Subscription About Us Contact Us


ਖ਼ੁਦ ਆਖਰ ਕੌਣ ਪੰਜਾਬ ਨੂੰ ਲਾਂਬੂ ਲਾਉਣ ਦੀ ਤਿਆਰੀ ਕਰੀ ਬੈਠਾ ਹੈ?
ਕੀ ਇਹ ਕਾਰਵਾਈਆਂ ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੂੰ ਭੜਕਾਉਣ ਤੇ ਚਿੜਾਉਣ ਲਈ ਤਾਂ ਨਹੀਂ ਕੀਤੀਆਂ ਜਾ ਰਹੀਆਂ?

- ਅਵਤਾਰ ਸਿੰਘ ਤੁੰਗਵਾਲੀ -
ਫੋਨ : 9855758064

ਪਿਛਲੇ ਕੁੱਝ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੀ ਸ਼ਾਂਤੀ ਕੁੱਝ ਲੋਕਾਂ ਨੂੰ ਰਾਸ ਨਹੀਂ ਆ ਰਹੀ ਜੋ ਆਏ ਦਿਨ ਕਿਸੇ ਨਾ ਕਿਸੇ ਬਹਾਨੇ ਪੰਜਾਬ ਦੇ ਲੋਕਾਂ ਦੇ ਸਬਰ ਦੀ ਪਰਖ ਕਰਦੇ ਹਨ ਤੇ ਕੇਂਦਰ ਅਤੇ ਪੰਜਾਬ ਦੀ ਕਰੋੜਾਂ ਰੁਪਈਆਂ ਦੀ ਸੰਪਤੀ ਨੂੰ ਅੱਗ ਦੇ ਹਵਾਲੇ ਕਰਕੇ ਰਾਖ ਕਰ ਦਿੱਤਾ ਜਾਂਦਾ ਹੈ ਅਤੇ ਆਪਣਾ ਕੰਮ ਕਰਕੇ ਇਹ ਮੌਕਾਪ੍ਰਸਤ ਲੋਕ ਮੁੜ ਆਪਣੇ ਆਪਣੇ ਘੁਰਨਿਆਂ ’ਚ ਜਾ ਲੁਕਦੇ ਹਨ ਤੇ ਫਿਰ ਸ਼ੁਰੂ ਹੁੰਦਾ ਹੈ। ਸਾਡੇ ਨੇਤਾ ਲੋਕ ਵਿਰੋਧੀ ਪਾਰਟੀਆਂ ’ਤੇ ਆਰੋਪ ਲਾਉਂਦੇ ਆਪਣੀਆਂ ਬਣਦੀਆਂ ਜਿਮੇਂਵਾਰੀਆਂ ਤੋਂ ਭੱਜਦੇ ਨਜ਼ਰ ਆਉਂਦੇ ਹਨ। ਮੌਕੇ ਦੀ ਸਰਕਾਰ ਦੀ ਸਭ ਤੋਂ ਪਹਿਲੀ ਜਿਮੇਂਵਾਰੀ ਰਾਜ ਵਿੱਚ ਸ਼ਾਂਤੀ ਬਣਾਉਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੁੰਦਾ ਹੈ। ਪਿਛਲੇ ਇੱਕ ਸਾਲ ਤੋਂ ਉਪਰੋ ਥੋਲੀ ਹੋਈਆਂ ਕਈ ਘਟਨਾਵਾਂ ਨੇ ਤਾਂ ਪੰਜਾਬੀਆਂ ਦਾ ਦਿਲ ਹੀ ਤੋੜ ਦਿੱਤਾ ਹੈ ਅਤੇ ਪੰਜਾਬ ਦੇ ਹਰ ਬਸ਼ਿੰਦੇ ਦਾ ਵਿਸ਼ਵਾਸ਼ ਹੀ ਅੱਜ ਦੇ ਹਾਕਮਾਂ ਤੋਂ ਉਠਾ ਦਿੱਤਾ ਹੈ।

ਪਹਿਲਾਂ ਰਵਿਦਾਸੀਆ ਭਾਈਚਾਰੇ ਦੁਆਰਾ ਕੀਤੀ ਹੁੱਲੜਬਾਜ਼ੀ ਤੇ ਅੱਗਜ਼ਨੀ ਦੀਆਂ ਘਟਨਾਵਾਂ, ਬੱਸਾਂ ਤੇ ਰੇਲ ਗੱਡੀਆਂ ਦੀ ਸਾੜ ਫੂਕ, ਉਸਤੋਂ ਬਾਅਦ ਲੁਧਿਆਣਾ ਕਾਂਡ ਜਿਸ ਵਿੱਚ ਭਈਆਂ ਨੇ ਕਿਸੇ ਸਾਜਿਸ਼ ਅਧੀਨ ਹੁੜਦੰਘ ਮਚਾ ਦਿੱਤਾ ਤੇ ਕਰੋੜਾਂ ਦੀ ਸੰਪਤੀ ਰਾਖ ਕਰ ਦਿੱਤੀ ਤੇ ਕਿਸੇ ਪੁਲੀਸ ਅਧਿਕਾਰੀ ਦੀ ਇੰਨੀ ਹਿੰਮਤ ਨਹੀਂ ਪਈ ਕਿ ਹਵਾਈ ਫਾਇਰ ਹੀ ਕਰਕੇ ਕਿਸੇ ਭਈਏ ਨੂੰ ਡਰਾ ਦਿੱਤਾ ਜਾਵੇ। ਭਈਆਂ ਨੇ ਤਾਂ ਪੰਜਾਬ ਦੀ ਇੱਕ ਅਹਿਮ ਰੇਲ ਸੱਚਖੰਡ ਐਕਸਪ੍ਰੈਸ ਵੀ ਅੱਗ ਦੀ ਭੇਂਟ ਚੜ੍ਹਾ ਦੇਣੀ ਸੀ ਜੇ ਕਿਤੇ ਲਾਗਲੇ ਪਿੰਡਾਂ ਦੇ ਲੋਕ ਇਨ੍ਹਾਂ ਭਈਆਂ ਦੀ ਭੁਗਤ ਨਾ ਸਵਾਰਦੇ। ਉਸ ਤੋਂ ਅਗਲੇ ਦਿਨ, ਜਾਣੀ 5 ਦਸੰਬਰ ਨੂੰ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜ਼ੂਦ ਆਸ਼ੂਤੋਸ਼ੀਏ ਦਾ ਸਮਾਗਮ ਕਰਵਾਇਆ ਜਾਣਾ ਸੀ ਜੋ ਸਿੱਧ ਕਰਦਾ ਹੈ ਕਿ ਇਹ ਭਈਆਂ ਦਾ ਹੁੜਦੰਗ ਸਿਰਫ ਕਰਫਿਊ ਲਗਵਾਉਣ ਅਤੇ ਸਿੱਖ ਜਥੇਬੰਦੀਆਂ ਨੂੰ ਲੁਧਿਆਣਾ ਸ਼ਹਿਰ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਕਰਵਾਇਆ ਗਿਆ ਸੀ। ਹੈਰਾਨੀ ਦੀ ਗੱਲ ਦੇਖੋ ਸ਼ਹਿਰ ਵਿੱਚ ਕਰਫਿਊ ਲੱਗਿਆ ਹੋਇਆ ਸੀ ਪਰ ਆਸ਼ੂਤੋਸ਼ੀਏ ਦੇ ਚੇਲੇ ਬੇਰੋਕ ਟੋਕ ਸਮਾਗਮ ਵਾਲੀ ਥਾਂ ’ਤੇ ਪਹੁੰਚ ਰਹੇ ਸਨ। ਜਦੋਂ ਸਿੱਖਾਂ ਨੇ ਸ਼ਾਂਤਮਈ ਰੋਸ ਮਾਰਚ ਕਰਨਾ ਚਾਹਿਆ ਤਾਂ ਤੁਰੰਤ ਗੋਲੀਆਂ ਦੀ ਬੌਛਾੜ ਕਰਕੇ ਇੱਕ ਸਿੱਖ ਦਾ ਕਤਲ ਤੇ ਕਈ ਹੋਰਾਂ ਨੂੰ ਜਖਮੀ ਕਰਕੇ ਉਮਰਾਂ ਦੇ ਰੋਗੀ ਬਣਾ ਧਰਿਆ। ਕੁੱਝ ਲੋਕਾਂ ਦੀ ਖੁਸ਼ੀ ਪ੍ਰਾਪਤ ਕਰਨ ਲਈ ਅਤੇ ਚੰਦ ਕੁ ਵੋਟਾਂ ਲਈ ਇੱਕ ਵਾਰ ਫਿਰ ਆਪਣੇ ਹੱਥੀਂ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਇਜ਼ਾਜਤ ਦਿੱਤੀ ਜਿਸ ਨਾਲ ਪੰਜਾਬ ਵਾਸੀਆਂ ਨੂੰ ਕਈ ਤੌਖਲੇ ਪੈਦਾ ਹੋ ਗਏ।

ਉਸਤੋਂ ਬਾਅਦ ਜਲੰਧਰ ਦੀਆਂ ਦੀਵਾਰਾਂ ’ਤੇ ਪ੍ਰਭੂ ਈਸਾ ਮਸੀਹ ਦੀਆਂ ਇਤਰਾਜ਼ਯੋਗ ਤਸਵੀਰਾਂ ਛਾਪ ਕੇ ਈਸਾਈਆਂ ਨੂੰ ਭੜਕਾ ਦਿੱਤਾ ਗਿਆ ਜਿਸ ਨਾਲ ਇਸਾਈਆਂ ਦੁਆਰਾ ਬਟਾਲਾ ਤੇ ਨਾਲ ਲਗਦੇ ਇਲਾਕਿਆਂ ’ਚ ਇੱਕ ਵਾਰ ਫਿਰ ਉਹੀ ਸਾੜਫੂਕ, ਅੱਗਜ਼ਨੀ, ਹੁੱਲੜਬਾਜ਼ੀ ਤੇ ਤੋੜਫੋੜ੍ਹ ਕਰਕੇ ਕਰੋੜਾਂ ਦਾ ਨੁਕਸਾਨ ਕਰ ਦਿੱਤਾ ਗਿਆ ਤੇ ਸਰਕਾਰ ਨੂੰ ਤਿੰਨ ਦਿਨ ਲਗਤਾਰ ਕਰਫਿਊ ਲਾਉਣਾ ਪਿਆ। ਸਾੜਫੂਕ ਕਰਨ ਵਾਲੇ ਤਾਂ ਆਪਣੇ ਘੁਰਨਿਆਂ ’ਚ ਜਾ ਲੁਕੇ ਪਰ ਇਸਦਾ ਖਮਿਅਜ਼ਾ ਆਮ ਲੋਕਾਂ, ਵਿਦਿਆਰਥੀਆਂ ਮਰੀਜ਼ਾਂ ਤੇ ਰਸਤੇ ਵਿੱਚ ਫਸੇ ਰਾਹਗੀਰਾਂ ਨੂੰ ਭੁਗਤਣਾ ਪਿਆ।

ਹੁਣ ਤਾਜ਼ਾ ਮਸਲਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ’ਤੇ ਦਰਜ਼ ਕੀਤੇ ਮਾਮਲੇ ਕਾਰਨ ਪੈਦਾ ਹੋਈ ਸਥਿਤੀ ਕਾਰਨ ਹੋਈ ਉਹੀ ਸਾੜ-ਫੂਕ ਤੇ ਕਰੋੜਾਂ ਰੁਪਈਆਂ ਦੇ ਨੁਕਸਾਨ ਦੀ ਹੈ। ਜਿਉਂ ਹੀ ਇਹ ਖਬਰ ਆਈ ਕਿ ਡੇਰਾ ਮੁਖੀ ’ਤੇ ਸੀਬੀਆਈ ਦੀ ਜਾਂਚ ਪੁਰੀ ਹੋਣ ’ਤੇ ਪਰਚਾ ਦਰਜ਼ ਕੀਤਾ ਗਿਆ ਹੈ ਤਾਂ ਇੱਕ ਦਿਨ ਇੱਕੋ ਸਮੇਂ ’ਤੇ ਐਨ ਯੋਜਨਾਬੱਧ ਤਰੀਕੇ ਨਾਲ ਇੱਕ ਵਾਰ ਫਿਰ ਕਰੋੜਾਂ ਰੁਪੈ ਦੀ ਸੰਪਤੀ ਦੀ ਤੋੜਫੋੜ, ਬੱਸਾਂ ਦੀ ਸਾੜ-ਫੂਕ ਕਰ ਦਿੱਤੀ ਤੇ ਲੋਕਾਂ ਵਿੱਚ ਡਰ ਤੇ ਸਹਿਮ ਪੈਦਾ ਕੀਤਾ ਗਿਆ। ਸੱਚ ਪੁੱਛੋ ਤਾਂ ਡੇਰਾ ਪੈਰੋਕਾਰਾਂ ਦੁਆਰਾ ਕੀਤੀ ਸਾੜਫੂਕ ਨਾਲ ਤਾਂ ਹਰ ਪੰਜਾਬੀ ਦਾ ਹਿਰਦਾ ਹੀ ਵਲੂੰਧਰਿਆ ਗਿਆ ਹੈ।

ਪਹਿਲੀਆਂ ਤਿੰਨ ਘਟਨਾਵਾਂ ਕਾਰਨ ਕਿਸੇ ਆਮ ਆਦਮੀ ਨੇ ਇੰਨਾਂ ਪ੍ਰਤੀਕਰਮ ਨਾ ਦਿਖਾਇਆ ਪਰ ਕਿਉਂਕਿ ਡੇਰਾ ਸਿਰਸਾ ਮੁਖੀ ’ਤੇ ਕੇਸ ਭਾਰਤ ਦੀ ਸਰਬ ਉ¤ਚ ਜਾਂਚ ਏਜੰਸੀ ਸੀਬੀਆਈ ਦੇ ਦਿਸ਼ਾ ਨਿਰਦੇਸ਼ਾਂ ’ਤੇ ਦਰਜ਼ ਕੀਤਾ ਗਿਆ ਸੀ, ਇਸ ਲਈ ਕਿਸੇ ਦਾ ਵੀ ਤੋੜ ਫੋੜ ਵਾਲਾ ਪ੍ਰਤੀਕਰਮ ਦੀ ਕੋਈ ਤੁਕ ਨਹੀਂ ਸੀ ਬਣਦੀ। ਸੋ ਡੇਰਾ ਪ੍ਰੇਮੀਆਂ ਦੀ ਇਸ ਘਿਨਾਉਣੀ ਕਾਰਵਾਈ ਨਾਲ ਹਰ ਛੋਟੇ ਵੱਡੇ ਦੁਕਾਨਦਾਰ ਸਮੇਤ ਹਰ ਪੰਜਾਬੀ ਦਾ ਦਿਲ ਝੰਝੋੜਿਆ ਗਿਆ ਹੈ ਤੇ ਉਨ੍ਹਾਂ ਦਾ ਵਿਸ਼ਵਾਸ਼ ਹੁਣ ਬਿੱਲਕੁੱਲ ਉਠ ਗਿਆ ਹੈ ਤੇ ਇਸ ਨਾਲ ਪੰਜਾਬ ਦਾ ਹਰ ਕਾਰੋਬਾਰ ਅਤੇ ਹਰ ਅਮੀਰ ਗਰੀਬ ਆਦਮੀ ਪ੍ਰਭਾਵਿਤ ਹੋਵੇਗਾ।

ਡੇਰਾ ਸਿਰਸਾ ਦੀ 25 ਮੈਂਬਰੀ ਕਮੇਟੀ ਨੇ ਭਾਵੇਂ ਇਸ ਕਾਰਵਾਈ ਵਿੱਚ ਕਿਸੇ ਪ੍ਰੇਮੀ ਦਾ ਹੱਥ ਹੋਣ ਤੋਂ ਸਾਫ ਇਨਕਾਰ ਕੀਤਾ ਹੈ ਪਰ ਗ੍ਰਿਫਤਾਰ ਕੀਤੇ ਵਿਅਕਤੀਆਂ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਇਹ ਕਾਰਾ ਇਨ੍ਹਾਂ ਦਾ ਹੀ ਹੈ।

ਉਪਰੋਕਤ ਚਾਰਾਂ ਘਟਨਾਵਾਂ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਹਰ ਘਟਨਾ ਪਿੱਛੇ ਬਾਹਰੀ ਵਿਅਕਤੀ ਹੀ ਜਿਮੇਂਵਾਰ ਹਨ। ਪਹਿਲੀ ਘਟਨਾ ਰਵਿਦਾਸੀਆ ਭਾਈਚਾਰੇ ਨਾਲ ਸਬੰਧਤ ਹੈ ਜੋ ਕਿ ਇੱਕ ਬਾਬੇ ਦੇ ਕਤਲ ਦੀ ਘਟਨਾ ਤਾਂ ਬਾਹਰਲੇ ਦੇਸ਼ ਆਸ਼ਟਰੀਆ ਦੇ ਸ਼ਹਿਰ ਵਿਆਨਾ ਵਿੱਚ ਵਾਪਰੀ ਤੇ ਸਾੜਫੂਕ ਪੰਜਾਬ ਦੀ ਕੀਤੀ। ਦੂਜੀ ਘਟਨਾ ਲੁਧਿਆਣਾ ਦੇ ਭਈਆਂ ਦੀ ਹੈ ਤੇ ਉਹ ਵੀ ਪੰਜਾਬ ਤੋਂ ਬਾਹਰ ਦੇ ਦੂਜੇ ਰਾਜਾਂ ਦੇ ਹਨ ਤੇ ਸੰਪਤੀ ਪੰਜਾਬ ਦੀ ਮਚਾਈ, ਇਸੇ ਘਟਨਾ ਨਾਲ ਸਬੰਧਤ ਆਸ਼ੂਤੋਸ਼ੀਆ ਭਈਆ ਵੀ ਬਿਹਾਰ ਦਾ ਹੈ। ਤੀਜੀ ਘਟਨਾ ਜਲੰਧਰ ਵਿਖੇ ਲਗਾਏ ਪ੍ਰਭੂ ਈਸਾ ਮਸੀਹ ਦੇ ਇਤਰਾਜ਼ਯੋਗ ਚਿਤਰਾਂ ਕਾਰਨ ਵਾਪਰੀ ਜੋ ਕਿ ਈਸਾਈ ਭਾਈਚਾਰੇ ਨੂੰ ਭੜਕਾਉਣ ਲਈ ਸੀ ਤੇ ਇਹ ਵੀ ਕਿਸੇ ਬਾਹਰੀ ਸ਼ਕਤੀ ਦਾ ਕਾਰਾ ਹੀ ਜਾਪਦਾ ਹੈ ਜੋ ਕਿ ਇਮਾਨਦਾਰੀ ਨਾਲ ਜਾਂਚ ਪੜਤਾਲ ਕਰਾਉਣ ’ਤੇ ਸਾਹਮਣੇ ਆ ਸਕਦਾ ਹੈ। ਚੌਥੀ ਤੇ ਤਾਜ਼ਾ ਘਟਨਾ ਵੀ ਡੇਰਾ ਸਿਰਸਾ ਦੀ ਹੈ ਜੋ ਕਿ ਹਰਿਆਣਾ ਨਾਲ ਸਬੰਧਤ ਹੈ ਤੇ ਗੁੰਡਾਗਰਦੀ ਤੇ ਬੁਰਛਾਗਰਦੀ ਸਾਧ ਦੇ ਚੇਲਿਆਂ ਨੇ ਪੰਜਾਬ ਦੀ ਸੰਪਤੀ ਨੂੰ ਅੱਗ ਲਗਾ ਕੇ ਕੀਤੀ ਗਈ ਹੈ। ਕੀ ਇਹ ਬਾਹਰੀ ਸ਼ਕਤੀਆਂ ਪੰਜਾਬੀਆਂ ਦੀ ਅਣਖ ਨੂੰ ਵੰਗਾਰ ਨਹੀਂ ਰਹੀਆਂ? ਕੀ ਪੰਜਾਬੀ ਇਸੇ ਤਰ੍ਹਾਂ ਆਪਣੇ ਘਰ ਦੀ ਹੁੰਦੀ ਸਾੜਫੂਕ ਦੇਖਦੇ ਰਹਿਣਗੇ? ਕੀ ਇਹ ਕਾਰਵਾਈਆਂ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਭੜਕਾਉਣ ਲਈ ਤਾਂ ਨਹੀਂ ਕੀਤੀਆਂ ਜਾ ਰਹੀਆਂ? ਸੋ ਅੱਜ ਜਰੂਰਤ ਹੈ ਇਨ੍ਹਾਂ ਘਟਨਾਵਾਂ ਦੀ ਇਮਾਨਦਾਰੀ ਨਾਲ ਜਾਂਚ ਕਰਵਾਉਣ ਦੀ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।

ਜੇਕਰ ਸਾਡੇ ਹਾਕਮ ਇਸੇ ਤਰ੍ਹਾਂ ਇਨ੍ਹਾਂ ਹੁੱਲੜਬਾਜ਼ਾਂ ਨੂੰ ਖੁਲ੍ਹ ਦਿੰਦੇ ਰਹੇ ਤਾਂ ਇੱਕ ਦਿਨ ਹਰ ਬਸ਼ਿੰਦਾ ਇਨ੍ਹਾਂ ਸਿਆਸਤਦਾਨਾਂ ਖਿਲਾਫ਼ ਝੰਡਾ ਚੁੱਕ ਲਵੇਗਾ ਤੇ ਫਿਰ ਇਨ੍ਹਾਂ ਕੋਲ ਕੋਈ ਚਾਰਾ ਨਹੀਂ ਬਚੇਗਾ। ਕੀ ਚੰਦ ਵੋਟਾਂ ਦੀ ਗਿਣਤੀ ਲਈ ਹਰ ਵਾਰ ਇਹ ਸਾੜ-ਫੂਕ ਇਸੇ ਤਰ੍ਹਾਂ ਝੱਲ ਲਈ ਜਾਂਦੀ ਰਹੇਗੀ ਜਾਂ ਕਿਸੇ ਦੇ ਖਿਲਾਫ ਕੋਈ ਪਰਚਾ ਵੀ ਦਰਜ਼ ਹੋਵੇਗਾ ਤੇ ਕੋਈ ਸਜ਼ਾ ਮਿਲੇਗੀ? ਕੀ ਲੋਕ ਟੈਕਸਾਂ ਦੇ ਰੂਪ ਵਿੱਚ ਕਰੋੜਾਂ ਰੁਪਈਆ ਇਸੇ ਕਰਕੇ ਸਰਕਾਰਾਂ ਕੋਲ ਜਮ੍ਹਾਂ ਕਰਵਾਉਂਦੇ ਹਨ ਕਿ ਸਾਡੇ ਸਿਆਸਤਦਾਨ ਜਾਂ ਇਹ ਵਿਹਲੜ ਲੋਟੂ ਟੋਲਾ ਕੇਵਲ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਜਦ ਮਰਜ਼ੀ ਭਾੜੇ ਦੇ ਟੱਟੂਆਂ ਕੋਲੋਂ ਇਸ ਰਕਮ ਨਾਲ ਬਣੀ ਸੰਪਤੀ ਨਸ਼ਟ ਕਰਵਾ ਦੇਣ? ਇਸ ਨਾਲ ਨਾ ਸਿਰਫ ਸੰਪਤੀ ਦਾ ਨੁਕਸਾਨ ਹੁੰਦਾ ਹੈ ਬਲਕਿ ਲੋਕਾਂ ਵਿੱਚ ਦਹਿਸ਼ਤ ਫੈਲਦੀ ਹੈ ਜਿਸਦੀ ਜਿਮੇਂਵਾਰੀ ਤੋਂ ਸਾਡੀਆਂ ਸਰਕਾਰਾਂ ਭੱਜ ਨਹੀਂ ਸਕਦੀਆਂ। ਇਹ ਘਟਨਾਵਾਂ ਇੱਕ ਇਸ਼ਾਰਾ ਇਹ ਵੀ ਕਰਦੀਆਂ ਹਨ ਕਿ ਕਿਸੇ ਯੋਜਨਾਬੱਧ ਤਰੀਕੇ ਨਾਲ ਪੂਰਾ ਪੰਜਾਬ ਹੀ ਹਿੰਸਾ ਦੀ ਭੱਠੀ ’ਚ ਝੋਕ ਦਿੱਤਾ ਹੈ। ਬੁੱਧੀਜੀਵੀ ਇਸ ਸਾਰੇ ਨੁਕਸਾਨ ਲਈ ਇਕੱਲੀ ਅਕਾਲੀ ਭਾਜਪਾ ਸਰਕਾਰ ਨੂੰ ਦੋਸ਼ੀ ਨਹੀਂ ਮੰਨਦੇ। ਇਸ ਵਿੱਚ ਮੁੱਖ ਵਿਰੋਧੀ ਧਿਰ ਵੀ ਬਰਾਬਰ ਦੀ ਦੋਸ਼ੀ ਹੈ ਕਿਉਂਕਿ ਵਿਰੋਧੀ ਧਿਰ ਕਾਂਗਰਸ ਵੀ ਆਪਣਾ ਬਣਦਾ ਰੋਲ ਅਦਾ ਨਹੀਂ ਕਰ ਰਹੀ। ਉਹ ਤਾਂ ਆਪਣੇ ਆਪਣੇ ਗਰੁੱਪ ਦੀ ਹੋਂਦ ਬਚਾਉਣ ਵਿੱਚ ਹੀ ਰੁੱਝੇ ਹੋਏ ਹਨ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਹੀ ਉਨ੍ਹਾਂ ਨੂੰ ਵਿਹਲ ਨਹੀਂ ਮਿਲਦੀ। ਸੋ ਇੱਕ ਵਾਰ ਫਿਰ ਸ਼ਾਂਤ ਪੰਜਾਬ ਨੂੰ ਕਿਸੇ ਨੇ ਲਾਂਬੂ ਲਾਉਣ ਦੀ ਹਿੰਮਤ ਵਖਾਈ ਹੈ ਜੋ ਕਿ ਅਤਿ ਨਿੰਦਣਯੋਗ ਹੈ ਤੇ ਇਹ ਵਰਤਾਰਾ ਤੁਰੰਤ ਬੰਦ ਹੋਣਾ ਚਾਹੀਦਾ ਹੈ। ਜੇਕਰ ਪੰਜਾਬ ਦੇ ਉ¤ਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਨੀਅਤ ਕੁੱਝ ਸਾਫ ਹੈ ਤਾਂ ਉਨ੍ਹਾਂ ਦੁਆਰਾ ਸਾੜਫੂਕ ਵਿਰੋਧੀ ਕਾਨੂੰਨ ਬਣਾਉਣ ਵਾਲਾ ਦਿੱਤਾ ਬਿਆਨ ਸਵਾਗਤਯੋਗ ਹੈ।