

ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ
- ਸਰਬਜੀਤ ਸਿੰਘ -
ਉਕਤ ਸਲੋਕ ਵਿੱਚ ਸ਼ੇਖ਼ ਫਰੀਦ ਜੀ ਨੇ ਉਨ੍ਹਾਂ ਲੋਕਾਂ ਬਾਰੇ ਸਪਸ਼ਟ ਨਿਰਣਾ ਦਿੱਤਾ ਹੈ, ਜਿਹੜੇ ਕਹਿੰਦੇ (ਜਾਂ ਲਿਖਦੇ) ਕੁਝ ਹੋਰ ਹਨ, ਪਰ ਚਿੱਤ ਵਿੱਚ ਮੱਕਾਰੀ ਹੋਣ ਕਾਰਨ ਕਰਦੇ ਕੁਝ ਹੋਰ ਹਨ। ਅਜਿਹਾ ਇਕ ਸ਼ਖ਼ਸ ਹੈ ਪੰਜਾਬੀ ਅਖ਼ਬਾਰ ‘ਰੋਜ਼ਾਨਾ ਸਪੋਕਸਮੈਨ’ ਦਾ ਸੰਪਾਦਕ ਜੋਗਿੰਦਰ ਸਿੰਘ, ਜਿਸ ਨੂੰ ਆਪਣੀਆਂ ‘ਸੌਦੇਬਾਜ਼’ (ਖ਼ਬਰਾਂ ਤੇ ਲੇਖਾਂ ਦੀ ਸੌਦੇਬਾਜ਼ੀ ਕਰਨ ਵਾਲੀਆਂ) ਨੀਤੀਆਂ ਕਾਰਨ ‘ਸੌਦਾ ਸੰਪਾਦਕ’ ਕਿਹਾ ਜਾ ਸਕਦਾ ਹੈ। ਇਸ ਸ਼ਖ਼ਸ ਦੀਆਂ ਮੱਕਾਰ, ਮੌਕਾਪ੍ਰਸਤ ਅਤੇ ਹਉਮੈ ਨਾਲ ਲਬਰੇਜ ਕਾਰਵਾਈਆਂ ਅਤੇ ਨੀਤੀਆਂ ਕਾਰਨ, ਕਿਸੇ ਸਮੇਂ ਇਸਦੇ ‘ਸਾਥੀ’ ਰਹੇ ਵਿਦਵਾਨ ਅਤੇ ਪੱਤਰਕਾਰ ਇਸ ਤੋਂ ਕਿਨਾਰਾ ਕਰਕੇ ਦੂਰ ਹੁੰਦੇ ਰਹੇ ਹਨ। ਪਹਿਲਾਂ ਸੌਦਾ ਸੰਪਾਦਕ ਨੂੰ ਇਕ ਵੱਡੇ ਪੰਥ-ਦਰਦੀ ਅਤੇ ਅਗਾਂਹ-ਵੱਧੂ ਸੋਚ ਵਾਲੇ ਵਿਅਕਤੀ ਵਜੋਂ ਪ੍ਰਚਾਰਨ ਅਤੇ ਜਾਦੂਈ ਛੜੀ ਵਾਂਗ ਸਿੱਖਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਦਾਅਵਾ ਕਰਦੇ ਉਸਦੇ ‘ਪ੍ਰਾਜੈਕਟਾਂ’ ਲਈ ਦੇਸ਼-ਵਿਦੇਸ਼ ਦੇ ਜਜ਼ਬਾਤੀ ਸਿੱਖਾਂ ਤੋਂ ਅਥਾਹ ਮਾਇਕ ਅਤੇ ਨੈਤਿਕ ਮਦਦ ਪ੍ਰਾਪਤ ਕਰਨ ਦਾ ਰਾਹ ਪੱਧਰਾ ਕਰਨ ਦੀ ਗਲਤੀ ਕਰਨ ਕਰਕੇ ਇਹ ਸਾਥੀ ਅਤੇ ਸਾਬਕਾ ਪੱਤਰਕਾਰ ਹੁਣ ਸ਼ਰਮਿੰਦਗੀ ਕਾਰਨ ਇਸ ਵਿਅਕਤੀ ਬਾਰੇ ਬੋਲਣਾ ਵੀ ਪਸੰਦ ਨਹੀਂ ਕਰਦੇ। ਪਰ ਤਖ਼ਤਾਂ ਦੇ ਪੁਜਾਰੀਆਂ ਵੱਲੋਂ ਸੌਦਾ ਸੰਪਾਦਕ ਖਿਲਾਫ਼ ਜਾਰੀ ਕੀਤੇ ਗਏ ਬੇਲੋੜੇ ਫਤਵੇ ਅਤੇ ਅਧਪੜ੍ਹ ’ਕਾਲੀਆਂ ਦੀ ਮੂਰਖਤਾਪੂਰਨ ਕਾਰਵਾਈਆਂ ਕਾਰਨ ਸਸਤੀ ਸ਼ੋਹਰਤ ਖੱਟਣ ਅਤੇ ਖ਼ੁਦ ਨੂੰ ਸਿੱਖਾਂ ਦੀ ਬ੍ਰਾਹਮਦਵਾਦ-ਵਿਰੋਧੀ ਬੌਧਿਕ ਲੜਾਈ ਦਾ ਮਸੀਹਾ ਸਮਝਣ ਦਾ ਆਦੀ ਇਸ ਵਿਅਕਤੀ ਨੂੰ ਜੇਕਰ ਕਿਸੇ ਮਸਲੇ ਵਿੱਚ ਭਾਈਵਾਲ ਨਾ ਬਣਾਇਆ ਜਾਏ (ਟੰਗ ਅੜਾਉਣ ਦਾ ਮੌਕਾ ਨਾ ਦਿੱਤਾ ਜਾਏ), ਤਾਂ ਇਹ ਕਿਸ ਤਰ੍ਹਾਂ ਅੱਗ-ਬਬੂਲਾ ਹੋ ਕੇ ਤੱਤ ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰਕਾਂ/ਲੇਖਕਾਂ ਖਿਲਾਫ਼ ਮੰਦੀ ਸ਼ਬਦਾਵਲੀ ਵਰਤਦਾ ਹੈ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀ-ਕੀ ਹਥਕੰਡੇ ਅਪਣਾਉਂਦਾ ਹੈ, ਇਹ ਜਾਣਕਾਰੀ ਇਸਦੇ ਸਾਬਕਾ ਸਾਥੀਆਂ ਅਤੇ ਪੱਤਰਕਾਰਾਂ ਤੋਂ ਲਈ ਜਾ ਸਕਦੀ ਹੈ।
ਸੌਦਾ ਸੰਪਾਦਕ ਦੀ ਇਹ ਨੀਤੀ 7 ਮਾਰਚ 10 ਨੂੰ ਉਸਦੀ ਅਖ਼ਬਾਰ ਵਿਚਲੇ ਆਪਣੇ ਕਾਲਮ ‘ਮੇਰੀ ਨਿਜੀ
ਡਾਇਰੀ ਦੇ ਪੰਨੇ’ ਵਿੱਚ ‘‘ਪ੍ਰੋ: ਦਰਸ਼ਨ ਸਿੰਘ ਦੀ ਲੜਾਈ ਅਸੀਂ ਤਾਂ ਅਪਣੀ ਲੜਾਈ ਬਣਾ ਕੇ ਲੜੀ
ਪਰ...’’ ਸਿਰਲੇਖ ਵਾਲੇ ਉਸਦੇ ਲੇਖ ਤੋਂ ਇਕ ਵਾਰ ਫਿਰ ਸਪਸ਼ਟ ਹੋ ਗਈ ਹੈ। ਇਸ ਸਮੁੱਚੇ ਲੇਖ ਦੀ ਮਨਸ਼ਾ
ਬਾਰੇ ਕੋਈ ਟਿੱਪਣੀ ਕਰਨ ਦੀ ਬਜਾਏ, ਲੇਖ ਵਿੱਚ ਪੇਸ਼ ਕੀਤੇ ਗਏ ਵਿਚਾਰਾਂ/ ਦਾਅਵਿਆਂ ‘ਤੇ ਤਰਤੀਬ-ਵਾਰ
ਚਰਚਾ ਕਰਨੀ ਜ਼ਿਆਦਾ ਉਚਿਤ ਰਹੇਗੀ।
ਲੇਖ ਦੇ ਸ਼ੁਰੂ ਵਿੱਚ ਹੀ ਸੌਦਾ ਸੰਪਾਦਕ ਨੇ ਦਾਅਵਾ ਕੀਤਾ ਹੈ ਕਿ ‘‘ਮੈਂ ‘ਰੋਜ਼ਾਨਾ ਸਪੋਕਸਮੈਨ’ ਉੱਤੇ
ਅਪਣਾ ਮਾਲਕੀ ਵਾਲਾ ਹੱਕ ਕਦੇ ਨਹੀਂ ਜਤਾਇਆ, ਨਾ ਮੈਂ ਇਸ ’ਚੋਂ ਕਦੇ ਕੋਈ ਪੈਸਾ ਧੇਲਾ ਹੀ ਲਿਆ ਹੈ।
ਕਾਨੂੰਨੀ ਸ਼ਰਤ ਪੂਰੀ ਕਰਨ ਲਈ ਮੈਂ ਕੇਵਲ ਇਕ ਰਪਿਆ ਤਨਖ਼ਾਹ ਵਜੋਂ ਜ਼ਰੂਰ ਲੈਂਦਾ ਹਾਂ।’’
ਸੌਦਾ ਸੰਪਾਦਕ ਦਾ ਇਹ ਦਾਅਵਾ ਤੱਥਾਂ ’ਤੇ ਬਿਲਕੁਲ ਖਰਾ ਨਹੀਂ ਉਤਰਦਾ। ਅਖ਼ਬਾਰ ਜਾਂ ਇਸ ਨੂੰ ਮਾਇਕ ਲਾਭ ਪਹੁੰਚਾਉਣ ਲਈ ਬਣਾਈਆਂ ਗਈਆਂ ਜਥੇਬੰਦੀਆਂ ਦੀ ਮਲਕੀਅਤ ਪ੍ਰਤੀ ਸੌਦਾ ਸੰਪਾਦਕ ਦੀ ਪਹੁੰਚ ਕਿੰਨੀ ਕੁ ਨਿੰਮਰਤਾ ਵਾਲੀ ਹੈ, ਇਸ ਬਾਬਤ ਸੌਦਾ ਸੰਪਾਦਕ ਦੇ ਕਿਸੇ ਵੀ ਸਾਬਕਾ ਸਾਥੀ, ਲੇਖਕ ਜਾਂ ਪੱਤਰਕਾਰ ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਸਪੋਕਸਮੈਨ ਅਖ਼ਬਾਰ ਵਿੱਚ ਇਸ ਵੇਲੇ ਵੀ ਕੰਮ ਕਰ ਰਹੇ ਪੱਤਰਕਾਰ ਵੀ ਸੌਦਾ ਸੰਪਾਦਕ ਤੇ ਉਸਦੀ ਪਤਨੀ ਦੇ ਰਵਈਐ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ ਪਰ ਆਪਣੀ ਨੌਕਰੀ ਨੂੰ ਪੈ ਸਕਦੇ ਖ਼ਤਰੇ ਨੂੰ ਮਹਿਸੂਸ ਕਰਦਿਆਂ ਖੁੱਲ ਕੇ ਇਸ ਬਾਬਤ ਬੋਲਦੇ ਨਹੀਂ। ਪਰ ਜੇਕਰ ਕਿਸੇ ਵਿਅਕਤੀ ਦੀ ਸਪੋਸਕਮੈਨ ਦੇ ਕਿਸੇ ਪੱਤਰਕਾਰ ਨਾਲ ਚੰਗੀ ਦੋਸਤੀ ਹੋਵੇ, ਤਾਂ ਉਹ ਨਿਜੀ ਗੱਲਬਾਤ ਦੌਰਾਨ, ਖ਼ੁਦ ਉਸ ਪੱਤਰਕਾਰ ਨੂੰ ‘ਕੁਰੇਦ’ ਕੇ, ਸ੍ਰੀਮਤੀ ਤੇ ਸ੍ਰੀ ਸੌਦਾ ਸੰਪਾਦਕ ਦੇ ਰਵਈਏ ਅਤੇ ਮਾਨਸਿਕਤਾ ਬਾਰੇ ਅਸਲ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਸਪੋਕਸਮੈਨ ਦੇ ਹੀ ਕੁਝ ਮੌਜੂਦਾ ਤੇ ਸਾਬਕਾ ਪੱਤਰਕਾਰਾਂ ਤੋਂ ਮਿਲਦੀ ਜਾਣਕਾਰੀ ਮੁਤਾਬਿਕ, ਨਾ
ਸਿਰਫ਼ ਵਿਵਹਾਰਕ ਤੌਰ ’ਤੇ ਬਲਕਿ ਕਾਨੂੰਨੀ ਤੌਰ ’ਤੇ ਵੀ ਇਸ ਅਖ਼ਬਾਰ ਦੇ ਮਾਲਕ ਇਹ ਪਤੀ-ਪਤਨੀ ਹੀ ਹਨ।
ਜਿਸਦਾ ਪ੍ਰਤੱਖ ਸਬੂਤ 28 ਫਰਵਰੀ 2010 ਦੀ ਅਖ਼ਬਾਰ ਦੇ ਪੰਨਾ 2 ’ਤੇ ਪ੍ਰਕਾਸ਼ਿਤ ਫਾਰਮ-4 ਵਿੱਚ
ਦਿੱਤੀ ਗਈ ਜਾਣਕਾਰੀ ਹੈ। ਇਸ ਫਾਰਮ ਦੇ ਕਾਲਮ 6, ਜਿਥੇ ਅਖ਼ਬਾਰ ਦੀ ਮਲਕੀਅਤ ਬਾਰੇ ਜਾਣਕਾਰੀ ਦਿੱਤੀ
ਜਾਂਦੀ ਹੈ, ਵਿੱਚ ਦੱਸਿਆ ਗਿਆ ਹੈ ਕਿ ਅਖ਼ਬਾਰ ਦੀ ਮਾਲਕ ਜਗਜੀਤ ਪਬਿਲਿਸ਼ਿੰਗ ਕੰਪਨੀ ਲਿਮਿਟਡ ਹੈ ਪਰ
ਕੰਪਨੀ ਦੇ ਸ਼ੇਅਰ-ਹੋਲਡਰਾਂ ਵਿੱਚ ਸਿਰਫ਼ ਸੌਦਾ ਸੰਪਾਦਕ ਤੇ ਜਗਜੀਤ ਕੌਰ ਦਾ ਨਾਮ ਹੀ ਦਿੱਤਾ ਗਿਆ ਹੈ।
ਯਾਨੀ ਅਖ਼ਬਾਰ ਦੇ ਮਾਲਕ ਇਹ ਦੋਵੇਂ ਪਤੀ-ਪਤਨੀ ਹੀ ਹਨ। ‘‘ਸਾਰੀ ਜਾਇਦਾਦ ਦਾਨ ਕਰ ਦਿੱਤੀ’’ ਦਾ
ਦਾਅਵਾ ਕਰਨ ਵਾਲੇ ਮਹਾਂਪੁਰਖਾਂ ਨੇ ਅਸਲ ਵਿੱਚ ਮਾਤਰ 501 ਰੁਪਏ ਦਾਨ ਕਰਕੇ ‘ਸਪੋਕਸਮੈਨ ਟ੍ਰਸਟ’
ਕਾਇਮ ਕੀਤਾ ਹੈ (ਨੱਕ ਨੂੰ ਸਿੱਧਾ ਨਹੀਂ ਫੜਿਆ, ਹੱਥ ਘੁਮਾ ਕੇ ਫੜਿਆ ਹੈ), ਜਿਸਦੀ ਤਸਦੀਕ ਇਸ
ਟ੍ਰਸਟ ਦੀ ਮੌਲਿਕ ‘ਡੀਡ’ ਪੜ੍ਹ ਕੇ ਕੀਤੀ ਜਾ ਸਕਦੀ ਹੈ। ਪਰ ਭੋਲੇ-ਭਾਲੇ ਸਿੱਖਾਂ ਨੂੰ ਗੁੰਮਰਾਹ
ਕਰਨ ਲਈ ਬਾਰ-ਬਾਰ ਇਹ ਝੂਠ ਦੁਹਰਾਉਣ ਵਿੱਚ ਸੰਕੋਚ ਨਹੀਂ ਕੀਤਾ ਜਾਂਦਾ ਕਿ ਅਸੀਂ ਆਪਣੀ ਸਾਰੀ
ਜਾਇਦਾਦ ਪੰਥ ਵਾਸਤੇ ਦਾਨ ਕਰ ਦਿੱਤੀ ਹੈ ਅਤੇ ਟ੍ਰਸਟ ’ਚੋਂ ਕਦੇ ਕੋਈ ਪੈਸਾ-ਧੇਲਾ ਨਹੀਂ ਲਿਆ। ਜੇਕਰ
ਸੌਦਾ ਸੰਪਾਦਕ ਤੇ ਉਸਦੀ ਪਤਨੀ ਟ੍ਰਸਟ ਤੋਂ ਕੋਈ ਵੀ ਪੈਸਾ ਨਹੀਂ ਲੈ ਰਹੇ, ਤਾਂ ਫਿਰ ਉਨ੍ਹਾਂ ਦੀ
ਆਮਦਨੀ ਦਾ ਸ੍ਰੋਤ ਕੀ ਹੈ। ਇਸ ਬਾਬਤ ਕੋਈ ਹੋਰ ਝੂਠਾ ਦਾਅਵਾ ਕਰਨ ਦੀ ਬਜਾਏ ਕੀ ਉਹ ਆਪਣੀ
ਇਨਕਮ-ਟੈਕਸ ਰਿਟਰਨ ਅਤੇ ਸਪੋਕਸਮੈਨ ਟ੍ਰਸਟ ਦੇ ਬੈਂਕ ਅਕਾਊਂਟ ਦੀ ਪਿਛਲੇ 5 ਸਾਲਾਂ ਦੀ ਬੈਂਕ
ਸਟੇਟਮੈਂਟ ਨੂੰ ਜਨਤੱਕ ਕਰਕੇ ਆਮਦਨ ਤੇ ਖਰਚ ਦਾ ਵੇਰਵਾ ਦੇ ਸਕਦੇ ਹਨ, ਤਾਂ ਜੋ ਉਨ੍ਹਾਂ ਦੀ ਅਖ਼ਬਾਰ
ਦੇ ਕਥਿਤ ‘ਮਾਲਕ’ (ਪਾਠਕ) ਖ਼ੁਦ ਸੱਚ ਤੇ ਝੂਠ ਦਾ ਨਿਰਣਾ ਕਰ ਸਕਣ?
ਆਪਣੀ ਕਥਿਤ ਦਾਨਵੀਰਤਾ ਦਾ ਢਿੰਢੋਰਾ ਪਿੱਟਣ ਅਤੇ ਹੋਰਨਾਂ ਅਖ਼ਬਾਰਾਂ ਦੇ ਪ੍ਰਬੰਧਕਾਂ ਨੂੰ ਭੰਡਣ ਉਪਰੰਤ ਸੌਦਾ ਸੰਪਾਦਕ ਲੇਖ ਦੇ ਅਸਲ ਨੁਕਤੇ (ਪ੍ਰੋ: ਦਰਸ਼ਨ ਸਿੰਘ ਨੂੰ ਮਾੜਾ ਵਿਅਕਤੀ ਸਾਬਿਤ ਕਰਨ) ਵੱਲ ਪਰਤਦਿਆਂ ਇਲਜ਼ਾਮ ਲਗਾਉਂਦਾ ਹੈ ਕਿ ਪ੍ਰੋ: ਦਰਸ਼ਨ ਸਿੰਘ ਦੇ ਹਮਾਇਤੀਆਂ ’ਚੋਂ ਕੁਝ ਕੁ ਨੇ ਇਸ ‘ਗਲਤ-ਬਿਆਨੀ’ ਨੂੰ ਜ਼ੋਰ ਨਾਲ ਉਛਾਲਿਆ ਹੈ ਕਿ ਸਪੋਕਸਮੈਨ ਨੇ ਬਾਦਲ ਦੇ ਇਸ਼ਤਿਹਾਰ ਲੈਣ ਲਈ ਅਪਣੀ ਨੀਤੀ ਬਦਲ ਲਈ ਹੈ। ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸੌਦਾ ਸੰਪਾਦਕ ਦੀ ਆਪਣੀ ਲਿਖਤ ਮੁਤਾਬਿਕ ਵੀ, ਉਸ ਖਿਲਾਫ਼ ਦੋਸ਼ ਪ੍ਰੋ: ਦਰਸ਼ਨ ਸਿੰਘ ਨੇ ਨਹੀਂ ਬਲਕਿ ਉਨ੍ਹਾਂ ਦੇ ਕਿਸੇ ਕਥਿਤ ਹਮਾਇਤੀ ਨੇ ਲਗਾਏ ਹਨ। ਪਹਿਲੀ ਗੱਲ, ਇਹ ਇਲਜ਼ਾਮ ਬਿਲਕੁਲ ਨਿਰਾਧਾਰ ਪ੍ਰਤੀਤ ਨਹੀਂ ਹੁੰਦਾ। ਦੂਜਾ, ਜੇਕਰ ਇਸ ਵਿੱਚ ਕੁਝ ਗਲਤ-ਬਿਆਨ ਹੈ ਵੀ, ਤਾਂ ‘ਸਚੁ ਸੁਣਾਇਸੀ ਸਚੁ ਕੀ ਬੇਲਾ’’ ਦਾ ਨਾਅਰਾ ਮਾਰਨ ਵਾਲੇ ਸੰਪਾਦਕ ਨੂੰ ਤੱਥ-ਭਰਪੂਰ ਜਾਣਕਾਰੀ ਦੇ ਕੇ ਇਸ ਮੁੱਦੇ ਬਾਬਤ ਸਿੱਧੇ-ਸਪਸ਼ਟ ਢੰਗ ਨਾਲ ਸਪਸ਼ਟੀਕਰਨ ਦੇ ਦੇਣਾ ਚਾਹੀਦਾ ਹੈ (ਆਖਰ, ਅਜਿਹਾ ਇਲਜ਼ਾਮ ਲਗਾਉਣ ਵਾਲੇ ਲੋਕ ਵੀ ਤਾਂ ਸਪੋਕਸਮੈਨ ਦੇ ਪਾਠਕ ਹਨ, ਜੋ ਬਕੌਲ ਸੌਦਾ ਸੰਪਾਦਕ, ਉਸਦੀ ਅਖ਼ਬਾਰ ਦੇ ਮਾਲਕ ਹਨ)। ਤੀਜਾ, ਜੇਕਰ ਕਿਸੇ ਪਾਠਕ ਨੇ ਸੌਦਾ ਸੰਪਾਦਕ ਦੀਆਂ ਨੀਤੀਆਂ ਬਾਰੇ ਸ਼ੰਕਾ ਪ੍ਰਗਟਾ ਕੇ ਕਾਨੂੰਨੀ ਤੌਰ ’ਤੇ ਕੋਈ ਅਪਰਾਧ ਜਾਂ ਧਾਰਮਕ ਪੱਖੋਂ ਕੋਈ ‘ਪਾਪ’ ਕਰ ਵੀ ਦਿੱਤਾ ਹੋਵੇ, ਤਾਂ ਵੀ ਇਸ ਵਾਸਤੇ ਪ੍ਰੋ: ਦਰਸ਼ਨ ਸਿੰਘ ਨੂੰ ਕਿਵੇਂ ਤੇ ਕਿਉਂ ਦੋਸ਼ੀ ਠਹਿਰਾਇਆ ਜਾ ਸਕਦਾ ਹੈ? ਕੀ ਪ੍ਰੋ: ਦਰਸ਼ਨ ਸਿੰਘ ਦਾ ਕੋਈ ਕਥਿਤ ਹਮਾਇਤੀ ਕਿਸੇ ਦਾ ਕਤਲ ਕਰ ਦੇਵੇ, ਤਾਂ ਉਸ ਵਾਸਤੇ ਫਾਂਸੀ ਦੀ ਸਜ਼ਾ ਕੀ ਪ੍ਰੋ: ਦਰਸ਼ਨ ਸਿੰਘ ਨੂੰ ਦੇਣੀ ਚਾਹੀਦੀ ਹੈ? (ਸੌਦਾ ਸੰਪਾਦਕ ਦੀ ਮਹਾਨ ਲਿਖਤ ’ਤੇ ਅਮਲ ਕਰਨਾ ਕਰਨਾ ਹੋਵੇ, ਤਾਂ ਇਹੀ ਕਰਨਾ ਪਏਗਾ।)
ਲੇਖ ਵਿੱਚ ਆਪਣੀ ‘ਮਹਾਨਤਾ’ ਦਰਸਾਉਣ ਲਈ ਸੌਦਾ ਸੰਪਾਦਕ ਦਾਅਵਾ ਕਰਦਾ ਹੈ ਕਿ ਕਾਲਾ ਅਫ਼ਗਾਨਾ ਨੂੰ ਛੇਕੇ ਜਾਣ ਉਪਰੰਤ, ਸੌਦਾ ਸੰਪਾਦਕ ਦੇ ਇਕ ਸਾਥੀ (ਕਿਹੜਾ ਸਾਥੀ, ਕੋਈ ਨਾਮ ਨਹੀਂ) ਨੇ ਉਸਨੂੰ ਕਿਹਾ ਕਿ ਜਦ ਤੱਕ ਉਹ ਖ਼ੁਦ ਉਠ ਕੇ ਅੱਗੇ ਨਹੀਂ ਲੱਗਦਾ, ਕਿਸੇ ਨੇ ਕਾਲਾ ਅਫ਼ਗਾਨਾ ਨਾਲ ਹੋਈ ਜ਼ਿਆਦਤੀ ਖਿਲਾਫ਼ ਬਿਆਨ ਨਹੀਂ ਦੇਣਾ। ਪਰ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਸੌਦਾ ਸੰਪਾਦਕ ਦਾ ਇਹ ਦਾਅਵਾ ਤੱਥਾਂ ਤੋਂ ਬਿਲਕੁਲ ਉਲਟ ਹੈ ਕਿਉਂਕਿ ਕਾਲਾ ਅਫ਼ਗਾਨਾ ਨੂੰ ਛੇਕਣ ਦਾ ਫਤਵਾ ਜਾਰੀ ਹੋਣ ਤੋਂ ਪਹਿਲਾਂ ਹੀ ਪੰਥ-ਦਰਦੀ ਵਿਦਵਾਨਾਂ ਨੇ ਉਨ੍ਹਾਂ ਦੇ ਹੱਕ ਵਿੱਚ ਲੇਖ ਲਿਖਣੇ ਅਤੇ ਬਿਆਨ ਦੇਣੇ ਅਰੰਭ ਕਰ ਦਿੱਤੇ ਸਨ (ਇਨ੍ਹਾਂ ਵਿੱਚੋਂ ਕਈ ਲੇਖ ਤਾਂ ਖ਼ੁਦ ਸੌਦਾ ਸੰਪਾਦਕ ਨੇ ਆਪਣੇ ਮਾਸਕ ਰਸਾਲੇ ਵਿੱਚ ਪ੍ਰਕਾਸ਼ਿਤ ਕੀਤੇ ਸਨ)। ਸਾਬਕਾ ਆਈ.ਏ.ਐਸ. ਅਫ਼ਸਰ ਅਤੇ ਪ੍ਰੋ: ਆਫ਼ ਸਿੱਖਇਜ਼ਮ ਗੁਰਤੇਜ ਸਿੰਘ ਨੇ ਤਾਂ ਕਾਲਾ ਅਫ਼ਗਾਨਾ ਨੂੰ ਫਤਵੇ ਦੀ ਮਾਰ ਤੋਂ ਬਚਾਉਣ ਲਈ ਪੁਜਾਰੀਆਂ ਨਾਲ ਮਿਲ ਕੇ ਉਨ੍ਹਾਂ ਦਾ ਪੱਖ ਰੱਖਣ ਦੀ ਕੋਸ਼ਿਸ਼ ਵੀ ਕੀਤੀ ਸੀ (ਪਰ ਪੁਜਾਰੀ ਹੀ ਗੁਰਤੇਜ ਸਿੰਘ ਨੂੰ ਪਹਿਲਾਂ ਮਿਲਣ ਦਾ ਸਮਾਂ ਦੇ ਕੇ, ਬਾਅਦ ਵਿੱਚ ਮਿਲਣ ਤੋਂ ਮੁਕਰ ਗਏ ਸਨ)। ਇਸਲਈ ਸੌਦਾ ਸੰਪਾਦਕ ਦਾ ਇਹ ਦਾਅਵਾ ਬਹੁਤ ਹਾਸੋਹੀਣਾ ਅਤੇ ਝੂਠ ਦਾ ਸਿਖਰ ਹੈ ਕਿ ਉਸ ਤੋਂ ਪਹਿਲਾਂ ਕਾਲਾ ਅਫ਼ਗਾਨਾ ਦੇ ਹੱਕ ਵਿੱਚ ਕਿਸੇ ਨੇ ਕੋਈ ਬਿਆਨ ਹੀ ਨਹੀਂ ਦਿੱਤਾ।
ਮੌਜੂਦਾ ਸਮੇਂ ਵਿੱਚ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਪ੍ਰਤੀ ਹੇਜ ਜਤਾ ਰਹੇ ਸੌਦਾ ਸੰਪਾਦਕ ਦੇ ਅਸਲ
ਵਿੱਚ ਇਸ ਵਿਅਕਤੀ ਬਾਰੇ ਕੀ ਵਿਚਾਰ ਹਨ, ਇਹ ਗੱਲ 2004 ਵਿੱਚ ਹੀ ਪ੍ਰਕਾਸ਼ਿਤ ਹੋ ਚੁੱਕੀ, ਉਸਦਾ
ਪਰਦਾਫਾਸ਼ ਕਰਦੀ ਪੁਸਤਿਕਾ ਤੋਂ ਲਈ ਜਾ ਸਕਦੀ ਹੈ। ਸੌਦਾ ਸੰਪਾਦਕ ਦੇ (ਸਾਬਕਾ) ਸਾਥੀਆਂ ਵੱਲੋਂ ਹੀ
ਲਿਖੀ ਗਈ ਇਸ ਪੁਸਤਿਕਾ ਵਿੱਚ ਦੱਸਿਆ ਗਿਆ ਹੈ ਕਿ 20 ਨਵੰਬਰ 2004 ਨੂੰ ਤਿੰਨ ਸਿੰਘ ਉਸਨੂੰ ਮਿਲਣ
ਗਏ ਤਾਂ ਉਨ੍ਹਾਂ ਵਿੱਚੋਂ ਇਕ ਪ੍ਰਭਜੀਤ ਸਿੰਘ ਵੱਲੋਂ ਕਾਲਾ ਅਗਫ਼ਾਨਾ ਬਾਰੇ ਗੱਲਬਾਤ ਛੇੜਨ ’ਤੇ ਸੌਦਾ
ਸੰਪਾਦਕ ਨੇ ਕਿਹਾ, ‘‘ਕਾਲਾ ਅਫ਼ਗਾਨਾ ਤਾਂ ਬਹੁਤ ਨੀਚ ਆਦਮੀ ਹੈ। ਉਸ ਦੇ
ਵਰਗਾ ਡਰਪੋਕ ਬੰਦਾ ਸਾਰੇ ਸੰਸਾਰ ਵਿੱਚ ਨਹੀਂ ਮਿਲ ਸਕਦਾ। ਸਾਡੇ ਘਰ ਪ੍ਰੈੱਸ ਕੌਨਫਰੰਸ ਦੌਰਾਨ ਤਾਂ
ਉਸ ਨੂੰ ਪ੍ਰੈੱਸ ਰਿਪੋਟਰਾਂ ਨੇ ਇਉਂ ਉਲਝਾਇਆ ਕਿ ਲਾਜਵਾਬ ਹੋ ਗਿਆ। ਨਾਲੇ ਉਹ ਤਾਂ ਪੰਜਾਬ ਆ ਹੀ
ਨਹੀਂ ਸਕਦਾ ਸੀ, ਅਗਰ ਮੈਂ ਓਸ ਦੀ ਮਦਦ ਨ ਕਰਦਾ ਕਿਉਂਕਿ ਉਸ ਦੇ ਖਿਲਾਫ਼ ਤਾਂ ਕੇਸ ਪੈਂਡਿੰਗ ਹੈ।
ਮੈਂ ਮਦਦ ਨਾ ਕਰਦਾ ਤਾਂ ਉਸ ਨੂੰ ਦਿੱਲੀ
ਏਅਰਪੋਰਟ ’ਤੇ ਹੀ ਫੜ ਲੈਣਾ ਸੀ। ਅਸੀਂ ਤਾਂ ਉਸ ਦੀਆਂ ਕਿਤਾਬਾਂ ਨਹੀਂ ਰੱਖ ਸਕਦੇ। ਕੱਢਿਆਂ-ਵੱਢਿਆਂ
ਦੀਆਂ ਕਿਤਾਬਾਂ ਅਸੀਂ ਕੀ ਕਰਨੀਆਂ ਹਨ? ਤਿੰਨ ਕਰੋੜ ਦੀ ਗੱਲ ਸਾਡੇ ਕੋਲ ਕਰ ਕੇ ਮੁੱਕਰ ਗਿਆ। ਮੈਂ
ਓਸ ਵਾਸਤੇ ਕੀ-ਕੀ ਪਾਪੜ ਵੇਲੇ। ਉਹ ਮੇਰੇ ਕੋਲੋਂ ਕਿਤਾਬਾਂ ਵੀ ਨਹੀਂ ਛਪਵਾ ਸਕਦਾ?’’ ਸਪਸ਼ਟ
ਹੈ ਕਿ ਸੌਦਾ ਸੰਪਾਦਕ ਲਿਖਦਾ ਕੁਝ ਹੋਰ ਹੈ ਪਰ ਕਹਿੰਦਾ ਅਤੇ ਅਮਲ ਕਿਸੇ ਹੋਰ ਗੱਲ ’ਤੇ ਕਰਦਾ ਹੈ।
ਯਾਨੀ, ‘‘ਜਿਨ ਮਨਿ ਹੋਰੁ ਮੁਖਿ ਹੋਰੁ’’ ਵਾਲਾ ਗੁਰਬਾਣੀ ਦਾ ਪਵਿੱਤਰ ਵਾਕ ਸੌਦਾ ਸੰਪਾਦਕ ’ਤੇ ਪੂਰੀ
ਤਰ੍ਹਾਂ ਢੁਕਵਾਂ ਸਾਬਿਤ ਹੁੰਦਾ ਹੈ।
ਸੌਦਾ ਸੰਪਾਦਕ ਲਿਖਦਾ ਹੈ ਕਿ ‘‘ਕਾਨਫਰੰਸ ਦੌਰਾਨ ਹੀ ਮੈਨੂੰ ਪਤਾ ਲੱਗ ਗਿਆ ਕਿ ਸਾਡੇ ਅੰਦਰ ਵੀ ਕੁਝ ਸਾਥੀ ਅਜਿਹੇ ਹਨ, ਜਿਨ੍ਹਾਂ ਨਾਲ ਰਲ ਕੇ ਚਲਣ ਦਾ ਅਰਥ ਹੋਵੇਗਾ, ਭਵਿੱਖ ਦੇ ਸਾਰੇ ਸੁਪਨਿਆਂ ਨੂੰ ਮਿੱਟੀ ਵਿਚ ਮਿਲਾ ਦੇਣਾ।’’ ਸੌਦਾ ਸੰਪਾਦਕ ਨੇ ਭਾਵੇਂ ਇਸਦੀ ਵਿਆਖਿਆ ਨਹੀਂ ਕੀਤੀ ਪਰ ਇਸ ਲਿਖਤ ਦਾ ਅਰਥ ਇਹੀ ਹੈ ਕਿ ਸੌਦਾ ਸੰਪਾਦਕ ਨੂੰ ਮਹਿਸੂਸ ਹੋ ਗਿਆ ਸੀ ਕਿ ਉਸਦੇ ਕੁਝ ਸਾਥੀ ਅਜਿਹੇ ਹਨ, ਜਿਹੜੇ ਉਸ ਦੀਆਂ ਲਾਲਚ-ਭਰਪੂਰ ਅਤੇ ਗੁਰਮਤਿ-ਵਿਰੋਧੀ ਕਾਰਵਾਈਆਂ ਦੀ ਹਾਂ ਵਿੱਚ ਹਾਂ ਨਹੀਂ ਮਿਲਾਉਣਗੇ, ਜਿਸ ਨਾਲ ਉਸ ਵਾਸਤੇ ਪਾਠਕਾਂ ਦਾ ਆਰਥਕ, ਧਾਰਮਕ ਤੇ ਮਾਨਸਿਕ ਸ਼ੋਸ਼ਣ ਕਰਨਾ ਤੇ ਪੱਤਰਕਾਰੀ ਦੇ ਕਿੱਤੇ ਨੂੰ ਧਾਰਮਕ-ਸਿਆਸੀ ਆਗੂਆਂ ਪ੍ਰਤੀ ਧੌਂਸ ਜਮਾਉਣ ਦੇ ਹਥਿਆਰ ਵਜੋਂ ਵਰਤਣਾ ਔਖਾ ਹੋ ਜਾਵੇਗਾ। ਇਸਲਈ ਉਸਨੇ ਖ਼ੁਦ ਹੀ, ਇਹ ਕਨਵੈਸ਼ਨ ਸਿਰੇ ਚੜ੍ਹਨ ਤੋਂ ਪਹਿਲਾਂ ਹੀ, ਇਨ੍ਹਾਂ ਸਾਥੀ ਵਿਦਵਾਨਾਂ ਦੀ ਆਨੇ-ਬਹਾਨੇ ਬੇਇੱਜ਼ਤੀ ਕਰਕੇ ਉਨ੍ਹਾਂ ਨੂੰ ਆਪਣੇ ਨਾਲੋਂ ਵੱਖ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਅਤੇ ਕਨਵੈਨਸ਼ਨ ਨੂੰ ਪੂਰੀ ਤਰ੍ਹਾਂ (ਉਸ ਦੀ ਖ਼ੁਦ ਦੀ ਲਿਖਤ ਮੁਤਾਬਿਕ - ਸਟੇਜ ਉੱਤੇ ਚੜ੍ਹ ਕੇ) ਹਾਈਜੈੱਕ ਵੀ ਕਰ ਲਿਆ। ਖੈਰ, ਕਨਵੈਸ਼ਨ ਨੂੰ ਸਫ਼ਲਤਾ ਨਾਲ ਸਿਰੇ ਚੜ੍ਹਾਉਣ ਲਈ ਇਨ੍ਹਾਂ ਵਿਦਵਾਨਾਂ ਨੇ ਉਸ ਸਮੇਂ ਅਪਮਾਨ ਦਾ ਘੁੱਟ ਭਰ ਕੇ ਵੀ ਸੌਦਾ ਸੰਪਾਦਕ ਦਾ ਸਾਥ ਦਿੱਤਾ ਪਰ ਬਾਅਦ ਵਿੱਚ ਉਸ ਨਾਲੋਂ ਹਮੇਸ਼ਾ ਲਈ ਕਿਨਾਰਾ ਕਰ ਲਿਆ।
ਸੌਦਾ ਸੰਪਾਦਕ ਦਾ ਇਹ ਦਾਅਵਾ ਵੀ ਬਿਲਕੁਲ ਝੂਠਾ ਹੈ ਕਿ 2003 ਦੀ ਕਨਵੈਨਸ਼ਨ ਦਾ ਪ੍ਰਬੰਧ ਉਸਨੇ ਅਪਣੇ ਤੌਰ ’ਤੇ ਅਤੇ ਅਪਣੇ ਖਰਚੇ ਉੱਤੇ ਕੀਤਾ ਸੀ। ਸੱਚਾਈ ਇਹ ਹੈ ਕਿ ਕਨਵੈਨਸ਼ਨ ਲਈ ਜ਼ਿਆਦਾਤਰ ਮਾਇਆ ਵਿਦੇਸ਼ਾਂ ਵਿੱਚ ਰਹਿ ਰਹੇ ਕੁਝ ਪੰਥ-ਦਰਦੀਆਂ ਨੇ ਭੇਜੀ ਸੀ (ਇਸ ਤੱਥ ਦੀ ਤਸਦੀਕ ਹਾਲਾਂ ਵੀ ਇਨ੍ਹਾਂ ਸੱਜਣਾਂ ਤੋਂ ਕੀਤੀ ਜਾ ਸਕਦੀ ਹੈ)। ਅਤੇ ਇਸਦੇ ਪ੍ਰਬੰਧਕੀ ਕਾਰਜ ਸ੍ਰ: ਗੁਰਤੇਜ ਸਿੰਘ ਤੇ ਰਜਿੰਦਰ ਸਿੰਘ ਖ਼ਾਲਸਾ ਨੇ ਖ਼ੁਦ ਪੂਰੀ ਸਰਗਰਮੀ ਅਤੇ ਬੇਅੰਤ ਮੁਸ਼ਕਲਾਂ ਦਾ ਸਾਹਮਣਾ ਕਰਕੇ ਪੂਰੇ ਕੀਤੇ ਸਨ ਪਰ ਜੇਕਰ ਸੌਦਾ ਸੰਪਾਦਕ ਆਪਣੇ ਦਾਅਵੇ ਨੂੰ ਸੱਚ ਸਾਬਿਤ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਇਨ੍ਹਾਂ ਖਰਚਿਆਂ ਬਾਬਤ ਵਿਸਥਾਰਤ ਵੇਰਵਾ ਅਤੇ ਸਬੰਧਿਤ ਦਸਤਾਵੇਜ਼ ਜਾਰੀ ਕਰਨੇ ਚਾਹੀਦੇ ਹਨ।
ਸੌਦਾ ਸੰਪਾਦਕ ਦੀ ਇਹ ਪੁਰਾਣੀ ਨੀਤੀ ਹੈ ਕਿ ਉਹ ਹਰ ਸਫ਼ਲਤਾ ਦਾ ਸਿਹਰਾ ਆਪਣੇ ਸਿਰ ਬੰਨ੍ਹ ਲੈਂਦਾ ਹੈ ਅਤੇ ਹਰ ਨਾਕਾਮੀ ਲਈ ਦੂਜੇ ਵਿਅਕਤੀਆਂ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੰਦਾ ਹੈ। ਇਸੇ ਕੜੀ ਵਿੱਚ ਉਸਨੇ ਦਾਅਵਾ ਕੀਤਾ ਹੈ ਕਿ ‘‘ਮੇਰੇ ਵੱਲੋਂ ਬਿਆਨੇ ਸੱਚ ਕਾਰਨ, ਦੋ ਸਾਥੀ ਏਨੇ ਔਖੇ ਹੋ ਗਏ ਕਿ ਉਨ੍ਹਾਂ ਨੇ ਜਿਵੇਂ ਸਹੁੰ ਹੀ ਖਾ ਲਈ ਕਿ ਮੈਨੂੰ ਹਰ ਤਰ੍ਹਾਂ ਨਾਲ ਬਦਨਾਮ ਕਰ ਕੇ ਹੀ ਰਹਿਣਾ ਹੈ ਤੇ ‘ਰੋਜ਼ਾਨਾ ਸਪੋਕਸਮੈਨ’ ਸ਼ੁਰੂ ਕਰਨ ਦਾ ਮੇਰਾ ਸੁਪਨਾ ਸਾਕਾਰ ਨਹੀਂ ਹੋਣ ਦੇਣਾ।’’ ਪਰ ਸੌਦਾ ਸੰਪਾਦਕ ਨੇ ਇਹ ਨਹੀਂ ਦੱਸਿਆ ਕਿ ਉਸਨੇ ਕਨਵੈਨਸ਼ਨ ਦੌਰਾਨ ਅਜਿਹਾ ਕਿਹੜਾ ਅਸਾਧਾਰਨ ਸੱਚ ਬੋਲ ਦਿੱਤਾ, ਜਿਸ ਤੋਂ ਉਸ ਦੇ ਸਾਥੀ ਨਰਾਜ਼ ਹੋ ਗਏ। ਨਾ ਹੀ ਸੌਦਾ ਸੰਪਾਦਕ ਨੇ ਇਹ ਦੱਸਿਆ ਕਿ ਉਸਦੇ ਅਖੌਤੀ ਸੱਚ ਬੋਲਣ ਨਾਲ ਇਨ੍ਹਾਂ ਸਾਥੀਆਂ ਨੂੰ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਸੀ, ਜਿਸ ਕਾਰਨ ਇਹ ਉਸ ਤੋਂ ਨਰਾਜ਼ ਹੋ ਗਏ ਸਨ। ਸੌਦਾ ਸੰਪਾਦਕ ਨੇ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਮੀਡੀਆ ਦੇ ਸਾਧਨਾਂ (ਅਖ਼ਬਾਰ/ਰਸਾਲੇ) ਤੋਂ ਰਹਿਤ ਹੁੰਦਿਆਂ ਵੀ ਉਨ੍ਹਾਂ ਸਾਥੀਆਂ ਨੇ ਉਸਨੂੰ ਕਿਵੇਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਪੋਕਸਮੈਨ ਅਖ਼ਬਾਰ ਚਾਲੂ ਕਰਨ ਦੀ ਰਾਹ ਵਿੱਚ ਕੀ ਰੁਕਾਵਟਾਂ ਖੜੀਆਂ ਕੀਤੀਆਂ।
ਸੌਦਾ ਸੰਪਾਦਕ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਉਕਤ ਸਾਥੀਆਂ ਵੱਲੋਂ ‘‘ਇਹ ਕਿਹਾ ਗਿਆ ਕਿ ਇਹ (ਮੈਂ) ਰੁਪਿਆ ਇਕੱਠਾ ਕਰ ਕੇ ਵਿਦੇਸ਼ ਭੱਜ ਜਾਵੇਗਾ ਤੇ ਅਖ਼ਬਾਰ ਕੱਢਣ ਦੀ ਮੇਰੇ ਵਿੱਚ ਸਮਰੱਥਾ ਹੀ ਕੋਈ ਨਹੀਂ।’’ ਵੈਸੇ ਸੌਦਾ ਸੰਪਾਦਕ ਨੇ ਇਹ ਤਾਂ ਸਪਸ਼ਟ ਨਹੀਂ ਕੀਤਾ ਕਿ ਉਸ ਦੇ ਸਾਥੀਆਂ ਨੇ ਜਨਤੱਕ ਤੌਰ ’ਤੇ ਕਦੋਂ ਇਹ ਗੱਲ ਕਹੀ (ਨਿਜੀ ਤੌਰ ’ਤੇ, ਆਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਕਰਨ ਦਾ ਹੱਕ ਤਾਂ ਹਰ ਕਿਸੇ ਨੂੰ ਹੈ)। ਪਰ ਜੇਕਰ ਇਹ ਇਲਜ਼ਾਮ ਸੱਚਾ ਹੈ, ਤਾਂ ਵਾਕਈ ਸੌਦਾ ਸੰਪਾਦਕ ਦੇ ਸਾਬਕਾ ਸਾਥੀਆਂ ਨੇ ਬੜੀ ਗਲਤ-ਬਿਆਨੀ ਕੀਤੀ। ਉਨ੍ਹਾਂ ਨੂੰ ਸ਼ਾਇਦ ਸਮਝ ਨਹੀਂ ਸੀ ਕਿ ਜਿਸ ਵਿਅਕਤੀ ਨੂੰ ਦੇਸ਼-ਵਿਦੇਸ਼ ਦੇ ਸਿੱਖਾਂ ਵੱਲੋਂ ਅਥਾਹ ਮਾਇਕ ਸਹਾਇਤਾ ਅਤੇ ਮਾਨ-ਸਤਿਕਾਰ ਮਿਲ ਰਿਹਾ ਹੋਵੇ, ਜਿਹੜਾ ਪੰਜਾਬ ਦੀ ਸਿਆਸਤ ਦੀਆਂ ਦੋਵੇਂ ਧਿਰਾਂ ਨਾਲ ਅੱਟੀ-ਸੱਟੀ ਕਰਕੇ ਗੁੱਲੇ ਲੁੱਟਣ ਦੇ ਸਮਰੱਥ ਹੋਵੇ, ਜਿਹੜਾ ਧਰਮੀ ਫੌਜੀ ਫੰਡ, ਟੀ.ਵੀ. ਚੈਨਲ, ਗੁਰਮਤਿ ਲਹਿਰ, ਉੱਚਾ ਦਰ ਬਾਬੇ ਨਾਨਕ, ਏਕਸ ਕੇ ਬਾਰਕ ਆਦਿ ਬੇਅੰਤ ‘ਪ੍ਰਾਜੈਕਟ’ ਗਿਣਾ ਕੇ, ਸਿੱਖਾਂ ਤੋਂ ਕਰੋੜਾਂ ਰੁਪਿਆ ਇਕੱਤਰ ਕਰ ਸਕਣ ਦੇ ਕਾਬਿਲ ਹੋਵੇ - ਉਸਨੂੰ ਵਿਦੇਸ਼ ਦੌੜਨ ਦੀ ਲੋੜ ਨਹੀਂ ਬਲਕਿ ਉਹ ਅਜਿਹਾ ਪੈਸੇ ਰਾਹੀਂ ਆਪਣਾ ਹੋਰ ਵਿਸ਼ਾਲ ਬਿਜ਼ਨਸ ਸਥਾਪਿਤ ਕਰਕੇ ਅਤੇ ਇਸ ਵਪਾਰ ਨੂੰ ‘ਸਿੱਖੀ ਪ੍ਰਚਾਰ ਕੇਂਦਰ’ ਦਾ ਨਾਮ ਦੇ ਕੇ ਸਿੱਖਾਂ ਤੋਂ ਹੋਰ ਵੱਧ ਮਾਇਆ ਤੇ ਸਨਮਾਨ ਪ੍ਰਾਪਤ ਕਰ ਸਕਦਾ ਹੈ। ਇਸੇ ਤਰ੍ਹਾਂ, ਅਖ਼ਬਾਰ ਕੱਢਣ ਸਬੰਧੀ ਸੌਦਾ ਸੰਪਾਦਕ ਦੀ ਕਾਬਿਲੀਅਤ ਤੇ ਸ਼ੱਕ ਕਰਨਾ ਵੀ ਭਾਰੀ ਗਲਤੀ ਸੀ ਕਿਉਂਕਿ ਸ਼ਹਿਰਾਂ ਵਿੱਚ ਅਖ਼ਬਾਰ ਤਾਂ ਹਰ ਗਲੀ-ਮੁਹੱਲੇ ਤੋਂ ਪ੍ਰਕਾਸ਼ਿਤ ਹੁੰਦੇ ਵੇਖੇ ਜਾਂਦੇ ਹਨ, ਜਿਹੜੇ ਵਪਾਰੀ ਜਾਂ ‘ਉਗਰਾਹੀ’ ਕਰਨ ਦੇ ਇੱਛੁਕ ਵਿਅਕਤੀਆਂ ਵੱਲੋਂ ਚਲਾਏ ਜਾ ਰਹੇ ਹੁੰਦੇ ਹਨ। ਇਸਲਈ ਅਖ਼ਬਾਰ ਪ੍ਰਕਾਸ਼ਿਤ ਕਰਨ ਲਈ ਤਾਂ ਬਹੁਤੀ ਕਾਬਿਲੀਅਤ ਦੀ ਲੋੜ ਪ੍ਰਤੀਤ ਨਹੀਂ ਹੁੰਦੀ, ਪਰ ਅਖ਼ਬਾਰ ਨੂੰ ‘ਪੰਥਕ-ਸੇਵਾ’ ਦਾ ਨਾਮ ਦੇ ਕੇ ਲੋਕਾਂ ਤੋਂ ਮਾਇਆ ਉਗਰਾਹੁਣ ਲਈ ਵਾਕਈ ਬਹੁਤ ਕਾਬਿਲੀਅਤ ਚਾਹੀਦੀ ਹੈ, ਜੋ ਸੌਦਾ ਸੰਪਾਦਕ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ। ਖੈਰ, ਸੌਦਾ ਸੰਪਾਦਕ ਇਹ ਝੂਠ ਲਿਖਣ ਵਿੱਚ ਕੋਈ ਸੰਕੋਚ ਨਹੀਂ ਕਰਦਾ ਕਿ ਦੂਜੀ ਧਿਰ ਨੇ ਇਕ ਦਿਨ ਵੀ ਗੋਲੀਬਾਰੀ ਬੰਦ ਨਾ ਕੀਤੀ, ਯਾਨੀ ਉਸਦੇ ਵਿਰੁੱਧ ਪ੍ਰਚਾਰ ਬੰਦ ਨਾ ਕੀਤਾ। ਪਰ, ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ, ਉਹ ਇਸ ਤੱਥ ਦੀ ਕੋਈ ਮਿਸਾਲ ਨਹੀਂ ਦਿੰਦਾ ਕਿ ਇਹ ‘ਧਿਰ’ ਕਿਹੜੇ ਸੰਚਾਰ ਸਾਧਨਾਂ ਦੀ ਵਰਤੋਂ ਕਰਕੇ, ਕਿਸ ਤਰ੍ਹਾਂ ਉਸ ਵਿਰੁੱਧ ਗੋਲੀਬਾਰੀ ਕਰ ਰਹੀਆਂ ਸਨ।
ਅੱਗੇ ਸੌਦਾ ਸੰਪਾਦਕ ਦਾਅਵਾ ਕਰਦਾ ਹੈ ਅਖ਼ਬਾਰ ਅਰੰਭ ਹੋਣ ’ਤੇ ਉਸਨੇ ਆਪਣੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਖ਼ਬਰਾਂ ਸਿਰਫ਼ ਗੁਣ-ਦੋਸ਼ ਦੇ ਅਧਾਰ ’ਤੇ ਲਗਾਉਣ, ਉਸਦੇ ਵਿਰੋਧੀਆਂ ਜਾਂ ਹਮਾਇਤੀਆਂ ਬਾਰੇ ਨਾ ਸੋਚਣ। ਸੌਦਾ ਸੰਪਾਦਕ ਦਾ ਇਹ ਦਾਅਵਾ ਕਿੰਨਾ ਝੂਠਾ ਅਤੇ ਹਾਸੋਹੀਣਾ ਹੈ, ਇਸ ਬਾਬਤ ਸਪੋਕਸਮੈਨ ਅਖ਼ਬਾਰ ਦੇ ਕਿਸੇ ਵੀ ਸਾਬਕਾ ਪੱਤਰਕਾਰ ਜਿਵੇਂ ਕ੍ਰਿਪਾਲ ਸਿੰਘ ਬਠਿੰਡਾ (9855480797), ਹਰਲਾਜ ਸਿੰਘ ਬਹਾਦਰਪੁਰ (9417023911), ਨਰਿੰਦਰ ਸਿੰਘ ਜੰਮੂ (9419126791), ਗੁਰਨਾਮ ਸਿੰਘ ਅਕੀਦਾ (9888506897), ਅਮਰਜੀਤ ਸਿੰਘ ਚੰਦੀ (9756264621) ਆਦਿ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਤੋਂ ਬਾਅਦ ਸੌਦਾ ਸੰਪਾਦਕ ਦੋਸ਼ ਲਾਉਂਦਾ ਹੈ ਕਿ ਅਚਾਨਕ ਵਿਦੇਸ਼ਾਂ ਤੋਂ ਖ਼ਬਰਾਂ ਮਿਲਣ ਲੱਗ ਪਈਆਂ ਕਿ ਜਿਹੜੀਆਂ ਗੱਲਾਂ ਉਸਦੇ ਸਾਬਕਾ ਸਾਥੀ ਚੰਡੀਗੜ੍ਹ ਵਿੱਚ ਕਥਿਤ ਤੌਰ ’ਤੇ ਉਸ ਵਿਰੁੱਧ ਕਰਦੇ ਸਨ, ਉਹੀ ਗੱਲਾਂ ਪ੍ਰੋ: ਦਰਸ਼ਨ ਸਿੰਘ ਵਿਦੇਸ਼ ਵਿੱਚ ਮੇਰੇ ਵਿਰੁੱਧ ਕਹਿਣ ਲੱਗ ਪਏ ਸਨ। ਪਾਠਕਾਂ ਸਾਹਮਣੇ ਇਸ ਝੂਠੇ ਦਾਅਵੇ ਨੂੰ ਪੇਸ਼ ਕਰਨ ਲਈ ਸੌਦਾ ਸੰਪਾਦਕ ਨੇ ਨਾ ਤਾਂ ਇਹ ਜ਼ਿਕਰ ਕੀਤਾ ਹੈ ਕਿ ਪ੍ਰੋ: ਦਰਸ਼ਨ ਸਿੰਘ ਉਸਦੇ ਖਿਲਾਫ਼ ਕਥਿਤ ਤੌਰ ’ਤੇ ਕਿਹੜੀਆਂ ਗੱਲਾਂ ਕਰਦੇ ਸਨ, ਨਾ ਇਹ ਕਿ ਉਨ੍ਹਾਂ ਨੇ ਇਹ ਗੱਲਾਂ ਕਿਹੜੀ ਅਖ਼ਬਾਰ ਵਿੱਚ ਜਾਂ ਗੁਰਦੁਆਰੇ ਦੀ ਸਟੇਜ ਤੇ ਕਹੀਆਂ ਅਤੇ ਨਾ ਹੀ ਇਹ ਕਿ ਉਸਨੂੰ ਇਸ ਬਾਬਤ ‘ਅਚਾਨਕ’ ਅਕਾਸ਼ਵਾਣੀ ਕਿਉਂ ਹੋਣ ਲੱਗ ਪਈ ਸੀ। ਹਾਂ, ਜੇਕਰ ਵਿਦੇਸ਼ ਵਿੱਚ ਜਾਂ ਭਾਰਤ ਵਿੱਚ ਕਿਸੇ ਬੁੱਧੀਜੀਵੀ (ਜਿਵੇਂ ਡਾ: ਗੁਰਸ਼ਰਨਜੀਤ ਸਿੰਘ) ਨਾਲ ਮੁਲਾਕਾਤ ਦੌਰਾਨ, ਸੌਦਾ ਸੰਪਾਦਕ ਦੀਆਂ ਨੀਤੀਆਂ ਦਾ ਜ਼ਿਕਰ ਉਠਣ ’ਤੇ ਪ੍ਰੋ: ਦਰਸ਼ਨ ਸਿੰਘ ਵੱਲੋਂ ਉਨ੍ਹਾਂ ਬਾਬਤ ਆਪਣੀ ਅਸਹਿਮਤੀ ਜਤਾਈ ਜਾਂਦੀ ਹੈ ਤਾਂ ਇਸ ਵਿੱਚ ਉਨ੍ਹਾਂ ਕਿਹੜਾ ‘ਪਾਪ’ ਕਰ ਦਿੱਤਾ?
ਸੌਦਾ ਸੰਪਾਦਕ ਪਹਿਲਾਂ ਵੀ ਇਹ ਦਾਅਵਾ ਕਰਦਾ ਰਿਹਾ ਹੈ ਕਿ ਉਸਨੇ ਪ੍ਰੋ: ਦਰਸ਼ਨ ਸਿੰਘ ਨੂੰ ਪੁਜਾਰੀਵਾਦ ਵਿਰੁੱਧ ਲੜਾਈ ਦੀ ਕਮਾਨ ਸੰਭਾਲਣ ਲਈ ਕਿਹਾ ਪਰ ਪ੍ਰੋ: ਦਰਸ਼ਨ ਸਿੰਘ ਨੇ ਨਾਂਹ ਕਰ ਦਿੱਤੀ। ਪਰ ਇਸ ਨੂੰ ਪੁੱਛਿਆ ਜਾਏ ਕਿ ‘ਪੁਜਾਰੀਵਾਦ ਵਿਰੁੱਧ ਲੜਾਈ’ ਦਾ ਆਪਣਾ ਦਾਇਰਾ ਤਾਂ ਸਪਸ਼ਟ ਕਰ ਦੇਵੇ। ਕੀ ਪੁਜਾਰੀਵਾਦ ਸਿਰਫ਼ ਤਖ਼ਤਾਂ ਦੇ ਉਨ੍ਹਾਂ ਪੁਜਾਰੀਆਂ ਤੱਕ ਹੀ ਸੀਮਤ ਹੈ, ਜਿਨ੍ਹਾਂ ਨੇ ਸੌਦਾ ਸੰਪਾਦਕ ਵਿਰੁੱਧ ਫਤਵਾ ਜਾਰੀ ਕੀਤਾ ਸੀ, ਜਾਂ ਇਸਦੀ ਹੋਂਦ ਹਰ ਗੁਰਦੁਆਰੇ ਵਿੱਚ ਕਾਇਮ ਹੈ? ਜੇਕਰ ਹਰ ਗੁਰਦੁਆਰੇ ਵਿੱਚ, ਤਾਂ ਫਿਰ ਗੁਰਦੁਆਰਿਆਂ ਵਿੱਚੋਂ ਪੁਜਾਰੀਵਾਦ ਨੂੰ ਹਟਾਉਣ ਲਈ ਸੌਦਾ ਸੰਪਾਦਕ ਨੇ ਅੱਜ ਤੱਕ ਕੀ ਕੀਤਾ ਹੈ - ਇਸ ਬਾਬਤ ਉਹ ਜਾਂ ਉਸਦੇ ਹਮਾਇਤੀ ਦੋ ਟੂਕ ਲਫ਼ਜ਼ਾਂ ਵਿੱਚ ਉੱਤਰ ਦੇਣ ਦੀ ਖੇਚਲ ਕਰਨ। ਉਹ ਇਹ ਦੱਸਣ ਦੀ ਖੇਚਲ ਵੀ ਕਰਨ ਕਿ ਸੌਦਾ ਸੰਪਾਦਕ ਨੂੰ ਇਹ ਗਲਤਫਹਿਮੀ ਕਿਵੇਂ ਹੋ ਗਈ ਹੈ ਕਿ ਪੁਜਾਰੀਵਾਦ ਵਿਰੁੱਧ ਲੜਾਈ (ਜੇਕਰ ਅਜਿਹਾ ਕੋਈ ਅੰਦੋਲਨ ਵਾਕਈ ਵਿੱਚ ਚਲਾਇਆ ਜਾ ਰਿਹਾ ਹੋਵੇ) ਦੀ ਕਮਾਨ ਉਸਨੇ ਸੰਭਾਲੀ ਹੋਈ ਹੈ? ਸਪਸ਼ਟ ਹੈ ‘ਕਮਾਨ ਸੰਭਾਲੋ’ ਦੇ ਲਫ਼ਜ਼ਾਂ ਪਿੱਛੇ ‘ਮੇਰੇ ਨਿਰਦੇਸ਼ਾਂ ਮੁਤਾਬਿਕ ਚੱਲੋ’ ਦਾ ਆਦੇਸ਼ ਅਤੇ ਮਾਨਸਿਕਤਾ ਕਾਇਮ ਕਰ ਰਹੀ ਸੀ, ਜਿਸ ਤੋਂ ਕਿਨਾਰਾ ਕਰਕੇ ਪ੍ਰੋ: ਦਰਸ਼ਨ ਸਿੰਘ ਨੇ ਬਿਲਕੁਲ ਦਰੁਸਤ ਤੇ ਢੁਕਵਾਂ ਨਿਰਣਾ ਲਿਆ। ਤੇ ਇਥੋਂ ਹੀ ਸੌਦਾ ਸੰਪਾਦਕ ਨੇ ਪ੍ਰੋ: ਦਰਸ਼ਨ ਸਿੰਘ ਨਾਲ ਉਂਵੇਂ ਹੀ ਖਾਰ ਖਾਣੀ ਸ਼ੁਰੂ ਕਰ ਦਿੱਤੀ, ਜਿਵੇਂ ਗੁਰੂ ਨਾਨਕ ਸਾਹਿਬ ਵੱਲੋਂ ਰਸਮੀ ਜਨੇਊ ਪਾਣ ਤੋਂ ਇਨਕਾਰ ਕਰਨ ’ਤੇ ਬ੍ਰਾਹਮਣਵਾਦੀਆਂ ਨੇ ਉਨ੍ਹਾਂ ਨਾਲ ਖਾਰ ਖਾਣੀ ਸ਼ੁਰੂ ਕਰ ਦਿੱਤੀ ਸੀ।
ਇਸਲਈ ਸੌਦਾ ਸੰਪਾਦਕ ਲਿਖਦਾ ਹੈ, ‘‘ਦੂਜਿਆਂ ਨੂੰ ਛੇਕਣ ਵਾਲੇ ਪ੍ਰੋ: ਦਰਸ਼ਨ ਸਿੰਘ ਅਖ਼ੀਰ ਆਪ ਵੀ ਪੁਜਾਰੀਆਂ ਹੱਥੋਂ ਛੇਕੇ ਗਏ।’’ ਆਪਣੇ ਸ਼ਰਾਰਤੀ ਸੁਭਾਅ ਤੇ ਝੂਠ ਨੂੰ ਸੱਚ ਦੀ ਤਰ੍ਹਾਂ ਪੇਸ਼ ਕਰਨ ਦੀ ਨੀਤੀ ਤਹਿਤ ਸੌਦਾ ਸੰਪਾਦਕ ਇਹ ਜ਼ਿਕਰ ਨਹੀਂ ਕਰਦਾ ਕਿ ਪ੍ਰੋ: ਦਰਸ਼ਨ ਸਿੰਘ ਆਪਣੀ ਸੇਵਾਦਾਰੀ ਦੌਰਾਨ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਦਰਬਾਰ ਸਾਹਿਬ ਕੰਪਲੈਕਸ ’ਤੇ ਮੁੜ ਤੋਂ ਫੌਜੀ ਤੇ ਨੀਮ-ਫੌਜੀ ਬਲਾਂ ਦਾ ਹਮਲਾ ਕਰਵਾਉਣ ਦੇ ਮਾਮਲੇ ਵਿੱਚ ਤਲਬ ਕੀਤਾ ਸੀ। ਜਦਕਿ ਪ੍ਰੋ: ਦਰਸ਼ਨ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਤੇ ਬਚਿੱਤਰ ਨਾਟਕ ਦਾ ਵਿਰੋਧ ਕਰਨ ਕਰਕੇ ‘ਛੇਕਿਆ’ ਗਿਆ। ਇਨ੍ਹਾਂ ਦੋਹਾਂ ਮਾਮਲਿਆਂ ਦੀ ਤੁਲਨਾ ਇਕ-ਸਾਰ ਕਰਨ ਵਾਲੇ ਦੀ ਜਾਂ ਤਾਂ ਅੱਖ ਖਰਾਬ ਹੋਵੇਗੀ ਜਾਂ ਫਿਰ ਨੀਅਤ। ਕਿਉਂਕਿ ਸੌਦਾ ਸੰਪਾਦਕ ਦੀਆਂ ਅੱਖਾਂ ਤਾਂ ਠੀਕ-ਠਾਕ ਹਨ, ਇਸਲਈ ਉਸਦੀ ਨੀਅਤ ’ਤੇ ਹੀ ਸਵਾਲੀਆ ਨਿਸ਼ਾਨ ਲਗ ਸਕਦਾ ਹੈ।
ਅੱਗੇ ਸੌਦਾ ਸੰਪਾਦਕ ਦਾਅਵਾ ਕਰਦਾ ਹੈ ਕਿ ਪ੍ਰੋ: ਦਰਸ਼ਨ ਸਿੰਘ ਨੂੰ ਛੇਕੇ ਜਾਣ ਮਗਰੋਂ ਕਿਸੇ ਵੀ ‘ਮਹੱਤਵਪੂਰਨ ਵਿਅਕਤੀ’ ਦਾ ਇਕ ਵੀ ਬਿਆਨ ਪੁਜਾਰੀਆਂ ਵਿਰੁੱਧ ਨਾ ਆਇਆ। ਇਥੇ ਸੌਦਾ ਸੰਪਾਦਕ ਨੂੰ ਪੁੱਛਿਆ ਜਾਵੇ ਕਿ ਉਹ ਮਹੱਤਵਪੂਰਨ ਵਿਅਕਤੀ ਮੰਨਦਾ ਕਿਸ ਨੂੰ ਹੈ - ਉਨ੍ਹਾਂ ਸਿਆਸਤਦਾਨਾਂ ਨੂੰ ਜਿਨ੍ਹਾਂ ਦੇ ਹੱਥ ਵਿੱਚ ਆਪਣੀ ਅਖ਼ਬਾਰ ਫੜਾ ਕੇ ਉਹ ਅਗਲੇ ਦਿਨ ਦੀ ਅਖ਼ਬਾਰ ਦੇ ਮੁੱਖ ਪੰਨੇ ’ਤੇ ਛਾਪਦਾ ਹੈ, ਜਾਂ ਫਿਰ ਉਨ੍ਹਾਂ ਵਿਅਕਤੀਆਂ ਨੂੰ ਜਿਹੜੇ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਤੇ ਪ੍ਰਚਾਰਦੇ ਹਨ। ਭਾਵੇਂ ਕਿ ਅਮਲੀ ਤੌਰ ’ਤੇ ਸੌਦਾ ਸੰਪਾਦਕ ਪਹਿਲੇ ਵਰਗ ਦੇ ਲੋਕਾਂ ਨੂੰ ਹੀ ਮਹੱਤਵਪੂਰਨ ਮੰਨਦਾ ਹੈ ਪਰ ਜੇਕਰ ਸ਼ਰਮੋ-ਸ਼ਰਮੀ ਉਸਨੂੰ ਦੂਜੇ ਵਰਗ ਦੇ ਲੋਕਾਂ ਨੂੰ ਮਹੱਤਵਪੂਰਨ ਕਹਿਣਾ ਪੈ ਜਾਏ ਤਾਂ ਇਥੋਂ ਉਸਦਾ ਦਾਅਵਾ ਖ਼ੁਦ ਹੀ ਖਾਰਿਜ ਹੋ ਜਾਂਦਾ ਹੈ ਕਿਉਂਕਿ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਫਤਵਾ ਜਾਰੀ ਹੋਣ ਦੇ ਤੁਰੰਤ ਉਪਰੰਤ ਦੇਸ਼-ਵਿਦੇਸ਼ ਦੇ ਬਹੁਤ ਸਾਰੇ ਜਾਗਰੁਕ ਸਿੱਖਾਂ ਅਤੇ ਕਈ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਬੇਅੰਤ ਅਖ਼ਬਾਰਾਂ, ਵੈਬਸਾਈਟਾਂ, ਰੇਡੀਓ ਸਟੇਸ਼ਨਾਂ ਆਦਿਕ ’ਤੇ ਪੁਜਾਰੀਆਂ ਖਿਲਾਫ਼ ਬਿਆਨ ਦਿੱਤੇ ਸਨ। ਪਰ ਸੌਦਾ ਸੰਪਾਦਕ ਬੜੀ ਬੇਸ਼ਰਮੀ ਨਾਲ ਦਾਅਵਾ ਕਰਦਾ ਹੈ ਕਿ ‘‘ਜੇ ਮੈਂ ਆਪ, ਪਾਗਲਾਂ ਵਾਂਗ, ਪ੍ਰੋ: ਦਰਸ਼ਨ ਸਿੰਘ ਦੇ ਛੇਕੇ ਜਾਣ ਵਿਰੁੱਧ ਬਿਆਨ ਤੇ ਖ਼ਬਰਾਂ ਲੈਣ ਦੀ ਕੋਸ਼ਿਸ਼ ਵਿੱਚ ਦਿਨ-ਰਾਤ ਇਕ ਨਾ ਕਰਦਾ ਤਾਂ ਕਿਸੇ ਅਖ਼ਬਾਰ ਵਿੱਚ ਛਪਣ ਯੋਗ ਇਕ ਵੀ ਬਿਆਨ ਨਹੀਂ ਸੀ ਆਉਣਾ’’ (???) ਜਦਕਿ ਸੱਚਾਈ ਇਹ ਹੈ ਕਿ ਉਸਨੇ ਪ੍ਰੋ: ਦਰਸ਼ਨ ਸਿੰਘ ਖਿਲਫ਼ ਫਤਵੇ ਵਿਰੁੱਧ ਰੋਹ ਪ੍ਰਗਟਾਉਣ ਲਈ ਵੀ ਪੰਥ-ਦਰਦੀਆਂ ਤੋਂ ਇਸ਼ਤਿਹਾਰ ਪ੍ਰਾਪਤ ਕਰਕੇ ਆਪਣਾ ਉੱਲੂ ਸਿੱਧਾ ਕਰ ਲਿਆ।
ਅੱਗੇ ਸੌਦਾ ਸੰਪਾਦਕ ਗਿਲਾ ਕਰਦਾ ਹੈ ਕਿ ਪ੍ਰੋ: ਦਰਸ਼ਨ ਸਿੰਘ ਨੇ ਇਕ ਵਾਰ ਵੀ ਆਪਣੀ ਕਿਸੇ ਤਕਰੀਰ ਵਿੱਚ ‘ਸਪੋਕਸਮੈਨ’ ਦੀ ਤਰੀਫ ਨਹੀਂ ਸੀ ਕੀਤੀ। ਇਥੇ ਪਹਿਲਾ ਸਵਾਲ ਤਾਂ ਇਹ ਉਠਦਾ ਹੈ ਕਿ ਸਪੋਕਸਮੈਨ (ਦੇ ਸੰਪਾਦਕ) ਦਾ ਧੰਨਵਾਦ ਕਿਸ ਵਾਸਤੇ ਕੀਤਾ ਜਾਂਦਾ ਂ ਇਸ ਵਾਸਤੇ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਲੜਾਈ ਦੇ ਅਹਿਮ ਪ੍ਰਚਾਰਕ ਖਿਲਾਫ਼ ਫਤਵਾ ਜਾਰੀ ਹੋਣ ਦੇ ਘਟਨਾਕ੍ਰਮ ਨੂੰ ਵੀ ਮਾਇਕ ਲਾਭ ਦਾ ਸਾਧਨ ਬਣਾ ਲਿਆ ਸੀ? ਜਾਂ ਇਸ ਵਾਸਤੇ ਕਿ ਪ੍ਰੋ: ਦਰਸ਼ਨ ਸਿੰਘ ਦੇ 5 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਜਾਣ ਤੋਂ ਪਹਿਲਾਂ ਹੀ ਆਪਣੀ ਸੰਪਾਦਕੀਆਂ ਵਿੱਚ ਕਈ ਵਾਰ ਉਨ੍ਹਾਂ ਦੀ ਤਿੱਖੀ ਆਲੋਚਨਾ ਕਰਕੇ ਉਨ੍ਹਾਂ ਦਾ ਅਪਮਾਨ ਕਰਨ ਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਗਲਤ ਠਹਿਰਾਉਣ (ਬਲਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੋਈ ਹਿੰਸਕ ਘਟਨਾ ਵਾਪਰਨ ਦੀ ਸੂਰਤ ਵਿੱਚ, ਉਸਦੀ ਜ਼ਿੰਮੇਵਾਰੀ ਵੀ ਪ੍ਰੋ: ਦਰਸ਼ਨ ਸਿੰਘ ’ਤੇ ਸੁੱਟਣ) ਦੀ ਕੋਸ਼ਿਸ਼ ਕੀਤੀ ਸੀ?
ਦੂਜਾ, ਸੌਦਾ ਸੰਪਾਦਕ ਦੀ ਆਪਣੀ ਲਿਖਤ ਮੁਤਾਬਿਕ, ਜਦ ਪ੍ਰੋ: ਦਰਸ਼ਨ ਸਿੰਘ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਕਰਕੇ ਉਹ ਕਿਸੇ ’ਤੇ ਅਹਿਸਾਨ ਨਹੀਂ ਕਰ ਰਿਹਾ ਸੀ, ਤਾਂ ਫਿਰ ਧੰਨਵਾਦ ਕਾਹਦਾ - ਅਖੀਰ ਧੰਨਵਾਦ ਤਾਂ ਅਹਿਸਾਨ ਪ੍ਰਤੀ ਹੀ ਜਤਾਇਆ ਜਾਂਦਾ ਹੈ ਨਾ? ਜਾਂ ਤਾਂ ਸੌਦਾ ਸੰਪਾਦਕ ਮੰਨੇ ਕਿ ਉਸਨੇ ਪ੍ਰੋ: ਦਰਸ਼ਨ ਸਿੰਘ ਦੇ ਵਿਵਾਦ ਨਾਲ ਸਬੰਧਿਤ ਖ਼ਬਰਾਂ ਪ੍ਰਕਾਸ਼ਿਤ ਕਰਕੇ ‘ਦੂਜੀ ਧਿਰ’ ਤੇ ਕੋਈ ਅਹਿਸਾਨ ਕੀਤਾ ਸੀ ਜਾਂ ਫਿਰ ਆਪਣੇ ਇਸ ਮੂਰਖਤਾਪੂਰਨ ਤਰਕ ਲਈ ਪਾਠਕਾਂ ਤੋਂ ਮੁਆਫੀ ਮੰਗੇ।
ਤੀਜਾ, ਸਪੋਕਸਮੈਨ ਅਖ਼ਬਾਰ ਵਿੱਚ ਹੀ ਪੰਜਾਬ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਹੋਰ ਸਿਆਸਤਦਾਨਾਂ ਦੀਆਂ ਖ਼ਬਰਾਂ ਵੀ ਲਗਭਗ ਰੋਜ਼ ਹੀ ਲੱਗੀਆਂ ਹੁੰਦੀਆਂ ਹਨ। ਕੀ ਇਹ ਲੋਕ ਆਪਣੀਆਂ ਤਕਰੀਰਾਂ ਵਿੱਚ ‘ਸਪੋਕਸਮੈਨ’ ਦਾ ਜ਼ਿਕਰ ਕਰਦੇ ਹਨ ਜਾਂ ਫਿਰ ਇਸਦੇ ਸੰਪਾਦਕ ਦਾ ਧੰਨਵਾਦ ਕਰਦੇ ਹਨ? ਜੇ ਨਹੀਂ, ਤਾਂ ਮਾਤਰ ਪ੍ਰੋ: ਦਰਸ਼ਨ ਸਿੰਘ ਤੋਂ ਹੀ ਇਹ ਮੰਗ ਕਿਉਂ? ਜੇਕਰ ਸੌਦਾ ਸੰਪਾਦਕ ਕੱਲ ਨੂੰ ਇਹ ਦਾਅਵਾ ਕਰ ਦੇਵੇ ਕਿ ਮੈਂ ਤਾਂ ਡਾ: ਮਨਮੋਹਨ ਸਿੰਘ ਬਾਰੇ ਰੋਜ਼ ਖ਼ਬਰਾਂ ਪ੍ਰਕਾਸ਼ਿਤ ਕਰਦਾ ਹਾਂ ਪਰ ਉਹ ਮੇਰਾ ਧੰਨਵਾਦ ਹੀ ਨਹੀਂ ਕਰਦੇ ਅਤੇ ਨਾ ਹੀ ਚੰਡੀਗੜ੍ਹ ਆਉਣ ’ਤੇ ਮੈਨੂੰ ਮਿਲਦੇ ਹਨ, ਤਾਂ ਇਹ ਕਥਨ ਉਸਦੀ ਲਿਆਕਤ ਦਰਸਾਏਗਾ ਜਾਂ ਮਾਨਸਿਕ ਕੰਗਾਲਪੁਣੇ ਨੂੰ? ਚੌਥਾ, ਪ੍ਰੋ: ਦਰਸ਼ਨ ਸਿੰਘ ਦੇ ਪੱਖ ਵਿੱਚ ਮਾਤਰ ਸੌਦਾ ਸੰਪਾਦਕ ਦੀ ਅਖ਼ਬਾਰ ਵਿੱਚ ਹੀ ਨਹੀਂ ਬਲਕਿ ਦੁਨੀਆ ਭਰ ਦੀ ਪੰਜਾਬੀ ਅਖ਼ਬਾਰਾਂ, ਰਸਾਲਿਆਂ (ਇੰਡੀਆ ਅਵੇਅਰਨੈੱਸ ਵਿੱਚ ਵੀ) ਤੇ ਵੈਬਸਾਈਟਾਂ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਸਨ। ਕੀ ਪ੍ਰੋ: ਦਰਸ਼ਨ ਸਿੰਘ ਨੂੰ ਹਰੇਕ ਮੀਡੀਆ ਸੰਗਠਨ ਦਾ ਧੰਨਵਾਦ ਕਰਨਾ ਚਾਹੀਦਾ ਹੈ ਤੇ ਆਪਣੀਆਂ ਤਕਰੀਰਾਂ ਵਿੱਚ ਉਨ੍ਹਾਂ ਦਾ ਜ਼ਿਕਰ ਕਰਨਾ ਚਾਹੀਦਾ ਹੈ?
ਇਸ ਤੋਂ ਅੱਗੇ ਜਸਜੀਤ ਸਿੰਘ ਟੋਨੀ ਅਤੇ ਗਿ: ਜਗਤਾਰ ਸਿੰਘ ਜਾਚਕ ਦਾ ਨਾਮ ਲੈ ਕੇ ਕਹਿੰਦਾ ਹੈ ਕਿ ਇਨ੍ਹਾਂ ਸੱਜਣਾਂ ਨੇ ਮੈਨੂੰ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਜਦ ਵੀ ਚੰਡੀਗੜ੍ਹ ਜਾਣਗੇ, ਉਹ ਸਪੋਕਸਮੈਨ ਦੇ ਦਫ਼ਤਰ ਵਿੱਚ ਆਪ ਆ ਕੇ ਧੰਨਵਾਦ ਕਰਨਗੇ। ਇਨ੍ਹਾਂ ਸੱਜਣਾਂ ਨੇ ਇਹ ਗੱਲ ਕਿਉਂ ਕਹੀ (ਜੇਕਰ ਕਹੀ ਤਾਂ), ਇਹ ਤਾਂ ਉਹੀ ਜਾਣਨ ਪਰ ਸੌਦਾ ਸੰਪਾਦਕ ਨੂੰ ਖ਼ੁਦ ਇਹ ਸੋਚਣਾ ਚਾਹੀਦਾ ਹੈ ਕਿ ਕਿਸੇ ਵਿਅਕਤੀ ਦੀ ਨੀਤੀਆਂ ਬਾਰੇ ਕੋਈ ਦੂਜਾ ਵਿਅਕਤੀ ਕਿਵੇਂ ਗਰੰਟੀ ਦੇ ਸਕਦਾ ਹੈ? ਪ੍ਰੋ: ਦਰਸ਼ਨ ਸਿੰਘ ਚੰਡੀਗੜ੍ਹ ਵਿੱਚ ਕਿਸ ਨਾਲ ਮੁਲਾਕਾਤ ਕਰਨਗੇ ਅਤੇ ਕਿਸ ਨਾਲ ਨਹੀਂ, ਇਸ ਫੈਸਲੇ ਦਾ ਅਧਿਕਾਰ ਖ਼ੁਦ ਉਨ੍ਹਾਂ ਨੂੰ ਹੈ ਜਾਂ ਕਿਸੇ ਹੋਰ ਕਥਿਤ ਸਾਥੀ ਨੂੰ? ਕੱਲ ਜੇਕਰ ਲੁਧਿਆਣਾ ਦਾ ਕੋਈ ਵਿਅਕਤੀ ਇਹ ਕਹੇ ਕਿ ਸੌਦਾ ਸੰਪਾਦਕ ਦੇ ਹਮਾਇਤੀ ਨੇ ਮੈਨੂੰ ਵਾਅਦਾ ਕੀਤਾ ਸੀ ਕਿ ਜਦ ਉਹ (ਸੌਦਾ ਸੰਪਾਦਕ) ਲੁਧਿਆਣਾ ਆਣਗੇ ਤਾਂ ਮੇਰੇ ਨਾਲ ਜ਼ਰੂਰ ਮੁਲਾਕਾਤ ਕਰਨਗੇ; ਪਰ ਉਹ ਤਾਂ ਮੇਰੇ ਨਾਲ ਮੁਲਾਕਾਤ ਕਰਨ ਆਏ ਹੀ ਨਹੀਂ - ਤਾਂ ਸੌਦਾ ਸੰਪਾਦਕ ਇਸਦਾ ਕੀ ਜਵਾਬ ਦੇਵੇਗਾ?

ਜਿਥੋਂ ਤੱਕ, ‘ਸਪੋਸਕਮੈਨ ਦੀ ਵਿਰੋਧਤਾ’ ਕਰਨ ਦੀ ਗੱਲ ਹੈ, ਜੇਕਰ ਕੋਈ ਵਿਅਕਤੀ ਪ੍ਰੋ: ਦਰਸ਼ਨ ਸਿੰਘ ਤੋਂ ਇਹ ਪੁੱਛੇ ਕਿ ਉਹ ਏਕਸ ਕੇ ਬਾਰਕ ਜਥੇਬੰਦੀ ਦੇ ਮੈਂਬਰ ਕਿਉਂ ਨਹੀਂ ਬਣੇ ਜਾਂ ਸੌਦਾ ਸੰਪਾਦਕ ਨਾਲ ਰਲ ਕੇ ਕਿਉਂ ਨਹੀਂ ਚੱਲ ਰਹੇ, ਤਾਂ ਪ੍ਰੋ: ਦਰਸ਼ਨ ਸਿੰਘ ਨੂੰ ਮਜਬੂਰੀ ਵੱਸ ਸੌਦਾ ਸੰਪਾਦਕ ਦੀਆਂ ਗੁਰਮਤਿ ਵਿਰੋਧੀ ਨੀਤੀਆਂ (ਸਿੱਖਾਂ ਦਾ ਜਜ਼ਬਾਤੀ ਤੇ ਆਰਥਕ ਸ਼ੋਸ਼ਣ, ਗੁਰੂ ਨਾਨਕ ਸਾਹਿਬ ਦੇ ਇਲਾਵਾ ਬਾਕੀ ਗੁਰੂ ਸਾਹਿਬਾਨ ਨੂੰ ਗੁਰੂ ਨਾ ਮੰਨਣਾ, ਖੰਡੇ-ਬਾਟੇ ਦੀ ਪਾਹੁਲ ਦੇ ਸੰਸਕਾਰ ਨੂੰ ਬ੍ਰਾਹਮਣਵਾਦੀ ਦੱਸਣਾ, ਗੁਰੂ ਗ੍ਰੰਥ ਸਾਹਿਬ ਦੇ ਪ੍ਰਚਲਿਤ ਸਰੂਪ ਨੂੰ ਨਕਲੀ ਦੱਸਣਾ ਤੇ ਅਜਿਹੀਆਂ ਹੋਰ ਕਈ ‘ਖੋਜਾਂ’) ਦਾ ਜ਼ਿਕਰ ਕਰਨਾ ਲਾਜ਼ਮੀ ਹੋ ਜਾਂਦਾ ਹੈ ਤੇ ਦੱਸਣਾ ਪੈਂਦਾ ਹੈ ਕਿ ਅਜਿਹੇ ਵਿਅਕਤੀ ਨਾਲ ਮਿਲ ਕੇ ਚੱਲਣ ਨਾਲ ਭਵਿੱਖ ਵਿੱਚ ਉਨ੍ਹਾਂ ਦੀ ਆਪਣੀ ਸਾਖ ਖਰਾਬ ਹੋਣ ਦੇ ਇਲਾਵਾ ਕਿਸੇ ਵੇਲੇ ਵੀ ਗੁਰਮਤਿ ਪ੍ਰਚਾਰ ਦੀ ਮੁਹਿੰਮ ਨੂੰ ਭਾਰੀ ਝਟਕਾ ਲਗ ਸਕਦਾ ਹੈ। ਇਸ ਤਰ੍ਹਾਂ, ਸੌਦਾ ਸੰਪਾਦਕ ਦੀਆਂ ਨੀਤੀਆਂ ਬਾਰੇ ਆਪਣਾ ਪੱਖ ਸਪਸ਼ਟ ਕਰਨ ਨੂੰ (ਉਸਦੀ ਹਰ ਕਾਰਵਾਈ ਜਾਂ ਲਿਖਤ ਦੀ ਹਾਂ ਵਿੱਚ ਹਾਂ ਨਾ ਮਿਲਾਉਣ ਨੂੰ) ‘ਸਪੋਕਸਮੈਨ’ ਦਾ ਵਿਰੋਧ ਕਰਨਾ ਕਿਵੇਂ ਕਿਹਾ ਜਾ ਸਕਦਾ ਹੈ? ਇਸ ਸਥਿਤੀ ਤੋਂ ਬਚਣ ਦਾ ਇਕ-ਮਾਤਰ ਰਸਤਾ ਇਹੀ ਹੈ ਪ੍ਰੋ: ਦਰਸ਼ਨ ਸਿੰਘ ਜੀ ਸੌਦਾ ਸੰਪਾਦਕ ਦੀ ਤਰ੍ਹਾਂ ਸਵਾਲ ਕਰਨ ਵਾਲੇ ਨੂੰ ਇਹ ਕਹਿ ਕੇ ਟਾਲ ਦੇਣ ਕਿ ਉਹ ਕਾਂਵਾਂ, ਚਿੜੀਆਂ ਦੀ ਕਾਂ-ਕਾਂ, ਚੀਂ-ਚੀਂ ਦਾ ਜਵਾਬ ਨਹੀਂ ਦਿੰਦੇ। ਪਰ ਜ਼ਾਹਿਰ ਹੈ ਕਿ ਪ੍ਰੋ: ਦਰਸ਼ਨ ਸਿੰਘ ਜਾਂ ਕੋਈ ਵੀ ਹੋਰ ਤਮੀਜ਼ ਵਾਲਾ ਵਿਅਕਤੀ ਅਜਿਹਾ ਜਵਾਬ ਦੇਣ ਦੀ ਬਜਾਏ ਆਪਣਾ ਪੱਖ ਸਪਸ਼ਟ ਕਰਨਾ ਹੀ ਪਸੰਦ ਕਰੇਗਾ - ਅਜਿਹੇ ਜਵਾਬ ਤਾਂ ਮਹਾਨ ਸੰਪਾਦਕ ਜੀ ਦੇ ਖਾਤੇ ਵਿੱਚ ਹੀ ਆਉਂਦੇ ਹਨ।
ਫਿਰ, ਜਸਜੀਤ ਸਿੰਘ ਟੋਨੀ ਦੇ ਘਰ ਹੋਈ ਮੀਟਿੰਗ ਵਿੱਚ ਮੈਂ ਖ਼ੁਦ ਵੀ ਹਾਜ਼ਰ ਸੀ ਪਰ ਉੱਥੇ ਅਜਿਹਾ ਕੋਈ ਵਾਕਿਆ ਨਹੀਂ ਵਰਤਿਆ ਜਿਸ ਤਰ੍ਹਾਂ ਦਾ ਸੌਦਾ ਸੰਪਾਦਕ ਨੇ ਦਾਅਵਾ ਕੀਤਾ ਹੈ (ਕਿ ਪ੍ਰਭਜੀਤ ਸਿੰਘ ਖੜੇ ਹੋ ਗਏ ਤੇ ਪ੍ਰੋ: ਦਰਸ਼ਨ ਸਿੰਘ ਤੋਂ ਸਪੋਕਸਮੈਨ ਦੀ ਕਥਿਤ ਮਦਦ ਬਾਰੇ ਸਵਾਲ ਕੀਤਾ)। ਬਲਕਿ ਏਨਾ ਜ਼ਰੂਰ ਸੀ ਕਿ ਜਦ ਸ੍ਰ: ਪ੍ਰਭਜੀਤ ਸਿੰਘ ਧਵਨ ਨੇ ਸੰਗਤਾਂ ਨਾਲ ਆਪਣੀ ਜਾਣ-ਪਛਾਣ ਕਰਵਾਈ ਤਾਂ ਉਨ੍ਹਾਂ ਵੱਲੋਂ ਆਪਣੇ ਨਾਮ ਨਾਲ ਜਾਤੀ-ਸੂਚਕ ਲਫ਼ਜ਼ ਉਪਯੋਗ ਕਰਨ ਪ੍ਰਤੀ, ਮੇਰੇ ਨੇੜੇ ਖੜੇ ਕੁਝ ਵੀਰਾਂ ਨੇ ਆਪਸੀ ਗੱਲਬਾਤ ਵਿੱਚ ਇਤਰਾਜ਼ ਜਤਾਇਆ ਸੀ। ਇਨ੍ਹਾਂ ਵੀਰਾਂ ਦਾ ਕਹਿਣਾ ਸੀ ਕਿ ਜਿਸ ਵਿਅਕਤੀ ਨੂੰ ਜਾਤ-ਪਾਤ ਵਿਵਸਥਾ ਨੂੰ ਨਾ ਮੰਨਣ ਦੇ ਗੁਰੂ ਗ੍ਰੰਥ ਸਾਹਿਬ ਦੇ ਮੁਢਲੇ ਉਪਦੇਸ਼ ਦੀ ਵੀ ਜਾਣਕਾਰੀ ਨਾ ਹੋਵੇ, ਜਾਂ ਇਸ ’ਤੇ ਅਮਲ ਨਾ ਕਰਦਾ ਹੋਵੇ, ਉਹ ਦਸਮ ਗ੍ਰੰਥ ਦੀ ਅਸਲੀਅਤ ਬਾਰੇ ਕਿਵੇਂ ਪ੍ਰਚਾਰ ਕਰ ਸਕਦਾ ਹੈ, ਜਦਕਿ ਇਸਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੀ ਬਹੁਤ ਚੰਗੀ ਜਾਣਕਾਰੀ ਰੱਖਣਾ ਜਰੂਰੀ ਹੈ। ਫਿਰ, ਸੌਦਾ ਸੰਪਾਦਕ ਖ਼ੁਦ ਲਿਖਦਾ ਹੈ ਸ੍ਰੀ ਧਵਨ ਦੀ ਪ੍ਰੋ: ਦਰਸ਼ਨ ਸਿੰਘ ਨਾਲ ਗੱਲਬਾਤ ਗੁਰਮਤਿ ਸਿਧਾਂਤਾਂ ਬਾਰੇ ਨਹੀਂ ਬਲਕਿ ਉਨ੍ਹਾਂ ਨੂੰ ਸੌਦਾ ਸੰਪਾਦਕ ਨਾਲ ‘ਰਲਾਉਣ’ ਬਾਰੇ ਸੀ। ਜ਼ਾਹਿਰ ਹੈ ਕਿ ਪ੍ਰੋ: ਦਰਸ਼ਨ ਸਿੰਘ ਨੇ ਸੌਦਾ ਸੰਪਾਦਕ ਦੀਆਂ ਕਰਤੂਤਾਂ ਦਾ ਜ਼ਿਕਰ ਕਰਕੇ ਉਸ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਹੋਵੇਗਾ, ਜਿਸ ਨੂੰ ਸੌਦਾ ਸੰਪਾਦਕ ‘‘ਕੱਚੀਆਂ ਤੇ ਈਰਖਾ ਨਾਲ ਭਰੀਆਂ ਗੱਲਾਂ’’ ਕਹਿ ਕੇ ਇਨ੍ਹਾਂ ਬਾਬਤ ਗੱਲ ਕਰਨ ਤੋਂ ਟਾਲਾ ਵੱਟ ਰਿਹਾ ਹੈ।
ਅੱਗੇ ਸੌਦਾ ਸੰਪਾਦਕ ਕਿਸੇ ਅਮਰੀਕੀ ਸੱਜਣ ਵੱਲੋਂ ਸਪੋਕਸਮੈਨ ਵਿੱਚ ਪ੍ਰਕਾਸ਼ਿਤ ਖ਼ਬਰ ਬਾਰੇ ਧੰਨਵਾਦ ਕਰਨ ’ਤੇ ਪ੍ਰੋ: ਦਰਸ਼ਨ ਸਿੰਘ ਵੱਲੋਂ ਧੰਨਵਾਦ ਨਾ ਕੀਤੇ ਜਾਣ ਦਾ ਉਲਾਹਮਾ ਦਿੰਦਿਆਂ ਕਹਿੰਦਾ ਹੈ ਕਿ ‘‘ਅਸੀਂ ਵੀ ਮਨੁੱਖ ਹੀ ਹਾਂ ਤੇ ਸਾਡਾ ਵੀ ਦਿਲ ਹੈ।’’ ਭਾਵ, ਮੈਂ ਵੀ ਉਨ੍ਹਾਂ ਇਨਸਾਨਾਂ ਦੀ ਤਰ੍ਹਾਂ ਹੀ ਹਾਂ, ਜਿਨ੍ਹਾਂ ਦਾ ਦਿਲ ਆਪਣੀ ਸਿਫ਼ਤ (ਚਾਪਲੂਸੀ) ਕਰਵਾਉਣ ਦਾ ਕਰਦਾ ਹੈ। ਤੇ ਪ੍ਰੋ: ਦਰਸ਼ਨ ਸਿੰਘ ਵੱਲੋਂ ਅਜਿਹਾ ਨਾ ਕਰਨ ’ਤੇ ਉਹ ਨਿਰੇ ਝੂਠੇ ਤੇ ਤੱਥਹੀਣ ਸੰਪਾਦਕੀ ਲਿਖਣ ’ਤੇ ਉਤਾਰੂ ਹੋ ਜਾਂਦਾ ਹੈ। ਉਹ ਪ੍ਰੋ: ਦਰਸ਼ਨ ਸਿੰਘ ਵੱਲੋਂ ਫਰੀਦਾਬਾਦ ਸਮਾਗਮ ਵਿੱਚ ਆਪਣੇ ਖਿਲਾਫ਼ ਬੋਲਣ ਦਾ ਦੋਸ਼ ਤਾਂ ਲਾਉਂਦਾ ਹੈ ਪਰ ਅਸਲ ਗੱਲ, ਕਿ ਪ੍ਰੋ: ਦਰਸ਼ਨ ਸਿੰਘ ਨੇ ਸੌਦਾ ਸੰਪਾਦਕ ਦੀਆਂ ਨੀਤੀਆਂ ਪ੍ਰਤੀ ਆਪਣੇ ਵਿਚਾਰ ਸਮਾਗਮ ਤੋਂ ਬਾਹਰ, ਕੁਝ ਖ਼ਾਸ ਵਿਅਕਤੀਆਂ ਨਾਲ ਗੱਲਬਾਤ ਦੌਰਾਨ ਪ੍ਰਗਟਾਏ ਸਨ - ਸਟੇਜ ’ਤੇ ਨਹੀਂ - ਨੂੰ ਬ੍ਰੈਕੇਟ () ਵਿੱਚ ਲਿਖ ਦਿੰਦਾ ਹੈ। ਅੱਗੇ, ਸੌਦਾ ਸੰਪਾਦਕ ਨੇ ਪ੍ਰੋ: ਦਰਸ਼ਨ ਸਿੰਘ ਵੱਲੋਂ ਚੰਡੀਗੜ੍ਹ ਫੇਰੀ ਦੌਰਾਨ ਉਸ ਦੇ ਦਰਸ਼ਨ ਨਾ ਕਰਨ ’ਤੇ ਰੋਸ ਪ੍ਰਗਟਾਇਆ ਹੈ ਅਤੇ ਇਸਦਾ ਇਲਜ਼ਾਮ ਆਪਣੇ ਸਾਬਕਾ ਸਾਥੀਆਂ ਦੇ ਸਿਰ ਮੜ੍ਹ ਦਿੱਤਾ ਹੈ ਪਰ ਇਸ ਨੁਕਤੇ ਬਾਬਤ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ।
ਅੰਤ ਵਿੱਚ ਸੌਦਾ ਸੰਪਾਦਕ ਨੇ ਇਲਜ਼ਾਮ ਲਗਾਇਆ ਹੈ ਕਿ ‘‘ਪ੍ਰੋ: ਦਰਸ਼ਨ ਸਿੰਘ ਦੇ ਕੁਝ ਸਿੱਖਾਂ ਵੱਲੋਂ ਸ਼ੋਰ ਪਾ ਦਿੱਤਾ ਗਿਆ ਕਿ ਬਾਦਲ ਕੋਲੋਂ ਇਸ਼ਤਿਹਾਰ ਲੈਣ ਲਈ ਮੈਂ ਪ੍ਰੋ: ਦਰਸ਼ਨ ਸਿੰਘ ਤੋਂ ਦੂਰੀ ਇਖ਼ਤਿਆਰ ਕਰ ਲਈ ਹੈ।’’ ਪਰ ਅਸਲ ਵਿੱਚ ਇਹ ਨੁਕਤਾ ਸਪੋਕਸਮੈਨ ਦੇ ਸਾਬਕਾ ਹਮਾਇਤੀ ਗੁਰਮੀਤ ਸਿੰਘ ਕਾਦੀਆਨੀ ਵੱਲੋਂ ਚੁੱਕਿਆ ਗਿਆ ਸੀ। ਜੇਕਰ ਸੌਦਾ ਸੰਪਾਦਕ ਦੀਆਂ ਸਿੱਖ-ਵਿਰੋਧੀ ਨੀਤੀਆਂ ਕਾਰਨ ਸ੍ਰ: ਗੁਰਮੀਤ ਸਿੰਘ ਕਾਦੀਆਨੀ ਨੇ ਖ਼ੁਦ ਨੂੰ ਸੌਦਾ ਸੰਪਾਦਕ ਦੀਆਂ ਨੀਤੀਆਂ ਤੋਂ ਅਲੱਗ ਕਰ ਲਿਆ, ਤਾਂ ਉਸਦਾ ਇਹ ਅਰਥ ਨਹੀਂ ਕਿ ਉਹ ਪ੍ਰੋ: ਦਰਸ਼ਨ ਸਿੰਘ ਦੇ ਸਿੱਖ ਹੋ ਗਏ।
ਕੀ ਸੌਦਾ ਸੰਪਾਦਕ ਇਹ ਕਹਿਣਾ ਚਾਹੁੰਦਾ ਹੈ ਕਿ ਉਸਦੀ ਅਖ਼ਬਾਰ ’ਚ ਕੰਮ ਕਰਨ ਵਾਲੇ ਪੱਤਰਕਾਰ ਤੇ
ਅਖ਼ਬਾਰ ਦੇ ਪਾਠਕ ਉਸ ਦੇ ‘ਸਿੱਖ’ ਹਨ ਪਰ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਸੁਣਨ ਵਾਲੇ ਉਨ੍ਹਾਂ ਦੇ
‘ਸਿੱਖ’?
ਜਿੱਥੋਂ ਤੱਕ ਲਾਲਚ ਅਧੀਨ ਅਖ਼ਬਾਰ ਦੀਆਂ ਨੀਤੀਆਂ ਬਦਲਣ ਦੀ ਸ਼ੰਕਾ ਹੈ, ਇਸਦੇ ਵਾਸਤੇ ਸੌਦਾ ਸੰਪਾਦਕ
ਦੇ ਸਮਰਥਕਾਂ ਦੇ ਬਿਆਨ ਕਿਸੇ ਕੰਮ ਦੇ ਨਹੀਂ ਕਿਉਂਕਿ ਅਖ਼ਬਾਰ ਵਿੱਚ ਬਾਦਲ ਪਰਵਾਰ ਦੀ ਚਾਪਲੂਸੀ
ਵਾਲੀਆਂ ਅਕਸਰ ਪ੍ਰਕਾਸ਼ਿਤ ਹੁੰਦੀਆਂ ਖ਼ਬਰਾਂ (ਜਿਵੇਂ, ਬਠਿੰਡਾ ਵਿੱਚ ਅਕਾਲੀ ਦਲ ਦੀ ਰੈਲੀ ਦੌਰਾਨ 40
ਕਿਲੋਮੀਟਰ ਲੰਬੇ ਜਾਮ ਲੱਗ ਗਏ) ਸੱਚ ਨੂੰ ਸਾਬਿਤ ਕਰ ਦਿੰਦੇ ਹਨ।
- - - - -
ਇਹ ਤਾਂ ਗੱਲ ਸੀ 7 ਮਾਰਚ 2010 ਨੂੰ ਸੌਦਾ ਸੰਪਾਦਕ ਵੱਲੋਂ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਕਾਲਮ ਵਿਚ ਤੋਲੇ ਗਏ ਕੁਫ਼ਰ ਦੀ। ਪਰ ਜਿਵੇਂ ਕਿ ਸ੍ਰ: ਕੁਲਬੀਰ ਸਿੰਘ ਕੌੜਾ ਨੇ ਆਪਣੀ ਪੁਸਤਕ ‘ਸਿੱਖ ਵੀ ਨਿਗਲਿਆ ਗਿਆ’ ਵਿੱਚ ਲਿਖਿਆ ਹੈ : ‘‘ਜਦ ਕੋਈ ਵਿਅਕਤੀ ਡਿਗਦਾ ਹੈ, ਤਾਂ ਫਿਰ ਡਿਗਦਾ ਹੀ ਚਲਾ ਜਾਂਦਾ ਹੈ, ਡਿਗਦਾ ਹੀ ਚਲਾ ਜਾਂਦਾ ਹੈ...।’’ ਇਸੇ ਤਰ੍ਹਾਂ ਸੌਦਾ ਸੰਪਾਦਕ ਦੀ ਨੈਤਿਕ ਤੇ ਪੱਤਰਕਾਰੀ ਨੀਤੀਆਂ ਵਿੱਚ ਗਿਰਾਵਟ ਲਗਾਤਾਰ ਜਾਰੀ ਹੈ। ਇਸੇ ਕੜੀ ਵਿੱਚ 8 ਮਾਰਚ 2010 ਦੀ ਆਪਣੀ ਅਖ਼ਬਾਰ ਦੇ ਮੁੱਖ ਪੰਨੇ ’ਤੇ ਉਸਨੇ ਇਕ ਖ਼ਬਰ ਪ੍ਰਕਾਸ਼ਿਤ ਕਰ ਦਿੱਤੀ ਕਿ ‘‘ਪ੍ਰੋ: ਦਰਸ਼ਨ ਸਿੰਘ ਨਾਲ ਪੁਜਾਰੀਆਂ ਦਾ ਅੰਦਰਖਾਤੇ ਸਮਝੌਤਾ ਹੋ ਗਿਆ?’’ ਭਾਵੇਂ ਇਸ ਸਿਰਲੇਖ ਦੇ ਅੰਤ ਵਿੱਚ ਸਵਾਲੀਆ ਨਿਸ਼ਾਨ ਦਾ ਉਪਯੋਗ ਕੀਤਾ ਗਿਆ ਹੈ, ਪਰ ਅਰੰਭਤਾ ਵਿੱਚ ‘ਕੀ’ ਨਹੀਂ ਲਿਖਿਆ ਗਿਆ। ਯਾਨੀ ਪਾਠਕਾਂ ਸਾਹਮਣੇ ਇਕ ਤਰ੍ਹਾਂ ਦਾ ਨਿਰਣਾ ਹੀ ਦੇ ਦਿੱਤਾ ਗਿਆ ਹੈ ਕਿ ਪ੍ਰੋ: ਦਰਸ਼ਨ ਸਿੰਘ ਦਾ ਪੁਜਾਰੀਆਂ ਨਾਲ ਸਮਝੌਤਾ ਹੋ ਗਿਆ ਹੈ।
ਖ਼ਬਰ (ਜਾਂ ਗੁੰਮਰਾਹਕੁੰਨ ਲਿਖਤ) ਵਿੱਚ ਇਹ ਉਕਤ ਦਾਅਵਾ ਕਰਨ ਦੇ ਬਾਵਜੂਦ ਇਸ ਬਾਬਤ ਕੋਈ ਜਾਣਕਾਰੀ ਪੇਸ਼ ਨਹੀਂ ਕੀਤੀ ਗਈ ਕਿ ਪੁਜਾਰੀਆਂ ਨੇ ਕਿਸ ਸ਼ਰਤ ’ਤੇ ਪ੍ਰੋ: ਦਰਸ਼ਨ ਸਿੰਘ ਨਾਲ ਸਮਝੌਤਾ ਕਰਨਾ ਮਨਜ਼ੂਰ ਕੀਤਾ ਹੈ। ਇਸੇ ਲਿਖਤ ਵਿੱਚ ਪ੍ਰੋ: ਦਰਸ਼ਨ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਕਿਸੇ ਵੀ ਧਿਰ ਦਾ ਸਾਥ ਨਾ ਦੇਣ ਅਤੇ ਵਿਦੇਸ਼ ਚਲੇ ਜਾਣ ਦੀ ਗੱਲ ਕਹੀ ਗਈ ਹੈ। ਸ਼੍ਰੋਮਣੀ ਕਮੇਟੀ ਚੋਣਾਂ ਵੇਲੇ ਕੀ ਹੁੰਦਾ ਹੈ ਅਤੇ ਕੀ ਨਹੀਂ, ਇਹ ਤਾਂ ਭਵਿੱਖ ਵਿੱਚ ਹੀ ਪਤਾ ਲੱਗੇਗਾ ਪਰ ਹਾਲਾਂ ਤੱਕ ਪ੍ਰੋ: ਦਰਸ਼ਨ ਸਿੰਘ ਨੇ ਇਸ ਕਿਸਮ ਦਾ ਕੋਈ ਵਾਅਦਾ ਜਾਂ ਦਾਅਵਾ ਨਹੀਂ ਕੀਤਾ। ਅਜਿਹੇ ਵਿੱਚ ਸੌਦਾ ਸੰਪਾਦਕ ਨੂੰ ਇਹ ਅਕਾਸ਼ਵਾਣੀ ਕਿਥੋਂ ਹੋ ਗਈ, ਇਹ ਸਮਝ ਪਾਉਣਾ ਮੁਸ਼ਕਲ ਹੈ।
ਜਿਥੋਂ ਤੱਕ ਵਿਦੇਸ਼ ਜਾਣ ਦੀ ਗੱਲ ਹੈ, ਸੌਦਾ ਸੰਪਾਦਕ ਤੇ ਉਸਦੇ ਹਮਾਇਤੀ ਵੀ ਚੰਗੀ ਤਰ੍ਹਾਂ
ਜਾਣਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਭਾਰਤ ਦੇ ਨਹੀਂ ਬਲਕਿ ਕੈਨੇਡਾ ਦੇ ਨਾਗਰਿਕ ਹਨ ਤੇ ਉਥੋਂ ਭਾਰਤ
ਦਾ ਵੀਜ਼ਾ ਪ੍ਰਾਪਤ ਕਰਕੇ ਹਰ ਸਾਲ ਇਥੇ ਆਉਂਦੇ ਹਨ ਤੇ ਮਾਰਚ ਮਹੀਨੇ ਵਿੱਚ ਵਾਪਸ ਚਲੇ ਜਾਂਦੇ ਹਨ। ਇਸ
ਸਾਲ ਵੀ ਉਨ੍ਹਾਂ ਨੇ ਭਾਰਤ ਆਉਣ ਤੋਂ ਪਹਿਲਾਂ ਹੀ ਆਪਣੀ ਵਾਪਸੀ ਦੀ ਟਿਕਟ 17 ਸਤੰਬਰ 2009 ਨੂੰ
(ਆਪਣੇ ਖਿਲਾਫ਼ ਫਤਵਾ ਜਾਰੀ ਹੋਣ ਤੋਂ ਬਹੁਤ ਪਹਿਲਾਂ) ਹੀ ਬੁੱਕ ਕਰਵਾ ਲਈ ਸੀ ਤੇ ਇਸੇ ਟਿਕਟ ਰਾਹੀਂ
ਉਹ 15 ਮਾਰਚ ਨੂੰ ਭਾਰਤ ਤੋਂ ਵਾਪਸ ਚਲੇ ਗਏ। ਇਸਲਈ ਉਨ੍ਹਾਂ ਦੇ ਵਿਦੇਸ਼ ਵਾਪਸ ਜਾਣ ਦੀ ਕਾਰਵਾਈ ਨੂੰ
ਪੁਜਾਰੀਆਂ ਨਾਲ ਸਮਝੌਤੇ ਦੀ ਮਿਸਾਲ ਵਜੋਂ ਪੇਸ਼ ਕਰਨਾ ਬਹੁਤ ਹੀ ਬੇਸ਼ਰਮੀ ਭਰਿਆ ਤੇ
ਬੇਹੂਦਾ ਝੂਠ ਹੈ।
ਇਸੇ ਲਿਖਤ ਵਿੱਚ ਇਕ ਹੋਰ ਹਾਸੋਹੀਣੀ ਗੱਲ ਲਿਖੀ ਗਈ ਹੈ ਕਿ ‘‘ਪੁਜਾਰੀਆਂ ਨੇ ਸ਼ਰਤ ਰੱਖੀ ਸੀ ਕਿ ਪ੍ਰੋ: ਦਰਸ਼ਨ ਸਿੰਘ, ਸ੍ਰ: ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਤਾੇ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਤੋਂ ਦੂਰੀ ਰੱਖਣ ਤੇ ਉਨ੍ਹਾਂ ਨਾਲ ਮੇਲ-ਜੋਲ ਨਾ ਰੱਖਣ।’’ ਪਰ ਗੌਰਤਲਬ ਹੈ ਕਿ ਦੂਰੀ ਰੱਖਣ ਲਈ ਤਾਂ ਤਦ ਕਿਹਾ ਜਾਂਦਾ, ਜਦ ਉਨ੍ਹਾਂ ਦੀ ਉਕਤ ਵਿਅਕਤੀਆਂ ਨਾਲ ਕੋਈ ਨੇੜਤਾ ਹੁੰਦੀ। ਪ੍ਰੋ: ਦਰਸ਼ਨ ਸਿੰਘ ਤਾਂ ਆਪਣੀ ਪ੍ਰਚਾਰ ਮੁਹਿੰਮ ਇਕੱਲੇ ਤੌਰ ’ਤੇ ਹੀ ਚਲਾਉਂਦੇ ਰਹੇ ਹਨ ਅਤੇ ਖ਼ਾਸਕਰ ਸੌਦਾ ਸੰਪਾਦਕ ਤੋਂ ਤਾਂ ਉਨ੍ਹਾਂ ਨੇ ਹਮੇਸ਼ਾ ਹੀ ਦੂਰੀ ਬਣਾ ਕੇ ਰੱਖੀ ਹੈ, ਜਿਸ ਤੱਥ ਨੂੰ ਸੌਦਾ ਸੰਪਾਦਕ ਖ਼ੁਦ ਮੰਨਦਾ ਹੈ। ਸਪਸ਼ਟ ਹੈ ਕਿ ਪੁਜਾਰੀਆਂ ਵੱਲੋਂ ਅਜਿਹੀ ਸ਼ਰਤ ਰੱਖਣ ਦੀ ਗੱਲ ਬਿਲਕੁਲ ਮਨਘੜਤ ਤੇ ਸੌਦਾ ਸੰਪਾਦਕ ਨੂੰ ਉਚੇਰਾ ਬਣਾ ਕੇ ਪੇਸ਼ ਕਰਨ ਦੀ ਸ਼ਰਾਰਤ ਹੈ।
ਹੋਰ ਕਈ ਗਪੌੜਾਂ ਦੀ ਤਰ੍ਹਾਂ ਉਕਤ ਲਿਖਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ‘‘ਪੁਜਾਰੀ ਇਸ ਗੱਲੋਂ ਵੀ ਖੁਸ਼ ਹਨ ਕਿ ਪ੍ਰੋ: ਦਰਸ਼ਨ ਸਿੰਘ ਨੇ ਆਪਣੇ ਰੋਸ ਨੂੰ ਪੁਜਾਰੀਵਾਦ ਵਿਰੁੱਧ ਲੜਾਈ ਕਹਿਣ ਤੋਂ ਕੰਨੀ ਕਤਰਾਈ ਹੈ, ‘ਪ੍ਰਿਥਮ ਭਗੌਤੀ ਸਿਮਰ ਕੇ’ ਦੀ ਹਮਾਇਤ ਕੀਤੀ ਹੈ ਤੇ ਆਪਣੀ ‘ਜਥੇਦਾਰੀ’ ਦੌਰਾਨ ਅਕਾਲ ਤਖ਼ਤ ’ਤੇ ਸਜ਼ਾਵਾਂ ਦੇਣ ਨੂੰ ਗਲਤ ਨਹੀਂ ਮੰਨਿਆ।’’ ਸੌਦਾ ਸੰਪਾਦਕ ਦੀ ਇਹ ਪੁਰਾਣੀ ਆਦਤ ਹੈ ਕਿ ਉਹ ਜਿਸ ਵਿਅਕਤੀ ਨੂੰ ਆਪਣਾ ਸਾਥੀ ਬਣਾਉਣ ਦੀ ਪੇਸ਼ਕਸ਼ ਕਰਦਾ ਹੈ, ਆਪਣੀ ਮਰਜ਼ੀ ਦੇ ਲਫ਼ਜ਼ ਉਸ ਦੇ ਮੂੰਹ/ਲਿਖਤ ’ਚੋਂ ਕਢਵਾਉਣਾ ਚਾਹੁੰਦਾ ਹੈ ਤੇ ਜਿਹੜਾ ਵਿਅਕਤੀ ਉਹ ਲਫ਼ਜ਼ ਵਰਤਣ ਤੋਂ ਇਨਕਾਰ ਕਰਦਾ ਹੈ, ਉਸਨੂੰ ਉਹ ਪੁਜਾਰੀਆਂ ਦਾ ਸਾਥੀ ਜਾਂ ਗੁਰਮਤਿ-ਵਿਰੋਧੀ ਕਰਾਰ ਦੇ ਦਿੰਦਾ ਹੈ। ਪ੍ਰੋ: ਦਰਸ਼ਨ ਸਿੰਘ ਦੇ ਮਾਮਲੇ ਵਿੱਚ ਵੀ ਇਹੀ ਨੀਤੀ ਅਪਣਾਉਂਦਿਆਂ ਇਸ ਤੱਥ ਨੂੰ ਲੁਕੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦ ਉਨ੍ਹਾਂ (ਪ੍ਰੋ:) ਨੇ ਤਖ਼ਤਾਂ ਦੇ ਪੁਜਾਰੀਆਂ ਵੱਲੋਂ ਬੰਦ ਕਮਰੇ ਵਿੱਚ ਪੇਸ਼ ਹੋਣ ਦੀ ਸ਼ਰਤ ਨੂੰ ਨਾ-ਮਨਜ਼ੂਰ ਕਰਕੇ ਖ਼ੁਦ ਨੂੰ ‘ਛਿਕਵਾ’ ਲਿਆ, ਤਾਂ ਇਹ ਪੁਜਾਰੀਵਾਦ ਵਿਰੁੱਧ ਲੜਾਈ ਨਹੀਂ ਤਾਂ ਹੋਰ ਕੀ ਹੈ।
ਇਹ ਮੰਨਣਾ ਪਏਗਾ ਕਿ ਪ੍ਰੋ: ਦਰਸ਼ਨ ਨੇ ‘ਪ੍ਰਿਥਮ ਭਗੌਤੀ ਸਿਮਰ ਕੇ’ ਵਾਲੀ ਤੁਕ ਵਿੱਚ ਭਗੌਤੀ ਦੇ ਅਰਥ ਦੁਰਗਾ ਦੀ ਬਜਾਏ ਸੁਖਮਨੀ ਸਾਹਿਬ ਵਿਚਲੀ ਤੁੱਕ ਦੇ ਅਧਾਰ ’ਤੇ ‘‘ਭਗੰਵਤ (ਰੱਬ) ਦੀ ਭਗਤੀ ਕਰਨ ਵਾਲਾ’’ ਕੀਤਾ ਹੈ, ਜੋਕਿ ਸਰਾਸਰ ਗਲਤ ਹੈ। ਪਹਿਲੀ ਗੱਲ, ਇਹ ਪੰਕਤੀਆਂ ਬਚਿੱਤਰ ਨਾਟਕ ਦੀ ਰਚਨਾ ‘‘ਭਗੌਤੀ ਕੀ ਵਾਰ’’ ਦੇ ਅਰੰਭਲੇ ਭਾਗ ਦੀਆਂ ਹਨ। ਕਿਉਂਕਿ ‘ਵਾਰ’ ਵਿੱਚ ਦੁਰਗਾ ਦੀ ਉਸਤਤਿ ਕੀਤੀ ਗਈ ਹੈ ਅਤੇ ਬਾਰ-ਬਾਰ ਦੁਰਗਾ ਲਈ ‘ਭਗੌਤੀ’ ਲਫ਼ਜ਼ ਵਰਤਿਆ ਗਿਆ ਹੈ, ਇਸਲਈ ਸਪਸ਼ਟ ਹੈ ਕਿ ਸਿਰਲੇਖ (ਵਾਰ ਸ੍ਰੀ ਭਗੌਤੀ ਜੀ ਕੀ) ਵਿੱਚ ਵੀ ਭਗੌਤੀ ਦੇਵੀ ਦਾ ਹੀ ਜ਼ਿਕਰ ਕੀਤਾ ਗਿਆ ਹੈ ਅਤੇ ਅਗਲੀ ਪੰਕਤੀ (ਪ੍ਰਿਥਮ ਭਗੌਤੀ ਸਿਮਰ ਕੈ) ਵਿੱਚ ਵੀ। ਅਜਿਹਾ ਕਹਿਣਾ ‘ਦੋ ਤੇ ਦੋ ਪੰਜ’ ਕਹਿਣ ਤੁੱਲ ਹੈ ਕਿ ਸਿਰਲੇਖ ਅਤੇ ਬਾਕੀ ਵਾਰ ਵਿੱਚ ਤਾਂ ਭਗੌਤੀ ਦੇ ਅਰਥ ਦੁਰਗਾ ਹਨ ਪਰ ‘ਪ੍ਰਿਥਮ ਭਗੌਤੀ’ ਵਾਲੀ ਪੰਕਤੀ ਵਿੱਚ ਇਸਦੇ ਅਰਥ ਰੱਬ ਦੀ ਭਗਤੀ ਕਰਨ ਵਾਲਾ ਭਗੌਤੀ ਹੈ। ਜੇਕਰ ਥੋੜੀ ਦੇਰ ਲਈ ਅਜਿਹਾ ਮੰਨ ਵੀ ਲਿਆ ਜਾਏ ਕਿ ਇਸ ਤੁੱਕ ਵਿੱਚ ਵਾਕਈ ਦੁਰਗਾ ਦੇਵੀ ਦਾ ਜ਼ਿਕਰ ਨਹੀਂ, ਤਾਂ ਵੀ ਇਹ ਸੋਚਣਾ ਪਏਗਾ ਕਿ ਕੀ ਰੱਬ ਦੀ ਭਗਤੀ ਕਰਨ ਵਾਲੇ ਕਿਸੇ ਇਨਸਾਨ ਦੀ ਸਾਡੇ ਲਈ ਏਨੀ ਜ਼ਿਆਦਾ ਮਹੱਤਤਾ ਹੈ ਕਿ ਅਸੀਂ ਗੁਰੂ ਨਾਨਕ ਅਤੇ ਹੋਰ ਗੁਰੂ ਸਾਹਿਬਾਨ ਤੋਂ ਵੀ ਪਹਿਲਾਂ ਉਸਨੂੰ ਸਿਮਰੀਏ?
ਪ੍ਰੋ: ਦਰਸ਼ਨ ਸਿੰਘ ਦੇ ਇਸ ਸਟੈਂਡ ਵਿੱਚ ਜਿੰਨੀਆਂ ਵੀ ਖਾਮੀਆਂ ਹੋਣ, ਧਿਆਨ ਦੇਣ ਯੋਗ ਤੱਥ ਹੈ ਕਿ ਉਨ੍ਹਾਂ ਦਾ ਇਹ ਸਟੈਂਡ ਬਚਿੱਤਰ ਨਾਟਕ ਗ੍ਰੰਥ ਦੀ ਵਿਰੋਧਤਾ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਸਮੇਂ ਤੋਂ ਹੀ ਰਿਹਾ ਹੈ - ਆਪਣੇ ਖਿਲਾਫ਼ ਫਤਵਾ ਜਾਰੀ ਹੋ ਜਾਣ ਉਪਰੰਤ ਨਹੀਂ। ਇਸਲਈ ਇਹ ਕਹਿਣਾ ਵੱਡੀ ਮੱਕਾਰੀ ਤੇ ਸ਼ਰਾਰਤ ਹੈ ਕਿ ਉਨ੍ਹਾਂ ਨੇ ਇਹ ਸਟੈਂਡ ਪੁਜਾਰੀਆਂ ਨਾਲ ਸਮਝੌਤਾ ਕਰਨ ਲਈ ਅਖ਼ਤਿਆਰ ਕੀਤਾ ਹੈ। ਜਿਥੋਂ ਤੱਕ ਉਨ੍ਹਾਂ ਦੇ ਕਾਰਜ-ਕਾਲ ਦੌਰਾਨ ਅਕਾਲ ਤਖ਼ਤ ਤੋਂ ਪਰੰਪਰਾਗਤ ਸਜ਼ਾਵਾਂ ਦੇਣ ਦੀ ਗੱਲ ਹੈ, ਸੁਰਜੀਤ ਸਿੰਘ ਬਰਨਾਲਾ ਵਰਗੇ ਪੰਥ-ਧ੍ਰੋਹੀ ਤੋਂ ਸਪਸ਼ਟੀਕਰਨ ਮੰਗਣ ਅਤੇ ਉਸਨੂੰ ਦੋਸ਼ੀ ਐਲਾਨਣ ਵਿੱਚ ਕੁਝ ਗਲਤ ਪ੍ਰਤੀਤ ਨਹੀਂ ਹੁੰਦਾ। ਗੱਲ ਸਿਰਫ਼ ਏਨੀ ਹੈ ਕਿ ਪ੍ਰੋ: ਦਰਸ਼ਨ ਸਿੰਘ ਨੂੰ ਬਦਨਾਮ ਕਰਨ ਅਤੇ ਖ਼ੁਦ ਨੂੰ ਮਹਾਨ ਦਰਸਾਉਣ ਲਈ ਸੌਦਾ ਸੰਪਾਦਕ ਨੇ ਆਪਣੇ ਕਿਸੇ ਪੱਤਰਕਾਰ ਦੇ ਨਾਮ ਤੋਂ ਇਹ ਤੱਥ-ਹੀਣ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿੱਚ ਕਿਸੇ ਵੀ ਦਾਅਵੇ ਲਈ ਕਿਸੇ ਵਿਅਕਤੀ ਦਾ ਹਵਾਲਾ ਨਹੀਂ ਦਿੱਤਾ ਗਿਆ।
ਭਵਿੱਖਬਾਣੀ ਕਰਨ ਵਾਲੀ ਅਜਿਹੀ ਖ਼ਬਰ ਦੀ ਵਿਸ਼ਵਸਨੀਕਤਾ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਜਦ ਡਾ: ਮਨਮੋਹਨ ਸਿੰਘ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ ਤਾਂ ਇਸੇ ਬਹੁਤੇ ਸਿਆਣੇ ਬਣਦੇ ਸੰਪਾਦਕ ਨੇ ਆਪਣੇ ਰਸਾਲੇ ਦੇ ਮੁੱਖ ਪੰਨੇ ’ਤੇ ਇਹ ਗੱਲ ਲਿਖ ਮਾਰੀ ਸੀ ਕਿ ਡਾ: ਸਿੰਘ ਦੀ ਸਰਕਾਰ ਸਿਰਫ਼ ਦਸ ਕੁ ਮਹੀਨੇ ਹੀ ਚੱਲ ਸਕੇਗੀ। ਜਦਕਿ ਹਰ ਕੋਈ ਜਾਣਦਾ ਹੈ ਕਿ ਡਾ: ਮਨਮੋਹਨ ਸਿੰਘ ਨੇ ਨਾ ਸਿਰਫ਼ ਆਪਣੇ ਕਾਰਜਕਾਲ ਦੇ 5 ਸਾਲ ਪੂਰੇ ਕੀਤੇ, ਬਲਕਿ ਅਗਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਹੋਰ ਵਧੇਰੇ ਮਜਬੂਤੀ ਨਾਲ ਸੰਸਦ ਵਿੱਚ ਲਿਆ ਕੇ ਦੁਬਾਰਾ ਸਰਕਾਰ ਸਥਾਪਿਤ ਕਰ ਲਈ। ਸਪਸ਼ਟ ਹੈ ਕਿ ਪ੍ਰੋ: ਦਰਸ਼ਨ ਸਿੰਘ ਦੇ ਬਾਰੇ ਵੀ ਸੌਦਾ ਸੰਪਾਦਕ ਦੀ ਭਵਿੱਖਬਾਣੀ ਏਨੀ ਹੀ ਝੂਠੀ ਤੇ ਤੱਥਹੀਣ ਹੈ।
- - - - -
ਪ੍ਰੋ: ਦਰਸ਼ਨ ਸਿੰਘ ਨੂੰ ਹੋਰ ਬਚਾਅ-ਪੱਖੀ (defensive) ਕਰਨ ਅਤੇ ਉਨ੍ਹਾਂ ਦਾ ਸਾਥ ਦੇ ਰਹੇ ਲੋਕਾਂ ਵਿਚਕਾਰ ਉਨ੍ਹਾਂ ਪ੍ਰਤੀ ਸ਼ੰਕੇ ਖੜੇ ਕਰਨ ਲਈ ਸੌਦਾ ਸੰਪਾਦਕ ਨੇ 10 ਮਾਰਚ ਦੀ ਆਪਣੀ ਅਖ਼ਬਾਰ ਵਿੱਚ ਪ੍ਰੋ: ਇੰਦਰ ਸਿੰਘ ਘੱਗਾ ਦੇ ਨਾਮ ਤੋਂ ਇਹ ਬਿਆਨ ਲਗਵਾ ਦਿੱਤਾ ਕਿ ਪ੍ਰੋ: ਦਰਸ਼ਨ ਸਿੰਘ ਚੌਪਈ, ਜਾਪੁ, ਸਵਈਏ ਅਤੇ ਭਗੌਤੀ ਦੇ ਮੁੱਦੇ ਤੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ। ਪਰ ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ, ਇਨ੍ਹਾਂ ਮੁੱਦਿਆਂ ’ਤੇ ਪ੍ਰੋ: ਦਰਸ਼ਨ ਸਿੰਘ ਦਾ ਸਟੈਂਡ (ਰਹਿਤ ਮਰਿਆਦਾ ਦੇ ਦਾਇਰ ਅਧੀਨ ਰਹਿਣਾ) ਭਾਵੇਂ ਸ਼ਲਾਘਾਯੋਗ ਨਾ ਹੋਵੇ, ਪਰ ਬਿਲਕੁਲ ਅਧਾਰਹੀਨ ਨਹੀਂ ਹੈ। ਉਨ੍ਹਾਂ ਨੇ ਹਮੇਸ਼ਾ ਇਹੀ ਕਿਹਾ ਹੈ ਕਿ ਉਕਤ ਰਚਨਾਵਾਂ ‘ਪੰਥ ਪ੍ਰਵਾਨਤ’ ਹਨ (ਗੁਰੂ ਕ੍ਰਿਤ ਹੋਣ ਜਾਂ ਨਾ ਹੋਣ ਬਾਰੇ ਕੋਈ ਵਿਚਾਰ ਪੇਸ਼ ਨਹੀਂ ਕੀਤਾ)। ਫਿਰ, ਨਿਜੀ ਤੌਰ ’ਤੇ ਕਿਸੇ ਰਚਨਾ ਦਾ ਪਾਠ ਕਰਨਾ ਜਾਂ ਨਾ ਕਰਨਾ ਹੋਰ ਗੱਲ ਹੈ ਪਰ ਰਹਿਤ ਮਰਿਆਦਾ ਰਾਹੀਂ ਸਿੱਖ ਸੰਸਕਾਰਾਂ ਦਾ ਹਿੱਸਾ ਬਣ ਚੁੱਕੀਆਂ ਰਚਨਾਵਾਂ ਨੂੰ, ਰਹਿਤ ਮਰਿਆਦਾ ਵਿੱਚ ਤਬਦੀਲੀ ਤੋਂ ਪਹਿਲਾਂ ਹੀ ਵਿਚਾਰ-ਚਰਚਾ ਦਾ ਕੇਂਦਰ-ਬਿੰਦੂ ਬਣਾ ਲੈਣ ਅਤੇ ਸਾਰਾ ਜ਼ੋਰ ਇਨ੍ਹਾਂ ਰਚਨਾਵਾਂ ਦੇ ਵਿਰੋਧ ਵਾਲੇ ਪਾਸੇ ਲਾ ਦੇਣ ਨਾਲ ਟਕਸਾਲੀਆਂ ਤੇ ਬ੍ਰਾਹਮਣਵਾਦੀ ਮਾਨਸਿਕਤਾ ਵਾਲੇ ਹੋਰਨਾਂ ਸਮੂਹਾਂ ਨੂੰ ਹੀ ਲਾਭ ਹੋਵੇਗਾ।
ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਪ੍ਰੋ: ਦਰਸ਼ਨ ਸਿੰਘ ਤ੍ਰੀਆ-ਚਰਿੱਤਰਾਂ ਦੇ ਖਿਲਾਫ਼ ਤਾਂ ਪ੍ਰਚਾਰ ਕਰ ਹੀ ਰਹੇ ਹਨ ਅਤੇ ਚੌਪਈ ਵੀ ਤ੍ਰੀਆ-ਚਰਿੱਤਰਾਂ ਦਾ ਹੀ ਹਿੱਸਾ ਹੈ। ਇਸਲਈ ਜਿਹੜਾ ਵਿਅਕਤੀ ਅਗਿਆਨ ਤੋਂ ਮੁਕਤ ਹੋ ਕੇ ਇਹ ਸਮਝ ਜਾਏਗਾ ਕਿ ਇਹ ਅਸ਼ਲੀਲ ਕਹਾਣੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖੀਆਂ ਨਹੀਂ, ਉਹ ਭਵਿੱਖ ਵਿੱਚ ਇਹ ਵੀ ਸਮਝ ਜਾਏਗਾ ਕਿ ਇਨ੍ਹਾਂ ਕਹਾਣੀਆਂ ਦਾ ਹਿੱਸਾ ਹੋਣ ਅਤੇ ਸਿਧਾਂਤਕ ਤੌਰ ’ਤੇ ਗੁਰਮਤਿ-ਵਿਰੋਧੀ ਹੋਣ ਕਾਰਨ ਚੌਪਈ ਵੀ ਗੁਰੂ ਕ੍ਰਿਤ ਨਹੀਂ ਹੈ। ਜਿਹੜਾ ਵਿਅਕਤੀ ਚੌਪਈ ਜਿਹੀ ਪ੍ਰਚਲਿਤ ਰਚਨਾ ਦਾ ਤਿਆਗ ਕਰ ਸਕਦਾ ਹੈ, ਉਹ ਹੋਰ ਵਧੇਰੇ ਮਾਨਸਿਕ ਵਿਕਾਸ ਹੋਣ ’ਤੇ ਜਾਪੁ ਸਾਹਿਬ ਤੇ ਸਵਈਏ ਦਾ ਪਿੱਛਾ ਵੀ ਛੱਡ ਸਕਦਾ ਹੈ। ਮੌਜੂਦਾ ਸਮੇਂ ਵਿੱਚ ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਜ਼ਿਆਦਾਤਰ ਸਿੱਖਾਂ ਦਾ ਮਾਨਸਿਕ ਵਿਕਾਸ ਵੀ ਇਨ੍ਹਾਂ ਹੀ ਪੜਾਵਾਂ ਵਿੱਚ ਹੋਇਆ ਹੈ।
ਪ੍ਰੋ: ਇੰਦਰ ਸਿੰਘ ਘੱਗਾ ਵੀ ਇਸ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਨ੍ਹਾਂ ਪਿਛੋਕੜ ਵਿੱਚ ਕਦੇ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਕੋਈ ਨਰਾਜ਼ਗੀ ਜ਼ਾਹਿਰ ਨਹੀਂ ਕੀਤੀ ਬਲਕਿ ਕੈਨੇਡਾ ਵਿੱਚ ਖ਼ੁਦ ਬਾਰੇ ਟਕਸਾਲੀਆਂ ਵੱਲੋਂ ਚਲਾਈ ਗਈ ਝੂਠੇ ਪ੍ਰਾਪੇਗੰਡਾ ਦੀ ਲਹਿਰ ਦੇ ਟਾਕਰੇ ਦੌਰਾਨ ਪ੍ਰੋ: ਦਰਸ਼ਨ ਸਿੰਘ ਨਾਲ ਸਲਾਹ-ਮਸ਼ਵਰਾ ਜ਼ਰੂਰ ਕੀਤਾ ਸੀ। ਮੌਜੂਦਾ ਸਮੇਂ ਵਿੱਚ ਵੀ ਉਨ੍ਹਾਂ ਨੂੰ ਵਾਕਈ ਪ੍ਰੋ: ਦਰਸ਼ਨ ਸਿੰਘ ਦੀ ਮੁਹਿੰਮ ਦੀਆਂ ਨੀਤੀਗਤ ਸੀਮਾਵਾਂ ਨਾਲ ਕੋਈ ਇਤਰਾਜ਼ ਨਹੀਂ ਹੋ ਸਕਦਾ ਪਰ ਉਹ ਅਜਿਹੀ ਸਥਿਤੀ ਵਿੱਚ ਵੀ ਨਹੀਂ ਕਿ ਸੌਦਾ ਸੰਪਾਦਕ ਨੂੰ ਆਪਣੇ ਨਾਂ ਦੀ ਦੁਰਵਰਤੋਂ ਕਰਨ ਤੋਂ ਰੋਕ ਸਕਣ ਕਿਉਂਕਿ ਪੁਜਾਰੀਆਂ ਵੱਲੋਂ ਉਨ੍ਹਾਂ ਖਿਲਾਫ਼ ਫਤਵਾ ਜਾਰੀ ਕਰਨ ਤੋਂ ਬਾਅਦ ਸੌਦਾ ਸੰਪਾਦਕ ਹੀ ਉਨ੍ਹਾਂ ਦੇ ਵਿਚਾਰ ਪ੍ਰਗਟ ਕਰਨ ਲਈ ਇਕ-ਮਾਤਰ ਸਾਧਨ (ਅਖ਼ਬਾਰ) ਪੇਸ਼ ਕਰਦਾ ਹੈ। ਤੇ ਇਸ ਮਜਬੂਰੀ ਅਧੀਨ ਉਹ ਉਕਤ ਬਿਆਨ ਨੂੰ ਆਪਣੀ ਮਰਜ਼ੀ ਨਾਲ ਜਾਰੀ ਕੀਤਾ ਗਿਆ ਬਿਆਨ ਹੀ ਕਹਿਣਾ ਪੈਂਦਾ ਹੈ। ਪ੍ਰੋ: ਘੱਗਾ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਨੂੰ ਪ੍ਰੋ: ਦਰਸ਼ਨ ਸਿੰਘ ਨੂੰ ਇਹ ਸਵਾਲ ਪੁੱਛਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਕਿਉਂਕਿ ਉਨ੍ਹਾਂ ਖ਼ੁਦ ਗੁਰਦੁਆਰਿਆਂ ਵਿੱਚ ਆਪਣੇ ਲੈਕਚਰਾਂ ਦੌਰਾਨ ਜਾਂ ਆਪਣੀਆਂ ਪੁਸਤਕਾਂ ਵਿੱਚ ਅਜਿਹੇ ਵਿਚਾਰ ਪੇਸ਼ ਨਹੀਂ ਕੀਤੇ।
ਖੈਰ, ਇਸ ‘ਖ਼ਬਰ’ ਰਾਹੀਂ ਸੌਦਾ ਸੰਪਾਦਕ ਦੀ ਮੱਕਾਰੀ ਇਸੇ ਨੁਕਤੇ ਤੋਂ ਸਮਝੀ ਜਾ ਸਕਦੀ ਹੈ ਕਿ ਲਿਖਤ ਦੇ ਅਰੰਭ ਵਿੱਚ ਤਾਂ ਉਹ ਜ਼ਿਕਰ ਕਰਦਾ ਹੈ ਕਿ ‘‘ਪ੍ਰੋ: ਦਰਸ਼ਨ ਸਿੰਘ ਦੇ ਅਚਾਨਕ ਬਦਲੇ ਰਵਈਏ ਨੇ ਜਿਥੇ ਸਿੱਖ ਚਿੰਤਕਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ...’’ ਉਥੇ ਅਗਲੇ ਹੀ ਵਾਕ ਵਿੱਚ ਜ਼ਿਕਰ ਹੈ ਕਿ ‘‘ਪ੍ਰੋ: ਦਰਸ਼ਨ ਸਿੰਘ ਨੇ ਭਗੌਤੀ, ਚੌਪਈ, ਜਾਪੁ ਸਾਹਿਬ ਅਤੇ ਸਵਈਹੇ ਆਦਿ ਦੇ ਮੁੱਦੇ ’ਤੇ ਆਪਣਾ ਪੁਰਾਣਾ ਸਟੈਂਡ ਬਰਕਰਾਰ ਰੱਖਿਆ ਹੋਇਆ ਹੈ...’’। ਭਾਵ, ਦੋਵੇਂ ਪੰਕਤੀਆਂ ਆਪਾ-ਵਿਰੋਧੀ ਜਾਣਕਾਰੀ ਪੇਸ਼ ਕਰ ਰਹੀਆਂ ਹਨ - ਪਹਿਲੀ ਪੰਕਤੀ ਵਿੱਚ ਉਕਤ ਮੁੱਦਿਆਂ ਬਾਰੇ ਪ੍ਰੋ: ਦਰਸ਼ਨ ਸਿੰਘ ਦਾ ਸਟੈਂਡ ਬਦਲ ਜਾਣ (ਕਥਿਤ ਤੌਰ ’ਤੇ ਪੁਜਾਰੀਆਂ ਨਾਲ ਸਮਝੌਤੇ ਕਾਰਨ) ਦਾ ਜ਼ਿਕਰ ਹੈ ਤਾਂ ਦੂਜੀ ਪੰਕਤੀ ਵਿੱਚ ਇਸ ਨੂੰ ਉਨ੍ਹਾਂ ਦੀ ਪੁਰਾਣੀ ਨੀਤੀ ਦੱਸਿਆ ਗਿਆ ਹੈ। ਸਪਸ਼ਟ ਹੈ ਕਿ ਸਾਰੀ ‘ਖ਼ਬਰ’ ਅਧਾਰਹੀਣ ਤੇ ਝੂਠਾ ਪ੍ਰਾਪੇਗੰਡਾ ਮਾਤਰ ਹੈ।
- - - - -
ਝੂਠੇ ਸੰਪਾਦਕ ਨੇ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਪ੍ਰਾਪੇਗੰਡਾ ਦੀ ਮੁਹਿੰਮ ਜਾਰੀ ਰੱਖਦਿਆਂ 15 ਮਾਰਚ ਦੀ ਆਪਣੀ ਅਖ਼ਬਾਰ ਵਿੱਚ ਖ਼ਬਰ ਪ੍ਰਕਾਸ਼ਿਤ ਕੀਤੀ ਕਿ ‘‘ਜਦੋਂ ਵਿਦਵਾਨ ਵਿਚੋਲਿਆਂ ਨੇ ਪ੍ਰੋ: ਦਰਸ਼ਨ ਸਿੰਘ ਨੂੰ ਸਪੋਕਸਮੈਨ (ਸੌਦਾ ਸੰਪਾਦਕ) ਨਾਲ ਜੱਫੀ ਪਾਉਣ ਲਈ ਤਿਆਰ ਕਰ ਲਿਆ ਪਰ ਰਾਤੋ ਰਾਤ ਇਕ ਟੈਲੀਫੋਨ ਸੁਨੇਹੇ ਨੇ ਉਨ੍ਹਾਂ ਨੂੰ ਵਿਚੋਲਿਆਂ ਦੇ ਯਤਨ ਠੁਕਰਾ ਦੇਣ ਲਈ ਤਿਆਰ ਕਰ ਦਿਤਾ’’। ਇਸ ਅਖੌਤੀ ਰਿਪੋਰਟ ਵਿੱਚ ਗਿ: ਜਗਤਾਰ ਸਿੰਘ ਜਾਚਕ, ਉਪਕਾਰ ਸਿੰਘ, ਤਰਸੇਮ ਸਿੰਘ ਤੇ ਜਸਜੀਤ ਸਿੰਘ ਟੋਨੀ ਦੇ ਨਾਂ ਵਰਤਕੇ ਸੌਦਾ ਸੰਪਾਦਕ ਨੇ ਪ੍ਰਭਾਵ ਦਿੱਤਾ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਵਿਚੋਲਗੀ ਸਦਕਾ ਪ੍ਰੋ: ਦਰਸ਼ਨ ਸਿੰਘ ਉਸਦੇ ਘਰ ਕੀਰਤਨ ਕਰਨ ਲਈ ਪਹਿਲਾਂ ਤਿਆਰ ਹੋ ਗਏ ਪਰ ‘‘ਰਾਤੋ ਰਾਤ ਕਿਸੇ ਗੁਪਤ ਥਾਂ ਤੋਂ ਆਏ ਸੁਨੇਹੇ ਨੂੰ ਮੰਨ ਕੇ’’ (ਯਾਨੀ ਸੌਦਾ ਸੰਪਾਦਕ ਮੁਤਾਬਿਕ, ਪੁਜਾਰੀਆਂ ਦੇ ਨਿਰਦੇਸ਼ ’ਤੇ) ਆਪਣੀ ਖ਼ਰਾਬ ਸਿਹਤ ਦਾ ਬਹਾਨਾ ਬਣਾ ਕੇ, ਉਸਦੇ ਘਰ ਕੀਰਤਨ ਕਰਨ ਤੋਂ ਮੁਕਰ ਗਏ। ਪਰ ਸੌਦਾ ਸੰਪਾਦਕ ਨੂੰ ਪੁੱਛਿਆ ਜਾਵੇ ਕਿ ਜਦ ਪ੍ਰੋ: ਦਰਸ਼ਨ ਸਿੰਘ ਬਹੁਤ ਹੀ ਮਾੜਾ, ਗੈਰ-ਸਿਧਾਂਤਕ ਤੇ ਪੁਜਾਰੀਵਾਦ ਦਾ ਸਮਰਥਨ ਕਰਨ ਵਾਲਾ ਵਿਅਕਤੀ (ਸੌਦਾ ਸੰਪਾਦਕ ਦੀਆਂ ਲਿਖ਼ਤਾਂ ਮੁਤਾਬਿਕ) ਹੈ, ਤਾਂ ਫਿਰ ਉਸਨੇ ਆਪਣੇ ਘਰ ਉਨ੍ਹਾਂ ਦਾ ਕੀਰਤਨ ਕਰਵਾਉਣ ਦੀ ਇਜਾਜ਼ਤ ਦੇਣ ਦੀ ‘ਮਿਹਰਬਾਨੀ’ ਕਿਉਂ ਕੀਤੀ? ਜੇਕਰ ਪ੍ਰੋ: ਦਰਸ਼ਨ ਸਿੰਘ ਨੇ ਸੌਦਾ ਸੰਪਾਦਕ ਦੀ ਕਿਸੇ ਮਹਾਨ ਲਿਖ਼ਤ ਤੋਂ ਨਰਾਜ਼ ਹੋ ਕੇ ‘ਸੰਪਾਦਕ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਸੀ’, ਤਾਂ ਕੀ ਉਨ੍ਹਾਂ ਦਾ ਇਹ ਗੁੱਸਾ ਸਿਰਫ਼ ਉਸਦੇ ਘਰ ਕੀਰਤਨ ਕਰਨ ਨਾਲ ਹੀ ਸ਼ਾਂਤ ਹੋ ਸਕਦਾ ਸੀ? ਉਨ੍ਹਾਂ ਦਾ ਗੁੱਸਾ ਤਾਂ ਸੌਦਾ ਸੰਪਾਦਕ ਵੱਲੋਂ ਝੂਠਾ ਪ੍ਰਾਪੇਗੰਡਾ ਰੋਕਣ ਅਤੇ ਪਿਛਲੀਆਂ ਕਰਤੂਤਾਂ ਲਈ ਮੁਆਫੀ ਮੰਗਣ ਨਾਲ ਹੀ ਠੰਡਾ ਹੋ ਸਕਦਾ ਸੀ।
ਨਹੀਂ, ਸੱਚਾਈ ਇਹ ਹੈ ਕਿ ਕੀਰਤਨ ਕਰਵਾਉਣ ਦਾ ਆਇਡੀਆ ਤੇ ਪੇਸ਼ਕਸ਼ ਸਿਰਫ਼ ਇਨ੍ਹਾਂ ਵਿਚੋਲਿਆਂ ਦੀ ਹੀ ਸੀ - ਸੌਦਾ ਸੰਪਾਦਕ ਨੇ ਕਦੇ ਵੀ ਪ੍ਰੋ: ਦਰਸ਼ਨ ਨੂੰ ਲਿਖਤੀ ਜਾਂ ਫੋਨ ਰਾਹੀਂ ਆਪਣੇ ਘਰ ਕੀਰਤਨ ਕਰਨ ਦਾ ਕੋਈ ਸੱਦਾ ਹੀ ਨਹੀਂ ਦਿੱਤਾ ਅਤੇ ਵਿਚੋਲਿਆਂ ਵੱਲੋਂ ਅਜਿਹਾ ਕਰਨ ਦੀ ਬੇਨਤੀ ਕਰਨ ’ਤੇ ਵੀ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ। ਕਿਉਂਕਿ ਸੌਦਾ ਸੰਪਾਦਕ ਚਾਹੁੰਦਾ ਸੀ ਕਿ ਪ੍ਰੋ: ਦਰਸ਼ਨ ਸਿੰਘ ਆਪਣੀ ਮਰਜ਼ੀ ਨਾਲ ਜਾਂ ਵਿਚੋਲਿਆਂ ਦੇ ਦਬਾਅ ਕਾਰਨ ਹੀ ਉਸਦੇ ਘਰ ਕੀਰਤਨ ਕਰਨ ਆ ਜਾਏ ਤੇ ਪਾਠਕਾਂ ਵਿੱਚ ਇਹ ਪ੍ਰਭਾਵ ਫੈਲ ਜਾਏ ਕਿ ਸਪੋਕਸਮੈਨ ਵਿੱਚ ਦੋ-ਚਾਰ ਦਿਨ ਆਪਣੇ ਖਿਲਾਫ਼ ਖ਼ਬਰਾਂ ਲਗਦਿਆਂ ਹੀ ਪ੍ਰੋ: ਦਰਸ਼ਨ ਸਿੰਘ ਡਰ ਕੇ ਸੌਦਾ ਸੰਪਾਦਕ ਦੇ ਘਰ ਚਲੇ ਗਏ (ਅਤੇ ਜ਼ਿਆਦਾ ਮਹਾਨ ਹੋਣ ਨਾਤੇ ਸੌਦਾ ਸੰਪਾਦਕ ਉਨ੍ਹਾਂ ਨੂੰ ਮਿਲਣ ਨਹੀਂ ਗਿਆ)। ਸਭ ਤੋਂ ਵੱਡੀ ਗੱਲ, ਸੌਦਾ ਸੰਪਾਦਕ ਨੇ ਖ਼ੁਦ ਇਹ ਇਕਬਾਲ ਕੀਤਾ ਹੈ ਕਿ ਉਸ ਨੂੰ ਤਾਂ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਕਰਵਾਉਣ ਵਿੱਚ ਕੋਈ ਦਿਲਚਸਪੀ ਹੀ ਨਹੀਂ ਸੀ, ਉਹ ਤਾਂ ਸਿਰਫ਼ ਵਿਚੋਲਿਆਂ ਅਤੇ ਪ੍ਰੋ: ਦਰਸ਼ਨ ਸਿੰਘ ’ਤੇ ਅਹਿਸਾਨ ਕਰਨ ਲਈ ਤਿਆਰ ਹੋਇਆ ਸੀ।
ਆਪਣੇ ਘਮੰਡੀ ਸੁਭਾਅ ਕਾਰਨ ਤਖ਼ਤਾਂ ਦੇ ਪੁਜਾਰੀਆਂ ਦੀ ਇਸ ਮੰਗ ਕਿ ਪ੍ਰੋ: ਦਰਸ਼ਨ ਸਿੰਘ ਬੰਦ ਕਮਰੇ ਵਿੱਚ ਸਾਡੇ ਸਾਹਮਣੇ ਪੇਸ਼ ਹੋਣ, ਦੀ ਤਰ੍ਹਾਂ ਸੌਦਾ ਸੰਪਾਦਕ ਵੀ ਕਹਿੰਦਾ ਅਤੇ ਚਾਹੁੰਦਾ ਹੈ ਕਿ ਪ੍ਰੋ: ਦਰਸ਼ਨ ਸਿੰਘ ਮੇਰੇ ਘਰ, ਮੇਰੇ ਸਾਹਮਣੇ ਪੇਸ਼ ਹੋਣ। ਇਹ ਵੀ ਧਿਆਨ ਦੇਣ ਯੋਗ ਹੈ ਕਿ ਇਸ ਘਟਨਾਕ੍ਰਮ ਸਬੰਧੀ ‘ਖ਼ਬਰ’ ਵਿੱਚ ਉਸਨੇ ਪ੍ਰੋ: ਦਰਸ਼ਨ ਸਿੰਘ ਦਾ ਨਾਮ ਵਰਤ ਕੇ ਹੋਰ ਵੀ ਬਹੁਤ ਸਾਰੀਆਂ ਮਨਘੜਤ ਗੱਲਾਂ (ਜਿਵੇਂ ਕਿ ਆਪਣੀ ਅਤੇ ਆਪਣੀ ਅਖ਼ਬਾਰ ਦੀ ਉਸਤਤਿ ਜਾਂ ਜਜ਼ਬਾਤੀ ਪੰਥਕ ਮਸਲਿਆਂ ਸਬੰਧੀ ਖ਼ੁਦ ਨੂੰ ਲਾਭ ਪਹੁੰਚਾਉਣ ਵਾਲੇ ਬਿਆਨ) ਲਿਖ ਦੇਣੀਆਂ ਸਨ। ਜੇਕਰ ਇਸ ਸਥਿਤੀ ਨੂੰ ਮਹਿਸੂਸ ਕਰਦਿਆਂ ਪ੍ਰੋ: ਦਰਸ਼ਨ ਸਿੰਘ ਨੇ ਸੌਦਾ ਸੰਪਾਦਕ ਦੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ, ਤਾਂ ਇਸਨੂੰ ਉਨ੍ਹਾਂ ਦੀ ਸੂਝਬੂਝ ਹੀ ਕਿਹਾ ਜਾ ਸਕਦਾ ਹੈ।
ਸੌਦਾ ਸੰਪਾਦਕ ਅਸਿੱਧੇ ਢੰਗ ਨਾਲ ਕਹਿੰਦਾ ਹੈ ਕਿ ਜਸਜੀਤ ਸਿੰਘ ਟੋਨੀ ਵੱਲੋਂ ‘ਸਮਝੌਤਾ’ ਕਰਵਾਏ ਜਾਣ ਦੀ ਪੇਸ਼ਕਸ਼ ਦੇ ਬਾਵਜੂਦ ਪ੍ਰੋ: ਦਰਸ਼ਨ ਸਿੰਘ ਨੇ ਪੁਜਾਰੀਆਂ ਦੇ ਨਿਰਦੇਸ਼ ਕਾਰਨ ਆਪਣੀ ਅਮਰੀਕਾ ਯਾਤਰਾ ਅੱਗੇ ਨਹੀਂ ਕੀਤੀ। ਪਰ ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ, ਪ੍ਰੋ: ਦਰਸ਼ਨ ਸਿੰਘ ਨੇ ਆਪਣੀ ਵਾਪਸੀ ਦੀ ਟਿਕਟ 17 ਸਤੰਬਰ 2009 ਨੂੰ ਹੀ ਬੁੱਕ ਕਰਵਾ ਲਈ ਸੀ ਅਤੇ ਉਨ੍ਹਾਂ ਦਾ ਵਾਪਸੀ ਦਾ ਪ੍ਰੋਗਰਾਮ ਬਹੁਤ ਪਹਿਲਾਂ ਹੀ ਨਿਸ਼ਚਿਤ ਸੀ। ਇਹ ਠੀਕ ਹੈ ਕਿ ਉਹ ਆਪਣੀ ਟਿਕਟ ਰੱਦ ਕਰਵਾ ਕੇ ਦੁਬਾਰਾ ਨਵੀਂ ਟਿਕਟ ਵੀ ਬਣਵਾ ਸਕਦੇ ਸਨ ਪਰ ਉਸਦਾ ਲਾਭ ਕੀ ਹੋਣਾ ਸੀ? ਸੌਦਾ ਸੰਪਾਦਕ ਨਾਲ ਸਮਝੌਤੇ ਦਾ ਇਕੋ-ਇਕ ਸ਼ਰਤ ਹੈ ਉਸਦੀ ਈਨ ਮੰਨ ਕੇ ਉਸਦੇ ਸਾਹਮਣੇ ਪੇਸ਼ ਹੋਣਾ ਅਤੇ ਆਪਣੀ ਪ੍ਰਚਾਰ ਮੁਹਿੰਮ ਨੂੰ ਉਸਦੀ ਮਰਜ਼ੀ ਮੁਤਾਬਿਕ ਬਦਲ ਦੇਣਾ। ਕਿਉਂਕਿ ਅਜਿਹਾ ਕਰਨਾ ਨੈਤਿਕ ਅਤੇ ਸਿਧਾਂਤਕ ਤੌਰ ’ਤੇ ਬਿਲਕੁਲ ਗਲਤ ਹੋਵੇਗਾ, ਇਸਲਈ ਪ੍ਰੋ: ਦਰਸ਼ਨ ਸਿੰਘ ਵੱਲੋਂ ਮਿੱਥੇ ਪ੍ਰੋਗਰਾਮ ਮੁਤਾਬਿਕ ਯਾਤਰਾ ਕਰਨ ਨਾਲ ਕੋਈ ‘ਪਾਪ’ ਨਹੀਂ ਹੋ ਗਿਆ।
ਇਸ ਲਿਖਤ ਵਿੱਚ ਸੌਦਾ ਸੰਪਾਦਕ ਦੋਸ਼ ਲਾਉਂਦਾ ਹੈ ਕਿ ਪ੍ਰੋ: ਦਰਸ਼ਨ ਸਿੰਘ ਨੇ (ਪ੍ਰੋ: ਘੱਗਾ ਦੇ
ਬਿਆਨ ਦੇ ਪ੍ਰਤੀਕਰਮ ਵਿੱਚ) ਛਿੱਥੇ ਪਏ ਬੰਦੇ ਵਾਲੀ ਭਾਸ਼ਾ ਵਾਲਾ ਬਿਆਨ ਜਾਰੀ ਕਰ ਦਿੱਤਾ। ਜਦਕਿ ਹਰ
ਨਿਰਪੱਖ ਵਿਅਕਤੀ ਇਸ ਬਿਆਨ ਵਿਚਲੀ ਨਪੀ-ਤੁਲੀ ਸ਼ਬਦਾਵਲੀ ਅਤੇ ਸੌਦਾ ਸੰਪਾਦਕ ਦੀਆਂ ਕੜਵਾਹਟ ਭਰਪੂਰ
ਲਿਖਤਾਂ ਦੀ ਤੁਲਨਾ ਕਰਕੇ ਖ਼ੁਦ ਮਹਿਸੂਸ ਕਰ ਸਕਦਾ ਹੈ ਕਿ ਇਨ੍ਹਾਂ ਵਿੱਚੋਂ ਛਿੱਥਾ ਪਿਆ ਵਿਅਕਤੀ
ਕਿਹੜਾ ਹੈ ਤੇ ‘ਹਲਕੀ ਸ਼ਬਦਾਵਲੀ’ ਕਿਸਨੇ ਵਰਤੀ ਹੈ।
ਅੱਗੇ, ਸੌਦਾ ਸੰਪਾਦਕ ਫਿਰ ਇਕ ਵਾਰੀ ਆਪਣੇ ‘ਦਾਨੀ’ ਹੋਣ ਦਾ ਝੂਠਾ ਢੰਢੋਰਾ ਪਿੱਟਦਾ ਹੈ ਤੇ ਪੈਸੇ
ਦੁਗਣੇ ਵਾਪਸ ਕਰਨ ਦਾ ਦਾਅਵਾ ਕਰਦਿਆਂ-ਕਰਦਿਆਂ ਆਪਣੀ ਈਰਖਾਲੂ ਪਰਵਿਰਤੀ ਜ਼ਾਹਿਰ ਕਰਦਿਆਂ ਲਿਖਦਾ ਹੈ
ਕਿ ‘‘ਪ੍ਰੋ: ਸਾਹਿਬ ਹਰ ਰੋਜ਼ ਹਜ਼ਾਰਾਂ ਰੁਪਏ ਕੀਰਤਨ ਬਦਲੇ ਮੰਗਦੇ ਹਨ ਤੇ ਜਾਣਕਾਰਾਂ ਅਨੁਸਾਰ,
ਕੀਰਤਨ ਵੇਚ ਕੇ ਜਿੰਨੀ ਦੌਲਤ ਉਨ੍ਹਾਂ ਨੇ ਬਣਾਈ ਹੈ, ਸ਼ਾਇਦ ਹੀ ਕਿਸੇ ਹੋਰ ਨੇ ਬਣਾਈ ਹੋਵੇ ਪਰ ਇਕ
ਰੁਪਿਆ ਵੀ ਉਨ੍ਹਾਂ ਨੇ ਕਦੇ ਕੌਮੀ ਕਾਰਜਾਂ ਲਈ ਨਹੀਂ ਦਿੱਤਾ ਹੋਣਾ।’’ ਹੁਣ ਇਥੇ ਸਭ ਤੋਂ ਵੱਡਾ ਝੂਠ
ਤਾਂ ਇਹ ਹੈ ਕਿ ਪ੍ਰੋ: ਦਰਸ਼ਨ ਸਿੰਘ ਆਪਣੇ ਕੀਰਤਨ ਬਦਲੇ ਹਜ਼ਾਰਾਂ
ਰੁਪਏ ਮੰਗਦਾ ਹੈ। ਕਿਉਂਕਿ ਖ਼ੁਦ ਮੇਰੇ ਸੰਪਰਕ ਵਿੱਚ ਅਜਿਹੇ ਕਈ ਵਿਅਕਤੀ ਹਨ, ਜਿਨ੍ਹਾਂ ਨੇ ਮੈਨੂੰ
ਦੱਸਿਆ ਹੈ ਕਿ ਉਨ੍ਹਾਂ ਨੇ ਪ੍ਰੋ: ਦਰਸ਼ਨ ਸਿੰਘ ਨੂੰ ਕੋਈ ਵੀ ਭੇਟਾ ਦਿੱਤੇ ਬਿਨਾਂ ਉਨ੍ਹਾਂ ਤੋਂ
ਕੀਰਤਨ ਕਰਵਾਇਆ ਸੀ। ਕੁਝ ਹੋਰ ਸੱਜਣਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਸਮਰੱਥਾ ਮੁਤਾਬਿਕ
ਪ੍ਰੋ: ਦਰਸ਼ਨ ਸਿੰਘ ਨੂੰ, ਹੋਰਨਾਂ ਰਾਗੀਆਂ ਮੁਕਾਬਲੇ ਬਹੁਤ ਘੱਟ ਪੈਸੇ ਦਿੱਤੇ ਸਨ, ਪਰ ਪ੍ਰੋ: ਦਰਸ਼ਨ
ਸਿੰਘ ਨੇ ਬਿਨਾਂ ਕਿਸੇ ਸ਼ਿਕਨ ਦੇ, ਬਲਕਿ ਪੈਸੇ ਗਿਣੇ ਬਿਨਾਂ ਹੀ ਸਵੀਕਾਰ ਕਰ ਲਏ ਸਨ। ਇਹ ਵੀ ਧਿਆਨ
ਦੇਣ ਵਾਲੀ ਗੱਲ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਅਵਾਜ਼ ਤੇ ਸੁਰ ਚੰਗਾ ਹੋਵੇ ਅਤੇ ਕੀਰਤਨ ਕਰਨਾ ਉਸਦਾ
ਕਿੱਤੇ ਵਿੱਚ ਤਬਦੀਲ ਹੋ ਜਾਵੇ, ਤਾਂ ਫਿਰ ਉਸ ਵੱਲੋਂ ਆਪਣੀ ਇਸ ਮੁਹਾਰਤ ਦੀ ਪੇਸ਼ਕਾਰੀ ਬਦਲੇ ਯੋਗ
ਮਾਇਆ ਲੈਣ ਨਾਲ ਗੁਰਮਤਿ ਦੇ ਕਿਹੜੇ ਸਿਧਾਂਤ ਦੀ ਉਲੰਘਣਾ ਹੁੰਦੀ ਹੈ? ਜੇਕਰ ਪੇਸ਼ੇਵਰ ਰਾਗੀਆਂ ਵੱਲੋਂ
ਕੀਰਤਨ ਬਦਲੇ ਭੇਟਾ ਲੈਣਾ ‘ਪਾਪ’ ਹੈ ਤਾਂ ਫਿਰ ਕੀ ਸਿੱਖ ਪੰਥ ਦੇ ਸਾਰੇ ਰਾਗੀਆਂ ਨੂੰ ਨਿਸ਼ਕਾਮ
ਕੀਰਤਨ ਕਰਨਾ ਚਾਹੀਦਾ ਹੈ ਜਾਂ ਅਜਿਹੀ ਆਸ ਸਿਰਫ਼ ਦਰਸ਼ਨ ਸਿੰਘ ਰਾਗੀ ਤੋਂ ਕੀਤੀ ਜਾਣੀ ਚਾਹੀਦੀ ਹੈ?
ਕੀ ਮੁਫਤ ਕੀਰਤਨ ਕਰਨ ਵਾਲੇ ਸਾਰੇ ਰਾਗੀਆਂ ਨੂੰ ਉਨ੍ਹਾਂ ਦੇ ਪਰਵਾਰਕ ਖਰਚਿਆਂ ਦੀ ਤਨਖ਼ਾਹ ਸੌਦਾ
ਸੰਪਾਦਕ ਤੇ ਉਸਦੀ ਪਤਨੀ ਦੇਣਗੇ? ਫਿਰ, ਕੀਰਤਨ ਰਾਹੀਂ ਮਾਇਆ ਕਾਮਉਣਾ ਜੇਕਰ ਗਲਤ ਹੈ ਤਾਂ ਖ਼ਬਰਾਂ
ਵੇਚ ਕੇ (ਇਸ਼ਤਿਹਾਰ ਦੇਣ ਵਾਲਿਆਂ ਦੀਆਂ ਸਿਫ਼ਤਾਂ ਦੀਆਂ ਖ਼ਬਰਾਂ ਲਗਾ ਕੇ ਤੇ ਉਨ੍ਹਾਂ ਦੇ ਖਿਲਾਫ਼
ਆਉਂਦੀਆਂ ਖ਼ਬਰਾਂ ਨੂੰ ਦਬਾ ਕੇ) ਮਾਇਆ ਕਮਾਉਣਾ ਕਿੰਨਾ ਕੁ ਜਾਇਜ਼ ਹੈ?
ਜੇਕਰ ਪ੍ਰੋ: ਦਰਸ਼ਨ ਸਿੰਘ ਨੇ ਕੀਰਤਨ ਕਰਕੇ ਕਿਸੇ ਵੀ ਹੋਰ ਰਾਗੀ ਨਾਲੋਂ ਕਥਿਤ ਤੌਰ ’ਤੇ ਜ਼ਿਆਦਾ ਦੌਲਤ ਬਣਾਈ ਹੈ, ਤਾਂ ਇਸ ਨਾਲ ਸੌਦਾ ਸੰਪਾਦਕ ਦੇ ਢਿੱਡ ਵਿੱਚ ਪੀੜ ਕਿਉਂ ਹੋ ਰਹੀ ਹੈ? ਕੀ ਜ਼ਿਆਦਾ ਪੈਸਾ ਕਮਾਉਣਾ ਗੁਰਮਤਿ ਦੇ ਕਿਸੇ ਸਿਧਾਂਤ ਦੀ ਉਲੰਘਣਾ ਹੈ? ਫਿਰ, ਪ੍ਰੋ: ਦਰਸ਼ਨ ਸਿੰਘ ਨੂੰ ਤਾਅਣਾ ਮਾਰਨ ਤੋਂ ਪਹਿਲਾਂ ਸੌਦਾ ਸੰਪਾਦਕ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨਾ ਚਾਹੀਦਾ ਹੈ ਕਿ ਪੰਥਕ-ਅਖ਼ਬਾਰ ਦਾ ਸ਼ੋਸ਼ਾ ਛੱਡ ਕੇ ਅੱਜ ਤੱਕ ਸਭ ਤੋਂ ਵੱਧ ਦੌਲਤ ਇਕੱਠੀ ਕਰਨ ਵਾਲਾ ਸ਼ਖ਼ਸ ਉਹ ਖ਼ੁਦ ਹੈ। ਪਰ ਦੂਜਿਆਂ ਨੂੰ ਤਾਅਣਾ ਮਾਰਨ ਤੋਂ ਪਹਿਲਾਂ ਉਹ ਆਪਣੇ ਬਾਰੇ ਤਾਂ ਦੱਸੇ ਕਿ ਪੰਥਕ ਕਾਰਜ ਵਾਸਤੇ ਮੈਂ ਆਪਣੀ ਆਮਦਨੀ ਵਿੱਚੋਂ (ਸੰਗਤਾਂ ਵੱਲੋਂ ਭੇਟ ਕੀਤੇ ਗਏ ਪੈਸੇ ਵਿੱਚੋਂ ਨਹੀਂ) ਕਿਸੇ ਨੂੰ ਕਿੰਨਾ ਕੁ ਦਾਨ (ਅਸਲ ਦਾਨ, ਆਪਣੀ ਹੀ ਜਾਇਦਾਦ ਦਾ ਕੰਟਰੋਲ ਆਪਣੀ ਹੀ ਮਲਕੀਅਤ ਵਾਲੇ ਟ੍ਰਸਟ ਕਰਨ ਦਾ ਢੋਂਗ ਨਹੀਂ) ਦਿੱਤਾ ਹੈ। ਕੀ ਪ੍ਰੋ: ਦਰਸ਼ਨ ਸਿੰਘ ਨੂੰ ਆਪਣੇ ਪੈਸੇ ਵਿੱਚ ਕੀਤੇ ਗਏ ਸਮਾਜ ਭਲਾਈ ਦੇ ਕਾਰਜਾਂ ਲਈ ਪਹਿਲਾਂ ਸੌਦਾ ਸੰਪਾਦਕ ਕੋਲੋਂ ਕੋਈ ਸਰਟੀਫਿਕੇਟ ਜਾਰੀ ਕਰਵਾਉਣਾ ਪਏਗਾ?
ਸੌਦਾ ਸੰਪਾਦਕ ਭੋਲਾ ਜਿਹਾ ਬਣ ਕੇ ਕਹਿੰਦਾ ਹੈ ਕਿ ਸਪੋਕਸਮੈਨ ਵਿੱਚ ਤਾਂ ਕੇਵਲ ਸਿਧਾਂਤਕ ਪੱਧਰ ਦੇ ਕੁਝ ਸਾਲ ਹੀ ਵਿਦਵਾਨਾਂ ਨੇ ਉਠਾਏ ਸਨ। ਪਰ ਖ਼ੁਦ ਜਦ ਇਸਨੂੰ ਕੋਈ ਵਿਅਕਤੀ ਸਵਾਲ ਪੁੱਛਦਾ ਹੈ ਤਾਂ ਇਹ ਸਾਫ ਕਹਿੰਦਾ ਹੈ ਕਿ ਮੈਂ ਕਾਵਾਂ-ਚਿੜੀਆਂ ਦੇ ਜਵਾਬ ਨਹੀਂ ਦਿੰਦਾ !! ਕੀ ਇਸੇ ਤਰਜ਼ ਤੇ, ਹੁਣ ਪ੍ਰੋ: ਦਰਸ਼ਨ ਸਿੰਘ ਨੂੰ ਇਹੀ ਗੱਲ ਕਹਿਣ ਦਾ ਹੱਕ ਨਹੀਂ? ਵੈਸੇ ਸਿਧਾਂਤਕ ਸਵਾਲਾਂ ਦਾ ਜਵਾਬ ਉਹ ਆਪਣੇ ਬਿਆਨ ਵਿੱਚ ਦੇ ਹੀ ਚੁੱਕੇ ਹਨ। ਸੌਦਾ ਸੰਪਾਦਕ ਦੀ ਬੇਸ਼ਰਮੀ ਤੇ ਲਾਲਚ ਇਸ ‘ਸੁਝਾਅ’ ਤੋਂ ਵੀ ਪ੍ਰਗਟ ਹੁੰਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਆਪਣੀ ਜਾਇਦਾਦ ਦਾ ਦਸਵੰਧ ਹੀ ਸੌਦਾ ਸੰਪਾਦਕ ਨੂੰ ਅੰਗਰੇਜ਼ੀ ਅਖ਼ਬਾਰ, ਟੀ.ਵੀ. ਚੈਨਲ ਜਾਂ ‘ਉੱਚਾ ਦਰ ਬਾਬੇ ਨਾਨਕ ਦਾ’ ਵਰਗੇ ਸ਼ੋਸ਼ਿਆਂ (ਅਖੌਤੀ ਪੰਥਕ ਕਾਰਜਾਂ) ਲਈ ਦੇ ਦੇਣ ਨਾਲ ਸਾਰੀ ਸਮੱਸਿਆ ਖ਼ਤਮ ਹੋ ਜਾਏਗੀ। ਯਾਨੀ, ਜੇਕਰ ਪ੍ਰੋ: ਦਰਸ਼ਨ ਸਿੰਘ, ਸੌਦਾ ਸੰਪਾਦਕ ਦੀ ਮਾਇਕ ਤੌਰ ’ਤੇ ਸੇਵਾ ਕਰ ਦੇਣ, ਫਿਰ ਤਾਂ ਉਹ ਚੰਗੇ ਤੇ ਸਿਧਾਂਤਕ ਪੱਖੋਂ ਪੂਰਨ ਸਿੱਖ ਹਨ ਪਰ ਕਿਉਂਕਿ ਉਹ ਅਜਿਹਾ ਨਹੀਂ ਕਰ ਰਹੇ, ਇਸਲਈ ਸੌਦਾ ਸੰਪਾਦਕ ਦੂਜੇ ਵਿਅਕਤੀਆਂ ਦੇ ਨਾਵਾਂ ਦਾ ਦੁਰਪਯੋਗ ਕਰਕੇ ਮਾੜੇ, ਲਾਲਚੀ ਤੇ ਸਿਧਾਂਤਹੀਣ ਸਿੱਖ ਵਜੋਂ ਪ੍ਰਚਾਰ ਰਿਹਾ ਹੈ।
ਝੂਠੀ ਲਿਖਤ ਲਿਖ ਕੇ ਪ੍ਰੋ: ਦਰਸ਼ਨ ਸਿੰਘ ਨੂੰ ਨੀਵਾਂ ਦਿਖਾਉਣ ਦੀ ਹੋੜ ਵਿੱਚ ਸੌਦਾ ਸੰਪਾਦਕ ਇਥੋਂ ਤੱਕ ਡਿਗ ਜਾਂਦਾ ਹੈ ਕਿ ਸਾਬਕਾ ਮੁੱਖ ਸੇਵਾਦਾਰ ਦੇ ਉਕਤ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਦਿਆਂ ਕਹਿੰਦਾ ਹੈ ਕਿ ‘‘ਵਿਦੇਸ਼ਾਂ ਵਿਚੋਂ ਡਾਲਰਾਂ ਦੇ ਢੇਰ ਮੰਗ-ਮੰਗ ਕੇ ਵੀ ਜੇ ਉਹ ‘ਥੈਂਕ ਯੂ’ ਕਹਿਣਾ ਨਹੀਂ ਸਿੱਖੇ ਤਾਂ ਰੱਬ ਵੀ ਸ਼ਾਇਦ ਉਨ੍ਹਾਂ ਨੂੰ ਸ਼ਿਸ਼ਟਾਚਾਰ ਦਾ ਸਬਕ ਨਹੀਂ ਦੇ ਸਕੇਗਾ। ਉਨ੍ਹਾਂ ਦੇ ਕਰੀਬੀ ਸਾਥੀਆਂ ਨੇ ਵੀ ਹੈਰਾਨੀ ਪ੍ਰਗਟ ਕੀਤੀ ਹੈ ਕਿ ‘ਧਨਵਾਦ’ ਕਰਨ ਤੋਂ ਇਨਕਾਰ ਕਰਨ ਨੂੰ ਵੀ ਉਹ ਆਪਣਾ ‘ਗੁਣ’ ਦਸ ਰਹੇ ਹਨ।’’ ਇਥੇ ਧਿਆਨ ਦੇਣ ਯੋਗ ਪਹਿਲੀ ਗੱਲ ਇਹ ਹੈ ਕਿ ਪ੍ਰੋ: ਦਰਸ਼ਨ ਸਿੰਘ ਨੇ ਸੌਦਾ ਸੰਪਾਦਕ ਦੀ ਤਰ੍ਹਾਂ ਸਿੱਖਾਂ ਦਾ ਕਦੇ ਜਜ਼ਬਾਤੀ ਤੇ ਆਰਥਕ ਸ਼ੋਸ਼ਣ ਨਹੀਂ ਕੀਤਾ। ਜੇਕਰ ਉਹ ਵਿਦੇਸ਼ਾਂ ਵਿੱਚ ਕਿਸੇ ਥਾਂ ਕੀਰਤਨ ਕਰਦੇ ਹਨ, ਤਾਂ ਜ਼ਾਹਿਰੀ ਤੌਰ ’ਤੇ ਉਨ੍ਹਾਂ ਨੂੰ ਭੇਟਾ ਵੀ ਡਾਲਰ ਜਾਂ ਪੌਂਡ ਆਦਿਕ ਮੁਦਰਾਵਾਂ ਵਿੱਚ ਮਿਲੇਗੀ। ਪਰ ਸੌਦਾ ਸੰਪਾਦਕ ਨੂੰ ਇਹ ਅਕਾਸ਼ਵਾਣੀ ਕਿਵੇਂ ਹੋ ਗਈ ਕਿ ਪ੍ਰੋ: ਦਰਸ਼ਨ ਸਿੰਘ ਭੇਟਾ ਦੇਣ ਵਾਲੇ ਦਾ ਧੰਨਵਾਦ ਨਹੀਂ ਕਰਦੇ। ਧੰਨਵਾਦ ਨਾ ਕਰਨਾ ਤਾਂ ਸੌਦਾ ਸੰਪਾਦਕ ਦੀ ਨੀਤੀ ਹੈ, ਜਿਸਦਾ ਕਿਸੇ ਵੀ ਥਾਂ ਅਤੇ ਕਿਸੇ ਵੀ ਮੌਕੇ ਦਿੱਤਾ ਗਿਆ ਲੈਕਚਰ ਸਿੱਖਾਂ ਨੂੰ ਇਸੇ ਗੱਲ ਲਈ ਭੰਡਦਾ ਰਹਿੰਦਾ ਹੈ ਕਿ ਉਹ ਉਸਨੂੰ ਅਖੌਤੀ ਪੰਥਕ ਕਾਰਜਾਂ ਵਾਸਤੇ ਮਾਇਆ ਨਹੀਂ ਦਿੰਦੇ। ਫਿਰ, ਪ੍ਰੋ: ਦਰਸ਼ਨ ਸਿੰਘ ਨੇ ਧੰਨਵਾਦ ਕਰਨ ਤੋਂ ਇਨਕਾਰ ਨਹੀਂ ਕੀਤਾ ਬਲਕਿ ਇਹ ਕਿਹਾ ਹੈ ਕਿ ਮੈਂ (ਆਪਣੀਆਂ ਸੇਵਾਵਾਂ ਜਾਂ ਪ੍ਰਚਾਰ ਮੁਹਿੰਮ ਲਈ) ਧੰਨਵਾਦ ਨਹੀਂ ਮੰਗਦਾ (ਜੋ ਕੋਈ ਮਾੜੀ ਨਹੀਂ ਬਲਕਿ ਸ਼ਲਾਘਾਯੋਗ ਗੱਲ ਹੈ)।
ਪਰ ਪਾਠਕਾਂ ਨੂੰ ਗੁੰਮਰਾਹ ਕਰਨ ਲਈ ਸੌਦਾ ਸੰਪਾਦਕ ਕਿਸੇ ਵੀ ਹੱਦ ਤੱਕ ਥੱਲੇ ਡਿਗ ਜਾਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾ। ਉਸਦੀ ਇਸੇ ਗਿਰਾਵਟ ਦੀ ਇਕ ਹੋਰ ਮਿਸਾਲ 17 ਮਾਰਚ ਨੂੰ ਲਿਖੇ ਗਏ ਉਸਦੇ ਸੰਪਾਦਕੀ ਤੋਂ ਵੀ ਪ੍ਰਤੱਖ ਹੋ ਜਾਂਦੀ ਹੈ, ਜਿਸ ਵਿੱਚ ਉਸਨੇ ਵਿਵਾਦਿਤ ਡੇਰੇਦਾਰ ਰਣਜੀਤ ਸਿੰਘ ਢਢਰੀਆਂ ਵਾਲੇ ਨੂੰ ਪ੍ਰੋ: ਦਰਸ਼ਨ ਸਿੰਘ ਨਾਲੋਂ ਵਧੀਆ ਪ੍ਰਚਾਰਕ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਿਖਤ ਵਿੱਚ ਸੌਦਾ ਸੰਪਾਦਕ ਨੇ ਢਢਰੀਆਂ ਵਾਲੇ ਲਈ ‘ਸੰਤ’ ਵਿਸ਼ੇਸ਼ਣ ਦਾ ਉਪਯੋਗ ਕੀਤਾ ਹੈ, ਜਦਕਿ ਆਪਣੇ ਰਸਾਲੇ ਤੇ ਅਖ਼ਬਾਰ ਵਿੱਚ ਇਹ ਕਈ ਲੇਖਕਾਂ ਦੇ ਅਜਿਹੇ ਲੇਖ ਛਾਪ ਚੁੱਕਾ ਹੈ, ਜਿਨ੍ਹਾਂ ਮੁਤਾਬਿਕ ਗੁਰਮਤਿ ਵਿੱਚ ‘ਸੰਤ’ ਲਫ਼ਜ਼ ਗੁਰੂ ਦੇ ਤੁੱਲ ਮੰਨਿਆ ਗਿਆ ਹੈ ਅਤੇ ਇਸਨੂੰ ਕਿਸੇ ਵੀ ਵਿਅਕਤੀ ਦੇ ਨਾਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਦੂਜਾ, ਇਸੇ ਰਣਜੀਤ ਸਿੰਘ ਢਢਰੀਆਂ ਵਾਲੇ ਖਿਲਾਫ਼ ਸੌਦਾ ਸੰਪਾਦਕ ਅਜਿਹੀਆਂ ਖ਼ਬਰਾਂ ਲਗਾਉਂਦਾ ਰਿਹਾ ਹੈ ਕਿ ਢਢਰੀਆਂ ਵਾਲਾ ਵਾਜਾ ਵਜਾਉਂਦਾ ਰਹਿ ਗਿਆ, ਪਰ ਉਸਦੇ ਚੇਲੇ ਪੈਸੇ ’ਕੱਠੇ ਕਰ ਕੇ ਲੈ ਗਏ। ਤੀਜਾ, ਹਰ ਕੋਈ ਜਾਣਦਾ ਹੈ ਕਿ ਡੇਰੇਦਾਰ ਸਾਧ, ਸਮਾਜ ਭਲਾਈ ਦੇ ਕੁਝ ਕਾਰਜ ਕਰਦੇ ਜ਼ਰੂਰ ਹਨ, ਪਰ ਇਨ੍ਹਾਂ ਕਾਰਜਾਂ ਦਾ ਮਕਸਦ ਸ਼ੋਹਰਤ ਖੱਟ ਕੇ, ਧਨਾਢ ਲੋਕਾਂ ਤੋਂ ਅਜਿਹੀ ਦਿਖਾਵੇ ਵਾਲੀ ਸੇਵਾ ਦੇ ਪ੍ਰਾਜੈਕਟਾਂ ਵਾਸਤੇ ਮਾਇਆ ਦੇ ਗੱਫੇ ਪ੍ਰਾਪਤ ਕਰਨਾ ਹੁੰਦਾ ਹੈ, ਜੋ ਅਸਲ ਵਿੱਚ ਇਨ੍ਹਾਂ ਦੀਆਂ ਆਪਣੀਆਂ ਜੇਬਾਂ ਵਿੱਚ ਚਲੇ ਜਾਂਦੇ ਹਨ। ਅਜਿਹੇ ਵਿੱਚ, ਪ੍ਰੋ: ਦਰਸ਼ਨ ਸਿੰਘ ਨੂੰ ਢਢਰੀਆਂ ਵਾਲੇ ਵਰਗੇ ਡੇਰੇਦਾਰ ਤੋਂ ਵੀ ਨੀਵੇਂ ਦਰਜੇ ਦਾ ਪ੍ਰਚਾਰਕ ਸਾਬਿਤ ਕਰਨ ਦੀ ਅਫਸੋਸਜਨਕ ਕੋਸ਼ਿਸ਼ ਸਿਰਫ਼ ਸੌਦਾ ਸੰਪਾਦਕ ਵਰਗਾ ਬੇਸ਼ਰਮ ਵਿਅਕਤੀ ਹੀ ਕਰ ਸਕਦਾ ਹੈ।
- - - - -
ਉਕਤ ਲੰਮੀ-ਚੌੜੀ ਚਰਚਾ ਅਤੇ ਸੌਦਾ ਸੰਪਾਦਕ ਦੀਆਂ ਲਿਖਤਾਂ ਦੇ ਵਿਸ਼ਲੇਸ਼ਣ ਰਾਹੀਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਪ੍ਰੋ: ਦਰਸ਼ਨ ਸਿੰਘ ਨੂੰ ਨੀਵਾਂ ਦਰਸਾਉਣ ਸਬੰਧੀ ਸਪੋਕਸਮੈਨ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋ ਰਹੀਆਂ ਰਿਪੋਰਟਾਂ, ਬਿਆਨ ਤੇ ਸੰਪਾਦਕੀ ਬਿਲਕੁਲ ਝੂਠੇ, ਤੱਥਹੀਣ ਅਤੇ ਗੁੰਮਰਾਹਕੁੰਨ ਹਨ। ਪਰ ਹਰ ਗੱਲ ਦੀ ਕੋਈ ਵਜ੍ਹਾ ਜਾਂ ਕਾਰਨ ਜ਼ਰੂਰ ਹੁੰਦਾ ਹੈ। ਇਸਲਈ ਇਸ ਤੱਥ ਦੀ ਪੜਚੋਲ ਕਰਨ ਦੀ ਵੀ ਬੜੀ ਲੋੜ ਹੈ ਕਿ ਅਖੀਰ ਸੌਦਾ ਸੰਪਾਦਕ, ਪ੍ਰੋ: ਦਰਸ਼ਨ ਸਿੰਘ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾ ਕਿਉਂ ਰਿਹਾ ਹੈ।
ਸੌਦਾ ਸੰਪਾਦਕ ਦੀ ਸ਼ਖ਼ਸੀਅਤ ਤੋਂ ਵਾਕਿਫ਼ ਜ਼ਿਆਦਾਤਰ ਸੱਜਣ ਇਸ ਵਰਤਾਰੇ ਨੂੰ ਉਸਦੀ ‘ਈਰਖਾ’ ਦੀ ਉਪਜ ਦੱਸਣਗੇ। ਇਹ ਗੱਲ ਕਾਫੀ ਹੱਦ ਤੱਕ ਹੈ ਵੀ ਠੀਕ। ਅਤਿ ਈਰਖਾਲੂ ਤੇ ਹੈਂਕੜ ਸੁਭਾਅ ਦਾ ਇਹ ਵਿਅਕਤੀ ਚਾਹੁੰਦਾ ਹੈ ਕਿ ਸਿੱਖ ਪੰਥ ਸਿਰਫ਼ ਉਸੇ ਨੂੰ ਆਪਣਾ ਇਕ-ਮਾਤਰ ਬੁੱਧੀਜੀਵੀ, ਪ੍ਰਚਾਰਕ, ਲੇਖਕ, ਪੱਤਰਕਾਰ ਤੇ ਮਸੀਹਾ ਮੰਨ ਕੇ, ਹਰ ਮਸਲੇ ਬਾਬਤ ਉਸ ਤੋਂ ਹੀ ਸਲਾਹ ਮੰਗੇ ਤੇ ਉਸਦੇ ਨਿਰਦੇਸ਼ਾਂ ਮੁਤਾਬਿਕ ਹੀ ਚੱਲੇ। ਇਸ ਵਾਸਤੇ ਉਹ ਆਪਣੀ ਅਖ਼ਬਾਰ ਦੇ ਮੁੱਖ ਪੰਨੇ ’ਤੇ, ਆਪਣੀ ਹੀ ਜਥੇਬੰਦੀ ਦੇ ਨਾਮ ਤੋਂ ਇਹ ਮੰਗ ਕਰਵਾਉਣ ਵਿੱਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ ਕਿ ਦਿੱਲੀ ਵਿੱਚ ਕਰਵਾਈ ਜਾ ਰਹੀ ਵਿਸ਼ਵ ਸਿੱਖ ਕਨਵੈਨਸ਼ਨ ਵਿੱਚ ਉਸਨੂੰ ‘ਕੌਮੀ ਹੀਰਾ’ ਐਲਾਨ ਦਿੱਤਾ ਜਾਵੇ !!! ਕਨਵੈਨਸ਼ਨ ਦੇ ਪ੍ਰਬੰਧਕਾਂ ਵੱਲੋਂ ਇਸ ਹਾਸੋਹੀਣੀ ਮੰਗ ਪ੍ਰਤੀ ਕੋਈ ਹੁੰਗਾਰਾ ਨਾ ਦਿੱਤੇ ਜਾਣ ’ਤੇ ਉਹ ਕੁਝ ਬੁਲਾਰਿਆਂ ਦੇ ਨਾਵਾਂ ਦੇ ਅਧਾਰ ’ਤੇ ਕਨਵੈਨਸ਼ਨ ਨੂੰ ਫਿਜ਼ੂਲ ਦੱਸਦਿਆਂ ਇਸਦੇ ਮਕਸਦ ’ਤੇ ਹੀ ਸਵਾਲੀਆ ਨਿਸ਼ਾਨ ਲਗਾ ਦਿੰਦਾ ਹੈ। ਪਰ ਕੁਝ ਦਿਨਾਂ ਬਾਅਦ ਬੜੀ ਬੇਸ਼ਰਮੀ ਨਾਲ ਸੰਗਤਾਂ ਨੂੰ ਉਸੇ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਾ ਇਸ਼ਤਿਹਾਰ ਵੀ ਪ੍ਰਕਾਸ਼ਿਤ ਕਰ ਦਿੰਦਾ ਹੈ।
ਪਰ ਪ੍ਰੋ: ਦਰਸ਼ਨ ਸਿੰਘ ਵਾਲਾ ਮਸਲਾ ਉਕਤ ਮਿਸਾਲ ਨਾਲੋਂ ਕਿਤੇ ਵੱਧ ਗੰਭੀਰ ਤੇ ਪੇਚੀਦਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਸੱਚਾਈ ਇਹ ਹੈ ਕਿ ਸੌਦਾ ਸੰਪਾਦਕ ਖੁਫੀਆ ਏਜੰਸੀਆਂ ਅਤੇ ਬਾਦਲ ਦਲ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਅਤੇ ਇਸਦੇ ਦਫ਼ਤਰ ਵਿੱਚ ਅਹਿਮ ਅਹੁਦਿਆਂ ’ਤੇ ਕੰਮ ਕਰ ਰਹੇ ਕਈ ‘ਮੁਲਾਜ਼ਮ’ ਅਸਲ ਵਿੱਚ ਖੁਫੀਆ ਏਜੰਸੀਆਂ ਦੇ ਪਲਾਂਟ ਕੀਤੇ ਗਏ ਏਜੰਟ ਹਨ, ਜੋ ਨਾ ਸਿਰਫ਼ ਸਪੋਕਸਮੈਨ ਅਖ਼ਬਾਰ ਨੂੰ ਪੰਥ-ਦਰਦੀਆਂ ਵੱਲੋਂ ਭੇਜੀਆਂ ਜਾਂਦੀਆਂ ਖ਼ਬਰਾਂ ਅਤੇ ਲੇਖਾਂ ਨੂੰ ‘ਸੈਂਸਰ’ ਕਰਦੇ ਰਹਿੰਦੇ ਹਨ ਬਲਕਿ ਅਜਿਹੇ ਪੰਥ-ਦਰਦੀਆਂ ਦੇ ਵਿਚਾਰਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਆਪਣੇ ਸੀਨੀਅਰ ਅਫਸਰਾਂ ਨੂੰ ਸੂਚਿਤ ਵੀ ਕਰਦੇ ਰਹਿੰਦੇ ਹਨ। ਪਿਛਲੇ ਦੋ-ਢਾਈ ਸਾਲ ਤੋਂ ਪ੍ਰੋ: ਦਰਸ਼ਨ ਸਿੰਘ ਵੱਲੋਂ ਜਿਸ ਸੂਝਬੂਝ ਤੇ ਸਫ਼ਲਤਾ ਨਾਲ ਬਚਿੱਤਰ ਨਾਟਕ ਗ੍ਰੰਥ ਵਿਰੁੱਧ ਜਾਗਰੁਕਤਾ ਦੀ ਮੁਹਿੰਮ ਚਲਾਈ ਗਈ ਸੀ, ਉਸ ਨਾਲ ਬ੍ਰਾਹਮਣਵਾਦੀ ਨੀਤੀਆਂ ਦਾ ਪਾਲਣ ਕਰਦੀਆਂ ਖੁਫੀਆ ਏਜੰਸੀਆਂ ਅਤੇ ਬਾਦਲਕਿਆਂ ਵਿੱਚ ਖਲਬਲੀ ਮਚਣੀ ਸ਼ੁਰੂ ਹੋ ਗਈ ਸੀ। ਇਸਲਈ ਉਨ੍ਹਾਂ ਵੱਲੋਂ ਸੌਦਾ ਸੰਪਾਦਕ ’ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਪ੍ਰੋ: ਦਰਸ਼ਨ ਸਿੰਘ ਨੂੰ ਬਦਨਾਮ ਕਰਕੇ ਸੰਗਤਾਂ ਦਾ ਉਨ੍ਹਾਂ ਪ੍ਰਤੀ ਭਰੋਸਾ ਖ਼ਤਮ ਕਰ ਦੇਵੇ ਅਤੇ ਇਸ ਤਰ੍ਹਾਂ ਵਿਵਾਦਿਤ ਗ੍ਰੰਥ ਵਿਰੋਧੀ ਮੁਹਿੰਮ ਨੂੰ ਠੱਪ ਕਰ ਦੇਵੇ। ਇਸ ਮਕਸਦ ਲਈ ਸੌਦਾ ਸੰਪਾਦਕ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਦੀ ਇਕ ਪੁਸਤਕ ਵਿੱਚ ਪ੍ਰਕਾਸ਼ਿਤ ਪ੍ਰੋ: ਦਰਸ਼ਨ ਸਿੰਘ ਦੇ ਨਾਮ ਇਕ ਪੱਤਰ ਨੂੰ ਕਈ ਵਾਰ ਪ੍ਰਕਾਸ਼ਿਤ ਕਰਦਾ ਰਿਹਾ। ਪਰ ਇਸ ਨਾਲ ਸਥਿਤੀ ਵਿੱਚ ਕੁਝ ਖ਼ਾਸ ਫ਼ਰਕ ਨਾ ਪਿਆ। ਇਸਲਈ ਬ੍ਰਾਹਮਣਵਾਦੀਆਂ ਤੇ ਬਾਦਲਕਿਆਂ ਨੇ ਆਪਣੇ ਪੁਰਾਣੇ ਹਥਕੰਡੇ, ਯਾਨੀ ਤਖ਼ਤਾਂ ਦੇ ਪੁਜਾਰੀਆ ਨੂੰ ਵਰਤਣ ਦੀ ਯੋਜਨਾ ਨੂੰ ਅਮਲ ਵਿੱਚ ਲੈ ਆਂਦਾ।
ਭਰੋਸੇਯੋਗ ਸੂਤਰਾਂ ਮੁਤਾਬਿਕ, ਪੁਜਾਰੀਆਂ ਵੱਲੋਂ ਪ੍ਰੋ: ਦਰਸ਼ਨ ਸਿੰਘ ਨੂੰ 5 ਦਸੰਬਰ 09 ਨੂੰ ਆਪਣੇ ਸਾਹਮਣੇ ਪੇਸ਼ ਹੋਣ ਦਾ ਫਤਵਾ ਜਾਰੀ ਹੁੰਦਿਆਂ ਹੀ ਸੌਦਾ ਸੰਪਾਦਕ ਨੇ ਖੁਫੀਆ ਏਜੰਸੀਆਂ ਦੇ ਨਿਰਦੇਸ਼ ’ਤੇ ਆਪਣੇ ਸੰਪਾਦਕੀਆਂ ਰਾਹੀਂ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਪ੍ਰੋ: ਦਰਸ਼ਨ ਸਿੰਘ ਪੁਜਾਰੀਆਂ ਕੋਲ ਪੇਸ਼ ਹੋ ਕੇ ਮੁਆਫੀ ਮੰਗ ਲਏਗਾ। 2 ਅਤੇ 3 ਦਸੰਬਰ ਨੂੰ ਤਾਂ ਸੌਦਾ ਸੰਪਾਦਕ ਨੇ ਬਹੁਤ ਹੀ ਬੇਸ਼ਰਮੀ ਭਰੇ ਤੇ ਗੁੰਮਰਾਹਕੁੰਨ ਸੰਪਾਦਕੀ ਲਿਖ ਮਾਰੇ, ਜਿਨ੍ਹਾਂ ਦਾ ਦਾਸ ਨੇ ਤੁਰੰਤ ਤੱਥਾਂ ’ਤੇ ਅਧਾਰਿਤ ਖੰਡਨ ਪੇਸ਼ ਕਰਕੇ ਵੱਖ-ਵੱਖ ਵੈਬਸਾਈਟਾਂ ’ਤੇ ਪ੍ਰਕਾਸ਼ਿਤ ਕਰਵਾ ਦਿੱਤਾ ਸੀ। ਇਸ ਕਾਰਵਾਈ ਨਾਲ ਪਾਠਕਾਂ ਵਿੱਚ ਆਈ ਕੁਝ ਜਾਗ੍ਰਿਤੀ ਕਾਰਨ ਸੌਦਾ ਸੰਪਾਦਕ ਨੇ ਅਗਲੇ ਕੁਝ ਦਿਨਾਂ ਤੱਕ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਲਿਖਣਾ ਬੰਦ ਕਰ ਦਿੱਤਾ। ਫਿਰ ਉਸਨੇ ਆਪਣਾ ਪੈਂਤੜਾ ਬਦਲਿਆ ਤੇ ਪ੍ਰੋ: ਦਰਸ਼ਨ ਸਿੰਘ ਨੂੰ ਆਪਣੇ ਖੇਮੇ ਵਿੱਚ ਰਲਾ ਕੇ, ਉਨ੍ਹਾਂ ਤੋਂ ਸਿੱਖ ਕੌਮ ਦੇ ਹਿੱਤਾਂ ਦੇ ਉਲਟ ਜਾਂਦੇ ਬਿਆਨ ਦਿਵਾਉਣ ਲਈ ਇਕਦਮ ‘ਯੂ-ਟਰਨ’ ਲੈ ਲਿਆ ਅਤੇ ਪ੍ਰੋ: ਵੱਲੋਂ ਅਕਾਲ ਤਖ਼ਤ ਸਾਹਿਬ ’ਤੇ ਚਲੇ ਜਾਣ ਨੂੰ ‘‘ਪ੍ਰੋ: ਦਰਸ਼ਨ ਸਿੰਘ ਦਾ ਠੀਕ ਕਦਮ’’ ਦੱਸ ਕੇ ਉਨ੍ਹਾਂ ਦੀ ਸਿਫ਼ਤ ਕਰਨ ਲੱਗ ਪਿਆ। ਇਸ ਦੇ ਨਾਲ-ਨਾਲ, ਇਸਨੇ ਆਪਣੇ ਸਮਰਥਕਾਂ ਰਾਹੀਂ ਪ੍ਰੋ: ਦਰਸ਼ਨ ਸਿੰਘ ਕੋਲ ਸੰਦੇਸ਼ ਭਿਜਵਾਉਣੇ ਸ਼ੁਰੂ ਕਰ ਦਿੱਤੇ ਕਿ ਉਹ ਸੌਦਾ ਸੰਪਾਦਕ ਨਾਲ ‘ਰਲ ਕੇ’ (ਉਸ ਦੇ ਕਹੇ ਅਨੁਸਾਰ) ਵਿਵਾਦਤ ਗ੍ਰੰਥ ਵਿਰੋਧੀ ਮੁਹਿੰਮ ਨੂੰ ਚਲਾਉਣ। ਸੌਦਾ ਸੰਪਾਦਕ ਦਾ ਇਕ ਏਜੰਟ ਤਾਂ ਰੋਜ਼ ਹੀ ਪ੍ਰੋ: ਦਰਸ਼ਨ ਸਿੰਘ ਨਾਲ ਰਹਿਣ ਲੱਗ ਪਿਆ ਅਤੇ ਉਨ੍ਹਾਂ ਦੇ ਨਾਲ ਹਰ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲੱਗ ਪਿਆ ਪਰ ਉਸਦਾ ਅਸਲ ਮਕਸਦ ਪ੍ਰੋ: ਦਰਸ਼ਨ ਸਿੰਘ ਦੀਆਂ ਭਵਿੱਖ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸੀ। (ਇਸੇ ਜਾਣਕਾਰੀ ਦੇ ਅਧਾਰ ’ਤੇ ਹੀ ਬਾਅਦ ਵਿੱਚ ਇਹ ਗੁੰਮਰਾਹਕੁੰਨ ‘ਰਿਪੋਰਟ’ ਪ੍ਰਕਾਸ਼ਿਤ ਕੀਤੀ ਗਈ ਕਿ ਪ੍ਰੋ: ਦਰਸ਼ਨ ਸਿੰਘ ਛੇਤੀ ਹੀ ਵਿਦੇਸ਼ ਵਾਪਸ ਚਲਾ ਜਾਏਗਾ)।
ਪਰ ਭਰੋਸੇਯੋਗ ਸੂਤਰਾਂ ਮੁਤਾਬਿਕ, ਇਕ ਹੰਢਿਆ ਹੋਇਆ ਬਿਜ਼ਨਸਮੈਨ ਤੇ ਸ਼ਾਤਿਰ ਸਿਆਸੀ ਸੋਚ ਰੱਖਣ ਕਾਰਨ ਸੌਦਾ ਸੰਪਾਦਕ ਖੁਫੀਆ ਏਜੰਸੀਆਂ ਤੇ ਬਾਦਲਕਿਆਂ ਵੱਲੋਂ ਮਿਲ ਰਹੇ ‘ਸੇਵਾ-ਫਲ’ ਦੇ ਨਾਲ-ਨਾਲ ਜਾਗਰੁਕ ਪਰ ਜਜ਼ਬਾਤੀ ਸਿੱਖਾਂ ਤੋਂ ਵੀ ਮਾਇਆ ਉਗਰਾਹੁਣ ਦਾ ਮੌਕਾ ਹੱਥੋਂ ਛੱਡਣਾ ਨਹੀਂ ਚਾਹੁੰਦਾ ਸੀ। ਇਸਲਈ ਉਸਨੇ ਪ੍ਰੋ: ਦਰਸ਼ਨ ਸਿੰਘ ਨੂੰ ਛੇਕੇ ਜਾਣ ਉਪਰੰਤ ਥੋੜਾ ਸਮਾਂ ਉਨ੍ਹਾਂ ਖਿਲਾਫ਼ ਲਿਖਣ ਦੀ ਨੀਤੀ ਬੰਦ ਕਰ ਦਿੱਤੀ ਅਤੇ ਪ੍ਰੋ: ਖਿਲਾਫ਼ ਜਾਰੀ ਹੋਏ ਫਤਵੇ ਵਜੋਂ ਰੋਸ ਪ੍ਰਗਟਾਉਣ ਦੇ ਇਛੁੱਕ ਲੋਕਾਂ ਤੋਂ ਇਸ਼ਤਿਹਾਰਾਂ ਦੇ ਰੂਪ ਵਿੱਚ ਮਾਇਆ ਉਗਰਾਹੁਣੀ ਸ਼ੁਰੂ ਕਰ ਦਿੱਤੀ।
ਜਜ਼ਬਾਤੀ ਵਿਚਾਰਾਂ ਵਾਲੇ ਅਜਿਹੇ ਇਸ਼ਤਿਹਾਰ ਕੁਝ ਸਮੇਂ ਤੱਕ ਹੀ ਮਿਲ ਸਕਦੇ ਸਨ ਅਤੇ ਹੋਇਆ ਵੀ ਇੰਜ
ਹੀ। ਇਸ ਤਰ੍ਹਾਂ ਦੀ ਸਥਿਤੀ ਵਿਕਸਿਤ ਹੁੰਦਿਆਂ ਵੇਖ ਸੌਦਾ ਸੰਪਾਦਕ ਨੇ ਪਹਿਲਾਂ ਪ੍ਰੋ: ਦਰਸ਼ਨ ਸਿੰਘ
ਦੇ ਕੀਰਤਨ ਸਮਾਗਮਾਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਕਰਨੀਆਂ ਬੰਦ ਕਰਵਾ ਦਿੱਤੀਆਂ ਅਤੇ ਫਿਰ ਆਪਣੀ ਨਿਜੀ
ਡਾਇਰੀ ਦੇ ਪੰਨਿਆਂ ਵਾਲੇ ਲੇਖ ਰਾਹੀਂ ਪ੍ਰੋ: ਦਰਸ਼ਨ ਸਿੰਘ ਖਿਲਾਫ਼ ਇਕ ਐਲਾਨੀਆ ਜੰਗ ਛੇੜ ਕੇ ਉਨ੍ਹਾਂ
ਨੂੰ ਬਦਨਾਮ ਕਰਨ ਅਤੇ ਬਚਿੱਤਰ ਨਾਟਕ ਗ੍ਰੰਥ ਦੇ ਵਿਰੋਧੀਆਂ ਵਿਚਕਾਰ ਫੁੱਟ ਪੁਆਉਣ ਦੀ ਕਾਰਵਾਈ ਵਿੱਚ
ਬੜੀ ਤੇਜ਼ੀ ਲੈ ਆਂਦੀ। ਖੁਫੀਆ ਏਜੰਸੀਆਂ ਤੇ ਬਾਦਲਕਿਆਂ ਦੇ ਇਸ਼ਾਰੇ ’ਤੇ ਖੇਡੀ ਜਾ ਰਹੀ ਇਸ ਖੇਡ ਤੋਂ
ਪੰਜਾਬ ਦੇ ਸਾਰੇ ਸਿਆਸਤਦਾਨ ਅਤੇ ਡੇਰੇਦਾਰ ਵਾਕਿਫ਼ ਹਨ, ਇਸਲਈ ਸੌਦਾ ਸੰਪਾਦਕ ਵੱਲੋਂ ਨਿੱਤਨੇਮ ਦੀਆਂ
ਬਾਣੀਆਂ ਸਬੰਧੀ, ਬਲਕਿ ਗੁਰੂ ਗ੍ਰੰਥ ਸਾਹਿਬ ਦੀਆਂ ਮੌਜੂਦਾ ਬੀੜਾਂ ਦੀ ਵਿਸ਼ਵਸਨੀਕਤਾ ’ਤੇ ਸਵਾਲ
ਚੁਕਣ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਜਾਂ ਕਿਸੇ ਹੋਰ ਆਗੂ/ਸੰਸਥਾ ਨੇ ਕੋਈ ਇਤਰਾਜ਼ ਨਹੀਂ ਜਤਾਇਆ
ਜਦਕਿ ਇਸ ਤੋਂ ਪਹਿਲਾਂ ਉਹ ਛੋਟੇ-ਮੋਟੇ ਨੁਕਤਿਆਂ ਦੇ ਅਧਾਰ ’ਤੇ ਵੀ ਸੌਦਾ ਸੰਪਾਦਕ ਦੀ ਆਲੋਚਨਾ
ਕਰਦੇ ਰਹੇ ਹਨ। ਅਜਿਹਾ ਇਸੇ ਕਰਕੇ ਹੋਇਆ ਹੈ ਕਿ ਇਨ੍ਹਾਂ ਸਿੱਖ-ਵਿਰੋਧੀ ਤਾਕਤਾਂ ਨੂੰ ਪਤਾ ਹੈ ਕਿ
ਜੇਕਰ ਇਸ ਸਮੇਂ ਉਨ੍ਹਾਂ ਨੇ ਸੌਦਾ ਸੰਪਾਦਕ ਵਿਰੁੱਧ ਕੋਈ ਬਿਆਨਬਾਜ਼ੀ ਕੀਤੀ, ਤਾਂ ਉਸ ਨਾਲ ਸਿੱਖਾਂ
ਦਾ ਧਿਆਨ ਸੌਦਾ ਸੰਪਾਦਕ ਦੀਆਂ ਕੌਮ-ਮਾਰੂ ਨੀਤੀਆਂ ਵੱਲ ਚਲਾ ਜਾਏਗਾ ਅਤੇ ਫਿਰ ਉਸ ਦੀ ਪ੍ਰੋ: ਦਰਸ਼ਨ
ਸਿੰਘ ਵਿਰੋਧੀ ਲਿਖਤਾਂ ਦਾ ਵੀ ਕੋਈ ਪ੍ਰਭਾਵ ਨਹੀਂ ਰਹੇਗਾ।
ਅਜਿਹੀਆਂ ਗੁੱਝੀਆਂ ਚਾਲਾਂ ਸਮਝਣ ਤੋਂ ਅਸਮਰੱਥ ਆਮ ਸਿੱਖ ਤਾਂ ਕੀ, ਖ਼ੁਦ ਨੂੰ ਜਾਗਰੁਕ ਸਮਝਣ ਵਾਲੇ
ਲੇਖਕ ਅਤੇ ਪ੍ਰਚਾਰਕ ਵੀ ਸੌਦਾ ਸੰਪਾਦਕ ਦੀ ਇਸ ਚਾਲ ਦੇ ਸ਼ਿਕਾਰ ਹੋ ਗਏ ਹਨ ਅਤੇ ਬਚਿੱਤਰ ਨਾਟਕ
ਗ੍ਰੰਥ ਵਿਰੁੱਧ ਇਕਜੁਟਤਾ ਨਾਲ ਕੋਈ ਸਾਰਥਕ ਲਹਿਰ ਖੜੀ ਕਰਨ ਦੀ ਬਜਾਏ, ਪਹਿਲਾਂ ਆਪਸੀ ਮਤਭੇਦਾਂ
(ਜਾਪੁ, ਸਵਈਏ, ਚੌਪਈ, ਭਗੌਤੀ ਆਦਿਕ) ਮਾਤਰ ਬਾਰੇ ਚਰਚਾ ਤੱਕ (ਉਹ ਵੀ ਅਖ਼ਬਾਰਾਂ ਤੇ ਵੈਬਸਾਈਟਾਂ
ਰਾਹੀਂ) ਸੀਮਤ ਰਹਿ ਗਏ ਹਨ। ਜਿਸਦੇ ਕਾਰਨ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਪਹਿਲਾਂ ਨਾਲੋਂ ਕਾਫੀ
ਵੱਧ ਸਰਗਰਮੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚੱਲ ਰਹੀ ਬਚਿੱਤਰ ਨਾਟਕ ਗ੍ਰੰਥ ਵਿਰੋਧੀ ਮੁਹਿੰਮ ਬਿਲਕੁਲ
ਠੁੱਸ ਅਤੇ ਫੇਲ੍ਹ ਜਿਹੀ ਹੋ ਕੇ ਰਹਿ ਗਈ ਹੈ। ਇਸ ਤਰ੍ਹਾਂ, ਸੌਦਾ ਸੰਪਾਦਕ ਤੇ ਉਸ ਦੇ ਚਾਰ-ਪੰਜ
ਪਿਛਲੱਗੂਆਂ ਨੇ ਉਹ ਕੰਮ ਕਰ ਦਿਖਾਇਆ ਹੈ, ਜੋ ਪਿਛਲੇ ਕਈ ਸਾਲਾਂ ਤੋਂ ਟਕਸਾਲੀਏ ਅਤੇ ਬ੍ਰਾਹਮਣਵਾਦੀ
ਮਾਨਸਿਕਤਾ ਵਾਲੇ ਹੋਰ ‘ਸਿੱਖ’ ਵੀ ਨਹੀਂ ਕਰ ਸਕੇ ਸਨ।
ਕੂੜ ਤੇ ਅਗਿਆਨਤਾ ਦੇ ਇਸ ਮਾਹੌਲ ਨੂੰ ਵੇਖ ਕੇ ਮਨ ਨੂੰ ਇਕ ਵਾਰ ਤਾਂ ਬਹੁਤ ਨਿਰਾਸਤਾ ਹੁੰਦੀ ਹੈ ਪਰ ਫਿਰ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਪਵਿੱਤਰ ਬਚਨਾਂ ਕਿ :
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।।
ਤੋਂ ਮਨ ਨੂੰ ਇਸ ਕੂੜ ਵਰਤਾਰੇ ਦਾ ਟਾਕਰਾ ਕਰਨ ਲਈ ਮੁੜ ਤੋਂ ਆਤਮ-ਬਲ ਮਿਲ ਜਾਂਦਾ ਹੈ। ਹਾਲ ਦੀ ਘੜੀ ਭਾਵੇਂ ਸੌਦਾ ਸੰਪਾਦਕ ਇਕ ਜੇਤੂ ਅੰਦਾਜ਼ ਵਿੱਚ ਆਪਣੀਆਂ ਝੂਠੀਆਂ ਤੇ ਗੁੰਮਰਾਹਕੁੰਨ ਲਿਖਤਾਂ ਨਾਲ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫ਼ਲ ਹੋ ਰਿਹਾ ਹੈ, ਪਰ ਅਜਿਹਾ ਹਮੇਸ਼ਾ ਨਹੀਂ ਹੁੰਦਾ ਰਹੇਗਾ। ਅਮਰੀਕੀ ਵਿਦਵਾਨ ਨਾਓਮ ਚੌਮਸਕੀ ਦਾ ਵੀ ਕਹਿਣਾ ਹੈ :
‘‘ਤੁਸੀਂ ਸਾਰੇ ਲੋਕਾਂ ਨੂੰ ਥੋੜਾ ਸਮਾਂ ਮੂਰਖ
ਬਣਾ ਸਕਦੇ ਹੋ।
ਤੁਸੀਂ ਥੋੜੇ ਲੋਕਾਂ ਨੂੰ ਸਾਰਾ ਸਮਾਂ ਮੂਰਖ ਬਣਾ ਸਕਦੇ ਹੋ।
ਪਰ ਤੁਸੀਂ ਸਾਰੇ ਲੋਕਾਂ ਨੂੰ ਸਾਰਾ ਸਮਾਂ ਮੂਰਖ ਨਹੀਂ ਬਣਾ ਸਕਦੇ।’’
ਇਸ ਗੱਲ ਦੀ ਖੁਫੀਆ ਏਜੰਸੀਆਂ ਦੇ ਏਜੰਟਾਂ ਨੂੰ ਜਿੰਨੀ ਮਰਜ਼ੀ ਸਮਝ ਹੋਵੇ, ਪਰ ਉਨ੍ਹਾਂ ਨੂੰ ਆਪਣੇ ਆਕਾਵਾਂ ਦੇ ਹੁਕਮਾਂ ਦੀ ਪਾਲਣਾ ਕਰਕੇ ਸਿੱਖਾਂ ਨੂੰ ਗੁੰਮਰਾਹ ਕਰਦੇ ਹੀ ਰਹਿਣਾ ਹੋਵੇਗਾ। ਪਰ ਜਾਣੇ-ਅਨਜਾਣੇ ਵਿੱਚ ਇਨ੍ਹਾਂ ਪੰਥ-ਘਾਤੀਆਂ ਦੇ ਹਮਾਇਤੀ ਬਣੇ ਹੋਏ ਜਾਂ ਪ੍ਰੋ: ਦਰਸ਼ਨ ਸਿੰਘ ਨੂੰ ਬਦਨਾਮ ਕਰਨ ਦੇ ਉਨ੍ਹਾਂ ਦੇ ਮਨਸੂਬਿਆਂ ਨੂੰ ਪੂਰਾ ਕਰਨ ਵਾਲੇ ਲੋਕਾਂ ਨੂੰ ਹੀ ਥੋੜਾ ਜਿਹਾ ਆਤਮ-ਮੰਥਨ ਕਰ ਲੈਣਾ ਚਾਹੀਦਾ ਹੈ।