਇਸਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਸਭ ਤੋਂ ਵੱਡਾ ਦੇਸ਼-ਧ੍ਰੋਹੀ ਹਿੰਦੂ ਹੀ ਹੈ।

ਜਦ ਭਾਰਤ ਵਿੱਚ ਨੰਦ ਵੰਸ਼ ਦਾ ਰਾਜ ਸੀ, ਤਾਂ ਉਸਨੂੰ ਨਸ਼ਟ ਕਰਨ ਲਈ ਹਿੰਦੂ ਬ੍ਰਾਹਮਣ ਚਾਣਕਿਆ ਨੇ ਵਿਦੇਸ਼ੀਆਂ ਦੀ ਮਦਦ ਲਈ ਅਤੇ ਸਿਕੰਦਰ ਨੂੰ ਸੱਦਾ ਦਿੱਤਾ। ਈਸਾ ਤੋਂ 326 ਸਾਲ ਪਹਿਲਾਂ, ਆਂਭੀ ਨੇ ਸਿਕੰਦਰ ਨੂੰ ਸਿੰਧ ’ਤੇ ਹਮਲਾ ਕਰਨ ਅਤੇ ਸਿੰਧ ਦੇ ਰਾਜਾ ਪੁਰੂ ਨੂੰ ਮਰਵਾਉਣ ਲਈ ਸੱਦਾ ਦਿੱਤਾ। ਪੁਰੂ ਹਾਰਿਆ ਅਤੇ ਆਪਣੀਆਂ ਦੋ ਧੀਆਂ ਵਿਦੇਸ਼ੀਆਂ ਨੂੰ ਦੇ ਕੇ ਸੰਧੀ ਕਰਨ ਲਈ ਮਜਬੂਰ ਹੋਇਆ। ਹਿੰਦੂ ਆਂਭੀ ਨੇ ਲੜਾਈ ਵਿੱਚ ਸਿਕੰਦਰ ਦਾ ਸਾਥ ਦਿੱਤਾ ਅਤੇ ਦੇਸ਼ ਨੂੰ ਹਰਵਾ ਦਿੱਤਾ। ਆਂਭੀ ਅਤੇ ਦੂਜੇ ਹਿੰਦੂ ਰਾਜਾ ਸ਼ਸ਼ੀਗੁਪਤ ਨੇ ਮੈਦਾਨੇ-ਜੰਗ ਵਿੱਚ ਸਿਕੰਦਰ ਦਾ ਸਾਥ ਦਿੱਤਾ ਅਤੇ ਦੇਸ਼ ਨਾਲ ਗੱਦਾਰੀ ਕੀਤੀ ਪਰ ਜਦ ਸਿਕੰਦਰ ਨੇ ਸ਼ਸ਼ੀਗੁਪਤ ’ਤੇ ਹਮਲਾ ਕੀਤਾ ਤਾਂ ਪੁਰੂ ਨੇ ਉਸਨੂੰ ਮਰਵਾਉਣ ਲਈ ਸੈਨਾ ਸਮੇਤ ਸਿਕੰਦਰ ਦਾ ਸਾਥ ਦਿੱਤਾ। ਇਸ ਤਰ੍ਹਾਂ ਪੁਰੂ, ਸ਼ਸ਼ੀਗੁਪਤ ਤੇ ਆਂਭੀ, ਤਿੰਨੋਂ ਹਿੰਦੂ ਰਾਜਿਆਂ ਨੇ ਦੇਸ਼ ਨਾਲ ਗੱਦਾਰੀ ਕੀਤੀ।

ਸਿਕੰਦਰ ਤੋਂ ਬਾਅਦ 305 ਈਸਵੀ ਵਿੱਚ ਭਾਰਤ ’ਤੇ ਸੈਲਯੂਕਸ ਨੇ ਹਮਲਾ ਕੀਤਾ ਤਾਂ ਚੰਦਰਗੁਪਤ ਮੌਰਿਆ ਨੇ ਉਸਨੂੰ ਰਾਜਾ ਨੰਦ ਵਿਰੁੱਧ ਹਮਲੇ ਲਈ ਸੱਦਾ ਅਤੇ ਨੰਦ ਵੰਸ਼ ਦਾ ਖ਼ਾਤਮਾ ਕਰਵਾਇਆ। ਸੈਲਯੂਕਸ ਦੇ ਉੱਤਰਾਧਿਕਾਰੀ ਅੰਤਯੋਕਸ ਨੂੰ ਹਿੰਦੂ ਰਾਜਾ ਸੁਭਾਗ ਸੇਨ ਨੇ ਸੱਦਾ ਦਿੱਤ ਅਤੇ ਭਾਰਤ ਦੀ ਜਿੱਤ ਵਿੱਚ ਉਸਦਾ ਸਾਥ ਦਿੱਤਾ। ਈਸਾ ਤੋਂ 190 ਸਾਲ ਪਹਿਲਾਂ ਭਾਰਤ ਵਿੱਚ ਮੌਰਿਆ ਵੰਸ਼ ਦਾ ਰਾਜ ਸੀ। ਰਾਜਾ ਦੇ ਦਰਬਾਰੀ ਅਤੇ ਬ੍ਰਾਹਮਣ ਮੰਤਰੀ ਨੇ ਰਾਜਾ ਨਾਲ ਗੱਦਾਰੀ ਕਰਕੇ ਦੈਮਿਤ੍ਰਿਯਸ ਨੂੰ ਸੱਦਾ ਦਿੱਤਾ ਅਤੇ ਜਦ ਉਸਨੇ ਹਮਲਾ ਕੀਤਾ ਤਾਂ ਉੱਚ ਜਾਤਾਂ ਦੇ ਹਿੰਦੂਆਂ ਨੇ ਮੌਰਿਆ ਰਾਜਾ ਦੇ ਖਿਲਾਫ਼ ਉਸ ਹਮਲਾਵਰ ਦਾ ਸਾਥ ਦਿੱਤਾ। ਏਨਾ ਹੀ ਨਹੀਂ, ਉਸਨੂੰ ਧਰਮ ਮਿੱਤਰ ਦੀ ਉਪਾਧੀ ਵੀ ਦਿੱਤੀ। ਦੈਮ੍ਰਿਤਿਯਸ ਨੇ ਸਿਆਲਕੋਟ, ਪੇਸ਼ਾਵਰ ਅਤੇ ਕਾਪਸੀ ’ਤੇ ਕਬਜਾ ਕਰ ਲਿਆ।

ਰਾਜਾ ਸ਼ੁੰਗ ਦੇ ਖਿਲਾਫ਼ ਹਿੰਦੂ ਖੱਤਰੀਆਂ ਨੇ ਮੀਨਾਂਦਰ ਨੂੰ ਸੱਦਾ ਦਿੱਤਾ ਅਤੇ ਭਾਰਤ ’ਤੇ ਹਮਲਾ ਕਰਵਾਇਆ। ਇਸ ਹਮਲੇ ਵਿੱਚ ਸ਼ੁੰਗ ਬ੍ਰਾਹਮਣ ਵੰਸ਼ ਦੇ ਵਿਰੁੱਧ ਖੱਤਰੀਆਂ ਨੇ ਵਿਦੇਸ਼ੀ ਮੀਨਾਂਦਰ ਦਾ ਸਾਥ ਦਿੱਤਾ। ਸ਼ੁੰਗ ਨੇ ਆਪਣੇ ਦੇਸ਼ ਦੇ ਰਾਜਾ ਵਰਿਹਦਰਥ ਦੇ ਕਤਲ ਵਾਸਤੇ ਵਿਦੇਸ਼ੀਆਂ ਦੀ ਸਹਾਇਤਾ ਕੀਤੀ ਸੀ। ਚੀਨੀ ਰਾਜੇ ‘ਕਪਸ’ ਨੂੰ ਭਾਰਤ ’ਤੇ ਹਮਲਾ ਕਰਨ ਲਈ ਹਿੰਦੂਆਂ ਨੇ ਸੱਦਾ ਦਿੱਤਾ ਸੀ ਅਤੇ ਜਦ ਉਸਨੇ ਹਮਲਾ ਕੀਤਾ ਤਾਂ ਹਿੰਦੂਆਂ ਨੇ ਉਸਦਾ ਸਵਾਗਤ ਕੀਤਾ ਤੇ ਲੜਾਈ ਵਿੱਚ ਉਸਦਾ ਸਾਥ ਦਿੱਤਾ।

ਵਾਰਕਾਟਕ ਵਿੱਚ ਹਿੰਦੂ ਰਾਜਾ ਰਾਜ ਕਰਦਾ ਸੀ। ਉਹ ਬ੍ਰਾਹਮਣ ਸੀ। ਖੱਤਰੀਆਂ ਨੇ ਉਸਦੇ ਵਿਰੁੱਧ ਕਨਿਸ਼ਕ ਨੂੰ ਸੱਦਾ ਦਿੱਤਾ ਅਤੇ ਕਨਿਸ਼ਕ ਨੇ ਭਾਰਤ ’ਤੇ ਹਮਲਾ ਕੀਤਾ, ਤਾਂ ਖੱਤਰੀਆਂ ਨੇ ਉਸਦਾ ਸਾਥ ਦਿੱਤਾ। ਜਦ ਭਾਰਤ ’ਤੇ ਰਾਜਾ ਸਕੰਦਗੁਪਤ ਰਾਜ ਕਰਦਾ ਸੀ, ਤਾਂ ਹਿੰਦੂਆਂ ਨੇ ਉਸ ’ਤੇ ਹਮਲਾ ਕਰਨ ਲਈ ਚੀਨੀ ਹੂਣਾਂ ਨੂੰ ਸੱਦਾ ਦਿੱਤਾ, ਜੋ ਮਾਰੇ-ਮਾਰੇ ਘੁੰਮ ਰਹੇ ਸਨ। ਇਨ੍ਹਾਂ ਹੂਣਾਂ ਨੇ ਭਾਰਤ ’ਤੇ ਹਮਲਾ ਕੀਤਾ ਤਾਂ ਹਿੰਦੂਆਂ ਨੇ ਸਕੰਦਗੁਪਤ ਵਿਰੁੱਧ ਹੂਣਾਂ ਦਾ ਸਾਥ ਦਿੱਤਾ ਅਤੇ ਹੂਣਾਂ ਨੇ ਭਾਰਤ ’ਤੇ ਕਬਜ਼ਾ ਕਰ ਲਿਆ। ਭਾਰਤ ਦੇ ਜਾਟ ਉਨ੍ਹਾਂ ਹੀ ਹੂਣਾਂ ਦੇ ਵੰਸ਼ਜ ਹਨ। ਰਾਜਾ ਸਾਹਸੀ ਦਾ ਛੱਕੂ ਨਾਂ ਦਾ ਬ੍ਰਾਹਮਣ ਮੰਤਰੀ ਸੀ। ਇਸ ਛੱਕੂ ਨੇ ਵਿਦੇਸ਼ੀਆਂ ਨਾਲ ਮਿਲ ਕੇ ਰਾਜੇ ਦੀ ਹੱਤਿਆ ਕਰ ਦਿੱਤੀ।

ਸਿੰਧ ਵਿੱਚ ਰਾਜਾ ਦਾਹਿਰ ਰਾਜ ਕਰਦਾ ਸੀ। ਭਾਰਤ ’ਤੇ ਮੁਹੰਮਦ ਕਾਸਿਮ ਨੇ ਹਮਲਾ ਕੀਤਾ। ਜੰਗ ਦੇ ਮੈਦਾਨ ਦੇ ਨੇੜੇ ਇਕ ਦੇਵੀ ਦਾ ਮੰਦਰ ਸੀ, ਜਿਸ ’ਤੇ ਝੰਡਾ ਲਹਿਰਾ ਰਿਹਾ ਸੀ। ਰਾਜਾ ਦਾਹਿਰ ਦੀ ਸੈਨਾ ਨੂੰ ਇਹ ਵਿਸ਼ਵਾਸ ਸੀ ਕਿ ਜਦ ਤੱਕ ਝੰਡਾ ਲਹਿਰਾਉਂਦਾ ਰਹੇਗਾ, ਉਨ੍ਹਾਂ ਦੀ ਹਾਰ ਨਹੀਂ ਹੋ ਸਕਦੀ ਅਤੇ ਉਹ ਬਹਾਦਰੀ ਨਾਲ ਲੜ ਰਹੇ ਸਨ। ਪਰ ਹਮਲਾਵਰ ਤੋਂ ਭਾਰੀ ਰਕਮ ਲੈ ਕੇ ਮੰਦਰ ਦਾ ਪੁਜਾਰੀ ਉਨ੍ਹਾਂ ਨਾਲ ਮਿਲ ਗਿਆ ਅਤੇ ਉਸਨੇ ਮੰਦਰ ’ਤੇ ਚੜ੍ਹਕੇ ਚੁਪਕੇ ਜਿਹੇ ਝੰਡਾ ਝੁਕਾ ਦਿੱਤਾ। ਝੰਡਾ ਝੁਕਦਿਆਂ ਹੀ ਹਿੰਦੂ ਸੈਨਾ ਨੱਸ ਖੜੀ ਹੋਈ। ਰਾਜਾ ਹਾਰ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਲੱਖਾਂ ਨੂੰ ਫੜ ਕੇ ਗੁਲਾਮ ਬਣਾ ਲਿਆ ਗਿਆ, ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਵੇਚ ਦਿੱਤਾ ਗਿਆ। ਇਹ ਬ੍ਰਾਹਮਣ ਗੱਦਾਰੀ ਦਾ ਨਮੂਨਾ ਹੈ।

11ਵੀਂ ਸਦੀ ਵਿੱਚ ਮਹਿਮੂਦ ਗਜਨਵੀ ਨੇ ਸੋਮਨਾਥ ਦੇ ਮੰਦਰ ’ਤੇ ਹਮਲਾ ਕੀਤਾ। ਮੰਦਰ ਦੇ ਪੁਰੋਹਿਤ ਹਮਲਾਵਰ ਨਾਲ ਮਿਲ ਗਏ ਅਤੇ ਮੰਦਰ ਟੁੱਟਦੇ ਸਮੇਂ ਚੁਪਚਾਪ ਨਜਾਰਾ ਵੇਖਦੇ ਰਹੇ। ਮੰਦਰ ਟੁੱਟਾ, ਸ਼ੰਕਰ ਦੇ ਟੁਕੜੇ-ਟੁਕੜੇ ਕਰ ਦਿੱਤੇ ਗਏ ਅਤੇ ਇਨ੍ਹਾਂ ਟੁਕੜਿਆਂ ਨਾਲ ਲੱਖਾਂ ਦੇ ਹੀਰੇ-ਜਵਾਹਰਾਤ ਗੱਡਿਆਂ ਵਿੱਚ ਭਰ ਕੇ ਸੋਨਾ ਅਤੇ ਹਜ਼ਾਰਾਂ ਦੀ ਸੰਖਿਆ ਵਿੱਚ ਦਾਸ-ਦਾਸੀਆਂ ਲੈ ਗਿਆ, ਜਿਨ੍ਹਾਂ ਨੂੰ ਅਰਬ ਦੇ ਚੌਰਾਹਿਆਂ ’ਤੇ ਨੀਲਾਮ ਕਰਕੇ 5 ਆਨੇ ਵਿੱਚ ਔਰਤ ਤੇ 10 ਆਨੇ ਵਿੱਚ ਪੁਰਸ਼ ਵੇਚ ਦਿੱਤੇ ਗਏ। ਮੰਦਰ ਲੁੱਟਣ ਲਈ ਦਰਵਾਜਾ ਖ਼ੁਦ ਪੁਰੋਹਿਤ ਨੇ ਖੋਲ੍ਹਿਆ ਸੀ।

12ਵੀਂ ਸਦੀ ਵਿੱਚ ਕੰਨੌਜ ਦੇ ਰਾਜਾ ਜੈਚੰਦ ਨੇ ਦਿੱਲੀ ਦੇ ਰਾਜਾ ਪ੍ਰਿਥਵੀਰਾਜ ਨੂੰ ਮਰਵਾਉਣ ਲਈ ਮੁਹੰਮਦ ਗੌਰੀ ਨੂੰ ਬ੍ਰਾਹਮਣ ਮੰਤਰੀ ਹੱਥੋਂ ਸੱਦਾ ਦੇ ਕੇ ਬੁਲਵਾਇਆ ਅਤੇ ਪ੍ਰਿਥਵੀਰਾਜ ’ਤੇ ਹਮਲੇ ਸਮੇਂ ਆਪਣੀ ਫੌਜ ਲੈ ਕੇ ਗੌਰੀ ਨਾਲ ਮਿਲਕੇ ਪ੍ਰਿਥਵੀਰਾਜ ਵਿਰੁੱਧ ਲੜਿਆ। ਪ੍ਰਿਥਵੀਰਾਜ ਹਾਰਿਆ ਅਤੇ ਮਾਰਿਆ ਗਿਆ। ਇੱਥੋਂ ਹੀ ਭਾਰਤ ਦੀ ਗੁਲਾਮੀ ਦੀ ਨੀਂਹ ਪਈ ਅਤੇ ਗੁਲਾਮ ਵੰਸ਼ ਭਾਰਤ ਦਾ ਸ਼ਾਸਕ ਬਣ ਗਿਆ।

1526 ਵਿੱਚ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ’ਤੇ ਹਮਲਾ ਕਰਨ ਲਈ ਬੁਲਾਇਆ ਅਤੇ ਰਾਣਾ ਪ੍ਰਤਾਪ ਦੇ ਪੂਰਵਜਾਂ ਨੇ ਇਸ ਦੇਸ਼ ’ਤੇ ਮੁਗਲ ਵੰਸ਼ ਦੀ ਗੁਲਾਮੀ ਵਿੱਚ ਭਾਰਤ ਨੂੰ ਧਕੇਲ ਦਿੱਤਾ, ਜੋ 1857 ਤੱਕ ਭਾਰਤ ’ਤੇ ਕਾਬਿਜ਼ ਰਹੇ।

ਦੱਖਣੀ ਭਾਰਤ ਵਿੱਚ ਗੋਆ ’ਤੇ ਪੁਰਤਗਾਲੀਆਂ ਦੀ ਸੱਤਾ ਲੰਬੇ ਸਮੇਂ ਤੱਕ ਕਾਇਮ ਰਹੀ। ਗੋਆ 1960 ਵਿੱਚ ਪੁਰਤਗਾਲੀਆਂ ਤੋਂ ਸੁਤੰਤਰ ਹੋਇਆ ਜਦਕਿ ਭਾਰਤ 1947 ਵਿੱਚ ਹੀ ਸੁਤੰਤਰ ਹੋ ਗਿਆ ਸੀ। ਗੋਆ ਦਾ ਸ਼ਾਸਕ ਹਿੰਦੂ ਰਾਜਾ ਜਮੋਰਿਨ ਸੀ। ਜਮੋਰਿਨ ਨੇ ਅਰਬੀਆਂ ਵਿਰੁੱਧ ਪੁਰਤਗਾਲ ਦੇ ਰਾਜਾ ਨੂੰ ਭਾਰਤ ਆਉਣ ਦਾ ਸੱਦਾ ਭੇਜਿਆ ਸੀ। ਇਹ ਸੱਦਾ ਵੀ ਬ੍ਰਾਹਮਣ ਮੰਤਰੀ ਲੈ ਕੇ ਗਿਆ ਸੀ। ਪੁਰਤਗਾਲ ਨੇ ਪਹਿਲਾਂ ਵਾਸਕੋਡਿਗਾਮਾ ਨੂੰ ਭਾਰਤ ਭੇਜਿਆ। ਜਮੋਰਿਨ ਨੇ ਵਾਸਕੋਡਿਗਾਮਾ ਦਾ ਭਰਪੂਰ ਸਵਾਗਤ ਕੀਤਾ। ਬਾਅਦ ਵਿੱਚ ਪੁਰਤਗਾਲੀ ਭਾਰਤ ਆਏ ਅਤੇ ਉਨ੍ਹਾਂ ਨੇ ਗੋਆ ਦਾ ਰਾਜ ਹਥਿਆ ਲਿਆ। ਗੋਆ ਹਿੰਦੂਆਂ ਦੀ ਗੱਦਾਰੀ ਕਾਰਨ ਸੈਂਕੜੇ ਸਾਲ ਗੁਲਾਮ ਰਿਹਾ।

ਦੇਸ਼-ਧ੍ਰੋਹ ਵਿੱਚ ਹਿੰਦੂ ਬਹੁਤ ਹੀ ਮੱਕਾਰ ਹਨ ਅਤੇ ਉਨ੍ਹਾਂ ਨੇ ਆਪਣੇ ਸਵਾਰਥ ਦੀ ਖਾਤਿਰ ਵੱਡੇ-ਵੱਡੇ ਮਹਾਂਪੁਰਸ਼ਾਂ ਦੇ ਕਤਲ ਤੱਕ ਕਰ ਦਿੱਤੇ। ਸਵਾਮੀ ਦਇਆਨੰਦ ਨੇ ਹਿੰਦੂ ਅਵਤਾਰਾਂ ਦਾ ਪਖੰਡ ਦੱਸਿਆ ਤਾਂ ਬ੍ਰਾਹਮਣ ਨੇ ਉਸ ਦਇਆਨੰਦ ਸਰਸਵਤੀ ਦਾ ਹੀ ਕਤਲ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਜ਼ਲੂਮਾਂ ਨੂੰ ਇਨਸਾਫ ਦਿਵਾਉਣ ਲਈ ਵਿਦੇਸ਼ੀਆਂ ਨਾਲ ਲੜ ਰਹੇ ਸਨ। ਜੰਗ ਦੇ ਸਮੇਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਮੈਦਾਨੇ ਜੰਗ ਤੋਂ ਦੂਰ ਸੁਰੱਖਿਅਤ ਥਾਂ ’ਤੇ ਪਹੁੰਚ ਗਏ ਸਨ। ਪਰ ਉਨ੍ਹਾਂ ਦੇ ਬ੍ਰਾਹਮਣ ਰਸੋਈਏ ਗੰਗੂ ਨੇ ਵਿਦੇਸ਼ੀ ਹਮਲਾਵਰਾਂ ਨੂੰ ਸਾਹਿਬਜ਼ਾਦਿਆਂ ਦਾ ਠਿਕਾਣਾ ਦੱਸ ਦਿੱਤਾ। ਗੁਰੂ ਸਾਹਿਬ ਦੇ ਸਾਹਿਬਜ਼ਾਦੇ ਫੜੇ ਗਏ ਅਤੇ ਦਿਵਾਰ ਵਿੱਚ ਚਿਣਵਾ ਕੇ ਮਰਵਾ ਦਿੱਤੇ ਗਏ। ਇਹ ਹਿੰਦੂਆਂ ਦੀ ਬਹੁਤ ਵੱਡੀ ਗੱਦਾਰੀ ਸੀ। ਮਹਾਤਮਾ ਗਾਂਧੀ ਦਾ ਕਤਲ ਕਰਨ ਵਾਲਾ ਨੱਥੂ ਰਾਮ ਗੋਡਸੇ ਵੀ ਉੱਚ ਸ਼੍ਰੇਣੀ ਦਾ ਹਿੰਦੂ ਬ੍ਰਾਹਮਣ ਸੀ। ਇਹ ਸਾਰੇ ਕਾਰੇ ਦੇਸ਼-ਧ੍ਰੋਹ ਤੋਂ ਘੱਟ ਨਹੀਂ ਹਨ।

ਰਾਜਾ ਰਾਮ ਮੋਹਨ ਰਾਇ, ਜਿਉਤੀ ਬਾ ਫੂਲੇ, ਡਾ: ਅੰਬੇਡਕਰ, ਜੈ ਪ੍ਰਕਾਸ਼ ਨਰਾਇਣ ਅਤੇ ਡਾ: ਰਮਾ ਮਨੋਹਰ ਲੋਹੀਆ ਦੀ ਗੈਰ-ਕੁਦਰਤੀ ਮੌਤਾਂ ਵਿੱਚ ਵੀ ਸਵਰਣ ਹਿੰਦੂਆਂ ਦਾ ਹੱਥ ਹੋਣ ਦਾ ਸ਼ੱਕ ਜਾਹਿਰ ਕੀਤਾ ਗਿਆ ਸੀ। ਪ੍ਰਤੀਕ੍ਰਿਆਵਾਦੀ ਹਿੰਦੂਆਂ ਨੇ ਇੰਦਰਾ ਗਾਂਧੀ ਨੂੰ ਸਿੱਖਾਂ ਦੇ ਖਿਲਾਫ਼ ਭੜਕਾਇਆ ਅਤੇ ਸਾਕਾ ਨੀਲਾ ਤਾਰਾ ਦੌਰਾਨ ਹਜ਼ਾਰਾਂ ਸਿੱਖ ਕਤਲ ਕਰਵਾ ਦਿੱਤੇ। ਇਹੀ ਕਾਂਡ ਇੰਦਰਾ ਦੇ ਕਤਲ ਦਾ ਕਾਰਨ ਬਣਿਆ। ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ ਦੇ ਕਤਲ ਮਾਮਲੇ ਵਿੱਚ ਵੀ ਕ੍ਰਿਪਲਾਨੀ ਵਰਗੇ ਬ੍ਰਾਹਮਣਾਂ ਦਾ ਨਾਂ ਉਛਲਿਆ ਸੀ। ਸੰਜੇ ਗਾਂਧੀ ਵਿਰੁੱਧ ਆਰੋਪ ਸੀ ਕਿ ਉਸਨੇ ਭਾਰਤ ਦੀ ਅਬਾਦੀ ਘਟਾਉਣ ਵਾਸਤੇ ਲੋਕਾਂ ਦੀ ਨਸਬੰਦੀ ਕਰਵਾਈ ਸੀ, ਜਿਸ ਨਾਲ ਹਿੰਦੂਆਂ ਦੀ ਜਨਸੰਖਿਆ ’ਤੇ ਅਸਰ ਪੈ ਰਿਹਾ ਸੀ। ਇਸ ਤਰ੍ਹਾਂ ਹਿੰਦੂ ਆਪਣੇ (ਮਾਨਵਤਾ-ਵਿਰੋਧੀ) ਧਰਮ ਅਤੇ ਸੰਸਕ੍ਰਿਤੀ ਲਈ ਕਿਸੇ ਨੂੰ ਵੀ ਮਰਵਾਉਣ ਤੋਂ ਝਿਜਕ ਨਹੀਂ ਕਰਦੇ। ਇਨ੍ਹਾਂ ਨੂੰ ਨਾ ਦੇਸ਼ ਦੀਆਂ ਸਮੱਸਿਆਵਾਂ ਨਾਲ ਕੋਈ ਮਤਲਬ ਹੈ ਅਤੇ ਨਾ ਹੀ ਦੂਜੀਆਂ ਜਾਤਾਂ ਨਾਲ।

ਦੇਸ਼ ਦੇ ਗੁਪਤ ਰਹੱਸਾਂ ਦੀ ਜਸੂਸੀ ਕਰਨਾ ਅਤੇ ਦੇਸ਼ ਲਈ ਖਤਰਾ ਪੈਦਾ ਕਰਨਾ, ਗੰਭੀਰ ਦੇਸ਼-ਧ੍ਰੋਹ ਹੈ। ਭਾਰਤ ਦੀ ਸੁਤੰਤਰਤਾ ਦੀ ਲੜਾਈ ਦੌਰਾਨ ਅਨੇਕ ਸਵਰਣ ਹਿੰਦੂ ਅੰਗਰੇਜ਼ਾਂ ਦਾ ਸਾਥ ਦੇ ਰਹੇ ਸਨ। ਸੁਤੰਤਰਤਾ ਸੈਨਾਨੀਆਂ ਦੇ ਗੁਪਤ ਪਤੇ ਅਤੇ ਗੁਪਤ ਯੋਜਨਾਵਾਂ ਦੱਸ ਰਹੇ ਸਨ। ਇਸ ਦੇਸ਼-ਧ੍ਰੋਹ ਬਦਲੇ ਉਹ ਅੰਗਰੇਜ਼ਾਂ ਤੋਂ ਜ਼ਿੰਮੀਦਾਰੀਆਂ ਅਤੇ ‘ਰਾਇ ਬਹਾਦੁਰ’, ‘ਸਰ’, ਸਾਹਿਬ, ਮੁਖੀਆ, ਲੰਬੜਦਾਰ ਆਦਿਕ ਦੀਆਂ ਉਪਾਧੀਆਂ ਪਾ ਰਹੇ ਸਨ। ਭਾਰਤ ਦੇ ਜ਼ਿੰਮੀਦਾਰ ਸਵਰਣ ਹੀ ਸਨ। ਅੱਜ ਸੰਘ ਪਰਵਾਰ ਜੋ ਚੀਕ-ਚੀਕ ਕੇ ਆਪਣੇ ਆਪਨੂੰ ਰਾਸ਼ਟਰ-ਭਗਤ ਕਹਿ ਰਿਹਾ ਹੈ, ਸਨ 1942 ਦੇ ਭਾਰਤ ਛੱਡੋ ਅੰਦੋਲਨ ਵਿੱਚ ਅੰਗਰੇਜ਼ਾਂ ਦਾ ਸਾਥ ਦੇ ਰਿਹਾ ਸੀ। ਪਿਛਲੇ ਸਮੇਂ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ ਅਟਲ ਬਿਹਾਰੀ ਵਾਜਪਾਈ ਨੇ ਅਦਾਲਤ ਵਿੱਚ ਸੁਤੰਤਰਤਾ ਸੈਨਾਨੀਆਂ ਵਿਰੁੱਧ ਗਵਾਹੀ ਦਿੱਤੀ ਸੀ ਅਤੇ ਸਜਾਵਾਂ ਕਰਵਾਈਆਂ ਸਨ। ਰਵਿੰਦਰ ਨਾਥ ਟੈਗੋਰ ਨੂੰ ਅੰਗਰੇਜ਼ਾਂ ਨੇ ਨੋਬਲ ਇਨਾਮ ਉਸੇ ਕਵਿਤਾ (ਜਨ, ਗਣ, ਮਨ - ਭਾਰਤ ਦਾ ਮੌਜੂਦਾ ਰਾਸ਼ਟਰੀ ਗਾਨ) ਬਦਲੇ ਹੀ ਦਿੱਤਾ ਗਿਆ ਸੀ, ਜਿਸ ਵਿੱਚ ਉਸਨੇ ਅੰਗਰੇਜ਼ ਰਾਜੇ ਨੂੰ ਭਾਰਤ ਦੀ ਕਿਸਮਤ ਦਾ ਵਿਧਾਤਾ ਕਹਿ ਕੇ ਗਾਇਆ ਸੀ। ਰਵਿੰਦਰ ਨਾਥ ਉੱਚੇ ਦਰਜੇ ਦਾ ਦੇਸ਼-ਧ੍ਰੋਹੀ ਸੀ। ਗਾਂਧੀ ਨੇ ਭਗਤ ਸਿੰਘ, ਚੰਦਰ ਸ਼ੇਖਰ ਅਤੇ ਰਾਜ ਗੁਰੂ ਵਰਗੇ ਸੁਤੰਤਰਾ ਸੈਨਾਨੀਆਂ ਨੂੰ ਫਾਂਸੀ ਲਗਵਾਈ ਸੀ। ਨਹਿਰੂ ਪਰਵਾਰ ਤਾਂ ਲਾਰਡ ਮਾਊਂਟ ਬੇਟਨ ਪਰਵਾਰ ਦਾ ਨਿੱਘਾ ਮਿੱਤਰ ਸੀ।

ਇਸ ਦੇਸ਼ ਦੀ ਬਦਕਿਸਮਤੀ ਕਿ ਜਦ ਇਸਨੂੰ ਅੰਗਰੇਜ਼ਾਂ ਤੋਂ ਸੁਤੰਤਰਤਾ ਮਿਲੀ, ਤਾਂ ਉਹ ਵੀ ਇਨ੍ਹਾਂ ਗੱਦਾਰਾਂ ਦੀ ਹੀ ਝੋਲੀ ਵਿੱਚ ਚਲੀ ਗਈ। ਬ੍ਰਾਹਮਣ ਪ੍ਰਧਾਨ ਮੰਤਰੀ ਨੇ ਸਰਕਾਰ ਦੇ ਮਹੱਤਵਪੂਰਨ ਅਹੁਦਿਆਂ ’ਤੇ ਗੱਦਾਰਾਂ ਨੂੰ ਹੀ ਬਿਠਾ ਦਿੱਤਾ ਜਿਹੜੇ ਸੁਰਾ, ਸੁੰਦਰੀ ਅਤੇ ਧਨ ਦੇ ਲਾਲਚ ਵਿੱਚ ਲਗਾਤਾਰ ਦੇਸ਼ ਨਾਲ ਗੱਦਾਰੀ ਕਰਦੇ ਰਹੇ ਅਤੇ ਦੇਸ਼ ਦੀ ਗੋਪਨੀਕਤਾ ਨੂੰ ਵੇਚ ਕੇ ਦੇਸ਼ ਲਈ ਖਤਰਾ ਪੈਦਾ ਕਰਦੇ ਰਹੇ। ਇਸ ਦੇਸ਼-ਧ੍ਰੋਹ ਵਿੱਚ ਵੱਡੇ ਨੇਤਾ, ਵੱਡੇ ਅਧਿਕਾਰੀ ਅਤੇ ਸਿਆਸੀ ਪਾਰਟੀਆਂ ਤੱਕ ਸ਼ਾਮਲ ਹੋ ਗਏ। ਨਹਿਰੂ ਦੇ ਸਕੱਤਰ ਜਾਨ ਮਥਾਈ ’ਤੇ ਗੋਪਾਲਨ ਨੇ ਦੇਸ਼-ਧ੍ਰੋਹ ਦਾ ਆਰੋਪ ਲਗਾਇਆ ਸੀ। 1959 ਵਿੱਚ ਕੇਰਲ ਵਿੱਚ ਕਮਿਯੂਨਿਸਟ ਪਾਰਟੀ ਦੀ ਸਰਕਾਰ ਸੀ। ਉਸਨੂੰ ਡੇਗਣ ਲਈ ਨਹਿਰੂ ਦੀ ਸਰਕਾਰ ਨੇ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਤੋਂ ਧਨ ਲਿਆ ਸੀ। ਉਸ ਸਮੇਂ ਇੰਦਰਾ ਗਾਂਧੀ ਕਾਂਗਰਸ ਦੀ ਪ੍ਰਧਾਨ ਸੀ, ਜੋ ਬਾਅਦ ਵਿੱਚ ਖ਼ੁਦ ਪ੍ਰਧਾਨ ਮੰਤਰੀ ਬਣ ਗਈ। ਭਾਰਤ ਦੇ ਇਕ ਹੋਰ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ’ਤੇ ਵੀ ਸੀ.ਆਈ.ਏ. ਦਾ ਏਜੰਟ ਹੋਣ ਅਤੇ ਦੇਸ਼ ਦੀਆਂ ਖ਼ਬਰਾਂ ਬਾਹਰ ਦੇਣ ਦਾ ਆਰੋਪ ਲੱਗਾ ਸੀ। ਇੰਦਰਾ ਅਤੇ ਮੋਰਾਰਜੀ ਦੋਵੇਂ ਉੱਚ ਜਾਤਾਂ ਦੇ ਬ੍ਰਾਹਮਣ ਸਨ। ਚੌਧਰੀ ਚਰਨ ਸਿੰਘ ਨੇ ਬ੍ਰਾਹਮਣ ਬਹੁਗੁਣਾ ’ਤੇ ਰੂਸੀ ਜਾਸੂਸੀ ਸੰਸਥਾ ਕੇ.ਜੀ.ਬੀ. ਦੇ ਏਜੰਟ ਹੋਣ ਦਾ ਆਰੋਪ ਲਗਾਇਆ ਸੀ। ਸੀ.ਆਈ.ਏ. ਅਧਿਕਾਰੀ ਜਾੱਨ ਡੀ. ਸਮਿਥ ਮੁਤਾਬਿਕ ਭਾਰਤ ਦੀ ਸੈਨਾ ਦਾ ਇਕ ਸੈਨਾ ਚੀਫ, ਜਿਸ ’ਤੇ ਦੇਸ਼ ਦੀ ਰੱਖਿਆ ਦਾ ਭਾਰ ਸੀ, ਨੂੰ ਪਟਾ ਰੱਖਿਆ ਸੀ, ਜੋ ਦੇਸ਼ ਦੀਆਂ ਖੁਫੀਆ ਖ਼ਬਰਾਂ ਉਨ੍ਹਾਂ ਨੂੰ ਦਿੰਦਾ ਸੀ। ਇਹ ਸੈਨਾ ਚੀਫ ਉੱਚ ਜਾਤ ਦਾ ਹਿੰਦੂ ਹੀ ਸੀ।

ਸੈਨਾ ਦੇ ਉੱਚ ਜਾਤੀ ਹਿੰਦੂ ਅਧਿਕਾਰੀ ਵਿਦੇਸ਼ਾਂ ਲਈ ਜਸੂਸੀ ਕਰਦੇ ਰਹੇ ਹਨ। ਸਨ 1975 ਵਿੱਚ ਪਾਕਿਸਤਾਨ ਲਈ ਜਸੂਸੀ ਕਰਦੇ ਹੋਏ ਸਵਰਣ ਦਾਸ ਅਤੇ ਜੈ ਸਿੰਘ ਦੋਵੇਂ ਸਵਰਦ ਹਿੰਦੂ ਫੜੇ ਗਏ ਸਨ। ਇਹ ਘਟਨਾ ਸਾਮਾ ਕਾਂਡ ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਕਾਂਡ ਵਿੱਚ ਮੇਜਰ ਆਰ.ਐਲ. ਪਾਲਾਵਤ, ਕੈਪਟਨ ਨਾਨੀਆਲ, ਕੈਪਟਨ ਆਰ.ਐਸ.ਐਸ. ਰਾਠੌਰ, ਆਰ.ਕੇ.ਪਾਟਨ ਅਤੇ ਏ.ਐਸ. ਨਾਨਾ ਨੂੰ ਸ਼ਾਮਲ ਪਾਇਆ ਗਿਆ ਸੀ। ਇਸ ਕਾਂਡ ਵਿੱਚ ਫੌਜ ਦੇ 51 ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਵਿੱਚ ਇਕ ਬ੍ਰਿਗੇਡੀਅਰ, 3 ਲੈਫਟੀਨੈਂਟ ਕਰਨਲ ਅਤੇ 10 ਐਨ.ਸੀ.ਓ. ਅਤੇ ਹੋਰ ਅਧਿਕਾਰੀ ਸਨ।

ਸਾਮਾ ਕਾਂਡ ਦੀ ਤਰ੍ਹਾਂ ਸੀ.ਆਈ.ਏ. ਲਈ ਜਸੂਸੀ ਕਰਨ ਲਈ ਲਾਰਕਿਨ ਕਾਂਡ ਵੀ ਪ੍ਰਸਿੱਧ ਰਿਹਾ ਹੈ। ਸੈਨਾ ਦੇ ਸੀਨੀਅਰ ਅਧਿਕਾਰੀ ਇਸ ਕਾਂਡ ਵਿੱਚ ਸ਼ਾਮਲ ਸਨ। ਐਫ.ਡੀ. ਲਾਰਕਿਨ, ਜਿਨ੍ਹਾਂ ਨੂੰ ਫੌਜ ਵਿੱਚ ਇਕ ਉੱਚ-ਸਤਰ ਦਾ ਸੇਵਾ ਪਦਕ ਮਿਲਿਆ ਸੀ, ਦਾ ਭਰਾ ਵਾਈਸ ਐਡਮਿਰਲ ਕੇਨ ਲਾਰਕਿਨ ਅਤੇ ਕਰਨਲ ਜਸਵੀਰ ਸਿੰਘ, ਸੀ.ਆਈ.ਏ. ਅਤੇ ਜਰਮਨਾਂ ਲਈ ਜਸੂਸੀ ਕਰਦੇ ਫੜੇ ਗਏ ਸਨ।

ਸਨ 1981 ਵਿੱਚ ਨੇਵੀ ਹੈਡ ਕੁਆਰਟਰ ਵਿੱਚ ਕੰਮ ਕਰਨ ਵਾਲੇ ਸੁਭਾਸ਼ ਪਚਮਵੇ ਫੋਟੋਗ੍ਰਾਫਰ ਨੂੰ ਫੜਿਆ ਗਿਆ ਸੀ, ਜਿਸਨੇ ਸੀ.ਆਈ.ਏ. ਨੂੰ ਦੇਣ ਵਾਸਤੇ ਗੁਪਤ ਦਸਤਾਵੇਜ਼ਾਂ ਦੀਆਂ ਫੋਟੋਕਾਪੀਆਂ ਕੀਤੀਆਂ ਸਨ। ਅਮਰੀਕਾ ਸੀ.ਆਈ.ਏ. ਦੀ ਜਸੂਸੀ ਦੀ ਤਰ੍ਹਾਂ ਰੂਸ ਦੀ ਕੇ.ਜੀ.ਬੀ. ਸੰਸਥਾ ਵੀ ਜਸੂਸੀ ਲਈ ਪ੍ਰਸਿੱਧ ਹੈ। ਮਾਸਕੋ ਵਿੱਚ ਭਾਰਤੀ ਐਂਬੈਸੀ ਵਿੱਚ ਇਕ ਕਰਮਚਾਰੀ, ਜੋ ਭਾਰਤ ਦੇ ਵਿਦੇਸ਼ ਮੰਤਰਾਲੇ ਵਿੱਚ ਟ੍ਰਾਂਸਫਰ ਹੋ ਗਿਆ ਸੀ, ਰੂਸ ਦੀ ਕੇ.ਜੀ.ਬੀ. ਨੂੰ ਦੇਸ਼ ਦੀਆਂ ਸੂਚਨਾਵਾਂ ਦਿੰਦਾ ਸੀ।

ਸਨ 1989 ਵਿੱਚ ਗ੍ਰਹਿ ਮੰਤਰੀ ਅਤੇ ਉਪ-ਪ੍ਰਧਾਨ ਮੰਤਰੀ ਵਾਈ.ਵੀ. ਚਵਾਨ ਦੇ ਨਿਜੀ ਸਹਾਇਕ ਮਹਾਂਵੀਰ ਪ੍ਰਸਾਦ ਨੂੰ ਰੂਸੀ ਗੁਪਤਚਰ ਏਜੰਸੀ ਕੇ.ਜੀ.ਬੀ. ਲਈ ਜਸੂਸੀ ਕਰਦੇ ਫੜਿਆ ਗਿਆ ਸੀ। ਆਰਮੀ ਹੈਡ-ਕੁਆਰਟਰ ਦੇ ਦੋ ਚਪਰਾਸੀ ਵੀ ਪਾਕਿਸਤਾਨ ਲਈ ਜਸੂਸੀ ਕਰਨ ਦੇ ਅਪਰਾਧ ਵਿੱਚ ਗ੍ਰਿਫਤਾਰ ਹੋਏ ਸਨ। ਰੱਖਿਆ ਮੰਤਰਾਲੇ ਦਾ ਅੱਪਰ ਡਿਵੀਜ਼ਨ ਕਲਰਕ ਵਿਸ਼ੇਸ਼ਵਰ ਨਾਥ ਸ਼ਰਮਾ ਜਸੂਸੀ ਕਰਦਿਆਂ ਫੜਿਆ ਗਿਆ ਸੀ। ਯਾਦ ਰੱਖਣਾ ਚਾਹੀਦਾ ਹੈ ਕਿ ਉਕਤ ਜ਼ਿਕਰ ਕੀਤੇ ਸਾਰੇ ਗੱਦਾਰ, ਸਵਰਣ ਹਿੰਦੂ ਜਾਤਾਂ ਦੇ ਸਨ।

20ਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਦੇਸ਼ ਦੇ ਦੋ ਵੱਡੇ ਆਰਥਕ ਘਪਲੇ ਕਾਂਡ ਸਾਹਮਣੇ ਆਏ - ਹਵਾਲਾ ਕਾਂਡ ਤੇ ਮੈਚ ਫਿਕਸਿੰਗ। ਹਵਾਲਾ ਕਾਂਡ ਵਿੱਚ ਦੇਸ਼ ਦੇ ਤਤਕਾਲੀ ਬ੍ਰਾਹਮਣ ਪ੍ਰਧਾਨ ਮੰਤਰੀ ਤੋਂ ਲੈ ਕੇ ਮੰਤਰੀ ਮੰਡਲ ਦੇ ਤਮਾਮ ਮੈਂਬਰਾਂ ਨੂੰ ਅਪਰਾਧੀ ਬਣਾਇਆ ਗਿਆ। ਇਸ ਕਾਂਡ ਵਿੱਚ ਵਿਦੇਸ਼ਾਂ ਤੋਂ ਪੈਸਾ ਲਿਆ ਗਿਆ ਅਤੇ ਉਹ ਪੈਸਾ ਚੋਣਾਂ ਵਿੱਚ ਸਰਕਾਰ ਪਲਟਾਉਣ ਵਿੱਚ ਲਗਾਇਆ ਗਿਆ ਤਾਂਕਿ ਵਿਦੇਸ਼ ਦੇ ਇਸ਼ਾਰੇ ’ਤੇ ਚੱਲਣ ਵਾਲੀ ਸਰਕਾਰ ਦਾ ਗਠਨ ਹੋ ਸਕੇ। ਇਹ ਕਾਰਾ ਕਿਸੇ ਦੇਸ਼-ਧ੍ਰੋਹ ਤੋਂ ਘੱਟ ਨਹੀਂ ਹੈ।

ਮੈਚ ਫਿਕਸਿੰਗ ਦਾ ਮਾਮਲਾ ਵੀ ਬੇਹੱਦ ਗੰਭੀਰ ਅਤੇ ਦੇਸ਼-ਧ੍ਰੋਹ ਦਾ ਮਾਮਲਾ ਸੀ। ਸਰਕਾਰ ਕ੍ਰਿਕੇਟ ਦੇ ਖੇਡ ’ਤੇ ਕਰੋੜਾਂ ਰੁਪਏ ਖਰਚ ਕਰਦੀ ਹੈ ਤਾਂਕਿ ਟੀਮ ਦੇ ਜਿੱਤਣ ਨਾਲ ਦੇਸ਼ ਦਾ ਸਨਮਾਨ ਵਧੇ। ਪਰ ਦੇਸ਼ ਨੂੰ ਹਰਾਉਣ ਲਈ ਮਨੋਜ ਪ੍ਰਭਾਕਰ, ਕਪਿਲ ਦੇਵ, ਅਜੇ ਜਡੇਜਾ, ਨੈਨ ਮੋਂਗੀਆ, ਵੈਂਕਟਪਤੀ ਰਾਜੂ ਨੇ ਸ਼ਾਰਜਾਹ, ਟੋਰਾਂਟੋ, ਸਿੰਗਾਪੁਰ ਅਤੇ ਕੁਆਲਾਲੰਪੁਰ ਵਿੱਚ ਮੈਚ ਖੇਡਦੇ ਸਮੇਂ ਫਿਕਸਿੰਗ ਕੀਤੀ, ਜਿਸ ਵਿੱਚ ਇਨ੍ਹਾਂ ਖਿਡਾਰੀਆਂ ਨੇ ਨਿਜੀ ਤੌਰ ’ਤੇ ਕਰੋੜਾਂ ਰੁਪਏ ਪ੍ਰਾਪਤ ਕਰਨ ਬਦਲੇ ਦੇਸ਼ ਦੀ ਟੀਮ ਨੂੰ ਮੈਚ ਹਰਵਾ ਦਿੱਤੇ। ਇਸ ਦੇਸ਼-ਧ੍ਰੋਹ ਵਿੱਚ ਕ੍ਰਿਕੇਟ ਬੋਰਡ ਦੇ ਅਧਿਕਾਰੀ, ਵਪਾਰੀ, ਦਲਾਲ ਅਤੇ ਟੀ.ਵੀ. ਵਾਲੇ - ਸਾਰੇ ਸ਼ਾਮਲ ਸਨ। ਇਸ ਖੇਡ ਵਿੱਚ ਅਨੇਕਾਂ ਭਾਰਤੀ ਸੱਟੇਬਾਜ਼ ਸ਼ਾਮਲ ਰਹੇ। ਮੈਚ ਫਿਕਸਿੰਗ ਮਾਮਲੇ ਦੇ ਸਾਰੇ ਅਪਰਾਧੀ ਉੱਚ ਜਾਤਾਂ ਦੇ ਹਿੰਦੂ ਹਨ।

ਕੁਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਸਭ ਤੋਂ ਵੱਡਾ ਦੇਸ਼-ਧ੍ਰੋਹ ਉੱਚ ਵਰਗ ਦਾ ਹਿੰਦੂ ਹੀ ਕਰਦਾ ਰਿਹਾ ਹੈ। ਹਿੰਦੂ ਨੂੰ ਦੇਸ਼ ਦੀ ਇੱਜ਼ਤ ਅਤੇ ਭਵਿੱਖ ਨਾਲ ਕੋਈ ਸਰੋਕਾਰ ਨਹੀਂ। ਇਸਦਾ ਕਾਰਨ ਇਹ ਹੈ ਕਿ ਹਿੰਦੂ ਇਸ ਭਾਰਤ ਦੀ ਜ਼ਮੀਨ ਦਾ ਮੂਲ ਨਿਵਾਸੀ ਨਹੀਂ ਹੈ। ਉਹ ਵਿਦੇਸ਼ੀ ਹੈ। ਇਸਲਈ ਉਸਨੂੰ ਇਸ ਦੇਸ਼ ਨਾਲ ਕੋਈ ਮਮਤਾ ਨਹੀਂ ਹੈ।

(ਧੰਨਵਾਦ ਸਹਿਤ ਹਿੰਦੀ ਪੁਸਤਕ ‘ਹਿੰਦੂ ਵਿਦੇਸ਼ੀ ਹੈਂ’ ਵਿੱਚੋਂ)

hindus, traitors, india, aliens, nand dynasty, dahir, ambhi, prithvi raj chauhan, mahmood ghaznavi, somnath temple, rana sanga, tagore, nehru, spying for, forieng countries, match fixing, upper caste hindus, author, sunder lal sagar, s.l. sagar