

ਵਿਸ਼ਵ ਸਿੱਖ ਕਨਵੈਨਸ਼ਨ ਦੀ ਵਿਰੋਧਤਾ ਕਰਨ ਵਾਲਿਆਂ ਦੀ ਮੱਕਾਰ ਮਾਨਸਿਕਤਾ ਸਮਝਣ ਦੀ ਲੋੜ
- ਕਿਰਪਾਲ ਸਿੰਘ ਬਠਿੰਡਾ -
ਫੋਨ : 9855480797
18ਵੀਂ ਸਦੀ ਵਿੱਚ ਤਾਂ ਇਹ ਰਵਾਇਤ ਹੀ ਬਣੀ ਹੋਈ ਸੀ ਕਿ ਸਾਲ ’ਚ ਦੋ ਵਾਰੀ ਦੀਵਾਲੀ ਅਤੇ ਵਿਸਾਖੀ ਮੌਕੇ ਅਕਾਲ ਬੁੰਗੇ (ਮੌਜ਼ੂਦਾ ਨਾਮ ਅਕਾਲ ਤਖਤ ਸਾਹਿਬ) ’ਤੇ ਸਰਬੱਤ ਖ਼ਾਲਸਾ ਦੇ ਇਕੱਠ ਹੋਇਆ ਕਰਦੇ ਸਨ ਅਤੇ ਜੇ ਕਦੀ ਅਤੀ ਲੋੜ ਪੈਂਦੀ ਤਾਂ ਉਸ ਤੋਂ ਪਹਿਲਾਂ ਵੀ ਅਜਿਹੀ ਇਕੱਤ੍ਰਤਾ ਕਰ ਲਈ ਜਾਂਦੀ ਸੀ, ਜਿਸ ਵਿੱਚ ਆਪਸੀ ਵਿਚਾਰ-ਵਟਾਂਦਰੇ ਨਾਲ ਸਹਿਮਤੀ ਵਾਲੇ ਨਿਰਣੇ ਨੂੰ ਸਾਰੇ ਮੰਨ ਲੈਂਦੇ ਸਨ। ਇਸ ਦੀ ਗਵਾਹੀ ਗਿਆਨੀ ਗਿਆਨ ਸਿੰਘ ਜੀ, ਪੰਥ ਪ੍ਰਕਾਸ਼ ਦੇ ਪੰਨਾ ਨੰ: 297 ‘ਤੇ ਇਸ ਤਰ੍ਹਾਂ ਦਰਜ਼ ਕਰਦੇ ਹਨ :
ਕਾਮ ਪਰਤ ਥਾ ਜੋ ਕਛ ਕਬ ਹੀ।
ਕਰਤ ਗੁਰਮਤਾ ਮਿਲ ਕਰ ਸਭ ਹੀ।
ਜਥੇਦਾਰ ਜੋ ਕਛੁ ਕਹਿ ਦੇਤਾ।
ਸੋਈ ਪੰਥ ਮਾਨ ਸਭ ਲੇਤਾ।
ਮਹਾਰਾਜਾ ਰਣਜੀਤ ਸਿੰਘ ਨੇ 1805 ਤੋਂ ਬਾਅਦ ਸਰਬੱਤ ਖ਼ਾਲਸਾ ਕਰਵਾਉਣੇ ਬੰਦ ਕਰ ਦਿੱਤੇ ਸਨ ਕਿਉਂਕਿ ਇਹ ਉਸ ਦੇ ਏਕਾਧਿਕਾਰ ਨੂੰ ਚੁਣੌਤੀ ਮਹਿਸੂਸ ਹੋ ਰਹੇ ਸਨ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਅਕਾਲੀ ਧੜੇ ਨੇ ਵੀ ਇਹ ਪਹੁੰਚ ਅਪਣਾਈ ਹੋਈ ਹੈ ਤੇ ਉਹ ਸ਼੍ਰੋਮਣੀ ਕਮੇਟੀ ਨੂੰ ਹੀ ਸਰਬੱਤ ਖ਼ਾਲਸਾ ਦਾ ਨਾਮ ਦੇਣਾ ਚਾਹੁੰਦੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਰਬੱਤ ਖ਼ਾਲਸਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਸੱਦ ਸਕਦਾ ਹੈ ਅਤੇ ਇਹ ਅਕਾਲ ਤਖਤ ਸਾਹਿਬ ’ਤੇ ਹੀ ਹੋ ਸਕਦਾ ਹੈ, ਹਾਂਲਾਂਕਿ ਉਹ ਇਹ ਭੁੱਲ ਜਾਂਦੇ ਹਨ ਕਿ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਕਾਇਮ ਕਰਨ ਲਈ ਅਕਾਲ ਤਖਤ ਸਾਹਿਬ ਦੇ ਮੂਹਰੇ 15-16 ਨਵੰਬਰ 1920 ਨੂੰ ਬੁਲਾਏ ਗਏ ਸਰਬੱਤ ਖ਼ਾਲਸਾ ਦੇ ਇਕੱਠ ਲਈ ਭੇਜੇ ਗਏ ਸੱਦਾ ਪੱਤਰਾਂ ’ਤੇ ਕਿਸੇ ਜਥੇਦਾਰ ਦੇ ਦਸਤਖਤ ਨਹੀਂ ਸਨ ਬਲਕਿ ਡਾ. ਗੁਰਬਖਸ਼ ਸਿੰਘ ਦੇ ਦਸਤਖਤ ਸਨ, ਜਿਹੜੇ ਕਿ 13 ਅਕਤੂਬਰ 1920 ਨੂੰ ਨਾਮਜ਼ਦ ਹੋਏ 9 ਮੈਂਬਰੀ ਸੇਵਾ ਸੰਭਾਲ ਜਥੇ ਦੇ ਸਕੱਤਰ ਸਨ। ਇਸੇ ਤਰ੍ਹਾਂ 1984 ’ਚ ਸਾਕਾ ਨੀਲਾ ਤਾਰਾ ਪਿੱਛੋਂ ਜਥੇਦਾਰ ਕਿਰਪਾਲ ਸਿੰਘ ਵਲੋਂ ਸੱਦੀ ਗਈ ਵਿਸ਼ਵ ਸਿੱਖ ਕਨਵੈਨਸ਼ਨ ਵੀ ਅਕਾਲ ਤਖਤ ’ਤੇ ਨਹੀਂ ਬਲਕਿ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਅੰਮ੍ਰਿਤਸਰ ਵਿੱਚ ਹੋਈ ਸੀ।
ਇਸ ਸਮੇਂ ਅਕਾਲ ਤਖਤ ਪੂਰੀ ਤਰ੍ਹਾਂ ਇੱਕ ਪ੍ਰਵਾਰ ਨੇ ਹਾਈਜੈਕ ਕੀਤਾ ਹੋਇਆ ਹੈ, ਜਿਸ ਦੇ ਆਪਣੀ ਮਰਜ਼ੀ ਦੇ ਜਥੇਦਾਰ ਥਾਪ ਕੇ ਉਨ੍ਹਾਂ ਨੂੰ ਰਬੜ ਦੀਆਂ ਮੋਹਰਾਂ ਵਾਂਗ ਵਰਤਿਆ ਜਾ ਰਿਹਾ ਹੈ ਅਤੇ ਉਨ੍ਹਾਂ ਤੋਂ ਆਪਣੇ ਸਿਆਸੀ ਹਿੱਤ ਪੂਰਨ ਲਈ ਗੁਰਮਤਿ ਵਿਰੋਧੀ ਹੁਕਮਨਾਮੇ ਜਾਰੀ ਕਰਵਾਏ ਜਾ ਰਹੇ ਹਨ। ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣਾ ਅਤੇ 1984 ਤੋਂ ਹੁਣ ਤੱਕ ਕੀਰਤਨ ਰਾਹੀਂ ਪੰਥ ਦੀ ਮਹਾਨ ਸੇਵਾ ਕਰ ਰਹੇ ਪ੍ਰੋ: ਦਰਸ਼ਨ ਸਿੰਘ ਨੂੰ ਝੂਠੇ ਬਹਾਨਿਆਂ ਦੇ ਅਧਾਰ ’ਤੇ ਪੰਥ ’ਚੋਂ ਛੇਕਣਾ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਜਿਹੀਆਂ ਉ¤ਚ ਸੰਸਥਾਵਾਂ ਦੀ ਦੁਰਵਰਤੋਂ ਅਤੇ ਅਪਮਾਨ ਦਾ ਸਿਖਰ ਹੈ। ਸਾਰੇ ਸੂਝਵਾਨ ਸਿੱਖ ਇਸ ਵਰਤਾਰੇ ਤੋਂ ਚਿੰਤਤ ਹਨ ਅਤੇ ਉਹ ਚਾਹੁੰਦੇ ਹਨ ਕਿ ਸਰਬੱਤ ਖ਼ਾਲਸਾ ਦੀ ਤਰਜ਼ ’ਤੇ ਵਿਸ਼ਵ ਭਰ ਦੇ ਮੁਖੀ ਸਿੱਖਾਂ ਦਾ ਕੋਈ ਇਕੱਠ ਸੱਦ ਕੇ ਇਸ ਦਾ ਕੋਈ ਹੱਲ ਲੱਭਿਆ ਜਾਵੇ। ਬਾਦਲ ਦਲ ਦੇ ਕੁਝ ਸੂਝਵਾਨ ਆਗੂ ਤੇ ਵਰਕਰ ਵੀ ਇਸ ਸੋਚ ਨਾਲ ਅੰਦਰੂਨੀ ਤੌਰ ’ਤੇ ਸਹਿਮਤ ਹਨ ਪਰ ਆਪਣੇ ਨਿਜੀ ਸਿਆਸੀ ਹਿੱਤਾਂ ਦੇ ਲਾਭ-ਹਾਣ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਸ਼ੱਕ ਉਹ ਚੁੱਪ ਰਹਿਣ ਲਈ ਮਜ਼ਬੂਰ ਹਨ। ਸ਼੍ਰੋਮਣੀ ਕਮੇਟੀ ਤੋਂ ਦੂਜੇ ਨੰ: ’ਤੇ ਸਭ ਤੋਂ ਵੱਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਸਿਰਫ਼ ਪਰਮਜੀਤ ਸਿੰਘ ਸਰਨਾ ਹੀ ਅਜਿਹੀ ਸਮਰਥਾ ‘ਤੇ ਸਾਧਨ ਰੱਖਦੇ ਹਨ, ਜਿਹੜੇ ਕਿ ਵਿਸ਼ਵ ਸਿੱਖ ਕਨਵੈਨਸ਼ਨ ਸੱਦ ਅਤੇ ਕਾਮਯਾਬ ਕਰ ਸਕਦੇ ਹਨ। ਸੋ ਉਨ੍ਹਾਂ ਆਪਣਾ ਫਰਜ਼ ਪਛਾਣਦੇ ਹੋਏ 10-11 ਅਪ੍ਰੈਲ 2010 ਨੂੰ ਇਹ ਕਨਵੈਨਸ਼ਨ ਗੁਰਦੁਆਰਾ ਰਕਾਬ ਗੰਜ ਨਵੀਂ ਦਿੱਲੀ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਸੱਦ ਲਈ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸ: ਸਰਨਾ ਇੱਕ ਸਿਆਸੀ ਵਿਅਕਤੀ ਹੋਣ ਦੇ ਨਾਤੇ ਉਸ ਵਿੱਚ ਉਹ
ਸਾਰੇ ਔਗੁਣ ਹੋਣਗੇ, ਜਿਹੜੇ ਇੱਕ ਸਿਆਸੀ ਵਿਅਕਤੀ ਵਿੱਚ ਹੁੰਦੇ ਹਨ ਪਰ ਜੇ ਉਨ੍ਹਾਂ ਦਾ ਮੁਕਾਬਲਾ
ਪ੍ਰਕਾਸ਼ ਸਿੰਘ ਬਾਦਲ ਨਾਲ ਕੀਤਾ ਜਾਵੇ ਤਾਂ ਉਹ ਬਾਦਲ ਤੋਂ ਸੌ ਗੁਣਾਂ ਵੱਧ ਚੰਗੇ ਅਤੇ ਸਿੱਖੀ ਜ਼ਜਬੇ
ਵਾਲੇ ਹਨ। ਮੈਂ ਪੰਜਾਬ ਦੇ ਬਾਕੀ ਬਾਦਲ-ਵਿਰੋਧੀ ਅਕਾਲੀ ਮੁਖੀਆਂ ਨੂੰ ਮਾੜੇ ਜਾਂ ਸਿੱਖੀ ਜ਼ਜਬੇ ਤੋਂ
ਹੀਣੇ ਨਹੀਂ ਕਹਿਣਾ ਚਾਹੁੰਦਾ ਪਰ ਇਹ ਸੱਚ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਇਹ ਸਮਰਥਾ
ਨਹੀਂ ਕਿ ਉਹ ਬਾਦਲ ਦਲ ਦਾ ਮੁਕਾਬਲਾ ਕਰ ਸਕਣ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਸ਼ਵ ਸਿੱਖ ਕਨਵੈਨਸ਼ਨ
ਦੀ ਸਫਲਤਾ ਨਾਲ ਸ: ਸਰਨੇ ਦਾ ਸਿਆਸੀ ਕੱਦ ਬੁੱਤ ਵਧੇਗਾ ਤੇ ਫੇਲ੍ਹ ਹੋਣ ਨਾਲ
ਘਟੇਗਾ। ਪਰ ਇਸ ਕਨਵੈਨਸ਼ਨ ਨੂੰ ਸਰਨੇ ਵਲੋਂ ਸਿਆਸੀ ਹਿੱਤ ਪੂਰਨ ਕਰਨ ਲਈ ਸ਼ਕਤੀ ਪ੍ਰਦਰਸ਼ਨ ਦਾ ਨਾਮ
ਦੇਣਾ ਗਲਤ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਇਸ ਕਨਵੈਨਸ਼ਨ ਦਾ ਵਿਰੋਧ ਕੀਤੇ ਜਾਣਾ ਤਾਂ ਕੁਦਰਤੀ ਹੈ ਪਰ ਹੈਰਾਨੀ ਉਨ੍ਹਾਂ ਲੋਕਾਂ ’ਤੇ ਹੈ, ਜਿਹੜੇ ਬੜੇ ਲੰਬੇ ਸਮੇਂ ਤੋਂ ਸ: ਬਾਦਲ ਨੂੰ ਪਾਣੀ ਪੀ ਪੀ ਕੋਸਦੇ ਹਨ, ਉਸ ਵਲੋਂ ਨਾਨਕਸ਼ਾਹੀ ਕੈਲੰਡਰ ਦੇ ਕੀਤੇ ਗਏ ਕਤਲ ਅਤੇ ਅਕਾਲ ਤਖਤ ਸਾਹਿਬ ਦੀ ਕੀਤੀ ਜਾ ਰਹੀ ਦੁਰਵਰਤੋਂ ਦਾ ਢੰਡੋਰਾ ਪਿੱਟਦੇ ਹਨ ਪਰ ਹੁਣ ਜੇ ਉਸ ਨੂੰ ਚੁਣੌਤੀ ਦੇਣ ਲਈ ਵਿਸ਼ਵ ਸਿੱਖ ਕਨਵੈਨਸ਼ਨ ਸੱਦੀ ਗਈ ਹੈ ਤਾਂ ਲੰਗੜੇ ਬਹਾਨੇ ਲੱਭ ਕੇ ਉਨ੍ਹਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਹੜੇ ਵਿਅਕਤੀ ਜਾਂ ਸੰਸਥਾਵਾਂ ਇਸ ਕਨਵੈਨਸ਼ਨ ਦਾ ਵਿਰੋਧ ਕਰ ਰਹੀਆਂ ਹਨ, ਮੇਰੇ ਖਿਆਲ ਵਿੱਚ ਉਹ ਅੰਦਰਖਾਤੇ ਪ੍ਰਕਾਸ਼ ਸਿੰਘ ਬਾਦਲ ਨਾਲ ਮਿਲੇ ਹੋਏ ਹਨ। ਮੇਰੇ ਇਸ ਕਥਨ ਦੇ ਪੱਖ ਵਿੱਚ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਜਿਸ ਕਨਵੈਨਸ਼ਨ ਦਾ ਵਿਰੋਧ ਬਾਦਲ ਕਰਦਾ ਹੈ, ਜਿਹੜਾ ਹੋਰ ਕੋਈ ਵਿਅਕਤੀ ਉਸੇ ਕਨਵੈਨਸ਼ਨ ਦਾ ਵਿਰੋਧ ਕਰਦਾ ਹੈ ਤਾਂ ਉਹ ਬਾਦਲ ਦਾ ਪੱਖ ਪੂਰ ਰਿਹਾ ਹੈ, ਇਸ ਲਈ ਉਨ੍ਹਾਂ ਦੇ ਆਪਸ ਵਿੱਚ ਮਿਲੇ ਹੋਣ ’ਚ ਕੋਈ ਸ਼ੱਕ ਬਾਕੀ ਨਹੀਂ ਰਹਿ ਜਾਂਦਾ। ਮੈਂ ਕਿਸੇ ਵਲ-ਫੇਰ ਨਾਲ ਆਪਣੀ ਗੱਲ ਕਹਿਣ ਨਾਲੋਂ ਸਪੱਸ਼ਟ ਰੂਪ ਵਿੱਚ ਸਭ ਤੋਂ ਵੱਧ ਉਭਰਵੇਂ ਰੂਪ ਵਿੱਚ ਵਿਰੋਧਤਾ ਕਰਨ ਵਾਲੇ ਜੋਗਿੰਦਰ ਸਿੰਘ ਸਪੋਕਸਮੈਨ ਉਰਫ਼ ਸੌਦਾ ਸੰਪਾਦਕ ਦਾ ਨਾਮ ਲਿਖਣਾ ਜਿਆਦਾ ਪਸੰਦ ਕਰਾਂਗਾ ਕਿਉਂਕਿ ਕਿਸੇ ਵਲ-ਫੇਰ ਨਾਲ ਕਹੀ ਹੋਈ ਗੱਲ ਲੰਬੀ ਜਿਆਦਾ ਹੋ ਜਾਂਦੀ ਹੈ ਅਤੇ ਉਸ ਦੀ ਆਮ ਵਿਅਕਤੀ ਨੂੰ ਸਮਝ ਘੱਟ ਆਉਂਦੀ ਹੈ। ਸ਼ਾਇਦ ਮੇਰੀ ਗੱਲ ਬਹੁਤੇ ਸਿੱਖਾਂ, ਖਾਸ ਕਰਕੇ ਸਪੋਕਸਮੈਨ ਦੇ ਸਮਰਥਕਾਂ ਨੂੰ ਹਜ਼ਮ ਨਾ ਹੋਵੇ ਕਿਉਂਕਿ ਕਿਸੇ ਵੇਲੇ ਮੈਨੂੰ ਵੀ ਇਹ ਗਲ ਹਜਮ ਨਹੀਂ ਸੀ ਹੁੰਦੀ। ਮੈਂ ਆਪਣੀ ਗੱਲ ਕਿਸੇ ’ਤੇ ਠੋਸਣਾ ਨਹੀਂ ਚਾਹੁੰਦਾ ਬਲਕਿ ਹੇਠ ਲਿਖੇ ਕੁਝ ਨੁਕਤੇ ਆਪ ਜੀ ਦੇ ਰੁਬਰੂ ਰੱਖ ਕੇ ਇਨ੍ਹਾਂ ’ਤੇ ਵੀਚਾਰ ਕਰਨ ਲਈ ਬੇਨਤੀ ਜਰੂਰ ਕਰਨਾ ਚਾਹੁੰਦਾ ਹਾਂ।

ਸੌਦਾ ਸੰਪਾਦਕ ਦਾ ਰੋਲ ਸਮਝਣ ਤੋਂ ਪਹਿਲਾਂ ਪੰਜਾਬ ’ਚ ਖਾੜ੍ਹਕੂ ਲਹਿਰ ਦੌਰਾਨ ਡੀ.ਜੀ.ਪੀ. ਰੀਬੈਰੋ ਅਤੇ ਕੇ.ਪੀ.ਐਸ. ਗਿੱਲ ਵਲੋਂ ਕਾਲੀਆਂ ਬਿੱਲੀਆਂ ਨੂੰ ਖਾੜਕੂ ਗਰੁੱਪਾਂ ਵਿੱਚ ਸ਼ਾਮਲ ਕਰਵਾਉਣ ਦੀ ਘਟਨਾ ਨੂੰ ਚੇਤੇ ਕਰੋ। ਪੁਲਿਸ ਵਲੋਂ ਭੇਜੀਆਂ ਗਈਆਂ ਕਾਲੀਆਂ ਬਿੱਲੀਆਂ ਖਾੜਕੂਆਂ ਵਿੱਚ ਪੂਰੀ ਤਰ੍ਹਾਂ ਘੁਲ ਮਿਲ ਜਾਂਦੀਆਂ ਸਨ ਅਤੇ ਉਨ੍ਹਾਂ ਦੇ ਕਹਿਣ ’ਤੇ ਵੱਡੇ ਤੋਂ ਵੱਡਾ ਕਾਰਾ (ਕਤਲ ਅਤੇ ਬੰਬ ਧਮਾਕੇ) ਬੜੀ ਦਲੇਰੀ ਨਾਲ ਕਰ ਆਉਂਦੇ ਸਨ ਕਿਉਂਕਿ ਉਹ ਪੁਲਿਸ ਦੇ ਮੁਲਾਜਮ ਹੋਣ ਦੇ ਨਾਤੇ ਉਨ੍ਹਾਂ ਨੂੰ ਕੋਈ ਖਤਰਾ ਹੀ ਨਹੀਂ ਸੀ ਹੁੰਦਾ। ਇਸ ਤਰ੍ਹਾਂ ਖਾੜਕੂਆਂ ਨੂੰ ਪੂਰਾ ਯਕੀਨ ਦਿਵਾ ਦਿੱਤਾ ਜਾਂਦਾ ਸੀ ਕਿ ਉਹ ਬਹੁਤ ਵੱਡੇ ਖਾੜਕੂ ਹਨ। ਅੰਦਰਖਾਤੇ ਜਿੱਥੇ ਉਹ ਖਾੜਕੂਆਂ ਦੇ ਟਿਕਾਣਿਆਂ ਦੀ ਸੂਹ ਪੁਲਿਸ ਨੂੰ ਦਿੰਦੇ ਰਹਿੰਦੇ ਸਨ, ਉਥੇ ਬਹੁਤ ਸਾਰੇ ਸਮਾਜ ਵਿਰੋਧੀ ਕਾਰੇ ਕਰਕੇ ਖਾੜਕੂਆਂ ਨੂੰ ਬਦਨਾਮ ਵੀ ਕੀਤਾ, ਜਿਸ ਨਾਲ ਆਮ ਲੋਕਾਂ ’ਚ ਖਾੜਕੂਆਂ ਪ੍ਰਤੀ ਬਣੀ ਹਮਦਰਦੀ ਨਫ਼ਰਤ ’ਚ ਬਦਲਦੀ ਗਈ ਤੇ ਖਾੜਕੂ ਅਸਾਨੀ ਨਾਲ ਪੁਲਿਸ ਵਲੋਂ ਖ਼ਤਮ ਕਰ ਦਿੱਤੇ ਗਏ।
ਇਸੇ ਤਰ੍ਹਾਂ ਸਪੋਕਸਮੈਨ, ਬਾਦਲ ਦਲ ਅਤੇ ਪੁਜਾਰੀਵਾਦ ਵਿਰੋਧੀ ਖ਼ਬਰਾਂ ਵਧਾ ਚੜ੍ਹਾ ਕੇ ਬੜੀ ਪ੍ਰਮੁੱਖਤਾ ਨਾਲ ਛਾਪਦਾ ਰਹਿੰਦਾ ਹੈ, ਜਿਸ ਨਾਲ ਉਹ ਕੱਟੜ ਬਾਦਲ ਵਿਰੋਧੀ ਜਾਪਦਾ ਹੈ ਅਤੇ ਕੋਈ ਵਿਅਕਤੀ ਇਹ ਕਿਆਸ ਹੀ ਨਹੀਂ ਕਰ ਸਕਦਾ ਕਿ ਸਪੋਕਸਮੈਨ ਕਦੀ ਬਾਦਲ ਦਲ ਨਾਲ ਸਮਝੌਤਾ ਵੀ ਕਰ ਸਕਦਾ ਹੈ। ਪਰ ਲੋੜ ਪੈਣ ‘ਤੇ ਇੱਕ ਅੱਧ ਐਸੀ ਖ਼ਬਰ ਜਾਂ ਸੰਪਾਦਕੀ ਛਾਪ ਦਿੰਦਾ ਹੈ, ਜਿਸ ਨਾਲ ਸਿਧਾਂਤਕ ਲੜਾਈ ਲੜਲ ਵਾਲਿਆਂ ਦਾ ਵੱਡਾ ਨੁਕਸਾਨ ਅਤੇ ਬਾਦਲ ਨੂੰ ਵੱਡਾ ਲਾਭ ਪਹੁੰਚ ਜਾਂਦਾ ਹੈ। ਮਿਸਾਲ ਦੇ ਤੌਰ ’ਤੇ ਨਾਨਕਸ਼ਾਹੀ ਕੈਲੰਡਰ ਵਿੱਚ ਕੀਤੀ ਜਾ ਰਹੀ ਸੋਧ ਦੇ ਵਿਰੋਧ ਵਿੱਚ ਖ਼ਬਰਾਂ ਨੂੰ ਇਸ ਨੇ ਰੱਜ ਕੇ ਉਛਾਲਿਆ ਅਤੇ ਸੰਪਾਦਕੀਆਂ ਲਿਖੀਆਂ।
ਹੁਣ ਵੀ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਨੂੰ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨਾ ਲਿਖ ਰਿਹਾ ਹੈ ਪਰ ਜਿਸ ਦਿਨ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਲਈ ਧੁੰਮਾ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋਣੀ ਸੀ, ਉਸ ਤੋਂ ਇੱਕ ਦਿਨ ਪਹਿਲਾਂ 1 ਨਵੰਬਰ 2009 ਨੂੰ ‘‘ਪੁਰੇਵਾਲ ਵਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਦੀ ਅਸਲੀਅਤ’’ ਸਿਰਲੇਖ ਹੇਠ ਡਾ. ਹਰਜਿੰਦਰ ਸਿੰਘ ਦਿਲਗੀਰ ਦਾ ਲੇਖ ਛਾਪਿਆ ਗਿਆ, ਜਿਸ ਵਿੱਚ ਮੁੱਖ ਸੁਰਖੀ ਦਿੱਤੀ ਗਈ ‘‘ਅੱਜ ਦੇ ਨਾਨਕਸ਼ਾਹੀ ਕੈਲੰਡਰ ਵਿੱਚ ਨਾਨਕ ਦਾ ਤਾਂ ਕੁਝ ਵੀ ਨਹੀਂ, ਇਹ ਪੁਰਾਣੇ ਬਿਕ੍ਰਮੀ ਕੈਲੰਡਰ ਦਾ ਸੁੂਰਜੀਕਰਨ ਕੀਤਾ ਗਿਆ ਹੈ, ਜਿਸ ਨੁੂੰ ਨਾਲਾਇਕ ਜਿਹਾ ਬੰਦਾ 1 ਘੰਟੇ ’ਚ ਤਿਆਰ ਕਰ ਸਕਦਾ ਹੈ।’’ ਉਸ ਲੇਖ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਕੈਲੰਡਰ ਇਤਿਹਾਸਕ ਤੌਰ ‘ਤੇ ਗਲਤੀਆਂ ਨਾਲ ਭਰਪੂਰ ਹੈ, ਜਿਸ ਇੱਕ ਵੀ ਤਰੀਕ ਸਹੀ ਨਹੀਂ ਹੈ। ਧੁੰਮਾ ਪਾਰਟੀ ਨੇ ਇਹੀ ਲੇਖ ਮੀਟਿੰਗ ਵਿੱਚ ਵਿਖਾ ਕੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਵੇਖੋ ਸਪੋਕਸਮੈਨ ਵੀ ਇਸ ਕੈਲੰਡਰ ਨੂੰ ਗਲਤ ਮੰਨਦਾ ਹੈ, ਇਸ ਲਈ ਇਸ ਨੂੰ ਸੋਧਣ ਦੀ ਅਤਿ ਜਰੂਰਤ ਹੈ। 11 ਨਵੰਬਰ ਨੂੰ ਸੌਦਾ ਸੰਪਾਦਕ ਨੇ ਖ਼ੁਦ ਵੀ ਸੰਪਾਦਕੀ ਲਿਖੀ ‘‘ਨਾਨਕਸ਼ਾਹੀ ਕੈਲੰਡਰ ਬਣਿਆਂ ਦੋ ਧਿਰਾਂ ਦੀ ਮੁੱਛ ਦਾ ਸਵਾਲ’’ ਜਿਸ ਵਿੱਚ ਡਾ. ਦਿਲਗੀਰ ਦੇ ਵੀਚਾਰਾਂ ਦੀ ਪ੍ਰੋੜਤਾ ਕਰਦਿਆਂ ਉਸ ਅਨੁਸਾਰ ਸੋਧ ਕਰਨ ਦਾ ਸੁਝਾਉ ਦਿੰਦਿਆਂ, ਮੌਜ਼ੂਦਾ ਨਾਨਕਸ਼ਾਹੀ ਕੈਲੰਡਰ ’ਚ ਸੋਧ ਦੇ ਪੱਖ ਅਤੇ ਵਿਰੋਧ ਕਰਨ ਵਾਲੀਆਂ ਧਿਰਾਂ ਦੀ ਨਿਜੀ ਹਊਮੈ ਦੱਸੀ।
ਡਾ. ਦਿਲਗੀਰ ਦੀਆਂ ਤਰੀਕਾਂ ਤਾਂ ਕਿਸੇ ਵੀ ਇਤਿਹਾਸਕਾਰ ਨਾਲ ਨਹੀਂ ਮਿਲਦੀਆਂ, ਇੱਥੋਂ ਤੱਕ ਕਿ ਹਰ ਗੁਰਪੁਰਬ ਦੀਆਂ ਤਰੀਕਾਂ ’ਚ ਸਿਰਫ਼ ਦਿਨਾਂ ਜਾਂ ਮਹੀਨਿਆਂ ਦਾ ਹੀ ਫਰਕ ਨਹੀਂ ਬਲਕਿ ਕਈ ਥਾ 4-4 ਸਾਲ ਦਾ ਫਰਕ ਹੈ। ਉਹ ਤਾਂ ਅੰਮ੍ਰਿਤ ਛਕਾਉਣ ਦੀ ਘਟਨਾ ਵੀ 1699 ਦੀ ਬਜਾਏ 1698 ਮੰਨਦਾ ਹੈ। ਫਿਰ ਡਾ. ਦਿਲਗੀਰ ਵਲੋਂ ਸੁਝਾਈਆਂ ਗਈਆਂ ਤਰੀਕਾਂ ਨੂੰ ਕੌਣ ਮੰਨੇਗਾ? ਉਹ ਤਾਂ ਸਾਹਿਬਜਾਦਾ ਅਜੀਤ ਸਿੰਘ ਦਾ ਵਿਆਹ ਹੋਇਆ ਤੇ ਉਸ ਦੇ ਇੱਕ ਪੁੱਤਰ ਹੋਇਆ ਵੀ ਮੰਨਦਾ ਹੈ। ਮਹੀਨਿਆਂ ਦੇ ਨਾਮ ਚੇਤ, ਵੈਸਾਖ ਆਦਿ ਰੱਖਣ ਦੀ ਬਜਾਏ ਨਾਨਕ ਮਾਹ, ਅੰਗਦ ਮਾਹ ਅਤੇ ਐਤਵਾਰ ਸੋਮਵਾਰ ਆਦਿ ਦਿਨਾਂ ਦੀ ਥਾਂ ਉਨ੍ਹਾਂ ਦੇ ਨਾਮ ਸੰਗਤ ਦਿਵਸ, ਪੰਗਤ ਦਿਵਸ ਆਦਿ ਰੱਖਣ ਦੀ ਸਲਾਹ ਦੇ ਰਿਹਾ ਹੈ। ਡਾ. ਦਿਲਗੀਰ ਨਾਲ ਬਹੁਗਿਣਤੀ ਸਿੱਖ ਤਾਂ ਇੱਕ ਪਾਸੇ ਉਸ ਦੇ ਲੇਖ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਵਾਲੀ ਧੁੰਮਾ ਪਾਰਟੀ ਅਤੇ ਪ੍ਰੋੜਤਾ ਕਰਨ ਵਾਲੇ ਸੰਪਾਦਕ ਜੀ ਖ਼ੁਦ ਵੀ ਨਹੀਂ ਮੰਨਦੇ। ਡਾ. ਦਿਲਗੀਰ ਤਾਂ ਗੁਰੂ ਨਾਨਕ ਦਾ ਪ੍ਰਕਾਸ਼ ਦਿਹਾੜਾ ਡੇਰੇਦਾਰਾਂ ਦੀ ਤਰਜ਼ ’ਤੇ ਕਤਕ ਦੀ ਪੂਰਨਮਾਸੀ ਨੂੰ ਮੰਨਦਾ ਹੈ, ਜਦੋਂ ਕਿ ਸੌਦਾ ਸੰਪਾਦਕ ਤਾਂ 15 ਅਪ੍ਰੈਲ ਪ੍ਰਚਲਤ ਕਰਨ ਲਈ ਸਿੱਖਾਂ ਤੋਂ ਇਸ਼ਤਿਹਾਰ ਮੰਗ ਕੇ ਵੀ ਲਾਉਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਸੰਪਾਦਕ ਨੂੰ ਨਾਨਕਸ਼ਾਹੀ ਕੈਲੰਡਰ ਨਾਲ ਕੋਈ ਵਾਹ ਵਾਸਤਾ ਨਹੀਂ, ਮਸਲਾ ਸਿਰਫ਼ ਇਸ਼ਤਿਹਾਰਾਂ ਦਾ ਹੈ। ਵਿਵਾਦ ਚੱਲਦਾ ਰਿਹਾ ਤਾਂ ਇਸ਼ਤਿਹਾਰ ਮਿਲਦੇ ਰਹਿਣਗੇ, ਵਿਵਾਦ ਖਤਮ ਹੋ ਗਿਆ ਤਾਂ ਇਸ ਦੀਆਂ ਖ਼ਬਰਾਂ ਵੀ ਬੰਦ, ਇਸ਼ਤਿਹਾਰ ਵੀ ਬੰਦ ਤਾਂ ਫਿਰ ਅਖ਼ਬਾਰ ਕਿਵੇਂ ਚੱਲੇਗਾ?
ਦੂਸਰਾ ਵਿਵਾਦ ਹੈ ਦਸਮ ਗ੍ਰੰਥ ਦਾ। ਦਸਮ ਗ੍ਰੰਥ ਦੇ ਵਿਰੋਧ ’ਚ ਪਹਿਲੇ ਦਿਨ ਤੋਂ ਬੜੇ ਧੜੱਲੇਦਾਰ ਖ਼ਬਰਾਂ ਲਾਉਂਦਾ ਆ ਰਿਹਾ ਹੈ। ਇਸ ਦੀਆਂ ਖ਼ਬਰਾਂ ਨੂੰ ਲੈ ਕੇ ਦਸਮ ਗ੍ਰੰਥ ਵਿਰੋਧੀ ਇਸ ਨਾਲ ਜ਼ਜਬਾਤੀ ਤੌਰ ’ਤੇ ਇਸ ਕਦਰ ਜੁੜ ਗਏ ਕਿ ਉਹ ਇਸ ਤੋਂ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਵੀ ਤਿਆਰ ਹੋ ਜਾਂਦੇ ਹਨ। ਇਸ ਦੇ ਨਾਰਾਜ ਹੋ ਜਾਣ ਦੇ ਡਰੋਂ ਇਸ ਵਲੋਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਵਿਰੁੱਧ ਕੀਤੀਆਂ ਟਿੱਪਣੀਆਂ ਵਿਰੁਧ ਵੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੁੰਦੇ। ਪਿੱਛਲੇ ਦਿਨੀਂ ਪ੍ਰੋ: ਦਰਸ਼ਨ ਸਿੰਘ ਨੂੰ ਏਕਤਾ ਦੇ ਨਾਮ ’ਤੇ ਸੌਦਾ ਸੰਪਾਦਕ ਦੇ ਚਰਨੀ ਲਾਉਣ ਦੇ ਯਤਨਾ ਦੀ ਘਟਨਾ ਤੋਂ ਸਭ ਨੂੰ ਚਾਨ੍ਹਣਾ ਹੋ ਗਿਆ ਹੋਵੇਗਾ, ਬੇਸ਼ੱਕ ਖ਼ੁਦ ਅਖ਼ਬਾਰ ਦਾ ਮਾਲਕ ਹੋਣ ਕਰਕੇ ਅਤੇ ਵਿਚੋਲਿਆਂ ਦੀ ਮਾਨਸਿਕ ਕਮਜ਼ੋਰੀ ਕਾਰਨ ਇਸ ਨੂੰ ਇਸ ਤਰ੍ਹਾਂ ਕਰਕੇ ਪੇਸ਼ ਕੀਤਾ, ਜਿਵੇਂ ਇਸ ਵਿੱਚ ਪ੍ਰੋ: ਦਰਸ਼ਨ ਸਿੰਘ ਬਹੁਤ ਵੱਡੇ ਦੋਸ਼ੀ ਹੋਣ। ਪਰ ‘ਸਾਚੁ ਨ ਛਪੈ ਜੇ ਕੋ ਰਖੈ ਛਪਾਏ।।’’ ਦੇ ਫੁਰਮਾਨ ਵਾਂਗ ਸੱਚ ਸਾਹਮਣੇ ਆ ਹੀ ਜਾਂਦਾ ਹੈ। ਜੇ ਕਿਸੇ ਨੂੰ ਹਾਲੀ ਵੀ ਸ਼ੱਕ ਹੈ ਤਾਂ ਉਹ ਇਸੇ ਵਲੋਂ ਹੀ ਦੱਸੇ ਗਏ ਵਿਚੋਲਿਆਂ ਨਾਲ ਨਿਜੀ ਤੌਰ ‘ਤੇ ਗੱਲ ਕਰਕੇ ਸੱਚ ਜਾਣ ਸਕਦਾ ਹੈ।
ਇਸ ਤੱਥ ਤੋਂ ਕੋਈ ਅਣਜਾਣ ਨਹੀਂ ਕਿ ਦਸਮ ਗ੍ਰੰਥ ਵਿਰੁੱਧ ਸੰਘਰਸ਼ ਨੇ ਸਿਰਫ਼ ਉਸ ਸਮੇਂ ਹੀ ਤੂਲ ਫੜਿਆ ਜਦੋਂ ਪ੍ਰੋ: ਦਰਸ਼ਨ ਸਿੰਘ ਨੇ ਇਸ ਦੀ ਅਸਲੀਅਤ ਦੱਸਣੀ ਸ਼ੁਰੂ ਕੀਤੀ। ਪਰ ਜਿਹੜਾ ਸੌਦਾ ਸੰਪਾਦਕ ਕਿਸੇ ਵੀ ਵਿਵਾਦ ਦਾ ਕੋਈ ਹੱਲ ਨਹੀਂ ਚਾਹੁੰਦਾ, ਸਿਰਫ਼ ਨਵੇਂ ਤੋਂ ਨਵੇਂ ਵਿਵਾਦ ਖੜ੍ਹੇ ਕਰਕੇ ਕੌਮ ਨੂੰ ਉਲਝਾਈ ਰੱਖਣਾ ਚਾਹੁੰਦਾ ਹੈ ਕਿਉਂਕਿ ਇਸ ਨਾਲ ਜਿੱਥੇ ਇਸ ਨੂੰ ਗਰਮ ਗਰਮ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ, ਉਥੇ ਇਸ਼ਤਿਹਾਰਾਂ ਦੇ ਗੱਫ਼ੇ ਵੀ ਮਿਲਦੇ ਰਹਿੰਦੇ ਹਨ। ਇਸ ਸੰਘਰਸ਼ ਨੂੰ ਪੁੱਠਾ ਗੇੜ ਦੇਣ ਲਈ ਇਸ ਨੇ ਇੱਕ ਪਾਸੇ ਪ੍ਰੋ: ਦਰਸ਼ਨ ਸਿੰਘ ਦਾ ਹੀ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਅਤੇ ਦੂਸਰੇ ਪਾਸੇ ਇਹ ਦੋਸ਼ ਲਾ ਕੇ, ਕਿ ਉਸ ਦਾ ਧੰਨਵਾਦ ਕਰਨ ਲਈ ਉਹ ਉਸ ਦੇ ਘਰ ਨਹੀਂ ਆਇਆ, ਇਸ ਲਈ ਉਸ ਤੋਂ ‘ਅਟੰਕ’ ਹੋਣਾ ਦੱਸ ਕੇ ਦੂਸਰੇ ਲਫ਼ਜਾਂ ’ਚ ਉਸ ਦਾ ਵਿਰੋਧੀ ਹੋ ਗਿਆ। ਇਸ ਤਰ੍ਹਾਂ ਬਾਦਲ-ਧੁੰਮਾ ਜੋੜੀ ਨੂੰ ਲਾਭ ਪਹੁੰਚਾਇਆ।
ਹੁਣ ਗੱਲ ਕਰੀਏ ਵਿਸ਼ਵ ਸਿੱਖ ਕਨਵੈਨਸ਼ਨ ਦੀ। ਪ੍ਰਬੰਧਕਾਂ ਵਲੋਂ ਇਸ ਦੇ ਮੁੱਖ ਮੁੱਦੇ ਐਲਾਨੇ ਗਏ ਹਨ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉ¤ਚਤਾ ਨੂੰ ਬਰਕਰਾਰ ਰੱਖਣਾ, ਜਿਸ ਲਈ ਮੁੱਢਲੀਆਂ ਲੋੜਾਂ ਹਨ, ਇਸ ਨੂੰ ਰਾਜਸੀ ਦਖਲ ਅੰਦਾਜ਼ੀ ਤੋਂ ਮੁਕਤ ਕਰਾਉਣਾ ਅਤੇ ਇਸ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜ ਖੇਤਰ ਤੈਅ ਕਰਨ ਲਈ ਪੰਥ ਪ੍ਰਵਾਨਿਤ ਨਿਯਮਾਵਲੀ ਤਿਆਰ ਕਰਾਉਣਾ।
ਜੇ ਇਹ ਨਿਯਮਾਵਲੀ ਤਿਆਰ ਹੋ ਕੇ ਉਸ ’ਤੇ ਅਮਲ ਹੋ ਜਾਵੇ ਤਾਂ ਪੰਥ ਦੀਆਂ ਵੱਡੀ ਗਿਣਤੀ ਵਿੱਚ ਸਮੱਸਿਆਵਾਂ ਕਾਫ਼ੀ ਹੱਦ ਤੱਕ ਆਪਣੇ ਆਪ ਹੀ ਹੱਲ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਸਭ ਤੋਂ ਉਪਰ ਜੋ ਕੰਮ ਕਰਨ ਵਾਲਾ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਹੋਰ ਗ੍ਰੰਥ ਦਾ ਪ੍ਰਕਾਸ਼ ਨਾ ਕਰਨਾ ਤੇ ਅਮਲ ਕਰਵਾਉਣਾ, 2003 ਵਾਲੇ ਨਾਨਕਸ਼ਾਹੀ ਕੈਲੰਡਰ ਨੁੂੰ ਬਹਾਲ ਕਰਵਾਉਣਾ, ਅਕਾਲ ਤਖਤ ਸਾਹਿਬ ਵਲੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਅਮਲੀ ਤੌਰ ’ਤੇ ਲਾਗੂ ਕਰਵਾਉਣਾ। ਇਹ ਉਕਤ ਏਜੰਡਾ ਤਾਂ ਹੀ ਲਾਗੂ ਹੋ ਸਕਦਾ ਹੈ, ਜੇ ਸ਼੍ਰੋਮਣੀ ਕਮੇਟੀ ਦੀ ਸੇਵਾ ਸੰਭਾਲ ਬਾਦਲ ਦਲ ਦੇ ਹੱਥੋਂ ਲੈ ਕੇ ਗੁਰਮਤਿ ਲਾਗੂ ਕਰਨ ਵਾਲੀ ਭਾਵਨਾ ਵਾਲੇ ਗੁਰਸਿੱਖਾਂ ਦੇ ਹੱਥ ਸੌਂਪੀ ਜਾਵੇ। ਇਸ ਤੋਂ ਇਲਾਵਾ ਹੋਰ ਮੁੱਖ ਮੁੱਦੇ ਹਨ : ਵਿਦੇਸ਼ ਵਸਦੇ ਸਿੱਖਾਂ ਦੇ ਨਾਵਾਂ ਦੀਆਂ ਕਾਲੀਆਂ ਸੂਚੀਆਂ ਖਤਮ ਕਰਵਾਉਣੀਆਂ, ਫਰਾਂਸ ’ਚ ਦਸਤਾਰ ਦਾ ਮਸਲਾ ਹੱਲ ਕਰਵਾਉਣਾ, ਅਫ਼ਗਾਨਿਸਤਾਨ ਤੋਂ ਭਾਰਤ ਆਏ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦਿਵਾਉਣਾ, ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਨੂੰ ਦੋਹਰੀ ਨਾਗਰਿਕਤਾ ਪ੍ਰਦਾਨ ਕਰਵਾਉਣ ਲਈ ਰਾਜਨੀਤੀ ਤਹਿ ਕਰਨਾ, ਦੇਸ਼ ਦੀਆਂ ਵੱਖ ਵੱਖ ਜ਼ੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ ਫਾਂਸੀ ਦੀ ਸਜ਼ਾ ਖ਼ਤਮ ਕਰਵਾਏ ਜਾਣਾ, ਪਿੱਛਲੇ 25 ਸਾਲਾਂ ਤੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਕੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਵਰਗੇ ਪੰਥਕ ਮਸਲਿਆਂ ’ਤੇ ਦੀਰਘ ਵਿਚਾਰ ਕਰਕੇ ਸੰਗਤੀ ਰੂਪ ਵਿੱਚ ਰਣਨੀਤੀ ਤਹਿ ਕਰਨਾ। ਉਪ੍ਰੋਕਤ ਸਾਰੇ ਹੀ ਮੁੱਦੇ ਅਤਿ ਸ਼ਲਾਘਾਯੋਗ ਅਤੇ ਫੌਰੀ ਤੌਰ ’ਤੇ ਅਮਲ ਵਿੱਚ ਲਿਆਉਣ ਦੀ ਮੰਗ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਕਈ ਗੁੱਟ ਇਸ ’ਤੇ ਇਤਰਾਜ ਕਰ ਸਕਦੇ ਹਨ ਕਿ ਏਜੰਡਾ ਤਿਆਰ ਕਰਨ ਸਮੇਂ ਉਨ੍ਹਾਂ ਦੀ ਸਲਾਹ ਨਹੀਂ ਲਈ ਗਈ ਜਾਂ ਉਨ੍ਹਾਂ ਵਲੋਂ ਸੁਝਾਇਆ ਗਿਆ ਮੁੱਦਾ ਸ਼ਾਮਲ ਨਹੀਂ ਕੀਤਾ ਗਿਆ। ਜੇ ਸਮੁੱਚੇ ਤੌਰ ’ਤੇ ਕੌਮੀ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਕਿਸੇ ਵੀ ਸਿੱਖ ਨੂੰ ਇਸ ਕਨਵੈਨਸ਼ਨ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਜਿਹੜੇ ਕਰ ਰਹੇ ਹਨ ਜਾਂ ਕਰਨਗੇ, ਉਹ ਕੌਮੀ ਹਿੱਤਾਂ ਨਾਲੋਂ ਆਪਣੇ ਨਿਜੀ ਹਿੱਤਾਂ ਨੂੰ ਪਹਿਲ ਦੇਣ ਵਾਲੇ ਜਾਂ ਹਉਮੈਗ੍ਰਸਤ ਹੀ ਕਹੇ ਜਾ ਸਕਦੇ ਹਨ। ਇਸ ਲਈ ਹਰ ਜਥੇਬੰਦੀ ਅਤੇ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਇਸ ਕਨਵੈਨਸ਼ਨ ਨੂੰ ਪੂਰਾ ਸਮਰਥਨ ਦੇਣ ਅਤੇ ਜੇ ਉਹ ਚਾਹੁੰਣ ਤਾਂ ਉਨ੍ਹਾਂ ਅਨੁਸਾਰ ਹੋਰ ਰਹਿ ਗਏ ਮੁੱਦਿਆਂ ਨੂੰ ਸ਼ਾਮਲ ਕਰਵਾਉਣ ਦੀ ਮੰਗ ਵੀ ਕਰ ਸਕਦੇ ਹਨ। ਸੌਦਾ ਸੰਪਾਦਕ ’ਤੇ ਨਿਜੀ ਕਿੜਾਂ ਕੱਢਣ ਅਤੇ ਆਪਣੀ ਨਿਜੀ ਹਊਮੈ ਪੂਰੀ ਕਰਨ ਦੀ ਸੋਚ ਕਿਤਨੀ ਭਾਰੂ ਹੈ, ਉਹ ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਵਿਰੋਧ ਬੇਸ਼ੱਕ ਗੋਲ ਪੱਗਾਂ ਅਤੇ ਚੋਏੇ ਵਾਲਿਆਂ ਦਾ ਨਾਮ ਲੈ ਕੇ ਸ਼ੁਰੂ ਕੀਤਾ ਹੈ ਪਰ ਉਸ ਦਾ ਅਸਲ ਇਤਰਾਜ਼ ਗਿਆਨੀ ਸੌਦਾ ਸੰਪਾਦਕ ਵੇਦਾਂਤੀ ਅਤੇ ਗੁਰਤੇਜ ਸਿੰਘ ਦੇ ਨਾਮ ਤੋਂ ਹੈ। ਉਸ ਦਾ ਕਹਿਣਾ ਹੈ, ਜਿਹੜਾ ਵੇਦਾਂਤੀ ਖ਼ੁਦ ਬਾਦਲ ਦੇ ਇਸ਼ਾਰੇ ’ਤੇ ਗਲਤ ਕੰਮ ਕਰਦਾ ਰਿਹਾ ਹੈ, ਉਸ ਤੋਂ ਚੰਗੇ ਦੀ ਕੀ ਆਸ ਰੱਖੀ ਜਾ ਸਕਦੀ ਹੈ।
ਸਾਨੂੰ ਇਤਰਾਜ਼ ਮਨੁੱਖ ਦੀ ਕਰਨੀ ’ਤੇ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਦੇ ਨਾਮ ’ਤੇ। ਜੇ ਅੱਜ ਗਿਆਨੀ ਵੇਦਾਂਤੀ ਦੀ ਹਾਜਰੀ ਵਿੱਚ ਉਕਤ ਮੁੱਦਿਆਂ ’ਤੇ ਆਮ ਸਹਿਮਤੀ ਹੁੰਦੀ ਹੈ ਤਾਂ ਇੱਕ ਤਰ੍ਹਾਂ ਉਹ ਆਪਣੇ ਵਲੋਂ ਪਿੱਛਲੀਆਂ ਕੀਤੀਆਂ ਗਈਆਂ ਗਲਤੀਆਂ ਨੂੰ ਕਬੂਲ ਕਰ ਰਿਹਾ ਹੈ। ਇਸ ਸੂਰਤ ਵਿੱਚ ਸਾਨੂੰ ਗਿਆਨੀ ਵੇਦਾਂਤੀ ਦੇ ਨਾਮ ’ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਜਿਹੜਾ ਵਿਅਕਤੀ ਨਿਜੀ ਹਊਮੈ ਨਾਲ ਨੱਕੋ ਨੱਕ ਭਰਿਆ ਹੋਵੇ, ਉਸ ਨੂੰ ਕੌਮੀ ਹਿੱਤਾਂ ਦੀ ਪ੍ਰਵਾਹ ਨਹੀਂ ਹੁੰਦੀ, ਉਹ ਤਾਂ ਹਮੇਸ਼ਾਂ ਨਿਜੀ ਦੁਸ਼ਮਣੀ ਪਾਲਦਾ ਹੈ। ਉਹ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਕਾਲੇ ਅਫ਼ਗਾਨੇ ਦੇ ਨਾਮ ’ਤੇ 2003 ’ਚ ਸੱਦੀ ਗਈ ਵਿਸ਼ਵ ਸਿੱਖ ਕਨਵੈਨਸ਼ਨ ਉਸ ਨੇ ਹਾਈਜੈਕ ਕਰਕੇ ਆਪਣੇ ਅਖਬਾਰ ਲਈ ਵਰਤੀ ਉਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਅਤੇ ਪ੍ਰੋ: ਦਰਸ਼ਨ ਸਿੰਘ ਦੇ ਮੁੱਦੇ ’ਤੇ ਸੱਦੀ ਗਈ ਕਨਵੈਨਸ਼ਨ ਸਿਰਫ਼ ਸੌਦਾ ਸੰਪਾਦਕ ਅਤੇ ਸਪੋਕਸਮੈਨ ਦੇ ਸੋਹਲੇ ਗਾਉਣ ਲਈ ਵਰਤੀ ਜਾਵੇ। ਇੱਥੋਂ ਤੱਕ ਸਫ਼ਲਤਾ ਨਾ ਮਿਲਣ ਕਰਕੇ ਉਹ ਸ: ਸਰਨਾ ਤੋਂ ਵੀ ਅਟੰਕ ਹੋਣ ਦੇ ਨਾਮ ’ਤੇ ਕਨਵੈਨਸ਼ਨ ਦਾ ਵਿਰੋਧੀ ਹੋ ਗਿਆ।
ਜਿੱਥੇ ਆਪਣੇ ਪੰਥਕ ਕਹਾ ਰਹੇ ਅਖ਼ਬਾਰ ਨੂੰ ਕਨਵੈਨਸ਼ਨ ਦੀ ਵਿਰੋਧਤਾ ਲਈ ਵਰਤ ਰਿਹਾ ਹੈ, ਉਥੇ ਜਿਸ ਤਰ੍ਹਾਂ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਜਸਜੀਤ ਸਿੰਘ ਟੋਨੀ ਨੂੰ ਮੋਹਰੇ ਬਣਾ ਕੇ ਪਹਿਲਾਂ ਪ੍ਰੋ: ਦਰਸ਼ਨ ਸਿੰਘ ਨੂੰ ਬਦਨਾਮ ਕਰਨ ਦਾ ਅਸਫ਼ਲ ਯਤਨ ਕੀਤਾ, ਉਸੇ ਤਰ੍ਹਾਂ ਫਿਰ ਉਕਤ ਦੋਵੇਂ ਭਲੇਮਾਣਸ ਤੇ ਸੁਹਿਰਦ ਗੁਰਸਿੱਖਾਂ ਨੂੰ ਮੋਹਰੇ ਦੇ ਤੌਰ ’ਤੇ ਵਰਤਦਿਆਂ ਉਨ੍ਹਾਂ ਤੋਂ ਸ਼੍ਰੋਮਣੀ ਅਕਾਲੀ ਦਲ ਯੂ.ਕੇ. ਬਣਾ ਕੇ ਇਹ ਐਲਾਨ ਵੀ ਕਰਵਾ ਦਿੱਤਾ ਕਿ ਉਹ ਦਿੱਲੀ ਵਿੱਚ ਸੱਦੀ ਗਈ ਕਨਵੈਨਸ਼ਨ ’ਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਹ ਕਨਵੈਨਸ਼ਨ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਵੱਖਰੇ ਤੌਰ ’ਤੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦਾ ਵੀ ਐਲਾਨ ਕਰ ਦਿੱਤਾ। ਇਨ੍ਹਾਂ ਭੋਲੇ ਵੀਰਾਂ ਨੂੰ ਜੇ ਕੋਈ ਪੁੱਛੇ ਕਿ ਜੇ ਤੁਹਾਡੇ ਦਲ ’ਤੇ ਕੋਈ ਅਜਿਹਾ ਹੀ ਦੋਸ਼ ਲਾ ਦੇਵੇ ਤਾਂ ਤੁਸੀਂ ਕੀ ਜਵਾਬ ਦੇਵੋਗੇ? ਮੈਨੂੰ ਪਤਾ ਹੈ ਕਿ ਦੋਵੇਂ ਵੀਰ ਪੰਥਕ ਜ਼ਜਬਾਤਾਂ ਵਾਲੇ ਬੜੇ ਹੀ ਸੁਹਿਰਦ ਗੁਰਸਿੱਖ ਹਨ ਪਰ ਉਨ੍ਹਾਂ ਨੂੰ ਬੇਨਤੀ ਹੈ ਕਿ ਕਿਸੇ ਹਊਮੈ ਗ੍ਰਸਤ ਵਿਅਕਤੀ ਦੇ ਮੋਹਰੇ ਬਣ ਕੇ ਬਾਦਲ ਦਲ ਨੂੰ ਫ਼ਾਇਦਾ ਨਾ ਪਹੁੰਚਾਉਣ, ਕਿਉਂਕਿ ਉਨ੍ਹਾਂ ਦੇ ਇਹ ਦੋਵੇਂ ਐਲਾਨ ਬਾਦਲ ਦੇ ਹੱਕ ਵਿੱਚ ਭੁਗਤਦੇ ਹਨ।
ਸੌਦਾ ਸੰਪਾਦਕ ਵਲੋਂ ਨਾਨਕਸ਼ਾਹੀ ਕੈਲੰਡਰ ਅਤੇ ਦਸਮ ਗ੍ਰੰਥ ਦਾ ਚੁੱਕਿਆ ਮੁੱਦਾ ਤਾਂ ਹੀ ਹੱਲ ਹੋ
ਸਕਦਾ ਹੈ ਜੇ ਵਿਸ਼ਵ ਸਿੱਖ ਕਨਵੈਨਸ਼ਨ ਸਫ਼ਲ ਹੁੰਦੀ ਹੈ, ਇਸ ਲਈ ਇਸ ਦਾ ਵਿਰੋਧ ਕਰਕੇ ਆਪਣੇ ਆਪ ’ਤੇ
ਕੌਮ ਨਾਲ ਧ੍ਰੋਹ ਨਾ ਕਮਾਇਆ ਜਾਵੇ। ਇਹ ਠੀਕ ਹੈ ਕਿ ਗਿਆਨੀ ਵੇਦਾਂਤੀ ਵਲੋਂ ਸੌਦਾ ਸੰਪਾਦਕ ਨੂੰ
ਛੇਕੇ ਜਾਣ ਕਰਕੇ ਉਹ ਉਸ ਦਾ ਨਿਜੀ ਦੁਸ਼ਮਣ ਬਣ ਚੁੱਕਿਆ ਹੈ ਪਰ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ
ਹੈ ਕਿ ਇਹ ਗਿਆਨੀ ਵੇਦਾਂਤੀ ਹੀ ਸੀ, ਜਿਸ ਨੇ
1 ਦਸੰਬਰ 2005 ਨੂੰ ਸਪੋਕਸਮੈਨ ਵਿਰੁੱਧ ਹੁਕਮਨਾਮਾ ਜਾਰੀ ਕਰਨ ਤੋਂ ਨਾਂਹ ਕੀਤੀ ਸੀ। ਇਹ ਗਿਆਨੀ
ਵੇਦਾਂਤੀ ਹੀ ਸੀ, ਜਿਸ ਨੇ 29 ਮਾਰਚ 2003 ਨੂੰ ਜਾਰੀ ਕੀਤੇ ਹੁਕਮਨਾਮੇ ਰਾਹੀਂ ਸ਼੍ਰੋਮਣੀ ਕਮੇਟੀ
ਤੋਂ ਮੰਗ ਕੀਤੀ ਸੀ ਕਿ ਤਖਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀਆਂ ਦੇ ਸੇਵਾ ਨਿਯਮ, ਜਿਵੇਂ
ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜਿੰਮੇਵਾਰੀਆਂ,
ਸੇਵਾ ਮੁਕਤੀ ਅਤੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪੱਸ਼ਟ ਵਿਧੀ ਵਿਧਾਨ
ਸੁਨਿਸਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵਲੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਨਿਜੀ
ਹਿੱਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ।
ਇਹ ਗਿਆਨੀ ਵੇਦਾਂਤੀ ਹੀ ਸੀ, ਜਿਸ ਨੇ 6 ਜੂਨ 2008 ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਪ੍ਰਕਾਸ਼ ਨਾ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਸੀ। 10-11 ਅਪ੍ਰੈਲ ’ਚ ਵੀ ਗਿਆਨੀ ਵੇਦਾਂਤੀ ਵਾਲੇ ਉਕਤ ਹੁਕਮਨਾਮੇ ਲਾਗੂ ਕਰਵਾਉਣੇ ਹੀ ਮੁੱਖ ਮੁੱਦੇ ਹਨ, ਇਸ ਲਈ ਉਸ ਦਾ ਕਨਵੈਨਸ਼ਨ ਲਈ ਮੁੱਖ ਨਿਉਤਾਕਾਰ ਹੋਣ ’ਚ ਕੁਝ ਵੀ ਗਲਤ ਨਹੀਂ ਹੈ। ਇਹ ਠੀਕ ਹੈ ਕਿ ਗਿਆਨੀ ਵੇਦਾਂਤੀ ਦੀਆਂ ਕੁਝ ਨਿਜੀ ਕਮਜ਼ੋਰੀਆਂ ਕਾਰਨ ਉਸ ਨੇ ਆਪਣੇ ਕਾਲ ਵਿੱਚ ਗਲਤੀਆਂ ਵੀ ਕੀਤੀਆਂ ਹਨ ਪਰ ਆਪਣੇ ਵਲੋਂ ਜਾਰੀ ਕੀਤੇ ਠੀਕ ਹੁਕਮਨਾਮੇ ਲਾਗੂ ਕਰਵਾ ਸਕਣ ਦਾ ਮੁਖ ਦੋਸ਼ੀ ਉਤਨਾ ਗਿਆਨੀ ਵੇਦਾਂਤੀ ਨਹੀਂ ਜਿਤਨੀ ਸ਼੍ਰੋਮਣੀ ਕਮੇਟੀ ਅਤੇ ਸ: ਬਾਦਲ ਹਨ, ਇਸ ਲਈ ਸਾਡਾ ਮੁੱਖ ਨਿਸ਼ਾਨਾ ਗਿਆਨੀ ਸੌਦਾ ਸੰਪਾਦਕ ਨਹੀਂ ਬਲਕਿ ਤਾਕਤਵਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਚਾਹੀਦਾ ਹੈ। ਸ: ਸੌਦਾ ਸੰਪਾਦਕ ਆਪਣੀ ਏਕਸ ਕੇ ਬਾਰਕ ਜਥੇਬੰਦੀ ਦੇ, 6 ਜੁਲਾਈ 2008 ਨੂੰ ਬਣਾਏ ਧਾਰਮਿਕ ਸਲਾਹਕਾਰ ਬੋਰਡ ਦੇ ਜੇ ਖੁਸ਼ਵੰਤ ਸਿੰਘ ਅਤੇ ਲਛਮਣ ਚੇਲਾ ਰਾਮ ਸਿੰਧੀ ਵਰਗੇ ਮੈਂਬਰ ਨਿਯੁਕਤ ਕਰਨ ’ਚ ਕੋਈ ਬੁਰਾਈ ਨਹੀਂ ਸਮਝਦਾ (ਖ਼ਬਰ 8 ਜੁਲਾਈ 2008 ਦੇ ਸਪੋਕਸਮੈਨ ਦੇ ਅੰਦਰ ਵੇਖੋ) ਤਾਂ ਉਸ ਨੂੰ ਸ: ਗੁਰਤੇਜ ਸਿੰਘ, ਗਿਆਨੀ ਸੌਦਾ ਸੰਪਾਦਕ ਵੇਦਾਂਤੀ ਅਤੇ ਦੂਸਰੇ ਗੋਲ ਪੱਗਾਂ ਵਾਲਿਆਂ ਨੂੰ ਕਨਵੈਨਸ਼ਨ ’ਚ ਬੈਠੇ ਹੋਣ ’ਤੇ ਇਤਰਾਜ਼ ਕਰਨ ਦਾ ਕੋਈ ਹੱਕ ਨਹੀਂ ਰੱਖਦਾ। ਆਪਣੇ ਆਪ ਨੂੰ ਸਿਧਾਂਤ ਦੀ ਪਾਲਣਾ ਕਰਨ ਦਾ ਦਾਅਵਾ ਕਰਨ ਵਾਲਾ ਸੌਦਾ ਸੰਪਾਦਕ ਦੱਸੇ ਕਿ ਉਸ ਨੇ ਪ੍ਰੋ: ਦਰਸ਼ਨ ਸਿੰਘ ’ਤੇ ਤਾਂ ਸਿੱਖ ਰਹਿਤ ਮਰਯਾਦਾ ਅਤੇ ਪੂਰੇ ਦਾ ਪੂਰਾ ਦਸਮ ਗ੍ਰੰਥ ਰੱਦ ਨਾ ਕਰਨ ਦਾ ਦੋਸ਼ ਲਾ ਕੇ ਉਸ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਪਰ ਕੀ ਉਹ ਆਪਣੇ ਮੋਹਰੇ ਬਣਾਏ ਗਏ ਸ: ਜਸਜੀਤ ਸਿੰਘ ਟੋਨੀ ਅਤੇ ਗਿਆਨੀ ਜਗਤਾਰ ਸਿੰਘ ਜਾਚਕ ’ਤੇ ਵੀ ਇਹ ਦੋਸ਼ ਲਾ ਕੇ ਉਨ੍ਹਾਂ ਦੀ ਵਿਰੋਧਤਾ ਕਰਨਗੇ। ਕਿਉਂਕਿ ਉਨ੍ਹਾਂ ਨੇ ਤਾਂ ਐਲਾਨ ਕਰ ਦਿੱਤਾ ਹੈ ਕਿ ਉਹ ਸਿੱਖ ਰਹਿਤ ਮਰਯਾਦਾ ਦੇ ਦਾਇਰੇ ਵਿੱਚ ਰਹਿ ਕੇ ਹੀ ਪੰਥ ਦੀ ਬਿਹਤਰੀ ਲਈ ਕੰਮ ਕਰਨਗੇ।
ਹੱਥਲਾ ਲੇਖ ਪੜ੍ਹ ਕੇ ਅਤੇ 22 ਮਾਰਚ ਦੀ ਸਪੋਕਸਮੈਨ ਦੇ ਪੰਨਾਂ ਨੰ: 3 ’ਤੇ ਲੱਗੀ ਖ਼ਬਰ ’ਚ ‘‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਰਨਾ ਦੇ ਇਸ ਸ਼ੋਅ ਨੂੰ ਕਾਂਗਰਸੀ ਸ਼ੋਅ ਦੱਸ ਕੇ ਪਹਿਲੇ ਹੱਲੇ ਹੀ ਬੇਬਾਕੀ ਭਰਿਆ ਸੱਚ ਬੋਲ ਦਿੱਤਾ। ਸ: ਮੱਕੜ ਵਲੋਂ ਬੋਲੇ ਸੱਚ ਨੂੰ ਸਰਨਾ ਸਮਰਥਕ ਪਚਾ ਨਹੀਂ ਸਕੇ ਤੇ ਸ: ਮੱਕੜ ਦੀ ਅੰਨ੍ਹੀ ਵਿਰੋਧਤਾ ਦੇ ਬਿਆਨਾਂ ਦਾ ਹੜ੍ਹ ਜਿਹਾ ਆ ਗਿਆ। ਸਰਨਾ ਸਮਰਥਕਾਂ ਨੂੰ ਪੰਥ ਦੀ ਪਾਰਲੀਮੈਂਟ ਦਾ ਪ੍ਰਧਾਨ ਗਲੀ ਮੁਹੱਲੇ ਦੇ ਪੱਧਰ ਦਾ ਆਗੂ ਨਜ਼ਰ ਆਉਣ ਲੱਗਾ। ਸ: ਸਰਨਾ ਦੇ ਇਸ ਸ਼ੋਅ ਵਿੱਚ ਆਮ ਸਿੱਖ ਮਸਲਿਆਂ ’ਤੇ ਵਿਚਾਰ ਕਰਨ ਦੀ ਬਜਾਏ ਰਟੇ ਰਟਾਏ ਮੁੱਦਿਆਂ ਨੂੰ ਹੀ ਉਭਾਰ ਕੇ ਪੇਸ਼ ਕੀਤਾ ਜਾ ਰਿਹਾ ਹੈ।’’ ਪੜ੍ਹ ਕੇ ਕੀ ਤੁਹਾਨੂੰ ਕੋਈ ਸ਼ੱਕ ਰਹਿ ਜਾਂਦਾ ਹੈ ਕਿ ਸੌਦਾ ਸੰਪਾਦਕ ਬਾਦਲ ਦਲ ਨਾਲ ਅੰਦਰਖਾਤੇ ਨਹੀਂ ਮਿਲਿਆ? ਜੇ ਕੋਈ ਸ਼ੱਕ ਹੈ ਤਾਂ ਮੇਰੀ ਸੋਚ ਵਿੱਚ ਦਰੁੱਸਤੀ ਕਰਵਾਉਣ ਲਈ ਸੰਪਰਕ ਕਰਕੇ ਜਰੂਰ ਦੱਸਿਆ ਜਾਵੇ ਜੀ।
ਇਨ੍ਹਾਂ ਦੇ ਅੰਦਰੋਂ ਮਿਲੇ ਹੋਣ ਦਾ ਇੱਕ ਸਬੂਤ ਹੋਰ ਵੀ ਹੈ ਕਿ ਜਿੱਥੇ ਪ੍ਰੋ: ਦਰਸ਼ਨ ਸਿੰਘ ਵਿਰੁੱਧ ਹੁਕਮਨਾਮਾ ਜਾਰੀ ਕਰਵਾਉਣ ਲਈ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅੱਡੀ-ਚੋਟੀ ਦਾ ਜ਼ੋਰ ਲਾ ਕੇ ਕੌਮ ਨੂੰ ਖਾਨਾਜੰਗੀ ਦੀ ਸਟੇਜ ਤੱਕ ਪਹੁੰਚਾ ਦਿੱਤਾ ਹੈ, ਉਥੇ ਸਪੋਕਸਮੈਨ ਵਿਰੁੱਧ ਸਿਰਫ਼ ਅਖ਼ਬਾਰੀ ਬਿਆਨ ਦਾਗ ਕੇ ਅਤੇ ਮਤੇ ਪਾਸ ਕਰਕੇ ਹੀ ਸਾਰ ਲਿਆ ਜਾਂਦਾ ਹੈ। ਜਦੋਂ ਵੀ ਕਦੀ ਸਪੋਕਸਮੈਨ ਵਿਰੁੱਧ ਕਾਰਵਾਈ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਸੌਦਾ ਸੰਪਾਦਕ ਆਪਣੇ ਅਖ਼ਬਾਰ ਵਿੱਚ ਖ਼ੂਬ ਸ਼ੇਰ ਵਾਂਗ ਗਰਜ਼ਦਾ ਹੈ, ਜਿਸ ਤੋਂ ਇਹ ਪ੍ਰਭਾਵ ਜਾਂਦਾ ਹੈ ਕਿ ਸੌਦਾ ਸੰਪਾਦਕ ਦੇ ਮੁੱਖ ਦੁਸ਼ਮਣ ਸ਼੍ਰੋਮਣੀ ਕਮੇਟੀ, ਪੁਜਾਰੀ, ਧੁੰਮਾ ਐਂਡ ਪਾਰਟੀ ਆਦਿ ਹੀ ਹਨ ਅਤੇ ਤਾਕਤਵਾਰ ਵੱਡੀ ਧਿਰ ਹੋਣ ਦੇ ਬਾਵਜ਼ੂਦ ਸਪੋਕਸਮੈਨ ਇਨ੍ਹਾਂ ਤੋਂ ਡਰਦਾ ਨਹੀਂ, ਇਸ ਤਰ੍ਹਾਂ ਉਹ ਆਪਣੇ ਉਤੇ ਬੜਾ ਦਲੇਰ ਅਤੇ ਸਿਧਾਂਤਵਾਦੀ ਹੋਣ ਦੀ ਮੋਹਰ ਲਵਾ ਲੈਂਦਾ ਹੈ ਅਤੇ ਲੋੜ ਪੈਣ ’ਤੇ ਬਾਦਲ ਦਲ ਦੀ ਮਦਦ ਵੀ ਕਰ ਜਾਂਦਾ ਹੈ।