Subscription Contact Us


ਸਾਡੇ ਬਾਰੇ

ਇੰਡੀਆ ਅਵੇਅਰਨੈੱਸ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਰਗਰਮ ਨੌਜੁਆਨਾਂ ਦੀ ਜੱਥੇਬੰਦੀ ‘ਸਿੱਖ ਅਵੇਅਰਨੈੱਸ ਗਰੁੱਪ’ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਪੰਜਾਬੀ ਦਾ ਇਕ ਕ੍ਰਾਂਤੀਕਾਰੀ ਰਸਾਲਾ ਹੈ। ਗਰੁੱਪ ਦੇ ਸਮੂਹ ਨੌਜੁਆਨ ਵੱਖ-ਵੱਖ ਕਾਰੋਬਾਰ/ਨੌਕਰੀ ਕਰਨ ਵਾਲੇ ਕਿਰਤੀ ਸਿੱਖ ਹਨ, ਜੋ ਗੁਰੂ ਨਾਨਕ ਸਾਹਿਬ ਵੱਲੋਂ ਸਥਾਪਿਤ ਕੀਤੇ ਗਏ ਸੱਚ ਦੇ ਬੂਟੇ ਨੂੰ ਬ੍ਰਾਹਮਣਵਾਦ ਦੀ ਹਨੇਰੀ ਤੋਂ ਬਚਾਉਣਾ ਲੋਚਦੇ ਹਨ ਅਤੇ ਇਸ ਮਕਸਦ ਵਾਸਤੇ ਆਪੋ-ਆਪਣੀ ਸਮਰੱਥਾ ਅਨੁਸਾਰ ਗਰੁੱਪ ਨੂੰ ਯੋਗਦਾਨ ਦਿੰਦੇ ਹਨ। ਹੋਰਨਾਂ ਧਾਰਮਕ ਸਰਗਰਮੀਆਂ ਦੇ ਇਲਾਵਾ, ਗਰੁੱਪ ਵੱਲੋਂ ਇਸ ਰਸਾਲੇ ਨੂੰ ਪ੍ਰਕਾਸ਼ਿਤ ਕਰਨ ਦਾ ਉਦੇਸ਼ ਭਾਰਤ ਦੀਆਂ ਘੱਟ-ਗਿਣਤੀ ਕੌਮਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਬਹੁ-ਗਿਣਤੀ ਕੌਮ ਦੇ ਸ਼ੋਸ਼ਣ ਤੋਂ ਬਚਾਉਣਾ ਹੈ। ਇਹ ਰਸਾਲਾ ਘੱਟ-ਗਿਣਤੀ ਕੌਮਾਂ, ਖ਼ਾਸਕਰ ਸਿੱਖਾਂ ਦੇ ਆਗੂਆਂ ਅਤੇ ਪੁਜਾਰੀਆਂ ਵਿੱਚ ਵਿਆਪਤ ਭ੍ਰਿਸ਼ਟਾਚਾਰ ਬਾਰੇ ਵੀ ਤੱਥ-ਭਰਪੂਰ ਜਾਣਕਾਰੀ ਪ੍ਰਦਾਨ ਕਰਦਾ ਹੈ।

ਥੋੜੇ ਜਿਹੇ ਸਮੇਂ ਵਿੱਚ ਹੀ, ਇੰਡੀਆ ਅਵੇਅਰਨੈੱਸ ਪੰਜਾਬੀ ਸਮਾਜ ਦਾ ਹਰਮਨ-ਪਿਆਰਾ ਰਸਾਲਾ ਬਣ ਚੁੱਕਾ ਅਤੇ ਹਰ ਪਾਠਕ ਵਲੋਂ ਸਲਾਹਿਆ ਜਾਂਦਾ ਹੈ। ਉੱਚ ਸਤਰ ਦੀ ਤਫ਼ਤੀਸ਼ੀ ਸਮੱਗਰੀ ਅਤੇ ਸਮਕਾਲੀ ਘਟਨਾਵਾਂ ਦੇ ਸੂਖਮ ਅਧਿਐਨ ਦੀ ਪੇਸ਼ਕਾਰੀ ਕਾਰਨ ਇਸ ਰਸਾਲੇ ਦੀ ਮੰਗ ਬਹੁਤ ਵੱਧ ਗਈ ਹੈ। ਥੋੜੇ ਜਿਹੇ ਸਮੇਂ ਵਿੱਚ ਹੀ ਇਸ ਰਸਾਲੇ ਦੇ ਪਾਠਕਾਂ ਦੀ ਗਿਣਤੀ ਕਈ ਗੁਣਾ ਵੱਧ ਗਈ ਹੈ। ਭਾਰਤ ਤੋਂ ਬਾਹਰਲੇ ਮੁਲਕਾਂ ਵਿੱਚ ਵੀ ਇਸ ਰਸਾਲੇ ਦੀ ਮੰਗ ਤੇਜ਼ੀ ਨਾਲ ਜ਼ੋਰ ਫੜ ਰਹੀ ਹੈ। ਅਸਲ ਵਿੱਚ, ਵਿਦੇਸ਼ਾਂ ਦੇ ਪਾਠਕਾਂ ਦੀ ਸਹੂਲੀਅਤ ਲਈ ਹੀ ਇਹ ਵੈਬਸਾਈਟ ਤਿਆਰ ਕੀਤੀ ਗਈ ਹੈ।

ਅਸੀਂ ਆਸ ਕਰਦੇ ਹਾਂ ਕਿ ਸਾਡੇ ਪਾਠਕ ਆਪਣੇ ਵਿਚਾਰ ਅਤੇ ਸੁਝਾਅ ਅਤੇ ਮਾਇਕ ਸਹਾਇਤਾ ਭੇਜ ਕੇ ਸਾਡੀ ਹੌਸਲਾ-ਅਫ਼ਜ਼ਾਈ ਜਾਰੀ ਰੱਖਣਗੇ। ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਜਾਂ ਇੰਡੀਆ ਅਵੇਅਰਨੈੱਸ ਵਿੱਚ ਕਿਸੇ ਖ਼ਬਰ/ਲੇਖ ਦੇ ਪ੍ਰਕਾਸ਼ਨ ਲਈ ਤੁਸੀਂ ਸਾਨੂੰ ਖ਼ਤ ਜਾਂ ਈ-ਮੇਲ ਰਾਹੀਂ ਸੰਪਰਕ ਕਰ ਸਕਦੇ ਹੋ।